09.10.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਮਾਤਾ- ਪਿਤਾ ਨੂੰ ਫਾਲੋ ਕਰ ਤਖ਼ਤਨਸ਼ੀਨ ਬਣੋ, ਇਸ ਵਿੱਚ ਕੋਈ ਤਕਲੀਫ ਨਹੀਂ, ਸਿਰ੍ਫ ਬਾਪ ਨੂੰ ਯਾਦ ਕਰੋ ਅਤੇ ਪਵਿੱਤਰ ਬਣੋਂ"

ਪ੍ਰਸ਼ਨ:-
ਗਰੀਬ ਨਿਵਾਜ ਬਾਪ ਆਪਣੇ ਬੱਚਿਆਂ ਦਾ ਭਾਗ ਬਣਾਉਣ ਦੇ ਲਈ ਕਿਹੜੀ ਰਾਏ ਦਿੰਦੇ ਹਨ?

ਉੱਤਰ:-
ਬੱਚੇ ਸ਼ਿਵਬਾਬਾ ਨੂੰ ਤੁਹਾਡਾ ਕੁਝ ਨਹੀਂ ਚਾਹੀਦਾ। ਤੁਸੀਂ ਭਾਵੇਂ ਖਾਵੋ, ਪਿਓ, ਪੜ੍ਹੋ - ਰੀਫਰੈਸ਼ ਹੋਕੇ ਚਲੇ ਜਾਵੋ ਪਰ ਚਾਵਲ ਮੁੱਠੀ ਦਾ ਵੀ ਗਾਇਨ ਹੈ। 21 ਜਨਮਾਂ ਦੇ ਲਈ ਸ਼ਾਹੂਕਾਰ ਬਣਨਾ ਹੈ ਤਾਂ ਗਰੀਬ ਦਾ ਇੱਕ ਪੈਸਾ ਵੀ ਸਾਹੂਕਾਰ ਦੇ 100 ਰੁਪਏ ਦੇ ਬਰੋਬਰ ਹੈ ਇਸਲਈ ਬਾਪ ਜਦੋਂ ਡਾਇਰੈਕਟ ਆਉਂਦੇ ਹਨ ਤਾਂ ਆਪਣਾ ਸਭ ਕੁਝ ਸਫ਼ਲ ਕਰ ਲਵੋ।

ਗੀਤ:-
ਤੁਮੀਂ ਹੋ ਮਾਤਾ - ਪਿਤਾ ਤੁਮੀਂ ਹੋ...

ਓਮ ਸ਼ਾਂਤੀ
ਗੀਤ ਦਾ ਅਰਥ ਤੇ ਬੱਚਿਆਂ ਨੇ ਸਮਝਿਆ। ਉਹ ਭਾਵੇਂ ਪੁਕਾਰਦੇ ਹਨ ਪਰ ਸਮਝਦੇ ਨਹੀਂ ਹਨ। ਤੁਸੀਂ ਜਾਣਦੇ ਹੋ ਉਹ ਸਾਡਾ ਬਾਪ ਹੈ। ਅਸਲ ਵਿੱਚ ਸਿਰ੍ਫ ਉਹ ਤੁਹਾਡਾ ਬਾਪ ਨਹੀਂ ਪਰ ਸਭ ਦਾ ਬਾਪ ਹੈ। ਇਹ ਵੀ ਸਮਝਣ ਦਾ ਹੈ। ਜੋ ਵੀ ਸਾਰੀਆਂ ਆਤਮਾਵਾਂ ਹਨ ਉਨ੍ਹਾਂ ਸਭਨਾਂ ਦਾ ਬਾਪ ਪ੍ਰਮਾਤਮਾ ਜਰੂਰ ਹੈ। ਬਾਬਾ - ਬਾਬਾ ਕਹਿਣ ਨਾਲ ਵਰਸਾ ਜਰੂਰ ਯਾਦ ਆਉਂਦਾ ਹੈ। ਬਾਪ ਨੂੰ ਯਾਦ ਕਰਨ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਬਾਪ ਬੱਚਿਆਂ ਨੂੰ ਕਹਿੰਦੇ ਹਨ ਤੁਹਾਡੀ ਆਤਮਾ ਪਤਿਤ ਬਣੀ ਹੋਈ ਹੈ, ਹੁਣ ਉਸਨੂੰ ਪਾਵਨ ਬਣਾਉਣਾ ਹੈ। ਸਾਰਿਆਂ ਦਾ ਬਾਬਾ ਹੈ ਤਾਂ ਬੱਚੇ ਜਰੂਰ ਨਿਰਵਿਕਾਰੀ ਹੋਣੇ ਚਾਹੀਦੇ ਹਨ। ਕਿਸੇ ਵਕਤ ਸਭ ਨਿਰਵਿਕਾਰੀ ਸਨ। ਬਾਪ ਖ਼ੁਦ ਸਮਝਾਉਂਦੇ ਹਨ ਜਦੋਂ ਲਕਸ਼ਮੀ - ਨਰਾਇਣ ਦਾ ਰਾਜ ਸੀ ਉਸ ਵੇਲੇ ਸਾਰੇ ਨਿਰਵਿਕਾਰੀ ਸਨ। ਇਨੀਆਂ ਸਾਰੀਆਂ ਜੋ ਮਨੁੱਖ ਆਤਮਾਵਾਂ ਵੇਖਦੇ ਹੋ ਉਹ ਵੀ ਨਿਰਵਿਕਾਰੀ ਹੋਣਗੀਆਂ ਕਿਉਂਕਿ ਸ਼ਰੀਰ ਤੇ ਵਿਨਾਸ਼ ਹੋ ਜਾਵੇਗਾ ਬਾਕੀ ਆਤਮਾਵਾਂ ਜਾਕੇ ਨਿਰਾਕਾਰੀ ਦੁਨੀਆਂ ਵਿੱਚ ਰਹਿੰਦਿਆਂ ਹਨ। ਉੱਥੇ ਵਿਕਾਰ ਦਾ ਤੇ ਨਾਮ ਨਿਸ਼ਾਨ ਨਹੀਂ। ਸ਼ਰੀਰ ਹੀ ਨਹੀਂ ਹੈ। ਉਥੋਂ ਹੀ ਸਭ ਆਤਮਾਵਾਂ ਆਉਂਦੀਆਂ ਹਨ - ਇਸ ਦੁਨੀਆਂ ਵਿੱਚ ਪਾਰਟ ਵਜਾਉਣ। ਪਹਿਲੇ - ਪਹਿਲੇ ਭਾਰਤਵਾਸੀ ਆਉਂਦੇ ਹਨ। ਭਾਰਤ ਵਿੱਚ ਪਹਿਲਾਂ - ਪਹਿਲਾਂ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ ਤਾਂ ਹੋਰ ਸਭ ਧਰਮਾਂ ਵਾਲੇ ਨਿਰਾਕਾਰੀ ਦੁਨੀਆਂ ਵਿੱਚ ਸਨ। ਇਸ ਵੇਲੇ ਸਾਰੇ ਸਕਾਰੀ ਦੁਨੀਆਂ ਵਿੱਚ ਹਨ। ਹੁਣ ਬਾਪ ਤੁਹਾਨੂੰ ਬੱਚਿਆਂ ਨੂੰ ਨਿਰਵਿਕਾਰੀ ਬਨਾਉਂਦੇ ਹਨ, ਨਿਰਵਿਕਾਰੀ ਦੇਵੀ - ਦੇਵਤਾ ਬਣਾਉਣ ਦੇ ਲਈ। ਜਦੋਂ ਤੁਸੀਂ ਦੇਵੀ - ਦੇਵਤਾ ਬਣ ਜਾਂਦੇ ਹੋ ਤਾਂ ਤੁਹਾਡੇ ਲਈ ਜਰੂਰ ਨਵੀਂ ਦੁਨੀਆਂ ਚਾਹੀਦੀ ਹੈ। ਪੁਰਾਣੀ ਦੁਨੀਆਂ ਖਤਮ ਹੋਣੀ ਚਾਹੀਦੀ ਹੈ। ਸ਼ਾਸਤਰਾਂ ਵਿੱਚ ਮਹਾਭਾਰਤ ਲੜ੍ਹਾਈ ਵੀ ਵਿਖਾਈ ਹੋਈ ਹੈ। ਵਿਖਾਉਂਦੇ ਹਨ ਬਾਕੀ 5 ਪਾਂਡਵ ਰਹੇ ਉਹ ਵੀ ਪਹਾੜ ਤੇ ਗੱਲ ਮਰੇ। ਕੋਈ ਨਹੀਂ ਬਚਿਆ। ਅੱਛਾ ਇਨੀਆਂ ਸਭ ਆਤਮਾਵਾਂ ਕਿੱਥੇ ਗਈਆਂ? ਆਤਮਾ ਤੇ ਵਿਨਾਸ਼ ਹੁੰਦੀ ਨਹੀਂ। ਤਾਂ ਕਹਾਂਗੇ ਨਿਰਾਕਾਰੀ, ਨਿਰਵਿਕਾਰੀ ਦੁਨੀਆਂ ਵਿੱਚ ਗਈਆਂ। ਬਾਪ ਵਿਕਾਰੀ ਦੁਨੀਆਂ ਤੋਂ ਨਿਰਾਕਾਰੀ, ਨਿਰਵਿਕਾਰੀ ਦੁਨੀਆਂ ਵਿੱਚ ਲੈ ਜਾਂਦੇ ਹਨ। ਤੁਸੀਂ ਜਾਣਦੇ ਹੋ ਬਾਪ ਤੋੰ ਜਰੂਰ ਵਰਸਾ ਮਿਲਣਾ ਚਾਹੀਦਾ ਹੈ। ਹੁਣ ਦੁਖ ਵੱਧ ਗਿਆ ਹੈ। ਇਸ ਵਕਤ ਸਾਨੂੰ ਸੁਖ - ਸ਼ਾਂਤੀ ਦੋਵੇਂ ਚਾਹੀਦੇ ਹਨ। ਭਗਵਾਨ ਤੋਂ ਸਭ ਮੰਗਦੇ ਹਨ - ਹੇ ਭਗਵਾਨ ਸਾਨੂੰ ਸੁਖ ਦੇਵੋ, ਸ਼ਾਂਤੀ ਦੇਵੋ। ਹਰ ਇੱਕ ਮਨੁੱਖ ਪੁਰਸ਼ਾਰਥ ਕਰਦਾ ਹੀ ਹੈ ਧਨ ਦੇ ਲਈ। ਪੈਸਾ ਹੈ ਤਾਂ ਸੁਖ ਹੈ। ਤੁਹਾਨੂੰ ਬੇਹੱਦ ਦਾ ਬਾਪ ਤਾਂ ਬਹੁਤ ਪੈਸਾ ਦਿੰਦਾ ਹੈ। ਤੁਸੀਂ ਸਤਿਯੁਗ ਵਿੱਚ ਕਿੰਨੇ ਧਨਵਾਨ ਸੀ। ਹੀਰੇ ਜਵਾਹਰਾਂ ਦੇ ਮਹਿਲ ਸਨ। ਤੁਸੀਂ ਬੱਚੇ ਜਾਣਦੇ ਹੋ ਅਸੀਂ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਲੈਣ ਆਏ ਹਾਂ। ਸਾਰੀ ਦੁਨੀਆਂ ਤਾਂ ਨਹੀਂ ਆਵੇਗੀ। ਬਾਪ ਭਾਰਤ ਵਿੱਚ ਹੀ ਆਉਂਦੇ ਹਨ। ਭਾਰਤਵਾਸੀ ਹੀ ਇਸ ਸਮੇਂ ਨਰਕਵਾਸੀ ਹਨ ਫਿਰ ਸਵਰਗਵਾਸੀ ਬਾਪ ਬਨਾਉਂਦੇ ਹਨ। ਭਗਤੀ ਵਿੱਚ ਦੁਖ ਦੇ ਕਾਰਨ ਬੇਹੱਦ ਦੇ ਬਾਪ ਨੂੰ ਜਨਮ - ਜਨਮਾਂਤ੍ਰ ਯਾਦ ਕੀਤਾ ਹੈ। ਹੇ ਪਰਮਪਿਤਾ ਪ੍ਰਮਾਤਮਾ, ਹੇ ਕਲਿਆਣਕਾਰੀ ਦੁਖ ਹਰਤਾ, ਸੁਖਕਰਤਾ ਬਾਬਾ, ਉਨ੍ਹਾਂ ਨੂੰ ਯਾਦ ਕਰਦੇ ਹਨ ਤਾਂ ਜ਼ਰੂਰ ਉਹ ਆਉਂਦਾ ਹੀ ਹੋਵੇਗਾ। ਇਵੇਂ ਹੀ ਮੁਫ਼ਤ ਵਿੱਚ ਥੋੜ੍ਹੀ ਨਾ ਯਾਦ ਕਰਦੇ ਹਨ। ਸਮਝਦੇ ਹਨ ਭਗਵਾਨ ਬਾਪ ਆਕੇ ਭਗਤਾਂ ਨੂੰ ਫ਼ਲ ਦੇਵੇਗਾ। ਸੋ ਤਾਂ ਸਭਨੂੰ ਦਵੇਗਾ ਨਾ। ਬਾਬਾ ਤੇ ਸਭ ਦਾ ਹੈ ਨਾ।

ਤੁਸੀਂ ਜਾਣਦੇ ਹੋ ਅਸੀਂ ਸੁਖਧਾਮ ਵਿੱਚ ਜਾਵਾਂਗੇ। ਬਾਕੀ ਸਾਰੇ ਸ਼ਾਂਤੀਧਾਮ ਵਿੱਚ ਜਾਣਗੇ। ਜਦੋਂ ਸੁਖਧਾਮ ਵਿੱਚ ਹੋ ਤਾਂ ਸੁਖ - ਸ਼ਾਂਤੀ ਸਾਰੀ ਸ੍ਰਿਸ਼ਟੀ ਤੇ ਰਹਿੰਦਾ ਹੈ। ਬਾਪ ਦਾ ਤਾਂ ਬੱਚਿਆਂ ਤੇ ਲਵ ਰਹਿੰਦਾ ਹੈ ਨਾ। ਅਤੇ ਫਿਰ ਬੱਚਿਆਂ ਦਾ ਵੀ ਮਾਂ - ਬਾਪ ਤੇ ਲਵ ਰਹਿੰਦਾ ਹੈ। ਇਹ ਵੀ ਗਾਉਂਦੇ ਹਨ ਤੁਸੀਂ ਮਾਤ - ਪਿਤਾ ਜਿਸਮਾਨੀ ਮਾਤ - ਪਿਤਾ ਹੁੰਦੇ ਵੀ ਗਾਉਂਦੇ ਹਨ ਤੁਮ ਮਾਤ - ਪਿਤਾ... ਤੁਮਾਰੀ ਕ੍ਰਿਪਾ ਨਾਲ ਸੁਖ ਘਨੇਰੇ। ਲੌਕਿਕ ਮਾਂ - ਬਾਪ ਦੇ ਲਈ ਤਾਂ ਇਵੇਂ ਨਹੀਂ ਗਾਉਂਦੇ ਹਨ। ਭਾਵੇਂ ਉਹ ਵੀ ਬੱਚਿਆਂ ਨੂੰ ਸੰਭਾਲਦੇ ਹਨ, ਮਿਹਨਤ ਕਰਦੇ ਹਨ, ਵਰਸਾ ਦਿੰਦੇ ਹਨ। ਸਗਾਈ ਕਰਾਉਂਦੇ ਹਨ। ਫਿਰ ਵੀ ਸੁਖ ਘਨੇਰੇ ਪਾਰਲੌਕਿਕ ਮਾਤਾ - ਪਿਤਾ ਹੀ ਦਿੰਦੇ ਹਨ। ਹੁਣ ਤੁਸੀਂ ਹੋ ਈਸ਼ਵਰੀਏ ਧਰਮ ਦੇ ਬੱਚੇ। ਉਹ ਸਭ ਹਨ ਆਸੁਰੀ ਧਰਮ ਦੇ ਬੱਚੇ। ਸਤਿਯੁਗ ਵਿੱਚ ਕਦੇ ਕੋਈ ਧਰਮ ਦੇ ਬੱਚੇ ਨਹੀਂ ਹੁੰਦੇ ਹਨ। ਉੱਥੇ ਤਾਂ ਸੁਖ ਹੀ ਸੁਖ ਹੈ। ਦੁਖ ਦਾ ਨਾਮ - ਨਿਸ਼ਾਨ ਨਹੀਂ। ਬਾਪ ਕਹਿੰਦੇ ਹਨ- ਮੈਂ ਆਇਆ ਹਾਂ 21 ਪੀੜ੍ਹੀ ਦੇ ਲਈ ਤੁਹਾਨੂੰ ਸਵਰਗ ਦੇ ਸੁਖ ਘਨੇਰੇ ਦੇਣ।

ਹੁਣ ਤੁਸੀਂ ਜਾਣਦੇ ਹੋ ਬੇਹੱਦ ਦੇ ਬਾਪ ਤੋਂ ਅਸੀਂ ਸਵਰਗ ਦੇ ਸੁਖ ਘਨੇਰੇ ਪਾ ਰਹੇ ਹਾਂ। ਇਹ ਦੁਖ ਦੇ ਸਭ ਬੰਧਨ ਖਲਾਸ ਹੋ ਜਾਣਗੇ। ਸਤਿਯੁਗ ਵਿੱਚ ਹੈ ਸੁਖ ਦਾ ਸਬੰਧ। ਕਲਯੁਗ ਹੈ ਦੁਖ ਦਾ ਬੰਧਨ। ਬਾਪ ਸੁਖ ਦੇ ਸਬੰਧ ਵਿੱਚ ਲੈ ਜਾਂਦੇ ਹਨ। ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ ਦੁਖਹਰਤਾ ਸੁਖਕਰਤਾ। ਬਾਪ ਆਕੇ ਬੱਚਿਆਂ ਦੀ ਸੇਵਾ ਕਰਦੇ ਹਨ। ਬਾਪ ਕਹਿੰਦੇ ਹਨ - ਮੈਂ ਓਬੀਡੈਂਟ ਸਰਵੈਂਟ ਹਾਂ। ਤੁਸੀਂ ਮੈਨੂੰ ਅਧਾਕਲਪ ਯਾਦ ਕੀਤਾ ਹੈ, ਹੇ ਬਾਬਾ ਆਕੇ ਸਾਨੂੰ ਸੁਖ ਘਨੇਰੇ ਦਵੋ। ਹੁਣ ਮੈਂ ਆਇਆ ਹਾਂ ਦੇਣ ਤਾਂ ਫਿਰ ਸ਼੍ਰੀਮਤ ਤੇ ਚਲਣਾ ਹੈ। ਉਹ ਮ੍ਰਿਤੂਲੋਕ ਸਭ ਖਤਮ ਹੋ ਜਾਣ ਵਾਲਾ ਹੈ। ਅਮਰਲੋਕ ਸਥਾਪਨ ਹੁੰਦਾ ਹੈ। ਅਮਰਪੁਰੀ ਵਿੱਚ ਜਾਣ ਲਈ ਅਮਰਨਾਥ ਬਾਬਾ ਤੋਂ ਤੁਸੀਂ ਅਮਰਕਥਾ ਸੁਣਦੇ ਹੋ। ਉੱਥੇ ਤਾਂ ਕੋਈ ਮਰਦਾ ਨਹੀਂ। ਮੂੰਹ ਤੋਂ ਕੱਦੇ ਇਵੇਂ ਨਹੀਂ ਕਹਿਣਗੇ ਫਲਾਣਾ ਮਰ ਗਿਆ। ਆਤਮਾ ਕਹਿੰਦੀ ਹੈ ਮੈਂ ਇਹ ਜੜਜੜ੍ਹੀਭੂਤ ਸ਼ਰੀਰ ਛੱਡ ਕੇ ਨਵਾਂ ਲੈਂਦਾ ਹਾਂ। ਉਹ ਤੇ ਚੰਗਾ ਹੋਇਆ ਨਾ। ਉੱਥੇ ਕੋਈ ਬਿਮਾਰੀ ਆਦਿ ਹੁੰਦੀ ਨਹੀਂ। ਮ੍ਰਿਤੂਲੋਕ ਦਾ ਨਾਮ ਨਹੀਂ। ਮੈਂ ਆਇਆ ਹਾਂ ਤੁਹਾਨੂੰ ਅਮਰਪੁਰੀ ਦਾ ਮਾਲਿਕ ਬਣਾਉਣ। ਉੱਥੇ ਜਦੋਂ ਤੁਸੀਂ ਰਾਜ ਕਰੋਗੇ ਤਾਂ ਮ੍ਰਿਤੂਲੋਕ ਦਾ ਕੁਝ ਵੀ ਯਾਦ ਨਹੀਂ ਰਹੇਗਾ। ਹੇਠਾਂ ਉੱਤਰਦੇ - ਉੱਤਰਦੇ ਅਸੀਂ ਕੀ ਬਣਾਂਗੇ, ਇਹ ਵੀ ਪਤਾ ਨਹੀਂ ਰਹਿੰਦਾ। ਨਹੀਂ ਤਾਂ ਸੁਖ ਹੀ ਉਡ ਜਾਣ। ਇੱਥੇ ਤਾਂ ਤੁਹਾਨੂੰ ਸਾਰਾ ਚਕ੍ਰ ਬੁੱਧੀ ਵਿੱਚ ਰੱਖਣਾ ਹੈ। ਬਰੋਬਰ ਸਵਰਗ ਸੀ, ਹੁਣ ਨਰਕ ਹੈ ਤਾਂ ਤੇ ਬਾਪ ਨੂੰ ਬੁਲਾਉਂਦੇ ਹਨ। ਤੁਸੀਂ ਆਤਮਾਵਾਂ ਸ਼ਾਂਤੀਧਾਮ ਦੀਆਂ ਰਹਿਣ ਵਾਲੀਆਂ ਹੋ। ਇੱਥੇ ਆਕੇ ਪਾਰਟ ਵਜਾਉਂਦੇ ਹੋ। ਇੱਥੋਂ ਤੁਸੀਂ ਸੰਸਕਾਰ ਲੈ ਜਾਵੋਗੇ ਘਰ। ਫਿਰ ਉਥੋਂ ਆਕੇ ਨਵਾਂ ਸ਼ਰੀਰ ਧਾਰਨ ਕਰ ਰਾਜ ਕਰੋਗੇ। ਹੁਣ ਤੁਹਾਨੂੰ ਨਿਰਾਕਾਰੀ, ਆਕਾਰੀ ਅਤੇ ਸਾਕਾਰੀ ਦੁਨੀਆਂ ਦਾ ਸਮਾਚਾਰ ਸੁਨਾਉਂਦੇ ਹਾਂ। ਸਤਿਯੁਗ ਵਿੱਚ ਥੋੜ੍ਹੀ ਨਾ ਇਹ ਪਤਾ ਪਵੇਗਾ। ਉੱਥੇ ਤਾਂ ਸਿਰ੍ਫ ਰਾਜ ਕਰਾਂਗੇ। ਡਰਾਮੇ ਨੂੰ ਹੁਣ ਤੁਸੀਂ ਜਾਣਦੇ ਹੋ। ਤੁਹਾਡੀ ਆਤਮਾ ਜਾਣਦੀ ਹੈ ਸਤਿਯੁਗ ਦੇ ਲਈ ਅਸੀਂ ਪੁਰਸ਼ਾਰਥ ਕਰ ਰਹੇ ਹਾਂ। ਸਵਰਗ ਵਿੱਚ ਚੱਲਣ ਲਾਇਕ ਜਰੂਰ ਬਣਾਂਗੇ। ਆਪਣਾ ਵੀ ਕਲਿਆਣ ਅਤੇ ਦੂਜਿਆਂ ਦਾ ਵੀ ਕਲਿਆਣ ਕਰਾਂਗੇ। ਫਿਰ ਉਨ੍ਹਾਂ ਦੀ ਅਸ਼ੀਰਵਾਦ ਤੁਹਾਡੇ ਸਿਰ ਤੇ ਆਉਂਦੀ ਰਹੇਗੀ। ਤੁਹਾਡਾ ਪਲਾਨ ਵੇਖੋ ਕਿਵੇਂ ਦਾ ਹੈ। ਇਸ ਸਮੇਂ ਸਭ ਦਾ ਆਪਣਾ - ਆਪਣਾ ਪਲਾਨ ਹੈ। ਬਾਪ ਦਾ ਵੀ ਪਲਾਨ ਹੈ ਉਹ ਲੋਕੀ ਡੈਮਜ ਆਦਿ ਬਨਾਉਂਦੇ ਹਨ ਤਾਂ ਬਿਜਲੀ ਆਦਿ ਤੇ ਕਿੰਨੇਂ ਕਰੋੜਾਂ ਰੁਪਏ ਖਰਚ ਕਰਦੇ ਹਨ। ਬਾਪ ਸਮਝਾਉਂਦੇ ਹਨ ਹੁਣ ਉਹ ਸਭ ਹਨ ਆਸੁਰੀ ਪਲਾਨ। ਸਾਡਾ ਹੈ ਈਸ਼ਵਰੀਏ ਪਲਾਨ। ਹੁਣ ਕਿਸ ਦਾ ਪਲਾਨ ਵਿਜੇ ਨੂੰ ਪਾਵੇਗਾ? ਉਹ ਤਾਂ ਆਪਸ ਵਿੱਚ ਹੀ ਲੜ ਪੈਣਗੇ। ਸਭ ਦਾ ਪਲਾਨ ਮਿੱਟੀ ਦੇ ਵਿੱਚ ਮਿਲ ਜਾਵੇਗਾ। ਉਹ ਕੋਈ ਸਵਰਗ ਦੀ ਸਥਾਪਨਾ ਤੇ ਨਹੀਂ ਕਰਦੇ ਹਨ। ਉਹ ਜੋ ਕੁਝ ਕਰਦੇ ਹਨ ਦੁਖ ਦੇ ਲਈ। ਬਾਪ ਦਾ ਤਾਂ ਪਲਾਨ ਹੈ ਸਵਰਗ ਬਣਾਉਣ ਦਾ। ਨਰਕਵਾਸੀ ਮਨੁੱਖ ਨਰਕ ਵਿੱਚ ਹੀ ਰਹਿਣ ਦੇ ਲਈ ਪਲਾਨ ਬਨਾਉਂਦੇ ਹਨ। ਬਾਬਾ ਦਾ ਪਲਾਨ ਸਵਰਗ ਬਣਾਉਣ ਦਾ ਚੱਲ ਰਿਹਾ ਹੈ। ਤਾਂ ਤੁਹਾਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ ਨਾ। ਗਾਉਂਦੇ ਵੀ ਹਨ ਤੁਹਾਡੀ ਕ੍ਰਿਪਾ ਵਿੱਚ ਸੁਖ ਘਨੇਰੇ। ਉਹ ਤਾਂ ਪੁਰਸ਼ਾਰਥ ਕਰ ਲੈਣਾ ਹੈ ਨਾ। ਬਾਪ ਕਹਿੰਦੇ ਹਨ ਜੋ ਚਾਹੀਦਾ ਹੈ ਉਹ ਲਵੋ। ਭਾਵੇਂ ਵਿਸ਼ਵ ਦੇ ਮਾਲਿਕ ਰਾਜਾ - ਰਾਣੀ ਬਣੋ, ਭਾਵੇਂ ਫਿਰ ਦਾਸ - ਦਾਸੀ ਬਣੋ। ਜਿਨਾਂ ਪੁਰਸ਼ਾਰਥ ਕਰੋਗੇ। ਬਾਪ ਸਿਰ੍ਫ ਕਹਿੰਦੇ ਹਨ ਇੱਕ ਤਾਂ ਪਵਿੱਤਰ ਬਣੋ ਅਤੇ ਹਰ ਇੱਕ ਨੂੰ ਬਾਪ ਦਾ ਪਰਿਚੈ ਦਿੰਦੇ ਰਹੋ। ਅਲਫ਼ ਨੂੰ ਯਾਦ ਕਰੋ ਤਾਂ ਬੇ - ਬਾਦਸ਼ਾਹੀ ਤੁਹਾਡੀ। ਬਾਪ ਨੂੰ ਯਾਦ ਕਰਨ ਵਿੱਚ ਹੀ ਮਾਇਆ ਇਤਨੇ ਵਿਘਨ ਪਾਉਂਦੀ ਹੈ। ਬੁੱਧੀਯੋਗ ਤੋੜ ਦਿੰਦੀ ਹੈ। ਬਾਪ ਕਹਿੰਦੇ ਹਨ, ਜਿਨਾਂ ਮੈਨੂੰ ਯਾਦ ਕਰੋਗੇ ਤਾਂ ਪਾਪ ਵੀ ਭਸੱਮ ਹੋਣਗੇ ਅਤੇ ਉੱਚ ਪਦਵੀ ਵੀ ਪਾਵੋਗੇ ਇਸਲਈ ਭਾਰਤ ਦਾ ਪ੍ਰਾਚੀਨ ਯੋਗ ਮਸ਼ਹੂਰ ਹੈ। ਬਾਪ ਨੂੰ ਲਿਬਰੇਟਰ ਵੀ ਕਹਿੰਦੇ ਹਨ। 21 ਜਨਮ ਦੇ ਲਈ ਬਾਪ ਤੁਹਾਨੂੰ ਦੁਖ ਤੋਂ ਲਿਬਰੇਟ ਕਰਦੇ ਹਨ। ਭਾਰਤਵਾਸੀ ਸੁਖਧਾਮ ਵਿੱਚ ਹੋਣਗੇ, ਬਾਕੀ ਸਭ ਸ਼ਾਂਤੀਧਾਮ ਵਿੱਚ ਹੋਣਗੇ। ਨਿਰਾਕਾਰੀ ਦੁਨੀਆਂ ਅਤੇ ਸਕਾਰੀ ਦੁਨੀਆਂ ਦਾ ਪਲਾਨ ਵਿਖਾਉਣ ਨਾਲ ਝੱਟ ਸਮਝ ਜਾਣਗੇ ਹੋਰ ਧਰਮ ਵਾਲੇ ਸਵਰਗ ਵਿੱਚ ਆ ਨਾ ਸਕਣ। ਸਵਰਗ ਵਿੱਚ ਤੇ ਹਨ ਹੀ ਦੇਵੀ - ਦੇਵਤੇ। ਇਹ ਡਰਾਮਾ ਦੀ ਨਾਲੇਜ ਬਾਪ ਦੇ ਸਿਵਾਏ ਕੋਈ ਸਮਝਾ ਨਹੀਂ ਸਕਦਾ। ਬੱਚੇ ਆਉਂਦੇ ਹੀ ਹਨ ਬਾਪ ਤੋਂ ਵਰਸਾ ਲੈਣ। ਸੁਖ ਘਨੇਰੇ ਤਾਂ ਹਨ ਹੀ ਸਤਿਯੁਗ ਵਿੱਚ। ਬਾਦ ਵਿੱਚ ਰਾਵਣ ਰਾਜ ਹੁੰਦਾ ਹੈ। ਉਸ ਵਿੱਚ ਹੁੰਦੇ ਹਨ ਦੁਖ ਘਨੇਰੇ। ਹੁਣ ਤੁਸੀਂ ਸਮਝਦੇ ਹੋ ਬਾਬਾ ਸਾਨੂੰ ਸੱਚੀ - ਸੱਚੀ ਕਥਾ ਸੁਣਾਕੇ ਅਮਰਲੋਕ ਵਿੱਚ ਜਾਣ ਦੇ ਲਾਇਕ ਬਨਾਉਂਦੇ ਹਨ। ਹੁਣ ਅਜਿਹੇ ਕਰਮ ਕਰਦੇ ਹੋ ਤਾਂ ਤੇ 21 ਜਨਮਾਂ ਦੇ ਲਈ ਧਨਵਾਨ ਬਣਦੇ ਹੋ। ਕਹਿੰਦੇ ਵੀ ਹਨ, ਧਨਵਾਨ ਭਵ, ਪੁੱਤਰਵਾਨ ਭਵ ਉੱਥੇ ਇੱਕ ਬੱਚਾ, ਇੱਕ ਬੱਚੀ ਉੱਥੇ ਜਰੂਰ ਹੋਣਗੇ। ਆਯੂਸ਼ਵਾਨ ਭਵ, ਤੁਹਾਡੀ ਉੱਮਰ ਵੀ 150 ਵਰ੍ਹੇ ਹੋਵੇਗੀ। ਅਕਾਲੇ ਮ੍ਰਿਤੂ ਕਦੇ ਹੁੰਦਾ ਨਹੀਂ। ਇਹ ਬਾਪ ਹੀ ਸਮਝਾਉਂਦੇ ਹਨ। ਤੁਸੀਂ ਅੱਧਾਕਲਪ ਸਾਨੂੰ ਪੁਕਾਰਦੇ ਆਏ ਹੋ। ਸੰਨਿਆਸੀ ਇਵੇਂ ਕਹਿਣਗੇ ਕੀ? ਉਹ ਕੀ ਜਾਨਣ! ਬਾਪ ਕਿੰਨਾ ਪਿਆਰ ਨਾਲ ਬੈਠ ਸਮਝਾਉਂਦੇ ਹਨ। ਬੱਚੇ, ਇਹ ਇੱਕ ਜਨਮ ਜੇਕਰ ਪਾਵਨ ਬਣੋਗੇ ਤਾਂ 21 ਜਨਮ ਪਾਵਨ ਦੁਨੀਆਂ ਦੇ ਮਾਲਿਕ ਬਣੋਗੇ। ਪਵਿੱਤਰਤਾ ਵਿੱਚ ਤੇ ਸੁਖ ਹੈ ਨਾ। ਤੁਸੀਂ ਪਵਿੱਤਰ ਦੈਵੀ ਧਰਮ ਵਾਲੇ ਸੀ। ਹੁਣ ਅਪਵਿਤ੍ਰ ਬਣ ਦੁਖ ਵਿੱਚ ਆਏ ਹੋ। ਸਵਰਗ ਵਿੱਚ ਨਿਰਵਿਕਾਰੀ ਸਨ, ਹੁਣ ਨਿਰਵਿਕਾਰੀ ਬਣਨ ਨਾਲ ਨਰਕ ਵਿੱਚ ਦੁਖੀ ਹੋਏ ਹੋ। ਬਾਪ ਤਾਂ ਪੁਰਸ਼ਾਰਥ ਕਰਾਉਣਗੇ ਨਾ। ਸਵਰਗ ਦੇ ਮਹਾਰਾਜਾ - ਮਹਾਰਾਣੀ ਬਣੋਂ। ਤੁਹਾਡੇ ਬਾਬਾ ਮੰਮਾ ਬਣਦੇ ਹਨ ਨਾ ਤਾਂ ਤੁਸੀਂ ਵੀ ਪੁਰਸ਼ਾਰਥ ਕਰੋ, ਇਸ ਵਿੱਚ ਮੁੰਝਣ ਦੀ ਕੋਈ ਗੱਲ ਹੀ ਨਹੀਂ। ਬਾਪ ਤਾਂ ਕਿਸੇ ਨੂੰ ਪੈਰ ਪੈਣ ਵੀ ਨਹੀਂ ਦਿੰਦੇ।

ਬਾਪ ਸਮਝਾਉਂਦੇ ਹਨ ਅਸੀਂ ਤੁਹਾਨੂੰ ਸੋਨੇ ਹੀਰੇ ਦੇ ਮਹਿਲ ਦੇਵਾਂਗੇ। ਸਵਰਗ ਦਾ ਮਾਲਿਕ ਬਣਾਇਆ। ਫਿਰ ਅੱਧਾਕਲਪ ਤੁਸੀਂ ਭਗਤੀ ਮਾਰਗ ਵਿੱਚ ਮੱਥਾ ਘਿਸਦੇ ਆਏ, ਪੈਸਾ ਵੀ ਦਿੰਦੇ ਆਏ। ਉਹ ਸੋਨੇ ਦੇ ਮਹਿਲ ਕਿੱਥੇ ਗਏ? ਤੁਸੀਂ ਸਵਰਗ ਤੋਂ ਉੱਤਰਦੇ - ਉੱਤਰਦੇ ਨਰਕ ਵਿੱਚ ਆਕੇ ਪਏ ਹੋ। ਹੁਣ ਤੁਹਾਨੂੰ ਫਿਰ ਸਵਰਗ ਵਿੱਚ ਲੈ ਜਾਂਦਾ ਹਾਂ। ਤੁਹਾਨੂੰ ਕੋਈ ਤਕਲੀਫ ਨਹੀਂ ਦਿੰਦਾ ਹੈ। ਸਿਰ੍ਫ ਮੈਨੂੰ ਯਾਦ ਕਰੋ ਅਤੇ ਪਵਿੱਤਰ ਬਣੋ। ਭਾਵੇਂ ਇੱਕ ਪੈਸਾ ਵੀ ਨਾ ਦਵੋ। ਖਾਓ, ਪਿਓ, ਪੜ੍ਹੋ, ਰੀਫਰੈਸ਼ ਹੋ ਚਲੇ ਜਾਵੋ। ਬਾਬਾ ਤਾਂ ਸਿਰ੍ਫ ਪੜ੍ਹਾਉਂਦੇ ਹਨ। ਪੜ੍ਹਾਈ ਦਾ ਪੈਸਾ ਕੁਝ ਨਹੀਂ ਲੈਂਦੇ ਹਨ। ਕਹਿੰਦੇ ਹਨ ਬਾਬਾ ਅਸੀਂ ਦਵਾਂਗੇ ਜਰੂਰ, ਨਹੀਂ ਤਾਂ ਉੱਥੇ ਮਹਿਲ ਆਦਿ ਕਿਵੇਂ ਮਿਲਣਗੇ। ਭਗਤੀਮਾਰਗ ਵਿੱਚ ਵੀ ਤੁਸੀਂ ਈਸ਼ਵਰ ਅਰਥ ਦਾਨ ਗਰੀਬਾਂ ਨੂੰ ਦਿੰਦੇ ਸੀ, ਫ਼ਲ ਵੀ ਈਸ਼ਵਰ ਦਵੇਗਾ। ਗਰੀਬ ਥੋੜ੍ਹੀ ਨਾ ਦਵੇਗਾ। ਪਰੰਤੂ ਉਹ ਮਿਲਦਾ ਹੈ ਇੱਕ ਜਨਮ ਲਈ। ਹੁਣ ਤਾਂ ਬਾਬਾ ਤੁਸੀਂ ਡਾਇਰੈਕਟ ਆਏ ਹੋ। ਅਸੀਂ ਇਹ ਥੋੜ੍ਹੇ ਪੈਸੇ ਦਿੰਦੇ ਹਾਂ, ਤੁਸੀਂ ਸਾਨੂੰ 21 ਜਨਮ ਦੇ ਲਈ ਸਵਰਗ ਵਿੱਚ ਦੇਣਾ। ਬਾਪ ਸਭਨੂੰ ਸਾਹੂਕਾਰ ਬਣਾ ਦਿੰਦੇ ਹਨ। ਪੈਸੇ ਦਿੰਦੇ ਹੋ ਤਾਂ ਤੁਹਾਡੇ ਹੀ ਰਹਿਣ ਦੇ ਲਈ ਮਕਾਨ ਆਦਿ ਬਨਾਉਂਦੇ ਹਨ। ਨਹੀਂ ਤਾਂ ਇਹ ਸਭ ਕਿਵੇਂ ਬਣਨਗੇ। ਬੱਚੇ ਹੀ ਇਹ ਮਕਾਨ ਆਦਿ ਬਨਾਉਂਦੇ ਹਨ ਨਾ। ਸ਼ਿਵਬਾਬਾ ਕਹਿੰਦੇ ਹਨ ਮੈਨੂੰ ਤੇ ਇਨਾਂ ਵਿੱਚ ਰਹਿਣਾ ਨਹੀਂ ਹੈ। ਸ਼ਿਵਬਾਬਾ ਤਾਂ ਨਿਰਾਕਾਰ ਦਾਤਾ ਹੈ ਨਾ। ਤੁਸੀਂ ਦਿੰਦੇ ਹੋ ਤੁਹਾਨੂੰ 21 ਜਨਮਾਂ ਦੇ ਲਈ ਫ਼ਲ ਦਿੰਦੇ ਹਨ। ਮੈਂ ਤਾਂ ਤੁਹਾਡੇ ਸਵਰਗ ਵਿੱਚ ਹੀ ਨਹੀਂ ਆਵਾਂਗਾ। ਮੈਨੂੰ ਨਰਕ ਵਿੱਚ ਆਉਣਾ ਪੈਂਦਾ ਹੈ, ਤੁਹਾਨੂੰ ਨਰਕ ਵਿਚੋਂ ਕੱਢਣ ਦੇ ਲਈ। ਤੁਹਾਡੇ ਗੁਰੂ ਲੋਕ ਤਾਂ ਹੋਰ ਵੀ ਦੁੱਬਣ ਵਿੱਚ ਫਸਾ ਦਿੰਦੇ ਹਨ। ਉਹ ਕੋਈ ਸਦਗਤੀ ਨਹੀਂ ਦਿੰਦੇ। ਹੁਣ ਬਾਪ ਆਏ ਹਨ ਪਵਿੱਤਰ ਦੁਨੀਆਂ ਵਿੱਚ ਲੈ ਚੱਲਣ ਫਿਰ ਅਜਿਹੇ ਬਾਪ ਨੂੰ ਯਾਦ ਕਿਉਂ ਨਹੀਂ ਕਰਦੇ। ਬਾਪ ਕਹਿੰਦੇ ਹਨ - ਕੁਝ ਵੀ ਪੈਸਾ ਨਾ ਦਵੋ ਸਿਰ੍ਫ ਮੈਨੂੰ ਯਾਦ ਕਰੋ ਤਾਂ ਪਾਪ ਨਾਸ਼ ਹੋਣਗੇ ਅਤੇ ਮੇਰੇ ਕੋਲ ਆ ਜਾਵੋਗੇ। ਇਹ ਮਕਾਨ ਆਦਿ ਤੁਸੀਂ ਬੱਚਿਆਂ ਨੇ ਆਪਣੇ ਲਈ ਹੀ ਬਣਾਏ ਹਨ। ਇੱਥੇ ਚਾਵਲ ਮੁੱਠੀ ਦਾ ਗਾਇਨ ਹੈ ਨਾ। ਗਰੀਬ ਆਪਣੀ ਹਿਮੰਤ ਅਨੁਸਾਰ ਜਿੰਨਾਂ ਦਿੰਦੇ ਹਨ ਉਤਨਾ ਉਨ੍ਹਾਂ ਦਾ ਵੀ ਬਣਦਾ ਹੈ। ਜਿੰਨਾ ਸਾਹੂਕਾਰ ਦੀ ਪਦਵੀ ਉਤਨੀ ਗਰੀਬ ਦੀ। ਦੋਵਾਂ ਦਾ ਇੱਕ ਹੋ ਜਾਂਦਾ ਹੈ। ਗਰੀਬ ਦੇ ਕੋਲ ਹੈ ਹੀ 100 ਰੁਪਏ ਉਸ ਵਿਚੋਂ ਇੱਕ ਰੁਪਈਆ ਦੇਵੇ, ਸਾਹੂਕਾਰ ਤੇ ਬਹੁਤ ਹਨ ਉਹ 100 ਰੁਪਈਏ ਦੇਣ, ਦੋਵਾਂ ਦਾ ਇੱਕ ਹੀ ਫਲ ਹੋਵੇਗਾ, ਇਸਲਈ ਬਾਪ ਨੂੰ ਗਰੀਬ - ਨਵਾਜ਼ ਕਿਹਾ ਜਾਂਦਾ ਹੈ ਨਾ। ਸਭ ਤੋਂ ਗਰੀਬ ਹੈ ਭਾਰਤ। ਉਨ੍ਹਾਂਨੂੰ ਹੀ ਮੈਂ ਆਕੇ ਸਾਹੂਕਾਰ ਬਣਾਉਂਦਾ ਹਾਂ। ਗਰੀਬ ਨੂੰ ਹੀ ਦਾਨ ਦਿੱਤਾ ਜਾਂਦਾ ਹੈ ਨਾ। ਕਿੰਨਾਂ ਕਲੀਅਰ ਕਰ ਬਾਬਾ ਸਮਝਾਉਂਦੇ ਹਨ। ਬੱਚੇ ਹੁਣ ਮੌਤ ਸਾਹਮਣੇ ਖੜ੍ਹਾ ਹੈ, ਹੁਣ ਜਲਦੀ - ਜਲਦੀ ਕਰੋ। ਯਾਦ ਦੀ ਰਫ਼ਤਾਰ ਵਧਾਓ। ਮੋਸ੍ਟ ਸਵੀਟ ਬਾਬਾ ਨੂੰ ਜਿੰਨਾਂ ਯਾਦ ਕਰੋਗੇ ਉਤਨਾ ਵਰਸਾ ਮਿਲੇਗਾ। ਤੁਸੀਂ ਬਹੁਤ ਧਨਵਾਨ ਬਣੋਗੇ। ਬਾਪ ਤੁਹਾਨੂੰ ਇੰਝ ਨਹੀਂ ਕਹਿੰਦੇ ਹਨ ਕੀ ਮੱਥਾ ਟੇਕੋ। ਮੇਲੇ ਮਲੱਖੜੇ ਵਿੱਚ ਜਾਵੋ। ਨਹੀਂ ਘਰ ਬੈਠੇ ਬਾਪ ਅਤੇ ਵਰਸੇ ਨੂੰ ਯਾਦ ਕਰੋ। ਬਸ। ਬਾਪ ਹੈ ਬਿੰਦੀ। ਉਨ੍ਹਾਂ ਨੂੰ ਪਰਮਪਿਤਾ ਪਰਮਾਤਮਾ ਕਿਹਾ ਜਾਂਦਾ ਹੈ। ਸੁਪ੍ਰੀਮ ਸੋਲ ਸਭ ਤੋਂ ਉੱਚ ਤੋਂ ਉੱਚ ਹੈ। ਬਾਪ ਕਹਿੰਦੇ ਹਨ ਮੈਂ ਵੀ ਬਿੰਦੀ ਹਾਂ, ਤੁਸੀਂ ਵੀ ਬਿੰਦੀ ਹੋ। ਸਿਰ੍ਫ ਭਗਤੀ ਮਾਰਗ ਦੇ ਲਈ ਮੇਰਾ ਵੱਡਾ ਰੂਪ ਬਣਾਕੇ ਰੱਖਿਆ ਹੈ। ਨਹੀਂ ਤਾਂ ਬਿੰਦੀ ਦੀ ਪੂਜਾ ਕਿਵੇਂ ਕਰਣ। ਉਨ੍ਹਾਂ ਨੂੰ ਕਹਿੰਦੇ ਵੀ ਹਨ ਸ਼ਿਵਬਾਬਾ। ਕਿਸਨੇ ਕਿਹਾ? ਹੁਣ ਤੁਸੀਂ ਕਹਿੰਦੇ ਹੋ ਸ਼ਿਵਬਾਬਾ ਸਾਨੂੰ ਵਰਸਾ ਦੇ ਰਹੇ ਹਨ। ਵੰਡਰ ਹੈ ਨਾ। 84 ਦਾ ਚੱਕਰ ਫਿਰਦਾ ਰਹਿੰਦਾ ਹੈ। ਕਈ ਵਾਰੀ ਤੁਸੀਂ ਵਰਸਾ ਲੀਤਾ ਹੈ ਅਤੇ ਲੈਂਦੇ ਹੀ ਰਹੋਗੇ। ਕਿੰਨੀ ਚੰਗੀ ਤਰ੍ਹਾਂ ਬਾਪ ਬੈਠ ਸਮਝਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮੌਤ ਸਾਹਮਣੇ ਖੜ੍ਹਾ ਹਰ ਇਸਲਈ ਹੁਣ ਯਾਦ ਦੀ ਰਫ਼ਤਾਰ ਨੂੰ ਵਧਾਉਣਾ ਹੈ। ਸਤਿਯੁਗੀ ਦੁਨੀਆਂ ਵਿੱਚ ਉੱਚ ਪਦਵੀ ਪਾਉਣ ਦਾ ਪੂਰਾ ਪੁਰਸ਼ਾਰਥ ਕਰਨਾ ਹੈ।

2. ਆਪਣਾ ਅਤੇ ਦੂਜਿਆਂ ਦਾ ਕਲਿਆਣ ਕਰ ਅਸ਼ੀਰਵਾਦ ਲੈਣੀ ਹੈ। ਪਵਿੱਤਰ ਦੁਨੀਆਂ ਵਿੱਚ ਚੱਲਣ ਦੇ ਲਈ ਪਵਿੱਤਰ ਜਰੂਰ ਬਣਨਾ ਹੈ।

ਵਰਦਾਨ:-
ਨਵੇਂ ਜੀਵਨ ਦੀ ਸਮ੍ਰਿਤੀ ਨਾਲ ਕਰਮਿੰਦਰੀਆਂ ਤੇ ਵਿਜੇ ਪ੍ਰਾਪਤ ਕਰਨ ਵਾਲੇ ਮਰਜੀਵਾ ਭਵ:

ਜੋ ਬੱਚੇ ਪੂਰਾ ਮਰਜੀਵਾ ਬਣ ਗਏ ਉਨ੍ਹਾਂ ਨੂੰ ਕਰਮਿੰਦਰੀਆਂ ਦੀ ਆਕਰਸ਼ਣ ਹੋ ਨਹੀਂ ਸਕਦੀ। ਮਰਜੀਵਾ ਬਣੇ ਮਤਲਬ ਸਭ ਪਾਸਿਓਂ ਮਰ ਚੁੱਕੇ, ਪੁਰਾਣੀ ਉੱਮਰ ਖਤਮ ਹੋਈ। ਜਦੋਂ ਨਵਾਂ ਜਨਮ ਹੋਇਆ, ਤਾਂ ਨਵੇਂ ਜਨਮ, ਨਵੀਂ ਜੀਵਨ ਵਿੱਚ ਕਰਮਿੰਦਰੀਆਂ ਦੇ ਵਸ਼ ਹੋ ਕਿਵੇਂ ਸਕਦੇ। ਬ੍ਰਹਮਾਕੁਮਾਰ - ਕੁਮਾਰੀ ਦੇ ਨਵੇਂ ਜੀਵਨ ਵਿੱਚ ਕਰਮਿੰਦਰੀਆਂ ਦੇ ਵਸ਼ ਹੋਣਾ ਕੀ ਚੀਜ ਹੁੰਦੀ ਹੈ - ਇਸ ਨਾਲੇਜ ਤੋੰ ਵੀ ਪਰੇ। ਸ਼ੂਦ੍ਰ ਪਨ ਦਾ ਜਰਾ ਵੀ ਸਾਹ ਮਤਲਬ ਸੰਸਕਾਰ ਕਿਤੇ ਅਟਕਾ ਹੋਇਆ ਨਾ ਹੋਵੇ।

ਸਲੋਗਨ:-
ਅਮ੍ਰਿਤਵੇਲੇ ਦਿਲ ਵਿੱਚ ਪ੍ਰਮਾਤਮ ਸਨੇਹ ਨੂੰ ਸਮਾ ਲਵੋ ਤਾਂ ਹੋਰ ਕੋਈ ਸਨੇਹ ਆਕਰਸ਼ਿਤ ਨਹੀਂ ਕਰ ਸਕਦਾ।