10.05.22        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਆਏ ਹਨ, ਤੁਹਾਨੂੰ ਸ੍ਰੇਸ਼ਠ ਮਤ ਦੇਕੇ ਸਦਾ ਦੇ ਲਈ ਸੁੱਖੀ, ਸ਼ਾਂਤ ਬਣਾਉਣ, ਉਹਨਾਂ ਦੀ ਮਤ ਤੇ ਚੱਲੋ। ਰੂਹਾਨੀ ਪੜ੍ਹਾਈ ਪੜ੍ਹੋ ਅਤੇ ਪੜ੍ਹਾਓ ਤਾਂ ਏਵਰ ਹੈਲਦੀ ਵੇਲਦੀ ਬਣ ਜਾਵੋਗੇ।"

ਪ੍ਰਸ਼ਨ:-
ਕਿਹੜਾ ਚਾਂਸ ਸਾਰੇ ਕਲਪ ਵਿੱਚ ਇਸ ਸਮੇਂ ਹੀ ਮਿਲਦਾ ਹੈ, ਜੋ ਮਿਸ ਨਹੀਂ ਕਰਨਾ ਹੈ?

ਉੱਤਰ:-
ਰੂਹਾਨੀ ਸੇਵਾ ਕਰਨ ਦਾ ਚਾਂਸ, ਮਨੁੱਖ ਨੂੰ ਦੇਵਤਾ ਬਣਾਉਣ ਦਾ ਚਾਂਸ ਹੁਣ ਹੀ ਮਿਲਦਾ ਹੈ। ਇਹ ਚਾਂਸ ਮਿਸ ਨਹੀਂ ਨਹੀਂ ਕਰਨਾ ਹੈ। ਰੂਹਾਨੀ ਸਰਵਿਸ ਵਿੱਚ ਲੱਗ ਜਾਣਾ ਹੈ। ਸਰਵਿਸਏਬਲ ਬਣਨਾ ਹੈ। ਖ਼ਾਸ ਕੁਮਾਰੀਆਂ ਨੂੰ ਈਸ਼ਵਰੀ ਗੌਰਮਿੰਟ ਦੀ ਸੇਵਾ ਕਰਨੀ ਹੈ। ਮੰਮਾ ਨੂੰ ਪੂਰਾ - ਪੂਰਾ ਫਾਲੋ ਕਰਨਾ ਹੈ। ਜੇਕਰ ਕੁਮਾਰੀਆਂ ਬਾਪ ਦਾ ਬਣਕੇ ਜਿਸਮਾਨੀ ਸਰਵਿਸ ਹੀ ਕਰਦੀਆਂ ਰਹਿਣ, ਕੰਡਿਆਂ ਨੂੰ ਫੁੱਲ ਬਣਾਉਣ ਦੀ ਸਰਵਿਸ ਨਹੀਂ ਕਰਣਗੀਆਂ ਤਾਂ ਇਹ ਵੀ ਜਿਵੇਂ ਬਾਪ ਦਾ ਡਿਸਰਿਗਾਰ੍ਡ ਹੈ।

ਗੀਤ:-
ਜਾਗ ਸਜਨੀਆਂ ਜਾਗ...

ਓਮ ਸ਼ਾਂਤੀ
ਸਜਨੀਆਂ ਨੂੰ ਕਿਸਨੇ ਸਮਝਾਇਆ? ਕਹਿੰਦੇ ਹਨ ਸਾਜਨ ਆਇਆ ਸਜਨੀਆਂ ਦੇ ਲਈ। ਕਿੰਨੀਆਂ ਸਜਨੀਆਂ ਹਨ? ਇੱਕ ਸਾਜਨ ਨੂੰ ਇਨੀਆਂ ਸਜਨੀਆਂ ਵੰਡਰ ਹੈ ਨਾ! ਮਨੁੱਖ ਤੇ ਕਹਿੰਦੇ ਹਨ ਕ੍ਰਿਸ਼ਨ ਨੂੰ 16108 ਸਜਨੀਆਂ ਸੀ, ਪਰ ਨਹੀਂ। ਸ਼ਿਵਬਾਬਾ ਕਹਿੰਦੇ ਹਨ ਮੈਨੂੰ ਤੇ ਕਰੋੜਾਂ ਸਜਨੀਆਂ ਹਨ। ਸਭ ਸਜਨੀਆਂ ਨੂੰ ਮੈਂ ਆਪਣੇ ਨਾਲ ਸਵੀਟ ਹੋਮ ਵਿੱਚ ਲੈ ਜਾਵਾਂਗਾ। ਸਜਨੀਆਂ ਵੀ ਸਮਝਦੀਆਂ ਹਨ ਸਾਨੂੰ ਫਿਰ ਤੋਂ ਬਾਬਾ ਲੈਣ ਆਏ ਹਨ। ਜੀਵ ਆਤਮਾ ਸਜਨੀ ਠਹਿਰੀ। ਦਿਲ ਵਿੱਚ ਹੈ ਸਾਜਨ ਆਇਆ ਹੈ ਸਾਨੂੰ ਸ਼੍ਰੀਮਤ ਦੇਕੇ ਸ਼ਿੰਗਾਰ ਕਰਾਉਣ ਦੇ ਲਈ। ਮਤ ਤੇ ਹਰ ਇੱਕ ਨੂੰ ਦਿੰਦੇ ਹਨ। ਪੁਰਸ਼ ਇਸਤਰੀ ਨੂੰ, ਬਾਪ ਬੱਚਿਆਂ ਨੂੰ. ਸਾਧੂ ਆਪਣੇ ਚੇਲਿਆਂ ਨੂੰ, ਪਰ ਇਹਨਾਂ ਦੀ ਮਤ ਤੇ ਸਭ ਤੋਂ ਨਿਆਰੀ ਹੈ, ਇਸਲਈ ਇਸਨੂੰ ਸ਼੍ਰੀਮਤ ਕਿਹਾ ਜਾਂਦਾ ਹੈ, ਹੋਰ ਸਭ ਹੈ ਮਨੁੱਖ ਮਤ। ਉਹ ਸਭ ਮਤ ਦਿੰਦੇ ਹਨ ਆਪਣੇ ਸ਼ਰੀਰ ਨਿਰਵਾਹ ਦੇ ਲਈ। ਸਾਧੂ ਸੰਤ ਆਦਿ ਸਭ ਨੂੰ ਤਾਤ ਲਗੀ ਹੋਈ ਹੈ ਸ਼ਰੀਰ ਨਿਰਵਾਹ ਦੀ। ਸਾਰੇ ਇੱਕ ਦੋ ਨੂੰ ਧਨਵਾਨ ਬਣਾਉਣ ਦੀ ਮਤ ਦਿੰਦੇ ਰਹਿੰਦੇ ਹਨ। ਸਭ ਤੋਂ ਚੰਗੀ ਮਤ ਸਾਧੂਆਂ, ਗੁਰੂਆਂ ਦੀ ਮੰਨੀ ਜਾਂਦੀ ਹੈ। ਪਰ ਉਹ ਵੀ ਆਪਣੇ ਪੇਟ ਦੇ ਲਈ ਕਿੰਨਾਂ ਧਨ ਇਕੱਠਾ ਕਰਦੇ ਹਨ। ਮੈਨੂੰ ਤੇ ਆਪਣਾ ਸ਼ਰੀਰ ਨਹੀਂ ਹੈ। ਮੈਂ ਆਪਣੇ ਪੇਟ ਦੇ ਲਈ ਕੁਝ ਨਹੀਂ ਕਰਦਾ ਹਾਂ। ਤੁਹਾਨੂੰ ਵੀ ਆਪਣੇ ਪੇਟ ਦਾ ਹੀ ਕੰਮ ਹੈ ਕਿ ਅਸੀਂ ਮਹਾਰਾਜਾ ਮਹਾਰਾਣੀ ਬਣੀਏ। ਸਭ ਨੂੰ ਤਾਤ ਹੈ ਪੇਟ ਦੀ। ਫਿਰ ਕੋਈ ਜਵਾਰ ਦੀ ਰੋਟੀ ਖਾਂਦੇ ਹਨ ਤੇ ਕੋਈ ਅਸ਼ੋਕਾ ਹੋਟਲ ਵਿੱਚ ਖਾਂਦੇ ਹਨ। ਸਾਧੂ ਲੋਕ ਧਨ ਇਕੱਠਾ ਕਰ ਵੱਡੇ ਮੰਦਿਰ ਆਦਿ ਬਣਾਉਂਦੇ ਹਨ। ਸ਼ਿਵਬਾਬਾ ਸ਼ਰੀਰ ਨਿਰਵਾਹ ਅਰਥ ਤੇ ਕੁਝ ਕਰਦੇ ਨਹੀਂ ਹਨ। ਤੁਹਾਨੂੰ ਸਭ ਕੁਝ ਦਿੰਦੇ ਹਨ - ਸਦਾ ਸੁੱਖੀ ਬਨਾਉਣ ਦੇ ਲਈ। ਤੁਸੀਂ ਏਵਰਹੇਲਦੀ ਵੇਲਦੀ ਬਣੋਗੇ। ਮੈਂ ਤਾਂ ਏਵਰਹੇਲਦੀ ਬਣਦਾ ਪੁਰਸ਼ਾਰਥ ਨਹੀਂ ਕਰਦਾ ਹਾਂ। ਮੈਂ ਹਾਂ ਹੀ ਅਸ਼ਰੀਰੀ। ਮੈਂ ਆਉਂਦਾ ਹੀ ਹਾਂ ਤੁਸੀਂ ਬੱਚਿਆਂ ਨੂੰ ਸਦਾ ਸੁਖੀ ਬਨਾਉਣ ਦੇ ਲਈ। ਸ਼ਿਵਬਾਬਾ ਤੇ ਹੈ ਨਿਰਾਕਾਰ। ਬਾਕੀ ਸਭ ਨੂੰ ਪੇਟ ਦੀ ਲੱਗੀ ਰਹਿੰਦੀ ਹੈ। ਦਵਾਪਰ ਵਿੱਚ ਵੱਡੇ -ਵੱਡੇ ਸੰਨਿਆਸੀ, ਤੱਤਵ ਗਿਆਨੀ ਸਨ। ਯਾਦ ਵਿੱਚ ਰਹਿੰਦੇ ਸੀ ਤੇ ਘਰ ਬੈਠ ਉਹਨਾਂ ਨੂੰ ਸਭ ਕੁਝ ਮਿਲ ਜਾਂਦਾ ਸੀ। ਪੇਟ ਤੇ ਸਾਰਿਆਂ ਨੂੰ ਹੈ, ਸਭ ਨੂੰ ਭੋਜਨ ਚਾਹੀਦਾ ਹੈ। ਪਰ ਯੋਗ ਵਿੱਚ ਰਹਿੰਦੇ ਹਨ ਇਸਲਈ ਉਹਨਾਂ ਨੂੰ ਧੱਕਾ ਨਹੀਂ ਖਾਣਾ ਪੈਂਦਾ। ਹੁਣ ਤੁਹਾਨੂੰ ਬੱਚਿਆਂ ਨੂੰ ਯੁਕਤੀ ਦੱਸਦੇ ਹਨ ਕਿ ਤੁਸੀਂ ਸਦਾ ਸੁੱਖੀ ਕਿਵੇਂ ਰਹਿ ਸਕਦੇ ਹੋ। ਬਾਬਾ ਆਪਣੀ ਮਤ ਦੇਕੇ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਤੁਸੀਂ ਚਿਰੰਜੀਵੀ ਰਹੋ, ਅਮਰ ਰਹੋ। ਸਭਤੋਂ ਵਧੀਆ ਮਤ ਉਹਨਾਂ ਦੀ ਹੀ। ਮਨੁੱਖ ਤੇ ਬਹੁਤ ਮਤ ਦਿੰਦੇ ਹਨ। ਕੋਈ ਇਮਤਿਹਾਨ ਪਾਸ ਕਰ ਬੈਰਿਸਟਰ ਬਣ ਜਾਂਦੇ, ਪਰ ਉਹ ਸਭ ਹੈ ਆਲਪਕਾਲ ਦੇ ਲਈ। ਪੁਰਸ਼ਾਰਥ ਕਰਦੇ ਹਨ ਆਪਣੇ ਅਤੇ ਬਾਲ ਬੱਚਿਆਂ ਦੇ ਪੇਟ ਦੇ ਲਈ।

ਹੁਣ ਬਾਬਾ ਤੁਹਾਨੂੰ ਸ਼੍ਰੀਮਤ ਦਿੰਦੇ ਹਨ ਹੇ ਬੱਚੇ ਸ਼੍ਰੀਮਤ ਤੇ ਚੱਲਕੇ ਰੂਹਾਨੀ ਪੜ੍ਹਾਈ ਪੜ੍ਹੋ ਜੋ ਮਨੁੱਖ ਵਿਸ਼ਵ ਦੇ ਮਾਲਿਕ ਬਣ ਜਾਣ। ਸਾਰਿਆਂ ਨੂੰ ਬਾਪ ਦਾ ਪਰਿਚੈ ਦਵੋ ਤਾਂ ਬਾਪ ਦੀ ਯਾਦ ਵਿੱਚ ਰਹਿਣ ਨਾਲ ਏਵਰਹੈਲਦੀ, ਵੇਲਦੀ ਬਣ ਜਾਵੋਗੇ। ਉਹ ਹੈ ਅਵਿਨਾਸ਼ੀ ਸਰਜਨ। ਤੁਸੀਂ ਬਾਪ ਦੇ ਬੱਚੇ ਰੁਹਾਨੀ ਸਰਜਨ ਹੋ, ਇਸ ਵਿੱਚ ਕੋਈ ਤਕਲੀਫ਼ ਨਹੀਂ। ਸਿਰਫ਼ ਮੁਖ ਨਾਲ ਆਤਮਾਵਾਂ ਨੂੰ ਸ਼੍ਰੀਮਤ ਦਿੱਤੀ ਜਾਂਦੀ ਹੈ। ਸਰਵੋਤਮ ਸੇਵਾ ਤੁਸੀਂ ਬੱਚਿਆਂ ਨੂੰ ਕਰਨੀ ਹੈ। ਅਜਿਹੀ ਮਤ ਤੁਹਾਨੂੰ ਕੋਈ ਦੇ ਨਾ ਸਕੇ। ਹੁਣ ਅਸੀਂ ਬਾਪ ਦੇ ਬੱਚੇ ਬਣੇ ਹਾਂ ਤੇ ਬਾਪ ਦਾ ਧੰਦਾ ਕਰੀਏ ਜਾ ਜਿਸਮਾਨੀ ਧੰਦਾ ਕਰੀਏ। ਬਾਬਾ ਕੋਲੋਂ ਅਸੀਂ ਅਵਿਨਾਸ਼ੀ ਗਿਆਨ ਰਤਨਾਂ ਦੀ ਝੋਲੀ ਭਰਦੇ ਹਾਂ। ਸ਼ਿਵ ਦੇ ਅੱਗੇ ਕਹਿੰਦੇ ਹਨ ਭਰ ਦੇ ਝੋਲੀ। ਉਹ ਸਮਝਦੇ ਹਨ - 10-20 ਹਜ਼ਾਰ ਮਿਲ ਜਾਣਗੇ। ਜੇਕਰ ਮਿਲ ਗਏ ਤੇ ਬਸ ਉਹਨਾਂ ਤੇ ਬਲਿਹਾਰ ਜਾਵਾਂਗੇ, ਬਹੁਤ ਖਾਤਿਰੀ ਕਰਾਂਗੇ। ਉਹ ਸਭ ਹੈ ਭਗਤੀ ਮਾਰਗ। ਹੁਣ ਸਾਰਿਆਂ ਨੂੰ ਬਾਪ ਦਾ ਪਰਿਚੇ ਦਵੋ ਅਤੇ ਬੇਹੱਦ ਦੀ ਹਿਸਟਰੀ -ਜਗਰਫ਼ੀ ਸੁਣਾਓ। ਬਹੁਤ ਇਜ਼ੀ ਹੈ। ਹੱਦ ਦੀ ਹਿਸਟਰੀ - ਜਗਰਫ਼ੀ ਵਿੱਚ ਤੇ ਬਹੁਤ ਗੱਲਾਂ ਹਨ। ਇਹ ਬੇਹੱਦ ਦੀ ਹਿਸਟਰੀ -ਜਗਰਫ਼ੀ ਹੈ ਕਿ ਬੇਹੱਦ ਦੇ ਬਾਪ ਕਿੱਥੇ ਰਹਿੰਦੇ ਹਨ, ਕਿਵੇਂ ਆਉਂਦੇ ਹਨ! ਅਸੀਂ ਆਤਮਾਵਾਂ ਵਿੱਚ ਕਿਵੇਂ 84 ਜਨਮਾਂ ਦਾ ਪਾਰ੍ਟ ਨੂੰਧਿਆ ਹੋਇਆ ਹੈ। ਬਸ ਜਾਸਤੀ ਕੁਝ ਨਹੀਂ ਸਮਝਾਓ ਸਿਰਫ਼ ਅਲਫ਼ ਅਤੇ ਬੇ। ਅਹਮ ਆਤਮਾ ਬਾਪ ਨੂੰ ਯਾਦ ਕਰਕੇ ਵਿਸ਼ਵ ਦਾ ਮਾਲਿਕ ਬਣ ਜਾਵੇਂਗੀ। ਹੁਣ ਪੜ੍ਹਣਾ ਅਤੇ ਪੜ੍ਹਾਉਣਾ ਹੈ। ਅਲਫ਼ ਮਾਨਾ ਅਲ੍ਹਾ, ਬੇ ਮਾਨਾ ਬਾਦਸ਼ਾਹੀ। ਹੁਣ ਸੋਚੋਂ ਇਹ ਧੰਦਾ ਕਰੀਏ ਜਾਂ ਜਿਸਮਾਨੀ ਧੰਦਾ ਕਰ 2-4 ਸੌ ਕਮਾਈਏ।

ਬਾਬਾ ਕਹਿੰਦੇ ਹਨ ਜੇਕਰ ਕੋਈ ਹੁਸ਼ਿਆਰ ਬੱਚੀ ਹੋਵੇ ਤੇ ਮੈਂ ਉਹਨਾਂ ਦੇ ਮਿੱਤਰ ਸੰਬੰਧੀਆਂ ਨੂੰ ਵੀ ਦੇ ਸਕਦਾ ਹਾਂ, ਜਿਸ ਨਾਲ ਉਹਨਾਂ ਦਾ ਵੀ ਸ਼ਰੀਰ ਨਿਰਵਾਹ ਚੱਲਦਾ ਰਹੇ। ਪਰ ਬੱਚੀ ਚੰਗੀ ਹੋਵੇ, ਸਰਵਿਸਏਬਲ ਹੋਵੇ, ਅੰਦਰ ਬਾਹਰ ਸਾਫ਼ ਹੋਵੇ। ਬੋਲੀ ਦੀ ਬੜੀ ਮਿੱਠੀ ਹੋਵੇ । ਅਸਲ ਵਿੱਚ ਕੁਮਾਰੀ ਦੀ ਕਮਾਈ ਮਾਂ -ਬਾਪ ਖਾ ਨਹੀਂ ਸਕਦੇ। ਬਾਬਾ ਦੇ ਬਣਕੇ ਫਿਰ ਵੀ ਜਿਸਮਾਨੀ ਸਰਵਿਸ ਵਿੱਚ ਧਿਆਨ ਬਹੁਤ ਦੇਣਾ -ਇਹ ਤੇ ਡਿਸਰਿਗਾਰ੍ਡ ਹੋ ਗਿਆ। ਬਾਪ ਕਹਿੰਦੇ ਹਨ ਮਨੁੱਖ ਮਾਤਰ ਨੂੰ ਹੇਵਿਨ ਦਾ ਮਾਲਿਕ ਬਣਾਓ। ਬੱਚੇ ਫਿਰ ਜਿਸਮਾਨੀ ਸਰਵਿਸ ਵਿੱਚ ਮੱਥਾ ਮਾਰਨ। ਸਕੂਲ ਖੋਲ੍ਹਣਾ ਤਾਂ ਗੌਰਮਿੰਟ ਦਾ ਕੰਮ ਹੈ। ਹੁਣ ਬੱਚਿਆਂ ਨੂੰ ਬੁੱਧੀ ਨਾਲ ਕੰਮ ਲੈਣਾ ਹੈ। ਕਿਹੜੀ ਸਰਵਿਸ ਕਰੀਏ - ਈਸ਼ਵਰੀ ਗੌਰਮਿੰਟ ਦੀ ਜਾਂ ਉਸ ਗੌਰਮਿੰਟ ਦੀ? ਜਿਵੇਂ ਇਹ ਬਾਬਾ ਜਵਾਹਰਾਤਾਂ ਦਾ ਧੰਦਾ ਕਰਦੇ ਸੀ ਫਿਰ ਵੱਡੇ ਬਾਬਾ ਨੇ ਕਿਹਾ ਇਹ ਅਵਿਨਾਸ਼ੀ ਗਿਆਨ ਰਤਨਾਂ ਦਾ ਧੰਦਾ ਕਰਨਾ ਹੈ, ਇਸਨਾਲ ਤੁਸੀਂ ਇਹ ਬਣੋਗੇ। ਚਤੁਰਭੁੱਜ ਦਾ ਵੀ ਸਾਕਸ਼ਾਤਕਾਰ ਕਰਵਾ ਦਿੱਤਾ। ਹੁਣ ਉਹ ਵਿਸ਼ਵ ਦੀ ਬਾਦਸ਼ਾਹੀ ਲੈਣ ਜਾਂ ਇਹ ਕਰਨ। ਸਭ ਤੋਂ ਵਧੀਆ ਧੰਦਾ ਹੈ। ਭਾਵੇਂ ਕਮਾਈ ਵਧੀਆ ਸੀ ਪਰ ਬਾਬਾ ਨੇ ਇਸ ਵਿੱਚ ਪ੍ਰਵੇਸ਼ ਹੋਕੇ ਮਤ ਦਿੱਤੀ ਸੀ ਕੀ ਅਲਫ਼ ਅਤੇ ਬੇ ਨੂੰ ਯਾਦ ਕਰੋ। ਕਿੰਨਾ ਸਹਿਜ਼ ਹੈ। ਛੋਟੇ ਬੱਚੇ ਵੀ ਪੜ੍ਹ ਸਕਦੇ ਹਨ। ਸ਼ਿਵਬਾਬਾ ਤੇ ਹਰ ਬੱਚੇ ਨੂੰ ਸਮਝ ਸਕਦੇ ਹਨ। ਇਹ ਵੀ ਸਿੱਖ ਸਕਦੇ ਹਨ। ਇਹ ਹੈ ਬਾਹਰਯਾਮੀ, ਸ਼ਿਵਬਾਬਾ ਹਨ ਅੰਤਰਯਾਮੀ। ਇਹ ਬਾਬਾ ਵੀ ਹਰ ਇੱਕ ਦੀ ਸ਼ਕਲ ਤੋਂ, ਬੋਲ ਤੋਂ, ਐਕਟ ਤੋਂ ਸਭ ਕੁਝ ਸਮਝ ਸਕਦੇ ਹਨ। ਬੱਚੀਆਂ ਨੂੰ ਰੂਹਾਨੀ ਸਰਵਿਸ ਦਾ ਚਾਂਸ ਵੀ ਇੱਕ ਹੀ ਵਾਰ ਮਿਲਦਾ ਹੈ। ਹੁਣ ਦਿਲ ਵਿੱਚ ਆਉਣਾ ਚਾਹੀਦਾ ਹੈ ਕਿ ਅਸੀਂ ਮਨੁੱਖ ਨੂੰ ਦੇਵਤਾ ਬਣਾਈਏ ਜਾਂ ਕੰਡਿਆਂ ਨੂੰ ਕੰਡਾ ਬਣਾਈਏ? ਸੋਚੋ ਕੀ ਕਰਨਾ ਚਾਹੀਦਾ ਹੈ? ਨਿਰਾਕਾਰ ਭਗਵਾਨੁਵਾਚ - ਦੇਹ ਸਹਿਤ ਦੇਹ ਦੇ ਸਾਰੇ ਸੰਬੰਧਾਂ ਨੂੰ ਤੋੜੋ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਦੇ ਰਹੋ, ਬ੍ਰਹਮਾ ਦੇ ਤਨ ਨਾਲ ਬਾਪ ਬ੍ਰਾਹਮਣਾਂ ਨਾਲ ਹੀ ਗੱਲ ਕਰਦੇ ਹਨ। ਉਹ ਬ੍ਰਾਹਮਣ ਲੋਕ ਵੀ ਕਹਿੰਦੇ ਹਨ - ਬ੍ਰਾਹਮਣ ਦੇਵੀ ਦੇਵਤਾਏ ਨਮਾ, ਉਹ ਹਨ ਕੁੱਖ ਵੰਸ਼ਾਵਲੀ, ਤੁਸੀਂ ਹੋ ਮੁੱਖ ਵੰਸ਼ਾਵਲੀ। ਬਾਬਾ ਨੂੰ ਜਰੂਰ ਬ੍ਰਹਮਾ ਬੱਚਾ ਚਾਹੀਦਾ ਹੈ। ਕੁਮਾਰਕਾ ਦੱਸੋ ਬਾਬਾ ਨੂੰ ਕਿੰਨੀਆਂ ਬੱਚੀਆਂ ਹਨ? ਕਈ ਕਹਿੰਦੇ 600 ਕਰੋੜ, ਕਈ ਕਹਿੰਦੇ ਇੱਕ ਬ੍ਰਹਮਾ ਭਾਵੇਂ ਤੁਸੀਂ ਤ੍ਰਿਮੂਰਤੀ ਕਹਿੰਦੇ ਹੋ ਪਰ ਅਕੁਪੇਸ਼ਨ ਤੇ ਵੱਖਰਾ -ਵੱਖਰਾ ਹੈ ਨਾ। ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਨਿਕਲਿਆ। ਬ੍ਰਹਮਾ ਦੀ ਨਾਭੀ ਤੋਂ ਵਿਸ਼ਨੂੰ ਤਾਂ ਇੱਕ ਹੋ ਗਏ। ਵਿਸ਼ਨੂੰ 84 ਜਨਮ ਲੈਂਦੇ ਹਨ ਅਤੇ ਬ੍ਰਹਮਾ - ਗੱਲ ਤੇ ਇੱਕ ਹੀ ਹੈ। ਬਾਕੀ ਰਿਹਾ ਸ਼ੰਕਰ। ਇਵੇਂ ਤੇ ਨਹੀਂ ਸ਼ੰਕਰ ਸੋ ਸ਼ਿਵ ਹੁੰਦਾ ਹੈ। ਨਹੀਂ, ਤ੍ਰਿਮੂਰਤੀ ਕਿਹਾ ਜਾਂਦਾ ਹੈ। ਪਰ ਰਾਈਟਿਅਸ ਬੱਚੇ ਦੋ ਹੋਏ। ਇਹ ਸਭ ਗਿਆਨ ਦੀਆਂ ਗੱਲਾਂ ਹਨ।

ਤਾਂ ਬੱਚਿਆਂ ਦੇ ਲਈ ਇਹ ਸਰਵਿਸ ਕਰਨਾ ਚੰਗਾ ਹੈ ਜਾਂ ਮੈਟ੍ਰਿਕ ਆਦਿ ਪੜ੍ਹਨਾ ਚੰਗਾ ਹੈ? ਉੱਥੇ ਤਾਂ ਅਲਪਕਾਲ ਦਾ ਸੁਖ ਮਿਲੇਗਾ। ਥੋੜੀ ਤਨਖਾਹ ਮਿਲੇਗੀ। ਇੱਥੇ ਤਾਂ ਤੁਸੀਂ ਭਵਿੱਖ 21 ਜਨਮਾਂ ਦੇ ਲਈ ਮਾਲਾਮਾਲ ਹੋ ਸਕਦੇ ਹੋ। ਤਾਂ ਕੀ ਕਰਨਾ ਚਾਹੀਦਾ ਹੈ? ਕੰਨਿਆ ਤਾਂ ਨਿਰਬੰਧਨ ਹੈ। ਅਧਰ ਕੰਨਿਆ ਤੋਂ ਕੁੰਵਾਰੀ ਕੰਨਿਆਂ ਤਿੱਖੀ ਜਾ ਸਕਦੀ ਹੈ ਕਿਓਂਕਿ ਪਵਿੱਤਰ ਹੈ। ਮੰਮਾ ਵੀ ਕੁਮਾਰੀ ਸੀ ਨਾ। ਪੈਸੇ ਦੀ ਤਾਂ ਗੱਲ ਹੀ ਨਹੀਂ। ਕਿੰਨੀ ਤਿੱਖੀ ਗਈ ਤਾਂ ਫਾਲੋ ਕਰਨਾ ਚਾਹੀਦਾ ਹੈ ਖਾਸ ਕੰਨਿਆਵਾਂ ਨੂੰ। ਕੰਡਿਆਂ ਨੂੰ ਫੁੱਲ ਬਨਾਵੋ। ਈਸ਼ਵਰੀਏ ਪੜ੍ਹਾਈ ਦੀ ਚਾਂਸ ਲੈਣ ਜਾਂ ਉਸ ਪੜ੍ਹਾਈ ਦਾ? ਕੰਨਿਆਵਾਂ ਦਾ ਸੈਮੀਨਾਰ ਕਰਨਾ ਚਾਹੀਦਾ ਹੈ। ਮਾਤਾਵਾਂ ਨੂੰ ਤਾਂ ਪਤੀ ਆਦਿ ਯਾਦ ਪੈਂਦਾ ਹੈ। ਸੰਨਿਆਸੀਆਂ ਨੂੰ ਵੀ ਯਾਦ ਬਹੁਤ ਪੈਂਦਾ ਰਹਿੰਦਾ ਹੈ। ਕੰਨਿਆਵਾਂ ਨੂੰ ਤਾਂ ਸੀੜੀ ਚੜ੍ਹਨੀ ਨਹੀਂ ਚਾਹੀਦੀ। ਸੰਗ ਦਾ ਰੰਗ ਬਹੁਤ ਲੱਗ ਜਾਂਦਾ ਹੈ। ਕੋਈ ਵੱਡੇ ਆਦਮੀ ਦਾ ਬੱਚਾ ਵੇਖ ਦਿਲ ਲਗ ਗਈ, ਸ਼ਾਦੀ ਹੋ ਗਈ। ਖੇਲ੍ਹ ਖਤਮ। ਸੈਂਟਰ ਤੋਂ ਸੁਣਕੇ ਬਾਹਰ ਜਾਂਦੇ ਹਨ ਤਾਂ ਖੇਲ੍ਹ ਖਤਮ ਹੋ ਜਾਂਦਾ ਹੈ। ਇਹ ਹੈ ਮਧੂਬਨ। ਇੱਥੇ ਅਜਿਹੇ ਵੀ ਬਹੁਤ ਆਉਂਦੇ ਹਨ, ਕਹਿੰਦੇ ਹਨ ਅਸੀਂ ਜਾਕੇ ਸੈਂਟਰ ਖੋਲਾਂਗੇ। ਬਾਹਰ ਜਾਕੇ ਗੁੰਮ ਹੋ ਜਾਂਦੇ ਹਨ। ਇੱਥੇ ਗਿਆਨ ਦਾ ਗਰਭ ਧਾਰਨ ਕਰਦੇ ਹਨ, ਬਾਹਰ ਜਾਨ ਨਾਲ ਨਸ਼ਾ ਗੁੰਮ ਹੋ ਜਾਂਦਾ ਹੈ। ਮਾਇਆ ਆਪੋਜੀਸ਼ਨ ਬਹੁਤ ਕਰਦੀ ਹੈ। ਮਾਇਆ ਵੀ ਕਹਿੰਦੀ ਹੈ ਵਾਹ! ਇਸਨੇ ਬਾਬਾ ਨੂੰ ਪਹਿਚਾਨਿਆ ਹੈ ਫਿਰ ਵੀ ਬਾਬਾ ਨੂੰ ਯਾਦ ਨਹੀਂ ਕਰਦੇ ਤਾਂ ਮੈਂ ਵੀ ਘਸੁੰਨ ਮਾਰਾਂਗੀ। ਇਵੇਂ ਨਹੀਂ ਕਹੋ ਕਿ ਬਾਬਾ ਤੁਸੀਂ ਮਾਇਆ ਨੂੰ ਕਹੋ ਸਾਨੂੰ ਘਸੁੰਨ ਨਾ ਮਾਰੇ। ਯੁੱਧ ਦਾ ਮੈਦਾਨ ਹੈ ਨਾ। ਇੱਕ ਪਾਸੇ ਹੈ ਰਾਵਣ ਦੀ ਸੈਨਾ, ਦੂਜੇ ਪਾਸੇ ਹੈ ਰਾਮ ਦੀ ਸੈਨਾ। ਬਹਾਦੁਰ ਬਣ ਰਾਮ ਦੇ ਪਾਸੇ ਜਾਣਾ ਚਾਹੀਦਾ ਹੈ। ਆਸੁਰੀ ਸੰਪਰਦਾਏ ਨੂੰ ਹੀ ਦੈਵੀ ਸੰਪਰਦਾਏ ਬਣਾਉਣ ਦਾ ਧੰਧਾ ਕਰਨਾ ਹੈ। ਜਿਸਮਾਨੀ ਪੜ੍ਹਾਈ ਤੁਸੀਂ ਜਿਨ੍ਹਾਂ ਨੂੰ ਪੜ੍ਹਾਓਂਗੇ ਜਦ ਤੱਕ ਉਹ ਪੜ੍ਹਕੇ ਵੱਡੇ ਹੋਣ ਉਦੋਂ ਤੱਕ ਵਿਨਾਸ਼ ਵੀ ਸਾਹਮਣੇ ਆ ਜਾਵੇਗਾ। ਆਸਾਰ ਵੀ ਤੁਸੀਂ ਵੇਖ ਰਹੇ ਹੋ। ਬਾਬਾ ਨੇ ਸਮਝਾਇਆ ਹੈ ਦੋਨੋਂ ਕ੍ਰਿਸ਼ਚਨ ਭਰਾ - ਭਰਾ ਆਪਸ ਵਿੱਚ ਮਿਲ ਜਾਣ ਤਾਂ ਲੜਾਈ ਹੋ ਨਾ ਸਕੇ। ਪਰ ਭਾਵੀ ਇਵੇਂ ਨਹੀਂ ਹੈ। ਉਨ੍ਹਾਂ ਨੂੰ ਸਮਝ ਵਿਚ ਹੀ ਨਹੀਂ ਆਉਂਦਾ ਹੈ। ਹੁਣ ਤੁਸੀਂ ਬੱਚੇ ਯੋਗਬਲ ਨਾਲ ਰਾਜਧਾਨੀ ਸਥਾਪਨ ਕਰ ਰਹੇ ਹੋ। ਇਹ ਹੈ ਸ਼ਿਵ ਸ਼ਕਤੀ ਸੈਨਾ। ਜੋ ਸ਼ਿਵਬਾਬਾ ਤੋਂ ਭਾਰਤ ਦਾ ਪ੍ਰਾਚੀਨ ਗਿਆਨ ਅਤੇ ਯੋਗ ਸਿੱਖ ਕੇ ਭਾਰਤ ਨੂੰ ਹੀਰੇ ਵਰਗਾ ਬਣਾਉਂਦੇ ਹੋ। ਬਾਪ ਕਲਪ ਦੇ ਬਾਦ ਹੀ ਆਕੇ ਪਤਿਤਾਂ ਨੂੰ ਪਾਵਨ ਬਣਾਉਂਦੇ ਹਨ। ਤੁਸੀਂ ਸਭ ਰਾਵਣ ਦੀ ਜੇਲ ਵਿੱਚ ਹੋ। ਸ਼ੋਕ ਵਾਟਿਕਾ ਵਿੱਚ ਹੋ, ਸਭ ਦੁਖੀ ਹੋ। ਫਿਰ ਰਾਮ ਆਕੇ ਸਭ ਨੂੰ ਛੁਡਾਏ ਅਸ਼ੋਕ ਵਾਟਿਕਾ ਸ੍ਵਰਗ ਵਿੱਚ ਲੈ ਜਾਂਦੇ ਹਨ। ਸ਼੍ਰੀਮਤ ਕਹਿੰਦੀ ਹੈ - ਕੰਡਿਆਂ ਨੂੰ ਫੁੱਲ, ਮਨੁੱਖ ਨੂੰ ਦੇਵਤਾ ਬਣਾਓ। ਤੁਸੀਂ ਮਾਸਟਰ ਦੁੱਖ ਹਰਤਾ ਸੁਖ ਕਰਤਾ ਹੋ। ਇਹ ਹੀ ਧੰਧਾ ਕਰਨਾ ਚਾਹੀਦਾ ਹੈ। ਸ਼੍ਰੀਮਤ ਤੇ ਚੱਲਣ ਨਾਲ ਹੀ ਤੁਸੀਂ ਸ਼੍ਰੇਸ਼ਠ ਬਣੋਂਗੇ, ਬਾਪ ਤਾਂ ਰਾਏ ਦਿੰਦੇ ਹਨ। ਹੁਣ ਬਾਪ ਕਹਿੰਦੇ ਹਨ ਅਰਜੀ ਸਾਡੀ ਮਰਜੀ ਤੁਹਾਡੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਰਵਿਸਏਬਲ ਬਣਨ ਦੇ ਲਈ ਅੰਦਰ ਬਾਹਰ ਸਾਫ ਬਣਨਾ ਹੈ। ਮੁੱਖ ਤੋਂ ਬਹੁਤ ਮਿੱਠੇ ਬੋਲ ਬੋਲਣੇ ਹਨ। ਦੇਹ ਸਹਿਤ ਦੇਹ ਦੇ ਸਭ ਸੰਬੰਧਾਂ ਤੋਂ ਬੁੱਧੀਯੋਗ ਹਟਾਉਣਾ ਹੈ। ਸੰਗ ਤੋਂ ਆਪਣੀ ਸੰਭਾਲ ਕਰਨੀ ਹੈ।

2. ਬਾਪ ਸਮਾਨ ਮਾਸਟਰ ਦੁੱਖ ਹਰਤਾ ਸੁੱਖ ਕਰਤਾ ਬਣਨਾ ਹੈ। ਰੂਹਾਨੀ ਕਮਾਈ ਕਰਨੀ ਹੈ। ਰੂਹਾਨੀ ਬਾਪ ਦੀ ਮਤ ਤੇ ਰੂਹਾਨੀ ਸੋਸ਼ਲ ਵਰ੍ਕ੍ਰ੍ਰ ਬਣਨਾ ਹੈ।

ਵਰਦਾਨ:-
"ਮੈਂ ਅਤੇ ਮੇਰਾ ਬਾਬਾ" ਇਸ ਵਿਧੀ ਦਵਾਰਾ ਜੀਵਨਮੁਕਤ ਸਥਿਤੀ ਦਾ ਅਨੁਭਵ ਕਰਨ ਵਾਲੇ ਸਹਿਜਯੋਗੀ ਭਵ

ਬ੍ਰਾਹਮਣ ਬਣਨਾ ਮਤਲਬ ਦੇਹ, ਸੰਬੰਧ ਅਤੇ ਸਾਧਨਾਂ ਦੇ ਬੰਧਨ ਤੋਂ ਮੁਕਤ ਹੋਣਾ। ਦੇਹ ਦੇ ਸੰਬੰਧੀਆਂ ਦਾ ਦੇਹ ਦੇ ਨਾਤੇ ਤੋਂ ਸੰਬੰਧ ਨਹੀਂ ਪਰ ਆਤਮਿਕ ਸੰਬੰਧ ਹੈ। ਜੇਕਰ ਕੋਈ ਕਿਸੀ ਦੇ ਵਸ਼, ਪਰਵਸ਼ ਹੋ ਜਾਂਦੇ ਹਨ ਤਾਂ ਬੰਧਨ ਹੈ, ਪਰ ਬ੍ਰਾਹਮਣ ਮਤਲਬ ਜੀਵਨਮੁਕਤ। ਜਦ ਤੱਕ ਕਮਰਇੰਦਰੀਆਂ ਦਾ ਆਧਾਰ ਹੈ ਉਦੋਂ ਤੱਕ ਕਰਮ ਤਾਂ ਕਰਨਾ ਹੀ ਹੈ ਪਰ ਕਰਮਬੰਧਨ ਨਹੀਂ, ਕਰਮ - ਸੰਬੰਧ ਹੈ। ਇਵੇਂ ਜੋ ਮੁਕਤ ਹੈ ਉਹ ਹਮੇਸ਼ਾ ਸਫਲਤਾਮੂਰਤ ਹੈ। ਇਸ ਦਾ ਸਹਿਜ ਸਾਧਨ ਹੈ - ਮੈਂ ਅਤੇ ਮੇਰਾ ਬਾਬਾ। ਇਹ ਹੀ ਯਾਦ ਸਹਿਜਯੋਗੀ, ਸਫਲਤਾਮੂਰਤ ਅਤੇ ਬੰਧਨਮੁਕਤ ਬਣਾ ਦਿੰਦੀ ਹੈ।

ਸਲੋਗਨ:-
ਮੈਂ ਅਤੇ ਮੇਰੇਪਨ ਦੀ ਅਲਾਏ (ਖਾਦ) ਨੂੰ ਸਮਾਪਤ ਕਰਨਾ ਹੀ ਰੀਯਲ ਗੋਲ੍ਡ ਬਣਨਾ ਹੈ।

"ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ"

ਇਹ ਜੋ ਮਨੁੱਖ ਗੀਤ ਗਾਉਂਦੇ ਹਨ ਓ ਗੀਤਾ ਦੇ ਭਗਵਾਨ ਆਪਣਾ ਵਚਨ ਨਿਭਾਉਣ ਆ ਜਾਓ। ਹੁਣ ਉਹ ਖ਼ੁਦ ਗੀਤਾ ਦਾ ਭਗਵਾਨ ਆਪਣਾ ਕਲਪ ਪਹਿਲੇ ਵਾਲਾ ਵਚਨ ਪਾਲਣ ਕਰਨ ਦੇ ਲਈ ਆਏ ਹਨ ਅਤੇ ਕਹਿੰਦੇ ਹਨ ਹੇ ਬੱਚੇ, ਜਦ ਭਾਰਤ ਤੇ ਅਤੀ ਧਰਮ ਗਲਾਨੀ ਹੁੰਦੀ ਹੈ ਤਾਂ ਮੈਂ ਇਸੇ ਸਮੇਂ ਆਪਣਾ ਅੰਜਾਮ ਪਾਲਣ ਕਰਨ (ਵਾਇਦਾ ਨਿਭਾਉਣ) ਦੇ ਲਈ ਜਰੂਰ ਆਉਂਦਾ ਹਾਂ। ਹੁਣ ਮੇਰੇ ਆਉਣ ਦਾ ਇਹ ਮਤਲਬ ਨਹੀਂ ਕਿ ਮੈਂ ਕੋਈ ਯੁਗੇ ਯੁਗੇ ਆਉਂਦਾ ਹਾਂ। ਸਾਰੇ ਯੁਗਾਂ ਵਿੱਚ ਤਾਂ ਕੋਈ ਧਰਮ ਗਲਾਨੀ ਨਹੀਂ ਹੁੰਦੀ, ਧਰਮ ਗਲਾਨੀ ਹੁੰਦੀ ਹੀ ਹੈ ਕਲਯੁਗ ਵਿੱਚ, ਤਾਂ ਪਰਮਾਤਮਾ ਕਲਯੁਗ ਦੇ ਅੰਤ ਸਮੇਂ ਵਿੱਚ ਆਉਂਦਾ ਹੈ। ਅਤੇ ਕਲਯੁਗ ਫਿਰ ਕਲਪ ਕਲਪ ਆਉਂਦਾ ਹੈ, ਤਾਂ ਜਰੂਰ ਉਹ ਕਲਪ ਕਲਪ ਆਉਂਦਾ ਹੈ। ਕਲਪ ਵਿੱਚ ਫਿਰ ਚਾਰ ਯੁਗ ਹਨ, ਉਸ ਨੂੰ ਹੀ ਕਲਪ ਕਹਿੰਦੇ ਹਨ। ਅੱਧਾਕਲਪ ਸਤਿਯੁਗ ਤ੍ਰੇਤਾ ਵਿੱਚ ਸਤੋਪ੍ਰਧਾਨ ਹਨ, ਉੱਥੇ ਪ੍ਰਮਾਤਮਾ ਦੇ ਆਉਣ ਦੀ ਕੋਈ ਜਰੂਰਤ ਨਹੀਂ ਅਤੇ ਦਵਾਪਰ ਯੁਗ ਤੋਂ ਤਾਂ ਫਿਰ ਦੂਜੇ ਧਰਮਾਂ ਦੀ ਸ਼ੁਰੂਆਤ ਹੈ, ਉਸ ਸਮੇਂ ਵੀ ਅਤਿ ਧਰਮ ਗਲਾਨੀ ਨਹੀਂ ਹੈ ਇਸ ਤੋਂ ਸਿੱਧ ਹੈ ਕਿ ਪਰਮਾਤਮਾ ਤਿੰਨਾਂ ਯੁਗਾਂ ਵਿੱਚ ਤਾਂ ਆਉਂਦਾ ਹੀ ਨਹੀਂ ਹੈ, ਬਾਕੀ ਰਿਹਾ ਕਲਯੁਗ, ਉਸ ਦੇ ਅੰਤ ਵਿੱਚ ਅਤਿ ਧਰਮ ਗਲਾਨੀ ਹੁੰਦੀ ਹੈ। ਉਸੀ ਸਮੇਂ ਪਰਮਾਤਮਾ ਆਕੇ ਅਧਰਮ ਵਿਨਾਸ਼ ਕਰ ਸਤ ਧਰਮ ਦੀ ਸਥਾਪਨਾ ਕਰਦੇ ਹਨ। ਜੇਕਰ ਦਵਾਪਰ ਵਿੱਚ ਆਇਆ ਹੁੰਦਾ ਤਾਂ ਫਿਰ ਦਵਾਪਰ ਦੇ ਬਾਦ ਸਤਿਯੁਗ ਹੋਣਾ ਚਾਹੀਦਾ ਹੈ ਫਿਰ ਕਲਯੁਗ ਕਿਓਂ? ਇਵੇਂ ਤਾਂ ਨਹੀਂ ਕਹਾਂਗੇ ਪਰਮਾਤਮਾ ਨੇ ਘੋਰ ਕਲਯੁਗ ਦੀ ਸਥਾਪਨਾ ਕੀਤੀ, ਹੁਣ ਇਹ ਤਾਂ ਗੱਲ ਨਹੀਂ ਹੋ ਸਕਦੀ ਇਸਲਈ ਪਰਮਾਤਮਾ ਕਹਿੰਦੇ ਹਨ ਮੈਂ ਇੱਕ ਹਾਂ ਅਤੇ ਇੱਕ ਹੀ ਵਾਰੀ ਆਕੇ ਅਧਰਮ ਅਤੇ ਕਲਯੁਗ ਦਾ ਵਿਨਾਸ਼ ਕਰ ਸਤਿਯੁਗ ਦੀ ਸਥਾਪਨਾ ਕਰਦਾ ਹਾਂ ਤਾਂ ਮੇਰੇ ਆਉਣ ਦਾ ਸਮੇਂ ਸੰਗਮਯੁਗ ਹੈ। ਅੱਛਾ - ਓਮ ਸ਼ਾਂਤੀ।