08.12.19     Avyakt Bapdada     Punjabi Murli     18.03.85     Om Shanti     Madhuban
 


ਸੰਤੁਸ਼ਟਤਾ


ਅੱਜ ਦਿੱਲਵਾਲਾ ਬਾਪ ਆਪਣੇ ਸਨੇਹੀ ਦਿਲਤੱਖਤਨਸ਼ੀਨ ਬੱਚਿਆਂ ਨਾਲ ਦਿਲ ਦੀ ਰੂਹ-ਰਿਹਾਨ ਕਰਨ ਆਏ ਹਨ। ਦਿਲਵਾਲਾ ਆਪਣੇ ਸੱਚੀ ਦਿਲ ਵਾਲਿਆਂ ਨਾਲ ਦਿਲ ਦੀ ਲੈਣ-ਦੇਣ ਕਰਨ, ਦਿਲ ਦਾ ਹਾਲ-ਚਾਲ ਸੁਣਨ ਦੇ ਲਈ ਆਏ ਹਨ। ਰੂਹਾਨੀ ਬਾਪ ਰੂਹਾਂ ਨਾਲ ਰੂਹ-ਰਿਹਾਨ ਕਰਦੇ ਹਨ। ਇਹ ਰੂਹਾਂ ਦੀ ਰੂਹ-ਰਿਹਾਨ ਸਿਰਫ ਇਸ ਵੇਲੇ ਹੀ ਅਨੁਭਵ ਕਰ ਸਕਦੇ ਹੋ। ਤੁਹਾਡੇ ਰੂਹਾਂ ਵਿੱਚ ਇੰਨੀ ਸਨੇਹ ਦੀ ਸ਼ਕਤੀ ਹੈ ਜੋ ਰੂਹਾਂ ਦੇ ਰਚਿਅਤਾ ਬਾਪ ਨੂੰ ਰੂਹ-ਰਿਹਾਨ ਦੇ ਲਈ ਨਿਰਵਾਣ ਤੋਂ ਵਾਣੀ ਵਿੱਚ ਲੈ ਆਉਂਦੇ ਹੋ। ਇਵੇਂ ਦੀ ਸ੍ਰੇਸ਼ਠ ਰੂਹ ਹੋ ਜੋ ਬੰਧਨਮੁਕਤ ਬਾਪ ਨੂੰ ਵੀ ਸਨੇਹ ਦੇ ਬੰਧਨ ਵਿੱਚ ਬੰਨ ਦਿੰਦੇ ਹੋ। ਦੁਨੀਆਂ ਵਾਲੇ ਬੰਧਨ ਤੋਂ ਛੁਡਾਉਣ ਵਾਲੇ ਕਹਿ ਕੇ ਪੁਕਾਰ ਰਹੇ ਹਨ ਅਤੇ ਇਵੇਂ ਦੇ ਬੰਧਨਮੁਕਤ ਬਾਪ, ਬੱਚਿਆਂ ਦੇ ਸਨੇਹ ਦੇ ਬੰਧਨ ਵਿੱਚ ਸਦਾ ਬੰਨੇ ਹੋਏ ਹਨ। ਬੰਧਨ ਵਿੱਚ ਹੁਸ਼ਿਆਰ ਹਨ। ਜਦੋਂ ਵੀ ਯਾਦ ਕਰਦੇ ਹੋ ਤਾ ਬਾਪ ਹਾਜ਼ਿਰ ਹੈ ਨਾ, ਹਜ਼ੂਰ ਹਾਜ਼ਿਰ ਹੈ। ਤਾਂ ਅੱਜ ਵਿਸ਼ੇਸ਼ ਡਬਲ ਵਿਦੇਸ਼ੀ ਬੱਚਿਆਂ ਨਾਲ ਰੂਹ-ਰਿਹਾਨ ਕਰਨ ਆਏ ਹਨ। ਹੁਣ ਸੀਜਨ ਵਿੱਚ ਵਿਸ਼ੇਸ਼ ਟਰਨ ਵੀ ਡਬਲ ਵਿਦੇਸ਼ੀਆਂ ਦਾ ਹੈ। ਮੈਜ਼ੋਰਿਟੀ ਡਬਲ ਵਿਦੇਸ਼ੀ ਹੀ ਆਏ ਹੋਏ ਹਨ। ਮਧੂਬਨ ਨਿਵਾਸੀ ਤਾਂ ਹੈ ਹੀ ਮਧੂਬਨ ਦੇ ਸ੍ਰੇਸ਼ਠ ਸਥਾਨ ਨਿਵਾਸੀ। ਇੱਕ ਹੀ ਜਗ੍ਹਾ ਤੇ ਬੈਠੇ ਹੋਏ ਵਿਸ਼ਵ ਦੀ ਵੈਰਾਇਟੀ ਆਤਮਾਵਾਂ ਦਾ ਮਿਲਣ ਮੇਲਾ ਦੇਖਣ ਵਾਲੇ ਹਨ। ਜਿਹੜੇ ਆਉਂਦੇ ਹਨ ਉਹ ਜਾਂਦੇ ਹਨ ਲੇਕਿਨ ਮਧੂਬਨ ਨਿਵਾਸੀ ਤਾਂ ਸਦਾ ਰਹਿੰਦੇ ਹਨ!.

ਅੱਜ ਖਾਸ ਡਬਲ ਵਿਦੇਸ਼ੀ ਬੱਚਿਆਂ ਤੋਂ ਪੁੱਛ ਰਹੇ ਹਨ ਕਿ ਸਾਰੀਆਂ ਸੰਤੁਸ਼ਟ ਮਣੀਆਂ ਬਣ ਬਾਪਦਾਦਾ ਦੇ ਤਾਜ ਵਿੱਚ ਚਮਕ ਰਹੇ ਹੋ? ਸਾਰੇ ਸੰਤੁਸ਼ਟ ਮਣੀਆਂ ਹੋ? ਸਦਾ ਸੰਤੁਸ਼ਟ ਹੋ? ਕਦੇ ਆਪਣੇ ਤੋਂ ਅਸੰਤੁਸ਼ਟ ਜਾਂ ਕਦੇ ਬ੍ਰਾਹਮਣ ਆਤਮਾਵਾਂ ਤੋਂ ਅਸੰਤੁਸ਼ਟ ਜਾਂ ਕਦੇ ਆਪਣੇ ਸੰਸਕਾਰਾਂ ਤੋਂ ਅਸੰਤੁਸ਼ਟ ਜਾਂ ਕਦੇ ਵਾਯੂਮੰਡਲ ਦੇ ਪ੍ਰਭਾਵ ਤੋਂ ਅਸੰਤੁਸ਼ਟ ਤਾਂ ਨਹੀਂ ਹੁੰਦੇ ਹੋ ਨਾ! ਸਦਾ ਸਾਰੀਆਂ ਗੱਲਾਂ ਵਿੱਚ ਸੰਤੁਸ਼ਟ ਹੋ? ਕਦੇ ਸੰਤੁਸ਼ਟ ਕਦੇ ਅਸੰਤੁਸ਼ਟ ਨੂੰ ਸੰਤੁਸ਼ਟ ਮਣੀ ਕਹਾਂਗੇ? ਤੁਸੀਂ ਸਭ ਨੇ ਕਿਹਾ ਹੈ ਕਿ ਅਸੀਂ ਸੰਤੁਸ਼ਟ ਮਣੀਆਂ ਹਾਂ। ਫਿਰ ਇਵੇਂ ਨਹੀਂ ਕਹਾਂਗੇ ਕਿ ਅਸੀਂ ਤਾਂ ਸੰਤੁਸ਼ਟ ਹਾਂ ਲੇਕਿਨ ਦੂਜੇ ਅਸੰਤੁਸ਼ਟ ਕਰਦੇ ਹਨ। ਕੁਝ ਵੀ ਹੋ ਜਾਵੇ ਲੇਕਿਨ ਜੋ ਸੰਤੁਸ਼ਟ ਆਤਮਾਵਾਂ ਹਨ ਉਹ ਕਦੇ ਵੀ ਆਪਣੀ ਸੰਤੁਸ਼ਟਤਾ ਦੀ ਵਿਸ਼ੇਸ਼ਤਾ ਨੂੰ ਛੱਡ ਨਹੀਂ ਸਕਦੇ ਹਨ। ਸੰਤੁਸ਼ਟਤਾ ਬ੍ਰਾਹਮਣ ਜੀਵਨ ਦਾ ਵਿਸ਼ੇਸ਼ ਗੁਣ ਕਹੋ ਜਾਂ ਖਜਾਨਾ ਕਹੋ ਜਾਂ ਵਿਸ਼ੇਸ਼ ਜੀਵਨ ਦਾ ਸ਼ਿੰਗਾਰ ਹੈ। ਜਿਵੇ ਕੋਈ ਪਿਆਰੀ ਵਸਤੂ ਹੁੰਦੀ ਹੈ ਤਾਂ ਪਿਆਰੀ ਵਸਤੂ ਨੂੰ ਕਦੇ ਛੱਡਦੇ ਨਹੀਂ ਹਨ। ਸੰਤੁਸ਼ਟਤਾ ਵਿਸ਼ੇਸ਼ਤਾ ਹੈ। ਸੰਤੁਸ਼ਟਤਾ ਬ੍ਰਾਹਮਣ ਜੀਵਨ ਦਾ ਵਿਸ਼ੇਸ਼ ਪਰਿਵਰਤਨ ਦਾ ਸ਼ੀਸ਼ਾ ਹੈ। ਸਾਧਾਰਨ ਜੀਵਨ ਅਤੇ ਬ੍ਰਾਹਮਣ ਜੀਵਨ। ਸਾਧਾਰਨ ਜੀਵਨ ਮਤਲਬ ਕਦੇ ਸੰਤੁਸ਼ਟ ਅਤੇ ਕਦੇ ਅਸੰਤੁਸ਼ਟ। ਬ੍ਰਾਹਮਣ ਜੀਵਨ ਵਿੱਚ ਸੰਤੁਸ਼ਟਤਾ ਦੀ ਵਿਸ਼ੇਸ਼ਤਾ ਦੇਖ ਅਗਿਆਨੀ ਵੀ ਪ੍ਰਭਾਵਿਤ ਹੁੰਦੇ ਹਨ। ਇਹ ਪਰਿਵਰਤਨ ਅਨੇਕ ਆਤਮਾਵਾਂ ਦਾ ਪਰਿਵਰਤਨ ਕਰਨ ਦੇ ਨਿਮਿਤ ਬਣ ਜਾਂਦਾ ਹੈ। ਸਭ ਦੇ ਮੁੱਖ ਤੋਂ ਇਹ ਹੀ ਨਿਕਲੇ ਕਿ ਇਹ ਸਦਾ ਸੰਤੁਸ਼ਟ ਮਤਲਬ ਖੁਸ਼ ਰਹਿੰਦੇ ਹਨ। ਜਿਥੇ ਸੰਤੁਸ਼ਟਤਾ ਹੈ ਓਥੇ ਖੁਸ਼ੀ ਜਰੂਰ ਹੈ। ਅਸੰਤੁਸ਼ਟਤਾ ਖੁਸ਼ੀ ਨੂੰ ਗੁੰਮ ਕਰ ਦਿੰਦੀ ਹੈ। ਇਹ ਹੀ ਬ੍ਰਾਹਮਣ ਜੀਵਨ ਦੀ ਮਹਿਮਾ ਹੈ। ਸਦਾ ਸੰਤੁਸ਼ਟਤਾ ਨਹੀਂ ਤਾਂ ਸਾਧਾਰਨ ਜੀਵਨ ਹੈ। ਸੰਤੁਸ਼ਟਤਾ ਸਫਲਤਾ ਦਾ ਸਹਿਜ ਆਧਾਰ ਹੈ। ਸੰਤੁਸ਼ਟਤਾ ਸਾਰੇ ਬ੍ਰਾਹਮਣ ਪਰਿਵਾਰ ਦੇ ਸਨੇਹੀ ਬਣਾਉਣ ਵਿੱਚ ਸ੍ਰੇਸ਼ਠ ਸਾਧਨ ਹੈ। ਜੋ ਸੰਤੁਸ਼ਟ ਰਹੇਗਾ ਉਸਦੇ ਪ੍ਰਤੀ ਆਪੇਹੀ ਸਭ ਦਾ ਸਨੇਹ ਰਹੇਗਾ। ਸੰਤੁਸ਼ਟ ਆਤਮਾ ਨੂੰ ਸਦਾ ਸਾਰੇ ਆਪ ਹੀ ਨੇੜੇ ਲਿਆਉਣ ਵਿੱਚ ਅਤੇ ਹਰ ਸ੍ਰੇਸ਼ਠ ਕੰਮ ਵਿੱਚ ਸਹਿਯੋਗੀ ਬਣਾਉਣ ਦੀ ਕੋਸ਼ਿਸ਼ ਕਰਣਗੇ। ਉਨ੍ਹਾਂ ਨੂੰ ਮਿਹਨਤ ਨਹੀਂ ਕਰਨੀ ਪੈਂਦੀ ਕਿ ਮੈਨੂੰ ਨੇੜੇ ਲਿਆਵੋ। ਮੈਨੂੰ ਸਹਿਯੋਗੀ ਬਣਾਵੋ ਜਾਂ ਮੈਨੂੰ ਵਿਸ਼ੇਸ਼ ਆਤਮਾਵਾਂ ਦੀ ਲਿਸਟ ਵਿੱਚ ਲਿਆਵੋ। ਸੋਚਣਾ ਵੀ ਨਹੀਂ ਪਵੇਗਾ। ਕਹਿਣਾ ਵੀ ਨਹੀਂ ਪਵੇਗਾ। ਸੰਤੁਸ਼ਟਤਾ ਦੀ ਵਿਸ਼ੇਸ਼ਤਾ ਖੁਦ ਹੀ ਹਰ ਕੰਮ ਵਿੱਚ ਗੋਲਡਨ ਚਾਂਸਲਰ ਬਣਾ ਦਿੰਦੀ ਹੈ। ਆਪ ਹੀ ਕੰਮ ਦੇ ਨਿਮਿਤ ਬਣੀਆਂ ਹੋਈਆਂ ਆਤਮਾਵਾਂ ਨੂੰ ਸੰਤੁਸ਼ਟ ਆਤਮਾਵਾਂ ਦੇ ਪ੍ਰਤੀ ਸੰਕਲਪ ਆਵੇਗਾ ਹੀ ਅਤੇ ਚਾਂਸ ਮਿਲਦਾ ਹੀ ਰਹੇਗਾ। ਸੰਤੁਸ਼ਟਤਾ ਸਦਾ ਸਭ ਦੇ ਸੁਭਾਅ ਸੰਸਕਾਰ ਨੂੰ ਮਿਲਾਉਣ ਵਾਲੀ ਹੁੰਦੀ ਹੈ। ਸੰਤੁਸ਼ਟ ਆਤਮਾ ਕਦੇ ਕਿਸੇ ਦੇ ਸੁਭਾਅ ਸੰਸਕਾਰ ਤੋਂ ਘਬਰਾਉਣ ਵਾਲੀ ਨਹੀਂ ਹੁੰਦੀ ਹੈ। ਇਵੇਂ ਦੀ ਸੰਤੁਸ਼ਟ ਆਤਮਾ ਬਣੇ ਹੋ। ਜਿਵੇਂ ਭਗਵਾਨ ਤੁਹਾਡੇ ਕੋਲ ਆਇਆ, ਤੁਸੀਂ ਨਹੀਂ ਗਏ। ਭਾਗਿਆ ਖੁਦ ਤੁਹਾਡੇ ਕੋਲ ਆਇਆ ਹੈ। ਘਰ ਬੈਠੇ ਭਗਵਾਨ ਮਿਲਿਆ, ਭਾਗਿਆ ਮਿਲਿਆ। ਘਰ ਬੈਠੇ ਸਭ ਖਜਾਨਿਆਂ ਦੀ ਚਾਬੀ ਮਿਲੀ। ਜਦੋ ਚਾਹੋ ਜੋ ਚਾਹੋ ਖਜਾਨੇ ਤੁਹਾਡੇ ਹਨ ਕਿਉਂਕਿ ਅਧਿਕਾਰੀ ਬਣ ਗਏ ਹੋ ਨਾ। ਤਾਂ ਇਵੇਂ ਸਭ ਦੇ ਨੇੜੇ ਆਉਣ ਦਾ, ਸੇਵਾ ਵਿੱਚ ਨੇੜੇ ਆਉਣ ਦਾ ਚਾਂਸ ਵੀ ਆਪ ਹੀ ਮਿਲਦਾ ਹੈ। ਵਿਸ਼ੇਸ਼ਤਾ ਆਪ ਹੀ ਅੱਗੇ ਵਧਾਉਂਦੀ ਹੈ। ਜੋ ਸਦਾ ਸੰਤੁਸ਼ਟ ਰਹਿੰਦੇ ਹਨ ਉਸ ਨਾਲ ਸਭ ਦਾ ਆਪ ਹੀ ਦਿਲ ਦਾ ਪਿਆਰ ਰਹਿੰਦਾ ਹੈ। ਬਾਹਰ ਦਾ ਪਿਆਰ ਨਹੀਂ। ਇੱਕ ਹੁੰਦਾ ਹੈ ਕਿਸੇ ਨੂੰ ਰਾਜੀ ਕਰਨ ਦੇ ਲਈ ਬਾਹਰ ਦਾ ਪਿਆਰ ਕਰਨਾ। ਇੱਕ ਹੁੰਦਾ ਹੈ ਦਿਲ ਦਾ ਪਿਆਰ। ਨਾਰਾਜ ਨਾ ਹੋ ਉਸਦੇ ਲਈ ਵੀ ਪਿਆਰ ਕਰਨਾ ਪੈਂਦਾ ਹੈ। ਲੇਕਿਨ ਉਹ ਪਿਆਰ ਨੂੰ ਸਦਾ ਲੈਣ ਦਾ ਪਾਤਰ ਨਹੀਂ ਬਣਦਾ। ਸੰਤੁਸ਼ਟ ਆਤਮਾ ਨੂੰ ਸਦਾ ਸਾਰਿਆਂ ਦੇ ਦਿਲ ਦਾ ਪਿਆਰ ਮਿਲਦਾ ਹੈ। ਚਾਹੇ ਕੋਈ ਨਵਾਂ ਹੋਵੇ ਜਾਂ ਪੁਰਾਣਾ ਹੋਵੇ, ਕੋਈ ਕਿਸੇ ਨੂੰ ਪਰਿਚੈ ਦੇ ਰੂਪ ਨਾਲ ਜਾਣਦਾ ਹੋਵੇ ਜਾਂ ਨਹੀਂ ਜਾਣਦਾ ਹੋ ਲੇਕਿਨ ਸੰਤੁਸ਼ਟ ਉਸ ਆਤਮਾ ਦੀ ਪਹਿਚਾਣ ਦਿਵਾਉਂਦੀ ਹੈ। ਹਰ ਇਕ ਦੀ ਦਿਲ ਹੋਵੇਗੀ ਇਸ ਨਾਲ ਗੱਲਾਂ ਕਰੀਏ, ਇਸ ਨਾਲ ਬੈਠੀਏ। ਤਾਂ ਇਵੇਂ ਸੰਤੁਸ਼ਟ ਹੋ? ਪੱਕੇ ਹੋ ਨਾ! ਇਵੇ ਤਾਂ ਨਹੀਂ ਕਹਿੰਦੇ - ਬਣ ਰਹੇ ਹਾਂ। ਨਹੀਂ! ਬਣ ਗਏ ਹਾਂ।

ਸੰਤੁਸ਼ਟ ਆਤਮਾਵਾਂ ਸਦਾ ਮਾਇਆਜੀਤ ਹੀ ਹਨ। ਇਹ ਮਾਇਆਜੀਤ ਵਾਲਿਆਂ ਦੀ ਸਭਾ ਹੈ ਨਾ। ਮਾਇਆ ਤੋਂ ਘਬਰਾਉਣ ਵਾਲੇ ਤਾਂ ਨਹੀਂ ਹਨ ਨਾ। ਮਾਇਆ ਆਉਂਦੀ ਕਿਸਦੇ ਕੋਲ ਹੈ? ਸਭ ਦੇ ਕੋਲ ਆਉਂਦੀ ਤੇ ਹੈ ਨਾ! ਇਵੇਂ ਦਾ ਕੋਈ ਹੈ ਜੋ ਕਹੇ ਕਿ ਮਾਇਆ ਆਉਂਦੀ ਹੀ ਨਹੀਂ। ਆਉਂਦੀ ਤਾਂ ਸਭ ਦੇ ਕੋਲ ਹੈ ਲੇਕਿਨ ਕੋਈ ਘਬਰਾਉਂਦਾ ਹੈ ਕੋਈ ਪਹਿਚਾਣ ਲੈਂਦਾ ਹੈ ਇਸਲਈ ਸੰਭਲ ਜਾਂਦਾ ਹੈ। ਮਰਿਆਦਾ ਦੀ ਲਕੀਰ ਦੇ ਅੰਦਰ ਰਹਿਣ ਵਾਲੇ ਬਾਪ ਦੇ ਆਗਿਆਕਾਰੀ ਬੱਚੇ ਮਾਇਆ ਨੂੰ ਦੂਰ ਤੋਂ ਹੀ ਪਹਿਚਾਣ ਲੈਂਦੇ ਹਨ। ਪਹਿਚਾਣ ਕਰਨ ਵਿੱਚ ਲੇਟ ਕਰਦੇ ਹਨ, ਜਾ ਗਲਤੀ ਕਰਦੇ ਹਨ ਤਾਂ ਮਾਇਆ ਤੋਂ ਘਬਰਾ ਜਾਂਦੇ ਹਨ। ਜਿਵੇਂ ਯਾਦਗਾਰ ਵਿੱਚ ਕਹਾਣੀ ਸੁਣੀ ਹੈ ਨਾ - ਸੀਤਾ ਨੇ ਧੋਖਾ ਕਿਉਂ ਖਾਧਾ? ਕਿਉਂਕਿ ਪਹਿਚਾਣ ਨਹੀਂ। ਮਾਇਆ ਦੇ ਸਵਰੂਪ ਨੂੰ ਨਾ ਪਹਿਚਾਨਣ ਦੇ ਕਾਰਨ ਧੋਖਾ ਖਾ ਲਿਆ। ਜੇਕਰ ਪਹਿਚਾਣ ਲਵੇ ਕਿ ਇਹ ਬ੍ਰਾਹਮਣ ਨਹੀਂ, ਭਿਖਾਰੀ ਨਹੀਂ, ਰਾਵਣ ਹੈ ਤਾਂ ਸ਼ੋਕ ਵਾਟਿਕਾ ਦਾ ਇੰਨਾ ਅਨੁਭਵ ਨਹੀਂ ਕਰਨਾ ਪੈਂਦਾ। ਲੇਕਿਨ ਪਹਿਚਾਣ ਲੇਟ ਆਈ ਫਿਰ ਧੋਖਾ ਖਾ ਲਿਆ ਅਤੇ ਧੋਖੇ ਕਾਰਨ ਦੁੱਖ ਚੁੱਕਣਾ ਪਿਆ। ਯੋਗੀ ਤੋਂ ਵਿਯੋਗੀ ਬਣ ਗਈ। ਸਦਾ ਨਾਲ ਰਹਿਣ ਤੋਂ ਦੂਰ ਹੋ ਗਈ। ਪ੍ਰਾਪਤੀ ਸਵਰੂਪ ਆਤਮਾ ਤੋਂ ਪੁਕਾਰਨ ਵਾਲੀ ਆਤਮਾ ਬਣ ਗਈ। ਕਾਰਨ? ਪਹਿਚਾਣ ਘੱਟ? ਮਾਇਆ ਦੇ ਰੂਪ ਨੂੰ ਪਹਿਚਾਨਣ ਦੀ ਸ਼ਕਤੀ ਘੱਟ ਹੋਣ ਕਾਰਨ ਮਾਇਆ ਨੂੰ ਭਜਾਉਣ ਦੀ ਬਜਾਏ ਖੁਦ ਘਬਰਾ ਜਾਂਦੇ ਹੋ। ਪਹਿਚਾਣ ਘੱਟ ਕਿਉਂ ਹੋ ਜਾਂਦੀ ਹੈ, ਸਮੇਂ ਤੇ ਪਹਿਚਾਣ ਨਹੀਂ ਆਉਂਦੀ, ਪਿੱਛੇ ਕਿਉਂ ਆਉਂਦੀ। ਇਸਦਾ ਕਾਰਨ? ਕਿਉਂਕਿ ਸਦਾ ਬਾਪ ਦੀ ਸ੍ਰੇਸ਼ਠ ਮਤ ਤੇ ਨਹੀਂ ਚਲਦੇ। ਕੋਈ ਵੇਲੇ ਯਾਦ ਕਰਦੇ ਹਨ, ਕਿਸੇ ਵੇਲੇ ਨਹੀਂ। ਕੋਈ ਵੇਲੇ ਉਮੰਗ ਉਤਸ਼ਾਹ ਵਿੱਚ ਰਹਿੰਦੇ, ਕੋਈ ਵੇਲੇ ਨਹੀਂ ਰਹਿੰਦੇ। ਜੋ ਸਦਾ ਦੀ ਆਗਿਆ ਨੂੰ ਨਹੀਂ ਮੰਨਦੇ ਮਤਲਬ ਆਗਿਆ ਦੀ ਲਕੀਰ ਦੇ ਅੰਦਰ ਨਹੀਂ ਰਹਿਣ ਦੇ ਕਾਰਨ ਮਾਇਆ ਸਮੇਂ ਤੇ ਧੋਖਾ ਦੇ ਦਿੰਦੀ ਹੈ। ਮਾਇਆ ਵਿੱਚ ਪਰਖਣ ਦੀ ਸ਼ਕਤੀ ਬੜੀ ਹੈ। ਮਾਇਆ ਦੇਖਦੀ ਹੈ ਕਿ ਇਸ ਵੇਲੇ ਇਹ ਬੜੇ ਕਮਜ਼ੋਰ ਹਨ। ਤਾਂ ਇਸ ਤਰ੍ਹਾਂ ਦੀ ਕਮਜ਼ੋਰੀ ਦੁਆਰਾ ਇਸਨੂੰ ਆਪਣਾ ਬਣਾ ਸਕਦੇ ਹਨ। ਮਾਇਆ ਦੇ ਆਉਣ ਦਾ ਰਸਤਾ ਹੈ ਹੀ ਕਮਜ਼ੋਰੀ। ਜਰਾ ਜਿਹਾ ਵੀ ਰਸਤਾ ਮਿਲਿਆ ਤਾਂ ਝੱਟ ਪਹੁੰਚ ਜਾਂਦੀ ਹੈ। ਜਿਵੇਂ ਅੱਜਕਲ ਡਾਕੂ ਕੀ ਕਰਦੇ ਹਨ! ਦਰਵਾਜਾ ਭਾਵੇ ਬੰਦ ਹੋਵੇ ਲੇਕਿਨ ਵੈਂਟੀਲੇਟਰ ਤੋਂ ਵੀ ਆ ਜਾਂਦੇ ਹਨ। ਜਰਾ ਵੀ ਸੰਕਲਪ ਮਾਤਰ ਵੀ ਕਮਜ਼ੋਰ ਹੋਣਾ ਮਤਲਬ ਮਾਇਆ ਨੂੰ ਰਸਤਾ ਦੇਣਾ ਹੈ ਇਸਲਈ ਮਾਇਆਜੀਤ ਬਣਨ ਦਾ ਬਹੁਤ ਸਹਿਜ ਸਾਧਨ ਹੈ, ਸਦਾ ਬਾਪ ਦੇ ਨਾਲ ਰਹੋ। ਨਾਲ ਰਹਿਣਾ ਮਤਲਬ ਆਪ ਹੀ ਮਰਿਆਦਾਵਾਂ ਦੀ ਲਕੀਰ ਦੇ ਅੰਦਰ ਰਹਿਣਾ। ਇੱਕ-ਇੱਕ ਵਿਕਾਰ ਦੇ ਪਿੱਛੇ ਜੇਤੂ ਬਣਨ ਦੀ ਮਿਹਨਤ ਕਰਨ ਤੋਂ ਛੁਟ ਜਾਣਗੇ। ਨਾਲ ਰਹੋ ਤਾਂ ਆਪਣੇ ਆਪ ਹੀ ਜਿਵੇਂ ਬਾਪ ਓਵੇਂ ਤੁਸੀਂ। ਸੰਗ ਦਾ ਰੰਗ ਆਪ ਹੀ ਲੱਗ ਜਾਵੇਗਾ। ਬੀਜ ਨੂੰ ਛੱਡ ਸਿਰਫ ਸ਼ਾਖਾਵਾਂ ਨੂੰ ਕੱਟਣ ਦੀ ਮਿਹਨਤ ਨਾ ਕਰੋ। ਅੱਜ ਕਾਮ ਜੀਤ ਬਣ ਗਏ, ਕੱਲ ਕ੍ਰੋਧ ਜੀਤ ਬਣ ਗਏ, ਨਹੀਂ। ਹੈਂ ਹੀ ਸਦਾ ਜੇਤੂ। ਜਦੋ ਬੀਜਰੂਪ ਦਵਾਰਾ ਬੀਜ ਨੂੰ ਖ਼ਤਮ ਕਰ ਦੇਣਗੇ ਤਾਂ ਵਾਰ-ਵਾਰ ਮਿਹਨਤ ਕਰਨ ਨਾਲ ਆਪ ਹੀ ਛੁੱਟ ਜਾਣਗੇ। ਸਿਰਫ ਬੀਜਰੂਪ ਨੂੰ ਨਾਲ ਰੱਖੋ। ਫਿਰ ਇਹ ਮਾਇਆ ਦਾ ਬੀਜ ਇਵੇਂ ਭਸਮ ਹੋ ਜਾਵੇਗਾ ਜੋ ਫਿਰ ਕਦੇ ਵੀ ਉਸ ਬੀਜ ਤੋਂ ਅੰਸ਼ ਵੀ ਨਹੀਂ ਨਿਕਲ ਸਕਦਾ। ਓਵੇਂ ਵੀ ਅੱਗ ਵਿੱਚ ਜਲੇ ਹੋਏ ਬੀਜ ਤੋਂ ਕਦੇ ਫੱਲ ਨਹੀਂ ਨਿਕਲ ਸਕਦਾ ਹੈ।

ਤਾਂ ਸਦਾ ਨਾਲ ਰਹੋ, ਸੰਤੁਸ਼ਟ ਰਹੋ ਤਾਂ ਮਾਇਆ ਕੀ ਕਰੇਗੀ! ਸਰੰਡਰ ਹੋ ਜਾਵੇਗੀ। ਮਾਇਆ ਨੂੰ ਸਰੰਡਰ ਕਰਨਾ ਨਹੀਂ ਆਉਂਦਾ ਹੈ? ਜੇਕਰ ਆਪ ਸਰੰਡਰ ਹਨ ਤਾਂ ਮਾਇਆ ਉਸਦੇ ਅੱਗੇ ਸਰੰਡਰ ਹੈ ਹੀ। ਤਾਂ ਮਾਇਆ ਨੂੰ ਸਰੰਡਰ ਕੀਤਾ ਹੈ ਜਾਂ ਹਜੇ ਵੀ ਤਿਆਰੀ ਕਰ ਰਹੇ ਹੋ? ਕੀ ਹਾਲ-ਚਾਲ ਹੈ? ਜਿਵੇਂ ਆਪਣੇ ਸਰੰਡਰ ਹੋਣ ਦੀ ਸੈਰੀਮਨੀ ਮਨਾਉਂਦੇ ਹਨ ਓਵੇਂ ਮਾਇਆ ਨੂੰ ਸਰੰਡਰ ਕਰਨ ਦੀ ਸੈਰੀਮਨੀ ਮਨਾ ਲਈ ਜਾਂ ਹਜੇ ਮਨਾਉਣੀ ਹੈ? ਹੋਲੀ ਹੋ ਗਏ ਮਤਲਬ ਸੈਰੀਮਨੀ ਹੋ ਗਈ, ਜਲ ਗਈ। ਫਿਰ ਉੱਥੇ ਜਾਂ ਕੇ ਇਵੇਂ ਪੱਤਰ ਤਾਂ ਨਹੀਂ ਲਿਖਣਗੇ ਕੀ ਕਰੀਏ, ਮਾਇਆ ਆ ਗਈ। ਖੁਸ਼ਖਬਰੀ ਦੇ ਪੱਤਰ ਲਿਖਾਂਗੇ ਨਾ। ਕਿੰਨੀ ਸਰੰਡਰ ਸੈਰੀਮਨੀ ਮਨਾਈ ਹੈ, ਸਾਡੀ ਤਾਂ ਹੋ ਗਈ ਲੇਕਿਨ ਹੋਰ ਆਤਮਾਵਾਂ ਦਵਾਰਾ ਵੀ ਮਾਇਆ ਨੂੰ ਸਰੰਡਰ ਕਰਵਾਇਆ। ਇਵੇ ਸਮਾਚਾਰ ਲਿਖਣਗੇ ਨਾ! ਅੱਛਾ -

ਜਿੰਨੇ ਉਮੰਗ ਉਤਸ਼ਾਹ ਨਾਲ ਆਏ ਉਨ੍ਹਾਂ ਹੀ ਬਾਪ ਦਾਦਾ ਵੀ ਸਦਾ ਬੱਚਿਆਂ ਦੇ ਇਵੇਂ ਦੇ ਉਮੰਗ ਉਤਸ਼ਾਹ ਨਾਲ ਸੰਤੁਸ਼ਟ ਆਤਮਾ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ। ਲਗਨ ਤਾਂ ਹੈ ਹੀ। ਲਗਨ ਦੀ ਨਿਸ਼ਾਨੀ ਹੈ - ਜੋ ਇੰਨਾ ਦੂਰ ਨਾਲ ਨੇੜੇ ਪਹੁੰਚ ਗਏ ਹੋ। ਦਿਨ ਰਾਤ ਲਗਨ ਨਾਲ ਦਿਨ ਗਿਣਦੇ ਗਿਣਦੇ ਇਥੇ ਪਹੁੰਚ ਗਏ। ਲਗਨ ਨਾ ਹੁੰਦੀ ਤਾਂ ਪਹੁੰਚਣਾ ਵੀ ਮੁਸ਼ਕਿਲ ਹੁੰਦਾ। ਲਗਨ ਹੈ ਇਸ ਵਿੱਚ ਤਾਂ ਪਾਸ ਹੋ। ਪਾਸ ਸਰਟੀਫਿਕੇਟ ਮਿਲ ਗਿਆ। ਹਰ ਸਬਜੈਕਟ ਵਿੱਚ ਪਾਸ। ਫਿਰ ਵੀ ਬਾਪਦਾਦਾ ਬੱਚਿਆਂ ਨੂੰ ਆਫ਼ਰੀਨ ਦਿੰਦੇ ਹਨ ਕਿਉਂਕਿ ਪਹਿਚਾਨਣ ਦੀ ਨਜਰ ਤੇਜ ਹੈ। ਦੂਰ ਰਹਿੰਦੇ ਵੀ ਬਾਪ ਨੂੰ ਪਹਿਚਾਣ ਲਿਆ। ਨਾਲ ਮਤਲਬ ਦੇਸ਼ ਵਿੱਚ ਰਹਿਣ ਵਾਲੇ ਨਹੀਂ ਪਹਿਚਾਣ ਸਕਦੇ। ਲੇਕਿਨ ਤੁਸੀਂ ਲੋਕ ਦੂਰ ਬੈਠੇ ਵੀ ਪਹਿਚਾਣ ਗਏ ਹੋ। ਪਹਿਚਾਣ ਕਰ ਬਾਪ ਨੂੰ ਆਪਣਾ ਬਣਾਇਆ ਜਾਂ ਬਾਪ ਦੇ ਬਣੇ। ਇਸਦੇ ਲਈ ਬਾਪਦਾਦਾ ਵਿਸ਼ੇਸ਼ ਆਫ਼ਰੀਨ ਦਿਦੇ ਹਨ। ਤਾਂ ਜਿਵੇਂ ਪਹਿਚਾਨਣ ਵਿੱਚ ਅੱਗੇ ਗਏ ਓਵੇਂ ਮਾਇਆਜੀਤ ਬਣਨ ਵਿੱਚ ਵੀ ਨੰਬਰਵਨ ਬਣ ਸਦਾ ਬਾਪ ਦੀ ਆਫ਼ਰੀਨ ਲੈਣ ਦੇ ਯੋਗ ਜਰੂਰ ਬਨਣਗੇ। ਜੋ ਬਾਪਦਾਦਾ ਕਦੇ ਵੀ ਮਾਇਆ ਤੋਂ ਘਬਰਾਉਣ ਵਾਲੀ ਆਤਮਾ ਨੂੰ ਤੁਹਾਡੇ ਕੋਲ ਭੇਜੇ ਕਿ ਇੰਨਾਂ ਬੱਚਿਆਂ ਨਾਲ ਜਾ ਕੇ ਮਾਇਆਜੀਤ ਬਣਨ ਦਾ ਅਨੁਭਵ ਪੁਛੋ। ਤਾਂ ਇਵੇਂ ਦਾ ਐਗਜੇਮਪਲ(ਉਦਹਾਰਣ) ਬਣ ਕੇ ਦਿਖਾਓ। ਜਿਵੇਂ ਮੋਹਜੀਤ ਪਰਿਵਾਰ ਪ੍ਰਸਿੱਧ ਹੈ ਓਵੇਂ ਮਾਇਆਜੀਤ ਸੈਂਟਰ ਪ੍ਰਸਿੱਧ ਹੋਵੇ! ਇਹ ਇਵੇਂ ਦਾ ਸੈਂਟਰ ਹੈ ਜਿਥੇ ਮਾਇਆ ਦਾ ਕਦੇ ਵਾਰ ਨਹੀਂ ਹੁੰਦਾ ਹੈ। ਆਉਣਾ ਹੋਰ ਗੱਲ ਹੈ ਵਾਰ ਕਰਨਾ ਹੋਰ ਗੱਲ ਹੈ। ਤਾਂ ਇਸ ਵਿੱਚ ਵੀ ਨੰਬਰ ਲੈਣ ਵਾਲੇ ਹੋ ਨਾ। ਇਸ ਵਿੱਚ ਨੰਬਰਵਨ ਕੌਣ ਬਣੇਗਾ? ਲੰਡਨ, ਆਸਟ੍ਰੇਲੀਆ ਬਣੇਗਾ ਜਾਂ ਅਮਰੀਕਾ ਬਣੇਗਾ? ਪੈਰਿਸ ਬਣੇਗਾ, ਜਰਮਨ ਬਣੇਗਾ, ਬ੍ਰਾਜ਼ੀਲ ਬਣੇਗਾ, ਕੌਣ ਬਣੇਗਾ? ਜੋ ਵੀ ਬਣੇ। ਬਾਪਦਾਦਾ ਇਵੇਂ ਦੇ ਚੇਤਨ ਮਿਊਜੀਅਮ ਅਨਾਊਂਸ ਕਰਣਗੇ। ਜਿਵੇ ਆਬੂ ਦਾ ਮਿਊਜ਼ੀਅਮ ਨੰਬਰਵਨ ਕਹਾਂਗੇ। ਸੇਵਾ ਵਿੱਚ ਵੀ ਤਾਂ ਸਜਾਵਟ ਵਿੱਚ ਵੀ। ਇਵੇਂ ਮਾਇਆਜੀਤ ਬੱਚਿਆਂ ਦਾ ਚੇਤੰਨ ਮਿਊਜ਼ੀਅਮ ਹੋਵੇ। ਹਿੰਮਤ ਹੈ ਨਾ? ਉਸਦੇ ਲਈ ਹੁਣ ਕਿੰਨਾ ਸਮਾਂ ਚਾਹੀਦਾ ਹੈ? ਗੋਲਡਨ ਜੁੱਬਲੀ ਵਿੱਚ ਵੀ ਉਨ੍ਹਾਂ ਨੂੰ ਇਨਾਮ ਦੇਣਗੇ ਜੋ ਪਹਿਲਾ ਹੀ ਕੁਝ ਕਰਕੇ ਦਿਖਾਉਣਗੇ ਨਾ। ਲਾਸਟ ਸੋ ਫਾਸਟ ਹੋ ਦਿਖਾਓ। ਭਾਰਤ ਵਾਲੇ ਵੀ ਰੇਸ ਕਰੋ। ਲੇਕਿਨ ਤੁਸੀਂ ਉਸ ਵਿੱਚ ਵੀ ਅੱਗੇ ਜਾਓ। ਬਾਪਦਾਦਾ ਸਭ ਨੂੰ ਅੱਗੇ ਜਾਣ ਦਾ ਚਾਂਸ ਦੇ ਰਹੇ ਹਨ। 8 ਨੰਬਰ ਵਿੱਚ ਆ ਜਾਵੋ। ਅੱਠ ਨੂੰ ਹੀ ਇਨਾਮ ਮਿਲੇਗਾ। ਇਵੇ ਨਹੀਂ ਸਿਰਫ ਇੱਕ ਨੂੰ ਹੀ ਮਿਲੇਗਾ। ਇਹ ਤਾਂ ਨਹੀਂ ਸੋਚਦੇ ਹੋ ਕਿ ਲੰਡਨ ਅਤੇ ਆਸਟ੍ਰੇਲੀਆ ਤਾਂ ਪੁਰਾਣੇ ਹਨ, ਅਸੀਂ ਤਾਂ ਹਜੇ ਨਵੇਂ ਨਵੇਂ ਹਾਂ। ਸਭ ਤੋਂ ਛੋਟਾ ਨਵਾਂ ਕਿਹੜਾ ਸੈਂਟਰ ਹੈ? ਸਭ ਤੋਂ ਛੋਟਾ ਜੋ ਹੁੰਦਾ ਉਹ ਸਭ ਨੂੰ ਪਿਆਰਾ ਹੁੰਦਾ ਹੈ। ਵੈਸੇ ਵੀ ਛੋਟਿਆਂ ਨੂੰ ਕਿਹਾ ਜਾਂਦਾ ਹੈ ਵੱਡੇ ਤੋਂ ਵੱਡੇ ਹਨ ਲੇਕਿਨ ਛੋਟੇ ਬਾਪ ਸਮਾਨ ਹਨ। ਸਾਰੇ ਕਰ ਸਕਦੇ ਹਨ। ਕੋਈ ਵੱਡੀ ਗੱਲ ਨਹੀਂ ਹੈ। ਗ੍ਰੀਸ, ਟੈਮਪਾ, ਰੋਮ ਇਹ ਛੋਟੇ ਹਨ। ਇਹ ਤਾਂ ਵੱਡੇ ਉਮੰਗ ਵਿੱਚ ਰਹਿਣ ਵਾਲੇ ਹਨ। ਟੈਮਪਾ ਕੀ ਕਰੇਗਾ? ਟੈਂਮਲ (ਮੰਦਿਰ) ਬਣਾਵੇਗਾ? ਉਹ ਰਮਣੀਕ ਬੱਚੀ ਆਈ ਸੀ ਨਾ - ਉਸਨੂੰ ਕਿਹਾ ਸੀ ਕਿ ਟੈਮਪਾ ਨੂੰ ਟੈਂਪਲ ਬਣਾਓ। ਜਿਹੜੇ ਵੀ ਟੈਮਪਾ ਵਿੱਚ ਆਉਣ ਹਰ ਇੱਕ ਚੇਤੰਨ ਮੂਰਤੀ ਨੂੰ ਦੇਖ ਕੇ ਖੁਸ਼ ਹੋਵੇ। ਤੁਸੀਂ ਸ਼ਕਤੀਸ਼ਾਲੀ ਤਿਆਰ ਹੋ ਜਾਵੋ। ਸਿਰਫ ਤੁਸੀਂ ਰਾਜੇ ਤਿਆਰ ਹੋ ਜਾਵੋ ਪਰਜਾ ਤਾਂ ਫਿਰ ਝੱਟ ਬਣ ਜਾਵੇਗੀ। ਰਾਇਲ ਫੈਮਿਲੀ ਬਣਨ ਵਿੱਚ ਟਾਈਮ ਲੱਗਦਾ ਹੈ। ਇਹ ਰਾਇਲ ਫੈਮਿਲੀ, ਰਾਜਧਾਨੀ ਬਣ ਰਹੀ ਹੈ ਫਿਰ ਪਰਜਾ ਤਾਂ ਢੇਰ ਆ ਜਾਵੇਗੀ। ਇੰਨੀ ਆ ਜਾਵੇਗੀ ਕਿ ਤੁਸੀਂ ਦੇਖ ਦੇਖ ਤੰਗ ਹੋ ਜਾਵੋਗੇ। ਕਹੋਗੇ ਬਾਬਾ ਬਸ ਕਰੋ ਲੇਕਿਨ ਪਹਿਲਾ ਰਾਜ ਅਧਿਕਾਰੀ ਤਖਤਨਸ਼ੀਨ ਤਾਂ ਬਣ ਜਾਈਏ ਨਾ। ਤਾਜਧਾਰੀ, ਤਿਲਕਧਾਰੀ ਬਣ ਜਾਈਏ ਤਾਂ ਫਿਰ ਪਰਜਾ ਵੀ ਜੀ ਹਜੂਰ ਕਹੇਗੀ। ਤਾਜਧਾਰੀ ਨਹੀਂ ਹੋਵੇਗਾ ਤਾਂ ਪਰਜਾ ਕਿਵੇਂ ਮੰਨੇਗੀ ਕਿ ਇਹ ਰਾਜਾ ਹੈ। ਰਾਇਲ ਫੈਮਿਲੀ ਬਣਨ ਵਿੱਚ ਟਾਈਮ ਲੱਗਦਾ ਹੈ। ਤੁਸੀਂ ਚੰਗੇ ਸਮੇਂ ਤੇ ਪਹੁੰਚ ਗਏ ਹੋ ਜੋ ਰਾਇਲ ਫੈਮਿਲੀ ਵਿੱਚ ਆਉਣ ਦੇ ਅਧਿਕਾਰੀ ਹੋ। ਹੁਣ ਪਰਜਾ ਦਾ ਸਮਾਂ ਆਉਣ ਵਾਲਾ ਹੈ। ਰਾਜਾ ਬਣਨ ਦੀ ਨਿਸ਼ਾਨੀ ਜਾਣਦੇ ਹੋ ਨਾ। ਹੁਣ ਤੋਂ ਹੀ ਸਵਰਾਜ ਅਧਿਕਾਰੀ ਵਿਸ਼ਵ ਰਾਜ ਅਧਿਕਾਰੀ ਬਣ ਜਾਓ। ਹੁਣ ਤੋਂ ਹੀ ਰਾਜ ਅਧਿਕਾਰੀ ਬਣਨ ਵਾਲਿਆਂ ਦੇ ਨੇੜੇ ਅਤੇ ਸਹਿਯੋਗੀ ਬਣਨ ਵਾਲੇ ਉੱਥੇ ਵੀ ਨੇੜੇ ਅਤੇ ਰਾਜ ਚਲਾਉਣ ਵਿੱਚ ਸਹਿਯੋਗੀ ਬਣਨਗੇ। ਹੁਣ ਸੇਵਾ ਵਿੱਚ ਸਹਿਯੋਗੀ ਫਿਰ ਰਾਜ ਚਲਾਉਣ ਵਿੱਚ ਸਹਿਯੋਗੀ। ਤਾਂ ਹੁਣ ਤੋਂ ਚੈੱਕ ਕਰੋ। ਰਾਜੇ ਹਾਂ ਜਾਂ ਕਦੇ ਰਾਜਾ ਕਦੇ ਪਰਜਾ ਬਣ ਜਾਂਦੇ! ਕਦੇ ਅਧੀਨ ਕਦੇ ਅਧਿਕਾਰੀ। ਸਦਾ ਦੇ ਰਾਜੇ ਹੋ? ਤਾਂ ਕਿੰਨੇ ਤੁਸੀਂ ਲੱਕੀ ਹੋ? ਇਹ ਨਹੀਂ ਸੋਚਣਾ ਅਸੀਂ ਤਾਂ ਪਿੱਛੇ ਆਏ ਹਾਂ। ਉਹ ਪਿੱਛੇ ਆਉਣ ਵਾਲਿਆਂ ਨੂੰ ਸੋਚਣਾ ਪਵੇਗਾ। ਤੁਸੀਂ ਚੰਗੇ ਵੇਲੇ ਪਹੁੰਚ ਗਏ ਹੋ ਇਸਲਈ ਲੱਕੀ ਹੋ। ਇਹ ਨਹੀਂ ਸੋਚਣਾ ਕਿ ਅਸੀਂ ਪਿੱਛੇ ਆਏ ਹਾਂ ਰਾਜਾ ਬਣ ਸਕਾਂਗੇ ਜਾਂ ਨਹੀਂ! ਰਾਇਲ ਫੈਮਿਲੀ ਵਿੱਚ ਆ ਸਕਾਂਗੇ ਜਾਂ ਨਹੀਂ! ਸਦਾ ਇਹ ਸੋਚੋ ਕਿ ਅਸੀਂ ਨਹੀਂ ਆਵਾਂਗੇ ਤਾਂ ਕੌਣ ਆਉਣਗੇ? ਆਉਣਾ ਹੀ ਹੈ, ਪਤਾ ਨਹੀਂ ਇਹ ਕਰ ਸਕਾਂਗੇ ਜਾਂ ਨਹੀਂ। ਪਤਾ ਨਹੀਂ, ਇਹ ਹੋਵੇਗਾ ਜਾਂ ਕੀ...ਨਹੀਂ। ਪਤਾ ਹੈ ਕੀ ਅਸੀਂ ਹਰ ਕਲਪ ਕੀਤਾ ਹੈ, ਕਰ ਰਹੇ ਹਾਂ ਅਤੇ ਸਦਾ ਕਰਾਂਗੇ। ਸਮਝਾ!

ਕਦੇ ਇਹ ਵੀ ਨਹੀਂ ਸੋਚਣਾ ਅਸੀਂ ਵਿਦੇਸ਼ੀ ਹਾਂ, ਇਹ ਦੇਸੀ ਹੈ। ਇਹ ਇੰਡੀਅਨ ਹੈ, ਅਸੀਂ ਫਾਰਨਰਜ਼ ਹਾਂ। ਸਾਡਾ ਤਰੀਕਾ ਆਪਣਾ, ਇਨ੍ਹਾਂ ਦਾ ਆਪਣਾ। ਇਹ ਤਾਂ ਸਿਰਫ ਪਰਿਚੈ ਦੇ ਲਈ ਡਬਲ ਵਿਦੇਸ਼ੀ ਕਹਿੰਦੇ ਹਨ। ਜਿਵੇ ਇਥੇ ਵੀ ਕਹਿੰਦੇ ਹਨ ਇਹ ਕਰਨਾਟਕ ਵਾਲੇ ਹਨ, ਇਹ ਯੂ.ਪੀ. ਵਾਲੇ ਹਨ। ਹਨ ਤਾਂ ਬ੍ਰਾਹਮਣ ਹੀ। ਚਾਹੇ ਇੰਡੀਅਨ ਹੋ, ਚਾਹੇ ਵਿਦੇਸ਼ੀ ਹੋਣ, ਸਾਰੇ ਬ੍ਰਾਹਮਣ ਹਨ। ਅਸੀਂ ਵਿਦੇਸ਼ੀ ਹਾਂ, ਇਹ ਸੋਚਣਾ ਹੀ ਗਲਤ ਹੈ। ਨਵਾਂ ਜਨਮ ਨਹੀਂ ਲਿਆ ਕੀ? ਪੁਰਾਣਾ ਜਨਮ ਤਾਂ ਵਿਦੇਸ਼ ਸੀ ਨਾ। ਨਵਾਂ ਜਨਮ ਤਾਂ ਬ੍ਰਹਮਾ ਦੀ ਗੋਦ ਵਿੱਚ ਹੋਇਆ ਨਾ। ਇਹ ਸਿਰਫ ਪਰਿਚੈ ਲਈ ਕਿਹਾ ਜਾਂਦਾ ਹੈ। ਲੇਕਿਨ ਸੰਸਕਾਰ ਵਿੱਚ ਅਤੇ ਸਮਝਣ ਵਿੱਚ ਕਦੇ ਅੰਤਰ ਨਹੀਂ ਸਮਝਣਾ ਹੈ। ਬ੍ਰਾਹਮਣ ਵੰਸ਼ ਦੇ ਹੋ ਨਾ! ਅਮਰੀਕਾ, ਅਫ੍ਰੀਕਾ ਵੰਸ਼ ਦੇ ਤੇ ਨਹੀਂ ਹੋ ਨਾ। ਸਭ ਦਾ ਪਰਿਚੈ ਕੀ ਦਵਾਂਗੇ। ਸ਼ਿਵ ਵੰਸ਼ੀ ਬ੍ਰਹਮਾ ਕੁਮਾਰ ਕੁਮਾਰੀਆਂ। ਇੱਕ ਹੀ ਵੰਸ਼ ਹੋ ਗਿਆ ਨਾ। ਕਦੇ ਵੀ ਬੋਲਣ ਵਿੱਚ ਫਰਕ ਨਹੀਂ ਰੱਖੋ। ਇੰਡੀਅਨ ਇਵੇਂ ਕਰਦੇ ਹਨ, ਵਿਦੇਸ਼ੀ ਇਵੇਂ ਕਰਦੇ ਹਨ, ਨਹੀਂ। ਅਸੀਂ ਇੱਕ ਹੀ ਹਾਂ। ਬਾਪ ਇੱਕ ਹੈ। ਰਸਤਾ ਇੱਕ ਹੈ। ਰੀਤੀ ਰਸਮ ਇੱਕ ਹੈ। ਫਿਰ ਦੇਸੀ ਅਤੇ ਵਿਦੇਸ਼ੀ ਅੰਤਰ ਕਿਥੋਂ ਆਇਆ? ਆਪਣੇ ਨੂੰ ਵਿਦੇਸ਼ੀ ਕਹਿਣ ਨਾਲ ਦੂਰ ਹੋ ਜਾਵਾਂਗੇ। ਅਸੀਂ ਬ੍ਰਾਹਮਣ ਵੰਸ਼ੀ ਸਭ ਬ੍ਰਾਹਮਣ ਹੈ। ਅਸੀਂ ਵਿਦੇਸ਼ੀ ਹਾਂ, ਅਸੀਂ ਗੁਜਰਾਤੀ ਹਾਂ...ਇਸਲਈ ਇਹ ਹੁੰਦਾ ਹੈ। ਨਹੀਂ ਸਭ ਇੱਕ ਬਾਪ ਦੇ ਹਾਂ। ਇਹ ਹੀ ਤਾਂ ਵਿਸ਼ੇਸ਼ਤਾ ਹੈ ਜੋ ਵੱਖ ਵੱਖ ਸੰਸਕਾਰ ਮਿਲ ਕੇ ਇੱਕ ਹੋ ਗਏ। ਵੱਖ-ਵੱਖ ਧਰਮ, ਵੱਖ-ਵੱਖ ਜਾਤੀ-ਪੰਤ ਸਭ ਖ਼ਤਮ ਹੋ ਗਿਆ। ਇੱਕ ਦੇ ਹੋ ਗਏ ਮਤਲਬ ਇੱਕ ਹੋ ਗਏ! ਸਮਝਾ! ਅੱਛਾ।

ਸਦਾ ਸੰਤੁਸ਼ਟਤਾ ਦੀ ਵਿਸ਼ੇਸ਼ਤਾ ਵਾਲੀ ਵਿਸ਼ੇਸ਼ ਆਤਮਾਵਾਂ ਨੂੰ, ਸਦਾ ਸੰਤੁਸ਼ਟਤਾਂ ਦਵਾਰਾ ਸੇਵਾ ਵਿੱਚ ਸਫਲਤਾ ਪਾਉਣ ਵਾਲੇ ਬੱਚਿਆਂ ਨੂੰ, ਸਦਾ ਰਾਜ ਅਧਿਕਾਰੀ ਸੋ ਵਿਸ਼ਵ ਰਾਜ ਅਧਿਕਾਰੀ ਸ੍ਰੇਸ਼ਠ ਆਤਮਾਵਾਂ ਨੂੰ, ਸਦਾ ਨਿਸ਼ਚੈ ਦਵਾਰਾ ਹਰ ਕੰਮ ਵਿੱਚ ਨੰਬਰਵਨ ਬਣਨ ਵਾਲੇ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਸਾਧਨਾਂ ਨੂੰ ਨਿਰਲੇਪ ਜਾਂ ਨਿਆਰੇ ਬਣ ਕੰਮ ਵਿੱਚ ਲਗਾਉਣ ਵਾਲੇ ਬੇਹੱਦ ਦੇ ਵੈਰਾਗੀ ਭਵ

ਬੇਹੱਦ ਦੇ ਵੈਰਾਗੀ ਮਤਲਬ ਕਿਸੇ ਨਾਲ ਵੀ ਲਗਾਵ ਨਹੀਂ, ਸਦਾ ਬਾਪ ਦੇ ਪਿਆਰੇ। ਇਹ ਪਿਆਰਾਪਨ ਹੀ ਨਿਆਰਾ ਬਣਾਉਂਦਾ ਹੈ। ਬਾਪ ਦਾ ਪਿਆਰਾ ਨਹੀਂ ਤਾ ਨਿਆਰਾ ਵੀ ਨਹੀਂ ਬਣ ਸਕਦੇ, ਲਗਾਵ ਵਿੱਚ ਆ ਜਾਣਗੇ। ਜੋ ਬਾਪ ਦਾ ਪਿਆਰਾ ਹੈ ਉਹ ਸਭ ਆਕਰਸ਼ਣ ਤੋਂ ਪਰੇ ਮਤਲਬ ਨਿਆਰਾ ਹੋਵੇਗਾ - ਇਸਨੂੰ ਕਹਿੰਦੇ ਹਨ ਨਿਰਲੇਪ ਸਥਿਤੀ। ਕੋਈ ਵੀ ਹੱਦ ਦੀ ਆਕਰਸ਼ਣ ਦੀ ਲੇਪ ਵਿੱਚ ਆਉਣ ਵਾਲੇ ਨਹੀਂ। ਰਚਨਾ ਅਤੇ ਸਾਧਨਾਂ ਤੋਂ ਨਿਰਲੇਪ ਹੋਕੇ ਕੰਮ ਵਿੱਚ ਲਗਾਵੋ - ਇਵੇ ਬੇਹੱਦ ਦੇ ਵੈਰਾਗੀ ਹੀ ਰਾਜਰਿਸ਼ੀ ਹਨ।

ਸਲੋਗਨ:-
ਦਿਲ ਦੀ ਸੱਚਾਈ-ਸਫ਼ਾਈ ਹੋਵੇ ਤਾਂ ਸਾਹਿਬ ਰਾਜੀ ਹੋ ਜਾਵੇਗਾ।