11.03.19        Punjabi Morning Murli        Om Shanti         BapDada         Madhuban


ਮਿੱਠੇਬੱਚੇ:-ਤੁਹਾਨੂੰਗੁਪਤਖੁਸ਼ੀਹੋਣੀਚਾਹੀਦੀਹੈਕਿਅਸੀਂਪਰਮਾਤਮਾਬਾਪਦੀਯੂਨੀਵਰਸਿਟੀਦੇਸਟੂਡੈਂਟਹਾਂ, ਭਵਿੱਖਨਵੀਂਦੁਨੀਆਂਦਾਵਰਸਾਪਾਉਣਦੇਲਈਪੜ੍ਹਰਹੇਹਾਂ

ਪ੍ਰਸ਼ਨ:-
ਕਿਹੜੀ ਯਾਦ ਵਿੱਚ ਸਦਾ ਰਹੋ ਤਾਂ ਦੈਵੀਗੁਣ ਧਾਰਨ ਹੁੰਦੇ ਰਹਿਣਗੇ?

ਉੱਤਰ:-
ਅਸੀਂ ਆਤਮਾ ਸ਼ਿਵਬਾਬਾ ਦੀ ਸੰਤਾਨ ਹਾਂ, ਬਾਬਾ ਸਾਨੂੰ ਕੰਡਿਆਂ ਤੋਂ ਫੁੱਲ ਬਨਾਉਣ ਆਏ ਹਨ - ਇਹ ਹੀ ਯਾਦ ਸਦਾ ਰਹੇ ਤਾਂ ਦੈਵੀਗੁਣ ਧਾਰਨ ਹੁੰਦੇ ਰਹਿਣਗੇ। ਪੜ੍ਹਾਈ ਅਤੇ ਯੋਗ ਤੇ ਪੂਰਾ ਧਿਆਨ ਰਹੇ, ਵਿਕਾਰਾਂ ਨਾਲ ਨਫ਼ਰਤ ਹੋਵੇ ਤਾਂ ਦੈਵੀਗੁਣ ਆਉਂਦੇ ਜਾਣਗੇ। ਜਿਸ ਸਮੇਂ ਕੋਈ ਵਿਕਾਰ ਵਾਰ ਕਰੇ ਤਾਂ ਸਮਝਣਾ ਚਾਹੀਦਾ ਹੈ - ਮੈਂ ਕੰਡਾ ਹਾਂ, ਮੈਂ ਤਾਂ ਫੁੱਲ ਬਣਨਾ ਹੈ।


ਓਮ ਸ਼ਾਂਤੀ
ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਅਸੀਂ ਰੂਹਾਨੀ ਯੂਨੀਵਰਸਿਟੀ ਵਿੱਚ ਬੈਠੇ ਹਾਂ। ਇਹ ਨਸ਼ਾ ਹੋਣਾ ਚਾਹੀਦਾ ਹੈ। ਆਰਡਨਰੀ ਰੀਤੀ(ਸਧਾਰਣਤਾ) ਸਕੂਲ ਵਿੱਚ ਜਿਵੇਂ ਬੈਠਦੇ ਹਾਂ, ਇਸ ਤਰ੍ਹਾਂ ਇੱਥੇ ਬੁੱਧੂ ਹੋਕੇ ਨਹੀਂ ਬੈਠਣਾ ਹੈ। ਬਹੁਤ ਬੱਚੇ ਜਿਵੇਂ ਬੁੱਧੂ ਹੋ ਕੇ ਬੈਠਦੇ ਹਨ। ਯਾਦ ਰਹਿਣਾ ਚਾਹੀਦਾ ਹੈ - ਇਹ ਉੱਚ ਤੋਂ ਉੱਚ ਪਰਮਪਿਤਾ ਪਰਮਾਤਮਾ ਦੀ ਯੂਨੀਵਰਸਿਟੀ ਹੈ। ਉਸਦੇ ਅਸੀਂ ਸਟੂਡੈਂਟ ਹਾਂ। ਤਾਂ ਤੁਹਾਡੇ ਵਿੱਚ ਕਿੰਨੀ ਫ਼ਲਕ ਹੋਣੀ ਚਾਹੀਦੀ ਹੈ। ਇਹ ਹੈ ਗੁਪਤ ਖੁਸ਼ੀ, ਗੁਪਤ ਗਿਆਨ। ਹਰ ਇੱਕ ਗੱਲ ਗੁਪਤ ਹੈ। ਕਈਆਂ ਨੂੰ ਇੱਥੇ ਬੈਠੇ ਵੀ ਬਾਹਰ ਦੇ ਗੰਦੇ ਖਿਆਲਾਤ ਆਉਂਦੇ ਰਹਿੰਦੇ ਹਨ। ਇੱਥੇ ਤੁਸੀਂ ਪੜ੍ਹਦੇ ਹੋ ਭਵਿੱਖ ਨਵੀ ਦੁਨੀਆਂ ਦਾ ਵਰਸਾ ਪਾਉਣ ਦੇ ਲਈ। ਤਾਂ ਤੁਹਾਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਦੈਵੀਗੁਣ ਵੀ ਹੋਣੇ ਚਾਹੀਦੇ ਹਨ। ਚਾਹੇ ਇੱਥੇ ਸਾਰੇ ਬ੍ਰਾਹਮਣ ਹੀ ਆਉਂਦੇ ਹਨ। ਉੱਥੇ ਦੀ ਕਿਚੜ ਪੱਟੀ ਤੋਂ ਨਿਕਲ ਕੇ ਤੁਸੀਂ ਇੱਥੇ ਆਉਂਦੇ ਹੋ। ਤਾਂ ਤੁਹਾਨੂੰ ਬੱਚਿਆਂ ਨੂੰ ਕਿੰਨੀ ਖ਼ੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਸਾਰੀ ਦੁਨੀਆਂ ਇਸ ਸਮੇਂ ਗੰਦ ਵਿੱਚ ਪਈ ਹੈ। ਕਿੱਥੇ ਕਲਯੁੱਗੀ ਗੰਦ, ਕਿੱਥੇ ਸੱਤਯੁਗੀ ਫੁਲਵਾੜੀ। ਕਲਯੁੱਗ ਵਿੱਚ ਇੱਕ - ਦੂਜੇ ਨੂੰ ਕੰਢੇ ਲਗਾਉਂਦੇ ਰਹਿੰਦੇ ਹਨ। ਤੁਸੀਂ ਤਾਂ ਹੁਣ ਫੁੱਲ ਬਣਨਾ ਹੈ। ਤਾਂ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ। ਅਸੀਂ ਹੁਣ ਫੁੱਲ ਬਣਦੇ ਹਾਂ। ਇਹ ਬਗੀਚਾ ਹੈ। ਬਾਪ ਨੂੰ ਬਾਗਵਾਨ ਕਿਹਾ ਜਾਂਦਾ ਹੈ। ਬਾਗਵਾਨ ਆਕੇ ਕੰਡਿਆਂ ਨੂੰ ਫੁੱਲ ਬਣਾਉਂਦੇ ਹਨ। ਇਹ ਤਾਂ ਬੱਚਿਆਂ ਨੂੰ ਸਮਝ ਹੋਣੀਂ ਚਾਹੀਦੀ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਫੁੱਲ ਬਣ ਰਹੇ ਹਾਂ। ਇੱਥੇ ਬਗੀਚਾ ਵੀ ਹੈ। ਮੁਰਲੀ ਸੁਣ ਕੇ ਫਿਰ ਬਗੀਚੇ ਵਿੱਚ ਜਾਕੇ ਫੁੱਲਾਂ ਨਾਲ ਆਪਣੀ ਭੇਂਟ ਕਰੋ। ਅਸੀਂ ਕਿਹੜਾ ਫੁੱਲ ਹਾਂ! ਅਸੀਂ ਕੰਡੇ ਤਾਂ ਨਹੀਂ ਹਾਂ? ਜਿਸ ਵਕਤ ਕ੍ਰੋਧ ਆਉਂਦਾ ਹੈ ਤਾਂ ਸਮਝਣਾ ਚਾਹੀਦਾ ਹੈ ਕਿ ਮੈਂ ਕੰਡਾ ਹਾਂ, ਮੇਰੇ ਵਿੱਚ ਭੂਤ ਹੈ। ਇੰਨੀ ਨਫ਼ਰਤ ਆਉਣੀ ਚਾਹੀਦੀ ਹੈ। ਕ੍ਰੋਧ ਤਾਂ ਸਭ ਵਿੱਚ ਆ ਜਾਂਦਾ ਹੈ। ਕਾਮ ਤਾਂ ਸਭ ਦੇ ਵਿੱਚ ਹੋ ਨਹੀਂ ਸਕਦਾ। ਉਹ ਤਾਂ ਲੁਕਾ ਕੇ ਕਰਦੇ ਹਨ। ਕ੍ਰੋਧ ਤਾਂ ਬਾਹਰ ਨਿਕਲ ਪੈਂਦਾ ਹੈ। ਕ੍ਰੋਧ ਕਰਦੇ ਹਨ ਤਾਂ ਉਸਦਾ ਅਸਰ ਵੀ ਥੋੜ੍ਹੇ ਦਿਨ ਚਲਦਾ ਹੈ। ਕ੍ਰੋਧ ਦਾ ਵੀ ਨਸ਼ਾ ਹੈ, ਲੋਭ ਦਾ ਵੀ ਨਸ਼ਾ ਹੈ।

ਆਪਣੇ ਤੋਂ ਆਪੇ ਹੀ ਨਫ਼ਰਤ ਆਉਣੀ ਚਾਹੀਦੀ ਹੈ। ਤੁਸੀਂ ਸਮਝਦੇ ਹੋ ਸਾਨੂੰ ਬਾਬਾ ਫੁੱਲ ਬਣਾਉਂਦੇ ਹਨ। ਕਾਮ ਅਤੇ ਕ੍ਰੋਧ ਬਹੁਤ ਗੰਦਾ ਹੈ। ਮਨੁੱਖ ਦੀ ਸਾਰੀ ਸ਼ੋਭਾ ਹੀ ਗਵਾ ਦਿੰਦੇ ਹਨ। ਇੱਥੇ ਸ਼ੋਭਾ ਦਿਖਾਓਗੇ ਤਾਂ ਉੱਥੇ ਵੀ ਸ਼ੋਭਾ ਪਾਵੋਗੇ। ਬਾਬਾ ਰੋਜ਼ ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਹਨ ਕਿ ਦੈਵੀਗੁਣ ਧਾਰਨ ਕਰੋ। ਸਵਰਗ ਵਿੱਚ ਚਲਣਾ ਹੈ ਨਾ। ਇਹ ਲਕਸ਼ਮੀ ਨਾਰਾਇਣ ਕਿੰਨੇ ਗੁਣਵਾਨ ਹਨ। ਮਹਿਮਾ ਵੀ ਇਨ੍ਹਾਂ ਦੇ ਅੱਗੇ ਜਾ ਕੇ ਗਾਉਂਦੇ ਹਨ - ਅਸੀਂ ਨੀਚ, ਪਾਪੀ, ਕਾਮੀ ਹਾਂ। ਤੁਸੀਂ ਸਰਵਗੁਣ ਸੰਪੰਨ ਹੋ। ਤੁਸੀਂ ਸਮਝਾਉਂਦੇ ਵੀ ਹੋ ਸਵਰਗ ਹੈ ਫੁੱਲਾਂ ਦਾ ਬਗੀਚਾ ਅਤੇ ਨਰਕ ਹੈ ਕੰਡਿਆਂ ਦਾ ਜੰਗਲ। ਸ਼ਿਵਬਾਬਾ ਸਵਰਗ ਸਥਾਪਨ ਕਰਦੇ, ਰਾਵਣ ਨਰਕ ਬਣਾਉਂਦਾ ਹੈ। ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਆਤਮਾ ਬਾਪ ਦੀ ਸੰਤਾਨ ਹਾਂ। ਸਾਡੇ ਵਿੱਚ ਗੰਦ ਕਿਥੋਂ ਆਇਆ? ਜੇਕਰ ਗੰਦ ਹੋਵੇਗਾ ਤਾਂ ਬਾਪ ਦਾ ਨਾਮ ਬਦਨਾਮ ਕਰਾਂਗੇ। ਕ੍ਰੋਧ ਕਰਾਂਗੇ ਤਾਂ ਮਤਲਬ ਬਾਪ ਦੀ ਨਿੰਦਾ ਕਰਾਵਾਂਗੇ। ਕ੍ਰੋਧ ਦਾ ਭੂਤ ਆਇਆ ਅਤੇ ਬਾਪ ਨੂੰ ਭੁੱਲੇ। ਬਾਪ ਦੀ ਯਾਦ ਹੋਵੇ ਤਾਂ ਕੋਈ ਵੀ ਭੂਤ ਆਵੇਗਾ ਹੀ ਨਹੀਂ। ਜੇਕਰ ਕਿਸੇ ਦੇ ਦਿਲ ਨੂੰ ਦੁੱਖ ਪਹੁੰਚਾਉਂਦੇ ਹੋ ਤਾਂ ਉਹ ਵੀ ਅਸਰ ਪੈ ਜਾਂਦਾ ਹੈ। ਇੱਕ ਵਾਰੀ ਕ੍ਰੋਧ ਕੀਤਾ ਤਾਂ 6 ਮਹੀਨੇ ਤੱਕ ਸਾਰਿਆਂ ਦੀ ਬੁੱਧੀ ਵਿੱਚ ਰਹਿੰਦਾ ਹੈ ਕਿ ਇਹ ਕ੍ਰੋਧੀ ਹੈ। ਫਿਰ ਦਿਲੋਂ ਉਤਰ ਜਾਂਦਾ ਹੈ। ਬਾਪਦਾਦਾ ਦੇ ਦਿਲ ਤੋਂ ਵੀ ਉਤਰ ਜਾਂਦਾ ਹੈ। ਇਹ ਦਾਦਾ ਵੀ ਵਿਸ਼ਵ ਦੇ ਮਾਲਕ ਬਣਦੇ ਹਨ, ਇਨ੍ਹਾ ਵਿੱਚ ਜ਼ਰੂਰ ਖੂਬੀਆਂ ਹੋਣਗੀਆਂ। ਪਰ ਕਿਸੇ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਤਦਵੀਰ ਕਰਦੇ ਨਹੀਂ। ਕਿੰਨੀ ਸਹਿਜ਼ ਤਦਵੀਰ ਹੈ। ਸਿਰਫ਼ ਬਾਪ ਨੂੰ ਯਾਦ ਕਰੋ ਤਾਂ ਆਤਮਾ ਸਵੱਛ ਬਣ ਜਾਵੇਗੀ। ਹੋਰ ਕੋਈ ਉਪਰਾਲਾ ਨਹੀਂ ਹੈ। ਇਸ ਸਮੇਂ ਰਾਜਰਿਸ਼ੀ ਤਾਂ ਕੋਈ ਹੈ ਨਹੀਂ, ਰਾਜਯੋਗ ਸਿਖਾਉਣ ਵਾਲਾ ਇਕ ਹੀ ਬਾਪ ਹੈ। ਮਨੁੱਖ, ਮਨੁੱਖ ਨੂੰ ਸੁਧਾਰ ਨਹੀਂ ਸਕਦੇ। ਬਾਪ ਆਕੇ ਸਭ ਨੂੰ ਸੁਧਾਰਦੇ ਹਨ। ਜੋ ਬਿਲਕੁਲ ਚੰਗੀ ਤਰ੍ਹਾਂ ਸੁਧਰ ਜਾਂਦੇ ਹਨ, ਉਹ ਸਤਯੁੱਗ ਵਿੱਚ ਪਹਿਲੇ-ਪਹਿਲੇ ਆਉਂਦੇ ਹਨ। ਤਾਂ ਜੇਕਰ ਕੋਈ ਵੀ ਗੰਦੀ ਆਦਤ ਹੈ ਛੱਡਣੀ ਚਾਹੀਦੀ ਹੈ। ਪੜ੍ਹਾਈ ਤੇ, ਯੋਗ ਤੇ ਪੂਰਾ-ਪੂਰਾ ਧਿਆਨ ਦੇਣਾ ਚਾਹੀਦਾ ਹੈ। ਇਹ ਵੀ ਜਾਣਦੇ ਹਨ ਸਾਰੇ ਤਾਂ ਇੱਕੋ ਜਿਹੇ ਉੱਚੇ ਨਹੀਂ ਬਣਨਗੇ। ਪਰ ਬਾਪ ਤਾਂ ਪੁਰਸ਼ਾਰਥ ਕਰਵਾਉਣਗੇ। ਜਿੰਨਾ ਹੋ ਸਕੇ ਪੁਰਸ਼ਾਰਥ ਕਰਕੇ ਉੱਚ ਪਦਵੀ ਪਾਵੋ। ਨਹੀਂ ਤਾਂ ਕਲਪ - ਕਲਪਾਂਤਰ ਨਹੀਂ ਪਾ ਸਕੋਗੇ। ਬਾਬਾ ਬਾਰ-ਬਾਰ ਸਮਝਾਉਂਦੇ ਰਹਿੰਦੇ ਹਨ ਕਿ ਬਾਪ ਨੂੰ ਯਾਦ ਕਰੋ ਤਾਂ ਕਿਚੜ੍ਹਾ ਨਿਕਲ ਜਾਵੇ। ਉਹ ਸਨਿਆਸੀ ਤਾਂ ਹਠਯੋਗ ਸਿਖਾਉਂਦੇ ਹਨ। ਇਵੇਂ ਨਹੀਂ ਸਮਝਣਾ ਕਿ ਹੱਠ ਯੋਗ ਨਾਲ ਤੰਦਰੁਸਤੀ ਚੰਗੀ ਹੁੰਦੀ ਹੈ, ਉਹ ਕਦੇ ਬੀਮਾਰ ਨਹੀਂ ਪੈਂਦੇ। ਨਹੀਂ, ਉਹ ਵੀ ਬੀਮਾਰ ਹੁੰਦੇ ਹਨ। ਭਾਰਤ ਵਿੱਚ ਜਦੋਂ ਲਕਸ਼ਮੀ ਨਾਰਾਇਣ ਦਾ ਰਾਜ ਸੀ ਤਾਂ ਸਭ ਦੀ ਉੱਮਰ ਵੱਡੀ ਹੁੰਦੀ ਸੀ, ਹੈਲਦੀ - ਵੈਲਦੀ ਸਨ। ਹੁਣ ਤਾਂ ਸਾਰੇ ਬਿਲਕੁਲ ਛੋਟੀ ਉੱਮਰ ਵਾਲੇ ਹਨ। ਭਾਰਤ ਨੂੰ ਇਵੇਂ ਦਾ ਕਿਸਨੇ ਬਣਾਇਆ? ਇਹ ਕੋਈ ਜਾਣਦੇ ਨਹੀਂ। ਬਿਲਕੁਲ ਘੋਰ ਹਨੇਰੇ ਵਿੱਚ ਹਨ। ਤੁਸੀਂ ਕਿੰਨਾ ਵੀ ਸਮਝਾਓ ਪਰ ਉਨ੍ਹਾਂ ਨੂੰ ਸਮਝਾਉਣਾ ਬੜਾ ਔਖਾ ਹੈ। ਫ਼ਿਰ ਵੀ ਗ਼ਰੀਬ ਸਧਾਰਨ ਹੀ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਕੀ ਇੱਥੇ ਕੋਈ ਲੱਖਪਤੀ ਹੈ ? ਅੱਜ ਕਲ ਲੱਖ ਵੀ ਕੋਈ ਵੱਡੀ ਗੱਲ ਨਹੀਂ ਹੈ। ਅੱਜਕਲ ਲੱਖਪਤੀ ਤਾਂ ਬਹੁਤ ਹਨ। ਉਨ੍ਹਾਂ ਨੂੰ ਵੀ ਬਾਬਾ ਸਧਾਰਨ ਹੀ ਕਹਿੰਦੇ ਹਨ। ਹੁਣ ਤਾਂ ਕਰੋੜਪਤੀ ਦੀ ਗੱਲ ਹੈ। ਵਿਆਹਵਾਂ ਤੇ ਵੀ ਕਿੰਨਾ ਖਰਚਾ ਕਰਦੇ ਹਨ। ਤੁਸੀਂ ਬੱਚਿਆਂ ਨੇ ਬੜਾ ਯੁਕਤੀ ਨਾਲ ਸਮਝਾਉਣਾ ਹੈ। ਜੋ ਕਿਸੇ ਨੂੰ ਤੀਰ ਲੱਗ ਜਾਵੇ। ਵੱਡੇ-ਵੱਡੇ ਆਦਮੀ ਕੋਈ ਐਮ. ਪੀ ਆਦਿ ਆਉਂਦੇ ਹਨ ਤਾਂ ਬਹੁਤ ਖੁਸ਼ ਹੁੰਦੇ ਹਨ। ਪਰ ਇੱਕ ਵਿੱਚ ਵੀ ਤਾਕਤ ਨਹੀਂ ਜੋ ਆਵਾਜ਼ ਕਰ ਸਕੇ।ਜੋ ਤੁਸੀਂ ਸਮਝਾਉਂਦੇ ਹੋ ਪੂਰਾ ਚੰਗੀ ਤਰ੍ਹਾਂ ਸਮਝ ਕੇ ਨਹੀਂ ਜਾਂਦੇ ਹਨ। ਉੱਚ ਤੋਂ ਉੱਚ ਭਗਵਾਨ, ਉੱਚ ਤੋਂ ਉੱਚ ਇਹ ਵਰਸਾ। ਲਕਸ਼ਮੀ ਨਰਾਇਣ ਨੂੰ ਕਿਸਨੇ ਇਹ ਸਵਰਗ ਦਾ ਵਰਸਾ ਦਿੱਤਾ? ਇਹ ਕਿੱਥੋਂ ਦੇ ਰਹਿਣ ਵਾਲੇ ਹਨ? ਇਹ ਬਹੁਤਿਆਂ ਨੂੰ ਪਤਾ ਨਹੀਂ ਚਲਦਾ ਹੈ। ਪ੍ਰਦਰਸ਼ਨੀ ਵਿੱਚ ਆਉਂਦੇ ਬਹੁਤ ਹਨ ਸਮਝਣ ਦੇ ਲਈ। ਸੇਵਾ ਦਾ ਮੌਕਾ ਵਧੀਆ ਹੈ ਪਰ ਯੋਗ ਹੈ ਨਹੀਂ। ਬਾਪ ਨੂੰ ਯਾਦ ਕਰਨ ਤਾਂ ਪ੍ਰਫੁਲਤਾ(ਖੁਸ਼ੀ) ਵੀ ਆਵੇ। ਅਸੀਂ ਕਿਸ ਦੀ ਔਲਾਦ ਹਾਂ। ਕਿੰਨੇ ਬੱਚੇ ਕਾਇਦੇ ਸਿਰ ਪੜ੍ਹਦੇ ਨਹੀਂ ਹਨ। ਬਾਪ ਨਾਲ ਯੋਗ ਹੈ ਨਹੀਂ। ਸੰਪੂਰਨ ਤਾਂ ਕੋਈ ਬਣਿਆ ਨਹੀਂ ਹੈ। ਨੰਬਰਵਾਰ ਹਨ। ਬੱਚਿਆਂ ਨੇ ਇਕਾਂਤ ਵਿੱਚ ਬੈਠ ਬਾਪ ਨੂੰ ਯਾਦ ਕਰਨਾ ਹੈ। ਇਸ ਤਰ੍ਹਾਂ ਬਾਪ ਤੋਂ ਅਸੀਂ ਸਵਰਗ ਦਾ ਵਰਸਾ ਪਾਉਂਦੇ ਹਾਂ। ਇਸ ਦੁਨੀਆਂ ਵਿੱਚ ਅਸੀਂ ਹੀ ਸਭ ਤੋਂ ਪਤਿਤ ਬਣੇ ਹਾਂ, ਫਿਰ ਅਸੀਂ ਹੀ ਪਾਵਨ ਬਣਨਾ ਹੈ। ਇਹ ਚੰਗੀ ਤਰ੍ਹਾਂ ਯਾਦ ਕਰਨਾ ਹੈ। ਬਾਪ ਹਰ ਤਰ੍ਹਾਂ ਦੀ ਸਲਾਹ ਤਾਂ ਦਿੰਦੇ ਹਨ - ਇਵੇਂ-ਇਵੇਂ ਕਰੋ। ਜਿਵੇਂ ਰਾਣੀ ਵਿਕਟੋਰੀਆ ਦਾ ਵਜ਼ੀਰ ਗਰੀਬ ਸੀ, ਸੜਕ ਦੀ ਲਾਈਟ ਤੇ ਪੜ੍ਹ-ਪੜ੍ਹ ਕੇ ਉੱਚ ਪਦ ਪਾ ਲਿਆ। ਸ਼ੌਂਕ ਸੀ। ਇਹ ਵੀ ਗਰੀਬਾਂ ਦੇ ਲਈ ਹੈ। ਬਾਪ ਹਨ ਗ਼ਰੀਬ ਨਿਵਾਜ।ਕੀ ਸ਼ਾਹੂਕਾਰ ਭਗਵਾਨ ਨੂੰ ਯਾਦ ਕਰ ਸਕਣਗੇ? ਕਹਿਣਗੇ ਸਾਡੇ ਲਈ ਤਾਂ ਸਵਰਗ ਇੱਥੇ ਹੀ ਹੈ। ਅਰੇ, ਬਾਬਾ ਨੇ ਸਵਰਗ ਦੀ ਸਥਾਪਨਾ ਤਾਂ ਕੀਤੀ ਨਹੀਂ ਹੈ। ਹੁਣ ਕਰ ਰਹੇ ਹਨ। ਬਾਪ ਨੂੰ ਯਾਦ ਕਰੋ।ਪਾਵਨ ਤਾਂ ਜ਼ਰੂਰ ਬਣਨਾ ਹੈ। ਬੱਚਿਆਂ ਨੇ ਯੁਕਤੀ ਰਚਨੀ ਹੈ ਕਿਵ਼ੇਂ ਕਿਸੇ ਨੂੰ ਸਮਝਾਈਏ ਕਿ ਭਾਰਤ ਦਾ ਪ੍ਰਾਚੀਨ ਯੋਗ ਸਿਵਾਏ ਪਰਮਪਿਤਾ ਪਰਮਾਤਮਾ ਦੇ ਕੋਈ ਸਿਖਾ ਨਹੀਂ ਸਕਦੇ। ਹਠਯੋਗ ਹੈ ਨਵਿਰਤੀ ਮਾਰਗ ਵਾਲਿਆਂ ਦੇ ਲਈ। ਬਾਪ ਸਮਝਾਉਂਦੇ ਰਹਿੰਦੇ ਹਨ ਜਦੋਂ ਕਿਸੇ ਦਾ ਕਲਿਆਣ ਹੋਣਾ ਹੋਵੇਗਾ ਤਾਂ ਫ਼ਿਰ ਲਿਖਣਗੇ ਵੀ ਇੱਦਾਂ। ਅਜੇ ਦੇਰੀ ਹੈ ਤਾਂ ਕਿਸੇ ਦੀ ਬੁੱਧੀ ਵਿੱਚ ਆਉਂਦਾ ਨਹੀਂ ਹੈ।

ਤੁਹਾਡੀ ਹੈ ਇਹ ਈਸ਼ਵਰੀਏ ਮਿਸ਼ਨ। ਤੁਸੀਂ ਮਨੁੱਖਾਂ ਨੂੰ ਦੇਵਤਾ ਬਣਾਉਣ ਦੀ ਸੇਵਾ ਕਰਨੀ ਹੈ। ਦੁਨੀਆਂ ਵਿੱਚ ਤਾਂ ਕਈ ਤਰ੍ਹਾਂ ਦੀਆਂ ਮੱਤਾਂ ਨਿਕਲਦੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਕਿੰਨਾ ਸ਼ੋ ਹੁੰਦਾ ਹੈ। ਅੰਧ ਸ਼ਰਧਾ ਕਿੰਨੀ ਹੈ। ਰਾਤ - ਦਿਨ ਦਾ ਫ਼ਰਕ ਹੈ। ਤੁਸੀਂ ਬ੍ਰਾਹਮਣਾ ਵਿੱਚ ਵੀ ਰਾਤ - ਦਿਨ ਦਾ ਫ਼ਰਕ ਹੈ। ਕੋਈ ਤਾਂ ਕੁਝ ਵੀ ਜਾਣਦੇ ਨਹੀਂ। ਹੈ ਬਹੁਤ ਸਹਿਜ਼, ਆਪਣੇ ਨੂੰ ਆਤਮਾ ਸਮਝੋ, ਬਾਪ ਨੂੰ ਯਾਦ ਕਰੋ ਤਾਂ ਪਾਪ ਕੱਟ ਜਾਣਗੇ। ਦੈਵੀਗੁਣ ਧਾਰਨ ਕਰੋ ਤਾਂ ਇੰਝ ਦੇ ਬਣ ਜਾਵੋਗੇ। ਢਿੰਡੋਰਾ ਪਿਟਵਾਉਂਦੇ ਰਹੋ। ਦੇਹ - ਅਭਿਮਾਨ ਨਾਂ ਹੋਵੇ ਤਾਂ ਢੋਲਕ ਗੱਲ ਵਿੱਚ ਪਾਕੇ ਸਭ ਨੂੰ ਦੱਸਦੇ ਰਹੋ ਕਿ ਬਾਪ ਆਇਆ ਹੈ। ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਪਤਿਤ ਤੋਂ ਪਾਵਨ ਬਣ ਜਾਵੋਗੇ। ਇਹ ਸੰਦੇਸ਼ ਘਰ-ਘਰ ਵਿੱਚ ਦੇਣਾ ਹੈ। ਸਾਰਿਆਂ ਤੇ ਕੱਟ (ਜੰਕ) ਚੜ੍ਹੀ ਹੋਈ ਹੈ। ਤਮੋਪ੍ਰਧਾਨ ਦੁਨੀਆ ਹੈ, ਸਭ ਨੂੰ ਬਾਪ ਦਾ ਪੈਗ਼ਾਮ ਜ਼ਰੂਰ ਪਹੁੰਚਾਉਣਾ ਹੈ। ਪਿਛਾੜੀ ਵਿੱਚ ਤੁਹਾਡੀ ਵਾਹ-ਵਾਹ ਨਿਕਲੇਗੀ। ਕਹਿਣਗੇ ਕਮਾਲ ਹੈ ਇਨ੍ਹਾਂ ਦੀ! ਐਨਾ ਜਗਾਇਆ ਪਰ ਅਸੀਂ ਜਾਗੇ ਨਹੀਂ। ਜੋ ਜਾਗੇ ਉਨ੍ਹਾਂ ਨੇ ਪਾਇਆ, ਜੋ ਸੋਏ ਉਨ੍ਹਾਂ ਨੇ ਖੋਇਆ। ਬਾਪ ਬਾਦਸ਼ਾਹੀ ਦੇਣ ਆਉਂਦੇ ਹਨ ਫਿਰ ਵੀ ਗਵਾ ਲੈਂਦੇ ਹਨ। ਸਰਵਿਸ ਦੀਆਂ ਯੁਕਤੀਆਂ ਕੱਢਣੀਆਂ ਚਾਹੀਦੀਆਂ ਹਨ। ਬਾਪ ਆਇਆ ਹੈ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ, ਪਵਿੱਤਰ ਬਣ ਪਵਿੱਤਰ ਦੁਨੀਆਂ ਦਾ ਮਾਲਕ ਬਣ ਜਾਣਗੇ। ਯਾਦ ਨਹੀਂ ਕਰੋਗੇ ਤਾਂ ਪਾਪ ਕੱਟਣਗੇ ਨਹੀਂ। ਕੋਈ ਵੀ ਕੱਟ ਨਾਂ ਰਹੇ ਤਾਂ ਉੱਚ ਪਦ ਪਾ ਸਕਦੇ ਹੋ। ਨਹੀਂ ਤਾਂ ਪਦਵੀ ਵੀ ਘੱਟ, ਸਜਾਵਾਂ ਵੀ ਖਾਣਗੇ। ਸਰਵਿਸ ਦੀ ਚੰਗੀ ਮਾਰਜਨ ਹੈ। ਚਿੱਤਰ ਨਾਲ ਲੈ ਜਾਣ ਕਾਰਨ ਸਰਵਿਸ ਕਰ ਸਕਣਗੇ। ਚਿੱਤਰ ਇੱਦਾਂ ਦੇ ਚੰਗੇ ਢੰਗ ਨਾਲ ਬਣਾਉਂਣੇ ਚਾਹੀਦੇ ਹਨ ਜੋ ਖ਼ਰਾਬ ਨਾ ਹੋਣ। ਇਹ ਚਿੱਤਰ ਬਹੁਤ ਵਧੀਆ ਚੀਜ਼ ਹਨ। ਬਾਕੀ ਮਾਡਲਸ ਤਾਂ ਖਿਡੌਣੇ ਹਨ। ਵੱਡੇ-ਵੱਡੇ ਆਦਮੀਆਂ ਦੇ ਵੱਡੇ-ਵੱਡੇ ਚਿੱਤਰ ਹੁੰਦੇ ਹਨ। ਹਜ਼ਾਰਾਂ ਸਾਲ ਵੀ ਚੱਲਦੇ ਹਨ। ਤੁਹਾਡੇ ਇਹ 6 ਚਿੱਤਰ ਕਾਫ਼ੀ ਹਨ। ਬੋਲੋ, ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫ਼ਿਰਦਾ ਹੈ - ਅਸੀਂ ਤੁਹਾਨੂੰ ਸਮਝਾਵਾਂਗੇ। ਇਸ ਚੱਕਰ ਨੂੰ ਯਾਦ ਕਰਨ ਨਾਲ ਤੁਸੀਂ ਚੱਕਰਵਰਤੀ ਰਾਜਾ ਬਣੋਗੇ। ਬੈਜ਼ ਵੀ ਬਹੁਤ ਵਧੀਆ ਹੈ। ਪਰ ਇਨ੍ਹਾਂ ਦੀ ਵੈਲਿਯੂ ਬੱਚਿਆਂ ਦੇ ਕੋਲ ਨਹੀਂ ਹੈ। ਇਸ ਤੇ ਵੀ ਤੁਸੀਂ ਸਮਝਾਉਂਦੇ ਰਹੋ ਤਾਂ ਵੀ ਤੁਹਾਡੀ ਕਮਾਈ ਬਹੁਤ ਹੋਵੇਗੀ। ਇਹ ਬੈਜ਼ ਤਾਂ ਇਵੇਂ ਦਾ ਹੈ ਜੋ ਛਾਤੀ ਨਾਲ ਲਟਕਿਆ ਰਹੇ। ਇਹ ਬਾਬਾ ਇਸ ਬ੍ਰਹਮਾ ਦੁਆਰਾ ਵਰਸਾ ਦਿੰਦੇ ਹਨ। ਟ੍ਰੇਨ ਵਿੱਚ ਵੀ ਚੱਕਰ ਲਗਾਉਂਦੇ ਇਹ ਸਮਝਾਉਂਦੇ ਰਹੋ। ਛੋਟੇ ਬੱਚੇ ਵੀ ਕਰ ਸਕਦੇ ਹਨ। ਤੁਹਾਨੂੰ ਕੋਈ ਮਨਾਂ ਨਹੀਂ ਕਰ ਸਕਦੇ। ਇਹ ਬੈਜ਼ ਇਵੇਂ ਦੀ ਚੀਜ਼ ਹੈ, ਹੀਰੇ - ਜਵਾਹਰਾਤ, ਫ਼ਲ - ਫੁੱਲ, ਮਹਿਲ ਸਭ ਕੁਝ ਇਸ ਵਿੱਚ ਮਰਜ਼ ਹਨ। ਪ੍ਰੰਤੂ ਬੱਚਿਆਂ ਦੀ ਬੁੱਧੀ ਵਿੱਚ ਨਹੀਂ ਆਉਂਦਾ ਹੈ। ਬਾਬਾ ਨੇ ਬਹੁਤ ਵਾਰੀ ਸਮਝਾਇਆ ਹੈ - ਚਿੱਤਰ ਨਾਲ ਜ਼ਰੂਰ ਹੋਣ। ਤੁਹਾਨੂੰ ਕਈ ਉਲਟਾ - ਸੁਲਟਾ ਵੀ ਜ਼ਰੂਰ ਬੋਲਣਗੇ। ਕ੍ਰਿਸ਼ਨ ਨੂੰ ਵੀ ਗਾਲੀ ਮਿਲੀ ਨਾ - ਭੱਜਦੇ ਸਨ, ਇਹ ਕਰਦੇ ਸਨ। ਪਰ ਉਨ੍ਹਾਂ ਨੂੰ ਵੀ ਪਟਰਾਣੀ ਬਣਾਇਆ ਨਾ। ਵਿਸ਼ਵ ਦਾ ਮਾਲਿਕ ਬਣ ਕੇ ਫ਼ਿਰ ਇਵੇਂ ਦੇ ਕੰਮ ਥੋੜ੍ਹੀ ਕਰਨਗੇ। ਇਸ ਗਿਆਨ ਵਿੱਚ ਨਸ਼ਾ ਬਹੁਤ ਹੋਣਾ ਚਾਹੀਦਾ ਹੈ। ਅਸੀਂ ਚਾਹੁੰਦੇ ਹਾਂ ਜਲਦੀ ਵਿਨਾਸ਼ ਹੋ ਜਾਵੇ। ਫ਼ਿਰ ਕਹਿੰਦੇ ਹਨ ਅਜੇ ਤਾਂ ਬਾਬਾ ਨਾਲ ਹਨ। ਬਾਬਾ ਨੂੰ ਛੱਡ ਦੇਵਾਂਗੇ ਤਾਂ ਫ਼ਿਰ ਬਾਬਾ 5 ਹਜ਼ਾਰ ਸਾਲ ਬਾਅਦ ਮਿਲੇਗਾ। ਐਸੇ ਬਾਬਾ ਨੂੰ ਅਸੀਂ ਕਿੱਦਾਂ ਛੱਡੀਏ। ਬਾਬਾ ਕੋਲ਼ੋਂ ਤਾਂ ਅਸੀਂ ਪੜ੍ਹਦੇ ਰਹੀਏ। ਇਹ ਹੈ ਬ੍ਰਾਹਮਣਾਂ ਦਾ ਉੱਚ ਤੋਂ ਉੱਚ ਜਨਮ। ਐਸਾ ਬਾਪ ਜੋ ਸਾਨੂੰ ਰਾਜਾਈ ਦੇ ਰਿਹਾ ਹੈ, ਫ਼ਿਰ ਤਾਂ ਅਸੀਂ ਉਨ੍ਹਾਂ ਨੂੰ ਮਿਲਾਂਗੇ ਨਹੀਂ। ਪਰ ਗੰਗਾ ਤੇ ਰਹਿਣ ਵਾਲਿਆਂ ਨੂੰ ਇੰਨਾ ਕਦਰ ਨਹੀਂ ਰਹਿੰਦਾ। ਬਾਹਰ ਵਾਲੇ ਕਿੰਨਾ ਮਹੱਤਵ ਰੱਖਦੇ ਹਨ। ਇੱਥੇ ਵੀ ਬਾਹਰ ਵਾਲੇ ਕੁਰਬਾਨ ਜਾਂਦੇ ਹਨ। ਜੇਕਰ ਯੋਗ ਦਾ ਬਲ ਨਹੀਂ ਹੈ ਤਾਂ ਕਿਸੇ ਤੇ ਵੀ ਸਮਝਾਉਣ ਦਾ ਅਸਰ ਨਹੀਂ ਹੁੰਦਾ, ਕੁਝ ਵੀ ਸਮਝਦੇ ਨਹੀਂ। ਆਉਂਦੇ ਬਹੁਤ ਹਨ, ਲਿਖਦੇ ਹਨ ਇਵੇਂ -ਇਵੇਂ ਸਮਝਾਇਆ, ਕਹਿੰਦੇ ਹਨ ਬਹੁਤ ਵਧੀਆ ਹੈ। ਬਾਬਾ ਸਮਝਦੇ ਹਨ ਸੁਣਿਆ ਇਵੇਂ ਜਿਵੇਂ ਸੁਣਿਆ ਹੀ ਨਹੀਂ। ਜ਼ਰਾ ਵੀ ਸਮਝਿਆ ਨਹੀਂ। ਬਾਪ ਨੂੰ ਹੀ ਨਹੀਂ ਜਾਣਿਆ ਹੈ। ਜੇਕਰ ਕੁਝ ਨਹੀਂ ਸਮਝੇ ਤਾਂ ਬਾਪ ਨਾਲ ਕੁਨੈਕਸ਼ਨ ਤਾਂ ਰੱਖਣ, ਚਿੱਠੀ ਲਿਖਣ। ਝੱਟ ਤੁਹਾਨੂੰ ਪੁੱਛਣ ਕਿ ਤੁਸੀਂ ਐਸੇ ਬਾਪ ਨੂੰ ਚਿੱਠੀ ਕਿਵੇਂ ਲਿਖਦੇ ਹੋ, ਦੱਸੋ। ਸ਼ਿਵਬਾਬਾ ਕੇਅਰ ਆਫ਼ ਬ੍ਰਹਮਾ। ਇਕਦਮ ਲਿਖਣ ਲੱਗ ਜਾਣ। ਇਹ ਤਾਂ ਰੱਥ ਹੈ ਨਾ। ਪਰ ਜ਼ਿਆਦਾ ਕੀਮਤ ਤਾਂ ਉਨ੍ਹਾਂ ਦੀ ਹੈ ਜੋ ਇਸ ਵਿੱਚ ਪ੍ਰਵੇਸ਼ ਕਰਦੇ ਹਨ। ਸਰਵਿਸ ਕਰਦੇ-ਕਰਦੇ ਬਹੁਤ ਬੱਚਿਆਂ ਦੇ ਗਲੇ ਥੱਕ ਜਾਂਦੇ ਹਨ ਪਰ ਯੋਗ ਨਹੀਂ ਹੈ ਤਾਂ ਤੀਰ ਨਹੀਂ ਲਗਦਾ ਹੈ। ਇਸ ਨੂੰ ਵੀ ਡਰਾਮਾ ਹੀ ਕਹਾਂਗੇ। ਬਾਬਾ ਨੂੰ ਜਾਣ ਲਿਆ ਤਾਂ ਫ਼ਿਰ ਬਾਬਾ ਨੂੰ ਮਿਲਣ ਬਗੈਰ ਰਹਿ ਨਹੀਂ ਸਕਣਗੇ। ਟ੍ਰੇਨ ਵਿੱਚ ਵੀ ਯੋਗਯੁਕਤ ਹੋ ਕੇ ਆਉਣ, ਅਸੀਂ ਜਾਂਦੇ ਹਾਂ ਬਾਬਾ ਦੇ ਕੋਲ। ਜਿਵੇਂ ਵਿਲਾਯਤ ਤੋਂ ਆਉਂਦੇ ਹਨ ਤਾਂ ਇਸਤਰੀ, ਬਾਲ ਬੱਚੇ ਸਭ ਯਾਦ ਆਉਂਦੇ ਹਨ। ਇਹ ਤਾਂ ਅਸੀਂ ਕਿਸਦੇ ਕੋਲ ਜਾਂਦੇ ਹਾਂ! ਤਾਂ ਰਸਤੇ ਵਿੱਚ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਸਰਵਿਸ ਕਰਦੇ-ਕਰਦੇ ਆਉਣਾ ਚਾਹੀਦਾ ਹੈ। ਬਾਬਾ ਹੈ ਸਾਗਰ, ਵੇਖਦੇ ਹਨ ਬੱਚੇ ਫਾਲੋ ਕਰ ਰਹੇ ਹਨ। ਗਿਆਨ ਦੀਆਂ ਲਹਿਰਾਂ ਉਠਦੀਆਂ ਹਨ ਤਾਂ ਵੇਖ ਕੇ ਖੁਸ਼ ਹੁੰਦੇ ਹਨ। ਇਹ ਤਾਂ ਬਹੁਤ ਚੰਗਾ ਸਪੂਤ ਬੱਚਾ ਹੈ। ਸਵੇਰੇ ਯਾਦ ਦੀ ਯਾਤਰਾ ਵਿੱਚ ਬਹੁਤ ਫਾਇਦਾ ਹੈ। ਇਵੇਂ ਵੀ ਨਹੀਂ, ਸਿਰਫ਼ ਸਵੇਰੇ ਯਾਦ ਕਰਨਾ ਹੈ। ਉਠਦੇ - ਬਹਿੰਦੇ ਖਾਂਦੇ ਪੀਂਦੇ ਯਾਦ ਕੀਤਾ, ਸਰਵਿਸ ਕੀਤੀ ਤਾਂ ਤੁਸੀਂ ਯਾਤਰਾ ਤੇ ਹੋ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਿਸੇ ਦੇ ਦਿਲ ਨੂੰ ਦੁੱਖੀ ਨਹੀਂ ਕਰਨਾ ਹੈ। ਅੰਦਰ ਕੋਈ ਵੀ ਭੂਤ ਹੈ ਤਾਂ ਜਾਂਚ ਜਰਕੇ ਉਸਨੂੰ ਕੱਢਣਾ ਹੈ। ਫੁੱਲ ਬਣ ਕੇ ਸਾਰਿਆਂ ਨੂੰ ਸੁੱਖ ਦੇਣਾ ਹੈ।

2. ਅਸੀਂ ਗਿਆਨ ਸਾਗਰ ਦੇ ਬੱਚੇ ਹਾਂ ਤਾਂ ਅੰਦਰ ਗਿਆਨ ਦੀਆਂ ਲਹਿਰਾਂ ਸਦਾ ਉਠਦੀਆਂ ਰਹਿਣ ਸਰਵਿਸ ਦੀਆਂ ਯੁਕਤੀਆਂ ਰਚਣੀਆਂ ਹਨ। ਗੱਡੀ ਵਿੱਚ ਵੀ ਸਰਵਿਸ ਕਰਨੀ ਹੈ। ਨਾਲ-ਨਾਲ ਪਾਵਨ ਬਣਨ ਦੇ ਲਈ ਯਾਦ ਦੀ ਯਾਤਰਾ ਤੇ ਵੀ ਰਹਿਣਾ ਹੈ।


ਵਰਦਾਨ:-
ਯੋਗ ਬਲ ਦੁਆਰਾ ਮਾਇਆ ਦੀ ਸ਼ਕਤੀ ਤੇ ਜਿੱਤ ਪਾਉਣ ਵਾਲੇ ਸਦਾ ਵਿਜੇਈ ਭਵ:

ਗਿਆਨ ਬਲ ਅਤੇ ਯੋਗ ਬਲ ਸਭ ਤੋਂ ਸ੍ਰੇਸ਼ਠ ਬਲ ਹੈ। ਜਿਸ ਤਰ੍ਹਾਂ ਸਾਇੰਸ ਦਾ ਬਲ ਹਨੇਰੇ ਤੇ ਜਿੱਤ ਪ੍ਰਾਪਤ ਕਰਕੇ ਰੋਸ਼ਨੀ ਕਰ ਦਿੰਦਾ ਹੈ, ਇਸ ਤਰ੍ਹਾਂ ਯੋਗ ਬਲ ਸਦਾ ਦੇ ਲਈ ਮਾਇਆ ਤੇ ਜਿੱਤ ਪ੍ਰਾਪਤ ਕਰਕੇ ਜੇਤੂ ਬਣਾ ਦਿੰਦਾ ਹੈ। ਯੋਗ ਬਲ ਇੰਨਾ ਸ੍ਰੇਸ਼ਠ ਬਲ ਹੈ ਜਿਹੜਾ ਮਾਇਆ ਦੀ ਸ਼ਕਤੀ ਇਸ ਦੇ ਅੱਗੇ ਕੁਝ ਵੀ ਨਹੀ ਹੈ। ਯੋਗ ਬਲ ਵਾਲੀਆਂ ਆਤਮਾਵਾਂ ਸੁਪਨੇ ਵਿੱਚ ਵੀ ਮਾਇਆ ਤੋਂ ਹਾਰ ਨਹੀਂ ਖਾ ਸਕਦੀਆਂ। ਸੁਪਨੇ ਵਿੱਚ ਵੀ ਕੋਈ ਕਮਜ਼ੋਰੀ ਆ ਨਹੀਂ ਸਕਦੀ। ਇਸ ਤਰ੍ਹਾਂ ਜਿੱਤ ਦਾ ਟਿੱਕਾ ਤੁਹਾਡੇ ਮੱਥੇ ਤੇ ਲੱਗਿਆ ਹੋਇਆ ਹੈ।

ਸਲੋਗਨ:-
ਨੰਬਰਵਨ ਵਿੱਚ ਆਉਣਾ ਹੈ ਤਾਂ ਵਿਅਰਥ ਨੂੰ ਸਮਰੱਥ ਵਿੱਚ ਪਰਿਵਰਤਨ ਕਰ ਦੇਵੋ।