11.02.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ:- ਪਰਾਨੇਸ਼੍ਵਰ ਬਾਪ ਆਇਆ ਹੈ ਤੁਸੀਂ ਬੱਚਿਆਂ ਨੂੰ ਪ੍ਰਾਣਦਾਨ ਦੇਣ, ਪ੍ਰਾਣਦਾਨ ਮਿਲਣਾ ਮਤਲਬ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ"

ਪ੍ਰਸ਼ਨ:-
ਡਰਾਮਾ ਦੇ ਹਰ ਰਾਜ਼ ਨੂੰ ਜਾਨਣ ਦੇ ਕਾਰਨ ਕਿਹੜਾ ਸੀਨ ਤੁਹਾਡੇ ਲਈ ਨਵਾਂ ਨਹੀਂ ਹੈ?

ਉੱਤਰ:-
ਇਸ ਸਮੇਂ ਜੋ ਸਾਰੀ ਦੁਨੀਆਂ ਵਿੱਚ ਹੰਗਾਮੇ ਹਨ, ਵਿਨਾਸ਼ ਕਾਲੇ ਵਪ੍ਰੀਤ ਬੁੱਧੀ ਬਣ ਆਪਣੇ ਹੀ ਕੁਲ ਦਾ ਖੂਨ ਕਰਨ ਲਈ ਕਈ ਸਾਧਨ ਬਣਾਉਂਦੇ ਜਾਂਦੇ ਹਨ। ਇਹ ਕੋਈ ਨਵੀਂ ਗੱਲ ਨਹੀਂ ਕਿਓਂਕਿ ਤੁਸੀਂ ਜਾਣਦੇ ਹੋ ਇਹ ਦੁਨੀਆਂ ਤਾਂ ਬਦਲਣੀ ਹੀ ਹੈ। ਮਹਾਭਾਰਤ ਲੜਾਈ ਦੇ ਬਾਦ ਹੀ ਸਾਡੀ ਨਵੀਂ ਦੁਨੀਆਂ ਆਵੇਗੀ।

ਗੀਤ:-
ਯਹ ਕੌਣ ਆਜ ਆਇਆ ..

ਓਮ ਸ਼ਾਂਤੀ
ਸਵੇਰੇ - ਸਵੇਰੇ ਇਹ ਕੌਣ ਆਕੇ ਮੁਰਲੀ ਵਜਾਉਂਦੇ ਹਨ? ਦੁਨੀਆਂ ਤਾਂ ਬਿਲਕੁਲ ਹੀ ਘੋਰ ਹਨ੍ਹੇਰੇ ਵਿੱਚ ਹੈ। ਤੁਸੀਂ ਹੁਣ ਮੁਰਲੀ ਸੁਣ ਰਹੇ ਹੋ ਗਿਆਨ ਸਾਗਰ, ਪਤਿਤ - ਪਾਵਨ ਪਰਾਨੇਸ਼੍ਵਰ ਬਾਪ ਤੋਂ। ਉਹ ਹੈ ਪ੍ਰਾਣ ਬਚਾਉਣ ਵਾਲਾ ਈਸ਼ਵਰ। ਕਹਿੰਦੇ ਹਨ ਨਾ - ਹੇ ਈਸ਼ਵਰ ਇਸ ਦੁੱਖ ਤੋਂ ਬਚਾਓ। ਉਹ ਹੱਦ ਦੀ ਮਦਦ ਮੰਗਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਮਿਲਦੀ ਹੈ ਬੇਹੱਦ ਦੀ ਮਦਦ ਕਿਓਂਕਿ ਬੇਹੱਦ ਦਾ ਬਾਪ ਹੈ ਨਾ। ਤੁਸੀਂ ਜਾਣਦੇ ਹੋ - ਆਤਮਾ ਵੀ ਗੁਪਤ ਹੈ। ਬੱਚਿਆਂ ਦਾ ਸ਼ਰੀਰ ਪ੍ਰਤੱਖ ਹੈ। ਤਾਂ ਬਾਪ ਦੀ ਸ਼੍ਰੀਮਤ ਹੈ ਬੱਚਿਆਂ ਪ੍ਰਤੀ। ਸਰਵ ਸ਼ਾਸਤਰਮਈ ਸ਼੍ਰੋਮਣੀ ਗੀਤਾ ਮਸ਼ਹੂਰ ਹੈ। ਸਿਰਫ ਉਸ ਵਿੱਚ ਨਾਮ ਪਾ ਦਿੱਤਾ ਹੈ ਸ਼੍ਰੀਕ੍ਰਿਸ਼ਨ ਦਾ। ਹੁਣ ਤੁਸੀਂ ਜਾਣਦੇ ਹੋ ਸ਼੍ਰੀਮਤ ਭਗਵਾਨੁਵਾਚ ਹੈ। ਇਹ ਵੀ ਸਮਝ ਗਏ ਹਨ ਕਿ ਭ੍ਰਿਸ਼ਟਾਚਾਰੀ ਨੂੰ ਸ਼੍ਰੇਸ਼ਠਾਚਾਰੀ ਬਣਾਉਣ ਵਾਲਾ ਇੱਕ ਹੀ ਬਾਪ ਹੈ। ਉਹ ਹੀ ਨਰ ਤੋਂ ਨਾਰਾਇਣ ਬਣਾਉਂਦੇ ਹਨ। ਕਥਾ ਵੀ ਹੈ ਸੱਤ ਨਰਾਇਣ ਬਨਾਉਣ ਦੀ। ਗਾਇਆ ਜਾਂਦਾ ਹੈ ਅਮਰਕਥਾ। ਅਮਰਪੁਰੀ ਦਾ ਮਾਲਿਕ ਬਨਾਉਣ ਅਤੇ ਨਰ ਤੋਂ ਨਰਾਇਣ ਬਨਾਉਣ ਦੀ ਗੱਲ ਇੱਕ ਹੀ ਹੈ। ਇਹ ਹੈ ਮ੍ਰਿਤੂਲੋਕ। ਭਾਰਤ ਹੀ ਅਮਰਪੁਰੀ ਸੀ। ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਇੱਥੇ ਹੀ ਅਮਰ ਬਾਬਾ ਨੇ ਪਾਰਵਤੀਆਂ ਨੂੰ ਸੁਣਾਇਆ ਹੈ। ਇੱਕ ਪਾਰਵਤੀ ਅਤੇ ਇੱਕ ਦਰੋਪਦੀ ਨਹੀਂ ਸੀ। ਇਹ ਤਾਂ ਬਹੁਤ ਬੱਚੇ ਸੁਣ ਰਹੇ ਹਨ। ਸ਼ਿਵਬਾਬਾ ਸੁਣਾਉਂਦੇ ਹਨ ਬ੍ਰਹਮਾ ਦਵਾਰਾ। ਬਾਪ ਕਹਿੰਦੇ ਹਨ ਮੈਂ ਬ੍ਰਹਮਾ ਦਵਾਰਾ ਮਿੱਠੇ - ਮਿੱਠੇ ਬੱਚਿਆਂ ਨੂੰ ਸਮਝਾਉਂਦਾ ਹਾਂ।

ਬਾਪ ਨੇ ਸਮਝਾਇਆ ਹੈ ਬੱਚਿਆਂ ਨੂੰ ਆਤਮ - ਅਭਿਮਾਨੀ ਜਰੂਰ ਬਣਨਾ ਹੈ। ਬਾਪ ਹੀ ਬਣਾ ਸਕਦੇ ਹਨ। ਦੁਨੀਆਂ ਵਿੱਚ ਇੱਕ ਵੀ ਮਨੁੱਖ ਮਾਤਰ ਨਹੀਂ ਜਿਸ ਨੂੰ ਆਤਮਾ ਦਾ ਗਿਆਨ ਹੋਵੇ। ਆਤਮਾ ਦਾ ਹੀ ਗਿਆਨ ਨਹੀਂ ਹੈ ਤਾਂ ਪਰਮਾਤਮਾ ਦਾ ਗਿਆਨ ਕਿਵੇਂ ਹੋ ਸਕਦਾ ਹੈ। ਕਹਿ ਦਿੰਦੇ ਹਨ ਅਸੀਂ ਆਤਮਾ ਸੋ ਪਰਮਾਤਮਾ। ਕਿੰਨੀ ਭਾਰੀ ਭੁੱਲ ਵਿੱਚ ਸਾਰੀ ਦੁਨੀਆਂ ਫਸੀ ਹੋਈ ਹੈ। ਬਿਲਕੁਲ ਹੀ ਪੱਥਰ ਬੁੱਧੀ ਹਨ। ਵਿਲਾਇਤ ਵਾਲੇ ਵੀ ਪੱਥਰਬੁੱਧੀ ਘੱਟ ਨਹੀਂ ਹਨ, ਇਹ ਬੁੱਧੀ ਵਿੱਚ ਨਹੀਂ ਆਉਂਦਾ ਹੈ ਕਿ ਅਸੀਂ ਇਹ ਜੋ ਬੰਬਸ ਆਦਿ ਬਣਾ ਰਹੇ ਹਾਂ, ਇਹ ਤਾਂ ਆਪਣਾ ਵੀ ਖੂਨ, ਸਾਰੀ ਦੁਨੀਆਂ ਦਾ ਵੀ ਖੂਨ ਕਰਨ ਦੇ ਲਈ ਬਣਾ ਰਹੇ ਹਾਂ। ਤਾਂ ਇਸ ਸਮੇਂ ਬੁੱਧੀ ਕੋਈ ਕੰਮ ਦੀ ਨਹੀਂ ਰਹੀ ਹੈ। ਆਪਣੇ ਹੀ ਵਿਨਾਸ਼ ਦੇ ਲਈ ਸਾਰੀ ਤਿਆਰੀ ਕਰ ਰਹੇ ਹਨ। ਤੁਸੀਂ ਬੱਚਿਆਂ ਦੇ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। ਜਾਣਦੇ ਹੋ ਡਰਾਮਾ ਅਨੁਸਾਰ ਉਨ੍ਹਾਂ ਦਾ ਵੀ ਪਾਰ੍ਟ ਹੈ। ਡਰਾਮਾ ਦੇ ਬੰਧਨ ਵਿੱਚ ਬੰਨੇ ਹੋਏ ਹਨ। ਪੱਥਰਬੁੱਧੀ ਨਾ ਹੋਣ ਤਾਂ ਅਜਿਹੇ ਕੰਮ ਕਰ ਸਕਦੇ ਹਨ ਕੀ? ਸਾਰੇ ਕੁਲ ਦਾ ਵਿਨਾਸ਼ ਕਰ ਰਹੇ ਹਨ। ਵੰਡਰ ਹੈ ਨਾ - ਕੀ ਕਰ ਰਹੇ ਹਨ। ਬੈਠੇ - ਬੈਠੇ ਅੱਜ ਠੀਕ ਚਲ ਰਿਹਾ ਹੈ, ਕਲ ਮਿਲਟਰੀ ਵਿਗੜੀ ਤਾਂ ਪ੍ਰੈਜ਼ੀਡੈਂਟ ਨੂੰ ਵੀ ਮਾਰ ਦਿੰਦੇ ਹਨ। ਇਵੇਂ - ਇਵੇਂ ਇਤਫ਼ਾਕ ਹੁੰਦੇ ਰਹਿੰਦੇ ਹਨ। ਕਿਸੇ ਨੂੰ ਵੀ ਸਹਿਣ ਨਹੀਂ ਕਰਦੇ ਹਨ। ਪਾਵਰਫੁੱਲ ਹੈ ਨਾ। ਅੱਜਕਲ ਦੀ ਦੁਨੀਆਂ ਵਿੱਚ ਹੰਗਾਮਾ ਬਹੁਤ ਹੈ, ਪੱਥਰਬੁੱਧੀ ਵੀ ਅਥਾਹ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਵਿਨਾਸ਼ ਕਾਲੇ ਜੋ ਬਾਪ ਤੋਂ ਵਪ੍ਰੀਤ ਬੁੱਧੀ ਹਨ, ਉਨ੍ਹਾਂ ਦੇ ਲਈ ਵਿਸ਼ੰਤੀ ਗਾਇਆ ਹੋਇਆ ਹੈ। ਹੁਣ ਇਸ ਦੁਨੀਆਂ ਨੂੰ ਬਦਲਣਾ ਹੈ। ਇਹ ਵੀ ਜਾਣਦੇ ਹੋ ਬਰੋਬਰ ਮਹਾਭਾਰਤ ਲੜਾਈ ਲੱਗੀ ਸੀ। ਬਾਪ ਨੇ ਰਾਜਯੋਗ ਸਿਖਾਇਆ ਸੀ। ਸ਼ਾਸਤਰਾਂ ਵਿੱਚ ਤਾਂ ਟੋਟਲ ਵਿਨਾਸ਼ ਵਿਖਾ ਦਿੱਤਾ ਹੈ। ਪਰ ਟੋਟਲ ਵਿਨਾਸ਼ ਤਾਂ ਹੁੰਦਾ ਨਹੀਂ ਹੈ ਫਿਰ ਤਾਂ ਪ੍ਰਲ੍ਯ ਹੋ ਜਾਵੇ। ਮਨੁੱਖ ਕੋਈ ਵੀ ਨਾ ਰਹਿਣ, ਸਿਰਫ 5 ਤਤ੍ਵ ਰਹਿ ਜਾਣ। ਇਵੇਂ ਤਾਂ ਹੋ ਨਹੀਂ ਸਕਦਾ। ਪ੍ਰਲਯ ਹੋ ਜਾਵੇ ਤਾਂ ਫਿਰ ਮਨੁੱਖ ਕਿਥੋਂ ਆਉਣ। ਵਿਖਾਉਂਦੇ ਹਨ ਸ਼੍ਰੀਕ੍ਰਿਸ਼ਨ ਅੰਗੂਠਾ ਚੂਸਦਾ ਹੋਇਆ ਪਿੱਪਲ ਦੇ ਪੱਤੇ ਤੇ ਸਾਗਰ ਵਿੱਚ ਆਇਆ। ਬਾਲਕ ਇਵੇਂ ਆ ਕਿਵੇਂ ਸਕਦਾ? ਸ਼ਾਸਤਰਾਂ ਵਿੱਚ ਇਵੇਂ - ਇਵੇਂ ਦੀਆਂ ਗੱਲਾਂ ਲਿੱਖ ਦਿੱਤੀਆਂ ਹਨ ਜੋ ਗੱਲ ਨਾ ਪੁੱਛੋ। ਹੁਣ ਤੁਸੀਂ ਕੁਮਾਰੀਆਂ ਦਵਾਰਾਂ ਇਨ੍ਹਾਂ ਵਿਦਵਾਨਾਂ, ਭੀਸ਼ਮ ਪਿਤਾਮਹ ਆਦਿ ਨੂੰ ਗਿਆਨ ਬਾਣ ਲਗਦੇ ਹਨ। ਉਹ ਵੀ ਅੱਗੇ ਚੱਲਕੇ ਆਉਣਗੇ। ਜਿੰਨਾ - ਜਿੰਨਾਂ ਤੁਸੀਂ ਸਰਵਿਸ ਤੇ ਜੋਰ ਭਰੋਗੇ, ਬਾਪ ਦਾ ਪਰਿਚੈ ਸਭਨੂੰ ਦਿੰਦੇ ਰਹੋਗੇ ਉਨ੍ਹਾਂ ਤੁਹਾਡਾ ਪ੍ਰਭਾਵ ਵਧੇਗਾ। ਹਾਂ ਵਿਘਨ ਵੀ ਪਵੇਗਾ। ਇਹ ਵੀ ਗਾਇਆ ਹੋਇਆ ਹੈ ਆਸੁਰੀ ਸੰਪਰਦਾਏ ਦੇ ਇਸ ਗਿਆਨ ਯਗ ਵਿੱਚ ਬਹੁਤ ਵਿਘਨ ਪੈਂਦੇ ਹਨ। ਵਿਚਾਰੇ ਪੱਥਰਬੁੱਧੀ ਮਨੁੱਖ ਕੁਝ ਨਹੀਂ ਜਾਣਦੇ ਕਿ ਇਹ ਕੀ ਹੈ? ਕਹਿੰਦੇ ਹਨ ਇਨ੍ਹਾਂ ਦਾ ਤਾਂ ਗਿਆਨ ਹੀ ਨਿਆਰਾ ਹੈ। ਇਹ ਵੀ ਤੁਸੀਂ ਸਮਝਦੇ ਹੋ ਨਵੀਂ ਦੁਨੀਆਂ ਦੇ ਲਈ ਨਵੀਂਆਂ ਗੱਲਾਂ ਹਨ। ਬਾਪ ਕਹਿੰਦੇ ਹਨ ਇਹ ਰਾਜਯੋਗ ਤੁਹਾਨੂੰ ਹੋਰ ਕੋਈ ਸਿਖਾ ਨਹੀਂ ਸਕਣਗੇ। ਗਿਆਨ ਅਤੇ ਯੋਗ ਬਾਪ ਹੀ ਸਿਖਾ ਰਹੇ ਹਨ। ਸਦਗਤੀ ਦਾਤਾ ਇੱਕ ਹੀ ਬਾਪ ਹੈ, ਉਹ ਹੀ ਪਤਿਤ - ਪਾਵਨ ਹੈ ਤਾਂ ਜਰੂਰ ਪਤਿਤਾਂ ਨੂੰ ਹੀ ਗਿਆਨ ਦੇਣਗੇ ਨਾ। ਤੁਸੀਂ ਬੱਚੇ ਸਮਝਦੇ ਹੋ - ਅਸੀਂ ਪਾਰਸਬੁੱਧੀ ਬਣ ਪਾਰਸਨਾਥ ਬਣਦੇ ਹਾਂ। ਮਨੁੱਖਾਂ ਨੇ ਮੰਦਿਰ ਕਿੰਨੇ ਢੇਰ ਬਣਾਏ ਹਨ। ਪਰ ਉਹ ਕੌਣ ਹੈ, ਕੀ ਕਰਕੇ ਗਏ ਹਨ, ਅਰਥ ਕੁਝ ਵੀ ਨਹੀਂ ਸਮਝਦੇ। ਪਾਰਸਨਾਥ ਦਾ ਵੀ ਮੰਦਿਰ ਹੈ, ਪਰ ਕਿਸੇ ਨੂੰ ਵੀ ਪਤਾ ਨਹੀਂ ਹੈ। ਭਾਰਤ ਪਾਰਸਪੁਰੀ ਸੀ, ਸੋਨੇ ਹੀਰੇ - ਜਵਾਹਰਾਤਾਂ ਦੇ ਮਹਿਲ ਸੀ। ਕਲ ਦੀ ਗੱਲ ਹੈ। ਉਹ ਤਾਂ ਲੱਖਾਂ ਵਰ੍ਹੇ ਕਹਿ ਦਿੰਦੇ ਹਨ ਸਿਰਫ ਇੱਕ ਸਤਿਯੁਗ ਨੂੰ। ਅਤੇ ਬਾਪ ਕਹਿੰਦੇ ਹਨ ਸਾਰਾ ਡਰਾਮਾ ਹੀ 5 ਹਜ਼ਾਰ ਵਰ੍ਹੇ ਦਾ ਹੈ ਇਸਲਈ ਕਿਹਾ ਜਾਂਦਾ ਹੈ - ਅੱਜ ਦਾ ਭਾਰਤ ਕੀ ਹੈ! ਕਲ ਦਾ ਭਾਰਤ ਕੀ ਸੀ! ਲੱਖਾਂ ਵਰ੍ਹੇ ਦੀ ਤਾਂ ਕਿਸੇ ਨੂੰ ਸਮ੍ਰਿਤੀ ਰਹਿ ਨਾ ਸਕੇ। ਤੁਸੀਂ ਬੱਚਿਆਂ ਨੂੰ ਹੁਣ ਸਮ੍ਰਿਤੀ ਮਿਲੀ ਹੈ। ਜਾਣਦੇ ਹੋ ਬਾਬਾ ਹਰ 5 ਹਜ਼ਾਰ ਵਰ੍ਹੇ ਬਾਦ ਆਕੇ ਸਾਨੂੰ ਸਮ੍ਰਿਤੀ ਦਿਲਾਉਂਦੇ ਹਨ। ਤੁਸੀਂ ਬੱਚੇ ਸ੍ਵਰਗ ਦੇ ਮਾਲਿਕ ਸੀ। 5 ਹਜ਼ਾਰ ਵਰ੍ਹੇ ਦੀ ਗੱਲ ਹੈ। ਕੋਈ ਤੋਂ ਵੀ ਪੁੱਛਿਆ ਜਾਵੇ, ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਕੱਦ ਸੀ? ਕਿੰਨੇ ਵਰ੍ਹੇ ਹੋਏ? ਤਾਂ ਲੱਖਾਂ ਵਰ੍ਹੇ ਕਹਿ ਦੇਣਗੇ। ਤੁਸੀਂ ਸਮਝਾ ਸਕਦੇ ਹੋ ਇਹ ਤਾਂ 5 ਹਜ਼ਾਰ ਵਰ੍ਹੇ ਦੀ ਗੱਲ ਹੈ। ਕਹਿੰਦੇ ਵੀ ਹਨ ਕ੍ਰਾਈਸਟ ਤੋਂ ਇੰਨਾ ਸਮੇਂ ਪਹਿਲੇ ਪੈਰਾਡਾਈਜ਼ ਸੀ। ਬਾਪ ਆਉਂਦੇ ਹੀ ਹਨ ਭਾਰਤ ਵਿੱਚ। ਇਹ ਵੀ ਬੱਚਿਆਂ ਨੂੰ ਸਮਝਾਇਆ ਹੈ - ਬਾਬਾ ਦੀ ਜਯੰਤੀ ਮਨਾਉਂਦੇ ਹਨ ਤਾਂ ਜਰੂਰ ਕੁਝ ਕਰਨ ਆਇਆ ਹੋਵੇਗਾ। ਪਤਿਤ - ਪਾਵਨ ਹੈ ਤਾਂ ਜਰੂਰ ਆਕੇ ਪਾਵਨ ਬਣਾਉਂਦਾ ਹੋਵੇਗਾ। ਗਿਆਨ ਸਾਗਰ ਹੈ ਤਾਂ ਜਰੂਰ ਗਿਆਨ ਦੇਣਗੇ ਨਾ। ਯੋਗ ਵਿੱਚ ਬੈਠੋ, ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ, ਇਹ ਗਿਆਨ ਹੋਇਆ ਨਾ। ਉਹ ਤਾਂ ਹੈ ਹਠਯੋਗੀ। ਲੱਤ ਤੇ ਲੱਤ ਚੜ੍ਹਾਕੇ ਬੈਠਦੇ ਹਨ। ਕੀ - ਕੀ ਕਰਦੇ ਹਨ। ਤੁਸੀਂ ਮਾਤਾਵਾਂ ਤਾਂ ਇਵੇਂ ਕਰ ਨਾ ਸਕੋ। ਬੈਠ ਵੀ ਨਾ ਸਕੋ। ਬਾਪ ਕਹਿੰਦੇ ਹਨ ਮਿੱਠੇ ਬੱਚੇ, ਇਹ ਕੁਝ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ। ਸਕੂਲ ਵਿੱਚ ਸਟੂਡੈਂਟ ਕਾਇਦੇਸਿਰ ਤਾਂ ਬੈਠਦੇ ਹਨ ਨਾ। ਬਾਪ ਤਾਂ ਉਹ ਵੀ ਨਹੀਂ ਕਹਿੰਦੇ ਹਨ। ਜਿਵੇਂ ਚਾਹੋ ਉਵੇਂ ਬੈਠੋ। ਬੈਠਕੇ ਥੱਕ ਜਾਓ ਤਾਂ ਅੱਛਾ ਸੌਂ ਜਾਓ। ਬਾਬਾ ਕਿਸੇ ਗੱਲ ਵਿੱਚ ਮਨਾ ਨਹੀਂ ਕਰਦੇ ਹਨ। ਇਹ ਤਾਂ ਬਿਲਕੁਲ ਸਹਿਜ ਸਮਝਣ ਦੀ ਗੱਲ ਹੈ, ਇਸ ਵਿੱਚ ਕੋਈ ਤਕਲੀਫ ਦੀ ਗੱਲ ਨਹੀਂ। ਭਾਵੇਂ ਕਿੰਨਾ ਵੀ ਬਿਮਾਰ ਹੋਵੇ। ਪਤਾ ਨਹੀਂ ਸੁਣਦੇ - ਸੁਣਦੇ ਸ਼ਿਵਬਾਬਾ ਦੀ ਯਾਦ ਵਿੱਚ ਰਹਿੰਦੇ - ਰਹਿੰਦੇ ਹੋਰ ਅਤੇ ਪ੍ਰਾਨ ਤਨ ਵਿਚੋਂ ਨਿਕਲ ਜਾਣ। ਗਾਇਆ ਜਾਂਦਾ ਹੈ ਨਾ - ਗੰਗਾ ਦਾ ਤਟ ਹੋਵੇ, ਗੰਗਾਜਲ ਮੁੱਖ ਵਿੱਚ ਹੋਵੇ ਉਦੋਂ ਪ੍ਰਾਣ ਤਨ ਤੋਂ ਨਿਕਲਣ। ਉਹ ਤਾਂ ਸਭ ਹੈ ਭਗਤੀ ਮਾਰਗ ਦੀਆਂ ਗੱਲਾਂ। ਅਸਲ ਵਿੱਚ ਹੈ ਇਹ ਗਿਆਨ ਅੰਮ੍ਰਿਤ ਦੀ ਗੱਲ ਹੈ। ਤੁਸੀਂ ਜਾਣਦੇ ਹੋ - ਸੱਚਮੁੱਚ ਇਵੇਂ ਹੀ ਪ੍ਰਾਣ ਨਿਕਲਦੇ ਹਨ। ਤੁਸੀਂ ਬੱਚੇ ਆਉਂਦੇ ਹੋ ਪਰਮਧਾਮ ਤੋਂ। ਸਾਨੂੰ ਛੱਡ ਕੇ ਜਾਂਦੇ ਹੋ। ਬਾਪ ਕਹਿੰਦੇ ਹਨ ਮੈਂ ਤਾਂ ਤੁਸੀਂ ਬੱਚਿਆਂ ਨੂੰ ਨਾਲ ਲੈ ਜਾਵਾਂਗੇ। ਮੈਂ ਆਇਆ ਹਾਂ ਤੁਸੀਂ ਬੱਚਿਆਂ ਨੂੰ ਘਰ ਲੈ ਜਾਣ ਦੇ ਲਈ। ਤੁਹਾਨੂੰ ਨਾ ਆਪਣੇ ਘਰ ਦਾ ਪਤਾ ਹੈ, ਨਾ ਆਤਮਾ ਦਾ ਪਤਾ ਹੈ। ਮਾਇਆ ਨੇ ਬਿਲਕੁਲ ਹੀ ਪੰਖ ਕੱਟ ਦਿੱਤੇ ਹਨ, ਇਸਲਈ ਆਤਮਾ ਉੱਡ ਨਹੀਂ ਸਕਦੀ ਕਿਓਂਕਿ ਤਮੋਪ੍ਰਧਾਨ ਹੈ। ਜੱਦ ਤਕ ਸਤੋਪ੍ਰਧਾਨ ਬਣੇ ਨਾ ਉਦੋਂ ਤੱਕ ਸ਼ਾਂਤੀਧਾਮ ਵਿੱਚ ਜਾ ਕਿਵੇਂ ਸਕਦੀ ਹੈ। ਇਹ ਵੀ ਜਾਣਦੇ ਹਨ - ਡਰਾਮਾ ਪਲਾਨ ਅਨੁਸਾਰ ਸਭ ਨੂੰ ਤਮੋਪ੍ਰਧਾਨ ਬਣਨਾ ਹੀ ਹੈ। ਇਸ ਸਮੇਂ ਸਾਰਾ ਝਾੜ ਬਿਲਕੁਲ ਤਮੋਪ੍ਰਧਾਨ ਜੜ - ਜੜ੍ਹੀਭੂਤ ਹੋ ਗਿਆ ਹੈ। ਬੱਚੇ ਜਾਣਦੇ ਹਨ ਸਭ ਆਤਮਾਵਾਂ ਤਮੋਪ੍ਰਧਾਨ ਹਨ। ਨਵੀਂ ਦੁਨੀਆਂ ਹੁੰਦੀ ਹੈ ਸਤੋਪ੍ਰਧਾਨ। ਇੱਥੇ ਕਿਸੇ ਦੀ ਸਤੋਪ੍ਰਧਾਨ ਅਵਸਥਾ ਹੋ ਨਾ ਸਕੇ। ਇੱਥੇ ਆਤਮਾ ਪਵਿੱਤਰ ਬਣ ਜਾਵੇ ਤਾਂ ਫਿਰ ਇੱਥੇ ਠਹਿਰੇ ਨਹੀਂ, ਇੱਕਦਮ ਭੱਜ ਜਾਵੇ। ਸਭ ਭਗਤੀ ਕਰਦੇ ਹੀ ਹਨ ਮੁਕਤੀ ਦੇ ਲਈ ਅਥਵਾ ਸ਼ਾਂਤੀਧਾਮ ਵਿੱਚ ਜਾਣ ਦੇ ਲਈ। ਪਰ ਕੋਈ ਵੀ ਵਾਪਿਸ ਜਾ ਨਹੀਂ ਸਕਦੇ। ਲਾਅ ਨਹੀਂ ਕਹਿੰਦਾ ਹੈ। ਬਾਪ ਇਹ ਸਭ ਰਾਜ਼ ਬੈਠ ਸਮਝਾਉਂਦੇ ਹਨ ਧਾਰਨ ਕਰਨ ਲਈ, ਫਿਰ ਵੀ ਮੁੱਖ ਗੱਲ ਹੈ ਬਾਪ ਨੂੰ ਯਾਦ ਕਰਨਾ, ਸਵਦਰਸ਼ਨ ਚੱਕ੍ਰਧਾਰੀ ਬਣਨਾ ਹੈ। ਬੀਜ ਨੂੰ ਯਾਦ ਕਰਨ ਨਾਲ ਸਾਰਾ ਝਾੜ ਬੁੱਧੀ ਵਿੱਚ ਆ ਜਾਵੇਗਾ। ਝਾੜ ਪਹਿਲੇ ਛੋਟਾ ਹੁੰਦਾ ਹੈ ਫਿਰ ਵੱਡਾ ਹੁੰਦਾ ਜਾਂਦਾ ਹੈ ਕਈ ਧਰਮ ਹਨ ਨਾ। ਤੁਸੀਂ ਇੱਕ ਸੈਕਿੰਡ ਵਿੱਚ ਜਾਣ ਲੈਂਦੇ ਹੋ। ਦੁਨੀਆਂ ਵਿੱਚ ਕਿਸੇ ਨੂੰ ਵੀ ਪਤਾ ਨਹੀਂ ਹੈ। ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਸਭ ਦਾ ਇੱਕ ਬਾਪ ਹੈ। ਬਾਪ ਕਦੀ ਸਰਵਵਿਆਪੀ ਥੋੜੀ ਹੋ ਸਕਦਾ ਹੈ। ਵੱਡੀ ਤੋਂ ਵੱਡੀ ਭੁੱਲ ਹੈ ਇਹ। ਤੁਸੀਂ ਸਮਝਾਉਂਦੇ ਵੀ ਹੋ ਮਨੁੱਖ ਨੂੰ ਕਦੀ ਭਗਵਾਨ ਨਹੀਂ ਕਿਹਾ ਜਾਂਦਾ ਹੈ। ਬਾਪ ਬੱਚਿਆਂ ਨੂੰ ਸਭ ਗੱਲਾਂ ਸਹਿਜ ਕਰਕੇ ਸਮਝਾਉਂਦੇ ਹਨ ਫਿਰ ਜਿਨ੍ਹਾਂ ਦੀ ਤਕਦੀਰ ਵਿੱਚ ਹੈ, ਨਿਸ਼ਚਾ ਹੈ ਤਾਂ ਉਹ ਜਰੂਰ ਬਾਪ ਤੋਂ ਵਰਸਾ ਲੈਣਗੇ। ਨਿਸ਼ਚਾ ਨਹੀਂ ਹੋਵੇਗਾ ਤਾਂ ਕਦੀ ਵੀ ਨਹੀਂ ਸਮਝਣਗੇ। ਤਕਦੀਰ ਹੀ ਨਹੀਂ ਤਾਂ ਫਿਰ ਤਦਬੀਰ ਵੀ ਕੀ ਕਰਨਗੇ। ਤਕਦੀਰ ਵਿੱਚ ਨਹੀਂ ਹੈ ਤਾਂ ਉਹ ਬੈਠਦੇ ਹੀ ਇਵੇਂ ਹਨ ਜੋ ਕੁਝ ਵੀ ਸਮਝਦੇ ਨਹੀਂ। ਇੰਨਾ ਵੀ ਨਿਸ਼ਚਾ ਨਹੀਂ ਕਿ ਬਾਪ ਆਏ ਹਨ ਬੇਹੱਦ ਦਾ ਵਰਸਾ ਦੇਣ। ਜਿਵੇਂ ਕੋਈ ਨਵਾਂ ਆਦਮੀ ਮੈਡੀਕਲ ਕਾਲੇਜ ਵਿੱਚ ਜਾਕੇ ਬੈਠੇ ਤਾਂ ਕੀ ਸਮਝਣਗੇ? ਕੁਝ ਵੀ ਨਹੀਂ। ਇੱਥੇ ਵੀ ਇਵੇਂ ਆਕੇ ਬੈਠਦੇ ਹਨ। ਇਸ ਅਵਿਨਾਸ਼ੀ ਗਿਆਨ ਦਾ ਵਿਨਾਸ਼ ਨਹੀਂ ਹੁੰਦਾ ਹੈ। ਇਹ ਵੀ ਬਾਪ ਨੇ ਸਮਝਾਇਆ ਹੈ - ਰਾਜਧਾਨੀ ਸਥਾਪਨ ਹੁੰਦੀ ਹੈ ਨਾ। ਤਾਂ ਨੌਕਰ ਚਾਕਰ ਪ੍ਰਜਾ, ਪ੍ਰਜਾ ਦੇ ਵੀ ਨੌਕਰ ਚਾਕਰ ਸਭ ਚਾਹੀਦੇ ਹਨ ਨਾ। ਤਾਂ ਅਜਿਹੇ ਵੀ ਆਉਂਦੇ ਹਨ। ਕਿਸੇ ਨੂੰ ਵੀ ਬਹੁਤ ਚੰਗੀ ਰੀਤੀ ਸਮਝ ਵਿੱਚ ਆ ਜਾਵੇਗਾ। ਓਪੀਨਿਅਨ ਵੀ ਲਿਖਦੇ ਹਨ। ਅੱਗੇ ਚਲ ਕੁਝ ਚੜ੍ਹਨ ਦੀ ਕੋਸ਼ਿਸ਼ ਕਰਨਗੇ। ਪਰ ਉਸ ਸਮੇਂ ਹੈ ਮੁਸ਼ਕਿਲ ਕਿਓਂਕਿ ਉਸ ਸਮੇਂ ਤਾਂ ਬਹੁਤ ਹੰਗਾਮਾ ਹੋਵੇਗਾ। ਦਿਨ - ਪ੍ਰਤੀਦਿਨ ਤੁਫ਼ਾਨ ਵਧਦੇ ਜਾਂਦੇ ਹਨ। ਇੰਨੇ ਸੈਂਟਰਜ਼ ਹਨ ਚੰਗੀ ਰੀਤੀ ਸਮਝਣਗੇ ਵੀ। ਇਹ ਵੀ ਲਿਖਿਆ ਹੋਇਆ ਹੈ - ਬ੍ਰਹਮਾ ਦਵਾਰਾ ਸਥਾਪਨਾ। ਵਿਨਾਸ਼ ਵੀ ਸਾਹਮਣੇ ਵੇਖਦੇ ਹਨ। ਵਿਨਾਸ਼ ਤਾਂ ਹੋਣਾ ਹੀ ਹੈ। ਗੌਰਮਿੰਟ ਕਹਿੰਦੀ ਹੈ ਜਨਮ ਘੱਟ ਹੋਵੇ, ਪਰ ਇਸ ਵਿੱਚ ਕਰ ਹੀ ਕੀ ਸਕਣਗੇ? ਝਾੜ ਦੀ ਵ੍ਰਿਧੀ ਤਾਂ ਹੋਣੀ ਹੈ। ਜੱਦ ਤੱਕ ਬਾਪ ਹੈ ਤੱਦ ਤੱਕ ਸਭ ਧਰਮਾਂ ਦੀ ਆਤਮਾਵਾਂ ਨੂੰ ਇੱਥੇ ਰਹਿਣਾ ਹੀ ਹੈ। ਜੱਦ ਜਾਣ ਦਾ ਸਮੇਂ ਹੋਵੇਗਾ ਤਦ ਆਤਮਾਵਾਂ ਦਾ ਆਉਣਾ ਬੰਦ ਹੋਵੇਗਾ। ਹੁਣ ਤਾਂ ਸਭ ਨੂੰ ਆਉਣਾ ਹੀ ਹੈ। ਪਰ ਇਹ ਗੱਲਾਂ ਕੋਈ ਸਮਝਦੇ ਨਹੀਂ ਹਨ। ਬਾਪੂ ਜੀ ਵੀ ਕਹਿੰਦੇ ਸੀ ਰਾਵਣ ਰਾਜ ਹੈ, ਸਾਨੂੰ ਰਾਮਰਾਜ ਚਾਹੀਦਾ ਹੈ। ਕਹਿੰਦੇ ਹਨ ਫਲਾਣਾ ਸ੍ਵਰਗਵਾਸੀ ਹੋਇਆ ਤਾਂ ਇਸ ਦਾ ਮਤਲਬ ਇਹ ਨਰਕ ਹੈ ਨਾ। ਮਨੁੱਖ ਇੰਨਾ ਵੀ ਸਮਝਦੇ ਨਹੀਂ। ਸ੍ਵਰਗਵਾਸੀ ਹੋਇਆ ਤਾਂ ਚੰਗਾ ਹੈ ਨਾ। ਜਰੂਰ ਨਰਕਵਾਸੀ ਸੀ। ਬਾਬਾ ਸਮਝਾਉਂਦੇ ਹਨ ਮਨੁੱਖਾਂ ਦੀ ਸੂਰਤ ਮਨੁੱਖ ਦੀ, ਸੀਰਤ ਬੰਦਰ ਦੀ ਹੈ। ਸਭ ਗਾਉਂਦੇ ਰਹਿੰਦੇ ਹਨ ਪਤਿਤ - ਪਾਵਨ ਸੀਤਾਰਾਮ। ਅਸੀਂ ਪਤਿਤ ਹਾਂ, ਪਾਵਨ ਬਣਾਉਣ ਵਾਲਾ ਹੈ ਬਾਪ। ਉਹ ਸਭ ਹੈ ਭਗਤੀ ਮਾਰਗ ਦੀ ਸੀਤਾਵਾਂ, ਬਾਪ ਹੈ ਰਾਮ। ਕਿਸੇ ਨੂੰ ਸਿੱਧਾ ਕਹੋ ਤਾਂ ਮੰਨਦੇ ਨਹੀਂ ਰਾਮ ਨੂੰ ਬੁਲਾਉਂਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਬਾਪ ਨੇ ਤੀਜਾ ਨੇਤਰ ਦਿੱਤਾ ਹੈ। ਤੁਸੀਂ ਜਿਵੇਂ ਵੱਖ ਦੁਨੀਆਂ ਦੇ ਹੋ ਗਏ ਹੋ। ਪੁਰਾਣੀ ਦੁਨੀਆਂ ਵਿੱਚ ਕੀ - ਕੀ ਕਰਦੇ ਰਹਿੰਦੇ ਹਨ। ਹੁਣ ਤੁਸੀਂ ਸਮਝਦੇ ਹੋ। ਤੁਸੀਂ ਬੱਚੇ ਬੇਸਮਝ ਤੋਂ ਸਮਝਦਾਰ ਬਣੇ ਹੋ। ਰਾਵਣ ਨੇ ਤੁਹਾਨੂੰ ਕਿੰਨਾ ਬੇਸਮਝ ਬਣਾ ਦਿੱਤਾ ਹੈ । ਬਾਪ ਸਮਝਾਉਂਦੇ ਹਨ ਇਸ ਸਮੇਂ ਸਾਰੇ ਮਨੁੱਖ ਤਮੋਪ੍ਰਧਾਨ ਬਣ ਗਏ ਹਨ, ਤਾਂ ਹੀ ਤੇ ਬਾਪ ਆਕੇ ਸਤੋਪ੍ਰਧਾਨ ਬਣਾਉਂਦੇ ਹਨ। ਬਾਪ ਕਹਿੰਦੇ ਹਨ ਭਾਵੇਂ ਤੁਸੀਂ ਬੱਚੇ ਆਪਣੀ ਸਰਵਿਸ ਵੀ ਕਰਦੇ ਰਹੋ ਸਿਰਫ ਇੱਕ ਗੱਲ ਯਾਦ ਰੱਖੋ - ਬਾਪ ਨੂੰ ਯਾਦ ਕਰੋ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦਾ ਰਸਤਾ ਹੋਰ ਕੋਈ ਦਸ ਨਹੀਂ ਸਕਦਾ। ਸਰਵ ਦਾ ਰੂਹਾਨੀ ਸਰਜਨ ਇੱਕ ਹੀ ਹੈ। ਉਹ ਹੀ ਆਕੇ ਆਤਮਾਵਾਂ ਨੂੰ ਇੰਜੈਕਸ਼ਨ ਲਗਾਉਂਦੇ ਹਨ ਕਿਓਂਕਿ ਆਤਮਾ ਹੀ ਤਮੋਪ੍ਰਧਾਨ ਬਣੀ ਹੈ। ਬਾਪ ਨੂੰ ਅਵਿਨਾਸ਼ੀ ਸਰਜਨ ਕਿਹਾ ਜਾਂਦਾ ਹੈ। ਹੁਣ ਆਤਮਾ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣੀ ਹੈ, ਇਨ੍ਹਾਂ ਨੂੰ ਇੰਜੈਕਸ਼ਨ ਚਾਹੀਦੇ ਹਨ। ਬਾਪ ਕਹਿੰਦੇ ਹਨ - ਬੱਚੇ ਆਪਣੇ ਨੂੰ ਆਤਮਾ ਨਿਸ਼ਚਾ ਕਰੋ ਅਤੇ ਆਪਣੇ ਬਾਪ ਨੂੰ ਯਾਦ ਕਰੋ। ਬੁੱਧੀਯੋਗ ਉੱਪਰ ਵਿੱਚ ਲਗਾਓ। ਜਿਉਂਦੇ ਜੀ ਫਾਂਸੀ ਤੇ ਲਟਕ ਜਾਓ ਮਤਲਬ ਬੁੱਧੀਯੋਗ ਸਵੀਟ ਹੋਮ ਵਿੱਚ ਲਗਾਓ। ਸਾਨੂੰ ਸਵੀਟ ਸਾਈਲੈਂਸ ਹੋਮ ਵਿੱਚ ਜਾਣਾ ਹੈ। ਨਿਰਵਾਣਧਾਮ ਨੂੰ ਸਵੀਟ ਹੋਮ ਕਿਹਾ ਜਾਂਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਹ ਪੁਰਾਣੀ ਦੁਨੀਆਂ ਵਿਨਾਸ਼ ਹੋਈ ਪਈ ਹੈ ਇਸਲਈ ਇਸ ਤੋਂ ਆਪਣੇ ਆਪ ਨੂੰ ਵੱਖ ਸਮਝਣਾ ਹੈ। ਝਾੜ ਦੀ ਵ੍ਰਿਧੀ ਦੇ ਨਾਲ - ਨਾਲ ਜੋ ਵਿਘਨਾਂ ਰੂਪੀ ਤੁਫ਼ਾਨ ਆਉਂਦੇ ਹਨ, ਉਨ੍ਹਾਂ ਤੋਂ ਡਰਨਾ ਨਹੀਂ ਹੈ, ਪਾਰ ਹੋਣਾ ਹੈ।

2. ਆਤਮਾ ਨੂੰ ਸਤੋਪ੍ਰਧਾਨ ਬਣਾਉਣ ਦੇ ਲਈ ਆਪਣੇ ਨੂੰ ਗਿਆਨ - ਯੋਗ ਦਾ ਇੰਜੈਕਸ਼ਨ ਦੇਣਾ ਹੈ। ਆਪਣਾ ਬੁੱਧੀਯੋਗ ਸਵੀਟ ਹੋਮ ਵਿੱਚ ਲਗਾਉਣਾ ਹੈ।

ਵਰਦਾਨ:-
ਆਪਣੇ ਭਾਗਿਆ ਅਤੇ ਭਾਗਿਆਵਿਧਾਤਾ ਦੀ ਸਮ੍ਰਿਤੀ ਦਵਾਰਾ ਸਰਵ ਉਲਝਣਾਂ ਤੋਂ ਮੁਕਤ ਰਹਿਣ ਵਾਲੇ ਮਾਸਟਰ ਰਚਤਾ ਭਵ:

ਹਮੇਸ਼ਾ ਵਾਹ ਮੇਰਾ ਭਾਗ ਅਤੇ ਵਾਹ ਭਾਗ ਵਿਧਾਤਾ! ਇਸ ਮਨ ਦੇ ਸੂਕ੍ਸ਼੍ਮ ਆਵਾਜ਼ ਨੂੰ ਸੁਣਦੇ ਰਹੋ ਅਤੇ ਖੁਸ਼ੀ ਵਿੱਚ ਨੱਚਦੇ ਰਹੋ। ਜਾਨਣਾ ਸੀ ਉਹ ਜਾਣ ਲਿਆ, ਪਾਉਣਾ ਸੀ ਉਹ ਪਾ ਲਿਆ - ਇਸੇ ਅਨੁਭਵ ਵਿੱਚ ਰਹੋ ਤਾਂ ਸਰਵ ਉਲਝਣਾਂ ਤੋਂ ਮੁਕਤ ਹੋ ਜਾਵੋਗੇ। ਹੁਣ ਉਲਝੀਆਂ ਹੋਈਆਂ ਆਤਮਾਵਾਂ ਨੂੰ ਕੱਢਣ ਦਾ ਸਮੇਂ ਹੈ ਇਸ ਲਈ ਮਾਸਟਰ ਸਰਵਸ਼ਕਤੀਮਾਨ ਹਾਂ, ਮਾਸਟਰ ਰਚਤਾ ਹਾਂ - ਇਸ ਸਮ੍ਰਿਤੀ ਨਾਲ ਬਚਪਨ ਦੀਆਂ ਛੋਟੀਆਂ - ਛੋਟੀਆਂ ਗੱਲਾਂ ਵਿੱਚ ਸਮੇਂ ਨਹੀਂ ਗਵਾਓ।

ਸਲੋਗਨ:-
ਕਮਲ ਆਸਨਧਾਰੀ ਹੀ ਮਾਇਆ ਦੀ ਆਕਰਸ਼ਣ ਤੋਂ ਨਿਆਰੇ, ਬਾਪ ਦੇ ਸਨੇਹ ਵਿੱਚ ਪਿਆਰੇ ਸ਼੍ਰੇਸ਼ਠ ਕਰਮਯੋਗੀ ਹਨ।