09.02.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ ਤੁਹਾਨੂੰ ਤਨ - ਮਨ - ਧਨ ਨਾਲ ਸੱਚੀ ਰੂਹਾਨੀ ਸੇਵਾ ਕਰਨੀ ਹੈ , ਰੂਹਾਨੀ ਸੇਵਾ ਨਾਲ ਹੀ ਭਾਰਤ ਗੋਲਡਨ ਏਜ਼ ਬਣ ਜਾਏਗਾ

ਪ੍ਰਸ਼ਨ:-
ਬੇਫ਼ਿਕਰ ਰਹਿਣ ਦੇ ਲਈ ਸਦਾ ਕਿਹੜੀਆਂ ਗੱਲਾਂ ਯਾਦ ਰੱਖੋ? ਤੁਸੀਂ ਬੇਫ਼ਿਕਰ ਕਦੋ ਰਹਿ ਸਕੋਗੇ?

ਉੱਤਰ:-
ਬੇਫ਼ਿਕਰ ਰਹਿਣ ਦੇ ਲਈ ਸਦਾ ਯਾਦ ਰਹੇ ਕੀ ਇਹ ਡਰਾਮਾ ਬਿਲਕੁੱਲ ਐਕਯੂਰੇਟ ਬਣਿਆ ਹੋਇਆ ਹੈ। ਜੋ ਵੀ ਡਰਾਮਾ ਮੁਤਾਬਿਕ ਚਲ ਰਿਹਾ ਹੈ ਇਹ ਬਿਲਕੁੱਲ ਐਕਯੂਰੇਟ (ਬਿਲਕੁਲ ਸਹੀ) ਹੈ। ਪਰ ਹੁਣ ਤੁਸੀਂ ਬੱਚੇ ਬੇਫ਼ਿਕਰ ਰਹਿ ਨਹੀਂ ਸਕਦੇ ਹੋ, ਜਦੋ ਤੁਹਾਡੀ ਕਰਮਾਤੀਤ ਅਵਸਥਾ ਹੋਵੇ, ਓਦੋਂ ਤੁਸੀਂ ਬੇਫ਼ਿਕਰ ਬਣੋਗੇ। ਇਸਦੇ ਲਈ ਯੋਗ ਬੜਾ ਵੱਧੀਆ ਚਾਹੀਦਾ ਹੈ। ਯੋਗੀ ਅਤੇ ਗਿਆਨੀ ਬੱਚੇ ਲੁੱਕ ਨਹੀਂ ਸਕਦੇ ਹਨ।


ਓਮ ਸ਼ਾਂਤੀ
ਪਤਿਤ ਪਾਵਨ ਸ਼ਿਵ ਭਗਵਾਨੁਵਾਚ। ਬਾਪ ਨੇ ਸਮਝਾਇਆ ਹੈ ਕਿ ਦੇਹਧਾਰੀ ਮਨੁੱਖ ਨੂੰ ਕਦੇ ਵੀ ਭਗਵਾਨ ਨਹੀਂ ਕਿਹਾ ਜਾ ਸਕਦਾ ਹੈ। ਮਨੁੱਖ ਇਹ ਵੀ ਜਾਣਦੇ ਹਨ, ਪਤਿਤ ਪਾਵਨ ਭਗਵਾਨ ਹੀ ਹੈ। ਸ਼੍ਰੀ ਕ੍ਰਿਸ਼ਨ ਨੂੰ ਪਤਿਤ ਪਾਵਨ ਨਹੀਂ ਕਹਾਂਗੇ। ਵਿਚਾਰੇ ਬੜੇ ਮੂੰਝੇ ਹੋਏ ਹਨ। ਭਾਰਤ ਵਿੱਚ ਜਦੋ ਸੂਤ ਮੂੰਝ ਜਾਂਦਾ ਹੈ ਓਦੋਂ ਸ਼ਿਵ ਬਾਬਾ ਨੂੰ ਆਉਣਾ ਪੈਂਦਾ ਹੈ। ਬਾਪ ਦੇ ਬਿਨਾ ਉਸਨੂੰ ਕੋਈ ਵੀ ਸੁਲਝਾ ਨਹੀਂ ਸਕਦਾ ਹੈ। ਉਹ ਹੀ ਪਤਿਤ ਪਾਵਨ ਸ਼ਿਵ ਬਾਬਾ ਹੈ, ਜਿਸਨੂੰ ਸਿਰਫ ਤੁਸੀਂ ਬੱਚੇ ਹੀ ਜਾਣਦੇ ਹੋ। ਉਹ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ। ਭਾਵੇਂ ਇੱਥੇ ਬੈਠੇ ਹਨ, ਰੋਜ਼ ਸੁਣਦੇ ਵੀ ਹਨ ਤਾਂ ਵੀ ਧਿਆਨ ਵਿੱਚ ਇਹ ਨਹੀਂ ਆਉਂਦਾ ਕੀ ਅਸੀਂ ਸ਼ਿਵ ਬਾਬਾ ਦੇ ਕੋਲ ਬੈਠੇ ਹਾਂ, ਉਹ ਇਸ ਵਿੱਚ ਵਿਰਾਜਮਾਨ ਹਨ, ਸਾਨੂੰ ਪੜ੍ਹਾ ਰਹੇ ਹਨ, ਪਾਵਨ ਬਣਾ ਰਹੇ ਹਨ, ਯੁੱਕਤੀ ਦੱਸ ਰਹੇ ਹਨ।

ਤੁਸੀਂ ਸਵਦਰਸ਼ਨ ਚੱਕਰਧਾਰੀ ਬਣ ਰਚਤਾ ਅਤੇ ਰਚਨਾ ਦੀ ਨੋਲਜ਼ ਪਾਕੇ ਕਾਮ ਨੂੰ ਜਿੱਤ ਕੇ ਜਗਤਜੀਤ ਬਣਦੇ ਹੋ। ਤਾਂ ਉਹ ਬਾਪ ਪਤਿਤ ਪਾਵਨ ਵੀ ਠਹਿਰਿਆ। ਨਵੀਂ ਰਚਨਾ ਦਾ ਰਚਤਾ ਵੀ ਠਹਿਰਿਆ।। ਹੁਣ ਬੇਹੱਦ ਦਾ ਰਾਜ ਪਾਉਣ ਦੇ ਲਈ ਤੁਸੀਂ ਪੁਰਸ਼ਾਰਥ ਕਰੋ। ਹਰੇਕ ਸਮਝਦੇ ਹਨ ਅਸੀਂ ਸ਼ਿਵ ਬਾਬਾ ਤੋਂ ਰਾਜ ਭਾਗ ਲੈ ਰਹੇ ਹਾਂ। ਇਹ ਵੀ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ ਹਨ। ਕੋਈ ਥੋੜਾ ਜਾਣਦੇ ਹਨ, ਕੋਈ ਤਾਂ ਬਿਲਕੁੱਲ ਹੀ ਨਹੀਂ ਜਾਣਦੇ ਹਨ। ਸ਼ਿਵ ਬਾਬਾ ਤਾਂ ਕਹਿੰਦੇ ਹਨ ਮੈਂ ਸਧਾਰਨ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਇਹ ਸਧਾਰਨ ਸ਼ਰੀਰ ਹੈ। ਝਾੜ ਦੇ ਅੰਤ ਵਿੱਚ ਖੜਾ ਹੈ। ਪਤਿੱਤ ਦੁਨੀਆਂ ਵਿੱਚ ਖੜਾ ਹੈ ਅਤੇ ਫਿਰ ਥੱਲੇ ਤਪੱਸਿਆ ਕਰ ਰਹੇ ਹਨ। ਇਹਨਾਂ ਨੂੰ ਵੀ ਤਪੱਸਿਆ ਸ਼ਿਵ ਬਾਬਾ ਸਿਖਾ ਰਹੇ ਹਨ। ਰਾਜਯੋਗ ਸ਼ਿਵ ਬਾਬਾ ਹੀ ਸਿਖਾਉਂਦੇ ਹਨ। ਥੱਲੇ ਆਦਿ ਦੇਵ, ਉਪਰ ਆਦਿ ਨਾਥ। ਤੁਸੀਂ ਬੱਚੇ ਸਮਝਾ ਸਕਦੇ ਹੋ ਅਸੀਂ ਬ੍ਰਾਹਮਣ ਸ਼ਿਵ ਬਾਬਾ ਦੀ ਸੰਤਾਨ ਹਾਂ। ਤੁਸੀਂ ਵੀ ਸ਼ਿਵ ਬਾਬਾ ਦੇ ਬੱਚੇ ਹੋ ਪਰ ਜਾਣਦੇ ਨਹੀਂ ਹੋ। ਭਗਵਾਨ ਇੱਕ ਹੈ ਬਾਕੀ ਸਾਰੇ ਆਪਸ ਵਿੱਚ ਭਾਈ-ਭਾਈ ਹਨ। ਬਾਪ ਕਹਿੰਦੇ ਹਨ ਮੈਂ ਆਪਣੇ ਬੱਚਿਆਂ ਨੂੰ ਹੀ ਪੜਾਉਂਦਾ ਹਾਂ। ਜਿਹੜੇ ਮੈਨੂੰ ਪਹਿਚਾਣਦੇ ਹਨ ਉਨ੍ਹਾਂ ਨੂੰ ਹੀ ਪੜ੍ਹਾ ਕੇ ਦੇਵਤਾ ਬਣਾਉਂਦਾ ਹਾਂ। ਭਾਰਤ ਹੀ ਸਵਰਗ ਸੀ, ਹੁਣ ਨਰਕ ਹੈ। ਜਿਹੜਾ ਕਾਮ ਨੂੰ ਜਿੱਤੇਗਾ ਉਹ ਹੀ ਜਗਤਜੀਤ ਬਣੇਗਾ। ਮੈਂ ਗੋਲਡਨ ਵਰਲਡ ਦੀ ਸਥਾਪਨਾ ਕਰ ਰਿਹਾ ਹਾਂ। ਅਨੇਕਾਂ ਵਾਰੀ ਇਹ ਭਾਰਤ ਗੋਲਡਨ ਏਜ਼ ਵਿੱਚ ਸੀ, ਫਿਰ ਆਇਰਨ ਵਿੱਚ ਆਇਆ - ਇਹ ਕੋਈ ਨਹੀਂ ਜਾਣਦੇ ਹਨ। ਰਚਤਾ ਅਤੇ ਰਚਨਾ ਦੇ ਆਦਿ, ਮੱਧ ਅਤੇ ਅੰਤ ਨੂੰ ਕੋਈ ਜਾਣਦੇ ਨਹੀਂ ਹਨ। ਮੈਂ ਨੋਲਜ਼ਫੁੱਲ ਹਾਂ। ਇਹ ਹੈ ਏਮ ਆਬਜੈਕਟ। ਮੈਂ ਇਸਦੇ ਸਧਾਰਨ ਸ਼ਰੀਰ ਵਿੱਚ ਪ੍ਰਵੇਸ਼ ਹੋ ਕੇ ਨੋਲਜ਼ ਦਿੰਦਾ ਹਾਂ। ਹੁਣ ਤੁਸੀਂ ਵੀ ਪਵਿੱਤਰ ਬਣੋ। ਇਹਨਾਂ ਵਿਕਾਰਾਂ ਨੂੰ ਜਿੱਤਣ ਨਾਲ ਤੁਸੀਂ ਜਗਤਜੀਤ ਬਣੋਗੇ। ਇਹ ਸਭ ਬੱਚੇ ਪੁਰਸ਼ਾਰਥ ਕਰ ਰਹੇ ਹਨ। ਤਨ ਮਨ ਅਤੇ ਧਨ ਨਾਲ ਰੂਹਾਨੀ ਸੇਵਾ ਕਰਦੇ ਹਨ, ਜਿਸਮਾਨੀ ਨਹੀਂ। ਇਸਨੂੰ ਸਪ੍ਰਿਚੂਅਲ(ਅਧਿਆਤਮਿਕ) ਨੋਲਜ਼ ਕਿਹਾ ਜਾਂਦਾ ਹੈ। ਇਹ ਭਗਤੀ ਨਹੀਂ ਹੈ। ਭਗਤੀ ਦਾ ਯੁੱਗ ਹੈ ਦਵਾਪਰ ਕਲਯੁੱਗ, ਜਿਸਨੂੰ ਬ੍ਰਹਮਾ ਦੀ ਰਾਤ ਕਿਹਾ ਜਾਂਦਾ ਹੈ ਅਤੇ ਸਤਯੁੱਗ ਤ੍ਰੇਤਾ ਨੂੰ ਬ੍ਰਹਮਾ ਦਾ ਦਿਨ ਕਿਹਾ ਜਾਂਦਾ ਹੈ। ਕੋਈ ਗੀਤਾ ਪਾਠੀ ਆਏ ਤਾਂ ਉਸਨੂੰ ਵੀ ਤੁਸੀਂ ਸਮਝਾਉਗੇ ਕਿ ਇਹ ਗੀਤਾ ਵਿੱਚ ਭੁੱਲ ਹੈ। ਗੀਤਾ ਕਿਸਨੇ ਸੁਣਾਈ, ਰਾਜਯੋਗ ਕਿਸਨੇ ਸਿਖਾਇਆ, ਕਿੰਨੇ ਕਿਹਾ ਕਿ ਕਾਮ ਤੇ ਜਿੱਤ ਪਾਉਣ ਨਾਲ ਤੁਸੀਂ ਜਗਤਜੀਤ ਬਣ ਜਾਓਗੇ? ਇਹ ਲਕਸ਼ਮੀ ਨਰਾਇਣ ਵੀ ਜਗਤਜੀਤ ਬਣੇ ਹਨ ਨਾ। ਇਹਨਾਂ ਦੇ 84 ਜਨਮਾਂ ਦਾ ਰਾਜ ਬੈਠ ਸਮਝਾਈਏ। ਕੋਈ ਵੀ ਹੋਵੇ, ਨੋਲਜ਼ ਲੈਣ ਲਈ ਤਾਂ ਇੱਥੇ ਆਉਣਾ ਪਵੇਗਾ। ਮੈਂ ਤਾਂ ਬੱਚਿਆਂ ਨੂੰ ਪੜਾਉਂਦਾ ਹਾਂ। ਪਰ ਤੁਹਾਡੇ ਵਿੱਚ ਵੀ ਕੋਈ ਇਨ੍ਹਾਂ ਨਹੀਂ ਸਮਝਦੇ ਹਨ। ਇਸਲਈ ਗਾਇਆ ਵੀ ਜਾਂਦਾ ਹੈ ਕੋਟਾਂ ਵਿੱਚ ਕੋਈ.....। ਮੈਂ ਜੋ ਹਾਂ, ਜਿਵੇਂ ਦਾ ਹਾਂ, ਕੋਈ ਤਾਂ 5 ਪਰਸੈਂਟ ਵੀ ਨਹੀਂ ਜਾਣਦੇ ਹਨ। ਤੁਹਾਨੂੰ ਬਾਪ ਨੂੰ ਜਾਣ ਕੇ ਚੰਗੀ ਤਰ੍ਹਾਂ ਯਾਦ ਕਰਨਾ ਹੈ। ਮਾਮੇਕਮ ਯਾਦ ਕਿਉਂ ਨਹੀਂ ਕਰਦੇ ਹੋ? ਕਹਿੰਦੇ ਹਨ ਬਾਬਾ ਯਾਦ ਭੁੱਲ ਜਾਂਦੀ ਹੈ। ਅਰੇ, ਤੁਸੀਂ ਬਾਬਾ ਨੂੰ ਯਾਦ ਨਹੀਂ ਕਰ ਸਕਦੇ ਹੋ। ਉਂਝ ਤਾਂ ਬਾਪ ਸਮਝਾਉਂਦੇ ਹਨ ਕਿ ਇਹ ਮੇਹਨਤ ਦਾ ਕੰਮ ਹੈ, ਫਿਰ ਵੀ ਪੁਰਸ਼ਾਰਥ ਕਰਾਉਣ ਦੇ ਲਈ ਪੰਪ ਕਰਦੇ ਰਹਿੰਦੇ ਹਨ। ਅਰੇ, ਜਿਹੜਾ ਬਾਪ ਤੁਹਾਨੂੰ ਖੀਰਸਾਗਰ ਵਿੱਚ ਲੈ ਜਾਂਦੇ ਹਨ, ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਉਸਨੂੰ ਭੁੱਲ ਜਾਂਦੇ ਹੋ! ਮਾਇਆ ਭੁਲਾਏਗੀ ਤਾਂ ਜਰੂਰ। ਟਾਇਮ ਲਗੇਗਾ। ਇਵੇਂ ਨਹੀਂ ਕਿ ਮਾਇਆ ਨੇ ਭੁੱਲਉਣਾ ਹੀ ਹੈ, ਇਸਲਈ ਠੰਡੇ ਹੋ ਕੇ ਬੈਠ ਜਾਓ। ਨਹੀਂ, ਪੁਰਸ਼ਾਰਥ ਤਾਂ ਜਰੂਰ ਕਰਨਾ ਹੈ। ਕਾਮ ਤੇ ਜਿੱਤ ਪਾਉਣੀ ਹੈ। ਮਾਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਜਿਵੇਂ ਤੂੰਹਾਨੂੰ ਬੱਚਿਆਂ ਨੂੰ ਬੋਲਦਾ ਹਾਂ ਓਵੇਂ ਕੋਈ ਵੀ ਵੱਡੇ ਤੋਂ ਵੱਡਾ ਜੱਜ ਵੀ ਆਵੇਗਾ, ਉਸ ਨੂੰ ਵੀ ਬਾਪ ਬੋਲਣਗੇ ਨਾ - 'ਬੱਚੇ' ਕਿਉਂਕਿ ਮੈਂ ਤਾਂ ਉੱਚੇ ਤੇ ਉੱਚਾ ਭਗਵਾਨ ਹਾਂ। ਉੱਚੇ ਤੇ ਉੱਚੀ ਪੜਾਈ ਮੈਂ ਹੀ ਪੜਾਉਂਦਾ ਹਾਂ, ਪ੍ਰਿੰਸ - ਪ੍ਰਿੰਸੇਜ਼ ਪਦ ਪਾਉਣ ਦੇ ਲਈ। ਬਾਪ ਕਹਿੰਦੇ ਹਨ ਮੈਂ ਇਸਨੂੰ ਪੜ੍ਹਾ ਰਿਹਾ ਹਾਂ। ਇਹ ਹੀ ਫਿਰ ਸ਼੍ਰੀ ਕ੍ਰਿਸ਼ਨ ਬਣਦੇ ਹਨ। ਬ੍ਰਹਮਾ - ਸਰਸਵਤੀ, ਉਹ ਹੀ ਫਿਰ ਲਕਸ਼ਮੀ ਨਰਾਇਣ ਬਣਨਗੇ। ਇਹ ਪ੍ਰਵਿਰਤੀ ਮਾਰਗ ਚੱਲਿਆ ਆਉਂਦਾ ਹੈ। ਨਿਰਵਿਰਤੀ ਮਾਰਗ ਵਾਲੇ ਰਾਜਯੋਗ ਸਿੱਖਾ ਨਹੀਂ ਸਕਦੇ ਹਨ। ਰਾਜਾ ਰਾਣੀ ਦੋਵੇ ਚਾਹੀਦੇ ਹਨ। ਵਿਲਾਇਤ ਵਿੱਚ ਜਾ ਕੇ ਕਹਿੰਦੇ ਹਨ ਅਸੀਂ ਰਾਜਯੋਗ ਸਿਖਾਉਂਦੇ ਹਾਂ। ਪਰ ਉਹ ਤਾਂ ਸੁੱਖ ਨੂੰ ਕਾਗ ਵਿਸ਼ਟਾ ਸਮਾਨ ਕਹਿੰਦੇ ਹਨ ਫਿਰ ਰਾਜਯੋਗ ਕਿਦਾਂ ਸਿਖਾਉਣਗੇ। ਤਾਂ ਬੱਚਿਆਂ ਨੂੰ ਉੱਛਲ ਆਉਣੀ ਚਾਹੀਦੀ ਹੈ। ਪਰ ਬੱਚੇ ਅਜੇ ਛੋਟੇ ਹਨ, ਬਾਲਿਗ ਨਹੀਂ ਬਣੇ ਹਨ। ਬਾਲਿਗਪਨ ਦੀ ਹਿੰਮਤ ਚਾਹੀਦੀ ਹੈ।

ਬਾਪ ਦੱਸਦੇ ਹਨ - ਇਹ ਰਾਵਣ ਸੰਪਰਦਾਏ ਹੈ। ਤੁਸੀਂ ਬੁਲੋਉਂਦੇ ਹੋ ਪਤਿਤ - ਪਾਵਨ ਆਓ। ਤਾਂ ਇਹ ਪਤਿਤ ਦੁਨੀਆਂ ਹੈ ਜਾਂ ਪਾਵਨ ਦੁਨੀਆਂ ਹੈ? ਤੁਸੀਂ ਸਮਝਦੇ ਹੋ ਨਾਂ ਅਸੀਂ ਨਰਕਵਾਸੀ ਹਾਂ। ਕੀ ਇਹ ਦੈਵੀ ਸੰਪਰਦਾਏ ਹੈ? ਰਾਮ ਰਾਜ ਹੈ? ਤੁਸੀਂ ਰਾਵਣ ਰਾਜ ਦੇ ਨਹੀਂ ਹੋ? ਹੁਣ ਰਾਵਣ ਰਾਜ ਵਿੱਚ ਸਭ ਦੀ ਆਸੁਰੀ ਬੁੱਧੀ ਹੈ। ਹੁਣ ਆਸੁਰੀ ਬੁੱਧੀ ਨੂੰ ਦੈਵੀ ਬੁੱਧੀ ਬਣਾਉਣ ਵਾਲਾ ਕੌਣ? ਇਵੇਂ 4-5 ਪ੍ਰਸ਼ਨ ਪੁੱਛੋਂ ਤਾਂ ਮਨੁੱਖ ਸੋਚ ਵਿੱਚ ਪੈ ਜਾਣ। ਤੁਹਾਡਾ ਬੱਚਿਆਂ ਦਾ ਕੰਮ ਹੈ ਪਰਿਚੈ ਦੇਣਾ। ਝਾੜ ਤਾਂ ਹੋਲੀ-ਹੋਲੀ ਵੱਧਦਾ ਹੈ। ਫਿਰ ਬਹੁਤ ਵੱਧਦੇ ਜਾਣਗੇ। ਮਾਇਆ ਵੀ ਚੱਕਰ ਲਗਾ ਕੇ ਇਕ ਦਮ ਸੁੱਟ ਦਿੰਦੀ ਹੈ। ਬਾਕਸਿੰਗ ਵਿੱਚ ਵੀ ਬੜੇ ਮਰਦੇ ਹਨ, ਇਸ ਵਿੱਚ ਵੀ ਬੜੇ ਮਰਦੇ ਹਨ। ਵਿਕਾਰ ਵਿੱਚ ਗਿਆ ਅਤੇ ਮਰਿਆ। ਫਿਰ ਨਵੇਂ ਸਿਰੇ ਤੋਂ ਪੁਰਸ਼ਾਰਥ ਕਰਨਾ ਪਵੇ। ਵਿਕਾਰ ਇਕਦਮ ਮਾਰ ਦਿੰਦੇ ਹਨ। ਜੋ ਕੁਝ ਜ਼ੰਗ ਕੱਢ ਕੇ ਪਤਿੱਤ ਤੋਂ ਪਾਵਨ ਬਣਿਆ, ਉਸ ਦੀ ਕਮਾਈ ਚਟ ਹੋ ਜਾਂਦੀ ਹੈ। ਫਿਰ ਨਵੇਂ ਸਿਰੇ ਮੇਹਨਤ ਕਰਨੀ ਪੈਂਦੀ ਹੈ। ਇਵੇਂ ਨਹੀਂ ਕਿ ਉਨ੍ਹਾਂ ਨੂੰ ਅਲਾਓ (ਇਜ਼ਾਜਤ) ਨਹੀਂ ਕਰਨਾ ਹੈ। ਨਹੀਂ ਉਨ੍ਹਾਂ ਨੂੰ ਸਮਝਾਓ ਕਿ ਜੋ ਕੁਝ ਵੀ ਯਾਦ ਦੀ ਯਾਤਰਾ ਕੀਤੀ, ਪੜ੍ਹਿਆ ਉਹ ਸਭ ਖ਼ਲਾਸ ਹੋ ਗਿਆ। ਇਕਦਮ ਥੱਲੇ ਡਿੱਗ ਜਾਂਦੇ ਹਨ। ਫਿਰ ਵੀ ਘੜੀ-ਘੜੀ ਜੇਕਰ ਡਿੱਗਦੇ ਰਹਿਣਗੇ ਤਾਂ ਕਹਾਂਗੇ ਗੈੱਟ ਆਊਟ। ਇਕ ਦੋ ਵਾਰੀ ਅਜਮਾਇਆ ਜਾਏਗਾ। ਦੋ ਵਾਰੀ ਮਾਫ਼ੀ ਮਿਲੀ, ਫਿਰ ਕੇਸ ਹੋਪਲੈੱਸ ਹੋ ਜਾਂਦਾ ਹੈ। ਫਿਰ ਆਵੇਗਾ ਪਰ ਇਕਦਮ ਡਰਟੀ(ਗੰਦੀ) ਕਲਾਸ ਵਿੱਚ। ਭੇਂਟ ਵਿੱਚ ਤਾਂ ਇਹ ਹੀ ਕਹਾਂਗੇ ਨਾ। ਜੋ ਬਿਲਕੁਲ ਘੱਟ ਪਦ ਪਾਉਂਦੇ ਹਨ ਉਸਨੂੰ ਕਹਾਂਗੇ ਡਰਟੀ ਕਲਾਸ। ਦਾਸ-ਦਾਸੀਆਂ, ਚੰਡਾਲ, ਪ੍ਰਜਾ ਦੇ ਵੀ ਨੌਕਰ - ਚਾਕਰ ਸਭ ਬਣਦੇ ਹਨ। ਬਾਪ ਤਾਂ ਜਾਣਦੇ ਹਨ ਕਿ ਮੈਂ ਇਹਨਾਂ ਨੂੰ ਪੜਾ ਰਿਹਾ ਹਾਂ। ਹਰ 5 ਹਜ਼ਾਰ ਸਾਲ ਬਾਅਦ ਮੈਂ ਪੜਾਉਂਦਾ ਹਾਂ। ਉਹ ਲੋਕ ਲੱਖਾਂ ਸਾਲ ਕਹਿ ਦਿੰਦੇ ਹਨ। ਅੱਗੇ ਚਲ ਕੇ ਇਹ ਵੀ ਕਹਿਣ ਲੱਗ ਪੈਣਗੇ ਕਿ ਬਰੋਬਰ 5 ਹਜ਼ਾਰ ਸਾਲ ਦੀ ਗੱਲ ਹੈ। ਉਹ ਹੀ ਮਹਾਂਭਾਰੀ ਲੜਾਈ ਹੈ। ਪਰ ਯਾਦ ਦੀ ਯਾਤਰਾ ਵਿੱਚ ਰਹਿ ਨਹੀਂ ਸਕੇ। ਦਿਨ ਪ੍ਰਤੀਦਿਨ ਟੂ ਲੇਟ ਹੁੰਦੇ ਜਾਣਗੇ। ਗਾਇਆ ਵੀ ਜਾਂਦਾ ਹੈ ਕਿ ਬਹੁਤ ਗਈ ਥੋੜੀ ਰਹੀ...। ਇਹ ਸਭ ਇਸ ਸਮੇਂ ਦੀ ਗੱਲ ਹੈ। ਬਾਕੀ ਥੋੜਾ ਸਮਾਂ ਹੈ ਪਾਵਨ ਬਣਨ ਵਿੱਚ। ਲੜਾਈ ਸਾਮਣੇ ਖੜੀ ਹੈ। ਆਪਣੇ ਦਿਲ ਤੋਂ ਪੁਛੋ - ਕਿ ਅਸੀਂ ਯਾਦ ਦੀ ਯਾਤਰਾ ਤੇ ਹਾਂ? ਜਦੋ ਕੋਈ ਨਵਾਂ ਆਉਂਦਾ ਹੈ ਤਾਂ ਬੱਚਿਆਂ ਨੇ ਫਾਰਮ ਜਰੂਰ ਭਰਵਉਣਾ ਹੈ। ਜਦੋਂ ਫਾਰਮ ਭਰੇ ਫਿਰ ਉਸਨੂੰ ਸਮਝਾਇਆ ਜਾਵੇ। ਜੇਕਰ ਕਿਸੇ ਨੇ ਸਮਝਣਾ ਨਹੀਂ ਹੈ ਤਾਂ ਫਾਰਮ ਹੀ ਕਿਓੰ ਭਰੇਗਾ? ਇਵੇਂ ਤਾਂ ਢੇਰ ਆਉਂਦੇ ਹਨ। ਬੋਲੋ, ਬਾਪ ਨੂੰ ਬਲੌਉਂਦੇ ਹਨ - ਪਤਿਤ ਪਾਵਨ ਆਓ ਤਾਂ ਜਰੂਰ ਇਹ ਪਤਿਤ ਦੁਨੀਆਂ ਹੈ, ਇਸਲਈ ਕਹਿੰਦੇ ਹਨ ਆਕੇ ਪਾਵਨ ਬਣਾਓ। ਫਿਰ ਕੋਈ ਬਣਦੇ ਹਨ ਕੋਈ ਨਹੀਂ ਬਣਦੇ ਹਨ। ਬਾਪ ਕੋਲ ਪੱਤਰ ਤਾਂ ਢੇਰ ਆਉਂਦੇ ਹਨ। ਸਾਰੇ ਲਿਖਦੇ ਹਨ ਸ਼ਿਵਬਾਬਾ ਕੇਅਰ ਆਫ਼ ਬ੍ਰਹਮਾ। ਸ਼ਿਵ ਬਾਬਾ ਵੀ ਕਹਿੰਦੇ ਹਨ - ਮੈਂ ਸਧਾਰਨ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਇਨ੍ਹਾਂ ਨੂੰ 84 ਜਨਮਾਂ ਦੀ ਕਹਾਣੀ ਸੁਣਾਉਂਦਾ ਹਾਂ। ਹੋਰ ਕੋਈ ਮਨੁੱਖ ਰਚਤਾ ਅਤੇ ਰਚਨਾ ਦੇ ਆਦਿ ਮੱਧ ਅਤੇ ਅੰਤ ਨੂੰ ਨਹੀਂ ਜਾਣਦੇ ਹਨ। ਹੁਣ ਬਾਪ ਨੇ ਤੁਹਾਨੂੰ ਦੱਸਿਆ ਹੈ। ਇਹ ਚਿੱਤਰ ਆਦਿ ਵੀ ਬਾਬਾ ਨੇ ਦਿਵਯ ਦ੍ਰਿਸ਼ਟੀ ਦੇ ਕੇ ਸਭ ਬਣਵਾਏ ਹਨ।

ਬਾਬਾ ਤੁਹਾਨੂੰ ਆਤਮਾਵਾਂ ਨੂੰ ਪੜਾਉਂਦੇ ਹਨ। ਆਤਮਾਵਾਂ ਝੱਟ ਅਸ਼ਰੀਰੀ ਹੋ ਜਾਂਦੀਆਂ ਹਨ। ਇਸ ਸ਼ਰੀਰ ਤੋਂ ਅਲਗ ਆਪਣੇ ਨੂੰ ਸਮਝਣਾ ਹੈ, ਬਾਬਾ ਕਹਿੰਦੇ ਹਨ - ਬੱਚੇ, ਦੇਹੀ ਅਭਿਮਾਨੀ ਭਵ:, ਅਸ਼ਰੀਰੀ ਭਵ:। ਮੈਂ ਆਤਮਾਵਾਂ ਨੂੰ ਪੜਾਉਂਦਾ ਹਾਂ। ਇਹ ਮੇਲਾ ਹੈ ਆਤਮਾਵਾਂ ਅਤੇ ਪਰਮਾਤਮਾ ਦਾ, ਇਸਨੂੰ ਸੰਗਮ ਦਾ ਮੇਲ ਕਿਹਾ ਜਾਂਦਾ ਹੈ। ਬਾਕੀ ਕੋਈ ਪਾਣੀ ਦੀ ਗੰਗਾ ਪਾਵਨ ਨਹੀਂ ਬਣਾਉਂਦੀ ਹੈ। ਸਾਧੂ, ਸੰਤ, ਰਿਸ਼ੀ, ਮੁਨੀ ਆਦਿ ਸਭ ਜਾਂਦੇ ਹਨ ਇਸ਼ਨਾਨ ਕਰਨ ਦੇ ਲਈ। ਹੁਣ ਗੰਗਾ ਪਤਿੱਤ ਪਾਵਨੀ ਕਿਵੇਂ ਹੋ ਸਕਦੀ ਹੈ? ਭਗਵਾਨੁਵਾਚ ਹੈ ਨਾ - ਕਾਮ ਮਹਾਸ਼ਤਰੂ ਹੈ, ਇਸ ਤੇ ਜਿੱਤ ਪਾਉਣ ਨਾਲ ਤੁਸੀਂ ਜਗਤਜਿੱਤ ਬਣ ਜਾਓਗੇ। ਗੰਗਾ ਜਾਂ ਸਾਗਰ ਤਾਂ ਨਹੀਂ ਕਹਿੰਦੇ। ਇਹ ਤਾਂ ਗਿਆਨ ਸਾਗਰ ਬਾਪ ਸਮਝਾਉਂਦੇ ਹਨ। ਇਸਤੇ ਜਿੱਤ ਪਾਉਣ ਲਈ ਮਾਮੇਕਮ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਓਗੇ। ਦੈਵੀਗੁਣ ਧਾਰਨ ਕਰੋ, ਕਿਸੇ ਨੂੰ ਦੁੱਖ ਨਾ ਦੇਵੋ। ਪਹਿਲਾ ਨੰਬਰ ਦੁੱਖ ਹੈ ਕਾਮ ਕਟਾਰੀ ਚਲਉਣਾ। ਇਹ ਹੀ ਆਦਿ, ਮੱਧ ਅਤੇ ਅੰਤ ਦੁੱਖ ਦਿੰਦਾ ਹੈ। ਸਤਯੁੱਗ ਵਿੱਚ ਇਹ ਨਹੀਂ ਹੁੰਦਾ ਹੈ। ਉਹ ਹੈ ਪਾਵਨ ਦੁਨੀਆਂ, ਉੱਥੇ ਕੋਈ ਪਤਿਤ ਨਹੀਂ ਰਹਿੰਦਾ ਹੈ। ਜਿਵੇਂ ਤੁਸੀਂ ਯੋਗਬੱਲ ਨਾਲ ਰਾਜ ਲੈਂਦੇ ਹੋ, ਓਵੇਂ ਉੱਥੇ ਯੋਗਬੱਲ ਨਾਲ ਬੱਚੇ ਪੈਦਾ ਹੁੰਦੇ ਹਨ। ਰਾਵਣ ਰਾਜ ਹੀ ਨਹੀਂ ਹੈ। ਤੁਸੀਂ ਲੋਕ ਰਾਵਣ ਨੂੰ ਸਾੜਦੇ ਹੋ, ਪਤਾ ਨਹੀਂ ਕਦੋ ਤੋਂ ਸਾੜਦੇ ਆਏ ਹਨ। ਰਾਮ ਰਾਜ ਵਿੱਚ ਰਾਵਣ ਹੁੰਦਾ ਨਹੀਂ ਹੈ। ਇਹ ਬੜੀ ਸਮਝਣ ਦੀਆਂ ਗੱਲਾਂ ਹਨ। ਜੋ ਬਾਪ ਬੈਠ ਸਮਝਾਉਂਦੇ ਹਨ। ਸਮਝੋਂਦੇ ਤਾਂ ਬੜਾ ਵੱਧੀਆ ਹਨ ਪਰ ਕਲਪ-ਕਲਪ ਜੋ ਜਿਨ੍ਹਾਂ ਪੜ੍ਹੇ, ਉਨ੍ਹਾਂ ਹੀ ਪੜ੍ਹਦੇ ਹਨ। ਪੁਰਸ਼ਾਰਥ ਨਾਲ ਪਤਾ ਲੱਗ ਜਾਂਦਾ ਹੈ। ਸਥੂਲ ਸੇਵਾ ਦੀ ਵੀ ਸਬਜੈੱਕਟ ਹੈ, ਮਨਸਾ ਨਹੀਂ ਤਾਂ ਵਾਚਾ, ਕਰਮਨਾ। ਵਾਚਾ ਤਾਂ ਬੜੀ ਸਹਿਜ ਹੈ। ਪਹਿਲੇ ਹੈ ਮਨਸਾ ਮਤਲਬ ਮਨਮਨਾਭਵ:, ਯਾਦ ਦੀ ਯਾਤਰਾ ਵਿੱਚ ਰਹਿਣਾ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਬਾਬਾ ਤੋਂ ਸਿੱਖਿਆ ਲੈਣੀ ਹੈ। ਬੜੇ ਹਨ ਜੋ ਬਾਪ ਨੂੰ ਯਾਦ ਨਹੀਂ ਕਰ ਸਕਦੇ ਹਨ। ਇਵੇਂ ਨਹੀਂ ਕਹਿਣਗੇ ਕਿ ਗਿਆਨ ਨੂੰ ਯਾਦ ਨਹੀਂ ਕਰ ਸਕਦੇ ਹਾਂ। ਮਾਮੇਕਮ ਯਾਦ ਨਹੀਂ ਕਰ ਸਕਦੇ। ਯਾਦ ਨਹੀਂ ਕਰੋਗੇ ਤਾਂ ਤਾਕਤ ਕਿਵੇਂ ਮਿਲੇਗੀ। ਬਾਪ ਸਰਵਸ਼ਕਤੀਮਾਨ ਹੈ, ਉਸਨੂੰ ਯਾਦ ਕਰਨ ਨਾਲ ਹੀ ਸ਼ਕਤੀ ਆਵੇਗੀ, ਇਸਨੂੰ ਹੀ ਜੌਹਰ ਕਿਹਾ ਜਾਂਦਾ ਹੈ। ਕਰਮਨਾ ਵੀ ਕੋਈ ਚੰਗੀ ਤਰ੍ਹਾਂ ਕਰੇ ਤਾਂ ਪਦ ਮਿਲੇਗਾ। ਕਰਮਨਾ ਵਿੱਚ ਨਹੀਂ ਕਰਦੇ ਤਾਂ ਫਿਰ ਕੀ ਪਦ ਮਿਲੇਗਾ। ਸਬਜੈਕਟ ਹੁੰਦੀ ਹੈ ਨਾ। ਇਹ ਹੈ ਗੁਪਤ ਸਮਝਣ ਦੀਆਂ ਗੱਲਾਂ। ਉਹ ਲੋਕ ਯੋਗ-ਯੋਗ ਕਹਿੰਦੇ ਰਹਿੰਦੇ ਹਨ ਪਰ ਸਮਝਦੇ ਨਹੀਂ ਕਿ ਯੋਗ ਨਾਲ ਤੁਸੀਂ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹੋ। ਯੋਗਬੱਲ ਨਾਲ ਹੀ ਉੱਥੇ ਬੱਚੇ ਪੈਦਾ ਹੁੰਦੇ ਹਨ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਤੁਹਾਨੂੰ ਸਮਝਾਇਆ ਜਾਂਦਾ ਹੈ ਫਿਰ ਵੀ ਅੱਧਾਕਲਪ ਦੇ ਬਾਅਦ ਤੁਸੀਂ ਮਾਇਆ ਦੇ ਮੁਰੀਦ ਬਣ ਜਾਂਦੇ ਹੋ। ਫਿਰ ਮਾਇਆ ਤੁਹਾਨੂੰ ਹਜੇ ਵੀ ਨਹੀਂ ਛੱਡਦੀ ਹੈ। ਹੁਣ ਤੁਹਾਨੂੰ ਸ਼ਿਵ ਬਾਬਾ ਦੇ ਮੁਰੀਦ ਬਣਨਾ ਹੈ। ਕੋਈ ਵੀ ਦੇਹਧਾਰੀਆ ਦਾ ਮੁਰੀਦ ਨਹੀਂ ਬਣਨਾ ਹੈ। ਭੈਣ ਭਾਈ ਵੀ ਹੁਣ ਕਿਹਾ ਜਾਂਦਾ ਹੈ - ਪਵਿੱਤਰ ਬਣਨ ਦੇ ਲਈ। ਫਿਰ ਤਾਂ ਇਸਤੋਂ ਵੀ ਉਪਰ ਜਾਣਾ ਹੈ। ਭਾਈ-ਭਾਈ ਸਮਝਣਾ ਹੈ। ਭਾਈ ਭੈਣ ਦੀ ਦ੍ਰਿਸ਼ਟੀ ਵੀ ਨਹੀਂ। ਡਰਾਮਾ ਅਨੁਸਾਰ ਜੋ ਕੁਝ ਚਲਦਾ ਹੈ, ਬਿਲਕੁਲ ਐਕਯੂਰੇਟ। ਡਰਾਮਾ ਬੜਾ ਐਕਯੂਰੇਟ ਹੈ। ਬਾਪ ਤਾਂ ਬੇਫ਼ਿਕਰ ਹੈ, ਇਸਨੂੰ ਤਾਂ ਫ਼ਿਕਰ ਜਰੂਰ ਰਹੇਗਾ। ਬੇਫ਼ਿਕਰ ਓਦੋਂ ਰਹਿਣਗੇ ਜਦੋ ਕਰਮਾਤੀਤ ਅਵਸਥਾ ਹੋਵੇਗੀ, ਓਦੋਂ ਤਕ ਕੁਝ ਨਾ ਕੁਝ ਹੁੰਦਾ ਹੀ ਹੈ। ਯੋਗ ਵੀ ਚੰਗਾ ਚਾਹੀਦਾ ਹੈ। ਯੋਗ ਦੇ ਲਈ ਬਾਬਾ ਹੁਣ ਜ਼ੋਰ ਦਿੰਦੇ ਹਨ। ਇਸਦੇ ਲਈ ਕਹਿੰਦੇ ਹਨ ਘੜੀ-ਘੜੀ ਭੁੱਲ ਜਾਂਦੇ ਹਾਂ। ਬਾਪ ਉਲਾਹਨਾ ਦਿੰਦੇ ਹਨ, ਜੋ ਬਾਪ ਤੁਹਾਨੂੰ ਇਨ੍ਹਾਂ ਖ਼ਜ਼ਾਨਾ ਦਿੰਦੇ ਹਨ ਉਨ੍ਹਾਂ ਨੂੰ ਤੁਸੀਂ ਭੁੱਲ ਜਾਂਦੇ ਹੋ। ਬਾਪ ਜਾਣਦੇ ਹਨ ਕਿਸ ਵਿੱਚ ਗਿਆਨ ਹੈ, ਕਿਸ ਵਿੱਚ ਨਹੀਂ ਹੈ। ਗਿਆਨੀ ਕਦੇ ਵੀ ਲੁੱਕਿਆ ਨਹੀਂ ਰਹਿ ਸਕਦਾ ਹੈ। ਉਹ ਝੱਟ ਸਰਵਿਸ ਦਾ ਸਬੂਤ ਦੇਣਗੇ। ਤਾਂ ਇਹ ਸਭ ਸਮਝਣ ਦੀਆਂ ਗੱਲਾਂ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮਾਇਆ ਦੀ ਬਾਕਸਿੰਗ ਵਿੱਚ ਹਾਰ ਨਹੀਂ ਖਾਣੀ ਹੈ। ਪੁਰਸ਼ਾਰਥ ਵਿੱਚ ਠੰਡਾ ਹੋ ਕੇ ਬੈਠ ਨਹੀਂ ਜਾਣਾ ਹੈ। ਹਿੰਮਤ ਰੱਖ ਕੇ ਸੇਵਾ ਕਰਨੀ ਹੈ।

2. ਇਹ ਡਰਾਮਾ ਐਕਯੂਰੇਟ ਬਣਿਆ ਹੋਇਆ ਹੈ, ਇਸਲਈ ਕਿਸੇ ਵੀ ਗੱਲ ਦੀ ਫ਼ਿਕਰ ਨਹੀਂ ਕਰਨੀ ਹੈ। ਕਰਮਾਤੀਤ ਅਵਸਥਾ ਨੂੰ ਪਾਉਣ ਦੇ ਲਈ ਇਕ ਬਾਪ ਦੀ ਯਾਦ ਵਿੱਚ ਰਹਿਣਾ ਹੈ, ਕਿਸੇ ਦੇਹਧਾਰੀ ਦਾ ਮੁਰੀਦ ਨਹੀਂ ਬਣਨਾ ਹੈ।


ਵਰਦਾਨ:-
ਬੇਹੱਦ ਦੀ ਵੈਰਾਗ ਵ੍ਰਿੱਤੀ ਨਾਲ ਸਰਵ ਲਗਾਵ ਤੋਂ ਮੁੱਕਤ ਰਹਿਣ ਵਾਲੇ ਸੱਚੇ ਸੇਵਾਧਾਰੀ ਭਵ :

ਰਾਜਰਿਸ਼ੀ ਮਤਲਬ ਇਕ ਤਰਫ਼ ਰਾਜ ਦੂਜੇ ਪਾਸੇ ਰਿਸ਼ੀ ਮਤਲਬ ਬੇਹੱਦ ਦੇ ਵੈਰਾਗੀ। ਜੇਕਰ ਕੀਤੇ ਵੀ ਚਾਹੇ ਆਪਣੇ ਵਿੱਚ, ਚਾਹੇ ਕਿਸੇ ਵਿਅਕਤੀ ਵਿੱਚ, ਚਾਹੇ ਵਸਤੂ ਵਿੱਚ ਕੀਤੇ ਵੀ ਲਗਾਵ ਹੈ ਤਾਂ ਰਾਜਰਿਸ਼ੀ ਨਹੀਂ। ਜਿਸਦਾ ਸੰਕਲਪ ਵਿੱਚ ਵੀ ਥੋੜਾ ਲਗਾਵ ਹੈ ਉਸਦੇ ਦੋ ਨਾਂਵ ਵਿੱਚ ਪੈਰ ਹਨ, ਫਿਰ ਨਾ ਇੱਥੇ ਦੇ ਰਹਿਣਗੇ ਨਾ ਓਥੋਂ ਦੇ, ਇਸਲਈ ਰਾਜਰਿਸ਼ੀ ਬਣੋ, ਬੇਹੱਦ ਦੇ ਵੈਰਾਗੀ ਬਣੋ ਮਤਲਬ ਕਿ ਇਕ ਬਾਪ ਦੂਜਾ ਨਾ ਕੋਈ - ਇਹ ਪਾਠ ਪੱਕਾ ਕਰੋ।

ਸਲੋਗਨ:-
ਕ੍ਰੋਧ ਅਗਨੀ ਰੂਪ ਹੈ ਜਿਹੜਾ ਖੁੱਦ ਨੂੰ ਵੀ ਸਾੜਦਾ ਹੈ ਤੇ ਦੂਜਿਆਂ ਨੂੰ ਵੀ ਸਾੜ ਦਿੰਦਾ ਹੈ।