10.02.19     Avyakt Bapdada     Punjabi Murli     19.04.84     Om Shanti     Madhuban
 


ਭਾਵੁਕ ਆਤਮਾ ਤਥਾ ਗਿਆਨੀ ਆਤਮਾ ਦੇ ਲੱਛਣ


ਅੱਜ ਬਾਪਦਾਦਾ ਸਾਰੇ ਬੱਚਿਆਂ ਨੂੰ ਦੇਖ ਰਹੇ ਹਨ ਕਿ ਕਿਹੜੇ ਬੱਚੇ ਭਾਵਨਾ ਨਾਲ ਬਾਪ ਦੇ ਕੋਲ ਪੁਹੰਚੇ ਹਨ, ਕਿਹੜੇ ਬੱਚੇ ਪਹਿਚਾਣ ਕੇ ਪਾਉਣ ਮਤਲਬ ਬਣਨ ਲਈ ਪਹੁੰਚੇ ਹਨ। ਦੋਵੇਂ ਤਰ੍ਹਾਂ ਦੇ ਬੱਚੇ ਬਾਪ ਦੇ ਘਰ ਵਿੱਚ ਪਹੁੰਚੇ। ਭਾਵਨਾ ਵਾਲੇ ਭਾਵਨਾ ਦਾ ਫ਼ਲ ਅਤੇ ਸ਼ਕਤੀ ਅਨੁਸਾਰ ਖੁਸ਼ੀ, ਸ਼ਾਂਤੀ, ਗਿਆਨ ਤੇ ਪ੍ਰੇਮ ਦਾ ਫ਼ਲ ਪ੍ਰਾਪਤ ਕਰ ਇਸੇ ਵਿੱਚ ਖੁਸ਼ ਹੋ ਜਾਂਦੇ ਹਨ। ਫਿਰ ਵੀ ਭਗਤੀ ਦੀ ਭਾਵਨਾ ਅਤੇ ਬਾਪ ਦੇ ਪਰਿਚੈ ਨਾਲ ਜਾਂ ਪਰਿਵਾਰ ਦੇ ਪ੍ਰਤੀ ਭਾਵਨਾ ਇਸ ਵਿੱਚ ਅੰਤਰ ਹੈ। ਭਗਤੀ ਦੀ ਭਾਵਨਾ ਅੰਧਸ਼ਰਧਾ ਦੀ ਭਾਵਨਾ ਹੈ। ਇਨਡਾਇਰੈਕਟ ਮਿਲਣ ਦੀ ਭਾਵਨਾ, ਅਲਪਕਾਲ ਦੇ ਸਵਾਰਥ ਦੀ ਭਾਵਨਾ ਹੈ। ਵਰਤਮਾਨ ਸਮੇਂ ਗਿਆਨ ਦੇ ਅਧਾਰ ਤੇ ਜੋ ਬੱਚਿਆਂ ਦੀ ਭਾਵਨਾ ਹੈ ਉਹ ਭਗਤੀ ਮਾਰਗ ਤੋਂ ਬਹੁਤ ਸ੍ਰੇਸ਼ਟ ਹੈ ਕਿਉਂਕਿ ਇਨਡਾਇਰੈਕਟ ਦੇਵ ਆਤਮਾਵਾਂ ਦੁਆਰਾ ਨਹੀਂ ਹੈ, ਡਾਇਰੈਕਟ ਬਾਪ ਦੇ ਪ੍ਰਤੀ ਭਾਵਨਾ ਹੈ, ਪਹਿਚਾਣ ਹੈ ਲੇਕਿਨ ਭਾਵਨਾ ਪੂਰਵਕ ਪਹਿਚਾਣ ਅਤੇ ਗਿਆਨ ਦੁਆਰਾ ਪਹਿਚਾਣ ਇਸ ਵਿੱਚ ਅੰਤਰ ਹੈ। ਗਿਆਨ ਦੁਆਰਾ ਪਹਿਚਾਣ ਅਰਥਾਤ ਬਾਪ ਜੋ ਹੈ ਜਿਵੇਂ ਦਾ ਹੈ, ਮੈਂ ਵੀ ਜੋ ਹਾਂ ਜਿਵੇਂ ਦਾ ਹਾਂ ਉਸ ਵਿਧੀ ਪੂਰਵਕ ਜਾਨਣਾ ਅਰਥਾਤ ਬਾਪ ਸਮਾਨ ਬਣਨਾ। ਜਾਣਿਆ ਤਾਂ ਸਭ ਨੇ ਹੈ ਲੇਕਿਨ ਭਾਵਨਾ ਪੂਰਵਕ ਜਾਂ ਗਿਆਨ ਦੀ ਵਿਧੀ ਪੂਰਵਕ. ਇਸ ਅੰਤਰ ਨੂੰ ਜਾਨਣਾ ਪਵੇ। ਤਾਂ ਅੱਜ ਬਾਪਦਾਦਾ ਕਈ ਬੱਚਿਆਂ ਦੀ ਭਾਵਨਾ ਦੇਖ ਰਹੇ ਹਨ ਭਾਵਨਾ ਦੁਆਰਾ ਵੀ ਬਾਪ ਨੂੰ ਪਹਿਚਾਨਣ ਨਾਲ ਵਰਸਾ ਤਾਂ ਪ੍ਰਾਪਤ ਕਰ ਹੀ ਲੈਂਦੇ ਹਨ। ਪਰ ਸੰਪੂਰਨ ਵਰਸੇ ਦੇ ਅਧਿਕਾਰੀ ਅਤੇ ਵਰਸੇ ਦੇ ਅਧਿਕਾਰੀ ਇਹ ਅੰਤਰ ਹੋ ਜਾਂਦਾ ਹੈ। ਸਵਰਗ ਦਾ ਭਾਗਿਆ ਜਾਂ ਜੀਵਨ ਮੁੱਕਤੀ ਦਾ ਅਧਿਕਾਰ ਭਾਵਨਾ ਵਾਲਿਆਂ ਨੂੰ ਅਤੇ ਗਿਆਨ ਵਾਲਿਆਂ ਨੂੰ ਮਿਲਦਾ ਦੋਵਾਂ ਨੂੰ ਹੈ। ਸਿਰਫ਼ ਪਦ ਦੀ ਪ੍ਰਾਪਤੀ ਵਿੱਚ ਅੰਤਰ ਹੋ ਜਾਂਦਾ ਹੈ। ਬਾਬਾ ਸ਼ਬਦ ਦੋਵੇਂ ਹੀ ਕਹਿੰਦੇ ਹਨ ਅਤੇ ਖੁਸ਼ੀ ਨਾਲ ਕਹਿੰਦੇ ਹਨ ਇਸ ਲਈ ਬਾਬਾ ਕਹਿਣ ਅਤੇ ਸਮਝਣ ਦਾ ਫ਼ਲ ਵਰਸੇ ਦੀ ਪ੍ਰਾਪਤੀ ਤਾਂ ਹੋਣੀ ਹੀ ਹੈ। ਜੀਵਨਮੁਕਤੀ ਦੇ ਅਧਿਕਾਰ ਦਾ ਹੱਕਦਾਰ ਤਾਂ ਬਣ ਜਾਂਦੇ ਹਨ ਲੇਕਿਨ ਅਸ਼ਟ ਰਤਨ, 108 ਵਿਜੇਈ ਰਤਨ, 16 ਹਜ਼ਾਰ ਅਤੇ ਫਿਰ 9 ਲੱਖ। ਕਿੰਨਾ ਫ਼ਰਕ ਹੋ ਗਿਆ। ਮਾਲਾ 16 ਹਜ਼ਾਰ ਦੀ ਵੀ ਹੈ ਅਤੇ 108 ਦੀ ਵੀ ਹੈ। 108 ਵਿਚੋਂ 8 ਵਿਸ਼ੇਸ਼ ਵੀ ਹਨ। ਮਾਲਾ ਦੇ ਮਣਕੇ ਤਾਂ ਸਾਰੇ ਬਣਦੇ ਹਨ। ਕਹਾਂਗੇ ਤਾਂ ਦੋਵਾਂ ਨੂੰ ਮਣਕੇ ਹੀ ਨਾ! 16 ਹਜ਼ਾਰ ਦੀ ਮਾਲਾ ਦਾ ਮਣਕਾ ਵੀ ਖੁਸ਼ੀ ਅਤੇ ਫ਼ਖੁਰ ਨਾਲ ਕਹੇਗਾ ਕਿ ਮੇਰਾ ਬਾਬਾ ਅਤੇ ਮੇਰਾ ਰਾਜ। ਰਾਜ ਪਦ ਵਿੱਚ ਰਾਜ ਤਖ਼ਤ ਦੇ ਅਧਿਕਾਰੀ ਅਤੇ ਰਾਜ ਘਰਾਣੇ ਦੇ ਅਧਿਕਾਰੀ ਅਤੇ ਰਾਜ ਘਰਾਣੇ ਦੇ ਸੰਪਰਕ ਵਿੱਚ ਆਉਣ ਦੇ ਅਧਿਕਾਰੀ, ਇਹ ਅੰਤਰ ਹੋ ਜਾਂਦਾ ਹੈ।

ਭਾਵੁਕ ਆਤਮਾਵਾਂ ਅਤੇ ਗਿਆਨੀ ਤੂ ਆਤਮਾਵਾਂ ਨਸ਼ਾ ਦੋਵਾਂ ਨੂੰ ਰਹਿੰਦਾ ਹੈ। ਬਹੁਤ ਅੱਛੀ ਪ੍ਰਭੂ ਪ੍ਰੇਮ ਦੀਆਂ ਗੱਲਾਂ ਸੁਣਾਉਂਦੇ ਹਨ। ਪ੍ਰੇਮ ਸਵਰੂਪ ਵਿੱਚ ਦੁਨੀਆ ਦੀ ਸੁੱਧਬੁੱਧ ਵੀ ਭੁੱਲ ਜਾਂਦੇ ਹਨ। ਮੇਰਾ ਤਾਂ ਇਕ ਬਾਪ, ਇਸ ਲਗਨ ਦੇ ਗੀਤ ਵੀ ਅੱਛੇ ਗਾਉਂਦੇ ਹਨ ਲੇਕਿਨ ਸ਼ਕਤੀ ਰੂਪ ਨਹੀਂ ਹੁੰਦੇ ਹਨ। ਖੁਸ਼ੀ ਵਿੱਚ ਵੀ ਬਹੁਤ ਦਿਖਣਗੇ ਲੇਕਿਨ ਅਗਰ ਛੋਟਾ ਜਿਹਾ ਮਾਇਆ ਦਾ ਵਿਘਨ ਆਇਆ ਤਾਂ ਭਾਵੁਕ ਆਤਮਾਵਾਂ ਘਬਰਾਉਣ ਗੀਆਂ ਵੀ ਬਹੁਤ ਜਲਦੀ। ਕਿਉਂਕਿ ਗਿਆਨ ਦੀ ਸ਼ਕਤੀ ਘੱਟ ਹੁੰਦੀ ਹੈ। ਹੁਣੇ-ਹੁਣੇ ਦੇਖਣਗੇ ਬਹੁਤ ਮੋਝ ਵਿੱਚ ਬਾਪ ਦੇ ਗੀਤ ਗਾ ਰਹੇ ਹਨ ਅਤੇ ਹੁਣੇ-ਹੁਣੇ ਮਾਇਆ ਦਾ ਛੋਟਾ ਜਿਹਾ ਵਾਰ ਵੀ ਖੁਸ਼ੀ ਦੇ ਗੀਤ ਦੀ ਬਜਾਏ ਕੀ ਕਰਾਂ, ਕਿਵ਼ੇਂ ਕਰਾਂ, ਕੀ ਹੋਵੇਗਾ, ਕਿਵ਼ੇਂ ਹੋਵੇਗਾ! ਇਵੇਂ ਕੀ-ਕੀ ਦੇ ਗੀਤ ਗਾਉਣ ਵਿੱਚ ਵੀ ਘੱਟ ਨਹੀਂ ਹੁੰਦੇ। ਗਿਆਨੀ ਤੂ ਆਤਮਾਵਾਂ ਸਦਾ ਖੁੱਦ ਨੂੰ ਬਾਪ ਦੇ ਨਾਲ ਰਹਿਣ ਵਾਲੇ ਮਾਸਟਰ ਸਰਵਸ਼ਕਤੀਮਾਨ ਸਮਝਣ ਨਾਲ ਮਾਇਆ ਨੂੰ ਪਾਰ ਕਰ ਲੈਂਦੇ ਹਨ। ਕੀ, ਕਿਊਂ ਦੇ ਗੀਤ ਨਹੀਂ ਗਾਉਂਦੇ। ਭਾਵਕ ਆਤਮਾਵਾਂ ਸਿਰਫ਼ ਪ੍ਰੇਮ ਦੀ ਸ਼ਕਤੀ ਨਾਲ ਅੱਗੇ ਵਧਦੀਆਂ ਰਹਿੰਦੀਆਂ ਹਨ। ਮਾਇਆ ਨਾਲ ਸਾਹਮਣਾ ਕਰਨ ਦੀ ਸ਼ਕਤੀ ਨਹੀਂ ਹੁੰਦੀ। ਗਿਆਨੀ ਤੂ ਆਤਮਾ ਸਮਾਨ ਬਣਨ ਦੇ ਲਕਸ਼ ਨਾਲ ਸਰਵ ਸ਼ਕਤੀਆਂ ਦਾ ਅਨੁਭਵ ਕਰ ਸਾਮਣਾ ਕਰ ਸਕਦੇ ਹਨ। ਹੁਣ ਆਪਣੇ ਆਪ ਤੋਂ ਪੁਛੋ ਮੈਂ ਕੌਣ? ਭਾਵੁਕ ਆਤਮਾ ਹਾਂ ਜਾਂ ਗਿਆਨੀ ਤੂ ਆਤਮਾ ਹਾਂ। ਬਾਪ ਤਾਂ ਭਾਵਨਾ ਵਾਲਿਆਂ ਨੂੰ ਦੇਖ ਕੇ ਵੀ ਖੁਸ਼ ਹੁੰਦੇ ਹਨ। ਮੇਰਾ ਬਾਬਾ ਕਹਿਣ ਨਾਲ ਅਧਿਕਾਰੀ ਤਾਂ ਹੋ ਹੀ ਗਏ ਨਾ। ਅਤੇ ਅਧਿੱਕਾਰ ਲੈਣ ਦੇ ਹੱਕਦਾਰ ਹੋ ਹੀ ਗਏ। ਪੂਰਾ ਲੈਣਾ ਜਾਂ ਥੋੜ੍ਹਾ ਲੈਣਾ.ਉਹ ਪੁਰਸ਼ਾਰਥ ਅਨੁਸਾਰ ਜਿੰਨੀ ਝੋਲੀ ਭਰਨਾ ਚਾਹੁਣ ਭਰ ਸਕਦੇ ਹਨ ਕਿਉਂਕਿ ਮੇਰਾ ਬਾਬਾ ਕਿਹਾ ਤਾਂ ਉਹ ਚਾਬੀ ਤਾਂ ਲਗਾ ਹੀ ਦਿੱਤੀ ਨਾ। ਹੋਰ ਕੋਈ ਚਾਬੀ ਨਹੀਂ ਹੈ ਕਿਓਂਕਿ ਬਾਪਦਾਦਾ ਸਾਗਰ ਹੈ ਨਾ। ਅਖੁਟ ਹੈ, ਬੇਹੱਦ ਹੈ। ਲੈਣ ਵਾਲੇ ਥੱਕ ਜਾਂਦੇ ਹਨ। ਦੇਣ ਵਾਲਾ ਨਹੀਂ ਥੱਕਦਾ ਕਿਉਂਕਿ ਉਸਨੂੰ ਮੇਹਨਤ ਹੀ ਕੀ ਕਰਨੀ ਪੈਂਦੀ ਹੈ। ਦ੍ਰਿਸ਼ਟੀ ਦਿੱਤੀ ਅਤੇ ਅਧਿਕਾਰ ਦਿੱਤਾ। ਮੇਹਨਤ ਲੈਣ ਵਾਲਿਆਂ ਨੂੰ ਵੀ ਨਹੀਂ ਹੈ ਸਿਰਫ ਅਲਬੇਲੇਪਨ ਦੇ ਕਾਰਨ ਗਵਾ ਦਿੰਦੇ ਹਨ। ਅਤੇ ਫਿਰ ਆਪਣੀ ਕਮਜ਼ੋਰੀ ਦੇ ਕਾਰਨ ਗਵਾ ਕੇ ਫਿਰ ਪਾਉਣ ਦੇ ਲਈ ਮੇਹਨਤ ਕਰਨੀ ਪੈਂਦੀ ਹੈ। ਗਵਾਉਣਾ ਪਾਉਣਾ, ਪਾਉਣਾ ਗਵਾਉਣਾ ਇਸ ਮੇਹਨਤ ਦੇ ਕਾਰਨ ਥੱਕ ਜਾਂਦੇ ਹਨ। ਖ਼ਬਰਦਾਰ, ਹੋਸ਼ਿਆਰ ਹੈ ਤਾਂ ਸਦਾ ਪ੍ਰਾਪਤੀ ਸਵਰੂਪ ਹਨ। ਜਿਵੇਂ ਸਤਿਯੁੱਗ ਵਿੱਚ ਦਾਸੀਆਂ ਸਦਾ ਅੱਗੇ-ਪਿੱਛੇ ਸੇਵਾ ਦੇ ਲਈ ਨਾਲ ਰਹਿੰਦੀਆਂ ਹਨ-ਇਵੇਂ ਗਿਆਨੀ ਤੂ ਆਤਮਾ ਬਾਪ ਸਮਾਨ ਸ੍ਰੇਸ਼ਟ ਆਤਮਾ ਦੇ, ਹੁਣ ਵੀ ਸਰਵ ਸ਼ਕਤੀਆਂ, ਸਰਵ ਗੁਣ ਸੇਵਧਾਰੀ ਦੇ ਰੂਪ ਵਿੱਚ ਸਦਾ ਸਾਥ ਨਿਭਾਉਂਦੇ ਹਨ। ਜਿਸ ਸ਼ਕਤੀ ਦਾ ਅਵਾਹਨ ਕਰੋ, ਜਿਸ ਵੀ ਗੁਣ ਦਾ ਅਵਾਹਨ ਕਰੋ ਜੀ ਹਾਜ਼ਿਰ। ਐਸੇ ਸਵਰਾਜਿਆ ਅਧਿਕਾਰੀ ਵਿਸ਼ਵ ਦੇ ਰਾਜ ਅਧਿਕਾਰੀ ਬਣਦੇ ਹਨ। ਤਾਂ ਮੇਹਨਤ ਤੇ ਨਹੀਂ ਲਗੇਗੀ ਨਾ। ਹਰ ਸ਼ਕਤੀ, ਹਰ ਗੁਣ ਨਾਲ ਸਦਾ ਵਿਜੇਈ ਹੈ ਹੀ, ਐਸਾ ਅਨੁਭਵ ਕਰਦੇ ਹੋ। ਜਿਵੇਂ ਡਰਾਮਾ ਕਰਕੇ ਵਖਾਉਂਦੇ ਹੋ ਨਾ। ਰਾਵਣ ਆਪਣੇ ਸਾਥੀਆਂ ਨੂੰ ਲਲਕਾਰਦਾ ਹੈ ਅਤੇ ਬ੍ਰਾਹਮਣ ਆਤਮਾ, ਸਵਰਾਜਿਆ ਅਧਿਕਾਰੀ ਆਤਮਾ,ਆਪਣੀਆਂ ਸ਼ਕਤੀਆਂ ਅਤੇ ਗੁਣਾਂ ਨੂੰ ਲਲਕਾਰਦੀ। ਤਾਂ ਇਵੇਂ ਸਵਰਾਜਿਆ ਆਧਿਕਾਰੀ ਬਣੇ ਹੋ? ਜਾਂ ਸਮੇਂ ਤੇ ਇਨ੍ਹਾਂ ਸ਼ਕਤੀਆਂ ਨੂੰ ਕੰਮ ਵਿੱਚ ਨਹੀਂ ਲੈ ਸਕਦੇ ਹੋ। ਕਮਜ਼ੋਰ ਰਾਜੇ ਦੀ ਕੋਈ ਨਹੀਂ ਮੰਨਦਾ। ਰਾਜੇ ਨੂੰ ਪ੍ਰਜਾ ਦੀ ਮਨਣੀ ਪੈਂਦੀ ਹੈ। ਬਹਾਦਰ ਰਾਜੇ ਸਭ ਨੂੰ ਆਪਣੇ ਆਰਡਰ ਤੇ ਚਲਾਂਉਂਦੇ ਅਤੇ ਰਾਜ ਪ੍ਰਾਪਤ ਕਰਦੇ ਹਨ। ਤਾਂ ਸਹੀ ਨੂੰ ਮੁਸ਼ਕਲ ਬਣਾਉਣਾ ਫਿਰ ਥੱਕ ਜਾਣਾ, ਇਹ ਅਲਬੇਲੇਪਨ ਦੀ ਨਿਸ਼ਾਨੀ ਹੈ। ਨਾਮ ਰਾਜਾ ਅਤੇ ਆਰਡਰ ਵਿੱਚ ਕੋਈ ਨਹੀਂ, ਇਸਨੂੰ ਕੀ ਕਿਹਾ ਜਾਵੇਗਾ। ਕਈ ਕਹਿੰਦੇ ਹਨ ਨਾ, ਮੈਂ ਸਮਝਿਆ ਵੀ ਸਹਿਣ ਸ਼ਕਤੀ ਹੋਣੀ ਚਾਹੀਦੀ ਹੈ ਲੇਕਿਨ ਪਿੱਛੋਂ ਯਾਦ ਆਇਆ। ਉਸ ਵੇਲੇ ਸੋਚਦੇ ਵੀ ਸਹਿਣ ਸ਼ਕਤੀ ਤੋਂ ਕੰਮ ਨਹੀਂ ਲੈ ਸਕਦੇ। ਇਸਦਾ ਮਤਲਬ ਬੁਲਾਇਆ ਹੁਣੇ ਤੇ ਆਇਆ ਕੱਲ। ਤਾਂ ਆਰਡਰ ਵਿੱਚ ਹੋਇਆ! ਹੋ ਗਿਆ ਮਾਨਾ ਆਪਣੀ ਸ਼ਕਤੀ ਆਰਡਰ ਵਿੱਚ ਨਹੀਂ ਹੈ। ਸੇਵਾਧਾਰੀ ਸਮੇਂ ਤੇ ਸੇਵਾ ਨਾ ਕਰਨ, ਤਾਂ ਐਸੇ ਸੇਵਾਧਾਰੀ ਨੂੰ ਕੀ ਕਹਾਂਗੇ? ਤਾਂ ਸਦਾ ਸਵਰਾਜਿਆ ਅਧਿਕਾਰੀ ਬਣ ਸਰਵ ਸ਼ਕਤੀਆਂ ਨੂੰ, ਗੁਣਾਂ ਨੂੰ, ਖੁੱਦ ਪ੍ਰਤੀ ਅਤੇ ਸਰਵ ਦੇ ਪ੍ਰਤੀ ਸੇਵਾ ਵਿੱਚ ਲਗਾਓ। ਸਮਝਾ। ਸਿਰਫ਼ ਭਾਵੁਕ ਨਹੀਂ ਬਣੋ ਸ਼ਕਤੀਸ਼ਾਲੀ ਬਣੋ। ਅੱਛਾ - ਵਰਾਇਟੀ ਪ੍ਰਕਾਰ ਦੀਆਂ ਆਤਮਾਵਾਂ ਦਾ ਮੇਲਾ ਦੇਖ ਖੁਸ਼ ਹੋ ਰਹੇ ਹੋ ਨਾ! ਮਧੁਬਨ ਵਾਲੇ ਕਿੰਨੇ ਮੇਲਾ ਦੇਖਦੇ ਹਨ! ਕਿੰਨੇ ਵਰਾਈਟੀ ਗਰੁੱਪ ਆਉਂਦੇ ਹਨ। ਬਾਪਦਾਦਾ ਵੀ ਵਰਾਈਟੀ ਫੁਲਵਾੜੀ ਨੂੰ ਦੇਖ ਹਰਸ਼ਿਤ ਹੁੰਦੇ ਹਨ। ਭਲੇ ਆਏ। ਸ਼ਿਵ ਦੀ ਬਰਾਤ ਦਾ ਗਾਇਨ ਜੋ ਹੈ, ਉਹ ਦੇਖ ਰਹੇ ਹੋ ਨਾ! ਬਾਬਾ-ਬਾਬਾ ਕਹਿੰਦੇ ਸਭ ਚੱਲ ਪਏ ਤਾਂ ਹਨ ਨਾ। ਮਧੁਬਨ ਤਾਂ ਪਹੁੰਚ ਗਏ। ਹੁਣ ਸੰਪੂਰਨ ਮੰਜ਼ਿਲ ਤੇ ਪਹੁੰਚਣਾ ਹੈ। ਅੱਛਾ!

ਸਦਾ ਸ੍ਰੇਸ਼ਠ ਅਧਿਕਾਰ ਨੂੰ ਪਾਉਣ ਵਾਲੇ ਵਿਜੇਈ ਆਤਮਾਵਾਂ ਨੂੰ, ਸਦਾ ਆਪਣੇ ਅਧਿਕਾਰ ਨਾਲ ਸਰਵ ਸ਼ਕਤੀਆਂ ਦੁਆਰਾ ਸੇਵਾ ਕਰਨ ਵਾਲੇ ਸ਼ਕਤੀਸ਼ਾਲੀ ਆਤਮਾਵਾਂ ਨੂੰ, ਸਦਾ ਰਾਜ ਤਖ਼ਤ ਅਧਿਕਾਰੀ ਬਣਨ ਵਾਲੇ ਅਧਿਕਾਰੀ ਆਤਮਾਵਾਂ ਨੂੰ ਬਾਪਦਾਦਾ ਦਾ ਯਾਦ ਪਿਆਰ ਅਤੇ ਨਮਸਤੇ।

ਵੱਖ - ਵੱਖਪਾਰਟੀਆਂ ਨਾਲ ਅਵਿਯਕਤ ਬਾਪਦਾਦਾ ਦੀ ਮੁਲਾਕਾਤ

ਪੰਜਾਬ ਜ਼ੋਨ ਨਾਲ:- ਸਾਰੇ ਪੰਜਾਬ ਨਿਵਾਸੀ ਮਹਾਂਵੀਰ ਹੋ ਨਾ! ਡਰਨ ਵਾਲੇ ਤਾਂ ਨਹੀਂ? ਕਿਸੇ ਵੀ ਗੱਲ ਦਾ ਡਰ ਤੇ ਨਹੀਂ ਹੈ। ਸਭ ਤੋਂ ਵੱਡਾ ਡਰ ਹੁੰਦਾ ਹੈ ਮੌਤ ਦਾ। ਤੁਸੀਂ ਸਾਰੇ ਤਾਂ ਹੋ ਹੀ ਮਰੇ ਹੋਏ। ਮਰੇ ਹੋਏ ਨੂੰ ਮਰਨ ਦਾ ਕੀ ਡਰ। ਮੌਤ ਤੋਂ ਡਰ ਤਾਂ ਲਗਦਾ ਹੈ ਜਦੋਂ ਸੋਚਦੇ ਹਾਂ ਹਲੇ ਇਹ ਕਰਨਾ ਹੈ, ਇਹ ਕਰੀਏ ਅਤੇ ਉਹ ਪੂਰਤੀ ਨਹੀਂ ਹੁੰਦੀ ਹੈ ਤਾਂ ਮੌਤ ਤੋਂ ਡਰ ਲਗਦਾ ਹੈ। ਤੁਸੀਂ ਤਾਂ ਸਭ ਕੰਮ ਪੂਰੇ ਕਰ ਐਵਰਰੇਡੀ ਹੋ। ਇਹ ਪੁਰਾਣਾ ਚੋਲਾ ਛੱਡਣ ਦੇ ਲਈ ਐਵਰਰੇਡੀ ਹੋ ਨਾ। ਇਸ ਲਈ ਡਰ ਨਹੀਂ। ਹੋਰ ਵੀ ਜੋ ਡਰਪੋਕ ਆਤਮਾਵਾਂ ਹਨ ਉਨ੍ਹਾਂ ਨੂੰ ਵੀ ਸ਼ਕਤੀਸ਼ਾਲੀ ਬਣਾਉਣ ਵਾਲੇ, ਦੁੱਖ ਦੇ ਸਮੇਂ ਤੇ ਸੁੱਖ ਦੇਣ ਵਾਲੀਆਂ ਆਤਮਾਵਾਂ ਹੋ। ਸੁਖਦਾਤਾ ਦੇ ਬੱਚੇ ਹੋ। ਜਿਵੇਂ ਹਨੇਰੇ ਵਿਚ ਹਨੇਰੇ ਦਾ ਚਿਰਾਗ਼ ਹੁੰਦਾ ਹੈ ਤਾਂ ਰੋਸ਼ਨੀ ਹੋ ਜਾਂਦੀ ਹੈ। ਇਵੇਂ ਦੁੱਖ ਦੇ ਵਾਤਾਵਰਣ ਵਿੱਚ ਸੁੱਖ ਦੇਣ ਵਾਲੀਆਂ ਤੁਸੀਂ ਸ੍ਰੇਸ਼ਠ ਆਤਮਾਵਾਂ ਹੋ। ਤਾਂ ਸਦਾ ਸੁੱਖ ਦੇਣ ਵਾਲੀ ਇਹ ਸ੍ਰੇਸ਼ਠ ਭਾਵਨਾ ਰਹਿੰਦੀ ਹੈ! ਸਦਾ ਸੁੱਖ ਦੇਣਾ ਹੈ, ਸ਼ਾਂਤੀ ਦੇਣੀ ਹੈ। ਸ਼ਾਂਤੀਦਾਤਾ ਦੇ ਬੱਚੇ ਸ਼ਾਂਤੀਦੇਵਾ ਹੋ। ਤਾਂ ਸ਼ਾਂਤੀਦੇਵਾ ਕੌਣ ਹੈ? ਸਿਰਫ਼ ਬਾਪ ਨਹੀਂ, ਤੁਸੀਂ ਸਾਰੇ ਵੀ ਹੋ। ਤਾਂ ਸ਼ਾਂਤੀ ਦੇਣ ਵਾਲੇ ਸ਼ਾਂਤੀਦੇਵਾ - ਸ਼ਾਂਤੀ ਦੇਣ ਦਾ ਕੰਮ ਕਰ ਰਹੇ ਹੋ ਨਾ! ਲੋਕ ਪੁੱਛਦੇ ਹਨ - ਤੁਸੀਂ ਲੋਕ ਕੀ ਸੇਵਾ ਕਰ ਰਹੇ ਹੋ? ਤਾਂ ਤੁਸੀਂ ਸਭ ਨੂੰ ਇਹ ਹੀ ਕਹੋ ਕਿ ਇਸ ਵੇਲੇ ਜਿਸ ਵਿਸ਼ੇਸ਼ ਗੱਲ ਦੀ ਜਰੂਰਤ ਹੈ ਉਹ ਕੰਮ ਅਸੀਂ ਕਰ ਰਹੇ ਹਾਂ। ਅੱਛਾ, ਕੱਪੜੇ ਵੀ ਦਵਾਂਗੇ, ਅਨਾਜ ਵੀ ਦਵਾਂਗੇ, ਲੇਕਿਨ ਸਭ ਤੋਂ ਜਰੂਰੀ ਚੀਜ਼ ਹੈ ਸ਼ਾਂਤੀ। ਤਾਂ ਜੋ ਸਭ ਦੇ ਲਈ ਜਰੂਰੀ ਚੀਜ਼ ਹੈ ਉਹ ਅਸੀਂ ਦਿੰਦੇ ਹਾਂ। ਇਸ ਤੋਂ ਵੱਡੀ ਸੇਵਾ ਹੋਰ ਕੀ ਹੈ। ਮਨ ਸ਼ਾਂਤ ਹੈ ਤਾਂ ਧਨ ਵੀ ਕੰਮ ਆਉਂਦਾ ਹੈ। ਮਨ ਸ਼ਾਂਤ ਨਹੀਂ ਤਾਂ ਧਨ ਦੀ ਸ਼ਕਤੀ ਵੀ ਪ੍ਰੇਸ਼ਾਨ ਕਰਦੀ ਹੈ। ਹੁਣ ਇਸ ਤਰ੍ਹਾਂ ਦੀ ਸ਼ਾਂਤੀ ਦੀ ਸ਼ਕਤੀਸ਼ਾਲੀ ਲਹਿਰ ਫੈਲਾਓ ਜੋ ਸਾਰੇ ਅਨੁਭਵ ਕਰਨ ਕਿ ਸਾਰੇ ਦੇਸ਼ ਦੇ ਅੰਦਰ ਇਹ ਸ਼ਾਂਤੀ ਦਾ ਸਥਾਨ ਹੈ। ਇਕ ਦੋ ਤੋਂ ਸੁਣਨ ਅਤੇ ਅਨੁਭਵ ਕਰਨ ਦੇ ਲਈ ਆਉਣ, ਕੀ ਦੋ ਘੜੀ ਵੀ ਜਾਣ ਨਾਲ ਇੱਥੇ ਬੜੀ ਸ਼ਾਂਤੀ ਮਿਲਦੀ ਹੈ। ਇਵੇਂ ਦਾ ਆਵਾਜ਼ ਫੈਲੇ। ਸ਼ਾਂਤੀ ਦਾ ਕੋਨਾ ਇਹ ਹੀ ਸੇਵਾ ਸਥਾਨ ਹੈ, ਇਹ ਆਵਾਜ਼ ਫੈਲਣਾ ਚਾਹੀਦਾ ਹੈ। ਕਿੰਨੀ ਵੀ ਅਸ਼ਾਂਤ ਆਤਮਾ ਹੋਵੇ। ਜਿਵੇਂ ਰੋਗੀ ਹੱਸਪਤਾਲ ਵਿੱਚ ਪਹੁੰਚ ਜਾਂਦਾ ਹੈ ਇਵੇਂ ਇਹ ਸਮਝਣ ਕਿ ਅਸ਼ਾਂਤੀ ਦੇ ਸਮੇਂ ਤੇ ਇਸ ਸ਼ਾਂਤੀ ਦੇ ਸਥਾਨ ਤੇ ਜਾਣਾ ਚਾਹੀਦਾ ਹੈ। ਇਵੇਂ ਦੀ ਲਹਿਰ ਫੈਲਾਓ। ਇਹ ਕਿਵੇਂ ਫੈਲੇਗੀ? ਇਸਦੇ ਲਈ ਇਕ ਦੋ ਆਤਮਾਵਾਂ ਨੂੰ ਬੁਲਾਕੇ ਅਨੁਭਵ ਕਰਾਓ। ਜੋ ਵੀ ਸੰਪਰਕ ਵਿੱਚ ਆਵੇ ਉਸਨੂੰ ਇਹ ਸੰਦੇਸ਼ ਦੇਵੋ ਕਿ ਸ਼ਾਂਤੀ ਦਾ ਅਨੁਭਵ ਕਰੋ। ਪੰਜਾਬ ਵਾਲਿਆਂ ਨੂੰ ਵਿਸ਼ੇਸ਼ ਇਹ ਸੇਵਾ ਕਰਨੀ ਚਾਹੀਦੀ ਹੈ। ਹੁਣ ਆਵਾਜ਼ ਬੁਲੰਦ ਕਰਨ ਦਾ ਚਾਂਸ ਹੈ। ਹੁਣ ਭਟਕ ਰਹੇ ਹਨ, ਕੋਈ ਸਥਾਨ ਚਾਹੀਦਾ ਹੈ। ਕਿਹੜਾ ਹੈ - ਇਸ ਦਾ ਪਤਾ ਨਹੀਂ ਹੈ, ਲੱਭ ਰਹੇ ਹਨ। ਇਕ ਠਿਕਾਣੇ ਤੋਂ ਤਾਂ ਭਟਕ ਗਏ, ਸਮਝ ਗਏ ਕੀ ਇਹ ਠਿਕਾਣਾ ਨਹੀਂ ਹੈ। ਇਵੇਂ ਦੀ ਭਟਕਦੀ ਹੋਈ ਆਤਮਾਵਾਂ ਨੂੰ ਹੁਣ ਸਹਿਜ ਠਿਕਾਣਾ ਨਹੀਂ ਦੇ ਸਕਦੇ ਹੋ? ਇਵੇਂ ਦੀ ਸੇਵਾ ਕਰੋ। ਕਰਫਿਊ ਹੋਵੇ, ਕੁਝ ਵੀ ਹੋ, ਸੰਪਰਕ ਵਿੱਚ ਤਾਂ ਆਉਂਦੇ ਹੋ ਨਾ। ਸੰਪਰਕ ਵਾਲਿਆਂ ਨੂੰ ਅਨੁਭਵ ਕਰਾਓ ਤਾਂ ਇਵੇਂ ਦੀਆਂ ਆਤਮਾਵਾਂ ਆਵਾਜ਼ ਫੈਲਾਉਣਗੀਆਂ। ਉਨ੍ਹਾਂ ਨੂੰ ਇਕ ਦੋ ਘੰਟਾ ਵੀ ਯੋਗ ਸ਼ਿਵਰ ਕਰਾਓ। ਜੇਕਰ ਥੋੜਾ ਵੀ ਸ਼ਾਂਤੀ ਦਾ ਅਨੁਭਵ ਕੀਤਾ ਤਾਂ ਬੜੇ ਖੁਸ਼ ਹੋਣਗੇ, ਸ਼ੁਕਰੀਆ ਮਨਣਗੇ। ਜਦੋਂ ਲਕਸ਼ ਹੁੰਦਾ ਹੈ ਕਿ ਅਸੀਂ ਤਾਂ ਕਰਨਾ ਹੈ ਤਾਂ ਰਸਤਾ ਵੀ ਮਿਲ ਜਾਂਦਾ ਹੈ। ਤਾਂ ਇਸ ਤਰ੍ਹਾਂ ਨਾਮ ਬਾਲਾ ਕਰਕੇ ਦਿਖਾਓ। ਜਿੰਨੀ ਪੰਜਾਬ ਦੀ ਧਰਤੀ ਸਖ਼ਤ ਹੈ ਓਨੀ ਹੀ ਨਰਮ ਕਰ ਸਕਦੇ ਹੋ। ਅੱਛਾ!

2. ਸਦਾ ਆਪਣੇ ਨੂੰ ਫਰਿਸ਼ਤਾ ਮਤਲਬ ਡਬਲ ਲਾਈਟ ਅਨੁਭਵ ਕਰਦੇ ਹੋ? ਇਸ ਸੰਗਮਯੁੱਗ ਦਾ ਅੰਤਿਮ ਸਵਰੂਪ ਫਰਿਸ਼ਤਾ ਹੈ ਨਾ। ਬ੍ਰਾਹਮਣ ਜੀਵਨ ਦੀ ਪ੍ਰਾਪਤੀ ਹੈ ਹੀ ਫਰਿਸ਼ਤਾ ਜੀਵਨ। ਫਰਿਸ਼ਤਾ ਮਤਲਬ ਕਿ ਜਿਸਦਾ ਕੋਈ ਦੇਹ ਅਤੇ ਦੇਹ ਦੇ ਸੰਬੰਧ ਨਾਲ ਰਿਸ਼ਤਾ ਨਹੀਂ ਹੈ। ਦੇਹ ਅਤੇ ਦੇਹ ਦੇ ਸੰਬੰਧ, ਸਭ ਨਾਲ ਰਿਸ਼ਤਾ ਸਮਾਪਤ ਹੋਇਆ ਜਾਂ ਥੋੜਾ ਜਿਹਾ ਅਟਕਿਆ ਹੋਇਆ ਹੈ? ਜੇਕਰ ਥੋੜੀ ਜਿਹੀ ਵੀ ਸੂਖਸ਼ਮ ਲਗਾ ਦੀ ਰੱਸੀ ਹੋਵੇਗੀ ਤਾਂ ਉੱਡ ਨਹੀਂ ਸਕਦੇ, ਥੱਲੇ ਆ ਜਾਣਗੇ ਇਸ ਲਈ ਫਰਿਸ਼ਤਾ ਮਤਲਬ ਕੋਈ ਵੀ ਪੁਰਾਣਾ ਰਿਸ਼ਤਾ ਨਹੀਂ। ਜਦੋਂ ਜੀਵਨ ਹੀ ਨਵਾਂ ਹੈ ਤਾਂ ਸਭ ਕੁਝ ਨਵਾਂ ਹੋਵੇਗਾ। ਸੰਕਲਪ ਨਵਾਂ, ਸੰਬੰਧ ਨਵਾਂ। ਅਕੂਪੇਸ਼ਨ ਨਵਾਂ। ਸਭ ਨਵਾਂ ਹੋਵੇਗਾ। ਹੁਣ ਪੁਰਾਣੀ ਜੀਵਨ ਸੁਪਨੇ ਵਿੱਚ ਵੀ ਯਾਦ ਨਹੀਂ ਆ ਸਕਦੀ ਹੈ। ਜੇਕਰ ਥੋੜਾ ਵੀ ਦੇਹ ਭਾਨ ਵਿੱਚ ਆਉਂਦੇ ਹੋ ਤਾਂ ਮਤਲਬ ਕਿ ਰਿਸ਼ਤਾ ਹੈ ਇਸਲਈ ਆਉਂਦੇ ਹੋ। ਜੇਕਰ ਰਿਸ਼ਤਾ ਨਹੀਂ ਤਾਂ ਬੁੱਧੀ ਜਾ ਨਹੀਂ ਸਕਦੀ ਹੈ। ਵਿਸ਼ਵ ਦੀਆਂ ਇਨੀਆਂ ਆਤਮਾਵਾਂ ਹਨ ਉਨ੍ਹਾਂ ਨਾਲ ਰਿਸ਼ਤਾ ਨਹੀਂ ਤਾਂ ਯਾਦ ਨਹੀਂ ਆਉਂਦੀਆਂ ਹਨ। ਯਾਦ ਉਹ ਆਉਂਦਾ ਹੈ ਜਿਸ ਨਾਲ ਰਿਸ਼ਤਾ ਹੋਵੇ। ਤਾਂ ਦੇਹ ਦਾ ਭਾਨ ਆਉਣਾ ਮਤਲਬ ਕਿ ਦੇਹ ਦਾ ਰਿਸ਼ਤਾ ਹੈ। ਜੇਕਰ ਦੇਹ ਦਾ ਜ਼ਰਾ ਵੀ ਭਾਨ ਰਹਿ ਗਿਆ ਤਾਂ ਉਡਾਂਗੇ ਕਿਵੇਂ? ਬੋਝ ਵਾਲੀ ਆਤਮਾ ਨੂੰ ਕਿੰਨਾ ਵੀ ਉੱਪਰ ਸੁਟੋ ਥੱਲੇ ਆ ਜਾਵੇਗੀ। ਤਾਂ ਫਰਿਸ਼ਤਾ ਮਾਨਾ ਹਲਕਾ, ਕੋਈ ਬੋਝ ਨਹੀਂ ਹੈ। ਮਰਜੀਵਾ ਬਣਨਾ ਮਤਲਬ ਬੋਝ ਮੁੱਕਤ ਹੋਣਾ। ਜੇਕਰ ਥੋੜਾ ਵੀ ਕੁਝ ਰਹਿ ਗਿਆ ਤਾਂ ਜਲਦੀ ਜਲਦੀ ਖਤਮ ਕਰੋ ਨਹੀਂ ਤਾਂ ਸਮੇਂ ਦੀ ਸੀਟੀ ਵੱਜ ਜਾਏਗੀ ਤਾਂ ਸਭ ਉੱਡਣ ਲੱਗਣਗੇ ਅਤੇ ਬੋਝ ਵਾਲੇ ਥੱਲੇ ਰਹਿ ਜਾਣਗੇ। ਬੋਝ ਵਾਲੇ ਉੱਡਣ ਵਾਲਿਆਂ ਨੂੰ ਦੇਖਣ ਵਾਲੇ ਹੋ ਜਾਣਗੇ।

ਤਾਂ ਇਹ ਚੈੱਕ ਕਰੋ ਕਿ ਕੋਈ ਸੂਖਸ਼ਮ ਰੱਸੀ ਤਾਂ ਨਹੀਂ ਰਹਿ ਗਈ ਹੈ। ਸਮਝਾ। ਤਾਂ ਅੱਜ ਦਾ ਵਿਸ਼ੇਸ਼ ਵਰਦਾਨ ਯਾਦ ਰੱਖਣਾ ਕਿ ਨਿਰਬੰਧਨ ਫਰਿਸ਼ਤਾ ਆਤਮਾਵਾਂ ਹਾਂ। ਬੰਧਨਮੁੱਕਤ ਆਤਮਾਵਾਂ ਹਾਂ। ਫਰਿਸ਼ਤਾ ਸ਼ਬਦ ਕਦੇ ਵੀ ਨਹੀਂ ਭੁੱਲਣਾ ਹੈ। ਫਰਿਸ਼ਤਾ ਸਮਝਣ ਨਾਲ ਉੱਡ ਜਾਓਗੇ। ਵਰਦਾਤਾ ਦਾ ਵਰਦਾਨ ਯਾਦ ਰੱਖੋਗੇ ਤਾਂ ਸਦਾ ਮਾਲਾਮਾਲ ਰਹੋਗੇ।

3. ਸਦਾ ਆਪਣੇ ਨੂੰ ਸ਼ਾਂਤੀ ਦਾ ਸੰਦੇਸ਼ ਦੇਣ ਵਾਲੇ ਸ਼ਾਂਤੀ ਦਾ ਪੈਗਾਮ ਦੇਣ ਵਾਲੇ ਸੰਦੇਸ਼ੀ ਸਮਝਦੇ ਹੋ? ਬ੍ਰਾਹਮਣ ਜੀਵਨ ਦਾ ਕੰਮ ਹੈ ਸੰਦੇਸ਼ ਦੇਣਾ। ਕਦੇ ਇਸ ਕੰਮ ਨੂੰ ਭੁੱਲਦੇ ਤਾਂ ਨਹੀਂ ਹੋ? ਰੋਜ਼ ਚੈੱਕ ਕਰੋ ਮੈਂ ਸ੍ਰੇਸ਼ਟ ਆਤਮਾ ਦਾ ਜੋ ਸ੍ਰੇਸ਼ਟ ਕੰਮ ਹੈ ਉਹ ਕਿਥੋਂ ਤੱਕ ਕੀਤਾ ਹੈ! ਕਿੰਨਿਆਂ ਨੂੰ ਸੰਦੇਸ਼ ਦਿੱਤਾ ਹੈ? ਕਿੰਨਿਆਂ ਨੂੰ ਸ਼ਾਂਤੀ ਦਾ ਦਾਨ ਦਿੱਤਾ ਹੈ? ਸੰਦੇਸ਼ ਦੇਣ ਵਾਲੇ ਮਹਾਦਾਨੀ, ਵਰਦਾਨੀ ਆਤਮਾਵਾਂ ਹੋ। ਕਿੰਨੇ ਟਾਇਟਲ ਹਨ ਤੁਹਾਡੇ? ਅੱਜ ਦੀ ਦੁਨੀਆ ਵਿੱਚ ਕਿੰਨੇ ਵੀ ਵੱਡੇ ਤੋਂ ਵੱਡੇ ਟਾਇਟਲ ਹੋਣ, ਤੁਹਾਡੇ ਅੱਗੇ ਸਾਰੇ ਛੋਟੇ ਹਨ। ਉਹ ਟਾਇਟਲ ਦੇਣ ਵਾਲੀ ਆਤਮਾਵਾਂ ਹਨ ਪਰ ਹੁਣ ਬਾਪ ਬੱਚਿਆਂ ਨੂੰ ਟਾਇਟਲ ਦਿੰਦੇ ਹਨ। ਤਾਂ ਹੁਣ ਆਪਣੇ ਵੱਖ-ਵੱਖ ਟਾਇਟਲ ਨੂੰ ਯਾਦ ਰੱਖ ਉਸ ਖੁਸ਼ੀ, ਉਸ ਸੇਵਾ ਵਿੱਚ ਸਦਾ ਰਹੋ। ਟਾਇਟਲ ਦੀ ਸਮ੍ਰਿਤੀ ਨਾਲ ਸੇਵਾ ਖੁੱਦ ਹੀ ਸਮ੍ਰਿਤੀ ਵਿੱਚ ਆਵੇਗੀ। ਅੱਛਾ!

ਵਰਦਾਨ:-
ਇੱਕਾਗਰਤਾ ਦੀ ਸ਼ਕਤੀ ਨਾਲ ਪਰਵਸ਼ ਸਥਿਤੀ ਨੂੰ ਪਰਿਵਰਤਨ ਕਰਨ ਵਾਲੇ ਅਧਿਕਾਰੀ ਆਤਮਾ ਭਵ

ਬ੍ਰਾਹਮਣ ਮਤਲਬ ਅਧਿਕਾਰੀ ਆਤਮਾ ਕਦੇ ਕਿਸੇ ਦੇ ਪਰਵਸ਼ ਨਹੀਂ ਹੋ ਸਕਦੀ ਹੈ। ਆਪਣੇ ਕਮਜ਼ੋਰ ਸਵਭਾਵ ਸੰਸਕਾਰ ਦੇ ਵਸ਼ ਵਿੱਚ ਵੀ ਨਹੀਂ ਕਿਉਂਕਿ ਸਵਭਾਵ ਮਤਲਬ ਖੁੱਦ ਦੇ ਪ੍ਰਤੀ ਅਤੇ ਸਭ ਦੇ ਪ੍ਰਤੀ ਆਤਮਿਕ ਭਾਵ ਹੈ ਤਾਂ ਕਮਜ਼ੋਰ ਸਵਭਾਵ ਦੇ ਵੱਸ ਨਹੀਂ ਹੋ ਸਕਦੇ ਅਤੇ ਅਨਾਦਿ ਆਦਿ ਸੰਸਕਾਰਾਂ ਦੀ ਸਮ੍ਰਿਤੀ ਨਾਲ ਕਮਜ਼ੋਰ ਸੰਸਕਾਰ ਵੀ ਸਹਿਜ ਪਰਿਵਰਤਨ ਹੋ ਜਾਂਦੇ ਹਨ। ਇੱਕਾਗਰਤਾ ਦੀ ਸ਼ਕਤੀ ਪਰਵੱਸ ਸਥਿਤੀ ਨੂੰ ਪਰਿਵਰਤਨ ਕਰ ਮਾਲਿਕਪਨ ਦੀ ਸਥਿਤੀ ਦੀ ਸੀਟ ਤੇ ਸੈੱਟ ਕਰ ਦਿੰਦੀ ਹੈ।

ਸਲੋਗਨ:-
ਕ੍ਰੋਧ ਗਿਆਨੀ ਤੂ ਆਤਮਾ ਦੇ ਲਈ ਮਹਾਸ਼ਤਰੂ ਹੈ।