09.04.21        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ :- ਬਾਪ ਸਮਾਨ ਲਵਲੀ ਬਣਨ ਦੇ ਲਈ ਆਪਣੇ ਨੂੰ ਆਤਮਾ ਬਿੰਦੂ ਸਮਝ ਬਿੰਦੂ ਬਾਪ ਨੂੰ ਯਾਦ ਕਰੋ"

ਪ੍ਰਸ਼ਨ:-
ਯਾਦ ਵਿੱਚ ਰਹਿਣ ਦੀ ਗੁਪਤ ਹੱਡੀ ਮਿਹਨਤ ਹਰ ਇੱਕ ਬੱਚੇ ਨੂੰ ਕਰਨੀ ਹੈ - ਕਿਓਂ?

ਉੱਤਰ:-
ਕਿਓਂਕਿ ਯਾਦ ਦੇ ਬਗੈਰ ਆਤਮਾ, ਪਾਪ ਆਤਮਾ ਤੋਂ ਪੁੰਨ ਆਤਮਾ ਨਹੀਂ ਬਣ ਸਕਦੀ ਜੱਦ ਗੁਪਤ ਯਾਦ ਵਿੱਚ ਰਹੇ, ਦੇਹੀ - ਅਭਿਮਾਨੀ ਬਣੇ, ਤਾਂ ਵਿਕਰਮ ਵਿਨਾਸ਼ ਹੋਣ। ਧਰਮਰਾਜ ਦੀ ਸਜਾਵਾਂ ਤੋਂ ਬਚਣ ਦਾ ਸਾਧਨ ਵੀ ਯਾਦ ਹੈ ਮਾਇਆ ਦੇ ਤੂਫ਼ਾਨ ਯਾਦ ਵਿੱਚ ਹੀ ਵਿਘਨ ਪਾਉਂਦੇ ਹਨ ਇਸਲਈ ਯਾਦ ਦੀ ਗੁਪਤ ਮਿਹਨਤ ਕਰੋ ਤਾਂ ਹੀ ਲਕਸ਼ਮੀ - ਨਾਰਾਇਣ ਵਰਗਾ ਲਵਲੀ ਬਣ ਸਕੋਗੇ।

ਗੀਤ:-
ਓਮ ਨਮੋ ਸਿਵਾਏ..

ਓਮ ਸ਼ਾਂਤੀ
ਇਹ ਮਹਿਮਾ ਹੈ ਸਭ ਦੇ ਬਾਪ ਦੀ ਯਾਦ ਕੀਤਾ ਜਾਂਦਾ ਹੈ ਭਗਵਾਨ ਮਤਲਬ ਬਾਪ ਨੂੰ, ਉਨ੍ਹਾਂ ਨੂੰ ਮਾਤਾ - ਪਿਤਾ ਕਹਿੰਦੇ ਹੈ ਨਾ। ਗੌਡ ਫਾਦਰ ਵੀ ਕਿਹਾ ਜਾਂਦਾ ਹੈ ਇਵੇਂ ਨਹੀਂ ਸਭ ਮਨੁੱਖਾਂ ਨੂੰ ਗੌਡ ਫਾਦਰ ਕਹਿਣਗੇ ਬਾਬਾ ਤਾਂ ਉਨ੍ਹਾਂ ਨੂੰ (ਲੌਕਿਕ ਬਾਪ ਨੂੰ) ਵੀ ਕਹਿੰਦੇ ਹਨ। ਲੌਕਿਕ ਬਾਪ ਜਿਸ ਨੂੰ ਕਹਿੰਦੇ ਹਨ ਉਹ ਵੀ ਫਿਰ ਪਾਰਲੌਕਿਕ ਬਾਪ ਨੂੰ ਯਾਦ ਕਰਦੇ ਹਨ। ਅਸਲ ਵਿੱਚ ਯਾਦ ਕਰਨ ਵਾਲੀ ਆਤਮਾ ਹੈ, ਜੋ ਲੌਕਿਕ ਬਾਪ ਨੂੰ ਵੀ ਯਾਦ ਕਰਦੀ ਹੈ। ਉਹ ਆਤਮਾ ਆਪਣੇ ਰੂਪ ਨੂੰ, ਆਕਉਪੇਸ਼ਨ ਨੂੰ ਨਹੀਂ ਜਾਣਦੀ ਹੈ। ਆਤਮਾ ਆਪਣੇ ਨੂੰ ਹੀ ਨਹੀਂ ਜਾਣਦੀ ਤਾਂ ਗੌਡ ਫਾਦਰ ਨੂੰ ਕਿਵੇਂ ਜਾਣੇਗੀ। ਆਪਣੇ ਲੌਕਿਕ ਫਾਦਰ ਨੂੰ ਤਾਂ ਸਭ ਜਾਣਦੇ ਹਨ, ਉਨ੍ਹਾਂ ਤੋਂ ਵਰਸਾ ਮਿਲਦਾ ਹੈ। ਨਹੀਂ ਤਾਂ ਯਾਦ ਕਿਓਂ ਕਰਨ ਪਾਰਲੌਕਿਕ ਬਾਪ ਤੋਂ ਜਰੂਰ ਵਰਸਾ ਮਿਲਦਾ ਹੋਵੇਗਾ। ਕਹਿੰਦੇ ਹਨ ਓ ਗਾਡ ਫਾਦਰ। ਉਨ੍ਹਾਂ ਤੋਂ ਰਹਿਮ, ਮਾਫੀ ਮੰਗਣਗੇ ਕਿਓਂਕਿ ਪਾਪ ਕਰਦੇ ਰਹਿੰਦੇ ਹਨ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਪਰ ਆਤਮਾ ਨੂੰ ਜਾਨਣਾ ਅਤੇ ਫਿਰ ਪਰਮਾਤਮਾ ਨੂੰ ਜਾਨਣਾ, ਇਹ ਡਿਫਿਕਲਟ ਸਬਜੈਕਟ ਹੈ। ਇਜ਼ੀ ਤੋਂ ਇਜ਼ੀ ਅਤੇ ਡਿਫਿਕਲਟ ਤੋਂ ਡਿਫਿਕਲਟ। ਭਾਵੇਂ ਕਿੰਨਾ ਵੀ ਸਾਇੰਸ ਆਦਿ ਸਿੱਖਦੇ ਹਨ, ਜਿਸ ਤੋਂ ਮੂਨ ਤੱਕ ਚਲੇ ਜਾਂਦੇ ਹਨ। ਤਾਂ ਵੀ ਇਸ ਨਾਲੇਜ ਦੇ ਅੱਗੇ ਉਹ ਤੁੱਛ ਹੈ। ਆਪਣੇ ਨੂੰ ਅਤੇ ਬਾਪ ਨੂੰ ਜਾਨਣਾ ਬੜਾ ਮੁਸ਼ਕਿਲ ਹੈ। ਜੋ ਵੀ ਬੱਚੇ ਖ਼ੁਦ ਨੂੰ ਬ੍ਰਹਮਾਕੁਮਾਰ - ਕੁਮਾਰੀ ਕਹਿਲਾਉਂਦੇ ਹਨ, ਉਹ ਵੀ ਆਪਣੇ ਨੂੰ ਆਤਮਾ ਨਿਸ਼ਚਾ ਕਰਨ। ਮੈਂ ਆਤਮਾ ਬਿੰਦੀ ਹਾਂ, ਸਾਡਾ ਬਾਪ ਵੀ ਬਿੰਦੀ ਹੈ - ਇਹ ਭੁੱਲ ਜਾਂਦੇ ਹਨ। ਇਹ ਹੈ ਡਿਫਿਕਲਟ ਸਬਜੈਕਟ। ਆਪਣੇ ਨੂੰ ਆਤਮਾ ਵੀ ਭੁੱਲ ਜਾਂਦੇ ਤਾਂ ਬਾਪ ਨੂੰ ਯਾਦ ਕਰਨਾ ਵੀ ਭੁੱਲ ਜਾਂਦੇ ਹਨ। ਦੇਹੀ - ਅਭਿਮਾਨੀ ਬਣਨ ਦਾ ਅਭਿਆਸ ਨਹੀਂ ਹੈ। ਆਤਮਾ ਬਿੰਦੀ ਹੈ, ਉਨ੍ਹਾਂ ਵਿੱਚ ਹੀ 84 ਜਨਮਾਂ ਦਾ ਪਾਰ੍ਟ ਨੂੰਦਿਆ ਹੋਇਆ ਹੈ। ਜੋ ਮੈਂ ਆਤਮਾ ਵੱਖ - ਵੱਖ ਸ਼ਰੀਰ ਲੈ ਪਾਰ੍ਟ ਵਜਾਉਂਦੀ ਹਾਂ, ਇਹ ਘੜੀ - ਘੜੀ ਭੁੱਲ ਜਾਂਦਾ ਹੈ। ਮੁੱਖ ਗੱਲ ਇਹ ਹੀ ਸਮਝਣ ਦੀ ਹੈ। ਆਤਮਾ ਅਤੇ ਪਰਮਾਤਮਾ ਨੂੰ ਸਮਝਣ ਦੀ ਸਿਵਾਏ ਬਾਕੀ ਨਾਲੇਜ ਤਾਂ ਸਭ ਦੀ ਬੁੱਧੀ ਵਿੱਚ ਆ ਜਾਂਦਾ ਹੈ। ਅਸੀਂ 84 ਜਨਮ ਲੈਂਦੇ ਹਾਂ, ਸੂਰਜ਼ਵੰਸ਼ੀ, ਚੰਦ੍ਰਵੰਸ਼ੀ...ਬਣਦੇ ਹਨ। ਇਹ ਚੱਕਰ ਤਾਂ ਬਹੁਤ ਸਹਿਜ ਹੈ। ਸਮਝ ਜਾਂਦੇ ਹਨ। ਪਰ ਸਿਰਫ ਚੱਕਰ ਨੂੰ ਜਾਨਣ ਨਾਲ ਇੰਨਾ ਫਾਇਦਾ ਨਹੀਂ ਹੈ, ਜਿੰਨਾ ਆਪਣੇ ਨੂੰ ਆਤਮਾ ਨਿਸ਼ਚਾ ਕਰ ਬਾਪ ਨੂੰ ਯਾਦ ਕਰਨ ਵਿੱਚ ਫਾਇਦਾ ਹੈ। ਮੈਂ ਆਤਮਾ ਸਟਾਰ ਹਾਂ। ਫਿਰ ਬਾਪ ਵੀ ਸਟਾਰ ਅਤਿ ਸੂਕ੍ਸ਼੍ਮ ਹੈ। ਉਹ ਹੀ ਸਦਗਤੀ ਦਾਤਾ ਹੈ। ਉਨ੍ਹਾਂ ਨੂੰ ਯਾਦ ਕਰਨ ਨਾਲ ਹੀ ਵਿਕਰਮ ਵਿਨਾਸ਼ ਹੋਣੇ ਹਨ। ਇਸ ਤਰੀਕੇ ਨਾਲ ਕੋਈ ਵੀ ਨਿਰੰਤਰ ਯਾਦ ਨਹੀਂ ਕਰਦੇ। ਦੇਹੀ - ਅਭਿਮਾਨੀ ਨਹੀਂ ਬਣਦੇ ਹਨ। ਘੜੀ - ਘੜੀ ਇਹ ਯਾਦ ਰਹੇ ਮੈਂ ਆਤਮਾ ਹਾਂ। ਬਾਪ ਦਾ ਫਰਮਾਨ ਹੈ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਮੈਂ ਬਿੰਦੀ ਹਾਂ। ਇੱਥੇ ਪਾਰ੍ਟਧਾਰੀ ਆਕੇ ਬਣਿਆ ਹਾਂ। ਮੇਰੇ ਵਿੱਚ 5 ਵਿਕਾਰਾਂ ਦੀ ਕੱਟ ਚੜ੍ਹੀ ਹੋਈ ਹੈ। ਆਇਰਨ ਏਜ਼ ਵਿੱਚ ਹੈ। ਹੁਣ ਗੋਲਡਨ ਏਜ਼ ਵਿੱਚ ਜਾਣਾ ਹੈ ਇਸਲਈ ਬਾਪ ਨੂੰ ਬਹੁਤ ਪਿਆਰ ਨਾਲ ਯਾਦ ਕਰਨਾ ਹੈ। ਇਸ ਤਰ੍ਹਾਂ ਬਾਪ ਨੂੰ ਯਾਦ ਕਰਨਗੇ ਤਾਂ ਕੱਟ ਨਿਕਲ ਜਾਵੇਗੀ। ਇਹ ਹੈ ਮਿਹਨਤ। ਸਰਵਿਸ ਦੀ ਲਬਾਰ ਤਾਂ ਬਹੁਤ ਮਾਰਦੇ ਹਨ। ਅੱਜ ਇਹ ਸਰਵਿਸ ਕੀਤੀ, ਬਹੁਤ ਪ੍ਰਭਾਵਿਤ ਹੋਏ ਪਰ ਸ਼ਿਵਬਾਬਾ ਸਮਝਦੇ ਹਨ ਆਤਮਾ ਅਤੇ ਪਰਮਾਤਮਾ ਦੇ ਗਿਆਨ ਤੇ ਕੁਝ ਵੀ ਪ੍ਰਭਾਵਿਤ ਨਹੀਂ ਹੋਇਆ। ਭਾਰਤ ਹੈਵਿਨ ਅਤੇ ਹੇਲ ਕਿਵੇਂ ਬਣਦਾ ਹੈ। 84 ਜਨਮ ਕਿਵੇਂ ਲੈਂਦੇ ਹਨ, ਸਤੋ ਰਜੋ ਤਮੋ ਵਿੱਚ ਕਿਵੇਂ ਆਉਂਦੇ ਹਨ। ਸਿਰਫ ਇਹ ਸੁਣਕੇ ਪ੍ਰਭਾਵਿਤ ਹੁੰਦੇ ਹਨ। ਪਰਮਾਤਮਾ ਨਿਰਾਕਾਰ ਹੈ, ਇਹ ਵੀ ਸਮਝ ਜਾਂਦੇ ਹਨ। ਬਾਕੀ ਮੈਂ ਆਤਮਾ ਹਾਂ, ਮੇਰੇ ਵਿੱਚ 84 ਜਨਮਾਂ ਦਾ ਪਾਰ੍ਟ ਭਰਿਆ ਹੋਇਆ ਹੈ। ਬਾਪ ਵੀ ਬਿੰਦੀ ਹੈ, ਉਨ੍ਹਾਂ ਵਿੱਚ ਸਾਰਾ ਗਿਆਨ ਹੈ। ਉਨ੍ਹਾਂ ਨੂੰ ਯਾਦ ਕਰਨਾ ਹੈ। ਇਹ ਗੱਲਾਂ ਕੋਈ ਵੀ ਸਮਝਦੇ ਨਹੀਂ। ਮੁੱਖ ਗੱਲ ਸਮਝਦੇ ਨਹੀਂ ਹਨ। ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਦੀ ਨਾਲੇਜ ਬਾਪ ਹੀ ਦਿੰਦੇ ਹਨ। ਗੌਰਮਿੰਟ ਵੀ ਚਾਹੁੰਦੀ ਹੈ ਕਿ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਹੋਣੀ ਚਾਹੀਦੀ ਹੈ। ਇਹ ਤਾਂ ਉਨ੍ਹਾਂ ਤੋਂ ਵੀ ਸੂਕ੍ਸ਼੍ਮ ਗੱਲਾਂ ਹਨ। ਆਤਮਾ ਕੀ ਹੈ, ਉਨ੍ਹਾਂ ਵਿੱਚ ਕਿਵੇਂ 84 ਜਨਮਾਂ ਦਾ ਪਾਰ੍ਟ ਹੈ। ਉਹ ਵੀ ਅਵਿਨਾਸ਼ੀ ਹੈ। ਇਹ ਯਾਦ ਕਰਨਾ ਹੈ, ਆਪਣੇ ਨੂੰ ਬਿੰਦੀ ਸਮਝਣਾ ਅਤੇ ਬਾਪ ਨੂੰ ਯਾਦ ਕਰਨਾ ਜਿਸ ਨਾਲ ਵਿਕਰਮ ਵਿਨਾਸ਼ ਹੋਣ - ਇਸ ਯੋਗ ਵਿੱਚ ਕੋਈ ਵੀ ਤੱਤਪਰ ਨਹੀਂ ਰਹਿੰਦੇ ਹਨ। ਇਸ ਯਾਦ ਵਿੱਚ ਰਹਿਣ ਤਾਂ ਬਹੁਤ ਲਵਲੀ ਹੋ ਜਾਣ। ਇਹ ਲਕਸ਼ਮੀ - ਨਾਰਾਇਣ ਵੇਖੋ ਕਿੰਨੇ ਲਵਲੀ ਹਨ। ਇੱਥੇ ਦੇ ਮਨੁੱਖ ਤਾਂ ਵੇਖੋ ਕਿਵੇਂ ਹਨ। ਆਪ ਵੀ ਕਹਿੰਦੇ ਹਨ ਸਾਡੇ ਵਿੱਚ ਕੋਈ ਗੁਣ ਨਹੀਂ। ਅਸੀਂ ਜਿਵੇਂ ਮਲੇਛ ਹਾਂ, ਤੁਸੀਂ ਸਵੱਛ ਹੋ। ਜੱਦ ਆਪਣੇ ਨੂੰ ਆਤਮਾ ਨਿਸ਼ਚਾ ਕਰ ਬਾਪ ਨੂੰ ਯਾਦ ਕਰਨ ਤਾਂ ਸਫਲਤਾ ਮਿਲੇ। ਨਹੀਂ ਤਾਂ ਸਫਲਤਾ ਬਹੁਤ ਥੋੜੀ ਮਿਲਦੀ ਹੈ। ਸਮਝਦੇ ਹਨ ਸਾਡੇ ਵਿੱਚ ਬਹੁਤ ਚੰਗਾ ਗਿਆਨ ਹੈ। ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਅਸੀਂ ਜਾਣਦੇ ਹਾਂ। ਪਰ ਯੋਗ ਦਾ ਚਾਰਟ ਨਹੀਂ ਦੱਸਦੇ ਹਨ। ਮੁਸ਼ਕਿਲ ਕੋਈ ਹਨ ਜੋ ਇਸ ਅਵਸਥਾ ਵਿੱਚ ਰਹਿੰਦੇ ਹਨ ਮਤਲਬ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਦੇ ਹਨ। ਬਹੁਤਿਆਂ ਨੂੰ ਅਭਿਆਸ ਨਹੀਂ ਹੈ। ਬਾਬਾ ਸਮਝਦੇ ਹਨ ਕਿ ਬੱਚੇ ਸਿਰਫ ਗਿਆਨ ਦਾ ਚੱਕਰ ਬੁੱਧੀ ਵਿੱਚ ਫਿਰਾਉਂਦੇ ਹਨ। ਬਾਕੀ ਮੈਂ ਆਤਮਾ ਹਾਂ, ਬਾਬਾ ਨਾਲ ਸਾਨੂੰ ਯੋਗ ਲਗਾਉਣਾ ਹੈ, ਜਿਸ ਨਾਲ ਆਇਰਨ ਏਜ਼ ਤੋਂ ਨਿਕਲ ਗੋਲਡਨ ਏਜ਼ ਵਿਚ ਜਾਣਗੇ। ਮੈਨੂੰ ਆਤਮਾ ਨੂੰ ਬਾਪ ਨੂੰ ਜਾਨਣਾ ਹੈ, ਉਸ ਦੀ ਯਾਦ ਵਿੱਚ ਹੀ ਰਹਿਣਾ ਹੈ, ਇਹ ਬਹੁਤਿਆਂ ਦਾ ਅਭਿਆਸ ਘੱਟ ਹੈ। ਬਹੁਤ ਆਉਂਦੇ ਵੀ ਹਨ। ਅੱਛਾ - ਅੱਛਾ ਵੀ ਕਹਿੰਦੇ ਹਨ। ਬਾਕੀ ਉਨ੍ਹਾਂ ਨੂੰ ਇਹ ਪਤਾ ਨਹੀਂ ਪੈਂਦਾ ਕਿ ਅੰਦਰ ਕਿੰਨੀ ਕੱਟ ਲੱਗੀ ਹੋਈ ਹੈ। ਸੋਹਣੇ ਤੋਂ ਸ਼ਿਆਮ ਬਣ ਗਏ ਹਨ। ਫਿਰ ਸੁੰਦਰ ਕਿਵੇਂ ਬਣਨ? ਇਹ ਕੋਈ ਵੀ ਨਹੀਂ ਜਾਣਦੇ ਹਨ। ਸਿਰਫ ਹਿਸਟ੍ਰੀ - ਜੋਗ੍ਰਾਫੀ ਜਾਨਣ ਦਾ ਕੰਮ ਨਹੀਂ ਹੈ। ਪਾਵਨ ਕਿਵੇਂ ਬਣਨ? ਸਜਾ ਨਾ ਖਾਣ ਦਾ ਉਪਾਏ ਹੈ - ਸਿਰਫ ਯਾਦ ਵਿੱਚ ਰਹਿਣਾ। ਯੋਗ ਠੀਕ ਨਹੀਂ ਹੋਵੇਗਾ ਤਾਂ ਧਰਮਰਾਜ ਦੀਆਂ ਸਜਾਵਾਂ ਖਾਣਗੇ। ਇਹ ਬਹੁਤ ਵੱਡੀ ਸਬਜੈਕਟ ਹੈ, ਜਿਸ ਨੂੰ ਕੋਈ ਉਠਾ ਨਹੀਂ ਸਕਦੇ। ਗਿਆਨ ਵਿੱਚ ਆਪਣੇ ਨੂੰ ਮਿਆਂ ਮਿੱਠੂ ਸਮਝ ਬੈਠਦੇ ਹਨ, ਇਸ ਵਿੱਚ ਕੋਈ ਸ਼ੱਕ ਨਹੀਂ। ਮੂਲ ਗੱਲ ਹੈ ਯੋਗ ਦੀ। ਯੋਗ ਵਿੱਚ ਬਹੁਤ ਕੱਚੇ ਹਨ ਇਸਲਈ ਬਾਪ ਕਹਿੰਦੇ ਹਨ ਖ਼ਬਰਦਾਰ ਰਹੋ, ਸਿਰਫ ਪੰਡਿਤ ਨਹੀਂ ਬਣਨਾ ਹੈ। ਮੈਂ ਆਤਮਾ ਹਾਂ, ਮੈਨੂੰ ਬਾਪ ਨੂੰ ਯਾਦ ਕਰਨਾ ਹੈ। ਬਾਪ ਨੇ ਫਰਮਾਨ ਦਿੱਤਾ ਹੈ - ਮਨਮਨਾਭਵ। ਇਹ ਹੈ ਮਹਾਮੰਤ੍ਰ। ਆਪਣੇ ਨੂੰ ਸਟਾਰ ਸਮਝ ਬਾਪ ਨੂੰ ਵੀ ਸਟਾਰ ਸਮਝੋ ਫਿਰ ਬਾਪ ਨੂੰ ਯਾਦ ਕਰੋ। ਬਾਪ ਦਾ ਕੋਈ ਵੱਡਾ ਰੂਪ ਨਹੀਂ ਸਾਹਮਣੇ ਆਉਂਦਾ ਹੈ। ਤਾਂ ਦੇਹੀ - ਅਭਿਮਾਨੀ ਬਣਨ ਵਿੱਚ ਹੀ ਮਿਹਨਤ ਹੈ। ਵਿਸ਼ਵ ਦੇ ਮਹਾਰਾਜਾ ਮਹਾਰਾਣੀ ਇੱਕ ਬਣਦੇ ਹਨ, ਜਿਨ੍ਹਾਂ ਦੀ ਲੱਖਾਂ ਪਰਜਾ ਬਣਦੀ ਹੈ। ਪ੍ਰਜਾ ਤਾਂ ਬਹੁਤ ਹੈ ਨਾ। ਹਿਸਟ੍ਰੀ - ਜੋਗ੍ਰਾਫੀ ਨੂੰ ਜਾਨਣਾ ਤਾਂ ਸਹਿਜ ਹੈ ਪਰ ਜੱਦ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਗੇ ਫਿਰ ਪਾਵਨ ਬਣਨਗੇ। ਇਹ ਅਭਿਆਸ ਬੜਾ ਡਿਫਿਕਲਟ ਹੈ। ਯਾਦ ਕਰਨ ਬੈਠਣਗੇ ਤਾਂ ਬਹੁਤ ਤੂਫ਼ਾਨ ਵਿਘਨ ਪਾਉਣਗੇ। ਕੋਈ ਅੱਧਾ ਘੰਟਾ ਵੀ ਇਕਰਸ ਹੋ ਬੈਠੇ, ਬਹੁਤ ਮੁਸ਼ਕਿਲ ਹੈ। ਘੜੀ - ਘੜੀ ਭੁੱਲ ਜਾਣਗੇ। ਇਸ ਵਿੱਚ ਸੱਚੀ - ਸੱਚੀ ਗੁਪਤ ਮਿਹਨਤ ਹੈ। ਚੱਕਰ ਦਾ ਰਾਜ ਜਾਨਣਾ ਸਹਿਜ ਹੈ। ਬਾਕੀ ਦੇਹੀ - ਅਭਿਮਾਨੀ ਹੋ ਬਾਪ ਨੂੰ ਯਾਦ ਕਰਨਾ ਹੈ, ਇਹ ਮੁਸ਼ਕਿਲ ਕੋਈ ਸਮਝਦੇ ਹਨ ਅਤੇ ਉਸ ਐਕਟ ਵਿੱਚ ਆਉਂਦੇ ਹਨ। ਬਾਪ ਦੀ ਯਾਦ ਨਾਲ ਹੀ ਤੁਸੀਂ ਪਾਵਨ ਬਣੋਗੇ। ਨਿਰੋਗੀ ਕਾਇਆ, ਵੱਡੀ ਉਮਰ ਮਿਲੇਗੀ। ਸਿਰਫ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਸਮਝਣ ਨਾਲ ਮਾਲਾ ਦਾ ਦਾਨਾ ਨਹੀਂ ਬਣ ਸਕਦੇ। ਦਾਨਾ ਬਣਨਗੇ ਯਾਦ ਨਾਲ। ਇਹ ਮਿਹਨਤ ਕਿਸੇ ਤੋਂ ਪਹੁੰਚਦੀ ਨਹੀਂ ਹੈ ਖੁਦ ਵੀ ਸਮਝਦੇ ਹਨ ਕਿ ਅਸੀਂ ਯਾਦ ਵਿੱਚ ਨਹੀਂ ਰਹਿੰਦੇ। ਚੰਗੇ - ਚੰਗੇ ਮਹਾਰਥੀ ਇਸ ਗੱਲ ਵਿੱਚ ਢਿਲੇ ਹਨ। ਮੁੱਖ ਗੱਲ ਸਮਝਾਉਣਾ ਆਉਂਦਾ ਹੀ ਨਹੀਂ ਹੈ। ਇਹ ਗੱਲ ਹੈ ਵੀ ਮੁਸ਼ਕਿਲ। ਕਲਪ ਦੀ ਉਮਰ ਇਨ੍ਹਾਂ ਨੇ ਵੱਡੀ ਕਰ ਦਿੱਤੀ ਹੈ। ਤੁਸੀਂ 5 ਹਜ਼ਾਰ ਵਰ੍ਹੇ ਸਿੱਧ ਕਰਦੇ ਹੋ। ਪਰ ਆਤਮਾ - ਪਰਮਾਤਮਾ ਦਾ ਰਾਜ਼ ਕੁਝ ਵੀ ਨਹੀਂ ਜਾਣਦੇ ਹਨ, ਯਾਦ ਹੀ ਨਹੀਂ ਕਰਦੇ ਹਨ ਇਸਲਈ ਅਵਸਥਾ ਡਗਮਗਾਉਂਦੀ ਰਹਿੰਦੀ ਹੈ। ਦੇਹੀ - ਅਭਿਮਾਨ ਬਹੁਤ ਹਨ। ਦੇਹੀ - ਅਭਿਮਾਨੀ ਬਣਨ ਤਾਂ ਮਾਲਾ ਦਾ ਦਾਣਾ ਬਣ ਸਕਣ। ਇਵੇਂ ਨਹੀਂ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਸਮਝਾਉਂਦੇ ਹਾਂ ਇਸਲਈ ਅਸੀਂ ਮਾਲਾ ਵਿੱਚ ਨੇੜ੍ਹੇ ਆ ਜਾਣਗੇ, ਨਹੀਂ। ਆਤਮਾ ਇੰਨੀ ਛੋਟੀ ਹੈ, ਇਸ ਵਿੱਚ 84 ਜਨਮਾਂ ਦਾ ਪਾਰ੍ਟ ਭਰਿਆ ਹੋਇਆ ਹੈ। ਇਸ ਗੱਲ ਨੂੰ ਪਹਿਲੇ - ਪਹਿਲੇ ਬੁੱਧੀ ਵਿੱਚ ਲਿਆਉਣਾ ਹੈ, ਫਿਰ ਚੱਕਰ ਨੂੰ ਯਾਦ ਕਰਨਾ ਹੈ ਮੂਲ ਗੱਲ ਹੈ ਯੋਗ ਦੀ। ਯੋਗੀ ਅਵਸਥਾ ਚਾਹੀਦੀ ਹੈ। ਪਾਪ ਆਤਮਾ ਤੋਂ ਪੁੰਨ ਆਤਮਾ ਬਣਨਾ ਹੈ। ਆਤਮਾ ਪਵਿੱਤਰ ਹੋਵੇਗੀ ਯੋਗ ਨਾਲ। ਯੋਗਬਲ ਵਾਲੇ ਹੀ ਧਰਮਰਾਜ ਦੇ ਡੰਡਿਆਂ ਤੋਂ ਬੱਚ ਸਕਦੇ ਹਨ। ਇਹ ਮਿਹਨਤ ਬੜੀ ਮੁਸ਼ਕਿਲ ਕਿਸੇ ਤੋਂ ਹੁੰਦੀ ਹੈ। ਮਾਇਆ ਦੇ ਤੂਫ਼ਾਨ ਵੀ ਬਹੁਤ ਆਉਣਗੇ। ਇਹ ਬਹੁਤ ਹੱਡੀ ਗੁਪਤ ਮਿਹਨਤ ਹੈ। ਲਕਸ਼ਮੀ - ਨਾਰਾਇਣ ਬਣਨਾ ਮਾਸੀ ਦਾ ਘਰ ਨਹੀਂ ਹੈ। ਇਹ ਅਭਿਆਸ ਹੋ ਜਾਵੇ ਤਾਂ ਚਲਦੇ ਫਿਰਦੇ ਬਾਪ ਦੀ ਯਾਦ ਆਉਂਦੀ ਰਹੇ, ਇਸ ਨੂੰ ਹੀ ਯੋਗ ਕਿਹਾ ਜਾਂਦਾ ਹੈ। ਬਾਕੀ ਇਹ ਗਿਆਨ ਦੀਆਂ ਗੱਲਾਂ ਤਾਂ ਛੋਟੇ -ਛੋਟੇ ਬੱਚੇ ਵੀ ਸਮਝ ਜਾਣਗੇ। ਚਿੱਤਰਾਂ ਵਿੱਚ ਸਭ ਯੁਗ ਆਦਿ ਲੱਗੇ ਹੋਏ ਹਨ। ਇਹ ਤਾਂ ਕਾਮਨ ਹੈ। ਜੱਦ ਕੋਈ ਵੀ ਕੰਮ ਸ਼ੁਰੂ ਕਰਦੇ ਹਨ ਤਾਂ ਸ੍ਵਾਸ੍ਤਿਕਾ ਲਗਾਉਂਦੇ ਹਨ। ਇਹ ਨਿਸ਼ਾਨੀ ਹੈ ਸਤਿਯੁਗ, ਤ੍ਰੇਤਾ.. ਦੀ ਬਾਕੀ ਉੱਪਰ ਵਿੱਚ ਹੈ ਛੋਟੀ ਜਿਹੀ ਸੰਗਮਯੁਗ। ਤਾਂ ਪਹਿਲੇ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਦੇ ਰਹਿਣਗੇ ਤਾਂ ਹੀ ਉਹ ਸ਼ਾਂਤੀ ਫੈਲ ਸਕਦੀ ਹੈ। ਯੋਗ ਨਾਲ ਵਿਕਰਮ ਵਿਨਾਸ਼ ਹੋਣਗੇ। ਸਾਰੀ ਦੁਨੀਆਂ ਇਸ ਗੱਲ ਵਿੱਚ ਭੁੱਲੀ ਹੋਈ ਹੈ ਆਤਮਾ ਅਤੇ ਪਰਮਾਤਮਾ ਦੇ ਬਾਰੇ ਵਿੱਚ, ਕੋਈ ਕਹਿੰਦੇ ਪਰਮਾਤਮਾ ਹਜਾਰਾਂ ਸੂਰਜਾਂ ਨਾਲੋਂ ਤੇਜੋਮਯ ਹੈ, ਪਰ ਇਹ ਹੋ ਕਿਵੇਂ ਸਕਦਾ ਹੈ। ਜਦੋਂਕਿ ਕਹਿੰਦੇ ਹਨ - ਆਤਮਾ ਸੋ ਪਰਮਾਤਮਾ ਫਿਰ ਤਾਂ ਦੋਵੇਂ ਇੱਕ ਹੋਏ ਨਾ। ਛੋਟੇ - ਵੱਡੇ ਦਾ ਫਰਕ ਨਹੀਂ ਪੈ ਸਕਦਾ। ਇਸ ਤੇ ਵੀ ਸਮਝਾਉਣਾ ਹੈ। ਆਤਮਾ ਦਾ ਰੂਪ ਬਿੰਦੀ ਹੈ। ਆਤਮਾ ਸੋ ਪਰਮਾਤਮਾ ਹੈ ਫਿਰ ਤਾਂ ਦੋਨੋਂ ਇੱਕ ਹੋਏ ਨਾ। ਛੋਟੇ ਵੱਡੇ ਦਾ ਫਰਕ ਨਹੀਂ ਪੈ ਸਕਦਾ। ਇਸ ਤੇ ਵੀ ਸਮਝਾਉਣਾ ਹੈ। ਆਤਮਾ ਦਾ ਰੂਪ ਬਿੰਦੀ ਹੈ। ਆਤਮਾ ਸੋ ਪਰਮਾਤਮਾ ਹੈ ਤਾਂ ਪਰਮਾਤਮਾ ਵੀ ਬਿੰਦੀ ਠਹਿਰਿਆ ਨਾ। ਇਸ ਵਿੱਚ ਫਰਕ ਤਾਂ ਹੋ ਨਾ ਸਕੇ। ਸਭ ਪਰਮਾਤਮਾ ਹੋ ਜਾਣ ਤਾਂ ਸਭ ਕ੍ਰਿਏਟਰ ਹੋ ਜਾਣ। ਸਰਵ ਦੀ ਸਦਗਤੀ ਕਰਨ ਵਾਲਾ ਤਾਂ ਇੱਕ ਬਾਪ ਹੈ ਨਾ। ਬਾਕੀ ਤਾਂ ਹਰ ਇੱਕ ਨੂੰ ਆਪਣਾ ਪਾਰ੍ਟ ਮਿਲਿਆ ਹੋਇਆ ਹੈ। ਇਹ ਬੁੱਧੀ ਵਿੱਚ ਬਿਠਾਉਣਾ ਪਵੇ, ਸਮਝ ਦੀ ਗੱਲ ਹੈ। ਬਾਪ ਕਹਿੰਦੇ ਮੈਨੂੰ ਯਾਦ ਕਰੋ ਤਾਂ ਕੱਟ ਨਿਕਲ ਜਾਵੇਗੀ। ਇਹ ਮਿਹਨਤ ਹੈ। ਇੱਕ ਤਾਂ ਅੱਧਾਕਲਪ ਦੇਹ - ਅਭਿਮਾਨੀ ਹੋ ਰਹੇ ਹੋ। ਸਤਿਯੁਗ ਵਿੱਚ ਦੇਹੀ - ਅਭਿਮਾਨੀ ਰਹਿੰਦੇ ਵੀ ਬਾਪ ਨੂੰ ਨਹੀਂ ਜਾਣਦੇ। ਗਿਆਨ ਨੂੰ ਨਹੀਂ ਜਾਣਦੇ। ਇਸ ਸਮੇਂ ਜੋ ਤੁਹਾਨੂੰ ਨਾਲੇਜ ਮਿਲਦੀ ਹੈ ਉਹ ਨਾਲੇਜ ਗੁਪਤ ਹੋ ਜਾਂਦੀ ਹੈ। ਉੱਥੇ ਸਿਰਫ ਇੰਨਾ ਜਾਣਦੇ ਹਨ ਕਿ ਅਸੀਂ ਆਤਮਾ ਇੱਕ ਸ਼ਰੀਰ ਛੱਡਕੇ ਦੂਜਾ ਲੈਂਦੇ ਹਾਂ। ਪਾਰ੍ਟ ਵਜਾਉਂਦੇ ਹਾਂ। ਇਸ ਵਿੱਚ ਫਿਕਰ ਦੀ ਕੀ ਗੱਲ ਹੈ। ਹਰ ਇੱਕ ਨੂੰ ਆਪਣਾ - ਆਪਣਾ ਪਾਰ੍ਟ ਵਜਾਉਣਾ ਹੈ। ਰੋਣ ਤੋਂ ਕੀ ਹੋਵੇਗਾ? ਇਹ ਸਮਝਾਇਆ ਜਾਂਦਾ ਹੈ ਜੇਕਰ ਕੁਝ ਸਮਝਣ ਤਾਂ ਸ਼ਾਂਤੀ ਆ ਜਾਵੇ। ਖ਼ੁਦ ਸਮਝਣਗੇ ਤਾਂ ਹੋਰਾਂ ਨੂੰ ਵੀ ਸਮਝਾਉਣਗੇ। ਬਜੁਰਗ ਲੋਕ ਸਮਝਾਉਂਦੇ ਵੀ ਹਨ, ਰੋਣ ਨਾਲ ਕੀ ਵਾਪਿਸ ਥੋੜੀ ਆਵੇਗਾ। ਸ਼ਰੀਰ ਛੱਡ ਆਤਮਾ ਨਿਕਲ ਗਈ, ਇਸ ਵਿੱਚ ਰੋਣ ਦੀ ਕੀ ਗੱਲ ਹੈ। ਅਗਿਆਨਕਾਲ ਵਿੱਚ ਵੀ ਇਵੇਂ ਸਮਝਦੇ ਹਨ। ਪਰ ਉਹ ਇਹ ਥੋੜੀ ਜਾਣਦੇ ਹਨ ਕਿ ਆਤਮਾ ਅਤੇ ਪਰਮਾਤਮਾ ਕੀ ਚੀਜ਼ ਹੈ। ਆਤਮਾ ਵਿੱਚ ਖਾਦ ਪੈਂਦੀ ਹੈ, ਉਹ ਤਾਂ ਸਮਝਦੇ ਆਤਮਾ ਨਿਰਲੇਪ ਹੈ। ਤਾਂ ਇਹ ਬਹੁਤ ਮਹੀਨ ਗੱਲਾਂ ਹਨ। ਬਾਬਾ ਜਾਣਦੇ ਹਨ ਬਹੁਤ ਬੱਚੇ ਯਾਦ ਵਿੱਚ ਰਹਿੰਦੇ ਨਹੀਂ ਹਨ। ਸਿਰਫ ਸਮਝਾਉਣ ਨਾਲ ਕੀ ਹੋਵੇਗਾ। ਬਹੁਤ ਪ੍ਰਭਾਵਿਤ ਹੋਇਆ, ਪਰ ਇਸ ਤੋਂ ਉਸ ਦਾ ਕੋਈ ਕਲਿਆਣ ਥੋੜੀ ਹੋਇਆ। ਆਤਮਾ - ਪਰਮਾਤਮਾ ਦੀ ਪਹਿਚਾਨ ਮਿਲੇ ਤਾਂ ਸਮਝਣ ਬਰੋਬਰ ਅਸੀਂ ਉਨ੍ਹਾਂ ਦੇ ਬੱਚੇ ਹਾਂ। ਬਾਪ ਹੀ ਪਤਿਤ - ਪਾਵਨ ਹੈ। ਸਾਨੂੰ ਆਕੇ ਦੁੱਖ ਤੋਂ ਛੁਡਾਉਂਦਾ ਹੈ। ਉਹ ਵੀ ਬਿੰਦੀ ਹੈ। ਬਾਪ ਨੂੰ ਨਿਰੰਤਰ ਯਾਦ ਕਰਨਾ ਪਵੇ। ਬਾਕੀ ਹਿਸਟ੍ਰੀ - ਜੋਗ੍ਰਾਫੀ ਜਾਨਣਾ ਕੋਈ ਵੱਡੀ ਗੱਲ ਨਹੀਂ ਹੈ। ਭਾਵੇਂ ਸਮਝਣ ਲਈ ਆਉਂਦੇ ਹਨ ਪਰ ਇਸ ਅਵਸਥਾ ਵਿੱਚ ਤਤਪਰ ਰਹਿਣ ਕਿ ਮੈਂ ਆਤਮਾ ਹਾਂ, ਇਸ ਵਿੱਚ ਹੀ ਮਿਹਨਤ ਹੈ। ਆਤਮਾ ਪਰਮਾਤਮਾ ਦੀ ਗੱਲ ਤਾਂ ਤੁਹਾਨੂੰ ਵੀ ਬਾਪ ਹੀ ਆਕੇ ਸਮਝਾਉਂਦੇ ਹਨ। ਸ੍ਰਿਸ਼ਟੀ ਦਾ ਚੱਕਰ ਤਾਂ ਸਹਿਜ ਹੈ। ਜਿੰਨਾ ਹੋ ਸਕੇ ਉਠਦੇ - ਬੈਠਦੇ ਦੇਹੀ - ਅਭਿਮਾਨੀ ਬਣਨ ਦੀ ਮਿਹਨਤ ਕਰਨੀ ਹੈ। ਦੇਹੀ - ਅਭਿਮਾਨੀ ਬਹੁਤ ਸ਼ਾਂਤ ਰਹਿੰਦੇ ਹਨ। ਸਮਝਦੇ ਹਨ ਮੈਨੂੰ ਸਾਈਲੈਂਸ ਵਿੱਚ ਜਾਣਾ ਹੈ। ਨਿਰਾਕਾਰੀ ਦੁਨੀਆਂ ਵਿੱਚ ਜਾਕੇ ਵਿਰਾਜਮਾਨ ਹੋਣਾ ਹੈ। ਸਾਡਾ ਪਾਰ੍ਟ ਹੁਣ ਪੂਰਾ ਹੋਇਆ। ਬਾਪ ਦਾ ਰੂਪ ਛੋਟਾ ਬਿੰਦੀ ਸਮਝਣਗੇ। ਉਹ ਕੋਈ ਵੱਡਾ ਲਿੰਗ ਨਹੀਂ ਹੈ। ਬਾਬਾ ਬਹੁਤ ਛੋਟਾ ਹੈ। ਉਹ ਹੀ ਨਾਲੇਜਫੁਲ, ਸਰਵ ਦੇ ਸਦਗਤੀ ਦਾਤਾ ਹਨ। ਮੈਂ ਆਤਮਾ ਵੀ ਨਾਲੇਜਫੁਲ ਬਣ ਰਿਹਾ ਹਾਂ। ਇਵੇਂ ਚਿੰਤਨ ਜਦੋਂ ਚੱਲੇ ਤਾਂ ਉੱਚ ਪਦਵੀ ਪਾ ਸਕਣ। ਦੁਨੀਆਂ ਭਰ ਵਿੱਚ ਕੋਈ ਆਤਮਾ ਅਤੇ ਪਰਮਾਤਮਾ ਨੂੰ ਨਹੀਂ ਜਾਣਦੇ।

ਤੁਸੀਂ ਬ੍ਰਾਹਮਣਾਂ ਨੇ ਹੁਣ ਜਾਣਿਆ ਹੈ। ਸੰਨਿਆਸੀ ਵੀ ਨਹੀਂ ਜਾਣਦੇ। ਨਾ ਆਕੇ ਸਮਝਣਗੇ। ਉਹ ਤਾਂ ਸਭ ਆਪਣੇ - ਆਪਣੇ ਧਰਮਾਂ ਵਿੱਚ ਹੀ ਆਉਣ ਵਾਲੇ ਹਨ। ਹਿਸਾਬ - ਕਿਤਾਬ ਚੁਕਤੂ ਕਰ ਚਲੇ ਜਾਣਗੇ। ਤੁਹਾਨੂੰ ਹੀ ਇਹ ਮਿਹਨਤ ਕਰਨ ਨਾਲ ਬਾਪ ਤੋਂ ਵਰਸਾ ਮਿਲੇਗਾ। ਹੁਣ ਫਿਰ ਦੇਹੀ - ਅਭਿਮਾਨੀ ਬਣਨਾ ਹੈ। ਦਿਲ ਤਾਂ ਆਤਮਾ ਵਿੱਚ ਹੈ ਨਾ। ਆਤਮਾ ਨੂੰ ਹੀ ਦਿਲ ਬਾਪ ਨਾਲ ਲਗਾਉਣਾ ਹੈ। ਦਿਲ ਸ਼ਰੀਰ ਵਿੱਚ ਨਹੀਂ ਹੈ। ਸ਼ਰੀਰ ਦੇ ਤਾਂ ਸਭ ਸਥੂਲ ਆਰਗਨਸ ਹਨ। ਦਿਲ ਨੂੰ ਲਗਾਉਣਾ ਇਹ ਆਤਮਾ ਦਾ ਕੰਮ ਹੈ। ਆਪਣੇ ਨੂੰ ਆਤਮਾ ਸਮਝ ਫਿਰ ਪਰਮਾਤਮਾ ਬਾਪ ਨਾਲ ਦਿਲ ਲਗਾਉਣੀ ਹੈ। ਆਤਮਾ ਬਹੁਤ ਸੂਕ੍ਸ਼੍ਮ ਹੈ ਕਿੰਨੀ ਛੋਟੀ ਸੂਕ੍ਸ਼੍ਮ ਆਤਮਾ, ਪਾਰ੍ਟ ਕਿੰਨਾ ਵਜਾਉਂਦੀ ਹੈ। ਇਹ ਹੈ ਕੁਦਰਤ। ਇੰਨੀ ਛੋਟੀ ਚੀਜ਼ ਵਿੱਚ ਕਿੰਨਾ ਅਵਿਨਾਸ਼ੀ ਪਾਰ੍ਟ ਭਰਿਆ ਹੋਇਆ ਹੈ। ਉਹ ਕਦੀ ਮਿਟਣ ਵਾਲਾ ਨਹੀਂ ਹੈ। ਬਹੁਤ ਸੂਕ੍ਸ਼੍ਮ ਹੈ। ਤੁਸੀਂ ਕੋਸ਼ਿਸ਼ ਕਰੋਗੇ ਤਾਂ ਵੀ ਵੱਡੀ ਚੀਜ਼ ਯਾਦ ਆ ਜਾਵੇਗੀ। ਮੈਂ ਆਤਮਾ ਛੋਟਾ ਸਟਾਰ ਹਾਂ ਤਾਂ ਬਾਪ ਵੀ ਛੋਟਾ ਹੈ। ਤੁਸੀਂ ਬੱਚਿਆਂ ਨੂੰ ਪਹਿਲੇ - ਪਹਿਲੇ ਮਿਹਨਤ ਇਹ ਕਰਨੀ ਹੈ। ਇੰਨੀ ਛੋਟੀ ਜਿਹੀ ਆਤਮਾ ਹੀ ਇਸ ਸਮੇਂ ਪਤਿਤ ਬਣੀ ਹੈ। ਆਤਮਾ ਨੂੰ ਪਾਵਨ ਬਣਾਉਣ ਦਾ ਪਹਿਲੇ - ਪਹਿਲੇ ਇਹ ਉਪਾਏ ਹੈ। ਪੜ੍ਹਾਈ ਪੜ੍ਹਨੀ ਹੈ। ਬਾਕੀ ਖੇਡਣਾ, ਕੁੱਦਣਾ ਤਾਂ ਵੱਖਰੀ ਗੱਲ ਹੈ। ਖੇਡਣ ਦਾ ਵੀ ਇੱਕ ਹੁਨਰ ਹੈ। ਪੜ੍ਹਾਈ ਨਾਲ ਮਰਤਬਾ ਮਿਲਦਾ ਹੈ। ਖੇਡ ਕੁੱਦ ਤੋਂ ਮਰਤਬਾ ਨਹੀਂ ਮਿਲਦਾ ਹੈ। ਖੇਡ ਆਦਿ ਦੀ ਡਿਪਾਰਟਮੈਂਟ ਵੱਖ ਹੁੰਦੀ ਹੈ। ਉਨ੍ਹਾਂ ਨਾਲ ਗਿਆਨ ਅਤੇ ਯੋਗ ਦਾ ਕੁਨੈਕਸ਼ਨ ਨਹੀਂ ਹੈ। ਇਹ ਭੋਗ ਆਦਿ ਲਗਾਉਣਾ ਵੀ ਖੇਡ ਹੈ। ਮੁੱਖ ਗੱਲ ਹੈ ਯਾਦ ਦੀ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਧਰਮਰਾਜ ਦੀਆਂ ਸਜਾਵਾਂ ਤੋਂ ਬਚਨ ਦੇ ਲਈ ਯਾਦ ਦੀ ਗੁਪਤ ਮਿਹਨਤ ਕਰਨੀ ਹੈ। ਪਾਵਨ ਬਣਨ ਦਾ ਉਪਾਏ ਹੈ ਆਪਣੇ ਨੂੰ ਆਤਮਾ ਬਿੰਦੀ ਸਮਝ ਬਿੰਦੂ ਬਾਪ ਨੂੰ ਯਾਦ ਕਰਨਾ।

2. ਗਿਆਨ ਵਿੱਚ ਆਪਣੇ ਆਪ ਨੂੰ ਮਿਆ ਮਿੱਠੂ ਨਹੀਂ ਸਮਝਣਾ ਹੈ, ਇਕਰਸ ਅਵਸਥਾ ਬਣਾਉਣ ਦਾ ਅਭਿਆਸ ਕਰਨਾ ਹੈ। ਬਾਪ ਦਾ ਜੋ ਫਰਮਾਨ ਹੈ ਉਸ ਨੂੰ ਪਾਲਣ ਕਰਨਾ ਹੈ।

ਵਰਦਾਨ:-
ਸੱਚਾਈ - ਸਫਾਈ ਦੀ ਧਾਰਨਾ ਦਵਾਰਾ ਸਮੀਪਤਾ ਦਾ ਅਨੁਭਵ ਕਰਨ ਵਾਲੇ ਸੰਪੂਰਨਮੂਰਤ ਭਵ:

ਸਾਰੀਆਂ ਧਾਰਨਾਵਾਂ ਵਿੱਚ ਮੁੱਖ ਧਾਰਨਾ ਹੈ ਸੱਚਾਈ ਅਤੇ ਸਫਾਈ। ਇੱਕ ਦੋ ਦੇ ਪ੍ਰਤੀ ਦਿਲ ਵਿੱਚ ਬਿਲਕੁਲ ਸਫਾਈ ਹੋਵੇ। ਜਿਵੇਂ ਸਾਫ਼ ਚੀਜ਼ ਵਿੱਚ ਸਭ ਕੁਝ ਸਪੱਸ਼ਟ ਵਿਖਾਈ ਦਿੰਦਾ ਹੈ। ਉਵੇਂ ਇੱਕ ਦੋ ਦੀ ਭਾਵਨਾ, ਭਾਵ - ਸ੍ਵਭਾਵ ਸਪਸ਼ੱਟ ਵਿਖਾਈ ਦੇਵੇ। ਜਿੱਥੇ ਸੱਚਾਈ - ਸਫਾਈ ਹੈ ਉੱਥੇ ਸਮੀਪਤਾ ਹੈ। ਜਿਵੇਂ ਬਾਪਦਾਦਾ ਦੇ ਸਮੀਪ ਹੋ ਇਵੇਂ ਆਪਸ ਵਿੱਚ ਦਿਲ ਦੀ ਸਮੀਪਤਾ ਹੋਵੇ। ਸ੍ਵਭਾਵ ਦੀ ਭਿੰਨਤਾ ਸਮਾਪਤ ਹੋ ਜਾਵੇ। ਇਸ ਦੇ ਲਈ ਮਨ ਦੇ ਭਾਵ ਅਤੇ ਸ੍ਵਭਾਵ ਨੂੰ ਮਿਲਾਉਣਾ ਹੈ। ਜਦੋਂ ਸ੍ਵਭਾਵ ਵਿੱਚ ਫਰਕ ਵਿਖਾਈ ਨਾ ਦੇਵੇ ਤਾਂ ਕਹਾਂਗੇ ਸੰਪੂਰਨਤਾ।

ਸਲੋਗਨ:-
ਵਿਗੜੇ ਹੋਏ ਨੂੰ ਸੁਧਾਰਨਾ - ਇਹ ਸਭ ਤੋਂ ਵੱਡੀ ਸੇਵਾ ਹੈ।