09.03.19        Punjabi Morning Murli        Om Shanti         BapDada         Madhuban


ਮਿੱਠੇਬੱਚੇ :- ਘੜੀ-ਘੜੀਬਾਪਅਤੇਵਰਸੇਨੂੰਯਾਦਕਰੋ, ਬਾਪਰੂਹਾਨੀਸਰਜਨਤੁਹਾਨੂੰਨਿਰੋਗੀਬਣਨਦੀਇਕਹੀਦਵਾਈਦੱਸਦੇਹਨ - ਬੱਚੇਮੈਨੂੰਯਾਦਕਰੋ

ਪ੍ਰਸ਼ਨ:-
ਆਪਣੇ - ਆਪ ਨਾਲ ਕਿਹੜੀਆਂ ਗੱਲਾਂ ਕਰੋ ਤਾਂ ਬਹੁਤ ਮਜ਼ਾ ਆਵੇਗਾ?

ਉੱਤਰ:-
ਆਪਣੇ ਆਪ ਨਾਲ ਗੱਲਾਂ ਕਰੋ - ਇਨ੍ਹਾਂ ਅੱਖਾਂ ਨਾਲ ਜੋ ਕੁਝ ਵੀ ਦੇਖਦੇ ਹਾਂ ਇਹ ਸਭ ਖ਼ਤਮ ਹੋ ਜਾਣਾ ਹੈ। ਬਸ ਅਸੀਂ ਅਤੇ ਬਾਬਾ ਹੀ ਰਹਾਂਗੇ। ਮਿੱਠੇ ਬਾਬਾ ਸਾਨੂੰ ਸਵਰਗ ਦਾ ਮਾਲਿਕ ਬਣਾ ਦਿੰਦੇ ਹਨ। ਇਵੇਂ-ਇਵੇਂ ਦੀਆਂ ਗੱਲਾਂ ਕਰੋ। ਇਕਾਂਤ ਵਿੱਚ ਚਲੇ ਜਾਵੋ ਤਾਂ ਬਹੁਤ ਮਜ਼ਾ ਆਵੇਗਾ।


ਓਮ ਸ਼ਾਂਤੀ
ਪਰਮਪਿਤਾ ਸ਼ਿਵ ਭਗਵਾਨੁਵਾਚ। ਮਿੱਠੇ-ਮਿੱਠੇ ਬੱਚਿਆਂ ਨੂੰ ਪੁਰਸ਼ੋਤਮ ਸੰਗਮਯੁੱਗ ਕਦਮ-ਕਦਮ ਤੇ ਯਾਦ ਰਹਿਣਾ ਚਾਹੀਦਾ ਹੈ। ਇਹ ਵੀ ਤੁਸੀਂ ਬੱਚੇ ਹੀ ਜਾਣਦੇ ਹੋ, ਉਹ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ। ਇਹ ਬੁੱਧੀ ਵਿੱਚ ਯਾਦ ਰਹੇ - ਅਸੀਂ ਹੁਣ ਪੁਰਸ਼ੋਤਮ ਸੰਗਮਯੁੱਗ ਵਿੱਚ ਪੁਰਸ਼ੋਤਮ ਬਣ ਰਹੇ ਹਾਂ। ਅਤੇ ਇਹ ਜਿਹੜਾ ਰਾਵਣ ਦਾ ਪਿੰਜਰਾ ਹੈ, ਉਨ੍ਹਾਂ ਤੋਂ ਬਾਬਾ ਸਾਨੂੰ ਛੁਟਕਾਰਾ ਦਿਵਾਉਣ ਆਇਆ ਹੈ। ਜਿਵੇਂ ਕਿਸੇ ਪੰਛੀ ਨੂੰ ਪਿੰਜਰੇ ਵਿਚੋਂ ਕੱਢਿਆ ਜਾਂਦਾ ਹੈ ਤਾਂ ਉਹ ਬਹੁਤ ਖੁਸ਼ ਹੋਕੇ ਉੱਡਕੇ ਸੁੱਖ ਪਾਉਂਦੇ ਹਨ। ਤੁਸੀਂ ਬੱਚੇ ਵੀ ਜਾਣਦੇ ਹੋ ਇਹ ਰਾਵਣ ਦਾ ਪਿੰਜਰਾ ਹੈ, ਅਨੇਕਾਂ ਤਰ੍ਹਾਂ ਦੇ ਦੁੱਖ ਹੀ ਦੁੱਖ ਹਨ। ਹੁਣ ਬਾਪ ਆਏ ਹਨ ਪਿੰਜਰੇ ਵਿਚੋਂ ਕੱਢਣ ਲਈ। ਹਨ ਤੇ ਮਨੁੱਖ ਹੀ। ਸ਼ਾਸਤਰਾਂ ਵਿੱਚ ਲਿਖ ਦਿੱਤਾ ਹੈ ਦੇਵਤਿਆਂ ਅਤੇ ਆਸੁਰਾਂ ਦੀ ਲੜਾਈ ਲੱਗੀ ਫਿਰ ਜਿੱਤ ਦੇਵਤਿਆਂ ਦੀ ਹੋਈ। ਹੁਣ ਲੜਾਈ ਦੀ ਤਾਂ ਗੱਲ ਹੀ ਨਹੀਂ। ਤੁਸੀਂ ਹੁਣ ਅਸੁਰ ਤੋਂ ਦੇਵਤਾ ਬਣ ਰਹੇ ਹੋ। ਆਸੁਰੀ ਰਾਵਣ ਮਤਲਬ 5 ਵਿਕਾਰਾਂ ਤੇ ਤੁਸੀਂ ਜਿੱਤ ਪਾਉਂਦੇ ਹੋ, ਨਾ ਕਿ ਰਾਵਣ ਸੰਪਰਦਾਏ ਤੇ। 5 ਵਿਕਾਰਾਂ ਨੂੰ ਹੀ ਰਾਵਣ ਕਿਹਾ ਜਾਂਦਾ ਹੈ। ਬਾਕੀ ਕਿਸੇ ਨੂੰ ਸਾੜਨ ਆਦਿ ਦੀ ਗੱਲ ਨਹੀਂ ਹੈ। ਤੁਸੀਂ ਬੱਚੇ ਬੜੇ ਖੁਸ਼ ਹੁੰਦੇ ਹੋ। ਹੁਣ ਅਸੀਂ ਇਸ ਤਰ੍ਹਾਂ ਦੀ ਦੁਨੀਆਂ ਵਿੱਚ ਜਾ ਰਹੇ ਹਾਂ, ਜਿੱਥੇ ਨਾ ਗਰਮੀ ਹੈ, ਨਾ ਸਰਦੀ। ਸਦਾ ਬਸੰਤ ਰੁੱਤ ਹੀ ਰਹਿੰਦੀ ਹੈ। ਸਤਯੁੱਗ ਸਵਰਗ ਦੀ ਬਸੰਤ ਰੁੱਤ ਹੁਣ ਆਉਂਦੀ ਹੈ। ਇਹ ਬਸੰਤ ਰੁੱਤ ਤਾਂ ਥੋੜ੍ਹੇ ਸਮੇਂ ਲਈ ਆਉਂਦੀ ਹੈ। ਉਹ ਬਸੰਤ ਰੁੱਤ ਤਾਂ ਤੁਹਾਡੇ ਲਈ ਅੱਧਾ ਕਲਪ ਵਾਸਤੇ ਆਉਂਦੀ ਹੈ, ਉੱਥੇ ਗਰਮੀ ਆਦਿ ਹੁੰਦੀ ਨਹੀਂ ਹੈ। ਗਰਮੀ ਨਾਲ ਵੀ ਮਨੁੱਖਾਂ ਨੂੰ ਦੁੱਖ ਹੁੰਦਾ ਹੈ। ਮਰ ਜਾਂਦੇ ਹਨ। ਇਨ੍ਹਾਂ ਸਾਰਿਆਂ ਦੁੱਖਾਂ ਦੀਆਂ ਗੱਲਾਂ ਤੋਂ ਛੁੱਟਣ ਦੇ ਲਈ ਸਾਨੂੰ ਅਵਿਨਾਸ਼ੀ ਸਰਜਨ ਬਹੁਤ ਸਹਿਜ਼ ਦਵਾਈ ਦਿੰਦੇ ਹਨ। ਉਸ ਸਰਜਨ ਦੇ ਕੋਲ ਜਾਵਾਂਗੇ ਤਾਂ ਕਈ ਦਵਾਈਆਂ ਆਦਿ ਯਾਦ ਆਉਣਗੀਆਂ। ਇੱਥੇ ਇਸ ਸਰਜਨ ਦੇ ਕੋਲ ਤਾਂ ਕੋਈ ਦਵਾਈ ਨਹੀਂ। ਉਨ੍ਹਾਂ ਨੂੰ ਸਿਰਫ਼ ਯਾਦ ਕਰਨ ਨਾਲ ਹੀ ਸਾਰੇ ਰੋਗ ਦੂਰ ਹੋ ਜਾਂਦੇ ਹਨ ਅਤੇ ਦਵਾਈ ਆਦਿ ਕੁਝ ਵੀ ਨਹੀਂ ਹੈ।

ਬੱਚੇ ਕਹਿੰਦੇ ਸਨ ਅੱਜ ਸੈਮੀਨਾਰ ਕਰਾਂਗੇ - ਚਾਰਟ ਕਿਵ਼ੇਂ ਲਿਖਣਾ ਚਾਹੀਦਾ ਹੈ? ਬਾਬਾ ਨੂੰ ਕਿਵੇਂ ਯਾਦ ਕਰਨਾ ਚਾਹੀਦਾ? ਇਸਤੇ ਸੈਮੀਨਾਰ ਕਰਾਂਗੇ। ਹੁਣ ਬਾਪ ਤਾਂ ਤਕਲੀਫ਼ ਨਹੀਂ ਦਿੰਦੇ ਕਿ ਬੈਠਕੇ ਲਿਖੋ। ਕਾਗ਼ਜ਼ ਖ਼ਰਾਬ ਕਰੋ। ਜ਼ਰੂਰਤ ਹੀ ਨਹੀਂ ਰਹਿੰਦੀ। ਬਾਪ ਤਾਂ ਸਿਰਫ਼ ਕਹਿੰਦੇ ਹਨ ਬੁੱਧੀ ਵਿੱਚ ਬਾਪ ਨੂੰ ਯਾਦ ਕਰੋ। ਕੀ ਅਗਿਆਨ ਕਾਲ ਵਿੱਚ ਬਾਪ ਨੂੰ ਯਾਦ ਕਰਨ ਦੇ ਲਈ ਚਾਰਟ ਬਣਾਇਆ ਜਾਂਦਾ ਹੈ? ਇਸ ਵਿੱਚ ਲਿਖਾ ਪੜ੍ਹੀ ਕਰਨ ਦੀ ਕੋਈ ਜ਼ਰੂਰਤ ਨਹੀਂ। ਬਾਪ ਨੂੰ ਕਹਿੰਦੇ ਹਨ - ਬਾਬਾ ਅਸੀਂ ਤੁਹਾਨੂੰ ਭੁੱਲ ਜਾਂਦੇ ਹਾਂ। ਕੋਈ ਸੁਣੇ ਤਾਂ ਕੀ ਕਹਿਣਗੇ? ਕਹਿੰਦੇ ਵੀ ਹਨ ਅਸੀਂ ਜਿਉਂਦੇ ਜੀ ਬਾਪ ਦੇ ਬਣੇ ਹਾਂ। ਕਿਓਂ ਬਣੇ ਹਾਂ? ਬਾਪ ਤੋਂ ਵਿਸ਼ਵ ਦੀ ਬਾਦਸ਼ਾਹੀ ਦਾ ਵਰਸਾ ਲੈਣ। ਫਿਰ ਇਵੇਂ ਦੇ ਬਾਪ ਨੂੰ ਤੁਸੀਂ ਭੁੱਲਦੇ ਕਿਉਂ ਹੋ? ਐਸਾ ਬਾਪ ਜਿਸ ਤੋਂ ਏਨਾ ਭਾਰੀ ਵਿਸ਼ਵ ਦਾ ਵਰਸਾ ਮਿਲਦਾ ਹੈ ਉਨ੍ਹਾਂ ਨੂੰ ਤੁਸੀਂ ਯਾਦ ਨਹੀਂ ਕਰ ਸਕਦੇ ਹੋ ? ਇੰਨੀ ਵਾਰ ਤੁਸੀਂ ਵਰਸਾ ਲਿਆ ਹੈ ਫਿਰ ਵੀ ਭੁੱਲ ਜਾਂਦੇ ਹੋ। ਬਾਪ ਤੋਂ ਵਰਸਾ ਲੈਣਾ ਹੈ ਤਾਂ ਯਾਦ ਵੀ ਕਰਨਾ ਹੈ, ਦੈਵੀਗੁਣ ਵੀ ਧਾਰਨ ਕਰਨੇ ਹਨ। ਲਿਖਣਾ ਕੀ ਹੈ? ਇਹ ਤਾਂ ਹਰ ਇਕ ਆਪਣੇ ਦਿਲ ਤੋਂ ਪੁੱਛੋਂ, ਨਾਰਦ ਦਾ ਵੀ ਮਿਸਾਲ ਹੈ। ਖੁੱਦ ਕਹਿੰਦੇ ਹਨ ਬੜਾ ਭਗਤ ਸੀ। ਤੁਸੀਂ ਵੀ ਜਾਣਦੇ ਹੋ ਜਨਮਾਂ-ਜਨਮਾਂ ਦੇ ਅਸੀਂ ਪੁਰਾਣੇ ਭਗਤ ਹਾਂ। ਅਸੀਂ ਮਿੱਠੇ ਬਾਪ ਨੂੰ ਯਾਦ ਕਰ ਕਿੰਨਾ ਖੁਸ਼ ਹੁੰਦੇ ਹਾਂ। ਜੋ ਜਿੰਨਾ ਯਾਦ ਕਰਦੇ ਹਨ ਉਹ ਹੀ ਲਕਸ਼ਮੀ ਨਾਰਾਇਣ ਨੂੰ ਵਰਨ ਵਾਲੇ ਬਣਨਗੇ। ਕੋਈ ਗ਼ਰੀਬ ਦਾ ਬੱਚਾ ਜਾ ਕੇ ਸ਼ਾਹੂਕਾਰ ਦੀ ਗੋਦ ਲੈਂਦਾ ਹੈ ਤਾਂ ਕਿੰਨਾ ਖੁਸ਼ ਹੁੰਦਾ ਹੈ। ਬਾਪ ਨੂੰ ਅਤੇ ਪ੍ਰਾਪਰਟੀ ਨੂੰ ਹੀ ਯਾਦ ਕਰਦੇ ਹਨ। ਇਥੇ ਤਾਂ ਬਹੁਤ ਹਨ ਜਿਨ੍ਹਾਂ ਨੂੰ ਬੇਹੱਦ ਦੇ ਬਾਪ ਦਾ ਬੱਚਾ ਬਣ ਰਾਜਾਈ ਲੈਣ ਦੀ ਵੀ ਅਕਲ ਨਹੀਂ ਆਉਂਦੀ ਹੈ। ਵੰਡਰਫੁਲ ਗੱਲ ਹੈ। ਜੋ ਬਾਪ ਸਵਰਗ ਦਾ ਮਾਲਿਕ ਬਣਾਉਂਦੇ ਹਨ, ਉਨ੍ਹਾਂ ਨੂੰ ਯਾਦ ਨਹੀਂ ਕਰ ਸਕਦੇ ਹਨ। ਬਾਪ ਬੱਚਿਆਂ ਨੂੰ ਅਡੋਪਟ ਕਰਦੇ ਹਨ। ਐਸੇ ਬਾਪ ਨੂੰ ਯਾਦ ਨਾਂ ਕਰਨਾ ਇਹ ਤਾਂ ਵੰਡਰਫੁਲ ਗੱਲ ਹੈ।

ਘੜੀ-ਘੜੀ ਬਾਪ ਅਤੇ ਪ੍ਰਾਪਰਟੀ ਯਾਦ ਆਉਣੀ ਚਾਹੀਦੀ ਹੈ। ਬਾਪ ਕਹਿੰਦੇ ਹਨ - ਮਿੱਠੇ-ਮਿੱਠੇ ਸਿੱਕੀਲੱਧੇ ਬੱਚਿਓ ਤੁਸੀਂ ਬੁਲਾਇਆ ਹੀ ਹੈ ਅਡੋਪਟ ਕਰਨ ਦੇ ਲਈ। ਬਾਪ ਨੂੰ ਬੁਲਾਇਆ ਜਾਂਦਾ ਹੈ ਨਾ। ਬਾਪ ਹੀ ਸਵਰਗ ਦੀ ਸਥਾਪਨਾ ਕਰਦੇ ਹਨ। ਸਵਰਗ ਦਾ ਵਰਸਾ ਦਿੰਦੇ ਹਨ। ਤੁਸੀਂ ਪੁਕਾਰਦੇ ਵੀ ਹੋ - ਬਾਬਾ, ਸਾਨੂੰ ਪਤਿਤਾਂ ਨੂੰ ਆਕੇ ਗੋਦੀ ਵਿਚ ਲਵੋ। ਆਪੇ ਹੀ ਕਹਿੰਦੇ ਹੋ ਅਸੀਂ ਪਤਿਤ, ਕੰਗਾਲ, ਛੀ-ਛੀ, ਵਰਥ ਨਾਟ ਏ ਪੈਨੀ ਹਾਂ। ਬੇਹੱਦ ਦੇ ਬਾਪ ਨੂੰ ਤੁਸੀਂ ਭਗਤੀ ਮਾਰਗ ਵਿੱਚ ਪੁਕਾਰਦੇ ਰਹਿੰਦੇ ਹੋ। ਹੁਣ ਬਾਪ ਕਹਿੰਦੇ ਹਨ ਭਗਤੀ ਮਾਰਗ ਵਿੱਚ ਵੀ ਤੁਹਾਨੂੰ ਏਨਾ ਦੁੱਖ ਨਹੀਂ ਸੀ। ਹੁਣ ਮਨੁੱਖਾਂ ਨੂੰ ਕਿੰਨਾ ਦੁੱਖ ਹੈ। ਬਾਪ ਆਇਆ ਹੈ ਤਾਂ ਜ਼ਰੂਰ ਵਿਨਾਸ਼ ਦਾ ਹੀ ਸਮਾਂ ਹੋਵੇਗਾ। ਤੁਸੀਂ ਜਾਣਦੇ ਹੋ ਇਸ ਲੜਾਈ ਦੇ ਬਾਅਦ ਫਿਰ ਕਿੰਨੇ ਜਨਮ, ਕਿੰਨੇ ਸਾਲ, ਲੜਾਈ ਦਾ ਨਾਮ ਹੀ ਨਹੀਂ ਰਹੇਗਾ। ਕਦੇ ਲੜਾਈ ਲੱਗੇਗੀ ਨਹੀਂ। ਨਾਂ ਕੋਈ ਦੁੱਖ ਰੋਗ ਆਦਿ ਦਾ ਨਾਮ ਹੋਵੇਗਾ। ਅਜੇ ਤਾਂ ਕਿੰਨੀਆਂ ਢੇਰ ਬਿਮਾਰੀਆਂ ਹਨ। ਬਾਪ ਕਹਿੰਦੇ ਹਨ - ਮਿੱਠੇ ਬੱਚਿਓ, ਮੈਂ ਤੁਹਾਨੂੰ ਸਾਰੇ ਦੁੱਖਾਂ ਤੋਂ ਬਚਾ ਦਵਾਂਗਾ। ਤੁਸੀਂ ਯਾਦ ਕਰਦੇ ਹੋ - ਹੇ ਭਗਵਾਨ, ਆਕੇ ਦੁੱਖ ਹਰੋ, ਸੁਖ ਸ਼ਾਂਤੀ ਦੇਵੋ। ਇਹ ਦੋ ਚੀਜ਼ਾਂ ਹਰ ਕੋਈ ਮੰਗਦਾ ਹੈ। ਇੱਥੇ ਹੈ ਅਸ਼ਾਂਤੀ। ਸ਼ਾਂਤੀ ਲਈ ਜੋ ਸਲਾਹ ਦਿੰਦੇ ਹਨ ਉਨ੍ਹਾਂ ਨੂੰ ਪ੍ਰਾਈਜ਼ ਮਿਲਦੀ ਰਹਿੰਦੀ ਹੈ। ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਸ਼ਾਂਤੀ ਕਿਸ ਨੂੰ ਕਹਿੰਦੇ ਹਨ। ਸ਼ਾਂਤੀ ਤਾਂ ਮਿੱਠੇ ਬਾਪ ਤੋਂ ਇਲਾਵਾ ਹੋਰ ਕਿਸੇ ਤੋਂ ਮਿਲ ਨਹੀਂ ਸਕਦੀ। ਤੁਸੀਂ ਕਿੰਨੀ ਮਿਹਨਤ ਕਰਦੇ ਹੋ - ਸਮਝਾਉਣ ਦੀ। ਫਿਰ ਵੀ ਸਮਝਦੇ ਹੀ ਨਹੀਂ। ਤੁਸੀਂ ਸਰਕਾਰ ਨੂੰ ਵੀ ਲਿਖ ਸਕਦੇ ਹੋ - ਮੁਫ਼ਤ ਪੈਸੇ ਕਿਉਂ ਬਰਬਾਦ ਕਰਦੇ ਹੋ? ਸ਼ਾਂਤੀ ਦਾ ਸਾਗਰ ਤਾਂ ਇੱਕ ਹੀ ਬਾਪ ਹੈ, ਉਹ ਵੀ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਰ ਸਕਦੇ ਹਨ। ਗੌਰਮਿੰਟ ਦੇ ਹੈਡਸ(ਮੁੱਖੀਆ) ਨੂੰ ਚੰਗੇ-ਚੰਗੇ ਕਾਗਜ਼ ਤੇ ਰੋਇਲਟੀ ਨਾਲ ਚਿੱਠੀ ਲਿਖਣੀ ਚਾਹੀਦੀ ਹੈ। ਕੋਈ ਚੰਗਾ ਕਾਗਜ਼ ਦੇਖਕੇ ਸਮਝਦੇ ਹਨ ਕਿ ਸ਼ਇਦ ਇਹ ਕੋਈ ਵੱਡੇ ਆਦਮੀ ਦੀ ਚਿੱਠੀ ਹੈ। ਬੋਲੋ, ਵਿਸ਼ਵ ਵਿੱਚ ਸ਼ਾਂਤੀ ਜੋ ਤੁਸੀਂ ਕਹਿੰਦੇ ਹੋ, ਪਹਿਲਾਂ ਕਦੋਂ ਹੋਈ ਸੀ, ਜੋ ਫ਼ਿਰ ਉਸੇ ਤਰ੍ਹਾਂ ਮਿਲੇ? ਜ਼ਰੂਰ ਕਦੇ ਮਿਲੀ ਹੋਵੇਗੀ। ਤੁਹਾਨੂੰ ਪਤਾ ਹੈ, ਤੁਸੀਂ ਤਿਥੀ ਤਾਰੀਖ਼ ਸਭ ਲਿਖ ਸਕਦੇ ਹੋ। ਬਾਪ ਨੇ ਹੀ ਆਕੇ ਵਿਸ਼ਵ ਦੇ ਵਿੱਚ ਸ਼ਾਂਤੀ ਸੁੱਖ ਸਥਾਪਨ ਕੀਤਾ ਸੀ। ਉਹ ਸਤਯੁੱਗ ਦਾ ਸਮਾਂ ਸੀ। ਇਹ ਲਕਸ਼ਮੀ ਨਾਰਾਇਣ ਹਨ ਡਾਇਨੇਸਟੀ ਦੀ ਨਿਸ਼ਾਨੀ। ਬ੍ਰਹਮਾ ਅਤੇ ਤੁਹਾਡਾ ਬ੍ਰਹਮਾਣਾਂ ਦੇ ਪਾਰਟ ਦਾ ਕਿਸੇ ਨੂੰ ਪਤਾ ਨਹੀਂ ਹੈ। ਮੁੱਖ ਪਾਰਟ ਤਾਂ ਬ੍ਰਹਮਾ ਦਾ ਹੈ ਨਾ। ਉਹ ਹੀ ਰੱਥ ਬਣਦੇ ਹਨ। ਜਿਹੜੇ ਰੱਥ ਦੁਆਰਾ ਬਾਪ ਏਨਾ ਕੰਮ ਕਰਦੇ ਹਨ। ਨਾਮ ਹੀ ਹੈ ਪਦਮਾਪਦਮ ਭਾਗਿਆਸ਼ਾਲੀ ਰੱਥ। ਵਿਚਾਰ ਕਰੋ - ਕਿਵ਼ੇਂ ਕਿਸੇ ਨੂੰ ਸਮਝਾਈਏ? ਮਨੁੱਖਾਂ ਨੂੰ ਤਾਂ ਕਿੰਨਾ ਨਸ਼ਾ ਹੈ। ਹੁਣ ਤੁਸੀਂ ਬਾਪ ਦੀ ਹੀ ਪਹਿਚਾਣ ਦੇਣੀ ਹੈ। ਗਿਆਨ ਤਾਂ ਹੈ ਹੀ ਸਿਰਫ਼ ਗਿਆਨ ਸਾਗਰ ਬਾਪ ਦੇ ਕੋਲ। ਉਹ ਜਦੋਂ ਆਉਣ ਉਦੋਂ ਆਕੇ ਦੇਣ, ਉਦੋਂ ਤਕ ਗਿਆਨ ਤਾਂ ਕੋਈ ਦੇ ਨਾਂ ਸਕੇ। ਭਗਤੀ ਤਾਂ ਸਾਰੇ ਭਗਤ ਕਰਦੇ ਹੀ ਰਹਿੰਦੇ ਹਨ। ਗਿਆਨ ਇੱਕ ਹੀ ਬਾਪ ਦਿੰਦੇ ਹਨ। ਗਿਆਨ ਦੀ ਸਥਾਈ ਕਿਤਾਬ ਕੋਈ ਬਣਦੀ ਨਹੀਂ। ਗਿਆਨ ਤਾਂ ਕੰਨਾਂ ਨਾਲ ਹੀ ਸੁਣਨਾ ਹੈ। ਇਹ ਕਿਤਾਬ ਆਦਿ ਜੋ ਤੁਸੀਂ ਰੱਖਦੇ ਹੋ ਇਹ ਸਭ ਟੈਮ੍ਪਰੇਰੀ ਹੈ। ਇਹ ਵੀ ਸਭ ਖ਼ਤਮ ਹੋ ਜਾਣਗੇ। ਤੁਸੀਂ ਨੋਟਸ ਲਿਖਦੇ ਹੋ ਇਹ ਵੀ ਖ਼ਤਮ ਹੋ ਜਾਣੇ ਹਨ। ਇਹ ਸਿਰਫ਼ ਆਪਣੇ ਪੁਰਸ਼ਾਰਥ ਦੇ ਲਈ ਹੈ। ਬਾਪ ਕਹਿੰਦੇ ਹਨ ਟੌਪਿਕਸ ਦੀ ਲਿਸਟ ਬਣਾਓ ਤਾਂ ਯਾਦ ਆਵੇਗਾ ਪਰ ਇਹ ਤਾਂ ਜਾਣਦੇ ਹੋ ਕਿ ਇਹ ਪੁਸਤਕ ਆਦਿ ਕੁਝ ਵੀ ਨਹੀਂ ਰਹਿਣਗੇ। ਤੁਹਾਡੀ ਬੁੱਧੀ ਵਿੱਚ ਸਿਰਫ਼ ਯਾਦ ਹੀ ਚੱਲ ਪਏਗੀ। ਆਤਮਾ ਬਿਲਕੁੱਲ ਬਾਪ ਵਰਗੀ ਭਰਪੂਰ ਹੋ ਜਾਂਦੀ ਹੈ। ਬਾਕੀ ਜੋ ਵੀ ਪੁਰਾਣੀਆਂ ਚੀਜ਼ਾਂ ਤੁਸੀਂ ਇਨ੍ਹਾਂ ਅੱਖਾਂ ਨਾਲ ਵੇਖਦੇ ਹੋ, ਉਹ ਵੀ ਖ਼ਤਮ ਹੋ ਜਾਣਗੀਆਂ। ਪਿਛਾੜੀ ਵਿੱਚ ਕੁਝ ਵੀ ਨਹੀਂ ਰਹਿਣਾ ਹੈ।

ਬਾਪ ਅਵਿਨਾਸ਼ੀ ਸਰਜਨ ਹੈ। ਆਤਮਾ ਵੀ ਅਵਿਨਾਸ਼ੀ ਹੈ। ਇਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਦਿਨ-ਪ੍ਰਤੀਦਿਨ ਜੋ ਵੀ ਸ਼ਰੀਰ ਮਿਲਦਾ ਹੈ, ਛੀ-ਛੀ ਮਿਲਦਾ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਸ੍ਰੇਸ਼ਠਾਚਾਰੀ ਬਣ ਰਹੇ ਹਾਂ। ਬਾਪ ਹੀ ਬਣਾਉਂਦੇ ਹਨ। ਸਾਧੂ ਸੰਤ ਆਦਿ ਥੋੜ੍ਹੇ ਹੀ ਬਣਾਉਂਦੇ ਹਨ। ਬਾਪ ਤੁਹਾਨੂੰ ਸ਼੍ਰੇਸ਼ਠਾਚਾਰੀ ਬਣਾਉਂਦੇ ਹਨ। ਬਾਬਾ ਕਹਿੰਦੇ - ਮਿੱਠੇ ਬੱਚੇ, ਮੈਂ ਤੁਹਾਨੂੰ ਆਪਣੇ ਨੈਣਾਂ ਤੇ ਬਿਠਾ ਕੇ ਲੈ ਜਾਵਾਂਗਾ। ਆਤਮਾ ਇੱਥੇ ਨੈਣਾਂ ਤੇ ਬੈਂਦੀ ਹੈ। ਬਾਪ ਕਹਿੰਦੇ ਹਨ ਹੇ ਆਤਮਾਓਂ ਤੁਹਾਨੂੰ ਨਿਹਾਲ ਕਰਕੇ ਲੈ ਜਾਵਾਂਗਾ। ਬਾਕੀ ਥੋੜ੍ਹਾ ਸਮਾਂ ਹੈ। ਹੁਣ ਮਿਹਨਤ ਕਰੋ। ਆਪਣੇ ਦਿਲ ਤੋਂ ਪੁੱਛੋਂ ਮੈਂ ਸਵੀਟ ਬਾਬਾ ਨੂੰ ਕਿੰਨਾ ਯਾਦ ਕਰਦਾ ਹਾਂ? ਹੀਰ - ਰਾਂਝੇ ਦਾ ਵਿਕਾਰ ਦੇ ਲਈ ਲਵ ਨਹੀਂ ਸੀ। ਯਾਦ ਕਰਦੇ ਸਨ ਤੇ ਸਾਹਮਣੇ ਆ ਜਾਂਦਾ ਸੀ। ਦੋਵੇਂ ਆਪਸ ਵਿੱਚ ਮਿਲ ਜਾਂਦੇ ਸਨ। ਬਾਪ ਕਹਿੰਦੇ ਹਨ ਤੁਸੀਂ ਵੀ ਇੱਦਾਂ ਬਣੋ। ਉਹ ਹਨ ਇਕ ਜਨਮ ਦੇ ਆਸ਼ਿਕ ਮਸ਼ੂਕ, ਤੁਸੀਂ ਹੋ ਜਨਮਾਂ-ਜਨਮਾਂ ਦੇ। ਇਹ ਗੱਲਾਂ ਇਸ ਸਮੇਂ ਹੀ ਹੁੰਦੀਆਂ ਹਨ। ਆਸ਼ਿਕ ਮਸ਼ੂਕ ਦਾ ਅੱਖਰ ਵੀ ਸਵਰਗ ਵਿੱਚ ਨਹੀਂ ਹੈ। ਉਹ ਵੀ ਪਵਿੱਤਰ ਰਹਿੰਦੇ ਹਨ। ਮਨਸਾ ਵਿੱਚ ਹੀ ਖਿਆਲ ਆਉਂਦੇ ਹਨ, ਸਾਹਮਣੇ ਦੇਖਿਆ ਅਤੇ ਖੁਸ਼ ਹੋਏ। ਤੁਹਾਨੂੰ ਬੱਚਿਆਂ ਨੂੰ ਤਾਂ ਵੇਖਣ ਦੀ ਕੋਈ ਚੀਜ਼ ਹੀ ਨਹੀਂ। ਇਸ ਸਮੇਂ ਤੁਸੀਂ ਸਿਰਫ਼ ਆਪਣੇ ਨੂੰ ਆਤਮਾ ਸਮਝੋ ਅਤੇ ਮਾਸ਼ੂਕ ਬਾਪ ਨੂੰ ਯਾਦ ਕਰੋ। ਆਤਮਾ ਸਮਝ ਬਾਪ ਨੂੰ ਬੜੀ ਖੁਸ਼ੀ ਨਾਲ ਯਾਦ ਕਰਨਾ ਹੈ। ਬਾਪ ਸਮਝਾਉਂਦੇ ਰਹਿੰਦੇ ਹਨ ਭਗਤੀ ਮਾਰਗ ਵਿੱਚ ਤੁਸੀਂ ਇਵੇਂ ਦੇ ਆਸ਼ਿਕ ਸੀ, ਮਾਸ਼ੂਕ ਤੇ ਕੁਰਬਾਨ ਜਾਂਦੇ ਸੀ। ਤੁਸੀਂ ਆਓਗੇ ਤਾਂ ਹੇ ਮਾਸ਼ੂਕ ਅਸੀਂ ਤੁਹਾਡੇ ਤੇ ਵਾਰੀ ਜਾਵਾਂਗੇ। ਹੁਣ ਮਾਸ਼ੂਕ ਆਇਆ ਹੋਇਆ ਹੈ ਸਭ ਨੂੰ ਗੋਰਾ ਬਣਾਉਣ। ਜੋ ਜੈਸਾ ਹੈ ਐਸਾ ਬਣਾਉਨ ਦੀ ਕੋਸ਼ਿਸ਼ ਕਰਦੇ ਹਨ। ਤੁਸੀਂ ਗੋਰਾ ਬਣਦੇ ਹੋ ਤਾਂ ਸ਼ਰੀਰ ਵੀ ਗੋਰਾ ਬਣੇਗਾ। ਆਤਮਾ ਵਿੱਚ ਹੀ ਖਾਦ ਪੈਂਦੀ ਹੈ। ਹੁਣ ਤੁਸੀਂ ਮੈਨੂੰ ਯਾਦ ਕਰੋਗੇ ਤਾਂ ਖਾਦ ਨਿਕਲ ਜਾਵੇਗੀ। ਇੱਥੇ ਤੁਸੀਂ ਬੱਚੇ ਆਉਂਦੇ ਹੋ, ਏਕਾਂਤ ਬਹੁਤ ਚੰਗਾ ਹੈ। ਪਾਦਰੀ ਲੋਕ ਵੀ ਪੈਦਲ ਚਲਦੇ ਹਨ, ਇਕਦਮ ਸਾਈਲੈਂਸ ਵਿੱਚ ਰਹਿੰਦੇ ਹਨ। ਮਾਲਾ ਹੱਥ ਵਿੱਚ ਰਹਿੰਦੀ ਹੈ। ਕੋਈ ਨੂੰ ਵੇਖਦੇ ਵੀ ਨਹੀਂ ਹਨ। ਹੋਲੀ-ਹੋਲੀ ਚਲਦੇ ਰਹਿੰਦੇ ਹਨ। ਉਹ ਲੋਕ ਕਰਾਇਸਟ ਨੂੰ ਯਾਦ ਕਰਦੇ ਰਹਿਣਗੇ। ਬਾਪ ਨੂੰ ਜਾਣਦੇ ਹੀ ਨਹੀਂ। ਮੇਰੇ ਲਈ ਤਾਂ ਕਹਿ ਦਿੰਦੇ ਨਾਮ ਰੂਪ ਤੋਂ ਨਿਆਰਾ ਹੈ। ਹੁਣ ਬਿੰਦੀ ਹੈ ਤਾਂ ਵੇਖਣਗੇ ਕੀ! ਬਿੰਦੀ ਨੂੰ ਕਿਵੇਂ ਯਾਦ ਕਰੀਏ, ਕਿਸੇ ਨੂੰ ਪਤਾ ਨਹੀਂ। ਤੁਹਾਨੂੰ ਹੁਣੇ ਪਤਾ ਚੱਲਿਆ ਹੈ ਤਾਂ ਤੁਸੀਂ ਇੱਥੇ ਆਉਂਦੇ ਹੋ। ਮਧੂਬਨ ਦਾ ਤਾਂ ਗਾਇਨ ਹੈ। ਇਹ ਹੈ ਸੱਚਾ-ਸੱਚਾ ਮਧੂਬਨ ਜਿੱਥੇ ਤੁਸੀ ਆਉਂਦੇ ਹੋ। ਜਿਨ੍ਹਾਂ ਹੋ ਸਕੇ ਤੁਸੀਂ ਏਕਾਂਤ ਵਿੱਚ ਬੈਠ ਯਾਦ ਵਿੱਚ ਰਹੋ। ਕਿਸੇ ਨੂੰ ਵੀ ਦੇਖੋ ਨਹੀਂ। ਉੱਤੇ ਛੱਤਾਂ ਤੇ ਪਈਆਂ ਹਨ। ਬਾਬਾ ਦੀ ਯਾਦ ਵਿੱਚ ਸਵੇਰੇ ਛੱਤ ਤੇ ਚਲੇ ਜਾਓ। ਬੜਾ ਮਜ਼ਾ ਆਵੇਗਾ। ਕੋਸ਼ਿਸ਼ ਕਰੋ ਰਾਤ ਨੂੰ 1-2 ਵਜੇ ਜਾਗਣ ਦੀ। ਤੁਸੀਂ ਨੀਂਦ ਨੂੰ ਜਿੱਤਣ ਵਾਲੇ ਮਸ਼ਹੂਰ ਹੋ। ਰਾਤ ਨੂੰ ਜਲਦੀ ਸੋ ਜਾਓ। ਫਿਰ 1-2 ਵਜੇ ਉੱਠਕੇ ਛੱਤ ਤੇ ਇਕਾਂਤ ਵਿੱਚ ਯਾਦ ਦੀ ਯਾਤਰਾ ਕਰਦੇ ਰਹੋ। ਬਹੁਤ ਜਮਾਂ ਕਰਨਾ ਹੈ। ਬਾਪ ਨੂੰ ਯਾਦ ਕਰਦੇ ਬਾਪ ਦੀ ਮਹਿਮਾ ਕਰਨ ਲੱਗ ਜਾਵੋ। ਆਪਸ ਵਿੱਚ ਵੀ ਇਹ ਹੀ ਸਲਾਹ ਕਰਦੇ ਰਹੋ। ਬਾਬਾ ਕਿੰਨਾ ਮਿੱਠਾ ਹੈ, ਉਨ੍ਹਾਂ ਨੂੰ ਯਾਦ ਕਰਨ ਨਾਲ ਹੀ ਪਾਪ ਕੱਟਣਗੇ। ਇੱਥੇ ਬਹੁਤ ਜਮਾਂ ਕਰ ਸਕਦੇ ਹਾਂ। ਇਹ ਮੌਕਾ ਵੀ ਇਥੇ ਅੱਛਾ ਮਿਲਦਾ ਹੈ। ਘਰ ਵਿੱਚ ਤਾਂ ਤੁਸੀਂ ਕਰ ਨਹੀਂ ਸਕੋਗੇ। ਫ਼ੁਰਸਤ ਹੀ ਕਿਥੇ ਰਹਿੰਦੀ ਹੈ। ਦੁਨੀਆਂ ਦਾ ਵਾਇਬਰੇਸ਼ਨ ਹੀ ਬਹੁਤ ਖ਼ਰਾਬ ਰਹਿੰਦਾ ਹੈ। ਉਥੇ ਇੰਨੀ ਯਾਦ ਦੀ ਯਾਤਰਾ ਨਹੀਂ ਹੋਵੇਗੀ। ਹੁਣ ਇਸ ਵਿੱਚ ਲਿਖਣ ਦੀ ਵੀ ਕਿ ਗੱਲ ਹੈ। ਆਸ਼ਿਕ ਮਸ਼ੂਕ ਲਿਖਦੇ ਹਨ ਕੀ! ਅੰਦਰ ਵਿੱਚ ਦੇਖੋ ਅਸੀਂ ਕਿਸੇ ਨੂੰ ਦੁੱਖ ਤਾਂ ਨਹੀਂ ਦਿੱਤਾ? ਕਿੰਨਿਆਂ ਨੂੰ ਯਾਦ ਕਰਵਾਇਆ? ਇੱਥੇ ਅਸੀਂ ਆਉਂਦੇ ਹਾਂ ਜਮਾਂ ਕਰਨ ਤਾਂ ਇਥੇ ਕੋਸ਼ਿਸ਼ ਕਰੋ, ਉਪਰ ਛੱਤ ਤੇ ਇਕਾਂਤ ਵਿੱਚ ਜਾਕੇ ਬੈਠੋ। ਖਜ਼ਾਨਾ ਜਮਾਂ ਕਰੋ। ਇਹ ਵਕ਼ਤ ਹੈ ਹੀ ਜਮਾਂ ਕਰਨ ਦਾ। 7 ਰੋਜ਼ 5 ਰੋਜ਼ ਆਉਂਦੇ ਹੋ। ਮੁਰਲੀ ਸੁਣ ਕੇ ਜਾ ਕੇ ਇਕਾਂਤ ਵਿੱਚ ਬੈਠੋ। ਇੱਥੇ ਤਾਂ ਘਰ ਵਿੱਚ ਬੈਠੇ ਹੋ। ਬਾਪ ਨੂੰ ਯਾਦ ਕਰੋ ਤਾਂ ਤੁਹਾਡਾ ਕੁਝ ਜਮਾਂ ਹੋ ਜਾਵੇ। ਬਹੁਤ ਮਾਤਾਵਾਂ ਬੰਧੇਲੀਆਂ ਹਨ। ਯਾਦ ਕਰਦੀਆਂ ਹਨ ਸ਼ਿਵਬਾਬਾ ਬੰਧਣ ਤੋਂ ਛੁਡਾਓ। ਵਿਕਾਰ ਦੇ ਲਈ ਕਿੰਨਾ ਮਾਰਦੇ ਹਨ। ਖੇਲ੍ਹ ਵਿਖਾਇਆ ਹੈ ਨਾ - ਦਰੋਪਦੀ ਦੇ ਚੀਰ ਹਰੇ। ਤੁਸੀਂ ਸਾਰੇ ਦ੍ਰੋਪਦੀਆਂ ਹੋ ਨਾ। ਤਾਂ ਬਾਪ ਨੂੰ ਯਾਦ ਕਰਦੇ ਰਹਿਣਾ ਹੈ। ਬਾਪ ਯੁਕਤੀ ਤਾਂ ਬਹੁਤ ਦੱਸਦੇ ਹਨ। ਉਸ ਵਿੱਚ ਇਸ਼ਨਾਨ ਆਦਿ ਦੀ ਵੀ ਗੱਲ ਨਹੀਂ ਰਹਿੰਦੀ। ਹਾਂ ਪਖਾਨਾ(ਲੇਟਰੀਨ ਵਿੱਚ) ਜਾਣਾ ਹੁੰਦਾ ਹੈ ਤਾਂ ਇਸ਼ਨਾਨ ਜ਼ਰੂਰੀ ਹੈ। ਮਨੁੱਖ ਤਾਂ ਇਸ਼ਨਾਨ ਦੇ ਸਮੇਂ ਵੀ ਕਿਸੇ ਦੇਵਤਾ ਯਾ ਭਗਵਾਨ ਨੂੰ ਯਾਦ ਕਰਦੇ ਹਨ। ਮੁੱਖ ਗੱਲ ਹੈ ਹੀ ਯਾਦ ਦੀ। ਗਿਆਨ ਤਾਂ ਬਹੁਤ ਮਿਲਿਆ ਹੋਇਆ ਹੈ। 84 ਦੇ ਚੱਕਰ ਦਾ ਗਿਆਨ ਹੈ। ਆਪਣੇ ਅੰਦਰ ਵਿੱਚ ਬੈਠ ਕੇ ਦੇਖੋ। ਆਪਣੇ ਤੋਂ ਪੁੱਛੋ ਐਸਾ ਮਿੱਠਾ-ਮਿੱਠਾ ਬਾਬਾ ਜੋ ਸਾਨੂੰ ਸਵਰਗ ਦਾ ਮਾਲਕ ਬਣਾਉਂਦੇ ਹਨ ਉਨ੍ਹਾਂ ਨੂੰ ਸਾਰੇ ਦਿਨ ਵਿੱਚ ਕਿੰਨਾ ਯਾਦ ਕੀਤਾ? ਮਨ ਭੱਜਦਾ ਤੇ ਨਹੀਂ? ਕਿੱਥੇ ਭੱਜੇਗਾ, ਦੁਨੀਆਂ ਤਾਂ ਹੈ ਨਹੀਂ। ਇਹ ਸਭ ਖ਼ਤਮ ਹੋ ਜਾਣਾ ਹੈ, ਅਸੀਂ ਅਤੇ ਬਾਬਾ ਹੀ ਰਹਿਣ ਵਾਲੇ ਹਾਂ। ਇਵੇਂ-ਇਵੇਂ ਅੰਦਰ ਵਿੱਚ ਗੱਲਾਂ ਕਰੋ ਤਾਂ ਫ਼ਿਰ ਬਹੁਤ ਮਜ਼ਾ ਆਵੇਗਾ। ਇੱਥੇ ਜੋ ਵੀ ਆਉਂਦੇ ਹਨ ਬਹੁਤ ਪੁਰਾਣੇ ਭਗਤ ਹਨ। ਜੋ ਨਹੀਂ ਆੳਂਦੇ ੳਹ ਸਮਝੋ ਅਜਕਲ ਦੇ ਭਗਤ ਹਨ। ਉਹ ਦੇਰੀ ਨਾਲ ਆਉਣਗੇ। ਸ਼ੁਰੂ ਤੋਂ ਭਗਤੀ ਕਰਨ ਵਾਲੇ ਜ਼ਰੂਰ ਬਾਪ ਤੋਂ ਵਰਸਾ ਪਾਉਣਗੇ। ਇਹ ਗੁਪਤ ਮਿਹਨਤ ਹੈ। ਜੋ ਧਾਰਨਾ ਨਹੀਂ ਕਰਦੇ ਹਨ ਉਨ੍ਹਾਂ ਕੋਲੋਂ ਕੁਝ ਵੀ ਮਿਹਨਤ ਹੁੰਦੀ ਨਹੀਂ। ਇੱਥੇ ਤੁਸੀਂ ਆਉਂਦੇ ਹੀ ਹੋ ਰਿਫਰੈਸ਼ ਹੋਣ। ਆਪਣੇ ਤੇ ਮਿਹਨਤ ਕਰੋ। ਇਕ ਹਫ਼ਤੇ ਵਿੱਚ ਤੁਸੀਂ ਐਨਾ ਮਾਲ ਇਕੱਠਾ ਕਰ ਸਕਦੇ ਹੋ ਜੋ ਉੱਥੇ 12 ਮਹੀਨੇ ਵਿੱਚ ਵੀ ਨਹੀਂ। ਇੱਥੇ 7 ਦਿਨਾਂ ਵਿੱਚ ਸਾਰੀ ਕਸਰ ਕੱਢ ਸਕਦੇ ਹੋ। ਬਾਬਾ ਸਲਾਹ ਦਿੰਦੇ ਹਨ।

ਅੱਛਾ!ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਕਾਂਤ ਵਿੱਚ ਬੈਠ ਬਾਪ ਨੂੰ ਯਾਦ ਕਰ ਕਮਾਈ ਜਮਾਂ ਕਰਨੀ ਹੈ। ਆਪਣੇ ਅੰਦਰ ਚੈਕ ਕਰਨਾ ਹੈ - ਯਾਦ ਦੇ ਸਮੇਂ ਮਨ ਭੱਜਦਾ ਤੇ ਨਹੀਂ ਹੈ? ਅਸੀਂ ਕਿੰਨਾ ਵਕਤ ਸਵੀਟ ਬਾਪ ਨੂੰ ਯਾਦ ਕਰਦੇ ਹਾਂ?

2. ਸਦਾ ਇਸ ਖ਼ੁਸ਼ੀ ਵਿੱਚ ਰਹਿਣਾ ਹੈ ਕਿ ਸਾਨੂੰ ਬਾਪ ਨੇ ਪਿੰਜਰੇ ਤੋਂ ਮੁਕਤ ਕਰ ਦਿੱਤਾ, ਹੁਣ ਅਸੀਂ ਇਵੇਂ ਦੀ ਦੁਨੀਆਂ ਵਿੱਚ ਜਾ ਰਹੇ ਹਾਂ ਜਿੱਥੇ ਨਾ ਗਰਮੀ, ਹੈ ਨਾ ਸਰਦੀ। ਜਿੱਥੇ ਸਦਾ ਹੀ ਬਸੰਤ ਰੁੱਤ ਹੈ।


ਵਰਦਾਨ:-
ਰੂਹਾਨੀ ਨਸ਼ੇ ਦੁਆਰਾ ਪੁਰਾਣੀ ਦੁਨੀਆਂ ਨੂੰ ਭੁੱਲਣ ਵਾਲੇ ਸਵਰਾਜਿਆ ਸੋ ਵਿਸ਼ਵ ਰਾਜ ਅਧਿਕਾਰੀ ਭਵ:

ਸੰਗਮਯੁੱਗ ਤੇ ਜੋ ਬਾਪ ਦੇ ਵਰਸੇ ਦੇ ਅਧਿਕਾਰੀ ਹਨ ਉਹ ਹੀ ਸਵਰਾਜ ਅਤੇ ਵਿਸ਼ਵ ਰਾਜ ਦੇ ਅਧਿਕਾਰੀ ਬਣਦੇ ਹਨ। ਅੱਜ ਸਵਰਾਜ ਹੈ ਕੱਲ ਵਿਸ਼ਵ ਦਾ ਰਾਜ ਹੋਵੇਗਾ। ਅੱਜ ਕੱਲ ਦੀ ਗੱਲ ਹੈ ਇਵੇਂ ਦੀ ਅਧਿਕਾਰੀ ਆਤਮਾਵਾਂ ਰੂਹਾਨੀ ਨਸ਼ੇ ਵਿੱਚ ਰਹਿੰਦੀਆਂ ਹਨ ਅਤੇ ਨਸ਼ਾ ਪੁਰਾਣੀ ਦੁਨੀਆ ਸਹਿਜ਼ ਭੁਲਾ ਦਿੰਦਾ ਹੈ। ਅਧਿਕਾਰੀ ਕਦੇ ਕਿਸੇ ਵਸਤੂ ਦੇ, ਮਨੁੱਖ ਦੇ, ਸੰਸਕਾਰ ਦੇ ਅਧੀਨ ਨਹੀਂ ਹੋ ਸਕਦੇ। ਉਨ੍ਹਾਂ ਨੂੰ ਹੱਦ ਦੀਆਂ ਗੱਲਾਂ ਛੱਡਣੀਆਂ ਨਹੀਂ ਪੈਂਦੀਆਂ, ਆਪੇ ਹੀ ਛੁੱਟ ਜਾਂਦੀਆਂ ਹਨ।

ਸਲੋਗਨ:-
ਹਰ ਸੈਕੰਡ, ਹਰ ਸਵਾਸ, ਹਰ ਖਜ਼ਾਨੇ ਨੂੰ ਸਫ਼ਲ ਕਰਨ ਵਾਲ਼ੇ ਹੀ ਸਫ਼ਲਤਾ ਮੂਰਤ ਬਣਦੇ ਹਨ।