10.01.21     Avyakt Bapdada     Punjabi Murli     09.10.87    Om Shanti     Madhuban
 


"ਅਲੌਕਿਕ ਰਾਜ ਦਰਬਾਰ ਦਾ ਸਮਾਚਾਰ"


ਅੱਜ ਬਾਪਦਾਦਾ ਆਪਣੇ ਸਵ ਅਧਿਕਾਰੀ ਬੱਚਿਆਂ ਦੀ ਦਰਬਾਰ ਦੇਖ ਰਹੇ ਹਨ। ਇਹ ਸੰਗਮਯੁਗ ਦੀ ਨਿਰਾਲੀ, ਸ੍ਰੇਸ਼ਠ ਸ਼ਾਨ ਵਾਲੀ ਅਲੌਕਿਕ ਦਰਬਾਰ ਸਾਰੇ ਕਲਪ ਵਿੱਚ ਨਿਆਰੀ ਅਤੇ ਅਤਿ ਪਿਆਰੀ ਹੈ। ਇਸ ਰਾਜ - ਸਭਾ ਦੀ ਰੂਹਾਨੀ ਰੌਣਕ, ਰੂਹਾਨੀ ਕਮਲ - ਆਸਨ, ਰੂਹਾਨੀ ਤਾਜ ਤੇ ਤਿਲਕ, ਚਿਹਰੇ ਦੀ ਚਮਕ, ਸਥਿਤੀ ਦੀ ਸ੍ਰੇਸ਼ਠ ਸਮ੍ਰਿਤੀ ਦੇ ਵਾਯੂਮੰਡਲ ਵਿੱਚ ਅਲੌਕਿਕ ਖੁਸ਼ਬੂ ਅਤਿ ਰਮਨੀਕ, ਅਤਿ ਅਕਰਸ਼ਿਤ ਕਰਨ ਵਾਲੀ ਹੈ। ਇਸ ਤਰ੍ਹਾਂ ਦੀ ਸਭਾ ਨੂੰ ਦੇਖ ਕੇ ਬਾਪਦਾਦਾ ਹਰ ਇੱਕ ਰਾਜ - ਅਧਿਕਾਰੀ ਆਤਮਾ ਨੂੰ ਦੇਖ ਕੇ ਖੁਸ਼ ਹੋ ਰਹੇ ਹਨ। ਕਿੰਨੀ ਵੱਡੀ ਦਰਬਾਰ ਹੈ! ਹਰ ਇੱਕ ਬ੍ਰਾਹਮਣ ਬੱਚਾ ਸਵਰਾਜ ਅਧਿਕਾਰੀ ਹੈ। ਤਾਂ ਕਿੰਨੇ ਬ੍ਰਾਹਮਣ ਬੱਚੇ ਹਨ! ਸਾਰੇ ਬ੍ਰਾਹਮਣਾ ਦੀ ਰਾਜ - ਦਰਬਾਰ ਇਕੱਠੀ ਕਰੋ ਤਾਂ ਕਿੰਨੀ ਵੱਡੀ ਰਾਜ - ਦਰਬਾਰ ਹੋ ਜਾਏਗੀ! ਏਨੀ ਵੱਡੀ ਰਾਜ ਦਰਬਾਰ ਕਿਸੇ ਵੀ ਯੁੱਗ ਵਿੱਚ ਨਹੀਂ ਹੁੰਦੀ। ਇਹ ਹੀ ਸੰਗਮਯੁੱਗ ਦੀ ਵਿਸ਼ੇਸਤਾ ਹੈ ਜੋ ਉੱਚੇ ਤੋਂ ਉੱਚੇ ਬਾਪ ਦੇ ਸਰਵ ਬੱਚੇ ਸਵਰਾਜ ਅਧਿਕਾਰੀ ਬਣਦੇ ਹਨ। ਉਂਝ ਲੌਕਿਕ ਪਰਿਵਾਰ ਵਿੱਚ ਹਰ ਇੱਕ ਬਾਪ ਆਪਣੇ ਬੱਚੇ ਨੂੰ ਕਹਿੰਦੇ ਹਨ ਇਹ ਮੇਰਾ ਬੱਚਾ ਰਾਜਾ ਬੇਟਾ ਹੈ ਅਤੇ ਇੱਛਾ ਰੱਖਦੇ ਹਨ ਕਿ ਮੇਰਾ ਹਰ ਇੱਕ ਬੱਚਾ ਰਾਜਾ ਬਣੇ। ਪਰ ਸਾਰੇ ਬੱਚੇ ਰਾਜਾ ਬਣ ਹੀ ਨਹੀਂ ਸਕਦੇ। ਇਹ ਕਹਾਵਤ ਪਰਮਾਤਮਾ ਬਾਪ ਦੀ ਕਾਪੀ ਕੀਤੀ ਹੈ। ਇਸ ਸਮੇਂ ਬਾਪਦਾਦਾ ਦੇ ਸਭ ਬੱਚੇ ਰਾਜਯੋਗੀ ਮਤਲਬ ਸਵ ਦੇ ਰਾਜੇ ਨੰਬਰਵਾਰ ਜ਼ਰੂਰ ਹਨ ਪਰ ਹੈ ਸਾਰੇ ਰਾਜ - ਯੋਗੀ, ਪ੍ਰਜਾ ਯੋਗੀ ਕੋਈ ਨਹੀਂ ਹੈ। ਤਾਂ ਬਾਬਦਾਦਾ ਬੇਹੱਦ ਦੀ ਰਾਜਸਭਾ ਦੇਖ ਰਹੇ ਸੀ। ਸਾਰੇ ਆਪਣੇ ਨੂੰ ਸਵਰਾਜ ਅਧਿਕਾਰੀ ਸਮਝਦੇ ਹੋ ਨਾ? ਨਵੇਂ - ਨਵੇਂ ਆਏ ਹੋਏ ਬੱਚੇ ਰਾਜ - ਅਧਿਕਾਰੀ ਹੋ ਜਾਂ ਹਾਲ਼ੇ ਬਣਨਾ ਹੈ? ਨਵੇਂ - ਨਵੇਂ ਹਨ ਤੇ ਮਿਲਣਾ -ਝੁਲਣਾ ਸਿੱਖ ਰਹੇ ਹਨ। ਅਵਿਅਕਤ ਬਾਪ ਅਵਿਅਕਤ ਗੱਲਾਂ ਸਮਝਣ ਦੀ ਵੀ ਆਦਤ ਪੈਂਦੀ ਜਾਏਗੀ। ਫਿਰ ਵੀ ਇਸ ਭਾਗ ਨੂੰ ਹੁਣ ਤੋਂ ਹੀ ਸਮੇਂ ਤੇ ਜਿਆਦਾ ਸਮਝਣਗੇ ਕਿ ਅਸੀਂ ਸਾਰੀਆਂ ਆਤਮਾਵਾਂ ਕਿੰਨੀਆਂ ਕਿਸ੍ਮਤਵਾਲੀਆਂ ਹਾਂ!

ਤਾਂ ਬਾਪਦਾਦਾ ਸੁਣਾ ਰਹੇ ਸੀ - ਅਲੌਕਿਕ ਰਾਜ - ਦਰਬਾਰ ਦਾ ਸਮਾਚਾਰ। ਸਾਰੇ ਬੱਚਿਆਂ ਦੀ ਵਿਸ਼ੇਸ਼ ਤਾਜ਼ ਅਤੇ ਚੇਹਰੇ ਦੀ ਚਮਕ ਦੇ ਉੱਪਰ ਨਾ ਚਾਹੁੰਦੇ ਹੋਏ ਵੀ ਅਟੇੰਨਸ਼ਨ ਜਾ ਰਿਹਾ ਸੀ। ਤਾਜ਼ ਬ੍ਰਾਹਮਣ ਜੀਵਨ ਦੀ ਵਿਸ਼ੇਸਤਾ - ਪਵਿੱਤਰਤਾ ਦਾ ਹੀ ਸੂਚਕ ਹੈ। ਚਿਹਰੇ ਦੀ ਚਮਕ ਰੂਹਾਨੀ ਸਥਿਤੀ ਵਿੱਚ ਸਥਿਤ ਰਹਿਣ ਦੀ ਰੂਹਾਨੀਯਤ ਦੀ ਚਮਕ ਹੈ। ਸਧਾਰਨ ਤਰ੍ਹਾਂ ਨਾਲ ਵੀ ਵਿਅਕਤੀ ਨੂੰ ਵੇਖਾਂਗੇ ਤਾਂ ਸਭ ਤੋਂ ਪਹਿਲਾਂ ਦ੍ਰਿਸ਼ਟੀ ਚਿਹਰੇ ਦੇ ਵੱਲ ਹੀ ਜਾਏਗੀ। ਇਹ ਚਿਹਰਾ ਹੀ ਵ੍ਰਿਤੀ ਅਤੇ ਸਥਿਤੀ ਦਾ ਦਰਪਨ ਹੈ। ਤਾਂ ਬਾਪਦਾਦਾ ਦੇਖ ਰਹੇ ਸਨ - ਚਮਕ ਤਾਂ ਸਾਰਿਆਂ ਵਿੱਚ ਸੀ ਪਰ ਇੱਕ ਸੀ ਸਦਾ ਰੂਹਾਨੀਅਤ ਦੀ ਸਥਿਤੀ ਵਿੱਚ ਸਥਿਤ ਰਹਿਣ ਵਾਲੇ, ਆਪੇ ਅਤੇ ਸਹਿਜ਼ ਸਥਿਤੀ ਵਾਲੇ ਅਤੇ ਦੂਸਰੇ ਸੀ ਸਦਾ ਰੂਹਾਨੀ ਸਥਿਤੀ ਦੇ ਅਭਿਆਸ ਦੁਆਰਾ ਸਥਿਤ ਰਹਿਣ ਵਾਲੇ। ਇੱਕ ਸੀ ਸਹਿਜ ਸਥਿਤੀ ਵਾਲੀ , ਦੂਸਰੇ ਸੀ ਕੋਸ਼ਿਸ ਕਰ ਸਥਿਤ ਰਹਿਣ ਵਾਲੇ ਮਤਲਬ ਇੱਕ ਸਨ ਸਹਿਜ ਯੋਗੀ, ਦੂਸਰੇ ਸਨ ਪੁਰਸ਼ਾਰਥ ਨਾਲ ਯੋਗੀ। ਦੋਨਾਂ ਦੀ ਚਮਕ ਵਿੱਚ ਅੰਤਰ ਰਿਹਾ। ਉਨ੍ਹਾਂ ਦੀ ਨੈਚਰੁਲ ਬਿਊਟੀ ਸੀ ਅਤੇ ਦੂਸਰਿਆਂ ਦੀ ਪੁਰਸ਼ਾਰਥ ਦਵਾਰਾ ਬਿਊਟੀ ਸੀ। ਜਿਸ ਤਰ੍ਹਾਂ ਅੱਜ ਕਲ ਵੀ ਮੇਕਅੱਪ ਕਰਕੇ ਬਿਊਟੀਫੁੱਲ ਬਣਾਉਂਦੇ ਹਨ ਨਾ। ਨੈਚਰੁਲ (ਸ੍ਵਭਾਵਿਕ) ਬਿਊਟੀ ਦੀ ਚਮਕI ਇਕਰਸ ਰਹਿੰਦੀ ਹੈ ਅਤੇ ਦੂਸਰੀ ਬਿਊਟੀ ਕਦੀ ਬਹੁਤ ਚੰਗੀ ਅਤੇ ਕਦੀ ਪਰਸੈਂਟਏਜ ਵਿੱਚ ਰਹਿੰਦੀ ਹੈ; ਇੱਕ ਜਿਹੀ, ਇੱਕਰਸ ਨਹੀਂ ਰਹਿੰਦੀ। ਤਾਂ ਸਦਾ ਸਹਿਜ ਯੋਗੀ, ਆਪੇ ਯੋਗੀ ਸਥਿਤੀ ਨੰਬਰਵਨ ਸਵਰਾਜ - ਅਧਿਕਾਰੀ ਬਣਾਉਂਦੀ ਹੈ। ਜਦੋਂ ਸਾਰਿਆਂ ਬੱਚਿਆਂ ਦਾ ਵਾਇਦਾ ਹੈ - ਬ੍ਰਾਹਮਣ ਜੀਵਨ ਮਤਲੱਬ ਇੱਕ ਬਾਪ ਹੀ ਸੰਸਾਰ ਹੈ ਅਤੇ ਇੱਕ ਬਾਪ ਦੂਸਰਾ ਨਾ ਕੋਈ, ਜਦੋਂ ਸੰਸਾਰ ਹੀ ਬਾਪ ਹੈ, ਦੂਸਰਾ ਕੋਈ ਹੈ ਹੀ ਨਹੀਂ ਤਾਂ ਆਪੇ ਅਤੇ ਸਹਿਜ ਯੋਗੀ ਸਥਿਤੀ ਸਦਾ ਰਹੇਗੀ ਨਾ, ਜਾਂ ਮਿਹਨਤ ਕਰਨੀ ਪਵੇਗੀ? ਜੇਕਰ ਦੂਸਰਾ ਕੋਈ ਹੈ ਤਾਂ ਮਿਹਨਤ ਕਰਨੀ ਪੈਂਦੀ ਹੈ - ਇੱਥੇ ਬੁੱਧੀ ਨਾ ਜਾਏ, ਉੱਥੇ ਜਾਏ। ਪਰ ਇੱਕ ਬਾਪ ਹੀ ਸਭ ਕੁਝ ਹੈ - ਫਿਰ ਬੁੱਧੀ ਕਿੱਥੇ ਜਾਏਗੀ? ਜਦੋਂ ਜਾ ਹੀ ਨਹੀਂ ਸਕਦੀ ਤਾਂ ਅਭਿਆਸ ਕਿ ਕਰਨਗੇ? ਅਭਿਆਸ ਵਿੱਚ ਵੀ ਅੰਤਰ ਹੁੰਦਾ ਹੈ। ਇੱਕ ਹੈ ਖ਼ੁਦ ਦਾ ਅਭਿਆਸ, ਹੈ ਹੀ ਹੈ ਅਤੇ ਦੂਸਰਾ ਹੁੰਦਾ ਹੈ ਮਿਹਨਤ ਵਾਲਾ ਅਭਿਆਸ। ਤਾਂ ਸਵਰਾਜ - ਅਧਿਕਾਰੀ ਬੱਚਿਆਂ ਦਾ ਸਹਿਜ ਅਭਿਆਸੀ ਬਣਨਾ - ਇਹ ਨਿਸ਼ਾਨੀ ਹੈ ਸਹਿਜ ਯੋਗੀ, ਆਪੇ ਯੋਗੀ ਦੀ। ਉਨਹਾਂ ਦੇ ਚਿਹਰੇ ਦੀ ਚਮਕ ਅਲੌਕਿਕ ਹੁੰਦੀ ਹੈ ਜੋ ਚਿਹਰਾ ਦੇਖਦੇ ਹੀ ਦੂਸਰੀਆਂ ਆਤਮਾਵਾਂ ਮਹਿਸ਼ੂਸ ਕਰਦੀਆਂ ਹਨ ਕਿ ਇਹ ਸ੍ਰੇਸ਼ਠ ਪ੍ਰਾਪਤੀ ਸਵਰੂਪ ਸਹਿਜ਼ਯੋਗੀ ਹਨ। ਜਿਵੇਂ ਸਥੂਲ ਧਨ ਜਾਂ ਸਥੂਲ ਪਦਵੀ ਦੀ ਪ੍ਰਾਪਤੀ ਦੀ ਚਮਕ ਚਿਹਰੇ ਤੋਂ ਪਤਾ ਚਲਦੀ ਹੈ ਕਿ ਇਹ ਸ਼ਾਹੂਕਾਰ ਕੁਲ ਦਾ ਜਾਂ ਉੱਚ ਪਦਵੀ ਅਧਿਕਾਰੀ ਹੈ। ਇਵੇਂ ਇਹ ਸ੍ਰੇਸ਼ਠ ਪ੍ਰਾਪਤੀ, ਸ੍ਰੇਸ਼ਠ ਰਾਜ ਅਧਿਕਾਰੀ ਮਤਲਬ ਸ੍ਰੇਸ਼ਠ ਪਦਵੀ ਦੀ ਪ੍ਰਾਪਤੀ ਦਾ ਨਸ਼ਾ ਅਤੇ ਚਮਕ ਚਿਹਰੇ ਤੋਂ ਦਿਖਾਈ ਦਿੰਦੀ ਹੈ। ਦੂਰ ਤੋਂ ਹੀ ਮਹਿਸੂਸ ਕਰਦੇ ਹਨ ਕਿ ਇਹਨਾਂ ਨੇ ਕੁਝ ਪਾਇਆ ਹੈ। ਪ੍ਰਾਪਤੀ ਸਵਰੂਪ ਆਤਮਾਵਾਂ ਹਨ। ਇੰਝ ਹੀ ਸਾਰੇ ਰਾਜ ਅਧਿਕਾਰੀ ਬੱਚਿਆਂ ਦੇ ਚਮਕਦੇ ਹੋਏ ਚਿਹਰੇ ਦਿਖਾਈ ਦੇਣ। ਮਿਹਨਤ ਦੇ ਨਿਸ਼ਾਨ ਨਾ ਦਿਖਾਈ ਦੇਣ, ਪ੍ਰਾਪਤੀ ਦੇ ਨਿਸ਼ਾਨ ਵਿਖਾਈ ਦੇਣ। ਹੁਣ ਵੀ ਦੇਖੋ, ਕਿਸੇ - ਕਿਸੇ ਬੱਚਿਆਂ ਦੇ ਚਿਹਰੇ ਨੂੰ ਦੇਖ ਇਹ ਹੀ ਕਹਿੰਦੇ ਹਨ - ਇਹਨਾਂ ਨੇ ਕੁਝ ਪਾਇਆ ਹੈ ਅਤੇ ਕਿਸੇ - ਕਿਸੇ ਬੱਚਿਆਂ ਦੇ ਚਿਹਰੇ ਨੂੰ ਦੇਖ ਕੇ ਇਹ ਵੀ ਕਹਿੰਦੇ ਹਨ ਕਿ ਉੱਚੀ ਮੰਜ਼ਿਲ ਹੈ ਪਰ ਤਿਆਗ ਵੀ ਬਹੁਤ ਉੱਚਾ ਕੀਤਾ ਹੈ। ਤਿਆਗ ਵਿਖਾਈ ਦਿੰਦਾ ਹੈ, ਕਿਸਮਤ ਵਿਖਾਈ ਨਹੀਂ ਦੇਵੇਗੀ ਚਿਹਰੇ ਤੋਂ। ਜਾਂ ਇਹ ਕਹਿਣਗੇ ਕਿ ਮਿਹਨਤ ਬੜੀ ਚੰਗੀ ਕਰ ਰਹੇ ਹਨ।

ਬਾਪਦਾਦਾ ਇਹੀ ਦੇਖਣਾ ਚਾਹੁੰਦੇ ਹਨ ਕਿ ਹਰ ਇੱਕ ਬੱਚੇ ਦੇ ਚਿਹਰੇ ਤੋਂ ਸਹਿਜ ਯੋਗੀ ਦੀ ਚਮਕ ਦਿਖਾਈ ਦੇਵੇ, ਸ੍ਰੇਸ਼ਠ ਪ੍ਰਾਪਤੀ ਦੇ ਨਸ਼ੇ ਦੀ ਚਮਕ ਦਿਖਾਈ ਦੇਵੇ ਕਿਉਂਕਿ ਪ੍ਰਾਪਤੀਆਂ ਦੇ ਭੰਡਾਰ ਬਾਪ ਦੇ ਬੱਚੇ ਹੋ। ਸੰਗਮਯੁਗ ਦੀਆਂ ਪ੍ਰਾਪਤੀਆਂ ਦੇ ਵਰਦਾਨੀ ਸਮੇਂ ਦੇ ਅਧਿਕਾਰੀ ਹੋ। ਨਿਰੰਤਰ ਯੋਗ ਕਿਵੇਂ ਲਗਾਈਏ ਜਾਂ ਅਨੁਭਵ ਕਰਕੇ ਭੰਡਾਰ ਦੀ ਅਨੁਭੂਤੀ ਕਿਵੇਂ ਕਰੀਏ - ਹੁਣ ਤੱਕ ਵੀ ਇਸੇ ਮਿਹਨਤ ਵਿੱਚ ਹੀ ਸਮੇਂ ਨਾ ਗਵਾਓ ਪਰ ਪ੍ਰਾਪਤੀ ਸਵਰੂਪ ਦੇ ਭਾਗ ਦਾ ਸਹਿਜ ਅਨੁਭਵ ਕਰੋ। ਸਮਾਪਤੀ ਦਾ ਸਮਾਂ ਨੇੜ੍ਹੇ ਆ ਰਿਹਾ ਹੈ। ਹੁਣ ਤੱਕ ਕਿਸੇ ਨਾ ਕਿਸੇ ਗੱਲ ਦੀ ਮਿਹਨਤ ਵਿੱਚ ਲਗੇ ਰਹੋਗੇ ਤਾਂ ਪ੍ਰਾਪਤੀ ਦਾ ਸਮਾਂ ਤਾਂ ਸਮਾਪਤ ਹੋ ਜਾਏਗਾ। ਫਿਰ ਪ੍ਰਾਪਤੀ ਸਵਰੂਪ ਦਾ ਅਨੁਭਵ ਕਦੋਂ ਕਰੋਗੇ? ਸੰਗਮਯੁਗ ਨੂੰ, ਬ੍ਰਾਹਮਣ ਆਤਮਾਵਾਂ ਨੂੰ ਵਰਦਾਨ ਹੈ ਸਰਵ ਪ੍ਰਾਪਤੀ ਭਵ। ਸਰਵ ਪੁਰਸ਼ਾਰਥੀ ਭਵ ਦਾ ਵਰਦਾਨ ਨਹੀਂ ਹੈ। ਪ੍ਰਾਪਤੀ ਭਵ ਦੀ ਵਰਦਾਨੀ ਆਤਮਾ ਕਦੀ ਵੀ ਅਲਬੇਲੇਪਨ ਵਿੱਚ ਨਹੀਂ ਆ ਸਕਦੀ ਇਸਲਈ ਉਸ ਨੂੰ ਮਿਹਨਤ ਨਹੀਂ ਕਰਨੀ ਪੈਂਦੀ। ਤਾਂ ਸਮਝਾ, ਕੀ ਬਣਨਾ ਹੈ?

ਰਾਜਸਭਾ ਵਿੱਚ ਰਾਜ ਅਧਿਕਾਰੀ ਬਣਨ ਦੀ ਕੀ ਵਿਸ਼ੇਸਤਾ ਹੈ, ਇਹ ਸਪੱਸ਼ਟ ਹੋਇਆ ਨਾ? ਰਾਜ ਅਧਿਕਾਰੀ ਹੋ ਨਾ, ਜਾਂ ਹਾਲੇ ਸੋਚ ਰਹੇ ਹੋ ਕਿ ਹੈ ਜਾਂ ਨਹੀਂ? ਜਦੋਂ ਵਿਧਾਤਾ ਦੇ ਬੱਚੇ, ਵਰਦਾਤਾ ਦੇ ਬੱਚੇ ਬਣ ਗਏ; ਰਾਜਾ ਮਤਲਬ ਵਿਧਾਤਾ, ਦੇਣ ਵਾਲਾ। ਅਪ੍ਰਾਪਤੀ ਕੁਝ ਨਹੀਂ ਤਾਂ ਲਵਾਂਗੇ ਕੀ? ਤਾਂ ਸਮਝਾ, ਨਵੇਂ- ਨਵੇਂ ਬੱਚਿਆਂ ਨੂੰ ਇਸ ਅਨੁਭਵ ਵਿੱਚ ਰਹਿਣਾ ਹੈ। ਯੁੱਧ ਵਿੱਚ ਹੀ ਸਮੇਂ ਨਹੀਂ ਗਵਾਣਾ ਹੈ। ਜੇਕਰ ਯੁੱਧ ਵਿੱਚ ਹੀ ਸਮਾਂ ਗਵਾਇਆ ਤਾਂ ਅੰਤ - ਮਤਿ ਵੀ ਯੁੱਧ ਵਿੱਚ ਰਹਿਣਗੇ। ਫਿਰ ਕੀ ਬਣਨਾ ਪਵੇਗਾ? ਚੰਦਰ ਵੰਸ਼ ਵਿੱਚ ਜਾਣਗੇ ਜਾਂ ਸੂਰਜ ਵੰਸ਼ ਵਿੱਚ? ਯੁੱਧ ਕਰਨ ਵਾਲਾ ਚੰਦਰ ਵੰਸ਼ ਵਿੱਚ ਜਾਏਗਾ। ਚੱਲ ਰਹੇ ਹਾਂ, ਕਰ ਰਹੇ ਹਾਂ, ਹੋ ਹੀ ਜਾਵਾਂਗੇ, ਪਹੁੰਚ ਜਾਵਾਂਗੇ - ਹੁਣ ਤੱਕ ਅਜਿਹਾ ਲਕਸ਼ ਨਾ ਰੱਖੋ। ਹੁਣ ਨਹੀਂ ਨਹੀਂ ਤੇ ਕਦੀ ਨਹੀਂ। ਬਣਨਾ ਹੈ ਤਾਂ ਹੁਣ, ਪਾਣਾ ਹੈ ਤਾਂ ਹੁਣ - ਇੰਝ ਉਮੰਗ - ਉਤਸ਼ਾਹ ਵਾਲੇ ਹੀ ਸਮੇਂ ਤੇ ਆਪਣੀ ਸੰਪੂਰਨ ਮੰਜਿਲ ਨੂੰ ਪਾ ਸਕਦੇ ਹਨ। ਤ੍ਰੇਤਾ ਵਿੱਚ ਸੀਤਾ ਰਾਮ ਬਣਨ ਲਈ ਕੋਈ ਵੀ ਤਿਆਰ ਨਹੀਂ ਹੈ। ਜਦੋਂ ਸਤਿਯੁਗ ਸੂਰਜ ਵੰਸ਼ ਵਿੱਚ ਆਉਣਾ ਹੈ, ਤਾਂ ਸੂਰਜਵੰਸ਼ ਮਤਲਬ ਸਦਾ ਮਾਸਟਰ ਵਿਧਾਤਾ ਅਤੇ ਵਰਦਾਤਾ, ਲੈਣ ਦੀ ਇੱਛਾ ਵਾਲਾ ਨਹੀਂ। ਮਦਦ ਮਿਲ ਜਾਏ, ਇਹ ਹੋ ਜਾਏ ਤਾਂ ਬਹੁਤ ਚੰਗਾ, ਪੁਰਸ਼ਾਰਥ ਵਿੱਚ ਚੰਗਾ ਨੰਬਰ ਲੈ ਲੈਣਗੇ - ਨਹੀਂ। ਮਦਦ ਮਿਲ ਰਹੀ ਹੈ, ਸਭ ਹੋ ਰਿਹਾ ਹੈ - ਇਸ ਨੂੰ ਕਹਿੰਦੇ ਹਨ ਸਵਰਾਜ ਅਧਿਕਾਰੀ ਬੱਚੇ। ਅੱਗੇ ਵੱਧਣਾ ਹੈ ਜਾਂ ਪਿੱਛੇ ਆਏ ਹਨ ਤੇ ਪਿੱਛੇ ਹੀ ਰਹਿਣਾ ਹੈ? ਅੱਗੇ ਜਾਣ ਦਾ ਸਹਿਜ ਰਸਤਾ ਹੈ - ਸਹਿਜਯੋਗੀ, ਖੁਦ ਯੋਗੀ ਬਣੋ। ਬਹੁਤ ਸਹਿਜ ਹੈ। ਜਦੋਂ ਹੈ ਹੈ ਇੱਕ ਬਾਪ, ਦੂਸਰਾ ਕੋਈ ਨਹੀਂ ਤਾਂ ਜਾਵਾਂਗੇ ਕਿੱਥੇ? ਪ੍ਰਾਪਤੀ ਹੀ ਪ੍ਰਾਪਤੀ ਹੈ ਫਿਰ ਮਿਹਨਤ ਕਿਉਂ ਲਗੇਗੀ? ਤਾਂ ਪ੍ਰਾਪਤੀ ਦੇ ਸਮੇਂ ਦਾ ਲਾਭ ਉਠਾ ਲਵੋ। ਸਰਵ ਪ੍ਰਾਪਤੀ ਸਵਰੂਪ ਬਣੋ। ਸਮਝਾ? ਬਾਪਦਾਦਾ ਤੇ ਇਹੀ ਚਾਹੁੰਦੇ ਕਿ ਇੱਕ - ਇੱਕ ਬੱਚਾ - ਭਾਵੇਂ ਲਾਸ੍ਟ ਵਿੱਚ ਆਉਣ ਵਾਲਾ, ਭਾਵੇਂ ਸਥਾਪਨਾ ਦੇ ਆਦਿ ਵਿੱਚ ਆਉਣ ਵਾਲਾ, ਹਰ ਇੱਕ ਬੱਚਾ ਨੰਬਰਵਨ ਬਣੇ। ਰਾਜਾ ਬਣਨਾ, ਨਾਕਿ ਪ੍ਰਜਾ। ਅੱਛਾ।

ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦਾ ਗਰੁੱਪ ਆਇਆ ਹੈ। ਦੇਖੋ, ਮਹਾ ਸ਼ਬਦ ਕਿੰਨਾ ਵਧੀਆ ਹੈ। ਮਹਾਰਾਸ਼ਟਰ ਸਥਾਨ ਵੀ ਮਹਾ ਸ਼ਬਦ ਦਾ ਹੈ ਅਤੇ ਬਣਨਾ ਵੀ ਮਹਾਨ ਹੈ। ਮਹਾਨ ਤੇ ਬਣ ਗਏ ਨਾ ਕਿਉਂਕਿ ਬਾਪ ਦੇ ਬਣੇ ਮਾਨਾ ਮਹਾਨ ਬਣੇ। ਮਹਾਨ ਆਤਮਾਵਾਂ ਆਤਮਾਵਾਂ ਹੋ। ਬ੍ਰਾਹਮਣ ਮਤਲਬ ਮਹਾਨ। ਹਰ ਕਰਮ ਮਹਾਨ, ਹਰ ਬੋਲ ਮਹਾਨ, ਹਰ ਸੰਕਲਪ ਮਹਾਨ ਹੈ। ਅਲੌਕਿਕ ਹੋ ਗਏ ਨਾ। ਤਾਂ ਮਹਾਰਾਸ਼ਟਰ ਵਾਲੇ ਸਦਾ ਹੀ ਸਮ੍ਰਿਤੀ ਸਵਰੂਪ ਬਣੋ ਕਿ ਮਹਾਨ ਹੈਂ। ਬ੍ਰਾਹਮਣ ਮਤਲਬ ਮਹਾਨ ਚੋਟੀ ਹਨ ਨਾ।

ਮੱਧ ਪ੍ਰਦੇਸ਼ - ਸਦਾ ਮੱਧਿਆਜੀ ਭਵ ਦੇ ਨਸ਼ੇ ਵਿੱਚ ਰਹਿਣ ਵਾਲੇ ' ਮਨਮਨਾਭਵ' ਦੇ ਨਾਲ 'ਮੱਧਿਆਜੀ ਭਵ' ਦਾ ਵੀ ਵਰਦਾਨ ਹੈ। ਤਾਂ ਆਪਣਾ ਸਵਰਗ ਦਾ ਸਵਰੂਪ - ਇਸਨੂੰ ਕਹਿੰਦੇ ਹਨ 'ਮੱਧਿਆਜੀ ਭਵ' ਤਾਂ ਆਪਣੇ ਸ੍ਰੇਸ਼ਠ ਪ੍ਰਾਪਤੀ ਦੇ ਨਸ਼ੇ ਵਿੱਚ ਰਹਿਣ ਵਾਲੇ ਮਤਲਬ ਮੱਧਿਆਜੀ ਭਵ' ਦੇ ਮੰਤਰ ਦੇ ਸਵਰੂਪ ਵਿੱਚ ਸਥਿਤ ਰਹਿਣ ਵਾਲੇ। ਉਹ ਵੀ ਮਹਾਨ ਹੋ ਗਏ। ' ਮੱਧਿਆਜੀ ਭਵ' ਹੈ ਤਾਂ 'ਮਨਮਨਾ ਭਵ ਵੀ ਜਰੂਰ ਹੋਣਗੇ। ਤਾਂ ਮੱਧ ਪ੍ਰਦੇਸ਼ ਮਤਲਬ ਮਹਾਂਮੰਤ੍ਰ ਦਾ ਸਵਰੂਪ ਬਣਨ ਵਾਲੇ। ਤਾਂ ਦੋਵੇਂ ਹੀ ਆਪਣੀ - ਆਪਣੀ ਵਿਸ਼ੇਸ਼ਤਾ ਨਾਲ ਮਹਾਨ ਹਨ। ਸਮਝਾ, ਕੌਣ ਹੋ?

ਜਦੋਂ ਤੋਂ ਪਹਿਲਾਂ ਪਾਠ ਸ਼ੁਰੂ ਕੀਤਾ, ਉਹ ਵੀ ਇਹ ਸੋਚ ਕੇ ਸ਼ੁਰੂ ਕੀਤਾ ਕਿ ਮੈਂ ਕੌਣ? ਬਾਪ ਵੀ ਉਹੀ ਗੱਲਾਂ ਯਾਦ ਦਵਾਉਂਦੇ ਹਨ। ਇਸ ਤੇ ਹੀ ਮਨਨ ਕਰਨਾ। ਸ਼ਬਦ ਇੱਕ ਹੀ ਹੈ ਕਿ 'ਮੈਂ ਕੌਣ ਪਰ ਇਸ ਦੇ ਉੱਤਰ ਕਿੰਨੇ ਹਨ? ਲਿਸਟ ਕੱਢਣਾ - ਮੈਂ ਕੌਣ ਅੱਛਾ।

ਚਾਰੋਂ ਪਾਸੇ ਦੇ ਪ੍ਰਾਪਤੀ ਸਵਰੂਪ, ਸ੍ਰੇਸ਼ਠ ਆਤਮਾਵਾਂ ਨੂੰ, ਸਰਵ ਅਲੌਕਿਕ ਰਾਜ ਸਭਾ ਅਧਿਕਾਰੀ ਮਹਾਨ ਆਤਮਾਵਾਂ ਨੂੰ, ਸ੍ਰਵ ਅਲੌਕਿਕ ਰਾਜ ਸਭਾ ਅਧਿਕਾਰੀ ਮਹਾਨ ਆਤਮਾਵਾਂ ਨੂੰ, ਸਦਾ ਰੂਹਾਨੀਅਤ ਦੀ ਚਮਕ ਧਾਰਨ ਕਰਨ ਵਾਲੀਆਂ ਵਿਸ਼ੇਸ਼ ਆਤਮਾਵਾਂ ਨੂੰ ਸਦਾ ਆਪੇ ਯੋਗੀ, ਸਹਿਜ ਯੋਗੀ, ਉੱਚੇ ਤੇ ਉੱਚੀ ਆਤਮਾਵਾਂ ਨੂੰ ਉੱਚੇ ਤੇ ਉੱਚੇ ਬਾਪਦਾਦਾ ਦਾ ਪਿਆਰ ਸੰਪੰਨ ਯਾਦਗਾਰ ਸਵੀਕਾਰ ਹੋਵੇ।

ਅਵਿਅਕਤ ਬਾਪਦਾਦਾ ਨਾਲ ਡਬਲ ਵਿਦੇਸ਼ੀ ਭਰਾ - ਭੈਣਾਂ ਨਾਲ ਮੁਲਾਕਾਤ
ਡਬਲ ਵਿਦੇਸ਼ੀ ਮਤਲਬ ਸਦਾ ਆਪਣੇ ਸਵ - ਸਵਰੂਪ, ਸਵਦੇਸ਼, ਸਵਰਾਜ ਦੀ ਸਮ੍ਰਿਤੀ ਵਿੱਚ ਰਹਿਣ ਵਾਲੇ। ਡਬਲ ਵਿਦੇਸ਼ੀਆਂ ਨੂੰ ਵਿਸ਼ੇਸ਼ ਕਿਹੜੀ ਸੇਵਾ ਕਰਨੀ ਹੈ? ਹੁਣ ਸਾਈਲੈਂਸ ਦੀ ਸ਼ਕਤੀ ਦਾ ਅਨੁਭਵ ਵਿਸ਼ੇਸ਼ ਰੂਪ ਨਾਲ ਆਤਮਾਵਾਂ ਨੂੰ ਕਰਾਉਣਾ। ਇਹ ਵੀ ਵਿਸ਼ੇਸ਼ ਸੇਵਾ ਹੈ। ਜਿਸ ਤਰ੍ਹਾਂ ਸਾਇੰਸ ਦੀ ਪਾਵਰ ਨਾਮੀਗ੍ਰਾਮੀ ਹੈ ਨਾ। ਬੱਚੇ - ਬੱਚੇ ਨੂੰ ਪਤਾ ਹੈ ਕਿ ਸਾਇੰਸ ਕੀ ਹੈ। ਇਸ ਤਰ੍ਹਾਂ ਸਾਈਲੈਂਸ ਦੀ ਪਾਵਰ, ਸਾਇੰਸ ਤੋਂ ਵੀ ਉੱਚੀ ਹੈ। ਉਹ ਦਿਨ ਵੀ ਆਉਣਾ ਹੈ। ਸਾਈਲੈਂਸ ਦੇ ਪਾਵਰ ਦੀ ਪ੍ਰਤੱਖਤਾ ਮਤਲਬ ਬਾਪ ਦੀ ਪ੍ਰਤੱਖਤਾ। ਜਿਸ ਤਰ੍ਹਾਂ ਸਾਇੰਸ ਪ੍ਰੂਫ਼ ਦਿਖਾ ਰਹੀ ਹੈ - ਉਂਝ ਸਾਈਲੈਂਸ ਪਾਵਰ ਦਾ ਪ੍ਰੈਕਟੀਕਲ ਪ੍ਰੂਫ਼ ਹੈ - ਤੁਹਾਡਾ ਸਭ ਦਾ ਜੀਵਨ। ਜਦੋਂ ਇੰਨੇ ਸਭ ਪ੍ਰੈਕਟੀਕਲ ਪਰੂਫ ਦਿਖਾਈ ਦੇਣਗੇ, ਤਾਂ ਨਾ ਚਾਹੁੰਦੇ ਹੋਏ ਵੀ ਸਾਰਿਆਂ ਦੀ ਨਜ਼ਰ ਵਿੱਚ ਸਹਿਜ ਆ ਜਾਣਗੇ। ਜਿਸ ਤਰ੍ਹਾਂ ਇਹ (ਪਿਛਲੇ ਵਰ੍ਹੇ) ਪੀਸ ਦਾ ਕੰਮ ਕੀਤਾ ਨਾ, ਇਸਨੂੰ ਸਟੇਜ਼ ਤੇ ਪ੍ਰੈਕਟੀਕਲ ਵਿੱਚ ਦਿਖਾਇਆ। ਇਵੇਂ ਹੀ ਚਲਦੇ- ਚਲਦੇ ਪੀਸ ਦੇ ਮਾਡਲ ਵਿਖਾਈ ਦੇਣ ਤਾਂ ਸਾਇੰਸ ਵਾਲਿਆਂ ਦੀ ਵੀ ਨਜ਼ਰ ਸਾਈਲੈਂਸ ਵਾਲਿਆਂ ਦੇ ਜਰੂਰ ਜਾਵੇਗੀ। ਸਮਝਾ? ਸਾਇੰਸ ਦੀ ਇਨਵੈਂਸ਼ਨ ਵਿਦੇਸ਼ ਵਿੱਚ ਜ਼ਿਆਦਾ ਹੁੰਦੀ ਹੈ। ਤਾਂ ਸਾਈਲੈਂਸ ਦੀ ਪਾਵਰ ਦਾ ਆਵਾਜ਼ ਵੀ ਉਥੋਂ ਸਹਿਜ ਫੈਲੇਗਾ। ਸੇਵਾ ਦਾ ਲਕਸ਼ ਤਾਂ ਹੈ ਹੀ, ਸਾਰਿਆਂ ਨੂੰ ਉਮੰਗ - ਉਤਸ਼ਾਹ ਵੀ ਹੈ। ਸੇਵਾ ਦੇ ਬਿਨਾਂ ਰਹਿ ਨਹੀਂ ਸਕਦੇ। ਜਿਸ ਤਰ੍ਹਾਂ ਭੋਜਨ ਦੇ ਬਿਨਾਂ ਰਹਿ ਨਹੀਂ ਸਕਦੇ, ਇੰਝ ਸੇਵਾ ਦੇ ਬਿਨਾਂ ਰਹਿ ਨਹੀਂ ਸਕਦੇ ਇਸਲਈ ਬਾਪਦਾਦਾ ਖੁਸ਼ ਹਨ। ਅੱਛਾ!

ਪਾਰਟੀਆਂ ਨਾਲ ਅਵਿਯਕਤ ਬਾਪਦਾਦਾ ਦੀ ਮੁਲਾਕਾਤ
ਸਵਦਰਸ਼ਨ ਚੱਕਰਧਾਰੀ ਸ੍ਰੇਸ਼ਠ ਆਤਮਾਵਾਂ ਬਣ ਗਏ, ਇੰਝ ਅਨੁਭਵ ਕਰਦੇ ਹੋ? ਆਪਣਾ ਦਰਸ਼ਨ ਹੋ ਗਿਆ ਨਾ? ਆਪਣੇ ਆਪ ਨੂੰ ਜਾਨਣਾ ਮਤਲਬ ਖ਼ੁਦ ਦਾ ਦਰਸ਼ਨ ਹੋਣਾ ਅਤੇ ਚੱਕਰ ਦਾ ਗਿਆਨ ਜਾਣਨਾ ਮਤਲਬ ਸਵਦਰਸ਼ਨ ਚੱਕਰਧਾਰੀ ਬਣਨਾ। ਜਦੋਂ ਸਵਦਰਸ਼ਨ ਚੱਕਰਧਾਰੀ ਬਣਦੇ ਹਨ ਤਾਂ ਹੋਰ ਸਭ ਚੱਕਰ ਸਮਾਪਤ ਹੋ ਜਾਂਦੇ ਹਨ। ਦੇਹ ਭਾਨ ਦਾ ਚੱਕਰ, ਸੰਬੰਧ ਦਾ ਚੱਕਰ, ਸਮਸਿਆਵਾਂ ਦਾ ਚੱਕਰ - ਮਾਇਆ ਦੇ ਕਿੰਨੇ ਚੱਕਰ ਹਨ! ਪਰ ਸਵਦਰਸ਼ਨ ਚੱਕਰਧਾਰੀ ਬਣਨ ਨਾਲ ਇਹ ਸਭ ਚੱਕਰ ਸਮਾਪਤ ਹੋ ਜਾਂਦੇ ਹਨ, ਸਭ ਚੱਕਰਾਂ ਤੋਂ ਨਿਕਲ ਜਾਂਦੇ ਹਨ ਨਹੀਂ ਤਾਂ ਜਾਲ ਵਿੱਚ ਫਸ ਜਾਂਦੇ ਹਨ! ਤਾਂ ਪਹਿਲੇ ਫਸੇ ਹੋਏ ਸੀ, ਹੁਣ ਨਿਕਲ ਗਏ 63 ਜਨਮ ਤਾਂ ਕਈ ਚੱਕਰਾਂ ਵਿੱਚ ਫਸਦੇ ਰਹੇ ਅਤੇ ਇਸ ਸਮੇਂ ਇਨ੍ਹਾਂ ਚੱਕਰਾਂ ਤੋਂ ਨਿਕਲ ਆਏ ਤਾਂ ਫਿਰ ਫਸਣਾ ਨਹੀਂ ਹੈ ਅਨੁਭਵ ਕਰਕੇ ਵੇਖ ਲਿਆ ਨਾ? ਕਈ ਚੱਕਰਾਂ ਵਿੱਚ ਫਸਣ ਨਾਲ ਸਭ ਕੁਝ ਗੁੰਮ ਕਰ ਦਿੱਤਾ ਅਤੇ ਸਵਦਰਸ਼ਨ ਚੱਕਰਧਾਰੀ ਬਣਨ ਨਾਲ ਬਾਪ ਮਿਲਿਆ ਤਾਂ ਸਭ ਕੁਝ ਮਿਲਿਆ ਤਾਂ ਹਮੇਸ਼ਾ ਸਵਦਰਸ਼ਨ ਚੱਕਰਧਾਰੀ ਬਣ, ਮਾਇਆਜੀਤ ਬਣ ਅੱਗੇ ਵੱਧਦੇ ਚਲੋ, ਇਸ ਨਾਲ ਹਮੇਸ਼ਾ ਹਲਕੇ ਰਹੋਗੇ, ਕਿਸੇ ਵੀ ਤਰ੍ਹਾਂ ਦਾ ਬੋਝ ਅਨੁਭਵ ਨਹੀਂ ਹੋਵੇਗਾ। ਬੋਝ ਹੀ ਥੱਲੇ ਲੈ ਆਉਂਦਾ ਹੈ ਅਤੇ ਹਲਕਾ ਹੋਣ ਨਾਲ ਉੱਚ ਉੱਡਦੇ ਰਹਿਣਗੇ। ਤਾਂ ਉੱਡਣ ਵਾਲੇ ਹੋ ਨਾ? ਕਮਜ਼ੋਰ ਤਾਂ ਨਹੀਂ? ਜੇ ਇੱਕ ਵੀ ਪੰਖ ਕਮਜ਼ੋਰ ਹੋਵੇਗਾ ਤਾਂ ਥੱਲੇ ਲੈ ਆਏਗਾ, ਉੱਡਣ ਨਹੀਂ ਦੇਵੇਗਾ ਇਸਲਈ, ਦੋਨੋਂ ਹੀ ਪੰਖ ਮਜ਼ਬੂਤ ਹੋਣ ਤਾਂ ਆਪੇ ਉੱਡਦੇ ਰਹਿਣਗੇ। ਸਵਦਰਸ਼ਨ ਚੱਕਰਧਾਰੀ ਬਣਨਾ ਮਤਲਬ ਉੱਡਦੀ ਕਲਾ ਵਿੱਚ ਜਾਣਾ ਹੈ। ਅੱਛਾ।

ਰਾਜਯੋਗੀ, ਸ਼੍ਰੇਸ਼ਠ ਯੋਗੀ ਆਤਮਾਵਾਂ ਹੋ ਨਾ? ਸਾਧਾਰਨ ਜੀਵਨ ਨਾਲ ਸਹਿਜਯੋਗੀ, ਰਾਜਯੋਗੀ ਬਣ ਗਏ। ਅਜਿਹੀਆਂ ਸ਼੍ਰੇਸ਼ਠ ਯੋਗੀ ਆਤਮਾਵਾਂ ਹਮੇਸ਼ਾ ਹੀ ਅਤੀਇੰਦ੍ਰੀ ਸੁੱਖ ਦੇ ਝੂਲੇ ਵਿੱਚ ਝੂਲਦੇ ਹਨ। ਹਠਯੋਗੀ ਯੋਗ ਦਵਾਰਾ ਸ਼ਰੀਰ ਨੂੰ ਉੱਚਾ ਉਠਾਉਂਦੇ ਹਨ ਅਤੇ ਉੱਡਣ ਦਾ ਅਭਿਆਸ ਕਰਦੇ ਹਨ। ਅਸਲ ਵਿੱਚ ਤੁਸੀਂ ਰਾਜਯੋਗੀ ਉੱਚੀ ਸਥਿਤੀ ਦਾ ਅਨੁਭਵ ਕਰਦੇ ਹੋ। ਇਸ ਨੂੰ ਹੀ ਕਾਪੀ ਕਰਕੇ ਉਹ ਸ਼ਰੀਰ ਨੂੰ ਉੱਚਾ ਉਠਾਉਂਦੇ ਹਨ। ਪਰ ਆਪ ਕਿੱਥੇ ਵੀ ਰਹਿੰਦੇ ਉੱਚੀ ਸਥਿਤੀ ਵਿੱਚ ਰਹਿੰਦੇ ਹੋ, ਇਸਲਈ ਕਹਿੰਦੇ ਹਨ - ਯੋਗੀ ਉੱਚਾ ਰਹਿੰਦੇ ਹਨ। ਤਾਂ ਮਨ ਦੀ ਸਥਿਤੀ ਦਾ ਸਥਾਨ ਉੱਚਾ ਹੈ ਕਿਓਂਕਿ ਡਬਲ ਲਾਈਟ ਬਣ ਗਏ ਹੋ। ਉਵੇਂ ਵੀ ਫ਼ਰਿਸ਼ਤਿਆਂ ਦੇ ਲਈ ਕਿਹਾ ਜਾਂਦਾ ਹੈ ਕਿ ਫ਼ਰਿਸ਼ਤਿਆਂ ਦੇ ਪੈਰ ਧਰਤੀ ਤੇ ਨਹੀਂ ਹੁੰਦੇ। ਫਰਿਸ਼ਤਾ ਮਤਲਬ ਜਿਸ ਦਾ ਬੁੱਧੀ ਰੂਪੀ ਪੈਰ ਧਰਤੀ ਤੇ ਨਾ ਹੋਵੇ, ਦੇਹਭਾਨ ਵਿੱਚ ਨਾ ਹੋਵੇ। ਦੇਹਭਾਨ ਵਿੱਚ ਹਮੇਸ਼ਾ ਉੱਚੇ - ਅਜਿਹੇ ਫਰਿਸ਼ਤੇ ਮਤਲਬ ਰਾਜਯੋਗੀ ਬਣ ਗਏ। ਹੁਣ ਇਸ ਪੁਰਾਣੀ ਦੁਨੀਆਂ ਨਾਲ ਕੋਈ ਲਗਾਵ ਨਹੀਂ। ਸੇਵਾ ਕਰਨਾ ਵੱਖ ਚੀਜ਼ ਹੈ ਪਰ ਲਗਾਵ ਨਾ ਹੋਵੇ। ਯੋਗੀ ਬਣਨਾ ਮਤਲਬ ਬਾਪ ਅਤੇ ਮੈਂ, ਤੀਜਾ ਨਾ ਕੋਈ। ਤਾਂ ਹਮੇਸ਼ਾ ਇਸੇ ਸਮ੍ਰਿਤੀ ਵਿੱਚ ਰਹੋ ਕਿ ਅਸੀਂ ਰਾਜਯੋਗੀ, ਹਮੇਸ਼ਾ ਫਰਿਸ਼ਤਾ ਹਾਂ। ਇਸ ਸਮ੍ਰਿਤੀ ਨਾਲ ਹਮੇਸ਼ਾ ਅੱਗੇ ਵੱਧਦੇ ਰਹੋਗੇ। ਰਾਜਯੋਗੀ ਹਮੇਸ਼ਾ ਬੇਹੱਦ ਦੇ ਮਾਲਿਕ ਹਨ, ਹੱਦ ਦੇ ਮਾਲਿਕ ਨਹੀਂ। ਹੱਦ ਤੋਂ ਨਿਕਲ ਗਏ। ਬੇਹੱਦ ਦਾ ਅਧਿਕਾਰ ਮਿਲ ਗਿਆ - ਇਸੇ ਖੁਸ਼ੀ ਵਿੱਚ ਰਹੋ, ਨਸ਼ੇ ਵਿੱਚ ਰਹੋ। ਜਿਵੇਂ ਬੇਹੱਦ ਦਾ ਬਾਪ ਹੈ, ਉਵੇਂ ਬੇਹੱਦ ਦੀ ਖੁਸ਼ੀ ਵਿੱਚ ਰਹੋ, ਨਸ਼ੇ ਵਿੱਚ ਨਹੀਂ ਅੱਛਾ।

"ਵਿਦਾਈ ਦੇ ਸਮੇਂ"
ਸਾਰੇ ਅੰਮ੍ਰਿਤਵੇਲੇ ਦੇ ਵਰਦਾਨੀ ਬੱਚਿਆਂ ਨੂੰ ਵਰਦਾਤਾ ਬਾਪ ਦੀ ਸੁਨਹਿਰੀ ਯਾਦਪਿਆਰ ਸਵੀਕਾਰ ਹੋਵੇ। ਨਾਲ - ਨਾਲ ਸੁਨਹਿਰੀ ਦੁਨੀਆਂ ਬਣਾਉਣ ਦੀ ਸੇਵਾ ਦੇ ਹਮੇਸ਼ਾ ਪਲਾਨ ਮਨਨ ਕਰਨ ਵਾਲੇ ਅਤੇ ਹਮੇਸ਼ਾ ਸੇਵਾ ਵਿੱਚ ਦਿਲ ਅਤੇ ਜਾਨ, ਸਿਕ ਅਤੇ ਪ੍ਰੇਮ ਨਾਲ, ਤਨ - ਮਨ - ਧਨ ਨਾਲ ਸਹਿਯੋਗੀ ਆਤਮਾਵਾਂ, ਸਾਰਿਆਂ ਨੂੰ ਬਾਪਦਾਦਾ ਗੁਡਮੋਰਨਿੰਗ, ਡਾਇਮੰਡ ਮੋਰਨਿੰਗ ਕਰ ਰਹੇ ਹਨ ਅਤੇ ਹਮੇਸ਼ਾ ਡਾਇਮੰਡ ਬਣ ਇਸ ਡਾਇਮੰਡ ਯੁਗ ਦੀ ਵਿਸ਼ੇਸ਼ਤਾ ਨੂੰ ਵਰਦਾਨ ਅਤੇ ਵਰਸੇ ਵਿੱਚ ਲੈਕੇ ਸੁਨਹਿਰੀ ਸਥਿਤੀ ਵਿੱਚ ਸਥਿਤ ਰਹਿਣਗੇ ਅਤੇ ਹੋਰਾਂ ਨੂੰ ਵੀ ਇਵੇਂ ਅਨੁਭਵ ਕਰਾਉਂਦੇ ਰਹਿਣਗੇ। ਤਾਂ ਚਾਰੋਂ ਤਰਫ ਦੇ ਡਬਲ ਹੀਰੋ ਬੱਚਿਆਂ ਨੂੰ ਡਾਇਮੰਡ ਮਾਰਨਿੰਗ। ਅੱਛਾ

ਵਰਦਾਨ:-
ਰਹਿਮਦਿਲ ਦੀ ਭਾਵਨਾ ਦਵਾਰਾ ਅਪਕਾਰੀ ਤੇ ਵੀ ਉਪਕਾਰ ਕਰਨ ਵਾਲੇ ਸ਼ੁਭਚਿੰਤਕ ਭਵ

ਕਿਵੇਂ ਵੀ ਕੋਈ ਆਤਮਾ, ਭਾਵੇਂ ਸਤੋਗੁਣੀ, ਭਾਵੇਂ ਤਮੋਗੁਣੀ ਸੰਪਰਕ ਵਿੱਚ ਆਏ ਪਰ ਸਾਰਿਆਂ ਦੇ ਪ੍ਰਤੀ ਸ਼ੁਭਚਿੰਤਕ ਮਤਲਬ ਅਪਕਾਰੀ ਤੇ ਵੀ ਉਪਕਾਰ ਕਰਨ ਵਾਲੇ। ਕਦੀ ਕਿਸੇ ਆਤਮਾ ਦੇ ਪ੍ਰਤੀ ਘ੍ਰਿਣਾ ਦੀ ਨਜ਼ਰ ਨਹੀਂ ਹੋਵੇ ਕਿਉਂਕਿ ਜਾਣਦੇ ਹੋ ਇਹ ਅਗਿਆਨ ਦੇ ਵਸ਼ੀਭੂਤ ਹਨ, ਬੇਸਮਝ ਹਨ। ਉਨ੍ਹਾਂ ਦੇ ਉਪਰ ਰਹਿਮ ਜਾਂ ਸਨੇਹ ਆਏ, ਘ੍ਰਿਣਾ ਨਹੀਂ। ਸ਼ੁਭਚਿੰਤਕ ਆਤਮਾ ਇਵੇਂ ਨਹੀਂ ਸੋਚੇਗੀ ਕਿ ਇਸ ਨੇ ਇਵੇਂ ਕਿਓਂ ਕੀਤਾ ਪਰ ਇਸ ਆਤਮਾ ਦਾ ਕਲਿਆਣ ਕਿਵੇਂ ਹੋਵੇ - ਇਹ ਹੀ ਸ਼ੁਭਚਿੰਤਕ ਸਟੇਜ ਹੈ।

ਸਲੋਗਨ:-
ਤਪੱਸਿਆ ਦੇ ਬਲ ਨਾਲ ਅਸੰਭਵ ਨੂੰ ਸੰਭਵ ਕਰ ਸਫਲਤਾ ਮੂਰਤ ਬਣੋ।