10.06.22        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸਦਾ ਇਸ ਨਸ਼ੇ ਵਿੱਚ ਰਹੋ ਕਿ ਗਿਆਨ ਸਾਗਰ ਬਾਪ ਦੀ ਗਿਆਨ ਵਰਖਾ ਸਾਡੇ ਉਪਰ ਹੋ ਰਹੀ ਹੈ, ਜਿਸ ਨਾਲ ਅਸੀਂ ਪਾਵਨ ਬਣ ਆਪਣੇ ਵੱਡੇ ਘਰ ਜਾਵਾਂਗੇ"

ਪ੍ਰਸ਼ਨ:-
ਤੁਸੀਂ ਬੱਚਿਆਂ ਨੂੰ ਨਿਸ਼ਚੇ ਕਿਸ ਆਧਾਰ ਨਾਲ ਹੋਰ ਵੀ ਪੱਕਾ ਹੁੰਦਾ ਜਾਏਗਾ?

ਉੱਤਰ:-
ਦੁਨੀਆਂ ਵਿੱਚ ਜਿੰਨੇ ਹੰਗਾਮੇ ਵੱਧਣਗੇ, ਤੁਹਾਡੇ ਦੇਵੀ ਝਾੜ ਵਿੱਚ ਵ੍ਰਿਧੀ ਹੋਵੇਗੀ, ਓਨੀ ਪੁਰਾਣੀ ਦੁਨੀਆਂ ਤੋਂ ਦਿਲ ਹੱਟਦੀ ਜਾਏਗੀ ਅਤੇ ਤੁਹਾਡਾ ਨਿਸ਼ਚੇ ਪੱਕਾ ਹੁੰਦਾ ਜਾਏਗਾ। ਵਿਹੰਗ ਮਾਰਗ ਦੀ ਸਰਵਿਸ ਹੁੰਦੀ ਜਾਏਗੀ, ਧਾਰਣਾ ਤੇ ਅਟੇੰਸ਼ਨ ਦਿੰਦੇ ਜਾਓਗੇ ਤਾਂ ਬੁੱਧੀ ਦਾ ਹੌਸਲਾ ਵਧਦਾ ਜਾਏਗਾ। ਅਪਾਰ ਖੁਸ਼ੀ ਵਿੱਚ ਰਹੋਂਗੇ।

ਓਮ ਸ਼ਾਂਤੀ
ਬੱਚਿਆਂ ਨੂੰ ਰੋਜ਼ ਕਹਿਣ ਦੀ ਲੋੜ ਨਹੀਂ ਰਹਿੰਦੀ ਕਿ ਸ਼ਿਵਬਾਬਾ ਨੂੰ ਯਾਦ ਕਰੋ। ਬੱਚੇ ਜਾਣਦੇ ਹਨ ਅਸੀਂ ਸ਼ਿਵਬਾਬਾ ਦੀ ਸੰਤਾਨ ਹਾਂ। ਕਹਿਣ ਦੀ ਲੋੜ ਨਹੀਂ ਰਹਿੰਦੀ। ਸ਼ਿਵਬਾਬਾ ਸਾਨੂੰ ਇਸ ਦਵਾਰਾ ਪੜ੍ਹਾਉਂਦੇ ਹਨ, ਇਹ ਹੈ ਗਿਆਨ ਸਾਗਰ ਦੇ ਗਿਆਨ ਦੀ ਬਾਰਿਸ਼। ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਗਿਆਨ ਸਾਗਰ ਦੀ ਹੁਣ ਸਾਡੇ ਉਪਰ ਬਾਰਿਸ਼ ਹੋ ਰਹੀ ਹੈ। ਜੋ ਬ੍ਰਾਹਮਣ ਬਣਦੇ ਹਨ ਉਹਨਾਂ ਤੇ ਮੈਂ ਗਿਆਨ ਦੀ ਬਾਰਿਸ਼ ਕਰਦਾ ਹਾਂ, ਬੱਚਿਆਂ ਦੇ ਸਮੁੱਖ ਹੰਦਾ ਹਾਂ। ਹੁਣ ਬੱਚਿਆਂ ਦੇ ਸਮੁੱਖ ਬੈਠੇ ਹਨ। ਬਾਬਾ ਘੜੀ - ਘੜੀ ਸਮੁੱਖ ਹੋਣ ਦਾ ਨਸ਼ਾ ਚੜਾਉਂਦੇ ਹਨ। ਮਾਇਆ ਫਿਰ ਨਸ਼ਾ ਉਤਾਰ ਦਿੰਦੀ ਹੈ। ਕਿਸੇਦਾ ਪੂਰਾ ਉਤਾਰ ਦਿੰਦੀ, ਕਿਸੇ ਦਾ ਘੱਟ। ਬੱਚੇ ਜਾਣਦੇ ਹਨ - ਅਸੀਂ ਆਏ ਹਾਂ ਸਾਗਰ ਦੇ ਪਾਸ ਰਿਫਰੇਸ਼ ਹੋਣ ਮਤਲਬ ਮੁਰਲੀ ਦੀ ਪੁਆਇੰਟਸ ਧਾਰਣ ਕਰ ਡਾਇਰੈਕਸ਼ਨ ਲੈਣ। ਅਸੀਂ ਉਹਨਾਂ ਦੇ ਸਾਹਮਣੇ ਬੈਠੇ ਹਾਂ। ਇਸ ਗਿਆਨ ਸਾਗਰ ਦੀ ਵਰਖਾ ਇੱਕ ਵਾਰ ਹੀ ਹੁੰਦੀ ਹੈ। ਬਾਪ ਆਉਂਦੇ ਹੀ ਹਨ ਪਤਿਤਾਂ ਨੂੰ ਪਾਵਨ ਬਣਾਉਣ। ਮਹਿਮਾ ਵੀ ਇਵੇਂ ਗਾਉਂਦੇ ਹਨ ਹੇ ਪਤਿਤ -ਪਾਵਨਸਤਿਯੁਗ ਵਿੱਚ ਤੇ ਇਵੇਂ ਨਹੀਂ ਪੁਕਾਰਦੇ। ਉੱਥੇ ਤਾਂ ਗਿਆਨ ਸਾਗਰ ਦੀ ਗਿਆਨ ਬਾਰਿਸ਼ ਨਾਲ ਪਾਵਨ ਬਣੇ ਹੋਏ ਹਨ, ਗਿਆਨ ਦੇ ਨਾਲ ਫਿਰ ਵੈਰਾਗ ਵੀ ਹੈ। ਕਿਸ ਚੀਜ਼ ਦਾ? ਪੁਰਾਣੀ ਪਤਿਤ ਦੁਨੀਆਂ ਦਾ ਬੁੱਧੀ ਤੋਂ ਵੈਰਾਗ ਆਉਂਦਾ ਹੈ। ਬੱਚੇ ਬੁੱਧੀ ਨਾਲ ਜਾਣਦੇ ਹਨ ਕਿ ਹੁਣ ਅਸੀਂ ਨਵੀਂ ਦੁਨੀਆਂ ਵਿੱਚ ਜਾਂਦੇ ਹਾਂ। ਪੁਰਾਣੀ ਦੁਨੀਆਂ ਨੂੰ ਛੱਡਣਾ ਹੈ - ਇਸਨੂੰ ਵੈਰਾਗ ਅੱਖਰ ਕਹਿ ਦਿੱਤਾ ਹੈ। ਜਿਵੇਂ ਬਾਬਾ ਨਵਾਂ ਮਕਾਨ ਬਣਾਉਂਦੇ ਹਨ ਤਾਂ ਪੁਰਾਣੇ ਨਾਲ ਬੁੱਧੀਯੋਗ ਹੱਟਕੇ ਨਵੇਂ ਨਾਲ ਲੱਗ ਜਾਂਦਾ ਹੈ। ਸਮਝਦੇ ਹਨ ਪੁਰਾਣਾ ਖ਼ਲਾਸ ਹੋਵੇ ਤਾਂ ਅਸੀਂ ਨਵੇਂ ਵਿੱਚ ਜਾਈਏ। ਬੱਚੇ ਵੀ ਅੰਦਰ ਵਿੱਚ ਕਹਿੰਦੇ ਹੋਣਗੇ ਜਲਦੀ - ਜਲਦੀ ਸਵਰਗ ਦੀ ਸਥਾਪਣਾ ਹੋ ਜਾਏ, ਤਾਂ ਅਸੀਂ ਆਪ੍ਣੇ ਘਰ ਜਾਈਏ। ਸੁਖੀ ਹੋ ਜਾਈਏ। ਪਹਿਲੇ -ਪਹਿਲੇ ਸਾਜਨ ਦੇ ਨਾਲ ਘਰ ਜਾਣਗੇ। ਇਹ ਪਿਅਰਘਰ ਹੈ, ਇਹ ਛੋਟਾ, ਉਹ ਵੱਡੇ ਬਾਬਾ ਦਾ ਘਰ ਵੱਡਾ ਹੈ। ਤੁਸੀਂ ਜਾਣਦੇ ਹੋ ਉਹ ਤੇ ਸਭ ਆਤਮਾਵਾਂ ਦਾ ਘਰ ਹੈ। ਇਹ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਅੱਗੇ ਤੇ ਹਨ੍ਹੇਰਾ ਸੀ, ਹੁਣ ਸੋਝਰਾ ਹੈ। ਇਹ ਵੀ ਸਮਝਦੇ ਹੋ ਕਿ ਗਿਆਨ ਤੇ ਸਭ ਨਹੀਂ ਲੈਣਗੇ। ਘਰ ਤੇ ਸਭ ਜਾਣਗੇ ਜਰੂਰ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਹੁਣ ਅਸੀਂ ਆਪਣੇ ਘਰ ਜਾ ਰਹੇ ਹਾਂ। ਸ਼੍ਰੀਮਤ ਤੇ ਲਾਇਕ ਬਣ ਰਹੇ ਹਾਂ। ਸਵਰਗ ਦੇ ਲਾਇਕ ਬਣਨਾ ਹੈ। ਇੱਕ ਤੇ ਮੈਨੂੰ ਯਾਦ ਕਰੋ ਤੇ ਵਿਕਰਮ ਵਿਨਾਸ਼ ਹੋ ਜਾਣ, ਦੂਸਰਾ ਚੱਕਰ ਨੂੰ ਫਿਰਾਓ। ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ, ਇਸਦੀ ਆਯੂ ਕਿੰਨੀ ਹੈ। ਕੌਣ ਕਦੋਂ ਆਉਂਦੇ ਹਨ, ਇਹ ਸਾਰਾ ਬਾਪ ਬੈਠ ਸਮਝਾਉਂਦੇ ਹਨ। ਇਹ ਜੋ ਕਹਿੰਦੇ ਹਨ ਮਨੁੱਖ 84 ਲੱਖ ਜਨਮ ਲੈਂਦੇ ਹਨ ਤਾਂ ਕੀ ਸਾਰੇ ਲੈਂਦੇ ਹਨ? ਹੁਣ ਤੁਸੀਂ ਜਾਣਦੇ ਹੋ 84 ਜਨਮ ਹੁੰਦੇ ਹਨ, ਉਹਨਾਂ ਦਾ ਵੀ ਹਿਸਾਬ ਹੈ। ਸਭ ਤੇ 84 ਜਨਮ ਵੀ ਨਹੀਂ ਲੈਣਗੇ। ਸ਼ੁਰੂ ਤੋਂ ਲੈਕੇ ਪੁਨਰਜਨਮ ਵਿੱਚ ਆਉਂਦੇ ਰਹਿੰਦੇ ਹਨ। ਪਿਛਾੜੀ ਵਿੱਚ ਕਿਸੇ ਦੇ ਇੱਕ ਦੋ ਜਨਮ ਵੀ ਹੁੰਦੇ ਹਨ। ਪਹਿਲੇ - ਪਹਿਲੇ ਜੋ ਆਉਣਗੇ ਉਹ 84 ਜਨਮ ਲੈਣਗੇ। ਜਿਵੇਂ ਮਿਸਾਲ ਇਹ ਲਕਸ਼ਮੀ - ਨਾਰਾਇਣ ਹਨ, ਮਨੁੱਖ ਭਾਵੇਂ ਇਹਨਾਂ ਦੇ ਮੰਦਿਰ ਵਿੱਚ ਜਾਂਦੇ ਹਨ ਪਰ ਕੁੱਝ ਵੀ ਪਤਾ ਨਹੀਂ ਹੈ। ਬਸ ਕਹਿਣਗੇ ਭਗਵਾਨ ਭਗਵਤੀ ਦਾ ਦਰਸ਼ਨ ਕਰਨ ਜਾਂਦੇ ਹਾਂ। ਪਰ ਇਹਨਾਂ ਦੀ ਇਹ ਰਾਜਧਾਨੀ ਕਿਵੇਂ ਸਥਾਪਣ ਹੋਈ, ਇਹ ਕੁਝ ਵੀ ਨਹੀਂ ਜਾਣਦੇ ਹਨ। ਜਿਸਦੀ ਪੂਜਾ ਕਰਦੇ ਉਹਨਾਂ ਦੇ ਆਕੁਪੇਸ਼ਨ ਨੂੰ ਨਹੀਂ ਜਾਣਦੇ ਤੇ ਉਹ ਪੂਜਾ ਕਿਸ ਕੰਮ ਦੀ! ਇਸਲਈ ਇਸਨੂੰ ਕਿਹਾ ਜਾਂਦਾ ਹੈ ਅੰਧਸ਼ਰਧਾ। ਜਪ ਤਪ ਤੀਰਥ ਆਦਿ ਕਰਦੇ ਹਨ, ਸਮਝਦੇ ਹਨ ਇਸਨਾਲ ਭਗਵਾਨ ਨੂੰ ਪਾਉਣ ਦਾ ਰਸਤਾ ਮਿਲਦਾ ਹੈ। ਪਰ ਇਸਨਾਲ ਕੋਈ ਵੀ ਭਗਵਾਨ ਮਿਲ ਨਹੀਂ ਸਕਦਾ। ਸਮਝੋਂ ਇੱਥੇ ਵੀ ਕੋਈ - ਕੋਈ ਆਉਂਦੇ ਹਨ, ਜਗਤ ਅੰਬਾ ਦੇ ਮੰਦਿਰਾਂ ਵਿੱਚ ਆਉਂਦੇ ਹੋ ਦਰਸ਼ਣ ਕਰਨ। ਬਾਬਾ ਸਮਝਣਗੇ ਇਹਨਾਂ ਦੀ ਬੁੱਧੀ ਵਿੱਚ ਕੁੱਝ ਬੈਠਿਆ ਨਹੀਂ ਹੈ। ਤੁਹਾਡੀਆਂ ਤੇ ਸਭ ਮਨੋਕਾਮਣਾਵਾਂ ਪੂਰੀਆਂ ਹੋ ਰਹੀਆਂ ਹਨ ਨਾ। ਜਗਤ ਅੰਬਾ ਦਾ ਪਾਰ੍ਟ ਐਕੁਰੇਟ ਚੱਲ ਰਿਹਾ ਹੈ। ਬਰੋਬਰ ਜਗਤ ਅੰਬਾ ਦਾ ਪਾਰ੍ਟ ਉੱਚਾ ਹੈ। ਪਹਿਲੇ ਲਕਸ਼ਮੀ ਪਿੱਛੇ ਨਾਰਾਇਣ। ਤੁਹਾਡਾ ਇਹ ਅੰਤਿਮ ਜਨਮ ਹੈ। ਹਿਸਾਬ - ਕਿਤਾਬ ਇਥੋ ਤੋਂ ਚੁਕਤੁ ਹੋਣਾ ਹੈ। ਕਰਮ ਦਾ ਭੋਗ ਭੋਗਕੇ ਛੁੱਟਣਾ ਹੈ ਅਤੇ ਬਾਪ ਦੀ ਯਾਦ ਵਿੱਚ ਰਹਿਣਾ ਹੈ। ਅਸਲ ਵਿੱਚ ਬੱਚਿਆਂ ਨੂੰ ਯਾਦ ਕਰਨਾ ਇੱਕ ਬਾਪ ਨੂੰ ਹੀ ਹੈ। ਦੇਹਧਾਰੀ ਨੂੰ ਯਾਦ ਕੀਤਾ ਤੇ ਉਹ ਟਾਇਮ ਵੇਸ੍ਟ ਹੋ ਜਾਏਗਾ। ਇਵੇਂ ਤੇ ਨਹੀਂ ਹੋ ਸਕਦਾ ਕਿ ਕੋਈ ਨਿਰੰਤਰ ਯਾਦ ਕਰੇ। ਅਜਿਹੀ ਕੋਈ ਚੀਜ਼ ਨਹੀਂ ਜਿਸ ਨੂੰ ਨਿਰੰਤਰ ਯਾਦ ਕੀਤਾ ਜਾਏ। ਇਸਤਰੀ ਪਤੀ ਨੂੰ ਨਿਰੰਤਰ ਯਾਦ ਕਰ ਨਾ ਸਕੇ। ਜਰੂਰ ਖਾਣਾ ਬਣਾਏਗੀ, ਬੱਚਿਆਂ ਦੀ ਸੰਭਾਲ ਕਰੇਗੀ ਤੇ ਪਤੀ ਥੋੜ੍ਹੀ ਹੀ ਯਾਦ ਆਏਗਾ। ਇੱਥੇ ਤਾਂ ਤੁਹਾਨੂੰ ਨਿਰੰਤਰ ਯਾਦ ਕਰਨ ਦਾ ਅਭਿਆਸ ਕਰਨਾ ਹੈ। ਤਾਂਕਿ ਪਿਛਾੜੀ ਵਿੱਚ ਅਜਿਹੀ ਅਵਸਥਾ ਹੋਵੇ ਕਿ ਇੱਕ ਬਾਪ ਦੀ ਯਾਦ ਰਹੇ, ਬੜ੍ਹਾ ਭਾਰੀ ਇਮਤਿਹਾਨ ਹੈ। 8 ਰਤਨਾਂ ਦੀ ਵੀ ਬਹੁਤ ਮਹਿਮਾ ਹੈ। ਕਿਸੇ ਨੂੰ ਗ੍ਰਹਿਚਾਰੀ ਬੈਠਦੀ ਹੈ ਤਾਂ 8 ਰਤਨਾਂ ਦੀ ਅੰਗੂਠੀ ਪਾਉਂਦੇ ਹਨ। ਪਿਛਾੜੀ ਦੇ ਵਕਤ ਇੱਕ ਬਾਪ ਦੀ ਹੀ ਯਾਦ ਰਹੇ, ਉਹ ਵੀ ਬੁੱਧੀ ਦੀ ਲਾਇਨ ਇੱਕਦਮ ਕਲੀਅਰ ਹੋਵੇ ਹੋਰ ਕਿਸੇਦੀ ਵੀ ਯਾਦ ਨਾ ਆਏ - ਤਾਂ ਮਾਲਾ ਦਾ ਦਾਣਾ ਬਣ ਸਕੋਂਗੇ। 9 ਰਤਨਾਂ ਦੀ ਮਹਿਮਾ ਬਹੁਤ ਭਾਰੀ ਹੈ। ਤਾਂ ਹੁਣ ਨਿਰੰਤਰ ਯਾਦ ਕਰਨ ਦਾ ਅਭਿਆਸ ਕਰਨਾ ਹੈ। ਹੁਣ ਤੇ ਦੋ ਤਿੰਨ ਘੰਟੇ ਕੋਈ ਮੁਸ਼ਕਿਲ ਯਾਦ ਕਰਦੇ ਹਨ। ਜਿਨਾਂ ਦੁਨੀਆਂ ਵਿੱਚ ਹੰਗਾਮੇ ਵੱਧਦੇ ਜਾਣਗੇ ਓਨਾ ਤੁਹਾਨੂੰ ਨਿਸ਼ਚੇ ਹੁੰਦਾ ਜਾਏਗਾ, ਪੁਰਾਣੀ ਦੁਨੀਆਂ ਤੋਂ ਦਿਲ ਟੁੱਟਦਾ ਜਾਏਗਾ। ਮਰਨਗੇ ਤੇ ਬਹੁਤ, ਬੁੱਧੀ ਵੀ ਕਹਿੰਦੀ ਹੈ ਮਾਇਆ ਬਹੁਤ ਪੁਰਾਣਾ ਦੁਸ਼ਮਣ ਹੈ। ਅਜਿਹੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਦੁਸ਼ਮਣ ਨਾ ਹੋਣ।

ਤੁਸੀਂ ਬੱਚੇ ਹੁਣ ਮਲੇਛ ਤੋਂ ਸਵੱਛ ਬਣ ਰਹੇ ਹੋ। ਤੁਹਾਨੂੰ ਗਿਆਨ ਹੈ - ਮਲੇਛ ਦੇ ਹੱਥ ਦਾ ਅਸੀਂ ਖਾ ਨਹੀਂ ਸਕਦੇ। ਗਾਇਆ ਵੀ ਹੋਇਆ ਹੈ ਜਿਵੇਂ ਦਾ ਅੰਨ ਉਵੇਂ ਦਾ ਮਨ। ਜੋ ਖ਼ਰਾਬ ਚੀਜ਼ ਖਰੀਦ ਕਰਦਾ ਹੈ, ਜੋ ਬਨਾਉਂਦਾ ਹੈ, ਜੋ ਖਾਦਾਂ ਹੈ - ਉਹਨਾਂ ਸਭ ਦੇ ਉੱਪਰ ਪਾਪ ਪੈ ਜਾਂਦਾ ਹੈ। ਬਾਪ ਤੇ ਸਭ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਾਉਂਦੇ ਹਨ। ਤੁਸੀਂ ਬੱਚੇ ਇਥੋਂ ਤੋਂ ਰਿਫਰੇਸ਼ ਹੋਕੇ ਜਾਂਦੇ ਹੋ। ਸਾਰਾ ਦਿਨ ਬੁੱਧੀ ਵਿੱਚ ਸ਼੍ਰਿਸ਼ਟੀ ਚੱਕਰ ਫਿਰਦਾ ਰਹੇ ਅਤੇ ਆਪਣਾ ਘਰ ਯਾਦ ਰਹੇ। ਇਥੋਂ ਤੋਂ ਤੁਸੀਂ ਆਪਣੇ ਲੌਕਿਕ ਘਰ ਜਾਂਦੇ ਹੋ ਤਾਂ ਅਵਸਥਾ ਵਿੱਚ ਫ਼ਰਕ ਪੈ ਜਾਂਦਾ ਹੈ ਕਿਉਂਕਿ ਸੰਗ ਅਜਿਹਾ ਹੋ ਜਾਂਦਾ ਹੈ। ਇੱਥੇ ਬੈਠੇ ਵੀ ਕਿਸੇ - ਕਿਸੇ ਦਾ ਬੁੱਧੀਯੋਗ ਬਾਹਰ ਚਲਾ ਜਾਂਦਾ ਹੈ, ਇਸਲਈ ਪੂਰੀ ਧਾਰਣਾ ਨਹੀਂ ਕਰ ਸਕਦੇ ਹਨ। ਤੁਸੀਂ ਆਤਮਾਵਾਂ ਨੂੰ ਬੇਹੱਦ ਦਾ ਬਾਪ ਬੈਠ ਸਮਝਾਉਂਦੇ ਹਨ। ਤੁਸੀਂ ਆਤਮਾ ਹੋ, ਤੁਸੀਂ ਇਸ ਸ਼ਰੀਰ ਦਵਾਰਾ ਕੰਮ ਕਰ ਰਹੇ ਹੋ। ਤੁਸੀਂ ਜਾਣਦੇ ਹੋ ਅਸੀਂ ਬਾਬਾ ਕੋਲੋਂ ਸ਼੍ਰੀਮਤ ਲੈ ਆਪਣਾ ਰਾਜਭਾਗ ਲੈ ਰਹੇ ਹਾਂ। ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਗਾਇਨ ਵੀ ਹੈ ਅਤਿਇੰਦਰੀਆਂ ਸੁਖ ਗੋਪੀ ਵਲੱਭ ਦੇ ਬੱਚਿਆਂ ਕੋਲੋਂ ਪੁੱਛੋਂ। ਜਿਨਾਂ ਜਾਸਤੀ ਅਵਸਥਾ ਬਣੇਗੀ ਅਤੇ ਵ੍ਰਿਧੀ ਨੂੰ ਪਾਓਗੇ ਤਾਂ ਖੁਸ਼ੀ ਦਾ ਪਾਰਾ ਚੜਦਾ ਰਹੇਗਾ ਅਤੇ ਨਿਸ਼ਚੇ ਵੀ ਪੱਕਾ ਹੁੰਦਾ ਜਾਏਗਾ। ਧਾਰਣਾ ਤੇ ਅਟੇੰਸ਼ਨ ਦਿੰਦੇ ਜਾਣਗੇ ਤਾਂ ਤੁਹਾਡੀ ਬੁੱਧੀ ਦਾ ਹੌਸਲਾ ਵੱਧਦਾ ਜਾਏਗਾ। ਅੱਗੇ ਚੱਲਕੇ ਤੁਹਾਡੀ ਵਿਹੰਗ ਮਾਰਗ ਦੀ ਸਰਵਿਸ ਹੁੰਦੀ ਜਾਏਗੀ। ਯੁਕਤੀ ਕੱਢਣੀ ਹੁੰਦੀ ਹੈ, ਜਿਸਨਾਲ ਕਿਸੇ ਨੂੰ ਚੰਗੀ ਤਰ੍ਹਾਂ ਤੀਰ ਲੱਗੇ। ਮੁੱਖ ਤੇ ਹੈ ਹੀ ਬਾਪ ਦਾ ਪਰਿਚੇ ਦੇਣਾ। ਬੇਹੱਦ ਦੇ ਬਾਪ ਕੋਲੋਂ ਬੇਹੱਦ ਦਾ ਵਰਸਾ ਮਿਲਦਾ ਹੈ। ਗਿਆਨ - ਸਾਗਰ ਵੀ ਉਹ ਹਨ। ਗਿਆਨ ਨਾਲ ਹੀ ਮਨੁੱਖ ਪਾਵਨ ਹੁੰਦੇ ਹਨ। ਪਤਿਤ -ਪਾਵਨ ਉਹ ਹੀ ਬਾਪ ਹੈ। ਤੁਸੀਂ ਇੱਕ ਹੀ ਪੋਇੰਟ ਉਠਾਓ ਕਿ ਸਰਵਵਿਆਪੀ ਦੀ ਗੱਲ ਨਾਲ ਭਗਤੀ ਵੀ ਚੱਲ ਨਾ ਸਕੇ। ਇਹ ਗੱਲ ਚੰਗੀ ਤਰ੍ਹਾਂ ਸਮਝਾਉਣੀ ਹੈ। ਉਹ ਲੋਕ ਕਹਿੰਦੇ ਹਨ ਕਿ ਇਹਨਾਂ ਦੇ ਗਿਆਨ ਨਾਲ ਵਿਨਾਸ਼ ਹੋਵੇਗਾ। ਤੁਸੀਂ ਵੀ ਕਹਿੰਦੇ ਹੋ ਇਸ ਰੁਦ੍ਰ ਗਿਆਨ ਯੱਗ ਨਾਲ ਵਿਨਾਸ਼ ਜਵਾਲਾ ਨਿਕਲੀ ਹੈ। ਉਹ ਵੀ ਸੱਚ ਕਹਿੰਦੇ ਹਨ। ਕੋਈ ਗੱਲ ਨਹੀਂ ਮੰਨਣਗੇ ਤਾਂ ਵਿਨਾਸ਼ ਹੀ ਹੋਵੇਗਾ ਹੋਰ ਕੀ! ਇਹ ਤੇ ਕਲਪ ਪਹਿਲੇ ਵੀ ਵਿਨਾਸ਼ ਹੋਇਆ ਸੀ। ਭਗਵਾਨੁਵਾਚ ਰੁਦ੍ਰ ਗਿਆਨ ਯੱਗ ਵਿੱਚ ਸਭ ਸਵਾਹਾ ਹੋਣਗੇ। ਉਹ ਲੋਕ ਸਮਝਦੇ ਹਨ ਇਹਨਾਂ ਦਾ ਗਿਆਨ ਅਜਿਹਾ ਹੈ, ਇਸਲਈ ਸਾਹਮਣਾ ਕਰਦੇ ਹਨ। ਸਮਝਦੇ ਹਨ ਕਿ ਬਹੁਤ ਭਗਤੀ ਕਰਨ ਨਾਲ ਭਗਵਾਨ ਮਿਲਦਾ ਹੈ। ਅਸੀਂ ਵੀ ਕਹਿੰਦੇ ਹਾਂ ਜਿਨ੍ਹਾਂ ਨੇ ਭਗਤੀ ਬਹੁਤ ਕੀਤੀ ਹੈ, ਉਹਨਾਂ ਨੂੰ ਹੀ ਭਗਵਾਨ ਮਿਲਿਆ ਹੈ। ਪਰ ਇਹਨਾਂ ਗੱਲਾਂ ਨੂੰ ਸਮਝਣ ਵਿੱਚ ਮਨੁੱਖਾਂ ਨੂੰ ਬਹੁਤ ਮਿਹਨਤ ਲੱਗਦੀ ਹੈ। ਕਲਪ ਪਹਿਲੇ ਵੀ ਤੁਸੀਂ ਬੱਚਿਆਂ ਨੇ ਬਾਪ ਦੀ ਮਦਦ ਨਾਲ ਨਰਕ ਨੂੰ ਸਵਰਗ ਬਣਾਇਆ ਸੀ। ਤਾਂ ਜਰੂਰ ਨਰਕ ਦਾ ਵਿਨਾਸ਼ ਵੀ ਹੋਇਆ ਹੋਵੇਗਾ। ਜਦੋਂ ਨਰਕ ਦਾ ਵਿਨਾਸ਼ ਹੋਵੇ ਉਦੋਂ ਹੀ ਸਵਰਗ ਦੀ ਸਥਾਪਨਾ ਹੋਵੇ। ਇਹ ਵੀ ਤੁਸੀਂ ਸਮਝਾ ਸਕਦੇ ਹੋ ਭਾਰਤ ਬਰੋਬਰ ਪਾਵਨ ਸੀ। ਇਹ ਤੇ ਕੋਈ ਵੀ ਧਰਮ ਵਾਲਾ ਕਹੇਗਾ - ਬਰੋਬਰ ਸਵਰਗ ਸੀ। ਪ੍ਰਾਚੀਨ ਮਾਨਾ ਸਭਤੋਂ ਪੁਰਾਣਾ। ਸੋ ਤੇ ਸਵਰਗ ਹੀ ਹੋਵੇਗਾ ਨਾ, ਜੋ ਪੁਰਾਣਾ ਹੋ ਗਿਆ ਉਹ ਫਿਰ ਨਵਾਂ ਹੋਣਾ ਹੈ। ਇਹ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ। ਬਰੋਬਰ ਇਹਨਾਂ ਦੇਵੀ - ਦੇਵਤਾਵਾਂ ਦਾ ਰਾਜ ਸੀ, ਹੁਣ ਨਹੀਂ ਹੈ। ਫਿਰ ਤੋਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹਨ। ਕਿਸ ਦੀ ਮਦਦ ਨਾਲ? ਜੋ ਸਰਵ ਦਾ ਨਿਰਾਕਾਰ ਬਾਪੂ ਜੀ ਹੈ। ਸਰਵ ਆਤਮਾਵਾਂ ਦਾ ਬਾਪ। ਇਹਨਾਂ ਗੱਲਾਂ ਨੂੰ ਤੁਸੀਂ ਜਾਣਦੇ ਹੋ। ਤੁਸੀਂ ਕਿੰਨੇ ਸਾਧਾਰਣ ਹੋ। ਬਾਪ ਕਹਿੰਦੇ ਹਨ ਮੈਂ ਗਰੀਬ ਨਿਵਾਜ਼ ਹਾਂ, ਤੁਸੀਂ ਗਰੀਬ ਹੋ ਨਾ। ਤੁਹਾਡੇ ਕੋਲ ਕੀ ਹੈ। ਤੁਸੀ ਸਭ ਕੁਝ ਭਾਰਤ ਦੇ ਉੱਪਰ ਸਵਾਹਾ ਕੀਤਾ ਹੈ, ਤੁਹਾਡੀ ਕਿੰਨੀ ਵੱਡੀ ਰਾਵਣ ਨਾਲ ਲੜਾਈ ਹੈ। ਸ਼ਕਤੀ ਸੈਨਾ ਹੈ ਨਾ। ਵੰਦੇ ਮਾਤਰਮ ਗਾਇਆ ਜਾਂਦਾ ਹੈ। ਅਪਵਿੱਤਰ, ਪਵਿੱਤਰ ਦੀ ਵੰਦਨਾ ਕਰਦੇ ਹਨ। ਕਿਹੜੀ ਮਾਤਾ? ਉਹ ਧਰਤੀ ਮਾਤਾ ਸਮਝ ਲੈਂਦੇ ਹਨ। ਪਰ ਇਹ ਤੇ ਧਰਤੀ ਤੇ ਰਹਿਣ ਵਾਲਿਆਂ ਦੀ ਗੱਲ ਹੈ। ਜਗਤ ਅੰਬਾ ਹੈ ਤੇ ਬੱਚੇ ਵੀ ਹਨ। ਇਹ ਦਿਲਵਾਲਾ ਮੰਦਿਰ ਯਾਦਗਾਰ ਬਣਿਆ ਹੋਇਆ ਹੈ। ਕੁਮਾਰੀਆਂ, ਅਧਰਕੁਮਾਰੀਆਂ ਵੀ ਹਨ। ਇਹਨਾਂ ਨੂੰ ਮਾਤਾ ਵੀ ਕਹਿ ਦਿੰਦੇ ਹਨ। ਤੁਸੀ ਕਹਿੰਦੇ ਹੋ ਬਾਬਾ ਅਸੀਂ ਤਾਂ ਬੀ. ਕੇ. ਹਾਂ। ਸਾਨੂੰ ਮਾਤਾ ਨਾ ਕਹਿ ਬੇਟੀ ਕਹੋ, ਅਸੀਂ ਕੁਮਾਰੀਆਂ ਹਾਂ। ਕਿੰਨੀ ਗੁਹੇ ਸਮਝ ਦੀ ਗੱਲ ਹੈ। ਪਰ ਉਠਾ ਨਹੀਂ ਸਕਦੇ ਹਨ। ਪੁਰਾਣਾ ਜਨਮ ਜਨਮਾਂਨਤਰ ਦਾ ਭਾਨ ਬੈਠਿਆ ਹੋਇਆ ਹੈ, ਉਹ ਟੁੱਟਦਾ ਹੀ ਨਹੀਂ ਹੈ। ਤੁਹਾਡੀ ਬੁੱਧੀ ਵਿੱਚ ਹੈ ਕਿ ਬਾਬਾ ਸਾਡੇ ਸਾਹਮਣੇ ਬੈਠੇ ਹਨ। ਆਤਮਾਵਾਂ ਨਾਲ ਗੱਲ ਕਰ ਰਹੇ ਹਨ। ਬਾਪ ਦੀ ਇਸ ਸ਼ਰੀਰ ਵਿੱਚ ਪ੍ਰਵੇਸ਼ਤਾ ਹੈ। ਬਾਬਾ ਆਕੇ ਅਲੌਕਿਕ ਦਿਵਯ ਕਰਤਵ ਕਰਦੇ ਹਨ। ਪਤਿਤ ਨੂੰ ਪਾਵਨ ਬਣਾਉਣ ਦੇ ਲਈ ਪੜ੍ਹਾਉਂਦੇ ਹਨ। ਪੂਰੀ ਯਾਦ ਰਹਿਣੀ ਚਾਹੀਦੀ ਹੈ। ਸਾਨੂੰ ਪਤਿਤ -ਪਾਵਨ ਸ਼ਿਵਬਾਬਾ ਪੜ੍ਹਾਉਂਦੇ ਹਨ। ਪਤਿਤ -ਪਵਨ ਸਭਤੋਂ ਉੱਚਾ ਹੋਇਆ, ਫਿਰ ਬਾਪ ਟੀਚਰ ਵੀ ਹੈ। ਪਹਿਲੇ - ਪਹਿਲੇ ਅੱਖਰ ਹੀ ਆਉਣਾ ਚਾਹੀਦਾ ਹੈ ਪਤਿਤ -ਪਾਵਨ। ਉਹਨਾਂ ਨੂੰ ਯਾਦ ਕਰਦੇ ਹਨ ਓ ਗੌਡ ਫਾਦਰ ਆਓ। ਆਕੇ ਫਿਰ ਤੋਂ ਸਾਨੂੰ ਰਾਜਯੋਗ ਸਿਖਾਓ। ਬਾਪ ਵੀ ਕਹਿੰਦੇ ਹਨ ਫ਼ਿਰ ਤੋਂ ਤੁਸੀਂ ਬੱਚਿਆਂ ਨੂੰ ਸਹਿਜ ਗਿਆਨ, ਯੋਗ ਸਿਖਲਾ ਰਿਹਾ ਹਾਂ, ਇਸ ਵਿੱਚ ਪੁਸਤਕ ਆਦਿ ਦੀ ਕੋਈ ਗੱਲ ਨਹੀਂ। ਇਹ ਤੇ ਉਹਨਾਂ ਨੇ ਨਾਮ ਰੱਖ ਦਿੱਤਾ ਹੈ। ਹੁਣ ਤਾਂ ਬਾਪ ਤੁਹਾਨੂੰ ਲਾਇਕ ਬਣਾਉਣ ਦੀ ਸਿੱਖਿਆ ਦੇ ਰਹੇ ਹਨ। ਨਿਤ ਨਵੀਂ ਪੋਇੰਟਸ ਮਿਲਦੀਆਂ ਹਨ। ਹੋਰ ਗੀਤਾਵਾਂ, ਗ੍ਰੰਥ ਆਦਿ ਜੋ ਬਣਾਉਂਦੇ ਹਨ ਉਹਨਾਂ ਵਿੱਚ ਕੋਈ ਐਡੀਸ਼ਨ ਅਤੇ ਕੱਟਕੁੱਟ ਨਹੀਂ ਕਰਦੇ ਹਨ, ਉਹ ਹੀ ਸੁਣਾਉਂਦੇ ਹਨ। ਇੱਥੇ ਐਡੀਸ਼ਨ ਕੀਤਾ ਜਾਂਦਾ ਹੈ, ਕਟਕੁੱਟ ਵੀ ਕੀਤਾ ਜਾਂਦਾ ਹੈ। ਰੋਜ਼ ਨਵੀਂ - ਨਵੀਂ ਪੋਇੰਟਸ ਮਿਲਦੀ ਹੈ। ਨਾਲੇਜ ਬੜੀ ਵੰਡਰਫੁੱਲ ਹੈ ਜੋ ਹੋਰ ਕਿਸੇ ਸ਼ਾਸ਼ਤਰਾਂ ਵਿੱਚ ਨਹੀਂ ਹੈ। ਕਾਮ ਮਹਾਸ਼ਤਰੂ ਹੈ, ਭਗਵਨੁਵਾਚ ਦੇਹ ਸਹਿਤ ਸਭਨੂੰ ਭੁੱਲ ਜਾਓ, ਇੱਕ ਨੂੰ ਯਾਦ ਕਰੋ। ਮੈਂ ਤੁਹਾਨੂੰ ਸਭ ਆਤਮਾਵਾਂ ਨੂੰ ਵਾਪਿਸ ਲੈ ਜਾਵਾਂਗਾ। ਮੈਂ ਅਕਾਲ ਮੂਰਤ, ਕਾਲਾਂ ਦਾ ਕਾਲ ਹਾਂ। ਮੈਂ ਸਭ ਬੱਚਿਆਂ ਨੂੰ ਲੈਣ ਆਇਆ ਹਾਂ, ਤਾਂ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਨਾ।

ਤੁਸੀਂ ਜਾਣਦੇ ਹੋ ਹੁਣ ਅਸੀਂ ਘਰ ਜਾਂਦੇ ਹਾਂ। ਜਲਦੀ ਹੁਸ਼ਿਆਰ ਹੋ ਜਾਈਏ, ਬਾਬਾ ਕੋਲੋਂ ਵਰਸਾ ਤੇ ਲੈ ਲਈਏ। ਉਦੋਂ ਤੱਕ ਲੜ੍ਹਾਈ ਨਾ ਲੱਗੇ। ਬਾਬਾ ਕਹਿਣਗੇ ਮੈਂ ਥੋੜ੍ਹੀ ਹੀ ਕੁਝ ਕਰ ਸਕਦਾ ਹਾਂ। ਪਹਿਲੇ ਰਿਹਰਸਲ ਹੋਵੇਗੀ। ਹਾਲੇ ਤਾਂ ਰਾਜੇ ਆਦਿ ਵੀ ਨਹੀਂ ਆਏ ਹਨ। ਰਾਜਸਥਾਨ ਤੇ ਵੀ ਸਮਝਾ ਸਕਦੇ ਹੋ। ਬੋਲੋ ਤੁਹਾਨੂੰ ਪਤਾ ਹੈ ਕਿ ਰਾਜਸਥਾਨ ਨਾਮ ਕਿਉਂ ਪਿਆ? ਭਾਰਤ ਵਿੱਚ ਲਕਸ਼ਮੀ - ਨਾਰਾਇਣ ਦਾ ਰਾਜ ਸੀ ਨਾ। ਫਿਰ ਤੋਂ ਉਹ ਰਾਜਸਥਾਨ ਹੋਣਾ ਚਾਹੀਦਾ ਹੈ, ਸੋ ਹੁਣ ਫਿਰ ਤੋਂ ਸਥਾਪਨ ਹੋ ਰਿਹਾ ਹੈ। ਅਸੀਂ ਜਾਣਦੇ ਹਾਂ ਪਰ ਬੁੱਧੀ ਵਿੱਚ ਜਦੋਂ ਬੈਠੇ ਤਾਂ ਹੀ ਖੁਸ਼ੀ ਦਾ ਪਾਰਾ ਚੜੇ। ਭਗਤੀ ਮਾਰਗ ਵਿੱਚ ਇਹਨਾਂ ਦੇਵਤਾਵਾਂ ਦੇ ਮੰਦਿਰ ਬਣਾਉਂਦੇ ਹਨ। ਭਾਰਤ ਵਿੱਚ ਕਿੰਨਾ ਧਨ ਸੀ। ਅਸੀਂ ਫਿਰ ਤੋਂ ਇਹਨਾਂ ਨੂੰ ਦੈਵੀ ਰਾਜਸਥਾਨ ਬਣਾਉਂਦੇ ਹਾਂ। ਇਹ ਗੱਲਾਂ ਨੂੰ ਆਕੇ ਸਮਝੋਂ। ਸਮਝਾਉਣ ਦਾ ਵੀ ਉਮੰਗ ਹੋਣਾ ਚਾਹੀਦਾ ਹੈ। ਇਹ ਵੀ ਸੈਮੀਨਾਰ ਹੈ ਨਾ। ਕਿਵੇਂ ਸਰਵਿਸ ਕਰਨੀ ਚਾਹੀਦੀ ਹੈ। ਬਾਬਾ ਨੇ ਸਮਝਾਇਆ ਹੈ ਕੁਮਾਰੀਆਂ, ਮਾਤਾਵਾਂ, ਗੋਪ ਸਭ ਇਕੱਠੇ ਸੁਣਦੇ ਹਨ। ਉੱਚ ਤੇ ਉੱਚ ਇੱਕ ਭਗਵਾਨ ਹਨ, ਕ੍ਰਿਸ਼ਨ ਨਹੀਂ। ਤਾਂ ਰਾਜਸਥਾਨ ਤੇ ਤੁਸੀਂ ਸਮਝਾ ਸਕਦੇ ਹੋ। ਬਰੋਬਰ ਰਾਜਸਥਾਨ ਸੀ ਜਿਨ੍ਹਾਂ ਦੇ ਮੰਦਿਰ ਬਣੇ ਹੋਏ ਹਨ ਫਿਰ ਤੋਂ ਅਸੀਂ ਬਣਾ ਰਹੇ ਹਾਂ। ਬਾਬਾ ਸਾਨੂੰ ਰਾਜਯੋਗ ਸਿਖਾ ਰਹੇ ਹਨ। ਤੁਸੀਂ ਵੀ ਟ੍ਰਾਈ ਕਰੋ - ਅੱਧਾਕਲਪ ਦੇ ਲਈ। ਫਿਰ ਕਦੀ ਰੋਣਾ ਨਹੀਂ ਪਵੇਗਾ। ਅਸੀਂ ਰਾਮ ਦੀ ਸ਼੍ਰੀਮਤ ਨਾਲ ਰਾਵਣ ਤੇ ਜਿੱਤ ਪਾ ਰਹੇ ਹਾਂ। ਅੱਖਰ ਸੁਣਨਗੇ ਤੇ ਅੰਦਰ ਜਚੇਗਾ। ਜਿਨ੍ਹਾਂ ਨੂੰ ਤੀਰ ਲੱਗੇਗਾ ਉਹ ਸਮਝਣ ਲਈ ਆ ਜਾਣਗੇ। ਇਹ ਬੇਹੱਦ ਦਾ ਸੈਮੀਨਾਰ ਰੋਜ਼ ਬਾਬਾ ਕਰਦੇ ਹਨ। ਇਹ ਹੈ ਆਤਮਾਵਾਂ ਦਾ ਪ੍ਰਮਾਤਮਾ ਦੇ ਨਾਲ ਸੈਮੀਨਾਰ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਰਮਭੋਗ ਤੋਂ ਛੁੱਟਣ ਦੇ ਲਈ ਇੱਕ ਬਾਪ ਦੀ ਯਾਦ ਵਿੱਚ ਰਹਿਣਾ ਹੈ। ਦੇਹਧਾਰੀ ਦੀ ਯਾਦ ਨਾਲ ਟਾਇਮ ਵੇਸ੍ਟ ਨਹੀਂ ਕਰਨਾ ਹੈ। ਬੁੱਧੀ ਦੀ ਲਾਇਨ ਬਹੁਤ ਕਲੀਅਰ ਰੱਖਣੀ ਹੈ।

2. ਭੋਜਨ ਬਹੁਤ ਸ਼ੁੱਧ ਖਾਣਾ ਹੈ। ਜਿਵੇ ਅੰਨ ਉਵੇਂ ਦਾ ਮਨ ਇਸਲਈ ਕਿਸੀ ਵੀ ਮਲੇਛ ਦੇ ਹੱਥ ਦਾ ਭੋਜਨ ਨਹੀਂ ਖਾਣਾ ਹੈ। ਬੁੱਧੀ ਨੂੰ ਸਵੱਛ ਬਣਾਉਣਾ ਹੈ।

ਵਰਦਾਨ:-
ਰੂਹਾਨੀ ਸਿਮਪਥੀ ਦਵਾਰਾ ਸਰਵ ਨੂੰ ਸੰਤੁਸ਼ਟ ਕਰਨ ਵਾਲੇ ਸਦਾ ਸੰਪਤੀਵਾਣ ਭਵ

ਅੱਜ ਦੇ ਵਿਸ਼ਵ ਵਿੱਚ ਸੰਪਤੀ ਵਾਲੇ ਤੇ ਬਹੁਤ ਹਨ ਪਰ ਸਭਤੋਂ ਵੱਡੀ ਤੇ ਵੱਡੀ ਜਰੂਰੀ ਸੰਪਤੀ ਹੈ ਸਿਮਪਥੀ। ਭਾਵੇਂ ਗਰੀਬ ਹੋਵੇ, ਭਾਵੇਂ ਧਨਵਾਨ ਹੋਣ ਪਰ ਅੱਜ ਸਿਮਪਥੀ ਨਹੀਂ ਹੈ। ਤੁਹਾਡੀ ਕੋਲ ਸਿਮਪਥੀ ਹੈ ਇਸਲਈ ਕਿਸੇ ਨੂੰ ਹੋਰ ਭਾਵੇਂ ਕੁਝ ਵੀ ਨਹੀਂ ਦਵੋ ਪਰ ਇਸ ਸਿਮਪਥੀ ਨਾਲ ਸਭਨੂੰ ਸੰਤੁਸ਼ਟ ਕਰ ਸਕਦੇ ਹੋ। ਤੁਹਾਡੀ ਸਿਮਪੇਥੀ ਈਸ਼ਵਰੀ ਪਰਿਵਾਰ ਦੇ ਨਾਤੇ ਨਾਲ ਹੈ, ਇਸ ਰੂਹਾਨੀ ਸਿਮਪਥੀ ਨਾਲ ਤਨ ਮਨ ਅਤੇ ਧਨ ਦੀ ਪੂਰਤੀ ਕਰ ਸਕਦੇ ਹੋ।

ਸਲੋਗਨ:-
ਹਰ ਕੰਮ ਵਿੱਚ ਸਾਹਸ ਨੂੰ ਸਾਥੀ ਬਣਾ ਲਵੋ ਤਾਂ ਸਫ਼ਲਤਾ ਜਰੂਰ ਮਿਲੇਗੀ।