10.01.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਡਾ ਇਹ ਮਰਜੀਵਾ ਜਨਮ ਹੈ, ਤੁਸੀਂ ਈਸ਼ਵਰ ਬਾਪ ਕੋਲੋਂ ਵਰਸਾ ਲੈ ਰਹੇ ਹੋ, ਤੁਹਾਨੂੰ ਬਹੁਤ ਵੱਡੀ ਲਾਟਰੀ ਮਿਲੀ ਹੈ, ਇਸਲਈ ਅਪਾਰ ਖੁਸ਼ੀ ਵਿੱਚ ਰਹਿਣਾ ਹੈ"

ਪ੍ਰਸ਼ਨ:-
ਆਪਣੇ ਆਪ ਕਿਹੜੀ ਸਮਝਾਉਣੀ ਦਵੋ ਤਾਂ ਚਿੰਤਾ ਸਮਾਪਤ ਹੋ ਜਾਏਗੀ? ਗੁੱਸਾ ਚਲਾ ਜਾਏਗਾ?

ਉੱਤਰ:-
ਅਸੀਂ ਈਸ਼ਵਰ ਦੀ ਸੰਤਾਨ ਹਾਂ, ਸਾਨੂੰ ਤਾਂ ਬਾਪ ਸਮਾਨ ਮਿੱਠਾ ਬਣਨਾ ਹੈ। ਜਿਵੇਂ ਬਾਬਾ ਮਿੱਠੇ ਰੂਪ ਨਾਲ ਸਮਝਾਓਣੀ ਦਿੰਦੇ, ਗੁੱਸਾ ਨਹੀਂ ਕਰਦੇ। ਇਵੇਂ ਸਾਨੂੰ ਵੀ ਆਪਸ ਵਿੱਚ ਮਿੱਠਾ ਰਹਿਣਾ ਹੈ। ਲੂਣਪਾਣੀ ਨਹੀਂ ਹੋਣਾ ਹੈ ਕਿਉਂਕਿ ਜਾਣਦੇ ਹਨ ਜੋ ਸੈਕੰਡ ਪਾਸ ਹੋਇਆ, ਉਹ ਡਰਾਮਾ ਵਿੱਚ ਪਾਰ੍ਟ ਸੀ। ਚਿੰਤਾ ਕਿਸ ਗੱਲ ਦੀ ਕਰੀਏ। ਇਵੇਂ - ਇਵੇਂ ਆਪਣੇ ਆਪ ਨੂੰ ਸਮਝਾਓ ਤਾਂ ਚਿੰਤਾ ਖ਼ਤਮ ਹੋ ਜਾਏਗੀ। ਗੁੱਸਾ ਭੱਜ ਜਾਏਗਾ।

ਗੀਤ:-
ਯਹੀ ਬਹਾਰ ਹੈ...

ਓਮ ਸ਼ਾਂਤੀ
ਇਹ ਹੈ ਈਸ਼ਵਰੀ ਸੰਤਾਨ ਦੀ ਖੁਸ਼ੀਆ ਦਾ ਗਾਇਨ। ਤੁਸੀਂ ਇਨਾਂ ਖੁਸ਼ੀ ਦਾ ਗਾਇਨ ਸਤਿਯੁਗ ਵਿੱਚ ਨਹੀਂ ਕਰ ਸਕੋਂਗੇ। ਹੁਣ ਤੁਹਾਨੂੰ ਖਜ਼ਾਨਾ ਮਿਲ ਰਿਹਾ ਹੈ। ਇਹ ਹੈ ਵੱਡੇ ਤੇ ਵੱਡੀ ਲਾਟਰੀ। ਜਦੋਂ ਲਾਟਰੀ ਮਿਲਦੀ ਹੈ ਤਾਂ ਖੁਸ਼ੀ ਹੁੰਦੀ ਹੈ। ਤੁਸੀਂ ਫਿਰ ਇਸ ਲਾਟਰੀ ਨਾਲ ਜਨਮ - ਜਨਮੰਤਰ ਸਵਰਗ ਵਿੱਚ ਸੁਖ ਭੋਗਦੇ ਰਹਿੰਦੇ ਹੋ। ਇਹ ਹੈ ਤੁਹਾਡਾ ਮਰਜੀਵਾ ਜਨਮ। ਜੋ ਜਿਉਂਦੇ ਜੀ ਮਰਦੇ ਨਹੀਂ, ਉਹਨਾਂ ਦਾ ਮਰਜੀਵਾ ਜਨਮ ਨਹੀਂ ਕਹਾਂਗੇ। ਉਹਨਾਂ ਨੂੰ ਖੁਸ਼ੀ ਦਾ ਪਾਰਾ ਵੀ ਚੜ੍ਹ ਨਹੀਂ ਸਕਦਾ। ਜਦੋਂ ਤੱਕ ਮਰਜੀਵਾ ਨਹੀਂ ਬਣੇ ਹਨ ਮਤਲਬ ਬਾਪ ਨੂੰ ਆਪਣਾ ਨਹੀਂ ਬਣਾਇਆ ਹੈ, ਉਦੋਂ ਤੱਕ ਪੂਰਾ ਵਰਸਾ ਮਿਲ ਨਹੀਂ ਸਕਦਾ। ਜੋ ਬਾਪ ਦੇ ਬਣਦੇ ਹਨ, ਜੋ ਬਾਪ ਨੂੰ ਯਾਦ ਕਰਦੇ ਹਨ ਉਹਨਾ ਨੂੰ ਬਾਪ ਵੀ ਯਾਦ ਕਰਦੇ ਹਨ। ਤੁਸੀਂ ਹੋ ਈਸ਼ਵਰੀ ਸੰਤਾਨ। ਤੁਹਾਨੂੰ ਨਸ਼ਾ ਹੈ ਕਿ ਅਸੀਂ ਈਸ਼ਵਰ ਬਾਪ ਕੋਲੋਂ ਵਰਸਾ ਮਤਲਬ ਵਰ ਲੈ ਰਹੇ ਹਾਂ, ਜਿਨਾਂ ਦੇ ਲਈ ਭਗਤ ਲੋਕ ਭਗਤੀ ਮਾਰਗ ਵਿੱਚ ਧੱਕੇ ਖਾਂਦੇ ਰਹਿੰਦੇ ਹਨ। ਬਾਪ ਨਾਲ ਮਿਲਣ ਦੇ ਲਈ ਅਨੇਕਾਂਨੇਕ ਉਪਾਏ ਕਰਦੇ ਹਨ। ਕਿੰਨੇ ਵੇਦ, ਸ਼ਾਸਤਰ, ਮੈਗਜ਼ੀਨ ਆਦਿ ਅਥਾਹ ਪੜ੍ਹਦੇ ਰਹਿੰਦੇ ਹਨ। ਪਰ ਦੁਨੀਆਂ ਤਾਂ ਦਿਨ ਪ੍ਰਤੀਦਿਨ ਦੁਖੀ ਹੀ ਹੁੰਦੀ ਜਾਂਦੀ ਹੈ, ਇਹਨਾਂ ਨੂੰ ਤਮੋਪ੍ਰਧਾਨ ਹੋਣਾ ਹੀ ਹੈ। ਇਹ ਬਬੂਲ ਟ੍ਰੀ ਹੈ ਨਾ। ਬਬੂਲਨਾਥ ਫਿਰ ਆਕੇ ਕੰਡਿਆਂ ਤੋਂ ਫੁੱਲ ਬਣਾਉਂਦੇ ਹਨ। ਕੰਡੇ ਬਹੁਤ ਵੱਡੇ - ਵੱਡੇ ਹੋ ਗਏ ਹਨ। ਬੜੇ ਜ਼ੋਰ ਨਾਲ ਲੱਗਦੇ ਹਨ। ਉਹਨਾਂ ਨੂੰ ਅਨੇਕ ਪ੍ਰਕਾਰ ਦੇ ਨਾਮ ਦਿੱਤੇ ਹੋਏ ਹਨ। ਸਤਿਯੁਗ ਵਿੱਚ ਹੁੰਦੇ ਹੀ ਨਹੀਂ। ਬਾਪ ਸਮਝਾਉਂਦੇ ਹਨ - ਇਹ ਹੈ ਕੰਡਿਆਂ ਦੀ ਦੁਨੀਆਂ। ਇੱਕ ਦੋ ਨੂੰ ਦੁੱਖ ਦਿੰਦੇ ਰਹਿੰਦੇ ਹਨ। ਘਰ ਵਿੱਚ ਬੱਚੇ ਵੀ ਅਜਿਹੇ ਕਪੂਤ ਨਿਕਲ ਪੈਂਦੇ ਹਨ ਜੋ ਗੱਲ ਨਾ ਪੁੱਛੋ। ਮਾਂ - ਬਾਪ ਨੂੰ ਬਹੁਤ ਦੁਖੀ ਕਰਦੇ ਹਨ। ਸਭ ਕੋਈ ਇੱਕ ਜਿਹੇ ਵੀ ਨਹੀਂ ਹੁੰਦੇ। ਸਬ ਤੋਂ ਜਾਸਤੀ ਦੁੱਖ ਦੇਣ ਵਾਲਾ ਕੌਣ ਹੈ? ਮਨੁੱਖ ਇਹ ਨਹੀਂ ਜਾਣਦੇ ਹਨ। ਬਾਪ ਕਹਿੰਦੇ ਹਨ ਇਹਨਾਂ ਗੁਰੂਆਂ ਨੇ ਪਰਮਾਤਮਾ ਦੀ ਮਹਿਮਾ ਗੁੰਮ ਕਰ ਦਿੱਤੀ ਹੈ। ਅਸੀਂ ਤਾਂ ਉਹਨਾਂ ਦੀ ਬਹੁਤ ਮਹਿਮਾ ਕਰਦੇ ਹਾਂ। ਉਹ ਪਰਮ ਪੂਜਯ ਪਰਮਪਿਤਾ ਪਰਮਾਤਮਾ ਹੈ। ਸ਼ਿਵ ਦਾ ਚਿੱਤਰ ਵੀ ਬਹੁਤ ਚੰਗਾ ਹੈ। ਪਰ ਬਹੁਤ ਲੋਕ ਅਜਿਹੇ ਹਨ ਜੋ ਮੰਨਨਗੇ ਨਹੀਂ ਕਿ ਸ਼ਿਵ ਕੋਈ ਅਜਿਹਾ ਜਯੋਤੀਬਿੰਦੂ ਹੈ ਕਿਉਂਕਿ ਉਹ ਤਾਂ ਆਤਮਾ ਸੋ ਪਰਮਾਤਮਾ ਕਹਿ ਦਿੰਦੇ ਹਨ। ਆਤਮਾ ਅਤਿ ਸੂਕ੍ਸ਼੍ਮ ਹੈ ਜੋ ਭ੍ਰਿਕੁਟੀ ਦੇ ਵਿੱਚ ਬੈਠੀ ਹੈ, ਫਿਰ ਪਰਮਾਤਮਾ ਐਨਾ ਵੱਡਾ ਆਕਾਰ ਵਾਲਾ ਕਿਵੇਂ ਹੋ ਸਕਦਾ ਹੈ? ਬਹੁਤ ਵਿਦਵਾਨ, ਆਚਾਰਯ ਲੋਕ ਬੀ. ਕੇ. ਤੇ ਹਸੀ ਉਡਾਉਂਦੇ ਹਨ ਕਿ ਪਰਮਾਤਮਾ ਦਾ ਅਜਿਹਾ ਰੂਪ ਤਾਂ ਹੋ ਨਹੀਂ ਸਕਦਾ। ਉਹ ਤਾਂ ਅਖੰਡ ਤੱਤਵ ਹਜਾਰਾਂ ਸੂਰਜਾਂ ਨਾਲੋਂ ਵੀ ਤੇਜ਼ੋਮਯ ਹੈ। ਅਸਲ ਵਿੱਚ ਇਹ ਰਾਂਗ ਹੈ। ਇਸਦੀ ਰਾਈਟ ਮਹਿਮਾ ਤਾਂ ਬਾਪ ਖੁਦ ਹੀ ਦਸਦੇ ਹਨ। ਉਹ ਮਨੁੱਖ ਸ਼੍ਰਿਸਟੀ ਦਾ ਬੀਜ਼ਰੂਪ ਹੈ। ਇਹ ਸ਼੍ਰਿਸਟੀ ਇੱਕ ਉਲਟਾ ਝਾੜ ਹੈ। ਸਤਿਯੁਗ, ਤ੍ਰੇਤਾ ਵਿੱਚ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ। ਮਨੁੱਖ ਨੂੰ ਜਦੋਂ ਦੁੱਖ ਹੁੰਦਾ ਹੈ ਉਦੋਂ ਉਹਨਾਂ ਨੂੰ ਯਾਦ ਕਰਦੇ ਹਨ - ਹੇ ਭਗਵਾਨ, ਹੇ ਪਰਮਪਿਤਾ ਪਰਮਾਤਮਾ ਰਹਿਮ ਕਰੋ। ਸਤਿਯੁਗ, ਤ੍ਰੇਤਾ ਵਿੱਚ ਤਾਂ ਕੋਈ ਰਹਿਮ ਮੰਗਣ ਵਾਲਾ ਹੁੰਦਾ ਨਹੀਂ। ਉਹ ਹੈ ਬਾਪ ਰਚਿਯਤਾ ਦੀ ਨਵੀਂ ਰਚਨਾ। ਇਸ ਬਾਪ ਦੀ ਮਹਿਮਾ ਹੀ ਅਪਰੰਪਾਰ ਹੈ। ਗਿਆਨ ਦਾ ਸਾਗਰ, ਪਤਿਤ - ਪਾਵਨ ਹੈ। ਗਿਆਨ ਦਾ ਸਾਗਰ ਹੈ ਤਾਂ ਜਰੂਰ ਗਿਆਨ ਦਿੱਤਾ ਹੋਵੇਗਾ। ਉਹ ਸਤ, ਚਿਤ, ਅਨੰਦ ਸਵਰੂਪ ਹਨ। ਗਿਆਨ ਤਾਂ ਚੇਤੰਨ ਆਤਮਾ ਹੀ ਧਾਰਨਾ ਕਰਦੀ ਹੈ। ਸਮਝੋਂ ਅਸੀਂ ਸ਼ਰੀਰ ਛੱਡ ਜਾਂਦੇ ਹਾਂ ਤਾਂ ਆਤਮਾ ਵਿੱਚ ਗਿਆਨ ਦੇ ਸੰਸਕਾਰ ਤਾਂ ਹਨ ਹੀ ਹਨ। ਬੱਚਾ ਬਣੋਗੇ ਤਾਂ ਵੀ ਉਹ ਸੰਸਕਾਰ ਹੋਣਗੇ, ਪਰ ਆਰਗਨਸ ਛੋਟੇ ਹਨ ਤਾਂ ਬੋਲ ਨਹੀਂ ਸਕਦੇ। ਆਰਗਨਸ ਵੱਡੇ ਹੁੰਦੇ ਹਨ ਤਾਂ ਯਾਦ ਕਰਾਇਆ ਜਾਂਦਾ ਹੈ, ਤਾਂ ਸਮ੍ਰਿਤੀ ਆ ਜਾਂਦੀ ਹੈ। ਛੋਟੇ ਬੱਚੇ ਵੀ ਸ਼ਾਸਤਰ ਆਦਿ ਕੰਠ ਕਰ ਲੈਂਦੇ ਹਨ। ਇਹ ਸਭ ਅਗਲੇ ਜਨਮ ਦੇ ਸੰਸਕਾਰ ਹਨ। ਹੁਣ ਬਾਪ ਸਾਨੂੰ ਆਪਣਾ ਗਿਆਨ ਦਾ ਵਰਸਾ ਦਿੰਦੇ ਹਨ। ਸਾਰੇ ਸ਼੍ਰਿਸਟੀ ਦਾ ਗਿਆਨ ਇਹਨਾਂ ਦੇ ਕੋਲ ਹੈ ਕਿਉਂਕਿ ਬੀਜ਼ਰੂਪ ਹਨ। ਅਸੀਂ ਅਪਣੇ ਨੂੰ ਬੀਜ਼ਰੂਪ ਨਹੀਂ ਕਹਾਂਗੇ। ਬੀਜ਼ ਵਿੱਚ ਜਰੂਰ ਝਾੜ ਦੇ ਆਦਿ - ਮਧ - ਅੰਤ ਦਾ ਗਿਆਨ ਹੋਵੇਗਾ ਨਾ। ਤਾਂ ਬਾਪ ਖੁਦ ਕਹਿੰਦੇ ਹਨ ਮੈਂ ਹਾਂ ਸ੍ਰਿਸ਼ਟੀ ਦਾ ਬੀਜਰੂਪ। ਇਸ ਝਾੜ ਦਾ ਬੀਜ ਉਪਰ ਹੈ। ਉਹ ਬਾਪ ਸਤ ਚਿਤ ਆਨੰਦ ਸਵਰੂਪ, ਗਿਆਨ ਦਾ ਸਾਗਰ ਹੈ। ਸ਼੍ਰਿਸਟੀ ਦੇ ਆਦਿ - ਮੱਧ - ਅੰਤ ਦਾ ਹੀ ਉਸ ਵਿੱਚ ਗਿਆਨ ਹੋਵੇਗਾ। ਨਹੀਂ ਤਾਂ ਕੀ ਹੋਵੇਗਾ! ਕੀ ਸ਼ਾਸਤਰਾਂ ਦਾ ਗਿਆਨ ਹੋਵੇਗਾ? ਉਹ ਤਾਂ ਬਹੁਤਿਆਂ ਵਿੱਚ ਹੈ। ਪਰਮਾਤਮਾ ਦੀ ਤਾਂ ਜਰੂਰ ਕੋਈ ਨਵੀਂ ਗੱਲ ਹੋਵੇਗੀ ਨਾ। ਜੋ ਕੋਈ ਵੀ ਵਿਦਵਾਨ ਆਦਿ ਨਹੀਂ ਜਾਣਦੇ। ਕਿਸੇ ਕੋਲੋਂ ਵੀ ਪੁੱਛੋਂ - ਇਸ ਸ਼੍ਰਿਸਟੀ ਰੂਪ ਝਾੜ ਦੀ ਉਤਪਤੀ, ਪਾਲਣਾ, ਸੰਘਾਰ ਕਿਵੇਂ ਹੁੰਦਾ ਹੈ, ਇਹਨਾਂ ਦੀ ਉਮਰ ਕਿੰਨੀ ਹੈ, ਕਿਵੇਂ ਵ੍ਰਿਧੀ ਨੂੰ ਪਾਉਂਦਾ ਹੈ ਬਿਲਕੁਲ ਕੋਈ ਨਹੀਂ ਸਮਝਾ ਸਕਦਾ ਹੈ। ਇੱਕ ਗੀਤਾ ਹੀ ਹੈ ਸਰਵ ਸ਼ਾਸਤਰਮਈ ਸ਼ਿਰੋਮਣੀ, ਬਾਕੀ ਤਾਂ ਸਭ ਹਨ ਉਹਨਾਂ ਦੇ ਬਾਲ ਬੱਚੇ। ਜਦੋਂਕਿ ਗੀਤਾ ਪੜ੍ਹਣ ਨਾਲ ਵੀ ਕੁਝ ਨਹੀਂ ਸਮਝਦੇ ਤਾਂ ਬਾਕੀ ਸ਼ਾਸਤਰ ਪੜ੍ਹਣ ਨਾਲ ਫਾਇਦਾ ਹੀ ਕੀ? ਵਰਸਾ ਤਾਂ ਫਿਰ ਵੀ ਗੀਤਾ ਤੋਂ ਮਿਲਣਾ ਹੈ। ਹੁਣ ਬਾਪ ਸਾਰੇ ਡਰਾਮੇ ਦਾ ਰਾਜ਼ ਸਮਝਾਉਂਦੇ ਹਨ। ਬਾਪ ਪੱਥਰਬੁੱਧੀ ਤੋਂ ਪਾਰਸਬੁੱਧੀ ਬਣਾਏ ਪਾਰਸਨਾਥ ਬਣਾਉਂਦੇ ਹਨ। ਹੁਣ ਤਾਂ ਸਭ ਪੱਥਰਬੁੱਧੀ, ਪੱਥਰਨਾਥ ਹਨ। ਪਰ ਉਹ ਆਪਣੇ ਨੂੰ ਵੱਡੇ - ਵੱਡੇ ਟਾਇਟਲ ਦੇਕੇ ਆਪਣੇ ਨੂੰ ਪਾਰਸਬੁੱਧੀ ਸਮਝ ਬੈਠੇ ਹਨ। ਬਾਪ ਸਮਝਾਉਂਦੇ ਹਨ ਮੇਰੀ ਮਹਿਮਾ ਸਭਤੋਂ ਨਿਆਰੀ ਹੈ। ਮੈਂ ਗਿਆਨ ਦਾ ਸਾਗਰ, ਆਨੰਦ ਦਾ ਸਾਗਰ, ਸੁਖ ਦਾ ਸਾਗਰ ਹਾਂ। ਅਜਿਹੀ ਮਹਿਮਾ ਤੁਸੀਂ ਦੇਵਤਾਵਾਂ ਦੀ ਨਹੀਂ ਕਰ ਸਕਦੇ। ਭਗਤ ਲੋਕ ਦੇਵਤਾਵਾਂ ਦੇ ਅੱਗੇ ਜਾਕੇ ਕਹਿਣਗੇ ਤੁਸੀਂ ਸਰਵਗੁਣ ਸੰਪੰਨ ਹੋ। ਬਾਪ ਦੀ ਤਾਂ ਇੱਕ ਹੀ ਮਹਿਮਾ ਹੈ। ਉਹ ਵੀ ਅਸੀਂ ਜਾਣਦੇ ਹਾਂ। ਹੁਣ ਅਸੀਂ ਮੰਦਿਰ ਵਿੱਚ ਜਾਵਾਂਗੇ ਤਾਂ ਬੁੱਧੀ ਵਿੱਚ ਪੂਰਾ ਗਿਆਨ ਹੈ ਕਿ ਇਹਨਾਂ ਨੇ ਪੂਰੇ 84 ਜਨਮ ਲੀਤੇ ਹੋਣਗੇ। ਹੁਣ ਤੁਹਾਨੂੰ ਕਿੰਨੀ ਖੁਸ਼ੀ ਹੈ। ਅੱਗੇ ਥੋੜੀ ਹੀ ਇਹ ਖਿਆਲ ਆਉਂਦਾ ਸੀ। ਹੁਣ ਸਮਝਦੇ ਹਨ ਸਾਨੂੰ ਇਵੇਂ ਬਣਨਾ ਹੈ। ਬੁੱਧੀ ਵਿੱਚ ਬਹੁਤ ਪਰਿਵਰਤਨ ਆ ਜਾਂਦਾ ਹੈ।

ਬਾਪ ਬੱਚਿਆਂ ਨੂੰ ਸਮਝਾਉਂਦੇ ਹਨ - ਆਪਸ ਵਿੱਚ ਬਹੁਤ ਮਿੱਠਾ ਬਣੋ। ਲੂਣਪਾਣੀ ਨਾ ਬਣੋ। ਬਾਬਾ ਕਦੀ ਵੀ ਕਿਸੇ ਨਾਲ ਗੁੱਸਾ ਕਰਦਾ ਹੈ ਕੀ? ਬੜੇ ਮਿੱਠੇ ਰੂਪ ਨਾਲ ਸਮਝਾਉਣੀ ਦਿੰਦੇ ਹਨ। ਇੱਕ ਸੈਕੰਡ ਪਾਸ ਹੋਇਆ ਕਹਿਣਗੇ ਇਹ ਵੀ ਡਰਾਮੇ ਵਿੱਚ ਪਾਰ੍ਟ ਸੀ। ਇਸਦੀ ਚਿੰਤਾ ਕੀ ਕਰਨੀ ਹੈ। ਇਵੇਂ - ਇਵੇਂ ਆਪਣੇ ਨੂੰ ਸਮਝਾਉਣਾ ਹੈ। ਤੁਸੀਂ ਈਸ਼ਵਰੀ ਸੰਤਾਨ ਘੱਟ ਥੋੜੀ ਹੀ ਹੋ। ਇਹ ਤਾਂ ਸਮਝ ਸਕਦੇ ਹੋ ਕਿ ਈਸ਼ਵਰੀ ਸੰਤਾਨ ਜਰੂਰ ਈਸ਼ਵਰ ਦੇ ਪਾਸ ਰਹਿੰਦੇ ਹੋਣਗੇ। ਈਸ਼ਵਰ ਨਿਰਾਕਾਰ ਹੈ ਤਾਂ ਉਹਨਾਂ ਦੀ ਸੰਤਾਨ ਵੀ ਨਿਰਾਕਾਰ ਹੈ। ਉਹ ਹੀ ਸੰਤਾਨ ਇੱਥੇ ਚੋਲਾ ਲੈਕੇ ਪਾਰ੍ਟ ਵਜਾਉਂਦੀ ਹੈ। ਸਵਰਗ ਵਿੱਚ ਮਨੁੱਖ ਹਨ ਦੇਵੀ - ਦੇਵਤਾ ਧਰਮ ਦੇ। ਜੇਕਰ ਸਭਦਾ ਬੈਠ ਹਿਸਾਬ - ਨਿਕਲਾਣ ਤਾਂ ਮੱਥਾ ਮਾਰਨਾ ਪਵੇ। ਪਰ ਸਮਝ ਸਕਦੇ ਹਨ ਕਿ ਨੰਬਰਵਾਰ ਸਮਝ ਅਨੁਸਾਰ ਥੋੜੇ - ਥੋੜੇ ਜਨਮ ਮਿਲਦੇ ਹੋਂਣਗੇ। ਅੱਗੇ ਤਾਂ ਸਮਝਦੇ ਸਨ ਮਨੁੱਖ ਕੁੱਤੇ ਬਿੱਲੀ ਬਣਦੇ ਹਨ। ਹੁਣ ਤਾਂ ਬੁੱਧੀ ਵਿੱਚ ਰਾਤ ਦਿਨ ਦਾ ਫ਼ਰਕ ਆ ਗਿਆ ਹੈ। ਇਹ ਸਭ ਹਨ ਧਾਰਨ ਕਰਨ ਦੀਆਂ ਗੱਲਾਂ। ਨਟਸ਼ੇਲ ਵਿੱਚ ਸਮਝਾਉਂਦੇ ਹਨ ਕਿ ਹੁਣ 84 ਜਨਮ ਦਾ ਚੱਕਰ ਪੂਰਾ ਹੋਇਆ। ਹੁਣ ਛੀ - ਛੀ ਸ਼ਰੀਰ ਨੂੰ ਛੱਡਣਾ। ਇਹ ਸਭਦਾ ਪੁਰਾਣਾ ਜੜ੍ਹਜੜ੍ਹੀਭੂਤ, ਤਮੋਂਪ੍ਰਧਾਨ ਸ਼ਰੀਰ ਹੈ, ਇਸਨਾਲ ਮਮਤਵ ਮਿਟਾ ਦੇਣਾ ਹੈ। ਪੁਰਾਣੇ ਸ਼ਰੀਰ ਨੂੰ ਯਾਦ ਕੀ ਕਰੀਏ। ਹੁਣ ਤਾਂ ਆਪਣੇ ਨਵੇਂ ਸ਼ਰੀਰ ਨੂੰ ਯਾਦ ਕਰੋਂਗੇ, ਜੋ ਮਿਲਣਾ ਹੈ ਸਤਿਯੁਗ ਵਿੱਚ। ਵਾਇਆ ਮੁਕਤੀਧਾਮ ਹੋਕੇ ਸਤਿਯੁਗ ਵਿੱਚ ਆਓਣਗੇ। ਅਸੀਂ ਜੀਵਨਮੁਕਤੀ ਵਿੱਚ ਜਾਂਦੇ ਹਾਂ ਹੋਰ ਸਭ ਮੁਕਤੀਧਾਮ ਵਿੱਚ ਚਲੇ ਜਾਂਦੇ ਹਨ। ਇਸਨੂੰ ਜੈ - ਜੈ ਕਾਰ ਕਿਹਾ ਜਾਂਦਾ ਹੈ, ਹਾਹਾਕਾਰ ਦੇ ਬਾਦ ਜੈ ਜੈ ਕਾਰ ਹੋਣਾ ਹੈ। ਇੰਨੇ ਸਭ ਮਰਨਗੇ ਕੋਈ ਤਾਂ ਨਿਮੀਤ ਕਾਰਣ ਬਣੇਗਾ। ਨੇਚਰੁਲ ਕੈਲੇਮਿਟਿਜ਼ ਹੋਣਗੀਆਂ। ਸਿਰਫ਼ ਸਾਗਰ ਥੋੜੀ ਹੀ ਸਾਰੇ ਖੰਡਾ ਨੂੰ ਖਲਾਸ ਕਰੇਗਾ। ਸਭ ਕੁਝ ਖਲਾਸ ਤੇ ਹੋਣਾ ਹੀ ਹੈ। ਬਾਕੀ ਭਾਰਤ ਅਵਿਨਾਸ਼ੀ ਖੰਡ ਰਹਿ ਜਾਂਦਾ ਹੈ ਕਿਉਂਕਿ ਇਹ ਹੈ ਸ਼ਿਵਬਾਬਾ ਦਾ ਬਰ੍ਥ ਪਲੇਸ। ਤਾਂ ਇਹ ਹੋ ਗਿਆ ਸਭ ਤੋਂ ਵੱਡਾ ਤੀਰਥ ਸਥਾਨ। ਬਾਪ ਸਭਦੀ ਸਦਗਤੀ ਕਰਦੇ ਹਨ, ਇਹ ਕੋਈ ਮਨੁੱਖ ਨਹੀਂ ਜਾਣਦੇ ਹਨ। ਉਹਨਾਂ ਦਾ ਨਾ ਜਾਣਨਾ ਵੀ ਡਰਾਮੇ ਵਿੱਚ ਨੂੰਧਿਆ ਹੋਇਆ ਹੈ। ਤਾਂ ਹੈ ਤੇ ਬਾਪ ਕਹਿੰਦੇ ਹਨ ਕਿ ਹੇ ਬੱਚੇ ਤੁਸੀਂ ਕੁਝ ਨਹੀਂ ਜਾਣਦੇ ਸੀ, ਮੈਂ ਹੀ ਤੁਹਾਨੂੰ ਰਚਤਾ ਅਤੇ ਰਚਨਾ ਦੇ ਆਦਿ -ਮੱਧ - ਅੰਤ ਦਾ ਸਾਰਾ ਭੇਦ ਸਮਝਾਉਂਦਾ ਹਾਂ। ਜਿਸਨੂੰ ਰਿਸ਼ੀ ਮੂਨੀ ਵੀ ਬੇਅੰਤ, ਬੇਅੰਤ ਕਹਿਕੇ ਗਏ ਹਨ। ਇਹ ਥੋੜੀ ਹੀ ਸਮਝਦੇ ਹਨ ਸਾਰੀ ਦੁਨੀਆਂ ਦੇ 5 ਵਿਕਾਰ ਬੜੇ ਭਾਰੀ ਦੁਸ਼ਮਣ ਹਨ। ਜਿਸ ਰਾਵਣ ਨੂੰ ਭਾਰਤਵਾਸੀ ਵਰ੍ਹੇ - ਵਰ੍ਹੇ ਸਾੜਦੇ ਹੀ ਆਉਂਦੇ ਹਨ। ਉਹਨਾਂ ਨੂੰ ਜਾਣਦੇ ਕੋਈ ਨਹੀਂ ਕਿਉਂਕਿ ਉਹ ਨਾ ਜਿਸਮਾਨੀ ਹਨ, ਨਾ ਰੂਹਾਨੀ ਹਨ। ਵਿਕਾਰਾਂ ਦਾ ਤੇ ਕੋਈ ਰੂਪ ਹੀ ਨਹੀਂ ਹੈ। ਮਨੁੱਖ ਏਕਟ ਵਿੱਚ ਆਉਂਦੇ ਹਨ ਤਾਂ ਹੀ ਪਤਾ ਲੱਗਦਾ ਹੈ ਕਿ ਇਹਨਾਂ ਵਿੱਚ ਕਾਮ ਦਾ, ਕ੍ਰੋਧ ਦਾ ਭੂਤ ਆਇਆ ਹੈ। ਇਸ ਵਿਕਾਰ ਦੀ ਸਟੇਜ ਵਿੱਚ ਉਤਮ, ਮੱਧਯਮ, ਕਨੀਸ਼ਟ ਹੁੰਦੇ ਹਨ। ਕਿਸੇ ਵਿੱਚ ਕਾਮ ਦਾ ਨਸ਼ਾ ਇਕਦਮ ਤਮੋਪ੍ਰਧਾਨ ਹੋ ਜਾਂਦਾ ਹੈ, ਕਿਸੇ ਨੂੰ ਰਜੋ ਨਸ਼ਾ, ਕਿਸੇ ਨੂੰ ਸਤੋ ਨਸ਼ਾ ਰਹਿੰਦਾ ਹੈ। ਕਈ ਤਾਂ ਬਾਲ ਬ੍ਰਹਮਚਾਰੀ ਵੀ ਰਹਿੰਦੇ ਹਨ। ਸਮਝਦੇ ਹਨ ਇਹ ਵੀ ਇੱਕ ਝੰਝਟ ਹੈ ਸੰਭਾਲਣਾ। ਸਭਤੋਂ ਵਧੀਆ ਉਹਨਾਂ ਨੂੰ ਕਹਾਂਗੇ। ਸੰਨਿਆਸੀਆਂ ਵਿੱਚ ਵੀ ਬਾਲ ਬ੍ਰਹਮਚਾਰੀ ਚੰਗੇ ਗਿਣੇ ਜਾਂਦੇ ਹਨ। ਗੌਰਮਿੰਟ ਦੇ ਲਈ ਵੀ ਵਧੀਆ ਹੈ, ਬੱਚਿਆਂ ਦੀ ਵ੍ਰਿਧੀ ਨਹੀਂ ਹੋਵੇਗੀ। ਪਵਿੱਤਰਤਾ ਦੀ ਤਾਕਤ ਮਿਲਦੀ ਹੈ। ਇਹ ਹੋਈ ਗੁਪਤ। ਸੰਨਿਆਸੀ ਵੀ ਪਵਿੱਤਰ ਰਹਿੰਦੇ ਹਨ, ਛੋਟੇ ਬੱਚੇ ਵੀ ਪਵਿੱਤਰ ਰਹਿੰਦੇ ਹਨ, ਵਾਨਪ੍ਰਸਥੀ ਵੀ ਪਵਿੱਤਰ ਰਹਿੰਦੇ ਹਨ। ਤਾਂ ਪਵਿੱਤਰਤਾ ਦਾ ਬਲ ਮਿਲਦਾ ਹੀ ਆਉਂਦਾ ਹੈ ਉਹਨਾਂ ਦੀ ਵੀ ਕ਼ਾਇਦਾ ਚਲਿਆ ਹੀ ਆਉਂਦਾ ਹੈ ਕਿ ਬੱਚਿਆਂ ਨੂੰ ਇੰਨੀ ਉਮਰ ਤੱਕ ਪਵਿੱਤਰ ਰਹਿਣਾ ਹੈ। ਤਾਂ ਇਹ ਵੀ ਬਲ ਮਿਲਦਾ ਹੈ। ਤੁਸੀਂ ਹੋ ਸਤੋਪ੍ਰਧਾਨ ਪਵਿੱਤਰ। ਇਹ ਅੰਤਿਮ ਜਨਮ ਤੁਸੀ ਬਾਪ ਨਾਲ ਪ੍ਰਤਿਗਿਆ ਕਰਦੇ ਹੋ। ਤੁਸੀਂ ਸਤਿਯੁਗ ਦੀ ਸਥਾਪਨਾ ਕਰਨ ਵਾਲੇ ਹੋ। ਜੋ ਕਰੇਗਾ ਉਹ ਪਵਿੱਤਰ ਦੁਨੀਆਂ ਦਾ ਮਾਲਿਕ ਬਣੇਗਾ, ਨੰਬਰਵਾਰ ਪੁਰਸ਼ਾਰਥ ਅਨੁਸਾਰ।

ਇਹ ਹੈ ਈਸ਼ਵਰੀ ਕੁੱਟੁੰਬ। ਈਸ਼ਵਰ ਦੇ ਨਾਲ ਅਸੀਂ ਰਹਿੰਦੇ ਹਾਂ ਕਲਪ ਵਿੱਚ ਇੱਕ ਵਾਰ। ਬਸ ਫਿਰ ਦੈਵੀ ਘਰਾਣੇ ਵਿੱਚ ਬਹੁਤ ਜਨਮ ਰਹਾਂਗੇ। ਇਹ ਇਕ ਜਨਮ ਹੀ ਦੁਰਲਭ ਹੈ। ਇਹ ਈਸ਼ਵਰੀ ਕੁਲ ਹੈ ਉਤਮ ਤੋਂ ਉਤਮ। ਬ੍ਰਾਹਮਣ ਕੁਲ ਸਭਤੋਂ ਉੱਚ ਕੋਟੀ ਹੈ। ਨੀਚ ਤੇ ਨੀਚ ਕੁਲ ਤੋਂ ਅਸੀਂ ਉੱਚ ਬ੍ਰਾਹਮਣ ਕੁਲ ਦੇ ਹੋ ਗਏ। ਸ਼ਿਵਬਾਬਾ ਜਦੋਂ ਬ੍ਰਹਮਾ ਨੂੰ ਰਚਣ ਤਾਂ ਤੇ ਬ੍ਰਾਹਮਣ ਰਚਣ। ਕਿੰਨੀ ਖੁਸ਼ੀ ਰਹਿੰਦੀ ਹੈ, ਜੋ ਬਾਬਾ ਦੀ ਸਰਵਿਸ ਵਿੱਚ ਰਹਿੰਦੇ ਹਨ। ਅਸੀਂ ਈਸ਼ਵਰ ਦੀ ਔਲਾਦ ਬਣੇ ਹਾਂ ਅਤੇ ਈਸ਼ਵਰ ਦੀ ਸ਼੍ਰੀਮਤ ਤੇ ਚਲਦੇ ਹਾਂ। ਆਪਣੀ ਚਲਣ ਨਾਲ ਉਹਨਾਂ ਦਾ ਨਾਮ ਬਾਲਾ ਕਰਦੇ ਹਾਂ। ਬਾਬਾ ਕਹਿੰਦੇ ਹਨ ਉਹ ਤਾਂ ਹਨ ਆਸੁਰੀ ਗੁਣਾਂ ਵਾਲੇ, ਤੁਸੀਂ ਦੈਵੀ ਗੁਣਾਂ ਵਾਲੇ ਬਣ ਰਹੇ ਹੋ। ਜਦੋਂ ਤੁਸੀਂ ਸੰਪੂਰਨ ਬਣ ਜਾਓਗੇ ਤਾਂ ਤੁਹਾਡੀ ਚਲਣ ਬਹੁਤ ਵਧੀਆ ਹੋ ਜਾਏਗੀ। ਬਾਬਾ ਕਹਿਣਗੇ ਇਹ ਹਨ ਦੈਵੀ ਗੁਣਾਂ ਵਾਲੇ, ਨੰਬਰਵਾਰ ਪੁਰਸ਼ਾਰਥ ਅਨੁਸਾਰ। ਆਸੁਰੀ ਗੁਣ ਵਾਲੇ ਵੀ ਨੰਬਰਵਾਰ ਹਨ। ਬਾਲ ਬ੍ਰਹਮਚਾਰੀ ਵੀ ਹਨ। ਸੰਨਿਆਸੀ ਪਵਿੱਤਰ ਰਹਿੰਦੇ ਹਨ ਸੋ ਤਾਂ ਬਹੁਤ ਵਧੀਆ ਹੈ। ਬਾਕੀ ਉਹ ਕਿਸੇਦੀ ਸਦਗਤੀ ਤਾਂ ਕਰ ਨਹੀਂ ਸਕਦੇ। ਜੇਕਰ ਕੋਈ ਗੁਰੂ ਲੋਕ ਸਦਗਤੀ ਕਰਨ ਵਾਲੇ ਹੁੰਦੇ ਤਾਂ ਨਾਲ ਲੈ ਜਾਂਦੇ, ਪਰ ਖੁਦ ਹੀ ਛੱਡ ਕੇ ਚਲੇ ਜਾਂਦੇ ਹਨ। ਇੱਥੇ ਇਹ ਬਾਪ ਕਹਿੰਦੇ ਹਨ ਮੈਂ ਤੁਹਾਨੂੰ ਨਾਲ ਲੈ ਜਾਵਾਂਗਾ। ਮੈਂ ਆਇਆ ਹੀ ਹਾਂ ਤੁਹਾਨੂੰ ਨਾਲ ਲੈ ਜਾਣ ਲਈ। ਉਹ ਤਾਂ ਲੈ ਨਹੀਂ ਜਾਂਦੇ। ਖੁਦ ਹੀ ਗ੍ਰਹਿਸਤਿਆ ਦੇ ਕੋਲ ਜਨਮ ਲੈਂਦੇ ਰਹਿੰਦੇ ਹਨ। ਸੰਸਕਾਰਾਂ ਦੇ ਕਾਰਣ ਫਿਰ ਸੰਨੀਆਸੀਆਂ ਦੇ ਝੁੰਡ ਵਿੱਚ ਚਲੇ ਜਾਂਦੇ ਹਨ। ਨਾਮ ਰੂਪ ਤਾਂ ਹਰ ਜਨਮ ਵਿੱਚ ਬਦਲਦਾ ਰਹਿੰਦਾ ਹੈ। ਇਹ ਹੁਣ ਤੁਸੀਂ ਬੱਚੇ ਜਾਣਦੇ ਹੋ ਸਤਿਯੁਗ ਵਿੱਚ ਇਥੋਂ ਦੇ ਪੁਰਸ਼ਾਰਥ ਅਨੁਸਾਰ ਪਦਵੀ ਹੋਵੇਗੀ। ਉੱਥੇ ਇਹ ਪਤਾ ਨਹੀਂ ਹੋਵੇਗਾ ਕਿ ਅਸੀਂ ਇਹ ਪਦਵੀ ਕਿਵੇਂ ਪਾਈ। ਇਹ ਤਾਂ ਹੁਣ ਪਤਾ ਹੈ ਜਿਸਨੇ ਕਲਪ ਪਹਿਲੇ ਜਿਵੇਂ ਦਾ ਪੁਰਸ਼ਾਰਥ ਕੀਤਾ ਸੀ, ਉਵੇਂ ਹੀ ਹੁਣ ਕਰਨਗੇ। ਬੱਚਿਆਂ ਨੂੰ ਸਾਕਸ਼ਾਤਕਾਰ ਵੀ ਕਰਾਇਆ ਹੋਇਆ ਹੈ ਕਿ ਉੱਥੇ ਸ਼ਾਦੀ ਆਦਿ ਕਿਵੇਂ ਹੁੰਦੀ ਹੈ। ਵੱਡੇ - ਵੱਡੇ ਮੈਦਾਨ, ਬਗੀਚੇ ਆਦਿ ਹੋਣਗੇ। ਹੁਣ ਤੇ ਭਾਰਤ ਵਿੱਚ ਕੋਰੋੜਾ ਦੀ ਆਬਾਦੀ ਹੈ। ਉੱਥੇ ਤੇ ਕੁਝ ਲੱਖ ਹੀ ਰਹਿੰਦੇ ਹਨ। ਉੱਥੇ ਥੋੜੀ ਹੀ ਇੰਨੀ ਮੰਜ਼ਿਲਾ ਵਾਲੇ ਮਕਾਨ ਹੋਣਗੇ। ਇਹ ਹੁਣ ਹਨ ਕਿਉਂਕਿ ਜਗ੍ਹਾ ਨਹੀਂ ਹੈ। ਉੱਥੇ ਇੰਨੀ ਸਰਦੀ ਨਹੀਂ ਹੋਵੇਗੀ। ਉੱਥੇ ਦੁੱਖ ਦੀ ਨਿਸ਼ਾਨੀ ਵੀ ਨਹੀਂ ਹੈ। ਨਾ ਬਹੁਤ ਗਰਮੀ ਹੁੰਦੀ, ਜੋ ਪਹਾੜਾਂ ਤੇ ਜਾਣਾ ਪਵੇ। ਨਾਮ ਹੀ ਹੈ ਸਵਰਗ। ਇਸ ਸਮੇਂ ਮਨੁੱਖ ਕੰਡਿਆਂ ਦੇ ਜੰਗਲ ਵਿੱਚ ਪਏ ਹਨ। ਜਿਨਾਂ ਸੁਖ ਦੀ ਚਾਹੁਣਾ ਕਰਦੇ ਹਨ ਓਨਾ ਦੁੱਖ ਵੀ ਵੱਧਦਾ ਹੀ ਜਾਂਦਾ ਹੈ। ਹੁਣ ਬਹੁਤ ਦੁੱਖ ਹੋਵੇਗਾ। ਲੜਾਈ ਹੋਵੇਗੀ ਤੇ ਖੂਨ ਦੀਆਂ ਨਦੀਆਂ ਬਹਿਣਗੀਆਂ। ਅੱਛਾ।

ਇਹ ਮੁਰਲੀ ਸਭ ਬੱਚਿਆਂ ਦੇ ਅੱਗੇ ਸੁਣਾਈ। ਸਮੁਖ ਸੁਣਨਾ ਨੰਬਰਵਨ, ਟੇਪ ਵਿੱਚ ਸੁਣਨਾ ਨੰਬਰ ਟੂ, ਮੁਰਲੀ ਤੋਂ ਪੜ੍ਹਣਾ ਨੰਬਰ ਥਰੀ। ਸਤੋਪ੍ਰਧਾਨ, ਸਤੋ ਅਤੇ ਰਜੋ। ਤਮੋ ਤਾਂ ਕਹਾਂਗੇ ਨਹੀਂ। ਟੇਪ ਵਿੱਚ ਹੂਬਹੂ ਆਉਂਦੀ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੀ ਚਲਣ ਅਤੇ ਦੈਵੀਗੁਣ ਨਾਲ ਬਾਪ ਦਾ ਨਾਮ ਬਾਲਾ ਕਰਨਾ ਹੈ। ਆਸੁਰੀ ਅਵਗੁਣ ਨਿਕਾਲ ਦੇਣੇ ਹਨ।

2. ਇਸ ਪੁਰਾਣੇ ਜੜ੍ਹਜੜੀਭੂਤ ਸ਼ਰੀਰ ਵਿੱਚ ਮਮਤਵ ਨਹੀਂ ਰੱਖਣਾ ਹੈ। ਨਵੇਂ ਸਤਿਯੁਗੀ ਸ਼ਰੀਰ ਨੂੰ ਯਾਦ ਕਰਨਾ ਹੈ। ਪਵਿੱਤਰਤਾ ਦੀ ਗੁਪਤ ਮਦਦ ਕਰਨੀ ਹੈ।

ਵਰਦਾਨ:-
ਰੂਹਾਨੀਅਤ ਦੀ ਸ਼ਕਤੀ ਦਵਾਰਾ ਦੂਰ ਰਹਿਣ ਵਾਲੀਆਂ ਆਤਮਾਵਾਂ ਨੂੰ ਸਮੀਪਤਾ ਦਾ ਅਨੁਭਵ ਕਰਵਾਉਣ ਵਾਲੇ ਮਾਸਟਰ ਸਰਵਸ਼ਕਤੀਮਾਨ ਭਵ

ਜਿਵੇਂ ਸਾਇੰਸ ਦੇ ਸਾਧਨਾ ਦਵਾਰਾ ਦੂਰ ਦੀ ਹਰ ਚੀਜ਼ ਨੇੜੇ ਅਨੁਭਵ ਹੁੰਦੀ ਹੈ, ਇਵੇਂ ਦਿਵਯ ਬੁੱਧੀ ਦਵਾਰਾ ਦੂਰ ਦੀ ਚੀਜ ਨੇੜੇ ਅਨੁਭਵ ਕਰ ਸਕਦੇ ਹੋ। ਜਿਵੇਂ ਨਾਲ ਰਹਿਣ ਵਾਲੀਆਂ ਆਤਮਾਵਾਂ ਨੂੰ ਸਪਸ਼ਟ ਦੇਖਦੇ, ਬੋਲਦੇ, ਸਹਿਯੋਗ ਦਿੰਦੇ ਅਤੇ ਲੈਂਦੇ ਹੋ, ਇਵੇਂ ਰੂਹਾਨੀਅਤ ਦੀ ਸ਼ਕਤੀ ਨਾਲ ਦੂਰ ਰਹਿਣ ਵਾਲੀਆਂ ਆਤਮਾਵਾਂ ਨੂੰ ਸਮੀਪਤਾ ਦਾ ਅਨੁਭਵ ਕਰਵਾ ਸਕਦੇ ਹੋ। ਸਿਰਫ਼ ਇਸਦੇ ਲਈ ਮਾਸਟਰ ਸਰਵਸ਼ਕਤੀਮਾਨ, ਸੰਪੰਨ ਸਥਿਤੀ ਵਿੱਚ ਸਥਿਤ ਰਹੋ ਅਤੇ ਸੰਕਲਪ ਸ਼ਕਤੀ ਨੂੰ ਸਵੱਛ ਬਣਾਓ।

ਸਲੋਗਨ:-
ਆਪਣੇ ਹਰ ਸੰਕਲਪ, ਬੋਲ ਅਤੇ ਕਰਮ ਦਵਾਰਾ ਹੋਰਾਂ ਨੂੰ ਪ੍ਰੇਰਣਾ ਦੇਣ ਵਾਲੇ ਹੀ ਪ੍ਰੇਰਣਾਮੂਰਤ ਹਨ।