11.06.22        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬ੍ਰਾਹਮਣ ਬਣਕੇ ਕੋਈ ਅਜਿਹੀ ਚਲਣ ਨਾ ਚਲਣਾ ਜੋ ਬਾਪ ਦਾ ਨਾਮ ਬਦਨਾਮ ਹੋਵੇ, ਧੰਦਾਧੋਰੀ ਕਰਦੇ ਸਿਰਫ਼ ਸ਼੍ਰੀਮਤ ਤੇ ਚਲਦੇ ਰਹੋ"

ਪ੍ਰਸ਼ਨ:-
ਗੌਡਲੀ ਸਟੂਡੈਂਟ ਦੇ ਮੁੱਖ ਤੋਂ ਕਿਹੜਾ ਸ਼ਬਦ ਨਹੀਂ ਨਿਕਲਣਾ ਚਾਹੀਦਾ?

ਉੱਤਰ:-
ਸਾਨੂੰ ਪੜ੍ਹਾਈ ਪੜ੍ਹਣ ਦੀ ਫੁਰਸਤ ਨਹੀਂ ਹੈ, ਇਹ ਸ਼ਬਦ ਤੁਹਾਡੇ ਮੁੱਖ ਤੋਂ ਨਹੀਂ ਨਿਕਲਣਾ ਚਾਹੀਦਾ ਹੈ। ਬਾਪ ਕਿਸੇ ਬੱਚੇ ਦੇ ਸਿਰ ਤੇ ਆਪਦਾ (ਬੋਝ - ਸਮੱਸਿਆ) ਨਹੀਂ ਪਾਉਂਦੇ ਹਨ ਸਵੇਰੇ - ਸਵੇਰੇ ਉੱਠ ਇੱਕ ਘੜੀ, ਅੱਧਾ ਘੜੀ ਮੈਨੂੰ ਯਾਦ ਕਰੋ ਤੇ ਪੜ੍ਹਾਈ ਕਰੋ।

ਪ੍ਰਸ਼ਨ:-
ਮਨੁੱਖਾਂ ਦਾ ਪਲੈਨ ਕੀ ਹੈ ਅਤੇ ਬਾਪ ਦਾ ਪਲੈਨ ਕੀ ਹੈ?

ਉੱਤਰ:-
ਮਨੁੱਖਾਂ ਦਾ ਪਲੈਨ ਹੈ - ਸਭ ਮਿਲਕੇ ਇੱਕ ਹੋ ਜਾਈਏ। ਨਰ ਚਾਹਤ ਕੁਝ ਹੋਰ ਬਾਪ ਦਾ ਪਲੈਨ ਹੈ ਝੂਠ ਖੰਡ ਨੂੰ ਸੱਚਖੰਡ ਬਣਾਉਣਾ। ਤਾਂ ਸੱਚਖੰਡ ਵਿੱਚ ਚੱਲਣ ਦੇ ਲਈ ਜਰੂਰ ਸੱਚਾ ਬਣਨਾ ਪਵੇ।

ਗੀਤ:-
ਆਜ ਕੇ ਇੰਨਸਾਂਨ ਕੋ...

ਓਮ ਸ਼ਾਂਤੀ
ਬੱਚੇ ਵੀ ਕਹਿੰਦੇ ਹਨ ਓਮ ਸ਼ਾਂਤੀ। ਆਤਮਾਵਾਂ ਕਹਿ ਸਕਦੀਆਂ ਹਨ ਇਸ ਸ਼ਰੀਰ ਦਵਾਰਾ ਓਮ ਸ਼ਾਂਤੀ। ਅਹਮ ਆਤਮਾ ਦਾ ਸਵਧਰਮ ਹੈ ਸ਼ਾਂਤ, ਇਹ ਭੁਲਣਾ ਨਹੀਂ ਹੈ। ਬਾਪ ਵੀ ਆਕੇ ਕਹਿੰਦੇ ਓਮ ਸ਼ਾਂਤੀ। ਜਿੱਥੇ ਤੁਸੀਂ ਬੱਚੇ ਵੀ ਸ਼ਾਂਤ ਰਹਿੰਦੇ ਹੋ, ਉੱਥੇ ਬਾਪ ਵੀ ਰਹਿੰਦੇ ਹਨ। ਉਹ ਹੈ ਸਾਡਾ ਸ਼ਾਂਤੀਧਾਮ ਅਤੇ ਘਰ। ਦੁਨੀਆਂ ਵਿੱਚ ਕੋਈ ਵੀ ਵਿਦਵਾਨ, ਅਚਾਰਯ ਇਹਨਾਂ ਗੱਲਾਂ ਨੂੰ ਨਹੀਂ ਜਾਣਦੇ ਹਨ। ਕਹਿ ਦਿੰਦੇ ਹਨ ਆਤਮਾ ਸੋ ਪਰਮਾਤਮਾ। ਆਤਮਾ ਦਾ ਵੀ ਕਿਸੇਨੂੰ ਪਤਾ ਨਹੀਂ ਹੈ ਕਿ ਆਤਮਾ ਕੀ ਹੈ। ਇੰਨੀਆਂ ਕਰੋੜ ਆਤਮਾਵਾਂ ਸਟਾਰ ਮਿਸਲ ਹਨ। ਹਰ ਇੱਕ ਆਤਮਾ ਵਿੱਚ ਆਪਣਾ -ਆਪਣਾ ਅਵਿਨਾਸ਼ੀ ਪਾਰ੍ਟ ਨੂੰਧਿਆ ਹੋਇਆ ਹੈ, ਜੋ ਸਮੇਂ ਤੇ ਇਮਰਜ਼ ਹੁੰਦਾ ਹੈ। ਇਹ ਬਾਪ ਬੈਠ ਸਮਝਾਉਂਦੇ ਹਨ। ਬਾਪ ਵੀ ਜੀਵ ਆਤਮਾ ਬਣਨ ਬਿਗਰ ਜੀਵ ਆਤਮਾਵਾਂ ਨੂੰ ਸਮਝਾ ਨਹੀਂ ਸਕਦੇ। ਮੈਨੂੰ ਵੀ ਜਰੂਰ ਸ਼ਰੀਰ ਚਾਹੀਦਾ ਹੈ ਨਾ। ਸ਼ਰੀਰ ਉਦੋਂ ਲੈਣਾ ਹੁੰਦਾ ਹੈ ਜਦੋਂ ਰਚਨਾ ਰਚਨੀ ਹੰਦੀ ਹੈ। ਪ੍ਰਜਾਪਿਤਾ ਬ੍ਰਹਮਾ ਦਵਾਰਾ ਰਚਨਾ ਕਰਦੇ ਹਨ, ਰਚੇਤਾ ਤੇ ਹੈ ਨਿਰਾਕਾਰ ਸ਼ਿਵ। ਪ੍ਰਜਾਪਿਤਾ ਬ੍ਰਹਮਾ ਦਵਾਰਾ ਬ੍ਰਹਮਾਕੁਮਾਰ ਕੁਮਾਰੀਆਂ ਨੂੰ ਸਮਝਾ ਰਹੇ ਹਨ, ਸ਼ੂਦਰਾਂ ਨੂੰ ਨਹੀਂ। ਹੁਣ ਸਾਡਾ ਹੈ ਬ੍ਰਾਹਮਣ ਵਰਣ। ਪਹਿਲੇ ਸ਼ੂਦਰ ਵਰਣ ਵਿੱਚ ਸਨ। ਉਹਨਾਂ ਦੇ ਅੱਗੇ ਵੈਸ਼ ਵਰਣ, ਸ਼ਤ੍ਰੀ ਵਰਣ। ਦੁਨੀਆਂ ਇਹਨਾਂ ਗੱਲਾਂ ਨੂੰ ਨਹੀਂ ਜਾਣਦੀ ਹੈ। ਬਰੋਬਰ ਬ੍ਰਾਹਮਣ ਸੋ ਦੇਵਤਾ ਫਿਰ ਸ਼ਤ੍ਰੀ, ਵੈਸ਼, ਸ਼ੂਦ੍ਰ ਬ੍ਰਾਹਮਣਾਂ ਦੀ ਚੋਟੀ ਹੈ। ਅੱਗੇ ਬ੍ਰਾਹਮਣ ਗਊ ਦੇ ਖ਼ੁਰ ਜਿੰਨੀ ਚੋਟੀ ਰੱਖਦੇ ਸਨ। ਤੁਸੀਂ ਬਜ਼ੋਲੀ ਖੇਡਦੇ ਹੋ। ਮੈਂ ਤੇ ਨਹੀਂ ਖੇਡਦਾ ਹਾਂ। ਇਹਨਾਂ ਵਰਣਾਂ ਦੇ ਚੱਕਰ ਵਿੱਚ ਤੁਸੀਂ ਆਉਂਦੇ ਹੋ। ਕਿੰਨੀ ਸਹਿਜ ਗੱਲ ਹੈ। ਤੁਹਾਡਾ ਨਾਮ ਹੀ ਹੈ ਸਵਦਰਸ਼ਨ ਚੱਕਰਧਾਰੀ। ਬਾਕੀ ਸ਼ਾਸ਼ਤਰਾਂ ਵਿੱਚ ਤੇ ਕੀ -ਕੀ ਲਿੱਖ ਦਿੱਤਾ ਹੈ। ਤੁਸੀਂ ਸਮਝਦੇ ਹੋ - ਅਸੀਂ ਬ੍ਰਾਹਮਣ ਹੀ ਸਵਦਰਸ਼ਨ ਚੱਕਰਧਾਰੀ ਬਣਦੇ ਹਾਂ। ਪਰ ਇਹ ਅਲੰਕਾਰਾਂ ਦੀ ਨਿਸ਼ਾਨੀ ਦੇਵਤਾਵਾਂ ਨੂੰ ਦਿੱਤੀ ਹੈ ਕਿਉਂਕਿ ਉਹ ਸੰਪੂਰਨ ਹਨ। ਉਹਨਾਂ ਨੂੰ ਹੀ ਸ਼ੋਭਦੇ ਹਨ। ਇਸ ਨਾਲੇਜ਼ ਨੂੰ ਧਾਰਣ ਕਰਨ ਨਾਲ ਤੁਸੀਂ ਚੱਕਰਵਰਤੀ ਰਾਜਾ ਬਣਦੇ ਹੋ। ਹੁਣ ਸਮੁੱਖ ਬੈਠੇ ਹੋ। ਇਹ ਹੈ ਰੁਦ੍ਰ ਗਿਆਨ ਯੱਗ। ਯੱਗ ਵਿੱਚ ਬ੍ਰਾਹਮਣ ਜਰੂਰ ਚਾਹੀਦੇ ਹਨ। ਸ਼ੂਦ੍ਰ ਯੱਗ ਰਚ ਨਹੀਂ ਸਕਦੇ। ਰੁਦ੍ਰ ਸ਼ਿਵਬਾਬਾ ਨੇ ਯੱਗ ਰਚਿਆ ਹੈ ਤੇ ਬ੍ਰਾਹਮਣ ਜਰੂਰ ਚਾਹੀਦੇ ਹਨ। ਬਾਪ ਕਹਿੰਦੇ ਹਨ ਮੈਂ ਬ੍ਰਾਹਮਣ ਬੱਚਿਆਂ ਦੇ ਨਾਲ ਗੱਲ ਕਰਦਾ ਹਾਂ। ਕਿੰਨਾ ਵੱਡਾ ਯੱਗ ਹੈ ਜਦੋਂ ਤੋਂ ਬਾਪ ਆਏ ਹਨ, ਆਉਂਦੇ ਹੀ ਯੱਗ ਰਚਿਆ ਹੈ। ਇਸਨੂੰ ਕਿਹਾ ਜਾਂਦਾ ਹੈ ਅਸ਼ਵਮੇਧ ਮਤਲਬ ਸਵਰਾਜ ਸਥਾਪਨ ਕਰਨ ਅਰਥ। ਕਿੱਥੇ? ਭਾਰਤ ਵਿੱਚ। ਸਤਿਯੁਗੀ ਸਵਰਾਜ ਰਚਦੇ ਹਨ। ਇਹ ਸ਼ਿਵ ਗਿਆਨ ਯੱਗ ਕਹੋ ਜਾਂ ਰੁਦ੍ਰ ਗਿਆਨ ਯਗ ਕਹੋ, ਸੋਮਨਾਥ ਮੰਦਿਰ ਵੀ ਉਹਨਾਂ ਦਾ ਹੀ ਹੈ। ਇੱਕ ਦੇ ਬਹੁਤ ਹੀ ਨਾਮ ਹਨ। ਇਸਨੂੰ ਯੱਗ ਕਿਹਾ ਜਾਂਦਾ ਹੈ, ਪਾਠਸ਼ਾਲਾ ਨਹੀਂ ਕਿਹਾ ਜਾਂਦਾ। ਬਾਪ ਨੇ ਰੁਦ੍ਰ ਗਿਆਨ ਯੱਗ ਰਚਿਆ ਹੈ। ਯੱਗ ਨੂੰ ਪਾਠਸ਼ਾਲਾ ਨਹੀਂ ਕਹਾਂਗੇ। ਬ੍ਰਾਹਮਣਾਂ ਦਵਾਰਾ ਯੱਗ ਰਚਿਆ ਜਾਂਦਾ ਹੈ। ਬ੍ਰਾਹਮਣਾਂ ਨੂੰ ਦਕ੍ਸ਼ਿਣਾ ਦੇਣ ਵਾਲਾ ਦਾਤਾ ਭੋਲਾਨਾਥ ਹੈ। ਉਸਨੂੰ ਕਹਿੰਦੇ ਹੀ ਹਨ ਸ਼ਿਵ ਭੋਲਾਨਾਥ ਭੰਡਾਰੀ। ਹੁਣ ਤੁਸੀਂ ਸਮੁੱਖ ਬੈਠੇ ਹੋ। ਬਾਪਦਾਦਾ ਨੇ ਬੱਚਿਆਂ ਨੂੰ ਅਡੋਪਟ ਕੀਤਾ ਹੈ। ਇਹ ਵੱਡੀ ਮੰਮਾ। ਫਿਰ ਮਾਤਾਵਾਂ ਦੀ ਸੰਭਾਲ ਦੇ ਲਈ ਮੰਮਾ ਮੁਕਰਰ ਕੀਤੀ ਜਾਂਦੀ ਹੈ, ਉਹ ਸਭਤੋਂ ਤਿੱਖੀ ਜਾਂਦੀ ਹੈ। ਇਹਨਾਂ ਦਾ ਪਾਰ੍ਟ ਹੈ ਮੁਖ। ਉਹ ਹੈ ਗਿਆਨ ਰਾਜੇਸ਼ਵਰੀ ਜਗਤ ਅੰਬਾ। ਮਹਾਲਕਸ਼ਮੀ ਨੂੰ ਗਿਆਨ ਗਿਆਨੇਸ਼ਵਰੀ ਨਹੀਂ ਕਹਾਂਗੇ। ਲਕਸ਼ਮੀ ਮਾਨਾ ਧਨ ਦੇਵੀ। ਕਹਿੰਦੇ ਹਨ ਨਾ - ਇਹਨਾਂ ਦੇ ਘਰ ਲਕਸ਼ਮੀ ਹੈ ਮਤਲਬ ਸੰਪ੍ਤੀ ਬਹੁਤ ਹੈ। ਲਕਸ਼ਮੀ ਕੋਲੋਂ ਸੰਪਤੀ ਹੀ ਮੰਗਦੇ ਹਨ। 12 ਮਹੀਨਾ ਪੂਰਾ ਹੋਇਆ ਤਾਂ ਆਹਵਾਨ ਕਰਣਗੇ। ਜਗਤ ਅੰਬਾ ਸਭਦੀ ਮਨੋਂਕਾਮਨਾਵਾਂ ਪੂਰੀ ਕਰਦੀ ਹੈ। ਬੱਚੇ ਜਾਣਦੇ ਹਨ ਜਗਤ ਅੰਬਾ ਹੈ - ਪ੍ਰਜਾਪਿਤਾ ਬ੍ਰਹਮਾ ਦੀ ਬੇਟੀ, ਇਸਦਾ ਨਾਮ ਹੈ ਸਰਸਵਤੀ। ਇੱਕ ਹੀ ਨਾਮ ਬਸ ਹੈ। ਮੰਮਾ ਹੈ ਤਾਂ ਬੱਚੇ ਵੀ ਹਨ। ਤੁਸੀਂ ਸ਼ਿਵਬਾਬਾ ਦੀ ਨਾਲੇਜ਼ ਦਵਾਰਾ ਨਾਲੇਜ਼ ਸੁਣ ਰਹੇ ਹੋ। ਇਹਨਾਂ ਨੂੰ ਬਾਪ ਨੇ ਆਕੇ ਅਡੋਪਟ ਕੀਤਾ ਹੈ, ਨਾਮ ਰੱਖਿਆ ਹੈ ਬ੍ਰਹਮਾ। ਕਹਿੰਦੇ ਵੀ ਹਨ ਪਤਿਤ ਸ਼ਰੀਰ ਵਿੱਚ ਆਉਂਦਾ ਹਾਂ। ਸ਼ਾਸ਼ਤਰਾਂ ਵਿੱਚ ਵੀ ਇਹ ਕੋਈ ਗੱਲਾਂ ਨਹੀਂ ਹਨ। ਤੁਸੀਂ ਜਾਣਦੇ ਹੋ ਨਵੀਂ ਦੁਨੀਆਂ ਦੇ ਲਈ ਅਸੀਂ ਪੁਰਸ਼ਾਰਥ ਕਰ ਰਹੇ ਹਾਂ। ਕੰਡਿਆਂ ਤੋਂ ਫੁੱਲ ਬਣ ਰਹੇ ਹਾਂ। ਸ਼ੂਦ੍ਰ ਸੀ ਤਾਂ ਕੰਡੇ ਸੀ। ਹੁਣ ਬ੍ਰਾਹਮਣ ਫੁੱਲ ਬਣੇ ਹੋ। ਬ੍ਰਾਹਮਣਾਂ ਨੂੰ ਫੁੱਲ ਬਣਾਉਂਦੇ ਹਨ ਬਾਪ। ਉਹ ਹੈ ਬਾਗਵਾਨ। ਤੁਸੀਂ ਨੰਬਰਵਾਰ ਮਾਲੀ ਹੋ। ਜੋ ਚੰਗੇ - ਚੰਗੇ ਮਾਲੀ ਹਨ ਉਹ ਹੋਰਾਂ ਨੂੰ ਵੀ ਆਪਸਮਾਨ ਬਣਾਉਂਦੇ ਹਨ। ਸੈਪਲਿੰਗ ਲਗਾਉਂਦੇ ਰਹਿੰਦੇ ਹਨ। ਨੰਬਰਵਾਰ ਹਨ, ਇਸਨੂੰ ਕਿਹਾ ਜਾਂਦਾ ਹੈ ਸਪ੍ਰੀਚੂਅਲ ਗਿਆਨ। ਈਸ਼ਵਰ ਹੈ ਗਿਆਨ ਦੇਣ ਵਾਲਾ। ਸ਼ਾਸ਼ਤਰ ਆਦਿ ਤੇ ਮਨੁੱਖ ਸੁਣਾਉਦੇ ਹਨ। ਇਹ ਰੂਹਾਨੀ ਗਿਆਨ ਜੋ ਸੁਪ੍ਰੀਮ ਰੂਹ ਰੂਹਾਂ ਨੂੰ ਦਿੰਦੇ ਹਨ ਹੋਰ ਕਿਸੇ ਨੂੰ ਰਚਿਯਤਾ ਅਤੇ ਰਚਨਾ ਦਾ ਗਿਆਨ ਮਿਲਦਾ ਹੀ ਨਹੀਂ। ਇਵੇਂ ਹੀ ਗਪੌੜੇ ਮਾਰਦੇ ਰਹਿੰਦੇ ਹਨ। ਇਹ ਹੈ ਝੂਠੀ ਦੁਨੀਆਂ। ਸਭ ਝੂਠ ਹੀ ਝੂਠ ਹੈ। ਅਸਲ ਵਿੱਚ ਪਹਿਲੇ ਝੂਠੇ ਜਵਾਹਾਰਾਤ ਸਨ ਨਹੀਂ। ਹੁਣ ਤੇ ਝੂਠੇ ਕਿੰਨੇ ਹੋ ਗਏ ਹਨ। ਸੱਚੇ ਰੱਖਣ ਨਹੀਂ ਦਿੰਦੇ। ਝੂਠ ਖੰਡ ਵਿੱਚ ਹੈ ਰਾਵਣ ਰਾਜ, ਸੱਚਖੰਡ ਵਿੱਚ ਹੈ ਰਾਮ ਦਾ ਸਥਾਪਨ ਕੀਤਾ ਹੋਇਆ ਰਾਜ। ਇਹ ਹੈ ਸ਼ਿਵਬਾਬਾ ਦਾ ਸਥਾਪਨ ਕੀਤਾ ਹੋਇਆ ਯੱਗ। ਪਾਠਸ਼ਾਲਾ ਵੀ ਹੈ, ਯੱਗ ਵੀ ਹੈ, ਘਰ ਵੀ ਹੈ। ਤੁਸੀਂ ਜਾਣਦੇ ਹੋ ਅਸੀਂ ਪਾਰਲੌਕਿਕ ਬਾਪ ਅਤੇ ਫਿਰ ਪ੍ਰਜਾਪਿਤਾ ਬ੍ਰਹਮਾ ਦੇ ਸਮੁੱਖ ਬੈਠੇ ਹਾਂ। ਜਦੋਂ ਤੱਕ ਬ੍ਰਾਹਮਣ ਨਾ ਬਣਨ ਉਦੋਂ ਤੱਕ ਵਰਸਾ ਮਿਲ ਨਾ ਸਕੇ। ਯੱਗ ਨੂੰ ਸੰਭਾਲਣ ਵਾਲੇ ਸੱਚੇ ਬ੍ਰਾਹਮਣ ਚਾਹੀਦੇ ਹਨ। ਵਿਕਾਰਾਂ ਵਿੱਚ ਜਾਣ ਵਾਲੇ ਨੂੰ ਬ੍ਰਾਹਮਣ ਨਹੀਂ ਕਹਾਂਗੇ। ਇੱਕ ਟੰਗ ਰਾਵਣ ਦੀ ਬੋਟ ਵਿੱਚ, ਦੂਸਰੀ ਟੰਗ ਰਾਮ ਦੀ ਬੋਟ ਵਿੱਚ ਹੈ ਤਾਂ ਨਤੀਜ਼ਾ ਕੀ ਹੁੰਦਾ ਹੈ? ਚੀਰ ਜਾਵੋਗੇ। ਅਜਿਹੀ ਚਲਣ ਨਾਲ ਫਿਰ ਨਾਮ ਬਦਨਾਮ ਕਰ ਦਿੰਦੇ ਹਨ। ਕਹਿਲਾਉਂਦੇ ਹਨ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਅਤੇ ਕੰਮ ਸ਼ੂਦਰਾਂ ਦੇ। ਬਾਪ ਕਹਿੰਦੇ ਹਨ ਧੰਦਾਧੋਰੀ ਤਾਂ ਭਾਵੇਂ ਕਰੋ ਪਰ ਸ਼੍ਰੀਮਤ ਤੇ ਚੱਲਣ ਨਾਲ ਹੀ ਫਿਰ ਰਿਸਪੋਨਸਿਬਿਲਿਟੀ ਉਹਨਾਂ ਤੇ ਹੋ ਜਾਂਦੀ ਹੈ।

ਤੁਸੀਂ ਇੱਥੇ ਆਏ ਹੋ ਈਸ਼ਵਰੀ ਮਤ ਲੈਣ ਦੇ ਲਈ। ਉਹ ਹੈ ਆਸੁਰੀ ਮਤ। ਤੁਸੀਂ ਸ਼੍ਰੀਮਤ ਲੈਂਦੇ ਹੋ ਸ੍ਰੇਸ਼ਠ ਬਣਨ ਦੇ ਲਈ। ਉੱਚ ਤੇ ਉੱਚ ਬਾਪ ਉੱਚੀ ਮਤ ਦਿੰਦੇ ਹਨ। ਤੁਸੀਂ ਜਾਣਦੇ ਹੋ ਸਾਨੂੰ ਉੱਚੀ ਮਤ ਮਿਲਦੀ ਹੈ ਮਨੁੱਖ ਤੋਂ ਦੇਵਤਾ ਬਣਨ ਦੀ। ਕਹਿੰਦੇ ਵੀ ਹਨ ਅਸੀਂ ਤੇ ਸੂਰਜਵੰਸ਼ੀ ਰਾਜਾ ਬਣਾਂਗੇ। ਇਹ ਹੈ ਹੀ ਰਾਜਸਵ, ਪ੍ਰਜਾ ਖੁਦ ਨਹੀਂ। ਤੁਸੀਂ ਰਾਜਾ - ਰਾਣੀ ਬਣਦੇ ਹੋ ਤੇ ਪ੍ਰਜਾ ਵੀ ਜਰੂਰ ਬਣਨੀ ਹੈ। ਜਿਵੇਂ ਇਹ ਮੰਮਾ ਬਾਬਾ ਪੁਰਸ਼ਾਰਥ ਨਾਲ ਬਣਦੇ ਹਨ ਤਾਂ ਬੱਚਿਆਂ ਨੂੰ ਵੀ ਬਣਨਾ ਹੈ। ਤੁਸੀਂ ਬੱਚਿਆਂ ਨੂੰ ਵੀ ਖੁਸ਼ੀ ਹੋਣੀ ਚਾਹੀਦੀ ਹੈ। ਅਸੀਂ ਬ੍ਰਹਮਾਕੁਮਾਰ ਕੁਮਾਰੀਆਂ ਸ਼ਿਵਬਾਬਾ ਦੇ ਪੋਤਰੇ - ਪੋਤਰੀਆਂ ਹਾਂ। ਸ਼ਿਵ ਨੂੰ ਪ੍ਰਜਾਪਿਤਾ ਨਹੀਂ ਕਹਾਂਗੇ। ਉਹ ਹੈ ਰਚੀਯਤਾ। ਸਵਰਗ ਵਿੱਚ ਰਹਿਣ ਵਾਲੇ ਹਨ ਦੇਵੀ - ਦੇਵਤਾ। ਬਾਪ ਹੀ ਮਨੁੱਖਾਂ ਨੂੰ ਦੇਵਤਾ ਬਣਾਉਂਦੇ ਹਨ। ਤੁਹਾਡੀ ਕਾਇਆ ਕਲਪ ਵਰੀਕ੍ਸ਼ ਸਮਾਨ ਬਣਦੀ ਹੈ, ਰਿਜੀਉਵਨੇਟ ਹੁੰਦੇ ਹਨ। ਤੁਹਾਡੀ ਆਤਮਾ ਜੋ ਕਾਲੀ ਹੋ ਗਈ ਹੈ, ਉਸਨੂੰ ਪਿਓਰ ਗੋਰਾ ਬਣਾਉਂਦੇ ਹਨ। ਜਦੋਂ ਸੰਪੂਰਨ ਪਵਿੱਤਰ ਬਣ ਜਾਂਦੇ ਹਨ ਤਾਂ ਫਿਰ ਸ਼ਰੀਰ ਨਹੀਂ ਰਹਿੰਦਾ ਹੈ ਇਸਲਈ ਹੀ ਭੰਭੋਰ ਨੂੰ ਅੱਗ ਲੱਗਦੀ ਹੈ, ਜਿਸ ਵਿੱਚ ਸਭਦਾ ਵਿਨਾਸ਼ ਹੋ ਜਾਏਗਾ। ਇਹ ਹੈ ਬੇਹੱਦ ਦੀਆਂ ਗੱਲਾਂ। ਇਹ ਬੇਹੱਦ ਦਾ ਆਈਲੈਂਡ ਹੈ, ਉਹ ਹੈ ਹੱਦ ਦੇ। ਜਿੰਨੀਆਂ ਭਾਸ਼ਾਵਾਂ ਉਨ੍ਹੇ ਨਾਮ ਰੱਖ ਦਿੱਤੇ ਹਨ। ਅਨੇਕ ਟਾਪੂ ਹਨ। ਪਰ ਇਹ ਸਾਰੀ ਸ਼੍ਰਿਸ਼ਟੀ ਹੀ ਟਾਪੂ ਹੈ। ਸਾਰੀ ਸ਼੍ਰਿਸ਼ਟੀ ਵਿੱਚ ਰਾਵਣ ਦਾ ਰਾਜ ਹੈ। ਗੀਤ ਵਿੱਚ ਵੀ ਸੁਣਿਆ ਨਾ ਕਿ ਕੀ ਹਾਲਤ ਹੋ ਗਈ ਹੈ। ਉੱਥੇ ਇੱਕ ਦੋ ਨੂੰ ਮਾਰਦੇ ਨਹੀਂ ਹਨ। ਉੱਥੇ ਤੇ ਰਾਮ ਰਾਜਾ, ਰਾਮ ਪ੍ਰਜਾ ਕਹਿੰਦੇ ਹਨ ਦੁੱਖ ਦੀ ਗੱਲ ਹੀ ਨਹੀਂ। ਕਿਸੇਨੂੰ ਦੁੱਖ ਦੇਣਾ ਵੀ ਪਾਪ ਹੈ। ਉੱਥੇ ਫਿਰ ਇਹ ਰਾਵਣ ਹਨੁਮਾਨ ਕਿਥੋਂ ਤੋਂ ਆਏ? ਤੁਸੀਂ ਕਹਿ ਸਕਦੇ ਹੋ ਪਹਿਲੀ ਮੁੱਖ ਗੱਲ -ਗੌਡ ਕਹਿੰਦੇ ਹੋ ਤਾਂ ਉਹ ਸਰਵਵਿਆਪੀ ਕਿਵੇਂ ਹੋ ਸਕਦਾ ਹੈ। ਫਿਰ ਤਾਂ ਫਾਦਰਹੁਡ ਹੋ ਜਾਂਦਾ ਹੈ। ਸਭ ਫਾਦਰ ਹੀ ਫਾਦਰ ਤਾਂ ਹੋ ਨਾ ਸਕਣ।

ਹੁਣ ਤੁਹਾਨੂੰ ਬੱਚਿਆਂ ਨੂੰ ਇਹ ਸਮਝਾਉਣਾ ਹੈ - ਅੱਧਾਕਲਪ ਤੁਸੀਂ ਝੂਠੀ ਕਮਾਈ ਕੀਤੀ ਹੈ। ਹੁਣ ਸੱਚਖੰਡ ਦੇ ਲਈ ਸੱਚੀ ਕਮਾਈ ਕਰਨੀ ਹੈ। ਉਹ ਵੀ ਸ਼ਾਸਤਰ ਆਦਿ ਜੋ ਸੁਣਾਉਂਦੇ ਹਨ ਕਮਾਈ ਦੇ ਲਈ। ਸ਼ਿਵਬਾਬਾ ਤੇ ਇਹ ਸ਼ਾਸ਼ਤਰ ਆਦਿ ਕੁਝ ਵੀ ਪੜ੍ਹਿਆ ਹੋਇਆ ਨਹੀਂ ਹੈ। ਉਹ ਹੈ ਹੀ ਨਾਲੇਜ਼ਫੁੱਲ, ਗਿਆਨ ਦਾ ਸਾਗਰ। ਉਹ ਸੱਤ ਹੈ, ਚੇਤੰਨ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਬਾਬਾ ਕੋਲੋਂ ਅਸੀਂ ਸੱਚੀ ਕਮਾਈ ਸੱਚਖੰਡ ਦੇ ਲਈ ਕਰ ਰਹੇ ਹਾਂ। ਝੂਠ ਖੰਡ ਵਿਨਾਸ਼ ਹੁੰਦਾ ਹੈ। ਦੇਹ ਸਹਿਤ ਇਹ ਸਭ ਵਿਨਾਸ਼ ਹੋਣਾ ਹੈ। ਤੁਸੀਂ ਸਭ ਦੇਖੋਗੇ ਕਿ ਕਿਵੇਂ ਲੜਾਈ ਲੱਗਦੀ ਹੈ। ਉਹ ਸਮਝਦੇ ਹਨ ਸਭ ਮਿਲ ਜਾਈਏ, ਪਰ ਫੁੱਟ ਪੈਂਦੀ ਜਾਂਦੀ ਹੈ। ਨਰ ਚਾਹਤ ਕੁਝ ਹੋਰ ਉਹਨਾਂ ਦਾ ਪਲੈਨ ਹੈ ਸਭ ਵਿਨਾਸ਼ ਦੇ ਲਈ। ਈਸ਼ਵਰ ਦਾ ਪਲੈਨ ਕੀ ਹੈ? ਸੋ ਹੁਣ ਤੁਸੀਂ ਜਾਣਦੇ ਹੋ। ਬਾਪ ਆਏ ਹੀ ਹਨ ਝੂਠ ਖੰਡ ਨੂੰ ਸੱਚ ਖੰਡ ਬਣਾਉਣ ਦੇ ਲਈ, ਮਨੁੱਖ ਨੂੰ ਦੇਵਤਾ ਬਣਾਉਣ। ਸੱਤ ਬਾਪ ਦਵਾਰਾ ਤੁਸੀਂ ਸੱਚੇ ਬਣਦੇ ਹੋ ਅਤੇ ਰਾਵਣ ਦਵਾਰਾ ਝੂਠੇ ਬਣਦੇ ਹੋ। ਬਾਪ ਹੀ ਸੱਤ ਗਿਆਨ ਦਿੰਦੇ ਹਨ। ਤੁਸੀਂ ਬ੍ਰਾਹਮਣਾਂ ਦਾ ਹੱਥ ਭਰਤੁ ਹੋਵੇਗਾ। ਬਾਕੀ ਸ਼ੂਦਰਾਂ ਦਾ ਹੱਥ ਖ਼ਾਲੀ ਰਹੇਗਾ।

ਤੁਸੀਂ ਜਾਣਦੇ ਹੋ ਹਮ ਸੋ ਦੇਵੀ - ਦੇਵਤਾ ਬਣਾਂਗੇ। ਹੁਣ ਬਾਪ ਸਿਰਫ਼ ਕਹਿੰਦੇ ਹਨ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਬਣੋ ਅਤੇ ਮੈਨੂੰ ਯਾਦ ਕਰੋ। ਯਾਦ ਕਿਉਂ ਭੁੱਲਣੀ ਚਾਹੀਦੀ ਹੈ! ਜੋ ਬਾਪ ਸਵਰਗ ਦੇ ਮਾਲਿਕ ਬਣਾਉਂਦੇ ਹਨ, ਉਹਨਾਂ ਨੂੰ ਤੁਸੀਂ ਭੁੱਲ ਜਾਂਦੇ ਹੋ ਇਹ ਹੈ ਨਵੀਂ ਗੱਲ, ਇਸ ਵਿੱਚ ਆਤਮ ਅਭਿਮਾਨੀ ਬਣਨਾ ਪਵੇ। ਆਤਮਾ ਤੇ ਅਵਿਨਾਸ਼ੀ ਹੈ, ਇੱਕ ਸ਼ਰੀਰ ਛੱਡਕੇ ਦੂਸਰਾ ਲੈਂਦੀ ਹੈ। ਬਾਪ ਕਹਿੰਦੇ ਹਨ - ਦੇਹੀ -ਅਭਿਮਾਨੀ ਬਣੋ ਕਿਉਂਕਿ ਵਾਪਿਸ ਜਾਣਾ ਹੈ। ਦੇਹ ਦਾ ਭਾਨ ਛੱਡੋ। ਇਹ 84 ਜਨਮਾਂ ਦੀ ਸੜੀ ਜੁੱਤੀ ਹੈ। ਕਪੜਾ ਪਹਿਨਦੇ - ਪਹਿਨਦੇ ਸੜ੍ਹ ਜਾਂਦਾ ਹੈ ਨਾ। ਤੁਹਾਨੂੰ ਵੀ ਇਹ ਪੁਰਾਣਾ ਸ਼ਰੀਰ ਛੱਡਣਾ ਹੈ। ਹੁਣ ਕਾਮ ਚਿਤਾ ਤੋਂ ਉੱਠ ਕੇ ਗਿਆਨ ਚਿਤਾ ਤੇ ਬੈਠੋ। ਬਹੁਤ ਹਨ ਜੋ ਵਿਕਾਰਾਂ ਬਿਗਰ ਰਹਿ ਨਹੀਂ ਸਕਦੇ। ਬਾਪ ਕਹਿੰਦੇ ਹਨ - ਦਵਾਪਰ ਤੋਂ ਲੈਕੇ ਤੁਸੀਂ ਇਹਨਾਂ ਵਿਕਾਰਾਂ ਦੇ ਕਾਰਨ ਹੀ ਮਹਾਨ ਰੋਗੀ ਬਣੇ ਹੋ। ਹੁਣ ਇਹਨਾਂ ਵਿਕਾਰਾਂ ਨੂੰ ਜਿਤੋ। ਕਾਮ ਵਿਕਾਰ ਵਿੱਚ ਨਾ ਜਾਓ। ਇਹ ਸ਼ਰੀਰ ਤੇ ਅਪਵਿੱਤਰ, ਪਤਿਤ ਹੈ ਨਾ। ਪਾਵਨ ਬਣੋ। ਇੱਥੇ ਸਭ ਵਿਕਾਰ ਨਾਲ ਪੈਦਾ ਹੁੰਦੇ ਹਨ। ਸਤਿਯੁਗ - ਤ੍ਰੇਤਾ ਵਿੱਚ ਇਹ ਵਿਕਾਰ ਹੁੰਦੇ ਨਹੀਂ। ਉੱਥੇ ਵੀ ਇਹ ਹੋਣ ਤਾਂ ਬਾਕੀ ਉਸਨੂੰ ਸਵਰਗ, ਇਸਨੂੰ ਨਰਕ ਕਿਉਂ ਕਿਹਾ ਜਾਏ! ਬਾਪ ਕਹਿੰਦੇ ਹਨ ਸ਼ਾਸਤਰਾਂ ਵਿੱਚ ਕੋਈ ਏਮ ਆਬਜੈਕਟ ਹੀ ਨਹੀਂ ਹੈ। ਇੱਥੇ ਤੇ ਏਮ ਆਬਜੈਕਟ ਹੈ। ਹੁਣ ਅਸੀਂ ਸਭ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ। ਬਾਪ ਕਹਿੰਦੇ ਹਨ ਤੁਸੀਂ ਜੋ ਕੁਝ ਵੀ ਪੜ੍ਹਿਆ ਹੈ ਉਸਨੂੰ ਭੁੱਲੋ। ਉਸ ਵਿੱਚ ਕੋਈ ਸਾਰ ਨਹੀਂ ਹੈ। ਤੁਹਾਡੀ ਹੈ ਚੜ੍ਹਦੀ ਕਲਾ ਇੱਕ ਹੀ ਵਾਰ ਹੁੰਦੀ ਹੈ। ਫਿਰ ਹੈ ਉਤਰਦੀ ਕਲਾ। ਕਿੰਨਾ ਵੀ ਮੱਥਾ ਮਾਰੋ, ਥੱਲੇ ਉਤਰਨਾ ਹੀ ਹੈ। ਪਤਿਤ ਬਣਨਾ ਹੀ ਹੈ। ਇਹ ਛੀ - ਛੀ ਦੁਨੀਆਂ ਹੈ। ਤੁਸੀਂ ਬੱਚੇ ਜਾਣਦੇ ਹੋ ਸਾਡਾ ਭਾਰਤ ਸਵਰਗ ਸੀ। ਹੁਣ ਨਰਕ ਹੈ। ਪਹਿਲੇ ਆਦਿ ਸਨਾਤਨ ਇੱਕ ਹੀ ਧਰਮ ਸੀ, ਜੋ ਹੁਣ ਨਹੀਂ ਹੈ। ਫਿਰ ਉਸ ਧਰਮ ਦੀ ਸਥਾਪਨਾ ਹੁੰਦੀ ਹੈ। ਬਾਬਾ ਫਿਰ ਤੋਂ ਬ੍ਰਹਮਾ ਦਵਾਰਾ ਆਕੇ ਸਥਾਪਨਾ ਕਰਦੇ ਹਨ। ਤੁਸੀਂ ਵੀ ਕਹੋਗੇ ਅਸੀਂ ਫਿਰ ਤੋਂ ਰਾਜ ਲੈਂਦੇ ਹਾਂ। ਰਾਜ ਲੈਣ ਦੇ ਬਾਦ ਫਿਰ ਇਹ ਨਾਲੇਜ ਗੁੰਮ ਹੋ ਜਾਏਗੀ। ਇਹ ਨਾਲੇਜ ਪਤਿਤਾਂ ਨੂੰ ਹੀ ਮਿਲਦੀ ਹੈ - ਪਾਵਨ ਹੋਣ ਦੇ ਲਈ, ਫਿਰ ਪਾਵਨ ਦੁਨੀਆਂ ਦੀ ਨਾਲੇਜ ਕਿਉਂ ਰਹੇਗੀ? ਲਕਸ਼ਮੀ - ਨਾਰਾਇਣ ਦੇ ਰਾਜ ਨੂੰ ਕਿੰਨੇ ਵਰ੍ਹੇ ਹੋਏ, ਇਹ ਵੀ ਤੁਸੀਂ ਜਾਣਦੇ ਹੋ। ਕਹਿੰਦੇ ਹੋ ਬਾਬਾ ਅਸੀਂ 5 ਹਜ਼ਾਰ ਵਰ੍ਹੇ ਬਾਦ ਫਿਰ ਤੋਂ ਆਏ ਹਾਂ ਰਾਜ ਲੈਣ। ਅਸੀਂ ਆਤਮਾ ਬਾਪ ਦੇ ਬੱਚੇ ਹਾਂ। ਮਿਸਾਲ ਦਿੰਦੇ ਹਾਂ ਇੱਕ ਆਦਮੀ ਕਹਿਣ ਲੱਗਾ ਮੈਂ ਭੈਂਸ ਹਾਂ ਤਾਂ ਉਹ ਨਿਸ਼ਚੇ ਬੈਠ ਗਿਆ। ਕਹਿਣ ਲੱਗਾ ਇਸ ਖਿੜਕੀ ਤੋਂ ਕਿਵੇਂ ਨਿਕਲਾਂ ਇਹ ਗੱਲ ਹੈ ਤੁਹਾਡੇ ਲਈ। ਤੁਸੀਂ ਨਿਸਚੇ ਕਰਦਾ ਹੋ ਅਸੀਂ ਬਾਬਾ ਦੇ ਬੱਚੇ ਹਾਂ, ਇਵੇਂ ਤੇ ਨਹੀਂ ਮੈਂ ਚਤਰਭੁੱਜ ਹਾਂ, ਇਹ ਕਹਿਣ ਨਾਲ ਬਣ ਜਾਵੋਗੇ। ਬਣਾਉਣ ਵਾਲਾ ਜਰੂਰ ਚਾਹੀਦਾ ਹੈ। ਇਹ ਹੈ ਨਰ ਤੋਂ ਨਾਰਾਇਣ ਬਣਾਉਣ ਦੀ ਨਾਲੇਜ਼, ਜੋ ਚੰਗੀ ਤਰ੍ਹਾਂ ਧਾਰਣ ਕਰਨ ਅਤੇ ਕਰਾਉਣਗੇ ਉਹ ਉੱਚ ਪਦਵੀ ਪਾਉਣਗੇ। ਸਟੂਡੈਂਟਸ ਅਜਿਹਾ ਕਹਿ ਨਾ ਸਕਣ ਕਿ ਸਾਨੂੰ ਫੁਰਸਤ ਨਹੀਂ ਹੈ ਪੜ੍ਹਣ ਦੀ। ਫਿਰ ਤਾਂ ਜਾਕੇ ਘਰ ਬੈਠੋ। ਪੜ੍ਹਾਈ ਬਿਗਰ ਤੇ ਵਰਸਾ ਮਿਲ ਨਾ ਸਕੇ। ਗੌਡ ਫਾਦਰਲੀ ਸਟੂਡੈਂਟਸ ਫਿਰ ਕਹਿੰਦੇ ਹਨ - ਫੁਰਸਤ ਨਹੀਂ। ਬਾਪ ਦਾ ਬਣਕੇ ਫਿਰ ਫਾਰਗਤੀ ਦੇ ਦਿੰਦੇ ਹਨ ਤੇ ਬਾਪ ਕਹਿੰਦੇ ਹਨ ਤੁਸੀਂ ਮਹਾਨ ਮੂਰਖ ਹੋ। ਇੱਕ ਘੜੀ ਅੱਧੀ ਘੜੀ ਤੁਹਾਨੂੰ ਫੁਰਸਤ ਨਹੀਂ ਹੈ, ਅੱਛਾ ਸੁਭਾ ਨੂੰ ਸਵੇਰੇ ਬੈਠ ਬਾਬਾ ਨੂੰ ਯਾਦ ਕਰੋ। ਕੋਈ ਆਪਦਾ ਸਿਰ ਤੇ ਨਹੀਂ ਪਾਉਂਦੇ ਹਨ। ਸਿਰਫ਼ ਸਵੇਰੇ ਉੱਠਕੇ ਬਾਪ ਨੂੰ ਯਾਦ ਕਰੋ ਅਤੇ ਸਵਦਰਸ਼ਨ ਚੱਕਰ ਫਿਰਾਓ। ਹੋਰਾਂ ਦਾ ਨਹੀਂ ਤੇ ਆਪਣਾ ਕਲਿਆਣ ਕਰੋ। ਰਹਿਮਦਿਲ ਬਣ ਜਿਨਾਂ ਹੋ ਸਕੇ ਹੋਰਾਂ ਦਾ ਕਲਿਆਣ ਕਰੋਂਗੇ ਤਾਂ ਉੱਚ ਪਦਵੀ ਪਾਓਗੇ। ਬੜੀ ਜਬਰਦਸਤ ਕਮਾਈ ਹੈ। ਜਿਸਦੇ ਕੋਲ ਬਹੁਤ ਧਨ ਹੈ ਉਹ ਕਹਿੰਦੇ ਹਨ ਫੁਰਸਤ ਨਹੀਂ। ਸ਼ਾਹੂਕਾਰਾਂ ਨੂੰ ਉੱਥੇ ਗਰੀਬ ਬਣਨਾ ਹੈ ਅਤੇ ਗਰੀਬਾਂ ਨੂੰ ਸਾਹੂਕਾਰ ਬਣਨਾ ਹੈ। ਸਭਤੋਂ ਜ਼ਿਆਦਾ ਮਾਤਾਵਾਂ ਰੋਂਦੀਆਂ ਹਨ, ਉਹਨਾਂ ਨੂੰ ਹਸਾਉਣ ਵਾਲਾ ਬਣਨਾ ਹੈ। ਨਿਰੰਤਰ ਯਾਦ ਦੀ ਯਾਤਰਾ ਵਿੱਚ ਰਹਿਣਾ ਹੈ। ਮਧੂਬਨ ਵਿੱਚ ਸ਼ਾਂਤੀ ਹੈ ਤਾਂ ਬਹੁਤ ਕਮਾਈ ਕਰ ਸਕਦੇ ਹੋ। ਅੱਛਾ !

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸੱਚ ਖੰਡ ਦੇ ਲਈ ਸੱਚੀ ਕਮਾਈ ਕਰਨੀ ਹੈ। ਆਤਮ -ਅਭਿਮਾਨੀ ਹੋਕੇ ਰਹਿਣਾ ਹੈ। ਇਸ ਸੜੀ ਜੁੱਤੀ (ਸ਼ਰੀਰ) ਦਾ ਅਭਿਮਾਨ ਛੱਡ ਦੇਣਾ ਹੈ।

2. ਰਹਿਮਦਿਲ ਬਣ ਆਪਣਾ ਅਤੇ ਦੂਸਰਿਆਂ ਦਾ ਕਲਿਆਣ ਕਰਨਾ ਹੈ। ਸਵੇਰੇ - ਸਵੇਰੇ ਉੱਠ ਬਾਪ ਨੂੰ ਯਾਦ ਕਰਦੇ, ਸਵਦਰਸ਼ਨ ਚੱਕਰ ਫਿਰਾਉਂਣਾ ਹੈ।

ਵਰਦਾਨ:-
ਸ਼ੁਭ ਭਾਵਨਾ ਨਾਲ ਵਿਅਰਥ ਨੂੰ ਸਮਰਥ ਵਿੱਚ ਪਰਿਵਰਤਨ ਕਰਨ ਵਾਲੇ ਸ਼੍ਰੇਸ਼ਠ ਹੋਲੀਹੰਸ ਭਵ

ਹੋਲੀ ਹੰਸ ਉਸਨੂੰ ਕਿਹਾ ਜਾਂਦਾ - ਜੋ ਨੇਗਟਿਵ ਨੂੰ ਛੱਡ ਪੌਜ਼ਟਿਵ ਨੂੰ ਧਾਰਣ ਕਰਨ। ਦੇਖਦੇ ਹੋਏ, ਸੁਣਦੇ ਹੋਏ ਨਾ ਦੇਖੇ ਨਾ ਸੁਣੇ। ਨੇਗਟਿਵ ਮਤਲਬ ਵਿਅਰਥ ਗੱਲਾਂ, ਵਿਅਰਥ ਕਰਮ ਨਾ ਸੁਣੇ, ਨਾ ਕਰੇ ਅਤੇ ਨਾ ਬੋਲੇ। ਵਿਅਰਥ ਨੂੰ ਸਮਰਥ ਵਿੱਚ ਪਰਿਵਰਤਨ ਕਰ ਦਵੋ। ਇਸਦੇ ਲਈ ਹਰ ਆਤਮਾ ਦੇ ਪ੍ਰਤੀ ਸ਼ੁਭ ਭਾਵਨਾ ਚਾਹੀਦੀ ਹੈ। ਸ਼ੁਭ ਭਾਵਨਾ ਨਾਲ ਉਲਟੀ ਗੱਲ ਵੀ ਸੁਲਟੀ ਹੋ ਜਾਂਦੀ ਹੈ ਇਸਲਈ ਕੋਈ ਕਿਵੇਂ ਦਾ ਹੋਵੇ ਤੁਸੀਂ ਸ਼ੁਭ ਭਾਵਨਾ ਦਵੋ। ਸ਼ੁਭ ਭਾਵਨਾ ਪੱਥਰ ਨੂੰ ਵੀ ਪਾਣੀ ਕਰ ਦਵੇਗੀ। ਵਿਅਰਥ ਸਮਰਥ ਵਿੱਚ ਬਦਲ ਜਾਏਗਾ।

ਸਲੋਗਨ:-
ਅਤਿਇੰਦਰੀਆਂ ਸੁਖ ਦੀ ਅਨੁਭੂਤੀ ਕਰਨੀ ਹੈ ਤੇ ਸ਼ਾਂਤ ਸਵਰੂਪ ਸਥਿਤੀ ਵਿੱਚ ਸਥਿਤ ਰਹੋ।