10.11.23 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਹਾਨੂੰ
ਬਾਪ ਸਮਾਨ ਮੁਰਲੀਧਰ ਜਰੂਰ ਬਣਨਾ ਹੈ, ਮੁਰਲੀਧਰ ਬੱਚੇ ਹੀ ਬਾਪ ਦੇ ਮਦਦਗਾਰ ਹਨ, ਬਾਪ ਉਨ੍ਹਾਂ ਤੇ
ਹੀ ਰਾਜ਼ੀ ਹੁੰਦਾ ਹੈ।"
ਪ੍ਰਸ਼ਨ:-
ਕਿਹੜੇ ਬੱਚਿਆਂ
ਦੀ ਬੁੱਧੀ ਬਹੁਤ - ਬਹੁਤ ਨਿਰਮਾਣ ਹੋ ਜਾਂਦੀ ਹੈ?
ਉੱਤਰ:-
ਜੋ ਅਵਿਨਾਸ਼ੀ ਗਿਆਨ ਰਤਨਾ ਦਾ ਦਾਨ ਕਰ ਸੱਚੇ ਫਲੇਂਥਰੋਫਿਸਟ ਬਣਦੇ ਹਨ, ਹੁਸ਼ਿਆਰ ਸੇਲਜਮੈਂਨ ਬਣ
ਜਾਂਦੇ ਹਨ ਉਨ੍ਹਾਂ ਦੀ ਬੁੱਧੀ ਬਹੁਤ - ਬਹੁਤ ਨਿਰਮਾਣ ਹੋ ਜਾਂਦੀ ਹੈ। ਸਰਵਿਸ ਕਰਦੇ - ਕਰਦੇ ਬੁੱਧੀ
ਰੀਫਾਇਨ ਹੋ ਜਾਂਦੀ ਹੈ। ਦਾਨ ਕਰਨ ਤੇ ਕਦੇ ਵੀ ਅਭਿਮਾਨ ਨਹੀਂ ਆਉਣਾ ਚਾਹੀਦਾ। ਸਦਾ ਬੁੱਧੀ ਵਿੱਚ ਰਹੇ
ਕਿ ਸ਼ਿਵਬਾਬਾ ਦਾ ਦਿੱਤਾ ਹੋਇਆ ਦੇ ਰਹੇ ਹਾਂ। ਸ਼ਿਵਬਾਬਾ ਦੀ ਯਾਦ ਰਹਿਣ ਨਾਲ ਕਲਿਆਣ ਹੋ ਜਾਵੇਗਾ।
ਗੀਤ:-
ਤੁਸੀਂ ਹੋ ਮਾਤਾ...
ਓਮ ਸ਼ਾਂਤੀ
ਸਿਰਫ ਮਾਤ - ਪਿਤਾ ਵਾਲਾ ਗੀਤ ਸੁਣਾਉਣ ਤੇ ਨਾਮ ਸਿੱਧ ਨਹੀਂ ਹੁੰਦਾ ਹੈ। ਪਹਿਲੇ ਸ਼ਿਵਾਏ ਨਮਾ ਦਾ
ਗੀਤ ਸੁਣਕੇ ਫਿਰ ਮਾਤਾ - ਪਿਤਾ ਵਾਲਾ ਸੁਣਾਉਣ ਤੇ ਨਾਲੇਜ਼ ਦਾ ਪਤਾ ਚਲਦਾ ਹੈ। ਮਨੁੱਖ ਤਾਂ ਮੰਦਿਰਾਂ
ਵਿਚ ਜਾਂਦੇ ਹਨ। ਲਕਸ਼ਮੀ - ਨਾਰਾਇਣ ਦੇ ਮੰਦਿਰ ਵਿਚ ਜਾਣਗੇ, ਕ੍ਰਿਸ਼ਨ ਦੇ ਮੰਦਿਰ ਵਿਚ ਜਾਣਗੇ, ਸਭ
ਦੇ ਅੱਗੇ ਤੁਸੀਂ ਮਾਤ - ਪਿਤਾ… ਕਹਿ ਦਿੰਦੇ ਹਨ, ਬਿਗਰ ਅਰਥ। ਪਹਿਲੇ ਸ਼ਿਵਾਏ ਨਮਾ ਵਾਲਾ ਗੀਤ
ਸੁਣਾਓ ਫਿਰ ਮਾਤਾ - ਪਿਤਾ ਵਾਲਾ ਸੁਣਾਉਣ ਨਾਲ ਮਹਿਮਾ ਦਾ ਪਤਾ ਚਲਦਾ ਹੈ। ਨਵਾਂ ਕੋਈ ਵੀ ਆਵੇ ਤਾਂ
ਇਹ ਗੀਤ ਚੰਗੇ ਹਨ। ਸਮਝਾਉਣ ਵਿੱਚ ਸਹਿਜ ਹੁੰਦਾ ਹੈ। ਬਾਪ ਦਾ ਨਾਮ ਹੀ ਹੈ ਸ਼ਿਵ, ਇਵੇਂ ਨਹੀਂ
ਕਹਾਂਗੇ ਕਿ ਸ਼ਿਵ ਸਰਵਵਿਆਪੀ ਹੈ। ਫਿਰ ਤਾਂ ਸਭ ਦੀ ਮਹਿਮਾ ਇੱਕ ਹੋ ਜਾਵੇ। ਉਨ੍ਹਾਂ ਦਾ ਨਾਮ ਹੀ ਹੈ
ਸ਼ਿਵ। ਦੂਸਰਾ ਕੋਈ ਆਪਣੇ ਤੇ ਸ਼ਿਵਾਏ ਨਮਾ ਨਾਮ ਰਖਵਾ ਨਹੀਂ ਸਕਦਾ। ਉਨ੍ਹਾਂ ਦੀ ਮਤ ਅਤੇ ਗਤ ਸਭ
ਮਨੁੱਖ ਮਾਤਰ ਤੋਂ ਨਿਆਰੀ ਹੈ। ਦੇਵਤਾਵਾਂ ਤੋਂ ਵੀ ਨਿਆਰੀ ਹੈ। ਇਹ ਨਾਲਜ ਸਿਖਾਉਣ ਵਾਲਾ ਮਾਤਾ -
ਪਿਤਾ ਹੀ ਹੈ। ਸੰਨਿਆਸੀਆਂ ਵਿੱਚ ਤੇ ਮਾਤਾ ਹੈ ਨਹੀਂ ਇਸਲਈ ਉਹ ਰਾਜਯੋਗ ਸਿਖਲਾ ਨਹੀਂ ਸਕਦੇ।
ਸ਼ਿਵਾਏ ਨਮਾ ਤੇ ਕਿਸੇ ਨੂੰ ਵੀ ਕਹਿ ਨਹੀਂ ਸਕਦੇ। ਦੇਹਧਾਰੀ ਨੂੰ ਸ਼ਿਵਾਏ ਨਮਾ ਥੋੜ੍ਹੀ ਨਾ ਕਹਾਂਗੇ।
ਇਹ ਸਮਝਾਉਣ ਦਾ ਹੈ। ਪ੍ਰੰਤੂ ਤੁਸੀਂ ਬੱਚਿਆਂ ਵਿਚ ਵੀ ਨੰਬਰਵਾਰ ਹਨ। ਕਿਧਰੇ ਚੰਗੇ - ਚੰਗੇ ਬੱਚੇ
ਵੀ ਪੁਆਇੰਟ ਮਿਸ ਕਰ ਦਿੰਦੇ ਹਨ। ਮੀਆਂ ਮਿੱਠੂ ਤਾਂ ਆਪਣੇ ਨੂੰ ਬਹੁਤ ਸਮਝਦੇ ਹਨ, ਇਸ ਵਿੱਚ ਦਿਲ ਦੀ
ਸਫਾਈ ਚਾਹੀਦੀ ਹੈ। ਹਰ ਗੱਲ ਵਿਚ ਸੱਚ ਬੋਲਣਾ, ਸੱਚ ਹੋਕੇ ਰਹਿਣਾ ਹੈ - ਟਾਇਮ ਲਗਦਾ ਹੈ। ਦੇਹ
ਅਭਿਮਾਨ ਵਿੱਚ ਆਉਣ ਨਾਲ ਫਿਰ ਫੈਮਲੀਅਰਟੀ ਆਦਿ ਸਭ ਗੱਲਾਂ ਆ ਜਾਂਦੀਆਂ ਹਨ। ਹੁਣ ਇਵੇਂ ਕੋਈ ਕਹਿ ਨਹੀਂ
ਸਕਦਾ ਕਿ ਅਸੀਂ ਦੇਹੀ ਅਭਿਮਾਨੀ ਹਾਂ, ਫਿਰ ਤਾਂ ਕਰਮਾਤੀਤ ਅਵਸਥਾ ਹੋ ਜਾਵੇ। ਨੰਬਰਵਾਰ ਹਨ। ਕਈ ਤੇ
ਬਹੁਤ ਕਪੂਤ ਬੱਚੇ ਹਨ। ਪਤਾ ਲੱਗ ਜਾਂਦਾ ਹੈ, ਕੌਣ ਬਾਬਾ ਦੀ ਸਰਵਿਸ ਕਰਦੇ ਹਨ। ਜਦ ਸ਼ਿਵਬਾਬਾ ਦੀ
ਦਿਲ ਤੇ ਚੜਨ ਤਾਂ ਰੁਦ੍ਰ ਮਾਲਾ ਦੇ ਨੇੜੇ ਹੋਣ ਅਤੇ ਤਖ਼ਤ ਦੇ ਲਾਇਕ ਬਣਨ। ਲੌਕਿਕ ਬਾਪ ਦੇ ਦਿਲ ਤੇ
ਵੀ ਸਪੂਤ ਬੱਚੇ ਹੀ ਚੜਦੇ ਹਨ, ਜੋ ਬਾਪ ਦੇ ਨਾਲ ਮਦਦਗਾਰ ਬਣ ਜਾਂਦੇ ਹਨ। ਇਹ ਵੀ ਬੇਹੱਦ ਦੇ ਬਾਪ ਦਾ
ਅਵਿਨਾਸ਼ੀ ਗਿਆਨ ਰਤਨਾ ਦਾ ਧੰਧਾ ਹੈ। ਤਾਂ ਧੰਧੇ ਵਿੱਚ ਮਦਦ ਦੇਣ ਵਾਲੇ ਤੇ ਬਾਪ ਵੀ ਰਾਜ਼ੀ ਰਹੇਗਾ।
ਅਵਿਨਾਸ਼ੀ ਗਿਆਨ ਰਤਨ ਧਾਰਨ ਕਰਨੇ ਅਤੇ ਕਰਵਾਉਣੇ ਹਨ। ਕਈ ਸਮਝਦੇ ਹਨ ਅਸੀਂ ਇੰਸ਼ੇਓਰ ਕੀਤਾ ਹੋਇਆ
ਹੈ। ਉਸ ਦਾ ਤੁਹਾਨੂੰ ਮਿਲ ਜਾਵੇਗਾ। ਇੱਥੇ ਤਾਂ ਬਹੁਤਿਆਂ ਨੂੰ ਦਾਨ ਕਰਨਾ ਹੈ, ਬਾਪ ਮੁਆਫਕ ਅਵਿਨਾਸ਼ੀ
ਗਿਆਨ ਰਤਨਾ ਦਾ ਫਲੈਂਥਰੋਫਿਸਟ ਬਣਨਾ ਹੈ। ਬਾਪ ਆਉਂਦੇ ਹੀ ਹਨ ਗਿਆਨ ਰਤਨਾ ਨਾਲ ਝੋਲੀ ਭਰਨ, ਧਨ ਦੀ
ਗੱਲ ਨਹੀਂ ਹੈ। ਬਾਪ ਨੂੰ ਸਪੂਤ ਬੱਚੇ ਹੀ ਪਸੰਦ ਹੁੰਦੇ ਹਨ। ਵਪਾਰ ਕਰਨਾ ਨਹੀਂ ਜਾਣਦੇ ਤਾਂ ਉਹ
ਮੁਰਲੀਧਰ, ਸੌਦਾਗਰ ਦਾ ਬੱਚਾ ਕਹਿਲਾ ਕਿਵੇਂ ਸਕਦੇ? ਲੱਜਾ ਆਉਣੀ ਚਾਹੀਦੀ ਹੈ, ਮੈਂ ਧੰਧਾ ਤਾਂ ਕਰਦਾ
ਨਹੀਂ ਹਾਂ। ਸੇਲਜਮੈਨ ਜਦੋਂ ਹੁਸ਼ਿਆਰ ਦੇਖਿਆ ਜਾਂਦਾ ਹੈ ਤਾਂ ਫਿਰ ਉਨ੍ਹਾਂ ਨੂੰ ਭਾਗੀਦਾਰ ਬਣਾਇਆ
ਜਾਂਦਾ ਹੈ। ਇਵੇਂ ਥੋੜ੍ਹੀ ਨਾ ਭਾਗੀਦਾਰੀ ਮਿਲ ਜਾਂਦੀ ਹੈ। ਇਸ ਧੰਧੇ ਵਿੱਚ ਲੱਗ ਜਾਣ ਨਾਲ ਫਿਰ
ਬਹੁਤ ਨਿਰਮਾਣ ਬੁੱਧੀ ਹੋ ਜਾਂਦੀ ਹੈ। ਸਰਵਿਸ ਕਰਦੇ - ਕਰਦੇ ਬੁੱਧੀ ਰੀਫ਼ਾਇਨ ਹੁੰਦੀ ਹੈ। ਬਾਬਾ -
ਮੰਮਾ ਆਪਣਾ ਅਨੁਭਵ ਸੁਣਾਉਂਦੇ ਹਨ। ਬਾਬਾ ਹੈ ਸਿਖਾਉਣ ਵਾਲਾ, ਇਹ ਤਾਂ ਜਾਣਦੇ ਹੋ ਇਹ ਬਾਬਾ ਚੰਗੀ
ਧਾਰਨਾ ਕਰਕੇ ਚੰਗੀ ਮੁਰਲੀ ਸੁਣਾਉਂਦੇ ਹਨ। ਅੱਛਾ, ਸਮਝੋ ਇਸ ਵਿਚ ਸ਼ਿਵਬਾਬਾ ਹੈ, ਉਹ ਤਾਂ ਹੈ ਹੀ
ਮੁਰਲੀਧਰ ਪ੍ਰੰਤੂ ਇਹ ਬਾਬਾ ਵੀ ਤੇ ਜਾਣਦਾ ਹੈ ਨਾ। ਨਹੀਂ ਤਾਂ ਇਤਨੀ ਪਦਵੀ ਕਿਵੇਂ ਪਾਉਂਦੇ? ਬਾਬਾ
ਨੇ ਸਮਝਾਇਆ ਹੈ ਕਿ ਹਮੇਸ਼ਾ ਸਮਝੋ ਸ਼ਿਵਬਾਬਾ ਸੁਣਾਉਂਦੇ ਹਨ। ਸ਼ਿਵਬਾਬਾ ਦੀ ਯਾਦ ਰਹਿਣ ਨਾਲ ਤੁਹਾਡਾ
ਵੀ ਕਲਿਆਣ ਹੋ ਜਾਵੇਗਾ। ਇਨ੍ਹਾਂ ਵਿਚ ਤੇ ਸ਼ਿਵਬਾਬਾ ਆਉਂਦੇ ਹਨ। ਉਹ ਮੰਮਾ ਵੱਖ ਬੋਲਦੀ ਹੈ, ਮੰਮਾ
ਦੀ ਹੈਸੀਅਤ ਵਿੱਚ। ਉਨ੍ਹਾਂ ਦਾ ਨਾਮ ਬਾਲਾ ਕਰਨਾ ਹੈ ਕਿਉਂਕਿ ਫੀਮੇਲ ਨੂੰ ਲਿਫਟ ਦਿੱਤੀ ਜਾਂਦੀ ਹੈ।
ਕਹਿੰਦੇ ਹਨ ਨਾ ਜਿਵੇਂ ਦੀ ਹਾਂ, ਉਵੇਂ ਦੀ ਹੈ, ਮੇਰੀ ਹੈ, ਸੰਭਾਲਣਾ ਹੀ ਹੈ। ਬੰਦੇ ਹੀ ਇਵੇਂ
ਕਹਿੰਦੇ ਹਨ। ਇਸਤਰੀ ਇਵੇਂ ਨਹੀਂ ਕਹਿੰਦੀ ਜਿਵੇਂ ਹਨ, ਉਵੇਂ ਦੇ ਹਨ… । ਬਾਪ ਵੀ ਕਹਿੰਦੇ ਬੱਚੇ ਜਿਵੇਂ
ਹੋ, ਉਵੇਂ ਹੋ, ਸੰਭਾਲਣਾ ਹੀ ਹੈ। ਨਾਮ ਵੀ ਬਾਲਾ ਬਾਪ ਦਾ ਹੀ ਹੁੰਦਾ ਹੈ। ਇੱਥੇ ਬਾਪ ਦਾ ਨਾਮ ਤੇ
ਬਾਲਾ ਹੈ ਹੀ। ਫਿਰ ਸ਼ਕਤੀਆਂ ਦਾ ਨਾਮ ਬਾਲਾ ਹੁੰਦਾ ਹੈ। ਉਨ੍ਹਾਂ ਨੂੰ ਸਰਵਿਸ ਦਾ ਚੰਗਾ ਚਾਂਸ ਮਿਲਦਾ
ਹੈ। ਦਿਨ - ਪ੍ਰਤੀਦਿਨ ਸਰਵਿਸ ਬਹੁਤ ਸਹਿਜ ਹੋ ਜਾਣੀ ਹੈ। ਗਿਆਨ ਅਤੇ ਭਗਤੀ, ਦਿਨ ਅਤੇ ਰਾਤ,
ਸਤਿਯੁਗ - ਤ੍ਰੇਤਾ ਦਿਨ, ਉੱਥੇ ਹੈ ਸੁਖ, ਦਵਾਪਰ - ਕਲਯੁੱਗ ਹੈ ਰਾਤ, ਦੁੱਖ। ਸਤਿਯੁਗ ਵਿੱਚ ਭਗਤੀ
ਹੁੰਦੀ ਨਹੀਂ। ਕਿਨਾਂ ਸਹਿਜ ਹੈ। ਲੇਕੀਨ ਤਕਦੀਰ ਵਿੱਚ ਨਹੀਂ ਹੈ ਤਾਂ ਧਾਰਨਾ ਨਹੀਂ ਕਰ ਸਕਦੇ।
ਪੁਆਇੰਟਸ ਤਾਂ ਬਹੁਤ ਸਹਿਜ ਮਿਲਦੀ ਹੈ। ਮਿਤ੍ਰ - ਸਬੰਧੀਆਂ ਦੇ ਕੋਲ ਜਾਕੇ ਸਮਝਾਓ, ਆਪਣੇ ਘਰ ਨੂੰ
ਉਠਾਓ। ਤੁਸੀਂ ਤਾਂ ਗ੍ਰਹਿਸਤ ਵਿਵਹਾਰ ਵਿਚ ਰਹਿਣ ਵਾਲੇ ਹੋ, ਤਾਂ ਬਹੁਤ ਸਹਿਜ ਤਰੀਕੇ ਨਾਲ ਕਿਸੇ
ਨੂੰ ਵੀ ਸਮਝਾ ਸਕਦੇ ਹੋ। ਸਦਗਤੀ ਦਾਤਾ ਤਾਂ ਇੱਕ ਹੀ ਪਾਰਲੌਕਿਕ ਬਾਪ ਹੈ। ਉਹ ਹੀ ਸਿੱਖਿਅਕ ਵੀ ਹੈ,
ਸਤਿਗੁਰੂ ਵੀ ਹੈ। ਬਾਕੀ ਸਭ ਬਰੋਬਰ ਦੁਰਗਤੀ ਕਰਦੇ ਆਏ ਹਨ, ਦਵਾਪਰ ਤੋਂ ਲੈਕੇ। ਭ੍ਰਸਟਾਚਾਰੀ, ਪਾਪ
ਆਤਮਾਵਾਂ ਕਲਯੁੱਗ ਵਿਚ ਹਨ। ਸਤਿਯੁਗ ਵਿੱਚ ਪਾਪ ਆਤਮਾ ਦਾ ਨਾਮ ਨਹੀਂ, ਇੱਥੇ ਹੀ ਅਜਾਮਿਲ, ਗਨਿਕਾਵਾਂ,
ਅਹਿਲੀਆਵਾਂ, ਪਾਪ ਆਤਮਾਵਾਂ ਹਨ। ਅੱਧਾ ਸਵਰਗ ਕਿਹਾ ਜਾਂਦਾ ਹੈ। ਫਿਰ ਭਗਤੀ ਸ਼ੁਰੂ ਹੁੰਦੀ ਹੈ ਤਾਂ
ਡਿੱਗਣਾ ਸ਼ੁਰੂ ਹੁੰਦਾ ਹੈ। ਡਿੱਗਣਾ ਵੀ ਹੈ ਜਰੂਰ। ਸੂਰਜਵੰਸ਼ੀ ਡਿੱਗ ਕੇ ਚੰਦ੍ਰਵੰਸ਼ੀ ਬਣਦੇ ਹਨ
ਫਿਰ ਡਿੱਗਦੇ ਹੀ ਆਉਣਗੇ। ਦਵਾਪਰ ਤੋਂ ਸਭ ਡਿੱਗਣ ਵਾਲੇ ਹੀ ਮਿਲਦੇ ਆਏ ਹਨ। ਇਹ ਵੀ ਤੁਸੀਂ ਹੁਣ
ਜਾਣਦੇ ਹੋ। ਦਿਨ - ਪ੍ਰਤੀਦਿਨ ਤੁਹਾਡੇ ਵਿੱਚ ਤਾਕਤ ਆਉਂਦੀ ਜਾਵੇਗੀ। ਸਾਧੂਆਂ ਆਦਿ ਨੂੰ ਸਮਝਾਉਣ ਦੇ
ਲਈ ਵੀ ਯੁਕਤੀਆਂ ਨਿਕਾਲਦੇ ਰਹਿੰਦੇ ਹਨ। ਆਖਰੀਣ ਸਮਝਣਗੇ ਜਰੂਰ ਕਿ ਬਰੋਬਰ ਪਰਮਪਿਤਾ ਪਰਮਾਤਮਾ
ਸਰਵਵਿਆਪੀ ਕਿਵੇਂ ਹੋ ਸਕਦਾ ਹੈ? ਸਮਝਾਉਣ ਲਈ ਪੁਆਇੰਟਸ ਬਹੁਤ ਹਨ। ਭਗਤੀ ਪਹਿਲੇ ਆਵਿਭਚਾਰੀ ਫਿਰ
ਵਿਭਚਾਰੀ ਬਣਦੀ ਹੈ। ਕਲਾਵਾਂ ਘਟ ਹੁੰਦੀਆਂ ਹਨ। ਹੁਣ ਕੋਈ ਕਲਾ ਨਹੀਂ ਰਹੀ ਹੈ। ਝਾੜ ਅਤੇ ਗੋਲੇ
ਵਿੱਚ ਵੀ ਵਿਖਾਇਆ ਹੈ ਕਿ ਕਲਾਵਾਂ ਕਿਵੇਂ ਘਟ ਹੁੰਦੀਆਂ ਹਨ? ਮੋਸਟ ਇਜੀ ਹੈ ਸਮਝਾਉਣਾ, ਪ੍ਰੰਤੂ
ਤਕਦੀਰ ਵਿੱਚ ਨਹੀਂ ਹੈ ਤਾਂ ਸਮਝਾ ਨਹੀਂ ਸਕਦੇ। ਦੇਹੀ ਅਭਿਮਾਨੀ ਬਣਦੇ ਨਹੀਂ ਹਨ। ਪੁਰਾਣੀ ਦੇਹ
ਵਿੱਚ ਅਟਕੇ ਰਹਿੰਦੇ ਹਨ। ਬਾਪ ਕਹਿੰਦੇ ਹਨ - ਇਸ ਪੁਰਾਣੀ ਦੁਨੀਆ ਤੋਂ ਮਮਤਵ ਤੋੜ ਆਪਣੇ ਨੂੰ ਆਤਮਾ
ਸਮਝੋ। ਦੇਹੀ ਅਭਿਮਾਨੀ ਨਹੀਂ ਬਣੋਗੇ ਤਾਂ ਪਦਵੀ ਵੀ ਉੱਚ ਪਾ ਨਹੀਂ ਸਕੋਗੇ। ਸਟੂਡੈਂਟ ਇਵੇਂ ਥੋੜ੍ਹੀ
ਨਾ ਚਾਹੁਣ ਗੇ ਕਿ ਲਾਸ੍ਟ ਵਿੱਚ ਬੈਠੇ ਰਹੀਏ। ਮਿਤ੍ਰ - ਸੰਬੰਧੀ, ਟੀਚਰ, ਸਟੂਡੈਂਟ ਆਦਿ ਸਭ ਸਮਝ
ਜਾਣਗੇ, ਇਨ੍ਹਾਂ ਦਾ ਪੜਾਈ ਵਿਚ ਧਿਆਨ ਨਹੀਂ ਹੈ। ਇੱਥੇ ਵੀ ਸਮਝਦੇ ਹਨ ਸ਼੍ਰੀਮਤ ਤੇ ਨਹੀਂ ਚਲਦੇ ਹਨ
ਤਾਂ ਫਿਰ ਇਹ ਹੀ ਹਾਲ ਹੋਵੇਗਾ। ਕੌਣ ਪ੍ਰਜਾ ਬਣਨਗੇ, ਕੌਣ ਦਾਸ - ਦਾਸੀ, ਸਭ ਸਮਝ ਜਾਂਦੇ ਹਨ। ਬਾਪ
ਸਮਝਾਉਂਦੇ ਹਨ ਆਪਣੇ ਮਿਤ੍ਰ ਸੰਬੰਧੀਆਂ ਦਾ ਕਲਿਆਣ ਕਰੋ। ਇਹ ਕਾਇਦਾ ਹੁੰਦਾ ਹੈ। ਘਰ ਵਿਚ ਵੱਡਾ ਭਰਾ
ਹੁੰਦਾ ਹੈ ਤਾਂ ਛੋਟੇ ਭਰਾ ਨੂੰ ਮਦਦ ਦੇਣਾ ਉਨ੍ਹਾਂ ਦਾ ਫਰਜ਼ ਹੈ - ਇਸ ਨੂੰ ਕਿਹਾ ਜਾਂਦਾ ਹੈ ਚੈਰਟੀ
ਬਿਗਨਸ ਐਟ ਹੋਮ। ਬਾਪ ਕਹਿੰਦੇ ਹਨ ਧਨ ਦਿੱਤੇ ਧਨ ਨਾ ਖੁੱਟੇ… ਧਨ ਦੇਣਗੇ ਨਹੀਂ ਤਾਂ ਮਿਲੇਗਾ ਵੀ ਨਹੀਂ,
ਪਦਵੀ ਪਾ ਨਹੀਂ ਸਕਣਗੇ। ਚਾਂਸ ਬਹੁਤ ਚੰਗਾ ਮਿਲਦਾ ਹੈ। ਰਹਿਮ ਦਿਲ ਬਣਨਾ ਹੈ। ਤੁਸੀਂ ਸੰਨਿਆਸੀਆਂ
ਸਾਧੂਆਂ ਤੇ ਵੀ ਰਹਿਮਦਿਲ ਬਣਦੇ ਹੋ। ਕਹਿੰਦੇ ਹੋ। ਆਕੇ ਸਮਝੋ। ਤੁਸੀਂ ਆਪਣੇ ਪਾਰਲੌਕਿਕ ਬਾਪ ਨੂੰ
ਨਹੀਂ ਜਾਣਦੇ ਹੋ, ਜੋ ਬਾਪ ਭਾਰਤ ਨੂੰ ਹਰ ਕਲਪ ਸਦਾ ਸੁਖ ਦਾ ਵਰਸਾ ਦਿੰਦੇ ਹਨ। ਕੋਈ ਵੀ ਜਾਣਦੇ ਨਹੀਂ।
ਕਹਿੰਦੇ ਹਨ ਆਫਿਸਰਜ਼ ਵੀ ਭ੍ਰਸ਼ਟਾਚਾਰੀ ਹਨ, ਤਾਂ ਫਿਰ ਸ੍ਰੇਸ਼ਠਾਚਾਰੀ ਕੌਣ ਬਨਾਉਣ ਗੇ?
ਅੱਜਕਲ ਤਾਂ ਸਾਧੂ ਸਮਾਜ
ਦਾ ਬੜਾ ਮਾਣ ਹੈ। ਤੁਸੀਂ ਲਿਖਦੇ ਹੋ - ਬਾਪ ਇਨ੍ਹਾਂ ਸਭਨਾਂ ਤੇ ਵੀ ਰਹਿਮ ਕਰਦੇ ਹਨ, ਤਾਂ ਉਹ ਵੰਡਰ
ਖਾਣਗੇ। ਅੱਗੇ ਚੱਲ ਤੁਹਾਡਾ ਨਾਮ ਬਾਲਾ ਹੋਵੇਗਾ। ਤੁਹਾਡੇ ਕੋਲ ਬਹੁਤ ਆਉਂਦੇ ਰਹਿਣਗੇ। ਪ੍ਰਦਰਸ਼ਨੀ
ਵੀ ਹੁੰਦੀ ਰਹੇਗੀ। ਆਖਰੀਨ ਕੋਈ ਜਾਗਣਗੇ ਜਰੂਰ। ਸੰਨਿਆਸੀ ਲੋਕ ਵੀ ਜਾਗਣਗੇ। ਜਾਣਗੇ ਕਿੱਥੇ, ਇੱਕ
ਹੀ ਹੱਟੀ ਹੈ। ਬੜੀ ਇੰਪਰੂਵਮੇਂਟ ਹੁੰਦੀ ਰਹੇਗੀ। ਚੰਗੇ - ਚੰਗੇ ਚਿੱਤਰ ਨਿਕਲਣਗੇ ਸਮਝਾਉਣ ਦੇ ਲਈ,
ਜੋ ਕੋਈ ਵੀ ਆਕੇ ਪੜੇ। ਜਦੋਂ ਭੰਬੋਰ ਨੂੰ ਅੱਗ ਲੱਗੇ ਗੀ ਤਾਂ ਮਨੁੱਖ ਜਾਗਣਗੇ, ਪ੍ਰੰਤੂ ਟੂ ਲੇਟ।
ਬੱਚਿਆਂ ਦੇ ਲਈ ਵੀ ਇਵੇਂ ਹੈ। ਪਿਛਾੜੀ ਵਿੱਚ ਕਿੰਨਾਂ ਦੌੜ ਸਕਣਗੇ। ਰੇਸ ਵਿੱਚ ਵੀ ਕਈ ਪਹਿਲੇ ਹੌਲੀ
-, ਹੌਲੀ ਦੌੜਦੇ ਹਨ। ਵਿਨ ਦੀ ਪ੍ਰਾਈਜ਼ ਥੋੜਿਆਂ ਨੂੰ ਹੀ ਮਿਲਦੀ ਹੈ। ਇਹ ਤੁਹਾਡੀ ਵੀ ਘੁੜਦੌੜ ਹੈ।
ਰੂਹਾਨੀ ਯਾਤ੍ਰਾ ਦੀ ਦੌੜੀ ਪਹਿਨਾਉਣ ਦੇ ਲਈ ਵੀ ਗਿਆਨੀ ਤੂ ਆਤਮਾ ਚਾਹੀਦੇ। ਬਾਪ ਨੂੰ ਯਾਦ ਕਰੋ, ਇਹ
ਵੀ ਗਿਆਨ ਹੈ ਨਾ। ਇਹ ਗਿਆਨ ਹੋਰ ਕਿਸੇ ਨੂੰ ਨਹੀਂ ਹੈ। ਗਿਆਨ ਨਾਲ ਮਨੁੱਖ ਹੀਰੇ ਜਿਹੇ ਬਣਦੇ ਹਨ।
ਅਗਿਆਨ ਨਾਲ ਕੌਡੀ ਵਰਗੇ ਬਣਦੇ ਹਨ। ਬਾਪ ਆਕੇ ਸਤੋਪ੍ਰਧਾਨ ਪ੍ਰਾਲਬਧ ਬਣਾਉਂਦੇ ਹਨ। ਫਿਰ ਉਹ ਥੋੜ੍ਹੀ
- ਥੋੜ੍ਹੀ ਹੋਕੇ ਘੱਟ ਹੁੰਦੀ ਜਾਂਦੀ ਹੈ। ਇਹ ਸਭ ਪੁਆਇੰਟ ਧਾਰਨ ਕਰ ਐਕਟ ਵਿਚ ਆਉਣਾ ਹੈ। ਤੁਸੀਂ
ਬੱਚਿਆਂ ਨੂੰ ਮਹਾਦਾਨੀ ਬਣਨਾ ਹੈ। ਭਾਰਤ ਮਹਾਦਾਨੀ ਕਹਿੰਦੇ ਹਨ ਕਿਉਂਕਿ ਇੱਥੇ ਹੀ ਤੁਸੀਂ ਬਾਪ ਦੇ
ਅੱਗੇ ਤਨ - ਮਨ - ਧਨ ਅਰਪਨ ਕਰਦੇ ਹੋ। ਤਾਂ ਬਾਪ ਵੀ ਫਿਰ ਸਭ ਕੁਝ ਅਰਪਨ ਕਰ ਦਿੰਦੇ ਹਨ। ਭਾਰਤ
ਵਿੱਚ ਬਹੁਤ ਹੀ ਮਹਾਦਾਨੀ ਹਨ। ਬਾਕੀ ਮਨੁੱਖ ਸਭ ਅੰਧਸ਼ਰਧਾ ਵਿੱਚ ਫਸੇ ਹੋਏ ਰਹਿੰਦੇ ਹਨ। ਇੱਥੇ ਤਾਂ
ਤੁਸੀਂ ਈਸ਼ਵਰ ਦੀ ਸ਼ਰਨਾਗਤੀ ਵਿਚ ਆਏ ਹੋ । ਰਾਵਣ ਤੋਂ ਦੁਖੀ ਹੋ ਆਕੇ ਰਾਮ ਦੀ ਐਸ਼ਲਮ ਲਈ ਹੈ। ਤੁਸੀਂ
ਸਭ ਸ਼ੋਕ ਵਾਟਿਕਾ ਵਿੱਚ ਸੀ। ਹੁਣ ਫਿਰ ਅਸ਼ੋਕ ਵਾਟਿਕਾ ਵਿੱਚ ਮਤਲਬ ਸਵਰਗ ਵਿਚ ਚਲਣਾ ਹੈ। ਸਵਰਗ
ਸਥਾਪਨ ਕਰਨ ਵਾਲੇ ਬਾਪ ਦੀ ਸ਼ਰਨਾਗਤੀ ਲਈ ਹੈ। ਕਈ ਤਾਂ ਛੋਟੇਪਨ ਵਿੱਚ ਹੀ ਜ਼ਬਰਦਸਤੀ ਆ ਗਏ ਹਨ,
ਤਾਂ ਉਨ੍ਹਾਂ ਨੂੰ ਇੱਥੇ ਸ਼ਰਨਾਗਤੀ ਵਿੱਚ ਸੁਖ ਨਹੀਂ ਆਉਂਦਾ। ਤਕਦੀਰ ਵਿੱਚ ਨਹੀਂ ਹੈ, ਉਨ੍ਹਾਂ ਨੂੰ
ਮਾਇਆ ਰਾਵਣ ਦੀ ਸ਼ਰਨ ਚਾਹੀਦੀ ਹੈ। ਈਸ਼ਵਰ ਦੀ ਸ਼ਰਨਾਗਤੀ ਤੋਂ ਨਿਕਲ ਕੇ ਮਾਇਆ ਦੀ ਸ਼ਰਨ ਵਿਚ ਜਾਣਾ
ਚਾਹੁੰਦੇ ਹਨ। ਅਸ਼ਚਰਿਆ ਦੀ ਗੱਲ ਹੈ ਨਾ।
ਇਹ ਸ਼ਿਵਾਏ ਨਮਾ ਵਾਲਾ
ਗੀਤ ਚੰਗਾ ਹੈ। ਤੁਸੀਂ ਵਜਾ ਸਕਦੇ ਹੋ। ਮਨੁੱਖ ਤਾਂ ਇਸ ਦਾ ਅਰਥ ਸਮਝ ਨਹੀਂ ਸਕਦੇ। ਤੁਸੀਂ ਕਹੋਗੇ
ਅਸੀਂ ਸ਼੍ਰੀਮਤ ਤੇ ਸਹੀ ਅਰਥ ਸਮਝਾ ਸਕਦੇ ਹਾਂ। ਉਹ ਤਾਂ ਗੁੱਡੀਆਂ ਦਾ ਖੇਲ ਕਰਦੇ ਹਨ। ਡਰਾਮੇ
ਅਨੁਸਾਰ ਇਨ੍ਹਾਂ ਗੀਤਾਂ ਦੀ ਵੀ ਮਦਦ ਮਿਲਦੀ ਹੈ। ਬਾਪ ਦਾ ਬਣਕੇ ਅਤੇ ਸਰਵਿਸਏਬੁਲ ਨਾ ਬਣਿਆ ਤਾਂ
ਦਿਲ ਤੇ ਕਿਵੇਂ ਚੜ ਸਕਦੇ ਹਨ। ਕਈ ਬੱਚੇ ਕਪੂਤ ਬਣ ਪੜਦੇ ਹਨ ਤਾਂ ਕਿਨਾਂ ਨਾ ਦੁੱਖ ਦਿੰਦੇ ਹਨ। ਇੱਥੇ
ਤਾਂ ਅੰਮਾ ਮਰੇ ਤਾਂ ਹਲਵਾ ਖਾਓ, ਬੀਬੀ ਮਰੇ ਤਾਂ ਵੀ ਹਲਵਾ ਖਾਓ, ਰੋਣਗੇ ਪਿੱਟਣਗੇ ਨਹੀਂ। ਡਰਾਮੇ
ਤੇ ਮਜ਼ਬੂਤ ਰਹਿਣਾ ਚਾਹੀਦਾ ਹੈ। ਮੰਮਾ - ਬਾਬਾ ਵੀ ਜਾਣਗੇ, ਅਨੰਨਿਆ ਬੱਚੇ ਵੀ ਏਡਵਾਂਸ ਵਿਚ ਜਾਣ
ਗੇ। ਪਾਰਟ ਤੇ ਵਜਾਉਣਾ ਹੀ ਹੈ। ਇਸ ਵਿੱਚ ਫ਼ਿਕਰ ਦੀ ਕੀ ਗੱਲ ਹੈ? ਸਾਖਸ਼ੀ ਹੋਕੇ ਅਸੀਂ ਖੇਲ ਵੇਖਦੇ
ਹਾਂ। ਅਵਸਥਾ ਸਦਾ ਹਰਸ਼ਿਤ ਰਹਿਣੀ ਚਾਹੀਦੀ ਹੈ। ਬਾਬਾ ਨੂੰ ਵੀ ਖਿਆਲਤ ਆਉਂਦੇ ਹਨ, ਲਾਅ ਕਹਿੰਦਾ ਹੈ
ਆਉਣਗੇ ਜਰੂਰ। ਇਵੇਂ ਨਹੀਂ ਕਿ ਮੰਮਾ - ਬਾਬਾ ਪਰਿਪੂਰਨ ਹੋ ਗਏ ਹਨ। ਪਰੀਪੂਰਨ ਅਵਸਥਾ ਅੰਤ ਵਿਚ
ਹੋਵੇਗੀ। ਇਸ ਵੇਲੇ ਕੋਈ ਵੀ ਆਪਣੇ ਨੂੰ ਪਰੀਪੂਰਨ ਕਹਿ ਨਹੀਂ ਸਕਦਾ। ਇਹ ਨੁਕਸਾਨ ਹੋਇਆ, ਕੋਈ
ਖਿਟਪਿਟ ਹੋਈ, ਅਖ਼ਬਾਰਾਂ ਵਿਚ ਬੀ. ਕੇ. ਦੇ ਲਈ ਹਾਹਾਕਾਰ ਹੋਇਆ, ਇਹ ਸਭ ਵੀ ਕਲਪ ਪਹਿਲੇ ਹੋਇਆ ਸੀ।
ਫਿਕ੍ਰ ਦੀ ਕੀ ਗੱਲ ਹੈ, 100 ਪ੍ਰਤੀਸ਼ਤ ਅਵਸਥਾ ਅੰਤ ਵਿਚ ਹੋਣੀ ਹੈ। ਬਾਪ ਦੇ ਦਿਲ ਤੇ ਤਾਂ ਚੜਨਗੇ
ਜਦ ਰਹਿਮਦਿਲ ਬਣੋਗੇ, ਆਪ ਸਮਾਨ ਬਣਾਓਗੇ। ਇੰਸ਼ੀਓਰ ਕੀਤਾ ਉਹ ਗੱਲ ਵੱਖ ਹੈ। ਇਹ ਤਾਂ ਆਪਣੇ ਲਈ ਹੀ
ਕਰਦੇ ਹਨ। ਇਹ ਗਿਆਨ ਰਤਨਾਂ ਦਾ ਦਾਨ ਹੋਰਾਂ ਨੂੰ ਦੇਣਾ ਹੈ। ਬਾਪ ਨੂੰ ਪੂਰਾ ਯਾਦ ਨਹੀਂ ਕਰੋਗੇ ਤਾਂ
ਵਿਕਰਮਾਂ ਦਾ ਬੋਝਾ ਜੋ ਸਿਰ ਤੇ ਹੈ, ਉਹ ਖੁਲ ਪਵੇਗਾ। ਪ੍ਰਦਰਸ਼ਨੀ ਵਿਚ ਵੀ ਸਮਝਾਉਣ ਵਾਲੇ ਲਾਇਕ
ਚਾਹੀਦੇ ਹਨ। ਮਜਾ ਆਉਂਦਾ ਹੈ ਰਾਤ ਨੂੰ ਯਾਦ ਕਰਨ ਵਿੱਚ। ਇਸ ਰੂਹਾਨੀ ਸਾਜਨ ਨੂੰ ਫਿਰ ਪ੍ਰਭਾਤ ਵੇਲੇ
ਯਾਦ ਕਰਨਾ ਹੈ। ਬਾਪ ਤੁਸੀਂ ਕਿੰਨੇ ਮਿੱਠੇ ਹੋ, ਕੀ ਨੂੰ ਕੀ ਬਣਾ ਰਹੇ ਹੋ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਦਿਲ ਤੋਂ ਸਦਾ
ਸੱਚਾ ਰਹਿਣਾ ਹੈ। ਸੱਚ ਬੋਲਣਾ ਹੈ, ਸੱਚ ਹੋਕੇ ਚਲਣਾ ਹੈ। ਦੇਹ - ਅਭਿਮਾਨ ਦੇ ਵਸ ਖੁਦ ਨੂੰ ਮਿਆਂ
ਮਿੱਠੂ ਨਹੀਂ ਸਮਝਣਾ ਹੈ। ਹੰਕਾਰ ਵਿਚ ਨਹੀਂ ਆਉਣਾ ਹੈ।
2. ਸਾਖਸ਼ੀ ਹੋਕੇ ਖੇਲ
ਵੇਖਣਾ ਹੈ। ਡਰਾਮੇ ਤੇ ਮਜਬੂਤ ਰਹਿਣਾ ਹੈ। ਕਿਸੇ ਵੀ ਗੱਲ ਦਾ ਫ਼ਿਕਰ ਨਹੀਂ ਕਰਨਾ ਹੈ। ਅਵਸਥਾ ਸਦਾ
ਹਰਸ਼ਿਤ ਰੱਖਣੀ ਹੈ।
ਵਰਦਾਨ:-
ਸਵਰਾਜ ਦੀ ਸਤਾ ਦਵਾਰਾ ਵਿਸ਼ਵ ਰਾਜ ਦੀ ਸੱਤਾ ਪ੍ਰਾਪਤ ਕਰਨ ਵਾਲੇ ਮਾਸਟਰ ਸ੍ਰਵਸ਼ਕਤੀਮਾਨ ਭਵ।
ਜੋ ਇਸ ਵੇਲੇ ਸਵਰਾਜ
ਸੱਤਾਧਾਰੀ ਮਤਲਬ ਕਰਮਿੰਦ੍ਰਿਆਂ - ਜਿੱਤ ਹਨ ਉਹ ਹੀ ਵਿਸ਼ਵ ਦੀ ਰਾਜ ਸੱਤਾ ਪ੍ਰਾਪਤ ਕਰਦੇ ਹਨ।
ਸਵਰਾਜ ਅਧਿਕਾਰੀ ਹੀ ਵਿਸ਼ਵ ਰਾਜ ਅਧਿਕਾਰੀ ਬਣਦੇ ਹਨ। ਤਾਂ ਚੈਕ ਕਰੋ ਮਨ - ਬੁੱਧੀ ਅਤੇ ਸੰਸਕਾਰ ਜੋ
ਆਤਮਾ ਦੀਆਂ ਸ਼ਕਤੀਆਂ ਹਨ, ਆਤਮਾ ਇਨ੍ਹਾਂ ਤਿੰਨਾਂ ਦੀ ਮਾਲਿਕ ਹੈ? ਮਨ ਤੁਹਾਨੂੰ ਚਲਾਉਂਦਾ ਹੈ ਜਾਂ
ਤੁਸੀਂ ਮਨ ਨੂੰ ਚਲਾਉਂਦੇ ਹੋ? ਕਦੇ ਸੰਸਕਾਰ ਆਪਣੇ ਵੱਲ ਖਿੱਚ ਤਾਂ ਨਹੀਂ ਲੈਂਦੇ ਹਨ? ਸਵਰਾਜ
ਅਧਿਕਾਰੀ ਦੀ ਸਥਿਤੀ ਸਦਾ ਮਾਸਟਰ ਸਰਵਸ਼ਕਤੀਮਾਨ ਹੈ, ਜਿਸ ਵਿਚ ਕਿਸੇ ਵੀ ਸ਼ਕਤੀ ਦੀ ਕਮੀ ਨਹੀਂ ਹੈ।
ਸਲੋਗਨ:-
ਸ੍ਰਵ ਖਜਾਨਿਆਂ
ਦੀ ਚਾਬੀ - " ਮੇਰਾ ਬਾਬਾ" ਨਾਲ ਹੋਵੇ ਤਾਂ ਕੋਈ ਵੀ ਆਕਰਸ਼ਣ ਆਕਰਸ਼ਿਤ ਕਰ ਨਹੀਂ ਸਕਦਾ।