10.11.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਆਤਮਾ ਨੂੰ ਸਤੋਪ੍ਰਧਾਨ ਬਣਾਉਣ ਦਾ ਫੁਰਨਾ ( ਫਿਕਰ ) ਰੱਖੋ, ਕੋਈ ਵੀ ਖਾਮੀ ( ਕਮੀ ) ਰਹਿ ਨਾ ਜਾਵੇ, ਮਾਇਆ ਗਫ਼ਲਤ ਨਾ ਕਰਵਾ ਦੇਵੇ"

ਪ੍ਰਸ਼ਨ:-
ਤੁਸੀਂ ਬੱਚਿਆਂ ਦੇ ਮੂੰਹੋਂ ਕਿਹੜੇ ਬੋਲ ਸਦਾ ਨਿਕਲਣੇ ਚਾਹੀਦੇ ਹਨ?

ਉੱਤਰ:-
ਸਦਾ ਮੂੰਹ ਤੋਂ ਇਹ ਹੀ ਬੋਲ ਬੋਲੋ ਕਿ ਅਸੀਂ ਨਰ ਤੋਂ ਨਾਰਾਇਣ ਬਣਾਂਗੇ, ਘੱਟ ਨਹੀਂ। ਅਸੀਂ ਹੀ ਵਿਸ਼ਵ ਦੇ ਮਾਲਿਕ ਸੀ ਫਿਰ ਬਣਾਂਗੇ। ਪਰ ਇਹ ਮੰਜਿਲ ਉੱਚੀ ਹੈ, ਇਸਲਈ ਬਹੁਤ - ਬਹੁਤ ਖ਼ਬਰਦਾਰ ਰਹਿਣਾ ਹੈ। ਆਪਣਾ ਪੋਤਾਮੇਲ ਵੇਖਣਾ ਹੈ। ਏਮ ਆਬਜੈਕਟ ਨੂੰ ਸਾਹਮਣੇ ਰੱਖ ਪੁਰਸ਼ਾਰਥ ਕਰਦੇ ਰਹਿਣਾ ਹੈ, ਹਾਰਟਫੇਲ੍ਹ ਨਹੀਂ ਹੋਣਾ ਹੈ।

ਓਮ ਸ਼ਾਂਤੀ
ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ - ਇੱਥੇ ਜਦੋੰ ਯਾਦ ਦੀ ਯਾਤਰਾ ਵਿੱਚ ਬੈਠਦੇ ਹੋ ਤਾਂ ਭਾਈ - ਭੈਣਾਂ ਨੂੰ ਕਹੋ ਕਿ ਤੁਸੀਂ ਆਤਮ - ਅਭਿਮਾਨੀ ਹੋਕੇ ਬੈਠੋ ਅਤੇ ਆਪਣੇ ਬਾਪ ਨੂੰ ਯਾਦ ਕਰੋ। ਇਹ ਸਮ੍ਰਿਤੀ ਦਵਾਉਣੀ ਚਾਹੀਦੀ ਹੈ। ਤੁਹਾਨੂੰ ਹੁਣ ਇਹ ਸਮ੍ਰਿਤੀ ਮਿਲ ਰਹੀ ਹੈ। ਅਸੀਂ ਆਤਮਾ ਹਾਂ, ਸਾਡਾ ਬਾਪ ਸਾਨੂੰ ਪੜ੍ਹਾਉਣ ਆਉਂਦੇ ਹਨ। ਅਸੀਂ ਵੀ ਕਰਮਿੰਦਰੀਆਂ ਦਵਾਰਾ ਪੜ੍ਹਦੇ ਹਾਂ। ਬਾਪ ਵੀ ਕਰਮਿੰਦਰੀਆਂ ਦਾ ਆਧਾਰ ਲੈ ਇਨ੍ਹਾਂ ਦਵਾਰਾ ਪਹਿਲਾਂ - ਪਹਿਲਾਂ ਇਹ ਕਹਿੰਦੇ ਹਨ - ਬਾਪ ਨੂੰ ਯਾਦ ਕਰੋ। ਬੱਚਿਆਂ ਨੂੰ ਸਮਝਾਇਆ ਗਿਆ ਹੈ ਕਿ ਇਹ ਹੈ ਗਿਆਨ ਮਾਰਗ। ਭਗਤੀਮਾਰਗ ਨਹੀਂ ਕਹਾਂਗੇ। ਗਿਆਨ ਸਿਰ੍ਫ ਇੱਕ ਹੀ ਗਿਆਨ ਸਾਗਰ ਪਤਿਤ - ਪਾਵਨ ਦਿੰਦੇ ਹਨ। ਤੁਹਾਨੂੰ ਪਹਿਲੇ ਨੰਬਰ ਦਾ ਪਾਠ ਇਹ ਹੀ ਮਿਲਦਾ ਹੈ - ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਇਹ ਬਹੁਤ ਜਰੂਰੀ ਹੈ। ਹੋਰ ਕਿਸੇ ਵੀ ਸਤਿਸੰਗ ਵਿੱਚ ਕਿਸੇ ਨੂੰ ਕਹਿਣ ਆਏਗਾ ਨਹੀਂ। ਭਾਵੇਂ ਅਜਕਲ ਆਰਟੀਫਿਸ਼ਲ ਸੰਸਥਾਵਾਂ ਬਹੁਤ ਨਿਕਲੀਆਂ ਹਨ। ਤੁਹਾਨੂੰ ਸੁਣਕੇ ਕੋਈ ਕਹੇ ਵੀ ਪਰੰਤੂ ਅਰਥ ਸਮਝ ਨਹੀਂ ਸਕਦੇ। ਸਮਝਾਉਣ ਦਾ ਅਕਲ ਨਹੀਂ ਆਵੇਗਾ। ਇਹ ਤੁਹਾਨੂੰ ਹੀ ਬਾਪ ਕਹਿੰਦੇ ਹਨ ਕਿ ਬੇਹੱਦ ਦੇ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣ। ਵਿਵੇਕ ਵੀ ਕਹਿੰਦਾ ਹੈ ਇਹ ਪੁਰਾਣੀ ਦੁਨੀਆਂ ਹੈ। ਨਵੀਂ ਦੁਨੀਆਂ ਅਤੇ ਪੁਰਾਣੀ ਦੁਨੀਆਂ ਵਿੱਚ ਬਹੁਤ ਫਰਕ ਹੈ। ਉਹ ਹੈ ਪਾਵਨ ਦੁਨੀਆਂ, ਇਹ ਹੈ ਪਤਿਤ ਦੁਨੀਆਂ। ਬੁਲਾਉਂਦੇ ਵੀ ਹਨ ਨਾ ਹੇ ਪਤਿਤ -ਪਾਵਨ ਆਓ, ਆਕੇ ਪਾਵਨ ਬਣਾਓ। ਗੀਤਾ ਵਿੱਚ ਵੀ ਅੱਖਰ ਹੈ ਮਾਮੇਕਮ ਯਾਦ ਕਰੋ। ਦੇਹ ਦੇ ਸਭ ਸੰਬੰਧ ਤਿਆਗ ਆਪਣੇ ਨੂੰ ਆਤਮਾ ਸਮਝੋ। ਇਹ ਦੇਹ ਦੇ ਸੰਬੰਧ ਪਹਿਲੇ ਨਹੀਂ ਸਨ। ਤੁਸੀਂ ਆਤਮਾ ਇੱਥੇ ਆਉਂਦੀ ਹੋ ਪਾਰ੍ਟ ਵਜਾਉਣ। ਗਾਇਨ ਵੀ ਹੈ - ਇਕੱਲੇ ਆਏ, ਇਕੱਲਾ ਜਾਣਾ ਹੈ। ਇਸ ਦਾ ਅਰਥ ਮਨੁੱਖ ਨਹੀਂ ਸਮਝਦੇ। ਹੁਣ ਤੁਸੀਂ ਪ੍ਰੈਕਟੀਕਲ ਵਿੱਚ ਜਾਣਦੇ ਹੋ। ਹੁਣ ਅਸੀਂ ਪਾਵਨ ਬਣ ਰਹੇ ਹਾਂ ਯਾਦ ਦੀ ਯਾਤਰਾ ਨਾਲ ਜਾਂ ਯਾਦ ਦੇ ਬਲ ਨਾਲ। ਇਹ ਹੈ ਹੀ ਰਾਜਯੋਗ ਬਲ। ਉਹ ਹੈ ਹਠਯੋਗ ਜਿਸ ਨਾਲ ਮਨੁੱਖ ਥੋੜ੍ਹੇ ਸਮੇਂ ਦੇ ਲਈ ਤੰਦਰੁਸਤ ਰਹਿੰਦੇ ਹਨ। ਸਤਿਯੁਗ ਵਿੱਚ ਤੁਸੀਂ ਕਿੰਨਾ ਤੰਦਰੁਸਤ ਰਹਿੰਦੇ ਹੋ। ਹਠਯੋਗ ਦੀ ਲੋੜ ਨਹੀਂ। ਇਹ ਸਭ ਇੱਥੇ ਛੀ - ਛੀ ਦੁਨੀਆਂ ਵਿੱਚ ਕਰਦੇ ਹਨ। ਇਹ ਹੈ ਹੀ ਪੁਰਾਣੀ ਦੁਨੀਆਂ। ਸਤਿਯੁਗ ਨਵੀਂ ਦੁਨੀਆਂ ਜੋ ਪਾਸਟ ਹੋ ਗਈ ਹੈ, ਉਸ ਵਿੱਚ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਉੱਥੇ ਹਰ ਇੱਕ ਚੀਜ ਨਵੀਂ ਹੈ। ਗੀਤ ਵੀ ਹੈ ਨਾ ਜਾਗ - ਸਜਨੀਆਂ ਜਾਗ... । ਨਵਯੁਗ ਹੈ ਸਤਿਯੁਗ। ਪੁਰਾਣਾ ਯੁਗ ਹੈ ਕਲਯੁਗ। ਹੁਣ ਇਸਨੂੰ ਕੋਈ ਵੀ ਸਤਿਯੁਗ ਤਾਂ ਨਹੀਂ ਕਹਿਣਗੇ। ਹੁਣ ਕਲਯੁਗ ਹੈ, ਤੁਸੀਂ ਸਤਿਯੁਗ ਦੇ ਲਈ ਪੜ੍ਹਦੇ ਹੋ। ਅਜਿਹਾ ਪੜ੍ਹਾਉਣ ਵਾਲਾ ਤੇ ਕੋਈ ਵੀ ਨਹੀਂ ਹੋਵੇਗਾ ਜੋ ਕਹੇ ਇਸ ਪੜ੍ਹਾਈ ਨਾਲ ਤੁਹਾਨੂੰ ਨਵੀਂ ਦੁਨੀਆਂ ਵਿੱਚ ਰਾਜ ਪਦਵੀ ਮਿਲੇਗੀ। ਬਾਪ ਤੋਂ ਸਿਵਾਏ ਹੋਰ ਕੋਈ ਬੋਲ ਨੇ ਸਕੇ। ਤੁਹਾਨੂੰ ਬੱਚਿਆਂ ਨੂੰ ਹਰ ਗੱਲ ਦੀ ਸਮ੍ਰਿਤੀ ਦਿਲਵਾਈ ਜਾਂਦੀ ਹੈ। ਗਫ਼ਲਤ ਨਹੀਂ ਕਰਨੀ ਹੈ। ਬਾਬਾ ਸਭ ਨੂੰ ਸਮਝਾਉਂਦੇ ਰਹਿੰਦੇ ਹਨ। ਕਿੱਥੇ ਵੀ ਬੈਠੋ, ਧੰਧਾ ਆਦਿ ਕਰੋ ਆਪਣੇ ਨੂੰ ਆਤਮਾ ਸਮਝਕੇ ਕਰੋ। ਧੰਧਾ ਧੋਰੀ ਵਿੱਚ ਜਰਾ ਵੀ ਮੁਸ਼ਕਿਲਾਤ ਹੁੰਦੀ ਹੈ ਤਾਂ ਜਿੰਨਾ ਹੋ ਸਕੇ - ਟਾਈਮ ਨਿਕਾਲ ਯਾਦ ਵਿੱਚ ਬੈਠੋ ਤਾਂ ਹੀ ਆਤਮਾ ਪਵਿੱਤਰ ਹੋਵੇਗੀ। ਹੋਰ ਕੋਈ ਉਪਾਏ ਨਹੀਂ। ਤੁਸੀਂ ਰਾਜਯੋਗ ਸਿੱਖ ਰਹੇ ਹੋ ਨਵੀਂ ਦੁਨੀਆਂ ਦੇ ਲਈ। ਉੱਥੇ ਆਇਰਨ ਏਜ਼ਡ ਆਤਮਾ ਜਾ ਨਾ ਸਕੇ। ਮਾਇਆ ਨੇ ਆਤਮਾ ਦੇ ਪੰਖ ਤੋੜ ਦਿੱਤੇ ਹਨ। ਆਤਮਾ ਉੱਡਦੀ ਹੈ ਨਾ। ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਆਤਮਾ ਹੈ ਸਭ ਤੋਂ ਤਿੱਖਾ ਰਾਕੇਟ। ਤੁਸੀਂ ਬੱਚਿਆਂ ਨੂੰ ਇਹ ਨਵੀਆਂ - ਨਵੀਆਂ ਗੱਲਾਂ ਸੁਣਕੇ ਵੰਡਰ ਲਗਦਾ ਹੈ। ਆਤਮਾ ਕਿੰਨਾਂ ਛੋਟਾ ਰਾਕੇਟ ਹੈ। ਉਸ ਵਿੱਚ 84 ਜਨਮਾਂ ਦਾ ਪਾਰ੍ਟ ਨੂੰਧਿਆ ਹੋਇਆ ਹੈ। ਅਜਿਹੀਆਂ ਗੱਲਾਂ ਦਿਲ ਵਿੱਚ ਯਾਦ ਰੱਖਣ ਨਾਲ ਉਮੰਗ ਆਏਗਾ। ਸਕੂਲ ਵਿੱਚ ਵਿਦਿਆਰਥੀਆਂ ਦੀ ਬੁੱਧੀ ਵਿੱਚ ਵਿੱਦਿਆ ਯਾਦ ਰਹਿੰਦੀ ਹੈ ਨਾ। ਤੁਹਾਡੀ ਬੁੱਧੀ ਵਿੱਚ ਹੁਣ ਕੀ ਹੈ? ਬੁੱਧੀ ਕੋਈ ਸ਼ਰੀਰ ਵਿੱਚ ਨਹੀਂ ਹੈ। ਆਤਮਾ ਵਿੱਚ ਹੀ ਮਨ ਬੁੱਧੀ ਹੈ। ਆਤਮਾ ਹੀ ਪੜਦੀ ਹੈ। ਨੌਕਰੀ ਆਦਿ ਸਭ ਕੁਝ ਆਤਮਾ ਹੀ ਕਰਦੀ ਹੈ। ਸ਼ਿਵਬਾਬਾ ਵੀ ਆਤਮਾ ਹੈ। ਪਰੰਤੂ ਉਸਨੂੰ ਪਰਮ ਕਹਿੰਦੇ ਹਨ। ਉਹ ਗਿਆਨ ਦਾ ਸਾਗਰ ਹੈ। ਉਹ ਬਹੁਤ ਛੋਟੀ ਬਿੰਦੀ ਹੈ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ, ਜੋ ਉਸ ਬਾਪ ਵਿੱਚ ਸੰਸਕਾਰ ਹਨ ਉਹ ਹੀ ਤੁਸੀਂ ਬੱਚਿਆਂ ਵਿੱਚ ਵੀ ਭਰੇ ਜਾਂਦੇ ਹੋ। ਹੁਣ ਤੁਸੀਂ ਯੋਗਬਲ ਨਾਲ ਪਾਵਨ ਬਣ ਰਹੇ ਹੋ। ਉਸਦੇ ਲਈ ਪੁਰਸ਼ਾਰਥ ਕਰਨਾ ਪਵੇ। ਪੜ੍ਹਾਈ ਵਿੱਚ ਫੁਰਨਾ ਤਾਂ ਰਹਿੰਦਾ ਹੈ ਕਿ ਕਿੱਥੇ ਅਸੀਂ ਫੇਲ੍ਹ ਨਾ ਹੋ ਜਾਈਏ। ਇਸ ਵਿੱਚ ਪਹਿਲੇ ਨੰਬਰ ਦੀ ਸਬਜੈਕਟ ਹੀ ਇਹ ਹੈ ਕਿ ਅਸੀਂ ਆਤਮਾ ਸਤੋਪ੍ਰਧਾਨ ਬਣੀਏ। ਕੁਝ ਖਾਮੀ ਨਾ ਰਹਿ ਜਾਵੇ। ਨਹੀਂ ਤਾਂ ਨਾਪਾਸ ਹੋ ਜਾਵੋਗੇ। ਮਾਇਆ ਤੁਹਾਨੂੰ ਹਰ ਗੱਲ ਵਿੱਚ ਭੁਲਾਉਂਦੀ ਹੈ। ਆਤਮਾ ਚਾਹੁੰਦੀ ਵੀ ਹੈ ਚਾਰਟ ਰੱਖੀਏ। ਸਾਰੇ ਦਿਨ ਵਿੱਚ ਕੋਈ ਵੀ ਆਸੁਰੀ ਕੰਮ ਨਾ ਕਰੀਏ। ਪਰ ਮਾਇਆ ਚਾਰਟ ਰੱਖਣ ਨਹੀਂ ਦਿੰਦੀ। ਤੁਸੀਂ ਮਾਇਆ ਦੇ ਚੰਬੇ ਵਿੱਚ ਆ ਜਾਂਦੇ ਹੋ। ਦਿਲ ਕਹਿੰਦੀ ਵੀ ਹੈ - ਪੋਤਾਮੇਲ ਰੱਖੀਏ। ਵਪਾਰੀ ਲੋਕੀ ਹਮੇਸ਼ਾ ਫਾਇਦੇ ਨੁਕਸਾਨ ਦਾ ਪੋਤਾਮੇਲ ਰੱਖਦੇ ਹਨ। ਤੁਹਾਡਾ ਤੇ ਬਹੁਤ ਵੱਡਾ ਪੋਤਾਮੇਲ ਹੈ। 21 ਜਨਮਾਂ ਦੀ ਕਮਾਈ ਹੈ, ਇਸ ਵਿੱਚ ਗਫ਼ਲਤ ਨਹੀਂ ਕਰਨੀ ਚਾਹੀਦੀ। ਬੱਚੇ ਬਹੁਤ ਗਫ਼ਲਤ ਕਰਦੇ ਹਨ। ਇਸ ਬਾਬਾ ਨੂੰ ਤੇ ਤੁਸੀਂ ਬੱਚੇ ਸੁਖਸ਼ਮਵਤਨ ਵਿੱਚ, ਸਵਰਗ ਵਿੱਚ ਵੀ ਵੇਖਦੇ ਹੋ। ਬਾਬਾ ਵੀ ਬਹੁਤ ਪੁਰਸ਼ਾਰਥ ਕਰਦੇ ਹਨ। ਵੰਡਰ ਵੀ ਖਾਂਦੇ ਰਹਿੰਦੇ ਹਨ। ਬਾਬਾ ਦੀ ਯਾਦ ਵਿੱਚ ਸ਼ਨਾਨ ਕਰਦਾ ਹਾਂ, ਭੋਜਨ ਖਾਂਦਾ ਹਾਂ, ਫਿਰ ਵੀ ਭੁੱਲ ਜਾਂਦਾ ਹਾਂ ਫਿਰ ਯਾਦ ਕਰਨ ਲੱਗ ਜਾਂਦਾ ਹਾਂ। ਵੱਡੀ ਸਬਜੈਕਟ ਹੈ ਇਹ। ਇਸ ਗੱਲ ਵਿੱਚ ਕੋਈ ਵੀ ਮਤਭੇਦ ਆ ਨਹੀਂ ਸਕਦਾ। ਗੀਤਾ ਵਿੱਚ ਵੀ ਹੈ ਦੇਹ ਸਹਿਤ ਦੇਹ ਦੇ ਸਭ ਧਰਮ ਛੱਡੋ। ਬਾਕੀ ਰਹੀ ਆਤਮਾ। ਦੇਹ ਨੂੰ ਭੁੱਲ ਆਪਣੇ ਨੂੰ ਆਤਮਾ ਸਮਝੋ। ਆਤਮਾ ਹੀ ਪਤਿਤ ਤਮੋਪ੍ਰਧਾਨ ਬਣੀ ਹੈ। ਮਨੁੱਖ ਫਿਰ ਕਹਿ ਦਿੰਦੇ ਆਤਮਾ ਨਿਰਲੇਪ ਹੈ। ਆਤਮਾ ਸੋ ਪ੍ਰਮਾਤਮਾ, ਸੋ ਆਤਮਾ ਹੈ ਇਸਲਈ ਸਮਝਦੇ ਹਨ ਆਤਮਾ ਵਿੱਚ ਕੋਈ ਲੇਪ - ਸ਼ੇਪ ਨਹੀਂ ਲਗਦਾ ਹੈ। ਤਮੋਗੁਣੀ ਮਨੁੱਖ ਹਨ ਸਿੱਖਿਆ ਵੀ ਤਮੋਗੁਣੀ ਦਿੰਦੇ ਹਨ। ਸਤੋਗੁਣੀ ਬਣਾ ਨਾ ਸਕਣ। ਭਗਤੀਮਾਰਗ ਵਿੱਚ ਤਮੋਪ੍ਰਧਾਨ ਬਣਨਾ ਹੈ। ਹਰ ਇੱਕ ਚੀਜ ਪਹਿਲੋਂ ਸਤੋਪ੍ਰਧਾਨ ਫਿਰ ਰਜੋ ਤਮੋ ਵਿੱਚ ਆਉਂਦੀ ਹੈ। ਕੰਸਟ੍ਰਕਰਸ਼ਨ ਅਤੇ ਡਿਸਟ੍ਰਕਰਸ਼ਨ ਹੁੰਦਾ ਹੈ। ਬਾਪ ਨਵੀਂ ਦੁਨੀਆਂ ਦਾ ਕੰਸਟ੍ਰਕਰਸ਼ਨ ਕਰਵਾਉਂਦੇ ਫਿਰ ਇਸ ਪੁਰਾਣੀ ਦੁਨੀਆਂ ਦਾ ਡਿਸਟ੍ਰਕਸ਼ਨ ਹੋ ਜਾਂਦਾ ਹੈ। ਭਗਵਾਨ ਤਾਂ ਨਵੀਂ ਦੁਨੀਆਂ ਰਚਨ ਵਾਲਾ ਹੈ। ਪੁਰਾਣੀ ਦੁਨੀਆਂ ਬਦਲਕੇ ਨਵੀਂ ਹੋਵੇਗੀ। ਨਵੀਂ ਦੁਨੀਆਂ ਦੇ ਚਿੰਨ੍ਹ ਇਹ ਲਕਸ਼ਮੀ - ਨਾਰਾਇਣ ਹਨ ਨਾ। ਇਹ ਨਵੀਂ ਦੁਨੀਆਂ ਦੇ ਮਾਲਿਕ ਹਨ। ਤ੍ਰੇਤਾ ਨੂੰ ਵੀ ਨਵੀਂ ਦੁਨੀਆਂ ਨਹੀਂ ਕਹਾਂਗੇ। ਕਲਯੁਗ ਨੂੰ ਪੁਰਾਣਾ, ਸਤਿਯੁਗ ਨੂੰ ਨਵਾਂ ਕਿਹਾ ਜਾਂਦਾ ਹੈ। ਕਲਯੁਗ ਅੰਤ ਅਤੇ ਸਤਿਯੁਗ ਆਦਿ ਦਾ ਇਹ ਸੰਗਮਯੁਗ ਹੈ। ਕੋਈ ਐਮ. ਏ. ਬੀ. ਏ. ਪੜ੍ਹਦੇ ਹਨ ਤਾਂ ਉੱਚ ਬਣ ਜਾਂਦੇ ਹਨ ਨਾ। ਤੁਸੀਂ ਇਸ ਪੜ੍ਹਾਈ ਨਾਲ ਕਿੰਨੇਂ ਉੱਚ ਬਣਦੇ ਹੋ। ਦੁਨੀਆਂ ਇਸ ਗੱਲ ਨੂੰ ਨਹੀਂ ਜਾਣਦੀ ਕਿ ਇਨ੍ਹਾਂ ਨੂੰ ਇਤਨਾ ਉੱਚ ਕਿਸ ਨੇ ਬਣਾਇਆ। ਤੁਸੀਂ ਹੁਣ ਆਦਿ- ਮੱਧ - ਅੰਤ ਨੂੰ ਜਾਣ ਗਏ ਹੋ। ਸਭ ਦੀ ਜੀਵਨ ਕਹਾਣੀ ਨੂੰ ਤੁਸੀਂ ਜਾਣਦੇ ਹੋ। ਇਹ ਹੈ ਨਾਲੇਜ। ਭਗਤੀ ਵਿੱਚ ਨਾਲੇਜ ਨਹੀਂ ਹੈ ਸਿਰ੍ਫ ਕਰਮਕਾਂਡ ਸਿਖਾਉਂਦੇ ਹਨ। ਭਗਤੀ ਤਾਂ ਅਥਾਹ ਹੈ। ਕਿੰਨਾਂ ਵਰਨਣ ਕਰਦੇ ਹਨ। ਬਹੁਤ ਖੂਬਸੂਰਤ ਵਿਖਾਈ ਪੈਂਦੀ ਹੈ। ਬੀਜ ਵਿੱਚ ਕਿੰਨੀ ਖੂਬਸੂਰਤੀ ਹੈ, ਇਨ੍ਹਾਂ ਛੋਟਾ ਬੀਜ ਕਿੰਨਾ ਵੱਡਾ ਹੋ ਜਾਂਦਾ ਹੈ। ਭਗਤੀ ਦਾ ਇਹ ਝਾੜ ਹੈ, ਅਥਾਹ ਕਰਮਕਾਂਡ ਹਨ। ਗਿਆਨ ਦਾ ਗੁਟਕਾ ਇੱਕ ਹੀ ਮਨਮਨਾਭਵ। ਬਾਪ ਕਹਿੰਦੇ ਹਨ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦੇ ਲਈ ਮੈਨੂੰ ਯਾਦ ਕਰੋ। ਤੁਸੀਂ ਕਹਿੰਦੇ ਵੀ ਹੋ ਹੇ ਪਤਿਤ - ਪਾਵਨ ਆਕੇ ਸਾਨੂੰ ਪਾਵਨ ਬਣਾਓ। ਰਾਵਣ ਰਾਜ ਵਿਚ ਸਭ ਪਤਿਤ ਦੁਖੀ ਹਨ। ਰਾਮਰਾਜ ਵਿਚ ਸਭ ਹਨ ਪਾਵਨ ਸੁਖੀ। ਰਾਮਰਾਜ, ਰਾਵਣ ਰਾਜ ਨਾਮ ਤਾਂ ਹੈ। ਰਾਮਰਾਜ ਦਾ ਕਿਸੇ ਨੂੰ ਪਤਾ ਨਹੀਂ ਹੈ ਸਿਵਾਏ ਤੁਸੀਂ ਬੱਚਿਆਂ ਦੇ। ਤੁਸੀਂ ਹੁਣ ਪੁਰਸ਼ਾਰਥ ਕਰ ਰਹੇ ਹੋ। 84 ਜਨਮਾਂ ਦਾ ਰਾਜ ਵੀ ਤੁਹਾਡੇ ਸਿਵਾਏ ਕੋਈ ਨਹੀਂ ਜਾਣਦੇ। ਭਾਵੇਂ ਕਰਕੇ ਕਹਿੰਦੇ ਹਨ ਭਗਵਾਨੁਵਾਚ - ਮਨਮਨਾਭਵ। ਸੋ ਕੀ ਇਵੇਂ ਥੋੜੀ ਕੋਈ ਸਮਝਾਉਣਗੇ ਕਿ ਤੁਸੀਂ 84 ਜਨਮ ਕਿਵੇਂ ਪੂਰੇ ਲਏ। ਹੁਣ ਚੱਕਰ ਪੂਰਾ ਹੁੰਦਾ ਹੈ। ਗੀਤਾ ਸੁਣਾਉਣ ਵਾਲਿਆਂ ਦਾ ਜਾਕੇ ਸੁਣੋ - ਗੀਤਾ ਤੇ ਕੀ ਬੋਲਦੇ ਹਨ। ਤੁਹਾਨੂੰ ਬੁੱਧੀ ਵਿੱਚ ਤਾਂ ਹੁਣ ਸਾਰਾ ਗਿਆਨ ਟਪਕਦਾ ਰਹਿੰਦਾ ਹੈ। ਬਾਬਾ ਪੁੱਛਦੇ ਹਨ - ਅੱਗੇ ਕਦੀ ਮਿਲੇ ਹੋ? ਕਹਿੰਦੇ ਹਨ ਹਾਂ ਬਾਬਾ ਕਲਪ ਪਹਿਲੇ ਮਿਲੇ ਸੀ। ਬਾਬਾ ਪੁੱਛਦੇ ਹਨ ਅਤੇ ਤੁਸੀਂ ਉੱਤਰ ਦਿੰਦੇ ਹੋ ਅਰਥ ਸਾਹਿਤ। ਇਵੇਂ ਨਹੀਂ ਕਿ ਤੋਤੇ ਮਿਸਲ ਕਹਿ ਦੇਣਗੇ। ਫਿਰ ਬਾਬਾ ਪੁੱਛਦੇ ਹਨ - ਕਿਉਂ ਮਿਲੇ ਸੀ, ਕੀ ਪਾਇਆ ਸੀ? ਤਾਂ ਤੁਸੀਂ ਕਹਿ ਸਕਦੇ ਹੋ - ਅਸੀਂ ਵਿਸ਼ਵ ਦਾ ਰਾਜ ਪਾਇਆ ਸੀ, ਉਸ ਵਿੱਚ ਸਭ ਆ ਜਾਂਦਾ ਹੈ। ਭਾਵੇਂ ਤੁਸੀਂ ਕਹਿੰਦੇ ਹੋ ਨਰ ਤੋਂ ਨਾਰਾਇਣ ਬਣ ਰਹੇ ਸੀ ਪਰ ਵਿਸ਼ਵ ਦਾ ਮਾਲਿਕ ਬਣਨਾ, ਉਸ ਵਿੱਚ ਰਾਜਾ - ਰਾਣੀ ਅਤੇ ਡੀਟੀ ਡਾਇਨੈਸਟੀ ਸਭ ਹੈ। ਉਨ੍ਹਾਂ ਦਾ ਮਾਲਿਕ ਰਾਜਾ, ਰਾਣੀ, ਪ੍ਰਜਾ ਸਭ ਬਣਨਗੇ। ਇਸ ਨੂੰ ਕਿਹਾ ਜਾਂਦਾ ਹੈ ਸ਼ੁਭ ਬੋਲਣਾ। ਅਸੀਂ ਤਾਂ ਨਰ ਤੋਂ ਨਾਰਾਇਣ ਬਣਾਂਗੇ, ਘੱਟ ਨਹੀਂ। ਬਾਪ ਕਹਿਣਗੇ - ਹਾਂ ਬੱਚੇ, ਪੂਰਾ ਪੁਰਸ਼ਾਰਥ ਕਰੋ। ਆਪਣਾ ਪੋਤਾਮੇਲ ਵੀ ਵੇਖਣਾ ਹੈ - ਇਸ ਹਾਲਤ ਵਿੱਚ ਅਸੀਂ ਉੱਚ ਪਦ ਪਾ ਸਕਾਂਗੇ ਜਾਂ ਨਹੀਂ? ਕਿੰਨਿਆਂ ਨੂੰ ਰਸਤਾ ਦੱਸਿਆ ਹੈ? ਕਿੰਨੇ ਅੰਨਿਆ ਦੀ ਲਾਠੀ ਬਣਿਆ ਹਾਂ? ਜੇਕਰ ਸਰਵਿਸ ਨਹੀਂ ਕਰਦੇ ਤਾਂ ਸਮਝਣਾ ਚਾਹੀਦਾ - ਅਸੀਂ ਪਰਜਾ ਵਿਚ ਚਲੇ ਜਾਵਾਂਗੇ। ਆਪਣੀ ਦਿਲ ਤੋਂ ਪੁੱਛਣਾ ਹੈ ਜੇਕੇ ਹੁਣੇ ਸਾਡਾ ਸ਼ਰੀਰ ਛੁੱਟ ਜਾਏ ਤਾਂ ਕੀ ਪਦ ਪਾਵਾਂਗੇ? ਬਹੁਤ ਵੱਡੀ ਮੰਜ਼ਿਲ ਹੈ ਤਾਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਕਈ ਬੱਚੇ ਸਮਝਦੇ ਹਨ ਬਰੋਬਰ ਅਸੀਂ ਤਾਂ ਯਾਦ ਹੀ ਨਹੀਂ ਕਰਦੇ ਤਾਂ ਫਿਰ ਪੋਤਾਮੇਲ ਰੱਖਕੇ ਕੀ ਕਰਾਂਗੇ। ਉਸ ਨੂੰ ਫਿਰ ਹਾਰਟਫੇਲ ਕਿਹਾ ਜਾਂਦਾ ਹੈ। ਉਹ ਪੜ੍ਹਦੇ ਵੀ ਇਵੇਂ ਹੀ ਹਨ। ਧਿਆਨ ਨਹੀਂ ਦਿੰਦੇ। ਮਿਆ ਮਿੱਠੂ ਬਣ ਬੈਠ ਨਹੀਂ ਜਾਣਾ ਹੈ ਜੋ ਪਿਛਾੜੀ ਵਿੱਚ ਫੇਲ ਹੋ ਜਾਏ। ਆਪਣਾ ਕਲਿਆਣ ਕਰਨਾ ਹੈ। ਏਮ ਆਬਜੈਕਟ ਤਾਂ ਸਾਹਮਣੇ ਹੈ। ਸਾਨੂੰ ਪੜ੍ਹਕੇ ਇਹ ਬਣਨਾ ਹੈ। ਇਹ ਵੀ ਵੰਡਰ ਹੈ ਨਾ। ਕਲਯੁਗ ਵਿਚ ਤਾਂ ਰਾਜਾਈ ਹੈ ਨਹੀਂ। ਸਤਯੁਗ ਵਿੱਚ ਫਿਰ ਇਨ੍ਹਾਂ ਦੀ ਰਾਜਾਈ ਕਿਥੋਂ ਆਈ। ਸਾਰਾ ਮਦਾਰ ਪੜ੍ਹਾਈ ਤੇ ਹੈ। ਇਵੇਂ ਨਹੀਂ ਕਿ ਦੇਵਤਾਵਾਂ ਅਤੇ ਅਸੁਰਾਂ ਦੀ ਲੜਾਈ ਲੱਗੀ, ਦੇਵਤਾਵਾਂ ਨੇ ਜਿੱਤ ਕੇ ਰਾਜ ਪਾਇਆ। ਹੁਣ ਅਸੁਰਾਂ ਅਤੇ ਦੇਵਤਾਵਾਂ ਦੀ ਲੜਾਈ ਲੱਗ ਕਿਵੇਂ ਸਕਦੀ ਹੈ। ਨਾ ਕੌਰਵਾਂ ਅਤੇ ਪਾਂਡਵਾਂ ਦੀ ਹੀ ਲੜਾਈ ਹੈ। ਲੜਾਈ ਦੀ ਗੱਲ ਹੀ ਨਿਸ਼ੇਧ ਹੋ ਜਾਂਦੀ ਹੈ। ਪਹਿਲੇ ਤਾਂ ਇਹ ਦੱਸੋ ਕਿ ਬਾਪ ਕਹਿੰਦੇ ਹਨ - ਦੇਹ ਦੇ ਸਭ ਸੰਬੰਧ ਛੱਡ ਆਪਣੇ ਨੂੰ ਆਤਮਾ ਸਮਝੋ। ਤੁਸੀਂ ਆਤਮਾ ਅਸ਼ਰੀਰੀ ਆਈ ਸੀ, ਹੁਣ ਫਿਰ ਵਾਪਿਸ ਜਾਣਾ ਹੈ। ਪਵਿੱਤਰ ਆਤਮਾਵਾਂ ਹੀ ਵਾਪਿਸ ਜਾ ਸਕਣਗੀਆਂ। ਤਮੋਪ੍ਰਧਾਨ ਆਤਮਾਵਾਂ ਤਾਂ ਜਾ ਨਾ ਸਕੇ। ਆਤਮਾ ਦੇ ਪੰਖ ਟੁੱਟੇ ਹੋਏ ਹਨ। ਮਾਇਆ ਨੇ ਪਤਿਤ ਬਣਾਇਆ ਹੈ। ਤਮੋਪ੍ਰਧਾਨ ਹੋਣ ਕਾਰਨ ਇੰਨਾ ਦੂਰ ਹੋਲੀ ਜਗ੍ਹਾ ਜਾ ਨਹੀਂ ਸਕਦੇ। ਹੁਣ ਤੁਹਾਨੂੰ ਆਤਮਾ ਕਹੇਗੀ ਕਿ ਅਸੀਂ ਅਸਲੁ ਪਰਮਧਾਮ ਦੇ ਰਹਿਣ ਵਾਲੇ ਹਾਂ। ਇੱਥੇ ਇਹ 5 ਤ੍ਤਵਾਂ ਦਾ ਪੁਤਲਾ ਲੀਤਾ ਹੈ - ਪਾਰ੍ਟ ਵਜਾਉਣ ਦੇ ਲਈ। ਮਰਦੇ ਹਨ ਤਾਂ ਕਹਿੰਦੇ ਹਨ ਸ੍ਵਰਗਵਾਸੀ ਹੋਇਆ। ਕੌਣ? ਉੱਥੇ ਸ਼ਰੀਰ ਗਿਆ ਜਾਂ ਆਤਮਾ ਗਈ? ਸ਼ਰੀਰ ਤਾਂ ਸੜ੍ਹ ਗਿਆ। ਬਾਕੀ ਰਹੀ ਆਤਮਾ। ਉਹ ਸ੍ਵਰਗ ਵਿੱਚ ਤਾਂ ਜਾ ਨਹੀਂ ਸਕਦੀ। ਮਨੁੱਖਾਂ ਨੂੰ ਤਾਂ ਜਿਸ ਨੇ ਜੋ ਸੁਣਾਇਆ ਉਹ ਕਹਿੰਦੇ ਰਹਿੰਦੇ ਹਨ। ਭਗਤੀ ਮਾਰਗ ਵਾਲਿਆਂ ਨੇ ਭਗਤੀ ਹੀ ਸਿਖਾਈ ਹੈ, ਆਕਉਪੇਸ਼ਨ ਦਾ ਕਿਸੇ ਨੂੰ ਪਤਾ ਨਹੀਂ ਹੈ। ਸ਼ਿਵ ਦੀ ਪੂਜਾ ਸਭ ਤੋਂ ਉੱਚ ਕਹਿੰਦੇ ਹਨ। ਉੱਚ ਤੇ ਉੱਚ ਸ਼ਿਵ ਹੈ, ਉਨ੍ਹਾਂ ਨੂੰ ਹੀ ਯਾਦ ਕਰੋ, ਸਿਮਰਨ ਕਰੋ। ਮਾਲਾ ਵੀ ਦਿੰਦੇ ਹਨ। ਸ਼ਿਵ - ਸ਼ਿਵ ਕਹਿੰਦੇ ਮਾਲਾ ਫੇਰਦੇ ਰਹੋ। ਬਗੈਰ ਅਰਥ ਮਾਲਾ ਉਠਾਏ ਸ਼ਿਵ - ਸ਼ਿਵ ਕਹਿੰਦੇ ਰਹਿਣਗੇ। ਕਈ ਪ੍ਰਕਾਰ ਦੀ ਸਿਖਿਆਵਾਂ ਗੁਰੂ ਲੋਕ ਦਿੰਦੇ ਹਨ। ਇੱਥੇ ਤਾਂ ਇੱਕ ਹੀ ਗੱਲ ਹੈ - ਬਾਪ ਆਪ ਕਹਿੰਦੇ ਹਨ ਮੈਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੋਣਗੇ। ਸ਼ਿਵ਼ - ਸ਼ਿਵ ਮੁਖ ਤੋਂ ਕਹਿਣਾ ਨਹੀਂ ਹੈ। ਬਾਪ ਦਾ ਨਾਮ ਬੱਚਾ ਥੋੜੀ ਸਿਮਰਨ ਕਰਦਾ ਹੈ। ਇਹ ਹੈ ਸਭ ਗੁਪਤ। ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਤੁਸੀਂ ਕੀ ਕਰ ਰਹੇ ਹੋ। ਜਿਨ੍ਹਾਂ ਨੇ ਕਲਪ ਪਹਿਲੇ ਸਮਝਿਆ ਹੋਵੇਗਾ ਉਹ ਹੀ ਸਮਝਣਗੇ। ਨਵੇਂ - ਨਵੇਂ ਬੱਚੇ ਆਉਂਦੇ ਰਹਿੰਦੇ ਹਨ, ਵ੍ਰਿਧੀ ਨੂੰ ਪਾਉਂਦੇ ਰਹਿੰਦੇ ਹਨ। ਅੱਗੇ ਚਲ ਡਰਾਮਾ ਕੀ ਵਿਖਾਉਂਦਾ ਹੈ ਸੋ ਸਾਕਸ਼ੀ ਹੋਕੇ ਵੇਖਣਾ ਹੈ। ਪਹਿਲੇ ਤੋਂ ਬਾਬਾ ਸਾਕਸ਼ਾਤਕਰ ਨਹੀਂ ਕਰਾਉਣਗੇ ਕਿ ਇਹ - ਇਹ ਹੋਵੇਗਾ। ਫਿਰ ਤਾਂ ਅਰਟੀਫਿਸ਼ਿਲ ਹੋ ਜਾਏ। ਇਹ ਬੜੀਆਂ ਸਮਝਣ ਦੀਆਂ ਗੱਲਾਂ ਹਨ। ਤੁਹਾਨੂੰ ਸਮਝ ਮਿਲਦੀ ਹੈ, ਭਗਤੀ ਮਾਰਗ ਵਿਚ ਬੇਸਮਝ ਸੀ। ਜਾਣਦੇ ਹੋ ਡਰਾਮਾ ਵਿਚ ਭਗਤੀ ਦੀ ਵੀ ਨੂੰਦ ਹੈ।

ਹੁਣ ਤੁਸੀਂ ਬੱਚੇ ਸਮਝਦੇ ਹੋ - ਅਸੀਂ ਇਸ ਪੁਰਾਣੀ ਦੁਨੀਆਂ ਵਿੱਚ ਰਹਿਣ ਵਾਲੇ ਨਹੀਂ ਹਾਂ। ਸਟੂਡੈਂਟ ਨੂੰ ਇਹ ਪੜ੍ਹਾਈ ਬੁੱਧੀ ਵਿਚ ਰਹਿੰਦੀ ਹੈ। ਤੁਹਾਨੂੰ ਵੀ ਮੁਖ - ਮੁਖ ਪੁਆਇੰਟਸ ਬੁੱਧੀ ਵਿਚ ਧਾਰਨ ਕਰਨੀ ਹੈ। ਨੰਬਰਵਨ ਗੱਲ ਅਲਫ਼ ਪੱਕਾ ਕਰੋ ਤੱਦ ਅੱਗੇ ਚੱਲੋ। ਨਹੀਂ ਤਾਂ ਫਾਲਤੂ ਪੁੱਛਦੇ ਰਹਿਣਗੇ। ਬੱਚੀਆਂ ਲਿਖਦੀਆਂ ਹਨ ਫਲਾਣੇ ਨੇ ਲਿਖ ਕੇ ਦਿੱਤਾ ਹੈ ਕਿ ਗੀਤਾ ਦਾ ਭਗਵਾਨ ਸ਼ਿਵ ਹੈ, ਇਹ ਤਾਂ ਬਿਲਕੁਲ ਠੀਕ ਹੈ। ਭਾਵੇਂ ਇਵੇਂ ਕਹਿੰਦੇ ਹਨ ਪਰ ਬੁੱਧੀ ਵਿੱਚ ਕੋਈ ਬੈਠਦਾ ਥੋੜੀ ਹੈ। ਜੇਕਰ ਸਮਝ ਜਾਣ ਕਿ ਬਾਪ ਆਇਆ ਹੈ ਤਾਂ ਕਹਿਣ ਅਜਿਹੇ ਬਾਪ ਨੂੰ ਜਾਕੇ ਮਿਲੀਏ। ਵਰਸਾ ਲਈਏ। ਇੱਕ ਨੂੰ ਵੀ ਨਿਸ਼ਚਾ ਨਹੀਂ ਬੈਠਦਾ। ਫਟ ਤੋਂ ਇੱਕ ਦੀ ਵੀ ਚਿੱਠੀ ਨਹੀਂ ਆਉਂਦੀ। ਭਾਵੇਂ ਕਰਕੇ ਲਿਖਦੇ ਵੀ ਹਨ ਕਿ ਨਾਲੇਜ ਬੜੀ ਚੰਗੀ ਹੈ, ਪਰ ਇੰਨੀ ਹਿੰਮਤ ਨਹੀਂ ਹੁੰਦੀ ਜੋ ਸਮਝਣ ਵਾਹ ਅਜਿਹਾ ਬਾਬਾ, ਜਿਸ ਤੋਂ ਅਸੀਂ ਇੰਨੇ ਸਮੇਂ ਦੂਰ ਰਹੇ, ਭਗਤੀ ਮਾਰਗ ਵਿਚ ਧੱਕੇ ਖਾਏ, ਹੁਣ ਉਹ ਬਾਪ ਵਿਸ਼ਵ ਦਾ ਮਾਲਿਕ ਬਣਾਉਣ ਆਏ ਹਨ। ਤਾਂ ਭੱਜ ਆਈਏ। ਅੱਗੇ ਚਲ ਨਿਕਲਣਗੇ। ਜੇਕਰ ਬਾਪ ਨੂੰ ਪਹਿਚਾਨਣਾ ਹੈ, ਉੱਚ ਤੇ ਉੱਚ ਭਗਵਾਨ ਹੈ ਤਾਂ ਉਨ੍ਹਾਂ ਦਾ ਬਣੋ ਨਾ। ਸਮਝਾਉਣੀ ਇਵੇਂ ਦੇਣੀ ਚਾਹੀਦੀ ਹੈ ਜੋ ਕਪਾਟ ਹੀ ਖੁਲ ਜਾਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਧੰਧਾ ਆਦਿ ਕਰਦੇ ਆਤਮਾ ਨੂੰ ਪਾਵਨ ਬਣਾਉਣ ਦੇ ਲਈ ਸਮੇਂ ਨਿਕਾਲ ਯਾਦ ਦੀ ਮਿਹਨਤ ਕਰਨੀ ਹੈ। ਕੋਈ ਵੀ ਆਸੁਰੀ ਕੰਮ ਕਦੀ ਨਹੀਂ ਕਰਨਾ ਹੈ।

2. ਆਪਣਾ ਅਤੇ ਦੂਜਿਆਂ ਦਾ ਕਲਿਆਣ ਕਰਨਾ ਹੈ। ਪੜ੍ਹਾਈ ਪੜ੍ਹਨਾ ਅਤੇ ਪੜ੍ਹਾਉਣਾ ਹੈ, ਮਿਆ ਮਿੱਠੂ ਨਹੀਂ ਬਣਨਾ ਹੈ। ਯਾਦ ਦਾ ਬਲ ਜਮਾਂ ਕਰਨਾ ਹੈ।

ਵਰਦਾਨ:-
ਸਾਕਾਰ ਬਾਪ ਨੂੰ ਫਾਲੋ ਕਰ ਨੰਬਰਵਨ ਲੈਣ ਵਾਲੇ ਸੰਪੂਰਨ ਫਰਿਸ਼ਤਾ ਭਵ:

ਨੰਬਰਵਨ ਆਉਣ ਦਾ ਸਹਿਜ ਸਾਧਨ ਹੈ - ਜੋ ਨੰਬਰਵਨ ਬ੍ਰਹਮਾ ਬਾਪ ਹਨ, ਉਸੇ ਵਣ ਨੂੰ ਵੇਖੋ। ਕਈਆਂ ਨੂੰ ਵੇਖਣ ਦੇ ਬਜਾਏ ਇੱਕ ਨੂੰ ਵੇਖੋ ਅਤੇ ਇੱਕ ਨੂੰ ਫਾਲੋ ਕਰੋ। ਅਸੀਂ ਸੋ ਫਰਿਸ਼ਤਾ ਦਾ ਮੰਤਰ ਪੱਕਾ ਕਰ ਲੋ ਤਾਂ ਅੰਤਰ ਮਿਟ ਜਾਏਗਾ ਫਿਰ ਸਾਇੰਸ ਦਾ ਯੰਤਰ ਆਪਣਾ ਕੰਮ ਸ਼ੁਰੂ ਕਰੇਗਾ ਅਤੇ ਤੁਸੀਂ ਸੰਪੂਰਨ ਫਰਿਸ਼ਤੇ ਦੇਵਤਾ ਬਣ ਗਈ ਦੁਨੀਆਂ ਵਿਚ ਅਵਤਰਿਤ ਹੋਵੋਗੇ। ਤਾਂ ਸੰਪੂਰਨ ਫਰਿਸ਼ਤਾ ਬਣਨਾ ਮਤਲਬ ਸਾਕਾਰ ਬਾਪ ਨੂੰ ਫਾਲੋ ਕਰਨਾ।

ਸਲੋਗਨ:-
ਮਨਨ ਕਰਨ ਨਾਲ ਜੋ ਖੁਸ਼ੀ ਰੂਪੀ ਮੱਖਣ ਨਿਕਲਦਾ ਹੈ - ਉਹ ਹੀ ਜੀਵਨ ਨੂੰ ਸ਼ਕਤੀਸ਼ਾਲੀ ਬਣਾਉਂਦਾ ਹਾਂ।