09.12.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਬਾਪ ਦੇ ਕੋਲ ਆਏ ਹੋ ਆਪਣਾ ਸੋਭਾਗਿਆ ਬਣਾਉਣ , ਪਰਮ ਸੋਭਾਗਿਆ ਉਨ੍ਹਾਂ ਬੱਚਿਆਂ ਦਾ ਹੈ - ਜਿਨ੍ਹਾਂ ਦਾ ਈਸ਼ਵਰ ਸਭ - ਕੁਝ ਸਵੀਕਾਰ ਕਰਦਾ ਹੈ
 

ਪ੍ਰਸ਼ਨ:-
ਬੱਚਿਆਂ ਦੀ ਕਿਹੜੀ ਇੱਕ ਭੁੱਲ ਨਾਲ ਮਾਇਆ ਬਹੁਤ ਬਲਵਾਨ ਬਣ ਜਾਂਦੀ ਹੈ?

ਉੱਤਰ:-
ਬੱਚੇ ਭੋਜਨ ਦੇ ਵਕ਼ਤ ਬਾਬਾ ਨੂੰ ਭੁੱਲ ਜਾਂਦੇ ਹਨ, ਬਾਬਾ ਨੂੰ ਨਾ ਖਵਾਉਣ ਨਾਲ ਮਾਇਆ ਭੋਜਨ ਖਾ ਜਾਂਦੀ ਹੈ, ਜਿਸ ਨਾਲ ਉਹ ਬਲਵਾਨ ਬਣ ਜਾਂਦੀ ਹੈ, ਫ਼ੇਰ ਬੱਚਿਆਂ ਨੂੰ ਹੀ ਹੈਰਾਨ ਕਰਦੀ ਹੈ। ਇਹ ਛੋਟੀ ਜਿਹੀ ਭੁੱਲ ਮਾਇਆ ਤੋਂ ਹਾਰ ਖਵਾ ਦਿੰਦੀ ਹੈ ਇਸਲਈ ਬਾਪ ਦੀ ਆਗਿਆ ਹੈ - ਬੱਚੇ, ਯਾਦ ਵਿੱਚ ਖਾਓ। ਪੱਕਾ ਪ੍ਰਣ ਕਰੋ - ਤੁਹਾਡੇ ਨਾਲ ਹੀ ਖਾਵਾਂ.ਜਦੋਂ ਯਾਦ ਕਰਾਂਗੇ ਉਦੋਂ ਉਹ ਰਾਜ਼ੀ ਹੋਵੇਗਾ।

ਗੀਤ:-
ਅੱਜ ਨਹੀਂ ਤਾਂ ਕੱਲ ਵਿੱਖਰਣਗੇ ਇਹ ਬਾਦਲ

ਓਮ ਸ਼ਾਂਤੀ
ਬੱਚੇ ਸਮਝਦੇ ਹਨ ਕਿ ਸਾਡੇ ਦੁਰਭਾਗਿਆ ਦੇ ਦਿਨ ਬਦਲਕੇ ਹੁਣ ਸਦਾ ਦੇ ਲਈ ਸੋਭਾਗਿਆ ਦੇ ਦਿਨ ਆ ਰਹੇ ਹਨ। ਨੰਬਰਵਾਰ ਪੁਰਸ਼ਾਰਥ ਅਨੁਸਾਰ ਭਾਗਿਆ ਬਦਲਦੇ ਹੀ ਰਹਿੰਦੇ ਹਨ। ਸਕੂਲ ਵਿੱਚ ਵੀ ਭਾਗਿਆ ਬਦਲਦੇ ਰਹਿੰਦੇ ਹੈ ਨਾ ਅਰਥਾਤ ਉੱਚ ਹੁੰਦੇ ਜਾਂਦੇ ਹਨ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ -ਹੁਣ ਇਹ ਰਾਤ ਖ਼ਤਮ ਹੋਣ ਵਾਲੀ ਹੈ, ਹੁਣ ਭਾਗਿਆ ਬਦਲ ਰਿਹਾ ਹੈ। ਗਿਆਨ ਦੀ ਵਰਸ਼ਾ ਹੁੰਦੀ ਰਹਿੰਦੀ ਹੈ। ਸੈਂਸੀਬੁਲ ਬੱਚੇ ਸਮਝਦੇ ਹਨ ਬਰੋਬਰ ਦੁਰਭਾਗਿਆ ਨਾਲ ਅਸੀਂ ਸੋਭਾਗਿਆਸ਼ਾਲੀ ਬਣ ਰਹੇ ਹਾਂ ਅਰਥਾਤ ਸ੍ਵਰਗ ਦੇ ਮਾਲਿਕ ਬਣ ਰਹੇ ਹਾਂ। ਨੰਬਰਵਾਰ ਪੁਰਸ਼ਾਰਥ ਅਨੁਸਾਰ ਅਸੀਂ ਆਪਣਾ ਦੁਰਭਾਗਿਆ ਤੋਂ ਸੋਭਾਗਿਆ ਬਣਾ ਰਹੇ ਹਾਂ। ਹੁਣ ਰਾਤ ਤੋਂ ਦਿਨ ਹੋ ਰਿਹਾ ਹੈ। ਇਹ ਤੁਸੀਂ ਬੱਚਿਆਂ ਬਗ਼ੈਰ ਕਿਸੇ ਨੂੰ ਪਤਾ ਨਹੀਂ ਹੈ। ਬਾਬਾ ਗੁਪਤ ਹੈ ਤਾਂ ਉਨ੍ਹਾਂ ਦੀਆਂ ਗੱਲਾਂ ਵੀ ਗੁਪਤ ਹਨ। ਭਾਵੇਂ ਮਨੁੱਖਾਂ ਨੇ ਬੈਠਕੇ ਸਹਿਜ ਰਾਜਯੋਗ ਅਤੇ ਸਹਿਜ ਗਿਆਨ ਦੀਆਂ ਗੱਲਾਂ ਸ਼ਾਸਤ੍ਰਾਂ ਵਿੱਚ ਲਿਖੀਆਂ ਹਨ ਪਰ ਜਿਨ੍ਹਾਂ ਨੇ ਲਿਖੀਆਂ ਉਹ ਤਾਂ ਮਰ ਗਏ। ਬਾਕੀ ਜੋ ਪੜ੍ਹਦੇ ਹਨ ਉਹ ਕੁਝ ਸਮਝ ਨਹੀਂ ਸਕਦੇ ਹਨ ਕਿਉਂਕਿ ਬੇਸਮਝ ਹਨ। ਕਿੰਨਾ ਫ਼ਰਕ ਹੈ। ਤੁਸੀਂ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਸਮਝਦੇ ਹੋ। ਸਾਰੇ ਇੱਕਰਸ ਪੁਰਸ਼ਾਰਥ ਨਹੀਂ ਕਰਦੇ ਹਨ। ਦੁਰਭਾਗਿਆ ਕਿਸਨੂੰ, ਸੋਭਾਗਿਆ ਕਿਸਨੂੰ ਕਿਹਾ ਜਾਂਦਾ ਹੈ - ਇਹ ਸਿਰਫ਼ ਤੁਸੀਂ ਬ੍ਰਾਹਮਣ ਹੀ ਜਾਣਦੇ ਹੋ। ਹੋਰ ਤਾਂ ਸਾਰੇ ਘੋਰ ਅੰਧਿਆਰੇ ਵਿੱਚ ਹਨ। ਉਨ੍ਹਾਂ ਨੂੰ ਜਗਾਉਣਾ ਹੈ ਸਮਝਾਕੇ। ਸੋਭਾਗਿਆਸ਼ਾਲੀ ਕਿਹਾ ਜਾਂਦਾ ਹੈ ਸੂਰਜਵੰਸ਼ੀਆਂ ਨੂੰ, 16 ਕਲਾਂ ਸੰਪੂਰਨ ਉਹੀ ਹੈ। ਅਸੀਂ ਬਾਪ ਤੋਂ ਸ੍ਵਰਗ ਦੇ ਲਈ ਸੋਭਾਗਿਆ ਬਣਾ ਰਹੇ ਹਾਂ, ਜੋ ਬਾਪ ਸ੍ਵਰਗ ਰਚਣ ਵਾਲਾ ਹੈ। ਅੰਗਰੇਜ਼ੀ ਜਾਣਨ ਵਾਲਿਆਂ ਨੂੰ ਵੀ ਤੁਸੀਂ ਸਮਝਾ ਸਕਦੇ ਹੋ ਅਸੀਂ ਹੈਵਿਨਲੀ ਗੌਡ ਫ਼ਾਦਰ ਹੈਵਿਨ ਦਾ ਸੋਭਾਗਿਆ ਬਣਾ ਰਹੇ ਹਾਂ। ਹੈਵਿਨ ਵਿੱਚ ਹੈ ਸੁੱਖ, ਹੈਲ ਵਿੱਚ ਹੈ ਦੁੱਖ। ਗੋਲਡਨ ਏਜ ਮਤਲਬ ਸਤਿਯੁਗ ਸੁੱਖ, ਆਇਰਨ ਏਜ ਮਤਲਬ ਕਲਯੁਗ ਦੁੱਖ। ਬਿਲਕੁਲ ਸਹਿਜ ਗੱਲ ਹੈ। ਅਸੀਂ ਹੁਣ ਪੁਰਸ਼ਾਰਥ ਕਰ ਰਹੇ ਹਾਂ। ਅੰਗਰੇਜ਼, ਕ੍ਰਿਸ਼ਚਨ ਆਦਿ ਬਹੁਤ ਆਉਣਗੇ। ਬੋਲੋ, ਅਸੀਂ ਹੁਣ ਸਿਰਫ਼ ਇੱਕ ਹੀ ਹੈਵਿਨਲੀ ਗੌਡ ਫ਼ਾਦਰ ਨੂੰ ਯਾਦ ਕਰਦੇ ਹਾਂ ਕਿਉਂਕਿ ਮੌਤ ਸਾਹਮਣੇ ਖੜਾ ਹੈ। ਬਾਪ ਕਹਿੰਦੇ ਹਨ ਤੁਹਾਨੂੰ ਮੇਰੇ ਕੋਲ ਆਉਣਾ ਹੈ। ਜਿਵੇਂ ਤੀਰਥਾਂ ਤੇ ਜਾਂਦੇ ਹੈ ਨਾ। ਬੋਧੀਆਂ ਦਾ ਆਪਣਾ ਤੀਰਥ ਸਥਾਨ ਹੈ, ਕ੍ਰਿਸ਼ਚਨ ਦਾ ਆਪਣਾ। ਹਰ ਇੱਕ ਦੀ ਰਸਮ - ਰਿਵਾਜ਼ ਆਪਣੀ ਹੁੰਦੀ ਹੈ। ਸਾਡੀ ਹੈ ਬੁੱਧੀਯੋਗ ਦੀ ਗੱਲ। ਜਿੱਥੋਂ ਦੀ ਪਾਰ੍ਟ ਵਜਾਉਣ ਆਏ ਹਾਂ, ਉੱਥੇ ਫੇਰ ਜਾਣਾ ਹੈ। ਉਹ ਹੈ ਹੈਵਿਨ ਸਥਾਪਨ ਕਰਨ ਵਾਲਾ ਗੌਡ ਫ਼ਾਦਰ। ਉਹਨੇ ਸਾਨੂੰ ਦੱਸਿਆਂ ਹੈ ਅਸੀਂ ਤੁਹਾਨੂੰ ਵੀ ਸੱਚਾ ਪਥ (ਰਸਤਾ) ਦੱਸਦੇ ਹਨ। ਬਾਪ ਗੌਡ ਫ਼ਾਦਰ ਨੂੰ ਯਾਦ ਕਰੋ ਤਾਂ ਅੰਤ ਮਤੀ ਸੋ ਗਤੀ ਹੋ ਜਾਵੇਗੀ। ਜਦੋਂ ਕੋਈ ਬੀਮਾਰ ਪੈਂਦੇ ਹਨ ਤਾਂ ਉਨ੍ਹਾਂ ਨੂੰ ਸਾਰੇ ਜਾਕੇ ਸਾਵਧਾਨ ਕਰਦੇ ਹਨ ਕਿ ਰਾਮ ਕਹੋ। ਬੰਗਾਲ ਵਿੱਚ ਜਦੋਂ ਕੋਈ ਮਰਨ ਤੇ ਹੁੰਦੇ ਹਨ ਤਾਂ ਗੰਗਾ ਤੇ ਲੈ ਜਾਂਦੇ ਹਨ ਫ਼ੇਰ ਕਹਿੰਦੇ ਹਨ ਹਰੀ ਬੋਲ, ਹਰੀ ਬੋਲ...ਤਾਂ ਹਰੀ ਦੇ ਕੋਲ ਚਲੇ ਜਾਣਗੇ। ਪਰ ਕੋਈ ਜਾਂਦਾ ਨਹੀਂ ਹੈ। ਸਤਿਯੁਗ ਵਿੱਚ ਤਾਂ ਕਹਿਣਗੇ ਨਹੀਂ ਕਿ ਰਾਮ - ਰਾਮ ਕਹੋ ਜਾਂ ਹਰੀ ਬੋਲ ਕਹੋ। ਦੁਆਪਰ ਤੋਂ ਫੇਰ ਇਹ ਭਗਤੀ ਮਾਰ੍ਗ ਸ਼ੁਰੂ ਹੁੰਦਾ ਹੈ। ਇਵੇਂ ਨਹੀਂ, ਸਤਿਯੁਗ ਵਿੱਚ ਕੋਈ ਭਗਵਾਨ ਜਾਂ ਗੁਰੂ ਨੂੰ ਯਾਦ ਕੀਤਾ ਜਾਂਦਾ ਹੈ। ਉੱਥੇ ਤਾਂ ਸਿਰਫ਼ ਆਪਣੀ ਆਤਮਾ ਨੂੰ ਯਾਦ ਕੀਤਾ ਜਾਂਦਾ ਹੈ, ਮੈਂ ਆਤਮਾ ਇੱਕ ਸ਼ਰੀਰ ਛੱਡ ਦੂਜਾ ਲੇਵਾਂਗੀ। ਆਪਣੀ ਬਾਦਸ਼ਾਹੀ ਯਾਦ ਪੈਂਦੀ ਹੈ। ਸਮਝਦੇ ਹਨ ਅਸੀਂ ਬਾਦਸ਼ਾਹੀ ਵਿੱਚ ਜਾਕੇ ਜਨਮ ਲਵਾਂਗੇ। ਇਹ ਹੁਣ ਪੱਕਾ ਨਿਸ਼ਚੈ ਹੈ, ਬਾਦਸ਼ਾਹੀ ਤਾਂ ਮਿਲਣੀ ਹੀ ਹੈ ਨਾ। ਬਾਕੀ ਕਿਸੇ ਨੂੰ ਯਾਦ ਕਰਣਗੇ ਜਾਂ ਦਾਨ - ਪੁੰਨ ਕਰਣਗੇ? ਉੱਥੇ ਕੋਈ ਗਰੀਬ ਹੁੰਦਾ ਹੀ ਨਹੀਂ ਜਿਸਨੂੰ ਬੈਠ ਦਾਨ - ਪੁੰਨ ਕਰਨ। ਭਗਤੀ ਮਾਰ੍ਗ ਦੀ ਰਸਮ - ਰਿਵਾਜ਼ ਵੱਖ, ਗਿਆਨ ਮਾਰ੍ਗ ਦੀ ਰਸਮ - ਰਿਵਾਜ਼ ਵੱਖ ਹੈ। ਹੁਣ ਬਾਪ ਨੂੰ ਸਭ - ਕੁਝ ਦੇ 21 ਜਨਮ ਦਾ ਵਰਸਾ ਲੈ ਲਿਆ। ਬਸ, ਫ਼ੇਰ ਦਾਨ - ਪੁੰਨ ਕਰਨ ਦੀ ਲੋੜ ਨਹੀਂ। ਈਸ਼ਵਰ ਬਾਪ ਨੂੰ ਅਸੀਂ ਸਭ - ਕੁਝ ਦੇ ਦਿੰਦੇ ਹਾਂ। ਈਸ਼ਵਰ ਹੀ ਸਵੀਕਾਰ ਕਰਦੇ ਹਨ। ਸਵੀਕਾਰ ਨਾ ਕਰਨ ਤਾਂ ਫੇਰ ਦੇਣ ਕਿਵੇਂ? ਨਾ ਸਵੀਕਾਰ ਕਰਨ ਤਾਂ ਉਹ ਵੀ ਦੁਰਭਾਗਿਆ। ਸਵੀਕਾਰ ਕਰਨਾ ਪੈਂਦਾ ਹੈ ਤਾਕਿ ਉਨ੍ਹਾਂ ਦਾ ਮੱਮਤਵ ਮਿਟੇ। ਇਹ ਵੀ ਰਾਜ਼ ਤੁਸੀਂ ਬੱਚੇ ਜਾਣਦੇ ਹੋ। ਜਦੋਂ ਜ਼ਰੂਰਤ ਹੀ ਨਹੀਂ ਹੋਵੇਗੀ ਤਾਂ ਸਵੀਕਾਰ ਕੀ ਕਰਣਗੇ? ਇੱਥੇ ਤਾਂ ਕੁਝ ਇਕੱਠਾ ਨਹੀਂ ਕਰਨਾ ਹੈ। ਇਥੋਂ ਦੀ ਤਾਂ ਮੱਮਤਵ ਮਿਟਾ ਦੇਣਾ ਪੈਂਦਾ ਹੈ।

ਬਾਬਾ ਨੇ ਸਮਝਾਇਆ ਹੈ - ਬਾਹਰ ਕਿਤੇ ਜਾਂਦੇ ਹੋ ਤਾਂ ਆਪਣੇ ਨੂੰ ਬਹੁਤ ਹਲ਼ਕਾ ਸਮਝੋ। ਅਸੀਂ ਬਾਪ ਦੇ ਬੱਚੇ ਹਾਂ, ਅਸੀਂ ਆਤਮਾ ਰਾਕੇਟ ਤੋਂ ਵੀ ਤਿੱਖੀ ਹਾਂ। ਇਵੇਂ ਦੇਹੀ - ਅਭਿਮਾਨੀ ਹੋ ਪੈਦਲ ਕਰਣਗੇ ਤਾਂ ਕਦੀ ਥਕਣਗੇ ਨਹੀਂ। ਦੇਹ ਦਾ ਭਾਨ ਨਹੀਂ ਆਵੇਗਾ। ਜਿਵੇਂ ਕਿ ਇਹ ਟੰਗਾਂ ਚਲਦੀਆਂ ਨਹੀਂ। ਅਸੀਂ ਉਡਦੇ ਜਾ ਰਹੇ ਹਾਂ। ਦੇਹੀ - ਅਭਿਮਾਨੀ ਹੋ ਤੁਸੀਂ ਕਿੱਥੇ ਵੀ ਜਾਓ। ਅੱਗੇ ਤਾਂ ਮਨੁੱਖ ਤੀਰਥ ਆਦਿ ਤੇ ਪੈਦਲ ਹੀ ਜਾਂਦੇ ਸੀ। ਉਸ ਵਕ਼ਤ ਮਨੁੱਖਾਂ ਦੀ ਬੁੱਧੀ ਤਮੋਪ੍ਰਧਾਨ ਨਹੀਂ ਸੀ। ਬਹੁਤ ਸ਼ਰਧਾ ਨਾਲ ਜਾਂਦੇ ਸੀ, ਥੱਕਦੇ ਨਹੀਂ ਸੀ। ਬਾਪ ਨੂੰ ਯਾਦ ਕਰਨ ਨਾਲ ਮਦਦ ਤਾਂ ਮਿਲੇਗੀ ਨਾ। ਭਾਵੇਂ ਉਹ ਪੱਥਰ ਦੀ ਮੂਰਤੀ ਹੈ ਪਰ ਬਾਬਾ ਉਸ ਵਕ਼ਤ ਅੱਧਾਕਲਪ ਦੇ ਲਈ ਮਨੋਕਾਮਨਾ ਪੂਰੀ ਕਰ ਦਿੰਦੇ ਹਨ। ਉਸ ਵਕ਼ਤ ਰਜ਼ੋਪ੍ਰਧਾਨ ਯਾਦ ਸੀ ਤਾਂ ਉਸ ਵਿੱਚ ਵੀ ਬਲ ਮਿਲਦਾ ਹੈ ਮਿਲਦਾ ਸੀ, ਥਕਾਵਟ ਨਹੀਂ ਹੁੰਦੀ ਸੀ। ਹੁਣ ਤਾਂ ਵੱਡੇ ਆਦਮੀ ਝੱਟ ਥੱਕ ਜਾਂਦੇ ਹਨ। ਗਰੀਬ ਲੋਕੀਂ ਬਹੁਤ ਤੀਰਥਾਂ ਤੇ ਜਾਂਦੇ ਹਨ। ਸਾਹੂਕਾਰ ਲੋਕੀ ਬੜੇ ਭੱਭਕੇ ਨਾਲ ਘੋੜੇ ਆਦਿ ਤੇ ਜਾਣਗੇ। ਉਹ ਗਰੀਬ ਤਾਂ ਪੈਦਲ ਚਲੇ ਜਾਣਗੇ। ਭਾਵਨਾ ਦਾ ਭਾੜਾ ਜਿੰਨਾ ਗਰੀਬਾਂ ਨੂੰ ਮਿਲਦਾ ਹੈ ਉਨ੍ਹਾਂ ਸਾਹੂਕਾਰਾਂ ਨੂੰ ਨਹੀਂ ਮਿਲਦਾ। ਇਸ ਵਕ਼ਤ ਵੀ ਤੁਸੀਂ ਜਾਣਦੇ ਹੋ - ਬਾਬਾ ਗ਼ਰੀਬ ਨਿਵਾਜ਼ ਹੈ ਫ਼ੇਰ ਮੂੰਝਦੇ ਕਿਉਂ ਹੋ? ਭੁੱਲ ਕਿਉਂ ਜਾਂਦੇ ਹੋ? ਬਾਬਾ ਕਹਿੰਦੇ ਹਨ ਤੁਹਾਨੂੰ ਕੋਈ ਤਕਲੀਫ਼ ਨਹੀਂ ਕਰਨੀ ਹੈ। ਸਿਰਫ਼ ਇੱਕ ਸਾਜਨ ਨੂੰ ਯਾਦ ਕਰਨਾ ਹੈ। ਤੁਸੀਂ ਸਭ ਸਜਨੀਆਂ ਹੋ ਤਾਂ ਸਾਜਨ ਨੂੰ ਯਾਦ ਕਰਨਾ ਪਵੇ। ਉਸ ਸਾਜਨ ਨੂੰ ਭੋਗ ਲਗਾਉਣ ਦੇ ਬਿਨਾ ਖਾਣ ਵਿੱਚ ਲੱਜਾ ਨਹੀਂ ਆਉਂਦੀ? ਉਹ ਸਾਜਨ ਵੀ ਹੈ, ਬਾਪ ਵੀ ਹੈ। ਕਹਿੰਦੇ ਹਨ ਮੈਨੂੰ ਤੁਸੀਂ ਨਹੀਂ ਖਵਾਓਗੇ! ਤੁਹਾਨੂੰ ਤਾਂ ਸਾਨੂੰ ਖਵਾਉਣਾ ਚਾਹੀਦਾ ਨਾ! ਵੇਖੋ, ਬਾਬਾ ਯੁਕਤੀਆਂ ਦੱਸਦੇ ਹਨ। ਤੁਸੀਂ ਬਾਪ ਜਾਂ ਸਾਜਨ ਮੰਨਦੇ ਹੋ ਨਾ। ਜੋ ਖਵਾਉਂਦਾ ਹੈ, ਪਹਿਲੇ ਤਾਂ ਉਨ੍ਹਾਂ ਨੂੰ ਖਵਾਉਣਾ ਚਾਹੀਦਾ। ਬਾਬਾ ਕਹਿੰਦੇ ਮੈਨੂੰ ਭੋਗ ਲਾਕੇ, ਮੇਰੀ ਯਾਦ ਵਿੱਚ ਖਾਓ। ਇਸ ਵਿੱਚ ਬੜੀ ਮਿਹਨਤ ਹੈ। ਬਾਬਾ ਬਾਰ - ਬਾਰ ਸਮਝਾਉਂਦੇ ਹਨ, ਬਾਬਾ ਨੂੰ ਯਾਦ ਜ਼ਰੂਰ ਕਰਨਾ ਹੈ। ਬਾਬਾ ਖੁਦ ਵੀ ਬਾਰ - ਬਾਰ ਪੁਰਸ਼ਾਰਥ ਕਰਦੇ ਰਹਿੰਦੇ ਹਨ। ਤੁਸੀਂ ਕੁਮਾਰੀਆਂ ਦੇ ਲਈ ਤਾਂ ਬਹੁਤ ਸਹਿਜ ਹੈ। ਤੁਸੀਂ ਪੌੜੀ ਚੜੀ ਹੀ ਨਹੀਂ ਹੈ। ਕੰਨਿਆ ਦੀ ਤਾਂ ਸਾਜਨ ਦੇ ਨਾਲ ਸਗਾਈ ਹੁੰਦੀ ਹੀ ਹੈ। ਤਾਂ ਇਵੇਂ ਸਾਜਨ ਨੂੰ ਯਾਦ ਕਰ ਭੋਜਨ ਖਾਣਾ ਚਾਹੀਦਾ। ਉਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ ਅਤੇ ਉਹ ਸਾਡੇ ਕੋਲ ਆ ਜਾਂਦੇ ਹਨ। ਯਾਦ ਕਰਣਗੇ ਤਾਂ ਭਾਸਨਾ ਲੈਣਗੇ। ਤਾਂ ਇਵੇਂ - ਇਵੇਂ ਗੱਲਾਂ ਕਰਨੀਆਂ ਚਾਹੀਦੀਆਂ ਬਾਬਾ ਦੇ ਨਾਲ। ਤੁਹਾਡੀ ਇਹ ਪ੍ਰੈਕਟਿਸ ਹੋਵੇਗੀ ਰਾਤ ਨੂੰ ਜਾਗਣ ਨਾਲ। ਅਭਿਆਸ ਪੈ ਜਾਵੇਗਾ ਤਾਂ ਫੇਰ ਦਿਨ ਵਿੱਚ ਵੀ ਯਾਦ ਰਹੇਗੀ। ਭੋਜਨ ਤੇ ਵੀ ਯਾਦ ਕਰਨਾ ਚਾਹੀਦਾ। ਸਾਜਨ ਦੇ ਨਾਲ ਤੁਹਾਡੀ ਸਗਾਈ ਹੋਈ ਹੈ। ਤੇਰੇ ਨਾਲ ਖਾਵਾਂ..ਇਹ ਪੱਕਾ ਪ੍ਰਣ ਕਰਨਾ ਹੈ। ਜਦੋਂ ਯਾਦ ਕਰਣਗੇ ਉਦੋਂ ਤਾਂ ਉਹ ਖਾਣਗੇ ਨਾ। ਉਨ੍ਹਾਂ ਨੂੰ ਤਾਂ ਭਾਸਨਾ ਹੀ ਮਿਲਣੀ ਹੈ ਕਿਉਂਕਿ ਉਨ੍ਹਾਂ ਨੂੰ ਆਪਣਾ ਸ਼ਰੀਰ ਤਾਂ ਨਹੀਂ ਹੈ। ਕੁਮਾਰੀਆਂ ਦੇ ਲਈ ਤਾਂ ਬਹੁਤ ਸਹਿਜ ਹੈ, ਇਨ੍ਹਾਂ ਨੂੰ ਜ਼ਿਆਦਾ ਫੈਸਲਟੀਜ਼ (ਸਹੂਲੀਅਤਾਂ) ਹਨ। ਸ਼ਿਵਬਾਬਾ ਸਾਡਾ ਸਲੋਨਾ ਸਾਜਨ ਕਿੰਨਾ ਮਿੱਠਾ ਹੈ। ਅੱਧਾਕਲਪ ਅਸੀਂ ਤੁਹਾਨੂੰ ਯਾਦ ਕੀਤਾ ਹੈ, ਹੁਣ ਤੁਸੀਂ ਆਕੇ ਮਿਲੇ ਹੋ! ਅਸੀਂ ਜੋ ਖਾਂਦੇ ਹਾਂ, ਤੁਸੀਂ ਵੀ ਖਾਓ। ਇਵੇਂ ਨਹੀਂ, ਇੱਕ ਵਾਰ ਯਾਦ ਕੀਤਾ ਬਸ, ਫੇਰ ਤੁਸੀਂ ਖੁਦ ਖਾਂਦੇ ਜਾਓ। ਉਨ੍ਹਾਂ ਨੂੰ ਖਵਾਉਣਾ ਭੁੱਲ ਜਾਓ। ਉਨ੍ਹਾਂ ਨੂੰ ਭੁੱਲਣ ਨਾਲ ਉਨ੍ਹਾਂ ਨੂੰ ਮਿਲੇਗਾ ਨਹੀਂ। ਚੀਜ਼ਾਂ ਤਾਂ ਬਹੁਤ ਖਾਂਦੇ ਹੋ, ਖਿਚੜੀ ਖਾਣਗੇ, ਅੰਬ ਖਾਣਗੇ, ਮਿਠਾਈ ਖਾਣਗੇ.ਇਵੇਂ ਥੋੜ੍ਹੇਹੀ ਸ਼ੁਰੂ ਵਿੱਚ ਯਾਦ ਕੀਤਾ, ਖ਼ਤਮ ਫੇਰ ਹੋਰ ਚੀਜ਼ਾਂ ਉਹ ਕਿਵੇਂ ਖਾਣਗੇ। ਸਾਜਨ ਨਹੀਂ ਖਾਵੇਗਾ ਤਾਂ ਮਾਇਆ ਵਿੱਚੋ ਖਾ ਜਾਵੇਗੀ, ਉਨ੍ਹਾਂ ਨੂੰ ਖਾਣ ਨਹੀਂ ਦਵੇਗੀ। ਅਸੀਂ ਵੇਖਦੇ ਹਾਂ ਮਾਇਆ ਖਾ ਜਾਂਦੀ ਹੈ ਤਾਂ ਉਹ ਬਲਵਾਨ ਬਣ ਜਾਂਦੀ ਹੈ ਅਤੇ ਤੁਹਾਨੂੰ ਹਰਾਉਂਦੀ ਰਹਿੰਦੀ ਹੈ। ਬਾਬਾ ਯੁਕਤੀਆਂ ਸਭ ਦੱਸਦੇ ਹਨ। ਬਾਬਾ ਨੂੰ ਯਾਦ ਕਰੋ ਤਾਂ ਬਾਪ ਜਾਂ ਸਾਜਨ ਬਹੁਤ ਰਾਜ਼ੀ ਹੋਵੇਗਾ। ਕਹਿੰਦੇ ਹੋ ਬਾਬਾ ਤੇਰੇ ਨਾਲ ਬੈਠਾ, ਤੇਰੇ ਨਾਲ ਖਾਵਾਂ। ਅਸੀਂ ਤੁਹਾਨੂੰ ਯਾਦ ਕਰ ਖਾਂਦੇ ਹਾਂ। ਗਿਆਨ ਨਾਲ ਜਾਣਦੇ ਹਨ ਤੁਸੀਂ ਤਾਂ ਭਾਸਨਾ ਹੀ ਲਵੋਗੇ। ਇਹ ਤਾਂ ਲੋਨ ਦਾ ਸ਼ਰੀਰ ਹੈ। ਯਾਦ ਕਰਨ ਨਾਲ ਉਹ ਆਉਂਦੇ ਹਨ। ਸਾਰਾ ਮਦਾਰ ਤੁਹਾਡੀ ਯਾਦ ਤੇ ਹੈ। ਇਸਨੂੰ ਯੋਗ ਕਿਹਾ ਜਾਂਦਾ ਹੈ। ਯੋਗ ਵਿੱਚ ਮਿਹਨਤ ਹੈ। ਸੰਨਿਆਸੀ - ਉਦਾਸੀ ਇਵੇਂ ਕਦੀ ਨਹੀਂ ਕਹਿਣਗੇ। ਤੁਹਾਨੂੰ ਜੇਕਰ ਪੁਰਸ਼ਾਰਥ ਕਰਨਾ ਹੈ ਤਾਂ ਬਾਬਾ ਦੀ ਸ਼੍ਰੀਮਤ ਨੂੰ ਨੋਟ ਕਰੋ। ਪੂਰਾ ਪੁਰਸ਼ਾਰਥ ਕਰੋ। ਬਾਬਾ ਆਪਣਾ ਅਨੁਭਵ ਦੱਸਦੇ ਹਨ - ਕਹਿੰਦੇ ਹਨ ਜਿਵੇਂ ਕਰਮ ਮੈਂ ਕਰਦਾ ਹਾਂ, ਤੁਸੀਂ ਵੀ ਕਰੋ। ਉਹੀ ਕਰਮ ਮੈਂ ਤੁਹਾਨੂੰ ਸਿਖਾਉਂਦਾ ਹਾਂ। ਬਾਬਾ ਨੂੰ ਤਾਂ ਕਰਮ ਨਹੀਂ ਕਰਨਾ ਹੈ। ਸਤਿਯੁਗ ਵਿੱਚ ਕਰਮ ਕੁੱਟਦੇ ਨਹੀਂ। ਬਾਬਾ ਬਹੁਤ ਸਹਿਜ ਗੱਲਾਂ ਦੱਸਦੇ ਹਨ। ਤੇਰੇ ਨਾਲ ਬੈਠਾ, ਸੁਣਾ, ਤੇਰੇ ਨਾਲ ਖਾਵਾਂ..ਇਹ ਤੁਹਾਡਾ ਹੀ ਗਾਇਨ ਹੈ। ਸਾਜਨ ਦੇ ਰੂਪ ਜਾਂ ਬਾਪ ਦੇ ਰੂਪ ਵਿੱਚ ਯਾਦ ਕਰੋ। ਗਾਇਆ ਹੋਇਆ ਹੈ ਨਾ - ਵਿਚਾਰ ਸਾਗਰ ਮੰਥਨ ਕਰ ਗਿਆਨ ਦੀ ਪੁਆਇੰਟਸ ਕੱਢਦੇ ਹਨ। ਇਸ ਪ੍ਰੈਕਟਿਸ ਨਾਲ ਵਿਕਰਮ ਵੀ ਵਿਨਾਸ਼ ਹੋਣਗੇ, ਤੰਦਰੁਸਤ ਵੀ ਬਣਨਗੇ। ਜੋ ਪੁਰਸ਼ਾਰਥ ਕਰਣਗੇ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ, ਜੋ ਨਹੀਂ ਕਰਣਗੇ ਉਨ੍ਹਾਂ ਨੂੰ ਨੁਕਸਾਨ ਹੋਵੇਗਾ। ਸਾਰੀ ਦੁਨੀਆਂ ਤਾਂ ਸ੍ਵਰਗ ਦਾ ਮਾਲਿਕ ਨਹੀਂ ਬਣਦੀ ਹੈ। ਇਹ ਵੀ ਹਿਸਾਬ - ਕਿਤਾਬ ਹਨ।

ਬਾਬਾ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਹਨ। ਗੀਤ ਤਾਂ ਸੁਣਿਆ ਬਰੋਬਰ ਅਸੀਂ ਯਾਤਰਾ ਤੇ ਚੱਲ ਰਹੇ ਹਾਂ। ਯਾਤਰਾ ਤੇ ਭੋਜਨ ਆਦਿ ਤਾਂ ਖਾਣਾ ਹੀ ਪੈਂਦਾ ਹੈ, ਸਜਨੀ ਸਾਜਨ ਦੇ ਨਾਲ, ਬੱਚਾ ਬਾਪ ਦੇ ਨਾਲ ਖਾਵੇਗਾ। ਇੱਥੇ ਵੀ ਇਵੇਂ ਹੈ। ਤੁਹਾਡੀ ਸਾਜਨ ਦੇ ਨਾਲ ਜਿੰਨੀ ਲੱਗਣ ਹੋਵੇਗੀ ਉਣਾ ਹੀ ਖੁਸ਼ੀ ਦਾ ਪਾਰਾ ਚੜ੍ਹੇਗਾ। ਨਿਸ਼ਚੈਬੁੱਧੀ ਵਿਜਯੰਤੀ ਹੁੰਦੇ ਜਾਣਗੇ। ਯੋਗ ਮਤਲਬ ਦੌੜੀ ਹੈ। ਅਸੀਂ ਸਟੂਡੈਂਟ ਹਾਂ, ਟੀਚਰ ਸਾਨੂੰ ਦੌੜਨਾ ਸਿਖਾਉਂਦੇ ਹਨ। ਬਾਪ ਕਹਿੰਦੇ ਹਨ ਇਵੇਂ ਨਹੀਂ ਸਮਝੋ ਕਿ ਦਿਨ ਵਿੱਚ ਸਿਰਫ਼ ਕਰਮ ਹੀ ਕਰਨਾ ਹੈ। ਕੱਛੂਏ ਮਿਸਲ ਕਰਮ ਕਰ ਫ਼ੇਰ ਯਾਦ ਵਿੱਚ ਬੈਠ ਜਾਓ। ਭ੍ਰਮਰੀ ਸਾਰਾ ਦਿਨ ਭੂੰ - ਭੂੰ ਕਰਦੀ ਹੈ। ਫੇਰ ਕੋਈ ਉੱਡ ਜਾਂਦੇ, ਕੋਈ ਮਰ ਜਾਂਦੇ, ਉਹ ਤਾਂ ਇੱਕ ਦ੍ਰਿਸ਼ਟਾਂਤ ਹੈ। ਇੱਥੇ ਤੁਸੀਂ ਭੂੰ - ਭੂੰ ਕਰ ਆਪ ਸਮਾਨ ਬਣਾਉਂਦੇ ਹੋ। ਉਸ ਵਿੱਚ ਕਿਸੇ ਦਾ ਤਾਂ ਬਹੁਤ ਲਵ ਰਹਿੰਦਾ ਹੈ। ਕੋਈ ਸੜ ਜਾਂਦੇ ਹਨ, ਕੋਈ ਅਧੂਰੇ ਰਹਿ ਜਾਂਦੇ ਹਨ, ਭਗੰਤੀ ਹੋ ਜਾਂਦੇ ਹਨ ਫੇਰ ਜਾਕੇ ਕੀੜਾ ਬਣਦੇ ਹਨ। ਤਾਂ ਇਹ ਭੂੰ - ਭੂੰ ਕਰਨਾ ਬਹੁਤ ਸਹਿਜ ਹੈ। ਮਨੁੱਖ ਤੋਂ ਦੇਵਤਾ ਕੀਤੇ ਕਰਤ ਨਾ ਲਾਗੀ ਵਾਰ.। ਹੁਣ ਅਸੀਂ ਯੋਗ ਲਗਾ ਰਹੇ ਹਾਂ, ਦੇਵਤਾ ਬਣਨ ਦਾ ਪੁਰਸ਼ਾਰਥ ਕਰ ਰਹੇ ਹਾਂ। ਇਹੀ ਗਿਆਨ ਗੀਤਾ ਵਿੱਚ ਸੀ। ਉਹ ਮਨੁੱਖ ਤੋਂ ਦੇਵਤਾ ਬਣਾਕੇ ਗਏ ਸੀ। ਸਤਿਯੁਗ ਵਿੱਚ ਤਾਂ ਸਭ ਦੇਵਤਾ ਸੀ। ਜ਼ਰੂਰ ਉਨ੍ਹਾਂ ਨੂੰ ਸੰਗਮਯੁਗ ਤੇ ਹੀ ਆਕੇ ਦੇਵਤਾ ਬਣਾਇਆ ਹੋਵੇਗਾ। ਉੱਥੇ ਤਾਂ ਦੇਵਤਾ ਬਣਨ ਦਾ ਯੋਗ ਨਹੀਂ ਸਿਖਾਉਣਗੇ। ਸਤਿਯੁਗ ਆਦਿ ਵਿੱਚ ਦੇਵੀ - ਦੇਵਤਾ ਧਰਮ ਸੀ ਅਤੇ ਕਲਯੁੱਗ ਅੰਤ ਵਿੱਚ ਹਨ ਆਸੁਰੀ ਧਰਮ। ਇਹ ਗੱਲ ਸਿਰਫ਼ ਗੀਤਾ ਵਿੱਚ ਹੀ ਲਿੱਖੀ ਹੋਈ ਹੈ। ਮਨੁੱਖ ਨੂੰ ਦੇਵਤਾ ਬਣਾਉਣ ਵਿੱਚ ਦੇਰੀ ਨਹੀਂ ਲੱਗਦੀ ਹੈ ਕਿਉਂਕਿ ਏਮ ਆਬਜੈਕਟ ਦੱਸ ਦਿੰਦੇ ਹਨ। ਉੱਥੇ ਸਾਰੀ ਦੁਨੀਆਂ ਵਿੱਚ ਇੱਕ ਧਰਮ ਹੋਵੇਗਾ। ਦੁਨੀਆਂ ਤਾਂ ਸਾਰੀ ਹੋਵੇਗੀ ਨਾ। ਇਵੇਂ ਨਹੀਂ, ਚੀਨ, ਯੂਰੋਪ ਨਹੀਂ ਹੋਵੇਗਾ, ਹੋਣਗੇ ਪਰ ਉੱਥੇ ਮਨੁੱਖ ਨਹੀਂ ਹੋਣਗੇ। ਸਿਰਫ਼ ਦੇਵਤਾ ਧਰਮ ਵਾਲੇ ਹੋਣਗੇ, ਹੋਰ ਧਰਮ ਵਾਲੇ ਹੁੰਦੇ ਨਹੀਂ। ਹੁਣ ਹੈ ਕਲਯੁੱਗ। ਅਸੀਂ ਭਗਵਾਨ ਦੁਆਰਾ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ। ਬਾਪ ਕਹਿੰਦੇ ਹਨ ਤੁਸੀਂ 21 ਜਨਮ ਸਦਾ ਸੁਖੀ ਬਣੋਗੇ। ਇਸ ਵਿੱਚ ਤਕਲੀਫ਼ ਦੀ ਕੋਈ ਗੱਲ ਹੀ ਨਹੀਂ। ਭਗਤੀ ਮਾਰ੍ਗ ਵਿੱਚ ਭਗਵਾਨ ਦੇ ਕੋਲ ਜਾਣ ਦੇ ਲਈ ਕਿੰਨੀ ਮਿਹਨਤ ਕੀਤੀ ਹੈ। ਕਹਿੰਦੇ ਹਨ ਪਾਰ ਨਿਰਵਾਣ ਗਿਆ। ਇਵੇਂ ਕਦੀ ਨਹੀਂ ਕਹਿਣਗੇ ਭਗਵਾਨ ਦੇ ਕੋਲ ਗਿਆ। ਕਹਿਣਗੇ ਸ੍ਵਰਗ ਗਿਆ। ਇੱਕ ਦੇ ਜਾਣ ਨਾਲ ਤਾਂ ਸ੍ਵਰਗ ਨਹੀਂ ਬਣੇਗਾ। ਸਭਨੂੰ ਜਾਣਾ ਹੈ। ਗੀਤਾ ਵਿੱਚ ਲਿਖਿਆ ਹੋਇਆ ਹੈ ਭਗਵਾਨ ਕਾਲਾਂ ਦਾ ਕਾਲ ਹੈ। ਮੱਛਰਾਂ ਵਾਂਗ ਸਭ ਨੂੰ ਵਾਪਿਸ ਲੈ ਜਾਂਦੇ ਹਨ। ਬੁੱਧੀ ਵੀ ਕਹਿੰਦੀ ਹੈ ਚੱਕਰ ਰਿਪੀਟ ਹੋਣਾ ਹੈ। ਤਾਂ ਪਹਿਲੇ - ਪਹਿਲੇ ਜ਼ਰੂਰ ਸਤਯੁਗੀ ਦੇਵੀ - ਦੇਵਤਾ ਧਰਮ ਰਿਪੀਟ ਹੋਵੇਗਾ। ਫੇਰ ਬਾਦ ਵਿੱਚ ਹੋਰ ਧਰਮ ਰਿਪੀਟ ਹੋਣਗੇ। ਬਾਬਾ ਕਿੰਨਾ ਸਹਿਜ ਦੱਸਦੇ ਹਨ - ਮਨਮਨਾਭਵ। ਬਸ। 5 ਹਜ਼ਾਰ ਵਰ੍ਹੇ ਪਹਿਲੇ ਵੀ ਗੀਤਾ ਦੇ ਭਗਵਾਨ ਨੇ ਕਿਹਾ ਸੀ ਲਾਡਲੇ ਬੱਚੇ। ਜੇਕਰ ਕ੍ਰਿਸ਼ਨ ਕਹਿਣਗੇ ਤਾਂ ਦੂਜੇ ਧਰਮ ਵਾਲੇ ਕੋਈ ਸੁਣ ਨਾ ਸੱਕਣ। ਭਗਵਾਨ ਕਹਿਣਗੇ ਤਾਂ ਸਾਰਿਆਂ ਨੂੰ ਲਗੇਗਾ - ਗੌਡ ਫ਼ਾਦਰ ਹੇਵਿਨ ਸਥਾਪਨ ਕਰਦੇ ਹਨ ਜਿਸ ਵਿੱਚ ਫੇਰ ਅਸੀਂ ਜਾਕੇ ਚੱਕਰਵਰਤੀ ਰਾਜਾ ਬਣਾਂਗੇ। ਇਸ ਵਿੱਚ ਕੋਈ ਖ਼ਰਚੇ ਆਦਿ ਦੀ ਗੱਲ ਨਹੀਂ ਹੈ ਸਿਰਫ਼ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਜਾਣਨਾ ਹੈ।

ਤੁਸੀਂ ਬੱਚਿਆਂ ਨੂੰ ਵਿਚਾਰ ਸਾਗਰ ਮੰਥਨ ਕਰਨਾ ਹੈ। ਕਰਮ ਕਰਦੇ ਦਿਨ - ਰਾਤ ਇਵੇਂ ਪੁਰਸ਼ਾਰਥ ਕਰਦੇ ਰਹੋ। ਵਿਚਾਰ ਸਾਗਰ ਮੰਥਨ ਨਹੀਂ ਕਰੋਗੇ ਜਾਂ ਬਾਪ ਨੂੰ ਯਾਦ ਨਹੀਂ ਕਰੋਗੇ, ਸਿਰਫ਼ ਕਰਮ ਕਰਦੇ ਰਹੋਗੇ ਤਾਂ ਰਾਤ ਨੂੰ ਵੀ ਉਹੀ ਖ਼ਿਆਲਾਤ ਚੱਲਦੇ ਰਹਿਣਗੇ। ਮਕਾਨ ਬਣਾਉਣ ਵਾਲੇ ਨੂੰ ਮਕਾਨ ਦਾ ਹੀ ਖ਼ਿਆਲ ਚੱਲੇਗਾ। ਭਾਵੇਂ ਵਿਚਾਰ ਸਾਗਰ ਮੰਥਨ ਕਰਨ ਦੀ ਰਿਸਪਾਂਸੀਬਿਲਿਟੀ ਇਨ੍ਹਾਂ ਤੇ ਹੈ ਪਰ ਕਹਿੰਦੇ ਹਨ ਕਲਸ਼ ਲਕਸ਼ਮੀ ਨੂੰ ਦਿੱਤਾ ਤਾਂ ਤੁਸੀਂ ਲਕਸ਼ਮੀ ਬਣਦੀ ਹੋ ਨਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼੍ਰੀਮਤ ਨੂੰ ਨੋਟ ਕਰ ਪੁਰਸ਼ਾਰਥ ਕਰਨਾ ਹੈ। ਬਾਪ ਨੇ ਜੋ ਕਰਮ ਕਰਕੇ ਸਿਖਾਇਆ ਹੈ, ਉਹੀ ਕਰਨੇ ਹਨ। ਵਿਚਾਰ ਸਾਗਰ ਮੰਥਨ ਕਰ ਗਿਆਨ ਦੀ ਪੁਆਇੰਟਸ ਕੱਢਣੀ ਹਨ।

2. ਆਪਣੇ ਆਪ ਨਾਲ ਪ੍ਰਣ ਕਰਨਾ ਹੈ ਕਿ ਅਸੀਂ ਬਾਪ ਦੀ ਯਾਦ ਵਿੱਚ ਹੀ ਭੋਜਨ ਖ਼ਾਵਾਂਗੇ। ਤੁਹਾਡੇ ਨਾਲ ਬੈਠਾ, ਤੁਹਾਡੇ ਨਾਲ ਹੀ ਖਾਵਾਂ..ਇਹ ਵਾਇਦਾ ਪੱਕਾ ਨਿਭਾਣਾ ਹੈ।

ਵਰਦਾਨ:-
ਆਪਣੇ ਸ਼ੁਭ - ਚਿੰਤਨ ਦੀ ਸ਼ਕਤੀ ਨਾਲ ਆਤਮਾਵਾਂ ਨੂੰ ਚਿੰਤਾ ਮੁਕਤ ਬਣਾਉਣ ਵਾਲੀ ਸ਼ੁਭਚਿੰਤਕ ਮਣੀ ਭਵ :

ਅੱਜ ਦੇ ਵਿਸ਼ੇ ਵਿੱਚ ਸਭ ਆਤਮਾਵਾਂ ਚਿੰਤਾਮਣੀ ਹਨ। ਉਨ੍ਹਾਂ ਚਿੰਤਾ ਮਣੀਆਂ ਨੂੰ ਤੁਸੀਂ ਸ਼ੁਭਚਿੰਤਕ ਮਣੀਆਂ ਆਪਣੇ ਸ਼ੁਭ - ਚਿੰਤਨ ਦੀ ਸ਼ਕਤੀ ਦੁਆਰਾ ਪਰਿਵਰਤਨ ਕਰ ਸਕਦੇ ਹੋ। ਜਿਵੇਂ ਸੂਰਜ ਦੀਆਂ ਕਿਰਨਾਂ ਦੂਰ - ਦੂਰ ਤੱਕ ਅੰਧਕਾਰ ਨੂੰ ਮਿਟਾਉਂਦੀ ਹਨ ਇਵੇਂ ਤੁਸੀਂ ਸ਼ੁਭਚਿੰਤਕ ਮਣੀਆਂ ਦੀ ਸ਼ੁਭ ਸੰਕਲਪ ਰੂਪੀ ਚਮਕ ਜਾਂ ਕਿਰਨਾਂ ਵਿਸ਼ਵ ਵਿੱਚ ਚਾਰੋਂ ਪਾਸੇ ਫੈਲ ਰਹੀਆਂ ਹੈ, ਇਸਲਈ ਸਮਝਾਉਂਦੇ ਹਨ ਕਿ ਕੋਈ ਸਪ੍ਰਿਚੂਅਲ ਲਾਇਟ ਗੁਪਤ ਰੂਪ ਵਿੱਚ ਆਪਣਾ ਕੰਮ ਕਰ ਰਹੀ ਹੈ। ਇਹ ਟਚਿੰਗ ਹੁਣ ਸ਼ੁਰੂ ਹੋਈ ਹੈ, ਆਖ਼ਰੀਨ ਲੱਭਦੇ - ਲੱਭਦੇ ਸਥਾਨ ਤੇ ਪਹੁੰਚ ਜਾਣਗੇ।

ਸਲੋਗਨ:-
ਬਾਪਦਾਦਾ ਦੇ ਡਾਇਰੈਕਸ਼ਨ ਨੂੰ ਕਲੀਅਰ ਕੈਚ ਕਰਨ ਦੇ ਲਈ ਮਨ - ਬੁੱਧੀ ਦੀ ਲਾਈਨ ਕਲੀਅਰ ਰੱਖੋ।