09.02.20     Avyakt Bapdada     Punjabi Murli     20.11.85     Om Shanti     Madhuban
 


ਸੰਗਮਯੁਗੀ ਬ੍ਰਾਹਮਣਾਂ ਦਾ ਨਿਆਰਾ , ਪਿਆਰਾ ਸ਼੍ਰੇਸ਼ਠ ਸੰਸਕਾਰ


ਅੱਜ ਬ੍ਰਾਹਮਣਾਂ ਦੇ ਰਚਿਅਤਾ ਬਾਪ ਆਪਣੇ ਛੋਟੇ ਜਿਹੇ ਅਲੌਕਿਕ ਸੁੰਦਰ ਸੰਸਾਰ ਨੂੰ ਵੇਖ ਰਹੇ ਹਨ। ਇਹ ਬ੍ਰਾਹਮਣ ਸੰਸਾਰ ਸਤਿਯੁਗੀ ਸੰਸਾਰ ਤੋਂ ਵੀ ਅਤਿ ਨਿਆਰਾ ਅਤੇ ਅਤਿ ਪਿਆਰਾ ਹੈ। ਇਸ ਅਲੌਕਿਕ ਸੰਸਾਰ ਦੀਆਂ ਬ੍ਰਾਹਮਣ ਆਤਮਾਵਾਂ ਕਿੰਨੀਆਂ ਸ਼੍ਰੇਸ਼ਠ ਹਨ, ਵਿਸ਼ੇਸ਼ ਹਨ। ਦੇਵਤਾ ਰੂਪ ਨਾਲੋਂ ਵੀ ਇਹ ਬ੍ਰਾਹਮਣ ਸਵਰੂਪ ਵਿਸ਼ੇਸ਼ ਹੈ। ਇਸ ਸੰਸਾਰ ਦੀ ਮਹਿਮਾ ਹੈ, ਨਿਆਰਾਪਨ ਹੈ। ਇਸ ਸੰਸਾਰ ਦੀ ਹਰ ਆਤਮਾ ਵਿਸ਼ੇਸ਼ ਹੈ। ਹਰ ਆਤਮਾ ਹੀ ਸਵਰਾਜਧਾਰੀ ਰਾਜਾ ਹੈ। ਹਰ ਆਤਮਾ ਸਮ੍ਰਿਤੀ ਦੀ ਤਿਲਕਧਾਰੀ, ਅਵਿਨਾਸ਼ੀ ਤਿਲਕਧਾਰੀ, ਸਵਰਾਜ ਤਿਲਕਧਾਰੀ, ਪ੍ਰਮਾਤਮ ਦਿਲ ਤਖ਼ਤਨਸ਼ੀਨ ਹੈ। ਤਾਂ ਸਭ ਆਤਮਾਵਾਂ ਇਸ ਸੁੰਦਰ ਸੰਸਾਰ ਦੀ ਤਾਜ਼, ਤਖ਼ਤ ਅਤੇ ਤਿਲਕਧਾਰੀ ਹਨ! ਅਜਿਹਾ ਸੰਸਾਰ ਸਾਰੇ ਕਲਪ ਵਿੱਚ ਕਦੀ ਸੁਣਿਆ ਜਾਂ ਵੇਖਿਆ! ਜਿਸ ਸੰਸਾਰ ਦੀ ਹਰ ਬ੍ਰਾਹਮਣ ਆਤਮਾ ਦਾ ਇੱਕ ਬਾਪ, ਇੱਕ ਹੀ ਪਰਿਵਾਰ, ਇੱਕ ਹੀ ਭਾਸ਼ਾ, ਇੱਕ ਹੀ ਨਾਲੇਜ਼ ਮਤਲਬ ਗਿਆਨ, ਇੱਕ ਹੀ ਜੀਵਨ ਦਾ ਸ਼੍ਰੇਸ਼ਠ ਲਕ੍ਸ਼ੇ, ਇੱਕ ਹੀ ਵ੍ਰਿਤੀ, ਇੱਕ ਹੀ ਦ੍ਰਿਸ਼ਟੀ, ਇੱਕ ਹੀ ਧਰਮ ਅਤੇ ਇੱਕ ਹੀ ਈਸ਼ਵਰੀਏ ਕਰਮ ਹੈ। ਅਜਿਹਾ ਸੰਸਾਰ ਜਿਨ੍ਹਾਂ ਛੋਟਾ ਉਹਨਾਂ ਪਿਆਰਾ ਹੈ। ਇਵੇਂ ਸਭ ਬ੍ਰਾਹਮਣ ਆਤਮਾਵਾਂ ਮਨ ਵਿੱਚ ਗੀਤ ਗਾਉਂਦੀਆਂ ਹੋਣ ਕਿ ਸਾਡਾ ਛੋਟਾ ਜਿਹਾ ਇਹ ਸੰਸਾਰ ਅਤਿ ਨਿਆਰਾ, ਅਤਿ

ਪਿਆਰਾ ਹੈ। ਇਹ ਗੀਤ ਗਾਉਂਦੀਆਂ ਹੋ? ਇਹ ਸੰਗਮਯੁੱਗੀ ਸੰਸਾਰ ਵੇਖ - ਵੇਖ ਹਰਸ਼ਿਤ ਹੁੰਦੇ ਹੋ? ਕਿੰਨਾ ਨਿਆਰਾ ਸੰਸਾਰ ਹੈ! ਇਸ ਸੰਸਾਰ ਦੀ ਦਿਨਚਰਿਆ ਹੀ ਨਿਆਰੀ ਹੈ। ਆਪਣਾ ਰਾਜ, ਆਪਣੇ ਨਿਯਮ, ਆਪਣੀ ਰੀਤੀ - ਰਸਮ, ਪਰ ਰੀਤੀ ਵੀ ਨਿਆਰੀ ਹੈ ਪ੍ਰੀਤਿ ਵੀ ਪਿਆਰੀ ਹੈ। ਇਵੇਂ ਸੰਸਾਰ ਵਿੱਚ ਰਹਿਣ ਵਾਲੀਆਂ ਬ੍ਰਾਹਮਣ ਆਤਮਾਵਾਂ ਹੋ ਨਾ! ਇਸ ਹੀ ਸੰਸਾਰ ਵਿੱਚ ਰਹਿੰਦੇ ਹੋ ਨਾ? ਕਦੀ ਆਪਣੇ ਸੰਸਾਰ ਨੂੰ ਛੱਡ ਪੁਰਾਣੇ ਸੰਸਾਰ ਵਿੱਚ ਤਾਂ ਨਹੀਂ ਚਲੇ ਜਾਂਦੇ ਹੋ! ਇਸਲਈ ਪੁਰਾਣੇ ਸੰਸਾਰ ਦੇ ਲੋਕੀ ਸਮਝ ਨਹੀਂ ਸਕਦੇ ਕਿ ਆਖਿਰਕਾਰ ਇਹ ਬ੍ਰਾਹਮਣ ਹਨ ਕੀ! ਕਹਿੰਦੇ ਹਨ ਨਾ - ਬ੍ਰਹਮਾਕੁਮਾਰੀਆਂ ਦੀ ਚਾਲ ਹੀ ਆਪਣੀ ਹੈ। ਗਿਆਨ ਹੀ ਆਪਣਾ ਹੈ। ਜਦੋ ਸੰਸਾਰ ਹੀ ਨਿਆਰਾ ਹੈ ਤਾਂ ਸਭ ਨਵਾਂ ਅਤੇ ਨਿਆਰਾ ਹੀ ਹੋਵੇਗਾ ਨਾ। ਸਭ ਆਪਣੇ ਆਪ ਨੂੰ ਵੇਖੋ ਕਿ ਨਵੇਂ ਸੰਕਲਪ, ਨਵੀਂ ਭਾਸ਼ਾ, ਨਵੇਂ ਕਰਮ, ਇਵੇਂ ਨਿਆਰੇ ਬਣੇ ਹੋ! ਕੋਈ ਵੀ ਪੁਰਾਣਾ - ਪਨ ਰਹਿ ਤਾਂ ਨਹੀਂ ਗਿਆ ਹੈ! ਜ਼ਰਾ ਵੀ ਪੁਰਾਣਾ - ਪਨ ਹੋਵੇਗਾ ਤਾਂ ਉਹ ਪੁਰਾਣੀ ਦੁਨੀਆਂ ਦੇ ਵੱਲ ਆਕਰਸ਼ਿਤ ਕਰ ਦੇਣਗੇ ਅਤੇ ਹੋਰ ਉਚੇ ਸੰਸਾਰ ਤੋਂ ਥੱਲੇ ਦੇ ਸੰਸਾਰ ਵਿੱਚ ਚਲੇ ਜਾਣਗੇ। ਉਚਾ ਅਰਥਾਤ ਸ਼੍ਰੇਸ਼ਠ ਹੋਣ ਦੇ ਕਾਰਨ ਸਵਰਗ ਨੂੰ ਉਚਾ ਵਿਖਾਉਂਦੇ ਹਨ ਅਤੇ ਨਰਕ ਨੂੰ ਥੱਲੇ ਵਿਖਾਉਂਦੇ ਹਨ। ਸੰਗਮਯੁਗ ਸਵਰਗ ਸਤਿਯੁਗੀ ਸਵਰਗ ਤੋਂ ਵੀ ਉਚਾ ਹੈ ਕਿਉਂਕਿ ਹੁਣ ਦੋਨੋ ਸੰਸਾਰ ਦੇ ਨਾਲੇਜ਼ਫੁੱਲ ਬਣੇ ਹੋ। ਇੱਥੇ ਹੁਣ ਵੇਖਦੇ ਹੋਏ, ਜਾਣਦੇ ਹੋਏ ਨਿਆਰੇ ਅਤੇ ਪਿਆਰੇ ਹੋ ਇਸਲਈ ਮਧੁਬਨ ਨੂੰ ਸਵਰਗ ਅਨੁਭਵ ਕਰਦੇ ਹੋ। ਕਹਿੰਦੇ ਹੋ ਨਾ ਸਵਰਗ ਵੇਖਣਾ ਹੋਵੇ ਤਾਂ ਹੁਣ ਵੇਖੋ। ਉੱਥੇ ਸਵਰਗ ਦਾ ਵਰਨਣ ਨਹੀਂ ਕਰਣਗੇ। ਹੁਣ ਫ਼ਲਕ ਨਾਲ ਕਹਿੰਦੇ ਹੋ ਕਿ ਅਸੀਂ ਸਵਰਗ ਵੇਖਿਆ ਹੈ। ਚੈਲੇਂਜ ਕਰਦੇ ਹੋ ਕਿ ਸਵਰਗ ਵੇਖਣਾ ਹੋਵੇ ਤਾਂ ਆਕੇ ਵੇਖੋ। ਇਵੇਂ ਵਰਨਣ ਕਰਦੇ ਹੋ ਨਾ। ਪਹਿਲੇ ਸੋਚਦੇ ਸੀ, ਸੁਣਦੇ ਸੀ ਕਿ ਸਵਰਗ ਦੀਆਂ ਪਰੀਆਂ ਬਹੁਤ ਸੁੰਦਰ ਹੁੰਦੀਆਂ ਹਨ। ਪਰ ਕਿਸੇ ਨੇ ਵੇਖਿਆ ਨਹੀਂ। ਸਵਰਗ ਵਿੱਚ ਇਹ ਇਹ ਹੁੰਦਾ, ਸੁਣਿਆ ਬਹੁਤ ਪਰ ਹੁਣ ਸਵੈ ਸਵਰਗ ਦੇ ਸੰਸਾਰ ਵਿੱਚ ਪਹੁੰਚ ਗਏ। ਖ਼ੁਦ ਹੀ ਸਵਰਗ ਦੀਆਂ ਪਰੀਆਂ ਬਣ ਗਏ। ਸ਼ਾਮ ਅਤੇ ਸੁੰਦਰ ਬਣ ਗਏ ਨਾ! ਪੰਖ ਮਿਲ ਗਏ ਨਾ। ਇੰਨੇ ਨਿਆਰੇ ਪੰਖ ਗਿਆਨ ਅਤੇ ਯੋਗ ਦੇ ਮਿਲੇ ਹਨ ਜਿਸ ਨਾਲ ਤਿੰਨਾਂ ਹੀ ਲੋਕਾਂ ਦਾ ਚੱਕਰ ਲਗਾ ਸਕਦੇ ਹੋ। ਸਾਈਂਸ ਵਾਲਿਆਂ ਦੇ ਕੋਲ ਵੀ ਇਵੇਂ ਤੇਜ਼ਗਤੀ ਦਾ ਸਾਧਨ ਨਹੀਂ ਹੈ। ਸਭਨੂੰ ਪੰਖ ਮਿਲੇ ਹਨ? ਕੋਈ ਰਹਿ ਤਾਂ ਨਹੀਂ ਗਿਆ ਹੈ। ਇਸ ਸੰਸਾਰ ਦਾ ਹੀ ਗਾਇਨ ਹੈ - ਅਪ੍ਰਾਪ੍ਤ ਨਹੀਂ ਕੋਈ ਚੀਜ਼ ਬ੍ਰਾਹਮਣਾਂ ਦੇ ਸੰਸਾਰ ਵਿੱਚ, ਇਸਲਈ ਗਾਇਨ ਹੈ ਇੱਕ ਬਾਪ ਮਿਲਿਆ ਤਾਂ ਸਭ ਕੁਝ ਮਿਲਿਆ। ਇੱਕ ਦੁਨੀਆਂ ਨਹੀਂ ਪਰ ਤਿੰਨੋ ਲੋਕਾਂ ਦੇ ਮਾਲਿਕ ਬਣ ਜਾਂਦੇ। ਇਸ ਸੰਸਾਰ ਦਾ ਗਾਇਨ ਹੈ ਸਦਾ ਸਭ ਝੂਲਿਆਂ ਵਿੱਚ ਝੂਲਦੇ ਰਹਿੰਦੇ। ਝੂਲਿਆਂ ਵਿੱਚ ਝੂਲਣਾ ਭਾਗਿਆ ਦੀ ਨਿਸ਼ਾਨੀ ਕਿਹਾ ਜਾਂਦਾ ਹੈ। ਇਸ ਸੰਸਾਰ ਦੀ ਵਿਸ਼ੇਸ਼ਤਾ ਕੀ ਹੈ? ਕਦੀ ਅਤਿਇੰਦ੍ਰੀਏ ਸੁੱਖ ਦੇ ਝੂਲਿਆਂ ਵਿੱਚ ਝੂਲਦੇ, ਕਦੀ ਖੁਸ਼ੀ ਦੇ ਝੂਲੇ ਵਿੱਚ ਝੂਲਦੇ, ਕਦੀ ਸ਼ਾਂਤੀ ਦੇ ਝੂਲੇ ਵਿੱਚ, ਕਦੀ ਗਿਆਨ ਦੇ ਝੂਲੇ ਵਿੱਚ ਝੂਲਦੇ। ਪ੍ਰਮਾਤਮ ਗੋਦੀ ਦੇ ਝੂਲੇ ਵਿੱਚ ਝੂਲਦੇ। ਪ੍ਰਮਾਤਮ ਗੋਦੀ ਹੈ ਯਾਦ ਦੀ ਲਵਲੀਨ ਅਵਸਥਾ ਵਿੱਚ ਝੂਲਣਾ। ਜਿਵੇਂ ਗੋਦੀ ਵਿੱਚ ਸਮਾ ਜਾਂਦੇ ਹਨ। ਇਵੇਂ ਪ੍ਰਮਾਤਮ ਯਾਦ ਵਿੱਚ ਸਮਾ ਜਾਂਦੇ, ਲਵਲੀਨ ਹੋ ਜਾਂਦੇ। ਇਹ ਅਲੌਕਿਕ ਗੋਦ ਸੈਕਿੰਡ ਵਿੱਚ ਅਨੇਕ ਜਨਮਾਂ ਦੇ ਦੁੱਖ ਦਰਦ ਭੁਲਾ ਦਿੰਦੀ ਹੈ। ਇਵੇਂ ਸਭ ਝੂਲੇ ਵਿੱਚ ਝੂਲਦੇ ਰਹਿੰਦੇ ਹੋ!

ਕਦੀ ਸੁਪਨੇ ਵਿੱਚ ਵੀ ਸੋਚਿਆ ਸੀ ਕਿ ਇਵੇਂ ਸੰਸਾਰ ਦੇ ਅਧਿਕਾਰੀ ਬਣ ਜਾਵਾਂਗੇ! ਬਾਪਦਾਦਾ ਅੱਜ ਆਪਣੇ ਪਿਆਰੇ ਸੰਸਾਰ ਨੂੰ ਵੇਖ ਰਹੇ ਹਨ। ਇਹ ਸੰਸਾਰ ਪਸੰਦ ਹੈ? ਪਿਆਰਾ ਲੱਗਦਾ ਹੈ? ਕਦੀ ਇੱਕ ਪੈਰ ਉਸ ਸੰਸਾਰ ਵਿੱਚ, ਇੱਕ ਪੈਰ ਇਸ ਸੰਸਾਰ ਵਿੱਚ ਤਾਂ ਨਹੀਂ ਰੱਖਦੇ? 63 ਜਨਮ ਉਸ ਸੰਸਾਰ ਨੂੰ ਵੇਖ ਲਿਆ, ਅਨੁਭਵ ਕਰ ਲਿਆ। ਕੀ ਮਿਲਿਆ? ਕੁਝ ਮਿਲਿਆ ਜਾਂ ਗਵਾਇਆ? ਤਨ ਵੀ ਗਵਾਇਆ, ਮਨ ਦਾ ਸੁੱਖ - ਸ਼ਾਂਤੀ ਗਵਾਇਆ ਅਤੇ ਧਨ ਵੀ ਗਵਾਇਆ! ਸੰਬੰਧ ਵੀ ਗਵਾਇਆ। ਜੋ ਬਾਪ ਨੇ ਸੁੰਦਰ ਤਨ ਦਿੱਤਾ, ਉਹ ਕਿੱਥੇ ਗਵਾਇਆ! ਜੇਕਰ ਧਨ ਵੀ ਇਕੱਠਾ ਕਰਦੇ ਹਨ ਤਾਂ ਕਾਲਾ ਧਨ। ਸਵੱਛ ਧਨ ਕਿੱਥੇ ਗਿਆ? ਜੇਕਰ ਹੈ ਵੀ ਤਾਂ ਕੰਮ ਦਾ ਨਹੀਂ ਹੈ। ਕਹਿਣ ਵਿੱਚ ਕਰੋੜਪਤੀ ਹਨ ਪਰ ਵਿਖਾ ਸਕਦੇ ਹਨ? ਤਾਂ ਸਭ ਕੁਝ ਗਵਾਇਆ ਫ਼ੇਰ ਵੀ ਜੇਕਰ ਬੁੱਧੀ ਜਾਵੇ ਤਾਂ ਕੀ ਕਹਿਣਗੇ! ਸਮਝਦਾਰ? ਇਸਲਈ ਆਪਣੇ ਇਸ ਸ਼੍ਰੇਸ਼ਠ ਸੰਸਾਰ ਨੂੰ ਸਦਾ ਸਮ੍ਰਿਤੀ ਵਿੱਚ ਰੱਖੋ। ਇਸ ਸੰਸਾਰ ਦੇ ਇਸ ਜੀਵਨ ਦੀ ਵਿਸ਼ੇਸ਼ਤਾਵਾਂ ਨੂੰ ਸਦਾ ਸਮ੍ਰਿਤੀ ਵਿੱਚ ਰੱਖ ਸਮਰਥ ਬਣੋ। ਸਮ੍ਰਿਤੀ ਸਵਰੂਪ ਬਣੋ ਤਾਂ ਨਸ਼ਟੋਮੋਹਾ ਸਵੈ ਹੀ ਬਣ ਜਾਣਗੇ। ਪੁਰਾਣੀ ਦੁਨੀਆਂ ਦੀ ਕੋਈ ਵੀ ਚੀਜ਼ ਬੁੱਧੀ ਨੂੰ ਸਵੀਕਾਰ ਨਹੀਂ ਕਰੋ। ਸਵੀਕਾਰ ਕੀਤਾ ਅਰਥਾਤ ਧੋਖਾ ਖਾਧਾ। ਧੋਖਾ ਖਾਣਾ ਅਰਥਾਤ ਦੁੱਖ ਪਾਉਣਾ। ਤਾਂ ਕਿੱਥੇ ਰਹਿਣਾ ਹੈ? ਸ਼੍ਰੇਸ਼ਠ ਸੰਸਾਰ ਵਿੱਚ ਜਾਂ ਪੁਰਾਣੇ ਸੰਸਾਰ ਵਿੱਚ? ਸਦਾ ਅੰਤਰ ਸਪੱਸ਼ਟ ਇਮਰਜ ਰੂਪ ਵਿੱਚ ਰੱਖੋ ਕਿ ਉਹ ਕੀ ਅਤੇ ਇਹ ਕੀ! ਅੱਛਾ!

ਇਵੇਂ ਛੋਟੇ ਜਿਹੇ ਪਿਆਰੇ ਸੰਸਾਰ ਵਿੱਚ ਰਹਿਣ ਵਾਲੀ ਵਿਸ਼ੇਸ਼ ਬ੍ਰਾਹਮਣ ਆਤਮਾਵਾਂ ਨੂੰ, ਸਦਾ ਤਖ਼ਤਨਸ਼ੀਨ ਆਤਮਾਵਾਂ ਨੂੰ, ਸਦਾ ਝੂਲਿਆਂ ਵਿੱਚ ਝੂਲਣ ਵਾਲੀ ਆਤਮਾਵਾਂ ਨੂੰ, ਸਦਾ ਨਿਆਰੇ ਅਤੇ ਪ੍ਰਮਾਤਮ ਪਿਆਰੇ ਬੱਚਿਆਂ ਨੂੰ ਪ੍ਰਮਾਤਮ ਯਾਦ, ਪ੍ਰਮਾਤਮ ਪਿਆਰ ਅਤੇ ਨਮਸਤੇ।

ਸੇਵਾਧਾਰੀ ( ਟੀਚਰਸ ) ਭੈਣਾਂ ਨਾਲ :- ਸੇਵਾਧਾਰੀ ਜਾਂ ਤਿਆਗੀ ਤੱਪਸਵੀ ਆਤਮਾਵਾਂ। ਸੇਵਾ ਦਾ ਫ਼ਲ ਤਾਂ ਸਦਾ ਮਿਲਦਾ ਹੀ ਹੈ ਪਰ ਤਿਆਗ ਅਤੇ ਤਪੱਸਿਆ ਨਾਲ ਸਦਾ ਹੀ ਅੱਗੇ ਵੱਧਦੇ ਰਹਿਣਗੇ। ਸਦਾ ਆਪਣੇ ਨੂੰ ਵਿਸ਼ੇਸ਼ ਆਤਮਾਵਾਂ ਸਮਝ ਕੇ ਵਿਸ਼ੇਸ਼ ਸੇਵਾ ਦਾ ਸਬੂਤ ਦੇਣਾ ਹੈ। ਇਹੀ ਲਕ੍ਸ਼ੇ ਰੱਖੋ ਜਿਨ੍ਹਾਂ ਲਕ੍ਸ਼ੇ ਮਜਬੂਤ ਹੋਵੇਗਾ ਉਹਨੀ ਬਿਲਡਿੰਗ ਵੀ ਚੰਗੀ ਬਣੇਗੀ। ਤਾਂ ਸਦਾ ਸੇਵਾਧਾਰੀ ਸਮਝ ਅੱਗੇ ਵਧੋ। ਜਿਵੇਂ ਬਾਪ ਨੇ ਤੁਹਾਨੂੰ ਚੁਣਿਆ ਉਵੇਂ ਤੁਸੀਂ ਪ੍ਰਜਾ ਨੂੰ ਚੁਣੋ। ਸਵੈ ਸਦਾ ਨਿਰਵਿਘਨ ਬਣ ਸੇਵਾ ਨੂੰ ਵੀ ਨਿਰਵਿਘਨ ਬਣਾਉਂਦੇ ਚਲੋ। ਸੇਵਾ ਤਾਂ ਸਭ ਕਰਦੇ ਹਨ ਪਰ ਨਿਰਵਿਘਨ ਸੇਵਾ ਹੋਵੇ, ਇਸ ਵਿੱਚ ਨੰਬਰ ਮਿਲਦੇ ਹਨ। ਜਿੱਥੇ ਵੀ ਰਹਿੰਦੇ ਹੋ ਉੱਥੇ ਹਰ ਸਟੂਡੈਂਟ ਨਿਰਵਿਘਨ ਹੋਣ, ਵਿਘਨਾਂ ਦੀ ਲਹਿਰ ਨਾ ਹੋਵੇ। ਸ਼ਕਤੀਸ਼ਾਲੀ ਵਾਤਾਵਰਨ ਹੋਵੇ। ਇਸਨੂੰ ਕਹਿੰਦੇ ਹਨ ਨਿਰਵਿਘਨ ਆਤਮਾ। ਇਹੀ ਲਕ੍ਸ਼ੇ ਰੱਖੋ - ਇਵੇਂ ਯਾਦ ਦਾ ਵਾਤਾਵਰਨ ਹੋਵੇ ਜੋ ਵਿਘਨ ਆ ਨਾ ਸਕੇ। ਕਿਲ੍ਹਾ ਹੁੰਦਾ ਹੈ ਤਾਂ ਦੁਸ਼ਮਣ ਆ ਨਹੀਂ ਸਕਦਾ। ਤਾਂ ਨਿਰਵਿਘਨ ਸੇਵਾਧਾਰੀ ਬਣੋ। ਅੱਛਾ!

ਵੱਖ - ਵੱਖ ਗਰੁੱਪ ਨਾਲ :-
1. ਸੇਵਾ ਕਰੋ ਅਤੇ ਸੰਤੁਸ਼ਟਤਾ ਲਵੋ। ਸਿਰਫ਼ ਸੇਵਾ ਨਹੀਂ ਕਰਨਾ ਪਰ ਇਵੇਂ ਸੇਵਾ ਕਰੋ ਜਿਸ ਵਿੱਚ ਸੰਤੁਸ਼ਟਤਾ ਹੋਵੇ। ਸਭ ਦੀਆਂ ਦੁਆਵਾਂ ਮਿਲਣ। ਦੁਆਵਾਂ ਵਾਲੀ ਸੇਵਾ ਸਹਿਜ ਸਫ਼ਲਤਾ ਦਵਾਉਂਦੀ ਹੈ। ਸੇਵਾ ਤਾਂ ਪਲੈਨ ਪ੍ਰਮਾਣ ਕਰਨੀ ਹੀ ਹੈ ਅਤੇ ਖੂਬ ਕਰੋ। ਖੁਸ਼ੀ ਉਮੰਗ ਨਾਲ ਕਰੋ ਪਰ ਇਹ ਧਿਆਨ ਜ਼ਰੂਰ ਰੱਖੋ - ਜੋ ਸੇਵਾ ਕੀਤੀ ਉਸ ਵਿੱਚ ਦੁਆਵਾਂ ਪ੍ਰਾਪਤ ਹੋਈਆਂ? ਜਾਂ ਸਿਰਫ਼ ਮਿਹਨਤ ਕੀਤੀ? ਜਿੱਥੇ ਦੁਆਵਾਂ ਹੋਣਗੀਆਂ ਉੱਥੇ ਮਿਹਨਤ ਨਹੀਂ ਹੋਵੇਗੀ। ਤਾਂ ਹੁਣ ਇਹੀ ਲਕ੍ਸ਼ੇ ਰੱਖੋ ਕਿ ਜਿਸ ਨਾਲ ਵੀ ਸੰਪਰਕ ਵਿੱਚ ਆਓ ਉਸਦੀ ਦੁਆਵਾਂ ਲੈਂਦੇ ਜਾਓ। ਜਦੋ ਸਭਦੀਆਂ ਦੁਆਵਾਂ ਲੈਣਗੇ ਉਦੋਂ ਅੱਧਾਕਲਪ ਤੁਹਾਡੇ ਚਿੱਤਰ ਦੁਆਵਾਂ ਦਿੰਦੇ ਰਹਿਣਗੇ। ਤੁਹਾਡੇ ਚਿੱਤਰ ਤੋਂ ਦੁਆਵਾਂ ਲੈਣ ਆਉਂਦੇ ਹੈ ਨਾ। ਦੇਵੀ ਜਾਂ ਦੇਵਤਾ ਦੇ ਕੋਲੋ ਦੁਆਵਾਂ ਲੈਣ ਜਾਂਦੇ ਹੈ ਨਾ। ਤਾਂ ਹੁਣ ਸ੍ਰਵ ਦੀਆਂ ਦੁਆਵਾਂ ਜਮਾ ਕਰਦੇ ਹੋ ਉਦੋਂ ਚਿੱਤਰਾਂ ਦੁਆਰਾ ਵੀ ਦਿੰਦੇ ਰਹਿੰਦੇ ਹੋ। ਫੰਕਸ਼ਨ ਕਰੋ, ਰੈਲੀ ਕਰੋ...ਵੀ.ਆਈ.ਪੀਜ਼, ਦੀ ਸਰਵਿਸ ਕਰੋ, ਸਭ ਕੁਝ ਕਰੋ ਦੁਆਵਾਂ ਵਾਲੀ ਸੇਵਾ ਕਰੋ। (ਦੁਆਵਾਂ ਲੈਣ ਦਾ ਸਾਧਨ ਕੀ ਹੈ?) ਹਾਂ ਜੀ ਦਾ ਪਾਠ ਪੱਕਾ ਹੋਵੇ। ਕਦੀ ਵੀ ਕਿਸੀ ਨੂੰ ਨਾ ਨਾ ਕਰਕੇ ਹਿੰਮਤਹੀਨ ਨਹੀਂ ਬਣਾਓ। ਸਮਝੋ ਜੇਕਰ ਕੋਈ ਗ਼ਲਤ ਵੀ ਹੋਵੇ ਤਾਂ ਉਸਨੂੰ ਸਿੱਧਾ ਗ਼ਲਤ ਨਹੀਂ ਕਹੋ। ਪਹਿਲੇ ਉਸਨੂੰ ਦਿਲਾਸਾ ਦਵੋ, ਹਿੰਮਤ ਦਵਾਓ। ਉਸਨੂੰ ਹਾਂ ਕਰਕੇ ਪਿੱਛੇ ਸਮਝਾਓ ਤਾਂ ਉਹ ਸਮਝ ਜਾਵੇਗਾ। ਪਹਿਲੇ ਤੋਂ ਹੀ ਨਾ ਨਾ ਕਹੋਗੇ ਤਾਂ ਉਸਦੀ ਜੋ ਥੋੜੀ ਵੀ ਹਿੰਮਤ ਹੋਵੇਗੀ ਉਹ ਖ਼ਤਮ ਹੋ ਜਾਵੇਗੀ। ਗ਼ਲਤ ਤਾਂ ਹੋ ਵੀ ਸਕਦਾ ਹੈ ਪਰ ਗ਼ਲਤ ਨੂੰ ਗ਼ਲਤ ਕਹੋਗੇ ਤਾਂ ਉਹ ਆਪਣੇ ਨੂੰ ਗ਼ਲਤ ਕਦੀ ਨਹੀਂ ਸਮਝੇਗਾ, ਇਸਲਈ ਪਹਿਲੇ ਉਸ ਨੂੰ ਹਾਂ ਕਹੋ, ਹਿੰਮਤ ਵਧਾਓ ਫ਼ੇਰ ਉਹ ਸਵੈ ਜੱਜਮੈਂਟ ਕਰ ਲਵੇਗਾ। ਰਿਗਾਰਡ ਦਵੋ। ਇਹ ਵਿਧੀ ਸਿਰਫ਼ ਅਪਣਾ ਲਓ। ਗ਼ਲਤ ਵੀ ਹੋਵੇ ਤਾਂ ਪਹਿਲੇ ਚੰਗਾ ਕਹੋ, ਪਹਿਲੇ ਉਸਨੂੰ ਹਿੰਮਤ ਆਵੇ। ਕੋਈ ਡਿੱਗਾ ਹੋਇਆ ਹੋਵੇ ਤਾਂ ਕੀ ਉਸਨੂੰ ਹੋਰ ਧੱਕਾ ਦਵੋਗੇ ਜਾਂ ਉਠਾਵੋਂਗੇ?........ਉਸ ਨੂੰ ਸਹਾਰਾ ਦੇਕੇ ਪਹਿਲੇ ਖੜਾ ਕਰੋ। ਇਸਨੂੰ ਕਹਿੰਦੇ ਹੈ ਉਦਾਰਤਾ। ਸਹਿਯੋਗੀ ਬਣਨ ਵਾਲਿਆਂ ਨੂੰ ਸਹਿਯੋਗੀ ਬਣਾਉਂਦੇ ਚਲੋ। ਤੁਸੀਂ ਵੀ ਅੱਗੇ ਮੈਂ ਵੀ ਅੱਗੇ। ਨਾਲ - ਨਾਲ ਚੱਲਦੇ ਚਲੋ। ਹੱਥ ਮਿਲਾਕੇ ਚਲੋ ਤਾਂ ਸਫ਼ਲਤਾ ਹੋਵੇਗੀ ਅਤੇ ਸੰਤੁਸ਼ਟਤਾ ਦੀਆਂ ਦੁਆਵਾਂ ਮਿਲਣਗੀਆਂ। ਇਵੇਂ ਦੁਆਵਾਂ ਲੈਣ ਵਿੱਚ ਮਹਾਨ ਬਣੋ ਤਾਂ ਸੇਵਾ ਵਿੱਚ ਸਵੈ ਮਹਾਨ ਹੋ ਜਾਵੋਗੇ।

ਸੇਵਾਧਾਰੀਆਂ ਨਾਲ :- ਸੇਵਾ ਕਰਦੇ ਹੋਏ ਸਦਾ ਆਪਣੇ ਨੂੰ ਕਰਮਯੋਗੀ ਸਥਿਤੀ ਵਿੱਚ ਸਥਿਤ ਰਹਿਣ ਦਾ ਅਨੁਭਵ ਕਰਦੇ ਹੋ ਕਿ ਕਰਮ ਕਰਦੇ ਹੋਏ ਯਾਦ ਘੱਟ ਹੋ ਜਾਂਦੀ ਹੈ ਅਤੇ ਕਰਮ ਵਿੱਚ ਬੁੱਧੀ ਜ਼ਿਆਦਾ ਰਹਿੰਦੀ ਹੈ! ਕਿਉਂਕਿ ਯਾਦ ਵਿੱਚ ਰਹਿਕੇ ਕਰਮ ਕਰਨ ਨਾਲ ਕਦੀ ਥਕਾਵਟ ਨਹੀਂ ਹੁੰਦੀ। ਯਾਦ ਵਿੱਚ ਰਹਿਕੇ ਕਰਮ ਕਰਨ ਵਾਲੇ ਕਰਮ ਕਰਦੇ ਸਦਾ ਖੁਸ਼ੀ ਦਾ ਅਨੁਭਵ ਕਰਣਗੇ। ਕਰਮਯੋਗੀ ਬਣ ਕਰਮ ਅਰਥਾਤ ਸੇਵਾ ਕਰਦੇ ਹੋ ਨਾ! ਕਰਮਯੋਗੀ ਦੇ ਅਭਿਆਸੀ ਸਦਾ ਹੀ ਹਰ ਕਦਮ ਵਿੱਚ ਵਰਤਮਾਨ ਅਤੇ ਭਵਿੱਖ ਸ਼੍ਰੇਸ਼ਠ ਬਣਾਉਂਦੇ ਹਨ। ਭਵਿੱਖ ਖਾਤਾ ਸਦਾ ਭਰਪੂਰ ਅਤੇ ਵਰਤਮਾਨ ਵੀ ਸਦਾ ਸ਼੍ਰੇਸ਼ਠ। ਇਵੇਂ ਕਰਮਯੋਗੀ ਬਣ ਸੇਵਾ ਦਾ ਪਾਰ੍ਟ ਵਜਾਉਂਦੇ ਹੋ, ਭੁੱਲ ਤਾਂ ਨਹੀਂ ਜਾਂਦਾ? ਮਧੂਬਨ ਵਿੱਚ ਸੇਵਾਧਾਰੀ ਹੈ ਤਾਂ ਮਧੂਬਨ ਸਵੈ ਹੀ ਬਾਪ ਦੀ ਯਾਦ ਦਵਾਉਂਦਾ ਹੈ। ਸ੍ਰਵ ਸ਼ਕਤੀਆਂ ਦਾ ਖਜ਼ਾਨਾ ਜਮਾ ਕੀਤਾ ਹੈ ਨਾ! ਇੰਨਾ ਜਮਾ ਕੀਤਾ ਹੈ ਜੋ ਸਦਾ ਭਰਪੂਰ ਰਹੋਗੇ। ਸੰਗਮਯੁਗ ਤੇ ਬੈਟਰੀ ਸਦਾ ਚਾਰ੍ਜ ਹੈ। ਦਵਾਪਰ ਤੋਂ ਬੈਟਰੀ ਢਿੱਲੀ ਹੁੰਦੀ। ਸੰਗਮ ਤੇ ਸਦਾ ਭਰਪੂਰ, ਸਦਾ ਚਾਰ੍ਜ ਹਨ। ਤਾਂ ਮਧੂਬਨ ਵਿੱਚ ਬੈਟਰੀ ਭਰਨ ਨਹੀਂ ਆਉਂਦੇ ਹੋ, ਸਵਹੇਜ ਮਨਾਉਣ ਆਉਂਦੇ ਹੋ। ਬਾਪ ਅਤੇ ਬੱਚਿਆਂ ਦਾ ਸਨੇਹ ਹੈ ਇਸਲਈ ਮਿਲਣਾ, ਸੁਣਨਾ, ਇਹੀ ਸੰਗਮਯੁਗ ਦੇ ਸਵਹੇਜ ਹਨ। ਅੱਛਾ

ਯੂਥ ਰੈਲੀ ਦੀ ਸਫ਼ਲਤਾ ਦੇ ਪ੍ਰਤੀ ਬਾਪਦਾਦਾ ਦੇ ਵਰਦਾਨੀ ਮਹਾਵਾਕੇ
ਯੂਥ ਵਿੰਗ ਭਾਵੇਂ ਬਣਾਓ। ਜੋ ਵੀ ਕਰੋ - ਸੰਤੁਸ਼ਟਤਾ ਹੋਵੇ, ਸਫ਼ਲਤਾ ਹੋਵੇ। ਬਾਕੀ ਤਾਂ ਸੇਵਾ ਦੇ ਲਈ ਹੀ ਜੀਵਨ ਹੈ। ਆਪਣੇ ਉਮੰਗ ਨਾਲ ਜੇਕਰ ਕੋਈ ਕੰਮ ਕਰਦੇ ਹੋ ਤਾਂ ਉਸ ਵਿੱਚ ਕੋਈ ਹਰਜਾ ਨਹੀਂ। ਪ੍ਰੋਗ੍ਰਾਮ ਹੈ, ਕਰਨਾ ਹੈ ਤਾਂ ਉਹ ਦੂਜਾ ਰੂਪ ਹੋ ਜਾਂਦਾ ਹੈ। ਪਰ ਆਪਣੇ ਉਮੰਗ ਉਤਸਾਹ ਨਾਲ ਕਰਨਾ ਚਾਹੁੰਦੇ ਹੋ ਤਾਂ ਕੋਈ ਹਰਜਾ ਨਹੀਂ। ਜਿੱਥੇ ਵੀ ਜਾਵੋਗੇ ਉੱਥੇ ਜੋ ਵੀ ਮਿਲੇਗਾ ਜੋ ਵੀ ਵੇਖੋਗੇ ਤਾਂ ਸੇਵਾ ਹੈ ਹੀ। ਸਿਰਫ਼ ਬੋਲਣਾ ਹੀ ਸਰਵਿਸ ਨਹੀਂ ਹੁੰਦੀ ਆਪਣਾ ਚੇਹਰਾ ਸਦਾ ਹਰਸ਼ਿਤ ਹੋਵੇ। ਰੂਹਾਨੀ ਚੇਹਰਾ ਵੀ ਸੇਵਾ ਕਰਦਾ ਹੈ। ਲਕ੍ਸ਼ੇ ਰੱਖੋ ਉਮੰਗ - ਉਤਸਾਹ ਨਾਲ ਖੁਸ਼ੀ - ਖੁਸ਼ੀ ਨਾਲ ਰੂਹਾਨੀ ਖੁਸ਼ੀ ਦੀ ਝਲਕ ਵਿਖਾਉਂਦੇ ਹੋਏ ਅੱਗੇ ਵੱਧੋ। ਸਿਰਫ਼ ਜ਼ਬਰਦਸਤੀ ਕੋਈ ਨੂੰ ਨਹੀਂ ਕਰਨਾ ਹੈ। ਪ੍ਰੋਗ੍ਰਾਮ ਬਣਿਆ ਹੈ ਤਾਂ ਕਰਨਾ ਹੀ ਹੈ, ਇਵੇਂ ਕੋਈ ਗੱਲ ਨਹੀਂ ਹੈ, ਆਪਣਾ ਉਮੰਗ - ਉਤਸਾਹ ਹੈ ਤਾਂ ਕਰੋ, ਚੰਗਾ ਹੈ।

ਜੇਕਰ ਕਿਸੇ ਵਿੱਚ ਉਮੰਗ ਨਹੀਂ ਹੈ ਤਾਂ ਬੰਨੇ ਹੋਏ ਨਹੀਂ ਹੈ। ਹਰਜਾ ਨਹੀਂ ਹੈ। ਉਵੇਂ ਜੋ ਲਕ੍ਸ਼ੇ ਸੀ ਇਸ ਗੋਲਡਨ ਜੁਬਲੀ ਤੱਕ ਸਭ ਏਰੀਆ ਨੂੰ ਕਵਰ ਕਰਨ ਦਾ ਤਾਂ ਜਿਵੇਂ ਉਹ ਪੈਦਲ ਚੱਲਣ ਵਾਲੇ ਆਪਣੇ ਗਰੁੱਪ ਵਿੱਚ ਆਉਣਗੇ ਉਵੇਂ ਬਸ ਦੁਆਰਾ ਆਉਣ ਵਾਲੇ ਵੀ ਹੋਣ। ਹਰ ਜੋਨ ਜਾਂ ਹਰ ਏਰੀਆ ਵਿੱਚ ਬਸ ਦੁਆਰਾ ਸਰਵਿਸ ਕਰਦੇ ਦਿੱਲੀ ਪਹੁੰਚ ਸਕਦੇ ਹਨ। ਦੋ ਪ੍ਰਕਾਰ ਦੇ ਗਰੁੱਪ ਬਣਾ ਦਵੋ। ਇੱਕ ਬਸ ਦੁਆਰਾ ਆਉਂਦੇ ਰਹਿਣ ਅਤੇ ਸੇਵਾ ਕਰਦੇ ਆਉਣ ਅਤੇ ਇੱਕ ਪੈਦਲ ਦੁਆਰਾ। ਡਬਲ ਹੋ ਜਾਵੇਗਾ। ਕਰ ਸਕਦੇ ਹਨ, ਯੂਥ ਹੈ ਨਾ। ਉਸਨੂੰ ਕਿੱਥੇ ਨਾ ਕਿੱਥੇ ਸ਼ਕਤੀ ਤਾਂ ਲਗਾਉਣੀ ਹੀ ਹੈ। ਸੇਵਾ ਵਿੱਚ ਸ਼ਕਤੀ ਲਗੇਗੀ ਤਾਂ ਚੰਗਾ ਹੈ। ਇਸ ਵਿੱਚ ਦੋਨੋ ਹੀ ਭਾਵ ਸਿੱਧ ਹੋ ਜਾਵੇ - ਸੇਵਾ ਵੀ ਸਿੱਧ ਹੋਵੇ ਅਤੇ ਨਾਮ ਵੀ ਰੱਖਿਆ ਹੈ ਪਦਯਾਤਰਾ ਤਾਂ ਉਹ ਵੀ ਸਿੱਧ ਹੋ ਜਾਵੇ। ਹਰ ਸਟੇਟ ਵਾਲੇ ਜੇਕਰ ਉਨ੍ਹਾਂ ਦਾ (ਪਦਯਾਤ੍ਰੀਆਂ ਦਾ) ਇੰਟਰਵਿਊ ਲੈਣ ਦਾ ਪਹਿਲੇ ਤੋਂ ਹੀ ਪ੍ਰਬੰਧ ਰੱਖਣਗੇ ਤਾਂ ਆਟੋਮੇਟਿਕਲੀ ਆਵਾਜ਼ ਫੈਲੇਗਾ। ਪਰ ਸਿਰਫ਼ ਇਹ ਜ਼ਰੂਰ ਹੋਣਾ ਚਾਹੀਦਾ ਕਿ ਰੂਹਾਨੀ ਯਾਤਰਾ ਵਿਖਾਈ ਦਵੇ, ਪਦਯਾਤਰਾ ਸਿਰਫ਼ ਨਹੀਂ ਵਿਖਾਈ ਦਵੇ, ਰੂਹਾਨੀਅਤ ਅਤੇ ਖੁਸ਼ੀ ਦੀ ਝਲਕ ਹੋਵੇ। ਤਾਂ ਨਵੀਨਤਾ ਵਿਖਾਈ ਦੇਵੇਗੀ। ਸਾਧਾਰਨ ਜਿਵੇਂ ਹੋਰਾਂ ਨੂੰ ਯਾਤਰਾ ਕੱਢਦੇ ਹਨ, ਉਵੇਂ ਨਹੀਂ ਲਗੇ ਪਰ ਇਵੇਂ ਲਗੇ ਇਹ ਡਬਲ ਯਾਤਰੀ ਹਨ, ਇੱਕ ਯਾਤਰਾ ਨਹੀਂ ਕਰਦੇ ਹਨ। ਯਾਦ ਦੀ ਯਾਤਰਾ ਵਾਲੇ ਵੀ ਹਨ, ਪੱਦ ਯਾਤਰਾ ਵਾਲੇ ਵੀ ਹਨ। ਡਬਲ ਯਾਤਰਾ ਦਾ ਪ੍ਰਭਾਵ ਚੇਹਰੇ ਤੋਂ ਵਿਖਾਈ ਦਵੇ, ਤਾਂ ਚੰਗਾ ਹੈ।

ਵਿਸ਼ਵ ਦੇ ਰਾਜਨੇਤਾਵਾਂ ਦੇ ਪ੍ਰਤੀ ਅਵਿਅਕਤ ਬਾਪਦਾਦਾ ਦਾ ਮਧੁਰ ਸੰਦੇਸ਼
ਵਿਸ਼ਵ ਦੇ ਹਰ ਇੱਕ ਰਾਜ ਨੇਤਾ ਆਪਣੇ ਦੇਸ਼ ਨੂੰ ਜਾਂ ਦੇਸ਼ਵਾਸ਼ੀਆਂ ਨੂੰ ਪ੍ਰਗਤੀ ਵੱਲ ਲੈ ਜਾਣ ਦੀ ਸ਼ੁਭ ਭਾਵਨਾ, ਸ਼ੁਭਕਾਮਨਾ ਨਾਲ ਆਪਣੇ - ਆਪਣੇ ਕੰਮ ਵਿੱਚ ਲਗੇ ਹੋਏ ਹਨ। ਪਰ ਭਾਵਨਾ ਬਹੁਤ ਸ਼੍ਰੇਸ਼ਠ ਹੈ, ਪ੍ਰਤੱਖਤਾ ਪ੍ਰਮਾਣ ਜਿਨ੍ਹਾਂ ਚਾਹੁੰਦੇ ਹਨ ਉਨ੍ਹਾਂ ਨਹੀਂ ਹੁੰਦਾ - ਇਹ ਕਿਉਂ? ਕਿਉਂਕਿ ਅੱਜ ਦੀ ਜਨਤਾ ਜਾਂ ਬਹੁਤ ਸਾਰੇ ਨੇਤਾਵਾਂ ਦੀਆਂ ਮਨ ਦੀਆਂ ਭਾਵਨਾਵਾਂ ਸੇਵਾ ਭਾਵ, ਪ੍ਰੇਮ ਭਾਵ ਦੇ ਬਜਾਏ ਸਵਾਰਥ ਭਾਵ, ਇਰਸ਼ਾ ਭਾਵ ਵਿੱਚ ਬਦਲ ਗਈ ਹੈ, ਇਸਲਈ ਇਸ ਫਾਊਂਡੇਸ਼ਨ ਨੂੰ ਸਮਾਪਤ ਕਰਨ ਦੇ ਲਈ ਪ੍ਰਾਕ੍ਰਤਿਕ ਸ਼ਕਤੀ, ਵਿਗਿਆਨਿਕ ਸ਼ਕਤੀ ਵਰਲਡਲੀ ਨਾਲੇਜ਼ ਦੀ ਸ਼ਕਤੀ, ਰਾਜ ਦੇ ਅਥਾਰਿਟੀ ਦੀ ਸ਼ਕਤੀ ਦੁਆਰਾ ਤਾਂ ਆਪਣੇ ਪ੍ਰਯਤਨ ਕੀਤੇ ਹਨ ਪਰ ਅਸਲ ਸਾਧਨ ਸਪ੍ਰਿਚੂਅਲ ਪਾਵਰ ਹੈ, ਜਿਸ ਨਾਲ ਹੀ ਮਨ ਦੀ ਭਾਵਨਾ ਸਹਿਜ ਬਦਲ ਸਕਦੀ ਹੈ, ਉਸ ਪਾਸੇ ਅਟੈਂਸ਼ਨ ਘੱਟ ਹੈ, ਇਸਲਈ ਬਦਲੀ ਹੋਈ ਭਾਵਨਾਵਾਂ ਦਾ ਬੀਜ ਨਹੀਂ ਸਮਾਪਤ ਹੁੰਦਾ। ਥੋੜ੍ਹੇ ਵਕ਼ਤ ਲਈ ਦੱਬ ਜਾਂਦਾ ਹੈ। ਪਰ ਵਕ਼ਤ ਪ੍ਰਮਾਣ ਹੋਰ ਹੀ ਉਗ੍ਰ ( ਭਿਆਨਕ) ਰੂਪ ਵਿੱਚ ਪ੍ਰਤੱਖ ਹੋ ਜਾਂਦਾ ਹੈ। ਇਸਲਈ ਸਪ੍ਰਿਚੂਅਲ ਬਾਪ ਦਾ ਸਪ੍ਰਿਚੂਅਲ ਬੱਚਿਆਂ, ਆਤਮਾਵਾਂ ਪ੍ਰਤੀ ਸੰਦੇਸ਼ ਹੈ ਕਿ ਸਦਾ ਆਪਣੇ ਨੂੰ ਸਪ੍ਰਿਟ (ਸੋਲ) ਸਮਝ ਸਪ੍ਰਿਚੂਅਲ ਬਾਪ ਨਾਲ ਸੰਬੰਧ ਜੋੜ ਸਪ੍ਰਿਚੂਅਲ ਸ਼ਕਤੀ ਲੈ ਆਪਣੇ ਮਨ ਦੇ ਨੇਤਾ ਬਣੋ ਉਦੋਂ ਰਾਜ ਨੇਤਾ ਬਣ ਹੋਰਾਂ ਦੇ ਵੀ ਮਨ ਦੀ ਭਾਵਨਾਵਾਂ ਨੂੰ ਬਦਲ ਸਕੋਗੇ। ਤੁਹਾਡੇ ਮਨ ਦਾ ਸੰਕਲਪ ਅਤੇ ਜਨਤਾ ਦਾ ਪ੍ਰੈਕਟੀਕਲ ਕਰਮ ਇੱਕ ਹੋ ਜਾਵੇਗਾ। ਦੋਨਾਂ ਦੇ ਸਹਿਯੋਗ ਨਾਲ ਸਫ਼ਲਤਾ ਦਾ ਪ੍ਰਤੱਖ ਪ੍ਰਮਾਣ ਅਨੁਭਵ ਹੋਵੇਗਾ। ਯਾਦ ਰਹੇ ਕਿ ਸੈਲਫ ਰੂਲ ਅਧਿਕਾਰੀ ਹੀ ਸਦਾ ਯੋਗ ਰਾਜਨੇਤਾ ਦੇ ਰੂਲ ਅਧਿਕਾਰੀ ਬਣ ਸਕਦੇ ਹਨ। ਅਤੇ ਸਵਰਾਜ ਤੁਹਾਡਾ ਸਪ੍ਰਿਚੂਅਲ ਫ਼ਾਦਰਲੀ ਬਰ੍ਥ ਰਾਇਟ ਹੈ। ਇਸ ਬਰ੍ਥ ਰਾਇਟ ਦੀ ਸ਼ਕਤੀ ਨਾਲ ਰਾਇਟਿਅਸ ਦੀ ਸ਼ਕਤੀ ਵੀ ਅਨੁਭਵ ਕਰਣਗੇ ਅਤੇ ਸਫ਼ਲ ਰਹਿਣਗੇ।

ਵਰਦਾਨ:-
ਸੰਗਠਨ ਵਿੱਚ ਰਹਿੰਦੇ ਲਕ੍ਸ਼ੇ ਅਤੇ ਲਕਸ਼ਣ ਨੂੰ ਸਮਾਨ ਬਣਾਉਣ ਵਾਲੇ ਸਦਾ ਸ਼ਕਤੀਸ਼ਾਲੀ ਆਤਮਾ ਭਵ

ਸੰਗਠਨ ਵਿੱਚ ਇੱਕ ਦੂਜੇ ਨੂੰ ਵੇਖਕੇ ਉਮੰਗ ਉਤਸਾਹ ਵੀ ਆਉਂਦਾ ਹੈ ਤਾਂ ਅਲਬੇਲਾਪਨ ਵੀ ਆਉਂਦਾ ਹੈ। ਸੋਚਦੇ ਹਨ ਇਹ ਵੀ ਕਰਦੇ ਹਨ, ਅਸੀਂ ਵੀ ਕੀਤਾ ਤਾਂ ਕੀ ਹੋਇਆ, ਇਸਲਈ ਸੰਗਠਨ ਨਾਲ ਸ਼੍ਰੇਸ਼ਠ ਬਣਨ ਦਾ ਸਹਿਯੋਗ ਲਵੋ। ਹਰ ਕਰਮ ਕਰਨ ਤੋਂ ਪਹਿਲੇ ਇਹ ਵਿਸ਼ੇਸ਼ ਅਟੈਂਸ਼ਨ ਜਾ ਲਕ੍ਸ਼ੇ ਹੋ ਕਿ ਮੈਨੂੰ ਸਵੈ ਨੂੰ ਸੰਪੰਨ ਬਣਾਕੇ ਸੈਮਪੁਲ ਬਣਨਾ ਹੈ। ਮੈਨੂੰ ਕਰਕੇ ਹੋਰਾਂ ਨੂੰ ਕਰਾਉਣਾ ਹੈ। ਫ਼ੇਰ ਬਾਰ - ਬਾਰ ਇਸ ਲਕ੍ਸ਼ੇ ਨੂੰ ਇਮਰਜ਼ ਕਰੋ। ਲਕ੍ਸ਼ੇ ਅਤੇ ਲਕਸ਼ਣ ਨੂੰ ਮਿਲਾਉਂਦੇ ਚਲੋ ਤਾਂ ਸ਼ਕਤੀਸ਼ਾਲੀ ਹੋ ਜਾਵੋਗੇ।

ਸਲੋਗਨ:-
ਲਾਸ੍ਟ ਵਿੱਚ ਫਾਸਟ ਜਾਣਾ ਹੈ ਤਾਂ ਸਾਧਾਰਨ ਅਤੇ ਵਿਅਰ੍ਥ ਸੰਕਲਪਾਂ ਵਿੱਚ ਵਕ਼ਤ ਨਹੀਂ ਗਵਾਓ।