11.01.21 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਮੋਸ੍ਟ
ਬਿਲਵਡ ਸ਼ਿਵਬਾਬਾ ਆਏ ਹਨ ਤੁਸੀਂ ਬੱਚਿਆਂ ਨੂੰ ਵਿਸ਼ਵ ਦਾ ਮਾਲਿਕ ਬਣਾਉਣ, ਤੁਸੀਂ ਉਨ੍ਹਾਂ ਦੀ ਸ਼੍ਰੀਮਤ
ਤੇ ਚੱਲੋ"
ਪ੍ਰਸ਼ਨ:-
ਮਨੁੱਖ ਪਰਮਾਤਮਾ
ਦੇ ਬਾਰੇ ਕਿਹੜੀ ਦੋ ਗੱਲਾਂ ਇੱਕ - ਦੂਜੇ ਤੋਂ ਵੱਖ ਬੋਲਦੇ ਹਨ?
ਉੱਤਰ:-
ਇੱਕ ਪਾਸੇ ਕਹਿੰਦੇ ਹਨ - ਪਰਮਾਤਮਾ ਅਖੰਡ ਜੋਤੀ ਹੈ ਅਤੇ ਦੂਜੀ ਤਰਫ਼ ਕਹਿੰਦੇ ਹਨ ਉਹ ਤਾਂ ਨਾਮ -
ਰੂਪ ਤੋਂ ਨਿਆਰਾ ਹੈ। ਇਹ ਦੋਨੋ ਗੱਲਾਂ ਇੱਕ - ਦੂਜੇ ਤੋਂ ਵੱਖ ਹੋ ਜਾਂਦੀਆਂ ਹਨ। ਅਸਲ ਰੂਪ ਤੋਂ ਨਾ
ਜਾਨਣ ਕਾਰਨ ਹੀ ਪਤਿਤ ਬਣਦੇ ਜਾਂਦੇ ਹਨ। ਬਾਪ ਜਦੋਂ ਆਉਂਦੇ ਹਨ ਤਾਂ ਆਪਣੀ ਸਹੀ ਪਹਿਚਾਣ ਦਿੰਦੇ ਹਨ।
ਗੀਤ:-
ਮਰਨਾ ਤੇਰੀ ਗਲੀ
ਮੇਂ...
ਓਮ ਸ਼ਾਂਤੀ
ਬੱਚਿਆਂ
ਨੇ ਗੀਤ ਸੁਣਿਆ। ਜਦੋਂ ਕੋਈ ਮਰਦੇ ਹਨ ਤਾਂ ਬਾਪ ਦੇ ਕੋਲ ਜਨਮ ਲੈਣਗੇ। ਕਹਿਣ ਵਿੱਚ ਇਹ ਹੀ ਆਉਂਦਾ
ਹੈ ਕਿ ਬਾਪ ਦੇ ਕੋਲ ਜਨਮ ਲਿਆ, ਮਾਂ ਦਾ ਨਾਮ ਨਹੀਂ ਲੈਣਗੇ। ਵਧਾਈ ਬਾਪ ਨੂੰ ਦਿੱਤੀ ਜਾਂਦੀ ਹੈ।
ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਆਤਮਾਵਾਂ ਹਾਂ, ਉਹ ਹੋ ਗਈ ਸ਼ਰੀਰ ਦੀ ਗੱਲ। ਇੱਕ ਸ਼ਰੀਰ ਛੱਡ ਫਿਰ
ਦੂਜੇ ਬਾਪ ਦੇ ਕੋਲ ਜਾਂਦੇ ਹਨ। ਤੁਸੀਂ 84 ਜਨਮਾਂ ਵਿੱਚ 84 ਸਾਕਾਰੀ ਬਾਪ ਕੀਤੇ ਹਨ।ਅਸਲ ਵਿੱਚ ਹੋ
ਨਿਰਾਕਾਰ ਬਾਪ ਦੇ ਬੱਚੇ। ਤੁਸੀਂ ਆਤਮਾ ਪਰਮਪਿਤਾ ਪਰਮਾਤਮਾ ਦੇ ਬੱਚੇ ਹੋ। ਰਹਿਣ ਵਾਲੇ ਵੀ ਉੱਥੇ ਦੇ
ਹੋ ਜਿਸ ਨੂੰ ਨਿਰਵਾਣਧਾਮ ਅਤੇ ਸ਼ਾਂਤੀਧਾਮ ਕਹਿੰਦੇ ਹਨ। ਅਸਲ ਤੁਸੀਂ ਉੱਥੇ ਦੇ ਰਹਿਣ ਵਾਲੇ ਹੋ। ਬਾਪ
ਵੀ ਉੱਥੇ ਰਹਿੰਦੇ ਹਨ। ਇੱਥੇ ਆਕੇ ਤੁਸੀਂ ਲੌਕਿਕ ਬਾਪ ਦੇ ਬੱਚੇ ਬਣਦੇ ਹੋ ਤਾਂ ਫਿਰ ਉਸ ਬਾਪ ਨੂੰ
ਭੁੱਲ ਜਾਂਦੇ ਹੋ। ਸਤਿਯੁਗ ਵਿੱਚ ਵੀ ਤੁਸੀਂ ਸੁਖੀ ਬਣ ਜਾਂਦੇ ਹੋ ਤਾਂ ਉਸ ਪਾਰਲੌਕਿਕ ਬਾਪ ਨੂੰ
ਭੁੱਲ ਜਾਂਦੇ ਹੋ। ਸੁਖ ਵਿੱਚ ਉਸ ਬਾਪ ਦਾ ਕੋਈ ਸਿਮਰਨ ਨਹੀਂ ਕਰਦੇ ਹਨ। ਦੁੱਖ ਵਿੱਚ ਯਾਦ ਕਰਦੇ ਹਨ।
ਅਤੇ ਯਾਦ ਵੀ ਆਤਮਾ ਕਰਦੀ ਹੈ। ਜਦੋਂ ਲੌਕਿਕ ਬਾਪ ਨੂੰ ਯਾਦ ਕਰਦੇ ਹਨ ਤਾਂ ਬੁੱਧੀ ਸ਼ਰੀਰ ਵੱਲ ਰਹਿੰਦੀ
ਹੈ। ਇਹ ਬਾਬਾ ਉਨ੍ਹਾਂ ਨੂੰ ਯਾਦ ਕਰਣਗੇ ਤਾਂ ਕਹਿਣਗੇ ਓ ਬਾਬਾ। ਹੈ ਦੋਵੇਂ ਬਾਬਾ। ਰਾਈਟ ਅੱਖਰ ਬਾਬਾ
ਹੀ ਹੈ। ਇਹ ਵੀ ਫਾਦਰ, ਉਹ ਵੀ ਫਾਦਰ। ਆਤਮਾ ਉਸ ਰੂਹਾਨੀ ਬਾਪ ਨੂੰ ਯਾਦ ਕਰਦੀ ਹੈ ਤਾਂ ਬੁੱਧੀ ਉੱਥੇ
ਜਾਂਦੀ ਹੈ। ਇਹ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਹੁਣ ਤੁਸੀਂ ਇਹ ਜਾਣਦੇ ਹੋ ਬਾਬਾ ਆਇਆ ਹੋਇਆ
ਹੈ, ਸਾਨੂੰ ਆਪਣਾ ਬਣਾਇਆ ਹੈ। ਬਾਪ ਕਹਿੰਦੇ ਹਨ ਪਹਿਲੇ - ਪਹਿਲੇ ਅਸੀਂ ਤੁਹਾਨੂੰ ਸ੍ਵਰਗ ਵਿੱਚ
ਭੇਜਿਆ। ਤੁਸੀਂ ਬਹੁਤ - ਬਹੁਤ ਸਾਹੂਕਾਰ ਸੀ ਫਿਰ 84 ਜਨਮ ਲੈ ਡਰਾਮਾ ਪਲਾਨ ਅਨੁਸਾਰ ਹੁਣ ਤੁਸੀਂ
ਦੁਖੀ ਹੋਏ ਹੋ। ਹੁਣ ਡਰਾਮਾ ਅਨੁਸਾਰ ਪੁਰਾਣੀ ਦੁਨੀਆਂ ਖਤਮ ਹੋਣੀ ਹੈ। ਤੁਹਾਡੀ ਆਤਮਾ ਅਤੇ ਸ਼ਰੀਰ
ਰੂਪੀ ਕਪੜੇ ਸਤੋਪ੍ਰਧਾਨ ਸਨ ਫਿਰ ਗੋਲਡਨ ਏਜ਼ ਤੋਂ ਸਿਲਵਰ ਏਜ਼ ਵਿੱਚ ਆਤਮਾ ਆਈ ਤਾਂ ਸ਼ਰੀਰ ਵੀ ਸਿਲਵਰ
ਏਜ਼ ਵਿੱਚ ਆਇਆ ਫਿਰ ਕਾਪਰ ਏਜ਼ ਵਿੱਚ ਆਇਆ। ਹੁਣ ਤਾਂ ਤੁਹਾਡੀ ਆਤਮਾ ਬਿਲਕੁਲ ਹੀ ਪਤਿਤ ਹੋ ਗਈ ਹੈ
ਤਾਂ ਸ਼ਰੀਰ ਵੀ ਪਤਿਤ ਹੈ। ਜਿਵੇਂ 14 ਕੈਰੇਟ ਦਾ ਸੋਨਾ ਕੋਈ ਪਸੰਦ ਨਹੀਂ ਕਰਦੇ ਹਨ। ਕਾਲਾ ਪੈ ਜਾਂਦਾ
ਹੈ। ਤੁਸੀਂ ਵੀ ਹੁਣ ਕਾਲੇ ਆਇਰਨ ਏਜ਼ਡ ਬਣ ਗਏ ਹੋ। ਹੁਣ ਆਤਮਾ ਅਤੇ ਸ਼ਰੀਰ ਜੋ ਇਵੇਂ ਕਾਲੇ ਬਣ ਗਏ ਹਨ
ਤਾਂ ਫਿਰ ਪਿਓਰ ਕਿਵੇਂ ਬਣਨ। ਆਤਮਾ ਪਿਓਰ ਬਣੇ ਤਾਂ ਸ਼ਰੀਰ ਵੀ ਪਿਓਰ ਮਿਲੇ। ਉਹ ਕਿਵੇਂ ਹੋਵੇਗਾ? ਕੀ
ਗੰਗਾ ਸ਼ਨਾਨ ਕਰਨ ਨਾਲ? ਨਹੀਂ। ਪੁਕਾਰਦੇ ਹੀ ਹਨ - ਹੇ ਪਤਿਤ - ਪਾਵਨ… ਇਹ ਆਤਮਾ ਕਹਿੰਦੀ ਹੈ। ਬੁੱਧੀ
ਪਾਰਲੌਕਿਕ ਬਾਪ ਵੱਲ ਚਲੀ ਜਾਂਦੀ ਹੈ - ਹੇ ਬਾਬਾ। ਵੇਖੋ ਬਾਬਾ ਅੱਖਰ ਹੀ ਕਿੰਨਾ ਮਿੱਠਾ ਹੈ। ਭਾਰਤ
ਵਿੱਚ ਹੀ ਬਾਬਾ - ਬਾਬਾ ਕਹਿੰਦੇ ਹਨ। ਹੁਣ ਤੁਸੀਂ ਆਤਮ - ਅਭਿਮਾਨੀ ਬਣ ਬਾਬਾ ਦੇ ਬਣੇ ਹੋ। ਬਾਪ
ਕਹਿੰਦੇ ਹਨ ਮੈ ਤੁਹਾਨੂੰ ਸ੍ਵਰਗ ਵਿੱਚ ਭੇਜਿਆ ਸੀ। ਨਵਾਂ ਸ਼ਰੀਰ ਧਾਰਨ ਕੀਤਾ ਸੀ। ਹੁਣ ਤੁਸੀਂ ਕੀ
ਬਣ ਗਏ ਹੋ। ਇਹ ਗੱਲਾਂ ਹਮੇਸ਼ਾ ਅੰਦਰ ਰਹਿਣੀ ਚਾਹੀਦੀਆਂ ਹਨ। ਬਾਬਾ ਨੂੰ ਹੀ ਯਾਦ ਕਰਨਾ ਚਾਹੀਦਾ ਹੈ।
ਯਾਦ ਵੀ ਕਰਦੇ ਹਨ ਨਾ - ਹੇ ਬਾਬਾ ਅਸੀਂ ਆਤਮਾਵਾਂ ਪਤਿਤ ਬਣ ਗਈ ਹੈ। ਹੁਣ ਆਪ ਆਕੇ ਪਾਵਨ ਬਣਾਓ।
ਡਰਾਮਾ ਵਿੱਚ ਵੀ ਇਹ ਪਾਰ੍ਟ ਹੈ ਤਾਂ ਹੀ ਤੇ ਬੁਲਾਉਂਦੇ ਹਨ। ਡਰਾਮਾ ਪਲਾਨ ਅਨੁਸਾਰ ਆਉਣਗੇ ਵੀ ਉਦੋਂ
ਜਦੋਂ ਪੁਰਾਣੀ ਦੁਨੀਆਂ ਨਵੀਂ ਬਣਨੀ ਹੈ ਤਾਂ ਜਰੂਰ ਸੰਗਮ ਤੇ ਹੀ ਆਉਣਗੇ।
ਤੁਸੀਂ ਬੱਚਿਆਂ ਨੂੰ ਨਿਸ਼ਚਾ ਹੈ ਬਿਲਵਡ ਮੋਸ੍ਟ ਬਾਬਾ ਹੈ। ਕਹਿੰਦੇ ਵੀ ਹਨ ਸਵੀਟ, ਸਵੀਟਰ, ਸਵੀਟੇਸਟ।
ਹੁਣ ਸਵੀਟ ਕੌਣ ਹੈ? ਲੌਕਿਕ ਸੰਬੰਧ ਵਿੱਚ ਪਹਿਲੇ ਹਨ ਫਾਦਰ, ਜੋ ਜਨਮ ਦਿੰਦੇ ਹਨ। ਫਿਰ ਟੀਚਰ। ਉਹ
ਚੰਗਾ ਹੁੰਦਾ ਹੈ। ਉਸ ਤੋਂ ਪੜ੍ਹਕੇ ਮਰਤਬਾ ਪਾਉਂਦੇ ਹੋ। ਨਾਲੇਜ ਇਜ਼ ਸੋਰਸ ਓਫ ਇਨਕਮ ਕਿਹਾ ਜਾਂਦਾ
ਹੈ। ਗਿਆਨ ਹੈ ਨਾਲੇਜ। ਯੋਗ ਹੈ ਯਾਦ। ਤਾਂ ਬੇਹੱਦ ਦਾ ਬਾਪ ਜਿਸ ਨੇ ਤੁਹਾਨੂੰ ਸ੍ਵਰਗ ਦਾ ਮਾਲਿਕ
ਬਣਾਇਆ ਸੀ, ਉਨ੍ਹਾਂ ਨੂੰ ਤੁਸੀਂ ਹੁਣ ਭੁੱਲ ਗਏ ਹੋ। ਸ਼ਿਵਬਾਬਾ ਕਿਵੇਂ ਆਇਆ ਕਿਸ ਨੂੰ ਪਤਾ ਨਹੀਂ।
ਚਿੱਤਰਾਂ ਵਿੱਚ ਵੀ ਕਲੀਅਰ ਵਿਖਾਇਆ ਹੈ। ਬ੍ਰਹਮਾ ਦੁਆਰਾ ਸਥਾਪਨਾ ਸ਼ਿਵਬਾਬਾ ਕਰਾਉਂਦੇ ਹਨ। ਕ੍ਰਿਸ਼ਨ
ਕਿਵੇਂ ਰਾਜਯੋਗ ਸਿਖਾਏਗਾ? ਰਾਜਯੋਗ ਸਿਖਾਉਂਦੇ ਹੀ ਹਨ ਸਤਿਯੁਗ ਦੇ ਲਈ। ਤਾਂ ਜਰੂਰ ਸੰਗਮ ਤੇ ਬਾਪ
ਨੇ ਹੀ ਸਿਖਾਇਆ ਹੋਵੇਗਾ। ਸਤਿਯੁਗ ਦੀ ਸਥਾਪਨਾ ਕਰਨ ਵਾਲਾ ਹੈ ਬਾਬਾ। ਸ਼ਿਵਬਾਬਾ ਇਨ੍ਹਾਂ ਦਵਾਰਾ
ਕਰਾਉਂਦੇ ਹਨ, ਕਰਨਕਰਾਵਣਹਾਰ ਹੈ ਨਾ। ਉਹ ਲੋਕ ਤ੍ਰਿਮੂਰਤੀ ਬ੍ਰਹਮਾ ਕਹਿ ਦਿੰਦੇ ਹਨ। ਉੱਚ ਤੇ ਉੱਚ
ਸ਼ਿਵ ਹੈ ਨਾ। ਇਹ ਸਾਕਾਰ ਹੈ, ਉਹ ਨਿਰਾਕਾਰ ਹੈ। ਸ੍ਰਿਸ਼ਟੀ ਵੀ ਇੱਥੇ ਹੀ ਹੈ। ਇਸ ਸ੍ਰਿਸ਼ਟੀ ਦਾ ਹੀ
ਚੱਕਰ ਹੈ ਜੋ ਫਿਰਦਾ ਹੀ ਰਹਿੰਦਾ ਹੈ, ਰਿਪੀਟ ਹੁੰਦਾ ਰਹਿੰਦਾ ਹੈ। ਸੁਖਸ਼ਮਵਤਨ ਦੀ ਸ੍ਰਿਸ਼ਟੀ ਦਾ
ਚੱਕਰ ਨਹੀਂ ਗਾਇਆ ਜਾਂਦਾ ਹੈ। ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਰਿਪੀਟ। ਉਹ ਉੱਥੇ ਦੀ ਗੱਲ ਹੈ।
ਸਤਿਯੁਗ - ਤ੍ਰੇਤਾ… ਵਿੱਚ ਜਰੂਰ ਸੰਗਮਯੁਗ ਚਾਹੀਦਾ ਹੈ। ਨਹੀਂ ਤਾਂ ਕਲਯੁਗ ਨੂੰ ਸਤਿਯੁਗ ਕੌਣ ਬਣਾਏ।
ਨਰਕਵਾਸੀਆਂ ਨੂੰ ਸ੍ਵਰਗਵਾਸੀ ਬਣਾਉਣ ਬਾਪ ਸੰਗਮ ਤੇ ਆਉਂਦੇ ਹਨ। ਇਹ ਤਾਂ ਹਾਈਐਸਟ ਅਥਾਰਿਟੀ ਗਾਡ
ਫਾਦਰਲੀ ਗਵਰਮੈਂਟ ਹੈ। ਨਾਲ ਵਿੱਚ ਧਰਮਰਾਜ ਵੀ ਹੈ। ਆਤਮਾ ਕਹਿੰਦੀ ਹੈ ਮੈਨੂੰ ਨਿਰਗੁਣ ਹਾਰੇ ਵਿੱਚ
ਕੋਈ ਗੁਣ ਨਹੀਂ। ਕੋਈ ਵੀ ਦੇਵਤਾ ਦੇ ਮੰਦਿਰ ਵਿੱਚ ਜਾਣਗੇ ਤਾਂ ਉਨ੍ਹਾਂ ਦੇ ਅੱਗੇ ਇਵੇਂ ਕਹਿਣਗੇ।
ਕਹਿਣਾ ਚਾਹੀਦਾ ਹੈ ਬਾਪ ਨੂੰ। ਉਨ੍ਹਾਂ ਨੂੰ ਛੱਡ ਬ੍ਰਦਰ੍ਸ (ਦੇਵਤਾਵਾਂ) ਨੂੰ ਆਕੇ ਲੱਗੇ ਹਨ। ਇਹ
ਦੇਵਤੇ ਬ੍ਰਦਰ੍ਸ ਠਹਿਰੇ ਨਾ। ਬ੍ਰਦਰ੍ਸ ਤੋਂ ਤਾਂ ਕੁਝ ਵੀ ਮਿਲਣਾ ਨਹੀਂ ਹੈ। ਭਰਾ ਦੀ ਪੂਜਾ ਕਰਦੇ -
ਕਰਦੇ ਹੇਠਾਂ ਡਿੱਗਦੇ ਆਏ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਬਾਬਾ ਆਇਆ ਹੋਇਆ ਹੈ, ਉਨ੍ਹਾਂ ਤੋਂ
ਸਾਨੂੰ ਵਰਸਾ ਮਿਲਦਾ ਹੈ। ਬਾਪ ਨੂੰ ਹੀ ਨਹੀਂ ਜਾਣਦੇ, ਸਰਵਵਿਆਪੀ ਕਹਿ ਦਿੰਦੇ ਹਨ। ਕੋਈ ਫਿਰ ਕਹਿੰਦੇ
ਅਖੰਡ ਜੋਤੀ ਤਤ੍ਵ ਹੈ। ਕੋਈ ਕਹਿੰਦੇ ਉਹ ਨਾਮ - ਰੂਪ ਤੋਂ ਨਿਆਰਾ ਹੈ। ਜਦੋਂ ਅਖੰਡ ਜੋਤੀ ਸਵਰੂਪ ਹੈ
ਤਾਂ ਫਿਰ ਨਾਮ - ਰੂਪ ਤੋਂ ਨਿਆਰਾ ਕਿਵੇਂ ਕਹਿੰਦੇ ਹੋ। ਬਾਪ ਨੂੰ ਨਾ ਜਾਨਣ ਕਾਰਨ ਹੀ ਪਤਿਤ ਬਣ ਪਏ
ਹਨ। ਤਮੋਪ੍ਰਧਾਨ ਵੀ ਬਣਨਾ ਹੀ ਹੈ। ਫਿਰ ਜਦੋਂ ਬਾਪ ਆਉਂਦੇ ਹਨ ਉਦੋਂ ਆਕੇ ਸਾਰਿਆਂ ਨੂੰ ਸਤੋਪ੍ਰਧਾਨ
ਬਣਾਉਂਦੇ ਹਨ। ਆਤਮਾਵਾਂ ਨਿਰਾਕਾਰੀ ਦੁਨੀਆਂ ਵਿੱਚ ਸਭ ਬਾਪ ਦੇ ਨਾਲ ਰਹਿੰਦੀ ਹੈ ਫਿਰ ਇੱਥੇ ਸਤੋ -
ਰਜੋ - ਤਮੋ ਵਿੱਚ ਆਕੇ ਪਾਰ੍ਟ ਵਜਾਉਂਦੀ ਹੈ। ਆਤਮਾ ਹੀ ਬਾਪ ਨੂੰ ਯਾਦ ਕਰਦੀ ਹੈ। ਬਾਪ ਆਉਂਦੇ ਵੀ
ਹਨ, ਕਹਿੰਦੇ ਵੀ ਹਨ ਬ੍ਰਹਮਾ ਤਨ ਦਾ ਆਧਾਰ ਲੈਂਦਾ ਹਾਂ। ਇਹ ਹੈ ਭਾਗਿਆਸ਼ਾਲੀ ਰੱਥ। ਬਗੈਰ ਆਤਮਾ ਰੱਥ
ਥੋੜੀ ਹੁੰਦਾ ਹੈ। ਹੁਣ ਤੁਸੀਂ ਬੱਚਿਆਂ ਨੂੰ ਸਮਝਾਇਆ ਹੈ, ਇਹ ਹੈ ਗਿਆਨ ਦੀ ਬਾਰਿਸ਼। ਨਾਲੇਜ ਹੈ, ਇਸ
ਨਾਲ ਕੀ ਹੁੰਦਾ ਹੈ? ਪਤਿਤ ਦੁਨੀਆਂ ਤੋਂ ਪਾਵਨ ਦੁਨੀਆਂ ਬਣਦੀ ਹੈ। ਗੰਗਾ - ਜਮੁਨਾ ਤਾਂ ਸਤਿਯੁਗ
ਵਿੱਚ ਵੀ ਹੁੰਦੇ ਹਨ। ਕਹਿੰਦੇ ਹਨ ਕ੍ਰਿਸ਼ਨ ਜਮੁਨਾ ਦੇ ਕੰਠੇ ਤੇ ਖੇਲਪਾਲ ਕਰਦੇ ਹਨ। ਇਵੇਂ ਕੋਈ ਗੱਲ
ਹੈ ਨਹੀਂ। ਉਹ ਤਾਂ ਸਤਿਯੁਗ ਦਾ ਪ੍ਰਿੰਸ ਹੈ। ਬਹੁਤ ਚੰਗੀ ਤਰ੍ਹਾਂ ਉਨ੍ਹਾਂ ਨੂੰ ਸੰਭਾਲਿਆ ਜਾਂਦਾ
ਹੈ ਕਿਓਂਕਿ ਫੁੱਲ ਹੈ ਨਾ। ਫੁੱਲ ਕਿੰਨੇ ਚੰਗੇ ਸੋਹਣੇ ਹੁੰਦੇ ਹਨ। ਫੁੱਲ ਤੋਂ ਸਭ ਆਕੇ ਖੁਸ਼ਬੂ ਲੈਂਦੇ
ਹਨ। ਕੰਡਿਆਂ ਦੀ ਥੋੜੀ ਖੁਸ਼ਬੂ ਲੈਣਗੇ। ਹੁਣ ਤਾਂ ਇਹ ਹੈ ਕੰਡਿਆਂ ਦੀ ਦੁਨੀਆਂ। ਕੰਡਿਆਂ ਦੇ ਜੰਗਲ
ਨੂੰ ਬਾਪ ਆਕੇ ਗਾਰਡਨ ਆਫ ਫਲਾਵਰ ਬਣਾਉਂਦੇ ਹਨ ਇਸਲਈ ਉਨ੍ਹਾਂ ਦਾ ਨਾਮ ਬਾਬੂਲਨਾਥ ਵੀ ਰੱਖ ਦਿੱਤਾ
ਹੈ। ਕੰਡਿਆਂ ਨੂੰ ਬੈਠ ਫੁੱਲ ਬਣਾਉਂਦੇ ਹਨ ਇਸਲਈ ਮਹਿਮਾ ਗਾਉਂਦੇ ਹਨ - ਕੰਡਿਆਂ ਨੂੰ ਫੁੱਲ ਬਣਾਉਣ
ਵਾਲੇ ਬਾਬਾ। ਹੁਣ ਤੁਸੀਂ ਬੱਚਿਆਂ ਦਾ ਬਾਪ ਦੇ ਨਾਲ ਕਿੰਨਾ ਲਵ ਹੋਣਾ ਚਾਹੀਦਾ ਹੈ। ਉਹ ਲੌਕਿਕ ਬਾਪ
ਤਾਂ ਤੁਹਾਨੂੰ ਗਟਰ ਵਿੱਚ ਪਾਉਂਦੇ ਹਨ। ਇਹ ਬਾਪ 21 ਜਨਮਾਂ ਦੇ ਲਈ ਤੁਹਾਨੂੰ ਗਟਰ ਤੋਂ ਕੱਢ ਪਾਵਨ
ਬਣਾਉਂਦੇ ਹਨ। ਉਹ ਤੁਹਾਨੂੰ ਪਤਿਤ ਬਣਾਉਂਦੇ ਹਨ ਤਾਂ ਹੀ ਤੇ ਲੌਕਿਕ ਬਾਪ ਹੁੰਦੇ ਪਾਰਲੌਕਿਕ ਬਾਪ
ਨੂੰ ਆਤਮਾ ਯਾਦ ਕਰਦੀ ਹੈ।
ਹੁਣ ਤੁਸੀਂ ਜਾਣਦੇ ਹੋ ਅੱਧਾਕਲਪ ਬਾਪ ਨੂੰ ਯਾਦ ਕੀਤਾ ਹੈ। ਬਾਪ ਆਉਂਦੇ ਵੀ ਜਰੂਰ ਹਨ। ਸ਼ਿਵਜਯੰਤੀ
ਮਨਾਉਂਦੇ ਹਨ ਨਾ। ਤੁਸੀਂ ਜਾਣਦੇ ਹੋ ਅਸੀਂ ਬੇਹੱਦ ਦੇ ਬਾਪ ਦੇ ਬਣੇ ਹਾਂ। ਹੁਣ ਸਾਡਾ ਸੰਬੰਧ ਉਨ੍ਹਾਂ
ਨਾਲ ਵੀ ਹੈ ਤਾਂ ਲੌਕਿਕ ਨਾਲ ਵੀ ਹੈ। ਪਾਰਲੌਕਿਕ ਬਾਪ ਨੂੰ ਯਾਦ ਕਰਨ ਨਾਲ ਤੁਸੀਂ ਪਾਵਨ ਬਣੋਗੇ।
ਆਤਮਾ ਜਾਣਦੀ ਹੈ ਉਹ ਸਾਡਾ ਲੌਕਿਕ ਅਤੇ ਇਹ ਪਾਰਲੌਕਿਕ ਬਾਪ ਹੈ। ਭਗਤੀ ਮਾਰਗ ਵਿੱਚ ਵੀ ਇਹ ਆਤਮਾ
ਜਾਣਦੀ ਹੈ। ਤਾਂ ਤੇ ਕਹਿੰਦੇ ਹਨ - ਹੇ ਭਗਵਾਨ, ਓ ਗਾਡ ਫਾਦਰ। ਅਵਿਨਾਸ਼ੀ ਫਾਦਰ ਨੂੰ ਯਾਦ ਕਰਦੇ ਹਨ।
ਉਹ ਬਾਪ ਆਕੇ ਹੈਵਿਨ ਸਥਾਪਨ ਕਰਦੇ ਹਨ। ਇਹ ਕਿਸ ਨੂੰ ਪਤਾ ਨਹੀਂ ਹੈ। ਸ਼ਾਸਤਰਾਂ ਵਿੱਚ ਤਾਂ ਯੁਗਾਂ
ਨੂੰ ਵੀ ਬਹੁਤ ਲੰਬੀ - ਚੋੜੀ ਉਮਰ ਦੇ ਦਿੱਤੀ ਹੈ। ਇਹ ਕਿਸੇ ਦੇ ਖਿਆਲ ਵਿੱਚ ਨਹੀਂ ਆਉਂਦਾ ਕਿ ਬਾਪ
ਆਉਂਦੇ ਹੀ ਹਨ ਪਤਿਤਾਂ ਨੂੰ ਪਾਵਨ ਬਣਾਉਣ। ਤਾਂ ਜਰੂਰ ਸੰਗਮ ਤੇ ਆਉਣਗੇ। ਕਲਪ ਦੀ ਉਮਰ ਲੱਖਾਂ ਵਰ੍ਹੇ
ਲਿਖ ਮਨੁੱਖਾਂ ਨੂੰ ਹਨ੍ਹੇਰੇ ਵਿੱਚ ਪਾ ਦਿੱਤਾ ਹੈ। ਧੱਕੇ ਖਾਂਦੇ ਰਹਿੰਦੇ ਹਨ, ਬਾਪ ਨੂੰ ਪਾਉਣ ਦੇ
ਲਈ। ਕਹਿੰਦੇ ਹਨ ਜੋ ਬਹੁਤ ਭਗਤੀ ਕਰਦੇ ਹਨ ਤਾਂ ਭਗਵਾਨ ਮਿਲਦਾ ਹੈ। ਸਭ ਤੋਂ ਜਾਸਤੀ ਭਗਤੀ ਕਰਨ ਵਾਲੇ
ਨੂੰ ਜਰੂਰ ਪਹਿਲੇ ਮਿਲਣਾ ਚਾਹੀਦਾ ਹੈ। ਬਾਪ ਨੇ ਹਿਸਾਬ ਵੀ ਦੱਸਿਆ ਹੈ, ਸਭ ਤੋਂ ਪਹਿਲੇ ਭਗਤੀ ਤੁਸੀਂ
ਕਰਦੇ ਹੋ। ਤਾਂ ਤੁਹਾਨੂੰ ਹੀ ਪਹਿਲੇ - ਪਹਿਲੇ ਭਗਵਾਨ ਦਵਾਰਾ ਗਿਆਨ ਮਿਲਣਾ ਚਾਹੀਦਾ ਹੈ ਜੋ ਫਿਰ
ਤੁਸੀਂ ਹੀ ਨਵੀਂ ਦੁਨੀਆਂ ਵਿੱਚ ਰਾਜ ਕਰੋ। ਬੇਹੱਦ ਦਾ ਬਾਪ ਤੁਸੀਂ ਬੱਚਿਆਂ ਨੂੰ ਗਿਆਨ ਦੇ ਰਹੇ ਹਨ,
ਇਸ ਵਿੱਚ ਤਕਲੀਫ ਦੀ ਕੋਈ ਗੱਲ ਨਹੀਂ ਹੈ। ਬਾਪ ਕਹਿੰਦੇ ਹਨ ਤੁਸੀਂ ਅੱਧਾਕਲਪ ਯਾਦ ਕੀਤਾ ਹੈ। ਸੁੱਖ
ਵਿੱਚ ਤਾਂ ਕੋਈ ਯਾਦ ਕਰਦੇ ਹੀ ਨਹੀਂ। ਅੰਤ ਵਿੱਚ ਜਦੋਂ ਦੁਖੀ ਹੋ ਜਾਂਦੇ ਹਨ ਉਸ ਵੇਲੇ ਅਸੀਂ ਆਕੇ
ਸੁਖੀ ਬਣਾਉਂਦੇ ਹਾਂ। ਹੁਣ ਤੁਸੀਂ ਬਹੁਤ ਵੱਡੇ ਆਦਮੀ ਬਣਦੇ ਹੋ। ਵੇਖੋ ਚੀਫ ਮਿਨਿਸਟਰ, ਪ੍ਰਾਈਮ
ਮਿਨਿਸਟਰ ਆਦਿ ਦੇ ਬੰਗਲੇ ਕਿੰਨੇ ਫਸਟਕਲਾਸ ਹੁੰਦੇ ਹਨ। ਉੱਥੇ ਫਿਰ ਗਾਵਾਂ ਆਦਿ ਸਾਰਾ ਫਰਨੀਚਰ ਅਜਿਹਾ
ਫਸਟਕਲਾਸ ਹੋਵੇਗਾ। ਤੁਸੀਂ ਤਾਂ ਕਿੰਨੇਂ ਵੱਡੇ ਆਦਮੀ (ਦੇਵਤਾ) ਬਣਦੇ ਹੋ। ਦੈਵੀਗੁਣ ਵਾਲੇ ਦੇਵਤਾ
ਸ੍ਵਰਗ ਦੇ ਮਾਲਿਕ ਬਣਦੇ ਹੋ। ਉੱਥੇ ਤੁਹਾਡੇ ਲਈ ਮਹਿਲ ਵੀ ਹੀਰੇ - ਜਵਾਹਰਾਤਾਂ ਦੇ ਹੁੰਦੇ ਹਨ। ਉੱਥੇ
ਤੁਹਾਡਾ ਫਰਨੀਚਰ ਸੋਨੇ ਦੇ ਜੜਿਤ ਦਾ ਫਸਟਕਲਾਸ ਹੋਵੇਗਾ। ਇੱਥੇ ਤਾਂ ਝੂਲੇ ਆਦਿ ਸਭ ਬੈਗਰੀ ਹਨ। ਉੱਥੇ
ਤਾਂ ਫਸਟਕਲਾਸ ਹੀਰੇ - ਜਵਾਹਰਾਤਾਂ ਦੀਆਂ ਸਭ ਚੀਜ਼ਾਂ ਹੋਣਗੀਆਂ। ਇਹ ਹੈ ਰੁਦ੍ਰ ਗਿਆਨ ਯਗ। ਸ਼ਿਵ ਨੂੰ
ਰੁਦ੍ਰ ਵੀ ਕਹਿੰਦੇ ਹਨ। ਜਦੋਂ ਭਗਤੀ ਪੂਰੀ ਹੁੰਦੀ ਹੈ ਤਾਂ ਫਿਰ ਭਗਵਾਨ ਰੁਦ੍ਰ ਯਗ ਰਚਦੇ ਹਨ।
ਸਤਿਯੁਗ ਵਿੱਚ ਯਗ ਅਤੇ ਭਗਤੀ ਦੀ ਗੱਲ ਹੀ ਨਹੀਂ। ਇਸ ਸਮੇਂ ਹੀ ਬਾਪ ਇਹ ਅਵਿਨਾਸ਼ੀ ਰੁਦ੍ਰ ਗਿਆਨ ਯਗ
ਰਚਦੇ ਹਨ, ਜਿਸ ਦਾ ਫਿਰ ਬਾਦ ਵਿੱਚ ਗਾਇਨ ਚਲਦਾ ਹੈ। ਭਗਤੀ ਹਮੇਸ਼ਾ ਤਾਂ ਨਹੀਂ ਚਲਦੀ ਰਹੇਗੀ। ਭਗਤੀ
ਅਤੇ ਗਿਆਨ। ਭਗਤੀ ਹੈ ਰਾਤ, ਗਿਆਨ ਹੈ ਦਿਨ। ਬਾਪ ਆਕੇ ਦਿਨ ਬਣਾਉਂਦੇ ਹਨ ਤਾਂ ਬੱਚਿਆਂ ਦਾ ਬਾਪ ਦੇ
ਨਾਲ ਕਿੰਨਾ ਲਵ ਹੋਣਾ ਚਾਹੀਦਾ ਹੈ। ਬਾਬਾ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਮੋਸ੍ਟ ਬਿਲਵਡ
ਬਾਬਾ ਹੈ। ਉਨ੍ਹਾਂ ਤੋਂ ਜਿਆਦਾ ਪਿਆਰੀ ਚੀਜ਼ ਕੋਈ ਹੋ ਨਾ ਸਕੇ। ਅੱਧਾਕਲਪ ਤੋਂ ਯਾਦ ਕਰਦੇ ਆਏ ਹੋ।
ਬਾਬਾ ਆਕੇ ਸਾਡੇ ਦੁੱਖ ਹਰੋ। ਹੁਣ ਬਾਪ ਆਏ ਹਨ। ਸਮਝਾਉਂਦੇ ਹਨ ਤੁਸੀਂ ਆਪਣੇ ਗ੍ਰਹਿਸਤ ਵਿਵਹਾਰ
ਵਿੱਚ ਤਾਂ ਰਹਿਣਾ ਹੀ ਹੈ। ਇੱਥੇ ਬਾਬਾ ਕੋਲ ਕਿੱਥੇ ਤੱਕ ਬੈਠਣਗੇ। ਬਾਪ ਦੇ ਨਾਲ ਤਾਂ ਪਰਮਧਾਮ ਵਿੱਚ
ਹੀ ਰਹਿ ਸਕਦੇ ਹਨ। ਇੱਥੇ ਇੰਨੇ ਸਭ ਬੱਚੇ ਤਾਂ ਨਹੀਂ ਰਹਿ ਸਕਦੇ। ਟੀਚਰ ਸਵਾਲ ਕਿਵੇਂ ਪੁੱਛਣਗੇ।
ਲਾਊਡਸਪੀਕਰ ਤੇ ਰਿਸਪਾਂਡ ਕਿਵੇਂ ਦੇ ਸਕਣਗੇ ਇਸਲਈ ਥੋੜੇ - ਥੋੜੇ ਸਟੂਡੈਂਟਸ ਨੂੰ ਪੜ੍ਹਾਉਂਦੇ ਹਨ।
ਕਾਲੇਜ ਤਾਂ ਬਹੁਤ ਹੁੰਦੇ ਹਨ ਫਿਰ ਸਭ ਦੇ ਇਮਤਿਹਾਨ ਹੁੰਦੇ ਹਨ। ਲਿਸਟ ਨਿਕਲਦੀ ਹੈ। ਇੱਥੇ ਤਾਂ ਇੱਕ
ਹੀ ਬਾਪ ਪੜ੍ਹਾਉਂਦੇ ਹਨ। ਇਹ ਵੀ ਸਮਝਾਉਣਾ ਚਾਹੀਦਾ ਹੈ ਦੁੱਖ ਵਿੱਚ ਸਿਮਰਨ ਸਭ ਉਸ ਪਾਰਲੌਕਿਕ ਬਾਪ
ਦਾ ਕਰਦੇ ਹਨ। ਹੁਣ ਇਹ ਬਾਪ ਆਇਆ ਹੋਇਆ ਹੈ। ਮਹਾਭਾਰੀ ਮਹਾਭਾਰਤ ਲੜਾਈ ਵੀ ਸਾਹਮਣੇ ਖੜੀ ਹੈ। ਉਹ
ਸਮਝਦੇ ਹਨ ਮਹਾਭਾਰਤ ਲੜਾਈ ਵਿੱਚ ਕ੍ਰਿਸ਼ਨ ਆਇਆ। ਇਹ ਤਾਂ ਹੋ ਨਾ ਸਕੇ। ਵਿਚਾਰੇ ਮੁੰਝੇ ਹੋਏ ਹਨ ਨਾ।
ਫਿਰ ਵੀ ਕ੍ਰਿਸ਼ਨ - ਕ੍ਰਿਸ਼ਨ ਯਾਦ ਕਰਦੇ ਰਹਿੰਦੇ ਹਨ। ਹੁਣ ਮੋਸ੍ਟ ਬਿਲਵੇਡ ਸ਼ਿਵ ਵੀ ਹੈ ਤਾਂ ਕ੍ਰਿਸ਼ਨ
ਵੀ ਹੈ। ਪਰ ਉਹ ਹੈ ਨਿਰਾਕਾਰ, ਉਹ ਹੈ ਸਾਕਾਰ। ਨਿਰਾਕਾਰ ਬਾਪ ਸਭ ਆਤਮਾਵਾਂ ਦਾ ਬਾਪ ਹੈ। ਹੈ ਦੋਨੋਂ
ਮੋਸ੍ਟ ਬਿਲਵੇਡ। ਕ੍ਰਿਸ਼ਨ ਵੀ ਵਿਸ਼ਵ ਦਾ ਮਾਲਿਕ ਹੈ ਨਾ। ਹੁਣ ਤੁਸੀਂ ਜੱਜ ਕਰ ਸਕਦੇ ਹੋ - ਜ਼ਿਆਦਾ
ਪਿਆਰਾ ਕੌਣ? ਸ਼ਿਵਬਾਬਾ ਹੀ ਤਾਂ ਅਜਿਹਾ ਲਾਇਕ ਬਣਾਉਂਦੇ ਹਨ ਨਾ। ਕ੍ਰਿਸ਼ਨ ਕੀ ਕਰਦੇ ਹਨ? ਬਾਪ ਹੀ ਤੇ
ਉਨ੍ਹਾਂ ਨੂੰ ਅਜਿਹਾ ਬਣਾਉਂਦੇ ਹਨ, ਤਾਂ ਗਾਇਨ ਵੀ ਜ਼ਿਆਦਾ ਉਸ ਬਾਪ ਦਾ ਹੋਣਾ ਚਾਹੀਦਾ ਹੈ। ਸ਼ੰਕਰ ਦਾ
ਡਾਂਸ ਵਿਖਾਉਂਦੇ ਹਨ। ਅਸਲ ਵਿੱਚ ਡਾਂਸ ਆਦਿ ਦੀ ਤਾਂ ਗੱਲ ਨਹੀਂ। ਬਾਪ ਨੇ ਸਮਝਾਇਆ ਹੈ ਤੁਸੀਂ ਸਭ
ਪਾਰਵਤੀਆਂ ਹੋ। ਇਹ ਸ਼ਿਵ ਅਮਰਨਾਥ ਤੁਹਾਨੂੰ ਕਥਾ ਸੁਣਾ ਰਹੇ ਹਨ। ਉਹ ਹੈ ਵਾਈਸਲੈਸ ਵਰਲਡ। ਵਿਕਾਰ ਦੀ
ਗੱਲ ਨਹੀਂ। ਬਾਪ ਵਿਕਾਰੀ ਦੁਨੀਆਂ ਥੋੜੀ ਰਚਣਗੇ । ਵਿਕਾਰ ਵਿੱਚ ਹੀ ਦੁੱਖ ਹੈ। ਮਨੁੱਖ ਹਠਯੋਗ ਆਦਿ
ਬਹੁਤ ਸਿਖਾਉਂਦੇ ਹਨ। ਗੁਫ਼ਾਵਾਂ ਵਿੱਚ ਜਾਕੇ ਬੈਠਦੇ ਹਨ, ਅੱਗ ਤੇ ਵੀ ਚਲੇ ਜਾਂਦੇ ਹਨ। ਰਿੱਧੀ -
ਸਿੱਧੀ ਵੀ ਬਹੁਤ ਹੈ। ਜਾਦੂਗਰੀ ਨਾਲ ਬਹੁਤ ਚੀਜ਼ਾਂ ਕੱਢਦੇ ਹਨ। ਭਗਵਾਨ ਨੂੰ ਵੀ ਜਾਦੂਗਰ, ਰਤਨਾਗਰ,
ਸੌਦਾਗਰ ਕਹਿੰਦੇ ਹਨ ਤਾਂ ਜਰੂਰ ਚੇਤੰਨ ਹਨ ਨਾ। ਕਹਿੰਦੇ ਵੀ ਹਨ ਮੈ ਆਉਂਦਾ ਹਾਂ, ਜਾਦੂਗਰ ਹੈ ਨਾ।
ਮਨੁੱਖ ਨੂੰ ਦੇਵਤਾ, ਬੈਗਰ ਤੋਂ ਪ੍ਰਿੰਸ ਬਣਾਉਂਦੇ ਹਨ। ਅਜਿਹਾ ਜਾਦੂ ਕਦੀ ਵੇਖਿਆ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਫੁੱਲਾਂ ਦੇ
ਬਗੀਚੇ ਵਿੱਚ ਚਲਣਾ ਹੈ ਇਸਲਈ ਖੁਸ਼ਬੂਦਾਰ ਫੁੱਲ ਬਣਨਾ ਹੈ। ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ।
ਇੱਕ ਪਾਰਲੌਕਿਕ ਬਾਪ ਨਾਲ ਸਰਵ ਸੰਬੰਧ ਜੋੜਨੇ ਹਨ।
2. ਸ਼ਿਵਬਾਬਾ ਪਿਆਰੇ ਤੋਂ ਪਿਆਰਾ ਹੈ ਉਸ ਇੱਕ ਨੂੰ ਹੀ ਪਿਆਰ ਕਰਨਾ ਹੈ। ਸੁਖਦਾਤਾ ਬਾਪ ਨੂੰ ਯਾਦ
ਕਰਨਾ ਹੈ।
ਵਰਦਾਨ:-
ਇਸ ਲੋਕ
ਦੇ ਲਗਾਵ ਤੋਂ ਮੁਕਤ ਬਣ ਅਵਿਯਕਤ ਵਤਨ ਦਾ ਸੈਰ ਕਰਨ ਵਾਲੇ ਉੱਡਦਾ ਪੰਛੀ ਭਵ:
ਬੁੱਧੀ ਰੂਪੀ ਵਿਮਾਨ ਨਾਲ ਅਵਿਯਕਤ ਵਤਨ ਜਾਂ ਮੂਲਵਤਨ ਦਾ ਸੈਰ ਕਰਨ ਦੇ ਲਈ ਉੱਡਦਾ ਪੰਛੀ ਬਣੋ। ਬੁੱਧੀ
ਦਵਾਰਾ ਜਦੋਂ ਚਾਹੋ, ਜਿੱਥੇ ਚਾਹੋ ਪਹੁੰਚ ਜਾਓ। ਇਹ ਉਦੋਂ ਹੋਵੇਗਾ ਜਦੋਂ ਬਿਲਕੁਲ ਇਸ ਲੋਕ ਦੇ ਲਗਾਵ
ਤੋਂ ਪਰੇ ਰਹੋਗੇ। ਇਹ ਅਸਾਰ ਸੰਸਾਰ ਹੈ, ਇਸ ਅਸਾਰ ਸੰਸਾਰ ਨਾਲ ਜਦ ਕੋਈ ਕੰਮ ਨਹੀਂ, ਕੋਈ ਪ੍ਰਾਪਤੀ
ਨਹੀਂ ਤਾਂ ਬੁੱਧੀ ਦਵਾਰਾ ਵੀ ਜਾਣਾ ਬੰਦ ਕਰੋ। ਇਹ ਨਰਕ ਹੈ ਜਿਸ ਵਿੱਚ ਜਾਣ ਦਾ ਸੰਕਲਪ ਅਤੇ ਸੁਪਨਾ
ਵੀ ਨਾ ਆਵੇ। ਇਹ ਰੌਰਵ ਨਰਕ ਹੈ ਇਸ ਵਿੱਚ ਜਾਣ ਦਾ ਸੰਕਲਪ ਅਤੇ ਸੁਪਨਾ ਵੀ ਨਾ ਆਵੇ।
ਸਲੋਗਨ:-
ਆਪਣੇ - ਚਿਹਰੇ
ਅਤੇ ਚਲਣ ਨਾਲ ਸੱਤ ਦੀ ਸਭਿਅਤਾ ਦਾ ਅਨੁਭਵ ਕਰਵਾਉਣਾ ਹੀ ਸ੍ਰੇਸ਼ਠਤਾ ਹੈ।