10.02.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸਭਨੂੰ ਇਹ ਖ਼ੁਸ਼ਖ਼ਬਰੀ ਸੁਣਾਓ ਕਿ ਭਾਰਤ ਹੁਣ ਫੇਰ ਤੋਂ ਸਵਰਗ ਬਣ ਰਿਹਾ ਹੈ, ਹੇਵਿਨਲੀ ਗੌਡ ਫ਼ਾਦਰ ਆਏ ਹੋਏ ਹਨ"

ਪ੍ਰਸ਼ਨ:-
ਜਿਨ੍ਹਾਂ ਬੱਚਿਆਂ ਨੂੰ ਸਵਰਗ ਦਾ ਮਾਲਿਕ ਬਣਨ ਦੀ ਖੁਸ਼ੀ ਹੈ ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਨ੍ਹਾਂ ਦੇ ਅੰਦਰ ਕਿਸੀ ਵੀ ਤਰ੍ਹਾਂ ਦਾ ਦੁੱਖ ਨਹੀਂ ਆ ਸਕਦਾ। ਉਨ੍ਹਾਂ ਨੂੰ ਨਸ਼ਾ ਰਹੇਗਾ ਕਿ ਅਸੀਂ ਤਾਂ ਬਹੁਤ ਵੱਡੇ ਆਦਮੀ ਹਾਂ, ਸਾਨੂੰ ਬੇਹੱਦ ਦਾ ਬਾਪ ਇਵੇਂ (ਲਕਸ਼ਮੀ - ਨਾਰਾਇਣ) ਬਣਾਉਂਦੇ ਹਨ। ਉਨ੍ਹਾਂ ਦੀ ਚਲਨ ਬਹੁਤ ਰਾਇਲ ਹੋਵੇਗੀ। ਉਹ ਦੂਜਿਆਂ ਨੂੰ ਖ਼ੁਸ਼ਖ਼ਬਰੀ ਸੁਣਾਉਣ ਦੇ ਸਿਵਾਏ ਰਹਿ ਨਹੀਂ ਸਕਦੇ।

ਓਮ ਸ਼ਾਂਤੀ
ਸਮਝਾਉਂਦੇ ਹਨ ਅਤੇ ਬੱਚੇ ਜਾਣਦੇ ਹਨ ਕਿ ਭਾਰਤ ਖ਼ਾਸ ਅਤੇ ਦੁਨੀਆਂ ਆਮ ਨੂੰ ਇਹ ਸੰਦੇਸ਼ ਪਹੁੰਚਾਉਣਾ ਹੈ। ਤੁਸੀਂ ਸਭ ਸੰਦੇਸ਼ੀ ਹੋ, ਬਹੁਤ ਖੁਸ਼ੀ ਦਾ ਸੰਦੇਸ਼ ਸਭਨੂੰ ਦੇਣਾ ਹੈ ਕਿ ਭਾਰਤ ਹੁਣ ਫੇਰ ਤੋਂ ਸਵਰਗ ਬਣ ਰਿਹਾ ਹੈ ਅਤੇ ਸਵਰਗ ਦੀ ਸਥਾਪਨਾ ਹੋ ਰਹੀ ਹੈ। ਭਾਰਤ ਵਿੱਚ ਬਾਪ ਜਿਨ੍ਹਾਂ ਨੂੰ ਹੇਵਿਨਲੀ ਗੌਡ ਫ਼ਾਦਰ ਕਹਿੰਦੇ ਹਨ, ਉਹੀ ਸਥਾਪਨਾ ਕਰਨ ਆਏ ਹਨ। ਤੁਸੀਂ ਬੱਚਿਆਂ ਨੂੰ ਡਾਇਰੈਕਸ਼ਨ ਹੈ ਕਿ ਇਹ ਖ਼ੁਸ਼ਖ਼ਬਰੀ ਸਭਨੂੰ ਚੰਗੀ ਤਰ੍ਹਾਂ ਸੁਣਾਓ। ਹਰੇਕ ਨੂੰ ਆਪਣੇ ਧਰਮ ਦੀ ਤਾਤ ਰਹਿੰਦੀ ਹੈ। ਤੁਹਾਨੂੰ ਵੀ ਤਾਤ ਹੈ, ਤੁਸੀਂ ਖ਼ੁਸ਼ਖ਼ਬਰੀ ਸੁਣਾਉਂਦੇ ਹੋ, ਭਾਰਤ ਦੇ ਸੂਰਜਵੰਸ਼ੀ ਦੇਵੀ - ਦੇਵਤਾ ਧਰਮ ਦੀ ਸਥਾਪਨਾ ਹੋ ਰਹੀ ਹੈ ਅਰਥਾਤ ਭਾਰਤ ਫੇਰ ਤੋਂ ਸਵਰਗ ਬਣ ਰਿਹਾ ਹੈ। ਇਹ ਖੁਸ਼ੀ ਅੰਦਰ ਵਿੱਚ ਰਹਿਣੀ ਚਾਹੀਦੀ - ਹੁਣ ਅਸੀਂ ਸਵਰਗ ਦੇ ਮਾਲਿਕ ਬਣ ਰਹੇ ਹਾਂ। ਜਿਨ੍ਹਾਂ ਨੂੰ ਇਹ ਖੁਸ਼ੀ ਅੰਦਰ ਵਿੱਚ ਹੈ ਉਨ੍ਹਾਂ ਨੂੰ ਦੁੱਖ ਤਾਂ ਕਿਸੇ ਕਿਸ੍ਮ ਦਾ ਹੋ ਨਹੀਂ ਸਕਦਾ। ਇਹ ਤਾਂ ਬੱਚੇ ਜਾਣਦੇ ਹਨ ਨਵੀਂ ਦੁਨੀਆਂ ਸਥਾਪਨ ਹੋਣ ਵਿੱਚ ਤਕਲੀਫ਼ ਵੀ ਹੁੰਦੀ ਹੈ। ਅਬਲਾਵਾਂ ਤੇ ਕਿੰਨੇ ਅਤਿਆਚਾਰ ਹੁੰਦੇ ਹਨ। ਬੱਚਿਆਂ ਨੂੰ ਇਹ ਸਦੈਵ ਸਮ੍ਰਿਤੀ ਵਿੱਚ ਰਹਿਣਾ ਚਾਹੀਦਾ - ਅਸੀਂ ਭਾਰਤ ਨੂੰ ਬੇਹੱਦ ਦੀ ਖੁਸ਼ਖਬਰੀ ਸੁਣਾਉਂਦੇ ਹਾਂ। ਜਿਵੇਂ ਬਾਬਾ ਨੇ ਪਰਚੇ ਛਪਵਾਏ ਹਨ - ਭੈਣੋ - ਭਰਾਵੋ ਆਕੇ ਇਹ ਖੁਸ਼ਖ਼ਬਰੀ ਸੁਣੋ। ਸਾਰਾ ਦਿਨ ਖ਼ਿਆਲਾਤ ਚਲਦੇ ਹਨ ਕਿਵੇਂ ਸਭਨੂੰ ਇਹ ਸੰਦੇਸ਼ ਸੁਣਾਈਏ। ਬੇਹੱਦ ਦਾ ਬਾਪ ਬੇਹੱਦ ਦਾ ਵਰਸਾ ਦੇਣ ਆਏ ਹਨ। ਇਨ੍ਹਾਂ ਲਕਸ਼ਮੀ - ਨਾਰਾਇਣ ਦੇ ਚਿੱਤਰ ਨੂੰ ਵੇਖਕੇ ਤਾਂ ਸਾਰਾ ਦਿਨ ਖ਼ੁਸ਼ ਰਹਿਣਾ ਚਾਹੀਦਾ। ਤੁਸੀਂ ਤਾਂ ਬਹੁਤ ਵੱਡੇ ਆਦਮੀ ਹੋ ਇਸਲਈ ਤੁਹਾਡੀ ਕੋਈ ਵੀ ਜੰਗਲੀ ਚਲਨ ਨਹੀਂ ਹੋਣੀ ਚਾਹੀਦੀ। ਤੁਸੀਂ ਜਾਣਦੇ ਹੋ ਅਸੀਂ ਬੰਦਰ ਤੋਂ ਵੀ ਬਦਤਰ ਸੀ। ਹੁਣ ਬਾਬਾ ਸਾਨੂੰ ਇਵੇਂ ਦੇਵੀ - ਦੇਵਤਾ ਬਣਾਉਂਦੇ ਹਨ। ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ। ਪਰ ਵੰਡਰ ਹੈ ਬੱਚਿਆਂ ਨੂੰ ਉਹ ਖੁਸ਼ੀ ਰਹਿੰਦੀ ਨਹੀਂ ਹੈ। ਨਾ ਉਸ ਉਮੰਗ ਨਾਲ ਸਭਨੂੰ ਖੁਸ਼ਖਬਰੀ ਸੁਣਾਉਂਦੇ ਹਨ। ਬਾਪ ਨੇ ਤੁਹਾਨੂੰ ਮੈਸੇਂਜਰ ਬਣਾਇਆ ਹੈ। ਸਭਦੇ ਕੰਨ ਵਿੱਚ ਇਹ ਮੈਸੇਜ ਦਿੰਦੇ ਰਹੋ। ਭਾਰਤਵਾਸੀਆਂ ਨੂੰ ਇਹ ਪਤਾ ਵੀ ਨਹੀਂ ਹੈ ਕਿ ਸਾਡਾ ਆਦਿ ਸਨਾਤਨ ਦੇਵੀ - ਦੇਵਤਾ ਧਰਮ ਕਦੋ ਰਚਿਆ ਗਿਆ? ਫ਼ੇਰ ਕਿੱਥੇ ਗਿਆ? ਹੁਣ ਤਾਂ ਸਿਰਫ਼ ਚਿੱਤਰ ਹਨ। ਹੁਣ ਸਭ ਧਰਮ ਹਨ ਸਿਰਫ਼ ਆਦਿ ਸਨਾਤਨ ਦੇਵੀ - ਦੇਵਤਾ ਧਰਮ ਹੈ ਨਹੀਂ। ਭਾਰਤ ਵਿੱਚ ਹੀ ਚਿੱਤਰ ਹਨ। ਬ੍ਰਹਮਾ ਦੁਆਰਾ ਸਥਾਪਨਾ ਕਰਦੇ ਹਨ। ਤਾਂ ਤੁਸੀਂ ਸਭਨੂੰ ਇਹ ਖੁਸ਼ਖਬਰੀ ਸੁਣਾਓ ਤਾਂ ਤੁਹਾਨੂੰ ਵੀ ਅੰਦਰ ਵਿੱਚ ਖੁਸ਼ੀ ਰਹੇਗੀ। ਪ੍ਰਦਰਸ਼ਨੀ ਵਿੱਚ ਤੁਸੀਂ ਇਹ ਖੁਸ਼ਖਬਰੀ ਸੁਣਾਉਂਦੇ ਹੋ ਨਾ। ਬੇਹੱਦ ਦੇ ਬਾਪ ਕੋਲ ਆਕੇ ਸਵਰਗ ਦਾ ਵਰਸਾ ਲਵੋ। ਇਹ ਲਕਸ਼ਮੀ - ਨਾਰਾਇਣ ਸਵਰਗ ਦੇ ਮਾਲਿਕ ਹਨ ਨਾ। ਫੇਰ ਉਹ ਕਿੱਥੇ ਗਏ? ਇਹ ਕੋਈ ਵੀ ਸਮਝਦੇ ਨਹੀਂ ਇਸਲਈ ਕਿਹਾ ਜਾਂਦਾ ਹੈ - ਸੂਰਤ ਮਨੁੱਖ ਦੀ, ਸੀਰਤ ਬੰਦਰ ਮਿਸਲ ਹੈ। ਹੁਣ ਤੁਹਾਡੀ ਸ਼ਕਲ ਮਨੁੱਖ ਦੀ ਹੈ, ਸੀਰਤ ਦੇਵਤਾਵਾਂ ਜਿਹੀ ਬਣ ਰਹੀ ਹੈ। ਤੁਸੀਂ ਜਾਣਦੇ ਹੋ ਅਸੀਂ ਫ਼ੇਰ ਸ੍ਰਵਗੁਣ ਸੰਪੰਨ ਬਣਦੇ ਹਾਂ। ਫ਼ੇਰ ਹੋਰਾਂ ਨੂੰ ਵੀ ਇਹ ਪੁਰਸ਼ਾਰਥ ਕਰਾਉਣਾ ਹੈ। ਪ੍ਰਦਰਸ਼ਨੀ ਦੀ ਸਰਵਿਸ ਤਾਂ ਬਹੁਤ ਚੰਗੀ ਹੈ। ਜਿਨ੍ਹਾਂ ਨੂੰ ਗ੍ਰਹਿਸਤ ਵਿਵਹਾਰ ਦਾ ਬੰਧਨ ਨਹੀਂ, ਵਾਨਪ੍ਰਸਥੀ ਹਨ ਜਾਂ ਵਿਧਵਾ ਹਨ, ਕੁਮਾਰੀਆਂ ਹਨ ਉਨ੍ਹਾਂ ਨੂੰ ਤਾਂ ਸਰਵਿਸ ਦਾ ਬਹੁਤ ਚਾਂਸ ਹੈ। ਸਰਵਿਸ ਵਿੱਚ ਲੱਗ ਜਾਣਾ ਚਾਹੀਦਾ। ਇਸ ਵਕ਼ਤ ਵਿਆਹ ਕਰਨਾ ਬਰਬਾਦੀ ਕਰਨਾ ਹੈ, ਵਿਆਹ ਨਾ ਕਰਨਾ ਆਬਾਦੀ ਹੈ। ਬਾਪ ਕਹਿੰਦੇ ਹਨ ਇਹ ਮ੍ਰਿਤੂਲੋਕ ਪਤਿਤ ਦੁਨੀਆਂ ਵਿਨਾਸ਼ ਹੋ ਰਹੀ ਹੈ। ਤੁਹਾਨੂੰ ਪਾਵਨ ਦੁਨੀਆਂ ਵਿੱਚ ਚਲਣਾ ਹੈ ਤਾਂ ਇਸ ਸਰਵਿਸ ਵਿੱਚ ਲੱਗ ਜਾਣਾ ਚਾਹੀਦਾ। ਪ੍ਰਦਰਸ਼ਨੀ ਪਿਛਾੜੀ ਪ੍ਰਦਰਸ਼ਨੀ ਕਰਨੀ ਚਾਹੀਦੀ। ਸਰਵਿਸਏਬੁਲ ਬੱਚੇ ਜੋ ਹਨ, ਉਨ੍ਹਾਂ ਨੂੰ ਸਰਵਿਸ ਦਾ ਸ਼ੌਂਕ ਚੰਗਾ ਹੈ। ਬਾਬਾ ਨੂੰ ਕੋਈ - ਕੋਈ -ਪੁੱਛਦੇ ਹਨ ਅਸੀਂ ਸਰਵਿਸ ਛੱਡੀਏ? ਬਾਬਾ ਵੇਖਦੇ ਹਨ - ਲਾਇਕ ਹਨ ਤਾਂ ਛੁੱਟੀ ਦੇਂਦੇ ਹਨ, ਭਾਵੇਂ ਸਰਵਿਸ ਕਰੋ। ਇਵੇਂ ਖੁਸ਼ਖਬਰੀ ਸਭਨੂੰ ਸੁਣਾਉਣੀ ਹੈ। ਬਾਪ ਕਹਿੰਦੇ ਹਨ ਆਪਣਾ ਰਾਜ - ਭਾਗ ਆਕੇ ਲਵੋ। ਤੁਸੀਂ 5 ਹਜ਼ਾਰ ਵਰ੍ਹੇ ਪਹਿਲੇ ਰਾਜ - ਭਾਗ ਲਿਆ ਸੀ, ਹੁਣ ਫੇਰ ਲੈ ਲਵੋ। ਸਿਰਫ਼ ਮੇਰੀ ਮੱਤ ਤੇ ਚਲੋ।

ਵੇਖਣਾ ਚਾਹੀਦਾ - ਸਾਡੇ ਵਿੱਚ ਕਿਹੜੇ ਅਵਗੁਣ ਹਨ? ਤੁਸੀਂ ਇਨ੍ਹਾਂ ਬੈਜੇਸ ਤੇ ਤਾਂ ਬਹੁਤ ਸਰਵਿਸ ਕਰ ਸਕਦੇ ਹੋ, ਇਹ ਫ਼ਸਟਕਲਾਸ ਚੀਜ਼ ਹੈ। ਭਾਵੇਂ ਪਾਈ - ਪੈਸੇ ਦੀ ਚੀਜ਼ ਹੈ ਪਰ ਇਨ੍ਹਾਂ ਤੋਂ ਕਿੰਨਾ ਉੱਚ ਪੱਦ ਪਾ ਸਕਦੇ ਹਾਂ। ਮਨੁੱਖ ਪੜ੍ਹਨ ਲਈ ਕਿਤਾਬਾਂ ਆਦਿ ਤੇ ਕਿੰਨਾ ਖ਼ਰਚਾ ਕਰਦੇ ਹਨ। ਇੱਥੇ ਕਿਤਾਬ ਆਦਿ ਦੀ ਤਾਂ ਗੱਲ ਨਹੀਂ। ਸਿਰਫ਼ ਸਭਨੂੰ ਕੰਨਾਂ ਵਿੱਚ ਸੰਦੇਸ਼ ਦੇਣਾ ਹੈ, ਇਹ ਹੈ ਬਾਪ ਦਾ ਸੱਚਾ ਮੰਤਰ। ਬਾਕੀ ਤਾਂ ਸਭ ਝੂਠੇ ਮੰਤਰ ਦਿੰਦੇ ਰਹਿੰਦੇ ਹਨ। ਝੂਠੀ ਚੀਜ਼ ਦੀ ਵੈਲਯੂ ਥੋੜ੍ਹੇਹੀ ਹੁੰਦੀ ਹੈ। ਵੈਲਯੂ ਹੀਰਿਆਂ ਦੀ ਹੁੰਦੀ ਹੈ, ਨਾ ਕਿ ਪੱਥਰਾਂ ਦੀ। ਇਹ ਜੋ ਗਾਇਨ ਹੈ ਇੱਕ - ਇੱਕ ਵਰਸ਼ੰਸ ਲੱਖਾਂ ਦੀ ਮਿਲਕੀਅਤ ਹੈ, ਉਹ ਇਸ ਗਿਆਨ ਦੇ ਲਈ ਕਿਹਾ ਜਾਂਦਾ ਹੈ। ਬਾਪ ਕਹਿੰਦੇ ਹਨ ਸ਼ਾਸਤ੍ਰ ਤਾਂ ਢੇਰ ਦੇ ਢੇਰ ਹਨ। ਤੁਸੀਂ ਅੱਧਾਕਲਪ ਪੜ੍ਹਦੇ ਆਏ ਹੋ, ਉਸ ਨਾਲ ਤਾਂ ਕੁਝ ਮਿਲਿਆ ਨਹੀਂ। ਹੁਣ ਤੁਹਾਨੂੰ ਗਿਆਨ ਰਤਨ ਦਿੰਦੇ ਹਾਂ। ਉਹ ਹੈ ਸ਼ਾਸਤ੍ਰਾਂ ਦੀ ਅਥਾਰਿਟੀ। ਬਾਪ ਤਾਂ ਗਿਆਨ ਦਾ ਸਾਗਰ ਹੈ। ਇਨ੍ਹਾਂ ਦਾ ਇੱਕ - ਇੱਕ ਵਰਸ਼ੰਸ ਲੱਖਾਂ - ਕਰੋੜਾਂ ਰੁਪਈਆ ਦਾ ਹੈ। ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਪਦਮਪਤੀ ਜਾਕੇ ਬਣਦੇ ਹੋ। ਇਸ ਗਿਆਨ ਦੀ ਹੀ ਮਹਿਮਾ ਹੈ। ਉਹ ਸ਼ਾਸਤ੍ਰ ਆਦਿ ਪੜ੍ਹਦੇ ਤਾਂ ਕੰਗਾਲ ਬਣ ਪੈਂਦੇ ਹੋ। ਤਾਂ ਹੁਣ ਇਨ੍ਹਾਂ ਗਿਆਨ ਰਤਨਾਂ ਦਾ ਦਾਨ ਵੀ ਕਰਨਾ ਹੈ। ਬਾਪ ਬਹੁਤ ਸਹਿਜ ਯੁਕਤੀਆਂ ਸਮਝਾਉਂਦੇ ਹਨ। ਬੋਲੋ, ਆਪਣੇ ਧਰਮ ਨੂੰ ਭੁੱਲ ਤੁਸੀਂ ਬਾਹਰ ਭਟਕਦੇ ਰਹਿੰਦੇ ਹੋ। ਤੁਸੀਂ ਭਾਰਤਵਾਸੀਆਂ ਦਾ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ, ਉਹ ਧਰਮ ਕਿੱਥੇ ਗਿਆ? 84 ਲੱਖ ਯੋਨੀਆਂ ਕਹਿਣ ਨਾਲ ਕੁਝ ਵੀ ਗੱਲ ਬੁੱਧੀ ਵਿੱਚ ਬੈਠਦੀ ਨਹੀਂ। ਹੁਣ ਬਾਪ ਸਮਝਾਉਂਦੇ ਹਨ ਤੁਸੀਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਸੀ ਫ਼ੇਰ 84 ਜਨਮ ਲਏ ਹਨ। ਇਹ ਲਕਸ਼ਮੀ - ਨਾਰਾਇਣ ਆਦਿ ਸਨਾਤਨ ਦੇਵੀ - ਦੇਵਤਾ ਧਰਮ ਵਾਲੇ ਹੈ ਨਾ। ਹੁਣ ਧਰਮ ਭ੍ਰਸ਼ਟ, ਕਰਮ ਭ੍ਰਸ਼ਟ ਬਣ ਗਏ ਹਨ। ਹੋਰ ਸਭ ਧਰਮ ਹਨ, ਇਹ ਆਦਿ ਸਨਾਤਨ ਧਰਮ ਹੈ ਨਹੀਂ। ਜਦੋ ਇਹ ਧਰਮ ਸੀ ਤਾਂ ਹੋਰ ਧਰਮ ਨਹੀਂ ਸੀ। ਕਿੰਨਾ ਸਹਿਜ ਹੈ। ਇਹ ਬਾਪ, ਇਹ ਦਾਦਾ। ਪ੍ਰਜਾਪਿਤਾ ਬ੍ਰਹਮਾ ਹੈ ਤਾਂ ਜ਼ਰੂਰ ਬੀ.ਕੇ. ਢੇਰ ਦੇ ਢੇਰ ਹੋਣਗੇ ਨਾ। ਬਾਪ ਆਕੇ ਰਾਵਣ ਦੀ ਜੇਲ੍ਹ ਤੋਂ, ਸ਼ੋਕ ਵਾਟਿਕਾ ਤੋਂ ਛੁਡਾਉਂਦੇ ਹਨ। ਸ਼ੋਕ ਵਾਟਿਕਾ ਦਾ ਅਰ੍ਥ ਵੀ ਕੋਈ ਸਮਝਦੇ ਨਹੀਂ ਹਨ। ਬਾਪ ਕਹਿੰਦੇ ਹਨ ਇਹ ਸ਼ੋਕ ਦੀ, ਦੁੱਖ ਦੀ ਦੁਨੀਆਂ ਹੈ। ਉਹ ਹੈ ਸੁੱਖ ਦੀ ਦੁਨੀਆਂ। ਤੁਸੀਂ ਆਪਣੀ ਸ਼ਾਂਤੀ ਦੀ ਦੁਨੀਆਂ ਅਤੇ ਸੁੱਖ ਦੀ ਦੁਨੀਆਂ ਨੂੰ ਯਾਦ ਕਰਦੇ ਰਹੋ। ਇਨਕਾਰਪੋਰੀਅਲ ਵਰਲ੍ਡ ਕਹਿੰਦੇ ਹੈ ਨਾ। ਅੰਗਰੇਜ਼ੀ ਅੱਖਰ ਬਹੁਤ ਚੰਗੇ ਹਨ। ਅੰਗਰੇਜ਼ੀ ਤਾਂ ਚੱਲਦੀ ਹੀ ਆਉਂਦੀ ਹੈ। ਹੁਣ ਤਾਂ ਅਨੇਕ ਭਾਸ਼ਾਵਾਂ ਹੋ ਗਈਆਂ ਹਨ। ਮਨੁੱਖ ਕੁਝ ਵੀ ਸਮਝਦੇ ਨਹੀਂ - ਹੁਣ ਕਹਿੰਦੇ ਹਨ ਨਿਰਗੁਣ ਬਾਲ ਸੰਸਥਾਨਿਰਗੁਣ ਅਰਥਾਤ ਕੋਈ ਗੁਣ ਨਹੀਂ। ਇਵੇਂ ਹੀ ਸੰਸਥਾ ਬਣਾ ਦਿੱਤੀ ਹੈ। ਨਿਰਗੁਣ ਦਾ ਵੀ ਅਰ੍ਥ ਨਹੀਂ ਸਮਝਦੇ। ਬਗ਼ੈਰ ਅਰ੍ਥ ਨਾਮ ਰੱਖ ਦਿੰਦੇ ਹਨ। ਅਥਾਹ ਸੰਸਥਾਵਾਂ ਹਨ। ਭਾਰਤ ਵਿੱਚ ਇੱਕ ਹੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸੰਸਥਾ ਸੀ, ਹੋਰ ਕੋਈ ਧਰਮ ਨਹੀਂ ਸੀ। ਪਰ ਮਨੁੱਖਾਂ ਨੇ 5000 ਵਰ੍ਹੇ ਦੇ ਬਦਲੇ ਕਲਪ ਦੀ ਉਮਰ ਲੱਖਾਂ ਵਰ੍ਹੇ ਲਿਖ ਦਿੱਤੀ ਹੈ। ਤਾਂ ਤੁਹਾਨੂੰ ਸਭਨੂੰ ਇਸ ਅਗਿਆਨ ਅੰਧਕਾਰ ਤੋਂ ਕੱਢਣਾ ਹੈ। ਸਰਵਿਸ ਕਰਨੀ ਹੈ। ਭਾਵੇਂ ਇਹ ਡਰਾਮਾ ਤਾਂ ਬਣਿਆ - ਬਣਾਇਆ ਹੈ ਪਰ ਸ਼ਿਵਬਾਬਾ ਦੇ ਯੱਗ ਤੋਂ ਖਾਵਾਂਗੇ, ਪੀਵਾਂਗੇ ਅਤੇ ਸਰਵਿਸ ਕੁਝ ਵੀ ਨਹੀਂ ਕਰਾਂਗੇ ਤਾਂ ਧਰਮਰਾਜ ਜੋ ਰਾਇਟ ਹੈਂਡ ਹੈ, ਉਹ ਜ਼ਰੂਰ ਸਜ਼ਾ ਦੇਣਗੇ ਇਸਲਈ ਸਾਵਧਾਨੀ ਦਿੱਤੀ ਜਾਂਦੀ ਹੈ। ਸਰਵਿਸ ਕਰਨਾ ਤਾਂ ਬਹੁਤ ਸਹਿਜ ਹੈ। ਪ੍ਰੇਮ ਨਾਲ ਕੋਈ ਨੂੰ ਵੀ ਸਮਝਾਉਂਦੇ ਰਹੋ। ਬਾਪ ਦੇ ਕੋਲ ਕੋਈ - ਕੋਈ ਦਾ ਸਮਾਚਾਰ ਆਉਂਦਾ ਹੈ ਕਿ ਅਸੀਂ ਮੰਦਿਰ ਵਿੱਚ ਗਏ, ਗੰਗਾ ਘਾਟ ਤੇ ਗਏ। ਸਵੇਰੇ ਉਠਕੇ ਮੰਦਿਰ ਵਿੱਚ ਜਾਂਦੇ ਹਨ, ਰਿਲੀਜਿਅਸ ਮਾਇੰਡ ਨੂੰ ਸਮਝਾਉਣਾ ਸਹਿਜ ਹੋਵੇਗਾ। ਸਭਤੋਂ ਚੰਗਾ ਹੈ ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ ਸਰਵਿਸ ਕਰਨਾ। ਅੱਛਾ, ਫ਼ੇਰ ਉਨ੍ਹਾਂ ਨੂੰ ਇਵੇਂ ਬਣਾਉਣ ਵਾਲਾ ਸ਼ਿਵਬਾਬਾ ਹੈ, ਉੱਥੇ ਜਾਕੇ ਸਮਝਾਓ। ਜੰਗਲ ਨੂੰ ਅੱਗ ਲੱਗ ਜਾਵੇਗੀ, ਇਹ ਸਭ ਖ਼ਤਮ ਹੋ ਜਾਵੇਗਾ ਫੇਰ ਤੁਹਾਡਾ ਵੀ ਪਾਰ੍ਟ ਪੂਰਾ ਹੁੰਦਾ ਹੈ। ਤੁਸੀਂ ਜਾਕੇ ਰਾਜਾਈ ਕੁਲ ਵਿੱਚ ਜਨਮ ਲੈਂਦੇ ਹੋ। ਰਾਜਾਈ ਕਿਵੇਂ ਮਿਲਣੀ ਹੈ, ਉਹ ਅੱਗੇ ਚੱਲ ਪਤਾ ਪਵੇਗਾ। ਡਰਾਮਾ ਵਿੱਚ ਪਹਿਲੇ ਤੋਂ ਥੋੜ੍ਹੇਹੀ ਸੁਣਾ ਦੇਣਗੇ। ਤੁਸੀਂ ਜਾਣ ਲਵੋਗੇ ਅਸੀਂ ਕੀ ਪੱਦ ਪਾਵਾਂਗੇ। ਜ਼ਿਆਦਾ ਦਾਨ - ਪੁੰਨ ਕਰਨ ਵਾਲੇ ਰਾਜਾਈ ਵਿੱਚ ਆਉਂਦੇ ਹੈ ਨਾ। ਰਾਜਿਆਂ ਦੇ ਕੋਲ ਧਨ ਬਹੁਤ ਰਹਿੰਦਾ ਹੈ। ਹੁਣ ਤੁਸੀਂ ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ ਕਰਦੇ ਹੋ।

ਭਾਰਤਵਾਸੀਆਂ ਦੇ ਲਈ ਹੀ ਇਹ ਗਿਆਨ ਹੈ। ਬੋਲੋ, ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਹੋ ਰਹੀ ਹੈ, ਪਤਿਤ ਤੋਂ ਪਾਵਨ ਬਣਾਉਣ ਵਾਲਾ ਬਾਪ ਆਇਆ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ, ਕਿੰਨਾ ਸਹਿਜ ਹੈ। ਪਰ ਇੰਨੀ ਤਮੋਪ੍ਰਧਾਨ ਬੁੱਧੀ ਹੈ ਜੋ ਕੁਝ ਵੀ ਧਾਰਨਾ ਹੁੰਦੀ ਨਹੀਂ। ਵਿਕਾਰਾਂ ਦੀ ਪ੍ਰਵੇਸ਼ਤਾ ਹੈ। ਜਾਨਵਰ ਵੀ ਕਿਸਮ - ਕਿਸਮ ਦੇ ਹੁੰਦੇ ਹਨ, ਕੋਈ ਵਿੱਚ ਕਰੋਧ ਬਹੁਤ ਹੁੰਦਾ ਹੈ, ਹਰ ਇੱਕ ਜਾਨਵਰ ਦਾ ਸੁਭਾਅ ਵੱਖ ਹੁੰਦਾ ਹੈ। ਕਿਸਮ - ਕਿਸਮ ਦੇ ਸੁਭਾਅ ਹੁੰਦੇ ਹਨ ਦੁੱਖ ਦੇਣ ਦੇ। ਸਭਤੋਂ ਪਹਿਲੇ ਦੁੱਖ ਦੇਣ ਦਾ ਵਿਕਾਰ ਹੈ ਕਾਮ ਕਟਾਰੀ ਚਲਾਉਣਾ। ਰਾਵਣ ਰਾਜ ਵਿੱਚ ਹੈ ਹੀ ਇਨ੍ਹਾਂ ਵਿਕਾਰਾਂ ਦਾ ਰਾਜ। ਬਾਪ ਤਾਂ ਰੋਜ਼ ਸਮਝਾਉਂਦੇ ਰਹਿੰਦੇ ਹਨ, ਕਿੰਨੀ ਚੰਗੀਆਂ - ਚੰਗੀਆਂ ਬੱਚੀਆਂ ਹਨ, ਵਿਚਾਰੀਆਂ ਕੈਦ ਵਿੱਚ ਹਨ, ਜਿਨ੍ਹਾਂ ਨੂੰ ਬੰਧੇਲੀ ਕਹਿੰਦੇ ਹਨ। ਅਸਲ ਵਿੱਚ ਉਨ੍ਹਾਂ ਵਿੱਚ ਜੇਕਰ ਗਿਆਨ ਦੀ ਪ੍ਰਕਾਸ਼ਠਾ ਹੋ ਜਾਵੇ ਤਾਂ ਫ਼ੇਰ ਕੋਈ ਵੀ ਉਨ੍ਹਾਂ ਨੂੰ ਫ਼ੜ ਨਾ ਸਕੇ। ਪਰ ਮੋਹ ਦੀ ਰਗ ਬਹੁਤ ਹੈ। ਸੰਨਿਆਸੀਆਂ ਨੂੰ ਵੀ ਘਰਬਾਰ ਯਾਦ ਪੈਂਦਾ ਹੈ, ਬੜਾ ਮੁਸ਼ਕਿਲ ਨਾਲ ਉਹ ਰਗ ਟੁੱਟਦੀ ਹੈ। ਹੁਣ ਤੁਹਾਨੂੰ ਤਾਂ ਮਿੱਤਰ - ਸੰਬੰਧੀਆਂ ਆਦਿ ਸਭਨੂੰ ਭੁੱਲਣਾ ਹੀ ਹੈ ਕਿਉਂਕਿ ਇਹ ਪੁਰਾਣੀ ਦੁਨੀਆਂ ਹੀ ਖ਼ਤਮ ਹੋਣ ਵਾਲੀ ਹੈ। ਇਸ ਸ਼ਰੀਰ ਨੂੰ ਵੀ ਭੁੱਲ ਜਾਣਾ ਹੈ। ਆਪਣੇ ਨੂੰ ਆਤਮਾ ਸਮਝ ਬਾਬਾ ਨੂੰ ਯਾਦ ਕਰਨਾ ਹੈ। ਪਵਿੱਤਰ ਬਣਨਾ ਹੈ। 84 ਜਨਮਾਂ ਦਾ ਪਾਰ੍ਟ ਤਾਂ ਵਜਾਉਣਾ ਹੀ ਹੈ। ਵਿੱਚੋਂ ਤਾਂ ਕੋਈ ਵਾਪਿਸ ਜਾ ਨਾ ਸਕੇ। ਹੁਣ ਨਾਟਕ ਪੂਰਾ ਹੁੰਦਾ ਹੈ। ਤੁਸੀਂ ਬੱਚਿਆਂ ਨੂੰ ਖੁਸ਼ੀ ਬਹੁਤ ਹੋਣੀ ਚਾਹੀਦੀ। ਹੁਣ ਸਾਨੂੰ ਜਾਣਾ ਹੈ ਆਪਣੇ ਘਰ। ਪਾਰ੍ਟ ਪੂਰਾ ਹੋਇਆ, ਉਤਕੰਠਾ ਹੋਣੀ ਚਾਹੀਦੀ - ਬਾਬਾ ਨੂੰ ਬਹੁਤ ਯਾਦ ਕਰੋ। ਯਾਦ ਨਾਲ ਵਿਕਰਮ ਵਿਨਾਸ਼ ਹੋਣਗੇ। ਘਰ ਜਾਕੇ ਫ਼ੇਰ ਸੁੱਖਧਾਮ ਵਿੱਚ ਆਉਣਗੇ। ਕਈ ਸਮਝਦੇ ਹਨ ਜ਼ਲਦੀ ਇਸ ਦੁਨੀਆਂ ਤੋਂ ਛੁਟੀਏ। ਪਰ ਜਾਣਗੇ ਕਿੱਥੇ? ਪਹਿਲੇ ਤਾਂ ਉੱਚ ਪੱਦ ਪਾਉਣ ਲਈ ਮਿਹਨਤ ਕਰਨੀ ਚਾਹੀਦੀ ਨਾ। ਪਹਿਲੇ ਆਪਣੀ ਨਬਜ਼ ਵੇਖਣੀ ਹੈ - ਅਸੀਂ ਕਿਥੋਂ ਤੱਕ ਲਾਇਕ ਬਣੇ ਹਾਂ? ਸਵਰਗ ਵਿੱਚ ਜਾਕੇ ਕੀ ਕਰਣਗੇ? ਪਹਿਲੇ ਤਾਂ ਲਾਇਕ ਬਣਨਾ ਪਵੇ ਨਾ। ਬਾਪ ਦਾ ਸਪੂਤ ਬੱਚਾ ਬਣਨਾ ਪਵੇ। ਇਹ ਲਕਸ਼ਮੀ - ਨਾਰਾਇਣ ਸਪੂਤ ਲਾਇਕ ਹੈ ਨਾ। ਬੱਚਿਆਂ ਨੂੰ ਵੇਖਕੇ ਭਗਵਾਨ ਵੀ ਕਹਿੰਦੇ ਹਨ ਇਹ ਬੜੇ ਚੰਗੇ ਹਨ, ਲਾਇਕ ਹੈ ਸਰਵਿਸ ਕਰਨ ਦੇ। ਕਿਸੇ ਦੇ ਲਈ ਤਾਂ ਕਹਿਣਗੇ ਇਹ ਲਾਇਕ ਨਹੀਂ ਹੈ। ਮੁਫ਼ਤ ਆਪਣਾ ਪੱਦ ਹੀ ਭ੍ਰਸ਼ਟ ਕਰ ਲੈਂਦੇ ਹਨ। ਬਾਪ ਤਾਂ ਸੱਚ ਕਹਿੰਦੇ ਹੈ ਨਾ। ਪੁਕਾਰਦੇ ਵੀ ਹਨ ਪਤਿਤ - ਪਾਵਨ ਆਓ, ਆਕੇ ਸੁੱਖਧਾਮ ਦਾ ਮਾਲਿਕ ਬਣਾਓ। ਸੁੱਖ ਘਨੇਰੇ ਮੰਗਦੇ ਹਨ ਨਾ। ਤਾਂ ਬਾਪ ਕਹਿੰਦੇ ਹਨ ਕੁਝ ਤਾਂ ਸਰਵਿਸ ਕਰਨ ਲਾਇਕ ਬਣੋ। ਜੋ ਮੇਰੇ ਭਗਤ ਹਨ, ਉਨ੍ਹਾਂ ਨੂੰ ਇਹ ਖੁਸ਼ਖ਼ਬਰੀ ਸੁਣਾਓ ਕਿ ਹੁਣ ਸ਼ਿਵਬਾਬਾ ਵਰਸਾ ਦੇ ਰਹੇ ਹਨ। ਉਹ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਪਵਿੱਤਰ ਬਣੋ ਤਾਂ ਪਵਿੱਤਰ ਦੁਨੀਆਂ ਦੇ ਮਾਲਿਕ ਬਣ ਜਾਵੋਗੇ। ਇਸ ਪੁਰਾਣੀ ਦੁਨੀਆਂ ਨੂੰ ਅੱਗ ਲੱਗ ਰਹੀ ਹੈ। ਸਾਹਮਣੇ ਏਮ ਆਬਜੈਕਟ ਵੇਖਣ ਨਾਲ ਬੜੀ ਖੁਸ਼ੀ ਰਹਿੰਦੀ ਹੈ - ਸਾਨੂੰ ਇਹ ਬਣਨਾ ਹੈ। ਸਾਰਾ ਦਿਨ ਬੁੱਧੀ ਵਿੱਚ ਇਹੀ ਯਾਦ ਰਹੇ ਤਾਂ ਕਦੀ ਵੀ ਕੋਈ ਸੈਤਾਨੀ ਕੰਮ ਨਾ ਹੋਵੇ। ਅਸੀਂ ਇਹ ਬਣ ਰਹੇ ਹਾਂ ਫ਼ੇਰ ਇਵੇਂ ਉਲਟਾ ਕੰਮ ਕਿਵੇਂ ਕਰ ਸਕਦੇ ਹਨ? ਪਰ ਕਿਸੇ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਇਵੇਂ - ਇਵੇਂ ਯੁਕਤੀਆਂ ਵੀ ਰੱਚਦੇ ਨਹੀਂ, ਆਪਣੀ ਕਮਾਈ ਨਹੀਂ ਕਰਦੇ। ਕਮਾਈ ਕਿੰਨੀ ਚੰਗੀ ਹੈ। ਘਰ ਬੈਠੇ ਸਭ ਨੂੰ ਆਪਣੀ ਕਮਾਈ ਕਰਨੀ ਹੈ ਅਤੇ ਫ਼ੇਰ ਹੋਰਾਂ ਨੂੰ ਕਰਾਉਣੀ ਹੈ। ਘਰ ਬੈਠੇ ਇਹ ਸਵਦਰ੍ਸ਼ਨ ਚੱਕਰ ਫਿਰਾਓ, ਹੋਰਾਂ ਨੂੰ ਸਵਦਰ੍ਸ਼ਨ ਚੱਕਰਧਾਰੀ ਬਣਾਉਂਣਾ ਹੈ। ਜਿਨ੍ਹਾਂ ਬਹੁਤਿਆਂ ਨੂੰ ਬਣਾਵੋਗੇ ਉਹਨਾਂ ਤੁਹਾਡਾ ਮਰਤਬਾ ਉਚਾ ਹੋਵੇਗਾ। ਇਨ੍ਹਾਂ ਲਕਸ਼ਮੀ - ਨਾਰਾਇਣ ਵਰਗੇ ਬਣ ਸਕਦੇ, ਏਮ ਆਬਜੈਕਟ ਹੀ ਇਹ ਹੈ। ਹੱਥ ਵੀ ਸਭ ਸੂਰਜਵੰਸ਼ੀ ਬਣਨ ਵਿੱਚ ਹੀ ਚੁੱਕਦੇ ਹਨ। ਇਹ ਚਿੱਤਰ ਵੀ ਪ੍ਰਦਰਸ਼ਨੀ ਵਿੱਚ ਬਹੁਤ ਕੰਮ ਆ ਸਕਦੇ ਹਨ। ਇਨ੍ਹਾਂ ਤੇ ਸਮਝਾਉਣਾ ਹੈ। ਸਾਨੂੰ ਉੱਚ ਤੇ ਉੱਚ ਬਾਪ ਜੋ ਸੁਣਾਉਂਦੇ ਹਨ, ਉਹੀ ਅਸੀਂ ਸੁਣਦੇ ਹਾਂ। ਭਗਤੀ ਮਾਰ੍ਗ ਦੀ ਗੱਲਾਂ ਸੁਣਨਾ ਅਸੀਂ ਪਸੰਦ ਨਹੀਂ ਕਰਦੇ। ਇਹ ਚਿੱਤਰ ਤਾਂ ਬਹੁਤ ਚੰਗੀ ਚੀਜ਼ ਹੈ। ਇਨ੍ਹਾਂ ਤੇ ਤੁਸੀਂ ਸਰਵਿਸ ਬਹੁਤ ਕਰ ਸਕਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
 

ਧਾਰਨਾ ਲਈ ਮੁੱਖ ਸਾਰ:-
1. ਆਪਣੀ ਨਬਜ਼ ਵੇਖਣੀ ਹੈ ਕਿ ਅਸੀਂ ਕਿੱਥੇ ਤੱਕ ਲਾਇਕ ਬਣੇ ਹਾਂ? ਲਾਇਕ ਬਣ ਸਰਵਿਸ ਦਾ ਸਬੂਤ ਦੇਣਾ ਹੈ। ਗਿਆਨ ਦੀ ਪ੍ਰਕਾਸ਼ਠਾ ਤੋਂ ਬੰਧਨਮੁਕਤ ਬਣਨਾ ਹੈ।

2. ਇੱਕ ਬਾਪ ਦੀ ਮੱਤ ਤੇ ਚਲ ਅਵਗੁਣਾਂ ਨੂੰ ਅੰਦਰ ਵਿੱਚੋ ਕੱਢਣਾ ਹੈ। ਦੁੱਖਦਾਈ ਸੁਭਾਅ ਨੂੰ ਛੱਡ ਸੁੱਖਦਾਈ ਬਣਨਾ ਹੈ। ਗਿਆਨ ਰਤਨਾਂ ਦਾ ਦਾਨ ਕਰਨਾ ਹੈ।

ਵਰਦਾਨ:-
ਅਟਲ ਭਾਵੀ ਨੂੰ ਜਾਣਦੇ ਹੋਏ ਵੀ ਸ਼੍ਰੇਸ਼ਠ ਕੰਮ ਨੂੰ ਪ੍ਰਤੱਖ ਰੂਪ ਦੇਣ ਵਾਲੇ ਸਦਾ ਸਮਰਥ ਭਵ:

ਨਵਾਂ ਸ਼੍ਰੇਸ਼ਠ ਵਿਸ਼ਵ ਬਣਾਉਣ ਦੀ ਭਾਵੀ ਅਟਲ ਹੁੰਦੇ ਹੋਏ ਵੀ ਸਮਰਥ ਭਵ ਦੇ ਵਰਦਾਨੀ ਬੱਚੇ ਸਿਰਫ਼ ਕਰਮ ਅਤੇ ਫ਼ਲ ਦੇ, ਪੁਰਸ਼ਾਰਥ ਅਤੇ ਪ੍ਰਾਲਬੱਧ ਦੇ, ਨਿਮਿਤ ਅਤੇ ਨਿਰਮਾਣ ਦੇ ਕਰਮ ਫ਼ਿਲਾਸਾਫ਼ੀ ਅਨੁਸਾਰ ਨਿਮਿਤ ਬਣ ਕੰਮ ਕਰਦੇ ਹਨ। ਦੁਨੀਆਂ ਵਾਲਿਆਂ ਨੂੰ ਉਮੀਦ ਨਹੀਂ ਵਿਖਾਈ ਦਿੰਦੀ। ਅਤੇ ਤੁਸੀਂ ਕਹਿੰਦੇ ਹੋ ਇਹ ਕੰਮ ਅਨੇਕ ਵਾਰ ਹੋਇਆ ਹੈ, ਹੁਣ ਵੀ ਹੋਇਆ ਹੀ ਪਿਆ ਹੈ ਕਿਉਂਕਿ ਸਵੈ ਪਰਿਵਰਤਨ ਦੇ ਪ੍ਰਤੱਖ ਪ੍ਰਮਾਣ ਦੇ ਅੱਗੇ ਹੋਰ ਕੋਈ ਪ੍ਰਮਾਣ ਦੀ ਜ਼ਰੂਰ ਹੀ ਨਹੀਂ। ਨਾਲ - ਨਾਲ ਪ੍ਰਮਾਤਮ ਕੰਮ ਸਦਾ ਸਫ਼ਲ ਹੈ ਹੀ।

ਸਲੋਗਨ:-
ਕਹਿਣਾ ਘੱਟ, ਕਰਨਾ ਜ਼ਿਆਦਾ - ਇਹ ਸ਼੍ਰੇਸ਼ਠ ਲਕ੍ਸ਼ੇ ਮਹਾਨ ਬਣਾ ਦਵੇਗਾ।