09.01.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਮਰਜੀਵਾ ਬਣੇ ਹੋ ਤਾਂ ਸਭ ਕੁਝ ਭੁੱਲ ਜਾਵੋ, ਇੱਕ ਬਾਪ ਜੋ ਸੁਣਾਉਂਦੇ ਹਨ, ਉਹ ਹੀ ਸੁਣੋ ਅਤੇ ਬਾਪ ਨੂੰ ਯਾਦ ਕਰੋ, ਤੁਮ੍ਹੀਂ ਸੰਗ ਬੈਠਾਂ"

ਪ੍ਰਸ਼ਨ:-
ਸਦਗਤੀ ਦਾਤਾ ਬਾਪ ਬੱਚਿਆਂ ਦੀ ਸਦਗਤੀ ਦੇ ਲਈ ਕਿਹੜੀ ਸਿੱਖਿਆ ਦਿੰਦੇ ਹਨ?

ਉੱਤਰ:-
ਬਾਬਾ ਕਹਿੰਦੇ - ਬੱਚੇ ਸਦਗਤੀ ਵਿੱਚ ਜਾਣ ਦੇ ਲਈ ਅਸ਼ਰੀਰੀ ਬਣ ਬਾਪ ਅਤੇ ਚਕ੍ਰ ਨੂੰ ਯਾਦ ਕਰੋ। ਯੋਗ ਨਾਲ ਤੁਸੀਂ ਐਵਰ ਹੇਲਦੀ ਨਿਰੋਗੀ ਬਣ ਜਾਵੋਗੇ। ਫਿਰ ਤੁਹਾਨੂੰ ਕੋਈ ਵੀ ਕਰਮ ਕੁੱਟਣੇ ਨਹੀਂ ਪੈਣਗੇ।

ਪ੍ਰਸ਼ਨ :-
ਜਿਨ੍ਹਾਂ ਦੀ ਤਕਦੀਰ ਵਿੱਚ ਸਵਰਗ ਦੇ ਸੁਖ ਨਹੀਂ ਹਨ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਹ ਗਿਆਨ ਸੁਣਨ ਦੇ ਲਈ ਕਹਿਣਗੇ ਸਾਡੇ ਕੋਲ ਫੁਰਸਤ ਹੀ ਨਹੀਂ ਹੈ। ਉਹ ਕਦੇ ਬ੍ਰਾਹਮਣ ਕੁਲ ਦੇ ਭਾਤੀ ਨਹੀਂ ਬਣਨਗੇ। ਉਨ੍ਹਾਂ ਨੂੰ ਪਤਾ ਹੀ ਨਹੀਂ ਪਵੇਗਾ ਕਿ ਭਗਵਾਨ ਵੀ ਕਿਸੇ ਰੂਪ ਵਿਚ ਕਦੇ ਆਉਂਦੇ ਹਨ।

ਗੀਤ:-
ਤੁਮ੍ਹਾਰੇ ਬੁਲਾਉਣੇ ਕੋ ਜੀ ਚਾਹਤਾ ਹੈ...

ਓਮ ਸ਼ਾਂਤੀ
ਭਗਵਾਨ ਬੈਠ ਭਗਤਾਂ ਨੂੰ ਸਮਝਾਉਂਦੇ ਹਨ। ਭਗਤ ਹਨ ਭਗਵਾਨ ਦੇ ਬੱਚੇ। ਸਭ ਹਨ ਭਗਤ, ਬਾਪ ਹੈ ਇੱਕ। ਤਾਂ ਬੱਚੇ ਚਾਹੁੰਦੇ ਹਨ ਇੱਕ ਜਨਮ ਤਾਂ ਬਾਪ ਦੇ ਨਾਲ ਵੀ ਰਹਿਕੇ ਵੇਖੀਏ। ਦੇਵਤਾਵਾਂ ਨਾਲ ਵੀ ਬਹੁਤ ਜਨਮ ਬੀਤੇ। ਆਸੁਰੀ ਸੰਪ੍ਰਦਾਯ ਦੇ ਨਾਲ ਵੀ ਬਹੁਤ ਜਨਮ ਬੀਤੇ। ਹੁਣ ਭਗਤਾਂ ਦੀ ਦਿਲ ਹੁੰਦੀ ਹੈ - ਇੱਕ ਜਨਮ ਤਾਂ ਭਗਵਾਨ ਦੇ ਬਣਕੇ ਭਗਵਾਨ ਦੇ ਨਾਲ ਰਹਿਕੇ ਦੇਖੀਏ। ਹੁਣ ਤੁਸੀਂ ਭਗਵਾਨ ਦੇ ਬਣੇ ਹੋ, ਮਰਜੀਵਾ ਬਣੇ ਹੋ ਤਾਂ ਭਗਵਾਨ ਦੇ ਨਾਲ ਰਹਿੰਦੇ ਹੋ। ਇਹ ਜੋ ਅਮੁੱਲ ਅੰਤਿਮ ਜੀਵਨ ਹੈ ਇਸ ਵਿਚ ਤੁਸੀਂ ਪਰਮਪਿਤਾ ਪਰਮਾਤਮਾ ਦੇ ਨਾਲ ਰਹਿੰਦੇ ਹੋ। ਗਾਇਨ ਵੀ ਹੈ ਤੁਮ੍ਹੀਂ ਸੰਗ ਖਾਵਾਂ, ਤੁਮੀ ਸੰਗ ਬੈਠਾਂ, ਤੁਮੀ ਸੇ ਸੁਣੂ। ਜੋ ਮਰਜੀਵਾ ਬਣਦੇ ਹਨ ਉਨ੍ਹਾਂ ਦੇ ਲਈ ਇਹ ਜਨਮ ਨਾਲ ਰਹਿਣਾ ਹੁੰਦਾ ਹੈ। ਇਹ ਇੱਕ ਹੀ ਹੈ ਉੱਚੇ ਤੋਂ ਉੱਚਾ ਜਨਮ। ਬਾਪ ਵੀ ਇੱਕ ਹੀ ਵਾਰੀ ਆਉਂਦੇ ਹਨ, ਫਿਰ ਤਾਂ ਕਦੇ ਆ ਨਹੀਂ ਸਕਣਗੇ। ਇੱਕ ਹੀ ਵਾਰ ਆਕੇ ਬੱਚਿਆਂ ਦੀਆਂ ਸਰਵ ਕਾਮਨਾਵਾਂ ਪੂਰਨ ਕਰ ਲੈਂਦੇ ਹਨ। ਭਗਤੀ ਮਾਰਗ ਵਿੱਚ ਮੰਗਦੇ ਬਹੁਤ ਹਨ। ਸਾਧੂ ਸੰਤ, ਮਹਾਤਮਾ, ਦੇਵੀ - ਦੇਵਤਾਵਾਂ ਆਦਿ ਤੋਂ ਅੱਧਾਕਲਪ ਤੋਂ ਮੰਗਦੇ ਰਹਿੰਦੇ ਹਨ ਅਤੇ ਦੂਸਰਾ ਜਪ, ਤਪ, ਦਾਨ, ਪੁੰਨ ਆਦਿ ਵੀ ਜਨਮ ਬਾਏ ਜਨਮ ਕਰਦੇ ਹੀ ਆਏ ਹਨ। ਕਿੰਨੇ ਸ਼ਾਸਤਰ ਪੜਦੇ ਹਨ। ਅਨੇਕਾਂ ਅਨੇਕ ਸ਼ਾਸਤਰ ਮੈਗਜ਼ੀਨ ਆਦਿ ਬਣਾਉਂਦੇ ਥਕਦੇ ਹੀ ਨਹੀਂ। ਸਮਝਦੇ ਹਨ ਇਸ ਵਿੱਚ ਹੀ ਭਗਵਾਨ ਮਿਲੇਗਾ, ਪ੍ਰੰਤੂ ਹੁਣ ਬਾਪ ਖੁਦ ਕਹਿੰਦੇ ਹਨ - ਤੁਸੀਂ ਜਨਮ - ਜਨਮੰਤ੍ਰ ਜੋ ਕੁਝ ਪੜੇ ਹੋ ਅਤੇ ਹੁਣ ਇਹ ਜੋ ਕੁਝ ਸ਼ਾਸਤਰ ਆਦਿ ਪੜਦੇ ਹੋ, ਇਸ ਨਾਲ ਕੋਈ ਮੇਰੀ ਪ੍ਰਾਪਤੀ ਨਹੀਂ ਹੋਵੇਗੀ। ਬਹੁਤ ਕਿਤਾਬ ਆਦਿ ਹਨ। ਕ੍ਰਿਸ਼ਚਨ ਲੋਕ ਵੀ ਕਿਨਾਂ ਸਿੱਖਦੇ ਹਨ। ਅਨੇਕ ਭਾਸ਼ਾਵਾਂ ਵਿਚ ਬਹੁਤ ਕੁਝ ਲਿਖਦੇ ਹੀ ਰਹਿੰਦੇ ਹਨ। ਮਨੁੱਖ ਪੜਦੇ ਹੀ ਰਹਿੰਦੇ ਹਨ। ਹੁਣ ਬਾਪ ਕਹਿੰਦੇ ਹਨ ਜੋ ਕੁਝ ਪੜੇ ਹੋ ਉਹ ਸਭ ਭੁੱਲ ਜਾਵੋ ਜਾਂ ਬੁੱਧੀ ਤੋਂ ਮਾਰ ਦੋ। ਬਹੁਤ ਕਿਤਾਬ ਪੜਦੇ ਹਨ। ਕਿਤਾਬਾਂ ਵਿਚ ਹੈ ਫਲਾਣਾ ਭਗਵਾਨ ਹੈ, ਫਲਾਣਾ ਅਵਤਾਰ ਹੈ। ਹੁਣ ਬਾਪ ਕਹਿੰਦੇ ਹਨ ਮੈਂ ਖੁਦ ਆਉਂਦਾ ਹਾਂ, ਤਾਂ ਜੋ ਮੇਰੇ ਬਣਦੇ ਹਨ ਉਨ੍ਹਾਂ ਨੂੰ ਮੈਂ ਕਹਿੰਦਾ ਹਾਂ ਇਨ੍ਹਾਂ ਸਭਨਾਂ ਨੂੰ ਭੁੱਲ ਜਾਵੋ। ਸਾਰੀ ਦੁਨੀਆ ਦੀ ਅਤੇ ਤੁਹਾਡੀ ਬੁੱਧੀ ਵਿੱਚ ਜੋ ਗੱਲ ਨਹੀਂ ਸੀ, ਉਹ ਹੁਣ ਮੈਂ ਤੁਹਾਨੂੰ ਸੁਣਾਉਂਦਾ ਹਾਂ। ਹੁਣ ਤੁਸੀਂ ਬੱਚੇ ਸਮਝਦੇ ਹੋ ਬਰੋਬਰ ਬਾਬਾ ਜੋ ਸਮਝਾਉਂਦੇ ਹਨ ਉਹ ਕੋਈ ਸ਼ਾਸਤਰ ਆਦਿ ਵਿਚ ਹੈ ਨਹੀਂ। ਬਾਪ ਬਹੁਤ ਗੁਪਤ ਅਤੇ ਰਮਣੀਕ ਗੱਲਾਂ ਸਮਝਾਉਂਦੇ ਹਨ। ਡਰਾਮੇ ਦੇ ਆਦਿ - ਮਧ - ਅੰਤ, ਰਚਤਾ ਅਤੇ ਰਚਨਾ ਦਾ ਸਾਰਾ ਸਮਾਚਾਰ ਤੁਹਾਨੂੰ ਸੁਣਾਉਂਦੇ ਹਨ। ਫਿਰ ਵੀ ਕਹਿੰਦੇ ਹਨ ਅੱਛਾ ਜਿਆਦਤੀ ਨਹੀਂ ਤਾਂ ਦੋ ਅੱਖਰ ਹੀ ਯਾਦ ਕਰੋ - ਮਨਮਨਾਭਵ, ਮਧਜੀ ਭਵ। ਇਹ ਅੱਖਰ ਤਾਂ ਭਗਤੀਮਾਰਗ ਦੀ ਗੀਤਾ ਦੇ ਹਨ, ਪ੍ਰੰਤੂ ਬਾਪ ਇਸ ਦਾ ਅਰਥ ਚੰਗੀ ਤਰ੍ਹਾਂ ਸਮਝਾਉਂਦੇ ਹਨ। ਭਗਵਾਨ ਨੇ ਤਾਂ ਸਹਿਜ ਰਾਜਯੋਗ ਸਿਖਾਇਆ ਹੈ, ਕਹਿੰਦੇ ਹਨ ਸਿਰਫ ਮੈਨੂੰ ਬਾਪ ਨੂੰ ਯਾਦ ਕਰੋ। ਭਗਤੀ ਵਿਚ ਵੀ ਬਹੁਤ ਯਾਦ ਕਰਦੇ ਸਨ। ਗਾਉਂਦੇ ਵੀ ਹਨ ਦੁੱਖ ਵਿੱਚ ਸਿਮਰਨ ਸਭ ਕਰਨ.. ਫਿਰ ਵੀ ਕੁਝ ਸਮਝਦੇ ਨਹੀਂ। ਜਰੂਰ ਸਤਿਯੁਗ ਤ੍ਰੇਤਾ ਵਿੱਚ ਸੁਖ ਦੀ ਦੁਨੀਆ ਹੈ ਤਾਂ ਯਾਦ ਕਿਓਂ ਕਰਨਗੇ? ਹੁਣ ਮਾਇਆ ਦੇ ਰਾਜ ਵਿੱਚ ਦੁੱਖ ਹੁੰਦਾ ਹੈ ਤਾਂ ਬਾਪ ਨੂੰ ਯਾਦ ਕਰਨਾ ਹੁੰਦਾ ਹੈ। ਅਤੇ ਫਿਰ ਸਤਿਯੁਗ ਵਿੱਚ ਅਥਾਹ ਸੁਖ ਵੀ ਯਾਦ ਆਉਂਦਾ ਹੈ। ਉਸ ਸੁਖ ਦੀ ਦੁਨੀਆ ਵਿਚ ਉਹ ਹੀ ਸਨ, ਜਿਨ੍ਹਾਂ ਨੇ ਬਾਪ ਤੋਂ ਸੰਗਮ੍ਯੁਗ ਤੇ ਰਾਜਯੋਗ ਅਤੇ ਗਿਆਨ ਸਿੱਖਿਆ ਸੀ। ਬੱਚਿਆਂ ਵਿਚ ਵੇਖੋ - ਹੁਣ ਕਿਵੇਂ ਅਨਪੜ ਹਨ। ਉਨ੍ਹਾਂ ਦੇ ਲਈ ਤਾਂ ਹੋਰ ਵੀ ਚੰਗਾ ਹੈ, ਕਿਓਂ ਕਿ ਕਿੱਥੇ ਵੀ ਬੁੱਧੀ ਜਾਂਦੀ ਨਹੀਂ ਹੈ। ਇੱਥੇ ਤਾਂ ਸਿਰਫ ਚੁੱਪ ਰਹਿਣਾ ਹੈ। ਮੂੰਹ ਤੋਂ ਵੀ ਕੁਝ ਨਹੀਂ ਕਹਿਣਾ ਹੈ। ਸਿਰਫ ਬਾਬਾ ਨੂੰ ਯਾਦ ਕਰਦੇ ਰਹੋ ਤਾਂ ਵਿਕਰਮ ਵਿਨਾਸ਼ ਹੋਣਗੇ। ਫਿਰ ਨਾਲ ਲੈ ਜਾਵਾਂਗਾ। ਇਹ ਗੱਲਾਂ ਕੁਝ ਨਾ ਕੁਝ ਗੀਤਾ ਵਿਚ ਹਨ। ਪ੍ਰਾਚੀਨ ਭਾਰਤ ਦਾ ਧਰਮ ਸ਼ਾਸਤਰ ਹੈ ਹੀ ਇੱਕ। ਇਹ ਹੀ ਭਾਰਤ ਨਵਾਂ ਸੀ। ਹੁਣ ਪੁਰਾਣਾ ਹੋਇਆ ਹੈ। ਸ਼ਾਸਤਰ ਤੇ ਇੱਕ ਹੀ ਹੋਵੇਗਾ ਨਾ। ਜਿਵੇਂ ਬਾਈਬਲ ਇੱਕ ਹੈ, ਜਦ ਤੋਂ ਕ੍ਰਿਸ਼ਚਨ ਧਰਮ ਸਥਾਪਨ ਹੋਇਆ ਹੈ ਤਾਂ ਅੰਤ ਤੱਕ ਉਨ੍ਹਾਂ ਦਾ ਸ਼ਾਸਤਰ ਇੱਕ ਹੀ ਹੈ। ਕਰਾਈਸਟ ਦੀ ਵੀ ਬਹੁਤ ਮਹਿਮਾ ਕਰਦੇ ਹਨ। ਕਹਿੰਦੇ ਹਨ ਉਸਨੇ ਪੀਸ ਸਥਾਪਨ ਕੀਤੀ ਹੁਣ ਉਸਨੇ ਤਾਂ ਆਕੇ ਕ੍ਰਿਸ਼ਚਨ ਧਰਮ ਦੀ ਸਥਾਪਨਾ ਕੀਤੀ, ਉਸ ਵਿੱਚ ਪੀਸ ਦੀ ਤੇ ਕੋਈ ਗੱਲ ਹੀ ਨਹੀਂ। ਜੋ ਆਉਂਦੇ ਹਨ ਉਨ੍ਹਾਂ ਦੀ ਮਹਿਮਾ ਕਰਦੇ ਰਹਿੰਦੇ ਹਨ ਕਿਉਂਕਿ ਆਪਣੀ ਮਹਿਮਾ ਨੂੰ ਭੁੱਲੇ ਹੋਏ ਹਨ। ਬੋਧ ਕ੍ਰਿਸ਼ਚਨ ਆਦਿ ਆਪਣੇ ਧਰਮ ਨੂੰ ਛੱਡ ਹੋਰਾਂ ਦੀ ਮਹਿਮਾ ਨਹੀਂ ਕਰਨਗੇ। ਭਾਰਤਵਾਸੀਆਂ ਦਾ ਆਪਣਾ ਧਰਮ ਤਾਂ ਹੈ ਹੀ ਨਹੀਂ। ਇਹ ਵੀ ਡਰਾਮੇ ਵਿੱਚ ਨੁੰਧੀਆ ਹੋਇਆ ਹੈ। ਜਦ ਬਿਲਕੁਲ ਹੀ ਨਾਸਤਿਕ ਬਣ ਜਾਂਦੇ ਹਨ ਤਾਂ ਹੀ ਫਿਰ ਬਾਪ ਆਉਂਦੇ ਹਨ।

ਬਾਪ ਸਮਝਾਉਂਦੇ ਹਨ ਬੱਚੇ ਸਕੂਲਾਂ ਆਦਿ ਵਿੱਚ ਜੋ ਕਿਤਾਬਾਂ ਪੜਾਈਆਂ ਜਾਂਦੀਆਂ ਹਨ ਉਨ੍ਹਾਂ ਵਿਚ ਫਿਰ ਵੀ ਐਮ ਆਬਜੈਕਟ ਹੈ। ਫਾਇਦਾ ਹੈ, ਕਮਾਈ ਹੁੰਦੀ ਹੈ। ਮਰਤਬਾ ਮਿਲਦਾ ਹੈ। ਬਾਕੀ ਸ਼ਾਸਤਰ ਆਦਿ ਜੋ ਪੜਦੇ ਹਨ, ਉਸਨੂੰ ਅੰਧਸ਼ਰਧਾ ਕਿਹਾ ਜਾਂਦਾ ਹੈ। ਪੜਾਈ ਨੂੰ ਕਦੇ ਵੀ ਅੰਧਸ਼ਰਧਾ ਨਹੀਂ ਕਹਾਂਗੇ। ਇਵੇਂ ਨਹੀਂ ਕਿ ਅੰਧਸ਼ਰਧਾ ਨਾਲ ਪੜਦੇ ਹਨ। ਪੜਾਈ ਨਾਲ ਬੈਰਿਸਟਰ, ਇੰਜੀਨੀਅਰ ਆਦਿ ਬਣਦੇ ਹਨ, ਉਸ ਨੂੰ ਅੰਧਸ਼ਰਧਾ ਕਿਵੇਂ ਕਹਾਂਗੇ। ਇਹ ਵੀ ਪਾਠਸ਼ਾਲਾ ਹੈ ਇਹ ਕੋਈ ਸਤਿਸੰਗ ਨਹੀਂ। ਲਿਖਿਆ ਹੈ ਈਸ਼ਵਰੀਏ ਵਿਸ਼ਵ ਵਿਧਾਇਲਿਆ। ਤਾਂ ਸਮਝਣਾ ਚਾਹੀਦਾ ਹੈ ਕਿ ਜਰੂਰ ਇਸ਼ਵਰ ਦਾ ਬਹੁਤ ਭਾਰੀ ਵਿਧਾਲਿਆ ਹੋਵੇਗਾ। ਸੋ ਵੀ ਵਿਸ਼ਵ ਦੇ ਲਈ ਹੈ। ਸਭ ਨੂੰ ਪੈਗਾਮ ਵੀ ਦੇਣਾ ਹੈ ਕਿ ਦੇਹ ਸਹਿਤ ਸਭ ਧਰਮਾਂ ਨੂੰ ਛੱਡ ਆਪਣੇ ਸਵਧਰਮ ਵਿੱਚ ਟਿਕੋ, ਫਿਰ ਆਪਣੇ ਬਾਪ ਨੂੰ ਯਾਦ ਕਰੋ ਤਾਂ ਅੰਤ ਮਤੀ ਸੋ ਗਤੀ ਹੋ ਜਾਵੇਗੀ। ਆਪਣਾ ਚਾਰਟ ਲਿਖਣਾ ਹੈ, ਕਿਨਾਂ ਸਮਾਂ ਅਸੀਂ ਯੋਗ ਵਿੱਚ ਰਹਿੰਦੇ ਹਾਂ। ਇਵੇਂ ਨਹੀਂ ਹਰ ਇੱਕ ਰੈਗੂਲਰ ਚਾਰਟ ਲਿਖਣਗੇ। ਨਹੀਂ, ਥੱਕ ਜਾਂਦੇ ਹਨ। ਅਸਲ ਵਿਚ ਕੀ ਕਰਨਾ ਹੈ? ਰੋਜ਼ ਆਪਣਾ ਮੂੰਹ ਸ਼ੀਸ਼ੇ ਵਿਚ ਵੇਖਣਾ ਹੈ, ਤਾਂ ਪਤਾ ਪਵੇਗਾ ਕਿ ਅਸੀਂ ਲਕਸ਼ਮੀ ਨਰਾਇਣ ਜਾਂ ਸੀਤਾ ਨੂੰ ਵਰਣ ਲਾਇਕ ਹਾਂ ਜਾਂ ਪ੍ਰਜਾ ਵਿੱਚ ਚਲੇ ਜਾਵਾਂਗੇ? ਪੁਰਸ਼ਾਰਥ ਤੀਵ੍ਰ ਕਰਾਉਣ ਦੇ ਲਈ ਚਾਰਟ ਲਿਖਣ ਲਈ ਕਿਹਾ ਜਾਂਦਾ ਹੈ ਅਤੇ ਵੇਖ ਵੀ ਸਕਦੇ ਹੋ ਕਿ ਅਸੀਂ ਕਿਨਾਂ ਵਕਤ ਸ਼ਿਵਬਾਬਾ ਨੂੰ ਯਾਦ ਕੀਤਾ? ਸਾਰੀ ਦਿਨਚਰਿਆ ਸਾਮ੍ਹਣੇ ਆ ਜਾਂਦੀ ਹੈ। ਜਿਵੇਂ ਛੋਟੇਪਨ ਤੋਂ ਲੈਕੇ ਸਾਰੀ ਉਮਰ ਦੀ ਜੀਵਨ ਯਾਦ ਰਹਿੰਦੀ ਹੈ ਨਾ! ਤਾਂ ਕੀ ਇੱਕ ਦਿਨ ਦਾ ਯਾਦ ਨਹੀਂ ਪਵੇਗਾ। ਵੇਖਣਾ ਹੈ ਅਸੀਂ ਬਾਬਾ ਨੂੰ ਅਤੇ ਚਕ੍ਰ ਨੂੰ ਕਿਨਾਂ ਸਮਾ ਯਾਦ ਕਰਦੇ ਹਾਂ? ਅਜਿਹੀ ਪ੍ਰੇਕਟਿਸ ਕਰਨ ਨਾਲ ਰੁਦ੍ਰ ਮਾਲਾ ਵਿਚ ਪੁਰਣ ਦੇ ਲਈ ਦੌੜੀ ਜਲਦੀ ਪਾਓਗੇ। ਇਹ ਹੈ ਯੋਗ ਦੀ ਯਾਤਰਾ, ਜਿਸਨੂੰ ਹੋਰ ਕੋਈ ਜਾਣਦੇ ਨਹੀਂ ਤਾਂ ਸਿਖਾ ਕਿਵੇਂ ਸਕਦੇ। ਤੁਸੀਂ ਜਾਣਦੇ ਹੋ ਹੁਣ ਬਾਬਾ ਦੇ ਕੋਲ ਮੁੜਨਾ ਹੈ। ਬਾਬਾ ਦਾ ਵਰਸਾ ਹੈ ਹੀ ਰਾਜਾਈ ਇਸਲਈ ਇਸ ਤੇ ਨਾਮ ਪਿਆ ਹੈ ਰਾਜਯੋਗ।

ਤੁਸੀਂ ਸਭ - ਰਾਜਰਿਸ਼ੀ ਹੋ। ਉਹ ਹਨ ਹਠਯੋਗ ਰਿਸ਼ੀ। ਉਹ ਵੀ ਪਵਿੱਤਰ ਰਹਿੰਦੇ ਹਨ। ਰਾਜਾਈ ਵਿੱਚ ਤਾਂ ਰਾਜਾ ਰਾਣੀ ਪ੍ਰਜਾ ਸਭ ਚਾਹੀਦੇ ਹਨ। ਸੰਨਿਆਸੀਆ ਵਿੱਚ ਤਾਂ ਰਾਜਾ ਰਾਣੀ ਹਨ ਨਹੀਂ। ਉਹਨਾਂ ਦਾ ਹੈ ਹੱਦ ਦਾ ਵੈਰਾਗ, ਤੁਹਾਡਾ ਹੈ ਬੇਹੱਦ ਦਾ ਵੈਰਾਗ। ਉਹ ਘਰਬਾਰ ਛੱਡ ਫਿਰ ਵੀ ਇਸ ਵਿਕਾਰੀ ਦੁਨੀਆਂ ਵਿੱਚ ਰਹਿੰਦੇ ਹਨ। ਤੁਹਾਡੇ ਲਈ ਤਾਂ ਇਸ ਦੁਨੀਆਂ ਦੇ ਬਾਦ ਫਿਰ ਹੈ ਸਵਰਗ, ਦੈਵੀ ਬਗੀਚਾ। ਤਾਂ ਉਹ ਹੀ ਯਾਦ ਪਵੇਗਾ। ਇਹ ਗੱਲ ਤੁਸੀਂ ਬੱਚੇ ਹੀ ਬੁੱਧੀ ਵਿੱਚ ਰੱਖ ਸਕਦੇ ਹੋ। ਬਹੁਤ ਹਨ ਜੋ ਚਾਰਟ ਲਿਖ ਵੀ ਨਹੀਂ ਸਕਦੇ। ਚੱਲਦੇ - ਚੱਲਦੇ ਥੱਕ ਜਾਂਦੇ ਹਨ। ਬਾਬਾ ਕਹਿੰਦੇ ਹਨ - ਬੱਚੇ ਆਪਣੇ ਕੋਲ ਨੋਟ ਕਰੋ ਕਿ ਕਿੰਨਾ ਸਮੇਂ ਮੋਸ੍ਟ ਬਿਲਵੇਡ ਬਾਬਾ ਨੂੰ ਯਾਦ ਕੀਤਾ? ਜਿਸ ਬਾਪ ਦੀ ਯਾਦ ਨਾਲ ਹੀ ਵਰਸਾ ਲੈਣਾ ਹੈ। ਜਦੋਂ ਰਾਜਾਈ ਦਾ ਵਰਸਾ ਲੈਣਾ ਹੈ ਤਾਂ ਪ੍ਰਜਾ ਬਣਾਉਣੀ ਹੈ। ਬਾਬਾ ਸਵਰਗ ਦਾ ਰਚਿਯਤਾ ਹੈ ਤਾਂ ਉਹਨਾਂ ਕੋਲੋਂ ਕਿਉਂ ਨਹੀਂ ਸਵਰਗ ਦਾ ਵਰਸਾ ਮਿਲਣਾ ਚਾਹੀਦਾ ਹੈ। ਬਹੁਤ ਹਨ ਜਿਨ੍ਹਾਂ ਨੂੰ ਸਵਰਗ ਦਾ ਵਰਸਾ ਮਿਲਦਾ ਹੈ। ਬਾਕੀਆਂ ਨੂੰ ਸ਼ਾਂਤੀ ਮਿਲਦੀ ਹੈ। ਬਾਪ ਸਭਨੂੰ ਕਹਿੰਦੇ ਹਨ ਬੱਚੇ ਦੇਹ ਸਹਿਤ ਦੇਹ ਦੇ ਸਭ ਸੰਬੰਧਾਂ ਨੂੰ ਭੁੱਲੋ। ਤੁਸੀਂ ਅਸ਼ਰੀਰੀ ਆਏ ਸੀ, 84 ਜਨਮ ਭੋਗੇ ਹੁਣ ਫਿਰ ਅਸ਼ਰੀਰੀ ਬਣੋ। ਕ੍ਰਿਸ਼ਚਨ ਧਰਮ ਵਾਲਿਆਂ ਨੂੰ ਵੀ ਕਹਿਣਗੇ ਤੁਸੀਂ ਕ੍ਰਾਇਸਟ ਦੇ ਪਿਛਾੜੀ ਆਏ ਹੋ। ਤੁਸੀਂ ਵੀ ਬਿਗਰ ਸ਼ਰੀਰ ਆਏ ਸੀ, ਇੱਥੇ ਸ਼ਰੀਰ ਲੈਕੇ ਪਾਰ੍ਟ ਵਜਾਇਆ, ਹੁਣ ਤੁਹਾਡਾ ਵੀ ਪਾਰ੍ਟ ਪੂਰਾ ਹੁੰਦਾ ਹੈ। ਕਲਿਯੁਗ ਦਾ ਅੰਤ ਆ ਗਿਆ ਹੈ। ਹੁਣ ਤੁਸੀਂ ਬਾਪ ਨੂੰ ਯਾਦ ਕਰੋ, ਮੁਕਤੀਧਾਮ ਵਾਲੇ ਸੁਣਕੇ ਬਹੁਤ ਖੁਸ਼ ਹੋਣਗੇ। ਉਹ ਚਾਹੁੰਦੇ ਹੀ ਮੁਕਤੀ ਹਨ। ਸਮਝਦੇ ਹਨ ਜੀਵਨਮੁਕਤੀ (ਸੁਖ) ਪਾਕੇ ਫਿਰ ਵੀ ਤੇ ਦੁੱਖ ਵਿੱਚ ਆਵਾਂਗੇ, ਇਸ ਨਾਲੋਂ ਤੇ ਮੁਕਤੀ ਚੰਗੀ। ਇਹ ਨਹੀਂ ਜਾਣਦੇ ਹਨ ਕਿ ਸੁਖ ਤਾਂ ਬਹੁਤ ਹਨ। ਅਸੀਂ ਆਤਮਾਵਾਂ ਪਰਮਧਾਮ ਵਿੱਚ ਬਾਪ ਦੇ ਨਾਲ ਰਹਿਣ ਵਾਲੀਆਂ ਹਾਂ। ਪਰ ਪਰਮਧਾਮ ਨੂੰ ਹੁਣ ਭੁੱਲ ਗਏ ਹਨ। ਕਹਿੰਦੇ ਹਨ ਬਾਪ ਆਕੇ ਸਭ ਮੈਸੇਂਜਰ ਨੂੰ ਭੇਜਦੇ ਹਨ। ਅਸਲ ਵਿੱਚ ਕੋਈ ਭੇਜਦਾ ਨਹੀਂ ਹੈ। ਇਹ ਸਭ ਡਰਾਮਾ ਬਣਿਆ ਹੋਇਆ ਹੈ। ਅਸੀਂ ਤਾਂ ਸਾਰੇ ਡਰਾਮੇ ਨੂੰ ਜਾਣ ਗਏ ਹਾਂ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਬਾਪ ਅਤੇ ਚੱਕਰ ਯਾਦ ਹੈ, ਤਾਂ ਤੁਸੀਂ ਚੱਕਰਵਰਤੀ ਰਾਜਾ ਜਰੂਰ ਬਣੋਗੇ। ਮਨੁੱਖ ਤਾਂ ਸਮਝਦੇ ਹਨ ਇੱਥੇ ਦੁੱਖ ਬਹੁਤ ਹਨ ਇਸਲਈ ਮੁਕਤੀ ਚਾਹੁੰਦੇ ਹਨ। ਇਹ ਦੋ ਅੱਖਰ ਗਤੀ ਅਤੇ ਸਦਗਤੀ ਚਲੇ ਆਉਂਦੇ ਹਨ। ਪਰ ਇਸਦਾ ਅਰਥ ਕੋਈ ਵੀ ਨਹੀਂ ਜਾਣਦੇ। ਤੁਸੀਂ ਜਾਣਦੇ ਹੋ ਸਭਦਾ ਸਦਗਤੀ ਦਾਤਾ ਇੱਕ ਬਾਪ ਹੀ ਹੈ, ਬਾਕੀ ਸਭ ਪਤਿਤ ਹਨ। ਦੁਨੀਆਂ ਹੀ ਸਾਰੀ ਪਤਿਤ ਹੈ। ਇਹਨਾਂ ਅੱਖਰਾਂ ਤੇ ਕੋਈ - ਕੋਈ ਵਿੱਗੜਦੇ ਹਨ। ਬਾਪ ਕਹਿੰਦੇ ਹਨ ਇਸ ਸ਼ਰੀਰ ਨੂੰ ਭੁੱਲ ਜਾਓ। ਤੁਹਨੂੰ ਅਸ਼ਰੀਰੀ ਭੇਜਿਆ ਸੀ। ਹੁਣ ਵੀ ਅਸ਼ਰੀਰੀ ਹੋਕੇ ਮੇਰੇ ਨਾਲ ਚੱਲਣਾ ਹੈ। ਇਸਨੂੰ ਨਾਲੇਜ ਮਤਲਬ ਸਿੱਖਿਆ ਕਿਹਾ ਜਾਂਦਾ ਹੈ। ਇਸ ਸਿੱਖਿਆ ਨਾਲ ਹੀ ਸਦਗਤੀ ਹੁੰਦੀ ਹੈ। ਯੋਗ ਨਾਲ ਤੁਸੀਂ ਏਵਰਹੈਲਥੀ ਬਣਦੇ ਹੋ। ਤੁਸੀਂ ਸਤਿਯੁਗ ਵਿੱਚ ਬਹੁਤ ਸੁਖੀ ਸੀ। ਕਿਸੇ ਚੀਜ਼ ਦੀ ਕਮੀ ਨਹੀਂ ਸੀ। ਦੁੱਖ ਦੇਣ ਵਾਲਾ ਕੋਈ ਵਿਕਾਰ ਨਹੀਂ ਸੀ। ਮੋਹਜੀਤ ਰਾਜਾ ਦੀ ਕਥਾ ਸੁਣਾਉਂਦੇ ਹਨ। ਬਾਬਾ ਕਹਿੰਦੇ ਹਨ ਮੈਂ ਤੁਹਾਨੂੰ ਅਜਿਹੇ ਕਰਮ ਸਿਖਾਉਂਦਾ ਹਾਂ, ਜੋ ਤੁਹਾਨੂੰ ਕਦੀ ਕਰਮ ਕੁੱਟਣੇ ਨਹੀਂ ਪੈਣਗੇ। ਉੱਥੇ ਅਜਿਹੀ ਠੰਡੀ ਵੀ ਨਹੀਂ ਹੋਵੇਗੀ। ਹੁਣ ਤਾਂ 5 ਤੱਤਵ ਵੀ ਤਮੋਂਪ੍ਰਧਾਨ ਹਨ। ਕਦੇ ਬਹੁਤ ਗਰਮੀ, ਕਦੇ ਬਹੁਤ ਠੰਡੀ। ਉੱਥੇ ਅਜਿਹੀਆਂ ਆਪਦਾਵਾਂ ਹੁੰਦੀਆਂ ਨਹੀਂ। ਸਦਾ ਬਸੰਤ ਰਿਤੂ ਰਹਿੰਦੀ ਹੈ। ਨੇਚਰ ਸਤੋਪ੍ਰਧਾਨ ਹੈ। ਹੁਣ ਨੇਚਰ ਤਮੋਂਪ੍ਰਧਾਨ ਹੈ। ਤਾਂ ਚੰਗੇ ਆਦਮੀ ਕਿਵੇਂ ਹੋ ਸਕਦੇ। ਇੰਨੇ ਵੱਡੇ - ਵੱਡੇ ਭਾਰਤ ਦੇ ਮਾਲਿਕ ਸੰਨੀਆਸੀਆਂ ਦੇ ਪਿੱਛੇ ਫਿਰਦੇ ਰਹਿੰਦੇ ਹਨ। ਉਹਨਾਂ ਦੇ ਕੋਲ ਬੱਚੀਆਂ ਜਾਂਦੀਆਂ ਹਨ ਤਾਂ ਕਹਿੰਦੇ ਹਨ ਫੁਰਸਤ ਨਹੀਂ। ਇਸ ਨਾਲ ਸਮਝ ਜਾਂਦੇ ਹਾਂ ਕਿ ਇਹਨਾਂ ਦੀ ਤਕਦੀਰ ਵਿੱਚ ਸਵਰਗ ਦੇ ਸੁਖ ਨਹੀਂ ਹਨ। ਬ੍ਰਾਹਮਣ ਕੁਲ ਦੇ ਭਾਤੀ ਬਣਦੇ ਹੀ ਨਹੀਂ, ਇਹਨਾਂ ਨੂੰ ਪਤਾ ਹੀ ਨਹੀਂ ਕਿ ਭਗਵਾਨ ਕਿਵੇਂ ਅਤੇ ਕਦੋਂ ਏਥੇ ਆਉਂਦੇ ਹਨ। ਸ਼ਿਵ ਜਯੰਤੀ ਮਨਾਉਂਦੇ ਹਨ ਪਰ ਸ਼ਿਵ ਨੂੰ ਸਭ ਭਗਵਾਨ ਨਹੀਂ ਸਮਝਦੇ ਹਨ। ਜੇਕਰ ਉਹਨਾਂ ਨੂੰ ਪਰਮਪਿਤਾ ਪਰਮਾਤਮਾ ਸਮਝਦੇ ਤਾਂ ਸ਼ਿਵ ਜਯੰਤੀ ਦੇ ਦਿਨ ਹਾਲੀ ਡੇ ਮਨਾਉਂਦੇ। ਬਾਪ ਕਹਿੰਦੇ ਹਨ ਮੇਰਾ ਜਨਮ ਵੀ ਭਾਰਤ ਵਿੱਚ ਹੁੰਦਾ ਹੈ। ਮੰਦਿਰ ਵੀ ਇੱਥੇ ਹਨ। ਜਰੂਰ ਕਿਸੇ ਸ਼ਰੀਰ ਵਿੱਚ ਪ੍ਰਵੇਸ਼ ਕੀਤਾ ਹੋਵੇਗਾ। ਦਿਖਾਉਂਦੇ ਹਨ ਦਕਸ਼ ਪ੍ਰਜਾਪਤੀ ਨੇ ਯੱਗ ਰਚਿਆ। ਤਾਂ ਕੀ ਉਸ ਵਿਹ ਆਇਆ ਹੋਵੇਗਾ! ਇਵੇਂ ਵੀ ਨਹੀਂ ਕਹਿੰਦੇ। ਸ਼੍ਰੀਕ੍ਰਿਸ਼ਨ ਤਾਂ ਹੁੰਦਾ ਹੀ ਹੈ ਸਤਿਯੁਗ ਵਿੱਚ। ਬਾਪ ਖੁਦ ਕਹਿੰਦੇ ਹਨ ਮੈਨੂੰ ਬ੍ਰਹਮਾ ਮੁਖ ਬ੍ਰਾਹਮਣ ਵੰਸ਼ਾਵਲੀ ਰਚਨੀ ਹੈ। ਕਿਸੇ ਨੂੰ ਇਹ ਵੀ ਤੁਸੀਂ ਸਮਝਾ ਸਕਦੇ ਹੋ, ਬਾਬਾ ਕਿੰਨਾ ਸਹਿਜ ਸਮਝਾਉਂਦੇ ਹਨ ਸਿਰਫ਼ ਯਾਦ ਕਰੋ। ਪਰ ਮਾਇਆ ਇੰਨੀ ਪ੍ਰਬਲ ਹੈ ਜੋ ਯਾਦ ਕਰਨ ਨਹੀਂ ਦਿੰਦੀ। ਅੱਧਾਕਲਪ ਦੀ ਦੁਸ਼ਮਣ ਹੈ। ਇਸ ਦੁਸਮਣ ਤੇ ਜਿੱਤ ਪਾਉਣੀ ਹੈ। ਭਗਤੀ ਮਾਰਗ ਵਿੱਚ ਮਨੁੱਖ ਠੰਡੀ ਵਿੱਚ ਸਨਾਨ ਕਰਨ ਜਾਂਦੇ ਹਨ। ਕਿੰਨੇ ਧੱਕੇ ਖਾਂਦੇ ਹਨ। ਦੁੱਖ ਸਹਿਣ ਕਰਦੇ ਹਨ। ਇੱਥੇ ਤਾਂ ਪਾਠਸ਼ਾਲਾ ਹੈ, ਪੜ੍ਹਣਾ ਹੈ, ਇਸ ਵਿੱਚ ਤਾਂ ਧੱਕੇ ਖਾਣ ਦੀ ਕੋਈ ਗੱਲ ਹੀ ਨਹੀਂ। ਪਾਠਸ਼ਾਲਾ ਵਿੱਚ ਬਲਾਇੰਡ ਫੇਥ ਦੀ ਤਾਂ ਕੋਈ ਗੱਲ ਨਹੀਂ। ਮਨੁੱਖ ਤਾਂ ਬਹੁਤ ਬਲਾਇੰਡ ਫੇਥ ਵਿੱਚ ਫ਼ਸੇ ਹੋਏ ਹਨ। ਕਿੰਨੇ ਗੁਰੂ ਆਦਿ ਕਰਦੇ ਹਨ। ਪਰ ਮਨੁੱਖ ਤੇ ਕਦੀ ਮਨੁੱਖ ਦੀ ਸਦਗਤੀ ਕਰ ਨਹੀਂ ਸਕਦੇ। ਜੋ ਵੀ ਮਨੁੱਖਾਂ ਨੂੰ ਗੁਰੂ ਬਣਾਉਂਦੇ ਹਨ, ਉਹ ਬਲਾਇੰਡਫੇਥ ਹੋਇਆ ਨਾ। ਅੱਜਕਲ ਛੋਟੇ ਬੱਚਿਆਂ ਨੂੰ ਵੀ ਗੁਰੂ ਕਰਾਉਂਦੇ ਹਨ। ਨਹੀਂ ਤਾਂ ਕ਼ਾਇਦਾ ਹੈ ਵਾਨਪ੍ਰਸਥ ਵਿੱਚ ਗੁਰੂ ਕਰਨ ਦਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਤੀਵ੍ਰ ਪੁਰਸ਼ਾਰਥ ਦੇ ਲਈ ਯਾਦ ਦਾ ਚਾਰਟ ਰੱਖਣਾ ਹੈ। ਰੋਜ਼ ਆਈਨੇ ਵਿੱਚ ਆਪਣਾ ਮੂੰਹ ਦੇਖਣਾ ਹੈ। ਚੈਕ ਕਰਨਾ ਹੈ - ਅਸੀਂ ਮੋਸ੍ਟ ਬਿਲਵੇਡ ਬਾਪ ਨੂੰ ਕਿੰਨਾ ਸਮਾਂ ਯਾਦ ਕਰਦੇ ਹਾਂ।

2. ਜੋ ਕੁਝ ਪੜ੍ਹਿਆ ਹੈ ਉਹ ਵੀ ਭੁੱਲ ਚੁੱਪ ਰਹਿਣਾ ਹੈ। ਮੁਖ ਨਾਲ ਕੁਝ ਵੀ ਕਹਿਣਾ ਨਹੀਂ ਹੈ। ਬਾਪ ਦੀ ਯਾਦ ਨਾਲ ਵਿਕਰਮ ਵਿਨਾਸ਼ ਕਰਨੇ ਹਨ।

ਵਰਦਾਨ:-
ਹਰ ਗੱਲ ਵਿੱਚ ਮੁਖ ਨਾਲ ਅਤੇ ਮਨ ਨਾਲ ਬਾਬਾ - ਬਾਬਾ ਕਹਿ ਮੈਂਪਨ ਨੂੰ ਸਮਾਪਤ ਕਰਨ ਵਾਲੇ ਸਫਲਤਾਮੂਰਤ ਭਵ

ਤੁਸੀਂ ਅਨੇਕ ਆਤਮਾਵਾਂ ਦੇ ਉਮੰਗ - ਉਤਸ਼ਾਹ ਨੂੰ ਵਧਾਉਣ ਦੇ ਨਿਮਿਤ ਬੱਚੇ ਕਦੀ ਵੀ ਮੈਂ ਪਨ ਵਿੱਚ ਨਹੀਂ ਆਉਣਾ। ਮੈਂ ਕੀਤਾ, ਨਹੀਂ। ਬਾਬਾ ਦੇ ਨਿਮਤ ਬਣਾਇਆ। ਮੈਂ ਦੀ ਬਜਾਏ ਮੇਰਾ ਬਾਬਾ, ਮੈਂ ਕੀਤਾ, ਮੈਂ ਕਿਹਾ, ਇਹ ਨਹੀਂ। ਬਾਬਾ ਨੇ ਕਰਾਇਆ, ਬਾਬਾ ਨੇ ਕੀਤਾ ਤਾਂ ਸਫਲਤਾਮੂਰਤ ਬਣ ਜਾਵੋਗੇ। ਜਿਨਾਂ ਤੁਹਾਡੇ ਮੁਖ ਨਾਲ ਬਾਬਾ - ਬਾਬਾ ਨਿਕਲੇਗਾ ਓਨਾ ਅਨੇਕਾਂ ਨੂੰ ਬਾਬਾ ਦਾ ਬਣਾ ਸਕੋਗੇ। ਸਭਦੇ ਮੂੰਹ ਤੋਂ ਇਹ ਹੀ ਨਿਕਲੇ ਕਿ ਇਹਨਾਂ ਦੀ ਤਾਤ ਅਤੇ ਗੱਲ ਵਿੱਚ ਬਸ ਬਾਬਾ ਹੀ ਹੈ।

ਸਲੋਗਨ:-
ਸੰਗਮਯੁਗ ਵਿੱਚ ਆਪਣੇ ਤਨ -ਮਨ - ਧਨ ਨੂੰ ਸਫਲ ਕਰਨਾ ਅਤੇ ਸਰਵ ਖਜ਼ਾਨਿਆਂ ਨੂੰ ਵਧਾਉਣਾ ਹੀ ਸਮਝਦਾਰੀ ਹੈ।