10.11.19     Avyakt Bapdada     Punjabi Murli     06.03.85     Om Shanti     Madhuban
 


" ਸੰਗਮਯੁੱਗ ਉਤਸਵ ਦਾ ਯੁੱਗ ਹੈ , ਬ੍ਰਾਹਮਣ ਜੀਵਨ ਉਤਸਾਹ ਦਾ ਜੀਵਨ ਹੈ "


ਅੱਜ ਹੋਲੀਐਸਟ, ਹਾਈਐਸਟ ਬਾਪ ਆਪਣੇ ਹੋਲੀ ਅਤੇ ਹੈਪੀ ਹੰਸਾਂ ਨਾਲ ਹੋਲੀ ਮਨਾਉਣ ਆਏ ਹਨ। ਤ੍ਰਿਮੂਰਤੀ ਬਾਪ ਤਿੰਨ ਤਰ੍ਹਾਂ ਦੀ ਹੋਲੀ ਦਾ ਦਿਵਯ ਰਾਜ਼ ਸੁਣਾਉਣ ਆਏ ਹਨ। ਉਵੇਂ ਸੰਗਮਯੁੱਗ ਹੋਲੀ ਯੁੱਗ ਹੈ। ਸੰਗਮਯੁੱਗ ਉਤਸਵ ਦਾ ਯੁੱਗ ਹੈ। ਤੁਹਾਡਾ ਸ੍ਰੇਸ਼ਠ ਆਤਮਾਵਾਂ ਦਾ ਹਰ ਦਿਨ, ਹਰ ਸਮਾਂ ਉਤਸਾਹ ਭਰਿਆ ਉਤਸਵ ਹੈ। ਅਗਿਆਨੀ ਆਤਮਾਵਾਂ ਖੁਦ ਨੂੰ ਉਤਸਾਹ ਵਿੱਚ ਲਿਆਉਣ ਦੇ ਲਈ ਉਤਸਵ ਮਨਾਉਂਦੇ ਹਨ। ਪਰ ਤੁਸੀਂ ਸ੍ਰੇਸ਼ਠ ਆਤਮਾਵਾਂ ਦੇ ਲਈ ਇਹ ਬ੍ਰਾਹਮਣ ਜੀਵਨ ਉਤਸਾਹ ਦੀ ਜੀਵਨ ਹੈ। ਉਮੰਗ ਖੁਸ਼ੀ ਨਾਲ ਭਰੀ ਹੋਈ ਜੀਵਨ ਹੈ ਇਸਲਈ ਸੰਗਮਯੁੱਗ ਹੀ ਉੱਤਸਵ ਦਾ ਜੀਵਨ ਹੈ। ਈਸ਼ਵਰੀਏ ਜੀਵਨ ਸਦਾ ਉਮੰਗ ਉਤਸਾਹ ਵਾਲਾ ਜੀਵਨ ਹੈ। ਸਦਾ ਹੀ ਖੁਸ਼ੀਆਂ ਵਿੱਚ ਨੱਚਦੇ, ਗਿਆਨ ਦਾ ਸ਼ਕਤੀਸ਼ਾਲੀ ਅੰਮ੍ਰਿਤ ਪੀਂਦੇ, ਸੁੱਖ ਦੇ ਗੀਤ ਗਾਉਂਦੇ, ਦਿਲ ਦੇ ਸਨੇਹ ਦੇ ਗੀਤ ਗਾਉਂਦੇ, ਆਪਣੀ ਸ੍ਰੇਸ਼ਠ ਜੀਵਨ ਬਿਤਾ ਰਹੇ ਹਨ। ਅਗਿਆਨੀ ਆਤਮਾਵਾਂ ਇੱਕ ਦਿਨ ਮਨਾਉਂਦੀਆਂ ਅਲਪਕਾਲ ਦੇ ਉਤਸਾਹ ਵਿੱਚ ਆਉਂਦੀਆਂ ਫੇਰ ਉਵੇਂ ਦੀਆਂ ਉਵੇਂ ਹੋ ਜਾਂਦੀਆਂ। ਤੁਸੀਂ ਉਤਸਵ ਮਨਾਉਂਦੇ ਹੋਏ ਹੋਲੀ ਬਣ ਜਾਂਦੇ ਹੋ ਅਤੇ ਦੂਸਰਿਆਂ ਨੂੰ ਵੀ ਹੋਲੀ ਬਣਾਉਂਦੇ ਹੋ। ਉਹ ਸਿਰ੍ਫ ਮਨਾਉਂਦੇ ਹਨ, ਤੁਸੀਂ ਮਨਾਉਂਦੇ ਬਣ ਜਾਂਦੇ ਹੋ। ਲੋਕੀ ਤਿੰਨ ਤਰ੍ਹਾਂ ਦੀ ਹੋਲੀ ਮਨਾਉਂਦੇ ਹਨ - ਇੱਕ ਜਲਾਉਣ ਦੀ ਹੋਲੀ। ਦੂਸਰੀ ਰੰਗ ਲਗਾਉਣ ਦੀ ਹੋਲੀ। ਤੀਜੀ ਮੰਗਲ ਮਿਲਣ ਮਨਾਉਣ ਦੀ ਹੋਲੀ। ਇਹ ਤਿੰਨੇ ਹੋਲੀ ਹਨ ਰੂਹਾਨੀ ਰਾਜ਼ ਨਾਲ। ਲੇਕਿਨ ਉਹ ਸਥੂਲ ਰੂਪ ਵਿੱਚ ਮਨਾਉਂਦੇ ਰਹਿੰਦੇ ਹਨ। ਇਸ ਸੰਗਮਯੁੱਗ ਤੇ ਤੁਸੀਂ ਮਹਾਨ ਆਤਮਾਵਾਂ ਜਦੋਂ ਬਾਪ ਦੇ ਬਣਦੇ ਹੋ ਅਰਥਾਤ ਹੋਲੀ ਬਣਦੇ ਹੋ ਤਾਂ ਪਹਿਲਾਂ ਕੀ ਕਰਦੇ ਹੋ? ਪਹਿਲੇ ਸਭ ਪੁਰਾਣੇ ਸੁਭਾਅ ਸੰਸਕਾਰ ਯੋਗ ਅਗਨੀ ਨਾਲ ਭਸਮ ਕਰਦੇ ਹੋ ਮਤਲਬ ਜਲਾਉਂਦੇ ਹੋ। ਉਸਦੇ ਬਾਦ ਹੀ ਯਾਦ ਦੁਆਰਾ ਬਾਪ ਦੇ ਸੰਗ ਦਾ ਰੰਗ ਲਗਦਾ ਹੈ। ਤੁਸੀਂ ਵੀ ਪਹਿਲਾਂ ਜਲਾਉਣ ਵਾਲੀ ਹੋਲੀ ਮਨਾਉਂਦੇ ਹੋ ਫੇਰ ਪ੍ਰਭੂ ਸੰਗ ਦੇ ਰੰਗ ਵਿੱਚ ਰੰਗ ਜਾਂਦੇ ਹੋ ਮਤਲਬ ਬਾਪ ਸਮਾਨ ਬਣ ਜਾਂਦੇ ਹੋ। ਬਾਪ ਗਿਆਨ ਸਾਗਰ ਤਾਂ ਬੱਚੇ ਵੀ ਸੰਗ ਦੇ ਰੰਗ ਵਿੱਚ ਗਿਆਨ ਸਰੂਪ ਬਣ ਜਾਂਦੇ ਹਨ। ਜੋ ਬਾਪ ਦੇ ਗੁਣ ਉਹ ਤੁਹਾਡੇ ਗੁਣ ਹੋ ਜਾਂਦੇ, ਜੋ ਬਾਪ ਦੀਆਂ ਸ਼ਕਤੀਆਂ ਉਹ ਤੁਹਾਡਾ ਖਜ਼ਾਨਾ ਬਣ ਜਾਂਦੀਆਂ ਹਨ। ਤੁਹਾਡੀ ਪ੍ਰਾਪਰਟੀ ਹੋ ਜਾਂਦੀ। ਤਾਂ ਸੰਗ ਦਾ ਰੰਗ ਅਜਿਹਾ ਅਵਿਨਾਸ਼ੀ ਲਗ ਜਾਂਦਾ ਜੋ ਜਨਮ - ਜਨਮਾਂਤ੍ਰ ਦੇ ਲਈ ਇਹ ਰੰਗ ਅਵਿਨਾਸ਼ੀ ਬਣ ਜਾਂਦਾ ਹੈ। ਅਤੇ ਜਦੋ ਸੰਗ ਦਾ ਰੰਗ ਲਗ ਜਾਂਦਾ, ਇਹ ਰੂਹਾਨੀ ਰੰਗ ਦੀ ਹੋਲੀ ਮਨਾ ਲੈਂਦੇ ਤਾਂ ਆਤਮਾ ਤੇ ਪ੍ਰਮਾਤਮਾ ਦਾ, ਬਾਪ ਅਤੇ ਬੱਚਿਆਂ ਦਾ ਸ੍ਰੇਸ਼ਠ ਮਿਲਣ ਦਾ ਮੇਲਾ ਸਦਾ ਹੀ ਹੁੰਦਾ ਰਹਿੰਦਾ। ਅਗਿਆਨੀ ਆਤਮਾਵਾਂ ਨੇ ਇਸ ਰੂਹਾਨੀ ਹੋਲੀ ਨੂੰ ਯਾਦਗਰ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕੀਤਾ ਹੈ। ਤੁਹਾਡੀ ਪ੍ਰੈਕਟੀਕਲ ਉਤਸਾਹ ਭਰੀ ਜੀਵਨ ਦਾ ਵੱਖ - ਵੱਖ ਰੂਪਾਂ ਵਿੱਚ ਯਾਦਗਰ ਮਨਾਕੇ ਅਲਪਕਾਲ ਦੇ ਲਈ ਖੁਸ਼ ਹੋ ਜਾਂਦੇ ਹਰ ਕਦਮ ਵਿੱਚ, ਤੁਹਾਡੇ ਸ੍ਰੇਸ਼ਠ ਜੀਵਨ ਵਿੱਚ ਜੋ ਵਿਸ਼ੇਸ਼ਤਾਵਾਂ ਪ੍ਰਾਪਤ ਹੋਈਆਂ ਉਨ੍ਹਾਂ ਨੂੰ ਯਾਦ ਕਰ ਥੋੜ੍ਹੇ ਸਮੇਂ ਦੇ ਲਈ ਉਹ ਵੀ ਮੌਜ ਮਨਾਉਂਦੇ ਰਹਿੰਦੇ ਹਨ। ਇਹ ਯਾਦਗਰ ਵੇਖ ਜਾਂ ਸੁਣ ਖ਼ੁਸ਼ ਹੁੰਦੇ ਹੋ ਨਾ ਕਿ ਸਾਡੀਆਂ ਵਿਸ਼ੇਸ਼ਤਾਵਾਂ ਦਾ ਯਾਦਗਰ ਹੈ! ਤੁਸੀਂ ਮਾਇਆ ਨੂੰ ਜਲਾਇਆ ਅਤੇ ਉਹ ਹੋਲਿਕਾ ਬਣਾਕੇ ਸਾੜ ਦਿੰਦੇ ਹਨ। ਅਜਿਹੀਆਂ ਰਮਣੀਕ ਕਹਾਣੀਆਂ ਬਣਾਈਆਂ ਹਨ ਜੋ ਸੁਣ ਕੇ ਤਹਾਨੂੰ ਹਾਸਾ ਆਏਗਾ ਕਿ ਸਾਡੀ ਗੱਲ ਨੂੰ ਕਿਵੇਂ ਬਣਾ ਦਿੱਤਾ ਹੈ! ਹੋਲੀ ਦਾ ਉੱਤਸਵ ਤੁਹਾਡੇ ਵੱਖ - ਵੱਖ ਪ੍ਰਾਪਤੀ ਦੀ ਯਾਦ ਰੂਪ ਬਣਾਉਂਦੇ ਹਨ। ਹੁਣ ਤੁਸੀਂ ਸਦਾ ਖੁਸ਼ ਰਹਿੰਦੇ ਹੋ। ਖੁਸ਼ੀ ਦੀ ਪ੍ਰਾਪਤੀ ਦਾ ਯਾਦਗਰ ਬਹੁਤ ਖੁਸ਼ ਹੋਕੇ ਹੋਲੀ ਮਨਾਉਂਦੇ ਹੋ। ਉਸ ਵਕਤ ਸਭ ਦੁੱਖ ਭੁੱਲ ਜਾਂਦੇ ਹਨ। ਅਤੇ ਤੁਸੀਂ ਸਦਾ ਲਈ ਦੁੱਖ ਭੁੱਲ ਗਏ ਹੋ। ਤੁਹਾਡੀ ਖੁਸ਼ੀ ਦੀ ਪ੍ਰਾਪਤੀ ਦਾ ਯਾਦਗਰ ਮਨਾਉਂਦੇ ਹਨ।

ਹੋਰ ਗੱਲ ਮਨਾਉਣ ਦੇ ਵਕਤ ਛੋਟੇ ਵੱਡੇ ਬਹੁਤ ਹੀ ਹਲਕੇ ਬਣ, ਹਲਕੇ ਰੂਪ ਵਿੱਚ ਮਨਾਉਂਦੇ ਹਨ। ਉਸ ਦਿਨ ਦੇ ਲਈ ਸਭ ਦਾ ਮੂਡ ਵੀ ਹਲਕਾ ਰਹਿੰਦਾ ਹੈ। ਤਾਂ ਇਹ ਤੁਹਾਡੇ ਡਬਲ ਲਾਈਟ ਬਣਨ ਦਾ ਯਾਦਗਰ ਹੈ। ਜਦੋਂ ਪ੍ਰਭੂ ਸੰਗ ਦੇ ਰੰਗ ਵਿੱਚ ਰੰਗ ਜਾਂਦੇ ਹੋ ਤਾਂ ਡਬਲ ਲਾਈਟ ਬਣ ਜਾਂਦੇ ਹੋ ਨਾ। ਤਾਂ ਇਸ ਵਿਸ਼ੇਸ਼ਤਾ ਦਾ ਯਾਦਗਰ ਹੈ। ਹੋਰ ਗੱਲ- ਇਸ ਦਿਨ ਛੋਟੇ ਵੱਡੇ ਕਿਸੇ ਵੀ ਸਬੰਧ ਵਾਲੇ ਸਮਾਨ ਸੁਭਾਅ ਵਿੱਚ ਰਹਿੰਦੇ ਹਨ। ਭਾਵੇਂ ਛੋਟਾ ਜਿਹਾ ਪੋਤਰਾ ਵੀ ਹੋਵੇ ਉਹ ਵੀ ਦਾਦੇ ਨੂੰ ਰੰਗ ਲਾਵੇਗਾ। ਸਾਰੇ ਸਬੰਧ ਦਾ, ਉਮਰ ਦਾ ਭਾਨ ਭੁੱਲ ਜਾਂਦੇ ਹਨ। ਇੱਕ ਜਿਹੇ ਭਾਵ ਵਿੱਚ ਆ ਜਾਂਦੇ ਹਨ। ਇਹ ਵੀ ਤੁਹਾਡੇ ਵਿਸ਼ੇਸ਼ ਸਮਾਨ ਭਾਵ ਅਰਥਾਤ ਭਰਾ - ਭਰਾ ਦੀ ਸਥਿਤੀ ਅਤੇ ਹੋਰ ਕੋਈ ਵੀ ਦੇਹ ਦੇ ਸਬੰਧ ਦੀ ਦ੍ਰਿਸ਼ਟੀ ਨਹੀਂ। ਇਹ ਭਰਾ - ਭਰਾ ਦੀ ਸਮਾਨ ਸਥਿਤੀ ਦਾ ਯਾਦਗਰ ਹੈ। ਹੋਰ ਗੱਲ ਇਸ ਦਿਨ ਵੱਖ-ਵੱਖ ਰੰਗਾਂ ਨਾਲ ਖੂਬ ਪਿਚਕਾਰੀਆਂ ਭਰ ਇੱਕ - ਦੂਜੇ ਨੂੰ ਰੰਗਦੇ ਹਨ। ਇਹ ਵੀ ਇਸ ਸਮੇਂ ਦੀ ਤੁਹਾਡੀ ਸੇਵਾ ਦਾ ਯਾਦਗਰ ਹੈ। ਕੋਈ ਵੀ ਆਤਮਾ ਨੂੰ ਤੁਸੀਂ ਦ੍ਰਿਸ਼ਟੀ ਦੀ ਪਿਚਕਾਰੀ ਦੁਆਰਾ ਪ੍ਰੇਮ ਸਵਰੂਪ ਬਣਾਉਣ ਦਾ ਰੰਗ, ਆਨੰਦ ਸਰੂਪ ਬਣਾਉਣ ਦਾ ਰੰਗ, ਸੁੱਖ ਦਾ, ਸ਼ਾਂਤੀ ਦਾ, ਸ਼ਕਤੀਆਂ ਦੇ ਕਿੰਨੇ ਰੰਗ ਲਗਾਂਉਂਦੇ ਹੋ? ਅਜਿਹਾ ਰੰਗ ਲਗਾਂਉਂਦੇ ਹੋ ਜੋ ਸਦਾ ਲਗਾ ਰਹੇ। ਮਿਟਾਉਣਾ ਨਹੀਂ ਪੈਂਦਾ। ਮਿਹਨਤ ਨਹੀਂ ਕਰਨੀ ਪੈਂਦੀ। ਹੋਰ ਹੀ ਹਰ ਆਤਮਾ ਇਹ ਹੀ ਚਾਹੁੰਦੀ ਕਿ ਸਦਾ ਇਨ੍ਹਾਂ ਰੰਗਾਂ ਵਿੱਚ ਰੰਗੀ ਰਹਾਂ। ਤਾਂ ਸਭ ਦੇ ਕੋਲ ਰੂਹਾਨੀ ਰੰਗਾਂ ਦੀ ਰੂਹਾਨੀ ਦ੍ਰਿਸ਼ਟੀ ਦੀ ਪਿਚਕਾਰੀ ਹੈ ਨਾ! ਹੋਲੀ ਖੇਡਦੇ ਹੋ ਨਾ! ਇਹ ਰੂਹਾਨੀ ਹੋਲੀ ਤੁਹਾਡੇ ਸਭ ਦੇ ਜੀਵਨ ਦਾ ਯਾਦਗਰ ਹੈ। ਅਜਿਹਾ ਬਾਪਦਾਦਾ ਨਾਲ ਮੰਗਲ ਮਿਲਣ ਮਨਾਇਆ ਹੈ, ਜੋ ਮਿਲਣ ਮਨਾਉਂਦੇ ਬਾਪ ਸਮਾਨ ਬਣ ਗਏ। ਅਜਿਹਾ ਮੰਗਲ ਮਿਲਣ ਮਨਾਇਆ ਹੈ ਜੋ ਕੰਬਾਇੰਡ ਬਣ ਗਏ ਹੋ। ਕੋਈ ਵੱਖ ਕਰ ਨਹੀਂ ਸਕਦਾ।

ਹੋਰ ਗੱਲ ਇਹ ਦਿਨ ਸਾਰੀਆਂ ਬੀਤੀਆਂ ਗੱਲਾਂ ਨੂੰ ਭੁਲਾਉਣ ਦਾ ਦਿਨ ਹੈ। 63 ਜਨਮ ਦੀ ਬੀਤੀ ਨੂੰ ਭੁਲਾ ਦਿੰਦੇ ਹੋ ਨਾ। ਬੀਤੀ ਨੂੰ ਬਿੰਦੀ ਲਗਾ ਦਿੰਦੇ ਹੋ ਇਸ ਲਈ ਹੋਲੀ ਨੂੰ ਬੀਤੀ ਸੋ ਬੀਤੀ ਦਾ ਅਰਥ ਵੀ ਕਹਿੰਦੇ ਹਨ। ਕਿਹੜੀ ਵੀ ਕੜੀ(ਪੱਕੀ) ਦੁਸ਼ਮਣੀ ਨੂੰ ਭੁੱਲ ਮਿਲਣ ਮਨਾਉਣ ਦਾ ਦਿਨ ਮੰਨਿਆ ਜਾਂਦਾ ਹੈ। ਆਪਣੇ ਵੀ ਆਤਮਾ ਦੇ ਦੁਸ਼ਮਣ ਆਸੁਰੀ ਸੰਸਕਾਰ, ਆਸੁਰੀ ਸੁਭਾਅ ਭੁੱਲਕੇ ਪ੍ਰਭੂ ਮਿਲਣ ਮਨਾਇਆ ਨਾ! ਸੰਕਲਪ ਮਾਤਰ ਵੀ ਪੁਰਾਣਾ ਸੰਸਕਾਰ ਯਾਦ ਵਿੱਚ ਨਾ ਆਵੇ। ਇਹ ਵੀ ਤੁਹਾਡੇ ਇਸ ਭੁੱਲਣ ਦੀ ਵਿਸ਼ੇਸ਼ਤਾ ਦਾ ਯਾਦਗਰ ਮਨਾ ਰਹੇ ਹਨ। ਤਾਂ ਸੁਣਿਆ ਤੁਹਾਡੀਆਂ ਵਿਸ਼ੇਸ਼ਤਾਵਾਂ ਕਿੰਨੀਆਂ ਹਨ? ਤੁਹਾਡੇ ਹਰ ਗੁਣ ਦਾ, ਹਰ ਵਿਸ਼ੇਸ਼ਤਾ ਦਾ, ਕਰਮ ਦਾ ਵੱਖ - ਵੱਖ ਯਾਦਗਰ ਬਣਾ ਦਿੱਤਾ ਹੈ। ਜਿਸਦੇ ਹਰ ਕਰਮ ਦਾ ਯਾਦਗਰ ਬਣ ਜਾਵੇ, ਜੋ ਯਾਦ ਕਰ ਖੁਸ਼ੀ ਵਿੱਚ ਆ ਜਾਣ ਉਹ ਕਿੰਨੇ ਮਹਾਨ ਹਨ? ਸਮਝਾ - ਆਪਣੇ ਆਪ ਨੂੰ ਕਿ ਤੁਸੀਂ ਕੌਣ ਹੋ? ਹੋਲੀ ਤਾਂ ਹੋ ਪਰ ਕਿੰਨੇ ਵਿਸ਼ੇਸ਼ ਹੋ!

ਡਬਲ ਵਿਦੇਸ਼ੀ ਭਾਵੇਂ ਆਪਣੀ ਇਸ ਸ੍ਰੇਸ਼ਠਤਾ ਦੇ ਯਾਦਗਰ ਨਾ ਵੀ ਜਾਣਦੇ ਹੋਣ ਲੇਕਿਨ ਤੁਹਾਡੇ ਯਾਦ ਦਾ ਮਹੱਤਵ ਦੁਨੀਆਂ ਵਾਲੇ ਯਾਦ ਕਰ ਯਾਦਗਰ ਮਨਾ ਰਹੇ ਹਨ। ਸਮਝਾ ਹੋਲੀ ਕਿ ਹੁੰਦੀ ਹੈ? ਤੁਸੀਂ ਸਭ ਤਾਂ ਰੰਗ ਵਿੱਚ ਰੰਗੇ ਹੋਏ ਹੋ ਜੋ ਸਿਵਾਏ ਬਾਪ ਦੇ ਹੋਰ ਕੁਝ ਵਿਖਾਈ ਨਹੀਂ ਦਿੰਦਾ। ਸਨੇਹ ਵਿੱਚ ਹੀ ਖਾਂਦੇ - ਪੀਂਦੇ, ਚਲਦੇ, ਗਾਉਂਦੇ, ਨੱਚਦੇ ਰਹਿੰਦੇ ਹੋ। ਪੱਕਾ ਰੰਗ ਲਗ ਗਿਆ ਹੈ ਨਾ ਕਿ ਕੱਚਾ ਹੈ? ਕਿਹੜਾ ਰੰਗ ਲਗਿਆ ਹੈ ਕੱਚਾ ਜਾਂ ਪੱਕਾ? ਬੀਤੀ ਸੋ ਬੀਤੀ ਕਰ ਲਈ? ਗਲਤੀ ਨਾਲ ਵੀ ਪੁਰਾਣੀ ਗੱਲ ਯਾਦ ਨਾ ਆਵੇ। ਕਹਿੰਦੇ ਹੋ ਨਾ ਕੀ ਕਰੀਏ ਆ ਗਈ। ਇਹ ਗਲਤੀ ਨਾਲ ਆ ਜਾਂਦੀ ਹੈ। ਨਵਾਂ ਜਨਮ, ਨਵੀਆਂ ਗੱਲਾਂ, ਨਵੇਂ ਸੰਸਕਾਰ, ਨਵੀ ਦੁਨੀਆਂ, ਇਹ ਬ੍ਰਾਹਮਣਾ ਦਾ ਸੰਸਾਰ ਵੀ ਨਵਾਂ ਸੰਸਾਰ ਹੈ। ਬ੍ਰਾਹਮਣਾ ਦੀ ਭਾਸ਼ਾ ਵੀ ਨਵੀਂ ਹੈ! ਆਤਮਾ ਦੀ ਭਾਸ਼ਾ ਨਵੀਂ ਹੈ ਨਾ! ਉਹ ਕਿ ਕਹਿੰਦੇ ਅਤੇ ਤੁਸੀਂ ਕੀ ਕਹਿੰਦੇ! ਪ੍ਰਮਾਤਮਾ ਦੇ ਪ੍ਰਤੀ ਵੀ ਨਵੀਆਂ ਗੱਲਾਂ ਹਨ। ਤਾਂ ਭਾਸ਼ਾ ਵੀ ਨਵੀ ਰੀਤੀ ਰਸਮ ਵੀ ਨਵੀਂ, ਸਬੰਧ ਸੰਪਰਕ ਵੀ ਨਵਾਂ, ਸਭ ਨਵਾਂ ਜੋ ਗਿਆ। ਪੁਰਾਣਾ ਖਤਮ ਹੋਇਆ। ਨਵਾਂ ਸ਼ੁਰੂ ਹੋਇਆ, ਨਵੇਂ ਗੀਤ ਗਾਉਂਦੇ ਹੋ ਪੁਰਾਣੇ ਨਹੀਂ। ਕੀ, ਕਿਓੰ ਦੇ ਹਨ ਪੁਰਾਣੇ ਗੀਤ। ਆਹਾ, ਵਾਹ, ਓਹੋ! ਇਹ ਹਨ ਨਵੇਂ ਗੀਤ। ਤਾਂ ਕਿਹੜੇ ਗੀਤ ਗਾਉਂਦੇ ਹੋ? ਹਾਏ - ਹਾਏ ਦੇ ਗੀਤ ਤਾਂ ਨਹੀਂ ਗਾਉਂਦੇ ਹੋ ਨਾ! ਹਾਏ - ਹਾਏ ਕਰਨ ਵਾਲੇ ਦੁਨੀਆਂ ਵਿੱਚ ਬਹੁਤ ਹਨ ਤੁਸੀਂ ਨਹੀਂ ਹੋ। ਤਾਂ ਅਵਿਨਾਸ਼ੀ ਹੋਲੀ ਮਨਾ ਲਈ ਮਤਲਬ ਬੀਤੀ ਸੋ ਬੀਤੀ ਕਰ ਸੰਪੂਰਨ ਪਵਿੱਤਰ ਬਣ ਗਏ। ਬਾਪ ਦੇ ਸੰਗ ਦੇ ਰੰਗ ਵਿੱਚ ਰੰਗ ਗਏ ਹੋ। ਤਾਂ ਹੋਲੀ ਮਨਾ ਲਈ ਨਾ!

ਸਦਾ ਬਾਪ ਅਤੇ ਮੈਂ ਨਾਲ - ਨਾਲ ਹਾਂ। ਅਤੇ ਸੰਗਮਯੁੱਗ ਸਦਾ ਨਾਲ ਰਹਾਂਗੇ। ਵੱਖ ਹੋ ਹੀ ਨਹੀਂ ਸਕਦੇ। ਅਜਿਹਾ ਉਮੰਗ ਉਤਸਾਹ ਦਿਲ ਵਿੱਚ ਹੈ ਨਾ, ਕਿ ਮੈਂ ਅਤੇ ਮੇਰਾ ਬਾਬਾ! ਕੀ ਪਰਦੇ ਦੇ ਪਿੱਛੇ ਤੀਸਰਾ ਵੀ ਕੋਈ ਹੈ? ਕਦੇ ਚੂਹਾ ਕਦੇ ਬਿੱਲੀ ਨਿਕਲ ਆਉਂਦੀ, ਇਵੇਂ ਤਾਂ ਨਹੀਂ! ਸਾਰੇ ਖ਼ਤਮ ਹੋ ਗਏ ਨਾ! ਜਦ ਬਾਪ ਮਿਲਿਆ ਤਾਂ ਸਭ ਕੁਝ ਮਿਲਿਆ। ਹੋਰ ਕੁਝ ਰਹਿੰਦਾ ਨਹੀਂ। ਨਾ ਸਬੰਧੀ ਰਹਿ ਜਾਂਦਾ ਨਾ ਖਜ਼ਾਨਾ ਰਹਿ ਜਾਂਦਾ, ਨਾ ਸ਼ਕਤੀ, ਨਾ ਗੁਣ ਰਹਿ ਜਾਂਦਾ, ਨਾ ਗਿਆਨ ਰਹਿ ਜਾਂਦਾ, ਨਾ ਕੋਈ ਪ੍ਰਾਪਤੀ ਰਹਿ ਜਾਂਦੀ। ਤਾਂ ਬਾਕੀ ਹੋਰ ਕੀ ਚਾਹੀਦਾ, ਇਸ ਨੂੰ ਕਿਹਾ ਜਾਂਦਾ ਹੈ ਹੋਲੀ ਮਨਾਉਣਾ। ਸਮਝਾ।

ਤੁਸੀਂ ਲੋਕੀ ਕਿੰਨੀ ਮੌਜ ਵਿੱਚ ਰਹਿੰਦੇ ਹੋ। ਬੇਫ਼ਿਕਰ ਬਾਦਸ਼ਾਹ, ਬਿਨਾਂ ਕੋਡੀ ਬਾਦਸ਼ਾਹ, ਬੇਗਮਪੁਰ ਦੇ ਬਾਦਸ਼ਾਹ। ਅਜਿਹੀ ਮੌਜ਼ ਵਿੱਚ ਕੋਈ ਰਹਿ ਨਾ ਸਕੇ। ਦੁਨੀਆਂ ਦੇ ਸ਼ਾਹੂਕਾਰ ਤੋਂ ਸ਼ਾਹੂਕਾਰ ਹੋ ਜਾਂ ਦੁਨੀਆਂ ਵਿੱਚ ਨਾਮੀਗਰਾਮੀ ਕੋਈ ਬੰਦਾ ਹੋਵੇ, ਬਹੁਤ ਹੀ ਸ਼ਾਸਤਰਵਾਦੀ ਕੋਈ ਹੋਵੇ, ਵੇਦਾਂ ਦਾ ਪਾਠ ਪੜ੍ਹਨ ਵਾਲਾ ਕੋਈ ਹੋਵੇ, ਨੋਧਾ ਭਗਤ ਹੋਵੇ, ਨੰਬਰਵਨ ਸਾਇੰਸਦਾਨ ਹੋਵੇ, ਕਿਸੇ ਵੀ ਆਕਉਪੇਸ਼ਨ ਵਾਲੇ ਹੋਣ ਪਰ ਅਜਿਹੀ ਮੌਜ਼ ਦੀ ਜੀਵਨ ਨਹੀਂ ਹੋ ਸਕਦੀ, ਜਿਸ ਵਿੱਚ ਮਿਹਨਤ ਨਹੀਂ, ਮੁਹੱਬਤ ਹੀ ਮੁਹੱਬਤ ਹੈ। ਚਿੰਤਾ ਨਹੀਂ ਲੇਕਿਨ ਸ਼ੁਭਚਿੰਤਕ ਹਾਂ, ਸ਼ੁਭਚਿੰਤਨ ਹੈ। ਅਜਿਹੀ ਮੌਜ ਦੀ ਜੀਵਨ ਸਾਰੇ ਵਿਸ਼ਵ ਵਿੱਚ ਚੱਕਰ ਲਗਾਓ, ਜੇਕਰ ਕੋਈ ਮਿਲੇ ਤਾਂ ਲੈ ਆਵੋ। ਇਸਲਈ ਗੀਤ ਗਾਉਂਦੇ ਹੋ ਨਾ - ਮਧੂਬਨ ਵਿੱਚ, ਬਾਪ ਦੇ ਸੰਸਾਰ ਵਿੱਚ ਮੌਜਾਂ ਹੀ ਮੌਜਾਂ ਹਨ। ਖਾਓ ਤਾਂ ਵੀ ਮੌਜ, ਸੋਵੋ ਤਾਂ ਵੀ ਮੌਜ। ਗੋਲੀ ਖਾਕੇ ਸੌਣ ਦੀ ਲੋੜ ਨਹੀਂ। ਬਾਪ ਦੇ ਨਾਲ ਸੋ ਜਾਵੋ ਤਾਂ ਗੋਲੀ ਨਹੀਂ ਲੈਣੀ ਪਵੇਗੀ। ਇਕੱਲੇ ਸੋਂਦੇ ਤਾਂ ਕਹਿੰਦੇ ਹਾਈ ਬਲੱਡ ਪ੍ਰੈਸ਼ਰ ਹੈ, ਦਰਦ ਹੈ, ਤਾਂ ਗੋਲੀ ਲੈਣੀ ਪੈਂਦੀ। ਬਾਪ ਨਾਲ ਹੋਵੇ, ਬਸ ਬਾਬਾ ਤੁਹਾਡੇ ਨਾਲ ਸੋ ਰਹੇ ਹਾਂ, ਇਹ ਹੈ ਗੋਲੀ। ਅਜਿਹਾ ਵੀ ਫੇਰ ਵਕਤ ਆਵੇਗਾ ਜਿਵੇਂ ਆਦਿ ਵਿੱਚ ਦਵਾਈਆਂ ਨਹੀਂ ਚੱਲਦੀਆਂ ਸਨ। ਯਾਦ ਹੈ ਨਾ। ਸ਼ੂਰੁ ਵਿੱਚ ਕਿੰਨਾਂ ਸਮਾਂ ਦਵਾਈਆਂ ਨਹੀਂ ਸਨ। ਹਾਂ ਥੋੜ੍ਹਾ ਮਲਾਈ ਮੱਖਣ ਖਾ ਲਿਆ। ਦਵਾਈ ਨਹੀਂ ਖਾਂਦੇ ਸਨ। ਤਾਂ ਜਿਵੇਂ ਆਦਿ ਵਿੱਚ ਪ੍ਰੈਕਟਿਸ ਕਰਵਾਈ ਹੈ ਨਾ। ਸੀ ਤਾਂ ਬਹੁਤ ਪੁਰਾਣੇ ਸ਼ਰੀਰ। ਅੰਤ ਵਿੱਚ ਉਹ ਫੇਰ ਆਦਿ ਵਾਲੇ ਦਿਨ ਰਿਪੀਟ ਹੋਣਗੇ। ਸਾਕਸ਼ਤਕਾਰ ਵੀ ਬਹੁਤ ਵਿਚਿੱਤਰ ਕਰਦੇ ਰਹਿਣਗੇ। ਬਹੁਤਿਆਂ ਦੀ ਇੱਛਾ ਹੈ ਨਾ - ਇੱਕ ਵਾਰ ਸਾਕਸ਼ਤਕਾਰ ਹੋ ਜਾਵੇ। ਅੰਤ ਤੱਕ ਜੋ ਪੱਕੇ ਹੋਣਗੇ ਉਨ੍ਹਾਂਨੂੰ ਫੇਰ ਸਾਕਸ਼ਤਕਾਰ ਹੋਣਗੇ ਫੇਰ ਉਹੀ ਸੰਗਠਨ ਦੀ ਭੱਠੀ ਹੋਵੇਗੀ। ਸੇਵਾ ਪੂਰੀ ਹੋ ਜਾਵੇਗੀ। ਹਾਲੇ ਸੇਵਾ ਦੇ ਕਾਰਨ ਇੱਥੇ ਉੱਥੇ ਬਿਖਰ ਗਏ ਹੋ! ਫੇਰ ਨਦੀਆਂ ਸਭ ਸਾਗਰ ਵਿੱਚ ਸਮਾ ਜਾਣਗੀਆਂ। ਲੇਕਿਨ ਸਮਾਂ ਨਾਜੁਕ ਹੋਵੇਗਾ। ਸਾਧਨ ਹੁੰਦੇ ਹੋਏ ਵੀ ਕੰਮ ਨਹੀਂ ਕਰਣਗੇ ਇਸਲਈ ਬੁੱਧੀ ਦੀ ਲਾਈਨ ਬਹੁਤ ਕਲੀਅਰ ਚਾਹੀਦੀ ਹੈ। ਜੇ ਟੱਚ ਹੋ ਜਾਵੇ ਕਿ ਹੁਣ ਕੀ ਕਰਨਾ ਹੈ। ਇੱਕ ਸੈਕਿੰਡ ਵੀ ਦੇਰ ਕੀਤੀ ਤਾਂ ਗਏ। ਜਿਵੇਂ ਉਹ ਵੀ ਜੇਕਰ ਬਟਨ ਦਬਾਉਣ ਵਿੱਚ ਇੱਕ ਸੈਕਿੰਡ ਵੀ ਦੇਰ ਕੀਤੀ ਤਾਂ ਰਿਜ਼ਲਟ ਕੀ ਹੋਵੇਗਾ? ਇਹ ਵੀ ਜੇਕਰ ਟਚਿੰਗ ਹੋਣ ਵਿਚ ਇੱਕ ਸੈਕਿੰਡ ਵੀ ਦੇਰੀ ਹੋਈ ਤਾਂ ਫੇਰ ਪਹੁੰਚਣਾ ਮੁਸ਼ਕਿਲ ਹੋ ਜਾਵੇਗਾ। ਉਹ ਲੋਕੀ ਵੀ ਕਿੰਨਾ ਅਟੈਂਨਸ਼ਨ ਨਾਲ ਬੈਠੇ ਰਹਿੰਦੇ ਹਨ। ਤਾਂ ਇਹ ਬੁੱਧੀ ਦੀ ਟਚਿੰਗ। ਜਿਵੇਂ ਸ਼ੁਰੂ ਵਿੱਚ ਘਰ ਬੈਠੇ ਆਵਾਜ਼ ਆਈ, ਬੁਲਾਵਾ ਆਇਆ ਕਿ ਆਓ, ਪਹੁੰਚੋ, ਹੁਣੇ ਨਿਕਲੋ। ਅਤੇ ਫੌਰਨ ਨਿਕਲ ਪਏ। ਇਵੇਂ ਹੀ ਅੰਤ ਵਿੱਚ ਵੀ ਬਾਪ ਦਾ ਆਵਾਜ਼ ਪਹੁੰਚੇਗਾ। ਜਿਵੇਂ ਸਾਕਾਰ ਵਿੱਚ ਸਾਰੇ ਬੱਚਿਆਂ ਨੂੰ ਬੁਲਾਇਆ। ਇਵੇਂ ਆਕਾਰ ਰੂਪ ਵਿੱਚ ਸਾਰੇ ਬੱਚਿਆਂ ਨੂੰ ਆਓ, ਆਓ ਦਾ ਆਵਾਹਨ ਕਰਣਗੇ। ਬਸ ਆਉਣਾ ਅਤੇ ਨਾਲ ਜਾਣਾ। ਇਵੇਂ ਸਦਾ ਆਪਣੀ ਬੁੱਧੀ ਕਲੀਅਰ ਹੋਵੇ ਹੋਰ ਪਾਸੇ ਧਿਆਨ ਗਿਆ ਤਾਂ ਬਾਪ ਦੀ ਆਵਾਜ਼, ਬਾਪ ਦਾ ਆਵਾਹਨ ਮਿਸ ਹੋ ਜਾਵੇਗਾ। ਇਹ ਸਭ ਹੋਣਾ ਹੀ ਹੈ।

ਟੀਚਰਜ਼ ਸੋਚ ਰਹੀਆਂ ਹਨ। ਅਸੀਂ ਤਾਂ ਪਹੁੰਚ ਜਾਵਾਂਗੇ। ਇਹ ਵੀ ਹੋ ਸਕਦਾ ਹੈ ਤੁਹਾਨੂੰ ਉੱਥੇ ਹੀ ਬਾਪ ਡਾਇਰੈਕਸ਼ਨ ਦੇਣ। ਉੱਥੇ ਕੋਈ ਖਾਸ ਕੰਮ ਹੋਵੇ। ਉੱਥੇ ਕਿਸੇ ਹੋਰਾਂ ਨੂੰ ਸ਼ਕਤੀ ਦੇਣੀ ਹੋਵੇ। ਨਾਲ ਲੈਕੇ ਜਾਣਾ ਹੋਵੇ। ਇਹ ਵੀ ਹੋਵੇਗਾ ਲੇਕਿਨ ਬਾਪ ਦੀ ਡਾਇਰੈਕਸ਼ਨ ਪ੍ਰਮਾਣ ਰਹੋ। ਮਨਮਤ ਨਾਲ ਨਹੀਂ। ਲਗਾਵ ਨਾਲ ਨਹੀਂ। ਹਾਏ ਮੇਰਾ ਸੈਂਟਰ, ਇਹ ਯਾਦ ਨਾ ਆਵੇ। ਫਲਾਣਾ ਜਿਗਿਆਸੂ ਵੀ ਨਾਲ ਲੈ ਜਾਵਾਂ, ਇਹ ਅਨੰਨਯ ਹੈ, ਮਦਦਗਾਰ ਹੈ। ਇਵੇਂ ਵੀ ਨਹੀਂ। ਕਿਸੇ ਦੇ ਲਈ ਵੀ ਜੇਕਰ ਰੁਕੇ ਤਾਂ ਰਹਿ ਜਾਵੋਗੇ। ਇਵੇਂ ਤਿਆਰ ਹੋ ਨਾ। ਇਸਨੂੰ ਕਹਿੰਦੇ ਹਨ ਏਵਰਰੇਡੀ। ਸਦਾ ਹੀ ਸਭ ਕੁਝ ਸਮੇਟਿਆ ਹੋਇਆ ਹੋਵੇ। ਉਸ ਵਕਤ ਸਮੇਟਣ ਦਾ ਸੰਕਲਪ ਨਹੀਂ ਆਵੇ। ਇਹ ਕਰ ਲਵਾਂ। ਸਾਕਾਰ ਵਿੱਚ ਯਾਦ ਹੈ ਨਾ ਜੋ ਸਰਵਿਸੇਬੁਲ ਬੱਚੇ ਸਨ ਉਨ੍ਹਾਂ ਦੇ ਸਥੂਲ ਬੈਗ ਬੇਗਜ਼ ਸਦਾ ਤਿਆਰ ਹੁੰਦੀ ਸੀ। ਟ੍ਰੇਨ ਪਹੁੰਚਣ ਵਿੱਚ 5 ਮਿੰਟ ਹਨ ਤਾਂ ਡਾਇਰੈਕਸ਼ਨ ਮਿਲਦਾ ਸੀ ਕਿ ਜਾਓ ਤਾਂ ਬੈਗ ਬੇਗਜ਼ ਤਿਆਰ ਰਹਿੰਦੇ ਸਨ। ਇੱਕ ਸਟੇਸ਼ਨ ਪਹਿਲੇ ਟ੍ਰੇਨ ਪਹੁੰਚ ਗਈ ਹੈ - ਅਤੇ ਉਹ ਜਾ ਰਹੇ ਹਨ। ਇਵੇਂ ਵੀ ਅਨੁਭਵ ਕੀਤਾ ਨਾ। ਇਹ ਵੀ ਮਨ ਦੀ ਸਥਿਤੀ ਵਿੱਚ ਬੈਗ ਬੇਗਜ਼ ਤਿਆਰ ਹੋਣ। ਬਾਪ ਨੇ ਬੁਲਾਇਆ ਅਤੇ ਬੱਚੇ ਜੀ ਹਾਜ਼ਿਰ ਹੋ ਜਾਣ। ਇਸ ਨੂੰ ਕਹਿੰਦੇ ਹਨ ਏਵਰਰੈਡੀ। ਅੱਛਾ।

ਇਵੇਂ ਸਦਾ ਸੰਗ ਦੇ ਰੰਗ ਵਿੱਚ ਰੰਗੇ ਹੋਏ, ਸਦਾ ਬੀਤੀ ਸੋ ਬੀਤੀ ਕਰ ਵਰਤਮਾਨ ਅਤੇ ਭਵਿੱਖ ਸ੍ਰੇਸ਼ਠ ਬਣਾਉਣ ਵਾਲੇ, ਸਦਾ ਪ੍ਰਮਾਤਮ ਮਿਲਣ ਮਨਾਉਣ ਵਾਲੇ, ਸਦਾ ਹਰ ਕਰਮ ਯਾਦ ਵਿੱਚ ਰਹਿ ਕਰਨ ਵਾਲੇ ਅਰਥਾਤ ਹਰ ਕਰਮ ਦਾ ਯਾਦਗਰ ਬਣਾਉਣ ਵਾਲੇ, ਸਦਾ ਖੁਸ਼ੀ ਵਿੱਚ ਨੱਚਦੇ ਗਾਉਂਦੇ ਸੰਗਮਯੁੱਗ ਦੀ ਮੌਜ ਮਨਾਉਣ ਵਾਲੇ, ਇਵੇਂ ਬਾਪ ਵਾਂਗ ਬਾਪ ਦੇ ਹਰ ਸੰਕਲਪ ਨੂੰ ਕੈਚ ਕਰਨ ਵਾਲ਼ੇ, ਸਦਾ ਬੁੱਧੀ ਸ੍ਰੇਸ਼ਠ ਅਤੇ ਸਪਸ਼ੱਟ ਰੱਖਣ ਵਾਲੇ, ਅਜਿਹੇ ਹੋਲੀ ਹੈਪੀ ਹੰਸਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

" ਬਾਪਦਾਦਾ ਨੇ ਸਭ ਬੱਚਿਆਂ ਦੇ ਪੱਤਰਾਂ ਦਾ ਉੱਤਰ ਦਿੰਦੇ ਹੋਏ ਹੋਲੀ ਦੀ ਮੁਬਾਰਕ ਦਿੱਤੀ "
ਚਾਰੋ ਪਾਸੇ ਦੇ ਦੇਸ਼ ਵਿਦੇਸ਼ ਦੇ ਸਾਰੇ ਬੱਚਿਆਂ ਦੇ ਸਨੇਹ ਭਰੇ, ਉਮੰਗ ਉਤਸਾਹ ਭਰੇ ਅਤੇ ਕਿੱਥੇ - ਕਿੱਥੇ ਆਪਣੇ ਪੁਰਸ਼ਾਰਥ ਦੀ ਪ੍ਰਤਿਗਿਆ ਭਰੇ ਸਾਰਿਆਂ ਦੇ ਪੱਤਰ ਅਤੇ ਸੁਨੇਹੇ ਬਾਪਦਾਦਾ ਨੂੰ ਪ੍ਰਾਪਤ ਹੋਏ। ਬਾਪਦਾਦਾ ਸਾਰੇ ਹੋਲੀ ਹੰਸਾਂ ਨੂੰ ਸਦਾ " ਜਿਵੇਂ ਦਾ ਬਾਪ ਉਵੇਂ ਦਾ ਮੈਂ" ਇਸ ਸਮ੍ਰਿਤੀ ਦਾ ਵਿਸ਼ੇਸ਼ ਸਲੋਗਨ ਵਰਦਾਨ ਦੇ ਰੂਪ ਵਿੱਚ ਯਾਦ ਦਿਵਾ ਰਹੇ ਹਨ। ਕਿਸੇ ਵੀ ਕਰਮ ਨੂੰ ਕਰਦੇ ਸੰਕਲਪ ਨੂੰ ਕਰਦੇ ਪਹਿਲਾਂ ਚੈਕ ਕਰੋ ਜੋ ਬਾਪ ਦਾ ਸੰਕਲਪ ਉਹ ਇਹ ਸੰਕਲਪ ਹੈ। ਜੋ ਬਾਪ ਦਾ ਕਰਮ ਉਹੀ ਮੇਰਾ ਕਰਮ ਹੈ। ਸੈਕਿੰਡ ਵਿੱਚ ਚੈਕ ਕਰੋ ਅਤੇ ਫੇਰ ਸਾਕਾਰ ਵਿੱਚ ਲਿਆਵੋ। ਤਾਂ ਸਦਾ ਹੀ ਬਾਪ ਸਮਾਨ ਸ਼ਕਤੀਸ਼ਾਲੀ ਆਤਮਾ ਬਣ ਸਫ਼ਲਤਾ ਦਾ ਅਨੁਭਵ ਕਰੋਗੇ। ਸਫ਼ਲਤਾ ਜਨਮ ਸਿੱਧ ਅਧਿਕਾਰ ਹੈ, ਇਵੇਂ ਸਹਿਜ ਪ੍ਰਾਪਤੀ ਦਾ ਅਨੁਭਵ ਕਰਣਗੇ। ਸਫ਼ਲਤਾ ਦਾ ਸਿਤਾਰਾ ਮੈਂ ਖੁਦ ਹਾਂ ਤਾਂ ਸਫ਼ਲਤਾ ਮੇਰੇ ਤੋਂ ਵੱਖ ਹੋ ਨਹੀਂ ਸਕਦੀ। ਸਫ਼ਲਤਾ ਦੀ ਮਾਲਾ ਸਦਾ ਗਲੇ ਵਿੱਚ ਪਿਰੋਈ ਹੋਈ ਹੈ ਅਰਥਾਤ ਹਰ ਕਰਮ ਵਿੱਚ ਅਨੁਭਵ ਕਰਦੇ ਰਹੋਗੇ। ਬਾਪਦਾਦਾ ਅੱਜ ਦੇ ਇਸ ਹੋਲੀ ਦੇ ਸੰਗਠਨ ਵਿੱਚ ਤੁਹਾਨੂੰ ਸਾਰੇ ਹੋਲੀ ਹੰਸਾਂ ਨੂੰ ਸਾਹਮਣੇ ਵੇਖ ਰਹੇ ਹਨ, ਮਨਾ ਰਹੇ ਹਨ। ਸਨੇਹ ਨਾਲ ਸਭ ਨੂੰ ਵੇਖ ਰਹੇ ਹਨ - ਸਭ ਦੀ ਵਿਸ਼ੇਸ਼ਤਾ ਦੀ ਵੈਰਾਇਟੀ ਖੁਸ਼ਬੂ ਲੈ ਰਹੇ ਹਨ। ਕਿੰਨੀ ਮਿੱਠੀ ਖੁਸ਼ਬੂ ਹੈ ਹਰੇਕ ਦੀ ਵਿਸ਼ੇਸ਼ਤਾ ਦੀ। ਬਾਪ ਹਰ ਵਿਸ਼ੇਸ਼ ਆਤਮਾ ਨੂੰ ਵਿਸ਼ੇਸ਼ਤਾਵਾਂ ਨਾਲ ਵੇਖਦੇ ਹੋਏ ਇਹ ਹੀ ਗੀਤ ਗਾਉਂਦੇ ਵਾਹ ਮੇਰਾ ਸਹਿਜ ਯੋਗੀ ਬੱਚਾ! ਵਾਹ ਮੇਰਾ ਪਦਮਾਪਦਮ ਭਾਗਿਆਸ਼ਾਲੀ ਬੱਚਾ! ਤਾਂ ਸਾਰੇ ਆਪਣੀ - ਆਪਣੀ ਵਿਸ਼ੇਸ਼ਤਾ ਅਤੇ ਨਾਮ ਸਹਿਤ ਸਾਹਮਣੇ ਆਪਣੇ ਨੂੰ ਅਨੁਭਵ ਕਰਦੇ ਹੋਏ ਯਾਦਪਿਆਰ ਸਵੀਕਾਰ ਕਰਨਾ ਤੇ ਸਦਾ ਬਾਪ ਦੀ ਛਤ੍ਰਛਾਇਆ ਵਿੱਚ ਰਹਿ ਮਾਇਆ ਤੋੰ ਘਬਰਾਉਣਾ ਨਹੀਂ। ਛੋਟੀ ਗੱਲ ਹੈ, ਵੱਡੀ ਗੱਲ ਨਹੀਂ ਹੈ। ਛੋਟੀ ਨੂੰ ਵੱਡਾ ਨਹੀਂ ਕਰਨਾ ਹੈ। ਵੱਡੀ ਨੂੰ ਛੋਟੀ ਕਰਨਾ ਹੈ। ਉੱਚੇ ਰਹੋਗੇ ਤਾਂ ਵੱਡਾ ਛੋਟਾ ਹੋ ਜਾਵੇਗਾ। ਹੇਠਾਂ ਰਹੋਗੇ ਤਾਂ ਛੋਟਾ ਵੀ ਵੱਡਾ ਹੋ ਜਾਵੇਗਾ ਇਸਲਈ ਬਾਪਦਾਦਾ ਦਾ ਸੰਗ ਹੈ, ਹੱਥ ਹੈ ਤਾਂ ਘਬਰਾਓ ਨਹੀਂ ਖ਼ੂਬ ਉੱਡੋ, ਉੱਡਦੀ ਕਲਾ ਨਾਲ ਸੈਕਿੰਡ ਵਿੱਚ ਸਭਨੂੰ ਪਾਰ ਕਰੋ। ਬਾਪ ਦਾ ਸੰਗ ਸਦਾ ਹੀ ਸੇਫ਼ ਰੱਖਦਾ ਹੈ। ਅਤੇ ਰੱਖੇਗਾ। ਅੱਛਾ - ਸਭਨੂੰ ਸਿਕੀਲੱਧਾ, ਲਾਡਲਾ ਕਹਿ ਬਾਪਦਾਦਾ ਹੋਲੀ ਦੀ ਮੁਬਾਰਕ ਦੇ ਰਹੇ ਹਨ। ( ਫੇਰ ਤੋਂ ਬਾਪਦਾਦਾ ਨਾਲ ਸਾਰੇ ਬੱਚਿਆਂ ਨੇ ਹੋਲੀ ਮਨਾਈ ਅਤੇ ਪਿਕਨਿਕ ਕੀਤੀ )

ਵਰਦਾਨ:-
ਉੱਚਾ ਬਾਪ , ਉੱਚੇ ਅਸੀਂ ਅਤੇ ਉੱਚਾ ਕੰਮ ਇਸ ਸਮ੍ਰਿਤੀ ਨਾਲ ਸ਼ਕਤੀਸ਼ਾਲੀ ਬਣਨ ਵਾਲੇ ਬਾਪ ਸਮਾਨ ਭਵ

ਜਿਵੇਂ ਅੱਜਕਲ ਦੀ ਦੁਨੀਆਂ ਵਿੱਚ ਕੋਈ ਵੀ. ਆਈ. ਪੀ. ਦਾ ਬੱਚਾ ਹੋਵੇਗਾ ਤਾਂ ਉਹ ਆਪਣੇ ਨੂੰ ਵੀ ਵੀ. ਆਈ. ਪੀ. ਸਮਝੇਗਾ। ਲੇਕਿਨ ਬਾਪ ਤੋੰ ਉੱਚਾ ਤੇ ਕੋਈ ਨਹੀਂ ਹੈ। ਅਸੀਂ ਅਜਿਹੇ ਉੱਚ ਤੋਂ ਉੱਚ ਬਾਪ ਦੀ ਸੰਤਾਨ ਉੱਚੀਆਂ ਆਤਮਾਵਾਂ ਹਾਂ - ਇਹ ਸਮ੍ਰਿਤੀ ਸ਼ਕਤੀਸ਼ਾਲੀ ਬਣਾਉਂਦੀ ਹੈ। ਉੱਚਾ ਬਾਪ, ਉੱਚੇ ਅਸੀਂ ਅਤੇ ਉੱਚਾ ਕੰਮ - ਅਜਿਹੀ ਸਮ੍ਰਿਤੀ ਵਿੱਚ ਰਹਿਣ ਵਾਲੇ ਸਦਾ ਬਾਪ ਸਮਾਨ ਬਣ ਜਾਂਦੇ ਹਨ। ਸਾਰੇ ਵਿਸ਼ਵ ਦੇ ਅੱਗੇ ਸ੍ਰੇਸ਼ਠ ਅਤੇ ਉੱਚੀਆਂ ਆਤਮਾਵਾਂ ਤੁਹਾਡੇ ਸਿਵਾਏ ਕੋਈ ਨਹੀਂ ਹਨ ਇਸ ਲਈ ਤੁਹਾਡਾ ਹੀ ਗਾਇਨ ਅਤੇ ਪੂਜਨ ਹੁੰਦਾ ਹੈ।

ਸਲੋਗਨ:-
ਸੰਪੂਰਨਤਾ ਦੇ ਦਰਪਨ ਵਿੱਚ ਸੂਖਸ਼ਮ ਲਗਾਵਾਂ ਨੂੰ ਚੈਕ ਕਰੋ ਅਤੇ ਮੁਕਤ ਬਣੋ।