09.01.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬੇਹੱਦ ਦੇ ਬਾਪ ਨੂੰ ਯਾਦ ਕਰਨਾ - ਇਹ ਹੈ ਗੁਪਤ ਗੱਲ, ਯਾਦ ਨਾਲ ਯਾਦ ਮਿਲਦੀ ਹੈ, ਜੋ ਯਾਦ ਨਹੀਂ ਕਰਦੇ। ਉਨ੍ਹਾਂਨੂੰ ਬਾਪ ਵੀ ਕਿਵੇਂ ਯਾਦ ਕਰਨ"

ਪ੍ਰਸ਼ਨ:-
ਸੰਗਮ ਤੇ ਤੁਸੀਂ ਬੱਚੇ ਕਿਹੜੀ ਪੜ੍ਹਾਈ ਪੜ੍ਹਦੇ ਹੋ ਜੋ ਸਾਰਾ ਕਲਪ ਨਹੀਂ ਪੜ੍ਹਾਈ ਜਾਂਦੀ?

ਉੱਤਰ:-
ਜਿਉਂਦੇ ਜੀ ਸ਼ਰੀਰ ਤੋਂ ਨਿਆਰਾ ਮਤਲਬ ਮੁਰਦਾ ਹੋਣ ਦੀ ਪੜ੍ਹਾਈ ਹੁਣੇ ਪੜ੍ਹਦੇ ਹੋ ਕਿਉਂਕਿ ਤੁਹਾਨੂੰ ਕਰਮਾਤੀਤ ਬਣਨਾ ਹੈ। ਬਾਕੀ ਜਦੋਂ ਤੱਕ ਸ਼ਰੀਰ ਵਿੱਚ ਹੋ ਉਦੋਂ ਤੱਕ ਪੜ੍ਹਾਈ ਕਰਨੀ ਹੀ ਹੈ। ਮਨ ਵੀ ਅਮਨ ਉਦੋਂ ਹੋਵੇ ਜਦੋਂ ਸ਼ਰੀਰ ਨਾ ਹੋਵੇ ਇਸਲਈ ਮਨ ਜੀਤੇ ਜਗਤਜੀਤ ਨਹੀਂ, ਲੇਕਿਨ ਮਾਇਆਜੀਤੇ ਜਗਤਜੀਤ।

ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ ਕਿਉਂਕਿ ਇਹ ਤਾਂ ਬੱਚੇ ਸਮਝਦੇ ਹਨ ਕਿ ਬੇਸਮਝ ਨੂੰ ਹੀ ਪੜ੍ਹਾਇਆ ਜਾਂਦਾ ਹੈ। ਹੁਣ ਬੇਹੱਦ ਦਾ ਬਾਪ ਉੱਚ ਤੇ ਉੱਚ ਭਗਵਾਨ ਆਉਂਦੇ ਹਨ ਤਾਂ ਕਿਸਨੂੰ ਪੜ੍ਹਾਉਂਦੇ ਹੋਣਗੇ? ਜਰੂਰ ਜੋ ਉੱਚ ਤੋਂ ਉੱਚ ਬੇਸਮਝ ਜੋ ਹੋਣਗੇ ਇਸਲਈ ਕਿਹਾ ਹੀ ਜਾਂਦਾ ਹੈ ਵਿਨਾਸ਼ ਕਾਲੇ ਵਿਪ੍ਰੀਤ ਬੁੱਧੀ। ਵਿਪ੍ਰੀਤ ਬੁੱਧੀ ਹੋ ਕੇ ਗਏ ਹਨ? 84 ਲੱਖ ਜੂਨਾਂ ਲਿਖਿਆ ਹੋਇਆ ਹੈ ਨਾ! ਤਾਂ ਬਾਪ ਨੂੰ ਵੀ 84 ਲੱਖ ਜਨਮਾਂ ਵਿੱਚ ਲੈ ਆਏ ਹਨ। ਕਹਿ ਦਿੰਦੇ ਹਨ ਪ੍ਰਮਾਤਮਾ ਕੁੱਤੇ, ਬਿੱਲੀ, ਜੀਵ - ਜੰਤੂ ਸਭ ਵਿੱਚ ਹਨ। ਬੱਚਿਆਂ ਨੂੰ ਸਮਝਾਇਆ ਜਾਂਦਾ ਹੈ, ਇਹ ਤਾਂ ਸੈਕਿੰਡ ਨੰਬਰ ਪੁਆਇੰਟ ਦੇਣੀ ਹੁੰਦੀ ਹੈ। ਬਾਪ ਨੇ ਸਮਝਾਇਆ ਹੈ ਜਦੋਂ ਕੋਈ ਨਵਾਂ ਆਉਂਦਾ ਹੈ ਤਾਂ ਪਹਿਲਾਂ - ਪਹਿਲਾਂ ਉਨ੍ਹਾਂਨੂੰ ਹੱਦ ਦੇ ਅਤੇ ਬੇਹੱਦ ਦੇ ਬਾਪ ਦਾ ਪਰਿਚੈ ਦੇਣਾ ਚਾਹੀਦਾ ਹੈ। ਉਹ ਬੇਹੱਦ ਦਾ ਵੱਡਾ ਬਾਬਾ ਅਤੇ ਇਹ ਬੇਹੱਦ ਦਾ ਛੋਟਾ ਬਾਬਾ। ਬੇਹੱਦ ਦਾ ਬਾਪ ਮਾਨਾ ਹੀ ਬੇਹੱਦ ਆਤਮਾਵਾਂ ਦਾ ਬਾਪ। ਉਹ ਹੱਦ ਦਾ ਬਾਪ ਜੀਵ ਆਤਮਾਵਾਂ ਦਾ ਬਾਪ ਹੋ ਗਿਆ। ਉਹ ਹੈ ਸਭ ਆਤਮਾਵਾਂ ਦਾ ਬਾਪ। ਇਹ ਨਾਲੇਜ਼ ਵੀ ਸਭ ਇੱਕਰਸ ਧਾਰਨ ਨਹੀਂ ਕਰ ਸਕਦੇ ਹਨ। ਕੋਈ 1 ਪ੍ਰਤੀਸ਼ਤ ਧਾਰਨ ਕਰਦੇ ਹਨ ਅਤੇ ਕੋਈ 95 ਪ੍ਰਤੀਸ਼ਤ ਧਾਰਨ ਕਰਦੇ ਹਨ। ਇਹ ਤੇ ਸਮਝ ਦੀ ਗੱਲ ਹੈ। ਸੂਰਜਵੰਸ਼ੀ ਘਰਾਣਾ ਹੋਵੇਗਾ ਨਾ! ਰਾਜਾ - ਰਾਣੀ ਅਤੇ ਪ੍ਰਜਾ। ਇਹ ਬੁੱਧੀ ਵਿੱਚ ਆਉਂਦਾ ਹੈ ਨਾ। ਪ੍ਰਜਾ ਵਿੱਚ ਸਭ ਤਰ੍ਹਾਂ ਦੇ ਮਨੁੱਖ ਹੁੰਦੇ ਹਨ। ਪ੍ਰਜਾ ਮਾਨਾ ਪ੍ਰਜਾ। ਬਾਪ ਸਮਝਾਉਂਦੇ ਹਨ ਇਹ ਪੜ੍ਹਾਈ ਹੈ। ਆਪਣੀ ਬੁੱਧੀ ਅਨੁਸਾਰ ਹਰੇਕ ਪੜ੍ਹਦੇ ਹਨ। ਹਰ ਇੱਕ ਨੂੰ ਆਪਣਾ - ਆਪਣਾ ਪਾਰ੍ਟ ਮਿਲਿਆ ਹੋਇਆ ਹੈ। ਜਿਸਨੇ ਕਲਪ ਪਹਿਲਾਂ ਜਿੰਨੀ ਪੜ੍ਹਾਈ ਧਾਰਨ ਕੀਤੀ ਹੈ ਉਤਨੀ ਹੁਣ ਵੀ ਧਾਰਨ ਕਰਦੇ ਹਨ। ਪੜ੍ਹਾਈ ਕਦੇ ਛਿਪੀ ਨਹੀਂ ਰਹਿ ਸਕਦੀ। ਪੜ੍ਹਾਈ ਅਨੁਸਰ ਹੀ ਪਦਵੀ ਮਿਲਦੀ ਹੈ। ਬਾਪ ਨੇ ਸਮਝਾਇਆ ਹੈ - ਅੱਗੇ ਚਲ ਇਮਤਿਹਾਨ ਤੇ ਹੁੰਦਾ ਹੀ ਹੈ। ਬਿਨਾਂ ਇਮਤਿਹਾਨ ਪਾਸ ਤਾਂ ਹੋ ਨਾ ਸਕਣ। ਪਿਛਾੜੀ ਵਿੱਚ ਸਭ ਪਤਾ ਪਵੇਗਾ। ਬਲਕਿ ਹੁਣ ਹੀ ਸਮਝ ਸਕਦੇ ਹਨ ਕਿ ਕਿਸ ਪਦਵੀ ਦੇ ਅਸੀਂ ਲਾਇਕ ਹਾਂ। ਭਾਵੇਂ ਸ਼ਰਮ ਦੇ ਮਾਰੇ ਸਭ ਦੇ ਨਾਲ - ਨਾਲ ਹੱਥ ਚੁੱਕ ਦਿੰਦੇ ਹਨ। ਦਿਲ ਵਿੱਚ ਸਮਝਦੇ ਹਨ ਕਿ ਅਸੀਂ ਇਹ ਕਿਵੇਂ ਬਣ ਸਕਾਂਗੇ! ਤਾਂ ਵੀ ਹੱਥ ਉਠਾ ਲੈਂਦੇ ਹਨ। ਸਮਝਦੇ ਹੋਏ ਵੀ ਫਿਰ ਹੱਥ ਉਠਾ ਲੈਣਾ ਇਹ ਵੀ ਆਗਿਆਨ ਕਹਾਂਗੇ। ਕਿੰਨਾ ਅਗਿਆਨ ਹੈ, ਬਾਪ ਤੇ ਝੱਟ ਸਮਝ ਜਾਂਦੇ ਹਨ। ਇਸ ਨਾਲੋਂ ਤਾਂ ਉਨ੍ਹਾਂ ਸਟੂਡੈਂਟਸ ਨੂੰ ਸਮਝ ਹੁੰਦੀ ਹੈ। ਉਹ ਸਮਝਦੇ ਹਨ ਅਸੀਂ ਸਕਾਲਰਸ਼ਿਪ ਲੈਣ ਦੇ ਲਾਇਕ ਨਹੀਂ ਹਾਂ, ਪਾਸ ਨਹੀਂ ਹੋਵਾਂਗਾ। ਇਸ ਨਾਲੋਂ ਤਾਂ ਉਹ ਅਗਿਆਨੀ ਚੰਗੇ ਜੋ ਸਮਝਦੇ ਹਨ - ਟੀਚਰ ਜੋ ਪੜ੍ਹਾਉਂਦੇ ਹਨ ਉਸ ਵਿੱਚ ਅਸੀਂ ਕਿੰਨੇਂ ਨੰਬਰ ਲਵਾਂਗੇ! ਇਵੇਂ ਥੋੜ੍ਹੀ ਨਾ ਕਹਿਣਗੇ ਕਿ ਅਸੀਂ ਪਾਸ ਵਿੱਧ ਆਨਰ ਹੋਵਾਂਗੇ। ਤਾਂ ਸਿੱਧ ਹੁੰਦਾ ਹੈ ਇੱਥੇ ਇਤਨੀ ਵੀ ਬੁੱਧੀ ਨਹੀਂ ਹੈ। ਦੇਹ - ਅਭਿਮਾਨ ਬਹੁਤ ਹੈ। ਜਦੋਂ ਤੁਸੀਂ ਆਏ ਹੋ ਇਹ ( ਲਕਸ਼ਮੀ - ਨਾਰਾਇਣ ) ਬਣਨ ਤਾਂ ਚਲਨ ਬਹੁਤ ਚੰਗੀ ਚਾਹੀਦੀ ਹੈ। ਬਾਪ ਕਹਿੰਦੇ ਹਨ ਕਈ ਤਾਂ ਵਿਨਾਸ਼ਕਾਲੇ ਵਿਪ੍ਰੀਤ ਬੁੱਧੀ ਹਨ ਕਿਉਂਕਿ ਕਾਈਦੇ ਸਿਰ ਬਾਪ ਨਾਲ ਪ੍ਰੀਤ ਨਹੀਂ ਹੈ, ਤਾਂ ਕੀ ਹਾਲ ਹੋਵੇਗਾ। ਉੱਚ ਪਦਵੀ ਪਾ ਨਹੀਂ ਸਕਣਗੇ।

ਬਾਪ ਬੈਠ ਤੁਹਾਨੂੰ ਬੱਚਿਆਂ ਨੂੰ ਸਮਝਾਉਂਦੇ ਹਨ - ਵਿਨਾਸ਼ ਕਾਲ਼ੇ ਵਿਪ੍ਰੀਤ ਬੁੱਧੀ ਦਾ ਅਰਥ ਕੀ ਹੈ - ਬੱਚੇ ਹੀ ਪੂਰਾ ਨਹੀਂ ਸਮਝ ਸਕਦੇ ਤਾਂ ਫਿਰ ਹੋਰ ਕੀ ਸਮਝਣਗੇ! ਜੋ ਬੱਚੇ ਸਮਝਦੇ ਹਨ ਅਸੀਂ ਸ਼ਿਵਬਾਬਾ ਦੇ ਬੱਚੇ ਹਾਂ ਉਹ ਹੀ ਪੂਰਾ ਅਰਥ ਨੂੰ ਨਹੀਂ ਸਮਝਦੇ। ਬਾਪ ਨੂੰ ਯਾਦ ਕਰਨਾ - ਇਹ ਤੇ ਹੈ ਗੁਪਤ ਗੱਲ। ਪੜ੍ਹਾਈ ਤਾਂ ਗੁਪਤ ਨਹੀਂ ਹੈ ਨਾ। ਪੜ੍ਹਾਈ ਵਿੱਚ ਨੰਬਰਵਾਰ ਹਨ। ਸਾਰੇ ਇੱਕ ਜਿਹਾ ਥੋੜ੍ਹੀ ਨਾ ਪੜ੍ਹਨਗੇ। ਬਾਪ ਤਾਂ ਸਮਝਦੇ ਹਨ ਇਹ ਹਾਲੇ ਬੇਬੀਜ਼ ਹਨ। ਅਜਿਹੇ ਬੇਹੱਦ ਦੇ ਬਾਪ ਨੂੰ ਤਿੰਨ - ਤਿੰਨ, ਚਾਰ - ਚਾਰ ਮਹੀਨੇ ਯਾਦ ਵੀ ਨਹੀਂ ਕਰਦੇ ਹਨ। ਪਤਾ ਕਿਵੇਂ ਪਵੇ ਕਿ ਯਾਦ ਕਰਦੇ ਹਨ? ਜਦਕਿ ਉਨ੍ਹਾਂ ਦੀ ਚਿੱਠੀ ਆਵੇ। ਫਿਰ ਉਸ ਚਿੱਠੀ ਵਿੱਚ ਸਰਵਿਸ ਦਾ ਸਮਾਚਾਰ ਵੀ ਹੋਵੇ ਕਿ ਇਹ - ਇਹ ਰੂਹਾਨੀ ਸਰਵਿਸ ਕਰਦਾ ਹਾਂ। ਸਬੂਤ ਚਾਹੀਦਾ ਹੈ ਨਾ। ਇਵੇਂ ਤਾਂ ਦੇਹ - ਅਭਿਮਾਨੀ ਹੁੰਦੇ ਹਨ ਜੋ ਨਾ ਤਾਂ ਕਦੇ ਯਾਦ ਕਰਦੇ ਹਨ, ਨਾ ਸਰਵਿਸ ਦਾ ਸਬੂਤ ਵਿਖਾਉਂਦੇ ਹਨ। ਕਈ ਤਾਂ ਸਮਾਚਾਰ ਲਿਖਦੇ ਹਨ ਬਾਬਾ ਫਲਾਣਾ - ਫਲਾਣਾ ਆਇਆ ਉਨ੍ਹਾਂਨੂੰ ਇਹ ਸਮਝਾਇਆ, ਤਾਂ ਬਾਪ ਵੀ ਸਮਝਦੇ ਹਨ ਬੱਚਾ ਜਿਉਂਦਾ ਹੈ। ਸਰਵਿਸ ਸਮਾਚਾਰ ਠੀਕ ਦਿੰਦੇ ਹਨ। ਕੋਈ ਤਾਂ 3- 4 ਮਹੀਨੇ ਪੱਤਰ ਨਹੀਂ ਲਿਖਦੇ। ਕੋਈ ਸਮਾਚਾਰ ਨਹੀਂ ਤਾਂ ਸਮਝਾਂਗੇ ਮਰ ਗਿਆ ਜਾਂ ਬੀਮਾਰ ਹੈ! ਬੀਮਾਰ ਮਨੁੱਖ ਲਿਖ ਨਹੀਂ ਸਕਦੇ ਹਨ। ਇਹ ਵੀ ਕੋਈ ਲਿਖਦੇ ਹਨ ਸਾਡੀ ਤਬੀਯਤ ਠੀਕ ਨਹੀਂ ਸੀ ਇਸਲਈ ਪੱਤਰ ਨਹੀਂ ਲਿਖਿਆ। ਕੋਈ ਤਾਂ ਸਮਾਚਾਰ ਹੀ ਨਹੀਂ ਦਿੰਦੇ, ਨਾ ਬੀਮਾਰ ਹੈ। ਦੇਹ - ਅਭਿਮਾਨ ਹੈ। ਫਿਰ ਬਾਪ ਵੀ ਯਾਦ ਕਿਸ ਨੂੰ ਕਰੇ। ਯਾਦ ਨਾਲ ਯਾਦ ਮਿਲਦੀ ਹੈ ਪਰੰਤੂ ਦੇਹ - ਅਭਿਮਾਨ ਹੈ। ਬਾਪ ਆਕੇ ਸਮਝਾਉਂਦੇ ਹਨ ਮੈਨੂੰ ਸਰਵਵਿਆਪੀ ਕਹਿ 84 ਲੱਖ ਜੂਨਾਂ ਤੋਂ ਵੀ ਜ਼ਿਆਦਾ ਜੂਨਾਂ ਵਿੱਚ ਲੈ ਜਾਂਦੇ ਹਨ। ਮਨੁੱਖਾਂ ਨੂੰ ਕਿਹਾ ਜਾਂਦਾ ਹੈ ਕਿ ਪੱਥਰਬੁੱਧੀ ਹਨ। ਭਗਵਾਨ ਦੇ ਲਈ ਤਾਂ ਫਿਰ ਕਹਿ ਦਿੰਦੇ ਪੱਥਰ ਭੀਤਰ ਦੇ ਅੰਦਰ ਵਿਰਾਜਮਾਨ ਹੈ। ਤਾਂ ਇਹ ਬੇਹੱਦ ਦੀਆਂ ਗਾਲਾਂ ਹੋਈਆਂ ਨਾ! ਇਸਲਈ ਬਾਬਾ ਕਹਿੰਦੇ ਹਨ ਮੇਰੀ ਕਿੰਨੀ ਗਲਾਨੀ ਕਰਦੇ ਹਨ। ਹੁਣ ਤੁਸੀਂ ਤਾਂ ਨੰਬਰਵਾਰ ਸਮਝ ਗਏ ਹੋ ਨਾ। ਭਗਤੀਮਾਰਗ ਵਿੱਚ ਵੀ ਗਾਉਂਦੇ ਹਨ ਤੁਸੀਂ ਆਵੋਂਗੇ ਤਾਂ ਅਸੀਂ ਵਾਰੀ ਜਾਵਾਂਗੇ। ਤੁਹਾਨੂੰ ਵਾਰਿਸ ਬਣਾਵਾਂਗੇ। ਇਹ ਵਾਰਿਸ ਬਨਾਉਂਦੇ ਹਨ ਜੋ ਕਹਿੰਦੇ ਹਨ ਪੱਥਰ - ਠੀਕਰ ਵਿੱਚ ਹੋ! ਕਿੰਨੀ ਗਲਾਨੀ ਕਰਦੇ ਹਨ ਫਿਰ ਬਾਪ ਕਹਿੰਦੇ ਹਨ ਯਦਾ ਯਦਾਹਿ ਹੁਣ ਤੁਸੀਂ ਬੱਚੇ ਬਾਪ ਨੂੰ ਜਾਣਦੇ ਹੋ ਤਾਂ ਬਾਪ ਦੀ ਕਿੰਨੀ ਮਹਿਮਾ ਕਰਦੇ ਹੋ। ਕਦੇ ਮਹਿਮਾ ਤਾਂ ਕੀ, ਕਦੇ ਯਾਦ ਕਰ ਦੋ ਅੱਖਰ ਲਿਖਦੇ ਵੀ ਨਹੀਂ। ਦੇਹ ਅਭਿਮਾਨੀ ਬਣ ਜਾਂਦੇ ਹਨ। ਤੁਸੀਂ ਬੱਚੇ ਸਮਝਦੇ ਹੋ ਸਾਨੂੰ ਬਾਪ ਮਿਲਿਆ ਹੈ, ਸਾਡਾ ਬਾਪ ਸਾਨੂੰ ਪੜ੍ਹਾਉਂਦੇ ਹਨ। ਭਗਵਾਨੁਵਾਚ ਹੈ ਨਾ! ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਵਿਸ਼ਵ ਦੀ ਬਾਦਸ਼ਾਹੀ ਕਿਵੇਂ ਮਿਲੇ ਉਸਦੇ ਲਈ ਰਾਜਯੋਗ ਸਿਖਾਉਂਦਾ ਹਾਂ। ਅਸੀਂ ਵਿਸ਼ਵ ਦੀ ਬਾਦਸ਼ਾਹੀ ਲੈਣ ਦੇ ਲਈ ਬੇਹੱਦ ਦੇ ਬਾਪ ਤੋਂ ਪੜ੍ਹਦੇ ਹਾਂ - ਇਹ ਨਸ਼ਾ ਹੋਵੇ ਤਾਂ ਅਪਾਰ ਖੁਸ਼ੀ ਆ ਜਾਵੇ। ਭਾਵੇਂ ਗੀਤਾ ਵਿੱਚ ਪੜ੍ਹਦੇ ਹਨ ਪਰ ਜਿਵੇਂ ਸਧਾਰਨ ਕਿਤਾਬ ਪੜ੍ਹਦੇ ਹਨ। ਕ੍ਰਿਸ਼ਨ ਭਗਵਾਨੁਵਾਚ - ਰਾਜਯੋਗ ਸਿਖਾਉਂਦਾ ਹਾਂ, ਬਸ। ਇਤਨਾ ਬੁੱਧੀ ਦਾ ਯੋਗ ਜਾਂ ਖੁਸ਼ੀ ਨਹੀਂ ਰਹਿੰਦੀ। ਗੀਤਾ ਪੜ੍ਹਨ ਜਾਂ ਸੁਣਾਉਂਣੇ ਵਾਲਿਆਂ ਨੂੰ ਇਤਨੀ ਖੁਸ਼ੀ ਨਹੀਂ ਰਹਿੰਦੀ। ਗੀਤਾ ਪੜ੍ਹਕੇ ਪੂਰੀ ਕੀਤੀ ਅਤੇ ਗਿਆ ਧੰਧੇ ਵਿੱਚ। ਤੁਹਾਨੂੰ ਤੇ ਹੁਣ ਬੁੱਧੀ ਵਿੱਚ ਹੈ ਬੇਹੱਦ ਦਾ ਬਾਪ ਸਾਨੂੰ ਪੜ੍ਹਾਉਂਦੇ ਹਨ। ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਆਵੇਗਾ ਕਿ ਸਾਨੂੰ ਭਗਵਾਨ ਪੜ੍ਹਾਉਂਦੇ ਹਨ। ਤਾਂ ਪਹਿਲਾਂ - ਪਹਿਲਾਂ ਕੋਈ ਵੀ ਆਵੇ ਤਾਂ ਉਨ੍ਹਾਂਨੂੰ ਦੋ ਬਾਪ ਦੀ ਥਿਊਰੀ ਸਮਝਾਉਣੀ ਹੈ। । ਬੋਲੋ ਭਾਰਤ ਸਵਰਗ ਸੀ ਨਾ, ਹੁਣ ਨਰਕ ਹੈ। ਇਵੇਂ ਤਾਂ ਕੋਈ ਕਹਿ ਨਹੀਂ ਸਕਦਾ ਅਸੀਂ ਸਤਿਯੁਗ ਵਿੱਚ ਵੀ ਹਾਂ, ਕਲਯੁਗ ਵਿੱਚ ਵੀ ਹਾਂ। ਕਿਸੇ ਨੂੰ ਦੁੱਖ ਮਿਲਿਆ ਤਾਂ ਉਹ ਨਰਕ ਵਿੱਚ ਹੈ, ਅਸੀਂ ਤਾਂ ਬਹੁਤ ਸੁਖ ਵਿੱਚ ਬੈਠੇ ਹਾਂ, ਮਹਿਲ ਮਾੜੀਆਂ ਆਦਿ ਸਭ ਕੁਝ ਹੈ। ਬਾਹਰ ਦਾ ਬਹੁਤ ਸੁਖ ਵੇਖਦੇ ਹਨ ਨਾ। ਇਹ ਵੀ ਤੁਸੀਂ ਹੁਣ ਸਮਝਦੇ ਹੋ ਸਤਿਯੁਗੀ ਸੁਖ ਤਾਂ ਇੱਥੇ ਹੋ ਨਹੀਂ ਸਕਦਾ। ਇਵੇਂ ਵੀ ਨਹੀਂ ਗੋਲਡਨ ਏਜ਼ ਨੂੰ ਆਇਰਨ ਏਜ਼ ਕਹੋ ਮਤਲਬ ਆਇਰਨ ਏਜ਼ ਨੂੰ ਗੋਲਡਨ ਏਜ਼ ਕਹੋ ਇੱਕ ਹੀ ਗੱਲ ਹੈ। ਇਵੇਂ ਸਮਝਣ ਵਾਲੇ ਨੂੰ ਵੀ ਅਗਿਆਨੀ ਕਹਾਂਗੇ। ਤਾਂ ਪਹਿਲਾਂ - ਪਹਿਲਾਂ ਬਾਪ ਦੀ ਥਿਊਰੀ ਦੱਸਣੀ ਹੈ। ਬਾਪ ਹੀ ਆਪਣੀ ਪਹਿਚਾਣ ਦਿੰਦੇ ਹਨ। ਹੋਰ ਤਾਂ ਕੋਈ ਜਾਣਦੇ ਨਹੀਂ। ਕਹਿ ਦਿੰਦੇ ਪ੍ਰਮਾਤਮਾ ਸਰਵਵਿਆਪੀ ਹੈ। ਹੁਣ ਤੁਸੀਂ ਚਿੱਤਰ ਵਿੱਚ ਵਿਖਾਉਂਦੇ ਹੋ - ਆਤਮਾ ਅਤੇ ਪ੍ਰਮਾਤਮਾ ਦਾ ਰੂਪ ਤਾਂ ਇੱਕ ਹੀ ਹੈ। ਉਹ ਵੀ ਆਤਮਾ ਹੈ ਪਰ ਉਨ੍ਹਾਂਨੂੰ ਪ੍ਰਮਾਤਮਾ ਕਿਹਾ ਜਾਂਦਾ ਹੈ। ਬਾਪ ਬੈਠ ਸਮਝਾਉਂਦੇ ਹਨ - ਮੈਂ ਕਿਵੇਂ ਆਉਂਦਾ ਹਾਂ। ਸਾਰੀਆਂ ਆਤਮਾਵਾਂ ਉੱਥੇ ਪਰਮਧਾਮ ਵਿੱਚ ਰਹਿੰਦਿਆਂ ਹਨ। ਇਹ ਗੱਲਾਂ ਬਾਹਰ ਵਾਲਾ ਤਾਂ ਕੋਈ ਸਮਝ ਨਹੀਂ ਸਕਦਾ। ਭਾਸ਼ਾ ਵੀ ਬਹੁਤ ਸਹਿਜ ਹੈ। ਗੀਤਾ ਵਿੱਚ ਸ਼੍ਰੀਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਹੁਣ ਕ੍ਰਿਸ਼ਨ ਤਾਂ ਗੀਤਾ ਸੁਣਾਉਂਦੇ ਨਹੀਂ ਹਨ। ਉਹ ਤਾਂ ਸਭਨੂੰ ਕਹਿ ਨਾ ਸਕਣ ਮਾਮੇਕਮ ਯਾਦ ਕਰੋ। ਦੇਹਧਾਰੀ ਦੀ ਯਾਦ ਨਾਲ ਤੇ ਪਾਪ ਕੱਟਦੇ ਨਹੀਂ ਹਨ। ਕ੍ਰਿਸ਼ਨ ਭਗਵਾਨੁਵਾਚ - ਦੇਹ ਦੇ ਸਭ ਸੰਬੰਧ ਤਿਆਗ ਮਾਮੇਕਮ ਯਾਦ ਕਰੋ ਪਰੰਤੂ ਦੇਹ ਦੇ ਸੰਬੰਧ ਤਾਂ ਕ੍ਰਿਸ਼ਨ ਨੂੰ ਵੀ ਹਨ ਅਤੇ ਫਿਰ ਉਹ ਤਾਂ ਛੋਟਾ ਬੱਚਾ ਹੈ ਨਾ। ਇਹ ਵੀ ਕਿੰਨੀ ਵੱਡੀ ਭੁੱਲ ਹੈ। ਕਿੰਨਾ ਫ਼ਰਕ ਪੈ ਜਾਂਦਾ ਹੈ ਇੱਕ ਭੁੱਲ ਦੇ ਕਾਰਨ। ਪ੍ਰਮਾਤਮਾ ਤਾਂ ਸਰਵਵਿਆਪੀ ਹੋ ਨਹੀਂ ਸਕਦਾ। ਜਿਸ ਦੇ ਲਈ ਕਹਿੰਦੇ ਹਨ ਸ੍ਰਵ ਦਾ ਸਦਗਤੀ ਦਾਤਾ ਹੈ ਤਾਂ ਕੀ ਉਹ ਵੀ ਦੁਰਗਤੀ ਨੂੰ ਪਾਉਂਦੇ ਹਨ! ਪ੍ਰਮਾਤਮਾ ਕਦੇ ਦੁਰਗਤੀ ਨੂੰ ਪਾਉਂਦਾ ਹੈ ਕੀ? ਇਹ ਸਭ ਵਿਚਾਰ ਸਾਗਰ ਮੰਥਨ ਕਰਨ ਦੀਆਂ ਗੱਲਾਂ ਹਨ। ਟਾਈਮ ਵੇਸਟ ਕਰਨ ਦੀ ਗੱਲ ਨਹੀਂ ਹੈ। ਮਨੁੱਖ ਤਾਂ ਕਹਿ ਦਿੰਦੇ ਕਿ ਸਾਡੇ ਕੋਲ ਫੁਰਸਤ ਨਹੀਂ ਹੈ। ਤੁਸੀਂ ਕਹਿੰਦੇ ਹੋ ਕਿ ਆਕੇ ਕੋਰਸ ਲਵੋ ਤਾਂ ਕਹਿੰਦੇ ਫੁਰਸਤ ਨਹੀਂ ਹੈ। ਦੋ ਦਿਨ ਆਉਣਗੇ ਫਿਰ ਚਾਰ ਦਿਨ ਨਹੀਂ ਆਉਣਗੇ...। ਪੜ੍ਹਨਗੇ ਨਹੀਂ ਤਾਂ ਲਕਸ਼ਮੀ - ਨਾਰਾਇਣ ਕਿਵੇਂ ਬਣ ਸਕਣਗੇ? ਮਾਇਆ ਦਾ ਕਿੰਨਾ ਫੋਰਸ ਹੈ। ਬਾਪ ਸਮਝਾਉਂਦੇ ਹਨ ਜੋ ਸੈਕਿੰਡ, ਜੋ ਮਿੰਟ ਪਾਸ ਹੁੰਦਾ ਹੈ ਉਹ ਹੂਬਹੂ ਰਪੀਟ ਹੁੰਦਾ ਹੈ। ਅਣਗਿਣਤ ਵਾਰੀ ਰਪੀਟ ਹੁੰਦੇ ਰਹਿਣਗੇ। ਹੁਣ ਤਾਂ ਬਾਪ ਦਵਾਰਾ ਸੁਣ ਰਹੇ ਹੋ। ਬਾਪ ਤੇ ਜਨਮ - ਮਰਨ ਵਿੱਚ ਆਉਂਦੇ ਨਹੀਂ। ਭੇਂਟ ਕੀਤੀ ਜਾਂਦੀ ਹੈ ਪੂਰਾ ਜਨਮ - ਮਰਨ ਵਿੱਚ ਕੌਣ ਆਉਂਦਾ ਹੈ ਅਤੇ ਨਾ ਆਉਣ ਵਾਲਾ ਕੌਣ? ਸਿਰ੍ਫ ਇੱਕ ਹੀ ਬਾਪ ਹੈ ਜੋ ਜਨਮ - ਮਰਨ ਵਿੱਚ ਨਹੀਂ ਆਉਂਦਾ ਹੈ। ਬਾਕੀ ਤਾਂ ਸਭ ਆਉਂਦੇ ਹਨ ਇਸਲਈ ਚਿੱਤਰ ਵੀ ਵਿਖਾਇਆ ਹੈ। ਬ੍ਰਹਮਾ ਅਤੇ ਵਿਸ਼ਨੂੰ ਦੋਵੇਂ ਜਨਮ - ਮਰਨ ਵਿੱਚ ਆਉਂਦੇ ਹਨ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਪਾਰ੍ਟ ਵਿੱਚ ਆਉਂਦੇ ਜਾਂਦੇ ਹਨ। ਐਂਡ ਹੋ ਨਹੀਂ ਸਕਦਾ। ਇਹ ਚਿੱਤਰ ਫਿਰ ਵੀ ਆਕੇ ਸਭ ਵੇਖਣਗੇ ਅਤੇ ਸਮਝਣਗੇ। ਬਹੁਤ ਸਹਿਜ ਸਮਝ ਦੀ ਗੱਲ ਹੈ। ਬੁੱਧੀ ਵਿੱਚ ਆਉਣਾ ਚਾਹੀਦਾ ਅਸੀਂ ਸੋ ਬ੍ਰਾਹਮਣ ਹਾਂ ਫਿਰ ਅਸੀਂ ਸੋ ਸ਼ਤ੍ਰੀਏ, ਵੈਸ਼ਯ, ਸ਼ੂਦਰ ਬਣਾਂਗੇ। ਫਿਰ ਬਾਪ ਆਉਣਗੇ ਤਾਂ ਅਸੀਂ ਸੋ ਬ੍ਰਾਹਮਣ ਬਣ ਜਾਵਾਂਗੇ। ਇਹ ਯਾਦ ਕਰੋ ਤਾਂ ਵੀ ਸਵਦਰਸ਼ਨ ਚਕ੍ਰਧਾਰੀ ਠਹਿਰੇ। ਬਹੁਤ ਹਨ ਜਿਨ੍ਹਾਂ ਨੂੰ ਯਾਦ ਠਹਿਰਦੀ ਨਹੀਂ। ਤੁਸੀਂ ਬ੍ਰਾਹਮਣ ਹੀ ਸਵਦਰਸ਼ਨ ਚੱਕਰਧਾਰੀ ਬਣਦੇ ਹੋ। ਦੇਵਤਾ ਨਹੀਂ ਬਣਦੇ ਹਨ। ਇਹ ਨਾਲੇਜ, ਕਿ ਚੱਕਰ ਕਿਵੇਂ ਫਿਰਦਾ ਹੈ, ਇਸ ਨਾਲੇਜ ਨੂੰ ਪਾਉਣ ਨਾਲ ਉਹ ਇਹ ਦੇਵਤਾ ਬਣੇ ਹਨ। ਅਸਲ ਵਿੱਚ ਕੋਈ ਵੀ ਮਨੁੱਖ ਸਵਦਰਸ਼ਨ ਚੱਕਰਧਾਰੀ ਕਹਿਲਾਉਣ ਦੇ ਲਾਇਕ ਨਹੀਂ ਹਨ। ਮਨੁੱਖਾਂ ਦੀ ਸ੍ਰਿਸ਼ਟੀ ਮ੍ਰਿਤੂਲੋਕ ਹੀ ਵੱਖ ਹੈ। ਜਿਵੇਂ ਭਾਰਤਵਾਸੀਆਂ ਦੀ ਰਸਮ - ਰਿਵਾਜ ਵੱਖ ਹੈ, ਸਭ ਦਾ ਵੱਖ - ਵੱਖ ਹੁੰਦਾ ਹੈ। ਦੇਵਤਾਵਾਂ ਦੀ ਰਸਮ - ਰਿਵਾਜ ਵੱਖ ਹੈ। ਮ੍ਰਿਤੂਲੋਕ ਦੇ ਮਨੁੱਖਾਂ ਦੀ ਰਸਮ - ਰਿਵਾਜ ਵੱਖ ਹੈ। ਰਾਤ - ਦਿਨ ਦਾ ਫਰਕ ਹੈ ਇਸਲਈ ਸਭ ਕਹਿੰਦੇ ਹਨ - ਅਸੀਂ ਪਤਿਤ ਹਾਂ। ਹੇ ਭਗਵਾਨ, ਅਸੀਂ ਸਭ ਪਤਿਤ ਦੁਨੀਆਂ ਦੇ ਰਹਿਣ ਵਾਲਿਆਂ ਨੂੰ ਪਾਵਨ ਬਣਾਓ। ਤੁਹਾਡੀ ਬੁੱਧੀ ਵਿੱਚ ਹੈ ਪਾਵਨ ਦੁਨੀਆਂ ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਸੀ, ਜਿਸਨੂੰ ਸਤਿਯੁਗ ਕਿਹਾ ਜਾਂਦਾ ਹੈ। ਤ੍ਰੇਤਾ ਨੂੰ ਨਹੀਂ ਕਹਾਂਗੇ। ਬਾਪ ਨੇ ਸਮਝਾਇਆ ਹੈ - ਉਹ ਹੈ ਫਸਟਕਲਾਸ, ਇਹ ਹੈ ਸੈਕਿੰਡ ਕਲਾਸ। ਤਾਂ ਇੱਕ - ਇੱਕ ਗੱਲ ਚੰਗੀ ਤਰ੍ਹਾਂ ਧਾਰਨ ਕਰਨੀ ਚਾਹੀਦੀ ਹੈ। ਜੋ ਕੋਈ ਵੀ ਆਏ ਤਾਂ ਸੁਣਕੇ ਵੰਡਰ ਖਾਏ। ਕਈ ਤਾਂ ਵੰਡਰ ਖਾਂਦੇ ਹਨ। ਪਰ ਫਿਰ ਉਨ੍ਹਾਂਨੂੰ ਫੁਰਸਤ ਨਹੀਂ ਰਹਿੰਦੀ, ਜੋ ਪੁਰਸ਼ਾਰਥ ਕਰਨ। ਫਿਰ ਸੁਣਦੇ ਹਨ ਪਵਿੱਤਰ ਜਰੂਰ ਰਹਿਣਾ ਹੈ। ਇਹ ਕਾਮ ਵਿਕਾਰ ਹੀ ਹੈ ਜੋ ਮਨੁੱਖ ਨੂੰ ਪਤਿਤ ਬਣਾਉਂਦਾ ਹੈ। ਇਨ੍ਹਾਂ ਨੂੰ ਜਿੱਤਣ ਨਾਲ ਹੀ ਤੁਸੀਂ ਜਗਤਜੀਤ ਬਣੋਂਗੇ। ਬਾਪ ਨੇ ਕਿਹਾ ਵੀ ਹੈ - ਕਾਮ ਵਿਕਾਰ ਜਿੱਤ ਜਗਤਜੀਤ ਬਣੋ। ਮਨੁੱਖ ਫਿਰ ਕਹਿ ਦਿੰਦੇ ਮਨ ਜੀਤੇ ਜਗਤਜੀਤ ਬਣੋਂ। ਮਨ ਨੂੰ ਵਸ਼ ਵਿੱਚ ਕਰੋ। ਹੁਣ ਮਨ ਅਮਨ ਤਾਂ ਉਦੋਂ ਹੋਵੇ ਜਦੋਂ ਸ਼ਰੀਰ ਨਾ ਹੋਵੇ। ਬਾਕੀ ਮਨ ਅਮਨ ਤਾਂ ਕਦੀ ਹੁੰਦਾ ਹੀ ਨਹੀਂ। ਦੇਹ ਮਿਲਦੀ ਹੀ ਹੈ ਕਰਮ ਕਰਨ ਦੇ ਲਈ ਤਾਂ ਫਿਰ ਕਰਮਾਤੀਤ ਅਵਸਥਾ ਵਿੱਚ ਕਿਵੇਂ ਰਹਿਣਗੇ? ਕਰਮਾਤੀਤ ਅਵਸਥਾ ਕਿਹਾ ਜਾਂਦਾ ਹੈ ਮੁਰਦੇ ਨੂੰ। ਜਿਉਂਦੇ ਜੀ ਮੁਰਦਾ, ਸ਼ਰੀਰ ਤੋਂ ਨਿਆਰਾ। ਤੁਹਾਨੂੰ ਵੀ ਸ਼ਰੀਰ ਤੋਂ ਨਿਆਰਾ ਬਣਨ ਦੀ ਪੜ੍ਹਾਈ ਪੜ੍ਹਾਉਂਦੇ ਹਨ। ਸ਼ਰੀਰ ਨਾਲੋਂ ਆਤਮਾ ਵੱਖ ਹੈ। ਆਤਮਾ ਪਰਮਧਾਮ ਦੀ ਰਹਿਣ ਵਾਲੀ ਹੈ। ਆਤਮਾ ਸ਼ਰੀਰ ਵਿੱਚ ਆਉਂਦੀ ਹੈ ਤਾਂ ਉਨ੍ਹਾਂ ਨੂੰ ਮਨੁੱਖ ਕਿਹਾ ਜਾਂਦਾ ਹੈ। ਸ਼ਰੀਰ ਮਿਲਦਾ ਹੈ ਕਰਮ ਕਰਨ ਲਈ। ਇੱਕ ਸ਼ਰੀਰ ਛੁੱਟ ਜਾਏਗਾ ਫਿਰ ਦੂਜਾ ਸ਼ਰੀਰ ਆਤਮਾ ਨੂੰ ਲੈਣਾ ਹੈ ਕਰਮ ਕਰਨ ਦੇ ਲਈ। ਸ਼ਾਂਤ ਤਾਂ ਉਦੋਂ ਰਹਿਣਗੇਜਦੋਂ ਕਰਮ ਨਹੀਂ ਕਰਨਾ ਹੋਵੇਗਾ। ਮੂਲਵਤਨ ਵਿੱਚ ਕਰਮ ਹੁੰਦਾ ਨਹੀਂ। ਸ੍ਰਿਸ਼ਟੀ ਦਾ ਚੱਕਰ ਇੱਥੇ ਫਿਰਦਾ ਹੈ। ਬਾਪ ਨੂੰ ਅਤੇ ਸ੍ਰਿਸ਼ਟੀ ਚੱਕਰ ਨੂੰ ਜਾਨਣਾ ਹੈ, ਇਸ ਨੂੰ ਹੀ ਨਾਲੇਜ ਕਿਹਾ ਜਾਂਦਾ ਹੈ। ਇਹ ਅੱਖਾਂ ਜੱਦ ਤੱਕ ਪਤਿਤ ਕ੍ਰਿਮੀਨਲ ਹਨ, ਤਾਂ ਇਨ੍ਹਾਂ ਅੱਖਾਂ ਤੋਂ ਪਵਿੱਤਰ ਚੀਜ਼ ਵੇਖਣ ਵਿੱਚ ਆ ਨਹੀਂ ਸਕਦੀ ਇਸਲਈ ਗਿਆਨ ਦਾ ਤੀਜਾ ਨੇਤਰ ਚਾਹੀਦਾ ਹੈ। ਜਦ ਤੁਸੀਂ ਕਰਮਾਤੀਤ ਅਵਸਥਾ ਨੂੰ ਪਾਓਗੇ ਅਰਥਾਤ ਦੇਵਤਾ ਬਣੋਗੇ ਫਿਰ ਤਾਂ ਇਨ੍ਹਾਂ ਅੱਖਾਂ ਤੋਂ ਦੇਵਤਾਵਾਂ ਨੂੰ ਵੇਖਦੇ ਰਹਿਣਗੇ। ਬਾਕੀ ਇਸ ਸ਼ਰੀਰ ਵਿੱਚ ਇਨ੍ਹਾਂ ਅੱਖਾਂ ਤੋਂ ਕ੍ਰਿਸ਼ਨ ਨੂੰ ਵੇਖ ਨਹੀਂ ਸਕਦੇ। ਬਾਕੀ ਸਾਖ਼ਸ਼ਾਤਕਰ ਕੀਤਾ ਤਾਂ ਉਸ ਤੋਂ ਕੁੱਝ ਮਿਲਦਾ ਥੋੜੀ ਹੈ। ਅਲਪਕਾਲ ਦੇ ਲਈ ਖੁਸ਼ੀ ਰਹਿੰਦੀ ਹੈ, ਕਾਮਨਾ ਪੂਰੀ ਹੋ ਜਾਂਦੀ ਹੈ। ਡਰਾਮਾ ਵਿੱਚ ਸਾਖ਼ਸ਼ਾਤਕਾਰ ਦੀ ਵੀ ਨੂੰਧ ਹੈ, ਇਸ ਤੋਂ ਪ੍ਰਾਪਤੀ ਕੁਝ ਨਹੀਂ ਹੁੰਦੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼ਰੀਰ ਤੋਂ ਨਿਆਰੀ ਆਤਮਾ ਹਾਂ, ਜਿਉਂਦੇ ਜੀ ਇਸ ਸ਼ਰੀਰ ਵਿੱਚ ਰਹਿੰਦੇ ਜਿਵੇਂ ਮੁਰਦਾ - ਇਸ ਸਥਿਤੀ ਦੇ ਅਭਿਆਸ ਨਾਲ ਕਰਮਾਤੀਤ ਅਵਸਥਾ ਬਣਾਉਣੀ ਹੈ।

2. ਸਰਵਿਸ ਦਾ ਸਬੂਤ ਦੇਣਾ ਹੈ। ਦੇਹਭਾਨ ਨੂੰ ਛੱਡ ਆਪਣਾ ਸੱਚਾ - ਸੱਚਾ ਸਮਾਚਾਰ ਦੇਣਾ ਹੈ। ਪਾਸ ਵਿਦ ਓਨਰ ਹੋਣ ਦਾ ਪੁਰਸ਼ਾਰਥ ਕਰਨਾ ਹੈ।

ਵਰਦਾਨ:-
ਸਰਵ ਖਾਤੇ ਅਤੇ ਰਿਸ਼ਤੇ ਇੱਕ ਬਾਪ ਨਾਲ ਰੱਖਣ ਵਾਲੇ ਡਬਲ ਲਾਈਟ ਫਰਿਸ਼ਤਾ ਭਵ:

ਡਬਲ ਲਾਈਟ ਫਰਿਸ਼ਤਾ ਬਣਨ ਦੇ ਲਈ ਦੇਹ ਦੇ ਭਾਨ ਤੋਂ ਵੀ ਪਰੇ ਰਹੋ ਕਿਓਂਕਿ ਦੇਹ ਭਾਨ ਮਿੱਟੀ ਹੈ, ਜੇ ਇਸ ਦਾ ਵੀ ਬੋਝ ਹੈ ਤਾਂ ਭਾਰੀਪਨ ਹੈ। ਫਰਿਸ਼ਤਾ ਅਰਥਾਤ ਆਪਣੀ ਦੇਹ ਦੇ ਨਾਲ ਵੀ ਰਿਸ਼ਤਾ ਨਹੀਂ। ਬਾਪ ਦਾ ਦਿੱਤਾ ਹੋਇਆ ਤਨ ਵੀ ਬਾਪ ਨੂੰ ਦੇ ਦਿੱਤਾ। ਆਪਣੀ ਵਸਤੂ ਦੂਜੇ ਨੂੰ ਦੇ ਦਿੱਤੀ ਤਾਂ ਆਪਣਾ ਰਿਸ਼ਤਾ ਖਤਮ ਹੋਇਆ। ਸਭ ਹਿਸਾਬ - ਕਿਤਾਬ, ਸਭ ਲੈਣ - ਦੇਣ ਬਾਪ ਨਾਲ ਬਾਕੀ ਸਭ ਪਿਛਲੇ ਖਾਤੇ ਅਤੇ ਰਿਸ਼ਤੇ ਖ਼ਤਮ - ਇਵੇਂ ਸੰਪੂਰਨ ਬੇਗਰ ਹੀ ਡਬਲ ਲਾਈਟ ਫਰਿਸ਼ਤੇ ਹਨ।

ਸਲੋਗਨ:-
ਆਪਣੀ ਵਿਸ਼ੇਸ਼ਤਾਵਾਂ ਨੂੰ ਪ੍ਰਯੋਗ ਵਿੱਚ ਲਿਆਓ ਤਾਂ ਹਰ ਕਦਮ ਵਿੱਚ ਪ੍ਰਗਤੀ ਦਾ ਅਨੁਭਵ ਕਰੋਗੇ।