09.10.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸਵੇਰੇ - ਸਵੇਰੇ ਉੱਠ ਬਾਬਾ ਨਾਲ ਮਿੱਠੀਆਂ - ਮਿੱਠੀਆਂ ਗੱਲਾਂ ਕਰੋ, ਵਿਚਾਰ ਸਾਗਰ ਮੰਥਨ ਕਰਨ ਦੇ ਲਈ ਸਵੇਰੇ ਦਾ ਸਮਾਂ ਬਹੁਤ ਚੰਗਾ ਹੈ"

ਪ੍ਰਸ਼ਨ:-
ਭਗਤ ਵੀ ਭਾਗਵਾਨ ਨੂੰ ਸ੍ਰਵਸ਼ਕਤੀਮਾਨ ਕਹਿੰਦੇ ਹਨ ਅਤੇ ਤੁਸੀਂ ਬੱਚੇ ਵੀ, ਲੇਕਿਨ ਦੋਵਾਂ ਵਿੱਚ ਫਰਕ ਕੀ ਹੈ?

ਉੱਤਰ:-
ਉਹ ਕਹਿੰਦੇ ਭਗਵਾਨ ਤਾਂ ਜੋ ਚਾਹੇ ਕਰ ਸਕਦਾ ਹੈ। ਸਭ ਕੁਝ ਉਸ ਦੇ ਹੱਥ ਵਿੱਚ ਹੈ। ਪਰ ਤੁਸੀਂ ਜਾਣਦੇ ਹੋ ਬਾਬਾ ਨੇ ਕਿਹਾ ਹੈ ਮੈਂ ਵੀ ਡਰਾਮੇ ਦੇ ਬੰਧਨ ਵਿੱਚ ਬੰਧਾ ਹੋਇਆ ਹਾਂ। ਡਰਾਮਾ ਸ੍ਰਵਸ਼ਕਤੀਮਾਨ ਹੈ। ਬਾਪ ਨੂੰ ਸ੍ਰਵਸ਼ਕਤੀਮਾਨ ਇਸਲਈ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਕੋਲ ਸ੍ਰਵ ਨੂੰ ਸਦਗਤੀ ਦੇਣ ਦੀ ਸ਼ਕਤੀ ਹੈ। ਅਜਿਹਾ ਰਾਜ ਸਥਾਪਨ ਕਰਦਾ ਹਾਂ ਜਿਸਨੂੰ ਕਦੇ ਕੋਈ ਖੋਹ ਨਹੀਂ ਸਕਦਾ।

ਓਮ ਸ਼ਾਂਤੀ
ਕਿਸਨੇ ਕਿਹਾ? ਬਾਬਾ ਨੇ। ਓਮ ਸ਼ਾਂਤੀ - ਇਹ ਕਿਸਨੇ ਕਿਹਾ? ਦਾਦਾ ਨੇ। ਹੁਣ ਤੁਸੀਂ ਬੱਚਿਆਂ ਨੇ ਇਹ ਪਹਿਚਾਣਿਆ ਹੈ। ਉੱਚ ਤੋਂ ਉੱਚ ਦੀ ਮਹਿਮਾ ਤਾਂ ਬਹੁਤ ਭਾਰੀ ਹੈ। ਕਹਿੰਦੇ ਹਨ ਸ੍ਰਵਸ਼ਕਤੀਮਾਨ ਹੈ ਤਾਂ ਕੀ ਨਹੀਂ ਕਰ ਸਕਦੇ। ਹੁਣ ਇਹ ਭਗਤੀਮਾਰਗ ਵਾਲੇ ਤਾਂ ਸ੍ਰਵਸ਼ਕਤੀਮਾਨ ਦਾ ਅਰਥ ਤਾਂ ਬਹੁਤ ਭਾਰੀ ਕੱਢਦੇ ਹੋਣਗੇ। ਬਾਪ ਕਹਿੰਦੇ ਹਨ ਡਰਾਮਾ ਅਨੁਸਾਰ ਸਭ ਕੁਝ ਹੁੰਦਾ ਹੈ, ਮੈਂ ਕੁਝ ਵੀ ਕਰਦਾ ਨਹੀਂ ਹਾਂ। ਮੈਂ ਵੀ ਡਰਾਮੇ ਦੇ ਬੰਧਨ ਵਿੱਚ ਬੰਨਿਆ ਹੋਇਆ ਹਾਂ। ਸਿਰ੍ਫ ਤੁਸੀਂ ਬਾਪ ਨੂੰ ਯਾਦ ਕਰਨ ਨਾਲ ਸ੍ਰਵਸ਼ਕਤੀਮਾਨ ਬਣ ਜਾਂਦੇ ਹੋ। ਪਵਿੱਤਰ ਬਣਨ ਨਾਲ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਂਦੇ ਹੋ। ਬਾਪ ਸ੍ਰਵਸ਼ਕਤੀਮਾਨ ਹੈ, ਉਨ੍ਹਾਂ ਨੇ ਸਿਖਾਉਣਾ ਹੁੰਦਾ ਹੈ। ਬੱਚੇ, ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ ਫਿਰ ਸ੍ਰਵਸ਼ਕਤੀਮਾਨ ਬਣ ਵਿਸ਼ਵ ਤੇ ਰਾਜ ਕਰੋਗੇ। ਸ਼ਕਤੀ ਨਹੀਂ ਹੋਵੇਗੀ ਤਾਂ ਰਾਜ ਕਿਵੇਂ ਕਰੋਗੇ। ਸ਼ਕਤੀ ਮਿਲਦੀ ਹੈ ਯੋਗ ਨਾਲ। ਭਾਰਤ ਦਾ ਪ੍ਰਾਚੀਨ ਯੋਗ ਬਹੁਤ ਗਾਇਆ ਜਾਂਦਾ ਹੈ। ਤੁਸੀਂ ਬੱਚੇ ਨੰਬਰਵਾਰ ਯਾਦ ਕਰ ਹੋਰ ਖੁਸ਼ੀ ਵਿੱਚ ਆਉਂਦੇ ਹੋ। ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਬਾਪ ਨੂੰ ਯਾਦ ਕਰਨ ਨਾਲ ਵਿਸ਼ਵ ਤੇ ਰਾਜ ਪ੍ਰਾਪਤ ਕਰ ਸਕਦੇ ਹਾਂ। ਕਿਸੇ ਦੀ ਤਾਕਤ ਨਹੀਂ ਜੋ ਖੋਹ ਸਕੇ। ਉੱਚ ਤੋਂ ਉੱਚ ਬਾਪ ਦੀ ਮਹਿਮਾ ਸਭ ਕਰਦੇ ਹਨ ਪਰ ਸਮਝਦੇ ਕੁਝ ਨਹੀਂ। ਇੱਕ ਵੀ ਮਨੁੱਖ ਨਹੀਂ ਜਿਸਨੂੰ ਇਹ ਪਤਾ ਹੋਵੇ ਕਿ ਇਹ ਨਾਟਕ ਹੈ। ਜੇਕਰ ਸਮਝਦੇ ਹੋ ਕਿ ਨਾਟਕ ਹੈ ਤਾਂ ਸ਼ੁਰੂ ਤੋਂ ਅੰਤ ਤੱਕ ਉਹ ਯਾਦ ਆਉਣਾ ਚਾਹੀਦਾ ਹੈ। ਨਹੀਂ ਤੇ ਨਾਟਕ ਕਹਿਣਾ ਹੀ ਰਾਂਗ ਹੋ ਜਾਂਦਾ ਹੈ। ਕਹਿੰਦੇ ਵੀ ਹਨ ਇਹ ਨਾਟਕ ਹੈ, ਅਸੀਂ ਪਾਰ੍ਟ ਵਜਾਉਣ ਆਏ ਹਾਂ। ਤਾਂ ਉਸ ਨਾਟਕ ਦੇ ਆਦਿ - ਮੱਧ - ਅੰਤ ਨੂੰ ਵੀ ਜਾਨਣਾ ਚਾਹੀਦਾ ਹੈ ਨਾ। ਇਹ ਵੀ ਕਹਿੰਦੇ ਹਨ ਅਸੀਂ ਉਪਰੋਂ ਆਉਂਦੇ ਹਾਂ ਤਾਂ ਤੇ ਵ੍ਰਿਧੀ ਹੁੰਦੀ ਰਹਿੰਦੀ ਹੈ ਨਾ। ਸਤਿਯੁਗ ਵਿੱਚ ਤਾਂ ਘੱਟ ਮਨੁੱਖ ਸਨ। ਇੰਨੀਆਂ ਸਭ ਆਤਮਾਵਾਂ ਕਿਥੋਂ ਆਈਆਂ, ਇਹ ਕੋਈ ਸਮਝਦੇ ਨਹੀਂ ਕਿ ਇਹ ਅਨਾਦਿ ਬਣਿਆ - ਬਣਾਇਆ ਅਵਿਨਾਸ਼ੀ ਡਰਾਮਾ ਹੈ। ਜੋ ਆਦਿ ਤੋਂ ਅੰਤ ਤੱਕ ਰਪੀਟ ਹੁੰਦਾ ਰਹਿੰਦਾ ਹੈ। ਤੁਸੀਂ ਬਾਈਸਕੋਪ ਸ਼ੁਰੂ ਤੋਂ ਅੰਤ ਤੱਕ ਵੇਖੋ ਫਿਰ ਦੁਬਾਰਾ ਰਪੀਟ ਕਰਕੇ ਜੇਕਰ ਵੇਖੋਗੇ ਤਾਂ ਚੱਕਰ ਜਰੂਰ ਹੂਬਹੂ ਰਪੀਟ ਹੋਵੇਗਾ। ਜ਼ਰਾ ਵੀ ਫਰਕ ਨਹੀਂ ਹੋਵੇਗਾ।

ਬਾਪ ਮਿੱਠੇ - ਮਿੱਠੇ ਬੱਚਿਆਂ ਨੂੰ ਕਿਵੇਂ ਬੈਠ ਸਮਝਾਉਂਦੇ ਹਨ। ਕਿੰਨਾ ਮਿੱਠਾ ਬਾਪ ਹੈ। ਬਾਬਾ ਤੁਸੀਂ ਕਿੰਨੇਂ ਮਿੱਠੇ ਹੋ। ਬਾਬਾ, ਬਸ ਹੁਣ ਤੇ ਅਸੀਂ ਚਲਦੇ ਹਾਂ ਆਪਣੇ ਸੁਖਧਾਮ ਵਿੱਚ। ਹੁਣ ਇਹ ਪਤਾ ਪਿਆ ਹੈ ਕਿ ਆਤਮਾ ਪਾਵਨ ਬਣ ਜਾਵੇਗੀ ਤਾਂ ਦੁੱਧ ਵੀ ਉੱਥੇ ਪਾਵਨ ਮਿਲੇਗਾ। ਸ੍ਰੇਸ਼ਠਾਚਾਰੀ ਮਾਤਾਵਾਂ ਬਹੁਤ ਮਿੱਠੀਆਂ ਹੁੰਦੀਆਂ ਹਨ, ਸਮੇਂ ਤੇ ਬੱਚੇ ਨੂੰ ਆਪੇ ਹੀ ਦੁੱਧ ਪਿਲਾਉਂਦੀਆਂ ਹਨ। ਬੱਚੇ ਨੂੰ ਰੋਣ ਦੀ ਲੋੜ ਨਹੀਂ ਹੁੰਦੀ। ਇਵੇਂ - ਇਵੇਂ ਇਹ ਵੀ ਵਿਚਾਰ ਸਾਗਰ ਮੰਥਨ ਕਰਨਾ ਹੁੰਦਾ ਹੈ। ਸਵੇਰੇ ਬਾਬਾ ਨਾਲ ਗੱਲਾਂ ਕਰਨ ਦਾ ਬਹੁਤ ਮਜ਼ਾ ਆਉਂਦਾ ਹੈ। ਬਾਬਾ ਤੁਸੀਂ ਕਿੰਨੀ ਵਧੀਆ ਯੁਕਤੀ ਦੱਸਦੇ ਹੋ, ਸ੍ਰੇਸ਼ਠਾਚਾਰੀ ਰਾਜ ਸਥਾਪਨ ਕਰਨ ਦੀ। ਫਿਰ ਅਸੀਂ ਸ੍ਰੇਸ਼ਠਾਚਾਰੀ ਮਾਤਾਵਾਂ ਦੀ ਗੋਦ ਵਿੱਚ ਜਾਵਾਂਗੇ। ਕਈ ਵਾਰੀ ਅਸੀਂ ਹੀ ਉਸ ਨਵੀਂ ਸ੍ਰਿਸ਼ਟੀ ਵਿੱਚ ਗਏ ਹਾਂ। ਹੁਣ ਸਾਡੇ ਖੁਸ਼ੀ ਦੇ ਦਿਨ ਆਉਂਦੇ ਹਨ। ਇਹ ਖੁਸ਼ੀ ਦੀ ਖੁਰਾਕ ਹੈ ਇਸ ਲਈ ਗਾਇਨ ਵੀ ਹੈ ਅਤਿਇੰਦਰਿਏ ਸੁਖ ਪੁੱਛਣਾ ਹੋਵੇ ਤਾਂ ਗੋਪ - ਗੋਪੀਆਂ ਤੋਂ ਪੁੱਛੋ। ਹੁਣ ਸਾਨੂੰ ਬੇਹੱਦ ਦਾ ਬਾਪ ਮਿਲਿਆ ਹੈ। ਸਾਨੂੰ ਫਿਰ ਤੋਂ ਸਵਰਗ ਦਾ ਮਾਲਿਕ ਸ੍ਰੇਸ਼ਠਾਚਾਰੀ ਬਣਾਉਂਦੇ ਹਨ। ਕਲਪ - ਕਲਪ ਅਸੀਂ ਆਪਣਾ ਰਾਜ - ਭਾਗ ਲੈਂਦੇ ਹਾਂ। ਹਾਰ ਖਾਂਦੇ ਹਾਂ ਫਿਰ ਜਿੱਤ ਪਾਉਂਦੇ ਹਾਂ। ਹੁਣ ਬਾਪ ਨੂੰ ਯਾਦ ਕਰਨ ਨਾਲ ਹੀ ਰਾਵਣ ਤੇ ਜਿੱਤ ਪਾਉਣੀ ਹੈ ਫਿਰ ਅਸੀਂ ਪਾਵਨ ਬਣ ਜਾਵਾਂਗੇ। ਉੱਥੇ ਲੜ੍ਹਾਈ ਦੁਖ ਆਦਿ ਦਾ ਨਾਮ ਨਹੀਂ, ਕੋਈ ਖਰਚਾ ਨਹੀਂ। ਭਗਤੀਮਾਰਗ ਵਿੱਚ ਜਨਮ - ਜਨਮਾਂਤ੍ਰ ਕਿੰਨਾ ਖਰਚਾ ਕੀਤਾ, ਕਿੰਨੇਂ ਧੱਕੇ ਖਾਦੇ, ਕਿੰਨੇਂ ਗੁਰੂ ਕੀਤੇ ਹਨ। ਹੁਣ ਫਿਰ ਅੱਧਾਕਲਪ ਅਸੀਂ ਕੋਈ ਗੁਰੂ ਨਹੀਂ ਕਰਾਂਗੇ। ਸ਼ਾਂਤੀਧਾਮ - ਸੁਖਧਾਮ ਜਾਵਾਂਗੇ। ਬਾਪ ਕਹਿੰਦੇ ਹਨ ਤੁਸੀਂ ਸੁਖਧਾਮ ਦੇ ਰਾਹੀ ਹੋ। ਹੁਣ ਦੁੱਖਧਾਮ ਤੋਂ ਸੁਖਧਾਮ ਵਿੱਚ ਜਾਣਾ ਹੈ। ਵਾਹ ਸਾਡਾ ਬਾਬਾ, ਕਿਵੇਂ ਸਾਨੂੰ ਪੜ੍ਹਾ ਰਹੇ ਹਨ। ਸਾਡਾ ਯਾਦੱਗਰ ਵੀ ਇੱਥੇ ਹੈ। ਇਹ ਤਾਂ ਬਹੁਤ ਵੰਡਰ ਹੈ। ਇਸ ਦੇਲਵਾੜਾ ਮੰਦਿਰ ਦੀ ਤਾਂ ਅਪਰਮਪਾਰ ਮਹਿਮਾ ਹੈ। ਹੁਣ ਅਸੀਂ ਰਾਜਯੋਗ ਸਿੱਖਦੇ ਹਾਂ। ਉਸਦਾ ਯਾਦੱਗਰ ਤਾਂ ਜਰੂਰ ਬਣੇਗਾ ਨਾ। ਇਹ ਹੂਬਹੂ ਸਾਡਾ ਯਾਦੱਗਰ ਹੈ। ਬਾਬਾ, ਮੰਮਾ ਅਤੇ ਬੱਚੇ ਬੈਠੇ ਹਨ। ਹੇਠਾਂ ਯੋਗ ਸਿੱਖ ਰਹੇ ਹਨ, ਉੱਪਰ ਵਿੱਚ ਸਵਰਗ ਦੀ ਰਾਜਾਈ ਹੈ। ਝਾੜ ਵਿੱਚ ਕਿੰਨਾ ਕਲੀਅਰ ਹੈ। ਬਾਬਾ ਨੇ ਕਿਵੇਂ ਸਾਖਸ਼ਾਤਕਾਰ ਕਰਵਾਏ ਫਿਰ ਚਿੱਤਰ ਬੈਠ ਬਣਵਾਏ ਹਨ। ਬਾਬਾ ਨੇ ਸਾਖਸ਼ਾਤਕਾਰ ਕਰਵਾਇਆ ਅਤੇ ਫਿਰ ਕੁਰੈਕਟ ਵੀ ਕੀਤਾ। ਕਿੰਨਾ ਵੰਡਰ ਹੈ, ਸਾਰੀ ਨਵੀਂ ਨਾਲੇਜ ਹੈ। ਕਿਸੇ ਨੂੰ ਵੀ ਇਸ ਨਾਲੇਜ ਦਾ ਪਤਾ ਨਹੀਂ ਹੈ। ਬਾਪ ਹੀ ਬੈਠ ਸਮਝਾਉਂਦੇ ਹਨ, ਮਨੁੱਖ ਕਿੰਨਾ ਤਮੋਪ੍ਰਧਾਨ ਬਣਦੇ ਜਾਂਦੇ ਹਨ। ਮਨੁੱਖ ਸ੍ਰਿਸ਼ਟੀ ਵਧਦੀ ਜਾਂਦੀ ਹੈ। ਭਗਤੀ ਵੀ ਵ੍ਰਿਧੀ ਨੂੰ ਪਾਉਂਦੇ - ਪਾਉਂਦੇ ਤਮੋਪ੍ਰਧਾਨ ਬਣਦੀ ਜਾਂਦੀ ਹੈ। ਇੱਥੇ ਹੁਣ ਤੁਸੀਂ ਸਤੋਪ੍ਰਧਾਨ ਬਣਨ ਦਾ ਪੁਰਸ਼ਾਰਥ ਕਰਦੇ ਹੋ। ਗੀਤਾ ਵਿੱਚ ਵੀ ਅੱਖਰ ਹੈ ਮਨਮਨਾਭਵ। ਸਿਰ੍ਫ ਇਹ ਨਹੀਂ ਜਾਣਦੇ ਕਿ ਭਗਵਾਨ ਕੌਣ ਹੈ। ਹੁਣ ਤੁਸੀਂ ਬੱਚਿਆਂ ਨੂੰ ਸਵੇਰੇ - ਸਵੇਰੇ ਉੱਠਕੇ ਵਿਚਾਰ ਸਾਗਰ ਮੰਥਨ ਕਰਨਾ ਹੈ ਕਿ ਮਨੁੱਖਾਂ ਨੂੰ ਭਗਵਾਨ ਦਾ ਪਰਿਚੈ ਕਿਵੇਂ ਦਈਏ। ਭਗਤੀ ਵਿੱਚ ਵੀ ਮਨੁੱਖ ਸਵੇਰੇ ਉੱਠਕੇ ਕੋਠੀ ਵਿੱਚ ਬੈਠ ਭਗਤੀ ਕਰਦੇ ਰਹਿੰਦੇ ਹਨ। ਇਹ ਵੀ ਵਿਚਾਰ ਸਾਗਰ ਮੰਥਨ ਹੋਇਆ ਨਾ। ਹੁਣ ਤੁਹਾਨੂੰ ਗਿਆਨ ਦਾ ਤੀਸਰਾ ਨੇਤ੍ਰ ਮਿਲਦਾ ਹੈ। ਬਾਪ ਤੀਸਰਾ ਨੇਤ੍ਰ ਦੇਣ ਦੀ ਕਥਾ ਸੁਣਾਉਂਦੇ ਹਨ। ਇਸ ਨੂੰ ਹੀ ਫਿਰ ਤੀਜਰੀ ਦੀ ਕਥਾ ਕਹਿ ਦਿੱਤਾ ਹੈ। ਤੀਜਰੀ ਦੀ ਕਥਾ, ਅਮਰਕਥਾ, ਸਤ ਨਰਾਇਣ ਦੀ ਕਥਾ ਵੀ ਮਸ਼ਹੂਰ ਹੈ। ਸੁਣਾਉਣ ਵਾਲਾ ਇੱਕ ਹੀ ਬਾਪ ਹੈ ਜੋ ਫਿਰ ਭਗਤੀਮਾਰਗ ਵਿੱਚ ਚਲਦੀ ਹੈ। ਗਿਆਨ ਨਾਲ ਤੁਸੀਂ ਬੱਚੇ ਸਾਲਵੇਂਟ ਬਣਦੇ ਹੋ, ਇਸਲਈ ਦੇਵਤਿਆਂ ਨੂੰ ਪਦਮਪਤੀ ਕਹਿੰਦੇ ਹਨ। ਦੇਵਤੇ ਬਹੁਤ ਧਨਵਾਨ, ਪਦਮਪਤੀ ਬਣਦੇ ਹਨ। ਕਲਯੁਗ ਨੂੰ ਵੀ ਵੇਖੋ ਅਤੇ ਸਤਿਯੁਗ ਨੂੰ ਵੀ ਵੇਖੋ - ਰਾਤ - ਦਿਨ ਦਾ ਫ਼ਰਕ ਹੈ। ਸਾਰੀ ਦੁਨੀਆਂ ਦੀ ਸਫ਼ਾਈ ਹੋਣ ਵਿੱਚ ਵੀ ਸਮਾਂ ਲੱਗਦਾ ਹੈ ਨਾ। ਇਹ ਬੇਹੱਦ ਦੀ ਦੁਨੀਆਂ ਹੈ। ਭਾਰਤ ਹੈ ਹੀ ਅਵਿਨਾਸ਼ੀ ਖੰਡ। ਇਹ ਕਦੇ ਪ੍ਰਯਾਏ ਲੋਪ ਹੁੰਦਾ ਨਹੀਂ। ਇੱਕ ਹੀ ਖੰਡ ਰਹਿੰਦਾ ਹੈ - ਅੱਧਾਕਲਪ। ਫਿਰ ਹੋਰ ਖੰਡ ਇਮਰਜ ਹੋਣਗੇ ਨੰਬਰਵਾਰ। ਤੁਹਾਨੂੰ ਬੱਚਿਆਂ ਨੂੰ ਕਿੰਨਾ ਗਿਆਨ ਮਿਲਦਾ ਹੈ। ਬੋਲੋ - ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਕਿਵ਼ੇਂ ਚੱਕਰ ਲਗਾਉਂਦੀ ਹੈ - ਆਕੇ ਸਮਝੋ। ਪ੍ਰਾਚੀਨ ਰਿਸ਼ੀਆਂ ਮੁਨੀਆਂ ਦਾ ਕਿੰਨਾ ਮਾਨ ਹੈ, ਪਰੰਤੂ ਉਹ ਵੀ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਨਹੀਂ ਜਾਣਦੇ। ਉਹ ਹਠਯੋਗੀ ਹਨ। ਹਾਂ ਬਾਕੀ ਉਨ੍ਹਾਂ ਵਿੱਚ ਪਵਿਤ੍ਰਤਾ ਦੀ ਤਾਕਤ ਹੈ। ਜਿਸ ਨਾਲ ਭਾਰਤ ਨੂੰ ਥਮਾਉਂਦੇ ਹਨ। ਨਹੀਂ ਤਾਂ ਭਾਰਤ ਪਤਾ ਨਹੀਂ ਕੀ ਹੋ ਜਾਂਦਾ। ਮਕਾਨ ਨੂੰ ਪੋਚੀ ਆਦਿ ਲਗਾਈ ਜਾਂਦੀ ਹੈ ਨਾ - ਤਾਂ ਸ਼ੋਭਾ ਹੁੰਦੀ ਹੈ। ਭਾਰਤ ਮਹਾਨ ਪਵਿੱਤਰ ਸੀ, ਹੁਣ ਉਹ ਹੀ ਪਤਿਤ ਬਣਿਆ ਹੈ। ਉੱਥੇ ਤੁਹਾਡਾ ਸੁਖ ਵੀ ਬਹੁਤ ਸਮੇਂ ਚਲਦਾ ਹੈ। ਤੁਹਾਡੇ ਕੋਲ ਬਹੁਤ ਧਨ ਰਹਿੰਦਾ ਹੈ। ਤੁਸੀਂ ਭਾਰਤ ਵਿੱਚ ਹੀ ਰਹਿੰਦੇ ਸੀ। ਤੁਹਾਡਾ ਰਾਜ ਸੀ, ਕਲ ਦੀ ਗੱਲ ਹੈ ਫਿਰ ਬਾਦ ਵਿੱਚ ਹੋਰ ਧਰਮ ਆਏ ਹਨ। ਉਨ੍ਹਾਂਨੇ ਆਕੇ ਕੁਝ ਸੁਧਾਰ ਕਰ ਆਪਣਾ ਨਾਮ ਬਾਲਾ ਕੀਤਾ ਹੈ। ਹੁਣ ਉਹ ਵੀ ਸਭ ਤਮੋਪ੍ਰਧਾਨ ਬਣ ਗਏ ਹਨ। । ਹੁਣ ਤੁਹਾਨੂੰ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਇਹ ਸਭ ਗੱਲਾਂ ਨਵਿਆਂ ਨੂੰ ਨਹੀਂ ਸੁਣਾਨੀਆਂ ਹਨ। ਪਹਿਲਾਂ - ਪਹਿਲਾਂ ਤਾਂ ਬਾਪ ਦੀ ਪਹਿਚਾਣ ਦੇਣੀ ਹੈ। ਬਾਪ ਦਾ ਨਾਮ, ਰੂਪ, ਦੇਸ਼ ਕਾਲ ਜਾਣਦੇ ਹੋ? ਉੱਚ ਤੋਂ ਉੱਚ ਬਾਪ ਦਾ ਪਾਰ੍ਟ ਤੇ ਮਸ਼ਹੂਰ ਹੁੰਦਾ ਹੈ ਨਾ। ਹੁਣ ਤੁਸੀਂ ਜਾਣਦੇ ਹੋ - ਉਹ ਬਾਪ ਹੀ ਸਾਨੂੰ ਡਾਇਰੈਕਸ਼ਨ ਦੇ ਰਹੇ ਹਨ। ਤੁਸੀਂ ਫਿਰ ਤੋਂ ਆਪਣੀ ਰਾਜਧਾਨੀ ਸਥਾਪਨ ਕਰ ਰਹੇ ਹੋ। ਤੁਸੀਂ ਬੱਚੇ ਮੇਰੇ ਮਦਦਗਰ ਹੋ। ਤੁਸੀਂ ਪਵਿੱਤਰ ਬਣਦੇ ਹੋ। ਤੁਹਾਡੇ ਲਈ ਪਵਿੱਤਰ ਦੁਨੀਆਂ ਜਰੂਰ ਸਥਾਪਨ ਹੋਣੀ ਹੈ। ਤੁਸੀਂ ਇਹ ਲਿਖ ਸਕਦੇ ਹੋ ਕਿ ਪੁਰਾਣੀ ਦੁਨੀਆਂ ਬਦਲ ਰਹੀ ਹੈ। ਫਿਰ ਇਹ ਸੂਰਜਵੰਸ਼ੀ - ਚੰਦ੍ਰਵਨਸ਼ੀ ਰਾਜ ਹੋਵੇਗਾ। ਫਿਰ ਰਾਵਣ ਰਾਜ ਹੋਵੇਗਾ। ਚਿੱਤਰਾਂ ਤੇ ਸਮਝਾਉਣਾ ਬਹੁਤ ਮਿੱਠਾ ਲਗਦਾ ਹੈ, ਇਨਾਂ ਦੀ ਤਿਥੀ - ਤਾਰੀਖ ਸਭ ਲਿਖੀ ਹੋਈ ਹੈ। ਭਾਰਤ ਦਾ ਪ੍ਰਾਚੀਨ ਰਾਜਯੋਗ ਮਾਨਾ ਯਾਦ। ਯਾਦ ਨਾਲ ਵਿਕਰਮ ਵਿਨਾਸ਼ ਹੁੰਦੇ ਹਨ ਅਤੇ ਪੜ੍ਹਾਈ ਨਾਲ ਸਟੇਟਸ ਮਿਲਦੀ ਹੈ। ਦੈਵੀਗੁਣ ਧਾਰਨ ਕਰਨ ਹਨ। ਹਾਂ ਇਨਾਂ ਜਰੂਰ ਹੈ ਕਿ ਮਾਇਆ ਦੇ ਤੂਫਾਨ ਆਉਣਗੇ। ਸਵੇਰੇ ਉੱਠਕੇ ਬਾਬਾ ਨਾਲ ਗੱਲਾਂ ਕਰਨਾ ਬਹੁਤ ਚੰਗਾ ਹੈ। ਭਗਤੀ ਅਤੇ ਗਿਆਨ ਦੋਵਾਂ ਦੇ ਲਈ ਇਹ ਟਾਈਮ ਚੰਗਾ ਹੈ। ਮਿੱਠੀਆਂ - ਮਿੱਠੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਹੁਣ ਅਸੀਂ ਸ੍ਰੇਸ਼ਠਾਚਾਰੀ ਦੁਨੀਆਂ ਵਿੱਚ ਜਾਵਾਂਗੇ। ਬੁੱਢਿਆਂ ਦੇ ਦਿਲ ਵਿੱਚ ਤਾਂ ਇਹ ਰਹਿੰਦਾ ਹੈ ਨਾ ਕਿ ਅਸੀਂ ਇਹ ਸ਼ਰੀਰ ਛੱਡ ਗਰਭ ਵਿੱਚ ਜਾਵਾਂਗੇ। ਬਾਬਾ ਕਿੰਨਾ ਨਸ਼ਾ ਚੜ੍ਹਾਉਂਦੇ ਹਨ। ਅਜਿਹੀਆਂ ਗੱਲਾਂ ਬੈਠ ਕਰੋ ਤਾਂ ਵੀ ਤੁਹਾਡਾ ਜਮਾਂ ਹੋ ਜਾਵੇ। ਸ਼ਿਵਬਾਬਾ ਸਾਨੂੰ ਨਰਕਵਾਸੀ ਤੋਂ ਸਵਰਗਵਾਸੀ ਬਣਾ ਰਹੇ ਹਨ। ਪਹਿਲਾਂ - ਪਹਿਲਾਂ ਅਸੀਂ ਆਉਂਦੇ ਹਾਂ। ਸਾਰਾ ਅਲਰਾਊਂਡ ਪਾਰ੍ਟ ਅਸੀਂ ਵਜਾਇਆ ਹੈ। ਹੁਣ ਬਾਬਾ ਕਹਿੰਦੇ ਹਨ ਇਸ ਛੀ - ਛੀ ਚੋਲੇ ਨੂੰ ਛੱਡ ਦੇਵੋ। ਦੇਹ ਸਮੇਤ ਸਾਰੀ ਦੁਨੀਆਂ ਨੂੰ ਭੁੱਲ ਜਾਵੋ। ਇਹ ਹੈ ਬੇਹੱਦ ਦਾ ਸੰਨਿਆਸ। ਉੱਥੇ ਵੀ ਤੁਸੀਂ ਬੁੱਢੇ ਹੋਵੋਗੇ ਤਾਂ ਸਾਖਸ਼ਾਤਕਾਰ ਹੋਵੇਗਾ - ਅਸੀਂ ਬੱਚਾ ਬਣਦੇ ਹਾਂ। ਖੁਸ਼ੀ ਹੁੰਦੀ ਹੈ। ਬਚਪਨ ਤਾਂ ਸਭ ਤੋਂ ਚੰਗਾ ਹੈ। ਇਵੇਂ - ਇਵੇਂ ਸੇਵਰੇ ਬੈਠ ਵਿਚਾਰ ਸਾਗਰ ਮੰਥਨ ਕਰਨਾ ਹੈ। ਪੋਆਇੰਟਸ ਨਿਕਲਣਗੇ ਤਾਂ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ। ਖੁਸ਼ੀ ਵਿੱਚ ਘੰਟਾ ਡੇਢ ਘੰਟਾ ਬੀਤ ਜਾਂਦਾ ਹੈ। ਜਿੰਨੀ ਪ੍ਰੈਕਟਿਸ ਹੁੰਦੀ ਜਾਵੇਗੀ ਉਤਨੀ ਖੁਸ਼ੀ ਵਧਦੀ ਜਾਵੇਗੀ। ਬਹੁਤ ਮਜ਼ਾ ਆਵੇਗਾ ਅਤੇ ਫਿਰ ਘੁਮੰਦੇ - ਫਿਰਦੇ ਯਾਦ ਕਰਨਾ ਹੈ। ਫੁਰਸਤ ਬਹੁਤ ਹੈ, ਹਾਂ ਵਿਘਨ ਪੈਣਗੇ, ਉਸ ਵਿੱਚ ਕੋਈ ਸ਼ੱਕ ਨਹੀਂ। ਧੰਧੇ ਵਿੱਚ ਮਨੁੱਖ ਨੂੰ ਨੀਂਦ ਨਹੀਂ ਆਉਂਦੀ। ਸੁਸਤ ਲੋਕੀ ਨੀਂਦ ਕਰਦੇ ਹਨ। ਤੁਸੀਂ ਜਿਨ੍ਹਾਂ ਹੋ ਸਕੇ ਸ਼ਿਵਬਾਬਾ ਨੂੰ ਹੀ ਯਾਦ ਕਰਦੇ ਰਹੋ। ਤੁਹਾਨੂੰ ਬੁੱਧੀ ਵਿੱਚ ਰਹਿੰਦਾ ਹੈ ਕਿ ਸ਼ਿਵਬਾਬਾ ਦੇ ਲਈ ਅਸੀਂ ਭੋਜਨ ਬਣਾਉਂਦੇ ਹਾਂ। ਸ਼ਿਵਬਾਬਾ ਦੇ ਲਈ ਅਸੀਂ ਇਹ ਕਰਦੇ ਹਾਂ। ਭੋਜਨ ਵੀ ਸ਼ੁੱਧੀ ਨਾਲ ਬਣਾਉਣਾ ਹੈ। ਅਜਿਹੀ ਚੀਜ਼ ਨਾ ਹੋਵੇ ਜਿਸ ਨਾਲ ਖਿਟਪਿਟ ਹੋ ਜਾਵੇ। ਬਾਬਾ ਖੁਦ ਵੀ ਯਾਦ ਕਰਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਵੇਰੇ - ਸਵੇਰੇ ਉੱਠ ਕੇ ਬਾਬਾ ਨਾਲ ਮਿੱਠੀਆਂ - ਮਿੱਠੀਆਂ ਗੱਲਾਂ ਕਰਨੀਆਂ ਹਨ। ਰੋਜ ਖੁਸ਼ੀ ਦੀ ਖ਼ੁਰਾਕ ਖਾਂਦੇ ਹੋਏ ਖੁਸ਼ੀ ਦਾ ਅਨੁਭਵ ਕਰਨਾ ਹੈ।

2. ਸਤਿਯੁਗੀ ਰਾਜਧਾਨੀ ਸਥਾਪਨ ਕਰਨ ਲਈ ਬਾਪ ਦਾ ਪੂਰਾ ਮਦਦਗਰ ਬਣਨ ਦੇ ਲਈ ਪਾਵਨ ਬਣਨਾ ਹੈ, ਯਾਦ ਨਾਲ ਵਿਕਰਮ ਵਿਨਾਸ਼ ਕਰਨੇ ਹਨ, ਭੋਜਨ ਵੀ ਸ਼ੁੱਧੀ ਨਾਲ ਬਣਾਉਣਾ ਹੈ।

ਵਰਦਾਨ:-
ਆਪਣੀ ਸਥਿਤੀ ਦਵਾਰਾ ਪ੍ਰਸਥਿਤੀਆਂ ਤੇ ਜਿੱਤ ਪ੍ਰਾਪਤ ਕਰਨ ਵਾਲੇ ਸੰਗਮਯੁਗੀ ਵਿਜੇਈ ਰਤਨ ਭਵ: ।

ਪ੍ਰਸਥਿਤੀਆਂ ਤੇ ਵਿਜੇ ਪ੍ਰਾਪਤ ਕਰਨ ਦਾ ਸਾਧਨ ਹੈ ਆਪਣੀ ਸਥਿਤੀ। ਇਹ ਦੇਹ ਵੀ ਪਰ ਹੈ, ਆਪ ਨਹੀਂ। ਆਪਣੀ ਸਥਿਤੀ ਅਤੇ ਆਪਣਾ ਧਰਮ ਸਦਾ ਸੁਖ ਦਾ ਅਨੁਭਵ ਕਰਵਾਉਂਦਾ ਹੈ ਅਤੇ ਪ੍ਰਾਕ੍ਰਿਤੀ - ਧਰਮ ਮਤਲਬ ਪਰ ਧਰਮ ਜਾਂ ਦੇਹ ਦੀ ਸਮ੍ਰਿਤੀ ਕਿਸੇ ਨਾ ਕਿਸੇ ਤਰ੍ਹਾਂ ਦੇ ਦੁੱਖ ਦਾ ਅਨੁਭਵ ਕਰਵਾਉਂਦੀ ਹੈ। ਤਾਂ ਜੋ ਸਦਾ ਆਪਣੀ ਸਥਿਤੀ ਵਿੱਚ ਰਹਿੰਦਾ ਹੈ ਉਹ ਸਦਾ ਸੁਖ ਦਾ ਅਨੁਭਵ ਕਰਦਾ ਹੈ, ਉਸ ਦੇ ਕੋਲ ਦੁਖ ਦੀ ਲਹਿਰ ਆ ਨਹੀਂ ਸਕਦੀ। ਉਹ ਸੰਗਮਯੁਗੀ ਵਿਜੇ ਰਤਨ ਬਣ ਜਾਂਦੇ ਹਨ।

ਸਲੋਗਨ:-
ਪਰਿਵਰਤਨ ਸ਼ਕਤੀ ਦਵਾਰਾ ਵਿਅਰਥ ਸੰਕਲਪਾਂ ਦੇ ਬਹਾਵ ਦਾ ਫੋਰਸ ਸਮਾਪਤ ਕਰੋ ।


"ਮਤੇਸ਼ਵਰੀ ਜੀ ਦੇ ਅਨਮੋਲ ਮਹਾਵਾਕਿਆ"

" ਇਸ ਅਵਿਨਾਸ਼ੀ ਈਸ਼ਵਰੀਏ ਗਿਆਨ ਪ੍ਰਾਪਤ ਕਰਨ ਦੇ ਲਈ ਕੋਈ ਵੀ ਭਾਸ਼ਾ ਸਿੱਖਣੀ ਨਹੀਂ ਪੈਂਦੀ"

ਆਪਣਾ ਜੋ ਈਸ਼ਵਰੀਏ ਗਿਆਨ ਹੈ, ਉਹ ਬਹੁਤ ਹੀ ਸਹਿਜ ਅਤੇ ਮਿੱਠਾ ਹੈ, ਇਸ ਵਿੱਚ ਜਨਮ -ਜਨਮਾਂਤ੍ਰ ਦੇ ਲਈ ਕਮਾਈ ਜਮਾਂ ਹੁੰਦੀ ਹੈ। ਇਹ ਗਿਆਨ ਇਨਾਂ ਸਹਿਜ ਹੈ ਜੋ ਕੋਈ ਵੀ ਮਹਾਨ ਆਤਮਾ, ਅਹੱਲਿਆ ਵਰਗੀ ਪਥਰਬੁੱਧੀ, ਕੋਈ ਵੀ ਧਰਮ ਵਾਲਾ ਬਾਲਕ ਤੋਂ ਲੈਕੇ ਬੁੱਢਾ ਤੱਕ ਕੋਈ ਵੀ ਪ੍ਰਾਪਤ ਕਰ ਸਕਦਾ ਹੈ। ਦੇਖੋ, ਇਨਾਂ ਸਹਿਜ ਹੁੰਦੇ ਵੀ ਦੁਨੀਆਂ ਵਾਲੇ ਇਸ ਗਿਆਨ ਨੂੰ ਬਹੁਤ ਭਾਰੀ ਸਮਝਦੇ ਹਨ। ਕਈ ਸਮਝਦੇ ਹਨ ਜਦੋਂ ਅਸੀਂ ਬਹੁਤ ਵੇਦ, ਸ਼ਾਸਤਰ, ਉਪਨਿਸ਼ਦ ਪੜ੍ਹਕੇ ਵੱਡੇ - ਵੱਡੇ ਵਿਦਵਾਨ ਬਣੇ, ਉਸ ਦੇ ਲਈ ਫਿਰ ਭਾਸ਼ਾ ਸਿੱਖਣੀ ਪਈ। ਬਹੁਤ ਹਠਯੋਗ ਕਰਨ ਤਾਂ ਹੀ ਪ੍ਰਾਪਤੀ ਹੋ ਸਕੇਗੀ ਲੇਕਿਨ ਇਹ ਤਾਂ ਅਸੀਂ ਆਪਣੇ ਅਨੁਭਵ ਦਵਾਰਾ ਜਾਣ ਚੁੱਕੇ ਹਾਂ ਕਿ ਇਹ ਗਿਆਨ ਬਹੁਤ ਹੀ ਸਹਿਜ ਅਤੇ ਸਰਲ ਹੈ ਕਿਉਂਕਿ ਆਪ ਪਰਮਾਤਮਾ ਪੜ੍ਹਾ ਰਹੇ ਹਨ, ਇਸ ਵਿੱਚ ਨਾ ਕੋਈ ਹਠਕ੍ਰਿਆ, ਨਾ ਜਪ ਤਪ, ਨਾ ਸ਼ਾਸਤਰਵਾਦੀ ਪੰਡਿਤ ਬਣਨਾ, ਨਾ ਕੋਈ ਇਸ ਦੇ ਲਈ ਸੰਸਕ੍ਰਿਤ ਭਾਸ਼ਾ ਸਿੱਖਣ ਦੀ ਲੋੜ ਹੈ, ਇਹ ਤਾਂ ਨੈਚੁਰਲ ਆਤਮਾ ਨੂੰ ਆਪਣੇ ਪਰਮਪਿਤਾ ਪ੍ਰਮਾਤਮਾ ਦੇ ਨਾਲ ਯੋਗ ਲਗਾਉਣਾ ਹੈ। ਭਾਵੇਂ ਕੋਈ ਇਸ ਗਿਆਨ ਨੂੰ ਨਾ ਵੀ ਧਾਰਨ ਕਰ ਸਕੇ ਤਾਂ ਵੀ ਸਿਰ੍ਫ ਯੋਗ ਨਾਲ ਵੀ ਬਹੁਤ ਫ਼ਾਇਦਾ ਹੋਵੇਗਾ। ਇਸ ਨਾਲ ਇੱਕ ਤਾਂ ਪਵਿੱਤਰ ਬਣਦੇ ਹਨ, ਦੂਸਰਾ ਫਿਰ ਕਰਮ ਬੰਧਨ ਭਸਮੀਭੂਤ ਹੁੰਦੇ ਹਨ ਅਤੇ ਕਰਮਾਤੀਤ ਬਣਦੇ ਹਨ, ਇਤਨੀ ਤਾਕਤ ਹੈ ਇਸ ਸ੍ਰਵਸ਼ਕਤੀਵਾਨ ਪ੍ਰਮਾਤਮਾ ਦੀ ਯਾਦ ਵਿੱਚ। ਭਾਵੇਂ ਉਹ ਆਪਣੇ ਸਾਕਾਰ ਬ੍ਰਹਮਾ ਤਨ ਦਵਾਰਾ ਸਾਨੂੰ ਯੋਗ ਸਿਖਲਾ ਰਹੇ ਹਨ ਪਰ ਯਾਦ ਫਿਰ ਵੀ ਡਾਇਰੈਕਟ ਉਸ ਜੋਤੀ ਸਵਰੂਪ ਸ਼ਿਵ ਪ੍ਰਮਾਤਮਾ ਨੂੰ ਕਰਨਾ ਹੈ, ਉਸ ਯਾਦ ਨਾਲ ਹੀ ਕਰਮਬੰਧਨ ਦੀ ਮੈਲ਼ ਉਤਰੇਗੀ। ਅੱਛਾ। ਓਮ ਸ਼ਾਂਤੀ