11.05.22        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਹੀ ਬਹੁਤਕਾਲ ਤੋਂ ਬਿਛੜੇ ਹੋਏ ਹੋ, ਤੁਸੀਂ ਹੀ ਪੂਰੇ 84 ਜਨਮਾਂ ਦਾ ਪਾਰ੍ਟ ਵਜਾਇਆ, ਹੁਣ ਤੁਸੀਂ ਦੁੱਖ ਦੇ ਬੰਧਨ ਤੋਂ ਸੁੱਖ ਦੇ ਸੰਬੰਧ ਵਿੱਚ ਜਾਣਾ ਹੈ, ਤਾਂ ਅਪਾਰ ਖੁਸ਼ੀ ਵਿੱਚ ਰਹੋ"

ਪ੍ਰਸ਼ਨ:-
ਅਪਾਰ ਖੁਸ਼ੀ ਕਿਨਾਂ ਬੱਚਿਆਂ ਨੂੰ ਹਮੇਸ਼ਾ ਰਹਿ ਸਕਦੀ ਹੈ?

ਉੱਤਰ:-
ਜਿਨ੍ਹਾਂ ਨੂੰ ਨਿਸ਼ਚਾ ਹੈ ਕਿ 1 - ਬਾਬਾ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਣ ਆਇਆ ਹੈ। 2 - ਸਾਡਾ ਸੱਚਾ ਬਾਬਾ ਉਹ ਹੀ ਗੀਤਾ ਦਾ ਸੱਚਾ - ਸੱਚਾ ਗਿਆਨ ਸੁਨਾਉਣ ਆਇਆ ਹੈ। 3 - ਅਸੀਂ ਆਤਮਾ ਹੁਣ ਈਸ਼ਵਰ ਦੀ ਗੋਦ ਵਿੱਚ ਬੈਠੇ ਹਾਂ। ਅਸੀਂ ਆਤਮਾ ਇਸ ਸ਼ਰੀਰ ਸਹਿਤ ਬਾਪ ਦੀ ਬਣੀ ਹਾਂ। 4 - ਬਾਬਾ ਸਾਨੂੰ ਭਗਤੀ ਦਾ ਫਲ (ਸਦਗਤੀ) ਦੇਣ ਆਇਆ ਹੈ। 5 - ਬਾਬਾ ਨੇ ਸਾਨੂੰ ਤ੍ਰਿਕਾਲਦਰਸ਼ੀ ਬਣਾਇਆ ਹੈ। 6 - ਭਗਵਾਨ ਨੇ ਸਾਨੂੰ ਮਾਂ ਬਣਕੇ ਅਡੋਪਟ ਕੀਤਾ ਹੈ। ਅਸੀਂ ਗੌਡਲੀ ਸਟੂਡੈਂਟ ਹਾਂ। ਜੋ ਇਸ ਸਮ੍ਰਿਤੀ ਅਤੇ ਨਿਸ਼ਚਾ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਅਪਾਰ ਖੁਸ਼ੀ ਰਹਿੰਦੀ ਹੈ।

ਓਮ ਸ਼ਾਂਤੀ
ਬੱਚਿਆਂ ਨੂੰ ਨਿਸ਼ਚਾ ਹੈ ਕਿ ਅਸੀਂ ਆਤਮਾ ਹਾਂ। ਬਾਬਾ ਭਗਵਾਨ ਸਾਨੂੰ ਪੜ੍ਹਾ ਰਿਹਾ ਹੈ। ਤਾਂ ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਸਮੁੱਖ ਆਉਣ ਨਾਲ ਆਤਮਾ ਸਮਝਦੀ ਹੈ ਕਿ ਬਾਬਾ ਆਇਆ ਹੋਇਆ ਹੈ - ਸਭ ਦੀ ਸਦਗਤੀ ਕਰਨ। ਸਰਵ ਦੇ ਸਦਗਤੀ ਦਾਤਾ ਜੀਵਨਮੁਕਤੀ ਦਾਤਾ ਉਹ ਹੀ ਹਨ। ਬੱਚੇ ਜਾਣਦੇ ਹਨ - ਮਾਇਆ ਘੜੀ - ਘੜੀ ਭੁਲਾ ਦਿੰਦੀ ਹੈ। ਪਰ ਇਹ ਤਾਂ ਸਮਝਦੇ ਹਨ ਨਾ - ਅਸੀਂ ਬਾਬਾ ਦੇ ਸਮੁੱਖ ਬੈਠੇ ਹਾਂ। ਨਿਰਾਕਾਰ ਬਾਬਾ ਇਸ ਰਥ ਤੇ ਸਵਾਰ ਹਨ। ਜਿਵੇਂ ਮੁਸਲਮਾਨ ਲੋਕ ਪਟਕਾ ਘੋੜੇ ਤੇ ਰੱਖਦੇ ਹਨ। ਕਹਿਣਗੇ ਇਸ ਘੋੜੇ ਤੇ ਮੁਹੰਮਦ ਦੀ ਸਵਾਰੀ ਸੀ। ਨਿਸ਼ਾਨੀ ਰੱਖ ਦਿੰਦੇ ਹਨ। ਇੱਥੇ ਤਾਂ ਹੈ ਨਿਰਾਕਾਰ ਬਾਬਾ ਦੀ ਪ੍ਰਵੇਸ਼ਤਾ। ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਸ੍ਵਰਗ ਦਾ ਮਾਲਿਕ ਬਣਾਉਣ ਵਾਲਾ ਬਾਬਾ ਅਤੇ ਵਿਸ਼ਵ ਦਾ ਮਾਲਿਕ ਬਣਾਉਣ ਵਾਲਾ ਬਾਬਾ ਆ ਗਿਆ ਹੈ। ਬਾਬਾ ਹੈ ਗੀਤਾ ਦਾ ਸੱਚਾ - ਸੱਚਾ ਭਗਵਾਨ। ਆਤਮਾ ਦੀ ਬੁੱਧੀ ਬਾਪ ਦੇ ਵੱਲ ਚਲੀ ਜਾਂਦੀ ਹੈ। ਇਹ ਹੈ ਆਤਮਾਵਾਂ ਦਾ ਲਵ ਬਾਪ ਦੇ ਨਾਲ। ਇਹ ਖੁਸ਼ੀ ਕਿਨ੍ਹਾਂ ਨੂੰ ਚੜ੍ਹਦੀ ਹੈ? ਜੋ ਬਹੁਤਕਾਲ ਤੋਂ ਵੱਖ ਹੋਏ ਹਨ। ਬਾਬਾ ਖ਼ੁਦ ਵੀ ਕਹਿੰਦੇ ਹਨ ਮੈਂ ਤੁਹਾਨੂੰ ਸੁਖ ਦੇ ਸੰਬੰਧ ਵਿੱਚ ਭੇਜਿਆ ਸੀ, ਹੁਣ ਦੁੱਖ ਦੇ ਬੰਧਨ ਵਿੱਚ ਹੋ। ਤੁਸੀਂ ਹੁਣ ਸਮਝਦੇ ਹੋ ਸਭ ਤਾਂ 84 ਜਨਮ ਨਹੀਂ ਲੈਂਦੇ। 84 ਲੱਖ ਦਾ ਚੱਕਰ ਤਾਂ ਕੋਈ ਦੀ ਬੁੱਧੀ ਵਿੱਚ ਬੈਠ ਨਾ ਸਕੇ। ਬਾਬਾ ਨੇ 84 ਦਾ ਚੱਕਰ ਬਿਲਕੁਲ ਠੀਕ ਦੱਸਿਆ ਹੈ। ਬਾਬਾ ਦੇ ਬੱਚੇ 84 ਜਨਮ ਲੈਂਦੇ ਰਹਿੰਦੇ ਹਨ। ਹੁਣ ਤਾਂ ਤੁਸੀਂ ਜਾਣਦੇ ਹੋ ਅਸੀਂ ਆਤਮਾ ਇਨ੍ਹਾਂ ਆਰਗਨਸ ਦਵਾਰਾ ਸੁਣਦੇ ਹਾਂ। ਬਾਬਾ ਇਸ ਮੁਖ ਦਵਾਰਾ ਸੁਣਾ ਰਹੇ ਹਨ। ਖ਼ੁਦ ਕਹਿੰਦੇ ਹਨ ਮੈਨੂੰ ਇਨ੍ਹਾਂ ਆਰਗਨਸ ਦਾ ਆਧਾਰ ਲੈਣਾ ਪੈਂਦਾ ਹੈ, ਇਨ੍ਹਾਂ ਦਾ ਨਾਮ ਬ੍ਰਹਮਾ ਰੱਖਣਾ ਪਵੇ। ਪ੍ਰਜਾਪਿਤਾ ਬ੍ਰਹਮਾ ਤਾਂ ਮਨੁੱਖ ਚਾਹੀਦਾ ਹੈ ਨਾ। ਸੂਕ੍ਸ਼੍ਮਵਤਨ ਵਿੱਚ ਥੋੜੀ ਕਹਿਣਗੇ ਪ੍ਰਜਾਪਿਤਾ ਬ੍ਰਹਮਾ। ਸਥੂਲ ਵਤਨ ਵਿੱਚ ਆਕੇ ਕਹਿੰਦੇ ਹਨ ਮੈਂ ਇਸ ਬ੍ਰਹਮਾ ਤਨ ਵਿੱਚ ਪ੍ਰਵੇਸ਼ ਕਰ ਤੁਹਾਨੂੰ ਏਡਾਪਟ ਕਰਦਾ ਹਾਂ। ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਈਸ਼ਵਰ ਦੀ ਗੋਦ ਵਿੱਚ ਜਾਂਦੀਆਂ ਹਾਂ। ਸ਼ਰੀਰ ਬਗੈਰ ਤਾਂ ਗੋਦ ਹੋ ਨਾ ਸਕੇ। ਆਤਮਾ ਕਹਿੰਦੀ ਹੈ ਮੈਂ ਸ਼ਰੀਰ ਦਵਾਰਾ ਉਨ੍ਹਾਂ ਦੀ ਬਣਦੀ ਹਾਂ। ਇਹ ਸ਼ਰੀਰ ਉਸ ਨੇ ਲੋਨ ਲਿੱਤਾ ਹੈ। ਇਹ ਜੀਵ (ਸ਼ਰੀਰ) ਉਨ੍ਹਾਂ ਦਾ ਨਹੀਂ ਹੈ। ਪਰਮਾਤਮਾ ਨੇ ਇਨ੍ਹਾਂ ਵਿੱਚ ਪ੍ਰਵੇਸ਼ ਕੀਤਾ ਹੈ। ਤੁਸੀਂ ਆਤਮਾ ਵੀ ਸ਼ਰੀਰ ਵਿੱਚ ਪ੍ਰਵੇਸ਼ ਹੋਈ ਹੋ ਨਾ! ਇਹ ਬਾਬਾ ਵੀ ਕਹਿੰਦੇ ਹਨ - ਮੈਂ ਵੀ ਇਸ ਵਿੱਚ ਹਾਂ, ਕਦੀ ਬੱਚਾ ਬਣ ਜਾਂਦਾ ਹਾਂ, ਕਦੀ ਮਾਂ ਵੀ ਬਣ ਜਾਂਦਾ ਹਾਂ। ਜਾਦੂਗਰ ਹੈ ਨਾ। ਕਈ ਫਿਰ ਇਸ ਖੇਲਪਾਲ ਨੂੰ ਜਾਦੂਗਰੀ ਸਮਝਦੇ ਹਨ। ਦੁਨੀਆਂ ਵਿੱਚ ਝੂਠੀ ਰਿੱਧੀ ਸਿੱਧੀ ਦਾ ਕੰਮ ਬਹੁਤ ਚਲਦਾ ਹੈ। ਕ੍ਰਿਸ਼ਨ ਵੀ ਬਣ ਜਾਂਦੇ ਹਨ, ਜਿਨ੍ਹਾਂ ਦਾ ਭਾਵ ਕ੍ਰਿਸ਼ਨ ਵਿੱਚ ਹੋਵੇਗਾ ਤਾਂ ਉਨ੍ਹਾਂ ਨੂੰ ਝਟ ਕ੍ਰਿਸ਼ਨ ਵਿਖਾਈ ਪਵੇਗਾ। ਉਨ੍ਹਾਂ ਨੂੰ ਮੰਨ ਲੈਣਗੇ ਫਿਰ ਉਨ੍ਹਾਂ ਦੇ ਫਾਲੋਅਰਸ ਵੀ ਬਣ ਜਾਣਗੇ। ਇੱਥੇ ਤਾਂ ਸਾਰੀ ਗਿਆਨ ਦੀ ਗੱਲ ਹੈ। ਪਹਿਲੇ ਇਹ ਪੱਕਾ ਨਿਸ਼ਚਾ ਚਾਹੀਦਾ ਹੈ ਕਿ ਮੈਂ ਆਤਮਾ ਹਾਂ ਅਤੇ ਬਾਬਾ ਤਾਂ ਕਹਿੰਦੇ ਹਨ ਮੈਂ ਤੁਹਾਡਾ ਬਾਪ ਹਾਂ, ਤੁਸੀਂ ਬੱਚਿਆਂ ਨੂੰ ਤ੍ਰਿਕਾਲਦਰਸ਼ੀ ਬਣਾਉਂਦਾ ਹਾਂ। ਅਜਿਹੀ ਨਾਲੇਜ ਕੋਈ ਦੇ ਨਾ ਸਕੇ। ਭਗਤੀ ਮਾਰਗ ਦਾ ਜਦ ਅੰਤ ਹੁੰਦਾ ਹੈ ਤਾਂ ਬਾਪ ਨੂੰ ਆਉਣਾ ਪੈਂਦਾ ਹੈ। ਭਾਵੇਂ ਬਹੁਤਿਆਂ ਨੂੰ ਸ਼ਿਵ ਦੇ ਲਿੰਗ ਦਾ, ਅਖੰਡ ਜਯੋਤੀ ਸਵਰੂਪ ਦਾ ਸਾਕਸ਼ਾਤਕਾਰ ਹੁੰਦਾ ਹੈ। ਜਿਵੇਂ ਜਿਸ ਦੀ ਭਾਵਨਾ ਹੁੰਦੀ ਹੈ ਤਾਂ ਉਹ ਮੈਂ ਪੂਰੀ ਕਰਦਾ ਹਾਂ। ਪਰ ਮੈਨੂੰ ਕੋਈ ਮਿਲਦਾ ਹੀ ਨਹੀਂ। ਮੈਨੂੰ ਤਾਂ ਪਹਿਚਾਣਦੇ ਹੀ ਨਹੀਂ ਹਨ। ਹੁਣ ਤਾਂ ਤੁਸੀਂ ਸਮਝਦੇ ਹੋ ਬਾਬਾ ਵੀ ਬਿੰਦੀ ਹੈ, ਅਸੀਂ ਵੀ ਬਿੰਦੀ ਹਾਂ। ਸਾਡੀ ਆਤਮਾ ਵਿੱਚ ਇਹ ਨਾਲੇਜ ਹੈ, ਤੁਹਾਡੀ ਆਤਮਾ ਵਿੱਚ ਵੀ ਨਾਲੇਜ ਹੈ। ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਅਸੀਂ ਆਤਮਾ ਪਰਮਧਾਮ ਵਿੱਚ ਰਹਿਣ ਵਾਲੀ ਹਾਂ। ਜਦੋਂ ਤੁਸੀਂ ਬਾਬਾ ਦੇ ਸਾਹਮਣੇ ਆਕੇ ਬੈਠ ਜਾਂਦੇ ਹੋ ਤਾਂ ਰੋਮਾਂਚ ਖੜੇ ਹੋ ਜਾਂਦੇ ਹਨ। ਓਹੋ! ਸ਼ਿਵਬਾਬਾ ਜੋ ਗਿਆਨ ਸਾਗਰ ਹੈ ਉਹ ਇਨ੍ਹਾਂ ਵਿੱਚ ਬੈਠ ਸਾਨੂੰ ਪੜ੍ਹਾਉਂਦੇ ਹਨ। ਬਾਕੀ ਕ੍ਰਿਸ਼ਨ ਅਤੇ ਗੋਪੀਆਂ ਦੀ ਤਾਂ ਗੱਲ ਹੀ ਨਹੀਂ ਹੈ। ਨਾ ਇੱਥੇ, ਨਾ ਸਤਿਯੁਗ ਵਿੱਚ ਹੋਣਗੇ। ਉੱਥੇ ਤਾਂ ਹਰ ਇੱਕ ਪ੍ਰਿੰਸ ਆਪਣੇ ਮਹਿਲਾਂ ਵਿੱਚ ਰਹਿੰਦੇ ਹਨ। ਇਨ੍ਹਾਂ ਸਭ ਗੱਲਾਂ ਨੂੰ ਉਹ ਹੀ ਸਮਝਣਗੇ ਜੋ ਆਕੇ ਬਾਪ ਤੋਂ ਵਰਸਾ ਲੈਣਗੇ। ਤਾਂ ਇਹ ਖੁਸ਼ੀ ਵੀ ਅੰਦਰ ਰਹਿਣੀ ਚਾਹੀਦੀ ਹੈ। ਕਹਿੰਦੇ ਵੀ ਹਨ ਤੁਸੀਂ ਮਾਤਾ ਪਿਤਾ ਪਰ ਇਸ ਦਾ ਵੀ ਅਰਥ ਨਹੀਂ ਸਮਝਦੇ ਹਨ। ਪਿਤਾ ਤਾਂ ਠੀਕ ਹੈ ਫਿਰ ਮਾਤਾ ਕਿਸ ਨੂੰ ਕਿਹਾ ਜਾਂਦਾ ਹੈ। ਮਾਤਾ ਤਾਂ ਜਰੂਰ ਚਾਹੀਦੀ ਹੈ। ਇਸ ਮਾਤਾ ਦੀ ਕੋਈ ਮਾਤਾ ਹੋ ਨਾ ਸਕੇ। ਇਹ ਰਾਜ਼ ਬੜਾ ਸਮਝਣ ਦਾ ਹੈ ਅਤੇ ਬਾਪ ਨੂੰ ਯਾਦ ਕਰਨਾ ਹੈ। ਬਾਪ ਕਹਿੰਦੇ ਹਨ ਤੁਹਾਡੇ ਵਿੱਚ ਵੀ ਕੋਈ ਅਵਗੁਣ ਨਹੀਂ ਹੋਣਾ ਚਾਹੀਦਾ ਹੈ। ਗਾਉਂਦੇ ਵੀ ਹਨ ਮੈਂ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਹੀਂ। ਹੁਣ ਬੱਚਿਆਂ ਨੂੰ ਗੁਣਵਾਨ ਬਣਨਾ ਪਵੇ। ਕੋਈ ਕਾਮ ਨਹੀਂ, ਕੋਈ ਕ੍ਰੋਧ ਨਹੀਂ। ਦੇਹ ਦਾ ਹੰਕਾਰ ਵੀ ਨਹੀਂ ਚਾਹੀਦਾ।

ਇਸ ਸਮੇਂ ਤੁਸੀਂ ਇੱਥੇ ਬੈਠੇ ਹੋ, ਜਾਣਦੇ ਹੋ ਅਸੀਂ ਇੱਥੇ ਹਾਂ ਫਿਰ ਮੁਰਝਾਇਸ ਆਦਿ ਕਿਓਂ ਆਉਣੀ ਚਾਹੀਦਾ ਹੈ। ਪਰ ਇਹ ਪਰਿਪਕਵ ਅਵਸਥਾ ਅੰਤ ਵਿੱਚ ਹੀ ਹੋਵੇਗੀ। ਗਾਇਆ ਵੀ ਹੋਇਆ ਹੈ ਅਤਿਇੰਦ੍ਰੀ ਸੁੱਖ ਪੁੱਛਣਾ ਹੋਵੇ ਤਾਂ ਗੋਪ ਗੋਪੀਆਂ ਤੋਂ ਪੁੱਛੋ। ਇਹ ਅੰਤ ਵਿੱਚ ਹੋਵੇਗਾ, ਇਵੇਂ ਕੋਈ ਕਹਿ ਨਹੀਂ ਸਕਦਾ ਹੈ ਕਿ ਅਸੀਂ 75 ਪ੍ਰਤੀਸ਼ਤ ਅਤਿਇੰਦ੍ਰੀ ਸੁਖ ਵਿੱਚ ਰਹਿੰਦੇ ਹਾਂ। ਇਸ ਸਮੇਂ ਪਾਪਾਂ ਦਾ ਬੋਝ ਬਹੁਤ ਹੈ। ਗੁਰੂ ਕ੍ਰਿਪਾ ਨਾਲ ਅਤੇ ਗੰਗਾ ਸਨਾਨ ਨਾਲ ਪਾਪ ਨਹੀਂ ਕੱਟ ਸਕਦੇ ਹਨ। ਬਾਪ ਅੰਤ ਵਿੱਚ ਹੀ ਆਕੇ ਨਾਲੇਜ ਦਿੰਦੇ ਹਨ। ਵਿਖਾਉਂਦੇ ਹਨ ਕੰਨਿਆ ਦਵਾਰਾ ਬਾਣ ਮਰਵਾਏ ਅਤੇ ਮਰ ਗਏ। ਫਿਰ ਮਰਨ ਦੇ ਸਮੇਂ ਗੰਗਾ ਜਲ ਪਿਲਾਇਆ। ਤੁਸੀਂ ਇੱਥੇ ਜਦ ਬੇਹੋਸ਼ ਹੋ ਜਾਂਦੇ ਹੋ ਤਾਂ ਤੁਹਨੂੰ ਬਾਬਾ ਦੀ ਯਾਦ ਦਿਲਾਈ ਜਾਂਦੀ ਹੈ। ਮਾਮੇਕਮ, ਇਹ ਬੱਚਿਆਂ ਨੂੰ ਆਦਤ ਪੈ ਜਾਣੀ ਚਾਹੀਦੀ ਹੈ। ਇਵੇਂ ਨਹੀਂ ਕੋਈ ਯਾਦ ਕਰਾਵੇ। ਸ਼ਰੀਰ ਛੱਡਣ ਦੇ ਸਮੇਂ ਆਪ ਹੀ ਯਾਦ ਆਵੇ, ਬਗੈਰ ਕਿਸ ਦੀ ਮਦਦ ਦੇ ਬਾਪ ਨੂੰ ਯਾਦ ਕਰਨਾ ਹੈ। ਉਹ ਲੋਕ ਤਾਂ ਮੰਤਰ ਦਿੰਦੇ ਹਨ। ਉਹ ਤਾਂ ਕਾਮਨ ਗੱਲ ਹੈ। ਉਸ ਸਮੇਂ ਬਹੁਤ ਮਾਰਮਾਰੀ ਆਦਿ ਹੁੰਦੀ ਹੈ। ਤੁਸੀਂ ਵੱਖ - ਵੱਖ ਜਗ੍ਹਾ ਤੇ ਰਹਿੰਦੇ ਹੋ। ਉਸ ਸਮੇਂ ਇਵੇਂ ਨਹੀਂ ਕਹਾਂਗੇ ਸ਼ਿਵ - ਸ਼ਿਵ ਕਹੋ। ਉਸ ਸਮੇਂ ਪੂਰੀ ਯਾਦ ਚਾਹੀਦੀ ਹੈ, ਲਵ ਚਾਹੀਦਾ ਹੈ, ਤਾਂ ਹੀ ਨੰਬਰਵਨ ਪਦਵੀ ਪ੍ਰਾਪਤ ਕਰ ਸਕਣਗੇ। ਤੁਸੀਂ ਬੱਚੇ ਜਾਣਦੇ ਹੋ ਮੈਂ ਤੁਹਾਡਾ ਬਾਪ ਹਾਂ, ਕਲਪ ਪਹਿਲੇ ਵੀ ਤੁਸੀਂ ਬੱਚਿਆਂ ਨੂੰ ਗੁਲ - ਗੁਲ ਬਣਾਇਆ ਸੀ। ਸਤਿਯੁਗ ਵਿੱਚ ਯੋਗਬਲ ਤੋਂ ਫੁੱਲ ਬੱਚੇ ਪੈਦਾ ਹੋਣਗੇ। ਦੁੱਖ ਦੇਣ ਵਾਲੀ ਚੀਜ਼ ਕੋਈ ਉੱਥੇ ਹੁੰਦੀ ਨਹੀਂ। ਨਾਮ ਹੀ ਹੈ ਸ੍ਵਰਗ। ਪਰ ਉੱਥੇ ਕੌਣ ਨਿਵਾਸ ਕਰਦੇ ਹਨ - ਇਹ ਭਾਰਤਵਾਸੀ ਜਾਣਦੇ ਹੀ ਨਹੀਂ। ਸ਼ਾਸਤਰਾਂ ਵਿੱਚ ਅਜਿਹੀਆਂ ਬਹੁਤ ਗੱਲਾਂ ਲਿਖ ਦਿੱਤੀ ਹਨ ਕਿ ਉੱਥੇ ਵੀ ਹਿਰਨਾਕਸ਼ਪ ਆਦਿ ਸੀ - ਇਹ ਸਭ ਹੈ ਭਗਤੀ ਦੀ ਸਮਗਰੀ। ਭਗਤੀ ਵੀ ਪਹਿਲੇ ਸਤੋਪ੍ਰਧਾਨ ਹੁੰਦੀ ਹੈ, ਪਿੱਛੇ ਹੌਲੀ - ਹੌਲੀ ਤਮੋਪ੍ਰਧਾਨ ਹੁੰਦੀ ਜਾਂਦੀ ਹੈ।

ਬਾਪ ਕਹਿੰਦੇ ਹਨ ਮੈਂ ਤੁਹਾਨੂੰ ਆਸਮਾਨ ਤੇ ਚੜ੍ਹਾਉਂਦਾ ਹਾਂ। ਤੁਸੀਂ ਹੌਲੀ - ਹੌਲੀ ਹੇਠਾਂ ਆ ਜਾਂਦੇ ਹੋ। ਮਨੁੱਖ ਕਿਸੇ ਦੀ ਵੀ ਮਹਿਮਾ ਹੈ ਹੀ ਨਹੀਂ। ਸ੍ਰਵ ਦਾ ਸਦਗਤੀ ਦਾਤਾ ਇੱਕ ਹੀ ਬਾਪ ਹੈ। ਬਾਕੀ ਗੁਰੂ ਲੋਕੀ ਅਨੇਕ ਤਰ੍ਹਾਂ ਦੀਆਂ ਤੀਰਥ ਯਾਤਰਾ ਆਦਿ ਸਿਖਾਉਂਦੇ ਹਨ, ਫਿਰ ਵੀ ਹੇਠਾਂ ਡਿੱਗਦੇ ਰਹਿੰਦੇ ਹਨ। ਭਗਤੀਮਾਰਗ ਵਿੱਚ ਮੀਰਾਂ ਨੂੰ ਭਾਵੇਂ ਸਾਖਸ਼ਤਕਾਰ ਹੋਇਆ। ਪਰੰਤੂ ਉਹ ਕੋਈ ਵਿਸ਼ਵ ਦੀ ਮਾਲਿਕ ਥੋੜ੍ਹੀ ਹੀ ਬਣੀ। ਤੁਹਾਨੂੰ ਤੇ ਪਰਮਾਤਮਾ ਕਹਿੰਦੇ ਹਨ ਜਿੰਨ ਬਣੋਂ। ਤੁਹਾਨੂੰ ਕੰਮ ਦਿੰਦਾ ਹਾਂ, ਸਿਰ੍ਫ ਅਲਫ਼ ਬੇ ਨੂੰ ਯਾਦ ਕਰਦੇ ਰਹੋ। ਜੇਕਰ ਥੱਕ ਜਾਵੋਗੇ, ਯਾਦ ਨਹੀਂ ਕਰੋਗੇ ਤਾਂ ਮਾਇਆ ਕੱਚਾ ਖਾ ਜਾਵੇਗੀ। ਇੱਕ ਕਹਾਣੀ ਵੀ ਹੈ ਜਿੰਨ ਖਾ ਗਿਆ। ਬਾਬਾ ਵੀ ਕਹਿੰਦੇ ਹਨ ਤੁਸੀਂ ਯਾਦ ਨਹੀਂ ਕਰੋਗੇ ਤਾਂ ਮਾਇਆ ਕੱਚਾ ਖਾ ਜਾਵੇਗੀ। ਯਾਦ ਵਿੱਚ ਬੈਠਣ ਨਾਲ ਖੁਸ਼ੀ ਵੀ ਚੜ੍ਹਦੀ ਹੈ। ਬਾਬਾ ਸਾਨੂੰ ਵਿਸ਼ਵ ਦਾ ਮਾਲਿਕ ਬਨਾਉਂਦੇ ਹਨ। ਬਾਬਾ ਸਾਮਣੇ ਬੈਠੇ ਹਨ। ਤੁਸੀਂ ਆਤਮਾਵਾਂ ਸੁਣਦੀਆਂ ਹੋ। ਮਿੱਠੇ ਲਾਡਲੇ ਬੱਚੇ ਮੈਂ ਤੁਹਾਨੂੰ ਮੁਕਤੀਧਾਮ ਵਿੱਚ ਲੈ ਚੱਲਣ ਆਇਆ ਹਾਂ। ਭਾਵੇਂ ਵਾਪਿਸ ਜਾਣ ਦੀ ਕੋਸ਼ਿਸ਼ ਬਹੁਤ ਕਰਦੇ ਹਨ, ਪਰ ਕੋਈ ਜਾ ਨਹੀਂ ਸਕਦੇ। ਕਲਯੁਗ ਦੇ ਬਾਦ ਸਤਿਯੁਗ, ਰਾਤ ਦੇ ਬਾਦ ਦਿਨ ਆਉਣਾ ਹੀ ਹੈ। ਤੁਸੀਂ ਜਾਣਦੇ ਹੋ ਸਤਿਯੁਗ ਵਿੱਚ ਅਸੀਂ ਹੀ ਹੋਵਾਂਗੇ। ਬਾਬਾ ਫਿਰ ਤੋਂ ਸਾਨੂੰ ਰਾਜਭਾਗ ਦਿੰਦੇ ਹਨ। ਖੁਸ਼ੀ ਦਾ ਪਾਰਾ ਚੜ੍ਹੇਗਾ ਅੰਤ ਵਿੱਚ। ਜਦੋਂ ਫਾਈਨਲ ਹੋਣਗੇ, ਵਿਨਾਸ਼ ਹੋ ਜਾਵੇਗਾ। ਤੁਸੀਂ ਸਾਖਸ਼ੀ ਹੋਕੇ ਵੇਖਦੇ ਰਹੋਗੇ। ਖੂਨੇ ਨਾਹਕ ਖੇਲ੍ਹ ਹੈ ਨਾ। ਕੀ ਗੁਨਾਹ ਕੀਤਾ ਹੈ, ਜੋ ਮਾਰਨ ਦੇ ਲਈ ਬੋਮਬਜ਼ ਆਦਿ ਬਣਾਏ ਹਨ। ਮਰਨਗੇ ਤਾਂ ਸਹੀ। ਉਹ ਵੀ ਸਮਝਦੇ ਹਨ ਸਾਨੂੰ ਕੋਈ ਪ੍ਰੇਰ ਰਹੇ ਹਨ। ਜੋ ਨਾ ਚਾਉਂਦੇ ਵੀ ਅਸੀਂ ਇਹ ਬੋਮਬਜ਼ ਆਦਿ ਬਨਾਉਂਦੇ ਹਾਂ। ਖਰਚਾ ਤਾਂ ਬਹੁਤ ਹੁੰਦਾ ਹੈ। ਡਰਾਮੇ ਵਿੱਚ ਨੂੰਧ ਹੈ, ਇਸ ਨਾਲ ਵਿਨਾਸ਼ ਹੋਣਾ ਹੀ ਹੈ। ਅਨੇਕ ਧਰਮਾਂ ਵਿੱਚ ਇੱਕ ਧਰਮ ਰਾਜ ਕਰ ਨਹੀਂ ਸਕਦਾ। ਹੁਣ ਅਨੇਕ ਧਰਮਾਂ ਦਾ ਵਿਨਾਸ਼ ਹੋ ਇੱਕ ਧਰਮ ਦੀ ਸਥਾਪਨਾ ਹੋਣੀ ਹੈ।

ਤੁਸੀਂ ਜਾਣਦੇ ਹੋ ਅਸੀਂ ਬਾਪ ਦੀ ਸ਼੍ਰੀਮਤ ਤੇ ਰਾਜ ਸਥਾਪਨ ਕਰ ਰਹੇ ਹਾਂ। ਉਹ ਫਿਰ ਚਲੇ ਜਾਂਦੇ ਹਨ ਮੈਦਾਨ ਵਿੱਚ ਡਰਿੱਲ ਆਦਿ ਸਿੱਖਣ ਦੇ ਲਈ। ਸਮਝਦੇ ਹਨ ਮਰਨਾ ਅਤੇ ਮਾਰਨਾ ਹੈ। ਇੱਥੇ ਤਾਂ ਉਹ ਗੱਲ ਨਹੀਂ। ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ ਕਿ ਬਾਬਾ ਆਇਆ ਹੈ। ਪ੍ਰਾਚੀਨ ਭਾਰਤ ਦਾ ਰਾਜਯੋਗ ਨਿਰਾਕਾਰ ਭਗਵਾਨ ਨੇ ਹੀ ਸਿਖਾਇਆ ਸੀ। ਨਾਮ ਬਦਲਕੇ ਕ੍ਰਿਸ਼ਨ ਰੱਖ ਦਿੱਤਾ ਹੈ। ਸੰਨਿਆਸੀ ਲੋਕੀ ਸਮਝਦੇ ਹਨ ਸਾਡਾ ਹੀ ਪ੍ਰਾਚੀਨ ਯੋਗ ਹੈ। ਤੁਹਾਨੂੰ ਕਿੰਨਾਂ ਚੰਗੀ ਤਰ੍ਹਾਂ ਸਮਝਾਉਂਦੇ ਹਨ। ਬੱਚੇ ਮੈਨੂੰ ਪਛਾਣਦੇ ਹੋ - ਮੈਂ ਤੁਹਾਡਾ ਬਾਪ ਹਾਂ। ਮੈਨੂੰ ਹੀ ਪਤਿਤ ਪਾਵਨ, ਗਿਆਨ ਦਾ ਸਾਗਰ ਕਹਿੰਦੇ ਹੋ। ਕ੍ਰਿਸ਼ਨ ਤੇ ਪਤਿਤ ਦੁਨੀਆਂ ਵਿੱਚ ਆ ਨਾ ਸਕੇ। ਕ੍ਰਿਸ਼ਨ ਨੂੰ ਫਿਰ ਦਵਾਪਰ ਵਿੱਚ ਲੈ ਗਏ ਹਨ। ਕਿੰਨੀ ਗਲਤਫਹਿਮੀ ਹੈ। ਬਿਲਕੁਲ ਤਮੋਪ੍ਰਧਾਨ ਬਣ ਗਏ ਹਨ। ਮੈਂ ਆਉਂਦਾ ਹੀ ਉਦੋਂ ਹਾਂ - ਜਦੋਂ ਸਭ ਨੂੰ ਮੁਕਤੀਧਾਮ ਵਿੱਚ ਲੈ ਜਾਣਾ ਹੈ।

ਤੁਸੀਂ ਜਾਣਦੇ ਹੋ ਅਸੀਂ ਪੜ੍ਹ ਰਹੇ ਹਾਂ। ਅਸੀਂ ਗੌਡਲੀ ਸਟੂਡੈਂਟ ਹਾਂ। ਇਹ ਸਿਮਰਨ ਕਰਦੇ ਰਹੋ ਤਾਂ ਰੋਮਾਂਚ ਖੜ੍ਹੇ ਹੋ ਜਾਣਗੇ। ਬਾਬਾ ਤੁਸੀਂ ਬੱਚਿਆਂ ਨੂੰ ਗਿਆਨ ਦਾ ਗਰਭ ਧਾਰਨ ਕਰਵਾ ਰਹੇ ਹਨ। ਫਿਰ ਤੁਸੀਂ ਇਹ ਭੁੱਲ ਕਿਉਂ ਜਾਂਦੇ ਹੋ। ਬੱਚਾ ਪੈਦਾ ਹੋਇਆ ਅਤੇ ਬਾਬਾ ਕਹਿਣ ਲੱਗ ਪਿਆ। ਸਮਝ ਜਾਂਦੇ ਹਨ ਅਸੀਂ ਵਾਰਿਸ ਹਾਂ। ਤਾਂ ਨਿਰੰਤਰ ਦਾਦੇ ਨੂੰ ਯਾਦ ਕਰੋ। ਬਾਬਾ ਮੱਤ ਦਿੰਦੇ ਹਨ ਬੱਚੇ ਕਾਮ ਮਹਾਸ਼ਤਰੂ ਹੈ, ਇਸਨੇ ਤੁਹਾਨੂੰ ਆਦਿ - ਮੱਧ- ਅੰਤ ਬਹੁਤ ਦੁੱਖ ਦਿੱਤਾ ਹੈ। ਇਹ ਹੈ ਮ੍ਰਿਤੁਲੋਕ ਵੇਸ਼ਾਲਿਆ। ਰਾਮ ਸ਼ਿਵਾਲਾ ਬਨਾਉਂਦੇ ਹਨ, ਜਿਸ ਵਿੱਚ ਦੇਵੀ - ਦੇਵਤਾ ਧਰਮ ਦਾ ਰਾਜ ਹੁੰਦਾ ਹੈ। ਪਰ ਉਨ੍ਹਾਂਨੇ ਕਿਵੇਂ ਰਾਜ ਲਿਆ, ਕਦੋਂ ਲਿਆ, ਇਹ ਤੁਸੀਂ ਹੁਣ ਜਾਣ ਗਏ ਹੋ। ਉਹ ਸਮਝਦੇ ਗੌਡ ਗੌਡਜ਼ ਕਦੇ ਪੁਨਰਜਨਮ ਨਹੀਂ ਲੈਂਦੇ ਹਨ। ਕਿਸੇ ਇੱਕ ਵੱਡੇ ਨੂੰ ਸਮਝ ਵਿੱਚ ਆ ਜਾਵੇ ਤਾਂ ਆਵਾਜ ਫੈਲ ਜਾਵੇਗਾ। ਗਰੀਬ ਦੀ ਤੇ ਕੋਈ ਗੱਲ ਨਹੀਂ ਸੁਣਦੇ। ਤੁਹਾਡੇ ਵਿੱਚ ਵੀ ਨੰਬਰਵਾਰ ਧਾਰਨਾ ਵਾਲੇ ਹਨ। ਸਕੂਲ ਇੱਕ ਹੀ ਹੈ, ਟੀਚਰ ਇੱਕ ਹੀ ਹੈ। ਬਾਕੀ ਪੜ੍ਹਨ ਵਾਲੇ ਸਾਰੇ ਨੰਬਰਵਾਰ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮਾਇਆ ਦੇ ਵਾਰ ਤੋੰ ਬਚਨ ਦੇ ਲਈ ਜਿੰਨ ਬਣ ਅਲਫ਼ ਅਤੇ ਬੇ ਨੂੰ ਯਾਦ ਕਰਦੇ ਰਹਿਣਾ ਹੈ। ਸਿਰ ਤੇ ਜੋ ਪਾਪਾਂ ਦਾ ਬੋਝਾ ਹੈ ਉਸਨੂੰ ਯੋਗਬਲ ਨਾਲ ਉਤਾਰਨਾ ਹੈ। ਅਤਿੰਦਰੀਏ ਸੁਖ ਵਿੱਚ ਰਹਿਣਾ ਹੈ।

2. ਮੂੰਹ ਨਾਲ ਸਿਰ੍ਫ ਸ਼ਿਵ - ਸ਼ਿਵ ਨਹੀਂ ਕਰਨਾ ਹੈ। ਬਾਪ ਨਾਲ ਸੱਚਾ ਲਵ ਰੱਖਣਾ ਹੈ। ਕੰਡਿਆਂ ਤੋੰ ਫੁੱਲ ਬਣਾਉਣ ਦੀ ਸੇਵਾ ਕਰਨ ਵਿੱਚ ਤੱਤਪਰ ਰਹਿਣਾ ਹੈ।

ਵਰਦਾਨ:-
ਨਿਸ਼ਚਿੰਤ ਸਥਿਤੀ ਦਵਾਰਾ ਸਹੀ ਜੱਜਮੈਂਟ ਦੇਣ ਵਾਲੇ ਨਿਸ਼ਚੇਬੁੱਧੀ ਵਿਜੇਈ - ਰਤਨ ਭਵ।

ਸਦਾ ਵਿਜੇਈ ਬਣਨ ਦਾ ਸਹਿਜ ਸਾਧਨ ਹੈ - ਇੱਕ ਬਲ ਇੱਕ ਭਰੋਸਾ। ਇੱਕ ਤੇ ਭਰੋਸਾ ਹੈ ਤਾਂ ਬਲ ਮਿਲਦਾ ਹੈ। ਨਿਸ਼ਚੇ ਸਦਾ ਨਿਸ਼ਚਿੰਤ ਬਨਾਉਂਦਾ ਹੈ ਅਤੇ ਜਿਸ ਦੀ ਸਥਿਤੀ ਨਿਸ਼ਚਿੰਤ ਹੈ, ਉਹ ਹਰ ਕੰਮ ਵਿੱਚ ਸਫਲ ਹੁੰਦਾ ਹੈ ਕਿਉਂਕਿ ਨਿਸ਼ਚਿੰਤ ਰਹਿਣ ਨਾਲ ਬੁੱਧੀ ਜੱਜਮੈਂਟ ਸਹੀ ਕਰਦੀ ਹੈ। ਤਾਂ ਸਹੀ ਨਿਰਣੇ ਦਾ ਆਧਾਰ ਹੈ - ਨਿਸ਼ਚੇਬੁੱਧੀ, ਨਿਸ਼ਚਿੰਤ। ਸੋਚਣ ਦੀ ਵੀ ਲੋੜ ਨਹੀਂ ਕਿਉਂਕਿ ਫਾਲੋ ਫਾਦਰ ਕਰਨਾ ਹੈ, ਕਦਮ ਤੇ ਕਦਮ ਰੱਖਣਾ ਹੈ, ਜੋ ਸ਼੍ਰੀਮਤ ਮਿਲਦੀ ਹੈ ਉਸੇ ਪ੍ਰਮਾਣ ਚਲਣਾ ਹੈ। ਸਿਰ੍ਫ ਸ਼੍ਰੀਮਤ ਦੇ ਕਦਮ ਤੇ ਕਦਮ ਰੱਖਦੇ ਚੱਲੋ ਤਾਂ ਵਿਜੇਈ ਰਤਨ ਬਣ ਜਾਵੋਗੇ।

ਸਲੋਗਨ:-
ਮਨ ਵਿੱਚ ਸ੍ਰਵ ਦੇ ਪ੍ਰਤੀ ਕਲਿਆਣ ਦੀ ਭਾਵਨਾ ਰੱਖਣਾ ਹੀ ਵਿਸ਼ਵ ਕਲਿਆਣ ਕਾਰੀ ਬਣਨਾ ਹੈ।

"ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ"

ਇਸ ਸੰਗਮ ਸਮੇਂ ਤੇ ਈਸ਼ਵਰੀਏ ਨਾਲੇਜ ਜੋ ਸਾਨੂੰ ਮਿਲ ਰਹੀ ਹੈ ਕੀ ਇਹ ਹੀ ਨਾਲੇਜ ਫਿਰ ਤੋਂ ਸਤਿਯੁਗ ਵਿੱਚ ਮਿਲੇਗੀ? ਹੁਣ ਇਸ ਤੇ ਸਮਝਾਇਆ ਜਾਂਦਾ ਹੈ ਕਿ ਸਤਿਯੁਗ ਵਿੱਚ ਤੇ ਅਸੀਂ ਖ਼ੁਦ ਗਿਆਨ ਸਵਰੂਪ ਹਾਂ। ਦੇਵਤਾਈ ਪ੍ਰਾਲਬੱਧ ਭੋਗ ਰਹੇ ਹਾਂ, ਉੱਥੇ ਗਿਆਨ ਦੀ ਲੈਣ ਦੇਣ ਨਹੀਂ ਚੱਲਦੀ, ਗਿਆਨ ਦੀ ਲੋੜ ਹੈ ਅੱਗਿਆਨੀਆਂ ਨੂੰ। ਸਤਿਯੁਗ ਵਿੱਚ ਤੇ ਸਭ ਗਿਆਨ ਸਵਰੂਪ ਹਨ, ਉੱਥੇ ਕੋਈ ਅਗਿਆਨੀ ਰਹਿੰਦਾ ਹੀ ਨਹੀਂ ਹੈ, ਜੋ ਗਿਆਨ ਦੇਣ ਦੀ ਲੋੜ ਰਹੇ। ਇਸ ਸਮੇਂ ਅਸੀਂ ਸਾਰੇ ਵਿਰਾਟ ਡਰਾਮੇ ਦੇ ਆਦਿ ਮੱਧ ਅੰਤ ਨੂੰ ਜਾਣਦੇ ਹਾਂ। ਆਦਿ ਵਿੱਚ ਅਸੀਂ ਕੌਣ ਸੀ, ਕਿਥੋਂ ਆਏ ਅਤੇ ਮੱਧ ਵਿੱਚ ਕਰਮਬੰਧਨ ਵਿੱਚ ਫਸੇ ਫਿਰ ਕਿਵੇਂ ਡਿੱਗੇ, ਅੰਤ ਵਿੱਚ ਸਾਨੂੰ ਕਰਮਬੰਧਨ ਤੋਂ ਅਤੀਤ ਹੋ ਕਰਮਤੀਤ ਦੇਵਤਾ ਬਣਨਾ ਹੈ। ਹੁਣ ਜੋ ਪੁਰਸ਼ਾਰਥ ਚੱਲ ਰਿਹਾ ਹੈ, ਇਸ ਨਾਲ ਅਸੀਂ ਭਵਿੱਖ ਪ੍ਰਾਲਬੱਧ ਸਤਿਯੁਗੀ ਦੇਵਤੇ ਬਣਦੇ ਹਾਂ। ਜੇਕਰ ਉੱਥੇ ਸਾਨੂੰ ਇਹ ਪਤਾ ਹੁੰਦਾ ਕਿ ਅਸੀਂ ਦੇਵਤੇ ਡਿੱਗਾਂ ਗੇ ਤਾਂ ਇਹ ਖਿਆਲ ਆਉਣ ਨਾਲ ਖੁਸ਼ੀ ਗਾਇਬ ਹੋ ਜਾਂਦੀ, ਤਾਂ ਉੱਥੇ ਡਿੱਗਣ ਦੀ ਨਾਲੇਜ ਨਹੀਂ ਹੈ। ਇਹ ਖਿਆਲਾਤ ਉੱਥੇ ਨਹੀਂ ਰਹਿੰਦੀ, ਸਾਨੂੰ ਇਸ ਨਾਲੇਜ ਦਵਾਰਾ ਹੁਣ ਪਤਾ ਪਿਆ ਹੈ ਕਿ ਸਾਨੂੰ ਚੜ੍ਹਨਾ ਹੈ ਅਤੇ ਸੁਖ ਦੀ ਜੀਵਨ ਬਨਾਉਣੀ ਹੈ। ਅਧਾਕਲਪ ਆਪਣੀ ਪ੍ਰਾਲਬੱਧ ਭੋਗ ਫਿਰ ਆਪਣੇ ਆਪ ਨੂੰ ਵਿਸਮ੍ਰਿਤ ਕਰ ਮਾਇਆ ਦੇ ਵਸ਼ ਹੋਕੇ ਡਿੱਗ ਜਾਂਦੇ ਹਾਂ। ਇਹ ਚੜ੍ਹਨਾ ਅਤੇ ਡਿੱਗਣਾ ਅਨਾਦਿ ਬਣਿਆ ਬਣਾਇਆ ਖੇਲ੍ਹ ਹੈ। ਇਹ ਸਾਰੀ ਨਾਲੇਜ ਹੁਣ ਹੀ ਬੁੱਧੀ ਵਿੱਚ ਹੈ, ਇਹ ਸਤਿਯੁਗ ਵਿੱਚ ਨਹੀਂ ਰਹਿੰਦੀ। ਅੱਛਾ - ਓਮ ਸ਼ਾਂਤੀ।