11.02.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਨੂੰ ਅਪਾਰ ਖੁਸ਼ੀ ਹੋਣੀ ਚਾਹੀਦੀ ਕਿ ਅਸੀਂ ਹੁਣ ਪੁਰਾਣਾ ਕੱਪੜਾ ਛੱਡ ਘਰ ਜਾਵਾਂਗੇ ਫ਼ੇਰ ਨਵਾਂ ਕੱਪੜਾ ਨਵੀਂ ਦੁਨੀਆਂ ਵਿੱਚ ਲਵਾਂਗੇ"

ਪ੍ਰਸ਼ਨ:-
ਡਰਾਮਾ ਦਾ ਕਿਹੜਾ ਰਾਜ਼ ਅਤੀ ਸੂਖਸ਼ਮ ਸਮਝਣ ਦਾ ਹੈ?

ਉੱਤਰ:-
ਇਹ ਡਰਾਮਾ ਜੂੰ ਮਿਸਲ ਚਲਦਾ ਰਹਿੰਦਾ ਹੈ, ਟਿੱਕ - ਟਿੱਕ ਹੁੰਦੀ ਰਹਿੰਦੀ ਹੈ। ਜਿਸਦੀ ਜੋ ਐਕਟ ਚਲੀ ਉਹ ਫ਼ੇਰ ਹੂਬਹੂ 5 ਹਜ਼ਾਰ ਵਰ੍ਹੇ ਦੇ ਬਾਦ ਰਿਪੀਟ ਹੋਵੇਗੀ, ਇਹ ਰਾਜ਼ ਬਹੁਤ ਸੂਖਸ਼ਮ ਸਮਝਣ ਦਾ ਹੈ। ਜੋ ਬੱਚੇ ਇਸ ਰਾਜ਼ ਨੂੰ ਯਥਾਰਤ ( ਪੂਰੀ ਤਰ੍ਹਾਂ ) ਨਹੀਂ ਸਮਝਦੇ ਤਾਂ ਕਹਿ ਦਿੰਦੇ ਡਰਾਮਾ ਵਿੱਚ ਹੋਵੇਗਾ ਤਾਂ ਪੁਰਸ਼ਾਰਥ ਕਰ ਲਵਾਂਗੇ, ਉਹ ਉੱਚ ਪੱਦ ਨਹੀਂ ਪਾ ਸਕਦੇ।

ਓਮ ਸ਼ਾਂਤੀ
ਬੱਚਿਆਂ ਨੂੰ ਬਾਪ ਦੀ ਪਛਾਣ ਮਿਲੀ ਫੇਰ ਬਾਪ ਤੋਂ ਵਰਸਾ ਲੈਣਾ ਹੈ ਅਤੇ ਪਾਵਨ ਬਣਨਾ ਹੈ। ਕਹਿੰਦੇ ਵੀ ਹਨ - ਹੇ ਪਤਿਤ - ਪਾਵਨ ਆਕੇ ਸਾਨੂੰ ਪਾਵਨ ਬਣਾਓ ਕਿਉਂਕਿ ਸਮਝਦੇ ਹਨ ਅਸੀਂ ਪਤਿਤ ਬੁੱਧੀ ਹਾਂ। ਬੁੱਧੀ ਵੀ ਕਹਿੰਦੀ ਹੈ ਇਹ ਪਤਿਤ ਆਇਰਨ ਏਜਡ ਦੁਨੀਆਂ ਹੈ। ਨਵੀਂ ਦੁਨੀਆਂ ਨੂੰ ਸਤੋਪ੍ਰਧਾਨ, ਪੁਰਾਣੀ ਦੁਨੀਆਂ ਨੂੰ ਤਮੋਪ੍ਰਧਾਨ ਕਿਹਾ ਜਾਂਦਾ ਹੈ। ਤੁਸੀਂ ਬੱਚਿਆਂ ਨੂੰ ਹੁਣ ਬਾਪ ਮਿਲਿਆ ਹੈ, ਭਗਤਾਂ ਨੂੰ ਭਗਵਾਨ ਮਿਲਿਆ ਹੈ, ਕਹਿੰਦੇ ਵੀ ਹਨ ਭਗਤੀ ਦੇ ਬਾਦ ਭਗਵਾਨ ਆਕੇ ਭਗਤੀ ਦਾ ਫਲ ਦਿੰਦੇ ਹਨ ਕਿਉਂਕਿ ਮਿਹਨਤ ਕਰਦੇ ਹਨ ਤਾਂ ਫ਼ਲ ਵੀ ਮੰਗਦੇ ਹਨ। ਭਗਤ ਕੀ ਮਿਹਨਤ ਕਰਦੇ ਹਨ ਉਹ ਤਾਂ ਤੁਸੀਂ ਜਾਣਦੇ ਹੋ। ਤੁਸੀਂ ਅੱਧਾਕਲਪ ਭਗਤੀ ਮਾਰ੍ਗ ਵਿੱਚ ਧੱਕੇ ਖਾਕੇ ਥੱਕ ਗਏ ਹੋ। ਭਗਤੀ ਵਿੱਚ ਬਹੁਤ ਮਿਹਨਤ ਕੀਤੀ ਹੈ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਮਿਹਨਤ ਕੀਤੀ ਜਾਂਦੀ ਹੈ ਫ਼ਾਇਦੇ ਦੇ ਲਈ। ਸਮਝਦੇ ਹਨ ਭਗਵਾਨ ਆਕੇ ਭਗਤੀ ਦਾ ਫ਼ਲ ਦੇਣ, ਤਾਂ ਫ਼ਲ ਦੇਣ ਵਾਲਾ ਫ਼ੇਰ ਵੀ ਭਗਵਾਨ ਹੀ ਰਿਹਾ। ਭਗਤ ਭਗਵਾਨ ਨੂੰ ਯਾਦ ਕਰਦੇ ਹਨ ਕਿਉਂਕਿ ਭਗਤੀ ਵਿੱਚ ਦੁੱਖ ਹੈ, ਤਾਂ ਕਹਿੰਦੇ ਹਨ ਆਕੇ ਸਾਡੇ ਦੁੱਖ ਹਰੋ, ਪਾਵਨ ਬਣਾਓ।

ਕੋਈ ਵੀ ਜਾਣਦੇ ਨਹੀਂ ਹਨ ਕਿ ਹੁਣ ਰਾਵਣ ਰਾਜ ਹੈ। ਰਾਵਣ ਨੇ ਹੀ ਪਤਿਤ ਬਣਾਇਆ ਹੈ। ਕਹਿੰਦੇ ਵੀ ਹਨ ਰਾਮ ਰਾਜ਼ ਚਾਹੀਦਾ ਪਰ ਉਹ ਕਦੋ, ਕਿਵੇਂ ਹੋਣਾ ਹੈ - ਕਿਸੇ ਨੂੰ ਵੀ ਇਹ ਪਤਾ ਨਹੀਂ ਹੈ। ਆਤਮਾ ਅੰਦਰ ਸਮਝਦੀ ਹੈ ਕਿ ਹੁਣ ਰਾਵਣ ਰਾਜ ਹੈ। ਇਹ ਹੈ ਹੀ ਭਗਤੀ ਮਾਰ੍ਗ। ਭਗਤ ਬਹੁਤ ਨਾਚ - ਤਮਾਸ਼ਾ ਕਰਦੇ ਹਨ। ਖੁਸ਼ੀ ਵੀ ਹੁੰਦੀ ਹੈ, ਫ਼ੇਰ ਰੋਂਦੇ ਵੀ ਹਨ। ਭਗਵਾਨ ਦੇ ਪ੍ਰੇਮ ਵਿੱਚ ਅੱਥਰੂ ਆ ਜਾਂਦੇ ਹਨ ਪਰ ਭਗਵਾਨ ਨੂੰ ਜਾਣਦੇ ਨਹੀਂ। ਜਿਸਦੇ ਪ੍ਰੇਮ ਵਿੱਚ ਅੱਥਰੂ ਆਉਂਦੇ ਹਨ, ਉਨ੍ਹਾਂ ਨੂੰ ਜਾਣਨਾ ਚਾਹੀਦਾ ਨਾ। ਚਿੱਤਰਾਂ ਤੋਂ ਤਾਂ ਕੁਝ ਮਿਲ ਨਹੀਂ ਸਕਦਾ। ਹਾਂ, ਬਹੁਤ ਭਗਤੀ ਕਰਦੇ ਹਨ ਤਾਂ ਸ਼ਾਖਸ਼ਤਕਾਰ ਹੁੰਦਾ ਹੈ। ਬਸ ਉਹੀ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ। ਭਗਵਾਨ ਖ਼ੁਦ ਹੀ ਆਕੇ ਆਪਣਾ ਪਰਿਚੈ ਦਿੰਦੇ ਹਨ ਕਿ ਮੈਂ ਕੌਣ ਹਾਂ। ਮੈਂ ਜੋ ਹਾਂ, ਜਿਵੇਂ ਹਾਂ, ਦੁਨੀਆਂ ਵਿੱਚ ਕੋਈ ਨਹੀਂ ਜਾਣਦੇ। ਤੁਹਾਡੇ ਵਿੱਚ ਜੋ ਬਾਬਾ ਕਹਿੰਦੇ ਹਨ ਉਨ੍ਹਾਂ ਵਿੱਚ ਵੀ ਕੋਈ ਪੱਕੇ ਹਨ, ਕੋਈ ਕੱਚੇ ਹਨ। ਦੇਹ - ਅਭਿਮਾਨ ਟੁੱਟਣ ਵਿੱਚ ਵੀ ਮਿਹਨਤ ਲੱਗਦੀ ਹੈ। ਦੇਹੀ - ਅਭਿਮਾਨੀ ਬਣਨਾ ਪਵੇ। ਬਾਪ ਕਹਿੰਦੇ ਹਨ ਤੁਸੀਂ ਆਤਮਾ ਹੋ, ਤੁਸੀਂ 84 ਜਨਮ ਭੋਗ ਤਮੋਪ੍ਰਧਾਨ ਬਣੀ ਹੋ। ਹੁਣ ਆਤਮਾ ਨੂੰ ਤੀਸਰਾ ਨੇਤ੍ਰ ਮਿਲਿਆ ਹੈ। ਆਤਮਾ ਸਮਝ ਰਹੀ ਹੈ। ਤੁਸੀਂ ਬੱਚਿਆਂ ਨੂੰ ਸਾਰੇ ਸ੍ਰਿਸ਼ਟੀ ਚੱਕਰ ਦਾ ਨਾਲੇਜ਼ ਬਾਪ ਦਿੰਦੇ ਹਨ। ਬਾਪ ਨਾਲੇਜ਼ਫੁੱਲ ਹੈ ਤਾਂ ਬੱਚਿਆਂ ਨੂੰ ਵੀ ਨਾਲੇਜ਼ ਦਿੰਦੇ ਹਨ। ਕੋਈ ਪੁੱਛੇ ਸਿਰਫ਼ ਤੁਸੀਂ ਹੀ 84 ਜਨਮ ਲੈਂਦੇ ਹੋ? ਬੋਲੋ, ਹਾਂ ਮੈਂ ਕੋਈ 84, ਕੋਈ 82 ਜਨਮ ਲੈਂਦੇ ਹਨ। ਬਹੁਤ ਵਿੱਚ ਬਹੁਤ 84 ਜਨਮ ਹੀ ਲੈਂਦੇ ਹਨ। 84 ਜਨਮ ਉਨ੍ਹਾਂ ਦੇ ਹਨ ਜੋ ਸ਼ੁਰੂ ਵਿੱਚ ਆਉਂਦੇ ਹਨ। ਜੋ ਚੰਗੀ ਤਰ੍ਹਾਂ ਪੜ੍ਹਕੇ ਉੱਚ ਪੱਦ ਪਾਉਂਦੇ ਹਨ, ਉਹ ਜ਼ਲਦੀ ਆਉਣਗੇ। ਮਾਲਾ ਵਿੱਚ ਨਜ਼ਦੀਕ ਪਿਰੋਏ ਜਾਣਗੇ। ਜਿਵੇਂ ਨਵਾਂ ਘਰ ਬਣਦਾ ਰਹਿੰਦਾ ਹੈ ਤਾਂ ਦਿਲ ਵਿੱਚ ਆਉਂਦਾ ਜ਼ਲਦੀ ਬਣ ਜਾਵੇ ਤਾਂ ਅਸੀਂ ਜਾਕੇ ਬੈਠੀਏ। ਤੁਸੀਂ ਬੱਚਿਆਂ ਨੂੰ ਵੀ ਖੁਸ਼ੀ ਹੋਣੀ ਚਾਹੀਦੀ - ਹੁਣ ਸਾਨੂੰ ਇਹ ਪੁਰਾਣੇ ਕੱਪੜੇ ਛੱਡ ਨਵੇਂ ਲੈਣੇ ਹਨ। ਨਾਟਕ ਵਿੱਚ ਐਕਟਰਸ ਘੰਟਾ ਅੱਧਾ ਪਹਿਲੇ ਤੋਂ ਹੀ ਘੜੀ ਨੂੰ ਵੇਖਦੇ ਰਹਿੰਦੇ ਹਨ, ਟਾਈਮ ਪੂਰਾ ਹੋਵੇ ਤਾਂ ਘਰ ਜਾਈਏ। ਉਹ ਟਾਈਮ ਆ ਜਾਂਦਾ ਹੈ। ਤੁਸੀਂ ਬੱਚਿਆਂ ਦੇ ਲਈ ਬੇਹੱਦ ਦੀ ਘੜੀ ਹੈ। ਤੁਸੀਂ ਜਾਣਦੇ ਹੋ ਜਦੋ ਕਰਮਾਤੀਤ ਅਵਸਥਾ ਨੂੰ ਪਾਉਣਗੇ ਤਾਂ ਫ਼ੇਰ ਇੱਥੇ ਰਹਿਣਗੇ ਨਹੀਂ। ਕਰਮਾਤੀਤ ਬਣਨ ਲਈ ਵੀ ਯਾਦ ਵਿੱਚ ਰਹਿਣਾ ਪਵੇ, ਬੜੀ ਮਿਹਨਤ ਹੈ। ਨਵੀਂ ਦੁਨੀਆਂ ਵਿੱਚ ਤੁਸੀਂ ਜਾਂਦੇ ਹੋ ਫ਼ੇਰ ਇੱਕ - ਇੱਕ ਜਨਮ ਵਿੱਚ ਕਲਾਂ ਘੱਟ ਹੁੰਦੀ ਜਾਂਦੀ ਹੈ। ਨਵੇਂ ਮਕਾਨ ਵਿੱਚ 6 ਮਹੀਨੇ ਬੈਠੋ ਤਾਂ ਕੁਝ ਨਾ ਕੁਝ ਦਾਗ਼ ਆਦਿ ਹੋ ਜਾਂਦੇ ਹੈ ਨਾ। ਥੋੜਾ ਫ਼ਰਕ ਪੈ ਜਾਂਦਾ ਹੈ। ਤਾਂ ਉੱਥੇ ਨਵੀਂ ਦੁਨੀਆਂ ਵਿੱਚ ਵੀ ਕੋਈ ਤਾਂ ਪਹਿਲੇ ਆਉਣਗੇ, ਕੋਈ ਥੋੜਾ ਦੇਰੀ ਨਾਲ ਆਉਣਗੇ। ਪਹਿਲੇ ਜੋ ਆਉਣਗੇ ਉਨ੍ਹਾਂ ਨੂੰ ਕਹਾਂਗੇ ਸਤੋਪ੍ਰਧਾਨ ਫੇਰ ਹੌਲੀ - ਹੌਲੀ ਕਲਾ ਘੱਟ ਹੁੰਦੀ ਜਾਂਦੀ ਹੈ। ਇਹ ਡਰਾਮਾ ਦਾ ਚੱਕਰ ਵੀ ਜੂੰ ਮਿਸਲ ਚਲਦਾ ਰਹਿੰਦਾ ਹੈ। ਟਿੱਕ-ਟਿੱਕ ਹੁੰਦੀ ਰਹਿੰਦੀ ਹੈ। ਤੁਸੀਂ ਜਾਣਦੇ ਹੋ ਸਾਰੀ ਦੁਨੀਆਂ ਵਿੱਚ ਜਿਸਦੀ ਜੋ ਐਕਟ ਚਲਦੀ ਹੈ, ਇਹ ਚੱਕਰ ਫਿਰਦਾ ਰਹਿੰਦਾ ਹੈ ਇਹ ਬੜੀਆਂ ਸੂਖਸ਼ਮ ਗੱਲਾਂ ਹਨ ਸਮਝਣ ਦੀਆਂ। ਬਾਪ ਅਨੁਭਵ ਨਾਲ ਸੁਣਾਉਂਦੇ ਹਨ।

ਤੁਸੀਂ ਜਾਣਦੇ ਹੋ ਇਹ ਪੜ੍ਹਾਈ ਫ਼ੇਰ 5 ਹਜ਼ਾਰ ਵਰ੍ਹੇ ਬਾਦ ਰਿਪੀਟ ਹੋਵੇਗੀ। ਇਹ ਬਣਿਆ - ਬਣਾਇਆ ਖੇਡ ਹੈ। ਇਸ ਚੱਕਰ ਦਾ ਕਿਸੇ ਨੂੰ ਪਤਾ ਨਹੀਂ ਹੈ। ਇਸਦਾ ਐਕਟਰ, ਡਾਇਰੈਕਟਰ, ਮੁੱਖ ਐਕਟਰ ਕੌਣ ਹੈ - ਕੁਝ ਵੀ ਨਹੀਂ ਜਾਣਦੇ। ਹੁਣ ਤੁਸੀਂ ਬੱਚਿਆਂ ਨੂੰ ਪਤਾ ਹੈ - ਅਸੀਂ 84 ਜਨਮ ਭੋਗ ਹੁਣ ਵਾਪਿਸ ਜਾਂਦੇ ਹਾਂ। ਅਸੀਂ ਆਤਮਾ ਹਾਂ। ਦੇਹੀ - ਅਭਿਮਾਨੀ ਬਣੇ ਉਦੋਂ ਖੁਸ਼ੀ ਦਾ ਪਾਰਾ ਚੜੇ। ਉਹ ਹੈ ਹੱਦ ਦਾ ਨਾਟਕ, ਇਹ ਹੈ ਬੇਹੱਦ ਦਾ। ਬਾਬਾ ਸਾਨੂੰ ਆਤਮਾਵਾਂ ਨੂੰ ਪੜ੍ਹਾ ਰਹੇ ਹਨ, ਇਹ ਨਹੀਂ ਦੱਸਣਗੇ ਕਿ ਫਲਾਣੇ ਵਕ਼ਤ ਇਹ ਹੋਵੇਗਾ। ਬਾਬਾ ਤੋਂ ਕੋਈ ਵੀ ਗੱਲ ਪੁੱਛਦੇ ਹਨ ਤਾਂ ਕਹਿੰਦੇ ਹਨ ਡਰਾਮਾ ਵਿੱਚ ਜੋ ਕੁਝ ਦੱਸਣ ਦਾ ਹੈ ਉਹ ਦਸ ਦਿੰਦੇ ਹਾਂ, ਡਰਾਮਾ ਅਨੁਸਾਰ ਜੋ ਉੱਤਰ ਮਿਲਣਾ ਸੀ ਉਹ ਮਿਲ ਗਿਆ, ਬਸ ਉਸ ਤੇ ਚੱਲ ਪੈਣਾ ਹੈ। ਡਰਾਮਾ ਬਗ਼ੈਰ ਬਾਪ ਕੁਝ ਵੀ ਨਹੀਂ ਕਰ ਸਕਦੇ ਹਨ। ਕਈ ਬੱਚੇ ਕਹਿੰਦੇ ਹਨ ਡਰਾਮਾ ਵਿੱਚ ਹੋਵੇਗਾ ਤਾਂ ਪੁਰਸ਼ਾਰਥ ਕਰ ਲਵਾਂਗੇ, ਉਹ ਕਦੀ ਉੱਚ ਪੱਦ ਪਾ ਨਹੀਂ ਸਕਦੇ। ਬਾਪ ਕਹਿੰਦੇ ਹਨ ਪੁਰਸ਼ਾਰਥ ਤੁਹਾਨੂੰ ਕਰਨਾ ਹੈ। ਡਰਾਮਾ ਤੁਹਾਨੂੰ ਪੁਰਸ਼ਾਰਥ ਕਰਾਉਂਦਾ ਹੈ ਕਲਪ ਪਹਿਲੇ ਮੁਆਫਿਕ। ਕੋਈ ਡਰਾਮਾ ਤੇ ਠਹਿਰ ਜਾਂਦੇ ਹਨ ਕਿ ਜੋ ਡਰਾਮਾ ਵਿੱਚ ਹੋਵੇਗਾ, ਤਾਂ ਸਮਝਿਆ ਜਾਂਦਾ ਹੈ ਕਿ ਇਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ। ਹੁਣ ਤੁਹਾਨੂੰ ਸਮ੍ਰਿਤੀ ਆਈ ਹੈ - ਅਸੀਂ ਆਤਮਾ ਹਾਂ, ਅਸੀਂ ਇਹ ਪਾਰ੍ਟ ਵਜਾਉਣ ਆਏ ਹਾਂ। ਆਤਮਾ ਵੀ ਅਵਿਨਾਸ਼ੀ ਹੈ, ਪਾਰ੍ਟ ਵੀ ਅਵਿਨਾਸ਼ੀ ਹੈ। 84 ਜਨਮਾਂ ਦਾ ਪਾਰ੍ਟ ਆਤਮਾ ਵਿੱਚ ਨੂੰਧਿਆ ਹੋਇਆ ਹੈ ਫੇਰ ਉਹੀ ਪਾਰ੍ਟ ਵਜਾਉਂਣਗੇ। ਇਸਨੂੰ ਕਿਹਾ ਜਾਂਦਾ ਹੈ ਕੁਦਰਤ। ਕੁਦਰਤ ਦਾ ਹੋਰ ਕੀ ਵਿਸਤਾਰ ਕਰਣਗੇ। ਹੁਣ ਮੁੱਖ ਗੱਲ ਹੈ - ਪਾਵਨ ਜ਼ਰੂਰ ਬਣਨਾ ਹੈ। ਇਹੀ ਫ਼ਿਕਰਾਤ ਹੈ। ਕਰਮ ਕਰਦੇ ਹੋਏ ਬਾਪ ਦੀ ਯਾਦ ਵਿੱਚ ਰਹਿਣਾ ਹੈ। ਤੁਸੀਂ ਇੱਕ ਮਾਸ਼ੂਕ ਦੇ ਆਸ਼ਿਕ ਹੋ ਨਾ। ਇੱਕ ਮਾਸ਼ੂਕ ਨੂੰ ਸਭ ਆਸ਼ਿਕ ਯਾਦ ਕਰਦੇ ਹਨ। ਉਹ ਮਾਸ਼ੂਕ ਕਹਿੰਦੇ ਹਨ ਹੁਣ ਮੈਨੂੰ ਯਾਦ ਕਰੋ। ਮੈਂ ਤੁਹਾਨੂੰ ਪਾਵਨ ਬਣਾਉਣ ਆਇਆ ਹਾਂ। ਤੁਸੀਂ ਮੈਨੂੰ ਹੀ ਪਤਿਤ - ਪਾਵਨ ਕਹਿੰਦੇ ਹੋ ਫੇਰ ਮੈਨੂੰ ਭੁੱਲਕੇ ਗੰਗਾ ਨੂੰ ਕਿਓੰ ਪਤਿਤ ਪਾਵਨੀ ਕਹਿੰਦੇ ਹੋ? ਹੁਣ ਤੁਸੀਂ ਸਮਝਿਆ ਹੈ ਤਾਂ ਉਹ ਸਭ ਛੱਡ ਦਿੱਤਾ ਹੈ। ਤੁਸੀਂ ਸਮਝਦੇ ਹੋ ਬਾਪ ਹੀ ਪਤਿਤ - ਪਾਵਨ ਹੈ। ਹੁਣ ਪਤਿਤ - ਪਾਵਨ ਕ੍ਰਿਸ਼ਨ ਨੂੰ ਸਮਝ ਕਦੀ ਯਾਦ ਨਹੀਂ ਕਰਣਗੇ। ਪਰ ਭਗਵਾਨ ਕਿਵੇਂ ਆਉਂਦੇ ਹਨ - ਇਹ ਕੋਈ ਨਹੀਂ ਜਾਣਦੇ। ਕ੍ਰਿਸ਼ਨ ਦੀ ਆਤਮਾ ਜੋ ਸਤਿਯੁਗ ਵਿੱਚ ਸੀ ਉਹ ਅਨੇਕ ਰੂਪ ਧਾਰਨ ਕਰਦੇ - ਕਰਦੇ ਹੁਣ ਤਮੋਪ੍ਰਧਾਨ ਬਣੀ ਹੈ ਫ਼ੇਰ ਸਤੋਪ੍ਰਧਾਨ ਬਣਦੀ ਹੈ। ਸ਼ਾਸਤ੍ਰਾਂ ਵਿੱਚ ਇਹ ਭੁੱਲ ਕਰ ਦਿੱਤੀ ਹੈ। ਇਹ ਵੀ ਭੁੱਲ ਜਦੋ ਹੋਵੇ ਉਦੋਂ ਤਾਂ ਮੈਂ ਆਕੇ ਅਭੁੱਲ ਬਣਾਵਾਂ ਨਾ। ਇਹ ਭੁੱਲਾਂ ਵੀ ਡਰਾਮਾ ਵਿੱਚ ਹਨ, ਫ਼ੇਰ ਵੀ ਹੋਣਗੀਆਂ। ਹੁਣ ਤੁਹਾਨੂੰ ਸਮਝਾਇਆ ਹੈ, ਸ਼ਿਵ ਭਗਵਾਨੁਵਾਚ। ਭਗਵਾਨ ਕਹਿੰਦੇ ਵੀ ਸ਼ਿਵ ਨੂੰ ਹਨ। ਭਗਵਾਨ ਤਾਂ ਇੱਕ ਹੀ ਹੁੰਦਾ ਹੈ। ਸਭ ਭਗਤਾਂ ਨੂੰ ਫ਼ਲ ਦੇਣ ਵਾਲਾ ਇੱਕ ਭਗਵਾਨ। ਉਨ੍ਹਾਂ ਨੂੰ ਕੋਈ ਵੀ ਜਾਣ ਨਹੀਂ ਸਕਦੇ। ਆਤਮਾ ਕਹਿੰਦੀ ਹੈ ਓ ਗੌਡ ਫ਼ਾਦਰ। ਉਹ ਲੌਕਿਕ ਫ਼ਾਦਰ ਤਾਂ ਇੱਥੇ ਹੈ ਫ਼ੇਰ ਵੀ ਉਸ ਬਾਪ ਨੂੰ ਯਾਦ ਕਰਦੇ ਹਨ, ਤਾਂ ਆਤਮਾ ਦੇ ਦੋ ਫ਼ਾਦਰ ਹੋ ਜਾਂਦੇ ਹਨ। ਭਗਤੀ ਮਾਰ੍ਗ ਵਿੱਚ ਉਸ ਫ਼ਾਦਰ ਨੂੰ ਯਾਦ ਕਰਦੇ ਰਹਿੰਦੇ ਹਨ। ਆਤਮਾ ਤਾਂ ਹੈ ਹੀ। ਇੰਨੀ ਸਭ ਆਤਮਾਵਾਂ ਨੂੰ ਆਪਣਾ - ਆਪਣਾ ਪਾਰ੍ਟ ਮਿਲਿਆ ਹੋਇਆ ਹੈ। ਇੱਕ ਸ਼ਰੀਰ ਛੱਡ ਫ਼ੇਰ ਦੂਜਾ ਲੈ ਪਾਰ੍ਟ ਵਜਾਉਣਾ ਹੁੰਦਾ ਹੈ। ਇਹ ਸਭ ਗੱਲਾਂ ਬਾਪ ਹੀ ਸਮਝਾਉਂਦੇ ਹਨ। ਕਹਿੰਦੇ ਵੀ ਹਨ ਅਸੀਂ ਇੱਥੇ ਪਾਰ੍ਟ ਵਜਾਉਣ ਆਏ ਹਾਂ। ਇਹ ਇੱਕ ਮਾਂਡਵਾ ਹੈ। ਉਨ੍ਹਾਂ ਵਿੱਚ ਇਹ ਚੰਦ - ਸਿਤਾਰੇ ਆਦਿ ਸਭ ਬੱਤੀਆਂ ਹਨ। ਇਨ੍ਹਾਂ ਸੂਰਜ, ਚੰਦ, ਸਿਤਾਰਿਆਂ ਨੂੰ ਮਨੁੱਖ ਦੇਵਤਾ ਕਹਿ ਦਿੰਦੇ ਹਨ ਕਿਉਂਕਿ ਇਹ ਬਹੁਤ ਚੰਗਾ ਕੰਮ ਕਰਦੇ ਹਨ, ਰਿਮਝਿਮ ਕਰਦੇ ਹਨ, ਕਿਸੇ ਨੂੰ ਤਕਲੀਫ਼ ਨਹੀਂ ਦਿੰਦੇ ਹਨ, ਸਭਨੂੰ ਸੁੱਖ ਦਿੰਦੇ ਹਨ। ਬਹੁਤ ਕੰਮ ਕਰਦੇ ਹਨ ਇਸਲਈ ਇਨ੍ਹਾਂ ਨੂੰ ਦੇਵਤਾ ਕਹਿ ਦਿੰਦੇ। ਚੰਗਾ ਕੰਮ ਕਰਨ ਵਾਲੇ ਨੂੰ ਕਹਿੰਦੇ ਹੈ ਨਾ - ਇਹ ਤਾਂ ਜਿਵੇਂ ਦੇਵਤਾ ਹੈ। ਹੁਣ ਅਸਲ ਵਿੱਚ ਦੇਵਤਾ ਤਾਂ ਸਤਿਯੁਗ ਵਿੱਚ ਸੀ। ਸਭ ਸੁੱਖ ਦੇਣ ਵਾਲੇ ਸੀ। ਸਭਦੀ ਪ੍ਰੀਤ ਸੀ ਇਸਲਈ ਦੇਵਤਾਵਾਂ ਨਾਲ ਉਨ੍ਹਾਂ ਦੀ ਭੇਂਟ ਕੀਤੀ ਹੈ। ਦੇਵਤਾਵਾਂ ਦੇ ਗੁਣ ਵੀ ਗਾਏ ਜਾਂਦੇ ਹਨ। ਉਨ੍ਹਾਂ ਦੇ ਅੱਗੇ ਜਾਕੇ ਗਾਉਂਦੇ ਹਨ - ਅਸੀਂ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਾਹੀ, ਤੁਸੀਂ ਹੀ ਤਰਸ ਪਰੋਈ.ਤੁਹਾਨੂੰ ਤਾਂ ਤਰਸ ਪੈਂਦਾ ਹੋਵੇਗਾ। ਬਾਪ ਕਹਿੰਦੇ ਹਨ ਤਰਸ ਪੈਂਦਾ ਹੈ ਤਾਂ ਹੀ ਤਾਂ ਆਇਆ ਹਾਂ, ਤੁਹਾਨੂੰ ਗੁਣਵਾਨ ਬਣਾਉਣ। ਤੁਸੀਂ ਪੁੱਜਯ ਸੀ, ਹੁਣ ਪੁਜਾਰੀ ਬਣੇ ਹੋ ਫ਼ੇਰ ਪੁੱਜਯ ਬਣੋ। ਅਸੀਂ ਸੋ ਦਾ ਅਰ੍ਥ ਵੀ ਤੁਹਾਨੂੰ ਸਮਝਾਇਆ ਹੈ। ਮਨੁੱਖ ਤਾਂ ਕਹਿ ਦਿੰਦੇ - ਆਤਮਾ ਸੋ ਪ੍ਰਮਾਤਮਾ, ਪ੍ਰਮਾਤਮਾ ਸੋ ਆਤਮਾ। ਬਾਪ ਕਹਿੰਦੇ ਹਨ ਇਹ ਗ਼ਲਤ ਹੈ। ਤੁਸੀਂ ਆਤਮਾ ਨਿਰਾਕਾਰ ਸੀ ਫ਼ੇਰ ਉਹ ਦੇਵਤਾ, ਸ਼ਤ੍ਰੀਏ, ਵੈਸ਼ਯ, ਸ਼ੁਦ੍ਰ ਬਣੀ। ਹੁਣ ਉਹ ਬ੍ਰਾਹਮਣ ਵਰਣ ਵਿੱਚ ਆਈ ਹੈ। ਆਤਮਾ ਪਹਿਲੇ ਸਤੋਪ੍ਰਧਾਨ, ਸਤੋ, ਰਜ਼ੋ, ਤਮੋ ਵਿੱਚ ਆਉਂਦੀ ਹੈ। ਹੁਣ ਤੁਸੀਂ ਬੱਚੇ ਸਮਝਦੇ ਹੋ ਇਹ ਨਾਲੇਜ਼ ਬਾਬਾ ਕਲਪ - ਕਲਪ ਸੰਗਮਯੁਗ ਤੇ ਸਾਨੂੰ ਆਕੇ ਦਿੰਦੇ ਹਨ। ਬਰੋਬਰ ਭਾਰਤ ਸਵਰਗ ਸੀ, ਉੱਥੇ ਕਿੰਨੇ ਥੋੜ੍ਹੇ ਮਨੁੱਖ ਹੋਣਗੇ। ਹੁਣ ਕਲਯੁਗ ਹੈ। ਸਭ ਧਰਮ ਆ ਗਏ ਹਨ। ਸਤਿਯੁਗ ਵਿੱਚ ਥੋੜ੍ਹੇਹੀ ਕੋਈ ਧਰਮ ਸੀ। ਉੱਥੇ ਹੁੰਦਾ ਹੀ ਹੈ ਇੱਕ ਧਰਮ। ਬਾਕੀ ਸਭ ਆਤਮਾਵਾਂ ਚਲੀਆਂ ਜਾਂਦੀਆਂ ਹਨ। ਤੁਸੀਂ ਜਾਣਦੇ ਹੋ ਹੁਣ ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਸਾਹਮਣੇ ਖੜਾ ਹੈ। ਬਾਪ ਰਾਜਯੋਗ ਸਿਖਾ ਰਹੇ ਹਨ। ਕੋਈ ਵੀ ਆਏ, ਬੋਲੋ ਇਹ ਬੇਹੱਦ ਦੀ ਘੜੀ ਹੈ। ਬਾਪ ਨੇ ਦਿਵਯ ਦ੍ਰਿਸ਼ਟੀ ਦੇ ਇਹ ਘੜੀ ਬਣਵਾਈ ਹੈ। ਜਿਵੇਂ ਉਹ ਘੜੀ ਤੁਸੀਂ ਘੜੀ - ਘੜੀ ਵੇਖਦੇ ਹੋ, ਹੁਣ ਇਹ ਬੇਹੱਦ ਦੀ ਘੜੀ ਯਾਦ ਪੈਂਦੀ ਹੈ। ਬਾਪ ਬ੍ਰਹਮਾ ਦੁਆਰਾ ਇੱਕ ਧਰਮ ਦੀ ਸਥਾਪਨਾ, ਸ਼ੰਕਰ ਦੁਆਰਾ ਆਸੁਰੀ ਦੁਨੀਆਂ ਦਾ ਵਿਨਾਸ਼ ਕਰਾਉਂਦੇ ਹਨ। ਬੁੱਧੀ ਵੀ ਕਹਿੰਦੀ ਹੈ - ਚੱਕਰ ਫਿਰਣਾ ਜ਼ਰੂਰ ਹੈ। ਕਲਯੁਗ ਦੇ ਬਾਦ ਸਤਿਯੁਗ ਆਵੇਗਾ। ਹੁਣ ਮਨੁੱਖ ਵੀ ਬਹੁਤ ਹਨ, ਉਪਦ੍ਰਵ ਵੀ ਬਹੁਤ ਹੁੰਦੇ ਰਹਿੰਦੇ ਹਨ। ਮੂਸਲ ਵੀ ਉਹੀ ਹਨ। ਸ਼ਾਸਤ੍ਰਾਂ ਵਿੱਚ ਤਾਂ ਕਿੰਨੀਆਂ ਕਥਾਵਾਂ ਬਣਾ ਦਿੱਤੀਆਂ ਹਨ। ਬਾਪ ਆਕੇ ਵੇਦਾਂ - ਸ਼ਾਸਤ੍ਰਾਂ ਦਾ ਸਾਰ ਸਮਝਾਉਂਦੇ ਹਨ। ਮੁੱਖ ਧਰਮ ਵੀ 4 ਹਨ। ਇਹ ਬ੍ਰਾਹਮਣ ਧਰਮ ਹੈ ਪੰਜਵਾਂ। ਸਭ ਤੋਂ ਉੱਚ ਤੇ ਉੱਚ ਇਹ ਹੈ ਛੋਟਾ ਧਰਮ। ਯੱਗ ਦੀ ਸੰਭਾਲ ਕਰਨ ਵਾਲੇ ਬ੍ਰਾਹਮਣ ਹਨ। ਇਹ ਗਿਆਨ ਯੱਗ ਹੈ। ਉਪਦ੍ਰਵ ਨੂੰ ਮਿਟਾਉਣ ਦੇ ਲਈ ਯੱਗ ਰਚਦੇ ਹਨ, ਉਹ ਸਮਝਦੇ ਹਨ - ਇਹ ਲੜ੍ਹਾਈ ਆਦਿ ਨਾ ਲਗੇ। ਅਰੇ ਲੜ੍ਹਾਈ ਨਹੀਂ ਲਗੇਗੀ ਤਾਂ ਸਤਿਯੁਗ ਕਿਵੇਂ ਆਵੇਗਾ, ਇੰਨੇ ਸਭ ਮਨੁੱਖ ਕਿੱਥੇ ਜਾਣਗੇ! ਅਸੀਂ ਸਭ ਆਤਮਾਵਾਂ ਨੂੰ ਲੈ ਜਾਂਦੇ ਹਨ ਤਾਂ ਜ਼ਰੂਰ ਸ਼ਰੀਰ ਇੱਥੇ ਛੱਡਣਾ ਪਵੇ। ਤੁਸੀਂ ਪੁਕਾਰਦੇ ਵੀ ਹੋ - ਹੇ ਬਾਬਾ, ਆਕੇ ਸਾਨੂੰ ਪਤਿਤ ਤੋਂ ਪਾਵਨ ਬਣਾਓ।

ਬਾਪ ਕਹਿੰਦੇ ਹਨ ਸਾਨੂੰ ਜ਼ਰੂਰ ਪੁਰਾਣੀ ਦੁਨੀਆਂ ਦਾ ਵਿਨਾਸ਼ ਕਰਾਉਣਾ ਹੋਵੇਗਾ। ਪਾਵਨ ਦੁਨੀਆਂ ਹੈ ਹੀ ਸਤਿਯੁਗ, ਸਭਨੂੰ ਮੁਕਤੀਧਾਮ ਲੈ ਜਾਂਦਾ ਹਾਂ। ਸਭ ਕਾਲ ਨੂੰ ਤਾਂ ਬੁਲਾਉਂਦੇ ਹਨ ਨਾ। ਇਹ ਨਹੀਂ ਸਮਝਦੇ ਕਿ ਅਸੀਂ ਤਾਂ ਕਾਲਾਂ ਦੇ ਕਾਲ ਨੂੰ ਬੁਲਾਉਂਦੇ ਹਾਂ। ਬਾਪ ਕਹਿੰਦੇ ਹਨ ਇਹ ਵੀ ਡਰਾਮਾ ਵਿੱਚ ਨੂੰਧ ਹੈ। ਆਤਮਾਵਾਂ ਨੂੰ ਛੀ - ਛੀ ਦੁਨੀਆਂ ਤੋਂ ਕੱਢ ਸ਼ਾਂਤੀਧਾਮ ਲੈ ਜਾਂਦਾ ਹਾਂ। ਇਹ ਤਾਂ ਚੰਗੀ ਗੱਲ ਹੈ ਨਾ। ਤੁਹਾਨੂੰ ਮੁਕਤੀ ਵਿੱਚ ਜਾਕੇ ਫੇਰ ਜੀਵਨਮੁਕਤੀ ਵਿੱਚ ਆਉਣਾ ਹੈ ਫੇਰ ਜੀਵਨਬੰਧ ਵਿੱਚ। ਇੰਨੇ ਸਭ ਸਤਿਯੁਗ ਵਿੱਚ ਤਾਂ ਨਹੀਂ ਆਉਣਗੇ ਫ਼ੇਰ ਨੰਬਰਵਾਰ ਆਉਣਗੇ ਇਸਲਈ ਹੁਣ ਸ਼ਾਂਤੀਧਾਮ ਅਤੇ ਸੁੱਖਧਾਮ ਨੂੰ ਯਾਦ ਕਰੋ। ਪਿਛਾੜੀ ਵਿੱਚ ਜੋ ਆਉਂਦੇ ਹਨ, ਉਨ੍ਹਾਂ ਦਾ ਤਾਂ ਪਾਰ੍ਟ ਹੀ ਥੋੜ੍ਹਾ ਹੈ। ਪਹਿਲੇ ਜ਼ਰੂਰ ਉਹ ਸੁੱਖ ਪਾਉਣਗੇ। ਤੁਹਾਡਾ ਪਾਰ੍ਟ ਸਭਤੋਂ ਉੱਚ ਹੈ ਤੁਸੀਂ ਬਹੁਤ ਸੁੱਖ ਪਾਉਂਦੇ ਹੋ। ਧਰਮ ਸਥਾਪਕ ਤਾਂ ਸਿਰਫ਼ ਧਰਮ ਦੀ ਸਥਾਪਨਾ ਕਰਦੇ, ਕਿਸੀ ਨੂੰ ਲਿਬ੍ਰੇਟ ਨਹੀਂ ਕਰਦੇ। ਬਾਪ ਤਾਂ ਭਾਰਤ ਵਿੱਚ ਆਕੇ ਸਭਨੂੰ ਗਿਆਨ ਦਿੰਦੇ ਹਨ। ਉਹੀ ਸਭਦਾ ਪਤਿਤ - ਪਾਵਨ ਹੈ, ਸਭਨੂੰ ਲਿਬ੍ਰੇਟ ਕਰਦੇ ਹਨ। ਹੋਰ ਧਰਮ ਸਥਾਪਕ ਕੋਈ ਸਦਗਤੀ ਕਰਨ ਨਹੀਂ ਆਉਂਦੇ, ਉਹ ਆਉਂਦੇ ਹਨ ਧਰਮ ਸਥਾਪਨਾ ਕਰਨ। ਉਹ ਕੋਈ ਸ਼ਾਂਤੀਧਾਮ - ਸੁੱਖਧਾਮ ਵਿੱਚ ਨਹੀਂ ਲੈ ਜਾਂਦੇ, ਸਭਨੂੰ ਸ਼ਾਂਤੀਧਾਮ, ਸੁੱਖਧਾਮ ਵਿੱਚ ਬਾਪ ਹੀ ਲੈ ਜਾਂਦੇ ਹਨ। ਜੋ ਦੁੱਖ ਤੋਂ ਛੁੱਡਾਕੇ ਸੁੱਖ ਦਿੰਦੇ ਹਨ, ਉਨ੍ਹਾਂ ਦੇ ਹੀ ਤੀਰਥ ਹੁੰਦੇ ਹਨ। ਮਨੁੱਖ ਸਮਝਦੇ ਨਹੀਂ,ਅਸਲ ਵਿੱਚ ਸੱਚਾ ਤੀਰਥ ਤਾਂ ਇੱਕ ਬਾਬਾ ਦਾ ਹੀ ਹੈ। ਮਹਿਮਾ ਵੀ ਇੱਕ ਦੀ ਹੀ ਹੈ। ਸਭ ਉਨ੍ਹਾਂ ਨੂੰ ਪੁਕਾਰਦੇ ਹਨ - ਹੇ ਲਿਬ੍ਰੇਟਰ ਆਓ। ਭਾਰਤ ਹੀ ਸੱਚਾ ਤੀਰਥ ਹੈ, ਜਿੱਥੇ ਬਾਪ ਆਕੇ ਸਭਨੂੰ ਮੁਕਤੀ - ਜੀਵਨਮੁਕਤੀ ਦਿੰਦੇ ਹਨ। ਤਾਂ ਤੁਸੀ ਫ਼ੇਰ ਭਗਤੀ ਮਾਰ੍ਗ ਵਿੱਚ ਉਨ੍ਹਾਂ ਦੇ ਵੱਡੇ - ਵੱਡੇ ਮੰਦਿਰ ਬਣਾਉਂਦੇ ਹੋ। ਹੀਰੇ - ਜਵਾਹਰਾਤ ਦੇ ਮੰਦਿਰ ਬਣਾਉਂਦੇ ਹੋ। ਸੋਮਨਾਥ ਦਾ ਮੰਦਿਰ ਕਿੰਨਾ ਖ਼ੂਬਸੂਰਤ ਬਣਾਉਂਦੇ ਹਨ ਅਤੇ ਹੁਣ ਵੇਖੋ ਬਾਬਾ ਕਿੱਥੇ ਬੈਠੇ ਹਨ, ਪਤਿਤ ਸ਼ਰੀਰ ਵਿੱਚ, ਪਤਿਤ ਦੁਨੀਆਂ ਵਿੱਚ। ਤੁਸੀਂ ਹੀ ਪਛਾਣਦੇ ਹੋ। ਤੁਸੀਂ ਬਾਬਾ ਦੇ ਮਦਦਗਾਰ ਬਣਦੇ ਹੋ। ਹੋਰਾਂ ਨੂੰ ਰਸਤਾ ਦੱਸਣ ਵਿੱਚ ਜੋ ਮਦਦ ਕਰਣਗੇ ਉਨ੍ਹਾਂ ਨੂੰ ਉੱਚ ਪੱਦ ਮਿਲੇਗਾ। ਇਹ ਤਾਂ ਕ਼ਾਇਦਾ ਹੈ। ਬਾਪ ਕਹਿੰਦੇ ਹਨ ਮਿਹਨਤ ਕਰੋ। ਬਹੁਤਿਆਂ ਨੂੰ ਰਸਤਾ ਦੱਸੋ ਕਿ ਬਾਪ ਅਤੇ ਵਰਸੇ ਨੂੰ ਯਾਦ ਕਰੋ। 84 ਚੱਕਰ ਤਾਂ ਸਾਹਮਣੇ ਹੈ , ਇਹ ਹੈ ਜਿਵੇਂ ਅੰਨਿਆਂ ਦੇ ਅੱਗੇ ਆਇਨਾ। ਇਹ ਡਰਾਮਾ ਹੂਬਹੂ ਰਿਪੀਟ ਹੁੰਦਾ ਹੈ ਫ਼ੇਰ ਵੀ ਮੈਨੂੰ ਕੋਈ ਨਹੀਂ ਜਾਣੇਗਾ। ਇਵੇਂ ਨਹੀਂ ਕਿ ਮੇਰੇ ਮੰਦਿਰ ਲੁੱਟਦੇ ਹਨ ਤਾਂ ਮੈਂ ਕੁਝ ਕਰਾ। ਡਰਾਮਾ ਵਿੱਚ ਲੁੱਟਣ ਦਾ ਹੀ ਹੈ, ਫ਼ੇਰ ਵੀ ਲੁੱਟ ਲੈ ਜਾਣਗੇ। ਮੈਨੂੰ ਬੁਲਾਉਂਦੇ ਹੀ ਹਨ ਪਤਿਤ ਤੋਂ ਪਾਵਨ ਬਣਾਓ ਤਾਂ ਮੈਂ ਆਕੇ ਤੁਸੀਂ ਬੱਚਿਆਂ ਨੂੰ ਪੜ੍ਹਾਉਂਦਾ ਹਾਂ। ਡਰਾਮਾ ਵਿੱਚ ਵਿਨਾਸ਼ ਦੀ ਵੀ ਨੂੰਧ ਹੈ, ਸੋ ਫੇਰ ਵੀ ਹੋਵੇਗਾ। ਮੈਂ ਕੋਈ ਫੁੰਕ ਨਹੀਂ ਦਿੰਦਾ ਹਾਂ ਕਿ ਵਿਨਾਸ਼ ਹੋ ਜਾਵੇ। ਇਹ ਮੁਸਲ ਆਦਿ ਬਣੇ ਹਨ - ਇਹ ਵੀ ਡਰਾਮਾ ਵਿੱਚ ਨੂੰਧ ਹੈ। ਮੈਂ ਵੀ ਡਰਾਮਾ ਦੇ ਬੰਧਨ ਵਿੱਚ ਬੰਨਿਆ ਹੋਇਆ ਹਾਂ। ਮੇਰਾ ਪਾਰ੍ਟ ਸਭਤੋਂ ਵੱਡਾ ਹੈ - ਸ੍ਰਿਸ਼ਟੀ ਨੂੰ ਬਦਲਣਾ, ਪਤਿਤ ਨੂੰ ਪਾਵਨ ਬਣਾਉਣਾ। ਹੁਣ ਸਮਰਥ ਕੌਣ? ਮੈਂ ਜਾਂ ਡਰਾਮਾ? ਰਾਵਣ ਨੂੰ ਵੀ ਡਰਾਮਾ ਅਨੁਸਾਰ ਆਉਣਾ ਹੀ ਹੈ। ਜੋ ਨਾਲੇਜ਼ ਮੇਰੇ ਵਿੱਚ ਹੈ, ਉਹ ਆਕੇ ਦਿੰਦਾ ਹਾਂ। ਤੁਸੀਂ ਸ਼ਿਵਬਾਬਾ ਦੀ ਸੈਨਾ ਹੋ। ਰਾਵਣ ਤੇ ਜਿੱਤ ਪਾਉਂਦੇ ਹੋ। ਬਾਪ ਕਹਿੰਦੇ ਹਨ ਸੈਂਟਰਸ ਖੋਲ੍ਹਦੇ ਰਹੋ। ਮੈਂ ਆਉਂਦਾ ਹਾਂ ਪੜ੍ਹਾਉਣ। ਮੈਂ ਕੁਝ ਲੈਂਦਾ ਨਹੀਂ ਹਾਂ। ਪੈਸੇ ਜੋ ਕੁਝ ਹੈ ਉਹ ਇਸ ਵਿੱਚ ਸਫ਼ਲ ਕਰੋ। ਇਵੇਂ ਵੀ ਨਹੀਂ ਸਭ ਖ਼ਤਮ ਕਰ ਭੁੱਖ ਮਰੋ। ਭੁੱਖਾ ਤਾਂ ਕੋਈ ਮਰ ਨਹੀਂ ਸਕਦਾ। ਬਾਬਾ ਨੇ ਸਭ ਕੁਝ ਦਿੱਤਾ ਫ਼ੇਰ ਭੁੱਖੇ ਮਰਦੇ ਹਨ ਕੀ? ਤੁਸੀਂ ਭੁੱਖੇ ਮਰਦੇ ਹੋ ਕੀ? ਸ਼ਿਵਬਾਬਾ ਦਾ ਭੰਡਾਰਾ ਹੈ। ਅੱਜਕਲ ਤਾਂ ਦੁਨੀਆਂ ਵਿੱਚ ਵੇਖੋ ਕਿੰਨੇ ਮਨੁੱਖ ਭੁੱਖੇ ਮਰਦੇ ਰਹਿੰਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਤਾਂ ਬਾਪ ਤੋਂ ਪੂਰਾ ਵਰਸਾ ਲੈਣ ਦਾ ਪੁਰਸ਼ਾਰਥ ਕਰਨਾ ਹੈ। ਇਹ ਹੈ ਰੂਹਾਨੀ ਨੇਚਰ ਕਿਓਰ। ਬਿਲਕੁਲ ਸਿੰਪਲ ਗੱਲ ਸਿਰਫ਼ ਮੁੱਖ ਨਾਲ ਕਹਿੰਦੇ ਹਨ ਮਨਮਨਾਭਵ। ਆਤਮਾ ਨੂੰ ਕਿਓਰ ਕਰਦੇ ਹਨ ਇਸਲਈ ਬਾਪ ਨੂੰ ਅਵਿਨਾਸ਼ੀ ਸਰ੍ਜਨ ਵੀ ਕਹਿੰਦੇ ਹਨ। ਕਿਵੇਂ ਚੰਗਾ ਓਪਰੇਸ਼ਨ ਸਿਖਾਉਂਦੇ ਹਨ। ਮੈਨੂੰ ਯਾਦ ਕਰੋ ਤਾਂ ਤੁਹਾਡੇ ਸਭ ਦੁੱਖ ਦੂਰ ਹੋ ਜਾਣਗੇ। ਚੱਕਰਵਰਤੀ ਰਾਜਾ ਬਣ ਜਾਣਗੇ। ਇਨ੍ਹਾਂ ਕੰਡਿਆਂ ਦੇ ਜੰਗਲ ਵਿੱਚ ਰਹਿੰਦੇ ਹੋਏ ਸਮਝੋ ਕਿ ਅਸੀਂ ਫੂਲਾਂ ਦੇ ਬਗ਼ੀਚੇ ਵਿੱਚ ਜਾ ਰਹੇ ਹਾਂ। ਘਰ ਜਾ ਰਹੇ ਹਾਂ। ਇੱਕ - ਦੋ ਨੂੰ ਯਾਦ ਦਵਾਉਂਦੇ ਰਹੋ। ਅਲਾਹ ਨੂੰ ਯਾਦ ਕਰੋ ਤਾਂ ਬੇ ਬਾਦਸ਼ਾਹੀ ਮਿਲ ਜਾਵੇਗੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
 

ਧਾਰਨਾ ਲਈ ਮੁੱਖ ਸਾਰ:-
1. ਉੱਚ ਪੱਦ ਪਾਉਣ ਦੇ ਲਈ ਬਾਪ ਦਾ ਪੂਰਾ - ਪੂਰਾ ਮਦਦਗਾਰ ਬਣਨਾ ਹੈ। ਅੰਨਿਆਂ ਨੂੰ ਰਸਤਾ ਵਿਖਾਉਣਾ ਹੈ। ਬੇਹੱਦ ਦੀ ਘੜੀ ਨੂੰ ਸਦਾ ਯਾਦ ਰੱਖਣਾ ਹੈ।

2. ਯੱਗ ਦੀ ਸੰਭਾਲ ਕਰਨ ਦੇ ਲਈ ਸੱਚਾ - ਸੱਚਾ ਬ੍ਰਾਹਮਣ ਬਣਨਾ ਹੈ। ਪੈਸੇ ਆਦਿ ਜੋ ਹਨ ਉਨ੍ਹਾਂ ਨੂੰ ਸਫ਼ਲ ਕਰ ਬਾਪ ਤੋਂ ਪੂਰਾ - ਪੂਰਾ ਵਰਸਾ ਲੈਣਾ ਹੈ। ।

ਵਰਦਾਨ:-
ਸਵੈ - ਉਨਤੀ ਦੁਆਰਾ ਸੇਵਾ ਵਿੱਚ ਉਨਤੀ ਕਰਨ ਵਾਲੇ ਸੱਚੇ ਸੇਵਾਧਾਰੀ ਭਵ:

ਸਵੈ - ਉਨਤੀ ਸੇਵਾ ਦੀ ਉਨਤੀ ਦਾ ਵਿਸ਼ੇਸ਼ ਆਧਾਰ ਹੈ। ਸਵੈ - ਉਨਤੀ ਘੱਟ ਹੈ ਤਾਂ ਸੇਵਾ ਵੀ ਘੱਟ ਹੈ। ਸਿਰਫ਼ ਕਿਸੀ ਨੂੰ ਮੁੱਖ ਨਾਲ ਪਰਿਚੈ ਦੇਣਾ ਹੀ ਸੇਵਾ ਨਹੀਂ ਹੈ ਪਰ ਹਰ ਕਰਮ ਦੁਆਰਾ ਸ਼੍ਰੇਸ਼ਠ ਕਰਮ ਦੀ ਪ੍ਰੇਰਣਾ ਦੇਣਾ ਇਹ ਵੀ ਸੇਵਾ ਹੈ। ਜੋ ਮਨਸਾ - ਵਾਚਾ - ਕਰਮਣਾ ਸਦਾ ਸੇਵਾ ਵਿੱਚ ਤਿਆਰ ਰਹਿੰਦੇ ਹਨ ਉਨ੍ਹਾਂ ਨੂੰ ਸੇਵਾ ਦੁਆਰਾ ਸ਼੍ਰੇਸ਼ਠ ਭਾਗ ਦਾ ਅਨੁਭਵ ਹੁੰਦਾ ਹੈ। ਜਿਤਨੀ ਸੇਵਾ ਕਰਦੇ ਉਤਨਾ ਖੁਦ ਵੀ ਅੱਗੇ ਵੱਧਦੇ ਹਨ। ਆਪਣੇ ਸ਼੍ਰੇਸ਼ਠ ਕਰਮ ਦੁਆਰਾ ਸੇਵਾ ਕਰਨ ਵਾਲੇ ਸਦਾ ਪ੍ਰਤੱਖਫਲ ਪ੍ਰਾਪਤ ਕਰਦੇ ਰਹਿੰਦੇ ਹਨ।

ਸਲੋਗਨ:-
ਸਮੀਪ ਆਉਣ ਦੇ ਲਈ ਸੋਚਣਾ - ਬੋਲਣਾ ਅਤੇ ਕਰਨਾ ਸਮਾਨ ਬਣਾਓ।