09.11.23 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਦੇਹ
ਅਭਿਮਾਨ ਵਿੱਚ ਆਉਣ ਤੇ ਹੀ ਮਾਇਆ ਦੀ ਚਮਾਟ ਲਗਦੀ ਹੈ, ਦੇਹੀ ਅਭਿਮਾਨੀ ਰਹੋ ਤਾਂ ਬਾਪ ਦੀ ਹਰ
ਸ਼੍ਰੀਮਤ ਦਾ ਪਾਲਣ ਕਰ ਸਕੋਗੇ"
ਪ੍ਰਸ਼ਨ:-
ਬਾਪ ਦੇ ਕੋਲ ਦੋ
ਤਰ੍ਹਾਂ ਦੇ ਪੁਰਸ਼ਾਰਥੀ ਬੱਚੇ ਹਨ, ਉਹ ਕਿਹੜੇ?
ਉੱਤਰ:-
ਇੱਕ ਬੱਚੇ ਹਨ ਜੋ ਬਾਪ ਤੋਂ ਪੂਰਾ - ਪੂਰਾ ਵਰਸਾ ਲੈਣ ਦਾ ਪੁਰਸ਼ਾਰਥ ਕਰਦੇ ਹਨ, ਹਰ ਕਦਮ ਤੇ ਬਾਪ
ਦੀ ਸਲਾਹ ਲੈਂਦੇ ਹਨ। ਦੂਸਰੇ ਫਿਰ ਅਜਿਹੇ ਵੀ ਬੱਚੇ ਹਨ ਜੋ ਬਾਪ ਨੂੰ ਫ਼ਾਰਗ਼ਤੀ ਦੇਣ ਦਾ ਪੁਰਸ਼ਾਰਥ
ਕਰਦੇ ਹਨ। ਕੋਈ ਹਨ ਜੋ ਦੁੱਖ ਤੋਂ ਛੁੱਟਣ ਦੇ ਲਈ ਬਾਪ ਨੂੰ ਬਹੁਤ - ਬਹੁਤ ਯਾਦ ਕਰਦੇ ਹਨ, ਕੋਈ ਫਿਰ
ਦੁੱਖ ਵਿੱਚ ਫੰਸਨਾ ਚਾਉਂਦੇ ਹਨ, ਇਹ ਵੀ ਵੰਡਰ ਹੈ ਨਾ।
ਗੀਤ:-
ਮਹਿਫ਼ਿਲ ਮੇਂ
ਜਲ ਉਠੀ ਸ਼ਮਾ...
ਓਮ ਸ਼ਾਂਤੀ
ਬੱਚਿਆਂ ਨੇ ਗੀਤ ਤਾਂ ਬਹੁਤ ਵਾਰੀ ਸੁਣਿਆ ਹੈ। ਨਵੇਂ ਬੱਚੇ ਫਿਰ ਨਵੇਂ ਸਿਰੇ ਸੁਣਦੇ ਹੋਣਗੇ ਜਦਕਿ
ਬਾਪ ਆਉਂਦੇ ਹਨ ਤਾਂ ਆਕੇ ਆਪਣਾ ਪਰਿਚੈ ਦਿੰਦੇ ਹਨ। ਬੱਚਿਆਂ ਨੂੰ ਪਰਿਵਾਰ ਮਿਲਿਆ ਹੋਇਆ ਹੈ। ਜਾਣਦੇ
ਹਨ ਹੁਣ ਅਸੀਂ ਬੇਹੱਦ ਦੇ ਮਾਤਾ - ਪਿਤਾ ਦੀ ਸੰਤਾਨ ਬਣੇ ਹਾਂ। ਜਰੂਰ ਮਨੁੱਖ ਸ੍ਰਿਸ਼ਟੀ ਦਾ ਰਚਿਯਤਾ
ਮਾਤਾ - ਪਿਤਾ ਹੈ। ਪ੍ਰੰਤੂ ਮਾਇਆ ਨੇ ਮਨੁੱਖਾਂ ਦੀ ਬੁੱਧੀ ਬਿਲਕੁਲ ਡੈਡ ਕਰ ਦਿੱਤੀ ਹੈ। ਇਤਨੀ
ਸਧਾਰਨ ਗੱਲ ਬੁੱਧੀ ਵਿੱਚ ਨਹੀਂ ਬੈਠਦੀ। ਕਹਿੰਦੇ ਤਾਂ ਸਾਰੇ ਹਨ ਕਿ ਸਾਨੂੰ ਭਗਵਾਨ ਨੇ ਪੈਦਾ ਕੀਤਾ
ਹੈ। ਤਾਂ ਜਰੂਰ ਮਾਤਾ - ਪਿਤਾ ਹੋਣਗੇ! ਭਗਤੀ ਮਾਰਗ ਵਿੱਚ ਯਾਦ ਵੀ ਕਰਦੇ ਹਨ। ਹਰ ਧਰਮ ਵਾਲੇ ਗੌਡ
ਫਾਦਰ ਨੂੰ ਜਰੂਰ ਯਾਦ ਕਰਦੇ ਹਨ। ਭਗਤ ਖੁਦ ਤੇ ਭਗਵਾਨ ਹੋ ਨਹੀਂ ਸਕਦੇ। ਭਗਤ ਭਗਵਾਨ ਦੀ ਬੰਦਗੀ (
ਸਾਧਨਾ ) ਕਰਦੇ ਹਨ। ਗੌਡ ਫਾਦਰ ਤਾਂ ਸਭ ਦਾ ਇੱਕ ਹੀ ਹੋਵੇਗਾ ਮਤਲਬ ਸਾਰੀਆਂ ਆਤਮਾਵਾਂ ਦਾ ਫਾਦਰ
ਇੱਕ ਹੈ। ਸਾਰੇ ਜਿਸਮਾਂ ਦਾ ਫਾਦਰ ਇੱਕ ਹੋ ਨਹੀਂ ਸਕਦਾ। ਉਹ ਤਾਂ ਅਨੇਕ ਫਾਦਰ ਹਨ। ਉਹ ਜਿਸਮਾਨੀ
ਫਾਦਰ ਹੁੰਦੇ ਹੋਏ ਵੀ ' ਹੇ ਈਸ਼ਵਰ ' ਕਹਿ ਕੇ ਯਾਦ ਕਰਦੇ ਹਨ। ਬਾਪ ਬੈਠ ਸਮਝਾਉਂਦੇ ਹਨ - ਮਨੁੱਖ
ਬੇਸਮਝ ਹਨ ਜੋ ਬਾਪ ਦਾ ਪਰਿਚੈ ਹੀ ਭੁੱਲ ਜਾਂਦੇ ਹਨ। ਤੁਸੀਂ ਜਾਣਦੇ ਹੋ ਸਵਰਗ ਦਾ ਰਚਿਯਤਾ ਇੱਕ ਹੀ
ਬਾਪ ਹੈ। ਹਾਲੇ ਕਲਯੁੱਗ ਹੈ। ਜਰੂਰ ਕਲਯੁੱਗ ਦਾ ਵਿਨਾਸ਼ ਹੋਵੇਗਾ। 'ਪ੍ਰਾਏ ਲੋਪ' ਅੱਖਰ ਤਾਂ ਹਰ
ਗੱਲ ਵਿਚ ਆਉਂਦਾ ਹੈ। ਬੱਚੇ ਜਾਣਦੇ ਹਨ - ਸਤਿਯੁਗ ਹਾਲੇ ਪਰਾਏ ਲੋਪ ਹੈ। ਅੱਛਾ, ਫਿਰ ਪ੍ਰਸ਼ਨ ਉੱਠਦਾ
ਹੈ ਸਤਿਯੁਗ ਵਿੱਚ ਉਨ੍ਹਾਂ ਨੂੰ ਇਹ ਪਤਾ ਹੋਵੇਗਾ ਕਿ ਇਹ ਸਤਿਯੁਗ ਪਰਾਏ ਲੋਪ ਹੋ ਜਾਵੇਗਾ ਫਿਰ
ਤ੍ਰੇਤਾ ਹੋਵੇਗਾ? ਨਹੀਂ, ਉੱਥੇ ਤਾਂ ਇਸ ਨਾਲੇਜ ਦੀ ਲੋੜ ਨਹੀਂ। ਇਹ ਗੱਲਾਂ ਕਿਸੇ ਦੀ ਵੀ ਬੁੱਧੀ
ਵਿੱਚ ਨਹੀਂ ਹਨ - ਸ੍ਰਿਸ਼ਟੀ ਦਾ ਚਕ੍ਰ ਕਿਵੇਂ ਫਿਰਦਾ ਹੈ, ਸਾਡਾ ਪਾਰਲੌਕਿਕ ਬਾਪ ਕੌਣ ਹੈ? ਤੁਸੀਂ
ਬੱਚੇ ਹੀ ਜਾਣਦੇ ਹੋ। ਮਨੁੱਖ ਗਾਉਂਦੇ ਹਨ ਤੁਸੀਂ ਮਾਤ - ਪਿਤਾ ਅਸੀਂ ਬਾਲਕ ਤੇਰੇ… ਪ੍ਰੰਤੂ ਜਾਣਦੇ
ਨਹੀਂ। ਤਾਂ ਕਹਿਣਾ ਵੀ ਨਾ ਕਹਿਣ ਦੇ ਬਰਾਬਰ ਹੋ ਜਾਂਦਾ ਹੈ। ਬਾਪ ਨੂੰ ਭੁੱਲ ਗਏ ਹਨ ਇਸ ਲਈ ਆਰਫਨ
ਬਣ ਪਏ ਹਨ। ਬਾਪ ਹਰ ਗੱਲ ਸਮਝਾਉਂਦੇ ਹਨ। ਸ਼੍ਰੀਮਤ ਤੇ ਕਦਮ - ਕਦਮ ਚੱਲੋ। ਨਹੀਂ ਤਾਂ ਕੋਈ ਸਮੇਂ
ਮਾਇਆ ਬੜਾ ਧੋਖਾ ਦਵੇਗੀ। ਮਾਇਆ ਹੈ ਹੀ ਧੋਖੇਬਾਜ। ਮਾਇਆ ਤੋਂ ਲਿਬਰੇਟ ਕਰਨਾ - ਇਹ ਬਾਪ ਦਾ ਹੀ ਕੰਮ
ਹੈ। ਰਾਵਣ ਤੇ ਹੈ ਹੀ ਦੁਖ ਦੇਣ ਵਾਲਾ। ਬਾਪ ਹੈ ਸੁਖ ਦੇਣ ਵਾਲਾ। ਮਨੁੱਖ ਇਨ੍ਹਾਂ ਗੱਲਾਂ ਨੂੰ ਸਮਝ
ਨਹੀਂ ਸਕਦੇ। ਉਹ ਤਾਂ ਸਮਝਦੇ ਹਨ ਦੁੱਖ - ਸੁਖ ਭਗਵਾਨ ਹੀ ਦਿੰਦੇ ਹਨ। ਬਾਪ ਸਮਝਾਉਂਦੇ ਹਨ - ਮਨੁੱਖ
ਦੁਖੀ ਬਣਨ ਦੇ ਲਈ ਸ਼ਾਦੀਆਂ ਵਿਚ ਕਿਨਾਂ ਖਰਚਾ ਕਰਦੇ ਹਨ। ਜੋ ਪਵਿਤ੍ਰ ਪੌਧੇ ਹਨ ਉਨ੍ਹਾਂ ਨੂੰ
ਅਪਵਿਤ੍ਰ ਬਨਾਉਣ ਦਾ ਪੁਰਸ਼ਾਰਥ ਕੀਤਾ ਜਾਂਦਾ ਹੈ। ਇਹ ਵੀ ਤੁਸੀਂ ਸਮਝ ਸਕਦੇ ਹੋ, ਦੁਨੀਆ ਨਹੀਂ
ਸਮਝਦੀ। ਇਹ ਵਿਸ਼ੇ ਸਾਗਰ ਵਿਚ ਡੁੱਬਣ ਦੇ ਲਈ ਕਿੰਨੀ ਸੈਰੇਮਨੀ ਕਰਦੇ ਹਨ। ਉਨ੍ਹਾਂ ਨੂੰ ਇਹ ਪਤਾ ਨਹੀਂ
ਹੈ ਕਿ ਸਤਿਯੁਗ ਵਿੱਚ ਵਿਸ਼ ( ਵਿਕਾਰ ) ਹੁੰਦਾ ਨਹੀਂ। ਉਹ ਹੈ ਹੀ ਸ਼ੀਰਸਾਗਰ। ਇਸ ਨੂੰ ਵਿਸ਼ੇ
ਸਾਗਰ ਕਿਹਾ ਜਾਂਦਾ ਹੈ। ਉਹ ਹੈ ਸੰਪੂਰਨ ਨਿਰਵਿਕਾਰੀ ਦੁਨੀਆ। ਭਾਵੇਂ ਤ੍ਰੇਤਾ ਵਿੱਚ ਦੋ ਕਲਾਵਾਂ
ਘੱਟ ਹੋ ਜਾਂਦੀਆਂ ਹਨ, ਤਾਂ ਵੀ ਉਨ੍ਹਾਂ ਨੂੰ ਨਿਰਵਿਕਾਰੀ ਦੁਨੀਆ ਕਿਹਾ ਜਾਂਦਾ ਹੈ। ਉੱਥੇ ਵਿਕਾਰ
ਹੋ ਨਹੀਂ ਸਕਦੇ ਕਿਓਂਕਿ ਰਾਵਣ ਦਾ ਰਾਜ ਦਵਾਪਰ ਤੋਂ ਹੀ ਸ਼ੁਰੂ ਹੁੰਦਾ ਹੈ। ਅੱਧਾ - ਅੱਧਾ ਹੈ ਨਾ।
ਗਿਆਨ ਸਾਗਰ ਅਤੇ ਅਗਿਆਨ ਸਾਗਰ। ਅਗਿਆਨ ਦਾ ਵੀ ਸਾਗਰ ਹੈ ਨਾ।
ਮਨੁੱਖ ਕਿੰਨੇ ਅਗਿਆਨੀ
ਹਨ। ਬਾਪ ਨੂੰ ਵੀ ਨਹੀਂ ਜਾਣਦੇ। ਸਿਰਫ ਕਹਿੰਦੇ ਰਹਿੰਦੇ ਹਨ ਕਿ ਇਹ ਕਰਨ ਨਾਲ ਭਗਵਾਨ ਮਿਲੇਗਾ।
ਮਿਲਦਾ ਕੁਝ ਵੀ ਨਹੀਂ। ਮੱਥਾ ਮਾਰਦੇ - ਮਾਰਦੇ ਦੁਖੀ, ਨਿਧਨ ਦੇ ਬਣ ਜਾਂਦੇ ਹਨ ਤਾਂ ਹੀ ਫਿਰ ਮੈਂ
ਧਨੀ ਆਉਂਦਾ ਹਾਂ। ਧਨੀ ਬਿਗਰ ਮਾਇਆ ਅਜਗਰ ਨੇ ਸਭ ਨੂੰ ਖਾ ਲਿਆ ਹੈ। ਬਾਪ ਸਮਝਾਉਂਦੇ ਹਨ ਮਾਇਆ ਬੜੀ
ਦੁਸਤਰ ਹੈ। ਬਹੁਤਿਆਂ ਨੂੰ ਧੋਖਾ ਮਿਲਦਾ ਹੈ। ਕਿਸੇ ਨੂੰ ਕਾਮ ਦੀ ਚਮਾਟ, ਕਿਸੇ ਨੂੰ ਮੋਹ ਦੀ ਚਮਾਟ
ਲੱਗ ਜਾਂਦੀ ਹੈ। ਦੇਹ ਅਭਿਮਾਨ ਵਿਚ ਆਉਣ ਨਾਲ ਹੀ ਚਮਾਟ ਲਗਦੀ ਹੈ। ਮਿਹਨਤ ਹੈ ਹੀ ਦੇਹੀ - ਅਭਿਮਾਨੀ
ਬਣਨ ਵਿੱਚ। ਇਸਲਈ ਬਾਪ ਘੜੀ - ਘੜੀ ਕਹਿੰਦੇ ਹਨ ਸਾਵਧਾਨ, ਮਨਮਨਾਭਵ। ਬਾਪ ਨੂੰ ਯਾਦ ਨਹੀਂ ਕਰੋਗੇ
ਤਾਂ ਮਾਇਆ ਥੱਪੜ ਲਗਾ ਦਵੇਗੀ ਇਸਲਈ ਨਿਰੰਤਰ ਯਾਦ ਕਰਨ ਦਾ ਅਭਿਆਸ ਕਰੋ। ਨਹੀਂ ਤਾਂ ਮਾਇਆ ਉਲਟਾ
ਕ੍ਰਤਵਿਆ ਕਰਵਾ ਦਵੇਗੀ। ਰਾਂਗ - ਰਾਇਟ ਦੀ ਬੁੱਧੀ ਤਾਂ ਮਿਲੀ ਹੀ ਹੈ। ਕਿਤੇ ਵੀ ਮੂੰਝੋ ਤਾਂ ਬਾਪ
ਨੂੰ ਪੁੱਛੋ। ਤਾਰ ਵਿੱਚ, ਚਿੱਠੀ ਵਿੱਚ ਜਾਂ ਫੋਨ ਤੇ ਪੁੱਛ ਸਕਦੇ ਹੋ। ਫੋਨ ਸਵੇਰੇ - ਸਵੇਰੇ ਝੱਟ
ਮਿਲ ਸਕਦਾ ਹੈ ਕਿਓਂ ਕਿ ਉਸ ਵੇਲੇ ਸਿਵਾਏ ਤੁਹਾਡੇ ਬਾਕੀ ਸਭ ਸੁੱਤੇ ਰਹਿੰਦੇ ਹਨ। ਤਾਂ ਫੋਨ ਤੇ ਤੁਸੀਂ
ਪੁੱਛ ਸਕਦੇ ਹੋ। ਦਿਨ - ਪ੍ਰਤੀਦਿਨ ਫ਼ੋਨ ਆਦਿ ਦੀ ਆਵਾਜ਼ ਵੀ ਸੁਧਾਰਦੇ ਰਹਿੰਦੇ ਹਨ। ਪ੍ਰੰਤੂ
ਗੌਰਮਿੰਟ ਹੈ ਗਰੀਬ, ਤਾਂ ਖਰਚਾ ਵੀ ਇਵੇਂ ਹੀ ਕਰਦੀ ਹੈ। ਇਸ ਵੇਲੇ ਤਾਂ ਸਭ ਜੜਜੜੀਭੂਤ ਅਵਸਥਾ ਵਾਲੇ
ਤਮੋਪ੍ਰਧਾਨ ਹਨ ਫਿਰ ਵੀ ਖਾਸ ਭਾਰਤਵਾਸੀਆਂ ਨੂੰ ਰਜੋ - ਤਮੋਗੁਣੀ ਕਿਓਂ ਕਿਹਾ ਜਾਂਦਾ ਹੈ? ਕਿਉਕਿ
ਇਹ ਹੀ ਸਭ ਤੋਂ ਜਿਆਦਾ ਸਤੋਪ੍ਰਧਾਨ ਸਨ। ਦੂਸਰੇ ਧਰਮ ਵਾਲਿਆਂ ਨੇ ਨਾ ਤੇ ਇੰਨਾਂ ਸੁਖ ਵੇਖਿਆ ਹੈ,
ਨਾ ਦੁੱਖ ਦੇਖਣਾ ਹੈ। ਉਹ ਹੁਣ ਸੁਖੀ ਹਨ ਤਾਂ ਹੀ ਤੇ ਇਤਨਾ ਆਨਾਜ ਆਦਿ ਭੇਜਦੇ ਰਹਿੰਦੇ ਹਨ। ਉਨ੍ਹਾਂ
ਦੀ ਬੁੱਧੀ ਰਜੋ ਪ੍ਰਧਾਨ ਹੈ। ਵਿਨਾਸ਼ ਦੇ ਲਈ ਕਿੰਨੀ ਇੰਵੇਨਸ਼ਨ ਕਰਦੇ ਹਨ। ਪ੍ਰੰਤੂ ਉਨ੍ਹਾਂ ਨੂੰ
ਕੁਝ ਪਤਾ ਨਹੀਂ ਪੈਂਦਾ ਹੈ ਇਸਲਈ ਉਨ੍ਹਾਂ ਨੂੰ ਬਹੁਤ ਚਿੱਤਰ ਆਦਿ ਭੇਜਣੇ ਪੈਂਦੇ, ਤਾਂ ਉਨ੍ਹਾਂ ਨੂੰ
ਵੀ ਪਤਾ ਪਵੇਗਾ, ਆਖਰੀਨ ਸਮਝਣਗੇ ਇਹ ਚੀਜ ਤਾਂ ਬੜੀ ਚੰਗੀ ਹੈ। ਇਨ੍ਹਾਂ ਤੇ ਲਿਖਿਆ ਹੋਇਆ ਹੈ ਗੌਡ
ਫਾਦਰਲੀ ਗਿਫ਼ਟ। ਜਦੋਂ ਆਫ਼ਤ ਦਾ ਸਮੇਂ ਹੋਵੇਗਾ ਤਾਂ ਆਵਾਜ਼ ਨਿਕਲੇਗਾ। ਫਿਰ ਸਮਝਣਗੇ ਬਰੋਬਰ ਇਹ
ਸਾਨੂੰ ਮਿਲਿਆ ਸੀ। ਇਨ੍ਹਾਂ ਚਿੱਤਰਾਂ ਨਾਲ ਬਹੁਤ ਕੰਮ ਨਿਕਲੇਗਾ। ਬਾਪ ਨੂੰ ਵਿਚਾਰੇ ਜਾਣਦੇ ਹੀ ਨਹੀਂ।
ਸੁਖਦਾਤਾ ਉਹ ਇੱਕ ਹੀ ਬਾਪ ਹੈ। ਸਭ ਉਨ੍ਹਾਂ ਨੂੰ ਯਾਦ ਕਰਦੇ ਹਨ। ਚਿੱਤਰਾਂ ਤੋਂ ਚੰਗੀ ਤਰ੍ਹਾਂ ਸਮਝ
ਸਕਦੇ ਹਨ। ਹਾਲੇ ਵੇਖੋ ਤਿੰਨ ਪੈਰ ਪ੍ਰਿਥਵੀ ਦੇ ਨਹੀਂ ਮਿਲਦੇ ਹਨ ਅਤੇ ਫਿਰ ਤੁਸੀਂ ਸਾਰੇ ਵਿਸ਼ਵ ਦੇ
ਮਾਲਿਕ ਬਣ ਜਾਂਦੇ ਹੋ! ਇਹ ਚਿੱਤਰ ਵਿਲਾਇਤ ਵਿੱਚ ਵੀ ਬਹੁਤ ਸਰਵਿਸ ਕਰਨਗੇ। ਬੱਚਿਆਂ ਨੂੰ ਇਨ੍ਹਾਂ
ਚਿੱਤਰਾਂ ਦਾ ਇਤਨਾ ਕਦਰ ਨਹੀਂ ਹੈ। ਖਰਚਾ ਤੇ ਹੋਣਾ ਹੀ ਹੈ। ਰਾਜਧਾਨੀ ਸਥਾਪਨ ਕਰਨ ਵਿੱਚ ਉਸ
ਗੌਰਮਿੰਟ ਦਾ ਕਰੋੜਾਂ ਰੁਪਈਆ ਖਰਚ ਹੋਇਆ ਹੋਵੇਗਾ ਅਤੇ ਲੱਖਾਂ ਮਰੇ। ਇੱਥੇ ਤਾਂ ਕਰਨ ਦੀ ਗੱਲ ਹੀ ਨਹੀਂ।
ਸ਼੍ਰੀਮਤ ਤੇ ਪੂਰਾ ਪੁਰਸ਼ਾਰਥ ਕਰਨਾ ਹੈ, ਤਾਂ ਹੀ ਸ੍ਰੇਸ਼ਠ ਪਦਵੀ ਪਾ ਸਕੋਗੇ। ਨਹੀਂ ਤਾਂ ਪਿੱਛੋ
ਸਜਾ ਖਾਂਦੇ ਸਮੇਂ ਬਹੁਤ ਪਛਤਾਉਣ ਗੇ। ਇਹ ਬਾਪ ਵੀ ਹੈ ਅਤੇ ਧਰਮਰਾਜ ਵੀ ਹੈ। ਪਤਿਤ ਦੁਨੀਆ ਵਿਚ ਆਕੇ
ਬੱਚਿਆਂ ਨੂੰ 21 ਜਨਮਾਂ ਦੇ ਲਈ ਸਵਰਾਜ ਦਿੰਦਾ ਹਾਂ। ਜੇਕਰ ਫਿਰ ਕੋਈ ਵਿਨਾਸ਼ਕਾਰੀ ਕ੍ਰਤਵਿਆ ਕੀਤਾ
ਤਾਂ ਪੂਰੀ ਸਜਾ ਖਾਵੋਂਗੇ। ਇਵੇਂ ਨਹੀਂ, ਜੋ ਹੋਵੇਗਾ ਵੇਖਿਆ ਜਾਵੇਗਾ, ਦੂਸਰੇ ਜਨਮ ਦਾ ਕੌਣ ਬੈਠ ਕੇ
ਵਿਚਾਰ ਕਰੇ। ਮਨੁੱਖ ਦਾਨ, ਪੁੰਨ ਵੀ ਦੂਸਰੇ ਜਨਮ ਲਈ ਕਰਦੇ ਹਨ। ਤੁਸੀਂ ਹੁਣ ਜੋ ਕਰਦੇ ਹੋ ਉਹ 21
ਜਨਮਾਂ ਦੇ ਲਈ। ਉਹ ਜੋ ਕੁਝ ਕਰਦੇ ਹਨ, ਅਲਪਕਾਲ ਦੇ ਲਈ। ਏਵਜਾ ਫਿਰ ਵੀ ਨਰਕ ਵਿਚ ਹੀ ਮਿਲੇਗਾ।
ਤੁਹਾਨੂੰ ਤੇ ਸਵਰਗ ਵਿਚ ਏਵਜਾ ਮਿਲਣਾ ਹੈ। ਰਾਤ - ਦਿਨ ਦਾ ਫਰਕ ਹੈ। ਤੁਸੀਂ ਸਵਰਗ ਵਿਚ 21 ਜਨਮਾਂ
ਦੇ ਲਈ ਪ੍ਰਾਲਬਧ ਪਾਉਂਦੇ ਹੋ। ਹਰ ਗੱਲ ਵਿਚ ਸ਼੍ਰੀਮਤ ਤੇ ਚੱਲਣ ਨਾਲ ਬੇੜਾ ਪਾਰ ਹੈ। ਬਾਪ ਕਹਿੰਦੇ
ਹਨ ਤੁਸੀਂ ਬੱਚਿਆਂ ਨੂੰ ਨੈਣਾਂ ਤੇ ਬਿਠਾਕੇ ਬੜੇ ਆਰਾਮ ਨਾਲ ਲੈ ਜਾਂਦਾ ਹਾਂ। ਤੁਸੀਂ ਬਹੁਤ ਦੁੱਖ
ਉਠਾਏ ਹਨ। ਹੁਣ ਕਹਿੰਦਾ ਹਾਂ ਮੈਨੂੰ ਯਾਦ ਕਰੋ। ਤੁਸੀਂ ਨੰਗੇ ਆਏ ਸੀ, ਇਹ ਪਾਰਟ ਵਜਾਇਆ, ਹੁਣ ਫਿਰ
ਵਾਪਿਸ ਜਾਣਾ ਹੈ। ਇਹ ਤੁਹਾਡਾ ਅਵਿਨਾਸ਼ੀ ਪਾਰਟ ਹੈ, ਇਨ੍ਹਾਂ ਗੱਲਾਂ ਨੂੰ ਕੋਈ ਵੀ ਸਾਇੰਸ ਘਮੰਡੀ
ਸਮਝ ਨਹੀਂ ਸਕਦੇ। ਆਤਮਾ ਇੰਨਾਂ ਛੋਟਾ ਸਟਾਰ ਹੈ ਉਸ ਵਿੱਚ ਅਵਿਨਾਸ਼ੀ ਪਾਰਟ ਸਦਾ ਦੇ ਲਈ ਭਰਿਆ ਹੋਇਆ
ਹੇ, ਇਹ ਕਦੇ ਖਤਮ ਨਹੀਂ ਹੁੰਦਾ। ਬਾਪ ਵੀ ਕਹਿੰਦੇ ਹਨ ਮੈਂ ਵੀ ਤੇ ਕ੍ਰੀਏਟਰ ਅਤੇ ਐਕਟਰ ਹਾਂ। ਮੈਂ
ਕਲਪ - ਕਲਪ ਆਉਂਦਾ ਹਾਂ ਪਾਰਟ ਵਜਾਉਣ। ਕਹਿੰਦੇ ਹਨ ਪਰਮਾਤਮਾ ਮਨ - ਬੁੱਧੀ ਸਹਿਤ ਚੇਤੰਨ
ਨਾਲੇਜਫੁੱਲ ਹੈ, ਲੇਕਿਨ ਕੀ ਚੀਜ ਹੈ ਇਹ ਕੋਈ ਨਹੀਂ ਜਾਣਦੇ। ਜਿਵੇਂ ਤੁਸੀਂ ਆਤਮਾ ਸਟਾਰ ਮਿਸਲ ਹੋ,
ਮੈਂ ਵੀ ਸਟਾਰ ਹਾਂ। ਭਗਤੀ ਮਾਰਗ ਵਿੱਚ ਵੀ ਮੈਨੂੰ ਯਾਦ ਕਰਦੇ ਹਨ ਕਿਉਂਕਿ ਦੁਖੀ ਹਨ, ਮੈਂ ਆਕੇ ਤੁਸੀਂ
ਬੱਚਿਆਂ ਨੂੰ ਆਪਣੇ ਨਾਲ ਲੈ ਜਾਂਦਾ ਹਾਂ। ਮੈਂ ਵੀ ਪੰਡਾ ਹਾਂ। ਮੈਂ ਪਰਮਾਤਮਾ ਤੁਹਾਨੂੰ ਆਤਮਾਵਾਂ
ਨੂੰ ਲੈ ਜਾਂਦਾ ਹਾਂ। ਆਤਮਾ ਮੱਛਰ ਤੋਂ ਵੀ ਛੋਟੀ ਹੈ। ਇਹ ਸਮਝ ਵੀ ਤੁਸੀ ਬੱਚਿਆਂ ਨੂੰ ਹੁਣੇ ਮਿਲਦੀ
ਹੈ। ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ। ਬਾਪ ਕਹਿੰਦੇ ਹਨ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ
ਹਾਂ, ਬਾਕੀ ਦੀਵਿਯ ਦ੍ਰਿਸ਼ਟੀ ਦੀ ਚਾਬੀ ਮੈਂ ਆਪਣੇ ਕੋਲ ਹੀ ਰੱਖਦਾ ਹਾਂ। ਇਹ ਕਿਸੇ ਨੂੰ ਨਹੀਂ
ਦਿੰਦਾ ਹਾਂ। ਇਹ ਭਗਤੀ ਮਾਰਗ ਵਿੱਚ ਮੇਰੇ ਹੀ ਕੰਮ ਵਿੱਚ ਆਉਂਦੀ ਹੈ। ਬਾਪ ਕਹਿੰਦੇ ਹਨ ਮੈਂ ਤੁਹਾਨੂੰ
ਪਾਵਨ, ਪੂਜੀਏ ਬਣਾਉਂਦਾ ਹਾਂ, ਮਾਇਆ ਪਤਿਤ ਪੁਜਾਰੀ ਬਣਾਉਂਦੀ ਹੈ। ਸਮਝਾਉਂਦੇ ਤਾਂ ਬਹੁਤ ਹਨ ਲੇਕਿਨ
ਕੋਈ ਬੁੱਧੀਵਾਨ ਸਮਝੇ।
ਇਹ ਟੇਪ ਮਸ਼ੀਨ ਬਹੁਤ
ਚੰਗੀ ਚੀਜ਼ ਹੈ। ਬੱਚਿਆਂ ਨੂੰ ਮੁਰਲੀ ਤੇ ਜਰੂਰ ਸੁਨਣੀ ਹੈ। ਬਹੁਤ ਸਿੱਕੀਲੱਧੇ ਬੱਚੇ ਹਨ। ਬਾਬਾ
ਨੂੰ ਬੰਧੇਲੀ ਗੋਪਿਕਾਵਾਂ ਤੇ ਬਹੁਤ ਤਰਸ ਪੈਂਦਾ ਹੈ। ਬਾਬਾ ਦੀ ਮੁਰਲੀ ਸੁਣ ਕੇ ਬਹੁਤ ਖੁਸ਼ ਹੋਣਗੇ।
ਬੱਚਿਆਂ ਦੀ ਖੁਸ਼ੀ ਦੇ ਲਈ ਕੀ ਨਹੀਂ ਕਰਨਾ ਚਾਹੀਦਾ। ਬਾਬਾ ਨੂੰ ਤੇ ਦਿਨ - ਰਾਤ ਗਾਂਵ ਦੀਆਂ
ਗੋਪੀਕਾਵਾਂ ਦਾ ਖਿਆਲ ਰਹਿੰਦਾ ਹੈ। ਨੀਂਦ ਵੀ ਫਿਟ ਜਾਂਦੀ ਹੈ ਕੀ ਯੁਕਤੀ ਰਚੀਏ, ਕਿਵੇਂ ਬੱਚੇ ਦੁੱਖ
ਤੋਂ ਛੁੱਟਣ। ਕੋਈ ਤੇ ਫਿਰ ਦੁੱਖ ਵਿੱਚ ਫਸਣ ਲਈ ਵੀ ਤਿਆਰੀ ਕਰਦੇ ਹਨ। ਕਈ ਤਾਂ ਪੁਰਸ਼ਾਰਥ ਕਰਦੇ ਹਨ
ਵਰਸਾ ਲੈਣ ਦਾ, ਤਾਂ ਕਈ ਫਿਰ ਫਰਗਤੀ ਦੇਣ ਦਾ ਵੀ ਪੁਰਸ਼ਾਰਥ ਕਰਦੇ ਹਨ। ਦੁਨੀਆ ਤੇ ਅੱਜਕਲ ਬਹੁਤ
ਖਰਾਬ ਹੈ। ਕਈ ਬੱਚੇ ਤਾਂ ਬਾਪ ਨੂੰ ਮਾਰਨ ਵਿੱਚ ਵੀ ਦੇਰੀ ਨਹੀਂ ਕਰਦੇ ਹਨ। ਬੇਹੱਦ ਦਾ ਬਾਪ ਕਿੰਨੀ
ਚੰਗੀ ਤਰ੍ਹਾਂ ਸਮਝਾਉਂਦੇ ਹਨ। ਮੈਂ ਬੱਚਿਆਂ ਨੂੰ ਇਤਨਾ ਧਨ ਦਵਾਂਗਾ ਜੋ ਇਹ ਕਦੇ ਦੁਖੀ ਨਹੀਂ ਹੋਣਗੇ।
ਤਾਂ ਬੱਚਿਆਂ ਨੂੰ ਵੀ ਇਤਨਾ ਰਹਿਮਦਿਲ ਬਣਨਾ ਚਾਹੀਦਾ ਹੈ ਕਿ ਸਭ ਨੂੰ ਸੁਖ ਦਾ ਰਾਹ ਦੱਸਣ। ਅੱਜਕਲ
ਤਾਂ ਸਾਰੇ ਦੁੱਖ ਦਿੰਦੇ ਹਨ, ਬਾਕੀ ਟੀਚਰ ਕਦੇ ਦੁੱਖ ਦਾ ਰਾਹ ਨਹੀਂ ਦੱਸਣਗੇ। ਉਹ ਪੜਾਉਂਦੇ ਹਨ।
ਪੜਾਈ ਸੋਰਸ ਆਫ ਇੰਨਕਮ ਹੈ। ਪੜਾਈ ਨਾਲ ਸ਼ਰੀਰ ਨਿਰਵਾਹ ਕਰਨ ਦੇ ਲਾਇਕ ਬਣਦੇ ਹਨ, ਮਾਂ ਬਾਪ ਤੋਂ
ਭਾਵੇਂ ਵਰਸਾ ਮਿਲਦਾ ਹੈ ਪਰੰਤੂ ਉਹ ਕਿਸ ਕੰਮ ਦਾ? ਜਿਨ੍ਹਾਂ ਜਸਤੀ ਧਨ, ਉਤਨਾ ਪਾਪ ਬਹੁਤ ਕਰਦੇ ਹਨ।
ਨਹੀਂ ਤਾਂ ਤੀਰਥ ਯਾਤਰਾ ਕਰਨ ਬੜੀ ਨਿਮਰਤਾ ਨਾਲ ਜਾਂਦੇ ਹਨ। ਲੇਕਿਨ ਕੋਈ - ਕੋਈ ਤੇ ਤੀਰਥ ਯਾਤਰਾ
ਤੇ ਵੀ ਸ਼ਰਾਬ ਲੈ ਜਾਂਦੇ ਹਨ ਫਿਰ ਛੁਪ ਕੇ ਪੀਂਦੇ ਹਨ। ਬਾਬਾ ਦਾ ਵੇਖਿਆ ਹੋਇਆ ਹੈ - ਸ਼ਰਾਬ ਬਿਗਰ
ਰਹਿ ਨਹੀਂ ਸਕਦੇ। ਗੱਲ ਹੀ ਨਾ ਪੁੱਛੋ। ਲੜਾਈ ਵਿਚ ਜਾਣ ਵਾਲੇ ਵੀ ਸ਼ਰਾਬ ਖੂਬ ਪੀਂਦੇ ਹਨ। ਲੜਾਈ
ਵਾਲਿਆਂ ਨੂੰ ਆਪਣੀ ਜਾਨ ਦਾ ਖਿਆਲ ਨਹੀਂ ਰਹਿੰਦਾ ਹੈ। ਸਮਝਦੇ ਹਨ ਆਤਮਾ ਇੱਕ ਸ਼ਰੀਰ ਛੱਡ ਜਾਕੇ
ਦੂਸਰਾ ਲਵੇਗੀ। ਤੁਸੀਂ ਬੱਚਿਆਂ ਨੂੰ ਵੀ ਹੁਣੇ ਗਿਆਨ ਮਿਲਦਾ ਹੈ। ਇਹ ਛੀ - ਛੀ ਸ਼ਰੀਰ ਛੱਡਣਾ ਹੈ।
ਉਨ੍ਹਾਂ ਨੂੰ ਕੋਈ ਗਿਆਨ ਨਹੀਂ। ਪ੍ਰੰਤੂ ਆਦਤ ਪਈ ਹੋਈ ਹੈ ਮਰਨਾ ਅਤੇ ਮਾਰਨਾ। ਇੱਥੇ ਤਾਂ ਅਸੀਂ ਆਪੇ
ਹੀ ਬੈਠੇ - ਬੈਠੇ ਬਾਬਾ ਦੇ ਕੋਲ ਜਾਣਾ ਚਾਹੁੰਦੇ ਹਾਂ। ਇਹ ਪੁਰਾਣੀ ਖਾਲ ਹੈ। ਜਿਵੇਂ ਸੱਪ ਵੀ
ਪੁਰਾਣੀ ਖੱਲ ਛੱਡ ਦਿੰਦੇ ਹਨ। ਠੰਡੀ ਵਿੱਚ ਸੁੱਕ ਜਾਂਦੀ ਤਾਂ ਉਤਾਰ ਦਿੰਦੇ ਹਨ। ਤੁਹਾਡੀ ਤੇ ਇਹ
ਬਹੁਤ ਛੀ - ਛੀ ਪੁਰਾਣੀ ਖੱਲ ਹੈ, ਪਾਰਟ ਵਜਾਉਂਦੇ ਹੁਣ ਇਸ ਨੂੰ ਛੱਡਣਾ ਹੈ, ਬਾਬਾ ਦੇ ਕੋਲ ਜਾਣਾ
ਹੈ। ਬਾਬਾ ਨੇ ਯੁਕਤੀ ਤਾਂ ਦੱਸੀ ਹੈ - ਮਨਮਨਾਭਵ। ਮੈਨੂੰ ਯਾਦ ਕਰੋ ਬਸ, ਇਵੇਂ ਬੈਠੇ - ਬੈਠੇ
ਸ਼ਰੀਰ ਛੱਡ ਦਵੋਗੇ। ਸੰਨਿਆਸੀਆਂ ਦਾ ਵੀ ਇਵੇਂ ਹੁੰਦਾ ਹੈ - ਬੈਠੇ - ਬੈਠੇ ਸ਼ਰੀਰ ਛੱਡ ਦਿੰਦੇ ਹਨ
ਕਿਉਂਕਿ ਉਹ ਸਮਝਦੇ ਹਨ ਆਤਮਾ ਨੂੰ ਬ੍ਰਹਮ ਵਿਚ ਲੀਨ ਹੋਣਾ ਹੈ, ਤਾਂ ਯੋਗ ਲਗਾਕੇ ਬੈਠਦੇ ਹਨ। ਪ੍ਰੰਤੂ
ਜਾ ਨਹੀਂ ਸਕਦੇ। ਜਿਵੇਂ ਕਾਸ਼ੀ ਕਲਵਟ ਖਾਂਦੇ ਹਨ, ਉਹ ਜੀਵਘਾਤ ਹੋ ਜਾਂਦਾ ਹੈ। ਇਹ ਸੰਨਿਆਸੀ ਵੀ
ਬੈਠੇ - ਬੈਠੇ ਇਵੇਂ ਜਾਂਦੇ ਹਨ, ਬਾਬਾ ਦਾ ਵੇਖਿਆ ਹੋਇਆ ਹੈ, ਉਹ ਹੋਇਆ ਹਠਯੋਗ ਸੰਨਿਆਸ। ਬਾਪ
ਸਮਝਾਉਂਦੇ ਹਨ ਤੁਹਾਨੂੰ 84 ਜਨਮ ਕਿਵੇਂ ਮਿਲਦੇ ਹਨ? ਤੁਹਾਨੂੰ ਕਿੰਨੀ ਨਾਲੇਜ਼ ਦਿੰਦੇ ਹਨ, ਕੋਈ
ਵਿਰਲਾ ਹੀ ਸ਼੍ਰੀਮਤ ਤੇ ਚਲਦਾ ਹੈ। ਦੇਹ - ਅਭਿਮਾਨ ਵਿੱਚ ਆਉਣ ਨਾਲ ਫਿਰ ਬਾਪ ਨੂੰ ਵੀ ਆਪਣੀ ਮਤ
ਦੇਣ ਲੱਗ ਪੈਂਦੇ ਹਨ। ਬਾਪ ਸਮਝਾਉਂਦੇ ਹਨ ਦੇਹੀ - ਅਭਿਮਾਨੀ ਬਣੋ। ਮੈਂ ਆਤਮਾ ਹਾਂ, ਬਾਬਾ ਤੁਸੀਂ
ਗਿਆਨ ਦੇ ਸਾਗਰ ਹੋ, ਬਸ, ਬਾਬਾ ਤੁਹਾਡੀ ਸਲਾਹ ਤੇ ਹੀ ਚੱਲਾਂਗਾ। ਕਦਮ - ਕਦਮ ਤੇ ਬੜੀ ਸਾਵਧਾਨੀ
ਚਾਹੀਦੀ ਹੈ। ਭੁੱਲਾਂ ਤੇ ਹੁੰਦੀਆਂ ਰਹਿੰਦੀਆਂ ਹਨ ਫਿਰ ਪੁਰਸ਼ਾਰਥ ਕਰਨਾ ਪੈਂਦਾ ਹੈ। ਕਿਤੇ ਵੀ ਜਾਵੋ
ਬਾਪ ਨੂੰ ਯਾਦ ਕਰਦੇ ਰਹੋ। ਵਿਕਰਮਾਂ ਦਾ ਬੋਝਾ ਸਿਰ ਤੇ ਬਹੁਤ ਹੈ। ਕਰਮ ਭੋਗ ਵੀ ਤੇ ਚੁਕਤੂ ਕਰਨਾ
ਹੁੰਦਾ ਹੈ ਨਾ। ਪਿਛਾੜੀ ਤੱਕ ਇਹ ਕਰਮਭੋਗ ਛੱਡੇਗਾ ਨਹੀਂ। ਸ਼੍ਰੀਮਤ ਚੱਲਣ ਨਾਲ ਹੀ ਪਾਰਸ ਬੁੱਧੀ
ਬਣਨਾ ਹੈ। ਨਾਲ ਧਰਮਰਾਜ ਵੀ ਹੈ। ਤਾਂ ਰਿਸਪੰਸੀਬਲ ਉਹ ਹੋ ਗਿਆ। ਬਾਪ ਬੈਠਾ ਹੈ, ਤੁਸੀਂ ਕਿਓਂ ਆਪਣੇ
ਤੇ ਬੋਝਾ ਰੱਖਦੇ ਹੋ। ਪਤਿਤ - ਪਾਵਨ ਬਾਪ ਨੂੰ ਪਤਿਤਾਂ ਦੀ ਮਹਿਫ਼ਿਲ ਵਿਚ ਆਉਣਾ ਹੀ ਹੈ। ਇਹ ਕੋਈ
ਨਵੀਂ ਗੱਲ ਨਹੀਂ, ਅਨੇਕ ਵਾਰੀ ਪਾਰਟ ਵਜਾਇਆ ਹੈ, ਫਿਰ ਵਜਾਉਂਦੇ ਰਹਾਂਗੇ। ਇਸ ਨੂੰ ਹੀ ਵੰਡਰ ਕਿਹਾ
ਜਾਂਦਾ ਹੈ। ਅੱਛਾ!
ਪਾਰਲੌਕਿਕ ਬਾਪਦਾਦਾ ਦਾ
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਸਮਾਨ
ਸਭਨੂੰ ਦੁੱਖਾਂ ਤੋਂ ਲਿਬ੍ਰੇਟ ਨੇ ਦਾ ਰਹਿਮ ਕਰਨਾ ਹੈ। ਸੁਖ ਦਾ ਰਸਤਾ ਦੱਸਣਾ ਹੈ।
2. ਕੋਈ ਵੀ ਵਿਨਾਸ਼ਕਾਰੀ
( ਉਲਟਾ ) ਕ੍ਰਤਵਿਆ ਨਹੀਂ ਕਰਨਾ ਹੈ। ਸ਼੍ਰੀਮਤ ਤੇ 21 ਜਨਮਾਂ ਦੇ ਲਈ ਆਪਣੀ ਪ੍ਰਲਾਬਧ ਬਣਾਈ ਹੈ।
ਕਦਮ - ਕਦ।ਤੇ ਸਾਵਧਾਨੀ ਨਾਲ ਚਲਣਾ ਹੈ।
ਵਰਦਾਨ:-
ਵਾਅਦਿਆਂ ਦੀ ਸਮ੍ਰਿਤੀ ਦਵਾਰਾ ਫਾਇਦਾ ਚੁੱਕਣ ਵਾਲੇ ਸਦਾ ਬਾਪ ਦੀ ਬਲੇਸਿੰਗ ਦੇ ਪਾਤਰ ਭਵ।
ਜੋ ਵੀ ਵਾਇਦੇ ਮਨ ਤੋਂ,
ਬੋਲ ਨਾਲ ਅਤੇ ਲਿਖ ਕੇ ਕਰਦੇ ਹੋ, ਉਨ੍ਹਾਂ ਨੂੰ ਯਾਦ ਰੱਖੋ ਤਾਂ ਵਾਇਦੇ ਦਾ ਪੂਰਾ ਫਾਇਦਾ ਉਠਾ ਸਕਦੇ
ਹੋ। ਚੈਕ ਕਰੋ ਕਿ ਕਿੰਨੀ ਵਾਰ ਵਾਇਦਾ ਕੀਤਾ ਹੈ ਅਤੇ ਕਿੰਨਾਂ ਨਿਭਾਇਆ ਹੈ! ਵਾਇਦਾ ਅਤੇ ਫਾਇਦਾ ;
ਇਨ੍ਹਾਂ ਦੋਵਾਂ ਦਾ ਬੈਲੈਂਸ ਰਹੇ ਤਾਂ ਵਰਦਾਤਾ ਬਾਪ ਦਵਾਰਾ ਬਲੈਸਿੰਗ ਮਿਲਦੀ ਰਹੇਗੀ। ਜਿਵੇਂ ਸੰਕਲਪ
ਸ੍ਰੇਸ਼ਠ ਕਰਦੇ ਹੋ ਇਵੇਂ ਕਰਮ ਵੀ ਸ੍ਰੇਸ਼ਠ ਹੋਣ ਤਾਂ ਸਫਲਤਾ ਮੂਰਤਿ ਬਣ ਜਾਵੋਗੇ।
ਸਲੋਗਨ:-
ਖੁਦ ਨੂੰ ਅਜਿਹਾ
ਦਿਵਿਆ ਆਈਨਾ ਬਣਾਓ ਜਿਸ ਵਿਚ ਬਾਪ ਹੀ ਵਿਖਾਈ ਦੇਵੇ ਤਾਂ ਕਹਾਂਗੇ ਸੱਚੀ ਸੇਵਾ।