09.06.22        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਬ੍ਰਾਹਮਣ ਕੁਲ ਸ੍ਰੇਸ਼ਠ ਵਿਸ਼ਨੂੰ ਕੁਲ ਦਾ ਬਣਨ ਵਾਲੇ ਹੋ, ਇਸਲਈ ਤੁਹਾਨੂੰ ਪੱਕਾ ਵੈਸ਼ਨਵ ਬਣਨਾ ਹੈ, ਕੋਈ ਵੀ ਬੇਕਾਇਦਾ ਚੀਜਾਂ ਪਿਆਜ਼ ਆਦਿ ਵੀ ਨਹੀਂ ਖਾਣਾ ਹੈ"

ਪ੍ਰਸ਼ਨ:-
ਤੁਸੀਂ ਬੱਚਿਆਂ ਨੂੰ ਕਿਸ ਪ੍ਰੀਖਿਆ ਤੋਂ ਡਰਨਾ ਜਾਂ ਮੁੰਝਣਾ ਨਹੀਂ ਹੈ?

ਉੱਤਰ:-
ਜੇਕਰ ਚਲਦੇ - ਚਲਦੇ ਇਸ ਪੁਰਾਣੀ ਜੁੱਤੀ ਜਾਂ ਸ਼ਰੀਰ ਨੂੰ ਕੋਈ ਤਕਲੀਫ ਹੁੰਦੀ ਹੈ, ਬਿਮਾਰੀ ਆਦਿ ਹੁੰਦੀ ਹੈ ਤਾਂ ਇਸ ਤੋਂ ਡਰਨਾ ਜਾਂ ਮੁੰਝਣਾ ਨਹੀਂ ਹੈ ਹੋਰ ਹੀ ਖੁਸ਼ ਹੋਣਾ ਹੈ, ਕਿਉਂਕਿ ਤੁਸੀਂ ਜਾਣਦੇ ਹੋ - ਇਹ ਕਰਮ ਭੋਗ ਹਨ। ਪੁਰਾਣਾ ਹਿਸਾਬ - ਕਿਤਾਬ ਚੁਕਤੂ ਹੋ ਰਿਹਾ ਹੈ। ਅਸੀਂ ਯੋਗਬਲ ਨਾਲ ਹਿਸਾਬ - ਕਿਤਾਬ ਨਹੀਂ ਚੁਕਤੂ ਕਰ ਸਕੇ ਤਾਂ ਕਰਮ ਭੋਗ ਨਾਲ ਚੁਕਤੂ ਹੋ ਰਿਹਾ ਹੈ। ਇਹ ਜਲਦੀ ਖਤਮ ਹੋਵੇ ਤਾਂ ਚੰਗਾ ਹੈ।

ਗੀਤ:-
ਹਮਾਰੇ ਤੀਰਥ ਨਿਆਰੇ ਹੈਂ...

ਓਮ ਸ਼ਾਂਤੀ
ਨਿਰਾਕਾਰ ਭਗਵਾਨੁਵਾਚ ਉਨ੍ਹਾਂ ਦਾ ਤੇ ਇੱਕ ਹੀ ਨਾਮ ਹੈ - ਸ਼ਿਵ ਭਗਵਾਨੁਵਾਚ, ਇਹ ਕਹਿਣਾ ਪੇਂਦਾ ਹੈ ਸਮਝਾਉਣ ਦੇ ਲਈ, ਪੱਕਾ ਨਿਸ਼ਚੇ ਕਰਵਾਉਣ ਦੇ ਲਈ। ਬਾਪ ਨੂੰ ਕਹਿਣਾ ਪੇਂਦਾ ਹੈ ਮੈਂ ਜੋ ਹਾਂ, ਮੇਰਾ ਨਾਮ ਕਦੇ ਨਹੀਂ ਬਦਲਦਾ। ਸਤਿਯੁਗ ਦੇ ਜੋ ਦੇਵੀ ਦੇਵਤਾ ਹਨ, ਉਹ ਤਾਂ ਪੁਨਰਜਨਮ ਵਿੱਚ ਆਉਂਦੇ ਹੀ ਹਨ। ਬਾਪ ਇਸ ਤਨ ਨਾਲ ਬੱਚਿਆਂ ਨੂੰ ਸਮਝਾ ਰਹੇ ਹਨ। ਤੁਸੀਂ ਰੂਹਾਨੀ ਯਾਤ੍ਰਾ ਤੇ ਹੋ, ਬਾਪ ਵੀ ਗੁਪਤ ਹੈ, ਦਾਦਾ ਵੀ ਗੁਪਤ ਹਨ। ਕੋਈ ਵੀ ਨਹੀਂ ਜਾਣਦੇ ਬ੍ਰਹਮਾ ਤਨ ਵਿੱਚ ਪਰਮਪਿਤਾ ਆਉਂਦੇ ਹਨ। ਬੱਚੇ ਵੀ ਗੁਪਤ ਹਨ। ਸਭ ਕਹਿੰਦੇ ਹਨ ਅਸੀਂ ਸ਼ਿਵਬਾਬਾ ਦੀ ਸੰਤਾਨ ਹਾਂ, ਤਾਂ ਉਨ੍ਹਾਂ ਤੋਂ ਵਰਸਾ ਲੈਣਾ ਹੈ। ਉਨ੍ਹਾਂ ਦੀ ਸ਼੍ਰੀਮਤ ਤੇ ਚਲਣਾ ਹੈ। ਇਹ ਤਾਂ ਨਿਸ਼ਚੇ ਹੈ ਹੀ ਉਹ ਸਾਡਾ ਸੁਪ੍ਰੀਮ ਬਾਪ, ਟੀਚਰ, ਸਤਿਗੁਰੂ ਹੈ, ਕਿੰਨੀਆਂ ਮਿੱਠੀਆਂ- ਮਿੱਠੀਆਂ ਗੱਲਾਂ ਹਨ ਅਸੀਂ ਨਿਰਾਕਾਰ ਸ਼ਿਵਬਾਬਾ ਦੇ ਸਟੂਡੈਂਟਸ ਹਾਂ, ਉਹ ਸਾਨੂੰ ਰਾਜਯੋਗ ਸਿਖਾਉਂਦੇ ਹਨ। ਭਗਵਾਨੁਵਾਚ ਹੇ ਬੱਚੇ ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਮੇਅਰ ਤਾਂ ਇਵੇਂ ਨਹੀਂ ਕਹਿਣਗੇ, ਹੇ ਬੱਚੇ ਸੰਨਿਆਸੀ ਵੀ ਇਵੇਂ ਕਹਿ ਨਹੀਂ ਸਕਦੇ। ਬੱਚੇ ਕਹਿਣਾ ਤਾਂ ਬਾਪ ਦਾ ਹੀ ਫਰਜ ਹੈ। ਬੱਚੇ ਵੀ ਜਾਣਦੇ ਹਨ ਅਸੀਂ ਨਿਰਾਕਾਰ ਬਾਪ ਦੇ ਬੱਚੇ ਹਾਂ, ਉਨ੍ਹਾਂ ਦੇ ਸਾਮਣੇ ਬੈਠੇ ਹਾਂ। ਪ੍ਰਜਾਪਿਤਾ ਬ੍ਰਹਮਾਕੁਮਾਰ - ਕੁਮਾਰੀਆਂ ਹਾਂ। ਪ੍ਰਜਾਪਿਤਾ ਅੱਖਰ ਨਾ ਪਾਉਣ ਤੇ ਮਨੁੱਖ ਮੁੰਝਦੇ ਹਨ। ਸਮਝਦੇ ਹਨ ਬ੍ਰਹਮਾ ਤਾਂ ਸੁਖਸ਼ਮਵਤਨਵਾਸੀ ਦੇਵਤਾ ਹੈ। ਉਹ ਫਿਰ ਇੱਥੇ ਕਿਥੋਂ ਆਏ? ਕਹਿੰਦੇ ਹਨ ਬ੍ਰਹਮਾ ਦੇਵਤਾਏ ਨਮਾ, ਸ਼ੰਕਰ ਦੇਵਤਾਏ ਨਮਾ, ਫਿਰ ਗੁਰੂ ਵੀ ਕਹਿੰਦੇ ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ। ਹੁਣ ਵਿਸ਼ਨੂੰ ਤੇ ਸ਼ੰਕਰ ਤਾਂ ਗੁਰੂ ਹਨ ਨਹੀਂ। ਸਮਝਦੇ ਹਨ ਸ਼ੰਕਰ ਪ੍ਰਾਵਤੀ ਨੂੰ ਕਥਾ ਸੁਣਾਉਂਦੇ ਹਨ ਤਾਂ ਗੁਰੂ ਠਹਿਰਿਆ। ਗੁਰੂ ਵਿਸ਼ਨੂੰ ਵੀ ਨਹੀਂ ਹੈ। ਸਤਿਯੁਗ ਵਿੱਚ ਲਕਸ਼ਮੀ - ਨਾਰਾਇਣ ਗੁਰੂ ਬਣਦੇ ਨਹੀਂ ਹਨ। ਕ੍ਰਿਸ਼ਨ ਨੂੰ ਵੀ ਵੱਡਾ ਗੁਰੂ ਗੀਤਾ ਦਾ ਭਗਵਾਨ ਬਣਾ ਦਿੱਤਾ ਹੈ। ਲੇਕਿਨ ਭਗਵਾਨ ਇੱਕ ਹੈ, ਇਹ ਗੱਲ ਤੁਸੀਂ ਬੱਚਿਆਂ ਨੇ ਸਿੱਧ ਕਰਨੀ ਹੈ।

ਤੁਸੀਂ ਗੁਪਤ ਸੈਨਾ ਹੋ। ਰਾਵਣ ਤੇ ਜਿੱਤ ਪਾਉਂਦੇ ਹੋ ਮਤਲਬ ਮਾਇਆ ਜਿੱਤੇ ਜਗਤ ਜਿੱਤ ਬਣਦੇ ਹੋ। ਮਾਇਆ ਧਨ ਨੂੰ ਨਹੀਂ ਕਿਹਾ ਜਾਂਦਾ। ਧਨ ਨੂੰ ਸੰਪਤੀ ਕਿਹਾ ਜਾਂਦਾ ਹੈ। ਤਾਂ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਬੱਚੇ, ਹੁਣ ਮੌਤ ਸਾਮਣੇ ਖੜ੍ਹਾ ਹੈ। ਇਹ ਉਹ ਹੀ 5 ਹਜਾਰ ਵਰ੍ਹੇ ਪਹਿਲੋਂ ਵਾਲੇ ਅੱਖਰ ਹਨ। ਸਿਰ੍ਫ ਨਿਰਾਕਾਰ ਭਗਵਾਨੁਵਾਚ ਦੇ ਬਦਲੇ ਸਾਕਾਰ ਕ੍ਰਿਸ਼ਨ ਦਾ ਨਾਮ ਲਿੱਖ ਦਿੱਤਾ ਹੈ। ਬਾਪ ਤੇ ਕਹਿੰਦੇ ਹਨ - ਇਹ ਨਾਲੇਜ ਜੋ ਤੁਹਾਨੂੰ ਹੁਣ ਮਿਲਦੀ ਹੈ, ਇਹ ਹੈ ਭਵਿੱਖ ਪ੍ਰਾਲਬੱਧ ਦੇ ਲਈ। ਪ੍ਰਾਲਬੱਧ ਮਿਲ ਗਈ ਫਿਰ ਨਾਲੇਜ ਦੀ ਲੋੜ ਨਹੀਂ। ਇਹ ਨਾਲੇਜ ਹੈ ਹੀ ਪਤਿਤ ਤੋਂ ਪਾਵਨ ਬਣਨ ਦੀ। ਪਾਵਨ ਦੁਨੀਆਂ ਵਿੱਚ ਫਿਰ ਕਿਸੇ ਨੂੰ ਗੁਰੂ ਕਰਨ ਦੀ ਲੋੜ ਨਹੀਂ। ਅਸਲ ਵਿੱਚ ਗੁਰੂ ਤਾਂ ਇੱਕ ਹੀ ਪਰਮਪਿਤਾ ਪਰਮਾਤਮਾ ਹੈ। ਪੁਕਾਰਦੇ ਵੀ ਹਨ ਹੇ ਪਤਿਤ - ਪਾਵਨ ਆਓ, ਤਾਂ ਸਮਝਾਉਣਾ ਚਾਹੀਦਾ ਹੈ ਨਾ

ਉਹ ਹੀ ਸੁਪ੍ਰੀਮ ਗੁਰੂ ਹੈ। ਸ੍ਰਵ ਦਾ ਸਦਗਤੀ ਦਾਤਾ ਰਾਮ ਗਾਇਆ ਜਾਂਦਾ ਹੈ। ਤਾਂ ਉਹ ਜਰੂਰ ਉਦੋਂ ਆਉਣਗੇ ਜਦੋਂ ਸਾਰੇ ਦੁਰਗਤੀ ਵਿੱਚ ਹਨ। ਉੱਥੇ ਤਾਂ ਹੈ ਸ਼ੀਰ ਸਾਗਰ, ਸੁਖ ਦਾ ਸਾਗਰ। ਵਿਸ਼ੇ ਵੈਤਰਨੀ ਨਦੀ ਉੱਥੇ ਹੁੰਦੀ ਨਹੀਂ। ਵਿਸ਼ਨੂੰ ਸ਼ੀਰਸਾਗਰ ਵਿੱਚ ਰਹਿਣਗੇ ਤਾਂ ਜਰੂਰ ਉਨ੍ਹਾਂ ਦੇ ਬੱਚੇ ਵੀ ਨਾਲ ਰਹਿਣਗੇ। ਹੁਣ ਤੁਸੀਂ ਬ੍ਰਾਹਮਣ ਕੁਲ ਦੇ ਹੋ ਫਿਰ ਵਿਸ਼ਨੂੰ ਕੁਲ ਦੇ ਬਣੋਗੇ। ਉਹ ਕੰਪਲੀਟ ਵੈਸ਼ਨਵ ਹਨ ਨਾ। ਦੇਵਤਾਵਾਂ ਦੇ ਅੱਗੇ ਕਦੇ ਬੇਕਾਇਦੇ ਚੀਜ ਪਿਆਜ਼ ਆਦਿ ਨਹੀਂ ਰੱਖਣਗੇ। ਫਿਰ ਤੋਂ ਅਜਿਹਾ ਦੇਵਤਾ ਬਣਨਾ ਹੈ ਤਾਂ ਇਹ ਸਭ ਛੱਡਣਾ ਪਵੇਗਾ। ਇਹ ਹੈ ਸੰਗਮਯੁਗ। ਸਮਝਾਇਆ ਗਿਆ ਹੈ ਤੁਸੀਂ ਬ੍ਰਾਹਮਣ ਹੀ ਸੰਗਮ ਤੇ ਹੋ, ਬਾਕੀ ਸਭ ਕਲਯੁਗ ਵਿੱਚ ਹਨ। ਜਦੋਂ ਤੱਕ ਬ੍ਰਾਹਮਣ ਨਾ ਬਣੇ ਉਦੋਂ ਤੱਕ ਸਮਝ ਨਹੀਂ ਸਕੋਂਗੇ। ਬਾਪ ਕਹਿੰਦੇ ਹਨ ਮੈਂ ਕਲਪ ਦੇ ਸੰਗਮ ਤੇ ਆਉਂਦਾ ਹਾਂ। ਉਹ ਸਮਝਦੇ ਹੀ ਨਹੀਂ - ਇਹ ਕੋਈ ਸੰਗਮ ਹੈ। ਦੁਨੀਆਂ ਬਦਲਦੀ ਹੈ ਨਾ। ਗਾਉਂਦੇ ਵੀ ਹਨ ਪਰ ਕਿਵੇਂ ਬਦਲਦੀ ਹੈ, ਇਹ ਕੋਈ ਨਹੀਂ ਜਾਣਦੇ। ਇਵੇਂ ਹੀ ਸਿਰ੍ਫ ਮੂੰਹ ਨਾਲ ਕਹਿ ਦਿੰਦੇ ਹਨ। ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਸ਼੍ਰੀਮਤ ਤੇ ਚੱਲਣ ਨਾਲ ਹੀ ਸ੍ਰੇਸ਼ਠ ਬਣਾਂਗੇ। ਬਾਪ ਨੂੰ ਯਾਦ ਕਰਨਾ ਹੈ। ਦੇਹ ਸਹਿਤ ਦੇਹ ਦੇ ਸਾਰੇ ਸੰਬੰਧਾਂ ਨੂੰ ਭੁੱਲ ਜਾਣਾ ਹੈ। ਬਾਬਾ ਨੇ ਬਿਗਰ ਸ਼ਰੀਰ ਭੇਜਿਆ ਸੀ, ਫਿਰ ਉਵੇਂ ਹੀ ਜਾਣਾ ਹੈ। ਇੱਥੇ ਆਏ ਹੋ ਪਾਰਟ ਵਜਾਉਣ। ਇਹ ਹੈ ਗੁਪਤ ਮਿਹਨਤ, ਬਾਪ ਅਤੇ ਵਰਸੇ ਨੂੰ ਯਾਦ ਕਰਨਾ ਹੈ। ਤੁਸੀਂ ਘੜੀ - ਘੜੀ ਇਹ ਭੁੱਲ ਜਾਂਦੇ ਹੋ। ਬਾਬਾ ਨੂੰ ਭੁੱਲਣ ਨਾਲ ਮਾਇਆ ਦੀ ਚਮਾਟ ਲੱਗ ਜਾਂਦੀ ਹੈ। ਇਹ ਵੀ ਖੇਲ ਹੈ, ਅਲਾਹ ਅਵਲਦੀਨ ਦਾ ਵਿਖਾਉਂਦੇ ਹਨ ਨਾ। ਅੱਲ੍ਹਾ ਨੇ ਅਵਲ ਧਰਮ ਸਥਾਪਨ ਕੀਤਾ ਅਤੇ ਬਹਿਸ਼ਤ ਮਿਲਿਆ। ਇਹ ਧਰਮ ਕੌਣ ਸਥਾਪਨ ਕਰ ਰਹੇ ਹਨ? ਅਲਾਹ ਨੇ ਪਹਿਲਾ ਨੰਬਰ ਧਰਮ ਸਥਾਪਨ ਕੀਤਾ। ਹਾਤਮਤਾਈਂ ਦਾ ਵੀ ਖੇਲ ਵਿਖਾਉਂਦੇ ਹਨ। ਮੂੰਹ ਵਿੱਚ ਮੁਲਾਹਰਾ ਨਾ ਪਾਉਣ ਨਾਲ ਮਾਇਆ ਆ ਜਾਂਦੀ ਹੈ। ਤੁਹਾਡਾ ਵੀ ਇਹ ਹਾਲ ਹੈ। ਬਾਪ ਨੂੰ ਭੁੱਲ ਕੇ ਹੋਰ ਸਭ ਨੂੰ ਯਾਦ ਕਰਦੇ ਰਹਿੰਦੇ ਹੋ।

ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਸ਼ਾਂਤੀਧਾਮ ਜਾ ਰਹੇ ਹਾਂ, ਫਿਰ ਸੁਖਧਾਮ ਵਿੱਚ ਆਵਾਂਗੇ। ਦੁਖਧਾਮ ਨੂੰ ਭੁੱਲ ਜਾਣ ਦਾ ਪੁਰਸ਼ਾਰਥ ਕਰੋ। ਇਹ ਤਾਂ ਸਭ ਖਤਮ ਹੋ ਜਾਣ ਦਾ ਹੈ। ਅਸੀਂ ਲਖਪਤੀ ਹਾਂ, ਅਜਿਹੇ ਹਾਂ ਇਹ ਬੁੱਧੀ ਵਿੱਚ ਨਹੀਂ ਰੱਖਣਾ ਹੈ। ਅਸੀਂ ਤਾਂ ਹੈ ਹੀ ਨੰਗੇ ( ਅਸ਼ਰੀਰੀ) ਇਹ ਤਾਂ ਪੁਰਾਣੀ ਚੀਜ ਹੈ। ਇਸ ਪੁਰਾਣੀ ਜੁੱਤੀ ਨੇ ਬੜਾ ਦੁੱਖ ਦਿੱਤਾ ਹੈ। ਜਿੰਨੀ ਬਿਮਾਰੀ ਜਿਆਦਾ ਹੋਵੇ ਖੁਸ਼ੀ ਹੋਣੀ ਚਾਹੀਦੀ ਹੈ। ਨੱਚਣਾ ਚਾਹੀਦਾ ਹੈ। ਕਰਮਭੋਗ ਹੈ, ਹਿਸਾਬ - ਕਿਤਾਬ ਤਾਂ ਚੁਕਤੂ ਕਰਨਾ ਹੀ ਹੈ, ਇਸ ਤੋਂ ਡਰਨਾ ਨਹੀਂ ਹੈ। ਸਮਝਣਾ ਚਾਹੀਦਾ ਹੈ ਅਸੀਂ ਯੋਗਬਲ ਨਾਲ ਵਿਕਰਮ ਵਿਨਾਸ਼ ਨਹੀਂ ਕਰ ਸਕਦੇ ਹਾਂ ਤਾਂ ਕਰਮ ਭੋਗ ਨਾਲ ਚੁਕਤੂ ਕਰਨਾ ਪਵੇ, ਇਸ ਵਿੱਚ ਮੂੰਝਣ ਦੀ ਗੱਲ ਹੀ ਨਹੀਂ ਹੈ। ਇਹ ਤਾਂ ਸ਼ਰੀਰ ਪੁਰਾਣਾ ਹੈ। ਇਹ ਜਲਦੀ ਖਤਮ ਹੋਵੇ ਤਾਂ ਚੰਗਾ ਹੈ। ਅਤੇ ਫਿਰ ਤੁਹਾਡੀ 7 ਰੋਜ ਦੀ ਭੱਠੀ ਵੀ ਮਸ਼ਹੂਰ ਹੈ। 7 ਰੋਜ ਚੰਗੀ ਤਰ੍ਹਾਂ ਸਮਝਕੇ ਬੁੱਧੀ ਵਿੱਚ ਧਾਰਨ ਕਰ ਫਿਰ ਭਾਵੇਂ ਕਿੱਥੇ ਵੀ ਚਲੇ ਜਾਵੋ। ਮੁਰਲੀ ਤਾਂ ਮਿਲਦੀ ਰਹੇਗੀ, ਉਹ ਹੀ ਬਸ ਹੈ। ਬਾਪ ਨੂੰ ਯਾਦ ਕਰਦੇ ਚੱਕਰ ਫਿਰਾਉਂਦੇ ਰਹੋ। 7 ਰੋਜ ਵਿੱਚ ਸਵਦਰਸ਼ਨ ਚੱਕਰਧਾਰੀ ਬਣਨਾ ਹੈ। 7 ਰੋਜ ਦਾ ਪਾਠ ਵੀ ਰੱਖਦੇ ਹਨ। 7 ਰੋਜ ਮਸ਼ਹੂਰ ਹਨ। ਗ੍ਰੰਥ ਵੀ 7 ਰੋਜ ਰੱਖਦੇ ਹਨ। ਭੱਠੀ ਵੀ 7 ਦਿਨ ਦੀ ਹੈ। ਇਵੇਂ ਨਹੀਂ ਜੋ ਆਵੇ ਉਸਨੂੰ 7 ਦਿਨ ਲਈ ਕਹਿਣਾ ਹੈ। ਮਨੁੱਖ ਦੀ ਰਗ ਵੀ ਵੇਖਣੀ ਹੁੰਦੀ ਹੈ। ਪਹਿਲਾਂ ਹੀ 7 ਰੋਜ ਦਾ ਕੋਰਸ ਕਹਿਣ ਤੇ ਕੋਈ ਡਰ ਜਾਂਦੇ ਹਨ। ਸਮਝਦੇ ਹਨ ਅਸੀਂ ਰਹਿ ਨਹੀਂ ਸਕਦੇ ਤਾਂ ਕੀ ਕਰਾਂਗੇ, ਚਲੇ ਜਾਂਦੇ ਹਨ ਇਸਲਈ ਮਨੁੱਖ ਨੂੰ ਵੇਖਣਾ ਪੇਂਦਾ ਹੈ। ਹਰ ਇੱਕ ਦੀ ਨਬਜ਼ ਵੇਖਣੀ ਚਾਹੀਦੀ ਹੈ। ਪਹਿਲਾਂ ਤਾਂ ਜਾਂਚ ਕਰਨੀ ਚਾਹੀਦੀ ਹੈ। ਕਿੰਨੇਂ ਦਿਨਾਂ ਦੇ ਲਈ ਆਏ ਹਨ। ਫਟ ਤੋਂ 7 ਦਿਨ ਕਹਿਣ ਤੇ ਡਰ ਜਾਂਦੇ ਹਨ। 7 ਦਿਨ ਕੋਈ ਦੇ ਨਹੀਂ ਸਕਦੇ। ਸਰਜਨ ( ਵੈਧ) ਕਈ ਅਜਿਹੇ ਹੁੰਦੇਂ ਹਨ ਜੋ ਨਬਜ਼ ਵੇਖਕੇ ਝੱਟ ਦੱਸ ਦਿੰਦੇ ਹਨ ਕਿ ਇਹ - ਇਹ ਤੁਹਾਨੂੰ ਬਿਮਾਰੀ ਹੈ। ਇਹ ਵੀ ਤਾਂ ਤੁਹਾਡਾ ਅਵਿਨਾਸ਼ੀ ਗਿਆਨ ਸਰਜਨ ਹੈ। ਤੁਸੀਂ ਬੱਚੇ ਵੀ ਮਾਸਟਰ ਸਰਜਨ ਹੋ। ਇਹ ਹੈ ਰੁਦ੍ਰ ਗਿਆਨ ਯਗ। ਤੁਸੀਂ ਕਹਿੰਦੇ ਹੋ ਇੱਕ ਸੈਕਿੰਡ ਵਿੱਚ ਮਨੁੱਖ ਨੂੰ ਜੀਵਨਮੁਕਤੀ ਮਿਲ ਸਕਦੀ ਹੈ, ਤਾਂ ਕੋਈ ਵੀ ਕਹਿੰਦੇ ਹਨ ਜਦੋਂ ਇੱਕ ਸੈਕਿੰਡ ਵਿੱਚ ਜੀਵਨਮੁਕਤੀ ਮਿਲ ਸਕਦੀ ਹੈ, ਤਾਂ 7 ਰੋਜ ਕਿਉਂ ਕਹਿੰਦੇ ਹੋ? ਸੈਕਿੰਡ ਦੀ ਗੱਲ ਦੱਸੋ। ਡਰ ਜਾਂਦੇ ਹਨ। ਅਸੀਂ ਤਾਂ ਨਹੀਂ ਰਹਿ ਸਕਦੇ, ਇਸਲਈ ਪਹਿਲਾਂ ਨਬਜ਼ ਵੇਖਣੀ ਚਾਹੀਦੀ ਹੈ। ਸਭ ਦੇ ਲਈ ਇੱਕ ਹੀ ਗੱਲ ਨਹੀਂ ਹੋ ਸਕਦੀ। ਬਹੁਤ ਬੱਚੇ ਡਿਸਸਰਵਿਸ ਕਰ ਦਿੰਦੇ ਹਨ। ਫਾਰਮ ਭਰਾਉਂਦੇ ਸਮੇਂ ਨਬਜ਼ ਵੇਖਕੇ ਪੁੱਛਣਾ ਹੁੰਦਾ ਹੈ। ਕਿੰਨੇਂ ਦਿਨ ਰਹਿ ਸਕੋਂਗੇ, ਉਹ ਵੀ ਪੁੱਛਣਾ ਹੁੰਦਾ ਹੈ। ਅੱਛਾ ਇਹ ਤਾਂ ਦੱਸੋ ਸਭ ਦਾ ਭਗਵਾਨ ਇੱਕ ਹੈ ਹੈ ਨਾ। ਪਰਮਪਿਤਾ ਨਾਲ ਤੁਹਾਡਾ ਕੀ ਸਬੰਧ ਹੈ। ਪਹਿਲਾਂ ਤਾਂ ਇਸ ਗੱਲ ਤੇ ਸਮਝਾਉਣਾ ਹੁੰਦਾ ਹੈ ਕਿ ਉਹ ਬਾਪ ਹੈ, ਅਸੀਂ ਬੱਚੇ ਹਾਂ। ਬਾਪ ਤੇ ਵਰਸਾ ਦਿੰਦੇ ਹਨ। ਸਵਰਗ ਦਾ ਵਰਸਾ ਮਿਲਣਾ ਚਾਹੀਦਾ ਹੈ। ਸਵਰਗ ਦਾ ਰਚਿਯਤਾ ਹੈ। ਹੁਣ ਤਾਂ ਨਰਕ ਹੈ। ਭਾਰਤ ਸਵਰਗ ਸੀ, ਵਿਸ਼ਵ ਦਾ ਮਾਲਿਕ ਸੀ। ਦੇਵੀ - ਦੇਵਤਾਵਾਂ ਦਾ ਰਾਜ ਸੀ। ਤਾਂ ਮਾਇਆ ਨੇ ਰਾਜ ਖੋਹ ਲਿਆ ਹੈ। ਹੁਣ ਫਿਰ ਮਾਇਆ ਤੇ ਜਿੱਤ ਪਾਕੇ ਰਾਜ ਲੈਣਾ ਹੈ। ਪੁਰਾਣੀ ਪਤਿਤ ਦੁਨੀਆਂ ਦਾ ਵਿਨਾਸ਼ ਸਾਮਣੇ ਖੜ੍ਹਾ ਹੈ ਤਾਂ ਜਰੂਰ ਪਾਵਨ ਦੁਨੀਆਂ ਸਥਾਪਨ ਕਰਨੀ ਹੋਵੇਗੀ। ਥੋੜ੍ਹਾ ਇਸ਼ਾਰਾ ਦੇਣਾ ਚਾਹੀਦਾ ਹੈ। ਫੇਰ ਅੱਗੇ ਚੱਲਕੇ ਇਨ੍ਹਾਂ ਗੱਲਾਂ ਨੂੰ ਸਮਝਦੇ ਜਾਣਗੇ। ਅੱਜ ਨਹੀਂ ਤੇ ਕਲ ਆ ਜਾਣਗੇ। ਜਾਣਗੇ ਕਿੱਥੇ? ਇੱਕ ਹੀ ਹੱਟੀ ਹੈ, ਸਦਗਤੀ ਮਿਲਣ ਦੀ। ਪਰਮਪਿਤਾ ਪਰਮਾਤਮਾ ਸ਼ਿਵਬਾਬਾ ਦੀ ਇੱਕ ਹੀ ਹੱਟੀ ਹੈ। ਇੱਕ ਸੈਕਿੰਡ ਵਿੱਚ ਜੀਵਨਮੁਕਤੀ ਮਿਲਣੀ ਹੈ। ਹੱਟੀ ਵੇਖੋ ਕਿਵੇਂ ਦੀ ਹੈ, ਜਿਸ ਦੇ ਤੁਸੀਂ ਸੇਲਜ਼ਮੈਨ ਹੋ। ਜੋ ਚੰਗਾ ਸੇਲਜ਼ਮੈਨ ਹੋਵੇਗਾ ਤਾਂ ਪਦਵੀ ਵੀ ਚੰਗੀ ਪਾਏਗਾ। ਸੇਲ ਕਰਨ ਦੀ ਵੀ ਅਕਲ ਚਾਹੀਦੀ ਹੈ। ਜੇਕਰ ਅਕਲ ਨਹੀਂ ਹੋਵੇਗੀ ਤਾਂ ਉਹ ਕੀ ਸਰਵਿਸ ਕਰੇਗਾ। ਪਹਿਲਾਂ ਤਾਂ ਨਿਸ਼ਚੇ ਬਿਠਾਓ। ਫਿਰ 7 ਰੋਜ ਦੀ ਗੱਲ। ਅਰੇ ਬਾਪ ਤੇ ਵਰਸਾ ਦੇਣ ਆਏ ਹਨ। ਭਾਰਤ ਸੁਖਧਾਮ ਸੀ, ਹੁਣ ਭਾਰਤ ਦੁਖਧਾਮ ਹੈ। ਫਿਰ ਸੁਖਧਾਮ ਕਿਵੇਂ ਬਣਦਾ ਹੈ, ਕੌਣ ਬਨਾਉਂਦੇ ਹਨ? ਪਹਿਲੇ ਰਸਤਾ ਦੱਸਣਾ ਹੈ - ਅਸੀਂ ਆਤਮਾਵਾਂ ਸ਼ਾਂਤੀਧਾਮ ਦੀਆਂ ਰਹਿਣ ਵਾਲੀਆਂ ਹਾਂ ਫਿਰ ਆਉਂਦੇ ਹਾਂ ਪਾਰਟ ਵਜਾਉਣ।

ਹੁਣ ਬਾਪ ਕਹਿੰਦੇ ਹਨ ਬੱਚੇ ਵਾਪਿਸ ਘਰ ਆਉਣਾ ਹੈ। ਬਾਪ ਨੂੰ ਯਾਦ ਰੱਖਣ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਤੁਹਾਡੇ ਉੱਡਣ ਦੇ ਪੰਖ ਜੋ ਟੁੱਟ ਗਏ ਹਨ ਉਹ ਮਿਲਦੇ ਰਹਿਣਗੇ। ਤੁਸੀਂ ਚਲੇ ਆਓਗੇ ਮੇਰੇ ਕੋਲ। ਬਾਪ ਹੀ ਆਕੇ ਕੌਡੀ ਤੋਂ ਹੀਰੇ ਵਰਗਾ ਬਨਾਉਂਦੇ ਹਨ। ਇਹ ਕਮਾਈ ਬੜੀ ਜਬਰਦਸਤ ਹੈ। ਬਾਪ ਨੂੰ ਯਾਦ ਕਰਨ ਨਾਲ 21 ਜਨਮ ਦੇ ਲਈ ਤੁਸੀਂ ਨਿਰੋਗੀ ਬਣਦੇ ਹੋ। ਚੱਕਰ ਨੂੰ ਯਾਦ ਕਰਨ ਤੇ ਤੁਸੀਂ ਏਵਰਹੇਲਦੀ, ਵੇਲਦੀ ਬਣੋਗੇ। ਹੁਣ ਤਾਂ ਦੋਵੇਂ ਨਹੀਂ ਹਨ। ਤੁਹਾਡੇ ਵਿਚ ਨੰਬਰਵਾਰ ਹਨ, ਕੱਚਿਆਂ ਨੂੰ ਮਾਇਆ ਝੱਟ ਖਾ ਜਾਵੇਗੀ। ਫਿਰ ਵੀ ਅੱਗੇ ਚੱਲ ਸਮ੍ਰਿਤੀ ਆਵੇਗੀ। ਪਿਛਾੜੀ ਵਿੱਚ ਰਾਜੇ ਵੀ ਆਉਂਦੇ ਹਨ। ਤੁਸੀਂ ਕੰਨਿਆਵਾਂ ਮਾਤਾਵਾਂ ਨੇ ਹੀ ਬਾਨ ਮਾਰੇ ਹਨ। ਇੱਥੇ ਮੰਦਿਰ ਵੀ ਇਕੂਰੇਟ ਬਣੇ ਹੋਏ ਹਨ। ਕੁਵਾਰੀ ਕੰਨਿਆਂ ਦਾ ਵੀ ਮੰਦਿਰ ਹੈ। ਅਧਰ ਕੁਮਾਰੀ ਦਾ ਅਰਥ ਥੋੜ੍ਹੀ ਨਾ ਸਮਝਦੇ ਹਨ। ਜੋ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਹੋਏ ਬੀ. ਕੇ. ਬਣਦੇ ਹਨ, ਉਨ੍ਹਾਂਨੂੰ ਹੀ ਅਧਰ ਕਿਹਾ ਜਾਂਦਾ ਹੈ। ਕੁਮਾਰੀ ਤੇ ਕੁਮਾਰੀ ਹੀ ਹੈ। ਤੁਹਾਡੇ ਯਾਦਗਰ ਵਿੱਚ ਪੂਰਾ ਮੰਦਿਰ ਬਣਿਆ ਹੋਇਆ ਹੈ। ਕਲਪ ਪਹਿਲੋਂ ਵੀ ਤੁਸੀਂ ਸਰਵਿਸ ਕੀਤੀ ਸੀ। ਤੁਹਾਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਤੁਹਾਡਾ ਕਿਨਾਂ ਭਾਰੀ ਜਬਰਦਸਤ ਇਮਤਿਹਾਨ ਹੈ ਪੜ੍ਹਾਉਣ ਵਾਲਾ ਹੈ ਭਗਵਾਨ।

(ਦਿੱਲੀ ਦੀ ਪਾਰਟੀ ਬਾਬਾ ਤੋਂ ਛੁੱਟੀ ਲੈ ਆਪਣੇ ਸਥਾਨ ਤੇ ਜਾ ਰਹੀ ਸੀ) ਬੱਚੇ ਚੰਗਾ ਹੀ ਰੀਫਰੇਸ਼ ਹੋਕੇ ਜਾ ਰਹੇ ਹੋ। ਨੰਬਰਵਾਰ ਤਾਂ ਹੋ ਹੀ। ਜੋ ਚੰਗਾ ਸਮਝਦੇ ਹਨ ਉਹ ਚੰਗਾ ਸਮਝਾਉਂਦੇ ਵੀ ਹਨ। ਇਹ ਤਾਂ ਬੱਚੇ ਸਮਝਦੇ ਹਨ ਬਾਬਾ ਵੀ ਗੁਪਤ ਹੈ, ਦਾਦਾ ਵੀ ਗੁਪਤ ਹੈ। ਅਸੀਂ ਵੀ ਗੁਪਤ ਹਾਂ। ਕੋਈ ਵੀ ਜਾਣਦੇ ਨਹੀਂ ਹਨ। ਬ੍ਰਾਹਮਣ ਲੋਕ ਵੀ ਨਹੀਂ ਜਾਨਣਗੇ। ਤੁਸੀਂ ਸਮਝਾ ਸਕਦੇ ਹੋ ਕਿ ਤੁਸੀਂ ਹੋ ਕੁੱਖ ਵੰਸ਼ਾਵਲੀ, ਅਸੀਂ ਹਾਂ ਮੁੱਖ ਵੰਸ਼ਾਵਲੀ। ਤੁਸੀਂ ਪਤਿਤ ਹੋ ਅਸੀਂ ਪਾਵਨ ਬਣ ਰਹੇ ਹਾਂ। ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਹਾਂ ਤਾਂ ਜਰੂਰ ਨਵੀਂ ਦੁਨੀਆਂ ਦੇ ਹੋਏ ਨਾ। ਸਤਿਯੁਗ ਦੇ ਦੇਵਤਾ ਨਵੀਂ ਦੁਨੀਆਂ ਦੇ ਹਨ ਜਾਂ ਬ੍ਰਾਹਮਣ ਨਵੀਂ ਦੁਨੀਆਂ ਦੇ ਹਨ? ਬ੍ਰਾਹਮਣਾਂ ਦੀ ਚੋਟੀ ਹੈ ਨਾ। ਚੋਟੀ (ਬ੍ਰਾਹਮਣ ਕੁਲ) ਉੱਪਰ ਜਾਂ ਮੱਥਾ (ਦੇਵਤਾ ਕੁਲ) ਉੱਪਰ ਹਨ? ਉਸ ਵਿਚ ਫਿਰ ਸ਼ਿਵਬਾਬਾ ਨੂੰ ਵੀ ਗੁੰਮ ਕਰ ਦਿੱਤਾ ਹੈ। ਤੁਸੀਂ ਬੱਚੇ ਜਾਣਦੇ ਹੋ ਬਾਪ ਹੈ ਫੁੱਲਾਂ ਦੇ ਬਗੀਚੇ ਦਾ ਬਾਗਵਾਨ। ਰਾਵਣ ਨੂੰ ਬਾਗਵਾਨ ਥੋੜ੍ਹੀ ਨਾ ਕਹਾਂਗੇ। ਰਾਵਣ ਤਾਂ ਕੰਡਾ ਬਨਾਉਂਦੇ ਹਨ, ਬਾਬਾ ਫੁੱਲ ਬਨਾਉਂਦੇ ਹਨ। ਇਹ ਸਾਰਾ ਕੰਡਿਆਂ ਦਾ ਜੰਗਲ ਹੈ। ਇਕ ਦੂਜੇ ਨੂੰ ਦੁੱਖ ਦੇ ਰਹੇ ਹਨ। ਬਾਪ ਸਮਝਾਉਂਦੇ ਹਨ ਕਿਸੇ ਨੂੰ ਵੀ ਦੁਖ ਨਹੀਂ ਦੇਣਾ ਹੈ। ਕ੍ਰੋਧ ਨਾਲ ਬੋਲਣ ਤੇ ਸੌ ਗੁਣਾਂ ਦੰਡ ਪੈ ਜਾਂਦਾ ਹੈ। ਪਾਪ ਆਤਮਾ ਬਣ ਜਾਂਦੇ ਹਨ। ਉਨ੍ਹਾਂ ਦੇ ਲਈ ਸਜ਼ਾਵਾਂ ਵੀ ਬਹੁਤ ਕਠਿਨ ਹਨ। ਬਾਪ ਦੇ ਨਾਲ ਮਦਦਗਾਰ ਬਣਨ ਦੀ ਗਰੰਟੀ ਕਰ ਅਤੇ ਫਿਰ ਡਿਸਸਰਵਿਸ ਕਰਦੇ ਹਨ ਤਾਂ ਉਨ੍ਹਾਂ ਦੇ ਲਈ ਬਹੁਤ ਕੜੀ ਸਜਾ ਹੈ। ਬੱਚਾ ਬਣ ਅਤੇ ਫਿਰ ਵਿਕਰਮ ਕੀਤਾ ਤਾਂ ਫਿਰ ਸੌ ਗੁਣਾਂ ਦੰਡ ਮਿਲ ਜਾਵੇਗਾ ਇਸਲਈ ਜੇਕਰ ਹਿਮੰਤ ਹੋਵੇ ਤਾਂ ਸ਼੍ਰੀਮਤ ਤੇ ਚੱਲੋ। ਨਰ ਤੋਂ ਨਾਰਾਇਣ ਬਣਨਾ ਹੈ। ਇਵੇਂ ਨਹੀਂ ਚੰਗਾ, ਪ੍ਰਜਾ ਤਾਂ ਪ੍ਰਜਾ ਹੀ ਸਹੀ। ਨਹੀਂ, ਇਹ ਤਾਂ ਬੜੀ ਵੱਡੀ ਮਾਲਾ ਹੈ। ਮਾਰਜਿਨ ਬਹੁਤ ਹੈ। ਇਸ ਵਿੱਚ ਹਾਰਟਫੇਲ੍ਹ ਨਹੀਂ ਹੋਣਾ ਹੈ, ਡਿੱਗਣਾ ਹੈ ਫਿਰ ਸੰਭਲਨਾ ਹੈ, ਹਾਰਟਫੇਲ੍ਹ ਨਹੀਂ ਹੋਣਾ ਹੈ। ਸ਼ਿਵਬਾਬਾ ਤੋੰ ਇੱਕ ਸੈਕਿੰਡ ਵਿੱਚ ਜੀਵਨਮੁਕਤੀ ਨੂੰ ਪਾਉਣ ਦੀ ਇਹ ਇੱਕ ਹੀ ਹੱਟੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਉੱਚ ਪਦਵੀ ਪਾਉਣ ਦੇ ਲਈ ਸ਼ਿਵਬਾਬਾ ਦੀ ਹੱਟੀ ( ਦੁਕਾਨ) ਦਾ ਚੰਗਾ ਸੇਲਜ਼ਮੈਨ ਬਣਨਾ ਹੈ। ਹਰ ਇੱਕ ਦੀ ਨਬਜ਼ ਵੇਖਕੇ ਫਿਰ ਉਨ੍ਹਾਂਨੂੰ ਗਿਆਨ ਦੇਣਾ ਹੈ।

2. ਕ੍ਰੋਧ ਦੇ ਵਸ਼ ਹੋ ਮੂੰਹ ਤੋਂ ਦੁਖਦਾਈ ਬੋਲ ਨਹੀਂ ਬੋਲਣੇ ਹਨ। ਬਾਪ ਦਾ ਮਦਦਗਾਰ ਬਣਨ ਦੀ ਗਰੰਟੀ ਕਰ ਕੋਈ ਵੀ ਡਿਸਸਰਵਿਸ ਦਾ ਕੰਮ ਨਹੀਂ ਕਰਨਾ ਹੈ।

ਵਰਦਾਨ:-
ਨਥਿੰਗਨਿਊ ਦੀ ਸਮ੍ਰਿਤੀ ਨਾਲ ਵਿਘਣਾਂ ਨੂੰ ਖੇਲ ਸਮਝਕੇ ਪਾਰ ਕਰਨ ਵਾਲੇ ਅਨੁਭਵੀ ਮੂਰਤ ਭਵ:

ਵਿਘਣਾਂ ਦਾ ਆਉਣਾ - ਇਹ ਵੀ ਡਰਾਮੇ ਵਿੱਚ ਆਦਿ ਤੋਂ ਅੰਤ ਤੱਕ ਨੂੰਧ ਹੈ ਲੇਕਿਨ ਉਹ ਵਿਘਨ ਅਸੰਭਵ ਤੋਂ ਸੰਭਵ ਦੀ ਅਨੁਭੂਤੀ ਕਰਵਾਉਂਦੇ ਹਨ। ਅਨੁਭਵੀ ਆਤਮਾਵਾਂ ਦੇ ਲਈ ਵਿਘਨ ਵੀ ਖੇਲ ਲਗਦੇ ਹਨ। ਜਿਵੇਂ ਫੁੱਟਬਾਲ ਦੇ ਖੇਲ ਵਿੱਚ ਬਾਲ ਆਉਂਦਾ ਹੈ, ਠੋਕਰ ਲਗਾਉਂਦੇ ਹਨ, ਖੇਲ ਖੇਲਣ ਵਿੱਚ ਮਜ਼ਾ ਆਉਂਦਾ ਹੈ। ਇਵੇਂ ਇਨ੍ਹਾਂ ਵਿਘਣਾਂ ਦਾ ਖੇਲ ਵੀ ਹੁੰਦਾ ਰਹੇਗਾ, ਨਥਿੰਗਨਿਊ। ਡਰਾਮਾ ਖੇਲ ਵੀ ਵਿਖਾਉਂਦਾ ਹੈ ਅਤੇ ਸੰਪੰਨ ਸਫਲਤਾ ਵੀ ਵਿਖਾਉਂਦਾ ਹੈ।

ਸਲੋਗਨ:-
ਸਭ ਦੇ ਗੁਣਾਂ ਨੂੰ ਵੇਖ ਵਿਸ਼ੇਸ਼ਤਾਵਾਂ ਦੀ ਖੁਸ਼ਬੂ ਫੈਲਾਉਣ ਤਾਂ ਇਹ ਸੰਸਾਰ ਸੁਖਮਈ ਬਣ ਜਾਵੇਗਾ।