10.03.19     Avyakt Bapdada     Punjabi Murli     01.05.84     Om Shanti     Madhuban
 


ਵਿਸਤਾਰਵਿੱਚਸਾਰਦੀਸੁੰਦਰਤਾ
 


ਬਾਪਦਾਦਾ ਵਿਸਤਾਰ ਨੂੰ ਵੀ ਦੇਖ ਰਹੇ ਹਨ ਅਤੇ ਵਿਸਤਾਰ ਵਿੱਚ ਸਾਰ ਸਰੂਪ ਬੱਚਿਆਂ ਨੂੰ ਵੀ ਦੇਖ ਰਹੇ ਹਨ। ਵਿਸਤਾਰ ਇਸ ਈਸ਼ਵਰੀਏ ਵਰਿਕਸ਼(ਪੌਦੇ) ਦਾ ਸ਼ਿੰਗਾਰ ਹੈ ਅਤੇ ਸਾਰ ਸਰੂਪ ਬੱਚੇ ਇਸ ਵਰਿਕਸ਼ ਦੇ ਫਲ ਸਰੂਪ ਹਨ। ਵਿਸਤਾਰ ਸਦਾ ਵੈਰਾਇਟੀ ਰੂਪ ਹੁੰਦਾ ਹੈ ਅਤੇ ਵੈਰਾਇਟੀ ਸਰੂਪ ਦੀ ਰੌਣਕ ਸਦਾ ਚੰਗੀ ਲਗਦੀ ਹੈ। ਵੈਰਾਇਟੀ ਦੀ ਰੌਣਕ ਪੌਦੇ ਦਾ ਸ਼ਿੰਗਾਰ ਜ਼ਰੂਰ ਹੈ, ਲੇਕਿਨ ਸਾਰ ਸਰੂਪ ਫਲ ਸ਼ਕਤੀਸ਼ਾਲੀ ਹੁੰਦਾ ਹੈ। ਵਿਸਤਾਰ ਨੂੰ ਦੇਖ ਸਦਾ ਖੁਸ਼ ਹੁੰਦੇ ਹਨ ਅਤੇ ਫਲ ਨੂੰ ਦੇਖ ਕੇ ਸ਼ਕਤੀਸ਼ਾਲੀ ਬਣਨ ਦੀ ਸ਼ੁਭ ਆਸ਼ਾ ਰੱਖਦੇ ਹਨ। ਬਾਪਦਾਦਾ ਵੀ ਵਿਸਤਾਰ ਦੇ ਵਿੱਚ ਸਾਰ ਨੂੰ ਦੇਖ ਰਹੇ ਸਨ। ਵਿਸਤਾਰ ਵਿੱਚ ਸਾਰ ਕਿੰਨਾ ਸੁੰਦਰ ਲੱਗਦਾ ਹੈ। ਇਹ ਤਾਂ ਸਭ ਅਨੁਭਵੀ ਹੋ। ਸਾਰ ਦੀ ਪਰਸੈਂਟੇਜ ਅਤੇ ਵਿਸਤਾਰ ਦੀ ਪਰਸੈਂਟੇਜ ਦੋਨਾਂ ਵਿੱਚ ਕਿੰਨਾ ਅੰਤਰ ਹੋ ਜਾਂਦਾ ਹੈ। ਇਹ ਵੀ ਜਾਣਦੇ ਹੋ ਨਾ। ਵਿਸਤਾਰ ਦੀ ਵਿਸ਼ੇਸ਼ਤਾ ਆਪਣੀ ਹੈ ਅਤੇ ਵਿਸਤਾਰ ਵੀ ਜ਼ਰੂਰੀ ਹੈ, ਲੇਕਿਨ ਮੂਲ ਸਾਰ ਸਰੂਪ ਫਲ ਦਾ ਹੁੰਦਾ ਹੈ ਇਸ ਲਈ ਬਾਪਦਾਦਾ ਦੋਨਾਂ ਨੂੰ ਦੇਖ ਖੁਸ਼ ਹੁੰਦੇ ਹਨ। ਵਿਸਤਾਰ ਰੂਪੀ ਪੱਤਿਆਂ ਨਾਲ ਵੀ ਪਿਆਰ ਹੈ। ਫੁੱਲਾਂ ਨਾਲ ਵੀ ਪਿਆਰ ਅਤੇ ਫਲਾਂ ਨਾਲ ਵੀ ਪਿਆਰ ਹੈ ਇਸ ਲਈ ਬਾਪਦਾਦਾ ਨੂੰ ਬੱਚਿਆਂ ਵਾਂਗੂ ਸੇਵਾਧਾਰੀ ਬਣ ਮਿਲਣ ਆਉਣਾ ਹੀ ਪੈਂਦਾ ਹੈ। ਜਦੋਂ ਤੱਕ ਸਮਾਨ ਨਹੀਂ ਬਣੇ ਤਾਂ ਸਾਕਾਰ ਮਿਲਣ ਮਨਾ ਨਹੀਂ ਸਕਦੇ ਹਨ। ਚਾਹੇ ਵਿਸਤਾਰ ਵਾਲੀਆਂ ਆਤਮਾਵਾਂ ਹਨ, ਚਾਹੇ ਸਾਰ ਸਰੂਪ ਆਤਮਾਵਾਂ ਹਨ। ਦੋਵੇਂ ਹੀ ਬਾਪ ਦੇ ਬਣੇ ਮਤਲਬ ਬੱਚੇ ਬਣੇ, ਇਸ ਲਈ ਬਾਪ ਨੂੰ ਸਭ ਨੰਬਰਵਾਰ ਬੱਚਿਆਂ ਦੇ ਮਿਲਨ ਭਾਵਨਾ ਦਾ ਫ਼ਲ ਦੇਣਾ ਹੀ ਪੈਂਦਾ ਹੈ। ਜਦੋਂ ਭਗਤਾਂ ਨੂੰ ਵੀ ਭਗਤੀ ਦਾ ਫ਼ਲ ਥੋੜੇ ਸਮੇਂ ਦਾ ਪ੍ਰਾਪਤ ਹੁੰਦਾ ਹੀ ਹੈ ਤਾਂ ਬੱਚਿਆਂ ਦਾ ਅਧਿਕਾਰ ਬੱਚਿਆਂ ਨੂੰ ਵੀ ਜ਼ਰੂਰ ਪ੍ਰਾਪਤ ਹੁੰਦਾ ਹੈ।

ਅੱਜ ਮੁਰਲੀ ਚਲਾਉਣ ਨਹੀਂ ਆਏ ਹਾਂ। ਜਿਹੜੇ ਦੂਰ-ਦੂਰ ਤੋਂ ਸਾਰੇ ਆਏ ਹਨ ਤਾਂ ਮਿਲਣ ਮਨਾਉਣ ਦਾ ਵਾਦਾ ਨਿਭਾਉਣ ਆਏ ਹਾਂ। ਕੋਈ ਸਿਰਫ਼ ਪ੍ਰੇਮ ਨਾਲ ਮਿਲਦੇ, ਕੋਈ ਗਿਆਨ ਨਾਲ ਮਿਲਦੇ, ਕੋਈ ਸਮਾਨ ਸਰੂਪ ਨਾਲ ਮਿਲਦੇ। ਲੇਕਿਨ ਬਾਪ ਨੂੰ ਤਾਂ ਸਭ ਨੂੰ ਮਿਲਨਾ ਹੀ ਹੈ। ਅੱਜ ਸਭ ਪਾਸੇ ਤੋਂ ਆਏ ਹੋਏ ਬੱਚਿਆਂ ਦੀ ਵਿਸ਼ੇਸ਼ਤਾ ਦੇਖ ਰਹੇ ਸਨ।ਅੱਜ ਦਿੱਲੀ ਦੀ ਵਿਸ਼ੇਸ਼ਤਾ ਦੇਖ ਰਹੇ ਸਨ। ਸੇਵਾ ਦੇ ਆਦਿ ਦਾ ਸਥਾਨ ਹੈ ਅਤੇ ਆਦਿ ਵਿੱਚ ਵੀ ਸੇਵਧਾਰੀਆਂ ਨੂੰ ਸੇਵਾ ਦੇ ਆਦਿ ਦੇ ਲਈ ਜਮੁਨਾ ਦਾ ਕਿਨਾਰਾ ਹੀ ਮਿਲਿਆ। ਜਮੁਨਾ ਕੰਢੇ ਜਾਂ ਕੇ ਸੇਵਾ ਕੀਤੀ ਨਾ! ਸੇਵਾ ਦਾ ਬੀਜ਼ ਵੀ ਦਿੱਲੀ ਵਿੱਚ ਜਮੁਨਾ ਕੰਢੇ ਸ਼ੁਰੂ ਹੋਇਆਂ ਅਤੇ ਰਾਜ ਮਹਿਲ ਵੀ ਜਮੁਨਾ ਕੰਢੇ ਹੀ ਹੋਵੇਗਾ ਇਸਲਈ ਗੋਪੀ ਵੱਲਭ, ਗੋਪ-ਗੋਪੀਆਂ ਦੇ ਨਾਲ ਨਾਲ ਜਮੁਨਾ ਦਾ ਕੰਢਾ ਵੀ ਗਾਇਆ ਹੋਇਆ ਹੈ। ਬਾਪਦਾਦਾ ਸਥਾਪਨਾ ਦੇ ਉਨ੍ਹਾਂ ਸ਼ਕਤੀਸ਼ਾਲੀ ਬੱਚਿਆਂ ਦੀ ਟੀ.ਵੀ. ਦੇਖ ਰਹੇ ਸਨ। ਤਾਂ ਦਿੱਲੀ ਵਾਲਿਆਂ ਦੀ ਵਿਸ਼ੇਸ਼ਤਾ ਹੁਣ ਦੇ ਸਮੇਂ ਵੀ ਹੈ ਅਤੇ ਭਵਿੱਖ ਵਿੱਚ ਵੀ ਹੈ। ਸੇਵਾ ਦਾ ਫਾਊਂਡੇਸ਼ਨ ਸਥਾਨ ਵੀ ਹੈ ਅਤੇ ਰਾਜ ਦਾ ਵੀ ਫਾਊਂਡੇਸ਼ਨ ਹੈ। ਫਾਊਂਡੇਸ਼ਨ ਸਥਾਨ ਦੇ ਨਿਵਾਸੀ ਇੰਨੇ ਸ਼ਕਤੀਸ਼ਾਲੀ ਹੋ ਨਾ! ਦਿੱਲੀ ਵਾਲਿਆਂ ਦੇ ਉੱਪਰ ਸਦਾ ਸ਼ਕਤੀਸ਼ਾਲੀ ਰਹਿਣ ਦੀ ਜਿੰਮੇਵਾਰੀ ਹੈ। ਦਿੱਲੀ ਨਿਵਾਸੀ ਨਿਮਿਤ ਆਤਮਾਵਾਂ ਨੂੰ ਸਦਾ ਇਸ ਜਿੰਮੇਵਾਰੀ ਦਾ ਤਾਜ ਪਇਆ ਹੋਇਆ ਹੈ ਨਾ। ਕਦੇ ਤਾਜ ਉਤਾਰ ਤਾਂ ਨਹੀਂ ਦਿੰਦੇ ਹੋ। ਦਿੱਲੀ ਨਿਵਾਸੀ ਮਤਲਬ ਸਦਾ ਜਿੰਮੇਵਾਰੀ ਦੇ ਤਾਜਧਾਰੀ। ਸਮਝਾ - ਦਿੱਲੀ ਵਾਲਿਆਂ ਦੀ ਵਿਸ਼ੇਸ਼ਤਾ। ਸਦਾ ਇਸ ਵਿਸ਼ੇਸ਼ਤਾ ਨੂੰ ਕਰਮ ਵਿੱਚ ਲੈ ਕੇ ਆਉਣਾ ਹੈ। ਅੱਛਾ-

ਦੂਜੇ ਹਨ ਸਿਕੀਲੱਧੇ ਕਰਨਾਟਕ ਵਾਲੇ। ਉਹ ਭਾਵਨਾ ਅਤੇ ਸਨੇਹ ਦੇ ਨਾਟਕ ਬੜੇ ਵਧੀਆ ਦਿਖਾਉਂਦੇ ਹਨ। ਇਕ ਪਾਸੇ ਅਤਿ ਭਾਵਨਾ ਅਤੇ ਅਤਿ ਸਨੇਹੀ ਆਤਮਾਵਾਂ ਹਨ, ਦੂਜੇ ਪਾਸੇ ਦੁਨੀਆਂ ਦੇ ਹਿਸਾਬ ਨਾਲ ਐਜੂਕੇਟੇਡ(ਪੜੇ ਲਿਖੇ) ਨਾਮੀਗ੍ਰਾਮੀ ਵੀ ਕਰਨਾਟਕ ਵਿੱਚ ਹਨ। ਭਾਵਨਾ ਅਤੇ ਪਦ ਅਧਿਕਾਰੀ ਦੋਵੇ ਹੀ ਹਨ, ਇਸ ਲਈ ਕਰਨਾਟਕ ਤੋਂ ਆਵਾਜ਼ ਬੁਲੰਦ ਹੋ ਸਕਦਾ ਹੈ। ਧਰਤੀ ਆਵਾਜ਼ ਬੁਲੰਦ ਦੀ ਹੈ ਕਿਉਂਕਿ ਵੀ.ਆਈ.ਪੀਜ. ਹੁੰਦੇ ਵੀ ਭਾਵਨਾ ਅਤੇ ਸ਼ਰਧਾ ਦੀ ਧਰਤੀ ਹੋਣ ਦੇ ਕਾਰਨ ਨਿਰਮਾਣ ਹਨ। ਉਹ ਸਹਿਜ ਸਾਧਨ ਬਣ ਸਕਦੇ ਹਨ। ਕਰਨਾਟਕ ਦੀ ਧਰਤੀ ਇਸ ਖ਼ਾਸ ਕੰਮ ਦੇ ਲਈ ਨਿਮਿਤ ਹੈ। ਸਿਰਫ਼ ਆਪਣੀ ਇਸ ਵਿਸ਼ੇਸ਼ਤਾ ਨੂੰ ਭਾਵਨਾ ਅਤੇ ਨਿਰਮਾਣ ਦੋਨਾਂ ਦੀ ਸੇਵਾ ਵਿੱਚ ਸਦਾ ਨਾਲ ਰੱਖੋ। ਇਸ ਵਿਸ਼ੇਸ਼ਤਾ ਨੂੰ ਕਿਸੇ ਵੀ ਵਾਤਾਵਰਨ ਵਿੱਚ ਛੱਡ ਨਹੀਂ ਦੇਣਾ। ਕਰਨਾਟਕ ਦੀ ਨਾਂਵ(ਕਿਸ਼ਤੀ) ਦੇ ਇਹ ਦੋ ਚੱਪੂ ਹਨ। ਇਨ੍ਹਾਂ ਦੋਵਾਂ ਨੂੰ ਨਾਲ-ਨਾਲ ਰੱਖਣਾ। ਅੱਗੇ ਪਿੱਛੇ ਨਹੀਂ। ਤਾਂ ਸੇਵਾ ਦੀ ਨਾਂਵ(ਕਿਸ਼ਤੀ) ਧਰਤੀ ਦੀ ਵਿਸ਼ੇਸ਼ਤਾ ਦੀ ਸਫ਼ਲਤਾ ਦਿਖਾਵੇਗੀ। ਦੋਵਾਂ ਦਾ ਬੈਲੇਂਸ ਨਾਮ ਬਾਲਾ ਕਰੇਗਾ। ਅੱਛਾ-

ਸਦਾ ਖੁਦ ਨੂੰ ਸਾਰ ਸਵਰੂਪ ਮਤਲਬ ਫੱਲ ਸਰੂਪ ਬਣਾਉਣ ਵਾਲੇ, ਸਦਾ ਸਾਰ ਸਵਰੂਪ ਵਿੱਚ ਸਥਿਤ ਹੋ ਹੋਰਾਂ ਨੂੰ ਵੀ ਸਾਰ ਦੀ ਸਥਿਤੀ ਵਿੱਚ ਸਥਿਤ ਕਰਨ ਵਾਲੇ, ਸਦਾ ਸ਼ਕਤੀਸ਼ਾਲੀ ਆਤਮਾ, ਸ਼ਕਤੀਸ਼ਾਲੀ ਯਾਦ ਸਵਰੂਪ, ਸ਼ਕਤੀਸ਼ਾਲੀ ਸੇਵਾਧਾਰੀ, ਇਵੇਂ ਸਮਾਨ ਸਵਰੂਪ ਮਿਲਨ ਮਨਾਉਣ ਵਾਲੇ ਸ੍ਰੇਸ਼ਠ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

10-03-19 ਸਵੇਰੇਦੀਮੁਰਲੀਓਮਸ਼ਾਂਤੀਅਵਿਯਕਤਬਾਪਦਾਦਾ ਰਿਵਾਇਜ03-05-84ਮਧੂਬਨ

ਪਰਮਾਤਮਾਦੀਸਭਤੋਂਪਹਿਲੀਸ੍ਰੇਸ਼ਠਰਚਨਾ - ਬ੍ਰਾਹਮਣ

ਅੱਜ ਰਚਤਾ ਬਾਪ ਆਪਣੀ ਰਚਨਾ ਨੂੰ, ਉਸ ਵਿੱਚ ਵੀ ਪਹਿਲੀ ਰਚਨਾ ਬ੍ਰਾਹਮਣ ਆਤਮਾਵਾਂ ਨੂੰ ਦੇਖ ਰਹੇ ਹਨ। ਸਭ ਤੋਂ ਪਹਿਲੀ ਸ੍ਰੇਸ਼ਠ ਰਚਨਾ ਤੁਸੀਂ ਬ੍ਰਾਹਮਣ ਸ੍ਰੇਸ਼ਠ ਆਤਮਾਵਾਂ ਹੋ, ਇਸਲਈ ਸਭ ਰਚਨਾ ਤੋਂ ਪਿਆਰੇ ਹੋ। ਬ੍ਰਹਮਾ ਦੁਆਰਾ ਉੱਚੇ ਤੇ ਉੱਚੀ ਰਚਨਾ ਮੁੱਖ ਵੰਸ਼ਾਵਲੀ ਮਹਾਨ ਆਤਮਾਵਾਂ, ਬ੍ਰਾਹਮਣ ਆਤਮਾਵਾਂ ਹੋ। ਦੇਵਤਾਵਾਂ ਨਾਲੋਂ ਵੀ ਉੱਚੀਆਂ ਬ੍ਰਾਹਮਣ ਆਤਮਾਵਾਂ ਗਾਈਆਂ ਹੋਈਆਂ ਹਨ। ਬ੍ਰਾਹਮਣ ਹੀ ਫਰਿਸ਼ਤਾ ਸੋ ਦੇਵਤਾ ਬਣਦੇ ਹਨ। ਲੇਕਿਨ ਬ੍ਰਾਹਮਣ ਜੀਵਨ ਆਦਿ ਪਿਤਾ ਦੁਆਰਾ ਸੰਗਮਯੁੱਗੀ ਆਦਿ ਜੀਵਨ ਹੈ। ਆਦਿ ਸੰਗਮਵਾਸੀ ਗਿਆਨ ਸਵਰੂਪ ਤ੍ਰਿਕਾਲਦਰਸ਼ੀ, ਤ੍ਰਿਨੇਤਰੀ ਬ੍ਰਾਹਮਣ ਆਤਮਾਵਾਂ ਹਨ। ਸਾਕਾਰ ਸਵਰੂਪ ਵਿੱਚ ਸਾਕਾਰੀ ਸ੍ਰਿਸ਼ਟੀ ਤੇ ਆਤਮਾ ਅਤੇ ਪਰਮਾਤਮਾ ਦੇ ਮਿਲਣ ਅਤੇ ਸਰਵ ਸੰਬੰਧ ਦੇ ਪ੍ਰੀਤਿ ਦੀ ਰੀਤੀ ਦਾ ਅਨੁਭਵ, ਪਰਮਾਤਮ - ਅਵਿਨਾਸ਼ੀ ਖਜ਼ਾਨਿਆਂ ਦਾ ਅਧਿਕਾਰ, ਸਾਕਾਰ ਸਵਰੂਪ ਵਿੱਚ ਬ੍ਰਾਹਮਣਾ ਦਾ ਹੀ ਇਹ ਗੀਤ ਹੈ, ਅਸੀਂ ਦੇਖਿਆ ਅਸੀਂ ਪਾਇਆ ਸ਼ਿਵ ਬਾਪ ਨੂੰ ਬ੍ਰਹਮਾ ਬਾਪ ਦੁਆਰਾ। ਇਹ ਦੇਵਤਾਈ ਜੀਵਨ ਦਾ ਗੀਤ ਨਹੀਂ ਹੈ। ਸਾਕਾਰ ਸ੍ਰਿਸ਼ਟੀ ਤੇ ਇਨ੍ਹਾਂ ਸਾਕਾਰੀ ਅੱਖਾਂ ਦੁਆਰਾ ਦੋਵੇਂ ਬਾਪ ਨੂੰ ਦੇਖਣਾ ਉਨ੍ਹਾਂ ਨਾਲ ਖਾਣਾ, ਪੀਣਾ, ਚਲਣਾ, ਬੋਲਣਾ, ਸੁਨਣਾ, ਹਰ ਚਰਿੱਤਰ ਦਾ ਅਨੁਭਵ ਕਰਨਾ, ਵਿਚਿੱਤਰ ਨੂੰ ਚਿੱਤਰ ਨਾਲ ਦੇਖਣਾ ਇਹ ਸ੍ਰੇਸ਼ਠ ਭਾਗ ਬ੍ਰਾਹਮਣ ਜੀਵਨ ਦਾ ਹੈ।

ਬ੍ਰਾਹਮਣ ਹੀ ਕਹਿੰਦੇ ਹਨ - ਅਸੀਂ ਭਗਵਾਨ ਨੂੰ ਬਾਪ ਦੇ ਰੂਪ ਵਿੱਚ ਦੇਖਿਆ। ਮਾਤਾ, ਸਖਾ, ਬੰਧੂ, ਸਾਜਨ ਦੇ ਸਰੂਪ ਵਿੱਚ ਦੇਖਿਆ। ਜਿਹੜੇ ਰਿਸ਼ੀ, ਮੁਨੀ, ਤਪੱਸਵੀ, ਵਿਦਵਾਨ - ਅਚਾਰਿਆ, ਸ਼ਾਸਤਰੀ ਸਿਰਫ ਮਹਿਮਾ ਹੀ ਗਾਉਂਦੇ ਰਹਿ ਗਏ। ਦਰਸ਼ਨ ਦੇ ਅਭਿਲਾਸ਼ੀ ਰਹਿ ਗਏ। ਕਦੋਂ ਆਵੇਗਾ, ਕਦੇ ਮਿਲ ਹੀ ਜਾਵੇਗਾ... ਇਸ ਇੰਤਜਾਰ ਵਿੱਚ ਜਨਮ-ਜਨਮ ਦੇ ਚੱਕਰ ਵਿੱਚ ਚੱਲਦੇ ਰਹੇ ਲੇਕਿਨ ਬ੍ਰਾਹਮਣ ਆਤਮਾਵਾਂ ਫ਼ਲਕ ਨਾਲ, ਨਿਸ਼ਚੈ ਨਾਲ ਕਹਿੰਦਿਆਂ, ਨਸ਼ੇ ਨਾਲ ਕਹਿੰਦਿਆਂ, ਖੁਸ਼ੀ-ਖੁਸ਼ੀ ਨਾਲ ਕਹਿੰਦਿਆਂ, ਦਿਲ ਤੋਂ ਕਹਿੰਦਿਆਂ ਸਾਡਾ ਬਾਪ ਹੁਣ ਮਿਲ ਗਿਆ। ਉਹ ਤਰਸਣ ਵਾਲੇ ਅਤੇ ਤੁਸੀਂ ਮਿਲਣ ਮਨਾਉਣ ਵਾਲੇ। ਬ੍ਰਾਹਮਣ ਜੀਵਨ ਮਤਲਬ ਸਭ ਅਵਿਨਾਸ਼ੀ ਅਖੁੱਟ, ਅੱਟਲ, ਅਚੱਲ ਸਰਵ ਪ੍ਰਾਪਤੀ ਸਰੂਪ ਜੀਵਨ, ਬ੍ਰਾਹਮਣ ਜੀਵਨ ਇਸ ਕਲਪ ਵਰਿਕਸ਼(ਦਰਖ਼ਤ) ਦਾ ਫਾਊਂਡੇਸ਼ਨ(ਜੜ) ਹੈ। ਬ੍ਰਾਹਮਣ ਜੀਵਨ ਦੇ ਅਧਾਰ ਤੇ ਉਹ ਦਰਖ਼ਤ ਵ੍ਰਿਧੀ(ਵਾਧੇ) ਨੂੰ ਪਾਉਂਦਾ ਹੈ। ਬ੍ਰਾਹਮਣ ਜੀਵਨ ਦੀਆਂ ਜੜਾਂ ਨਾਲ ਸਰਵ ਵੈਰਾਇਟੀ ਆਤਮਾਵਾਂ ਨੂੰ ਬੀਜ ਦੁਆਰਾ ਮੁਕਤੀ ਜੀਵਨਮੁਕਤੀ ਦੀ ਪ੍ਰਾਪਤੀ ਦਾ ਪਾਣੀ ਮਿਲਦਾ ਹੈ। ਬ੍ਰਾਹਮਣ ਜੀਵਨ ਦੇ ਅਧਾਰ ਤੇ ਇਹ ਟਾਲ ਟਾਲੀਆਂ ਵਿਸਤਾਰ ਨੂੰ ਪਾਉਂਦੀਆਂ ਹਨ। ਤਾਂ ਬ੍ਰਾਹਮਣ ਆਤਮਾਵਾਂ ਸਾਰੀ ਵੈਰਾਇਟੀ ਵੰਸ਼ਾਵਲੀ ਦੀ ਪੂਰਵਜ ਹਨ। ਬ੍ਰਾਹਮਣ ਆਤਮਾਵਾਂ ਵਿਸ਼ਵ ਦੇ ਸਰਵ ਸ੍ਰੇਸ਼ਠ ਕੰਮ ਦਾ, ਨਿਰਮਾਣ ਦਾ ਮਹੂਰਤ ਕਰਨ ਵਾਲੀਆਂ ਹਨ। ਬ੍ਰਾਹਮਣ ਆਤਮਾਵਾਂ ਹੀ ਅਸ਼ਵਮੇਧ ਰਾਜਸਵ ਯੱਗ, ਗਿਆਨ ਯੱਗ ਰਚਣ ਵਾਲੀਆਂ ਸ੍ਰੇਸ਼ਠ ਆਤਮਾਵਾਂ ਹਨ। ਬ੍ਰਾਹਮਣ ਆਤਮਾਵਾਂ ਹਰ ਆਤਮਾ ਦੇ 84 ਜਨਮਾਂ ਦੀ ਜਨਮ ਪੱਤਰੀ ਜਾਨਣ ਵਾਲੀਆਂ ਹਨ। ਹਰ ਆਤਮਾ ਦੇ ਸ੍ਰੇਸ਼ਠ ਭਾਗ ਦੀ ਰੇਖਾ ਵਿਧਾਤਾ ਦੁਆਰਾ ਸ੍ਰੇਸ਼ਠ ਬਣਾਉਣ ਵਾਲੀ ਹੈ। ਬ੍ਰਾਹਮਣ ਆਤਮਾਵਾਂ, ਮਹਾਨ ਯਾਤਰਾ - ਮੁਕਤੀ, ਜੀਵਨ ਮੁਕਤੀ ਦੀ ਯਾਤਰਾ ਕਰਵਾਉਣ ਦੇ ਨਿਮਿਤ ਹਨ। ਬ੍ਰਾਹਮਣ ਆਤਮਾਵਾਂ ਸਾਰੀਆਂ ਆਤਮਾਵਾਂ ਦੀ ਸਮੂਹਿਕ ਸਗਾਈ ਬਾਪ ਨਾਲ ਕਰਵਾਉਣ ਵਾਲੀਆਂ ਹਨ। ਪਰਮਾਤਮ ਹੱਥ ਵਿੱਚ ਹੱਥ ਦਾ ਹਥਿਆਲਾ ਬਣਵਾਉਣ ਵਾਲੀਆਂ ਹਨ। ਬ੍ਰਾਹਮਣ ਆਤਮਾਵਾਂ ਜਨਮ-ਜਨਮ ਦੇ ਲਈ ਸਦਾ ਪਵਿੱਤਰਤਾ ਦਾ ਬੰਧਨ ਬਨਣ ਵਾਲੀਆਂ ਹਨ। ਅਮਰਕਥਾ ਕਰ ਕੇ ਅਮਰ ਬਣਾਉਣ ਵਾਲੀ ਹੈ। ਸਮਝਾ- ਕਿੰਨੇ ਮਹਾਨ ਹੋ ਅਤੇ ਕਿੰਨੇ ਜਿੰਮੇਵਾਰ ਆਤਮਾਵਾਂ ਹੋ। ਪੂਰਵਜ ਹੋ। ਜਿਵੇ ਦੇ ਪੂਰਵਜ ਓਵੇਂ ਦੀ ਵੰਸ਼ਾਵਲੀ ਬਣਦੀ ਹੈ। ਸਧਾਰਨ ਨਹੀਂ ਹੋ। ਪਰਿਵਾਰ ਦੇ ਜਿੰਮੇਵਾਰ ਜਾਂ ਕੋਈ ਸੇਵਾਸਥਾਨ ਦੇ ਜਿੰਮੇਵਾਰ - ਇਸ ਹੱਦ ਦੇ ਜਿੰਮੇਵਾਰ ਨਹੀਂ ਹੋ। ਵਿਸ਼ਵ ਦੀਆਂ ਆਤਮਾਵਾਂ ਦੇ ਆਧਾਰ ਮੂਰਤ ਹੋ, ਉੱਧਾਰ(ਮੁਕਤੀ) ਮੂਰਤ ਹੋ। ਬੇਹੱਦ ਦੀ ਜਿੰਮੇਵਾਰੀ ਹਰ ਬ੍ਰਾਹਮਣ ਆਤਮਾ ਦੇ ਉੱਪਰ ਹੈ। ਜੇਕਰ ਬੇਹੱਦ ਦੀ ਜਿੰਮੇਵਾਰੀ ਨਹੀਂ ਨਿਭਾਉਂਦੇ, ਆਪਣੀ ਲੌਕਿਕ ਪ੍ਰਵਿਰਤੀ ਜਾਂ ਅਲੌਕਿਕ ਪ੍ਰਵਿਰਤੀ ਵਿੱਚ ਹੀ ਕਦੇ ਉੱਡਦੀ ਕਲਾ, ਕਦੇ ਚੜਦੀ ਕਲਾ, ਕਦੇ ਚਲਦੀ ਕਲਾ, ਕਦੇ ਰੁਕਦੀ ਕਲਾ, ਇਵੇਂ ਦੀ ਕਲਾਬਾਜ਼ੀ ਵਿੱਚ ਹੀ ਸਮਾਂ ਲਗਾਉਂਦੇ, ਉਹ ਬ੍ਰਾਹਮਣ ਨਹੀਂ ਲੇਕਿਨ ਖੱਤਰੀ ਆਤਮਾਵਾਂ ਹਨ। ਪੁਰਸ਼ਾਰਥ ਦੀ ਕਮਾਲ ਤੇ ਇਹ ਕਰਾਂਗੇ, ਇਸ ਤਰ੍ਹਾਂ ਕਰਾਂਗੇ ਦੇ ਤੀਰ ਨਿਸ਼ਾਨ ਅੰਦਾਜ਼ ਕਰਦੇ ਰਹਿੰਦੇ ਹਨ। ਨਿਸ਼ਾਨ ਅੰਦਾਜ਼ ਅਤੇ ਨਿਸ਼ਾਨ ਲੱਗ ਜਾਵੇ ਇਸ ਵਿੱਚ ਅੰਤਰ ਹੈ। ਉਹ ਨਿਸ਼ਾਨ ਦਾ ਅੰਦਾਜ਼ਾ ਕਰਦੇ ਰਹਿ ਜਾਂਦੇ। ਹੁਣ ਕਰਾਂਗੇ, ਇਸ ਤਰ੍ਹਾਂ ਕਰਾਂਗੇ। ਇਹ ਨਿਸ਼ਾਨ ਦਾ ਅੰਦਾਜ਼ ਕਰਦੇ। ਉਸਨੂੰ ਕਹਿੰਦੇ ਹਨ ਖੱਤਰੀ ਆਤਮਾਵਾਂ। ਬ੍ਰਾਹਮਣ ਆਤਮਾਵਾਂ ਨਿਸ਼ਾਨ ਦਾ ਅੰਦਾਜ਼ਾ ਨਹੀਂ ਲਗਾਉਂਦੀਆਂ। ਸਦਾ ਨਿਸ਼ਾਨ ਤੇ ਹੀ ਸਥਿਤ ਹੁੰਦੀਆਂ ਹਨ। ਸੰਪੂਰਨ ਨਿਸ਼ਾਨਾ ਸਦਾ ਬੁੱਧੀ ਵਿੱਚ ਹੈ ਹੀ। ਸੈਕੰਡ ਦੇ ਸੰਕਲਪ ਵਿੱਚ ਜੇਤੂ ਬਣ ਜਾਂਦੇ ਹਨ। ਬਾਪਦਾਦਾ ਬ੍ਰਾਹਮਣ ਬੱਚੇ ਅਤੇ ਖੱਤਰੀ ਬੱਚੇ ਦੋਵਾਂ ਦਾ ਖੇਡ ਦੇਖਦੇ ਰਹਿੰਦੇ ਹਨ। ਬ੍ਰਾਹਮਣ ਦੇ ਜਿੱਤ ਦਾ ਖੇਡ ਅਤੇ ਖੱਤਰੀਆਂ ਨੂੰ ਸਦਾ ਤੀਰ ਕਮਾਨ ਦੇ ਬੋਝ ਚੁੱਕਣ ਦਾ ਖੇਡ। ਬ੍ਰਾਹਮਣ ਸਮਾਧਾਨ ਸਵਰੂਪ ਹਨ। ਖੱਤਰੀ ਵਾਰ-ਵਾਰ ਸਮੱਸਿਆ ਦਾ ਹੱਲ ਕਰਨ ਵਿੱਚ ਲੱਗੇ ਹੋਏ ਰਹਿੰਦੇ ਹਨ। ਜਿਵੇਂ ਸਾਕਾਰ ਰੂਪ ਵਿੱਚ ਹਾਸੇ ਦੀ ਕਹਾਣੀ ਸੁਣਾਉਂਦੇ ਸੀ ਨਾ। ਖੱਤਰੀ ਕੀ ਕਰਤ ਭਏ। ਇਸਦੀ ਕਹਾਣੀ ਹੈ ਨਾ - ਚੂਹਾ ਕੱਢਦੇ ਤਾਂ ਬਿੱਲੀ ਆ ਜਾਂਦੀ। ਅੱਜ ਧਨ ਦੀ ਸਮੱਸਿਆ ਹੈ, ਕੱਲ ਮਨ ਦੀ, ਪਰਸੋਂ ਤਨ ਦੀ ਜਾਂ ਸੰਬੰਧ ਸੰਪਰਕ ਵਾਲਿਆਂ ਦੀ। ਮਿਹਨਤ ਵਿੱਚ ਹੀ ਲੱਗੇ ਰਹਿੰਦੇ ਹਨ। ਸਦਾ ਕੋਈ ਨਾ ਕੋਈ ਕੰਪਲੇਂਟ(ਸ਼ਿਕਾਇਤ) ਜ਼ਰੂਰ ਹੋਵੇਗੀ। ਚਾਹੇ ਆਪਣੀ ਹੋਵੇ, ਚਾਹੇ ਦੂਜਿਆਂ ਦੀ ਹੋਵੇ। ਬਾਪਦਾਦਾ ਇਵੇਂ ਸਮੇਂ ਪ੍ਰਤੀ ਸਮੇਂ ਕੋਈ ਨਾ ਕੋਈ ਮਿਹਨਤ ਵਿੱਚ ਲੱਗੇ ਰਹਿਣ ਵਾਲੇ ਬੱਚਿਆਂ ਨੂੰ ਦੇਖ, ਦਿਆਲੂ ਕ੍ਰਿਪਾਲੂ ਦੇ ਰੂਪ ਵਿੱਚ ਦੇਖ ਰਹਿਮ ਵੀ ਕਰਦੇ ਹਨ।

ਸੰਗਮਯੁੱਗ, ਬ੍ਰਾਹਮਣ ਜੀਵਨ ਦਿਲਾਰਾਮ ਦੀ ਦਿਲ ਤੇ ਆਰਾਮ ਕਰਨ ਦਾ ਸਮਾਂ ਹੈ। ਦਿਲ ਤੇ ਆਰਾਮ ਨਾਲ ਰਹੋ। ਬ੍ਰਹਮਾ ਭੋਜਨ ਖਾਵੋ। ਗਿਆਨ ਅੰਮ੍ਰਿਤ ਪੀਓ। ਸ਼ਕਤੀਸ਼ਾਲੀ ਸੇਵਾ ਕਰੋ ਅਤੇ ਆਰਾਮ ਮੌਜ ਨਾਲ ਦਿਲ ਤੱਖ਼ਤ ਤੇ ਰਹੋ। ਹੈਰਾਨ ਕਿਉਂ ਹੁੰਦੇ ਹੋ। ਹੇ ਰਾਮ ਨਹੀਂ ਕਹਿੰਦੇ, ਹੇ ਬਾਬਾ ਜਾਂ ਹੇ ਦਾਦੀ ਦੀਦੀ ਤਾਂ ਕਹਿੰਦੇ ਹੋ ਨਾ। ਹੇ ਬਾਬਾ, ਹੇ ਦੀਦੀ ਦਾਦੀ ਕੁਝ ਤਾਂ ਸੁਣੋ, ਕੁਝ ਕਰੋ ਇਹ ਹੈਰਾਨ ਹੋਣਾ ਹੈ। ਆਰਾਮ ਨਾਲ ਰਹਿਣ ਦਾ ਯੁੱਗ ਹੈ। ਰੂਹਾਨੀ ਮੌਜ ਕਰੋ। ਰੂਹਾਨੀ ਮੌਜ ਵਿੱਚ ਇਹ ਸੁਹਾਵਨੇ ਦਿਨ ਬਿਤਾਓ। ਵਿਨਾਸ਼ੀ ਮੌਜ ਨਹੀਂ ਕਰਨਾ। ਗਾਵੋ, ਨੱਚੋ, ਮੁਰਝਾਵੋ ਨਹੀਂ। ਪਰਮਾਤਮ ਮੌਜ ਦਾ ਸਮਾਂ ਹੁਣ ਨਹੀਂ ਮਨਾਇਆ ਤਾਂ ਕਦੋ ਮਨਾਓਗੇ! ਰੂਹਾਨੀ ਸ਼ਾਨ ਵਿੱਚ ਬੈਠੋ। ਪਰੇਸ਼ਾਨ ਕਿਉਂ ਹੁੰਦੇ ਹੋ। ਬਾਪ ਨੂੰ ਹੈਰਾਨੀ ਹੁੰਦੀ ਹੈ ਕਿ ਛੋਟੀ ਜਿਹੀ ਕੀੜੀ ਬੁੱਧੀ ਤੱਕ ਚਲੀ ਜਾਂਦੀ ਹੈ। ਬੁੱਧੀ ਯੋਗ ਵਿਚਲਿਤ ਕਰ ਦਿੰਦੀ ਹੈ। ਜਿਵੇ ਸਥੂਲ ਸ਼ਰੀਰ ਵਿੱਚ ਵੀ ਕੀੜੀ ਕੱਟੇਗੀ ਤਾਂ ਸ਼ਰੀਰ ਹਿਲੇਗਾ, ਵਿਚਲਿਤ ਹੋਵੇਗਾ ਨਾ। ਓਵੇਂ ਹੀ ਬੁੱਧੀ ਨੂੰ ਵੀ ਵਿਚਲਿਤ ਕਰ ਦਿੰਦੀ ਹੈ। ਕੀੜੀ ਜੇਕਰ ਹਾਥੀ ਦੇ ਕੰਨ ਵਿੱਚ ਜਾਂਦੀ ਹੈ ਤਾਂ ਬੇਹੋਸ਼ ਕਰ ਦਿੰਦੀ ਹੈ! ਇਵੇਂ ਹੀ ਬ੍ਰਾਹਮਣ ਆਤਮਾਵਾਂ ਬੇਹੋਸ਼ ਹੋ ਕੇ ਖੱਤਰੀ ਬਣ ਜਾਂਦੀਆਂ ਹਨ। ਸਮਝਿਆ ਕੀ ਖੇਡ ਕਰਦੇ ਹੋ! ਖੱਤਰੀ ਨਹੀਂ ਬਣਨਾ। ਫਿਰ ਰਾਜਧਾਨੀ ਵੀ ਤ੍ਰੇਤਾਯੁੱਗੀ ਹੀ ਮਿਲੇਗੀ। ਸਤਯੁੱਗੀ ਦੇਵਤਾਵਾਂ ਨੇ ਖਾ ਪੀ ਕੇ ਜੋ ਬਚਾਇਆ ਹੋਵੇਗਾ ਉਹ ਖੱਤਰੀਆਂ ਨੂੰ ਤ੍ਰੇਤਾ ਵਿੱਚ ਮਿਲੇਗਾ। ਕਰਮ ਦੇ ਖੇਤ ਦਾ ਪਹਿਲਾ ਪੁਰ ਬ੍ਰਾਹਮਣ ਸੋ ਦੇਵਤਾਵਾਂ ਨੂੰ ਮਿਲਦਾ ਹੈ। ਅਤੇ ਦੂਜਾ ਪੁਰ ਖੱਤਰੀਆਂ ਨੂੰ ਮਿਲਦਾ ਹੈ। ਖੇਤ ਦੇ ਪਹਿਲੇ ਪੁਰ ਦੀ ਟੇਸਟ ਅਤੇ ਦੂਜੇ ਪੁਰ ਦੀ ਟੇਸਟ ਕੀ ਹੋ ਜਾਂਦੀ ਹੈ, ਇਹ ਤਾਂ ਜਾਣਦੇ ਹੋ ਨਾ! ਅੱਛਾ!

ਮਹਾਰਾਸ਼ਟਰ ਅਤੇ ਯੂ.ਪੀ. ਜੋਨ ਹੈ। ਮਹਾਰਾਸ਼ਟਰ ਦੀ ਵਿਸ਼ੇਸ਼ਤਾ ਹੈ। ਜਿਵੇ ਮਹਾਰਾਸ਼ਟਰ ਨਾਮ ਹੈ ਓਵੇਂ ਮਹਾਨ ਆਤਮਾਵਾਂ ਦਾ ਸੁੰਦਰ ਗੁਲਦਸਤਾ ਬਾਪਦਾਦਾ ਨੂੰ ਭੇਟ ਕਰੋਗੇ। ਮਹਾਰਾਸ਼ਟਰ ਦੀ ਰਾਜਧਾਨੀ ਸੁੰਦਰ ਅਤੇ ਸੰਪੰਨ ਹੈ। ਤਾਂ ਮਹਾਰਾਸ਼ਟਰ ਨੂੰ ਇਵੇਂ ਸੰਪੰਨ ਨਾਮੀਗ੍ਰਾਮੀ ਆਤਮਾਵਾਂ ਨੂੰ ਸੰਪਰਕ ਵਿੱਚ ਲੈ ਕੇ ਆਉਣਾ ਹੈ ਇਸਲਈ ਕਿਹਾ ਕਿ ਮਹਾਨ ਆਤਮਾ ਬਣਾ ਸੁੰਦਰ ਗੁਲਦਸਤਾ ਬਾਪ ਦੇ ਸਾਹਮਣੇ ਲੈ ਕੇ ਆਉਣਾ ਹੈ। ਹੁਣ ਅੰਤ ਦੇ ਸਮੇਂ ਵਿੱਚ ਇਨ੍ਹਾਂ ਸੰਪਤੀ ਵਾਲਿਆਂ ਦਾ ਵੀ ਪਾਰਟ ਹੈ। ਸਮਝਾ!

ਯੂ.ਪੀ. ਵਿੱਚ ਦੇਸ਼ ਵਿਦੇਸ਼ ਵਿੱਚ ਮਸ਼ਹੂਰ ਵੰਡਰ ਆਫ ਦੀ ਵਰਲਡ "ਤਾਜਮਹਿਲ" ਹੈ ਨਾ! ਜਿਵੇ ਯੂ.ਪੀ. ਵਿੱਚ ਵਰਲਡ ਦੀ ਵੰਡਰਫੁੱਲ ਚੀਜ਼ ਹੈ, ਇਸ ਤਰ੍ਹਾਂ ਯੂ.ਪੀ. ਵਾਲਿਆਂ ਨੂੰ ਸੇਵਾ ਵਿੱਚ ਵੰਡਰਫੁੱਲ ਪ੍ਰਤੱਖ ਫ਼ਲ ਦਿਖਾੳਣਾ ਹੈ। ਜੋ ਦੇਸ਼ ਵਿਦੇਸ਼ ਵਿੱਚ, ਬ੍ਰਾਹਮਣ ਸੰਸਾਰ ਵਿੱਚ ਨਾਮੀਗ੍ਰਾਮੀ ਹੋਏ ਕਿ ਇਹ ਤਾਂ ਬੜਾ ਵੰਡਰਫੁਲ ਕੰਮ ਕੀਤਾ, ਵੰਡਰਫੁਲ ਆਫ਼ ਵਰਲਡ ਹੋ। ਇਵੇਂ ਦਾ ਵੰਡਰਫੁੱਲ ਕੰਮ ਕਰਨਾ ਹੈ। ਗੀਤਾ ਪਾਠਸ਼ਾਲਾ ਹੈ, ਸੈਂਟਰ ਹੈ, ਇਹ ਵੰਡਰਫੁੱਲ ਨਹੀਂ। ਜੋ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਉਹ ਕਰਕੇ ਦਿਖਾੳ ਤਾਂ ਫਿਰ ਕਹਾਂਗੇ ਵੰਡਰਫੁੱਲ। ਸਮਝਾ। ਵਿਦੇਸ਼ੀ ਵੀ ਹੁਣ ਹਾਜ਼ਰ-ਨਾਜ਼ਰ ਹੋ ਗਏ ਹਨ, ਹਰ ਸੀਜ਼ਨ ਵਿੱਚ। ਵਿਦੇਸ਼ ਵਾਲੇ ਵਿਦੇਸ਼ ਦੇ ਸਾਧਨਾ ਦੁਆਰਾ ਵਿਸ਼ਵ ਵਿੱਚ ਦੋਵੇ ਬਾਪ ਨੂੰ ਹਾਜ਼ਰ-ਨਾਜ਼ਰ ਕਰਨਗੇ। ਨਾਜ਼ਰ ਮਤਲਬ ਇਸ ਨਜ਼ਰ ਨਾਲ ਦੇਖ ਸਕਦੇ ਹਨ। ਤਾਂ ਇਸ ਤਰ੍ਹਾਂ ਦੇ ਬਾਪ ਨੂੰ ਵਿਸ਼ਵ ਦੇ ਅੱਗੇ ਹਾਜ਼ਰ ਨਾਜ਼ਰ ਕਰੋਗੇ। ਸਮਝਾ ਵਿਦੇਸ਼ੀਆਂ ਨੂੰ ਕੀ ਕਰਨਾ ਹੈ। ਅੱਛਾ - ਕੱਲ ਤਾਂ ਸਾਰੀ ਬਾਰਾਤ ਜਾਣ ਵਾਲੀ ਹੈ। ਅਖੀਰ ਉਹ ਦਿਨ ਵੀ ਆ ਜਾਵੇਗਾ - ਜੋ ਹੈਲੀਕੋਪਟਰ ਵੀ ਉਤਰਨਗੇ। ਸਾਰੇ ਸਾਧਨ ਤਾਂ ਤੁਹਾਡੇ ਲਈ ਹੀ ਬਣ ਰਹੇ ਹਨ। ਜਿਵੇਂ ਸਤਯੁੱਗ ਵਿੱਚ ਵਿਮਾਨਾਂ ਦੀ ਲਾਈਨ ਲੱਗੀ ਹੋਈ ਹੁੰਦੀ ਹੈ। ਹੁਣ ਇਥੇ ਜੀਪਾਂ ਅਤੇ ਬੱਸਾਂ ਦੀ ਲਾਈਨ ਲੱਗੀ ਰਹਿੰਦੀ ਹੈ। ਅਖੀਰ ਵਿਮਾਨਾਂ ਦੀ ਵੀ ਲਾਈਨ ਲੱਗੇਗੀ। ਸਾਰੇ ਡਰ ਕੇ ਭੱਜਣਗੇ ਅਤੇ ਸਭ ਕੁਝ ਤੁਹਾਨੂੰ ਦੇਕੇ ਜਾਣਗੇ। ਉਹ ਡਰਣਗੇ ਅਤੇ ਤੁਸੀਂ ਉਡੋਗੇ। ਤੁਹਾਨੂੰ ਮਰਨ ਦਾ ਡਰ ਤਾਂ ਹੈ ਨਹੀਂ। ਪਹਿਲਾਂ ਹੀ ਮਰ ਗਏ। ਪਾਕਿਸਤਾਨ ਵਿੱਚ ਸੈੰਪਲ ਦੇਖਿਆ ਸੀ ਨਾ - ਸਾਰੇ ਚਾਬੀਆਂ ਦੇ ਕੇ ਚਲੇ ਗਏ। ਤਾਂ ਸਾਰੀਆਂ ਚਾਬੀਆਂ ਤੁਹਾਨੂੰ ਹੀ ਮਿਲਣੀਆਂ ਹਨ। ਸਿਰਫ਼ ਸੰਭਾਲਣਾ। ਅੱਛਾ!

ਸਦਾ ਬ੍ਰਾਹਮਣ ਜੀਵਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਜੀਵਨ ਵਿੱਚ ਲੈ ਕੇ ਆਉਣ ਵਾਲੇ, ਸਦਾ ਦਿਲਾਰਾਮ ਬਾਪ ਦੇ ਦਿਲ ਤੱਖ਼ਤ ਤੇ ਰੂਹਾਨੀ ਮੌਜ, ਰੂਹਾਨੀ ਆਰਾਮ ਕਰਨ ਵਾਲੇ, ਸਥੂਲ ਆਰਾਮ ਨਹੀਂ ਕਰ ਲੈਣਾ, ਸਦਾ ਸੰਗਮਯੁੱਗ ਦੀ ਸ੍ਰੇਸ਼ਠ ਸ਼ਾਨ ਵਿੱਚ ਰਹਿਣ ਵਾਲੇ, ਮਿਹਨਤ ਨਾਲ ਮੁਹੱਬਤ ਦੀ ਜੀਵਨ ਵਿੱਚ ਲਵਲੀਨ ਰਹਿਣ ਵਾਲੇ, ਸ੍ਰੇਸ਼ਠ ਬ੍ਰਾਹਮਣ ਆਤਮਾਵਾਂ ਨੂੰ ਬਾਪਦਾਦਾ ਦਾ ਯਾਦ ਪਿਆਰ ਅਤੇ ਨਮਸਤੇ।

ਵਰਦਾਨ:-
ਗਿਆਨ ਰਤਨਾਂ ਨੂੰ ਧਾਰਨ ਕਰ ਵਿਅਰਥ ਨੂੰ ਖ਼ਤਮ ਕਰਨ ਵਾਲੇ ਹੋਲੀਹੰਸ ਭਵ:

ਹੋਲੀਹੰਸ ਦੀਆਂ ਦੋ ਵਿਸ਼ੇਸ਼ਤਾਵਾਂ ਹਨ - ਇਕ ਹੈ ਗਿਆਨ ਰਤਨ ਚੁਗਣਾ ਅਤੇ ਦੂਜਾ ਫੈਸਲਾ ਕਰਨ ਦੀ ਸ਼ਕਤੀ ਦੁਆਰਾ ਦੁੱਧ ਅਤੇ ਪਾਣੀ ਨੂੰ ਵੱਖ ਕਰਨਾ। ਦੁੱਧ ਅਤੇ ਪਾਣੀ ਤਾਂ ਮਤਲਬ ਹੈ - ਸਮਰੱਥ ਅਤੇ ਵਿਅਰਥ ਦਾ ਫੈਸਲਾ ਕਰਨਾ। ਵਿਅਰਥ ਨੂੰ ਪਾਣੀ ਦੇ ਸਮਾਨ ਕਹਿੰਦੇ ਹਨ ਅਤੇ ਸਮਰੱਥ ਨੂੰ ਦੁੱਧ ਸਮਾਨ। ਤਾਂ ਵਿਅਰਥ ਨੂੰ ਖ਼ਤਮ ਕਰਨਾ ਮਤਲਬ ਹੋਲੀਹੰਸ ਬਣਨਾ। ਹਰ ਸਮੇਂ ਬੁੱਧੀ ਵਿੱਚ ਗਿਆਨ ਰਤਨ ਚਲਦੇ ਰਹਿਣ, ਮਨਨ ਚੱਲਦਾ ਰਹੇ ਤਾਂ ਰਤਨਾਂ ਨਾਲ ਭਰਪੂਰ ਹੋ ਜਾਣਗੇ।

ਸਲੋਗਨ:-
ਸਦਾ ਆਪਣੇ ਸ੍ਰੇਸ਼ਠ ਪੁਜੀਸ਼ਨ ਵਿੱਚ ਸਥਿਤ ਰਹਿ ਓਪੋਜੀਸ਼ਨ(ਵਿਰੋਧ) ਨੂੰ ਸਮਾਪਤ ਕਰਨ ਵਾਲੇ ਹੀ ਜੇਤੂ ਆਤਮਾ ਹਨ।