09.02.21 Punjabi Morning Murli Om Shanti BapDada Madhuban
"ਮਿੱਠੇ ਬੱਚੇ:- ਤੁਸੀਂ
ਹੁਣ ਅਮਰਲੋਕ ਸਥਾਪਨ ਕਰਨ ਦੇ ਨਿਮਿਤ ਹੋ, ਜਿੱਥੇ ਕੋਈ ਵੀ ਦੁੱਖ ਅਤੇ ਪਾਪ ਨਹੀਂ ਹੋਵੇਗਾ, ਉਹ ਹੈ
ਹੀ ਵਾਈਸਲੈਸ ਵਰਲਡ"
ਪ੍ਰਸ਼ਨ:-
ਗਾਡਲੀ ਫੈਮਿਲੀ
ਦਾ ਵੰਡਰਫੁੱਲ ਪਲਾਨ ਕਿਹੜਾ ਹੈ?
ਉੱਤਰ:-
ਗਾਡਲੀ ਫੈਮਿਲੀ ਦਾ ਪਲਾਨ ਹੈ - "ਫੈਮਿਲੀ ਪਲਾਨਿੰਗ ਕਰਨਾ"। ਇੱਕ ਸੱਤ ਧਰਮ ਸਥਾਪਨ ਕਰ ਕਈ ਧਰਮਾਂ
ਦਾ ਵਿਨਾਸ਼ ਕਰਨਾ ਹੈ। ਮਨੁੱਖ ਬਰਥ ਕੰਟਰੋਲ ਕਰਨ ਦੇ ਪਲਾਨ ਬਣਾਉਂਦੇ ਹਨ, ਬਾਪ ਕਹਿੰਦੇ ਹਨ ਉਨ੍ਹਾਂ
ਦੇ ਪਲਾਨ ਚਲ ਨਾ ਸਕਣ। ਮੈਂ ਹੀ ਨਵੀਂ ਦੁਨੀਆਂ ਦੀ ਸਥਾਪਨਾ ਕਰਦਾ ਹਾਂ ਤਾਂ ਬਾਕੀ ਸਭ ਆਤਮਾਵਾਂ
ਉੱਪਰ ਘਰ ਵਿੱਚ ਚਲੀਆਂ ਜਾਂਦੀਆਂ ਜਾਂਦੀ ਹਨ। ਬਹੁਤ ਥੋੜੀ ਆਤਮਾਵਾਂ ਹੀ ਰਹਿੰਦੀਆਂ ਹਨ।
ਓਮ ਸ਼ਾਂਤੀ
ਇਹ ਘਰ
ਵੀ ਹੈ, ਯੂਨੀਵਰਸਿਟੀ ਵੀ ਹੈ ਅਤੇ ਇੰਸਟੀਚਿਊਟ ਵੀ ਹੈ। ਤੁਸੀਂ ਬੱਚਿਆਂ ਦੀ ਆਤਮਾ ਜਾਣਦੀ ਹੈ ਕਿ ਉਹ
ਹੈ ਸ਼ਿਵਬਾਬਾ। ਆਤਮਾਵਾਂ ਹਨ ਸਾਲੀਗ੍ਰਾਮ। ਜਿਨ੍ਹਾਂ ਦਾ ਇਹ ਸ਼ਰੀਰ ਹੈ, ਸ਼ਰੀਰ ਨਹੀਂ ਕਹੇਗਾ ਸਾਡੀ
ਆਤਮਾ। ਆਤਮਾ ਕਹਿੰਦੀ ਹੈ ਸਾਡਾ ਸ਼ਰੀਰ। ਆਤਮਾ ਹੈ ਅਵਿਨਾਸ਼ੀ, ਸ਼ਰੀਰ ਹੈ ਵਿਨਾਸ਼ੀ। ਹੁਣ ਤੁਸੀਂ ਆਪਣੇ
ਨੂੰ ਆਤਮਾ ਸਮਝਦੇ ਹੋ। ਸਾਡਾ ਬਾਬਾ ਸ਼ਿਵ ਹੈ, ਉਹ ਹੈ ਸੁਪ੍ਰੀਮ ਫਾਦਰ। ਆਤਮਾ ਜਾਣਦੀ ਹੈ ਉਹ ਸਾਡਾ
ਸੁਪਰੀਮ ਬਾਬਾ ਵੀ ਹੈ। ਸੁਪਰੀਮ ਟੀਚਰ ਵੀ ਹੈ, ਸੁਪ੍ਰੀਮ ਗੁਰੂ ਵੀ ਹੈ। ਭਗਤੀਮਾਰਗ ਵਿੱਚ ਵੀ
ਬੁਲਾਉਂਦੇ ਹਨ - ਓ ਗਾਡ ਫਾਦਰ। ਮਰਨ ਸਮੇਂ ਵੀ ਕਹਿੰਦੇ ਹਨ - ਹੇ ਭਗਵਾਨ, ਹੇ ਈਸ਼ਵਰ। ਪੁਕਾਰਦੇ ਹਨ
ਨਾ। ਪਰ ਕਿਸੇ ਦੀ ਬੁੱਧੀ ਵਿੱਚ ਪੂਰੀ ਤਰ੍ਹਾਂ ਬੈਠਦਾ ਨਹੀਂ ਹੈ। ਫਾਦਰ ਤਾਂ ਸਭ ਆਤਮਾਵਾਂ ਦਾ ਇੱਕ
ਹੋ ਗਿਆ, ਫਿਰ ਕਿਹਾ ਜਾਂਦਾ ਹੈ - ਹੇ ਪਤਿਤ - ਪਾਵਨ। ਤਾਂ ਗੁਰੂ ਵੀ ਹੋ ਗਿਆ। ਕਹਿੰਦੇ ਹਨ ਦੁੱਖ
ਤੋਂ ਸਾਨੂੰ ਲਿਬ੍ਰੇਟ ਕਰ ਸ਼ਾਂਤੀਧਾਮ ਵਿੱਚ ਲੈ ਜਾਓ। ਤਾਂ ਬਾਪ ਵੀ ਹੋਇਆ ਫਿਰ ਪਤਿਤ - ਪਾਵਨ
ਸਤਿਗੁਰੂ ਵੀ ਹੋਇਆ, ਫਿਰ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ, ਮਨੁੱਖ 84 ਜਨਮ ਕਿਵੇਂ ਲੈਂਦੇ ਹਨ,
ਉਹ ਬੇਹੱਦ ਦੀ ਹਿਸਟ੍ਰੀ - ਜੋਗ੍ਰਾਫੀ ਸੁਣਾਉਂਦੇ ਹਨ ਇਸਲਈ ਸੁਪ੍ਰੀਮ ਟੀਚਰ ਵੀ ਹੋਇਆ। ਅਗਿਆਨਕਾਲ
ਵਿੱਚ ਬਾਪ ਵੱਖ, ਟੀਚਰ ਵੱਖ, ਗੁਰੂ ਵੱਖ ਹੁੰਦੇ ਹਨ। ਇਹ ਬੇਹੱਦ ਦਾ ਬਾਪ, ਟੀਚਰ, ਗੁਰੂ ਇੱਕ ਹੀ
ਹੈ। ਕਿੰਨਾ ਫਰਕ ਹੋ ਗਿਆ ਬੇਹੱਦ ਦਾ ਬਾਪ ਬੇਹੱਦ ਦਾ ਵਰਸਾ ਦਿੰਦੇ ਹਨ ਬੱਚਿਆਂ ਨੂੰ। ਉਹ ਵੀ ਹੱਦ
ਦਾ ਵਰਸਾ ਦਿੰਦੇ ਹਨ। ਪੜ੍ਹਾਈ ਵੀ ਹੱਦ ਦੀ ਹੈ। ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਨੂੰ ਤਾਂ ਕੋਈ
ਜਾਣਦੇ ਨਹੀਂ। ਇਹ ਕਿਸੇ ਨੂੰ ਪਤਾ ਨਹੀਂ ਹੈ - ਲਕਸ਼ਮੀ - ਨਾਰਾਇਣ ਨੇ ਰਾਜ ਕਿਵੇਂ ਪਾਇਆ? ਕਿੰਨਾ ਸਮੇਂ
ਉਹ ਰਾਜ ਚੱਲਿਆ? ਫਿਰ ਤ੍ਰੇਤਾ ਦੇ ਰਾਮ - ਸੀਤਾ ਨੇ ਕਿੰਨਾ ਸਮੇਂ ਰਾਜ ਕੀਤਾ ? ਕੁਝ ਨਹੀਂ ਜਾਣਦੇ।
ਹੁਣ ਤੁਸੀਂ ਬੱਚੇ ਸਮਝਦੇ ਹੋ ਬੇਹੱਦ ਦਾ ਬਾਪ ਆਏ ਹਨ ਸਾਨੂੰ ਪੜ੍ਹਾਉਣ। ਫਿਰ ਬਾਬਾ ਸਦਗਤੀ ਦਾ ਰਸਤਾ
ਦੱਸਦੇ ਹਨ। ਤੁਸੀਂ 84 ਜਨਮ ਲੈਂਦੇ - ਲੈਂਦੇ ਪਤਿਤ ਬਣਦੇ ਹੋ। ਹੁਣ ਪਾਵਨ ਬਣਨਾ ਹੈ। ਇਹ ਹੈ
ਤਮੋਪ੍ਰਧਾਨ ਦੁਨੀਆਂ। ਸਤੋ, ਰਜੋ, ਤਮੋ ਵਿੱਚ ਹਰ ਚੀਜ਼ ਆਉਂਦੀ ਹੈ। ਇਹ ਜੋ ਸ੍ਰਿਸ਼ਟੀ ਹੈ, ਉਨ੍ਹਾਂ
ਦੀ ਵੀ ਉਮਰ ਹੈ ਨਵੀਂ ਸੋ ਪੁਰਾਣੀ, ਪੁਰਾਣੀ ਸੋ ਫਿਰ ਨਵੀਂ ਹੁੰਦੀ ਹੈ। ਇਹ ਤਾਂ ਸਭ ਜਾਣਦੇ ਹਨ।
ਸਤਿਯੁਗ ਵਿੱਚ ਭਾਰਤ ਹੀ ਸੀ, ਉਨ੍ਹਾਂ ਵਿੱਚ ਦੇਵੀ - ਦੇਵਤਾਵਾਂ ਦਾ ਰਾਜ ਸੀ। ਗਾਡ ਗਾਡੇਜ ਦਾ ਰਾਜ
ਸੀ। ਅੱਛਾ ਫਿਰ ਕੀ ਹੋਇਆ? ਉਨ੍ਹਾਂਨੇ ਪੁਨਰਜਨਮ ਲੀਤਾ। ਸਤੋਪ੍ਰਧਾਨ ਤੋਂ ਸਤੋ, ਸਤੋ ਤੋਂ ਰਜੋ ਤਮੋ
ਵਿੱਚ ਆਏ। ਇੰਨੇ - ਇੰਨੇ ਜਨਮ ਲੀਤੇ। ਭਾਰਤ ਵਿੱਚ 5 ਹਜ਼ਾਰ ਵਰ੍ਹੇ ਪਹਿਲੇ ਜਦੋਂ ਲਕਸ਼ਮੀ - ਨਾਰਾਇਣ
ਦਾ ਰਾਜ ਸੀ ਤਾਂ ਉੱਥੇ ਮਨੁੱਖਾਂ ਦੀ ਉਮਰ ਐਵਰੇਜ 125- 150 ਵਰ੍ਹੇ ਹੁੰਦੀ ਹੈ। ਉਸ ਨੂੰ ਅਮਰਲੋਕ
ਕਿਹਾ ਜਾਂਦਾ ਹੈ। ਅਕਾਲੇ ਮ੍ਰਿਤੂ ਕਦੀ ਹੁੰਦੀ ਨਹੀਂ। ਇਹ ਹੈ ਮ੍ਰਿਤੂਲੋਕ। ਅਮਰਲੋਕ ਵਿੱਚ ਮਨੁੱਖ
ਅਮਰ ਰਹਿੰਦੇ ਹਨ, ਉਮਰ ਵੱਡੀ ਰਹਿੰਦੀ ਹੈ। ਸਤਿਯੁਗ ਵਿੱਚ ਪਵਿੱਤਰ ਗ੍ਰਹਿਸਥ ਆਸ਼ਰਮ ਸੀ। ਵਾਇਸਲੈਸ
ਵਰਲਡ ਕਿਹਾ ਜਾਂਦਾ ਹੈ। ਹੁਣ ਹੈ ਵਿਸ਼ਸ਼ ਵਰਲਡ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਸ਼ਿਵਬਾਬਾ ਦੀ
ਸੰਤਾਨ ਹਾਂ। ਵਰਸਾ ਸ਼ਿਵਬਾਬਾ ਤੋਂ ਮਿਲਦਾ ਹੈ। ਇਹ ਦਾਦਾ, ਉਹ ਦਾਦਾ (ਗ੍ਰੈੰਡ ਫਾਦਰ) ਵਰਸਾ ਦਾਦੇ
ਦਾ ਮਿਲਦਾ ਹੈ। ਦਾਦੇ ਦੀ ਪ੍ਰਾਪਰਟੀ ਤੇ ਸਭ ਦਾ ਹੱਕ ਰਹਿੰਦਾ ਹੈ। ਬ੍ਰਹਮਾ ਨੂੰ ਕਿਹਾ ਜਾਂਦਾ ਹੈ
ਪ੍ਰਜਾਪਿਤਾ। ਏਡਮ ਅਤੇ ਈਵ, ਆਦਮੀ ਬੀਬੀ। ਉਹ ਹੈ ਨਿਰਾਕਾਰ ਗਾਡ ਫਾਦਰ। ਇਹ (ਪ੍ਰਜਾਪਿਤਾ) ਹੋ ਗਿਆ
ਸਾਕਾਰੀ ਫਾਦਰ। ਇਨ੍ਹਾਂ ਨੂੰ ਆਪਣਾ ਸ਼ਰੀਰ ਹੈ। ਸ਼ਿਵਬਾਬਾ ਨੂੰ ਆਪਣਾ ਸ਼ਰੀਰ ਨਹੀਂ ਹੈ। ਤਾਂ ਤੁਹਾਨੂੰ
ਵਰਸਾ ਮਿਲਦਾ ਹੈ ਸ਼ਿਵਬਾਬਾ ਤੋਂ ਬ੍ਰਹਮਾ ਦਵਾਰਾ। ਦਾਦੇ ਦੀ ਮਲਕੀਅਤ ਮਿਲੇਗੀ ਤਾਂ ਬਾਪ ਦਵਾਰਾ ਨਾ।
ਸ਼ਿਵਬਾਬਾ ਤੋਂ ਵੀ ਬ੍ਰਹਮਾ ਦਵਾਰਾ ਤੁਸੀਂ ਫਿਰ ਮਨੁੱਖ ਤੋਂ ਦੇਵਤਾ ਬਣ ਰਹੇ ਹੋ। ਮਨੁੱਖ ਤੋਂ ਦੇਵਤਾ
ਕੀਏ ਕਰਤ ਨਾ ਲਾਗੀ ਵਾਰ…ਕਿਸ ਨੇ ਬਣਾਇਆ? ਭਗਵਾਨ ਨੇ। ਮਹਿਮਾ ਕਰਦੇ ਹੈ ਨਾ ਗ੍ਰੰਥ ਵਿੱਚ। ਮਹਿਮਾ
ਬਹੁਤ ਹੈ। ਜਿਵੇਂ ਬਾਬਾ ਕਹਿੰਦੇ ਹਨ ਅਲਫ਼ ਨੂੰ ਯਾਦ ਕਰੋ ਤਾਂ ਬੇ ਬਾਦਸ਼ਾਹੀ ਤੁਹਾਡੀ। ਗੁਰੂਨਾਨਕ ਵੀ
ਕਹਿੰਦੇ ਹਨ ਜਪ ਸਾਹਿਬ ਨੂੰ ਤਾਂ ਸੁੱਖ ਮਿਲੇ। ਉਸ ਨਿਰਾਕਾਰ ਅਕਾਲਮੂਰਤ ਬਾਪ ਦੀ ਹੀ ਮਹਿਮਾ ਗਾਉਂਦੇ
ਹਨ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਸੁੱਖ ਮਿਲੇ। ਹੁਣ ਬਾਪ ਨੂੰ ਹੀ ਯਾਦ ਕਰਦੇ ਹਨ। ਲੜਾਈ
ਪੂਰੀ ਹੋਵੇਗੀ ਫਿਰ ਲਕਸ਼ਮੀ - ਨਰਾਇਣ ਦੇ ਰਾਜ ਵਿੱਚ ਇੱਕ ਹੀ ਧਰਮ ਹੋਵੇਗਾ। ਇਹ ਸਮਝਣ ਦੀਆਂ ਗੱਲਾਂ
ਹਨ। ਭਗਵਾਨੁਵਾਚ - ਪਤਿਤ - ਪਾਵਨ ਗਿਆਨ ਦਾ ਸਾਗਰ ਭਗਵਾਨ ਨੂੰ ਕਿਹਾ ਜਾਂਦਾ ਹੈ। ਉਹ ਹੀ ਦੁੱਖ ਹਰਤਾ
ਸੁੱਖ ਕਰਤਾ ਹੈ। ਜਦੋਂ ਅਸੀਂ ਬਾਪ ਦੇ ਬੱਚੇ ਹਾਂ ਤਾਂ ਜਰੂਰ ਅਸੀਂ ਸੁੱਖ ਵਿੱਚ ਹੋਣੇ ਚਾਹੀਦੇ ਹਾਂ।
ਬਰੋਬਰ ਭਾਰਤਵਾਸੀ ਸਤਿਯੁਗ ਵਿੱਚ ਸਨ। ਬਾਕੀ ਸਭ ਆਤਮਾਵਾਂ ਸ਼ਾਂਤੀਧਾਮ ਵਿੱਚ ਸਨ। ਹੁਣ ਤਾਂ ਸਭ
ਆਤਮਾਵਾਂ ਇੱਥੇ ਆ ਰਹੀਆਂ ਹਨ। ਫਿਰ ਅਸੀਂ ਜਾਕੇ ਦੇਵੀ - ਦੇਵਤਾ ਬਣਾਂਗੇ। ਸ੍ਵਰਗ ਵਿੱਚ ਪਾਰ੍ਟ
ਵਜਾਉਂਦੇ ਹਾਂ। ਇਹ ਪੁਰਾਣੀ ਦੁਨੀਆਂ ਹੈ ਦੁੱਖਧਾਮ, ਨਵੀਂ ਦੁਨੀਆਂ ਹੈ ਸੁੱਖਧਾਮ। ਪੁਰਾਣ ਘਰ ਹੁੰਦਾ
ਹੈ ਤਾਂ ਫਿਰ ਉਨ੍ਹਾਂ ਵਿੱਚ ਚੂਹੇ ਸੱਪ ਆਦਿ ਨਿਕਲਦੇ ਹਨ। ਇਹ ਦੁਨੀਆਂ ਵੀ ਇਵੇਂ ਦੀ ਹੈ। ਇਸ ਕਲਪ
ਦੀ ਉਮਰ 5 ਹਜ਼ਾਰ ਵਰ੍ਹੇ ਹੈ। ਹੁਣ ਹੈ ਅੰਤ। ਗਾਂਧੀ ਜੀ ਵੀ ਚਾਹੁੰਦੇ ਸਨ ਨਵੀਂ ਦੁਨੀਆਂ ਨਵੀਂ ਦਿੱਲੀ
ਹੋਵੇ, ਰਾਮਰਾਜ ਹੋਵੇ। ਪਰ ਇਹ ਤਾਂ ਬਾਪ ਦਾ ਹੀ ਕੰਮ ਹੈ। ਦੇਵਤਾਵਾਂ ਦੇ ਰਾਜ ਨੂੰ ਹੀ ਰਾਮਰਾਜ
ਕਹਿੰਦੇ ਹਨ। ਨਵੀਂ ਦੁਨੀਆਂ ਵਿੱਚ ਤਾਂ ਜਰੂਰ ਲਕਸ਼ਮੀ - ਨਾਰਾਇਣ ਦਾ ਰਾਜ ਹੋਵੇਗਾ। ਪਹਿਲੇ ਤਾਂ ਰਾਧੇ
- ਕ੍ਰਿਸ਼ਨ ਦੋਨੋਂ ਵੱਖ - ਵੱਖ ਰਾਜਧਾਨੀ ਦੇ ਹਨ ਫਿਰ ਉਨ੍ਹਾਂ ਦੀ ਸਗਾਈ ਹੋਈ ਤਾਂ ਲਕਸ਼ਮੀ - ਨਾਰਾਇਣ
ਬਣਦੇ ਹਨ। ਜਰੂਰ ਇਸ ਸਮੇਂ ਅਜਿਹੇ ਕਰਮ ਕਰਦੇ ਹੋਣਗੇ। ਬਾਪ ਤੁਹਾਨੂੰ ਕਰਮ - ਅਕਰਮ - ਵਿਕਰਮ ਦੀ ਗਤੀ
ਬੈਠ ਸਮਝਾਉਂਦੇ ਹਨ। ਰਾਵਣ ਰਾਜ ਵਿੱਚ ਮਨੁੱਖ ਜੋ ਕਰਮ ਕਰਨਗੇ ਉਹ ਕਰਮ ਵਿਕਰਮ ਬਣ ਜਾਂਦੇ ਹਨ।
ਸਤਿਯੁਗ ਵਿੱਚ ਕਰਮ ਅਕਰਮ ਹੁੰਦੇ ਹਨ। ਗੀਤਾ ਵਿੱਚ ਵੀ ਹੈ ਪਰ ਨਾਮ ਬਦਲ ਲੀਤਾ ਹੈ। ਇਹ ਹੈ ਭੁੱਲ।
ਕ੍ਰਿਸ਼ਨ ਜਯੰਤੀ ਤਾਂ ਹੁੰਦੀ ਹੈ ਸਤਿਯੁਗ ਵਿੱਚ। ਸ਼ਿਵ ਹੈ ਨਿਰਾਕਾਰ ਪਰਮਪਿਤਾ। ਕ੍ਰਿਸ਼ਨ ਤਾਂ ਸਾਕਾਰ
ਮਨੁੱਖ ਹੈ। ਪਹਿਲੇ ਸ਼ਿਵਜਯੰਤੀ ਹੁੰਦੀ ਹੈ ਫਿਰ ਕ੍ਰਿਸ਼ਨ ਜਯੰਤੀ ਭਾਰਤ ਵਿੱਚ ਹੀ ਮਨਾਉਂਦੇ ਹਨ।
ਸ਼ਿਵਰਾਤ੍ਰੀ ਕਹਿੰਦੇ ਹਨ। ਬਾਪ ਆਕੇ ਭਾਰਤ ਨੂੰ ਸ੍ਵਰਗ ਦਾ ਰਾਜ ਦਿੰਦੇ ਹਨ। ਸ਼ਿਵਜਯੰਤੀ ਦੇ ਬਾਦ ਹੈ
ਕ੍ਰਿਸ਼ਨ ਜਯੰਤੀ। ਉਨ੍ਹਾਂ ਦੇ ਵਿਚਕਾਰ ਹੁੰਦੀ ਹੈ ਰਾਖੀ ਕਿਓਂਕਿ ਪਵਿੱਤਰਤਾ ਚਾਹੀਦੀ ਹੈ। ਪੁਰਾਣੀ
ਦੁਨੀਆਂ ਦਾ ਵਿਨਾਸ਼ ਵੀ ਚਾਹੀਦਾ ਹੈ। ਫਿਰ ਲੜਾਈ ਲੱਗਦੀ ਹੈ ਤਾਂ ਸਭ ਖਤਮ ਹੋ ਜਾਂਦੇ ਹਨ ਫਿਰ ਤੁਸੀਂ
ਆਕੇ ਨਵੀਂ ਦੁਨੀਆਂ ਵਿੱਚ ਰਾਜ ਕਰੋਗੇ। ਤੁਸੀਂ ਇਸ ਪੁਰਾਣੀ ਦੁਨੀਆਂ, ਮ੍ਰਿਤੂਲੋਕ ਦੇ ਲਈ ਨਹੀਂ
ਪੜ੍ਹਦੇ ਹੋ। ਤੁਹਾਡੀ ਪੜ੍ਹਾਈ ਹੈ ਨਵੀਂ ਦੁਨੀਆਂ ਅਮਰਲੋਕ ਦੇ ਲਈ। ਅਜਿਹਾ ਤਾਂ ਕੋਈ ਕਾਲੇਜ ਨਹੀਂ
ਹੋਵੇਗਾ। ਹੁਣ ਬਾਪ ਕਹਿੰਦੇ ਹਨ ਇਸ ਮ੍ਰਿਤੂਲੋਕ ਦਾ ਅੰਤ ਹੈ ਇਸਲਈ ਜਲਦੀ ਪੜ੍ਹਕੇ ਹੁਸ਼ਿਆਰ ਹੋਣਾ
ਹੈ। ਉਹ ਬਾਪ ਵੀ ਹੈ, ਪਤਿਤ - ਪਾਵਨ ਵੀ ਹੈ, ਪੜ੍ਹਾਉਂਦੇ ਵੀ ਹਨ। ਤਾਂ ਇਹ ਗਾਡ ਫਾਦਰਲੀ
ਯੂਨੀਵਰਸਿਟੀ ਹੈ। ਭਗਵਾਨੁਵਾਚ ਹੈ ਨਾ। ਕ੍ਰਿਸ਼ਨ ਤਾਂ ਸਤਿਯੁਗ ਦਾ ਪ੍ਰਿੰਸ ਹੈ। ਉਹ ਵੀ ਸ਼ਿਵਬਾਬਾ
ਤੋਂ ਵਰਸਾ ਲੈਂਦੇ ਹਨ। ਇਸ ਸਮੇਂ ਸਭ ਭਵਿੱਖ ਦੇ ਲਈ ਵਰਸਾ ਲੈ ਰਹੇ ਹਨ ਫਿਰ ਜਿੰਨਾ ਪੜ੍ਹਣਗੇ ਉਨ੍ਹਾਂ
ਵਰਸਾ ਮਿਲੇਗਾ। ਨਹੀਂ ਪੜ੍ਹਨਗੇ ਤਾਂ ਪਦਵੀ ਘੱਟ ਹੋ ਜਾਵੇਗੀ। ਕਿੱਥੇ ਵੀ ਰਹੋ, ਪੜ੍ਹਦੇ ਰਹੋ। ਮੁਰਲੀ
ਤਾਂ ਵਿਲਾਇਤ ਵਿੱਚ ਵੀ ਜਾ ਸਕਦੀ ਹੈ। ਬਾਬਾ ਰੋਜ਼ ਸਾਵਧਾਨੀ ਵੀ ਦਿੰਦੇ ਰਹਿੰਦੇ ਹਨ। ਬੱਚੇ ਬਾਪ ਨੂੰ
ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਆਤਮਾ ਵਿੱਚ ਜੋ ਖਾਦ ਪਈ ਹੈ ਉਹ ਨਿਕਲ ਜਾਵੇਗੀ। ਆਤਮਾ
100 ਪਰਸੈਂਟ ਪਿਓਰ ਬਣਦੀ ਹੈ। ਹੁਣ ਤਾਂ ਇਮਪਿਓਰ ਹੈ। ਭਗਤੀ ਤਾਂ ਮਨੁੱਖ ਬਹੁਤ ਕਰਦੇ ਹਨ, ਤੀਰਥਾਂ
ਤੇ, ਮੇਲਿਆਂ ਤੇ ਲੱਖਾਂ ਮਨੁੱਖ ਜਾਂਦੇ ਹਨ। ਇਹ ਤਾਂ ਜਨਮ - ਜਨਮਾਂਤ੍ਰ ਤੋਂ ਚੱਲਿਆ ਆਉਂਦਾ ਹੈ।
ਕਿੰਨੇ ਮੰਦਿਰ ਆਦਿ ਬਣਾਉਂਦੇ ਹਨ, ਮਿਹਨਤ ਕਰਦੇ ਹਨ। ਫਿਰ ਵੀ ਸੀੜੀ ਉਤਰਦੇ ਆਉਂਦੇ ਹਨ। ਹੁਣ ਤੁਸੀਂ
ਜਾਣਦੇ ਹੋ - ਅਸੀਂ ਚੜ੍ਹਦੀ ਕਲਾ ਤੋਂ ਸੁੱਖਧਾਮ ਵਿੱਚ ਜਾਵਾਂਗੇ, ਫਿਰ ਸਾਨੂੰ ਉਤਰਨਾ ਹੈ। ਫਿਰ ਕਲਾ
ਘੱਟ ਹੁੰਦੀ ਜਾਂਦੀ ਹੈ। ਨਵੇਂ ਮਕਾਨ ਦਾ 10 ਵਰ੍ਹੇ ਦੇ ਬਾਦ ਭਭਕਾ ਜਰੂਰ ਘੱਟ ਹੋ ਜਾਵੇਗਾ। ਤੁਸੀਂ
ਨਵੀਂ ਦੁਨੀਆਂ ਸਤਿਯੁਗ ਵਿੱਚ ਸੀ। 1250 ਵਰ੍ਹੇ ਦੇ ਬਾਦ ਰਾਮਰਾਜ ਸ਼ੁਰੂ ਹੋ ਗਿਆ, ਹੁਣ ਤਾਂ ਬਿਲਕੁਲ
ਹੀ ਤਮੋਪ੍ਰਧਾਨ ਹਨ। ਮਨੁੱਖ ਕਿੰਨੇ ਹੋ ਗਏ ਹਨ। ਦੁਨੀਆਂ ਪੁਰਾਣੀ ਹੋ ਗਈ ਹੈ। ਉਹ ਲੋਕ ਤਾਂ ਫੈਮਿਲੀ
ਪਲਾਨਿੰਗ ਦੇ ਪਲਾਨ ਬਣਾਉਂਦੇ ਰਹਿੰਦੇ ਹਨ। ਕਿੰਨਾ ਮੁੰਝਦੇ ਰਹਿੰਦੇ ਹਨ। ਅਸੀਂ ਲਿਖਦੇ ਹਾਂ ਇਹ ਤਾਂ
ਗਾਡ ਫਾਦਰ ਦਾ ਹੀ ਕੰਮ ਹੈ। ਸਤਿਯੁਗ ਵਿੱਚ 9 - 10 ਲੱਖ ਮਨੁੱਖ ਜਾਕੇ ਰਹਿਣਗੇ। ਬਾਕੀ ਸਭ ਆਪਣੇ ਘਰ
ਸਵੀਟਹੋਮ ਵਿੱਚ ਚਲੇ ਜਾਣਗੇ। ਇਹ ਗਾਡਲੀ ਫੈਮਿਲੀ ਪਲਾਨਿੰਗ ਹੈ। ਇੱਕ ਧਰਮ ਦੀ ਸਥਾਪਨਾ, ਬਾਕੀ ਸਭ
ਧਰਮਾਂ ਦਾ ਵਿਨਾਸ਼। ਇਹ ਤਾਂ ਬਾਪ ਆਪਣਾ ਕੰਮ ਕਰ ਰਹੇ ਹਨ । ਉਹ ਕਹਿੰਦੇ ਹਨ ਵਿਕਾਰ ਵਿੱਚ ਭਾਵੇਂ
ਜਾਓ ਪਰ ਬੱਚਾ ਨਾ ਹੋਵੇ। ਇਵੇਂ ਕਰਦੇ - ਕਰਦੇ ਹੋਵੇਗਾ ਕੁਝ ਵੀ ਨਹੀਂ। ਇਹ ਪਲਾਨਿੰਗ ਤਾਂ ਬੇਹੱਦ
ਬਾਪ ਦੇ ਹੱਥ ਵਿੱਚ ਹੈ। ਬਾਪ ਕਹਿੰਦੇ ਹਨ ਮੈਂ ਹੀ ਦੁਖਧਾਮ ਤੋਂ ਸੁਖਧਾਮ ਬਣਾਉਣ ਆਇਆ ਹਾਂ। ਹਰ
ਹਜ਼ਾਰ ਵਰ੍ਹਿਆਂ ਬਾਦ ਮੈਂ ਆਉਂਦਾ ਹਾਂ। ਕਲਯੁਗ ਦੇ ਅੰਤ ਅਤੇ ਸਤਿਯੁਗ ਦੇ ਆਦਿ ਵਿੱਚ। ਹੁਣ ਇਹ ਹੈ
ਸੰਗਮ ਜਦਕਿ ਪਤਿਤ ਦੁਨੀਆਂ ਤੋਂ ਪਾਵਨ ਦੁਨੀਆਂ ਬਣਦੀ ਹੈ। ਪੁਰਾਣੀ ਦੁਨੀਆਂ ਦਾ ਵਿਨਾਸ਼ ਅਤੇ ਨਵੀਂ
ਦੁਨੀਆਂ ਦੀ ਸਥਾਪਨਾ ਇਹ ਤਾਂ ਬਾਪ ਦਾ ਹੀ ਕੰਮ ਹੈ। ਸਤਿਯੁਗ ਵਿੱਚ ਸੀ ਇੱਕ ਧਰਮ। ਇਹ ਲਕਸ਼ਮੀ-
ਨਰਾਇਣ ਵਿਸ਼ਵ ਦੇ ਮਾਲਿਕ, ਮਹਾਰਾਜਾ - ਮਹਾਰਾਣੀ ਸਨ। ਇਹ ਵੀ ਤੁਸੀਂ ਜਾਣਦੇ ਹੋ, ਇਹ ਮਾਲਾ ਕਿਸ ਦੀ
ਬਣੀ ਹੋਈ ਹੈ। ਉੱਪਰ ਵਿੱਚ ਹੈ ਫੁੱਲ ਸ਼ਿਵਬਾਬਾ ਫਿਰ ਹੈ ਯੁਗਲ ਦਾਨਾ ਬ੍ਰਹਮਾ - ਸਰਸਵਤੀ। ਉਨ੍ਹਾਂ
ਦੀ ਇਹ ਮਾਲਾ ਹੈ ਜੋ ਵਿਸ਼ਵ ਨੂੰ ਨਰਕ ਤੋਂ ਸਵਰਗ, ਪਤਿਤ ਤੋਂ ਪਾਵਨ ਬਣਾਉਂਦੇ ਹਨ। ਜੋ ਸਰਵਿਸ ਕਰਕੇ
ਜਾਂਦੇ ਹਨ, ਉਨ੍ਹਾਂ ਦੀ ਹੀ ਯਾਦ ਰਹਿੰਦੀ ਹੈ। ਤਾਂ ਬਾਪ ਸਮਝਾਉਂਦੇ ਹਨ - ਇਹ ਸਤਿਯੁਗ ਵਿੱਚ
ਪਵਿੱਤਰ ਸਨ ਨਾ। ਪ੍ਰਵ੍ਰਿਤੀ ਮਾਰਗ ਵਿੱਚ ਸਨ। ਹੁਣ ਤਾਂ ਪਤਿਤ ਹਨ ਨਾ। ਗਾਉਂਦੇ ਵੀ ਹਨ ਨਾ ਪਤਿਤ -
ਪਾਵਨ ਆਓ, ਆਕੇ ਸਾਨੂੰ ਪਾਵਨ ਬਣਾਓ। ਸਤਿਯੁਗ ਵਿੱਚ ਥੋੜ੍ਹੀ ਨਾ ਇਵੇਂ ਪੁਕਾਰਣਗੇ। ਸੁਖ ਵਿੱਚ ਕੋਈ
ਵੀ ਬਾਪ ਦਾ ਸਿਮਰਨ ਨਹੀਂ ਕਰਦੇ ਹਨ। ਦੁਖ ਵਿੱਚ ਸਭ ਸਿਮਰਨ ਕਰਦੇ ਹਨ। ਬਾਪ ਹਨ ਹੀ ਲਿਬ੍ਰੇਟਰ,
ਰਹਿਮਦਿਲ, ਬਲਿਸਫੁਲ ਆਕੇ ਸਭਨੂੰ ਮੁਕਤੀ - ਜੀਵਨਮੁਕਤੀ ਦਿੰਦੇ ਹਨ। ਬੁਲਾਉਂਦੇ ਵੀ ਉਨ੍ਹਾਂ ਨੂੰ ਹਨ,
ਆਕੇ ਸਵੀਟ ਹੋਮ ਵਿੱਚ ਲੈ ਚੱਲੋ। ਹੁਣ ਸੁਖ ਹੈ ਨਹੀਂ। ਇਹ ਹੈ ਪ੍ਰਜਾ ਤੇ ਪ੍ਰਜਾ ਦਾ ਰਾਜ। ਸਤਿਯੁਗ
ਵਿੱਚ ਤਾਂ ਰਾਜਾ, ਰਾਣੀ, ਪ੍ਰਜਾ ਹੁੰਦੇ ਹਨ। ਬਾਪ ਦੱਸਦੇ ਹਨ - ਤੁਸੀਂ ਕਿਵੇਂ ਵਿਸ਼ਵ ਦੇ ਮਾਲਿਕ
ਬਣਦੇ ਹੋ। ਉੱਥੇ ਤੁਹਾਡੇ ਕੋਲ ਅਥਾਹ, ਅਣਗਿਣਤ ਧਨ ਰਹਿੰਦਾ ਹੈ। ਸੋਨੇ ਦੀਆਂ ਇੱਟਾਂ ਦੇ ਮਕਾਨ
ਬਣਾਉਂਦੇ ਹਨ। ਮਸ਼ੀਨ ਵਿਚੋਂ ਸੋਨੇ ਦੀਆਂ ਇੱਟਾਂ ਨਿਕਲਦੀਆਂ ਰਹਿੰਦੀਆਂ ਹਨ। ਫਿਰ ਉਨ੍ਹਾਂ ਵਿੱਚ ਵੀ
ਹੀਰੇ ਜਵਾਹਰਤਾਂ ਦੀ ਜੜਤ ਕਰਦੇ ਹਨ। ਦਵਾਪਰ ਵਿੱਚ ਵੀ ਕਿੰਨੇ ਹੀਰੇ ਸਨ, ਜੋ ਲੁੱਟਕੇ ਲੈ ਗਏ। ਹੁਣ
ਤਾਂ ਕੁਝ ਸੋਨਾ ਵਿਖਾਈ ਹੀ ਨਹੀਂ ਦਿੰਦਾ ਹੈ। ਇਹ ਵੀ ਡਰਾਮੇ ਵਿੱਚ ਨੂੰਧ ਹੈ। ਬਾਪ ਕਹਿੰਦੇ ਹਨ ਮੈਂ
ਹਰ 5 ਹਜ਼ਾਰ ਵਰ੍ਹਿਆਂ ਬਾਦ ਆਉਂਦਾ ਹਾਂ। ਪੁਰਾਣੀ ਦੁਨੀਆਂ ਦੇ ਵਿਨਾਸ਼ ਦੇ ਲਈ ਇਹ ਆਟੋਮਿਕ ਬੋਮਬਜ਼ ਆਦਿ
ਬਣੇ ਹਨ। ਇਹ ਹੈ ਸਾਇੰਸ। ਬੁੱਧੀ ਨਾਲ ਅਜਿਹੀਆਂ ਚੀਜਾਂ ਕੱਢੀਆਂ ਹਨ, ਜਿਸ ਨਾਲ ਆਪਣੇ ਹੀ ਕੁਲ ਦਾ
ਵਿਨਾਸ਼ ਕਰਨਗੇ। ਇਹ ਕੋਈ ਰੱਖਣ ਦੇ ਲਈ ਥੋੜ੍ਹੀ ਨਾ ਬਣਾਉਂਦੇ ਹਨ। ਇਹ ਰਿਹਰਸਲ ਹੁੰਦੀ ਰਹੇਗੀ। ਜਦੋਂ
ਤੱਕ ਰਾਜਧਾਨੀ ਸਥਾਪਨ ਨਹੀਂ ਹੋਈ ਹੈ ਉਦੋਂ ਤੱਕ ਲੜ੍ਹਾਈ ਨਹੀਂ ਲੱਗ ਸਕਦੀ। ਤਿਆਰੀਆਂ ਤਾਂ ਹੋ ਰਹੀਆਂ
ਹਨ, ਉਸਦੇ ਨਾਲ ਨੈਚੁਰਲ ਕਲੈਮਿਟੀਜ ਵੀ ਹੋਣਗੀਆਂ। ਇਤਨੇ ਆਦਮੀ ਹੋਣਗੇ ਨਹੀਂ।
ਹੁਣ ਬੱਚਿਆਂ ਨੂੰ ਇਸ ਪੁਰਾਣੀ ਦੁਨੀਆਂ ਨੂੰ ਭੁੱਲ ਜਾਣਾ ਹੈ। ਬਾਕੀ ਸਵੀਟ ਹੋਮ ਸਵਰਗ ਦੀ ਬਾਦਸ਼ਾਹੀ
ਨੂੰ ਯਾਦ ਕਰਨਾ ਹੈ। ਜਿਵੇਂ ਨਵਾਂ ਘਰ ਬਣਾਉਂਦੇ ਹਨ ਤਾਂ ਫਿਰ ਬੁੱਧੀ ਵਿੱਚ ਨਵਾਂ ਘਰ ਹੀ ਯਾਦ
ਰਹਿੰਦਾ ਹੈ ਨਾ। ਹੁਣ ਵੀ ਨਵੀਂ ਦੁਨੀਆਂ ਦੀ ਸਥਾਪਨਾ ਹੋ ਰਹੀ ਹੈ। ਬਾਪ ਹੈ ਸ੍ਰਵ ਦਾ ਸਦਗਤੀ ਦਾਤਾ।
ਆਤਮਾਵਾਂ ਸਾਰੀਆਂ ਚਲੀਆਂ ਜਾਣਗੀਆਂ। ਬਾਕੀ ਸ਼ਰੀਰ ਇੱਥੇ ਖ਼ਤਮ ਹੋ ਜਾਣਗੇ। ਆਤਮਾ ਪਵਿੱਤਰ ਬਣੇਗੀ,
ਬਾਪ ਦੀ ਯਾਦ ਨਾਲ। ਪਵਿੱਤਰ ਜਰੂਰ ਬਣਨਾ ਹੈ। ਦੇਵਤੇ ਪਵਿੱਤਰ ਹਨ ਨਾ। ਉਨ੍ਹਾਂ ਦੇ ਅੱਗੇ ਕਦੇ ਬੀੜੀ
ਤਮਾਕੂ ਆਦਿ ਨਹੀਂ ਰੱਖੇ ਜਾਂਦੇ, ਉਹ ਵੈਸ਼ਨਵ ਹਨ। ਵਿਸ਼ਨੂਪੁਰੀ ਕਿਹਾ ਜਾਂਦਾ ਹੈ। ਉਹ ਹੈ ਵਾਈਸਲੈਸ
ਵਰਲਡ। ਇਹ ਹੈ ਵਿਸ਼ਸ਼ ਵਰਲਡ। ਹੁਣ ਵਾਇਸਲੈਸ ਵਰਲਡ ਵਿੱਚ ਜਾਣਾ ਹੈ। ਸਮਾਂ ਬਾਕੀ ਘੱਟ ਹੈ। ਇਹ ਤਾਂ
ਖੁਦ ਵੀ ਸਮਝਦੇ ਹਨ - ਆਟੋਮਿਕ ਬੋਮਬਜ਼ ਨਾਲ ਸਭ ਖ਼ਤਮ ਹੋ ਜਾਣਗੇ। ਲੜ੍ਹਾਈ ਤਾਂ ਲਗਣੀ ਹੀ ਹੈ। ਬੋਲਦੇ
ਹਨ ਸਾਨੂੰ ਕੋਈ ਪ੍ਰੇਰਣਾ ਕਰਨ ਵਾਲਾ ਹੈ, ਜੋ ਅਸੀਂ ਬਣਾ ਰਹੇ ਹਾਂ। ਜਾਣਦੇ ਵੀ ਹਨ ਆਪਣੇ ਕੁਲ ਦਾ
ਵਿਨਾਸ਼ ਹੋ ਰਿਹਾ ਹੈ। ਪਰੰਤੂ ਬਨਾਉਣ ਬਿਗਰ ਰਹਿ ਨਹੀਂ ਸਕਦੇ। ਸ਼ੰਕਰ ਦਵਾਰਾ ਵਿਨਾਸ਼, ਇਹ ਵੀ ਡਰਾਮੇ
ਵਿੱਚ ਨੂੰਧ ਹੈ। ਵਿਨਾਸ਼ ਸਾਹਮਣੇ ਖੜ੍ਹਾ ਹੈ। ਗਿਆਨ ਯੋਗ ਨਾਲ ਇਹ ਵਿਨਾਸ਼ ਜਵਾਲਾ ਪ੍ਰਜਵਲਿਤ ਹੋਈ
ਹੈ। ਹੁਣ ਤੁਸੀਂ ਸਵਰਗ ਦਾ ਮਾਲਿਕ ਬਣਨ ਦੇ ਲਈ ਪੜ੍ਹ ਰਹੇ ਹੋ। ਇਹ ਪੁਰਾਣੀ ਦੁਨੀਆਂ ਖ਼ਤਮ ਹੋ ਨਵੀਂ
ਬਣ ਜਾਵੇਗੀ। ਇਹ ਚਕ੍ਰ ਫਿਰਦਾ ਰਹਿੰਦਾ ਹੈ। ਹਿਸਟ੍ਰੀ ਮਸਟ ਰਪੀਟ। ਪਹਿਲਾਂ ਆਦਿ - ਸਨਾਤਨ ਦੇਵੀ -
ਦੇਵਤਾ ਧਰਮ ਸੀ ਫਿਰ ਚੰਦ੍ਰਵੰਸ਼ੀ ਸ਼ਤਰੀਏ ਧਰਮ ਫਿਰ ਉਸਦੇ ਬਾਦ ਇਸਲਾਮੀ ਬੋਧੀ ਆਏ ਫਿਰ ਜਰੂਰ ਪਹਿਲੇ
ਨੰਬਰ ਵਾਲਾ ਆਵੇਗਾ ਹੋਰ ਸਭ ਵਿਨਾਸ਼ ਹੋ ਜਾਣਗੇ। ਤੁਸੀਂ ਬੱਚਿਆਂ ਨੂੰ ਕੌਣ ਪੜ੍ਹਾ ਰਹੇ ਹਨ? ਉਹ
ਨਿਰਾਕਾਰ ਸ਼ਿਵਬਾਬਾ। ਉਹ ਹੀ ਸਿੱਖਿਅਕ ਹੈ, ਸਤਿਗੁਰੂ ਹੈ। ਆਉਣ ਤੇ ਹੀ ਪੜ੍ਹਾਈ ਸ਼ੁਰੂ ਕਰਦੇ ਹਨ,
ਇਸਲਈ ਲਿਖਿਆ ਹੋਇਆ ਹੈ ਸ਼ਿਵ ਜਯੰਤੀ ਸੋ ਗੀਤਾ ਜਯੰਤੀ। ਗੀਤਾ ਜਯੰਤੀ ਸੋ ਕ੍ਰਿਸ਼ਨ ਜਯੰਤੀ। ਸ਼ਿਵਬਾਬਾ
ਸਤਿਯੁਗ ਦੀ ਸਥਾਪਨਾ ਕਰਦੇ ਹਨ। ਕ੍ਰਿਸ਼ਨਪੁਰੀ ਸਤਿਯੁਗ ਨੂੰ ਕਿਹਾ ਜਾਂਦਾ ਹੈ। ਹੁਣ ਤੁਹਾਨੂੰ
ਪੜ੍ਹਾਉਣ ਵਾਲਾ ਕੋਈ ਸਾਧੂ, ਸੰਤ, ਮਨੁੱਖ ਨਹੀਂ ਹੈ। ਇਹ ਤਾਂ ਦੁਖਹਰਤਾ, ਸੁਖਕਰਤਾ ਬੇਹੱਦ ਦਾ ਬਾਪ
ਹੈ। 21 ਜਨਮਾਂ ਦੇ ਲਈ ਤੁਹਾਨੂੰ ਵਰਸਾ ਦਿੰਦੇ ਹਨ। ਵਿਨਾਸ਼ ਤਾਂ ਹੋਣਾ ਹੀ ਹੈ, ਇਸ ਸਮੇਂ ਲਈ ਹੀ
ਕਿਹਾ ਜਾਂਦਾ ਹੈ - ਕਿਨਕੀ ਦਬੀ ਰਹੀ ਧੂਲ ਵਿੱਚ, ਕਿਸੇ ਦੀ ਰਾਜਾ ਖਾਏ… ਚੋਰਾਕਾਰੀ ਵੀ ਬਹੁਤ ਹੋਵੇਗੀ।
ਅੱਗ ਵੀ ਲੱਗਣੀ ਹੈ। ਇਸ ਯਗ ਵਿੱਚ ਸਾਰੇ ਸਵਾਹਾ ਹੋ ਜਾਣਗੇ। ਹੁਣ ਥੋੜ੍ਹੀ - ਥੋੜ੍ਹੀ ਅੱਗ ਲੱਗੇਗੀ
ਫਿਰ ਬੰਦ ਹੋ ਜਾਵੇਗੀ। ਥੋੜ੍ਹੀ ਹਾਲੇ ਦੇਰੀ ਹੈ। ਸਭ ਆਪਸ ਵਿੱਚ ਲੜਨਗੇ। ਛੁਡਾਉਣ ਵਾਲਾ ਕੋਈ ਰਹੇਗਾ
ਨਹੀਂ। ਖ਼ੂਨ ਦੀਆਂ ਨਦੀਆਂ ਤੋਂ ਬਾਦ ਫਿਰ ਦੁੱਧ ਦੀਆਂ ਨਦੀਆਂ ਬਹਿਣਗੀਆਂ। ਇਸਨੂੰ ਕਿਹਾ ਜਾਂਦਾ ਹੈ
ਖੂਨੇ ਨਾਹਿਕ ਖੇਲ੍ਹ। ਬੱਚਿਆਂ ਨੇ ਸਾਖਸ਼ਤਕਾਰ ਵੀ ਕੀਤਾ ਹੈ ਫਿਰ ਇਨ੍ਹਾਂ ਅੱਖਾਂ ਨਾਲ ਵੀ ਵੇਖਣਗੇ।
ਵਿਨਾਸ਼ ਤੋਂ ਪਹਿਲਾਂ ਬਾਪ ਨੂੰ ਯਾਦ ਕਰਨਾ ਹੈ ਤਾਂ ਤਮੋਪ੍ਰਧਾਨ ਤੋੰ ਆਤਮਾ ਸਤੋਪ੍ਰਧਾਨ ਬਣ ਜਾਵੇ।
ਬਾਪ ਨਵੀਂ ਦੁਨੀਆਂ ਸਥਾਪਨ ਕਰਨ ਦੇ ਲਈ ਤੁਹਾਨੂੰ ਤਿਆਰ ਕਰ ਰਹੇ ਹਨ। ਰਾਜਧਾਨੀ ਪੂਰੀ ਸਥਾਪਨ ਹੋ
ਜਾਵੇਗੀ ਫਿਰ ਵਿਨਾਸ਼ ਹੋਵੇਗਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਵਿਸ਼ਨੂੰਪੁਰੀ
ਦੇ ਵਿੱਚ ਚੱਲਣ ਦੇ ਲਈ ਖ਼ੁਦ ਨੂੰ ਲਾਇਕ ਬਣਾਉਣਾ ਹੈ। ਸੰਪੂਰਨ ਪਾਵਨ ਬਣਨਾ ਹੈ, ਅਸ਼ੁੱਧ ਖਾਣ - ਪਾਣ
ਤਿਆਗ ਕਰ ਦੇਣਾ ਹੈ। ਵਿਨਾਸ਼ ਤੋਂ ਪਹਿਲਾਂ ਆਪਣਾ ਸਭ ਕੁਝ ਸਫ਼ਲ ਕਰਨਾ ਹੈ।
2. ਜਲਦੀ - ਜਲਦੀ ਪੜ੍ਹਕੇ ਹੁਸ਼ਿਆਰ ਹੋਣਾ ਹੈ। ਕੋਈ ਵੀ ਵਿਕਰਮ ਨਾ ਹੋਵੇ ਇਸ ਦਾ ਧਿਆਨ ਰੱਖਣਾ ਹੈ।
ਵਰਦਾਨ:-
ਤਿਆਗ ਅਤੇ ਤਪੱਸਿਆ ਦਵਾਰਾ ਸੇਵਾ ਵਿੱਚ ਸਫ਼ਲਤਾ ਪ੍ਰਾਪਤ ਕਰਨ ਵਾਲੇ ਸੱਚੇ ਸੇਵਾਧਾਰੀ ਭਵ:
ਸੇਵਾ ਵਿੱਚ ਸਫ਼ਲਤਾ ਦਾ
ਮੁੱਖ ਸਾਧਨ ਹੈ ਤਿਆਗ ਅਤੇ ਤੱਪਸਿਆ। ਤਿਆਗ ਮਤਲਬ ਮਨਸਾ ਸੰਕਲਪ ਤੋਂ ਵੀ ਤਿਆਗ, ਕਿਸੇ ਪ੍ਰਸਥਿਤੀ ਦੇ
ਕਾਰਨ, ਮਰਿਯਾਦਾ ਦੇ ਕਾਰਨ, ਮਜਬੂਰੀ ਨਾਲ ਤਿਆਗ ਕਰਨਾ ਇਹ ਤਿਆਗ ਨਹੀਂ ਹੈ। ਲੇਕਿਨ ਗਿਆਨ ਸਵਰੂਪ
ਨਾਲ, ਸੰਕਲਪ ਤੋਂ ਵੀ ਤਿਆਗੀ ਬਣੋ ਅਤੇ ਤਪੱਸਿਆ ਮਤਲਬ ਸਦਾ ਬਾਪ ਦੀ ਲਗਨ ਵਿੱਚ ਲਵਲੀਨ, ਗਿਆਨ,
ਪ੍ਰੇਮ, ਆਨੰਦ, ਸੁਖ, ਸ਼ਾਂਤੀ ਦੇ ਸਾਗਰ ਵਿੱਚ ਸਮਾਏ ਹੋਏ। ਅਜਿਹੇ ਤਿਆਗੀ, ਤਪੱਸਵੀ ਹੀ ਸੇਵਾ ਵਿੱਚ
ਸਫ਼ਲਤਾ ਪ੍ਰਾਪਤ ਕਰਨ ਵਾਲੇ ਸੱਚੇ ਸੇਵਾਧਾਰੀ ਹਨ।
ਸਲੋਗਨ:-
ਆਪਣੀ ਤਪੱਸਿਆ
ਦਵਾਰਾ ਸ਼ਾਂਤੀ ਦੇ ਵਾਇਬ੍ਰੇਸ਼ਨ ਫੈਲਾਉਣਾ ਹੀ ਵਿਸ਼ਵ ਸੇਵਾਧਾਰੀ ਬਣਨਾ ਹੈ।