11.01.23 Punjabi Morning Murli Om Shanti BapDada Madhuban
"ਮਿੱਠੇ ਬੱਚੇ:- ਬੁੱਧੀ
ਦਾ ਯੋਗ ਬਾਪ ਨਾਲ ਲਗਾਉਂਦੇ ਰਹੋ ਤਾਂ ਲੰਬੀ ਮੁਸਾਫਰੀ ਨੂੰ ਸਹਿਜ ਹੀ ਪਾਰ ਕਰ ਲਵੋਂਗੇ"
ਪ੍ਰਸ਼ਨ:-
ਬਾਪ ਤੇ ਕੁਰਬਾਨ
ਜਾਣ ਦੇ ਲਈ ਕਿਸ ਗੱਲ ਦਾ ਤਿਆਗ ਜਰੂਰੀ ਹੈ?
ਉੱਤਰ:-
ਦੇਹ - ਅਭਿਮਾਨ ਦਾ। ਦੇਹ - ਅਭਿਮਾਨ ਆਇਆ ਤੇ ਮਰਿਆ, ਵਿੱਭਚਾਰੀ ਹੋਇਆ ਇਸਲਈ ਕੁਰਬਾਨ ਹੋਣ ਵਿੱਚ
ਬੱਚਿਆਂ ਦਾ ਹ੍ਰਿਦੇ ਵਦੀਰਨ ਹੁੰਦਾ ਹੈ। ਜਦੋਂ ਕੁਰਬਾਨ ਹੋ ਗਏ ਤਾਂ ਉਸ ਇੱਕ ਦੀ ਹੀ ਯਾਦ ਰਹੇ। ਉਹਨਾਂ
ਤੇ ਹੀ ਬਲਿਹਾਰ ਜਾਣਾ ਹੈ, ਉਹਨਾਂ ਦੀ ਹੀ ਸ਼੍ਰੀਮਤ ਤੇ ਚੱਲਣਾ ਹੈ।
ਗੀਤ:-
ਰਾਤ ਦੇ ਰਾਹੀਂ...
ਓਮ ਸ਼ਾਂਤੀ
ਭਗਵਾਨੁਵਾਚ - ਭਗਵਾਨ ਆਪਣੇ ਬੱਚਿਆਂ ਨੂੰ ਰਾਜਯੋਗ ਅਤੇ ਗਿਆਨ ਸਿਖਾ ਰਹੇ ਹਨ। ਇਹ ਕੋਈ ਮਨੁੱਖ ਨਹੀਂ।
ਗੀਤਾ ਵਿੱਚ ਲਿਖਿਆ ਹੋਇਆ ਹੈ ਸ਼੍ਰੀਕ੍ਰਿਸ਼ਨ ਭਗਵਾਨੁਵਾਚ। ਹੁਣ ਸ਼੍ਰੀਕ੍ਰਿਸ਼ਨ ਸਾਰੀ ਦੁਨੀਆਂ ਨੂੰ
ਮਾਇਆ ਤੋਂ ਲਿਬ੍ਰੇਟ ਕਰਨ, ਇਹ ਤਾਂ ਸੰਭਵ ਨਹੀਂ ਹੈ। ਬਾਪ ਹੀ ਆਕੇ ਬੱਚਿਆਂ ਪ੍ਰਤੀ ਸਮਝਾਉਂਦੇ ਹਨ।
ਜਿਨ੍ਹਾਂ ਨੇ ਬਾਪ ਨੂੰ ਆਪਣਾ ਬਣਾਇਆ ਹੈ ਅਤੇ ਬਾਪ ਦੇ ਸਮੁੱਖ ਬੈਠੇ ਹਨ। ਸ਼੍ਰੀਕ੍ਰਿਸ਼ਨ ਨੂੰ ਬਾਪ ਨਹੀਂ
ਕਿਹਾ ਜਾ ਸਕਦਾ। ਬਾਪ ਨੂੰ ਕਿਹਾ ਜਾਂਦਾ ਹੈ ਪਰਮਪਿਤਾ, ਪਰਮਧਾਮ ਵਿੱਚ ਰਹਿਣ ਵਾਲਾ। ਆਤਮਾ ਇਸ
ਸ਼ਰੀਰ ਦਵਾਰਾ ਭਗਵਾਨ ਨੂੰ ਯਾਦ ਕਰਦੀ ਹੈ। ਬਾਪ ਬੈਠ ਸਮਝਾਉਂਦੇ ਹਨ ਕਿ ਮੈਂ ਤੁਹਾਡਾ ਬਾਪ ਪਰਮਧਾਮ
ਵਿੱਚ ਰਹਿਣ ਵਾਲਾ ਹਾਂ। ਮੈਂ ਸਬ ਆਤਮਾਵਾਂ ਦਾ ਬਾਪ ਹਾਂ। ਮੈਂ ਹੀ ਕਲਪ ਪਹਿਲਾਂ ਬੱਚਿਆਂ ਨੂੰ ਆਕੇ
ਸਿਖਾਇਆ ਸੀ ਕਿ ਬੁੱਧੀ ਦਾ ਯੋਗ ਮੁਝ ਪਰਮਪਿਤਾ ਨਾਲ ਲਗਾਓ। ਆਤਮਾਵਾਂ ਨਾਲ ਗੱਲ ਕੀਤੀ ਜਾਂਦੀ ਹੈ।
ਆਤਮਾ ਜਦੋਂ ਤੱਕ ਸ਼ਰੀਰ ਵਿਚ ਨਾ ਆਵੇ ਤਾਂ ਅੱਖਾਂ ਦਵਾਰਾ ਵੇਖ ਨਹੀਂ ਸਕਦੀ। ਕੰਨਾਂ ਦਵਾਰਾ ਸੁਣ ਨਹੀਂ
ਸਕਦੀ। ਆਤਮਾ ਬਿਨਾਂ ਸ਼ਰੀਰ ਦੇ ਜੜ ਹੋ ਜਾਂਦੀ ਹੈ। ਆਤਮਾ ਚੇਤੰਨ ਹੈ। ਗਰਭ ਵਿਚ ਬੱਚਾ ਹੈ ਪਰ ਜਦ
ਤੱਕ ਉਸ ਵਿੱਚ ਆਤਮਾ ਨੇ ਪ੍ਰਵੇਸ਼ ਨਹੀਂ ਕੀਤਾ ਹੈ ਉਦੋਂ ਤੱਕ ਚੁਰਪੁਰ ਨਹੀਂ ਹੁੰਦੀ। ਤਾਂ ਅਜਿਹੀਆਂ
ਚੇਤੰਨ ਆਤਮਾਵਾਂ ਨਾਲ ਬਾਪ ਗੱਲ ਕਰਦੇ ਹਨ। ਕਹਿੰਦੇ ਹਨ ਮੈਂ ਇਹ ਸ਼ਰੀਰ ਲੋਨ ਤੇ ਲਿਆ ਹੈ। ਮੈਂ ਆਕੇ
ਸਭ ਆਤਮਾਵਾਂ ਨੂੰ ਵਾਪਿਸ ਲੈ ਜਾਂਦਾ ਹਾਂ। ਫਿਰ ਜੋ ਆਤਮਾਵਾਂ ਸਨਮੁੱਖ ਹੁੰਦੀਆਂ ਹਨ ਉਨ੍ਹਾਂਨੂੰ
ਰਾਜਯੋਗ ਸਿਖਾਉਂਦਾ ਹਾਂ। ਰਾਜਯੋਗ ਸਾਰੀ ਦੁਨੀਆ ਨਹੀਂ ਸਿੱਖੇਗੀ। ਕਲਪ ਪਹਿਲਾਂ ਵਾਲੇ ਹੀ ਰਾਜਯੋਗ
ਸਿੱਖ ਰਹੇ ਹਨ।
ਹੁਣ ਬਾਬਾ ਸਮਝਾਉਂਦੇ ਹਨ
ਬੁੱਧੀ ਦਾ ਯੋਗ ਬਾਪ ਦੇ ਨਾਲ ਅੰਤ ਤੱਕ ਲਗਾਉਂਦੇ ਰਹਿਣਾ ਹੈ, ਇਸ ਵਿੱਚ ਅਟਕਣਾ ਨਹੀਂ ਹੈ। ਇਸਤਰੀ
ਪੁਰਸ਼ ਹੁੰਦੇ ਹਨ ਤਾਂ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਹਨ। ਫਿਰ ਜਦੋਂ ਦੋਵਾਂ ਦੀ ਸਗਾਈ
ਹੁੰਦੀ ਹੈ ਫਿਰ ਕੋਈ 60-70 ਵਰ੍ਹੇ ਵੀ ਇੱਕਠੇ ਰਹਿੰਦੇ ਹਨ, ਤਾਂ ਸਾਰੀ ਜੀਵਨ ਜਿਸਮ, ਜਿਸਮ ਨੂੰ
ਯਾਦ ਕਰਦੇ ਰਹਿੰਦੇ ਹਨ। ਉਹ ਕਹੇਗੀ ਇਹ ਮੇਰਾ ਪਤੀ ਹੈ, ਉਹ ਕਹੇਗਾ ਇਹ ਮੇਰੀ ਪਤਨੀ ਹੈ। ਹੁਣ ਤੁਹਾਡੀ
ਸਗਾਈ ਹੋਈ ਹੈ ਨਿਰਾਕਾਰ ਨਾਲ। ਨਿਰਾਕਾਰ ਬਾਪ ਨੇ ਹੀ ਆਕੇ ਸਗਾਈ ਕਰਵਾਈ ਹੈ। ਕਹਿੰਦੇ ਹਨ ਕਲਪ ਪਹਿਲਾਂ
ਮੁਆਫਿਕ ਤੁਸੀਂ ਬੱਚਿਆਂ ਦੀ ਆਪਣੇ ਨਾਲ ਸਗਾਈ ਕਰਵਾਉਂਦਾ ਹਾਂ। ਮੈਂ ਨਿਰਾਕਾਰ ਉਸ ਮਨੁੱਖ ਸ੍ਰਿਸ਼ਟੀ
ਦਾ ਬੀਜਰੂਪ ਹਾਂ। ਸਾਰੇ ਕਹਿਣਗੇ ਇਹ ਮਨੁੱਖ ਸ੍ਰਿਸ਼ਟੀ ਗੌਡ ਫਾਦਰ ਨੇ ਰਚੀ ਹੈ। ਤਾਂ ਤੁਹਾਡਾ ਬਾਪ
ਸਦਾ ਪਰਮਧਾਮ ਵਿੱਚ ਰਹਿੰਦੇ ਹਨ। ਹੁਣ ਕਹਿੰਦੇ ਹਨ ਮੈਨੂੰ ਯਾਦ ਕਰੋ। ਮੁਸਾਫ਼ਰੀ ਲੰਬੀ ਹੋਣ ਕਾਰਨ
ਬਹੁਤ ਬੱਚੇ ਥੱਕ ਪੈਂਦੇ ਹਨ। ਬੁੱਧੀ ਦਾ ਯੋਗ ਪੂਰਾ ਲਗਾ ਨਹੀਂ ਸਕਦੇ। ਮਾਇਆ ਦੀਆਂ ਬਹੁਤ ਠੋਕਰਾਂ
ਖਾਣ ਕਾਰਣ ਥੱਕ ਪੈਂਦੇ ਹਨ, ਮਰ ਵੀ ਜਾਂਦੇ ਹਨ। ਫਿਰ ਹੱਥ ਛੱਡ ਦਿੰਦੇ ਹਨ। ਕਲਪ ਪਹਿਲਾਂ ਵੀ ਇਵੇਂ
ਹੀ ਹੋਇਆ ਸੀ। ਇੱਥੇ ਤਾਂ ਜਦੋਂ ਤੱਕ ਜਿਉਣਾ ਹੈ ਉਦੋਂ ਤੱਕ ਯਾਦ ਕਰਨਾ ਹੈ। ਇਸਤਰੀ ਦਾ ਪਤੀ ਮਰ
ਜਾਂਦਾ ਹੈ। ਤਾਂ ਵੀ ਯਾਦ ਕਰਦੀ ਰਹਿੰਦੀ ਹੈ। ਇਹ ਬਾਪ ਜਾਂ ਪਤੀ ਇਵੇਂ ਛੱਡ ਕੇ ਜਾਣ ਵਾਲਾ ਤਾਂ ਨਹੀਂ
ਹੈ। ਕਹਿੰਦੇ ਹਨ ਮੈਂ ਤੁਹਾਨੂੰ ਸਜਨੀਆਂ ਨੂੰ ਨਾਲ ਲੈ ਜਾਵਾਂਗਾ। ਪ੍ਰੰਤੂ ਇਸ ਵਿਚ ਸਮਾ ਲਗਦਾ ਹੈ।
ਥੱਕਣਾ ਨਹੀਂ ਹੈ। ਪਾਪਾਂ ਦਾ ਬੋਝ ਸਿਰ ਤੇ ਬਹੁਤ ਹੈ, ਤਾਂ ਯੋਗ ਵਿੱਚ ਰਹਿਣ ਨਾਲ ਹੀ ਉਤਰੇਗਾ। ਯੋਗ
ਅਜਿਹਾ ਹੋਵੇ ਜੋ ਅੰਤ ਵਿਚ ਬਾਪ ਜਾਂ ਸਾਜਨ ਦੇ ਸਿਵਾਏ ਹੋਰ ਕੋਈ ਯਾਦ ਨਾ ਪਵੇ। ਜੇਕਰ ਕੁਝ ਯਾਦ ਪਿਆ
ਤਾਂ ਵਿਭਚਾਰੀ ਹੋ ਗਿਆ, ਫਿਰ ਪਾਪਾਂ ਦਾ ਦੰਡ ਭੋਗਣਾ ਪਵੇ ਇਸਲਈ ਬਾਪ ਕਹਿੰਦੇ ਹਨ ਪਰਮਧਾਮ ਦੇ ਰਾਹੀ
ਥੱਕ ਮਤ ਜਾਣਾ।
ਤੁਸੀਂ ਜਾਣਦੇ ਹੋ ਮੈਂ
ਬ੍ਰਹਮਾ ਦਵਾਰਾ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰ ਰਿਹਾ ਹਾਂ ਅਤੇ ਸ਼ੰਕਰ ਦਵਾਰਾ
ਸਾਰੇ ਧਰਮਾਂ ਦਾ ਵਿਨਾਸ਼ ਕਰਵਾਉਂਦਾ ਹਾਂ। ਹੁਣ ਕਾਨਫਰੰਸ ਕਰਦੇ ਰਹਿੰਦੇ ਹਨ ਤਾਂ ਸਾਰੇ ਧਰਮ ਮਿਲਕੇ
ਇੱਕ ਕਿਵੇਂ ਹੋ ਜਾਣ, ਸਾਰੇ ਸ਼ਾਂਤੀ ਨਾਲ ਕਿਵੇਂ ਰਹਿਣ, ਉਸਦਾ ਰਾਹ ਕਢੀਏ। ਹੁਣ ਅਨੇਕ ਧਰਮਾਂ ਦੀ
ਇੱਕ ਮਤ ਤੇ ਹੋ ਨਹੀਂ ਸਕਦੀ। ਇੱਕ ਮਤ ਨਾਲ ਤਾਂ ਇੱਕ ਧਰਮ ਦੀ ਸਥਾਪਨਾ ਹੁੰਦੀ ਹੈ। ਉਹ ਸਾਰੇ ਧਰਮ
ਸਰਵਗੁਣ ਸੰਪੰਨ, ਸੰਪੂਰਨ ਨਿਰਵਿਕਾਰੀ ਹੋਣ ਤਾਂ ਜਾਕੇ ਆਪਸ ਵਿੱਚ ਖੀਰਖੰਡ ਹੋ ਸਕਦੇ ਹਨ। ਰਾਮਰਾਜ
ਵਿੱਚ ਸਾਰੇ ਖੀਰਖੰਡ ਸਨ। ਜਾਨਵਰ ਵੀ ਲੜਦੇ ਨਹੀਂ ਸਨ। ਇੱਥੇ ਤਾਂ ਘਰ - ਘਰ ਵਿਚ ਝਗ਼ੜਾ ਹੈ। ਲੜਦੇ
ਤਾਂ ਹਨ ਜਦ ਉਨ੍ਹਾਂ ਦਾ ਕੋਈ ਧਨੀ ਧੋਨੀ ਨਹੀਂ ਹੈ। ਆਪਣੇ ਮਾਤਾ - ਪਿਤਾ ਨੂੰ ਨਹੀਂ ਜਾਣਦੇ ਹਨ।
ਗਾਉਂਦੇ ਵੀ ਹਨ ਤੁਸੀਂ ਮਾਤ - ਪਿਤਾ ਅਸੀਂ ਬਾਲਿਕ ਤੇਰੇ.. ਤੁਹਾਡੀ ਕ੍ਰਿਪਾ ਵਿੱਚ ਸੁਖ ਘਨੇਰੇ..
ਸੁਖ ਘਨੇਰੇ ਤਾਂ ਹੁਣ ਨਹੀਂ ਹਨ। ਤਾਂ ਕਹਾਂਗੇ ਮਾਤਾ - ਪਿਤਾ ਦੀ ਕ੍ਰਿਪਾ ਨਹੀਂ ਹੈ। ਬਾਪ ਨੂੰ
ਜਾਣਦੇ ਹੀ ਨਹੀਂ, ਤਾਂ ਬਾਪ ਕ੍ਰਿਪਾ ਕਿਵੇਂ ਕਰੇ? ਫਿਰ ਟੀਚਰ ਦੇ ਡਾਇਰੈਕਸ਼ਨ ਤੇ ਚੱਲਣ ਤਾਂ ਕ੍ਰਿਪਾ
ਹੋਵੇ। ਉਹ ਤਾਂ ਕਹਿ ਦਿੰਦੇ ਸਰਵਵਿਆਪੀ ਹੈ, ਤਾਂ ਕੌਣ ਕ੍ਰਿਪਾ ਕਰੇ ਅਰੇ ਕਿਸ ਤੇ ਕਰੇ? ਕ੍ਰਿਪਾ
ਲੈਣ ਵਾਲਾ ਅਤੇ ਕਰਨ ਵਾਲੇ ਦੋਵੇਂ ਚਾਹੀਦੇ ਹਨ। ਸਟੂਡੈਂਟ ਪਹਿਲਾਂ ਤਾਂ ਆਕੇ ਟੀਚਰ ਤੋਂ ਪੜਨ। ਇਹ
ਕ੍ਰਿਪਾ ਆਪਣੇ ਉੱਪਰ ਕਰਨ। ਫਿਰ ਟੀਚਰ ਦੇ ਡਾਇਰੈਕਸ਼ਨ ਤੇ ਚੱਲਣ। ਪੁਰਸ਼ਾਰਥ ਕਰਾਉਣ ਵਾਲਾ ਵੀ
ਚਾਹੀਦਾ ਹੈ। ਇਹ ਬਾਪ ਵੀ ਹੈ, ਟੀਚਰ ਵੀ ਹੈ ਤਾਂ ਸਤਿਗੁਰੂ ਵੀ ਹੈ, ਇਨ੍ਹਾਂ ਨੂੰ ਪਰਮਪਿਤਾ, ਪਰਮ
ਸਿੱਖਿਅਕ, ਪਰਮ ਸਤਿਗੁਰੂ ਵੀ ਕਿਹਾ ਜਾਂਦਾ ਹੈ। ਬਾਪ ਕਹਿੰਦੇ ਹਨ ਮੈਂ ਕਲਪ - ਕਲਪ ਇਹ ਸਥਾਪਨਾ ਦਾ
ਕੰਮ ਕਰਵਾਉਂਦਾ ਹਾਂ। ਪਤਿਤ ਦੁਨੀਆ ਨੂੰ ਪਾਵਨ ਦੁਨੀਆ ਬਣਾਉਂਦਾ ਹਾਂ। ਵਰਲਡ ਆਲਮਾਇਟੀ ਅਥਾਰਟੀ ਹੈ
ਨਾ। ਤਾਂ ਵਰਲਡ ਅਥਾਰਟੀ ਦਾ ਰਾਜ ਕਾਇਮ ਕਰਦੇ ਹਨ। ਸਾਰੀ ਸ੍ਰਿਸ਼ਟੀ ਤੇ ਇੱਕ ਹੀ ਲਕਸ਼ਮੀ - ਨਾਰਾਇਣ
ਦਾ ਰਾਜ ਸੀ। ਉਨ੍ਹਾਂ ਦੀ ਆਲਮਾਇਟੀ ਅਥਾਰਟੀ ਸੀ। ਉੱਥੇ ਕੋਈ ਲੜਾਈ ਝਗ਼ੜਾ ਕਰ ਨਹੀਂ ਸਕਦਾ। ਉੱਥੇ
ਮਾਇਆ ਹੈ ਹੀ ਨਹੀਂ। ਹੈ ਹੀ ਗੋਲਡਨ ਏਜ਼, ਸਿਲਵਰ ਏਜ਼। ਸਤਿਯੁਗ ਤ੍ਰੇਤਾ ਦੋਵਾਂ ਨੂੰ ਸਵਰਗ ਮਤਲਬ
ਬੈਕੁੰਠ ਕਹਾਂਗੇ। ਸਾਰੇ ਗਾਉਂਦੇ ਵੀ ਹਨ ਚੱਲੋ ਵ੍ਰਿੰਦਾਵਨ ਭਜੋ ਰਾਧੇ ਗੋਬਿੰਦ.. ਜਾਂਦੇ ਤਾਂ ਕੋਈ
ਹੈ ਨਹੀਂ। ਸਿਰਫ ਯਾਦ ਜਰੂਰ ਕਰਦੇ ਹਨ। ਹੁਣ ਤੇ ਮਾਇਆ ਦਾ ਰਾਜ ਹੈ। ਸਾਰੇ ਰਾਵਣ ਦੀ ਮਤ ਤੇ ਹਨ।
ਵੇਖਣ ਵਿਚ ਤੇ ਵੱਡੇ - ਵੱਡੇ ਮਨੁੱਖ ਚੰਗੇ ਆਉਂਦੇ ਹਨ। ਵੱਡੇ - ਵੱਡੇ ਟਾਇਟਲ ਮਿਲਦੇ ਹਨ। ਥੋੜ੍ਹੀ
ਜਿਸਮਾਨੀ ਹਿੰਮਤ ਵਿਖਾਉਂਦੇ ਹਨ ਜਾਂ ਚੰਗਾ ਕਰਮ ਕਰਦੇ ਹਨ ਤਾਂ ਟਾਈਟਲ ਮਿਲਦੇ ਹਨ। ਕਿਸੇ ਨੂੰ
ਡਾਕਟਰ ਆਫ ਫਿਲਾਸਫੀ, ਕਿਸੇ ਨੂੰ ਕੀ.. ਅਜਿਹੇ ਟਾਇਟਲ ਦਿੰਦੇ ਰਹਿੰਦੇ ਹਨ। ਹੁਣ ਤੁਸੀਂ ਤਾਂ ਹੋ
ਬ੍ਰਾਹਮਣ। ਬਰੋਬਰ ਭਾਰਤ ਦੀ ਸਰਵਿਸ ਵਿੱਚ ਹੋ। ਤੁਸੀਂ ਦੈਵੀ ਰਾਜਧਾਨੀ ਸਥਾਪਨ ਕਰ ਰਹੇ ਹੋ, ਜਦੋਂ
ਸਥਾਪਨਾ ਹੋ ਜਾਵੇਗੀ ਤਾਂ ਤੁਹਾਨੂੰ ਟਾਇਟਲ ਮਿਲਣਗੇ। ਸੂਰਜਵੰਸ਼ੀ ਰਾਜਾ ਰਾਣੀ, ਚੰਦ੍ਰਵੰਸ਼ੀ ਰਾਜਾ
ਰਾਣੀ… ਫਿਰ ਤੁਹਾਡਾ ਰਾਜ ਚੱਲੇਗਾ।
ਉੱਥੇ ਕਿਸੇ ਨੂੰ ਟਾਈਟਲ
ਨਹੀਂ ਮਿਲਦਾ। ਉੱਥੇ ਦੁੱਖ ਦੀ ਕੋਈ ਗੱਲ ਹੀ ਨਹੀਂ, ਜੋ ਕਿਸੇ ਦਾ ਦੁੱਖ ਦੂਰ ਕਰੇ ਜਾਂ ਬਹਾਦੁਰੀ
ਵਿਖਾਏ.. ਜੋ ਟਾਈਟਲ ਮਿਲੇ। ਜੋ ਰਸਮ ਰਿਵਾਜ ਇੱਥੇ ਹੁੰਦੀ ਹੈ ਉਹ ਉੱਥੇ ਨਹੀਂ ਹੁੰਦੀ। ਨਾ ਲਕਸ਼ਮੀ
- ਨਰਾਇਣ ਉਸ ਦੀ ਇਸ ਪਤਿਤ ਦੁਨੀਆ ਵਿਚ ਆ ਸਕਦੇ ਹਨ, ਉਸ ਸਮੇਂ ਕੋਈ ਵੀ ਪਾਵਨ ਦੇਵਤਾ ਨਹੀਂ ਹੈ। ਇਹ
ਹੈ ਹੀ ਪਤਿਤ ਆਸੁਰੀ ਦੁਨੀਆ। ਅਨੇਕ ਮਤ ਮਤੰਤਰ ਵਿੱਚ ਮੂੰਝ ਗਏ ਹਨ। ਇੱਥੇ ਤਾਂ ਇੱਕ ਹੀ ਸ਼੍ਰੀਮਤ
ਹੈ, ਜਿਸ ਨਾਲ ਰਾਜਧਾਨੀ ਸਥਾਪਨ ਹੋ ਰਹੀ ਹੈਂ। ਹਾਂ ਚਲਦੇ - ਚਲਦੇ ਕਿਸੇ ਨੂੰ ਮਾਇਆ ਦਾ ਚਾਂਟਾ ਲੱਗ
ਜਾਂਦਾ ਹੈ ਤਾਂ ਲਗੜਾਉਂਦੇ ਰਹਿੰਦੇ ਹਨ ਇਸਲਈ ਬਾਪ ਕਹਿੰਦੇ ਹਨ ਸਦਾ ਸ਼੍ਰੀਮਤ ਤੇ ਚੱਲੋ। ਆਪਣੀ
ਮਨਮਤ ਤੇ ਚੱਲਣ ਨਾਲ ਧੋਖਾ ਖਾਵੋਂਗੇ। ਸੱਚੀ ਕਮਾਈ ਹੁੰਦੀ ਹੈ ਸੱਚੇ ਬਾਪ ਦੀ ਮਤ ਤੇ ਚੱਲਣ ਨਾਲ।
ਆਪਣੀ ਮਤ ਨਾਲ ਬੇੜਾ ਗਰਕ ਹੋ ਜਾਵੇਗਾ। ਕਿੰਨੇ ਮਹਾਂਵੀਰ ਸ਼੍ਰੀਮਤ ਤੇ ਨਾ ਚੱਲਣ ਦੇ ਕਾਰਣ ਅਧੋਗਤੀ
ਨੂੰ ਪਹੁੰਚ ਗਏ ਹਨ।
ਹੁਣ ਤੁਸੀਂ ਬੱਚਿਆਂ ਨੇ
ਸਦਗਤੀ ਨੂੰ ਪਾਉਣਾ ਹੈ। ਸ਼੍ਰੀਮਤ ਤੇ ਨਾ ਚੱਲਿਆ ਅਤੇ ਦੁਰਗਤੀ ਨੂੰ ਪਾਇਆ ਤਾ ਫਿਰ ਬਹੁਤ ਪਸ਼ਚਾਤਾਪ
ਕਰਨਾ ਪਵੇਗਾ। ਫਿਰ ਧਰਮਰਾਜਪੁਰੀ ਵਿੱਚ ਸ਼ਿਵਬਾਬਾ ਇਸ ਤਨ ਵਿੱਚ ਬੈਠ ਸਮਝਾਉਣਗੇ ਕਿ ਮੈਂ ਤੁਹਾਨੂੰ
ਇਸ ਬ੍ਰਹਮਾ ਤਨ ਦਵਾਰਾ ਇਨਾਂ ਸਮਝਾਇਆ, ਪੜਾਇਆ, ਕਿੰਨੀ ਮੇਹਨਤ ਕੀਤੀ, ਤੁਸੀਂ ਨਿਸ਼ਚੇ ਪੱਤਰ ਲਿਖੇ
ਕਿ ਸ਼੍ਰੀਮਤ ਤੇ ਚੱਲਾਂਗੇ, ਪਰ ਨਹੀਂ ਚੱਲੇ। ਸ਼੍ਰੀਮਤ ਨੂੰ ਕਦੇ ਨਹੀਂ ਛੱਡਣਾ ਚਾਹੀਦਾ। ਕੁਝ ਵੀ
ਹੋਵੇ ਬਾਪ ਨੂੰ ਦੱਸਣ ਨਾਲ ਸਾਵਧਾਨੀ ਮਿਲਦੀ ਰਹੇਗੀ। ਕੰਡਾ ਲਗਦਾ ਹੀ ਉਦੋਂ ਹੈ ਜਦੋਂ ਬਾਪ ਨੂੰ
ਭੁੱਲਦੇ ਹਨ। ਬੱਚੇ ਸਦਗਤੀ ਕਰਨ ਵਾਲੇ ਬਾਪ ਤੋਂ ਵੀ ਤਿੰਨ ਕੋਸ ਦੂਰ ਭੱਜਦੇ ਹਨ। ਗਾਉਂਦੇ ਵੀ ਹਨ
ਵਾਰੀ ਜਾਵਾਂ, ਕੁਰਬਾਨ ਜਾਵਾਂ। ਪ੍ਰੰਤੂ ਕਿਸ ਤੇ? ਇਵੇਂ ਤਾਂ ਨਹੀਂ ਲਿਖਿਆ ਹੈ - ਸੰਨਿਆਸੀ ਤੇ ਵਾਰੀ
ਜਾਵਾਂ! ਜਾਂ ਬ੍ਰਹਮਾ, ਵਿਸ਼ਨੂੰ, ਸ਼ੰਕਰ ਤੇ ਵਾਰੀ ਜਾਵਾਂ! ਜਾਂ ਸ਼੍ਰੀਕ੍ਰਿਸ਼ਨ ਤੇ ਵਾਰੀ ਜਾਵਾਂ!
ਕੁਰਬਾਨ ਜਾਣਾ ਹੈ ਪਰਮਪਿਤਾ ਪਰਮਾਤਮਾ ਤੇ। ਕਿਸੇ ਮਨੁੱਖ ਤੇ ਨਹੀਂ। ਵਰਸਾ ਮਿਲਦਾ ਹੈ ਬਾਪ ਤੋਂ।
ਬਾਪ ਬੱਚਿਆਂ ਤੇ ਕੁਰਬਾਨ ਹੁੰਦਾ ਹੈ। ਇਹ ਬੇਹੱਦ ਦਾ ਬਾਪ ਵੀ ਕਹਿੰਦੇ ਹਨ,ਮੈਂ ਕੁਰਬਾਨ ਹੋਣ ਆਇਆ
ਹਾਂ। ਪ੍ਰੰਤੂ ਬਾਪ ਤੇ ਕੁਰਬਾਨ ਹੋਣ ਤੇ ਬੱਚਿਆਂ ਦਾ ਹਿਰਦੇ ਕਿਨਾਂ ਵਦੀਰਨ ਹੁੰਦਾ ਹੈ। ਦੇਹ-
ਅਭਿਮਾਨ ਵਿੱਚ ਆਇਆ ਤੇ ਮਰਿਆ, ਵਿਭਚਾਰੀ ਹੋਇਆ। ਯਾਦ ਉਸ ਇੱਕ ਦੀ ਰਹਿਣੀ ਚਾਹੀਦੀ ਹੈ।। ਉਨ੍ਹਾਂ ਤੇ
ਬਲਿਹਾਰ ਜਾਣਾ ਚਾਹੀਦਾ ਹੈ। ਹੁਣ ਨਾਟਕ ਪੂਰਾ ਹੁੰਦਾ ਹੈ। ਹੁਣ ਸਾਨੂੰ ਵਾਪਿਸ ਜਾਣਾ ਹੈ। ਬਾਕੀ
ਮਿਤ੍ਰ ਸੰਬੰਧੀ ਆਦਿ ਤੇ ਸਭ ਕਬ੍ਰਦਾਖਿਲ ਹੋਣੇ ਹਨ। ਉਨ੍ਹਾਂ ਨੂੰ ਕੀ ਯਾਦ ਕਰੋਗੇ, ਇਸ ਵਿੱਚ ਅਭਿਆਸ
ਬਹੁਤ ਚਾਹੀਦਾ ਹੈ। ਗਾਇਆ ਵੀ ਹੋਇਆ ਹੈ ਚੜੇ ਤਾਂ ਚੱਖੇ ਅੰਮ੍ਰਿਤਰਸ, .. ਜੋਰ ਨਾਲ ਡਿਗਦੇ ਹਨ ਤਾਂ
ਪਦਵੀ ਗਵਾਂ ਦਿੰਦੇ ਹਨ। ਇਵੇਂ ਨਹੀਂ ਸਵਰਗ ਵਿਚ ਨਹੀਂ ਆਉਣਗੇ। ਪ੍ਰੰਤੂ ਰਾਜਾ - ਰਾਣੀ ਬਣਨ ਅਤੇ
ਪ੍ਰਜਾ ਬਣਨ ਵਿੱਚ ਫਰਕ ਤਾਂ ਹੈ ਨਾ। ਇੱਥੇ ਦਾ ਭੀਲ ਵੀ ਵੇਖੋ, ਮਨਿਸਟਰ ਵੀ ਵੇਖੋ। ਫਰਕ ਹੈ ਨਾ
ਇਸਲਈ ਪੁਰਸ਼ਾਰਥ ਪੂਰਾ ਕਰਨਾ ਹੈ। ਕੋਈ ਡਿੱਗਦੇ ਹਨ ਤਾਂ ਇੱਕਦਮ ਪਤਿਤ ਬਣ ਜਾਂਦੇ ਹਨ। ਸ਼੍ਰੀਮਤ ਤੇ
ਚੱਲ ਨਹੀਂ ਪਾਉਂਦੇ ਤਾਂ ਮਾਇਆ ਨੱਕ ਤੋਂ ਫੜ ਇੱਕਦਮ ਗਟਰ ਵਿੱਚ ਪਾ ਦਿੰਦੀ ਹੈ। ਬਾਪਦਾਦਾ ਦਾ ਬਣ ਕੇ
ਫਿਰ ਟ੍ਰੇਟਰ ਬਣਨਾ, ਗੋਇਆ ਉਨ੍ਹਾਂ ਦਾ ਸਾਮ੍ਹਣਾ ਕਰਨਾ ਹੈ ਇਸਲਈ ਬਾਪ ਕਹਿੰਦੇ ਹਨ ਕਦਮ - ਕਦਮ
ਸੰਭਾਲ ਕੇ ਚੱਲੋ। ਹੁਣ ਮਾਇਆ ਦਾ ਅੰਤ ਹੋਣ ਵਾਲਾ ਹੈ, ਤਾਂ ਮਾਇਆ ਬਹੁਤਾ ਨੂੰ ਡਿਗਾਉਂਦੀ ਹੈ, ਇਸਲਈ
ਬੱਚਿਆਂ ਨੂੰ ਖਬਰਦਾਰ ਰਹਿਣਾ ਹੈ। ਰਸਤਾ ਜਰਾ ਲੰਬਾ ਹੈ, ਪਦਵੀ ਵੀ ਬਹੁਤ ਭਾਰੀ ਹੈ। ਜੇਕਰ ਟ੍ਰੇਟਰ
ਬਣ ਗਏ ਤਾਂ ਸਜਾਵਾਂ ਵੀ ਬਹੁਤ ਭਾਰੀ ਹਨ। ਜਦੋਂ ਧਰਮਰਾਜ ਬਾਬਾ ਸਜਾ ਦਿੰਦੇ ਹਨ ਤਾਂ ਬਹੁਤ ਰੜੀਆ
ਮਾਰਦੇ ਹਨ। ਜੋ ਕਲਪ - ਕਲਪ ਦੇ ਲਈ ਕਾਇਮ ਹੋ ਜਾਂਦੀ ਹੈ। ਮਾਇਆ ਬੜੀ ਪ੍ਰਬਲ ਹੈ। ਥੋੜਾ ਜਿਹਾ ਵੀ
ਬਾਪ ਦਾ ਡਿਸਰਿਗਾਰ੍ਡ ਕੀਤਾ ਤਾਂ ਮਰਿਆ। ਗਾਇਆ ਹੋਇਆ ਹੈ ਸਤਿਗੁਰੂ ਦਾ ਨਿੰਦਕ ਠੌਰ ਨਾ ਪਾਏ। ਕਾਮ
ਵਸ਼, ਕ੍ਰੋਧ ਵਸ਼ ਉਲਟੇ ਕੰਮ ਕਰਦੇ ਹਨ। ਗੋਇਆ ਬਾਪ ਦੀ ਨਿਦਾ ਕਰਾਉਂਦੇ ਹਨ ਅਤੇ ਦੰਡ ਦੇ ਨਿਮਿਤ ਬਣ
ਜਾਂਦੇ ਹਨ। ਜੇਕਰ ਕਦਮ - ਕਦਮ ਤੇ ਪਦਮਾਂ ਦੀ ਕਮਾਈ ਹੈ ਤਾਂ ਪਦਮਾਂ ਦਾ ਘਾਟਾ ਵੀ ਹੈ। ਜੇਕਰ ਸਰਵਿਸ
ਨਾਲ ਜਮਾਂ ਹੁੰਦਾ ਹੈ ਤਾਂ ਉਲਟੇ ਵਿਕਰਮ ਨਾਲ ਨਾ ਵੀ ਹੁੰਦੀ ਹੈ। ਬਾਬਾ ਦੇ ਕੋਲ ਸਾਰਾ ਹਿਸਾਬ
ਰਹਿੰਦਾ ਹੈ। ਹੁਣ ਸਮੁੱਖ ਪੜ੍ਹਾ ਰਹੇ ਹਨ ਤਾਂ ਸਾਰਾ ਹਿਸਾਬ ਜਿਵੇਂ ਉਹਨਾਂ ਦੀ ਹਥੇਲੀ ਤੇ ਹੈ। ਬਾਪ
ਤੇ ਕਹਿਣਗੇ ਸ਼ਲ ਕੋਈ ਬੱਚਾ ਸ਼ਿਵਬਾਬਾ ਦਾ ਡਿਸਰਿਗਾਰ੍ਡ ਨਾ ਕਰੇ, ਬਹੁਤ ਵਿਕਰਮ ਬਣਦੇ ਹਨ। ਯੱਗ ਸੇਵਾ
ਵਿੱਚ ਹੱਡੀ - ਹੱਡੀ ਦੇਣੀ ਪੈਂਦੀ ਹੈ। ਦਧੀਚੀ ਰਿਸ਼ੀ ਦਾ ਮਿਸਾਲ ਹੈ ਨਾ। ਉਸਦੀ ਵੀ ਪਦਵੀ ਬਣਦੀ ਹੈ।
ਨਹੀਂ ਤਾਂ ਪ੍ਰਜਾ ਵਿੱਚ ਵੀ ਵੱਖ - ਵੱਖ ਪਦਵੀ ਹੈ। ਪ੍ਰਜਾ ਵਿੱਚ ਵੀ ਨੌਕਰ ਚਾਕਰ ਸਭ ਚਾਹੀਦੇ ਹਨ।
ਭਾਵੇਂ ਉੱਥੇ ਦੁੱਖ ਨਹੀਂ ਹੋਵੇਗਾ ਪਰ ਨੰਬਰਵਾਰ ਪਦਵੀ ਤਾਂ ਹੈ ਹੀ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਯਾਦ ਦੀ
ਯਾਤਰਾ ਵਿੱਚ ਥੱਕਣਾ ਨਹੀਂ ਹੈ। ਅਜਿਹੀ ਸੱਚੀ ਯਾਦ ਦਾ ਅਭਿਆਸ ਕਰਨਾ ਹੈ ਜੋ ਅੰਤ ਸਮੇਂ ਵਿੱਚ ਬਾਪ
ਦੇ ਸਿਵਾਏ ਕੋਈ ਵੀ ਯਾਦ ਨਾ ਆਏ।
2. ਸੱਚੇ ਬਾਪ ਦੀ ਮਤ ਤੇ
ਚੱਲ ਸੱਚੀ ਕਮਾਈ ਕਰਨੀ ਹੈ। ਆਪਣੀ ਮਨਮਤ ਤੇ ਨਹੀਂ ਚੱਲਣਾ ਹੈ। ਸਦਗੁਰੂ ਦੀ ਨਿੰਦਾ ਕਦੀ ਨਹੀਂ
ਕਰਾਉਣੀ ਹੈ। ਕਾਮ, ਕ੍ਰੋਧ ਦੇ ਵਸ਼ ਕੋਈ ਉਲਟਾ ਕੰਮ ਨਹੀਂ ਕਰਨਾ ਹੈ।
ਵਰਦਾਨ:-
ਸੰਕਲਪ ਸ਼ਕਤੀ ਦਵਾਰਾ ਹਰ ਕੰਮ ਵਿੱਚ ਸਫ਼ਲ ਹੋਣ ਦੀ ਸਿੱਧੀ ਪ੍ਰਾਪਤ ਕਰਨ ਵਾਲੇ ਸਫ਼ਲਤਾਮੂਰਤ ਭਵ
ਸੰਕਲਪ ਸ਼ਕਤੀ ਦਵਾਰਾ
ਬਹੁਤ ਸਾਰੇ ਕੰਮ ਸਹਿਜ ਸਫਲ ਹੋਣ ਦੀ ਸਿੱਧੀ ਦਾ ਅਨੁਭਵ ਹੁੰਦਾ ਹੈ। ਜਿਵੇਂ ਸਥੂਲ ਅਕਾਸ਼ ਵਿੱਚ ਵੱਖ
- ਵੱਖ ਸਿਤਾਰੇ ਦੇਖਦੇ ਹੋ ਅਜਿਹੇ ਵਿਸ਼ਵ ਦੇ ਵਾਯੂਮੰਡਲ ਦੇ ਅਕਾਸ਼ ਵਿੱਚ ਚਾਰੋਂ ਪਾਸੇ ਸਫ਼ਲਤਾ ਦੇ
ਚਮਕਦੇ ਹੋਏ ਸਿਤਾਰੇ ਉਦੋਂ ਦਿਖਾਈ ਦੇਣਗੇ ਜਦੋਂ ਤੁਹਾਡੇ ਸੰਕਲਪ ਸ਼੍ਰੇਸ਼ਠ ਅਤੇ ਸ਼ਕਤੀਸ਼ਾਲੀ ਹੋਣਗੇ,
ਸਦਾ ਇੱਕ ਬਾਪ ਦੇ ਅੰਤ ਵਿੱਚ ਖੋਏ ਰਹਿਣਗੇ, ਤੁਹਾਡੇ ਇਹ ਰੂਹਾਨੀ ਨੈਣ, ਰੂਹਾਨੀ ਮੂਰਤ ਦਿਵਯ ਦਰਪਣ
ਬਣਨਗੇ। ਅਜਿਹੇ ਦਿਵਯ ਦਰਪਣ ਹੀ ਅਨੇਕ ਆਤਮਾਵਾਂ ਨੂੰ ਆਤਮਿਕ ਸਵਰੂਪ ਦਾ ਅਨੁਭਵ ਕਰਵਾਉਣ ਵਾਲੇ
ਸਫ਼ਲਤਾਮੂਰਤ ਹੁੰਦੇ ਹਨ।
ਸਲੋਗਨ:-
ਨਿਰੰਤਰ ਈਸ਼ਵਰੀ
ਸੁੱਖਾ ਦਾ ਅਨੁਭਵ ਕਰਨ ਵਾਲੇ ਹੀ ਬੇਫ਼ਿਕਰ ਬਾਦਸ਼ਾਹ ਹਨ।