10.10.21     Avyakt Bapdada     Punjabi Murli     11.08.88    Om Shanti     Madhuban


"ਸਫਲਤਾ ਦਾ ਚੁੰਬਕ - ਮਿਲਣਾ ਅਤੇ ਮੋਲਡ ਹੋਣਾ"


ਸਭ ਦਾ ਸਨੇਹ, ਸਨੇਹ ਦੇ ਸਾਗਰ ਵਿੱਚ ਸਮਾ ਗਿਆ। ਇਵੇਂ ਹੀ ਸਦਾ ਸਨੇਹ ਵਿੱਚ ਸਮਾਏ ਹੋਏ ਦੂਜਿਆਂ ਨੂੰ ਵੀ ਸਨੇਹ ਦਾ ਅਨੁਭਵ ਕਰਵਾਉਂਦੇ ਚੱਲੋ। ਬਾਪਦਾਦਾ ਸਾਰੇ ਬੱਚਿਆਂ ਦੇ ਵਿਚਾਰ ਸਮਾਨ ਮਿਲਣ ਦਾ ਸੰਮੇਲਨ ਵੇਖ ਖੁਸ਼ ਹੋ ਰਹੇ ਹਨ। ਉੱਡਦੇ ਆਉਣ ਵਾਲਿਆਂ ਨੂੰ ਸਦਾ ਉੱਡਦੀ ਕਲਾ ਦੇ ਸਵਮਾਨ ਆਪੇ ਪ੍ਰਾਪਤ ਹੁੰਦੇ ਰਹਿਣਗੇ। ਬਾਪਦਾਦਾ ਸਾਰੇ ਆਏ ਹੋਏ ਬੱਚਿਆਂ ਦੇ ਉਮੰਗ - ਉਤਸਾਹ ਨੂੰ ਵੇਖ ਸਾਰੇ ਬੱਚਿਆਂ ਤੇ ਸਨੇਹ ਦੇ ਫੁੱਲਾਂ ਦੀ ਬਾਰਿਸ਼ ਕਰ ਰਹੇ ਹਨ। ਸੰਕਲਪ ਸਮਾਨ ਮਿਲਣ ਅਤੇ ਅੱਗੇ ਬਾਪ ਸਮਾਨ ਮਿਲਣ - ਇਹ ਮਿਲਣ ਹੀ ਬਾਪ ਦਾ ਮਿਲਣ ਹੈ। ਇਹ ਹੀ ਬਾਪ ਸਮਾਨ ਬਣਨਾ ਹੈ। ਸੰਕਲਪ ਮਿਲਣ, ਸੰਸਕਾਰ ਮਿਲਣ - ਮਿਲਣਾ ਹੀ ਨਿਰਮਾਣ ਬਣ ਨਿਮਿਤ ਬਣਨਾ ਹੈ। ਨੇੜ੍ਹੇ ਆ ਰਹੇ ਹੋ, ਆ ਹੀ ਜਾਵੋਗੇ। ਸੇਵਾ ਦੀ ਸਫਲਤਾ ਦੀ ਨਿਸ਼ਨੀ ਵੇਖ ਖੁਸ਼ ਹੋ ਰਹੇ ਹਨ। ਸਨੇਹ ਮਿਲਣ ਵਿੱਚ ਆਏ ਹੋ ਸਦਾ ਸਨੇਹੀ ਬਣ ਸਨੇਹ ਦੀ ਲਹਿਰ ਵਿਸ਼ਵ ਵਿੱਚ ਫੈਲਾਉਣ ਦੇ ਲਈ। ਪਰ ਹਰ ਗੱਲ ਵਿੱਚ ਚੈਰਿਟੀ ਬਿਗਨਜ਼ ਐਟ ਹੋਮ। ਪਹਿਲਾ ਸਵ ਹੈ ਆਪਣਾ ਸਭ ਤੋਂ ਪਿਆਰਾ ਹੋਮ। ਤਾਂ ਪਹਿਲੇ ਸਵ (ਆਪਣੇ) ਤੋਂ, ਫਿਰ ਬ੍ਰਾਹਮਣ ਪਰਿਵਾਰ ਤੋਂ, ਫਿਰ ਵਿਸ਼ਵ ਤੋਂ। ਹਰ ਸੰਕਲਪ ਵਿੱਚ ਸਨੇਹ, ਨਿਸਵਾਰਥ ਸੱਚਾ ਸਨੇਹ, ਦਿਲ ਦਾ ਸਨੇਹ, ਹਰ ਸੰਕਲਪ ਵਿੱਚ ਸਹਾਨੂੰਭੂਤੀ, ਹਰ ਸੰਕਲਪ ਵਿੱਚ ਰਹਿਮਦਿਲ, ਦਾਤਾਪਨ ਦੀ ਨੈਚੁਰਲ ਨੇਚਰ ਬਣ ਜਾਵੇ - ਇਹ ਹੈ ਸਨੇਹ ਮਿਲਣ, ਸੰਕਲਪ ਮਿਲਣ, ਵਿਚਾਰ ਮਿਲਣ, ਸੰਸਕਾਰ ਮਿਲਣ। ਸ੍ਰਵ ਦੇ ਸਹਿਯੋਗ ਦੇ ਕੰਮ ਦੇ ਪਹਿਲੇ ਸਦਾ ਸ੍ਰਵ ਸ੍ਰੇਸ਼ਠ ਬ੍ਰਾਹਮਣ ਆਤਮਾਵਾਂ ਦਾ ਸਹਿਯੋਗ ਵਿਸ਼ਵ ਨੂੰ ਸਹਿਯੋਗੀ ਸਹਿਜ ਅਤੇ ਸਵਤਾ ਬਣਾ ਹੀ ਲੈਂਦਾ ਹੈ ਇਸਲਈ ਸਫਲਤਾ ਨੇੜ੍ਹੇ ਆ ਰਹੀ ਹੈ। ਮਿਲਣਾ ਅਤੇ ਮੁੜ੍ਹਨਾ ਮਤਲਬ ਮੋਲਡ ਹੋਣਾ - ਇਹ ਹੀ ਸਫਲਤਾ ਦਾ ਚੁੰਬਕ ਹੈ। ਬਹੁਤ ਸਹਿਜ ਇਸ ਚੁੰਬਕ ਦੇ ਅੱਗੇ ਸਭ ਆਤਮਾਵਾਂ ਆਕਰਸ਼ਿਤ ਹੋ ਆਈਆਂ ਕੇ ਆਈਆਂ!

ਮੀਟਿੰਗ ਦੇ ਬੱਚਿਆਂ ਨੂੰ ਵੀ ਬਾਪਦਾਦਾ ਸਨੇਹ ਦੀ ਮੁਬਾਰਕ ਦੇ ਰਹੇ ਹਨ। ਨੇੜ੍ਹੇ ਹਨ ਅਤੇ ਸਦਾ ਨੇੜ੍ਹੇ ਰਹਿਣਗੇ। ਨਾ ਸਿਰ੍ਫ ਬਾਪ ਦੇ ਪਰ ਆਪਸ ਵਿੱਚ ਵੀ ਨੇੜ੍ਹੇ ਦਾ ਵਿਜ਼ਨ (ਦ੍ਰਿਸ਼) ਬਾਪਦਾਦਾ ਨੂੰ ਵਿਖਾਇਆ। ਵਿਸ਼ਵ ਨੂੰ ਵਿਜ਼ਨ ਵਿਖਾਉਣ ਤੋੰ ਪਹਿਲਾਂ ਬਾਪਦਾਦਾ ਨੇ ਵੇਖਿਆ। ਆਉਣ ਵਾਲੇ ਤੁਸੀਂ ਸਭ ਬੱਚਿਆਂ ਦੇ ਐਕਸ਼ਨ (ਕਰਮ) ਨੂੰ ਵੇਖ - ਕੀ ਐਕਸ਼ਨ ਕਰਨਾ ਹੈ, ਹੋਣਾ ਹੈ, ਉਹ ਸਹਿਜ ਹੀ ਸਮਝ ਜਾਣਗੇ। ਤੁਹਾਡਾ ਐਕਸ਼ਨ ਹੀ ਐਕਸ਼ਨ - ਪਲਾਨ ਹੈ। ਅੱਛਾ!

ਪਲਾਨ ਸਾਰੇ ਚੰਗੇ ਬਣਾਏ ਹਨ। ਹੋਰ ਵੀ ਜਿਵੇੰ ਇਹ ਕੰਮ ਸ਼ੁਰੂ ਹੁੰਦੇ ਬਾਪਦਾਦਾ ਦਾ ਵਿਸ਼ੇਸ਼ ਇਸ਼ਾਰਾ ਵਰਗੀਕਰਨ ਨੂੰ ਤਿਆਰ ਕਰਨ ਦਾ ਸੀ ਅਤੇ ਹੁਣ ਵੀ ਹੈ। ਤਾਂ ਅਜਿਹਾ ਲਕਸ਼ ਜਰੂਰ ਰੱਖੋ ਕਿ ਇਸ ਮਹਾਨ ਕੰਮ ਵਿੱਚ ਕੋਈ ਵੀ ਵਰਗ ਰਹਿ ਨਹੀਂ ਜਾਵੇ। ਭਾਵੇਂ ਸਮੇਂ ਪ੍ਰਮਾਣ ਜਿਆਦਾ ਨਹੀਂ ਕਰ ਸਕਦੇ ਹੋ ਲੇਕਿਨ ਕੋਸ਼ਿਸ਼ ਅਤੇ ਲਕਸ਼ ਇਹ ਜ਼ਰੂਰ ਰੱਖੋ ਕਿ ਸੈਮਪਲ ਜਰੂਰ ਤਿਆਰ ਹੋਣ। ਬਾਕੀ ਅੱਗੇ ਇਸੇ ਕੰਮ ਨੂੰ ਹੋਰ ਵਧਾਉਂਦੇ ਰਹਾਂਗੇ। ਤਾਂ ਸਮੇਂ ਪ੍ਰਮਾਣ ਕਰਦੇ ਰਹਿਣਾ। ਲੇਕਿਨ ਸਮਾਪਤੀ ਨੂੰ ਨੇੜ੍ਹੇ ਲਿਆਉਣ ਦੇ ਲਈ ਸਭ ਦਾ ਸਹਿਯੋਗ ਚਾਹੀਦਾ ਹੈ। ਪਰ ਇੰਨੀ ਸਾਰੀ ਦੁਨੀਆਂ ਦੀਆਂ ਆਤਮਾਵਾਂ ਨੂੰ ਤੇ ਇੱਕ ਸਮੇਂ ਤੇ ਸੰਪਰਕ ਵਿੱਚ ਨਹੀਂ ਲਿਆ ਸਕਦੇ ਇਸਲਈ ਤੁਸੀਂ ਫਲਕ ਨਾਲ ਕਹਿ ਸਕੋ ਕਿ ਅਸੀਂ ਸ੍ਰਵ ਆਤਮਾਵਾਂ ਨੂੰ ਸ੍ਰਵ ਵਰਗ ਦੇ ਆਧਾਰ ਤੇ ਸਹਿਯੋਗੀ ਬਣਾਇਆ ਹੈ, ਤਾਂ ਇਹ ਲਕਸ਼ ਸ੍ਰਵ ਦੇ ਕਾਰਨ ਨੂੰ ਪੂਰਾ ਕਰ ਦਿੰਦਾ ਹੈ। ਕਿਸੇ ਵੀ ਵਰਗ ਨੂੰ ਉਲਾਹਣਾ ਨਹੀਂ ਰਹਿ ਜਾਵੇ ਕਿ ਸਾਨੂੰ ਤੇ ਪਤਾ ਹੀ ਨਹੀਂ ਕਿ ਕੀ ਕਰ ਰਹੇ ਹੋ? ਬੀਜ ਪਾਓ। ਬਾਕੀ ਵ੍ਰਿਧੀ ਜਿਵੇੰ ਸਮੇਂ ਮਿਲੇ, ਜਿਵੇੰ ਕਰ ਸਕੋ ਉਵੇਂ ਕਰੋ। ਇਸ ਵਿੱਚ ਭਾਰੀ ਨਹੀਂ ਹੋਣਾ ਕਿ ਕਿਵੇਂ ਕਰੀਏ, ਕਿੰਨੀ ਕਰੀਏ? ਜਿੰਨਾਂ ਹੋਣਾ ਹੈ ਉਨਾਂ ਹੋ ਹੀ ਜਾਵੇਗਾ। ਜਿੰਨਾਂ ਕੀਤਾ ਉਤਨਾ ਹੀ ਸਫਲਤਾ ਦੇ ਨੇੜ੍ਹੇ ਆਏ। ਸੈਮਪਲ ਤਾਂ ਤਿਆਰ ਕਰ ਸਕਦੇ ਹੋ ਨਾ?

ਬਾਕੀ ਜੋ ਇੰਡੀਅਨ ਗੌਰਮਿੰਟ (ਭਾਰਤ ਸਰਕਾਰ) ਨੂੰ ਨੇੜ੍ਹੇ ਲਿਆਉਣ ਦਾ ਸ੍ਰੇਸ਼ਠ ਸੰਕਲਪ ਲਿਆ ਹੈ, ਉਹ ਸਮੇਂ ਸਭ ਦੀਆਂ ਬੁੱਧੀਆਂ ਨੂੰ ਨੇੜ੍ਹੇ ਲਿਆ ਰਿਹਾ ਹੈ ਇਸਲਈ ਸਭ ਬ੍ਰਾਹਮਣ ਆਤਮਾਵਾਂ ਇਸ ਵਿਸ਼ੇਸ਼ ਕੰਮ ਦੇ ਅਰਥ ਸ਼ੁਰੂ ਤੋਂ ਅੰਤ ਤੱਕ ਵਿਸ਼ੇਸ਼ ਸ਼ੁੱਧ ਸੰਕਲਪ "ਸਫਲਤਾ ਹੋਣੀ ਹੀ ਹੈ"- ਇਸ ਸ਼ੁੱਧ ਸੰਕਲਪ ਨਾਲ ਅਤੇ ਬਾਪ ਸਮਾਨ ਵਾਇਬ੍ਰੇਸ਼ਨ ਬਣਾਉਣ ਮਿਲਾਉਣ ਨਾਲ, ਵਿਜੇ ਦੇ ਨਿਸ਼ਚੇ ਨੂੰ ਦ੍ਰਿੜ੍ਹਤਾ ਨਾਲ ਅੱਗੇ ਵੱਧਦੇ ਚੱਲੋ। ਪਰ ਜਦੋਂ ਕੋਈ ਵੱਡਾ ਕੰਮ ਕੀਤਾ ਜਾਂਦਾ ਹੈ ਤਾਂ ਪਹਿਲਾਂ, ਜਿਵੇੰ ਸਥੂਲ ਵਿੱਚ ਵੇਖਿਆ ਹੈ - ਕੋਈ ਵੀ ਬੋਝ ਉਠਾਓਗੇ ਤਾਂ ਕੀ ਕਰਦੇ ਹੋ? ਸਾਰੇ ਮਿਲ ਕੇ ਉਂਗਲੀ ਦਿੰਦੇ ਹੋ ਅਤੇ ਇੱਕ - ਦੂਜੇ ਨੂੰ ਹਿਮੰਤ - ਹੁਲਾਸ ਵਧਾਊਣ ਦੇ ਬੋਲ ਬੋਲਦੇ ਹੋ। ਵੇਖਿਆ ਹੈ ਨਾ! ਇਵੇਂ ਹੀ ਨਿਮਿਤ ਕੋਈ ਵੀ ਬਣਦਾ ਹੈ ਲੇਕਿਨ ਸਦਾ ਇਸ ਵਿਸ਼ੇਸ਼ ਕੰਮ ਦੇ ਲਈ ਸ੍ਰਵ ਦੇ ਸਨੇਹ, ਸ੍ਰਵ ਦੇ ਸਹਿਯੋਗ, ਸ੍ਰਵ ਦੇ ਸ਼ਕਤੀ ਦੇ ਉਮੰਗ - ਉਤਸਾਹ ਦੇ ਵਾਇਬ੍ਰੇਸ਼ਨ ਕੁੰਭਕਰਨ ਨੂੰ ਨੀਂਦ ਤੋਂ ਜਗਾਉਣਗੇ। ਇਹ ਅਟੈਂਸ਼ਨ ਜਰੂਰੀ ਹੈ ਇਸ ਵਿਸ਼ੇਸ਼ ਕੰਮ ਦੇ ਉੱਪਰ। ਵਿਸ਼ੇਸ਼ ਸਵ (ਆਪਣਾ), ਸ੍ਰਵ ਬ੍ਰਾਹਮਣ ਅਤੇ ਵਿਸ਼ਵ ਦੀਆਂ ਆਤਮਾਵਾਂ ਦਾ ਸਹਿਯੋਗ ਲੈਣਾ ਹੀ ਸਫਲਤਾ ਦਾ ਸਾਧਨ ਹੈ। ਇਸ ਦੇ ਵਿੱਚ ਥੋੜ੍ਹਾ ਵੀ ਜੇਕਰ ਫਰਕ ਪੈ ਜਾਂਦਾ ਹੈ ਤਾਂ ਸਫਲਤਾ ਵਿੱਚ ਫਰਕ ਲਿਆਉਣ ਵਿੱਚ ਨਿਮਿਤ ਬਣ ਜਾਂਦਾ ਹੈ ਇਸਲਈ ਬਾਪਦਾਦਾ ਸਾਰੇ ਬੱਚਿਆਂ ਦੇ ਹਿਮੰਤ ਦਾ ਆਵਾਜ਼ ਸੁਣ ਉਸੇ ਸਮੇਂ ਖੁਸ਼ ਹੋ ਰਹੇ ਸਨ ਅਤੇ ਖਾਸ ਸੰਗਠਨ ਦੇ ਸਨੇਹ ਦੇ ਕਾਰਨ ਸਨੇਹ ਦਾ ਰਿਟਰਨ ਦੇਣ ਦੇ ਲਈ ਆਏ ਹਨ। ਬਹੁਤ ਚੰਗੇ ਹੋ ਅਤੇ ਚੰਗੇ ਤੇ ਚੰਗੇ ਅਨੇਕ ਵਾਰੀ ਬਣੇ ਹੋ ਅਤੇ ਬਣੇ ਹੋਏ ਹੋ! ਇਸਲਈ ਡਬਲ ਵਿਦੇਸ਼ੀ ਬੱਚਿਆਂ ਦੇ ਦੂਰ ਤੋਂ ਏਵਰਰੇਡੀ ਬਣ ਉੱਡਣ ਦੇ ਨਿਮਿਤ ਬਾਪਦਾਦਾ ਵਿਸ਼ੇਸ਼ ਬੱਚਿਆਂ ਨੂੰ ਦਿਲ ਦਾ ਹਾਰ ਬਣਾਕੇ ਸਮਾਉਂਦੇ ਹਨ। ਅੱਛਾ!

ਕੁਮਾਰੀਆਂ ਤਾਂ ਹਨ ਹੀ ਘਨਈਆ ਦੀਆਂ। ਬਸ ਇੱਕ ਸ਼ਬਦ ਯਾਦ ਰੱਖਣਾ - ਸਭ ਵਿੱਚ ਇੱਕ, ਇੱਕਮਤ, ਇੱਕਰਸ, ਇੱਕ ਬਾਪ। ਭਾਰਤ ਦੇ ਬੱਚਿਆਂ ਨੂੰ ਵੀ ਬਾਪਦਾਦਾ ਦਿਲ ਤੋਂ ਮੁਬਾਰਕ ਦੇ ਰਹੇ ਹਨ। ਜਿਵੇੰ ਲਕਸ਼ ਰੱਖਿਆ ਉਵੇਂ ਲਕਸ਼ਨ ਪ੍ਰੈਕਟੀਕਲ ਵਿੱਚ ਲਿਆਉਂਦਾ। ਸਮਝਾ? ਕਿਸਨੂੰ ਕਹੀਏ, ਕਿਸ ਨੂੰ ਨਾ ਕਹੀਏ - ਸਭਨੂੰ ਕਹਿੰਦੇ ਹਾਂ। (ਦਾਦੀ ਨੂੰ) ਜੋ ਨਿਮਿਤ ਬਣਦੇ ਹਨ ਉਨ੍ਹਾਂਨੂੰ ਖਿਆਲ ਤੇ ਰਹਿੰਦਾ ਹੀ ਹੈ। ਇਹ ਹੀ ਸਹਾਨੂੰਭੂਤੀ ਦੀ ਨਿਸ਼ਾਨੀ ਹੈ। ਅੱਛਾ!

ਮੀਟਿੰਗ ਵਿੱਚ ਆਏ ਹੋਏ ਸਾਰੇ ਭਾਈ - ਭੈਣਾਂ ਨੂੰ ਬਾਪਦਾਦਾ ਨੇ ਸਟੇਜ ਤੇ ਬੁਲਾਇਆ

ਸਭ ਨੇ ਬੁੱਧੀ ਚੰਗੀ ਚਲਾਈ ਹੈ। ਬਾਪਦਾਦਾ ਹਰ ਇੱਕ ਬੱਚੇ ਦੇ ਸੇਵਾ ਦੇ ਸਨੇਹ ਨੂੰ ਜਾਣਦੇ ਹਨ। ਸੇਵਾ ਵਿੱਚ ਅੱਗੇ ਵੱਧਣ ਨਾਲ ਕਿਥੋਂ ਤੱਕ ਚਾਰੋਂ ਪਾਸੇ ਦੀ ਸਫਲਤਾ ਹੈ, ਇਸਨੂੰ ਸਿਰ੍ਫ ਥੋੜ੍ਹਾ ਜਿਹਾ ਸੋਚਣਾ ਅਤੇ ਵੇਖਣਾ। ਬਾਕੀ ਸੇਵਾ ਦੀ ਲਗਨ ਚੰਗੀ ਹੈ। ਦਿਨ - ਰਾਤ ਇੱਕ ਕਰਕੇ ਸੇਵਾ ਦੇ ਲਈ ਭੱਜਦੇ ਹੋ। ਬਾਪਦਾਦਾ ਤੇ ਮਿਹਨਤ ਨੂੰ ਵੀ ਮੁਹੱਬਤ ਦੇ ਰੂਪ ਵਿੱਚ ਵੇਖਦੇ ਹਨ। ਮਿਹਨਤ ਨਹੀਂ ਕੀਤੀ, ਮੁਹੱਬਤ ਵਿਖਾਈ। ਅੱਛਾ! ਚੰਗੇ ਉਮੰਗ - ਉਤਸਾਹ ਦੇ ਸਾਥੀ ਮਿਲੇ ਹਨ। ਵਿਸ਼ਾਲ ਕੰਮ ਹੈ ਅਤੇ ਵਿਸ਼ਾਲ ਦਿਲ ਹੈ, ਇਸਲਈ ਜਿੱਥੇ ਵਿਸ਼ਾਲਤਾ ਉੱਥੇ ਸਫਲਤਾ ਹੈ ਹੀ। ਬਾਪਦਾਦਾ ਸਾਰੇ ਬੱਚਿਆਂ ਦੇ ਸੇਵਾ ਦੀ ਲਗਨ ਨੂੰ ਵੇਖ ਰੋਜ਼ ਖੁਸ਼ੀ ਦੇ ਗੀਤ ਗਾਉਂਦੇ ਹਨ। ਕਈ ਵਾਰੀ ਗੀਤ ਸੁਣਾਇਆ ਹੈ - 'ਵਾਹ ਬੱਚੇ ਵਾਹ!" ਅੱਛਾ! ਆਉਣ ਵਿੱਚ ਕਿੰਨੇਂ ਰਾਜ਼ ਸਨ, ਰਾਜ਼ਾਂ ਨੂੰ ਸਮਝਣ ਵਾਲੇ ਹੋ ਨਾ! ਰਾਜ਼ ਜਾਣੇ, ਬਾਪ ਜਾਨੇ। ( ਦਾਦੀ ਨੇ ਬਾਪਦਾਦਾ ਨੂੰ ਭੋਗ ਸਵੀਕਾਰ ਕਰਨਾ ਚਾਹਿਆ) ਅੱਜ ਦ੍ਰਿਸ਼ਟੀ ਨਾਲ ਹੀ ਸਵੀਕਾਰ ਕਰਨਗੇ। ਅੱਛਾ!

ਸਭ ਦੀ ਬੁੱਧੀ ਬਹੁਤ ਚੰਗੀ ਚੱਲ ਰਹੀ ਹੈ ਅਤੇ ਇੱਕ ਦੂਜੇ ਦੇ ਨੇੜ੍ਹੇ ਆ ਰਹੇ ਹੋ ਨਾ! ਇਸਲਈ ਸਫਲਤਾ ਅਤਿ ਨੇੜ੍ਹੇ ਹੈ। ਸਮੀਪਤਾ ਸਫਲਤਾ ਨੂੰ ਨੇੜ੍ਹੇ ਲਿਆਵੇਗੀ। ਥੱਕ ਤੇ ਨਹੀਂ ਗਏ ਹੋ? ਬਹੁਤ ਕੰਮ ਮਿਲ ਗਿਆ ਹੈ? ਪਰ ਅੱਧਾ ਕੰਮ ਤੇ ਬਾਪ ਕਰਦਾ ਹੈ। ਸਭ ਦਾ ਉਮੰਗ ਚੰਗਾ ਹੈ। ਦ੍ਰਿੜ੍ਹਤਾ ਵੀ ਹੈ ਨਾ! ਸਮੀਪਤਾ ਕਿੰਨੀ ਨੇੜ੍ਹੇ ਹੈ? ਚੁੰਬਕ ਰੱਖ ਦਵੋ ਤਾਂ ਸਮੀਪਤਾ ਸਭ ਦੇ ਗਲੇ ਵਿੱਚ ਮਾਲਾ ਪਾ ਦੇਵੇਗੀ, ਅਜਿਹਾ ਅਨੁਭਵ ਹੁੰਦਾ ਹੈ? ਅੱਛਾ! ਸਭ ਚੰਗੇ ਤੋਂ ਚੰਗੇ ਹਨ।

ਦਾਦੀਆਂ ਦੇ ਪ੍ਰਤੀ ਉਚਾਰੇ ਹੋਏ ਅਵਿੱਕਤ ਮਹਾਵਾਕ:-(31-3-88)

ਬਾਪ ਬੱਚਿਆਂ ਨੂੰ ਸ਼ੁਕਰੀਆ ਦਿੰਦਾ, ਬੱਚੇ ਬਾਪ ਨੂੰ। ਇੱਕ - ਦੂਜੇ ਨੂੰ ਸ਼ੁਕਰੀਆ ਦਿੰਦੇ - ਦਿੰਦੇ ਅੱਗੇ ਵਧੇ ਹੋ, ਇਹ ਹੀ ਵਿਧੀ ਹੈ ਅੱਗੇ ਵਧਣ ਦੀ। ਇਸੇ ਵਿਧੀ ਨਾਲ ਤੁਸੀਂ ਲੋਕਾਂ ਦਾ ਸੰਗਠਨ ਵਧੀਆ ਹੈ। ਇੱਕ - ਦੂਜੇ ਨੂੰ 'ਹਾਂ ਜੀ' ਕਿਹਾ, 'ਸ਼ੁਕਰੀਆ' ਕਿਹਾ ਅਤੇ ਅੱਗੇ ਵਧੇ, ਇਸੇ ਵਿਧੀ ਨੂੰ ਸਭ ਫਾਲੋ ਕਰਨ ਤਾਂ ਫਰਿਸ਼ਤੇ ਬਣ ਜਾਵੋਗੇ। ਬਾਪਦਾਦਾ ਛੋਟੀ ਮਾਲਾ ਨੂੰ ਵੇਖ ਖੁਸ਼ ਹੁੰਦੇ ਹਨ। ਹਾਲੇ ਕੰਗਨ ਬਣਿਆ ਹੈ, ਗਲੇ ਦੀ ਮਾਲਾ ਤਿਆਰ ਹੋ ਰਹੀ ਹੈ। ਗਲੇ ਦੀ ਮਾਲਾ ਤਿਆਰ ਕਰਨ ਵਿੱਚ ਲੱਗੇ ਹੋਏ ਹੋ। ਹਾਲੇ ਅਟੈਂਸ਼ਨ ਚਾਹੀਦਾ ਹੈ। ਜਿਆਦਾ ਸੇਵਾ ਵਿਚ ਚਲੇ ਜਾਂਦੇ ਹੋ ਤਾਂ ਆਪਣੇ ਉੱਤੇ ਅਟੈਂਸ਼ਨ ਕਿਤੇ - ਕਿਤੇ ਘੱਟ ਹੋ ਜਾਂਦਾ ਹੈ। 'ਵਿਸਤਾਰ' ਵਿੱਚ 'ਸਾਰ' ਕਦੇ ਮਰਜ ਹੋ ਜਾਂਦਾ ਹੈ, ਇਮਰਜ (ਪ੍ਰਤੱਖ) ਰੂਪ ਵਿੱਚ ਨਹੀਂ ਰਹਿੰਦਾ ਹੈ। ਤੁਸੀਂ ਲੋਕੀ ਹੀ ਕਹਿੰਦੇ ਹੋ ਕਿ ਹਾਲੇ ਇਹ ਹੋਣਾ ਹੈ। ਕਦੇ ਅਜਿਹਾ ਵੀ ਦਿਨ ਆਵੇਗਾ ਜਦੋਂ ਕਹਿਣਗੇ- ਜੋ ਹੋਣਾ ਚਾਹੀਦਾ ਹੈ, ਉਹ ਹੀ ਹੋ ਰਿਹਾ ਹੈ। ਪਹਿਲੇ ਦੀਵਿਆਂ ਦੀ ਮਾਲਾ ਤੇ ਇੱਥੇ ਹੀ ਤਿਆਰ ਹੋਵੇਗੀ। ਬਾਪਦਾਦਾ ਤੁਸੀਂ ਲੋਕਾਂ ਨੂੰ ਹਰ ਕਿਸੇ ਦੇ ਉਮੰਗ - ਉਤਸਾਹ ਵਧਾਉਣ ਦਾ ਇਗਜਾਮਪਲ ਸਮਝਦੇ ਹਨ। ਤੁਸੀਂ ਲੋਕਾਂ ਦੀ ਯੂਨੀਟੀ ਹੀ ਯਗ ਦਾ ਕਿਲਾ ਹੈ। ਭਾਵੇਂ 10 ਹੋ, ਭਾਵੇਂ 12 ਹੋ ਪਰ ਕਿਲੇ ਦੀ ਦੀਵਾਰ ਹੋਵੇ। ਤਾਂ ਬਾਪਦਾਦਾ ਕਿੰਨੇਂ ਖੁਸ਼ ਹੋਣਗੇ! ਬਾਪਦਾਦਾ ਤਾਂ ਹਨ ਹੀ, ਫਿਰ ਵੀ ਨਿਮਿਤ ਤਾਂ ਤੁਸੀਂ ਹੋ। ਅਜਿਹਾ ਹੀ ਸੰਗਠਨ ਦੂਜਾ, ਤੀਜਾ ਗ੍ਰੁਪ ਬਣ ਜਾਵੇ ਤਾਂ ਕਮਾਲ ਹੋ ਜਾਵੇ। ਹੁਣ ਅਜਿਹਾ ਗ੍ਰੁਪ ਤਿਆਰ ਕਰੋ। ਜਿਵੇੰ ਪਹਿਲੇ ਗ੍ਰੁਪ ਦੇ ਲਈ ਸਭ ਕਹਿੰਦੇ ਹਨ ਕਿ ਇਨ੍ਹਾਂ ਦਾ ਆਪਸ ਵਿੱਚ ਸਨੇਹ ਹੈ। ਸੁਭਾਅ ਵੱਖ - ਵੱਖ ਹਨ, ਉਹ ਤੇ ਰਹਿਣਗੇ ਹੀ ਲੇਕਿਨ 'ਰਿਗਾਰਡ' ਹੈ, 'ਪਿਆਰ' ਹੈ, 'ਹਾਂ ਜੀ' ਹੈ, ਸਮੇਂ ਤੇ ਆਪਣੇ ਆਪ ਨੂੰ ਮੋਲਡ ਕਰ ਲੈਂਦੇ, ਇਸਲਈ ਇਸ ਕਿਲੇ ਦੀ ਦੀਵਾਰ ਮਜਬੂਤ ਹੈ, ਇਸਲਈ ਹੀ ਅੱਗੇ ਵੱਧ ਰਹੇ ਹਨ। ਫਾਊਂਡੇਸ਼ਨ ਨੂੰ ਵੇਖਕੇ ਖੁਸ਼ੀ ਹੁੰਦੀ ਹੈ ਨਾ। ਜਿਵੇੰ ਇਹ ਪਹਿਲਾ ਪੂਰ ਵਿਖਾਈ ਦਿੰਦਾ ਹੈ, ਅਜਿਹੇ ਸ਼ਕਤੀਸ਼ਾਲੀ ਗ੍ਰੁਪ ਬਣ ਜਾਣ ਤਾਂ ਸੇਵਾ ਪਿੱਛੇ - ਪਿੱਛੇ ਆਵੇਗੀ। ਡਰਾਮਾ ਵਿੱਚ ਵਿਜੇ ਮਾਲਾ ਦੀ ਨੂੰਧ ਹੈ। ਤਾਂ ਜਰੂਰ ਇੱਕ - ਦੂਜੇ ਦੇ ਨੇੜ੍ਹੇ ਆਉਣਗੇ, ਤਾਂ ਤੇ ਮਾਲਾ ਬਣੇਗੀ। ਇੱਕ ਦਾਨਾ ਇੱਕ ਪਾਸੇ ਹੋਵੇ ਇੱਕ ਦਾਨਾ ਇੱਕ ਤੋਂ ਦੂਰ ਹੋਵੇ ਤਾਂ ਮਾਲਾ ਨਹੀਂ ਬਣੇਗੀ। ਦਾਨੇ ਮਿਲਦੇ ਜਾਣਗੇ, ਨੇੜ੍ਹੇ ਆਉਂਦੇ ਜਾਣਗੇ ਤਾਂ ਮਾਲਾ ਤਿਆਰ ਹੋਵੇਗੀ। ਤਾਂ ਇਗਜਾਮਪਲ ਚੰਗੇ ਹੋ। ਅੱਛਾ!

ਹੁਣ ਤਾਂ ਮਿਲਣ ਦਾ ਕੋਟਾ ਪੂਰਾ ਕਰਨਾ ਹੈ। ਸੁਣਾਇਆ ਨਾ - ਰਥ ਨੂੰ ਵੀ ਏਕਸਟ੍ਰਾ ਸਕਾਸ਼ ਨਾਲ ਚਲਾ ਰਹੇ ਹਨ। ਨਹੀਂ ਤਾਂ ਸਧਾਰਨ ਗੱਲ ਨਹੀਂ ਹੈ। ਵੇਖਣਾ ਤੇ ਸਾਰਾ ਪੇਂਦਾ ਹੈ ਨਾ। ਫਿਰ ਵੀ ਸਾਰੀ ਸ਼ਕਤੀਆਂ ਦੀ ਐਨਰਜੀ ਜਮਾਂ ਹੈ, ਇਸਲਈ ਰਥ ਵੀ ਇਤਨਾ ਸਹਿਯੋਗ ਦੇ ਰਿਹਾ ਹੈ। ਸ਼ਕਤੀਆਂ ਜਮਾਂ ਨਹੀਂ ਹੁੰਦੀਆਂ ਤਾਂ ਇਤਨੀ ਸੇਵਾ ਮੁਸ਼ਕਿਲ ਹੋ ਜਾਂਦੀ ਹੈ। ਇਹ ਵੀ ਡਰਾਮੇ ਵਿੱਚ ਹਰ ਆਤਮਾ ਦਾ ਪਾਰਟ ਹੈ। ਜੋ ਸ੍ਰੇਸ਼ਠ ਕਰਮ ਦੀ ਪੂੰਜੀ ਜਮਾਂ ਹੁੰਦੀ ਹੈ ਤਾਂ ਸਮੇਂ ਤੇ ਉਹ ਕੰਮ ਵਿੱਚ ਆਉਂਦੀ ਹੈ। ਕਿੰਨੀਆਂ ਆਤਮਾਵਾਂ ਦੀਆਂ ਦੁਆਵਾਂ ਵੀ ਮਿਲ ਜਾਂਦੀਆਂ ਹਨ, ਉਹ ਵੀ ਜਮਾਂ ਹੁੰਦੀ ਹੈ। ਕੋਈ ਨਾ ਕੋਈ ਵਿਸ਼ੇਸ਼ ਪੁੰਨ ਦੀ ਪੂੰਜੀ ਜਮਾਂ ਹੋਣ ਦੇ ਕਾਰਨ ਵਿਸ਼ੇਸ਼ ਪਾਰਟ ਹੈ। ਨਿਰਵਿਘਨ ਰਥ ਚੱਲੇ - ਇਹ ਵੀ ਡਰਾਮੇ ਦਾ ਪਾਰਟ ਹੈ। 6 ਮਹੀਨੇ ਕੋਈ ਕੰਮ ਨਹੀਂ ਰਿਹਾ। ਅੱਛਾ! ਸਭ ਨੂੰ ਰਾਜ਼ੀ ਕਰਾਂਗੇ।

ਅਵਿੱਕਤ ਮੁਰਲੀ ਤੋਂ ਚੁਣੇ ਹੋਏ ਕੁਝ ਅਨਮੋਲ ਮਹਾਂਵਾਕ (ਪ੍ਰਸ਼ਨ - ਉੱਤਰ)

ਪ੍ਰਸ਼ਨ:-
ਕਿਸ ਇੱਕ ਸ਼ਬਦ ਦੇ ਅਰਥ ਸ੍ਵਰੂਪ ਵਿੱਚ ਸਥਿਤ ਹੋਣ ਨਾਲ ਹੀ ਸਭ ਕਮਜ਼ੋਰੀਆਂ ਖ਼ਤਮ ਹੋ ਜਾਣਗੀਆਂ?

ਉੱਤਰ:-
ਸਿਰ੍ਫ ਪੁਰਸ਼ਾਰਥੀ ਸ਼ਬਦ ਦੇ ਅਰਥ ਸ੍ਵਰੂਪ ਵਿੱਚ ਸਥਿਤ ਹੋ ਜਾਵੋ। ਪੁਰਸ਼ ਮਤਲਬ ਇਸ ਰਥ ਦਾ ਰਥੀ, ਪ੍ਰਾਕ੍ਰਿਤੀ ਦਾ ਮਾਲਿਕ। ਇਸੇ ਇੱਕ ਸ਼ਬਦ ਦੇ ਅਰਥ ਸ੍ਵਰੂਪ ਵਿੱਚ ਸਥਿਤ ਹੋਣ ਨਾਲ ਸ੍ਰਵ ਕਮਜ਼ੋਰੀਆਂ ਖਤਮ ਹੋ ਜਾਣਗੀਆਂ। ਪੁਰਸ਼ ਪ੍ਰਾਕ੍ਰਿਤੀ ਦੇ ਅਧਿਕਾਰੀ ਹਨ ਨਾ ਕਿ ਅਧੀਨ। ਰਥੀ ਰਥ ਨੂੰ ਚਲਾਉਣ ਵਾਲਾ ਹੈ ਨਾ ਕਿ ਰਥ ਦੇ ਅਧੀਨ ਹੋਣ ਵਾਲਾ।

ਪ੍ਰਸ਼ਨ:-
ਆਦਿਕਾਲ ਦੇ ਰਾਜ ਅਧਿਕਾਰੀ ਬਨਣ ਦੇ ਲਈ ਕਿਹੜੇ ਸੰਸਕਾਰ ਹੁਣ ਤੋਂ ਹੀ ਧਾਰਨ ਕਰੋ?

ਉੱਤਰ :-
ਆਪਣੇ ਆਦਿ ਅਵਿਨਾਸ਼ੀ ਸੰਸਕਾਰ ਹੁਣੇ ਤੋਂ ਧਾਰਨ ਕਰੋ। ਜੇਕਰ ਬਹੁਤਕਾਲ ਯੋਧੇਪਨ ਦੇ ਸੰਸਕਾਰ ਰਹਿਣ ਮਤਲਬ ਯੁੱਧ ਕਰਦੇ - ਕਰਦੇ ਸਮਾਂ ਬਿਤਾਇਆ, ਅੱਜ ਜਿੱਤ ਕਲ ਹਾਰ। ਹੁਣੇ - ਹੁਣੇ ਜਿੱਤ, ਹੁਣੇ - ਹੁਣੇ ਹਾਰ, ਸਦਾ ਦੇ ਵਿਜੇਈਪਨ ਦੇ ਸੰਸਕਾਰ ਨਹੀਂ ਬਣੇ ਤਾਂ ਸ਼ਤਰੀ ਕਿਹਾ ਜਾਵਗੇ ਨਾ ਕਿ ਬ੍ਰਾਹਮਣ। ਬ੍ਰਾਹਮਣ ਸੋ ਦੇਵਤਾ ਬਣਦੇ ਹਨ, ਸ਼ਤਰੀ, ਸ਼ਤਰੀਆਂ ਵਿੱਚ ਚਲੇ ਜਾਂਦੇ ਹਨ।

ਪ੍ਰਸ਼ਨ:-
ਵਿਸ਼ਵ ਪਰਿਵਰਤਕ ਬਣਨ ਤੋਂ ਪਹਿਲਾਂ ਕਿਹੜਾ ਪਰਿਵਰਤਨ ਕਰਨ ਦੀ ਸ਼ਕਤੀ ਚਾਹੀਦੀ ਹੈ?

ਉੱਤਰ:-
ਵਿਸ਼ਵ ਪਰਿਵਰਤਕ ਬਨਣ ਤੋਂ ਪਹਿਲਾਂ ਆਪਣੇ ਸੰਸਕਾਰਾਂ ਨੂੰ ਪਰਿਵਰਤਨ ਕਰਨ ਦੀ ਸ਼ਕਤੀ ਚਾਹੀਦੀ ਹੈ। ਦ੍ਰਿਸ਼ਟੀ ਅਤੇ ਵ੍ਰਿਤੀ ਦਾ ਪਰਿਵਰਤਨ ਚਾਹੀਦਾ ਹੈ। ਤੁਸੀਂ ਦ੍ਰਸ਼ਟਾ ਇਸ ਦ੍ਰਿਸ਼ਟੀ ਦਵਾਰਾ ਵੇਖਣ ਵਾਲੇ ਹੋ। ਦਿਵਿਆ ਨੇਤ੍ਰ ਨਾਲ ਵੇਖੋ ਨਾ ਕਿ ਚਮੜੀ ਦੇ ਨੇਤਰਾਂ ਨਾਲ। ਦਿਵਿਯ ਨੇਤ੍ਰ ਨਾਲ ਵੇਖੋਗੇ ਤਾਂ ਆਪੇ ਦਿਵਿਯ ਰੂਪ ਹੀ ਵਿਖਾਈ ਦੇਵੇਗਾ। ਚਮੜੇ ਦੀਆਂ ਅੱਖਾਂ ਚਮੜੇ ਨੂੰ ਵੇਖਦੀਆਂ ਹਨ, ਚਮੜੀ ਦੇ ਲਈ ਸੋਚਦੀਆਂ ਹਨ - ਇਹ ਕੰਮ ਫ਼ਰਿਸ਼ਤਿਆਂ ਜਾਂ ਬ੍ਰਾਹਮਣਾਂ ਦਾ ਨਹੀਂ।

ਪ੍ਰਸ਼ਨ :-
ਆਪਸ ਵਿੱਚ ਭਾਈ - ਭੈਣ ਦੇ ਸੰਬੰਧ ਵਿੱਚ ਹੁੰਦੇਂ ਵੀ ਕਿਹੜੇ ਦਿਵਿਯ ਨੇਤ੍ਰ ਨਾਲ ਵੇਖੋ ਤਾਂ ਦ੍ਰਿਸ਼ਟੀ ਅਤੇ ਵ੍ਰਿਤੀ ਕਦੇ ਚੰਚਲ ਨਹੀਂ ਹੋ ਸਕਦੀ?

ਉੱਤਰ:-
ਹਰ ਇੱਕ ਨਾਰੀ ਸ਼ਰੀਰਧਾਰੀ ਆਤਮਾ ਨੂੰ ਸ਼ਕਤੀ ਰੂਪ, ਜਗਤ ਮਾਤਾ ਦਾ ਰੂਪ, ਦੇਵੀ ਦਾ ਰੂਪ ਵੇਖੋ - ਇਹ ਹੀ ਹੈ ਦਿਵਿਯ ਨੇਤ੍ਰ ਨਾਲ ਵੇਖਣਾ। ਸ਼ਕਤੀ ਦੇ ਅੱਗੇ ਕੋਈ ਆਸੁਰੀ ਵ੍ਰਿਤੀ ਨਾਲ ਆਉਂਦੇ ਹਨ ਤਾਂ ਭਸੱਮ ਹੋ ਜਾਂਦੇ ਹਨ ਇਸਲਈ ਸਾਡੀ ਭੈਣ ਜਾਂ ਟੀਚਰ ਨਹੀਂ ਲੇਕਿਨ ਸ਼ਿਵਸ਼ਕਤੀ ਹੈ। ਮਾਤਾਵਾਂ ਭੈਣਾਂ ਵੀ ਸਦਾ ਆਪਣੇ ਸ਼ਕਤੀ ਸ੍ਵਰੂਪ ਵਿੱਚ ਸਥਿਤ ਰਹਿਣ ਮੇਰਾ ਵਿਸ਼ੇਸ਼ ਭਾਈ, ਵਿਸ਼ੇਸ਼ ਸਟੂਡੇੰਟ ਨਹੀਂ, ਉਹ ਮਹਾਵੀਰ ਹੈ ਅਤੇ ਉਹ ਸ਼ਿਵ ਸ਼ਕਤੀ ਹੈ।

ਪ੍ਰਸ਼ਨ:-
ਮਹਾਵੀਰ ਦੀ ਵਿਸ਼ੇਸ਼ਤਾ ਕੀ ਵਿਖਾਉਂਦੇ ਹਨ?

ਉੱਤਰ :-
ਉਨ੍ਹਾਂ ਦੇ ਦਿਲ ਵਿੱਚ ਸਦਾ ਰਾਮ ਰਹਿੰਦਾ ਹੈ। ਮਹਾਵੀਰ ਰਾਮ ਦਾ ਹੈ ਤਾਂ ਸ਼ਕਤੀ ਵੀ ਸ਼ਿਵ ਦੀ ਹੈ। ਕਿਸੇ ਵੀ ਸ਼ਰੀਰਧਾਰੀ ਨੂੰ ਵੇਖਦੇ ਮੱਥੇ ਵੱਲ ਆਤਮਾ ਨੂੰ ਵੇਖੋ। ਗੱਲ ਆਤਮਾ ਨਾਲ ਕਰਨੀ ਹੈ ਨਾਕਿ ਸ਼ਰੀਰ ਨਾਲ। ਨਜ਼ਰ ਹੀ ਮਸਤੱਕ ਮਣੀ ਤੇ ਜਾਣੀ ਚਾਹੀਦੀ ਹੈ।

ਪ੍ਰਸ਼ਨ :-
ਕਿਹੜੇ ਸ਼ਬਦ ਨੂੰ ਅਲਬੇਲੇ ਰੂਪ ਵਿੱਚ ਨਾ ਯੂਜ਼ ਕਰਕੇ ਸਿਰ੍ਫ ਇੱਕ ਸਾਵਧਾਨੀ ਰੱਖੋ, ਉਹ ਕਿਹੜੀ?

ਉੱਤਰ:-
ਪੁਰਸ਼ਾਰਥੀ ਸ਼ਬਦ ਨੂੰ ਅਲਬੇਲੇ ਰੂਪ ਵਿੱਚ ਨਾ ਯੂਜ਼ ਕਰਕੇ ਸਿਰ੍ਫ ਇਹ ਹੀ ਸਾਵਧਾਨੀ ਰੱਖੋ ਕਿ ਹਰ ਗੱਲ ਵਿੱਚ ਦ੍ਰਿੜ੍ਹ ਸੰਕਲਪ ਵਾਲੇ ਬਣਨਾ ਹੈ। ਜੋ ਵੀ ਕਰਨਾ ਹੈ ਉਹ ਸ੍ਰੇਸ਼ਠ ਕਰਮ ਹੀ ਕਰਨਾ ਹੈ। ਸ੍ਰੇਸ਼ਠ ਹੀ ਬਣਨਾ ਹੈ। ਓਮ ਸ਼ਾਂਤੀ।

ਵਰਦਾਨ:-
ਵਿਕਾਰਾਂ ਦੇ ਵੰਸ਼ ਦੇ ਅੰਸ਼ ਨੂੰ ਵੀ ਖ਼ਤਮ ਕਰਨ ਵਾਲੇ ਸ੍ਰਵ ਸਮਰਪਣ ਅਤੇ ਟਰੱਸਟੀ ਭਵ

ਜੋ ਆਈਵੇਲ ਦੇ ਲਈ ਪੁਰਾਣੇ ਸੰਸਕਾਰਾਂ ਦੀ ਪ੍ਰਾਪਰਟੀ ਕਿਨਾਰੇ ਕਰ ਰੱਖ ਲੈਂਦੇ ਹਨ। ਤਾਂ ਮਾਇਆ ਕਿਸੇ ਨਾ ਕਿਸੇ ਰੂਪ ਨਾਲ ਫੜ੍ਹ ਲੈਂਦੀ ਹੈ। ਪੁਰਾਣੇ ਰਜਿਸਟਰ ਦੇ ਛੋਟੇ ਜਿਹੇ ਟੁਕੜੇ ਤੋਂ ਵੀ ਪਕੜੇ ਜਾਣਗੇ, ਮਾਇਆ ਬਹੁਤ ਤੇਜ਼ ਹੈ, ਉਸਦੀ ਕੈਚਿੰਗ ਪਾਵਰ ਕੋਈ ਘੱਟ ਨਹੀਂ ਹੈ ਇਸਲਈ ਵਿਕਾਰਾਂ ਦੇ ਵੰਸ਼ ਦੇ ਅੰਸ਼ ਨੂੰ ਵੀ ਖ਼ਤਮ ਕਰੋ। ਜ਼ਰਾ ਵੀ ਕਿਸੇ ਕੋਨੇ ਵਿੱਚ ਪੁਰਾਣੇ ਖਜ਼ਾਨੇ ਦੀ ਨਿਸ਼ਨੀ ਨਾ ਹੋਵੇ - ਇਸਨੂੰ ਕਿਹਾ ਜਾਂਦਾ ਹੈ ਸ੍ਰਵ ਸਮਰਪਣ, ਟਰੱਸਟੀ, ਅਤੇ ਯਗ ਦੇ ਸਨੇਹੀ ਸਹਿਯੋਗੀ।

ਸਲੋਗਨ:-
ਕਿਸੇ ਦੀ ਵਿਸ਼ੇਸ਼ਤਾ ਦੇ ਕਾਰਨ ਉਸ ਨਾਲ ਵਿਸ਼ੇਸ਼ ਸਨੇਹ ਹੋ ਜਾਣਾ - ਇਹ ਵੀ ਲਗਾਵ ਹੈ।