11.02.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ ਗਿਆਨ ਦੀ ਤਲਵਾਰ ਵਿੱਚ ਯੋਗ ਦਾ ਜੌਹਰ ਚਾਹੀਦਾ ਹੈ ਫਿਰ ਹੀ ਜਿੱਤ ਹੋਵੇਗੀ , ਗਿਆਨ ਵਿੱਚ ਯੋਗ ਦਾ ਜੌਹਰ ਹੈ ਤਾਂ ਉਸਦਾ ਅਸਰ ਜ਼ਰੂਰ ਹੋਵੇਗਾ

ਪ੍ਰਸ਼ਨ:-
ਤੁਸੀਂ ਖੁਦਾ ਦੇ ਪੈਗੰਬਰ ਹੋ, ਤੂੰਹਾਨੂੰ ਸਾਰੀ ਦੁਨੀਆਂ ਨੂੰ ਕਿਹੜਾ ਪੈਗਾਮ ਦੇਣਾ ਹੈ?

ਉੱਤਰ:-
ਸਾਰੀ ਦੁਨੀਆਂ ਨੂੰ ਪੈਗਾਮ ਦੇਵੋ ਕਿ ਖੁਦਾ ਨੇ ਕਿਹਾ ਹੈ ਕਿ - ਤੁਸੀਂ ਸਭ ਆਪਣੇ ਨੂੰ ਆਤਮਾ ਸਮਝੋ, ਦੇਹ ਅਭਿਮਾਨ ਨੂੰ ਛੱਡੋ, ਇਕ ਮੈਨੂੰ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਸਿਰ ਤੋਂ ਪਾਪਾਂ ਦਾ ਬੋਝ ਉਤਰ ਜਾਵੇਗਾ। ਇਕ ਬਾਪ ਦੀ ਯਾਦ ਨਾਲ ਤੁਸੀਂ ਪਾਵਨ ਬਣ ਜਾਵੋਗੇ। ਅੰਤਰਮੁਖੀ ਬੱਚੇ ਹੀ ਇਵੇਂ ਦਾ ਪੈਗਾਮ ਸਭ ਨੂੰ ਦੇ ਸਕਦੇ ਹਨ।


ਓਮ ਸ਼ਾਂਤੀ
ਬਾਪ ਨੇ ਸਮਝਾਇਆ ਹੈ ਕਿ ਕੋਈ ਵੀ ਮਨੁੱਖ ਮਾਤਰ, ਫਿਰ ਚਾਹੇ ਦੈਵੀ ਗੁਣ ਵਾਲਾ ਹੋਵੇ ਜਾਂ ਆਸੁਰੀ ਗੁਣ ਵਾਲਾ ਹੋਵੇ , ਉਸਨੂੰ ਭਗਵਾਨ ਨਹੀਂ ਕਹਿ ਸਕਦੇ ਹਾਂ। ਇਹ ਤਾਂ ਬੱਚੇ ਜਾਣਦੇ ਹਨ - ਦੈਵੀਗੁਣ ਵਾਲੇ ਹੁੰਦੇ ਹਨ ਸਤਯੁੱਗ ਵਿੱਚ, ਆਸੁਰੀ ਗੁਣ ਵਾਲੇ ਹੁੰਦੇ ਹਨ ਕਲਯੁੱਗ ਵਿੱਚ ਇਸਲਈ ਬਾਬਾ ਨੇ ਲਿਖ਼ਤ ਵੀ ਬਣਾਈ ਹੈ ਕਿ ਦੈਵੀਗੁਣ ਵਾਲੇ ਹੋ ਜਾਂ ਆਸੁਰੀ ਗੁਣ ਵਾਲੇ? ਸਤਯੁੱਗੀ ਹੋ ਜਾਂ ਕਲਯੁੱਗੀ? ਇਹ ਗੱਲਾਂ ਬੜੀ ਮੁਸ਼ਕਿਲ ਦੇ ਨਾਲ ਮਨੁੱਖਾਂ ਨੂੰ ਸਮਝ ਆਉਂਦੀਆਂ ਹਨ। ਤੁਸੀਂ ਪੌੜੀ ਤੇ ਬੜੀ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਤੁਹਾਡੇ ਗਿਆਨ ਦੇ ਤੀਰ ਬੜੇ ਵੱਧੀਆ ਹਨ, ਪਰ ਉਸ ਵਿੱਚ ਜੌਹਰ ਚਾਹੀਦਾ ਹੈ। ਜਿਵੇਂ ਤਲਵਾਰ ਵਿੱਚ ਵੀ ਜੌਹਰ ਹੁੰਦਾ ਹੈ। ਕੋਈ ਬੜੇ ਤਿੱਖੇ ਜੌਹਰ ਵਾਲੇ ਹੁੰਦੇ ਹਨ। ਜਿਵੇਂ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਵਿਲਾਇਤ ਚਲੀ ਗਈ। ਉਸ ਤਲਵਾਰ ਨੂੰ ਲੈ ਕੇ ਪ੍ਰਕਿਰਮਾ ਦਿੰਦੇ ਹਨ। ਬੜੀ ਸਾਫ਼ ਰੱਖਦੇ ਹਨ। ਕੋਈ ਦੋ ਪੈਸੇ ਦੀ ਤਲਵਾਰ ਵੀ ਹੁੰਦੀ ਹੈ, ਜਿਸ ਵਿੱਚ ਜੌਹਰ ਹੁੰਦਾ ਹੈ, ਉਹ ਬੜੀ ਤਿੱਖੀ ਹੁੰਦੀ ਹੈ। ਉਸਦਾ ਦਾਮ(ਕੀਮਤ) ਬਹੁਤ ਹੁੰਦਾ ਹੈ। ਬੱਚਿਆਂ ਵਿੱਚ ਵੀ ਇਵੇਂ ਹੀ ਹੈ। ਕਿਸੇ ਵਿੱਚ ਗਿਆਨ ਤਾਂ ਬਹੁਤ ਹੈ, ਯੋਗ ਦਾ ਜੌਹਰ ਬੜਾ ਘੱਟ ਹੈ। ਜਿਹੜੇ ਬੰਧੇਲੇ ਹਨ, ਗਰੀਬ ਹਨ ਉਹ ਸ਼ਿਵਬਾਬਾ ਨੂੰ ਬੜਾ ਯਾਦ ਕਰਦੇ ਹਨ। ਉਨ੍ਹਾਂ ਵਿੱਚ ਗਿਆਨ ਘੱਟ ਹੈ ਪਰ ਯਾਦ ਦਾ ਜੌਹਰ ਬੜਾ ਹੈ। ਉਹ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਰਹੇ ਹਨ। ਜਿਵੇਂ ਇਕ ਅਰਜੁਨ - ਭੀਲ ਦਾ ਮਿਸਾਲ ਦਿਖਾਂਦੇ ਹਨ। ਅਰਜੁਨ ਨਾਲੋਂ ਵੀ ਭੀਲ ਤਿੱਖਾ ਹੋ ਗਿਆ - ਤੀਰ ਮਾਰਨ ਵਿੱਚ। ਅਰਜੁਨ ਮਤਲਬ ਜੋ ਘਰ ਵਿੱਚ ਰਹਿੰਦੇ ਹਨ, ਰੋਜ਼ ਸੁਣਦੇ ਹਨ। ਉਨ੍ਹਾਂ ਨਾਲੋਂ ਬਾਹਰ ਰਹਿਣ ਵਾਲੇ ਤਿੱਖੇ ਹੋ ਜਾਂਦੇ ਹਨ। ਜਿਨ੍ਹਾਂ ਵਿੱਚ ਗਿਆਨ ਦਾ ਜੌਹਰ ਹੈ ਉਨ੍ਹਾਂ ਦੇ ਅੱਗੇ ਉਹ ਭਾਰ ਚੁੱਕਦੇ ਹਨ। ਕਹਿਣਗੇ ਭਾਵੀ। ਕੋਈ ਫੇਲ ਹੁੰਦੇ ਹਨ ਜਾਂ ਦੇਵਾਲਾ ਮਾਰਦੇ ਹਨ ਤਾਂ ਨਸੀਬ ਤੇ ਹੱਥ ਰੱਖਦੇ ਹਨ। ਗਿਆਨ ਦੇ ਨਾਲ ਨਾਲ ਯੋਗ ਦਾ ਜੌਹਰ ਵੀ ਚਾਹੀਦਾ ਹੈ। ਜੌਹਰ ਨਹੀਂ ਤਾਂ ਮਤਲਬ ਕਿ ਕੁੱਕੜ - ਗਿਆਨੀ ਹੈ। ਬੱਚੇ ਵੀ ਫੀਲ ਕਰਦੇ ਹਨ। ਕਿਸੇ ਦਾ ਪਤੀ ਵਿੱਚ, ਕਿਸੇ ਦਾ ਕਿਸੇ ਵਿੱਚ ਪਿਆਰ ਹੁੰਦਾ ਹੈ। ਗਿਆਨ ਵਿੱਚ ਬੜੇ ਤਿੱਖੇ ਹੁੰਦੇ ਹਨ ਪਰ ਅੰਦਰ ਖਿੱਟ-ਖਿੱਟ ਰਹਿੰਦੀ ਹੈ। ਇੱਥੇ ਤਾਂ ਬਿਲਕੁੱਲ ਸਾਧਾਰਨ ਰਹਿਣਾ ਹੈ।

ਸਭ ਕੁਝ ਦੇਖਦੇ ਹੋਏ ਜਿਵੇਂ ਕਿ ਦੇਖਦੇ ਹੀ ਨਹੀਂ। ਇਕ ਬਾਪ ਨਾਲ ਪ੍ਰੀਤ ਹੈ। ਇਸ ਲਈ ਗਾਇਆ ਜਾਂਦਾ ਹੈ ਕੰਮ ਕਾਰ ਡੇ... ਆਫ਼ਿਸ ਆਦਿ ਵਿੱਚ ਕੰਮ ਕਰਦੇ ਵੀ ਬੁੱਧੀ ਵਿੱਚ ਯਾਦ ਰਹੇ ਕਿ ਮੈਂ ਆਤਮਾ ਹਾਂ। ਬਾਬਾ ਨੇ ਫਰਮਾਨ ਕੀਤਾ ਹੈ ਕਿ ਮੈਨੂੰ ਯਾਦ ਕਰਦੇ ਰਹੋ। ਭਗਤੀ ਮਾਰਗ ਵਿੱਚ ਵੀ ਕੰਮਕਾਜ ਕਰਦੇ ਕੋਈ ਨਾ ਕੋਈ ਇਸ਼ਟ ਦੇਵਤਾ ਨੂੰ ਯਾਦ ਕਰਦੇ ਰਹਿੰਦੇ ਹਨ। ਉਹ ਤਾਂ ਹੈ ਪੱਥਰ ਦਾ ਬੁੱਤ। ਉਸ ਵਿੱਚ ਆਤਮਾ ਤਾਂ ਹੈ ਨਹੀਂ। ਲਕਸ਼ਮੀ ਨਰਾਇਣ ਵੀ ਪੂਜੇ ਜਾਂਦੇ ਹਨ। ਉਹ ਵੀ ਪੱਥਰ ਦੀ ਮੂਰਤੀ ਹੈ। ਬੋਲੋ ਇਹਨਾਂ ਦੀ ਆਤਮਾ ਕਿੱਥੇ ਹੈ? ਹੁਣ ਤੁਸੀਂ ਸਮਝਦੇ ਹੋ ਜ਼ਰੂਰ ਕੋਈ ਨਾਮ ਰੂਪ ਵਿੱਚ ਹਨ। ਹੁਣ ਤੁਸੀਂ ਯੋਗਬੱਲ ਨਾਲ ਪਾਵਨ ਦੇਵਤਾ ਬਣ ਰਹੇ ਹੋ। ਏਮ ਆਬਜੈਕਟ ਵੀ ਹੈ। ਦੂਜੀ ਗੱਲ, ਬਾਪ ਸਮਝਾਉਂਦੇ ਹਨ ਗਿਆਨ ਸਾਗਰ ਅਤੇ ਗਿਆਨ ਗੰਗਾਵਾਂ ਇਸ ਪੁਰਸ਼ੋਤਮ ਸੰਗਮਯੁੱਗ ਤੇ ਹੀ ਹੁੰਦੇ ਹਨ। ਬਸ, ਇਕ ਹੀ ਸਮੇਂ ਤੇ ਹੁੰਦੇ ਹਨ। ਗਿਆਨ ਸਾਗਰ ਆਉਂਦੇ ਹਨ ਕਲਪ ਦੇ ਇਸ ਪੁਰਸ਼ੋਤਮ ਸੰਗਮਯੁੱਗ ਤੇ। ਗਿਆਨ ਸਾਗਰ ਹੈ ਨਿਰਾਕਾਰ ਪਰਮਪਿਤਾ ਪਰਮਾਤਮਾ ਸ਼ਿਵ। ਉਨ੍ਹਾਂ ਨੂੰ ਸ਼ਰੀਰ ਜ਼ਰੂਰ ਚਾਹੀਦਾ ਹੈ, ਜੋ ਗੱਲ ਵੀ ਕਰ ਸਕਣ। ਬਾਕੀ ਪਾਣੀ ਦੀ ਤਾਂ ਗੱਲ ਨਹੀਂ ਹੈ। ਇਹ ਗਿਆਨ ਤੁਹਾਨੂੰ ਮਿਲਦਾ ਹੀ ਸੰਗਮਯੁੱਗ ਤੇ ਹੈ। ਬਾਕੀ ਸਭ ਦੇ ਕੋਲ ਹੈ ਭਗਤੀ। ਭਗਤੀ ਮਾਰਗ ਵਾਲੇ ਗੰਗਾ ਦੇ ਪਾਣੀ ਨੂੰ ਵੀ ਪੂਜਦੇ ਰਹਿੰਦੇ ਹਨ। ਪਤਿਤ ਪਾਵਨ ਤਾਂ ਇਕ ਬਾਪ ਹੀ ਹੈ। ਉਹ ਆਉਂਦੇ ਹੀ ਇਕ ਵਾਰੀ ਹਨ, ਜਦੋ ਪੁਰਾਣੀ ਦੁਨੀਆਂ ਬਦਲਣੀ ਹੈ। ਹੁਣ ਇਹ ਕਿਸੇ ਨੂੰ ਸਮਝਾਉਣ ਵਿੱਚ ਵੀ ਬੁੱਧੀ ਚਾਹੀਦੀ ਹੈ। ਇਕਾਂਤ ਵਿੱਚ ਵਿਚਾਰ ਸਾਗਰ ਮੰਥਨ ਕਰਨਾ ਪਵੇ। ਕੀ ਲਿਖੀਏ ਜੋ ਮਨੁੱਖ ਸਮਝ ਜਾਣ ਕਿ ਗਿਆਨ ਸਾਗਰ ਪਰਮਪਿਤਾ ਪਰਮਾਤਮਾ ਇਕ ਸ਼ਿਵ ਹੀ ਹੈ। ਉਹ ਜਦੋਂ ਆਉਂਦੇ ਹਨ ਉਨ੍ਹਾਂ ਦੇ ਬੱਚੇ ਜੋ ਬ੍ਰਹਮਾ ਕੁਮਾਰ-ਕੁਮਾਰੀਆਂ ਬਣਦੇ ਹਨ, ਉਹ ਗਿਆਨ ਧਾਰਨ ਕਰ ਗਿਆਨ ਗੰਗਾਵਾਂ ਬਣਦੇ ਹਨ। ਅਨੇਕ ਗਿਆਨ ਗੰਗਾਵਾਂ ਹਨ ਜੋ ਗਿਆਨ ਸੁਣਾਉਂਦੇ ਰਹਿੰਦੇ ਹਨ। ਉਹ ਹੀ ਸਦਗਤੀ ਕਰ ਸਕਦੇ ਹਨ। ਪਾਣੀ ਵਿੱਚ ਇਸ਼ਨਾਨ ਕਰਨ ਨਾਲ ਪਾਵਨ ਨਹੀਂ ਬਣ ਸਕਦੇ। ਗਿਆਨ ਹੁੰਦਾ ਹੀ ਸੰਗਮ ਤੇ ਹੈ। ਇਹ ਸਮਝਾਉਣ ਦੀ ਯੁੱਕਤੀ ਚਾਹੀਦੀ ਹੈ। ਬੜਾ ਅੰਤਰਮੁਖ ਚਾਹੀਦਾ ਹੈ। ਸ਼ਰੀਰ ਦਾ ਭਾਨ ਛੱਡ ਕੇ ਆਪਣੇ ਨੂੰ ਆਤਮਾ ਸਮਝਣਾ ਹੈ। ਇਸ ਸਮੇਂ ਤੇ ਕਹਿਣਗੇ ਅਸੀਂ ਪੁਰਸ਼ਾਰਥੀ ਹਾਂ, ਯਾਦ ਕਰਦੇ ਕਰਦੇ ਜਦੋਂ ਪਾਪ ਖ਼ਤਮ ਹੋਣਗੇ ਓਦੋਂ ਲੜਾਈ ਸ਼ੁਰੂ ਹੋ ਜਾਵੇਗੀ, ਜਦੋਂ ਤੱਕ ਸਭ ਨੂੰ ਪੈਗਾਮ ਮਿਲ ਜਾਵੇ।

ਪੈਗਾਮ ਅਰਥਾਤ ਮੈਸਜ ਤਾਂ ਸ਼ਿਵਬਾਬਾ ਹੀ ਦਿੰਦੇ ਹਨ। ਖੁਦਾ ਨੂੰ ਪੈਗੰਬਰ ਕਹਿੰਦੇ ਹਨ। ਤੁਸੀਂ ਸਭ ਨੂੰ ਪੈਗਾਮ ਪਹੁੰਚਾਉਂਦੇ ਹੋ ਕਿ ਆਪਣੇ ਨੂੰ ਆਤਮਾ ਸਮਝ ਪਰਮਪਿਤਾ ਪਰਮਾਤਮਾ ਨਾਲ ਯੋਗ ਲਗਾਵੋ ਤਾਂ ਬਾਪ ਪ੍ਰਤਿਗਿਆ ਕਰਦੇ ਹਨ ਕਿ ਤੁਹਾਡੇ ਜਨਮ ਜਨਮਾਂਤਰ ਦੇ ਪਾਪ ਕੱਟ ਜਾਣਗੇ। ਇਹ ਤਾਂ ਬਾਪ ਬ੍ਰਹਮਾ ਮੁਖ ਨਾਲ ਬੈਠ ਸਮਝੌਉਂਦੇ ਹਨ। ਪਾਣੀ ਦੀ ਗੰਗਾ ਕੀ ਸਮਝਾਵੇਗੀ। ਬੇਹੱਦ ਦਾ ਬਾਪ ਬੇਹੱਦ ਦੇ ਬੱਚਿਆਂ ਨੂੰ ਸਮਝਾਉਂਦੇ ਹਨ - ਤੁਸੀਂ ਸਤਯੁੱਗ ਵਿੱਚ ਕਿੰਨੇ ਸੁਖੀ ਸੰਪਤੀ ਵਾਨ ਸੀ, ਹੁਣ ਦੁਖੀ ਕੰਗਾਲ ਬਣ ਗਏ ਹੋ। ਇਹ ਹੈ ਬੇਹੱਦ ਦੀ ਗੱਲ। ਬਾਕੀ ਇਹ ਚਿੱਤਰ ਆਦਿ ਸਭ ਭਗਤੀ ਮਾਰਗ ਦੇ ਹਨ। ਇਹ ਭਗਤੀ ਮਾਰਗ ਦੀ ਸਮੱਗਰੀ ਵੀ ਬਣਨੀ ਹੈ। ਸ਼ਾਸਤਰ ਪੜਨਾ, ਪੂਜਾ ਕਰਨਾ ਇਹ ਭਗਤੀ ਹੈ ਨਾ। ਮੈਂ ਥੋੜੀ ਸ਼ਾਸਤਰ ਪੜਾਉਂਦਾ ਹਾਂ। ਮੈਂ ਤਾਂ ਤੁਹਾਨੂੰ ਪਤਿਤਾਂ ਨੂੰ ਪਾਵਨ ਬਣਾਉਣ ਦੇ ਲਈ ਗਿਆਨ ਸੁਣਾਉਂਦਾ ਹਾਂ ਕਿ ਆਪਣੇ ਨੂੰ ਆਤਮਾ ਸਮਝੋ। ਹੁਣ ਆਤਮਾ ਤੇ ਸ਼ਰੀਰ ਦੋਵੇ ਪਤਿੱਤ ਹਨ। ਹੁਣ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਇਹ ਦੇਵਤਾ ਬਣ ਜਾਓਗੇ। ਦੇਹ ਦੇ ਸਾਰੇ ਪੁਰਾਣੇ ਸੰਬੰਧੀਆਂ ਨਾਲ ਮਮਤਵ ਮਿੱਟ ਜਾਵੇ। ਗਾਉਂਦੇ ਵੀ ਹਨ ਕੀ ਤੁਸੀਂ ਆਓਗੇ ਤਾਂ ਅਸੀਂ ਹੋਰ ਕਿਸੇ ਦੀ ਨਹੀਂ ਸੁਣਾਂਗੇ, ਇਕ ਤੁਹਾਡੇ ਨਾਲ ਹੀ ਸਭ ਸੰਬੰਧ ਜੋੜਾਂਗੇ ਅਤੇ ਸਭ ਦੇਹਧਾਰੀਆਂ ਨੂੰ ਭੁੱਲ ਜਾਵਾਂਗੇ। ਹੁਣ ਬਾਪ ਤੁਹਾਨੂੰ ਆਪਣਾ ਵਾਇਦਾ ਯਾਦ ਕਰਾਉਂਦੇ ਹਨ। ਬਾਪ ਕਹਿੰਦੇ ਹਨ ਮੇਰੇ ਨਾਲ ਯੋਗ ਲਗਾਉਣ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣਗੇ। ਤੁਸੀਂ ਨਵੀਂ ਦੁਨੀਆਂ ਦੇ ਮਾਲਿਕ ਬਣ ਜਾਵੋਗੇ। ਇਹ ਹੈ ਏਮ ਆਬਜੈਕਟ। ਰਾਜਿਆਂ ਦੇ ਨਾਲ ਪ੍ਰਜਾ ਵੀ ਜ਼ਰੂਰ ਬਣਨੀ ਹੈ। ਰਾਜਿਆਂ ਨੂੰ ਦਾਸ ਦਾਸੀਆਂ ਵੀ ਚਾਹੀਦੇ ਹਨ। ਬਾਪ ਸਭ ਗੱਲਾਂ ਸਮਝਾਉਂਦੇ ਰਹਿੰਦੇ ਹਨ। ਚੰਗੀ ਤਰ੍ਹਾਂ ਯੋਗ ਵਿੱਚ ਨਹੀਂ ਰਹਾਂਗੇ, ਦੈਵੀ ਗੁਣ ਧਾਰਨ ਨਹੀਂ ਕਰਾਂਗੇ ਤਾਂ ਉੱਚਾ ਪਦ ਕਿਵੇਂ ਪਾਵਾਂਗੇ? ਘਰ ਵਿੱਚ ਕੋਈ ਨਾ ਕੋਈ ਗੱਲ ਤੋਂ ਝਗੜਾ ਕਲਹਿ ਹੁੰਦੀ ਹੈ ਨਾ। ਬਾਪ ਲਿਖਦੇ ਹਨ ਕਿ ਤੁਹਾਡੇ ਘਰ ਵਿੱਚ ਕਲਹਿ ਹੈ ਇਸਲਈ ਗਿਆਨ ਠਹਿਰਦਾ ਨਹੀਂ ਹੈ। ਬਾਬਾ ਪੁੱਛਦੇ ਹਨ ਇਸਤਰੀ ਪੁਰੱਖ ਦੋਵੇ ਠੀਕ ਚਲਦੇ ਹਨ? ਚਲਣ ਬੜੀ ਵੱਧੀਆ ਚਾਹੀਦੀ ਹੈ। ਕ੍ਰੋਧ ਦਾ ਅੰਸ਼ ਵੀ ਨਾ ਰਹੇ। ਹੁਣ ਤਾਂ ਦੁਨੀਆਂ ਵਿੱਚ ਕਿੰਨੇ ਹੰਗਾਮੇ ਤੇ ਕਿੰਨੀ ਅਸ਼ਾਂਤੀ ਹੈ। ਤੁਹਾਡੇ ਵਿੱਚ ਬਹੁਤ ਗਿਆਨ - ਯੋਗ ਵਿੱਚ ਤਿੱਖੇ ਹੋ ਜਾਣਗੇ ਤਾਂ ਹੋਰ ਵੀ ਬਹੁਤ ਯਾਦ ਕਰਨ ਲੱਗ ਪੈਣਗੇ। ਤੁਹਾਡੀ ਪ੍ਰੈਕਟਿਸ ਵੀ ਚੰਗੀ ਹੋ ਜਾਵੇਗੀ ਅਤੇ ਬੁੱਧੀ ਵੀ ਵਿਸ਼ਾਲ ਹੋ ਜਾਵੇਗੀ।

ਬਾਬਾ ਨੂੰ ਛੋਟੇ ਚਿੱਤਰ ਏਨੇ ਪਸੰਦ ਨਹੀਂ ਆਉਂਦੇ ਹਨ। ਸਭ ਵੱਡੇ-ਵੱਡੇ ਚਿੱਤਰ ਹੋਣ। ਬਾਹਰ ਮੁੱਖ ਸਥਾਨਾਂ ਤੇ ਰੱਖੋ। ਜਿਵੇਂ ਨਾਟਕ ਦੇ ਵੱਡੇ-ਵੱਡੇ ਚਿੱਤਰ ਰੱਖਦੇ ਹਨ। ਚੰਗੇ-ਚੰਗੇ ਚਿੱਤਰ ਬਣਾਓ ਜੋ ਬਿਲਕੁੱਲ ਖ਼ਰਾਬ ਨਾ ਹੋਵੇ। ਪੌੜੀ ਵੀ ਬੜੀ ਵੱਡੀ-ਵੱਡੀ ਬਣਾ ਕੇ ਇਸ ਤਰ੍ਹਾਂ ਦੀ ਜਗ੍ਹਾ ਤੇ ਰੱਖੋ ਜੋ ਸਾਰਿਆਂ ਦੀ ਨਜ਼ਰ ਪਵੇ। ਸੀਟ ਤੇ ਹੀ ਰੰਗ ਆਦਿ ਇਵੇਂ ਦਾ ਮਜ਼ਬੂਤ ਹੋਵੇ ਜੋ ਪਾਣੀ ਅਤੇ ਧੁੱਪ ਨਾਲ ਖਰਾਬ ਨਾ ਹੋਵੇ। ਮੁੱਖ ਸਥਾਨਾਂ ਤੇ ਰੱਖ ਦੇਵੋ ਜਾਂ ਕਿਤੇ ਐਗਜੀਬਿਸ਼ਨ ਹੁੰਦੀ ਹੈ ਤਾਂ ਮੁੱਖ ਵੱਡੇ ਦੋ ਤਿੰਨ ਚਿੱਤਰ ਹੀ ਕਾਫ਼ੀ ਹਨ। ਇਹ ਗੋਲਾ ਵੀ ਵਾਸਤਵ ਵਿੱਚ ਦੀਵਾਰ ਜਿੱਡਾ ਬਣਨਾ ਚਾਹੀਦਾ ਹੈ। ਭਾਵੇ 8-10 ਆਦਮੀ ਉਠਾ ਕੇ ਰੱਖਣ। ਕੋਈ ਵੀ ਦੂਰ ਤੋਂ ਦੇਖੇ ਇੱਕਦਮ ਕਲੀਅਰ ਪਤਾ ਪਵੇ। ਸਤਯੁੱਗ ਵਿੱਚ ਤਾਂ ਹੋਰ ਸਾਰੇ ਇੰਨੇ ਧਰਮ ਨਹੀਂ ਹੁੰਦੇ ਹਨ। ਉਹ ਤਾਂ ਆਉਂਦੇ ਹੀ ਬਾਅਦ ਵਿੱਚ ਹਨ। ਪਹਿਲਾ ਤਾਂ ਸਵਰਗ ਵਿੱਚ ਬੜੇ ਥੋੜੇ ਮਨੁੱਖ ਹੁੰਦੇ ਹਨ। ਹੁਣ ਸਵਰਗ ਹੈ ਜਾਂ ਨਰਕ - ਤੁਸੀਂ ਇਸ ਤੇ ਬਹੁਤ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਜੋ ਆਵੇ ਉਨ੍ਹਾਂ ਨੂੰ ਸਮਝਾਉਂਦੇ ਰਹੋ। ਵੱਡੇ-ਵੱਡੇ ਚਿੱਤਰ ਹੋਣ। ਕਿਵੇਂ ਪਾਂਡਵਾਂ ਦੇ ਵੱਡੇ-ਵੱਡੇ ਬੁੱਤ ਬਣਾਉਂਦੇ ਹਨ। ਤੁਸੀਂ ਵੀ ਪਾਂਡਵ ਹੋ ਨਾ।

ਸ਼ਿਵਬਾਬਾ ਤਾਂ ਸੰਗਮ ਤੇ ਪੜਾਉਂਦੇ ਹਨ। ਉਹ ਸ਼੍ਰੀ ਕ੍ਰਿਸ਼ਨ ਹੈ ਸਤਯੁੱਗ ਦਾ ਫਸਟ ਪ੍ਰਿੰਸ, ਤੁਸੀਂ ਸਮਝਾਉਂਦੇ-ਸਮਝਾਉਂਦੇ ਆਪਣੀ ਰਾਜਾਈ ਸਥਾਪਨ ਕਰ ਲੈਂਦੇ ਹੋ। ਕੋਈ ਪੜ੍ਹਦੇ-ਪੜ੍ਹਦੇ ਛੱਡ ਦਿੰਦੇ ਹਨ। ਸਕੂਲ ਵਿੱਚ ਵੀ ਕੋਈ ਨਹੀਂ ਪੜ੍ਹ ਸਕਦੇ ਤਾਂ ਪੜਾਈ ਛੱਡ ਦਿੰਦੇ ਹਨ। ਇੱਥੇ ਵੀ ਬਹੁਤ ਹਨ ਜਿਨ੍ਹਾਂ ਨੇ ਪੜਾਈ ਨੂੰ ਛੱਡ ਦਿੱਤਾ ਹੈ ਫਿਰ ਉਹ ਸਵਰਗ ਵਿੱਚ ਨਹੀਂ ਆਉਣਗੇ ਕੀ? ਮੈਂ ਵਿਸ਼ਵ ਦਾ ਮਾਲਿਕ, ਮੇਰੇ ਤੋਂ ਕੋਈ ਦੋ ਅੱਖਰ ਵੀ ਸੁਣੇ ਤਾਂ ਵੀ ਸਵਰਗ ਵਿੱਚ ਜ਼ਰੂਰ ਆਉਣਗੇ। ਅੱਗੇ ਚੱਲ ਕੇ ਢੇਰ ਸੁਨਣਗੇ। ਇਹ ਸਾਰੀ ਰਾਜਧਾਨੀ ਸਥਾਪਨ ਹੁੰਦੀ ਹੈ, ਕਲਪ ਪਹਿਲਾ ਵਾਂਗੂੰ। ਬੱਚੇ ਸਮਝਦੇ ਹਨ ਅਸੀਂ ਅਨੇਕ ਵਾਰੀ ਰਾਜ ਲਿਆ ਹੈ, ਫਿਰ ਗਵਾਇਆ ਹੈ। ਹੀਰੇ ਵਰਗਾ ਸੀ ਫਿਰ ਕੌਡੀ ਵਰਗਾ ਬਣੇ ਹਨ। ਭਾਰਤ ਹੀਰੇ ਮਿਸਲ ਸੀ। ਹੁਣ ਫਿਰ ਕੀ ਹੋਇਆ ਹੈ? ਭਾਰਤ ਤਾਂ ਉਹ ਹੀ ਹੋਵੇਗਾ ਨਾ। ਇਸ ਸੰਗਮ ਨੂੰ ਪੁਰਸ਼ੋਤਮ ਯੁੱਗ ਕਿਹਾ ਜਾਂਦਾ ਹੈ। ਉੱਤਮ ਤੋਂ ਉੱਤਮ ਪੁਰਖ ਵੀ ਹੈ। ਬਾਕੀ ਸਭ ਹੈ ਕਨਿਸ਼ਟ। ਜੋ ਪੁਜਨੀਏ ਸੀ ਉਹ ਹੀ ਪੁਜਾਰੀ ਬਣੇ ਹਨ। 84 ਜਨਮ ਲੈਂਦੇ ਹਨ। ਉਹ ਸ਼ਰੀਰ ਵੀ ਖ਼ਤਮ ਹੋ ਗਏ, ਆਤਮਾ ਵੀ ਤਮੋਪ੍ਰਧਾਨ ਹੋ ਗਈ। ਜਦੋਂ ਸਤੋਪ੍ਰਧਾਨ ਹੈ ਉਦੋਂ ਤਾਂ ਪੂਜਦੇ ਨਹੀਂ ਹਨ। ਚੇਤਨ ਵਿੱਚ ਹੈ। ਹੁਣ ਤੁਸੀਂ ਸ਼ਿਵਬਾਬਾ ਨੂੰ ਚੇਤਨ ਵਿੱਚ ਯਾਦ ਕਰਦੇ ਹੋ। ਫਿਰ ਪੂਜਾਰੀ ਬਣੋਗੇ ਤਾਂ ਪੱਥਰ ਨੂੰ ਪੂਜੋਗੇ। ਹੁਣ ਬਾਬਾ ਚੇਤਨ ਹੈ। ਫਿਰ ਉਸਦੀ ਹੀ ਪੱਥਰ ਦੀ ਮੂਰਤੀ ਬਣਾ ਕੇ ਪੂਜਦੇ ਰਹਿੰਦੇ ਹਨ। ਰਾਵਣ ਰਾਜ ਵਿੱਚ ਭਗਤੀ ਸ਼ੁਰੂ ਹੁੰਦੀ ਹੈ। ਆਤਮਾਵਾਂ ਉਹ ਹੀ ਹਨ, ਵੱਖ-ਵੱਖ ਸ਼ਰੀਰ ਧਾਰਨ ਕਰਦੀ ਆਈ ਹੈ। ਥੱਲੇ ਡਿਗਣ ਨਾਲ ਭਗਤੀ ਸ਼ੁਰੂ ਹੁੰਦੀ ਹੈ। ਬਾਬਾ ਫਿਰ ਆਕੇ ਗਿਆਨ ਦਿੰਦੇ ਹਨ ਤਾਂ ਦਿਨ ਸ਼ੁਰੂ ਹੋ ਜਾਂਦਾ ਹੈ। ਬ੍ਰਾਹਮਣ ਸੋ ਦੇਵਤਾ ਬਣ ਜਾਂਦੇ ਹਾਂ। ਹੁਣ ਤਾਂ ਦੇਵਤਾ ਨਹੀਂ ਕਹਾਂਗੇ। ਬ੍ਰਹਮਾ ਤਾਂ ਸਤਯੁੱਗ ਵਿੱਚ ਹੁੰਦਾ ਨਹੀਂ ਹੈ। ਇਹ ਬ੍ਰਹਮਾ ਤਪੱਸਿਆ ਕਰ ਰਹੇ ਹਨ। ਮਨੁੱਖ ਹੈ ਨਾ। ਸ਼ਿਵਬਾਬਾ ਨੂੰ ਸ਼ਿਵ ਕਿਹਾ ਜਾਂਦਾ ਹੈ। ਇਸ ਵਿੱਚ ਹੈ ਤਾਂ ਵੀ ਸ਼ਿਵਬਾਬਾ ਹੀ ਕਹਾਂਗੇ। ਦੂਜਾ ਕੋਈ ਨਾਮ ਨਹੀਂ ਰੱਖਿਆ ਜਾਂਦਾ ਹੈ, ਇਸ ਵਿੱਚ ਸ਼ਿਵ ਬਾਬਾ ਆਉਂਦੇ ਹਨ। ਉਹ ਗਿਆਨ ਦਾ ਸਾਗਰ ਹੈ, ਇਸ ਬ੍ਰਹਮਾ ਤਨ ਦੁਆਰਾ ਗਿਆਨ ਦਿੰਦੇ ਹਨ। ਤਾਂ ਚਿੱਤਰ ਆਦਿ ਵੀ ਬੜੀ ਸਮਝ ਨਾਲ ਬਣਾਉਣੇ ਹਨ। ਇਸ ਵਿੱਚ ਲਿੱਖਤ ਹੀ ਕੰਮ ਵਿੱਚ ਆਉਂਦੀ ਹੈ। ਪਤਿਤ ਪਾਵਨ ਪਾਣੀ ਦਾ ਸਾਗਰ ਜਾਂ ਪਾਣੀ ਦੀ ਨਦੀਆਂ ਹਨ? ਜਾਂ ਗਿਆਨ ਸਾਗਰ ਅਤੇ ਉਸ ਤੋਂ ਨਿਕਲੀਆਂ ਹੋਈਆਂ ਗਿਆਨ ਗੰਗਾਵਾਂ ਬ੍ਰਹਮਾਕੁਮਾਰ - ਕੁਮਾਰੀਆਂ ਹਨ? ਇਹਨਾਂ ਨੂੰ ਹੀ ਬਾਪ ਗਿਆਨ ਦਿੰਦੇ ਹਨ। ਬ੍ਰਹਮਾ ਦੁਆਰਾ ਜੋ ਬ੍ਰਾਹਮਣ ਬਣਦੇ ਹਨ ਉਹ ਹੀ ਫਿਰ ਦੇਵਤਾ ਬਣਦੇ ਹਨ। ਵਿਰਾਟ ਰੂਪ ਦਾ ਚਿੱਤਰ ਵੀ ਬਹੁਤ ਵੱਡਾ ਦਿਖੌਣਾ ਹੈ। ਇਹ ਹੈ ਮੁੱਖ ਚਿੱਤਰ। ਬਾਬਾ ਸਮਝਾਉਂਦੇ ਹਨ - ਮਿੱਠੇ ਬੱਚੇ, ਤੁਹਾਨੂੰ ਆਪਣੀ ਬੁੱਧੀ ਸਿਵਲ ਬਨਾਉਣੀ ਹੈ। ਜਦੋਂ ਬਾਬਾ ਦੇਖਦੇ ਹਨ ਕਿ ਇਹਨਾਂ ਦੀ ਕ੍ਰਿਮੀਨਲ ਆਈ (ਅੱਖ) ਹੈ ਤਾਂ ਸਮਝ ਜਾਂਦੇ ਹਨ ਕਿ ਇਹ ਚੱਲ ਨਹੀਂ ਸਕਦੇ ਹਨ। ਤੁਹਾਡੀ ਆਤਮਾ ਹੁਣ ਤ੍ਰਿਕਾਲਦਰਸ਼ੀ ਬਣਦੀ ਹੈ, ਇਹ ਕੋਈ ਵਿਰਲਾ ਸਮਝਦੇ ਹਨ। ਬਹੁਤ ਬੁੱਧੂ (ਮੂਰਖ) ਹਨ। ਬਾਪ ਨੂੰ ਫਾਰਗਤੀ ਦੇ ਦਿੰਦੇ ਹਨ। ਇਹ ਤਾਂ ਬੱਚੇ ਸਮਝਦੇ ਹਨ ਕਿ ਰਾਜਧਾਨੀ ਸਥਾਪਨ ਹੋ ਰਹੀ ਹੈ। ਉਸ ਵਿੱਚ ਸਭ ਚਾਹੀਦੇ ਹਨ। ਪਿਛਾੜੀ ਵਿੱਚ ਸਭ ਸਾਕਸ਼ਾਤਕਾਰ ਹੋਣਗੇ। ਫਸਟਕਲਾਸ ਦਾਸ ਦਾਸੀਆਂ ਵੀ ਬਣਨਗੇ। ਫਸਟਕਲਾਸ ਦਾਸੀ ਕ੍ਰਿਸ਼ਨ ਦੀ ਪਾਲਣਾ ਕਰੇਗੀ। ਬਰਤਨ ਸਾਫ਼ ਕਰਨ ਵਾਲੀ, ਖਾਣਾ ਖਿਲਾਉਣ ਵਾਲੀ,ਸਫ਼ਾਈ ਕਰਨ ਵਾਲੀ ਸਾਰੇ ਹੋਣਗੇ। ਇਥੋਂ ਹੀ ਨਿਕਲਣਗੇ। ਫਸਟ ਨੰਬਰ ਵਾਲੀ ਜ਼ਰੂਰ ਵੱਧੀਆ ਨੰਬਰ ਲਵੇਗੀ। ਉਹ ਭਾਸਨਾ ਆਉਂਦੀ ਹੈ। ਬਾਬਾ ਨੂੰ ਬੱਚਿਆਂ ਤੋਂ ਭਾਸਨਾ ਆਉਂਦੀ ਹੈ ਕਿ ਇਹ ਬਹੁਤ ਵੱਧੀਆ ਮੁਰਲੀ ਚਲਾਉਂਦੇ ਹਨ ਪਰ ਯੋਗ ਘੱਟ ਹੈ। ਕੋਈ ਇਸਤਰੀ ਪੁਰਖ ਨਾਲੋਂ ਵੀ ਤਿੱਖੀ ਜਾਂਦੀ ਹੈ। ਇਕ ਗਿਆਨ ਵਿੱਚ ਹੈ, ਕਹਿੰਦੇ ਹਨ ਬਾਬਾ ਦੂਜਾ ਪਹੀਆਂ ਠੀਕ ਨਹੀਂ ਹੈ। ਇਕ ਦੋ ਨੂੰ ਸਾਵਧਾਨ ਕਰਨਾ ਹੈ। ਪ੍ਰਵਿਰਤੀ ਮਾਰਗ ਹੈ ਨਾ। ਜੋੜੀ ਇਕ ਜਿਹੀ ਚਾਹੀਦੀ ਹੈ। ਆਪਣੇ ਵਰਗਾ ਬਨਉਣਾ ਹੈ। ਪਿਛਾੜੀ ਵਿੱਚ ਤੁਸੀਂ ਦੁਨੀਆਂ ਨੂੰ ਹੀ ਭੁੱਲ ਜਾਵੋਗੇ। ਸਮਝਦੇ ਹੋ ਨਾ ਕੀ ਅਸੀਂ ਹੰਸ ਹਾਂ, ਇਹ ਬਗੁਲਾ ਹੈ। ਕਿਸੇ ਵਿੱਚ ਕੋਈ ਅਵਗੁਣ ਕਿਸੇ ਵਿੱਚ ਕੋਈ। ਚਟਾਭੇਟੀ(ਰਲਿਆ ਮਿਲਿਆ ) ਵੀ ਚਲਦੀ ਹੈ। ਮੇਹਨਤ ਬੜੀ ਹੈ। ਹੈ ਵੀ ਬਹੁਤ ਸਹਿਜ। ਸੈਕੰਡ ਵਿੱਚ ਜੀਵਨਮੁੱਕਤੀ। ਬਗੈਰ ਕੋੜ੍ਹੀ ਖਰਚ ਦੇ ਉੱਚੇ ਤੋਂ ਉੱਚਾ ਪਦ ਪਾ ਸਕਦੇ ਹੋ। ਜੋ ਗਰੀਬ ਹਨ ਉਹ ਚੰਗੀ ਸਰਵਿਸ ਕਰਦੇ ਰਹਿੰਦੇ ਹਨ। ਇਹ ਤਾਂ ਪਤਾ ਹੈ ਨਾ ਕਿ ਕੌਣ - ਕੌਣ ਖਾਲੀ ਹੱਥ ਆਏ ਹਨ। ਬਹੁਤ ਕੁਝ ਲੈ ਆਉਣ ਵਾਲੇ ਅੱਜl ਹੈ ਨਹੀਂ ਅਤੇ ਗਰੀਬ ਬੜਾ ਉੱਚਾ ਮਰਤਬਾ ਪਾ ਰਹੇ ਹਨ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਗਿਆਨ ਤਲਵਾਰ ਵਿੱਚ ਯਾਦ ਦਾ ਜੌਹਰ ਭਰਨ ਦੇ ਲਈ ਕਰਮ ਕਰਦੇ ਅੰਤਰਮੁਖੀ ਬਣ ਅਭਿਆਸ ਕਰਨਾ ਹੈ ਕੀ ਮੈਂ ਆਤਮਾ ਹਾਂ। ਮੈਨੂੰ ਆਤਮਾ ਨੂੰ ਬਾਪ ਦਾ ਫਰਮਾਨ ਹੈ ਕੀ ਨਿਰੰਤਰ ਮੈਨੂੰ ਯਾਦ ਕਰੋ। ਇਕ ਬਾਪ ਨਾਲ ਸੱਚੀ ਪ੍ਰੀਤ ਰੱਖੋ। ਦੇਹ ਅਤੇ ਦੇਹ ਦੇ ਸੰਬੰਧੀਆਂ ਨਾਲੋਂ ਮਮਤਵ ਕੱਢ ਦੇਵੋ।

2. ਪ੍ਰਵਿਰਤੀ ਵਿੱਚ ਰਹਿੰਦੇ ਇਕ ਦੋ ਨੂੰ ਸਾਵਧਾਨ ਕਰ ਹੰਸ ਬਣ ਕੇ ਉੱਚਾ ਪਦ ਲੈਣਾ ਹੈ। ਕ੍ਰੋਧ ਦਾ ਅੰਸ਼ ਵੀ ਕੱਢ ਦੇਣਾ ਹੈ, ਆਪਣੀ ਸਿਵਲ ਬੁੱਧੀ ਬਨਉਣੀ ਹੈ।


ਵਰਦਾਨ:-
ਤੀਵਰ ਪੁਰਸ਼ਾਰਥ ਦੁਆਰਾ ਸਾਰੇ ਬੰਨਣਾ ਨੂੰ ਕ੍ਰਾਸ ( ਪਾਰ ) ਕਰ ਕੇ ਮਨੋਰੰਜਨ ਦਾ ਅਨੁਭਵ ਕਰਨ ਵਾਲੇ ਡਬਲ ਲਾਈਟ ਭਵ :

ਕਈ ਬੱਚੇ ਕਹਿੰਦੇ ਹਨ ਕੀ ਵੈਸੇ ਤਾਂ ਮੈਂ ਠੀਕ ਹਾਂ ਪਰ ਇਹ ਕਾਰਨ ਹੈ ਨਾ - ਸੰਸਕਾਰਾਂ ਦਾ, ਵਿਅਕਤੀਆਂ ਦਾ, ਵਾਯੂਮੰਡਲ ਦਾ ਬੰਧਨ ਹੈ..... ਪਰ ਕਾਰਨ ਕਿਵੇਂ ਦਾ ਵੀ ਹੋਵੇ, ਕਿਵੇਂ ਦਾ ਵੀ ਹੋ ਤੀਵਰ ਪੁਰਸ਼ਾਰਥੀ ਸਾਰੀਆਂ ਗੱਲਾਂ ਨੂੰ ਇਵੇਂ ਕ੍ਰਾਸ(ਪਾਰ) ਕਰਦੇ ਹਨ ਜਿਵੇਂ ਕੁਝ ਹੈ ਹੀ ਨਹੀਂ ਹੈ। ਉਹ ਸਦਾ ਮਨੋਰੰਜਨ ਦਾ ਅਨੁਭਵ ਕਰਦੇ ਹਨ। ਇਸ ਤਰ੍ਹਾਂ ਦੀ ਸਥਿਤੀ ਨੂੰ ਕਿਹਾ ਜਾਂਦਾ ਹੈ ਉੱਡਦੀ ਕਲਾ ਅਤੇ ਉੱਡਦੀ ਕਲਾ ਦੀ ਨਿਸ਼ਾਨੀ ਹੈ ਡਬਲ ਲਾਈਟ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਬੋਝ ਹਲਚਲ ਵਿੱਚ ਨਹੀਂ ਲਿਆ ਸਕਦਾ ਹੈ।

ਸਲੋਗਨ:-
ਹਰ ਗੁਣ ਅਤੇ ਗਿਆਨ ਦੀ ਗੱਲ ਨੂੰ ਆਪਣਾ ਨਿੱਜੀ ਸੰਸਕਾਰ ਬਣਾਓ।