08.11.23 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਦੇਹ
ਸਹਿਤ ਸਭ ਕੁਝ ਖਤਮ ਹੋਣ ਵਾਲਾ ਹੈ, ਇਸਲਈ ਤੁਹਾਨੂੰ ਪੁਰਾਣੀ ਦੁਨੀਆ ਦੇ ਸਮਾਚਾਰ ਸੁਨਣ ਦੀ ਲੋੜ ਨਹੀਂ,
ਤੁਸੀਂ ਬਾਪ ਅਤੇ ਵਰਸੇ ਨੂੰ ਯਾਦ ਕਰੋ"
ਪ੍ਰਸ਼ਨ:-
ਸ਼੍ਰੀਮਤ ਦੇ ਲਈ
ਗਾਇਨ ਕਿਹੜਾ ਹੈ? ਸ਼੍ਰੀਮਤ ਤੇ ਚੱਲਣ ਵਾਲਿਆਂ ਦੀ ਨਿਸ਼ਾਨੀ ਸੁਣਾਓ?
ਉੱਤਰ:-
ਸ਼੍ਰੀਮਤ ਦੇ ਲਈ ਗਾਇਨ ਹੈ - ਜੋ ਖਿਲਾਓਗੇ, ਜੋ ਪਹਿਨਾਉਗੇ, ਜਿੱਥੇ ਬਿਠਾਓਗੇ... ਉਹ ਹੀ ਕਰਾਂਗੇ
ਸ਼੍ਰੀਮਤ ਤੇ ਚੱਲਣ ਵਾਲੇ ਬੱਚੇ ਬਾਪ ਦੀ ਹਰ ਆਗਿਆ ਦਾ ਪਾਲਣ ਕਰਦੇ ਹਨ। ਉਨ੍ਹਾਂ ਤੋਂ ਸਦਾ ਸ੍ਰੇਸ਼ਠ
ਕਰਮ ਹੁੰਦੇ ਹਨ। ਉਹ ਕਦੇ ਸ਼੍ਰੀਮਤ ਵਿੱਚ ਆਪਣੀ ਮਨਮਤ ਮਿਕਸ ਨਹੀਂ ਕਰਦੇ। ਉਨ੍ਹਾਂ ਵਿੱਚ ਰਾਇਟ ਅਤੇ
ਰਾਂਗ ਦੀ ਸਮਝ ਹੁੰਦੀ ਹੈ।
ਗੀਤ:-
ਬਨਵਾਰੀ ਰੇ...
ਓਮ ਸ਼ਾਂਤੀ
ਇਹ ਗੀਤ ਕਿਸ ਦਾ ਹੈ? ਬੱਚਿਆਂ ਦਾ। ਕਈ ਗੀਤ ਅਜਿਹੇ ਵੀ ਹੁੰਦੇ ਹਨ ਜਿਸ ਵਿਚ ਬਾਪ ਬੱਚਿਆਂ ਨੂੰ
ਸਮਝਾਉਂਦੇ ਹਨ ਲੇਕਿਨ ਇਸ ਗੀਤ ਵਿੱਚ ਬੱਚੇ ਕਹਿੰਦੇ ਹਨ ਕਿ ਬਾਬਾ, ਹੁਣ ਤੇ ਅਸੀਂ ਸਮਝ ਗਏ, ਦੁਨੀਆ
ਨੂੰ ਤੇ ਪਤਾ ਨਹੀਂ ਕੀ ਕਿਵੇਂ ਦੀ ਇਹ ਝੂਠੀ ਦੁਨੀਆ ਹੈ, ਝੂਠ ਬੰਧਨ ਹਨ। ਇੱਥੇ ਸਭ ਦੁਖੀ ਹਨ ਤਾਂ
ਤੇ ਈਸ਼ਵਰ ਨੂੰ ਯਾਦ ਕਰਦੇ ਹਨ। ਸਤਿਯੁਗ ਵਿੱਚ ਤੇ ਈਸ਼ਵਰ ਨੂੰ ਮਿਲਣ ਦੀ ਗੱਲ ਹੀ ਨਹੀਂ ਹੈ। ਇੱਥੇ
ਦੁੱਖ ਹੈ ਤਾਂ ਆਤਮਾਵਾਂ ਨੂੰ ਯਾਦ ਪੈਂਦਾ ਹੈ ਪ੍ਰੰਤੂ ਡਰਾਮਾ ਅਨੁਸਾਰ ਬਾਪ ਮਿਲਦੇ ਹੀ ਉਦੋਂ ਹਨ ਜਦੋਂ
ਖੁਦ ਆਉਂਦੇ ਹਨ। ਬਾਕੀ ਹੋਰ ਜੋ ਵੀ ਪੁਰਸ਼ਾਰਥ ਕਰਦੇ ਹਨ ਸਭ ਵਿਅਰਥ ਹੈ ਕਿਉਂਕਿ ਈਸ਼ਵਰ ਨੂੰ
ਸਰਵਵਿਆਪੀ ਮੰਨਦੇ ਹਨ, ਈਸ਼ਵਰ ਦਾ ਰਾਹ ਗਲਤ ਦਸਦੇ ਹਨ। ਜੇਕਰ ਕਹਿਣ ਕਿ ਈਸ਼ਵਰ ਅਤੇ ਉਨ੍ਹਾਂ ਦੀ
ਰਚਨਾ ਦੇ ਆਦਿ, ਮਧ, ਅੰਤ ਨੂੰ ਅਸੀਂ ਨਹੀਂ ਜਾਣਦੇ ਹਾਂ ਤਾਂ ਇਹ ਬੋਲਣਾ ਸੱਚ ਹੈ। ਅੱਗੇ ਰਿਸ਼ੀ -
ਮੁਨੀ ਆਦਿ ਸੱਚ ਬੋਲਦੇ ਸਨ, ਉਸ ਵੇਲੇ ਰਜੋਗੁਣੀ ਸਨ। ਉਸ ਵੇਲੇ ਝੂਠੀ ਦੁਨੀਆ ਨਹੀਂ ਕਹਾਂਗੇ। ਝੂਠੀ
ਦੁਨੀਆ ਨਰਕ, ਕਲਯੁੱਗ ਅੰਤ ਨੂੰ ਕਹਿੰਦੇ ਹਨ। ਸੰਗਮ ਤੇ ਕਹਿਣਗੇ - ਇਹ ਨਰਕ ਹੈ, ਉਹ ਸਵਰਗ ਹੈ। ਇਵੇਂ
ਨਹੀਂ ਦਵਾਪਰ ਨੂੰ ਨਰਕ ਕਹਾਂਗੇ। ਉਸ ਵੇਲੇ ਫਿਰ ਰਜੋਪ੍ਰਧਾਨ ਬੁੱਧੀ ਹੈ। ਹੁਣ ਹੈ ਤਮੋਪ੍ਰਧਾਨ। ਤਾਂ
ਹੇਲ ਅਤੇ ਹੇਵਿਨ ਸੰਗਮ ਤੇ ਲਿਖਣਗੇ। ਅੱਜ ਹੇਲ ਹੈ, ਕਲ ਹੇਵਿਨ ਹੋਵੇਗਾ। ਇਹ ਵੀ ਬਾਪ ਆਕੇ ਸਮਝਾਉਂਦੇ
ਹਨ, ਦੁਨੀਆ ਨਹੀਂ ਜਾਣਦੀ ਕਿ ਇਸ ਵੇਲੇ ਕਲਯੁੱਗ ਦਾ ਅੰਤ ਹੈ। ਸਭ ਆਪਣਾ - ਆਪਣਾ ਹਿਸਾਬ - ਕਿਤਾਬ
ਚੂਕਤੂ ਕਰ ਅੰਤ ਵਿਚ ਸਤੋਪ੍ਰਧਾਨ ਬਣਦੇ ਹਨ ਫਿਰ ਸਤੋ, ਰਜੋ, ਤਮੋ ਵਿੱਚ ਆਉਣਾ ਹੀ ਹੈ। ਜਿਨ੍ਹਾਂ ਦਾ
ਇੱਕ ਦੋ ਜਨਮ ਦਾ ਪਾਰਟ ਹੈ, ਉਹ ਵੀ ਸਤੋ, ਰਜੋ, ਤਮੋ ਵਿੱਚ ਆਉਂਦੇ ਹਨ। ਉਨ੍ਹਾਂ ਦਾ ਪਾਰਟ ਹੀ ਥੋੜਾ
ਹੈ। ਇਸ ਵਿੱਚ ਬੜੀ ਸਮਝ ਚਾਹੀਦੀ ਹੈ। ਦੁਨੀਆ ਵਿਚ ਤੇ ਅਨੇਕ ਮਤ ਵਾਲੇ ਮਨੁੱਖ ਹਨ। ਸਭ ਦੀ ਇੱਕ ਮਤ
ਤੇ ਹੁੰਦੀ ਨਹੀਂ। ਹਰ ਇੱਕ ਦਾ ਆਪਣਾ - ਆਪਣਾ ਧਰਮ ਹੈ। ਮਤ ਆਪਣੀ - ਆਪਣੀ ਹੈ। ਬਾਪ ਦਾ ਆਕੁਪੇਸ਼ਨ
ਵੱਖ ਹੈ। ਹਰ ਇੱਕ ਆਤਮਾ ਵੱਖ ਹੈ। ਧਰਮ ਵੀ ਵੱਖ ਹਨ। ਤਾਂ ਉਨ੍ਹਾਂ ਦੇ ਲਈ ਸਮਝਾਉਣੀ ਵੀ ਵੱਖ ਚਾਹੀਦੀ
ਹੈ। ਨਾਮ, ਰੂਪ, ਦੇਸ਼, ਕਾਲ ਸਭ ਦਾ ਵੱਖ ਹੈ। ਵੇਖਣ ਵਿਚ ਆਉਂਦਾ ਹੈ ਇਹ ਫਲਾਣੇ ਦਾ ਧਰਮ ਹੈ। ਹਿੰਦੂ
ਧਰਮ ਵਿੱਚ ਤੇ ਸਭ ਕਹਿੰਦੇ ਹਨ ਪ੍ਰੰਤੂ ਉਨ੍ਹਾਂ ਵਿੱਚ ਵੀ ਸਭ ਵੱਖ - ਵੱਖ ਹਨ। ਕੋਈ ਆਰਿਆ ਸਮਾਜੀ,
ਕੋਈ ਸੰਨਿਆਸੀ, ਕੋਈ ਬ੍ਰਹਮ ਸਮਾਜੀ। ਸੰਨਿਆਸੀ ਆਦਿ ਜੋ ਵੀ ਹਨ ਸਭ ਨੂੰ ਹਿੰਦੂ ਧਰਮ ਵਿੱਚ ਮੰਨਦੇ
ਹਨ। ਅਸੀ ਲਿਖੀਏ ਕਿ ਅਸੀਂ ਬ੍ਰਾਹਮਣ ਧਰਮ ਦੇ ਹੈ ਜਾਂ ਦੇਵਤਾ ਧਰਮ ਦੇ ਹਾਂ ਤਾਂ ਵੀ ਉਹ ਹਿੰਦੂ
ਵਿੱਚ ਲੱਗਾ ਦਿੰਦੇ ਹਨ ਕਿਉਂਕਿ ਹੋਰ ਕੋਈ ਸੈਕਸ਼ਨ ਉਨ੍ਹਾਂ ਦੇ ਕੋਲ ਹੈ ਹੀ ਨਹੀਂ। ਤਾਂ ਹਰੇਕ ਦਾ
ਫਾਰਮ ਵੱਖ - ਵੱਖ ਹੋਣ ਨਾਲ ਪਤਾ ਪੈ ਜਾਵੇਗਾ। ਹੋਰ ਕੋਈ ਧਰਮ ਵਾਲਾ ਹੋਵੇਗਾ ਤਾਂ ਇਨ੍ਹਾਂ ਗੱਲਾਂ
ਨੂੰ ਮੰਨੇਗਾ ਨਹੀਂ। ਫਿਰ ਉਨ੍ਹਾਂ ਨੂੰ ਇਕੱਠਾ ਸਮਝਾਉਣਾ ਮੁਸ਼ਕਿਲ ਹੈ। ਉਹ ਤਾਂ ਸਮਝਣਗੇ ਕਿ ਇਹ
ਆਪਣੇ ਧਰਮ ਦੀ ਮਹਿਮਾ ਕਰਦੇ ਹਨ। ਇਨ੍ਹਾਂ ਵਿਚ ਦਵੈਤ ਹੈ। ਸਮਝਾਉਣ ਵਾਲੇ ਬੱਚੇ ਵੀ ਨੰਬਰਵਾਰ ਹਨ।
ਸਭ ਇੱਕ ਜਿਹੇ ਤੇ ਹੈ ਨਹੀਂ ਇਸਲਈ ਮਹਾਰਥੀਆਂ ਨੂੰ ਬੁਲਾਉਂਦੇ ਹਨ।
ਬਾਬਾ ਨੇ ਸਮਝਾਇਆ ਹੈ-
ਮੈਨੂੰ ਯਾਦ ਕਰੋ, ਮੇਰੀ ਸ਼੍ਰੀਮਤ ਤੇ ਚੱਲੋ। ਇਸ ਵਿੱਚ ਪ੍ਰੇਰਣਾ ਆਦਿ ਦੀ ਕੋਈ ਗੱਲ ਨਹੀਂ। ਜੇਕਰ
ਪ੍ਰੇਰਣਾ ਨਾਲ ਕੰਮ ਹੋਵੇ ਤਾਂ ਤੇ ਬਾਪ ਦੇ ਆਉਣ ਦੀ ਲੋੜ ਹੀ ਨਹੀਂ। ਸ਼ਿਵਬਾਬਾ ਤੇ ਇੱਥੇ ਹੈ। ਤਾਂ
ਉਨ੍ਹਾਂ ਨੂੰ ਪ੍ਰੇਰਣਾ ਦੀ ਕੀ ਲੋੜ ਹੈ। ਇਹ ਤਾਂ ਬਾਪ ਦੀ ਮਤ ਤੇ ਚਲਣਾ ਹੁੰਦਾ ਹੈ। ਪ੍ਰੇਰਣਾ ਦੀ
ਗੱਲ ਨਹੀਂ। ਕੋਈ - ਕੋਈ ਸੰਦੇਸ਼ੀਆ ਸੰਦੇਸ਼ ਲੈ ਆਉਂਦੀਆਂ ਹਨ, ਉਸ ਵਿੱਚ ਵੀ ਬਹੁਤ ਮਿਕਸ ਹੋ ਜਾਂਦਾ
ਹੈ। ਸੰਦੇਸ਼ੀ ਤਾਂ ਸਭ ਇੱਕ ਜਿਹੀ ਹਨ ਨਹੀਂ। ਮਾਇਆ ਦਾ ਬਹੁਤ ਇੰਟਰਫਿਅਰ ਹੁੰਦਾ ਹੈ। ਦੂਸਰੀ ਸੰਦੇਸ਼ੀ
ਤੋਂ ਵੈਰੀਫਾਈ ਕਰਵਾਉਣਾ ਹੁੰਦਾ ਹੈ। ਕਈ ਤੇ ਕਹਿ ਦਿੰਦ ਸਨ ਸਾਡੇ ਵਿੱਚ ਬਾਬਾ ਆਉਂਦੇ ਹਨ, ਮੰਮਾ
ਆਉਂਦੀ ਹੈ ਫਿਰ ਆਪਣਾ ਵਖਰਾ ਸੈਂਟਰ ਖੋਲ ਬੈਠਦੇ ਹਨ। ਮਾਇਆ ਦੀ ਪ੍ਰਵੇਸ਼ਤਾ ਹੋ ਜਾਂਦੀ ਹੈ। ਇਹ
ਬੜੀਆਂ ਸਮਝਣ ਦੀਆਂ ਗੱਲਾਂ ਹਨ। ਬੱਚਿਆਂ ਨੂੰ ਬਹੁਤ ਸੈਂਸੀਬੁਲ ਬਣਨਾ ਚਾਹੀਦਾ ਹੈ। ਜੋ ਸਰਵਿਸਏਬਲ
ਬੱਚੇ ਹਨ, ਉਹ ਹੀ ਇਨ੍ਹਾਂ ਗੱਲਾਂ ਨੂੰ ਸਮਝ ਸਕਦੇ ਹਨ। ਜੋ ਸ਼੍ਰੀਮਤ ਤੇ ਨਹੀਂ ਚਲਦੇ ਉਹ ਇਨ੍ਹਾਂ
ਗੱਲਾਂ ਨੂੰ ਨਹੀਂ ਸਮਝਣਗੇ। ਸ਼੍ਰੀਮਤ ਦੇ ਲਈ ਗਾਇਨ ਹੈ ਕਿ ਤੁਸੀਂ ਜੋ ਖਿਲਾਓਗੇ, ਜੋ ਪਹਿਨਾਓਗੇ,
ਜਿੱਥੇ ਬਿਠਾਓਗੇ, ਉਹ ਹੀ ਕਰਾਂਗੇ। ਇਵੇਂ ਦੇ ਕੋਈ ਤਾਂ ਬਾਪ ਦੀ ਮਤ ਤੇ ਚਲਦੇ ਹਨ, ਕਈ ਫਿਰ ਦੂਜਿਆਂ
ਦੀ ਮਤ ਦੇ ਪ੍ਰਭਾਵ ਵਿੱਚ ਆ ਜਾਂਦੇ ਹਨ। ਕੋਈ ਚੀਜ ਨਹੀਂ ਮਿਲੀ, ਕੋਈ ਗੱਲ ਪਸੰਦ ਨਹੀਂ ਆਈ ਤਾਂ ਝੱਟ
ਵਿਗੜ ਪੈਂਦੇ ਹਨ। ਸਭ ਥੋੜੀ ਨਾ ਇੱਕ ਜਿਹੇ ਸਪੂਤ ਬੱਚੇ ਹੋ ਸਕਦੇ ਹਨ। ਦੁਨੀਆ ਵਿਚ ਤੇ ਢੇਰ ਦੀ ਢੇਰ
ਮਤ ਵਾਲੇ ਹਨ। ਅਜਾਮਿਲ ਵਰਗੀਆਂ ਪਾਪ ਆਤਮਾਵਾਂ, ਗਨਿਕਾਵਾਂ ਬਹੁਤ ਹਨ।
ਇਹ ਵੀ ਸਮਝਣਾ ਪੈਂਦਾ ਹੈ
ਕਿ ਈਸ਼ਵਰ ਸਰਵਵਿਆਪੀ ਕਹਿਣਾ ਰਾਂਗ ਹੈ। ਸਰਵਵਿਆਪੀ ਤੇ ਪੰਜ ਵਿਕਾਰ ਹਨ ਇਸਲਈ ਬਾਪ ਕਹਿੰਦੇ ਹਨ ਇਹ
ਆਸੁਰੀ ਦੁਨੀਆ ਹੈ। ਸਤਿਯੁਗ ਵਿੱਚ ਪੰਜ ਵਿਕਾਰ ਹੁੰਦੇ ਨਹੀਂ। ਕਹਿੰਦੇ ਹਨ ਸ਼ਾਸਤਰਾਂ ਵਿੱਚ ਉਹ ਗੱਲ
ਇਵੇਂ ਹੈ। ਪ੍ਰੰਤੂ ਸ਼ਾਸਤਰ ਤੇ ਸਭ ਮਨੁੱਖਾਂ ਨੇ ਬਣਾਏ ਹਨ। ਤਾਂ ਮਨੁੱਖ ਉੱਚ ਹੋਏ ਜਾਂ ਸ਼ਾਸਤਰ?
ਜਰੂਰ ਸੁਣਾਉਣ ਵਾਲੇ ਉੱਚ ਠਹਿਰੇ ਨਾ। ਵਿਆਸ ਨੇ ਲਿਖਿਆ ਉਹ ਵੀ ਮਨੁੱਖ ਸੀ ਨਾ। ਇਹ ਤਾਂ ਨਿਰਾਕਾਰ
ਬਾਪ ਬੈਠ ਪੜਾਉਂਦੇ ਹਨ। ਧਰਮ ਸਥਪਕਾਂ ਨੇ ਜੋ ਆਕੇ ਸੁਣਾਇਆ ਉਸ ਦਾ ਫਿਰ ਬਾਅਦ ਵਿੱਚ ਸ਼ਾਸਤਰ ਬਣਦਾ
ਹੈ। ਜਿਵੇਂ ਗੁਰੂ ਨਾਨਕ ਨੇ ਸੁਣਾਇਆ, ਬਾਅਦ ਵਿੱਚ ਗ੍ਰੰਥ ਬਣਦਾ ਹੈ। ਤਾਂ ਜਿਸ ਨੇ ਸੁਣਾਇਆ ਉਸ ਦਾ
ਨਾਮ ਹੋ ਗਿਆ। ਗੁਰੂ ਨਾਨਕ ਨੇ ਵੀ ਉਨ੍ਹਾਂ ਦੀ ਮਹਿਮਾ ਗਾਈ ਹੈ - ਸਭ ਦਾ ਬਾਪ ਉਹ ਇੱਕ ਹੈ। ਬਾਪ
ਕਹਿੰਦੇ ਹਨ ਜਾਕੇ ਧਰਮ ਸਥਾਪਨ ਕਰੋ। ਇਹ ਬੇਹੱਦ ਦਾ ਬਾਪ ਕਹਿੰਦੇ ਹਨ ਮੈਨੂੰ ਤੇ ਕੋਈ ਭੇਜਣ ਵਾਲਾ
ਨਹੀਂ। ਸ਼ਿਵਬਾਬਾ ਖੁਦ ਬੈਠ ਸਮਝਾਉਂਦੇ ਹਨ ਉਹ ਹਨ ਮੈਸੇਜ ਲੈਕੇ ਆਉਣ ਵਾਲੇ, ਮੈਨੂੰ ਕੋਈ ਭੇਜਣ ਵਾਲਾ
ਨਹੀਂ। ਮੈਨੂੰ ਮੇਸੇਂਜਰ ਜਾਂ ਪੈਗੰਬਰ ਨਹੀਂ ਕਹਿਣਗੇ। ਮੈਂ ਤਾਂ ਆਉਂਦਾ ਹਾਂ ਬੱਚਿਆਂ ਨੂੰ ਸੁਖ -
ਸ਼ਾਂਤੀ ਦੇਣ। ਮੈਨੂੰ ਕਿਸੇ ਨੇ ਕਿਹਾ ਨਹੀਂ, ਮੈਂ ਤਾਂ ਖੁਦ ਮਾਲਿਕ ਹਾਂ। ਮਾਲਿਕ ਨੂੰ ਵੀ ਮਨਾਉਣ
ਵਾਲੇ ਹੁੰਦੇ ਹਨ ਪ੍ਰੰਤੂ ਉਨ੍ਹਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਮਾਲਿਕ ਦਾ ਅਰਥ ਸਮਝਿਆ ਹੈ।
ਉਹ ਮਾਲਿਕ ਹੈ, ਅਸੀਂ ਉਨ੍ਹਾਂ ਦੇ ਬੱਚੇ ਹਾਂ ਤਾਂ ਜਰੂਰ ਵਰਸਾ ਮਿਲਣਾ ਚਾਹੀਦਾ ਹੈ। ਬੱਚੇ ਕਹਿੰਦੇ
ਹਨ - ਸਾਡਾ ਬਾਬਾ। ਤਾਂ ਬਾਪ ਦੇ ਧਨਦੇ ਤੁਸੀਂ ਮਾਲਿਕ ਹੋ। ' ਮੇਰਾ ਬਾਬਾ ' ਬੱਚੇ ਹੀ ਕਹਿਣਗੇ।
ਮੇਰਾ ਬਾਬਾ ਤਾਂ ਫਿਰ ਬਾਬਾ ਦਾ ਧਨ ਵੀ ਮੇਰਾ। ਹੁਣ ਅਸੀ ਕੀ ਕਹਿੰਦੇ ਹਾਂ? ਸਾਡਾ ਸ਼ਿਵਬਾਬਾ। ਬਾਪ
ਵੀ ਕਹਿਣਗੇ ਇਹ ਸਾਡੇ ਬੱਚੇ ਹਨ। ਬਾਪ ਤੋਂ ਬੱਚਿਆਂ ਨੂੰ ਵਰਸਾ ਮਿਲਦਾ ਹੈ। ਬਾਪ ਦੇ ਕੋਲ ਪ੍ਰੋਪਰਟੀ
ਹੁੰਦੀ ਹੈ। ਬੇਹੱਦ ਦਾ ਬਾਪ ਹੈ ਹੀ ਸਵਰਗ ਦਾ ਰਚਿਅਤਾ। ਭਾਰਤਵਾਸੀਆਂ ਨੂੰ ਵੀ ਪ੍ਰੋਰਪ੍ਰਟੀ ਕਿਸ
ਤੋਂ ਮਿਲਦੀ ਹੈ? ਸ਼ਿਵਬਾਬਾ ਤੋਂ। ਸ਼ਿਵ ਜਯੰਤੀ ਵੀ ਮਨਾਉਂਦੇ ਹਨ। ਸ਼ਿਵ ਜਯੰਤੀ ਦੇ ਬਾਦ ਫਿਰ
ਹੋਵੇਗੀ ਸ਼੍ਰੀ ਕ੍ਰਿਸ਼ਨ ਜਯੰਤੀ, ਫਿਰ ਸ਼੍ਰੀ ਰਾਮ ਜਯੰਤੀ। ਬਸ, ਮੰਮਾ - ਬਾਬਾ ਦੀ ਜਯੰਤੀ ਜਾਂ
ਜਗਦੰਬਾ ਦੀ ਜਯੰਤੀ ਤਾਂ ਕੋਈ ਗਾਉਂਦੇ ਨਹੀਂ। ਸ਼ਿਵ ਜਯੰਤੀ ਫਿਰ ਰਾਧੇ - ਕ੍ਰਿਸ਼ਨ ਦੀ ਜਯੰਤੀ ਫਿਰ
ਰਾਮ - ਸੀਤਾ ਦੀ ਜਯੰਤੀ।
ਜਦੋਂ ਸ਼ਿਵਬਾਬਾ ਆਉਣ
ਤਾਂ ਸ਼ੂਦ੍ਰ ਰਾਜ ਵਿਨਾਸ਼ ਹੋਵੇ। ਇਹ ਰਾਜ਼ ਵੀ ਕੋਈ ਸਮਝਦੇ ਨਹੀਂ। ਬਾਪ ਬੈਠ ਸਮਝਾਉਂਦੇ ਹਨ। ਉਹ
ਆਉਂਦੇ ਹਨ ਜਰੂਰ। ਬਾਪ ਨੂੰ ਕਿਓਂ ਬੁਲਾਉਂਦੇ ਹਨ? ਸ਼੍ਰੀਕ੍ਰਿਸ਼ਨਪੁਰੀ ਸਥਾਪਨ ਕਰਨ। ਤੁਸੀਂ ਜਾਣਦੇ
ਹੋ ਸ਼ਿਵ ਜਯੰਤੀ ਬਰੋਬਰ ਹੁੰਦੀ ਹੈ। ਸ਼ਿਵ ਬਾਬਾ ਨਾਲੇਜ ਦੇ ਰਹੇ ਹਨ। ਆਦਿ ਸਨਾਤਨ ਦੇਵੀ ਦੇਵਤਾ
ਧਰਮ ਦੀ ਸਥਾਪਨਾ ਹੋ ਰਹੀ ਹੈ। ਸ਼ਿਵ ਜਯੰਤੀ ਹੈ ਵੱਡੇ ਤੋਂ ਵੱਡੀ ਜਯੰਤੀ। ਫਿਰ ਹੈ ਬ੍ਰਹਮਾ, ਵਿਸ਼ਨੂੰ,
ਸ਼ੰਕਰ। ਹੁਣ ਪ੍ਰਜਾ ਪਿਤਾ ਬ੍ਰਹਮਾ ਤਾਂ ਮਨੁੱਖ ਸ੍ਰਿਸ਼ਟੀ ਵਿਚ ਹਨ। ਫਿਰ ਰਚਨਾ ਵਿਚ ਮੁੱਖ ਹੈ
ਲਕਸ਼ਮੀ - ਨਾਰਾਇਣ। ਤਾਂ ਸ਼ਿਵ ਹੈ ਮਾਤ - ਪਿਤਾ, ਫਿਰ ਮਾਤ - ਪਿਤਾ ਬ੍ਰਹਮਾ ਅਤੇ ਜਗਤ ਅੰਬਾ ਵੀ ਆ
ਜਾਂਦੇ ਹਨ। ਇਹ ਸਮਝਣ ਅਤੇ ਧਾਰਨ ਕਰਨ ਦੀਆਂ ਗੱਲਾਂ ਹਨ। ਪਹਿਲੇ - ਪਹਿਲੇ ਸਮਝਾਉਣਾ ਹੈ - ਬਾਪ
ਪਰਮਪਿਤਾ ਪਰਮਾਤਮਾ ਆਉਂਦੇ ਹਨ ਪਤਿਤਾਂ ਨੂੰ ਪਾਵਨ ਕਰਨ। ਉਹ ਨਾਮ ਰੂਪ ਤੋਂ ਨਿਆਰਾ ਹੈ ਤਾਂ ਉਨ੍ਹਾਂ
ਦੀ ਜਯੰਤੀ ਕਿਵੇਂ ਹੋ ਸਕਦੀ ਹੈ। ਗੋਡ ਨੂੰ ਫਾਦਰ ਕਿਹਾ ਜਾਂਦਾ ਹੈ। ਫਾਦਰ ਨੂੰ ਸਭ ਮੰਨਦੇ ਹਨ।
ਨਿਰਾਕਾਰ ਹੈ ਹੀ ਆਤਮਾ ਅਤੇ ਪਰਮਾਤਮਾ। ਆਤਮਾਵਾਂ ਨੂੰ ਸਾਕਾਰ ਸ਼ਰੀਰ ਮਿਲਦਾ ਹੈ, ਇਹ ਬੜੀਆਂ ਸਮਝਣ
ਦੀਆਂ ਗੱਲਾਂ ਹਨ। ਜੋ ਕੋਈ ਸ਼ਾਸਤਰ ਆਦਿ ਨਹੀਂ ਪੜਿਆ ਹੋਇਆ ਹੋਵੇ ਉਸ ਦੇ ਲਈ ਹੋਰ ਹੀ ਸੌਖਾ ਹੈ।
ਆਤਮਾਵਾਂ ਦਾ ਬਾਪ ਉਹ ਪਰਮਪਿਤਾ ਪਰਮਾਤਮਾ ਸਵਰਗ ਦੀ ਸਥਾਪਨਾ ਕਰਨ ਵਾਲਾ ਹੈ। ਸਵਰਗ ਵਿਚ ਹੁੰਦੀ ਹੈ
ਰਾਜਾਈ, ਤਾਂ ਜਰੂਰ ਉਨ੍ਹਾਂ ਨੂੰ ਸੰਗਮ ਤੇ ਆਉਣਾ ਪਵੇ। ਸਤਿਯੁਗ ਵਿੱਚ ਤੇ ਆ ਨਹੀਂ ਸਕਦੇ। ਉਹ
ਪ੍ਰਾਲਬਧ, 21 ਜਨਮਾਂ ਦਾ ਵਰਸਾ ਸੰਗਮ ਤੇ ਹੀ ਮਿਲਦਾ ਹੈ। ਇਹ ਸੰਗਮਯੁਗ ਹੈ ਬ੍ਰਾਹਮਣਾਂ ਦਾ।
ਬ੍ਰਾਹਮਣ ਹਨ ਚੋਟੀ, ਫਿਰ ਹੈ ਦੇਵਤਾਵਾਂ ਦਾ ਯੁੱਗ। ਹਰੇਕ ਯੁੱਗ 1250 ਸਾਲ ਦਾ ਹੈ। ਹੁਣ ਤਿੰਨ ਧਰਮ
ਸਥਾਪਨ ਹੁੰਦੇ ਹਨ - ਬ੍ਰਾਹਮਣ, ਦੇਵਤਾ, ਸ਼ਤਰੀ ਕਿਉਂਕਿ ਫਿਰ ਅਧਾਕਲਪ ਕੋਈ ਧਰਮ ਨਹੀਂ ਹੁੰਦਾ।
ਸੂਰਜਵੰਸ਼ੀ, ਚੰਦ੍ਰਵੰਸ਼ੀ ਪੂਜੀਏ ਸਨ ਫਿਰ ਪੁਜਾਰੀ ਬਣ ਜਾਂਦੇ ਹਨ। ਉਹ ਬ੍ਰਾਹਮਣ ਤੇ ਕਿਸਮ - ਕਿਸਮ
ਦੇ ਹੁੰਦੇ ਹਨ।
ਹੁਣ ਤੁਸੀਂ ਚੰਗੇ ਕਰਮ
ਕਰ ਰਹੇ ਹੋ ਜੋ ਫਿਰ ਸਤਿਯੁਗ ਵਿੱਚ ਪ੍ਰਾਲਬਧ ਪਾਵੋਗੇ। ਬਾਪ ਚੰਗੇ ਕਰਮ ਸਿਖਾਉਂਦੇ ਹਨ। ਤੁਸੀਂ
ਜਾਣਦੇ ਹੋ ਅਸੀਂ ਸ਼੍ਰੀਮਤ ਤੇ ਜਿਵੇਂ ਦੇ ਕਰਮ ਕਰਾਂਗੇ, ਹੋਰਾਂ ਨੂੰ ਆਪ ਸਮਾਨ ਬਣਾਵਾਂਗੇ ਤਾਂ ਉਸ
ਦੀ ਪ੍ਰਲਾਬਧ ਮਿਲੇਗੀ। ਹੁਣ ਸਾਰੀ ਰਾਜਧਾਨੀ ਸਥਾਪਨ ਹੁੰਦੀ ਹੈ। ਆਦਿ ਸਨਾਤਨ ਦੇਵੀ - ਦੇਵਤਾ ਧਰਮ
ਦੀ ਰਾਜਧਾਨੀ ਹੁੰਦੀ ਹੈ। ਇਹ ਹੈ ਪ੍ਰਜਾ ਦਾ ਪ੍ਰਜਾ ਤੇ ਰਾਜ। ਪੰਚਾਇਤੀ ਰਾਜ ਹੈ, ਅਨੇਕ ਪੰਚ ਹਨ।
ਨਹੀਂ ਤਾਂ ਪੰਜ ਪੰਚ ਹੁੰਦੇ ਹਨ। ਇੱਥੇ ਤੇ ਸਭ ਪੰਚ ਹੀ ਪੰਚ ਹਨ। ਸੋ ਵੀ ਅੱਜ ਹਨ, ਕਲ ਨਹੀਂ ਹਨ।
ਅੱਜ ਮਨਿਸਟਰ ਹੈ, ਕਲ ਉਨ੍ਹਾਂ ਨੂੰ ਉਤਾਰ ਦਿੰਦੇ ਹਨ। ਐਗਰੀਮੈਂਟ ਕਰ ਫਿਰ ਕੇਂਸਿਲ ਕਰ ਦਿੰਨੇ ਹਨ।
ਇਹ ਹੈ ਅਲਪਕਾਲ ਦਾ ਸ਼ਣ ਭੰਗੁਰ ਰਾਜ। ਕਿਸੇ ਨੂੰ ਵੀ ਉਤਾਰਨ ਵਿਚ ਦੇਰ ਨਹੀਂ ਕਰਦੇ ਹਨ। ਕਿੰਨੀ ਵੱਡੀ
ਦੁਨੀਆ ਹੈ। ਅਖਬਾਰਾਂ ਵਿੱਚ ਕੁਝ ਨਾ ਕੁਝ ਪੈਂਦਾ ਰਹਿੰਦਾ ਹੈ। ਇਤਨੇ ਸਭ ਅਖ਼ਬਾਰ ਤੇ ਕੋਈ ਪੜ ਨਹੀਂ
ਸਕਦਾ। ਸਾਨੂੰ ਇਸ ਦੁਨੀਆ ਦੇ ਸਮਾਚਾਰ ਦੀ ਲੋੜ ਹੀ ਨਹੀਂ। ਇਹ ਤਾਂ ਸਭ ਜਾਣਦੇ ਹਨ ਦੇਹ ਸਹਿਤ ਸਭ
ਕੁਝ ਇਸ ਦੁਨੀਆ ਦਾ ਖਤਮ ਹੋ ਜਾਣ ਵਾਲਾ ਹੈ। ਬਾਬਾ ਕਹਿੰਦੇ ਹਨ ਸਿਰਫ ਮੈਨੂੰ ਯਾਦ ਕਰੋ ਤਾਂ ਤੁਸੀਂ
ਮੇਰੇ ਕੋਲ ਆ ਜਾਵੋਗੇ। ਮਰਨ ਦੇ ਬਾਦ ਸਾਰਾ ਸਾਖਸ਼ਾਤਕਾਰ ਹੋਵੇਗਾ। ਸ਼ਰੀਰ ਛੱਡ ਕੇ ਫਿਰ ਆਤਮਾ ਭਟਕਦੀ
ਵੀ ਹੈ। ਉਸ ਵੇਲੇ ਵੀ ਹਿਸਾਬ - ਕਿਤਾਬ ਭੋਗ ਸਕਦੇ ਹਨ। ਸਾਖਸ਼ਾਤਕਾਰ ਸਭ ਹੁੰਦਾ ਹੈ। ਅੰਦਰ ਹੀ
ਸਾਖਸ਼ਾਤਕਾਰ ਕਰਦੇ ਹਨ, ਭੋਗਣਾ ਭੋਗਦੇ ਹਨ, ਬਹੁਤ ਪਛਤਾਉਂਦੇ ਹਨ ਕਿ ਅਸੀਂ ਨਾਹੇਕ ਅਜਿਹਾ ਕੀਤਾ।
ਪਸ਼ਚਾਤਾਪ ਹੁੰਦਾ ਹੈ ਨਾ। ਕੋਈ ਜੇਲ ਬਰਡ ਹੁੰਦੇ ਹਨ, ਉਹ ਕਹਿੰਦੇ ਹਨ ਜੇਲ ਵਿਚ ਖਾਣਾ ਤਾਂ ਮਿਲੇਗਾ।
ਮਤਲਬ ਖਾਣਾ ਖਾਣ ਨਾਲ ਕੰਮ ਹੈ, ਇੱਜਤ ਦੀ ਪ੍ਰਵਾਹ ਨਹੀਂ ਕਰਦੇ। ਤੁਹਾਨੂੰ ਤੇ ਕੋਈ ਤਕਲੀਫ ਨਹੀਂ।
ਬਾਪ ਹੈ ਤਾਂ ਬਾਪ ਦੀ ਸ਼੍ਰੀਮਤ ਤੇ ਚਲਣਾ ਹੈ। ਇਵੇਂ ਵੀ ਨਹੀਂ, ਕਿਸੇ ਨੂੰ ਦੁੱਖ ਦੇਣਗੇ। ਉਹ ਤਾ
ਹੈ ਹੀ ਸੁਖਦਾਤਾ। ਆਗਿਆਕਾਰੀ ਬੱਚੇ ਤਾਂ ਕਹਿਣਗੇ ਬਾਬਾ ਜੋ ਤੁਸੀਂ ਡਾਇਰੈਕਸ਼ਨ ਦੇਵੋਗੇ। ਤੁਹਾਡੇ
ਸੰਗ ਬੈਠਾਂ... ਇਹ ਸ਼ਿਵਬਾਬਾ ਦੇ ਲਈ ਗਾਇਆ ਹੋਇਆ ਹੈ। ਭਾਗੀਰਥ ਅਤੇ ਨੰਦੀਗਣ ਵੀ ਮਸ਼ਹੂਰ ਹੈ।
ਲਿਖਿਆ ਹੋਇਆ ਹੈ ਮਾਤਾਵਾਂ ਦੇ ਸਿਰ ਤੇ ਕਲਸ਼ ਰੱਖਿਆ। ਤਾਂ ਉਹ ਫਿਰ ਗਊ ਵਿਖਾਉਂਦੇ ਹਨ। ਕੀ - ਕੀ
ਗੱਲਾਂ ਬਣਾ ਦਿੱਤੀਆਂ ਹਨ।
ਇਸ ਦੁਨੀਆ ਵਿਚ ਕੋਈ
ਐਵਰਹੇਲਦੀ ਹੋ ਨਹੀਂ ਸਕਦਾ। ਅਨੇਕ ਤਰ੍ਹਾਂ ਦੇ ਰੋਗ ਹਨ। ਉੱਥੇ ਕੋਈ ਰੋਗ ਨਹੀਂ ਹੈ। ਨਾ ਕਦੇ ਅਕਾਲੇ
ਮ੍ਰਿਤੂ ਹੁੰਦੀ ਹੈ। ਸਮੇਂ ਤੇ ਸਾਖਸ਼ਾਤਕਾਰ ਹੁੰਦਾ ਹੈ। ਬੁੱਢਿਆਂ ਨੂੰ ਤਾਂ ਖੁਸ਼ੀ ਹੁੰਦੀ ਹੈ।
ਬੁੱਢੇ ਜਦ ਹੁੰਦੇ ਹਨ ਤਾਂ ਖੁਸ਼ੀ ਨਾਲ ਸ਼ਰੀਰ ਛੱਡਦੇ ਹਨ। ਸਾਖਸ਼ਾਤਕਾਰ ਹੁੰਦਾ ਹੈ ਕਿ ਅਸੀਂ ਜਾਕੇ
ਬੱਚਾ ਬਣੂੰਗਾ। ਹੁਣ ਤੁਹਾਨੂੰ ਜਵਾਨਾਂ ਨੂੰ ਵੀ ਇਤਨੀ ਖੁਸ਼ੀ ਹੈ ਕਿ ਅਸੀਂ ਸ਼ਰੀਰ ਛੱਡ ਜਾਕੇ
ਪ੍ਰਿੰਸ ਬਣਾਂਗੇ। ਬੱਚੇ ਹੋਣ ਜਾਂ ਜਵਾਨ ਹੋਣ, ਮਰਨਾ ਤੇ ਸਭ ਨੇ ਹੈ ਨਾ। ਤਾਂ ਸਭ ਨੂੰ ਇਹ ਨਸ਼ਾ
ਰਹਿਣਾ ਚਾਹੀਦਾ ਹੈ ਕਿ ਅਸੀਂ ਜਾਕੇ ਪ੍ਰਿੰਸ ਬਣਾਗੇ। ਜਰੂਰ ਜਦੋਂ ਸਰਵਿਸ ਕਰੋ ਤਾਂ ਤੇ ਬਣੋ। ਖੁਸ਼ੀ
ਹੋਣੀ ਚਾਹੀਦੀ ਹੈ - ਹੁਣ ਅਸੀ ਪੁਰਾਣਾ ਸ਼ਰੀਰ ਛੱਡ ਬਾਬਾ ਦੇ ਕੋਲ ਜਾਵਾਂਗੇ, ਬਾਬਾ ਫਿਰ ਸਾਨੂੰ
ਸਵਰਗ ਵਿਚ ਭੇਜ ਦੇਣਗੇ। ਸਰਵਿਸ ਕਰਨੀ ਚਾਹੀਦੀ ਹੈ। ਬੱਚਿਆਂ ਨੇ ਗੀਤ ਸੁਣਿਆ। ਬੰਸੀ ਵਾਲਾ
ਸ਼੍ਰੀਕ੍ਰਿਸ਼ਨ ਤੇ ਹੈ ਨਹੀਂ। ਮੁਰਲੀ ਤੇ ਬਹੁਤਿਆਂ ਦੇ ਕੋਲ ਹੁੰਦੀ ਹੈ। ਬਹੁਤ ਚੰਗੀ - ਚੰਗੀ
ਵਜਾਉਂਦੇ ਹਨ। ਇਸ ਵਿੱਚ ਮੁਰਲੀ ਦੀ ਗੱਲ ਨਹੀਂ। ਤੁਸੀਂ ਤਾਂ ਕਹਿੰਦੇ ਹੋ ਸ਼੍ਰੀਮਤ ਇੱਕ ਬਾਪ ਹੀ
ਦਿੰਦੇ ਹਨ। ਜਦੋਂ ਤੱਕ ਕੋਈ ਬੱਚਾ ਨਹੀਂ ਬਣਦਾ ਉਦੋਂ ਤੱਕ ਇਹ ਗੱਲਾਂ ਸਮਝ ਵਿਚ ਨਹੀਂ ਆ ਸਕਦੀਆਂ ਅਤੇ
ਉਸ ਵਿੱਚ ਫਿਰ ਸ਼੍ਰੀਮਤ ਤੇ ਚੱਲਣ ਦੀ ਗੱਲ ਹੈ। ਆਪਣੀ ਮਤ ਤੇ ਚੱਲਣ ਨਾਲ ਥੋੜ੍ਹੀ ਨਾ ਉੱਚ ਪਦਵੀ ਪਾ
ਸਕਣਗੇ। ਬਾਪ ਨੂੰ ਜੋ ਜਾਣਦੇ ਹਨ ਉਹ ਬਾਪ ਦਾ ਪਰਿਚੈ ਹੋਰਾਂ ਨੂੰ ਵੀ ਦੇਣਗੇ। ਬਾਪ ਅਤੇ ਰਚਨਾ ਦਾ
ਪਰਿਚੈ ਦੇਣਾ ਹੈ। ਕਿਸੇ ਨੂੰ ਬਾਪ ਦਾ ਪਰਿਚੈ ਨਹੀਂ ਦਿੰਦੇ ਤਾਂ ਗੋਇਆ ਖੁਦ ਜਾਣਦੇ ਨਹੀਂ। ਆਪਣੇ
ਨੂੰ ਨਸ਼ਾ ਚੜਿਆ ਹੋਇਆ ਹੈ ਤਾਂ ਹੋਰਾਂ ਨੂੰ ਵੀ ਚੜਾਉਣਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸ਼੍ਰੀਮਤ ਤੇ
ਸਦਾ ਸ੍ਰੇਸ਼ਠ ਕਰਮ ਕਰਨੇ ਹਨ। ਦੂਸਰਿਆਂ ਦੀ ਮਤ ਦੇ ਪ੍ਰਭਾਵ ਵਿੱਚ ਨਹੀਂ ਆਉਣਾ ਹੈ। ਸਪੂਤ ਬਣ ਹੈ
ਆਗਿਆ ਦਾ ਪਾਲਣ ਕਰਨਾ ਹੈ। ਜੋ ਗੱਲ ਸਮਝ ਵਿਚ ਨਹੀਂ ਆਉਂਦੀ ਹੈ, ਉਸ ਨੂੰ ਵੇਰੀਫ਼ਾਈ ਜਰੂਰ ਕਰਨਾ
ਹੈ।
2. ਸਦਾ ਇਸੇ ਖੁਸ਼ੀ ਜਾਂ
ਨਸ਼ੇ ਵਿਚ ਰਹਿਣਾ ਹੈ ਕਿ ਅਸੀਂ ਇਹ ਪੁਰਾਣਾ ਸ਼ਰੀਰ ਛੱਡ ਪ੍ਰਿੰਸ ਬਣਾਂਗੇ। ਨਸ਼ੇ ਵਿਚ ਰਹਿ
ਈਸ਼ਵਰੀਏ ਸੇਵਾ ਕਰਨੀ ਹੈ।
ਵਰਦਾਨ:-
ਨਿੰਦਕ ਨੂੰ ਵੀ ਆਪਣਾ ਮਿੱਤਰ ਸਮਝ ਸਨਮਾਨ ਦੇਣ ਵਾਲੇ ਬ੍ਰਹਮਾ ਬਾਪ ਸਮਾਨ ਮਾਸਟਰ ਰਚਿਯਤਾ ਭਵ।
ਜਿਵੇਂ ਬ੍ਰਹਮਾ ਬਾਪ ਨੇ
ਖੁਦ ਨੂੰ ਵਿਸ਼ਵ ਸੇਵਾਦਾਰੀ ਸਮਝ ਹਰ ਇੱਕ ਨੂੰ ਸਨਮਾਨ ਦਿੱਤਾ, ਸਦਾ ਮਾਲੇਕਮ ਸਲਾਮ ਕੀਤਾ। ਇਵੇਂ ਕਦੇ
ਨਹੀਂ ਸੋਚਿਆ ਕਿ ਕੋਈ ਸਨਮਾਨ ਦੇਵੇ ਤਾਂ ਮੈਂ ਦੇਵਾਂ। ਨਿੰਦਕ ਨੂੰ ਵੀ ਆਪਣਾ ਮਿਤ੍ਰ ਸਮਝਕੇ ਸਨਮਾਨ
ਦਿੱਤਾ, ਇਵੇਂ ਫਾਲੋ ਫਾਦਰ ਕਰੋ। ਸਿਰਫ ਸਨਮਾਨ ਦੇਣ ਵਾਲੇ ਨੂੰ ਆਪਣਾ ਨਹੀਂ ਸਮਝੋ ਲੇਕਿਨ ਗਾਲੀ ਦੇਣ
ਵਾਲੇ ਨੂੰ ਵੀ ਆਪਣਾ ਸਮਝ ਸਨਮਾਨ ਦਵੋ ਕਿਉਂਕਿ ਸਾਰੀ ਦੁਨੀਆ ਹੀ ਤੁਹਾਡਾ ਪਰਿਵਾਰ ਹੈ। ਸਰਵ ਆਤਮਾਵਾਂ
ਦੇ ਤਨਾ ਤੁਸੀਂ ਬ੍ਰਾਹਮਣ ਹੋ ਇਸਲਈ ਖੁਦ ਨੂੰ ਮਾਸਟਰ ਰਚਿਯਤਾ ਸਮਝ ਸਭ ਨੂੰ ਸਨਮਾਨ ਦਵੋ ਤਾਂ ਦੇਵਤਾ
ਬਣੋਗੇ।
ਸਲੋਗਨ:-
ਮਾਇਆ ਨੂੰ ਸਦਾ
ਦੇ ਲਈ ਵਿਦਾਈ ਦੇਣ ਵਾਲੇ ਹੀ ਬਾਪ ਦੀਆਂ ਵਧਾਈਆਂ ਦੇ ਪਾਤਰ ਬਣਦੇ ਹਨ।