09.09.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਹਰ ਗੱਲ ਵਿਚ ਯੋਗ ਬਲ ਤੋਂ ਕੰਮ ਲਵੋ, ਬਾਪ ਤੋਂ ਕੁਝ ਵੀ ਪੁੱਛਣ ਦੀ ਗੱਲ ਨਹੀਂ ਹੈ, ਤੁਸੀਂ ਈਸ਼ਵਰੀ ਸੰਤਾਨ ਹੋ ਇਸਲਈ ਕੋਈ ਵੀ ਆਸੁਰੀ ਕੰਮ ਨਾ ਕਰੋ

ਪ੍ਰਸ਼ਨ:-
ਤੁਹਾਡੇ ਇਸ ਯੋਗਬਲ ਦੀ ਕਰਾਮਾਤ ਕੀ ਹੈ?

ਉੱਤਰ:-
ਇਹ ਹੀ ਯੋਗਬਲ ਹੈ ਜਿਸ ਨਾਲ ਤੁਹਾਡੀਆਂ ਸਭ ਕਰਮਿੰਦਇਰੀਆਂ ਵਸ਼ ਹੋ ਜਾਂਦੀਆਂ ਹਨ। ਯੋਗ ਬਲ ਦੇ ਸਿਵਾਏ ਤੁਸੀਂ ਪਾਵਨ ਬਣ ਨਹੀਂ ਸਕਦੇ। ਯੋਗਬਲ ਨਾਲ ਹੀ ਸਾਰੀ ਸ੍ਰਿਸ਼ਟੀ ਪਾਵਨ ਬਣਦੀ ਹੈ ਇਸਲਈ ਪਾਵਨ ਬਣਨ ਦੇ ਲਈ ਅਤੇ ਭੋਜਨ ਨੂੰ ਸ਼ੁੱਧ ਬਣਾਉਣ ਦੇ ਲਈ ਯਾਦ ਦੀ ਯਾਤਰਾ ਵਿੱਚ ਰਹੋ। ਯੁਕਤੀ ਨਾਲ ਚੱਲੋ। ਨਮਰਤਾ ਨਾਲ ਵਿਵਹਾਰ ਕਰੋ।

ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਦੁਨੀਆਂ ਵਿਚ ਕਿਸੇ ਨੂੰ ਪਤਾ ਨਹੀਂ ਹੈ ਕਿ ਰੂਹਾਨੀ ਬਾਪ ਆਕੇ ਸ੍ਵਰਗ ਦੀ ਅਤੇ ਨਵੀਂ ਦੁਨੀਆਂ ਦੀ ਸਥਾਪਨਾ ਕਿਵੇਂ ਕਰਦੇ ਹਨ। ਕੋਈ ਵੀ ਨਹੀਂ ਜਾਣਦੇ ਹਨ। ਤੁਸੀਂ ਬਾਪ ਤੋਂ ਕੋਈ ਵੀ ਪ੍ਰਕਾਰ ਦੀ ਮਾਂਗਣੀ ਨਹੀਂ ਕਰ ਸਕਦੇ ਹੋ। ਬਾਪ ਸਭ ਕੁਝ ਸਮਝਾਉਂਦੇ ਹਨ। ਕੁਝ ਵੀ ਪੁੱਛਣ ਦੀ ਲੋੜ ਨਹੀਂ ਰਹਿੰਦੀ, ਇਹ ਸਭ ਕੁਝ ਆਪ ਹੀ ਸਮਝਾਉਂਦੇ ਰਹਿੰਦੇ ਹਨ। ਬਾਪ ਕਹਿੰਦੇ ਹਨ ਮੈਨੂੰ ਕਲਪ - ਕਲਪ ਇਸ ਭਾਰਤ ਖੰਡ ਵਿੱਚ ਆਕੇ ਕੀ ਕਰਨਾ ਹੈ, ਸੋ ਮੈ ਜਾਣਦਾ ਹਾਂ, ਤੁਸੀਂ ਨਹੀਂ ਜਾਣਦੇ। ਰੋਜ਼ - ਰੋਜ਼ ਸਮਝਾਉਂਦੇ ਰਹਿੰਦੇ ਹਨ। ਕੋਈ ਭਾਵੇਂ ਇੱਕ ਅੱਖਰ ਵੀ ਨਾ ਪੁਛੋ ਤਾਂ ਵੀ ਸਭ ਕੁਝ ਸਮਝਾਉਂਦੇ ਰਹਿੰਦੇ ਹਨ। ਕਦੀ ਪੁੱਛਦੇ ਹਨ ਖਾਨ - ਪਾਨ ਦੀ ਤਕਲੀਫ ਹੁੰਦੀ ਹੈ। ਹੁਣ ਇਹ ਤਾਂ ਸਮਝ ਦੀ ਗੱਲ ਹੈ। ਬਾਬਾ ਨੇ ਕਹਿ ਦਿੱਤਾ ਹੈ ਹਰ ਗੱਲ ਵਿਚ ਯੋਗਬਲ ਤੋਂ ਕੰਮ ਲੳ, ਯਾਦ ਦੀ ਯਾਤਰਾ ਤੋਂ ਕੰਮ ਲੳ ਹੋਰ ਕਿਥੇ ਵੀ ਜਾਓ ਤਾਂ ਮੁਖ ਗੱਲ ਬਾਪ ਨੂੰ ਜਰੂਰ ਯਾਦ ਕਰਨਾ ਹੈ। ਹੋਰ ਕੋਈ ਵੀ ਆਸੁਰੀ ਕੰਮ ਨਹੀਂ ਕਰਨਾ ਹੈ। ਅਸੀਂ ਈਸ਼ਵਰੀਏ ਸੰਤਾਨ ਹਾਂ ਉਹ ਹੈ ਸਭ ਦਾ ਬਾਪ, ਸਭ ਦੇ ਲਈ ਸਿੱਖਿਆ ਇਹ ਇੱਕ ਹੀ ਦੇਣਗੇ। ਬਾਪ ਸਿੱਖਿਆ ਦਿੰਦੇ ਹਨ - ਬੱਚੇ ਸਵਰਗ ਦਾ ਮਾਲਿਕ ਬਨਣਾ ਹੈ। ਰਜਾਈ ਵਿੱਚ ਵੀ ਪੋਜ਼ੀਸ਼ਨ ਤੇ ਹੁੰਦੀ ਹੈ ਨਾ। ਹਰ ਇੱਕ ਦੇ ਪੁਰਸ਼ਾਰਥ ਦੇ ਅਨੁਸਾਰ ਮਰਤਬਾ ਹੁੰਦਾ ਹੈ। ਪੁਰਸ਼ਾਰਥ ਤਾਂ ਬੱਚਿਆਂ ਨੂੰ ਹੀ ਕਰਨਾ ਹੈ ਅਤੇ ਪ੍ਰਾਲੱਬਧ ਵੀ ਬੱਚਿਆਂ ਨੂੰ ਹੀ ਪਾਉਣੀ ਹੈ। ਪੁਰਸ਼ਾਰਥ ਕਰਾਉਣ ਲਈ ਬਾਪ ਆਉਂਦੇ ਹਨ। ਤੁਹਾਨੂੰ ਕੁਝ ਵੀ ਪਤਾ ਨਹੀਂ ਸੀ ਕੀ ਬਾਪ ਕਦੋਂ ਆਉਣਗੇ, ਕੀ ਆ ਕੇ ਕਰਣਗੇ, ਕਿੱਥੇ ਲੈ ਜਾਣਗੇ। ਬਾਪ ਹੀ ਆ ਕੇ ਸਮਝਾਉਂਦੇ ਹਨ, ਡਰਾਮਾ ਪਲਾਨ ਅਨੁਸਾਰ ਤੁਸੀਂ ਕਿੱਥੋਂ ਡਿੱਗੇ ਹੋ। ਇੱਕਦਮ ਉੱਚ ਚੋਟੀ ਤੋ। ਜ਼ਰਾ ਵੀ ਬੁੱਧੀ ਵਿੱਚ ਨਹੀ ਆਉਂਦਾ ਕਿ ਅਸੀਂ ਕੌਣ ਹਾਂ। ਹੁਣ ਮਹਿਸੂਸ ਕਰਦੇ ਹੋ ਨਾ। ਤੁਹਾਨੂੰ ਸੁਪਨੇ ਵਿੱਚ ਵੀ ਨਹੀਂ ਸੀ ਕਿ ਬਾਪ ਆ ਕੇ ਕੀ ਕਰਣਗੇ ਤੁਸੀਂ ਵੀ ਕੁਝ ਨਹੀਂ ਜਾਣਦੇ ਸੀ। ਹੁਣ ਬਾਪ ਮਿਲਿਆ ਹੋਇਆ ਹੈ ਤਾਂ ਸਮਝਦੇ ਹੋ ਇਸ ਤਰ੍ਹਾਂ ਦੇ ਬਾਪ ਦੇ ਉੱਪਰ ਤੇ ਨਿਉਛਾਵਰ ਹੋਣਾ ਪਵੇ। ਜਿਸ ਤਰ੍ਹਾਂ ਪਤੀਵ੍ਰਤਾ ਔਰਤ ਹੁੰਦੀ ਹੈ ਤੇ ਪਤੀ ਤੇ ਕਿੰਨਾ ਨਿਉਛਾਵਰ ਜਾਂਦੀ ਹੈ। ਚਿਤਾ ਤੇ ਚੜ੍ਹਣ ਦਾ ਵੀ ਡਰ ਨਹੀਂ ਹੁੰਦਾ ਹੈ। ਕਿੰਨੀ ਬਹਾਦੁਰ ਹੁੰਦੀ ਹੈ। ਪਹਿਲੋਂ ਚਿਤਾ ਤੇ ਬਹੁਤ ਚੜ੍ਹਦੀਆਂ ਸਨ। ਇੱਥੇ ਬਾਬਾ ਤਾਂ ਇਵੇਂ ਦੀ ਕੋਈ ਤਕਲੀਫ ਨਹੀਂ ਦਿੰਦੇ ਹਨ। ਭਾਵੇਂ ਨਾਮ ਗਿਆਨ ਚਿਤਾ ਹੈ ਪਰ ਜਲਨ ਕਰਨ ਦੀ ਕੋਈ ਗੱਲ ਨਹੀਂ। ਬਾਪ ਬਿਲਕੁਲ ਇਵੇਂ ਸਮਝਾਉਂਦੇ ਹਨ ਜਿਵੇਂ ਮੱਖਣ ਤੋਂ ਵਾਲ। ਬੱਚੇ ਸਮਝਦੇ ਹੈ ਬਰੋਬਰ ਜਨਮ - ਜਨਮਾਂਤ੍ਰ ਦਾ ਸਿਰ ਤੇ ਬੋਝਾ ਹੈ। ਕੋਈ ਇੱਕ ਅਜਾਮਿਲ ਨਹੀਂ। ਹਰ ਇੱਕ ਮਨੁੱਖ ਇੱਕ - ਦੋ ਤੋਂ ਜਾਸਤੀ ਅਜਾਮਿਲ ਹਨ। ਮਨੁੱਖਾਂ ਨੂੰ ਕੀ ਪਤਾ ਪਾਸਟ ਜਨਮ ਵਿਚ ਕੀ - ਕੀ ਕੀਤਾ ਹੈ। ਹੁਣ ਤੁਸੀਂ ਸਮਝਦੇ ਹੋ ਪਾਪ ਹੀ ਕੀਤੇ ਹਨ, ਅਸਲ ਵਿੱਚ ਪੁੰਨ ਆਤਮਾ ਇੱਕ ਵੀ ਨਹੀਂ ਹੈ। ਸਭ ਹਨ ਪਾਪ ਆਤਮਾਵਾਂ। ਪੁੰਨ ਕਰਨ ਤਾਂ ਪੁੰਨ ਆਤਮਾ ਬਣ ਜਾਣ। ਪੁੰਨਿਆ ਆਤਮਾਵਾਂ ਹੁੰਦੀਆਂ ਹਨ ਸਤਯੁਗ ਵਿਚ। ਕਿਸੇ ਨੇ ਹਸਪਤਾਲ ਆਦਿ ਬਣਾਈ ਤਾਂ ਕੀ ਹੋਇਆ। ਪੌੜੀ ਉਤਰਨ ਤੋਂ ਥੋੜੀ ਨਾ ਬੱਚ ਜਾਣਗੇ। ਚੜ੍ਹਦੀ ਕਲਾ ਤਾਂ ਨਹੀਂ ਹੁੰਦੀ ਹੈ ਨਾ। ਡਿੱਗਦੇ ਹੀ ਜਾਂਦੇ ਹਨ। ਇਹ ਬਾਪ ਤਾਂ ਅਜਿਹਾ ਬਿਲਵਡ ਹੈ ਜਿਸ ਤੇ ਕਹਿੰਦੇ ਹਨ ਜਿਉਂਦੇ ਜੀ ਨਿਓਛਾਵਰ ਜਾਈਏ ਕਿਓਂਕਿ ਪਤੀਆਂ ਦਾ ਪਤੀ, ਬਾਪਾਂ ਦਾ ਬਾਪ ਸਭ ਤੋਂ ਉੱਚ ਹੈ।

ਬੱਚਿਆਂ ਨੂੰ ਹੁਣ ਬਾਪ ਜਗਾ ਰਹੇ ਹਨ। ਅਜਿਹਾ ਬਾਬਾ ਜੋ ਸ੍ਵਰਗ ਦਾ ਮਾਲਿਕ ਬਣਾਉਂਦੇ ਹਨ, ਕਿੰਨਾ ਸਧਾਰਨ ਹੈ। ਸ਼ੁਰੂ ਵਿਚ ਬੱਚੀਆਂ ਜਦ ਬਿਮਾਰ ਪੈਂਦੀਆਂ ਸਨ ਤਾਂ ਬਾਬਾ ਆਪ ਉਨ੍ਹਾਂ ਦੀ ਸੇਵਾ ਕਰਦੇ ਸਨ। ਹੰਕਾਰ ਕੁਝ ਵੀ ਨਹੀਂ। ਬਾਪਦਾਦਾ ਉੱਚ ਤੇ ਉੱਚ ਹੈ। ਕਹਿੰਦੇ ਹਨ ਜਿਵੇਂ ਕਰਮ ਮੈਂ ਇਨ੍ਹਾਂ ਤੋਂ ਕਰਾਉਂਗਾ, ਜਾਂ ਕਰਾਂਗਾ। ਦੋਨੋਂ ਜਿਵੇਂ ਇੱਕ ਹੋ ਜਾਂਦੇ ਹਨ। ਪਤਾ ਥੋੜੀ ਪੈਂਦਾ ਹੈ। ਬਾਪ ਕੀ ਕਰਦੇ ਹਨ, ਦਾਦਾ ਕੀ ਕਰਦੇ ਹਨ। ਕਰਮ - ਅਕਰਮ - ਵਿਕਰਮ ਦੀ ਗਤੀ ਬਾਪ ਹੀ ਬੈਠਕੇ ਸਮਝਾਉਂਦੇ ਹਨ। ਬਾਪ ਬਹੁਤ ਉੱਚ ਹੈ। ਮਾਇਆ ਦਾ ਵੀ ਕਿੰਨਾ ਪ੍ਰਭਾਵ ਹੈ। ਈਸ਼ਵਰ ਬਾਪ ਕਹਿੰਦੇ ਹਨ ਇਵੇਂ ਨਾ ਕਰੋ ਤਾਂ ਵੀ ਨਹੀਂ ਮੰਨਦੇ ਹਨ। ਭਗਵਾਨ ਕਹਿੰਦੇ ਹਨ - ਮਿੱਠੇ ਬੱਚੇ, ਇਹ ਕੰਮ ਨਹੀਂ ਕਰਨਾ, ਫਿਰ ਵੀ ਉਲਟਾ ਕੰਮ ਕਰ ਦਿੰਦੇ ਹਨ। ਉਲਟੇ ਕੰਮ ਦੇ ਲਈ ਹੀ ਮਨਾ ਕਰਣਗੇ ਨਾ। ਪਰ ਮਾਇਆ ਵੀ ਬੜੀ ਜਬਰਦਸ੍ਤ ਹੈ। ਭੁੱਲੇ - ਚੁਕੇ ਵੀ ਬਾਪ ਨੂੰ ਨਹੀਂ ਭੁਲਣਾ ਹੈ। ਕੁਝ ਵੀ ਕਰੇ, ਮਾਰੇ ਜਾਂ ਕੁੱਟੇ। ਅਜਿਹਾ ਕੁਝ ਬਾਪ ਕਰਦੇ ਨਹੀਂ ਹਨ ਪਰ ਇਹ ਏਕਸਟ੍ਰੀਮ ਵਿਚ ਕਿਹਾ ਜਾਂਦਾ ਹੈ। ਗੀਤ ਵੀ ਹਨ ਤੁਹਾਡੇ ਦਰ ਨੂੰ ਕਦੀ ਨਹੀਂ ਛੱਡਾਂਗੇ। ਚਾਹੇ ਕੁਝ ਵੀ ਕਹੋ। ਬਾਹਰ ਵਿਚ ਰੱਖਿਆ ਹੀ ਕੀ ਹੈ। ਬੁੱਧੀ ਵੀ ਕਹਿੰਦੀ ਹੈ ਜਾਵਾਂਗੇ ਕਿਥੇ? ਬਾਪ ਬਾਦਸ਼ਾਹੀ ਦਿੰਦੇ ਹਨ ਫਿਰ ਥੋੜੀ ਕਦੀ ਮਿਲਦੀ ਹੈ। ਇਵੇਂ ਥੋੜੀ ਹੈ ਦੂਜੇ ਜਨਮ ਵਿਚ ਕੁਝ ਮਿਲ ਸਕਦਾ ਹੈ। ਨਹੀਂ। ਇਹ ਪਾਰਲੌਕਿਕ ਬਾਪ ਹੈ ਜੋ ਬੇਹੱਦ ਸੁਖਧਾਮ ਦਾ ਤੁਹਾਨੂੰ ਮਾਲਿਕ ਬਣਾਉਂਦੇ ਹਨ। ਬੱਚਿਆਂ ਨੂੰ ਦੈਵੀਗੁਣ ਵੀ ਧਾਰਨ ਕਰਨੇ ਹਨ, ਸੋ ਵੀ ਬਾਪ ਰਾਏ ਦਿੰਦੇ ਹਨ। ਆਪਣਾ ਪੁਲਿਸ ਆਦਿ ਦਾ ਕੰਮ ਵੀ ਕਰੋ, ਨਹੀਂ ਤਾਂ ਡਿਸਮਿਸ ਕਰ ਦੇਣਗੇ। ਆਪਣਾ ਕੰਮ ਤਾਂ ਕਰਨਾ ਹੀ ਹੈ, ਅੱਖ ਵਿਖਾਉਣੀ ਪੈਂਦੀ ਹੈ। ਜਿੰਨਾ ਹੋ ਸਕੇ ਪ੍ਰੇਮ ਨਾਲ ਕੰਮ ਲੳ। ਨਹੀਂ ਤਾਂ ਯੁਕਤੀ ਨਾਲ ਅੱਖ ਵਿਖਾਓ। ਹੱਥ ਨਹੀਂ ਚਲਾਉਣਾ ਹੈ। ਬਾਬਾ ਦੇ ਕਿੰਨੇ ਢੇਰ ਬੱਚੇ ਹਨ। ਬਾਬਾ ਨੂੰ ਵੀ ਬੱਚਿਆਂ ਦਾ ਓਨਾ (ਖਿਆਲ) ਰਹਿੰਦਾ ਹੈ ਨਾ। ਮੂਲ ਗੱਲ ਹੈ ਪਵਿੱਤਰ ਰਹਿਣਾ। ਜਨਮ ਜਨਮਾਂਤ੍ਰ ਤੁਸੀਂ ਪੁਕਾਰਿਆ ਹੈ ਨਾ - ਹੇ ਪਤਿਤ - ਪਾਵਨ ਆਕੇ ਸਾਨੂੰ ਪਾਵਨ ਬਨਾਵੋ। ਪਰ ਅਰਥ ਕੁਝ ਵੀ ਨਹੀਂ ਸਮਝਦੇ। ਬੁਲਾਉਂਦੇ ਹਨ ਤਾਂ ਜਰੂਰ ਪਤਿਤ ਹਨ। ਨਹੀਂ ਤਾਂ ਬੁਲਾਉਣ ਦੀ ਲੋੜ ਨਹੀਂ। ਪੂਜਾ ਦੀ ਵੀ ਲੋੜ ਨਹੀਂ। ਬਾਪ ਸਮਝਾਉਂਦੇ ਹਨ ਤੁਸੀਂ ਅਬਲਾਵਾਂ ਤੇ ਕਿੰਨੇ ਅਤਿਆਚਾਰ ਹੁੰਦੇ ਹਨ, ਸਹਿਣਾ ਕਰਨਾ ਹੀ ਹੈ। ਯੁਕਤੀਆਂ ਵੀ ਦੱਸਦੇ ਰਹਿੰਦੇ ਹਨ। ਬਹੁਤ ਨਿਮਰਤਾ ਨਾਲ ਚਲੋ। ਬੋਲੋ, ਆਪ ਤਾਂ ਭਗਵਾਨ ਹੋ ਫਿਰ ਇਹ ਕੀ ਮੰਗਦੇ ਹੋ? ਹਥਿਆਲਾ ਬਣਦੇ ਸਮੇਂ ਕਹਿੰਦੇ ਹਨ - ਮੈਂ ਤੁਹਾਡਾ ਪਤੀ ਈਸ਼ਵਰ ਗੁਰੂ ਸਭ ਕੁਝ ਹਾਂ, ਹੁਣ ਮੈਂ ਪਵਿੱਤਰ ਰਹਿਣਾ ਚਾਹੁੰਦੀ ਹਾਂ, ਤਾਂ ਤੁਸੀਂ ਰੋਕਦੇ ਕਿਉਂ ਹੋ। ਭਗਵਾਨ ਨੂੰ ਤਾਂ ਪਤਿਤ - ਪਾਵਨ ਕਿਹਾ ਜਾਂਦਾ ਹੈ ਨਾ। ਆਪ ਹੀ ਪਾਵਨ ਬਣਾਉਣ ਵਾਲੇ ਬਣ ਜਾਓ। ਇਵੇਂ ਪਿਆਰ ਨਾਲ ਨਿਮਰਤਾ ਨਾਲ ਗੱਲ ਕਰਨੀ ਚਾਹੀਦੀ ਹੈ। ਕ੍ਰੋਧ ਕਰੇ ਤਾਂ ਫੁੱਲਾਂ ਦੀ ਵਰਖਾ ਕਰੋ। ਮਾਰਦੇ ਹਨ ਫਿਰ ਅਫਸੋਸ ਵੀ ਕਰਦੇ ਹਨ। ਜਿਵੇਂ ਸ਼ਰਾਬ ਪੀਂਦੇ ਹਨ ਤਾਂ ਬੜਾ ਨਸ਼ਾ ਚੜ੍ਹ ਜਾਂਦਾ ਹੈ। ਆਪਣੇ ਨੂੰ ਬਾਦਸ਼ਾਹ ਸਮਝਦੇ ਹਨ। ਤਾਂ ਇਹ ਵਿਸ਼ ਵੀ ਅਜਿਹੀ ਚੀਜ਼ ਹੈ ਗੱਲ ਨਾ ਪੁੱਛੋ। ਪਛਤਾਉਂਦੇ ਵੀ ਹਨ ਪਰ ਆਦਤ ਪੈਂਦੀ ਹੈ ਤਾਂ ਉਹ ਟੁਟਦੀ ਨਹੀਂ ਹੈ। ਇੱਕ - ਦੋ ਵਾਰ ਵਿਕਾਰ ਵਿਚ ਗਏ, ਬਸ ਨਸ਼ਾ ਚੜ੍ਹਿਆ ਫਿਰ ਡਿੱਗਦੇ ਰਹਿਣਗੇ। ਜਿਵੇਂ ਨਸ਼ੇ ਦੀਆਂ ਚੀਜ਼ਾਂ ਖੁਸ਼ੀ ਵਿਚ ਲਿਆਉਂਦੀਆਂ ਹਨ, ਵਿਕਾਰ ਵੀ ਇਵੇਂ ਹਨ। ਇੱਥੇ ਫਿਰ ਬੜੀ ਮਿਹਨਤ ਹੈ। ਸਿਵਾਏ ਯੋਗਬਲ ਦੇ ਵੀ ਕਰਮਿੰਦਰੀਆਂ ਨੂੰ ਵਸ਼ ਨਹੀਂ ਕਰ ਸਕਦੇ ਹਨ। ਯੋਗਬਲ ਦੀ ਹੀ ਕਰਾਮਾਤ ਹੈ, ਤੱਦ ਤਾਂ ਨਾਮ ਮਸ਼ਹੂਰ ਹੈ, ਬਾਹਰ ਤੋਂ ਆਉਂਦੇ ਹਨ ਇੱਥੇ ਯੋਗ ਸਿੱਖਣ। ਕਿਸ ਨੂੰ ਸੱਚੀ ਸ਼ਾਂਤੀ ਦਾ ਪਤਾ ਹੀ ਨਹੀਂ। ਬਾਪ ਕਹਿੰਦੇ ਹਨ ਬੱਚੇ, ਤੁਹਾਡਾ ਸਵਧਰ੍ਮ ਹੀ ਹੈ ਸ਼ਾਂਤ, ਇਸ ਸ਼ਰੀਰ ਨਾਲ ਤੁਸੀਂ ਕਰਮ ਕਰਦੇ ਹੋ। ਜੱਦ ਤਕ ਸ਼ਰੀਰ ਧਾਰਨ ਨਾ ਕਰੇ ਤੱਦ ਤੱਕ ਆਤਮਾ ਸ਼ਾਂਤ ਰਹਿੰਦੀ ਹੈ। ਫਿਰ ਕਿੱਥੇ ਨਾ ਕਿੱਥੇ ਜਾਕੇ ਪ੍ਰਵੇਸ਼ ਕਰਦੀ ਹੈ। ਇੱਥੇ ਤਾਂ ਫਿਰ ਕੋਈ - ਕੋਈ ਸੂਕ੍ਸ਼੍ਮ ਸ਼ਰੀਰ ਨਾਲ ਧੱਕੇ ਖਾਂਦੀ ਰਹਿੰਦੀ ਹੈ। ਉਹ ਛਾਇਆ ਦੇ ਸ਼ਰੀਰ ਹੁੰਦੇ ਹਨ, ਕੋਈ ਦੁੱਖ ਦੇਣ ਵਾਲੇ ਹੁੰਦੇ ਹਨ, ਕੋਈ ਚੰਗੇ ਹੁੰਦੇ ਹਨ, ਇੱਥੇ ਵੀ ਕੋਈ ਭਲੇ ਮਨੁੱਖ ਹੁੰਦੇ ਹਨ ਜੋ ਕਿਸ ਨੂੰ ਦੁੱਖ ਨਹੀਂ ਦਿੰਦੇ ਹਨ। ਕੋਈ ਤਾਂ ਬਹੁਤ ਦੁੱਖ ਦਿੰਦੇ ਹਨ। ਕੋਈ ਜਿਵੇਂ ਸਾਧੂ ਮਹਾਤਮਾ ਹੁੰਦੇ ਹਨ।

ਬਾਪ ਸਮਝਾਉਂਦੇ ਹਨ ਮਿੱਠੇ - ਮਿੱਠੇ ਸਿਕੀਲੱਧੇ ਬੱਚਿਓ ਤੁਸੀਂ 5 ਹਜ਼ਾਰ ਵਰ੍ਹੇ ਦੇ ਬਾਦ ਫਿਰ ਤੋਂ ਆਕੇ ਮਿਲੇ ਹੋ। ਕੀ ਲੈਣ ਲਈ? ਬਾਪ ਨੇ ਦੱਸਿਆ ਹੈ ਤੁਹਾਨੂੰ ਕੀ ਮਿਲਣ ਦਾ ਹੈ। ਬਾਬਾ ਤੁਹਾਡੇ ਤੋਂ ਕੀ ਮਿਲਣਾ ਹੈ, ਇਹ ਤਾਂ ਪ੍ਰਸ਼ਨ ਹੀ ਨਹੀਂ। ਤੁਸੀਂ ਤਾਂ ਹੋ ਹੀ ਹੈਵਿਨਲੀ ਗਾਡ ਫਾਦਰ। ਨਵੀਂ ਦੁਨੀਆਂ ਦੇ ਰਚਤਾ। ਤਾਂ ਜਰੂਰ ਤੁਹਾਡੇ ਤੋਂ ਬਾਦਸ਼ਾਹੀ ਹੀ ਮਿਲੇਗੀ। ਬਾਪ ਕਹਿੰਦੇ ਹਨ ਥੋੜਾ ਵੀ ਕੁਝ ਸਮਝਕੇ ਜਾਂਦੇ ਹਨ ਤਾਂ ਸ੍ਵਰਗ ਵਿੱਚ ਜਰੂਰ ਆ ਜਾਣਗੇ। ਅਸੀਂ ਸ੍ਵਰਗ ਦੀ ਸਥਾਪਨਾ ਕਰਨ ਆਏ ਹਾਂ। ਵੱਡੇ ਤੋਂ ਵੱਡੇ ਅਸਾਮੀ ਹੈ ਭਗਵਾਨ ਅਤੇ ਪ੍ਰਜਾਪਿਤਾ ਬ੍ਰਹਮਾ। ਤੁਸੀਂ ਜਾਂਦੇ ਹੋ ਵਿਸ਼ਨੂੰ ਕੌਣ ਹੈ? ਹੋਰ ਕਿਸੇ ਨੂੰ ਵੀ ਪਤਾ ਨਹੀਂ ਹੈ। ਤੁਸੀਂ ਤਾਂ ਕਹੋਗੇ ਅਸੀਂ ਇਨ੍ਹਾਂ ਦੇ ਘਰਾਣੇ ਦੇ ਹਾਂ, ਇਹ ਲਕਸ਼ਮੀ - ਨਾਰਾਇਣ ਤੇ ਸਤਯੁਗ ਵਿੱਚ ਰਾਜ ਕਰਦੇ ਹਨ। ਇਹ ਚੱਕਰ ਆਦਿ ਅਸਲ ਵਿੱਚ ਵਿਸ਼ਨੂੰ ਨੂੰ ਥੋੜੀ ਹੀ ਹੈ। ਇਹ ਅਲੰਕਾਰ ਅਸੀਂ ਬ੍ਰਾਹਮਣਾਂ ਦੇ ਹਨ। ਹੁਣ ਇਹ ਨਾਲੇਜ ਹੈ। ਸਤਯੁਗ ਵਿੱਚ ਥੋੜੀ ਇਹ ਸਮਝਾਉਣਗੇ। ਅਜਿਹੀਆਂ ਗੱਲਾਂ ਦੱਸਣ ਦੀ ਕੋਈ ਵਿੱਚ ਤਾਕਤ ਨਹੀਂ ਹੈ। ਤੁਸੀਂ ਇਸ 84 ਦੇ ਚੱਕਰ ਨੂੰ ਜਾਣਦੇ ਹੋ। ਇਨ੍ਹਾਂ ਦਾ ਅਰਥ ਕੋਈ ਸਮਝ ਨਾ ਸਕੇ। ਬੱਚਿਆਂ ਨੂੰ ਬਾਪ ਨੇ ਸਮਝਾਇਆ ਹੈ। ਬੱਚੇ ਸਮਝ ਗਏ ਹਨ, ਸਾਨੂੰ ਤਾਂ ਇਹ ਅਲੰਕਾਰ ਸ਼ੋਭਦੇ ਨਹੀਂ। ਅਸੀਂ ਹੁਣ ਸਿੱਖਿਆ ਪਾ ਰਹੇ ਹਾਂ। ਪੁਰਸ਼ਾਰਥ ਕਰ ਰਹੇ ਹਾਂ। ਫਿਰ ਇਵੇਂ ਦੇ ਬਣ ਜਾਵਾਂਗੇ। ਸਵਦਰਸ਼ਨ ਚੱਕਰ ਫਿਰਾਉਂਦੇ - ਫਿਰਾਉਂਦੇ ਅਸੀਂ ਦੇਵਤਾ ਬਣ ਜਾਵਾਂਗੇ। ਸਵਦਰਸ਼ਨ ਚੱਕਰ ਮਤਲਬ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਨਣਾ ਹੈ। ਸਾਰੀ ਦੁਨੀਆਂ ਵਿੱਚ ਕੋਈ ਵੀ ਇਹ ਸਮਝਾ ਨਹੀਂ ਸਕਦੇ ਕਿ ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ। ਬਾਪ ਕਿੰਨਾ ਸਹਿਜ ਕਰ ਸਮਝਾਉਂਦੇ ਹਨ - ਇਸ ਚੱਕਰ ਦੀ ਉਮਰ ਇੰਨੀ ਵੱਡੀ ਤਾਂ ਹੋ ਨਹੀਂ ਸਕਦੀ। ਮਨੁੱਖ ਸ੍ਰਿਸ਼ਟੀ ਦਾ ਹੀ ਸਮਾਚਾਰ ਸੁਣਾਇਆ ਜਾਂਦਾ ਹੈ ਕਿ ਇੰਨੇ ਮਨੁੱਖ ਹਨ। ਇਵੇਂ ਥੋੜੀ ਦੱਸਿਆ ਜਾਂਦਾ ਹੈ ਕਿ ਕਛੂਏ ਕਿੰਨੇ ਹਨ, ਮਛਲੀਆਂ ਆਦਿ ਕਿੰਨੀਆਂ ਹਨ, ਮਨੁੱਖਾਂ ਦੀ ਹੀ ਗੱਲ ਹੈ। ਤੁਹਾਨੂੰ ਵੀ ਪ੍ਰਸ਼ਨ ਪੁੱਛਦੇ ਹਨ, ਬਾਪ ਸਭ ਕੁਝ ਦੱਸਦੇ ਰਹਿੰਦੇ ਹਨ। ਸਿਰਫ ਉਸ ਤੇ ਪੂਰਾ ਧਿਆਨ ਦੇਣਾ ਹੈ।

ਬਾਬਾ ਨੇ ਸਮਝਾਇਆ ਹੈ - ਯੋਗਬਲ ਨਾਲ ਤੁਸੀਂ ਸ੍ਰਿਸ਼ਟੀ ਨੂੰ ਪਾਵਨ ਬਣਾਉਂਦੇ ਹੋ ਤਾਂ ਕੀ ਯੋਗਬਲ ਨਾਲ ਖਾਣਾ ਸ਼ੁੱਧ ਨਹੀਂ ਹੋ ਸਕਦਾ ਹੈ? ਚੰਗਾ ਤੁਸੀਂ ਤਾਂ ਇਵੇਂ ਦੇ ਬਣੇ ਹੋ। ਫਿਰ ਕਿਸੇ ਨੂੰ ਆਪ ਸਮਾਨ ਬਣਾਉਂਦੇ ਹੋ? ਹੁਣ ਤੁਸੀਂ ਬੱਚੇ ਸਮਝਦੇ ਹੋ ਕਿ ਬਾਪ ਆਇਆ ਹੈ ਸ੍ਵਰਗ ਦੀ ਬਾਦਸ਼ਾਹੀ ਫਿਰ ਤੋਂ ਦੇਣ। ਤਾਂ ਇਨ੍ਹਾਂ ਨੂੰ ਰਿਫਯੂਜ਼ ਨਹੀਂ ਕਰਨਾ ਹੈ। ਵਿਸ਼ਵ ਦੀ ਬਾਦਸ਼ਾਹੀ ਰਿਫਊਜ ਕੀਤੀ ਤਾਂ ਖਤਮ। ਫਿਰ ਰਿਫਯੂਜ਼ (ਕਿਚੜ੍ਹੇ ਦੇ ਡੱਬੇ) ਵਿੱਚ ਜਾਕੇ ਪੈਣਗੇ। ਇਹ ਸਾਰੀ ਦੁਨੀਆਂ ਹੈ ਕਿਚੜ੍ਹਾ। ਤਾਂ ਇਨ੍ਹਾਂ ਨੂੰ ਰਿਫਯੂਜ਼ ਹੀ ਕਹਾਂਗੇ। ਦੁਨੀਆਂ ਦਾ ਹਾਲ ਵੇਖੋ ਕੀ ਹੈ। ਤੁਸੀਂ ਤਾਂ ਜਾਣਦੇ ਹੋ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਇਹ ਕਿਸੇ ਨੂੰ ਪਤਾ ਨਹੀਂ ਹੈ। ਕਿ ਸਤਯੁਗ ਵਿੱਚ ਇੱਕ ਰਾਜ ਸੀ, ਮੰਨਣਗੇ ਨਹੀਂ। ਆਪਣਾ ਘਮੰਡ ਰਹਿੰਦਾ ਹੈ ਤਾਂ ਫਿਰ ਜ਼ਰਾ ਵੀ ਸੁਣਦੇ ਨਹੀਂ, ਕਹਿ ਦਿੰਦੇ ਇਹ ਸਭ ਤੁਹਾਡੀ ਕਲਪਨਾ ਹੈ। ਕਲਪਨਾ ਤੋਂ ਹੀ ਇਹ ਸ਼ਰੀਰ ਆਦਿ ਬਣਿਆ ਹੋਇਆ ਹੈ। ਅਰਥ ਕੁਝ ਨਹੀਂ ਸਮਝਦੇ। ਬਸ ਇਹ ਈਸ਼ਵਰ ਦੀ ਕਲਪਨਾ ਹੈ, ਈਸ਼ਵਰ ਜੋ ਚਾਹੇ ਸੋ ਬਣਦੇ ਹਨ, ਉਨ੍ਹਾਂ ਦਾ ਇਹ ਖੇਡ ਹੈ। ਅਜਿਹੀਆਂ ਗੱਲਾਂ ਕਰਦੇ ਹਨ, ਗੱਲ ਨਾ ਪੁਛੋ। ਹੁਣ ਤੁਸੀਂ ਬੱਚੇ ਜਾਣਦੇ ਹੋ ਬਾਬਾ ਆਇਆ ਹੋਇਆ ਹੈ। ਬੁੱਢੀਆਂ ਵੀ ਕਹਿੰਦੀਆਂ ਹਨ - ਬਾਬਾ ਹਰ 5 ਹਜ਼ਾਰ ਵਰ੍ਹੇ ਦੇ ਬਾਦ ਅਸੀਂ ਤੁਹਾਡੇ ਤੋਂ ਸ੍ਵਰਗ ਦਾ ਵਰਸਾ ਲੈਂਦੇ ਹਾਂ। ਅਸੀਂ ਹੁਣ ਆਏ ਹਾਂ ਸਵਰਗ ਦੀ ਰਜਾਈ ਲੈਣ। ਤੁਸੀਂ ਜਾਣਦੇ ਹੋ ਕਿ ਸਾਰੇ ਐਕਟਰਸ ਦਾ ਆਪਣਾ ਪਾਰ੍ਟ ਹੈ। ਇੱਕ ਦਾ ਪਾਰ੍ਟ ਨਾ ਮਿਲੇ ਦੂਜੇ ਨਾਲ। ਤੁਸੀਂ ਫਿਰ ਇਸੇ ਹੀ ਨਾਮ ਰੂਪ ਵਿੱਚ ਆਕੇ ਇਸੇ ਸਮੇਂ ਬਾਪ ਤੋਂ ਵਰਸਾ ਲੈਣ ਦਾ ਪੁਰਸ਼ਾਰ੍ਥ ਕਰੋਗੇ। ਕਿੰਨੀ ਅਥਾਹ ਕਮਾਈ ਹੈ। ਭਾਵੇਂ ਬਾਬਾ ਕਹਿੰਦੇ ਹਨ ਥੋੜਾ ਵੀ ਸੁਣਿਆ ਹੈ ਤਾਂ ਸ੍ਵਰਗ ਵਿੱਚ ਆ ਜਾਵੋਗੇ। ਪਰ ਹਰ ਇੱਕ ਮਨੁੱਖ ਪੁਰਸ਼ਾਰਥ ਤਾਂ ਉੱਚ ਬਣਨ ਦਾ ਹੀ ਕਰਦੇ ਹਨ ਨਾ। ਤਾਂ ਪੁਰਸ਼ਾਰਥ ਹੈ ਫਸਟ। ਅੱਛਾ!

ਮਿੱਠੇ- ਮਿੱਠੇ ਸਿੱਕੀਲੱਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜਿਵੇਂ ਬਾਬਾ ਬੱਚਿਆਂ ਦੀ ਸੇਵਾ ਕਰਦੇ ਹਨ, ਕੋਈ ਹੰਕਾਰ ਨਹੀਂ, ਇਵੇਂ ਫਾਲੋ ਕਰਨਾ ਹੈ। ਬਾਪ ਦੀ ਸ਼੍ਰੀਮਤ ਤੇ ਚਲਕੇ ਵਿਸ਼ਵ ਦੀ ਬਾਦਸ਼ਾਹੀ ਲੈਣੀ ਹੈ, ਰਿਫਯੂਜ਼ ਨਹੀਂ ਕਰਨੀ ਹੈ ।

2. ਬਾਪਾਂ ਦਾ ਬਾਪ, ਪਤੀਆਂ ਦਾ ਪਤੀ ਜੋ ਸਭ ਤੋਂ ਉੱਚ ਹੈ, ਬਿਲਵਡ ਹੈ ਉਸ ਤੇ ਜਿਉਂਦੇ ਜੀ ਨਿਓਛਾਵਰ ਜਾਣਾ ਹੈ। ਗਿਆਨ - ਚਿਤਾ ਤੇ ਬੈਠਣਾ ਹੈ। ਕਦੀ ਭੁੱਲੇ ਚੁਕੇ ਵੀ ਬਾਪ ਨੂੰ ਭੁੱਲ ਉਲਟਾ ਕੰਮ ਨਹੀਂ ਕਰਨਾ ਹੈ।

ਵਰਦਾਨ:-
ਮਾਸਟਰ ਗਿਆਨ ਸਾਗਰ ਬਣ ਗਿਆਨ ਦੀ ਗਹਿਰਾਈ ਵਿਚ ਜਾਣ ਵਾਲੇ ਅਨੁਭਵ ਰੂਪੀ ਰਤਨਾ ਨਾਲ ਸੰਪੰਨ ਭਵ:

ਜੋ ਬੱਚੇ ਗਿਆਨ ਦੀ ਗਹਿਰਾਈ ਵਿਚ ਜਾਂਦੇ ਹਨ ਉਹ ਅਨੁਭਵ ਰੂਪੀ ਰਤਨਾ ਨਾਲ ਸੰਪੰਨ ਬਣਦੇ ਹਨ। ਇੱਕ ਹੈ ਗਿਆਨ ਸੁਣਨਾ ਅਤੇ ਸੁਣਾਉਣਾ, ਦੂਜਾ ਹੈ ਅਨੁਭਵੀ ਮੂਰਤ ਬਣਨਾ। ਅਨੁਭਵੀ ਹਮੇਸ਼ਾ ਅਵਿਨਾਸ਼ੀ ਅਤੇ ਨਿਰਵਿਘਨ ਰਹਿੰਦੇ ਹਨ। ਉਨ੍ਹਾਂਨੂੰ ਕੋਈ ਵੀ ਹਿਲਾ ਨਹੀਂ ਸਕਦਾ। ਅਨੁਭਵੀ ਦੇ ਅੱਗੇ ਮਾਇਆ ਦੀ ਕੋਈ ਵੀ ਕੋਸ਼ਿਸ਼ ਸਫਲ ਨਹੀਂ ਹੁੰਦੀ। ਅਨੁਭਵੀ ਕਦੀ ਧੋਖਾ ਨਹੀਂ ਖਾ ਸਕਦੇ ਇਸਲਈ ਅਨੁਭਵਾਂ ਨੂੰ ਵਧਾਉਂਦੇ ਹੋਏ ਹਰ ਗੁਣ ਦੇ ਅਨੁਭਵੀ ਮੂਰਤ ਬਣੋ। ਮਨਨ ਸ਼ਕਤੀ ਦੁਆਰਾ ਸ਼ੁੱਧ ਸੰਕਲਪਾਂ ਦਾ ਸਟਾਕ ਜਮਾਂ ਕਰੋ ।

ਸਲੋਗਨ:-
ਫਰਿਸ਼ਤਾ ਉਹ ਹੈ ਜੋ ਦੇਹ ਦੇ ਸੂਕ੍ਸ਼੍ਮ ਅਭਿਮਾਨ ਦੇ ਸੰਬੰਧ ਤੋਂ ਵੀ ਨਿਆਰਾ ਹੈ।