09.05.22 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਜਿਸ
ਬਾਪ ਨੂੰ ਤੁਸੀਂ ਅੱਧਾਕਲਪ ਯਾਦ ਕੀਤਾ, ਹੁਣ ਉਸਦਾ ਫਰਮਾਨ ਮਿਲਦਾ ਹੈ, ਤਾਂ ਉਸਨੂੰ ਪਾਲਣ ਕਰੋ
ਇਸਨਾਲ ਤੁਹਾਡੀ ਚੜ੍ਹਦੀ ਕਲਾ ਹੋ ਜਾਏਗੀ"
ਪ੍ਰਸ਼ਨ:-
ਤੁਸੀਂ ਬੱਚਿਆਂ
ਨੂੰ ਆਪਣੀ ਨੇਚਰ -ਕਿਓਰ ਕਰਨੀ ਹੈ, ਕਿਵੇਂ?
ਉੱਤਰ:-
ਇੱਕ ਬਾਪ ਦੀ ਯਾਦ ਵਿੱਚ ਰਹਿਣ ਅਤੇ ਯੱਗ ਦੀ ਪਿਆਰ ਨਾਲ ਸੇਵਾ ਕਰਨ ਨਾਲ ਨੇਚਰ -ਕਿਓਰ ਹੋ ਜਾਂਦੀ ਹੈ
ਕਿਉਕਿ ਯਾਦ ਨਾਲ ਆਤਮਾ ਨਿਰੋਗੀ ਬਣਦੀ ਹੈ ਅਤੇ ਸੇਵਾ ਨਾਲ ਅਪਾਰ ਖੁਸ਼ੀ ਰਹਿੰਦੀ ਹੈ। ਤਾਂ ਜੋ ਯਾਦ
ਅਤੇ ਸੇਵਾ ਵਿੱਚ ਬਿਜ਼ੀ ਰਹਿੰਦੇ ਹਨ ਉਨ੍ਹਾਂ ਦੀ ਨੇਚਰ ਕਿਓਰ ਰਹਿੰਦੀ ਹੈ।
ਗੀਤ:-
ਤੂਨੇ ਰਾਤ ਗਵਾਈ...
ਓਮ ਸ਼ਾਂਤੀ
ਬੱਚਿਆਂ ਨੇ ਗੀਤ ਸੁਣਿਆ। ਮਾਲਾਵਾਂ ਫੇਰਦੇ -ਫੇਰਦੇ ਯੁਗ ਬੀਤੇ। ਕਿੰਨੇ ਯੁਗ? ਦੋ ਯੁਗ। ਸਤਿਯੁਗ
ਤ੍ਰੇਤਾ ਵਿੱਚ ਤੇ ਕੋਈ ਵੀ ਮਾਲਾ ਨਹੀਂ ਫੇਰਦੇ ਹਨ। ਕਿਸੇ ਦੀ ਵੀ ਬੁੱਧੀ ਵਿੱਚ ਇਹ ਨਹੀਂ ਹੈ ਕਿ ਅਸੀਂ
ਉੱਚ ਜਾਂਦੇ ਹਾਂ ਫਿਰ ਥੱਲੇ ਆਉਂਦੇ ਹਾਂ। ਸਾਡੀ ਹੁਣ ਚੜ੍ਹਦੀ ਕਲਾ ਹੁੰਦੀ ਹੈ। ਸਾਡੀ ਮਤਲਬ ਭਾਰਤ
ਦੀ। ਜਿੰਨੀ ਭਾਰਤਵਾਸੀਆਂ ਦੀ ਚੜ੍ਹਦੀ ਕਲਾ ਹੁੰਦੀ ਹੈ ਓਨਾ ਹੋਰ ਕੋਈ ਦੀ ਵੀ ਨਹੀਂ। ਭਾਰਤ ਹੀ
ਸ੍ਰੇਸ਼ਠਾਚਾਰੀ ਬਣਦਾ ਹੈ। ਭਾਰਤ ਹੀ ਨਿਰਵਿਕਾਰੀ, ਭਾਰਤ ਵੀ ਵਿਕਾਰੀ। ਹੋਰ ਖੰਡ ਅਤੇ ਧਰਮਾ ਨਾਲ ਏਨਾ
ਤਾਲੁੱਕ ਨਹੀਂ ਹੈ। ਉਹ ਕੋਈ ਹੇਵਿਨ ਵਿੱਚ ਨਹੀਂ ਆਉਂਦੇ ਹਨ। ਭਾਰਤਵਾਸੀਆਂ ਦੇ ਹੀ ਚਿੱਤਰ ਹਨ।
ਬਰੋਬਰ ਰਾਜ ਕਰਦੇ ਸੀ। ਤਾਂ ਬਾਪ ਸਮਝਾਉਂਦੇ ਹਨ ਤੁਹਾਡੀ ਹੀ ਚੜ੍ਹਦੀ ਕਲਾ ਹੈ। ਜਿਸਦਾ ਹਥ ਫੜਿਆ ਹੈ
ਉਹ ਤੁਹਾਨੂੰ ਨਾਲ ਲੈ ਜਾਣਗੇ। ਅਸੀਂ ਭਾਰਤਵਾਸੀਆਂ ਦੀ ਹੀ ਚੜ੍ਹਦੀ ਕਲਾ ਹੈ। ਮੁਕਤੀ ਵਿੱਚ ਜਾਕੇ
ਫਿਰ ਜੀਵਨਮੁਕਤੀ ਵਿੱਚ ਆਉਣਗੇ ਅੱਧਾਕਲਪ ਦੇਵੀ -ਦੇਵਤਾ ਧਰਮ ਦਾ ਰਾਜ ਚਲਦਾ ਹੈ। 21 ਪੀੜ੍ਹੀ ਚੜ੍ਹਦੇ
ਹਨ, ਫਿਰ ਉਤਰਦੀ ਕਲਾ ਹੋ ਜਾਂਦੀ ਹੈ। ਕਹਿੰਦੇ ਹਨ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਭਲਾ। ਹੁਣ ਸਰਵ
ਦਾ ਭਲਾ ਹੁੰਦਾ ਹੈ ਨਾ। ਪਰ ਚੜ੍ਹਦੀ ਕਲਾ ਅਤੇ ਉਤਰਦੀ ਕਲਾ ਵਿੱਚ ਤੁਸੀਂ ਆਉਂਦੇ ਹੋ। ਇਸ ਸਮੇਂ
ਭਾਰਤ ਜਿਨਾਂ ਕਰਜ਼ ਲੈਂਦਾ ਹੈ ਓਨਾ ਹੋਰ ਕੋਈ ਨਹੀਂ ਲੈਂਦੇ। ਬੱਚੇ ਜਾਣਦੇ ਹਨ ਸਾਡਾ ਭਾਰਤ ਸੋਨੇ ਦੀ
ਚਿੜ੍ਹੀਆ ਸੀ। ਬਹੁਤ ਸ਼ਾਹੂਕਾਰ ਸੀ। ਹੁਣ ਭਾਰਤ ਦੀ ਉਤਰਦੀ ਕਲਾ ਪੂਰੀ ਹੁੰਦੀ ਹੈ। ਵਿਧਵਾਨ ਆਦਿ ਤੇ
ਸਮਝਦੇ ਹਨ ਕਲਿਯੁਗ ਦੀ ਉਮਰ ਅਜੁਨ 40 ਵਰ੍ਹੇ ਚਲਣੀ ਹੈ। ਬਿਲਕੁਲ ਹੀ ਘੋਰ ਹਨ੍ਹੇਰੇ ਵਿੱਚ ਹਨ।
ਸਮਝਾਉਣਾ ਵੀ ਬੜੀ ਯੁਕਤੀ ਨਾਲ ਹੈ, ਨਹੀਂ ਤੇ ਭਗਤ ਲੋਕੀ ਚਮਕ ਜਾਂਦੇ ਹਨ। ਪਹਿਲੇ -ਪਹਿਲੇ ਤੇ ਪਰਿਚੇ
ਦੋ ਬਾਪ ਦਾ ਦੇਣਾ ਹੈ। ਭਗਵਾਨੁਵਾਚ ਹੈ ਕਿ ਗੀਤਾ ਸਭਦਾ ਮਾਈ ਬਾਪ ਹੈ। ਵਰਸਾ ਗੀਤਾ ਤੋਂ ਮਿਲਦਾ ਹੈ,
ਬਾਕੀ ਸਭ ਹਨ ਉਹਨਾਂ ਦੇ ਬੱਚੇ। ਬੱਚਿਆਂ ਤੋਂ ਵਰਸਾ ਮਿਲ ਨਾ ਸਕੇ। ਤੁਸੀਂ ਬੱਚਿਆਂ ਨੂੰ ਗੀਤਾ ਤੋਂ
ਵਰਸਾ ਮਿਲ ਰਿਹਾ ਹੈ ਨਾ। ਗੀਤਾ ਮਾਤਾ ਦਾ ਫਿਰ ਪਿਤਾ ਵੀ ਹੈ। ਬਾਈਬਲ ਆਦਿ ਕਿਸੇ ਨੂੰ ਵੀ ਮਾਤਾ ਨਹੀਂ
ਕਹਾਂਗੇ। ਤਾਂ ਪਹਿਲੇ -ਪਹਿਲੇ ਪੁੱਛਣਾ ਹੀ ਇਹ ਹੈ ਕਿ ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਤਾਲੁਕ
ਹੈ? ਸਭ ਦਾ ਬਾਪ ਇੱਕ ਹੀ ਹੈ ਨਾ। ਸਾਰੀਆਂ ਆਤਮਾਵਾਂ ਭਰਾ -ਭਰਾ ਹਨ ਨਾ। ਇੱਕ ਬਾਪ ਦੇ ਬੱਚੇ। ਬਾਪ
ਮਨੁੱਖ ਸ਼੍ਰਿਸ਼ਟੀ ਰਚਦੇ ਹਨ ਪ੍ਰਜਾਪਿਤਾ ਬ੍ਰਹਮਾ ਦਵਾਰਾ, ਤੇ ਫਿਰ ਤੁਸੀਂ ਆਪਸ ਵਿੱਚ ਭਰਾ - ਭੈਣ ਹੋ
ਜਾਂਦੇ ਹੋ। ਤਾਂ ਜਰੂਰ ਪਵਿੱਤਰ ਰਹਿੰਦੇ ਹੋਣਗੇ। ਪਤਿਤ - ਪਾਵਨ ਬਾਪ ਹੀ ਆਕੇ ਤੁਹਾਨੂੰ ਪਾਵਨ
ਬਣਾਉਂਦੇ ਹਨ ਯੁਕਤੀ ਨਾਲ। ਬੱਚੇ ਜਾਣਦੇ ਹਨ ਪਵਿੱਤਰ ਬਣੋਂਗੇ ਤਾਂ ਪਵਿੱਤਰ ਦੁਨੀਆਂ ਦੇ ਮਾਲਿਕ
ਬਣੋਂਗੇ। ਬਹੁਤ ਭਾਰੀ ਆਮਦਨੀ ਹੈ। ਕੌਣ ਅਜਿਹਾ ਹੋਵੇਗਾ - ਜੋ 21 ਜਨਮ ਦੀ ਬਾਦਸ਼ਾਹੀ ਲੈਣ ਦੇ ਲਈ
ਪਵਿੱਤਰ ਨਹੀਂ ਬਨਣਗੇ। ਅਤੇ ਫਿਰ ਸ਼੍ਰੀਮਤ ਵੀ ਮਿਲਦੀ ਹੈ, ਜਿਸ ਬਾਪ ਨੂੰ ਅਧਾਕਲਪ ਯਾਦ ਕੀਤਾ ਹੈ,
ਉਹਨਾਂ ਦਾ ਫ਼ਰਮਾਨ ਤੁਸੀਂ ਨਹੀਂ ਮੰਨੋਗੇ। ਉਹਨਾਂ ਦੇ ਫ਼ਰਮਾਨ ਤੇ ਨਹੀਂ ਚੱਲੋਂਗੇ ਤਾਂ ਤੁਸੀਂ ਪਾਪ
ਆਤਮਾ ਬਣ ਜਾਓਗੇ। ਇਹ ਦੁਨੀਆਂ ਪਾਪ ਆਤਮਾਵਾਂ ਦੀ ਹੈ। ਰਾਮ ਰਾਜ ਪੁੰਨ ਆਤਮਾਵਾਂ ਦੀ ਦੁਨੀਆਂ ਸੀ।
ਹੁਣ ਰਾਵਣ ਰਾਜ ਪਾਪ ਆਤਮਾਵਾਂ ਦੀ ਦੁਨੀਆਂ ਹੈ। ਹੁਣ ਤੁਹਾਡੀ ਚੜ੍ਹਦੀ ਕਲਾ ਹੈ। ਤੁਸੀਂ ਵਿਸ਼ਵ ਦੇ
ਮਾਲਿਕ ਬਣਦੇ ਹੋ। ਕਿਵੇਂ ਗੁਪਤ ਬੈਠੇ ਹੋ। ਸਿਰਫ ਬਾਪ ਨੂੰ ਯਾਦ ਕਰਨਾ ਹੈ। ਮਾਲਾ ਆਦੀ ਫੇਰਣ ਦੀ
ਕੋਈ ਗੱਲ ਨਹੀਂ ਹੈ। ਬਾਪ ਨੂੰ ਯਾਦ ਕਰਦੇ ਤੁਸੀਂ ਕੰਮ ਕਰੋ। ਬਾਬਾ ਤੁਹਾਡੇ ਯਗ ਦੀ ਸੇਵਾ ਸਥੂਲ,
ਸੂਕ੍ਸ਼੍ਮ ਦੋਂਵੇ ਅਸੀਂ ਕਿਵੇਂ ਇਕੱਠੇ ਕਰਦੇ ਹਾਂ। ਬਾਬਾ ਨੇ ਫ਼ਰਮਾਨ ਕੀਤਾ ਹੈ ਇਵੇਂ ਯਾਦ ਕਰੋ।
ਨੇਚਰ -ਕਿਓਰ ਕਰਾਉਂਦੇ ਹਨ ਨਾ। ਤੁਹਾਡੀ ਆਤਮਾ ਕਿਓਰ ਹੋਣ ਨਾਲ ਸ਼ਰੀਰ ਵੀ ਕਿਓਰ ਹੋ ਜਾਏਗਾ। ਸਿਰਫ਼
ਬਾਪ ਦੀ ਹੀ ਯਾਦ ਨਾਲ ਤੁਸੀਂ ਪਤਿਤ ਤੋਂ ਪਾਵਨ ਬਣਦੇ ਹੋ। ਪਾਵਨ ਵੀ ਬਣੋ ਅਤੇ ਯਗ ਦੀ ਸੇਵਾ ਵੀ ਕਰਦੇ
ਰਹੋ। ਸਰਵਿਸ ਕਰਨ ਨਾਲ ਬੜੀ ਖੁਸ਼ੀ ਹੋਵੇਗੀ। ਅਸੀਂ ਏਨਾ ਸਮਾਂ ਬਾਪ ਦੀ ਯਾਦ ਵਿੱਚ ਰਹਿ ਆਪਣੇ ਨੂੰ
ਨਿਰੋਗੀ ਬਣਾਇਆ ਮਤਲਬ ਭਾਰਤ ਨੂੰ ਸ਼ਾਂਤੀ ਦਾ ਦਾਨ ਦਿੱਤਾ। ਭਾਰਤ ਨੂੰ ਤੁਸੀਂ ਸ਼ਾਂਤੀ ਅਤੇ ਸੁਖ ਦਾ
ਦਾਨ ਦਿੰਦੇ ਹੋ ਸ਼੍ਰੀਮਤ ਤੇ। ਦੁਨੀਆਂ ਵਿੱਚ ਆਸ਼ਰਮ ਤੇ ਢੇਰ ਹਨ। ਪਰ ਉੱਥੇ ਵੀ ਕੁੱਝ ਨਹੀਂ ਹੈ। ਉਹਨਾਂ
ਨੂੰ ਇਹ ਪਤਾ ਨਹੀਂ ਕਿ 21 ਪੀੜ੍ਹੀ ਸਵਰਗ ਦਾ ਰਾਜ ਕਿਵੇਂ ਮਿਲਦਾ ਹੈ।
ਤੁਸੀਂ ਹੁਣ ਰਜਯੋਗ ਦੀ
ਪੜ੍ਹਾਈ ਕਰਦੇ ਹੋ। ਉਹ ਲੋਕੀ ਵੀ ਕਹਿੰਦੇ ਰਹਿੰਦੇ ਹਨ ਕਿ ਗੌਡ ਫ਼ਾਦਰ ਆ ਗਿਆ ਹੈ। ਕਿੱਧਰੇ ਹੈ ਜਰੂਰ।
ਸੋ ਤੇ ਜਰੂਰ ਹੋਵੇਗਾ ਨਾ। ਵਿਨਾਸ਼ ਦੇ ਲਈ ਬੋਮਬਜ਼ ਵੀ ਨਿਕਲ ਚੁੱਕੇ ਹਨ। ਜਰੂਰ ਬਾਪ ਹੀ ਹੇਵਿਨ ਦੀ
ਸਥਾਪਨਾ, ਹੇਲ ਦਾ ਵਿਨਾਸ਼ ਕਰਦੇ ਹੋਣਗੇ। ਇਹ ਤੇ ਨਰਕ ਹੈ ਨਾ। ਕਿੰਨੀ ਲੜਾਈ ਮਾਰਾਮਾਰੀ ਆਦਿ ਹੈ।
ਬਹੁਤ ਡਰ ਹੈ। ਬੱਚਿਆਂ ਨੂੰ ਕਿਵੇਂ ਭਜਾ ਕੇ ਲੈ ਜਾਂਦੇ ਹਨ। ਕਿੰਨੇ ਉਪਦ੍ਰਵ ਹੁੰਦੇ ਹਨ। ਹੁਣ ਤੁਸੀਂ
ਜਾਣਦੇ ਹੋ ਇਹ ਦੁਨੀਆਂ ਬਦਲ ਰਹੀ ਹੈ। ਕਲਿਯੁਗ ਬਦਲ ਫਿਰ ਸਤਿਯੁਗ ਹੋ ਰਿਹਾ ਹੈ। ਅਸੀਂ ਸਤਿਯੁਗ ਦੀ
ਸਥਾਪਨਾ ਵਿੱਚ ਬਾਬਾ ਦੇ ਮਦਦਗਾਰ ਹਾਂ। ਬ੍ਰਾਹਮਣ ਹੀ ਮਦਦਗਾਰ ਹੁੰਦੇ ਹਨ। ਪ੍ਰਜਾਪਿਤਾ ਬ੍ਰਹਮਾ ਤੋਂ
ਬ੍ਰਾਹਮਣ ਪੈਦਾ ਹੁੰਦੇ ਹਨ। ਉਹ ਹੈ ਕੁੱਖ ਵੰਸ਼ਾਵਲੀ, ਤੁਸੀਂ ਹੋ ਮੁੱਖਵੰਸ਼ਾਵਲੀ। ਉਹ ਬ੍ਰਹਮਾ ਦੀ
ਸੰਤਾਨ ਹੋ ਨਾ ਸਕਣ। ਤੁਹਾਨੂੰ ਏਡਾਪਟ ਕੀਤਾ ਜਾਂਦਾ ਹੈ। ਤੁਸੀਂ ਬ੍ਰਾਹਮਣ ਹੋ - ਬ੍ਰਹਮਾ ਦੀ ਔਲਾਦ।
ਪ੍ਰਜਾਪਿਤਾ ਬ੍ਰਹਮਾ ਤਾਂ ਸੰਗਮ ਤੇ ਹੀ ਹੋ ਸਕਦਾ ਹੈ। ਬ੍ਰਾਹਮਣ ਸੋ ਫਿਰ ਦੇਵੀ - ਦੇਵਤਾ ਬਣਦੇ ਹਨ।
ਤੁਸੀਂ ਉਨ੍ਹਾਂ ਬ੍ਰਾਹਮਣਾਂ ਨੂੰ ਵੀ ਸਮਝਾ ਸਕਦੇ ਹੋ ਕਿ ਤੁਸੀਂ ਕੁੱਖ ਵੰਸ਼ਾਵਲੀ ਹੋ। ਕਹਿੰਦੇ ਹੋ
ਬ੍ਰਾਹਮਣ ਦੇਵੀ ਦੇਵਤਾਏ ਨਮਾ। ਬ੍ਰਾਹਮਣਾਂ ਨੂੰ ਵੀ ਨਮਸਤੇ, ਦੇਵਤਾਵਾਂ ਨੂੰ ਵੀ ਨਮਸਤੇ ਕਰਦੇ ਹਨ।
ਪਰ ਬ੍ਰਾਹਮਣਾਂ ਨੂੰ ਨਮਸਤੇ ਉਦੋਂ ਕਰਨ ਜਦਕਿ ਹੁਣ ਹੋ। ਸਮਝਦੇ ਹਨ ਇਹ ਬ੍ਰਾਹਮਣ ਲੋਕ ਹਨ, ਤਨ - ਮਨ
- ਧਨ ਤੋਂ ਬਾਬਾ ਦੀ ਸ਼੍ਰੀਮਤ ਤੇ ਚਲਦੇ ਹਨ। ਉਹ ਬ੍ਰਾਹਮਣ ਜਿਸਮਾਨੀ ਯਾਤਰਾ ਤੇ ਲੈ ਜਾਂਦੇ ਹਨ। ਇਹ
ਤੁਹਾਡੀ ਹੈ ਰੂਹਾਨੀ ਯਾਤਰਾ। ਤੁਹਾਡੀ ਯਾਤਰਾ ਕਿੰਨੀ ਮਿੱਠੀ ਹੈ। ਉਹ ਜਿਸਮਾਨੀ ਯਾਤਰਾਵਾਂ ਤਾਂ ਢੇਰ
ਹਨ। ਗੁਰੂ ਲੋਕ ਵੀ ਢੇਰ ਹਨ। ਸਭ ਨੂੰ ਗੁਰੂ ਕਹਿ ਦਿੰਦੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ
ਮਿੱਠੇ ਸ਼ਿਵਬਾਬਾ ਦੀ ਮੱਤ ਤੇ ਚੱਲ ਉਨ੍ਹਾਂ ਤੋਂ ਵਰਸਾ ਲੈ ਰਹੇ ਹਾਂ ਬ੍ਰਹਮਾ ਦਵਾਰਾ। ਵਰਸਾ ਸ਼ਿਵਬਾਬਾ
ਤੋਂ ਲੈਂਦੇ ਹਾਂ। ਤੁਸੀਂ ਇੱਥੇ ਆਉਂਦੇ ਹੋ ਤਾਂ ਫਟ ਨਾਲ ਪੁੱਛਦਾ ਹਾਂ- ਕਿਸ ਦੇ ਕੋਲ ਆਏ ਹੋ? ਬੁੱਧੀ
ਵਿੱਚ ਇਹ ਸ਼ਿਵਬਾਬਾ ਦਾ ਲੋਨ ਲਿੱਤਾ ਹੋਇਆ ਰਥ ਹੈ। ਅਸੀਂ ਉਨ੍ਹਾਂ ਦੇ ਕੋਲ ਜਾਂਦੇ ਹਾਂ। ਸਗਾਈ
ਬ੍ਰਾਹਮਣ ਲੋਕ ਕਰਾਉਂਦੇ ਹਨ। ਪਰ ਕਨੈਕਸ਼ਨ ਸਜਨੀ ਸਾਜਨ ਦਾ ਆਪਸ ਵਿੱਚ ਹੁੰਦਾ ਹੈ, ਨਾ ਕਿ ਸਗਾਈ
ਕਰਾਉਣ ਵਾਲੇ ਬ੍ਰਾਹਮਣ ਨਾਲ। ਇਸਤਰੀ ਪਤੀ ਨੂੰ ਯਾਦ ਕਰਦੀ ਹੈ ਜਾਂ ਹਥਿਆਲਾ ਬੰਨ੍ਹਣ ਵਾਲੇ ਨੂੰ ਯਾਦ
ਕਰਦੀ ਹੈ? ਤੁਹਾਡਾ ਵੀ ਸਾਜਨ ਹੈ ਸ਼ਿਵ। ਫਿਰ ਕਿਸੀ ਦੇਹਧਾਰੀ ਨੂੰ ਤੁਸੀਂ ਕਿਓਂ ਯਾਦ ਕਰਦੇ ਹੋ? ਯਾਦ
ਕਰਨਾ ਹੈ ਸ਼ਿਵ ਨੂੰ। ਇਹ ਲਾਕੇਟ ਆਦਿ ਵੀ ਬਾਬਾ ਨੇ ਬਣਵਾਏ ਹਨ ਸਮਝਾਉਣ ਦੇ ਲਈ। ਬਾਬਾ ਆਪ ਹੀ ਦਲਾਲ
ਬਣ ਸਗਾਈ ਕਰਾਉਂਦੇ ਹਨ। ਤਾਂ ਦਲਾਲ ਨੂੰ ਯਾਦ ਨਹੀਂ ਕਰਨਾ ਹੈ। ਸਜਨੀਆਂ ਦਾ ਯੋਗ ਸਾਜਨ ਦੇ ਨਾਲ ਹੈ।
ਮੰਮਾ ਬਾਬਾ ਆਕੇ ਤੁਸੀਂ ਬੱਚਿਆਂ ਦਵਾਰਾ ਮੁਰਲੀ ਸੁਣਾਉਂਦੇ ਹਨ, ਬਾਬਾ ਕਹਿੰਦੇ ਹਨ ਬਹੁਤ ਅਜਿਹੇ
ਬੱਚੇ ਹਨ ਜਿਨ੍ਹਾਂ ਦੀ ਭ੍ਰਿਕੁਟੀ ਦੇ ਵਿੱਚ ਮੈਂ ਬੈਠ ਮੁਰਲੀ ਚਲਾਉਂਦਾ ਹਾਂ - ਕਲਿਆਣ ਕਰਨ ਅਰਥ।
ਕਿਸੇ ਨੂੰ ਸਾਕਸ਼ਾਤਕਾਰ ਕਰਾਉਣ, ਮੁਰਲੀ ਸੁਣਾਉਣ, ਕਿਸੇ ਦਾ ਕਲਿਆਣ ਕਰਨ ਆਇਆ ਹਾਂ। ਬ੍ਰਹਮਣੀਆਂ
ਵਿੱਚ ਇੰਨੀ ਤਾਕਤ ਨਹੀਂ, ਜਾਣਦਾ ਹਾਂ ਇਹਨਾਂ ਨੂੰ ਇਹ ਬ੍ਰਾਹਮਣੀਆਂ ਉਠਾ ਨਹੀਂ ਸਕਣਗੀਆਂ ਤਾਂ ਮੈਂ
ਅਜਿਹੇ ਤੀਰ ਲਗਉਂਦਾ ਹਾਂ ਜੋ ਉਹ ਬ੍ਰਾਹਮਣੀ ਨਾਲੋਂ ਵੀ ਤਿੱਖਾ ਜਾਵੇਂ। ਬ੍ਰਾਹਮਣੀ ਸਮਝਦੀ ਹੈ ਇਹਨਾਂ
ਨੂੰ ਅਸੀਂ ਸਮਝਾਇਆ। ਦੇਹ - ਅਭਿਮਾਨ ਵਿੱਚ ਆ ਜਾਂਦੇ ਹਨ। ਅਸਲ ਵਿੱਚ ਇਹ ਹੰਕਾਰ ਵੀ ਨਹੀਂ ਆਉਣਾ
ਚਾਹੀਦਾ। ਸਭ ਕੁਝ ਸ਼ਿਵਬਾਬਾ ਕਰਾਉਣ ਵਾਲਾ ਹੈ। ਇੱਥੇ ਤੁਹਾਨੂੰ ਕਹਿੰਦੇ ਹਨ ਬਾਬਾ ਨੂੰ ਯਾਦ ਕਰੋ।
ਕਨੈਕਸ਼ਨ ਸ਼ਿਵਬਾਬਾ ਨਾਲ ਹੋਣਾ ਚਾਹੀਦਾ ਹੈ। ਇਹ ਤੇ ਵਿੱਚ ਦਲਾਲ ਹਨ, ਇਸਨੂੰ ਉਸਦਾ ਏਵਜਾ ਮਿਲ ਜਾਂਦਾ
ਹੈ। ਫਿਰ ਵੀ ਇਹ ਬੁੱਢਾ ਅਨੁਭਵੀ ਤਨ ਹੈ। ਇਹ ਬਦਲ ਨਹੀਂ ਸਕਦਾ। ਡਰਾਮੇ ਵਿੱਚ ਨੂੰਧ ਹੈ। ਅਜਿਹਾ ਨਹੀਂ
ਦੂਸਰੇ ਕਲਪ ਵਿੱਚ ਦੂਸਰੇ ਦੇ ਤਨ ਵਿੱਚ ਆਵਾਂਗੇ। ਨਹੀਂ, ਜੋ ਲਾਸ੍ਟ ਵਿੱਚ ਹਨ ਉਹਨਾਂ ਨੂੰ ਹੀ ਫਿਰ
ਪਹਿਲੇ ਜਾਣਾ ਹੈ। ਝਾੜ ਵਿੱਚ ਦੇਖੋ ਪਿਛਾੜੀ ਵਿੱਚ ਖੜੇ ਹਨ ਨਾ। ਹੁਣ ਤੁਸੀਂ ਸੰਗਮ ਤੇ ਬੈਠੇ ਹੋ।
ਬਾਬਾ ਨੇ ਇਸ ਪ੍ਰਜਾਪਿਤਾ ਬ੍ਰਹਮਾ ਵਿੱਚ ਪ੍ਰਵੇਸ਼ ਕੀਤਾ ਹੈ। ਜਗਤ ਅੰਬਾ ਕਾਮਧੇਨੁ ਅਤੇ ਕਪਿਲਦੇਵ ਵੀ
ਕਹਿੰਦੇ ਹਨ। ਕਪਿਲ ਮਤਲਬ ਜੋੜ੍ਹੀ, ਬਾਪ-ਦਾਦਾ ਮਾਤਾ -ਪਿਤਾ, ਇਹ ਕਪਿਲ ਜੋੜੀ ਹੋਈ ਨਾ। ਮਾਤਾ ਤੋਂ
ਵਰਸਾ ਨਹੀਂ ਮਿਲੇਗਾ। ਵਰਸਾ ਫਿਰ ਸ਼ਿਵਬਾਬਾ ਤੋਂ ਮਿਲਦਾ ਹੈ। ਤਾਂ ਉਨ੍ਹਾਂਨੂੰ ਯਾਦ ਕਰਨਾ ਪਵੇ। ਮੈਂ
ਆਇਆ ਹਾਂ ਤੁਹਾਨੂੰ ਲੈ ਜਾਣ ਇਨ੍ਹਾਂ ਦਵਾਰਾ। ਬ੍ਰਹਮਾ ਵੀ ਸ਼ਿਵਬਾਬਾ ਨੂੰ ਯਾਦ ਕਰਦੇ ਹਨ। ਸ਼ੰਕਰ ਦੇ
ਅੱਗੇ ਵੀ ਸ਼ਿਵ ਦਾ ਚਿੱਤਰ ਰੱਖਦੇ ਹਨ। ਇਹ ਸਭ ਹਨ ਮਹਿਮਾ ਦੇ ਲਈ ਇਸ ਸਮੇਂ ਤੇ ਸ਼ਿਵਬਾਬਾ ਆਕੇ ਆਪਣਾ
ਬੱਚਾ ਬਣਾਉਂਦੇ ਹਨ। ਫਿਰ ਤੁਸੀਂ ਬਾਪ ਨੂੰ ਬੈਠ ਥੋੜ੍ਹੀ ਹੀ ਪੂਜੋਗੇ। ਬਾਪ ਆਕੇ ਬੱਚਿਆਂ ਨੂੰ ਗੁਲ
-ਗੁਲ ਬਣਾਉਂਦੇ ਹਨ। ਗਟਰ ਵਿੱਚੋ ਕੱਢਦੇ ਹਨ। ਫਿਰ ਪ੍ਰਤਿਗਿਆ ਵੀ ਕਰਦੇ ਹਨ ਕਿ ਅਸੀਂ ਕਦੀ ਪਤਿਤ ਨਹੀਂ
ਬਣਾਂਗੇ। ਬਾਪ ਕਹਿੰਦੇ ਹਨ ਗੋਦ ਲੈਕੇ ਫਿਰ ਕਾਲਾ ਮੂੰਹ ਨਹੀਂ ਕਰਨਾ। ਜੇਕਰ ਕੀਤਾ ਤੇ ਕੁਲ ਕਲੰਕਿਤ
ਬਣ ਜਾਓਗੇ। ਹਾਰਨ ਤੇ ਉਸਤਾਦ ਦਾ ਨਾਮ ਬਦਨਾਮ ਕਰ ਦਵੋਂਗੇ। ਮਾਇਆ ਤੋਂ ਹਾਰੇ ਤੇ ਪਦਵੀ ਭ੍ਰਿਸ਼ਟ ਹੋ
ਜਾਏਗੀ। ਹੋਰ ਕੋਈ ਸੰਨਿਆਸੀ ਆਦਿ ਇਹ ਗੱਲਾਂ ਨਹੀਂ ਸਿਖਾਉਂਦੇ ਹਨ। ਕਈ ਹਨ ਜੋ ਕਹਿਣਗੇ ਮਹੀਨੇ ਵਿੱਚ
ਇੱਕ ਵਾਰ ਵਿਕਾਰ ਵਿੱਚ ਜਾਓ। ਕਈ ਕਹਿੰਦੇ 6 ਮਹੀਨੇ ਵਿੱਚ ਇੱਕ ਵਾਰ ਜਾਓ। ਕਈ ਤੇ ਬੜੇ ਅਜਾਮਿਲ
ਹੁੰਦੇ ਹਨ। ਬਾਬਾ ਨੇ ਤੇ ਬਹੁਤ ਗੁਰੂ ਕੀਤੇ ਹੋਏ ਹਨ। ਉਹ ਇਵੇਂ ਕਦੀ ਨਹੀਂ ਕਹਿਣਗੇ ਕਿ ਪਵਿੱਤਰ ਬਣੋ।
ਸਮਝਦੇ ਹਨ ਅਸੀਂ ਹੀ ਨਹੀਂ ਰਹਿ ਸਕਦੇ ਹਾਂ। ਸੈਂਸੀਬਲ ਜੋ ਹੋਵੇਗਾ, ਉਹ ਝੱਟ ਕਹੇਗਾ ਤੁਸੀਂ ਹੀ ਨਹੀਂ
ਰਹਿ ਸਕਦੇ ਹੋ, ਸਾਨੂੰ ਕਿਵੇਂ ਕਹਿੰਦੇ ਹੋ। ਫਿਰ ਕਹਿੰਦੇ ਹਨ ਜਨਕ ਮਿਸਲ ਸੈਕਿੰਡ ਵਿੱਚ ਜੀਵਨਮੁਕਤੀ
ਦਾ ਰਸਤਾ ਦਸੋ। ਫਿਰ ਗੁਰੂ ਲੋਕੀ ਕਹਿੰਦੇ ਹਨ - ਬ੍ਰਹਮ ਨੂੰ ਯਾਦ ਕਰੋ ਤਾਂ ਤੁਸੀਂ ਨਿਰਵਾਣਧਾਮ
ਵਿੱਚ ਜਾਓਗੇ। ਜਾਂਦੇ ਤੇ ਕੋਈ ਨਹੀਂ ਹਨ, ਤਾਕਤ ਹੀ ਨਹੀਂ। ਸਰਵ ਆਤਮਾਵਾਂ ਦੇ ਰਹਿਣ ਦਾ ਸਥਾਨ ਹੈ
ਮੂਲਵਤਨ, ਜਿੱਥੇ ਅਸੀਂ ਆਤਮਾਵਾਂ ਸਟਾਰ ਮਿਸਲ ਰਹਿੰਦੀਆਂ ਹਾਂ। ਇਹ ਪੂਜਾ ਦੇ ਲਈ ਵੱਡਾ ਲਿੰਗ
ਬਣਾਉਂਦੇ ਹਨ। ਬਿੰਦੀ ਦੀ ਪੂਜਾ ਕਿਵੇਂ ਹੋਵੇਗੀ। ਕਹਿੰਦੇ ਵੀ ਹਨ ਭ੍ਰਿਕੁਟੀ ਵਿੱਚ ਚਮਕਦਾ ਹੈ ਅਜਬ
ਸਿਤਾਰਾ। ਤੇ ਆਤਮਾ ਦਾ ਬਾਪ ਵੀ ਹੋਵੇਗਾ ਨਾ। ਬਾਪ ਨੂੰ ਦੇਹ ਨਹੀਂ ਹੈ। ਉਸ ਸਟਾਰ ਦੀ ਪੂਜਾ ਕਿਵੇਂ
ਹੋ ਸਕਦੀ ਹੈ। ਬਾਪ ਨੂੰ ਪਰਮਾਤਮਾ ਕਿਹਾ ਜਾਂਦਾ ਹੈ। ਉਹ ਤੇ ਫ਼ਾਦਰ ਹਨ। ਜਿਵੇਂ ਆਤਮਾ ਉਵੇਂ ਪਰਮਾਤਮਾ।
ਉਹ ਕੋਈ ਵੱਡਾ ਨਹੀਂ ਹੈ। ਉਨ੍ਹਾਂ ਵਿੱਚ ਇਹ ਨਾਲੇਜ਼ ਹੈ। ਇਸ ਬੇਹੱਦ ਦੇ ਝਾੜ ਨੂੰ ਹੋਰ ਕੋਈ ਵੀ ਨਹੀਂ
ਜਾਣਦੇ ਹਨ। ਬਾਪ ਹੀ ਨਾਲੇਜ਼ਫੁੱਲ ਹਨ। ਗਿਆਨ ਵਿੱਚ ਵੀ ਫੁੱਲ ਹਨ, ਪਵਿੱਤਰਤਾ ਵਿੱਚ ਵੀ ਫੁੱਲ ਹਨ।
ਸਰਵ ਦਾ ਸਦਗਤੀ ਦਾਤਾ ਹੈ। ਸਰਵ ਨੂੰ ਸੁੱਖ-ਸ਼ਾਂਤੀ ਦੇਣ ਵਾਲਾ। ਤੁਸੀਂ ਬੱਚਿਆਂ ਨੂੰ ਕਿੰਨਾ ਭਾਰੀ
ਵਰਸਾ ਮਿਲਦਾ ਹੈ ਹੋਰ ਕਿਸੇ ਨੂੰ ਮਿਲ ਨਾ ਸਕੇ। ਮਨੁੱਖ ਤੇ ਕਿੰਨਾ ਗੁਰੂ ਨੂੰ ਪੂਜਦੇ ਹਨ। ਆਪਣੇ
ਬਾਦਸ਼ਾਹ ਨੂੰ ਵੀ ਇੰਨਾ ਨਹੀਂ ਪੁੱਜਦੇ ਹਨ। ਤਾਂ ਇਹ ਸਭ ਅੰਧਸ਼ਰਧਾ ਹੈ ਨਾ। ਕੀ -ਕੀ ਕਰਦੇ ਰਹਿੰਦੇ
ਹਨ। ਸਭ ਵਿੱਚ ਗਲਾਣੀ ਹੀ ਗਲਾਣੀ ਹੈ। ਕ੍ਰਿਸ਼ਨ ਨੂੰ ਲਾਰਡ ਵੀ ਕਹਿੰਦੇ ਹਨ ਤੇ ਗੌਡ ਵੀ ਕਹਿੰਦੇ ਹਨ।
ਗੌਡ ਕ੍ਰਿਸ਼ਨਾ ਹੇਵਿਨ ਦਾ ਪਹਿਲਾ ਪ੍ਰਿਸ, ਲਕਸ਼ਮੀ -ਨਾਰਾਇਣ ਦੇ ਲਈ ਵੀ ਕਹਿੰਦੇ ਹਨ ਇਹ ਦੋਨੋਂ ਗੌਡ
- ਗੌਡੇਜ ਹਨ। ਪੁਰਾਣੇ -ਪੁਰਾਣੇ ਚਿਤਰਾਂ ਦੀ ਬਹੁਤ ਖਰੀਦ ਕਰਦੇ ਹਨ। ਪੁਰਾਣੀ -ਪੁਰਾਣੀ ਸਟੈਮ੍ਪਸ
ਵੀ ਵਿਕਦੀਆਂ ਹਨ ਨਾ। ਅਸਲ ਵਿੱਚ ਸਭ ਤੋਂ ਪੁਰਾਣਾ ਤੇ ਸ਼ਿਵਬਾਬਾ ਹੈ ਨਾ। ਪਰ ਕਿਸੇਨੂੰ ਪਤਾ ਨਹੀਂ।
ਮਹਿਮਾ ਸਾਰੀ ਸ਼ਿਵਬਾਬਾ ਦੀ ਹੈ। ਉਹ ਚੀਜ਼ ਤੇ ਮਿਲ ਨਾ ਸਕੇ। ਪੁਰਾਣੇ ਤੇ ਪੁਰਾਣੀ ਚੀਜ਼ ਕਿਹੜੀ ਹੈ?
ਨੰਬਰਵਨ ਸ਼ਿਵਬਾਬਾ। ਕੋਈ ਵੀ ਸਮਝ ਨਹੀਂ ਸਕਦੇ ਕਿ ਸਾਡਾ ਫ਼ਾਦਰ ਕੌਣ ਹੈ? ਉਸਦਾ ਨਾਮ ਰੂਪ ਕੀ ਹੈ? ਕਹਿ
ਦਿੰਦੇ ਹਨ ਉਸਦਾ ਨਾਮਰੂਪ ਨਹੀਂ ਹੈ, ਤਾਂ ਪੂਜਦੇ ਕਿਸਨੂੰ ਹੋ? ਸ਼ਿਵ ਨਾਮ ਤੇ ਹੈ ਨਾ। ਦੇਸ਼ ਵੀ ਹੈ,
ਕਾਲ ਵੀ ਹੈ। ਖੁਦ ਕਹਿੰਦੇ ਹਨ ਮੈਂ ਸੰਗਮ ਤੇ ਆਉਂਦਾ ਹਾਂ। ਆਤਮਾ ਸ਼ਰੀਰ ਦਵਾਰਾ ਬੋਲਦੀ ਹੈ ਨਾ। ਹੁਣ
ਤੁਸੀਂ ਬੱਚੇ ਸਮਝਦੇ ਹੋ ਸ਼ਾਸ਼ਤਰਾਂ ਵਿੱਚ ਕਿੰਨੀਆਂ ਦੰਤ ਕਥਾਵਾਂ ਲੱਗਾ ਦਿੱਤੀਆ ਹਨ, ਜਿਸ ਨਾਲ ਉਤਰਦੀ
ਕਲਾ ਹੋ ਗਈ ਹੈ। ਚੜ੍ਹਦੀ ਕਲਾ ਸਤਿਯੁਗ ਤ੍ਰੇਤਾ, ਉਤਰਦੀ ਕਲਾਂ ਦਵਾਪਰ ਕਲਿਯੁਗ। ਹੁਣ ਫਿਰ ਚੜ੍ਹਦੀ
ਕਲਾ ਹੋਵੇਗੀ। ਬਾਪ ਬਿਗਰ ਕੋਈ ਚੜ੍ਹਦੀ ਕਲਾ ਬਣਾ ਨਾ ਸਕੇ। ਇਹ ਸਭ ਗੱਲਾਂ ਧਾਰਣ ਕਰਨੀਆਂ ਹੁੰਦੀਆਂ
ਹਨ। ਤਾਂ ਕੋਈ ਵੀ ਕੰਮ ਆਦਿ ਕਰਦੇ ਯਾਦ ਵਿੱਚ ਰਹਿਣਾ ਹੈ। ਜਿਵੇਂ ਸ਼੍ਰੀਨਾਥ ਦਵਾਰੇ ਵਿੱਚ ਮੂੰਹ
ਵਿੱਚ ਕਪੜਾ ਬੰਨ ਕੰਮ ਕਰਦੇ ਹਨ। ਸ਼੍ਰੀਨਾਥ ਕ੍ਰਿਸ਼ਨ ਨੂੰ ਕਹਿੰਦੇ ਹਨ। ਸ਼੍ਰੀਨਾਥ ਵਿੱਚ ਭੋਜ਼ਨ ਬਣਦਾ
ਹੈ ਨਾ। ਸ਼ਿਵਬਾਬਾ ਤੇ ਭੋਜ਼ਨ ਆਦਿ ਨਹੀਂ ਖਾਂਦੇ। ਤੁਸੀਂ ਪਵਿੱਤਰ ਭੋਜਨ ਬਣਾਉਂਦੇ ਹੋ ਤਾਂ ਯਾਦ ਵਿੱਚ
ਰਹਿ ਕੇ ਬਣਉਣਾ ਚਾਹੀਦਾ ਹੈ, ਤਾਂ ਉਸਤੋਂ ਬਲ ਮਿਲੇਗਾ। ਕ੍ਰਿਸ਼ਨ ਲੋਕ ਵਿੱਚ ਜਾਣ ਦੇ ਲਈ ਵਰਤ ਨੇਮ
ਆਦਿ ਵੀ ਰੱਖਦੇ ਹਨ। ਹੁਣ ਤੁਸੀਂ ਜਾਣਦੇ ਹੋ ਅਸੀਂ ਕ੍ਰਿਸ਼ਨਪੁਰੀ ਵਿੱਚ ਜਾ ਰਹੇ ਹਾਂ ਇਸਲਈ ਤੁਹਾਨੂੰ
ਲਾਇਕ ਬਣਾਇਆ ਜਾਂਦਾ ਹੈ। ਤੁਸੀਂ ਬਾਪ ਨੂੰ ਯਾਦ ਕਰਦੇ ਤਾਂ ਫਿਰ ਬਾਬਾ ਗਰੰਟੀ ਕਰਦੇ ਹਨ ਤੁਸੀਂ
ਕ੍ਰਿਸ਼ਨਪੂਰੀ ਵਿੱਚ ਜਰੂਰ ਜਾਵੋਗੇ। ਤੁਸੀਂ ਜਾਣਦੇ ਹੋ ਅਸੀਂ ਆਪਣੇ ਲਈ ਕ੍ਰਿਸ਼ਨਪੂਰੀ ਸਥਾਪਨ ਕਰ ਰਹੇ
ਹਾਂ ਫਿਰ ਅਸੀਂ ਹੀ ਰਾਜ ਕਰਾਂਗੇ। ਜੋ ਸ਼੍ਰੀਮਤ ਤੇ ਚੱਲਣਗੇ ਉਹ ਕ੍ਰਿਸ਼ਨਪੂਰੀ ਵਿੱਚ ਆਉਣਗੇ। ਲਕਸ਼ਮੀ
- ਨਾਰਾਇਣ ਤੋਂ ਵੀ ਕ੍ਰਿਸ਼ਨ ਦਾ ਨਾਮ ਬਾਲਾ ਹੈ। ਕ੍ਰਿਸ਼ਨ ਛੋਟਾ ਬੱਚਾ ਹੈ ਤੇ ਮਹਾਤਮਾ ਦੇ ਸਮਾਨ ਹੈ।
ਬਾਲ ਅਵਸਥਾ ਸਤੋਪ੍ਰਧਾਨ ਹੈ ਇਸਲਈ ਕ੍ਰਿਸ਼ਨ ਦਾ ਨਾਮ ਜਾਸਤੀ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1 ਆਪਣਾ ਪੂਰਾ
ਕਨੈਕਸ਼ਨ ਇੱਕ ਸ਼ਿਵਬਾਬਾ ਨਾਲ ਰੱਖਣਾ ਹੈ। ਕਦੀ ਕਿਸੀ ਵੀ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ। ਕਦੀ
ਆਪਣੇ ਉਸਤਾਦ (ਬਾਪ) ਦਾ ਨਾਮ ਬਦਨਾਮ ਨਹੀਂ ਕਰਨਾ ਹੈ।
2. ਆਪਣੇ ਦਵਾਰਾ ਜੇਕਰ
ਕਿਸੇ ਦਾ ਕਲਿਆਣ ਹੁੰਦਾ ਹੈ, ਤੇ ਮੈਂ ਇਸਦਾ ਕਲਿਆਣ ਕੀਤਾ, ਇਸ ਹੰਕਾਰ ਵਿੱਚ ਨਹੀਂ ਆਉਣਾ ਹੈ। ਇਹ
ਵੀ ਦੇਹ - ਅਭਿਮਾਨ ਹੈ। ਕਰਾਉਣ ਵਾਲੇ ਬਾਪ ਨੂੰ ਯਾਦ ਕਰਨਾ ਹੈ।
ਵਰਦਾਨ:-
ਅੰਮ੍ਰਿਤ ਵੇਲੇ ਤਿੰਨ ਬਿੰਦੀਆਂ ਦੇ ਤਿਲਕ ਲਗਾਉਣ ਵਾਲੇ ਕਿਉਂ, ਕੀ ਦੀ ਹਲਚਲ ਤੋਂ ਮੁਕਤ ਅਚਲ -ਅਡੋਲ
ਭਵ।
ਬਾਪਦਾਦਾ ਸਦਾ ਕਹਿੰਦੇ
ਹਨ ਕਿ ਰੋਜ ਅੰਮ੍ਰਿਤਵੇਲੇ ਤਿੰਨ ਬਿੰਦੀਆਂ ਦਾ ਤਿਲਕ ਲਗਾਓ। ਤੁਸੀਂ ਵੀ ਬਿੰਦੀ, ਬਾਪ ਵੀ ਬਿੰਦੀ ਅਤੇ
ਜੋ ਹੋ ਗਿਆ, ਜੋ ਹੋ ਰਿਹਾ ਹੈ ਨਥਿੰਗ ਨਿਊ, ਤਾਂ ਫੁੱਲਸਟਾਪ ਵੀ ਬਿੰਦੀ। ਇਹ ਤਿੰਨ ਬਿੰਦੀ ਦਾ ਤਿਲਕ
ਲਗਾਉਣਾ ਮਤਲਬ ਸਮ੍ਰਿਤੀ ਵਿੱਚ ਰਹਿਣਾ। ਫਿਰ ਸਾਰਾ ਦਿਨ ਅਚਲ-ਅਡੋਲ ਰਹੋਗੇ। ਕਿਉਂ, ਕੀ ਦੀ ਹਲਚਲ
ਸਮਾਪਤ ਹੋ ਜਾਏਗੀ। ਜਿਸ ਸਮੇਂ ਕੋਈ ਗੱਲ ਹੁੰਦੀ ਹੀ ਉਸੀ ਸਮੇਂ ਫੁੱਲਸਟਾਪ ਲਗਾਓ ਨਥਿੰਗ ਨਿਊ, ਹੋਣਾ
ਸੀ, ਹੋ ਰਿਹਾ ਹੈ … ਸਾਕਸ਼ੀ ਬਣ ਦੇਖੋ ਅਤੇ ਅੱਗੇ ਵਧਦੇ ਚੱਲੋ।
ਸਲੋਗਨ:-
ਪਰਿਵਰਤਨ ਸ਼ਕਤੀ
ਦਵਾਰਾ ਵਿਅਰਥ ਸੰਕਲਪਾਂ ਦੇ ਬਹਾਵ ਦਾ ਫੋਰਸ ਸਮਾਪਤ ਕਰ ਦਵੋ ਤੇ ਸਮਰਥ ਬਣ ਜਾਓ।