11.09.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਇਹ ਡਰਾਮੇ ਦਾ ਖੇਡ ਐਕੁਰੇਟ ਚੱਲ ਰਿਹਾ ਹੈ, ਜਿਸ ਦਾ ਜੋ ਪਾਰ੍ਟ ਜਿਹੜੇ ਵੇਲੇ ਹੋਣਾ ਚਾਹੀਦਾ ਹੈ, ਉਹੀ ਰਪੀਟ ਹੋ ਰਿਹਾ ਹੈ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਹੈ"

ਪ੍ਰਸ਼ਨ:-
ਤੁਸੀਂ ਬੱਚਿਆਂ ਦਾ ਪ੍ਭਾਵ ਕਦੋਂ ਨਿਕਲੇਗਾ? ਹੁਣ ਤੱਕ ਕਿਹੜੀ ਸ਼ਕਤੀ ਦੀ ਕਮੀ ਹੈ?

ਉੱਤਰ:-
ਜਦੋਂ ਯੋਗ ਵਿੱਚ ਪੱਕੇ ਹੋਵੋਗੇ ਉਦੋਂ ਪ੍ਰਭਾਵ ਨਿਕਲੇਗਾ। ਹਾਲੇ ਉਹ ਜੌਹਰ ਨਹੀਂ ਹੈ। ਯਾਦ ਦੇ ਨਾਲ ਹੀ ਸ਼ਕਤੀ ਮਿਲਦੀ ਹੈ। ਗਿਆਨ ਤਲਵਾਰ ਵਿੱਚ ਯਾਦ ਦਾ ਜੌਹਰ ਚਾਹੀਦਾ ਹੈ, ਜੋ ਹੁਣ ਤੱਕ ਘੱਟ ਹੈ। ਜੇਕਰ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਦੇ ਰਹੋ ਤਾਂ ਬੇੜਾ ਪਾਰ ਹੋ ਜਾਏਗਾ। ਇਹ ਸੈਕਿੰਡ ਦੀ ਗੱਲ ਹੈ।

ਓਮ ਸ਼ਾਂਤੀ
ਰੂਹਾਨੀ ਬੱਚਿਆਂ ਨੂੰ ਰੂਹਾਨੀ ਬਾਪ ਬੈਠ ਸਮਝਾਉਂਦੇ ਹਨ। ਰੂਹਾਨੀ ਬਾਪ ਇੱਕ ਨੂੰ ਹੀ ਕਿਹਾ ਜਾਂਦਾ ਹੈ। ਬਾਕੀ ਸਭ ਹਨ ਆਤਮਾਵਾਂ। ਉਨ੍ਹਾਂ ਨੂੰ ਪਰਮ ਆਤਮਾ ਕਿਹਾ ਜਾਂਦਾ ਹੈ। ਬਾਪ ਕਹਿੰਦੇ ਹਨ ਮੈਂ ਵੀ ਹਾਂ ਆਤਮਾ। ਪ੍ਰੰਤੂ ਮੈਂ ਪਰਮ ਸੁਪਰੀਮ ਸੱਤ ਹਾਂ। ਮੈਂ ਹੀ ਪਤਿਤ - ਪਾਵਨ, ਗਿਆਨ ਦਾ ਸਾਗਰ ਹਾਂ। ਬਾਪ ਕਹਿੰਦੇ ਹਨ ਮੈਂ ਆਉਂਦਾ ਹੀ ਹਾਂ ਭਾਰਤ ਵਿੱਚ, ਬੱਚਿਆਂ ਨੂੰ ਵਿਸ਼ਵ ਦਾ ਮਾਲਿਕ ਬਣਾਉਣ। ਤੁਸੀਂ ਹੀ ਮਾਲਿਕ ਸੀ ਨਾ। ਹੁਣ ਸਮ੍ਰਿਤੀ ਆਈ ਹੈ। ਬੱਚਿਆਂ ਨੂੰ ਸਮ੍ਰਿਤੀ ਦਿਵਾਉਂਦੇ ਹਨ - ਤੁਸੀਂ ਪਹਿਲਾਂ - ਪਹਿਲਾਂ ਸਤਯੁੱਗ ਵਿੱਚ ਆਏ ਫਿਰ ਪਾਰ੍ਟ ਵਜਾਉਂਦੇ, 84 ਜਨਮ ਭੋਗ ਪਿਛਾੜੀ ਵਿੱਚ ਆ ਗਏ ਹੋ। ਤੁਸੀਂ ਆਪਣੇ ਨੂੰ ਆਤਮਾ ਸਮਝੋ। ਆਤਮਾ ਅਵਿਨਾਸ਼ੀ ਹੈ, ਸ਼ਰੀਰ ਵਿਨਾਸ਼ੀ ਹੈ। ਆਤਮਾ ਹੀ ਦੇਹ ਦੇ ਨਾਲ ਆਤਮਾਵਾਂ ਨਾਲ ਗੱਲ ਕਰਦੀ ਹੈ। ਆਤਮ - ਅਭਿਮਾਨੀ ਹੋ ਕੇ ਨਹੀਂ ਰਹਿੰਦੇ ਤਾਂ ਜਰੂਰ ਦੇਹ-ਅਭਿਮਾਨ ਹੈ। ਮੈਂ ਆਤਮਾ ਹਾਂ, ਇਹ ਸਭ ਭੁੱਲ ਗਏ ਹਨ। ਕਹਿੰਦੇ ਵੀ ਹਨ ਪਾਪ ਆਤਮਾ ਪੁੰਨਯ ਆਤਮਾ, ਮਹਾਨ ਆਤਮਾ। ਉਹ ਫਿਰ ਪਰਮਾਤਮਾ ਤਾਂ ਬਣ ਨਹੀਂ ਸਕਦੇ। ਕੋਈ ਵੀ ਆਪਣੇ ਨੂੰ ਸ਼ਿਵ ਕਹਿ ਨਾ ਸਕੇ। ਸ਼ਰੀਰਾਂ ਦਾ ਸ਼ਿਵ ਨਾਮ ਤੇ ਬਹੁਤਿਆਂ ਦੇ ਹਨ। ਆਤਮਾ ਜਦੋਂ ਸ਼ਰੀਰ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਨਾਮ ਪੈਂਦਾ ਹੈ ਕਿਉਂਕਿ ਸ਼ਰੀਰ ਨਾਲ ਹੀ ਪਾਰ੍ਟ ਵਜਾਉਣਾ ਹੁੰਦਾ ਹੈ। ਤਾਂ ਫਿਰ ਮਨੁੱਖ ਸ਼ਰੀਰ ਦੇ ਭਾਣ ਵਿੱਚ ਆ ਜਾਂਦੇ ਹਨ, ਮੈਂ ਫਲਾਣਾ ਹਾਂ, ਹੁਣ ਸਮਝਦੇ ਹੋ - ਹਾਂ ਮੈਂ ਆਤਮਾ ਹਾਂ। ਅਸੀਂ 84 ਦਾ ਪਾਰ੍ਟ ਵਜਾਇਆ ਹੈ। ਹੁਣ ਅਸੀਂ ਆਤਮਾ ਨੂੰ ਜਾਣ ਗਏ ਹਾਂ। ਅਸੀਂ ਆਤਮਾ ਸਤੋਪ੍ਰਧਾਨ ਸੀ, ਫਿਰ ਹੁਣ ਤਮੋਪ੍ਰਧਾਨ ਬਣੀ ਹਾਂ। ਬਾਪ ਆਉਂਦੇ ਹੀ ਹਨ ਉਦੋਂ ਜਦੋਂ ਸਾਰੀਆਂ ਆਤਮਾਵਾਂ ਤੇ ਕੱਟ ਲੱਗੀ ਹੋਈ ਹੈ। ਜਿਵੇਂ ਸੋਨੇ ਵਿੱਚ ਖਾਦ ਪੈਂਦੀ ਹੈ ਨਾ। ਤੁਸੀਂ ਪਹਿਲੋਂ ਸੱਚਾ ਸੋਨਾ ਹੋ ਫਿਰ ਤਾਂਬਾ, ਲੋਹਾ ਪੈ ਕੇ ਤੁਸੀਂ ਬਿਲਕੁਲ ਕਾਲੇ ਹੋ ਗਏ ਹੋ। ਇਹ ਗੱਲ ਹੋਰ ਕੋਈ ਸਮਝਾ ਨਹੀਂ ਸਕਦਾ। ਸਾਰੇ ਕਹਿ ਦਿੰਦੇ ਹਨ ਆਤਮਾ ਨਿਰਲੇਪ ਹੈ। ਖਾਦ ਕਿਵੇਂ ਪੈਂਦੀ ਹੈ, ਇਹ ਵੀ ਬਾਪ ਨੇ ਸਮਝਾਇਆ ਹੈ ਬੱਚਿਆਂ ਨੂੰ। ਬਾਪ ਕਹਿੰਦੇ ਹਨ ਮੈਂ ਆਉਂਦਾ ਹੀ ਭਾਰਤ ਵਿੱਚ ਹਾਂ। ਜਦੋਂ ਬਿਲਕੁਲ ਤਮੋਪ੍ਰਧਾਨ ਬਣ ਜਾਂਦੇ ਹਨ, ਉਦੋਂ ਆਉਂਦਾ ਹਾਂ। ਐਕੁਰੇਟ ਸਮੇਂ ਤੇ ਆਉਂਦੇ ਹਨ। ਜਿਵੇਂ ਡਰਾਮੇ ਵਿੱਚ ਐਕੁਰੇਟ ਖੇਡ ਚਲਦਾ ਹੈ ਨਾ। ਜੋ ਪਾਰ੍ਟ ਜਿਹੜੇ ਵੇਲੇ ਹੋਣਾ ਹੋਵੇਗਾ ਉਸੇ ਵਕਤ ਰਪੀਟ ਹੋਵੇਗਾ, ਉਸ ਵਿੱਚ ਜ਼ਰਾ ਵੀ ਫਰਕ ਨਹੀ ਪੈ ਸਕਦਾ। ਉਹ ਹੈ ਹੱਦ ਦਾ ਡਰਾਮਾ, ਇਹ ਹੈ ਬੇਹੱਦ ਦਾ ਡਰਾਮਾ। ਇਹ ਬਹੁਤ ਮਹੀਨ ਸਮਝਣ ਦੀਆਂ ਗੱਲਾਂ ਹਨ। ਬਾਪ ਕਹਿੰਦੇ ਹਨ ਤੁਹਾਡਾ ਜੋ ਪਾਰ੍ਟ ਵੱਜਿਆ, ਉਹ ਡਰਾਮੇ ਅਨੁਸਾਰ। ਕੋਈ ਵੀ ਮਨੁੱਖ ਮਾਤਰ ਨਾ ਰਚਿਅਤਾ ਨੂੰ, ਨਾ ਰਚਨਾ ਦੇ ਆਦਿ - ਮੱਧ- ਅੰਤ ਨੂੰ ਜਾਣਦੇ ਹਨ। ਰਿਸ਼ੀ - ਮੁਨੀ ਨੇਤੀ - ਨੇਤੀ ਕਰਦੇ ਗਏ। ਹੁਣ ਤੁਹਾਨੂੰ ਕੋਈ ਪੁੱਛੇ ਰਚਿਅਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹੋ? ਤੁਸੀਂ ਝੱਟ ਕਹੋਗੇ ਹਾਂ, ਉਹ ਵੀ ਤੁਸੀਂ ਸਿਰ੍ਫ ਹੁਣ ਹੀ ਜਾਣ ਸਕਦੇ ਹੋ ਫਿਰ ਕਦੇ ਨਹੀਂ। ਬਾਬਾ ਨੇ ਸਮਝਾਇਆ ਹੈ ਤੁਸੀਂ ਹੀ ਮੁਝ ਰਚਿਅਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹੋ। ਅੱਛਾ, ਇਹ ਲਕਸ਼ਮੀ - ਨਾਰਾਇਣ ਦਾ ਰਾਜ ਕਦੋਂ ਹੋਵੇਗਾ, ਇਹ ਜਾਣਦੇ ਹੋਵੋਗੇ? ਨਹੀਂ, ਇਨ੍ਹਾਂ ਵਿੱਚ ਕੋਈ ਗਿਆਨ ਨਹੀਂ। ਇਹ ਤਾਂ ਵੰਡਰ ਹੈ। ਤੁਸੀਂ ਕਹਿੰਦੇ ਹੋ ਸਾਡੇ ਵਿੱਚ ਗਿਆਨ ਹੈ, ਇਹ ਵੀ ਤੁਸੀਂ ਸਮਝਦੇ ਹੋ। ਬਾਪ ਦਾ ਪਾਰ੍ਟ ਹੀ ਇੱਕ ਵਾਰ ਦਾ ਹੈ। ਤੁਹਾਡੀ ਐਮ ਅਬਜੈਕਟ ਹੀ ਹੈ - ਇਹ ਲਕਸ਼ਮੀ - ਨਾਰਾਇਣ ਬਣਨ ਦੀ। ਬਣ ਗਏ ਫਿਰ ਤਾਂ ਪੜ੍ਹਾਈ ਦੀ ਲੋੜ ਨਹੀਂ ਰਹੇਗੀ। ਬੇਰਿਸਟਰ। ਬਣ ਗਿਆ ਸੋ ਬਣ ਗਿਆ। ਬਾਪ ਜੋ ਪੜ੍ਹਾਉਣ ਵਾਲਾ ਹੈ, ਉਨ੍ਹਾਂ ਨੂੰ ਯਾਦ ਤੇ ਕਰਨਾ ਚਾਹੀਦਾ। ਤੁਹਾਨੂੰ ਸਭ ਸਹਿਜ ਕਰ ਦਿੱਤਾ ਹੈ। ਬਾਬਾ ਬਾਰ - ਬਾਰ ਤੁਹਾਨੂੰ ਕਹਿੰਦੇ ਹਨ ਪਹਿਲਾਂ ਆਪਣੇ ਨੂੰ ਆਤਮਾ ਸਮਝੋ। ਮੈਂ ਬਾਬਾ ਦਾ ਹਾਂ। ਪਹਿਲੋਂ ਤੁਸੀਂ ਨਾਸਤਿਕ ਸੀ, ਹੁਣ ਆਸਤਿਕ ਬਣੇ ਹੋ। ਇਨ੍ਹਾਂ ਲਕਸ਼ਮੀ - ਨਾਰਾਇਣ ਨੇ ਵੀ ਆਸਤਿਕ ਬਣਕੇ ਹੀ ਇਹ ਵਰਸਾ ਲਿਆ ਹੈ, ਜੋ ਹੁਣ ਤੁਸੀਂ ਲੈ ਰਹੇ ਹੋ। ਹੁਣ ਤੁਸੀਂ ਆਸਤਿਕ ਬਣ ਰਹੇ ਹੋ। ਆਸਤਿਕ - ਨਾਸਤਿਕ ਇਹ ਅੱਖਰ ਇਸ ਸਮੇਂ ਦੇ ਹਨ। ਉੱਥੇ ਇਹ ਅੱਖਰ ਹੈ ਹੀ ਨਹੀਂ। ਪੁੱਛਣ ਦੀ ਗੱਲ ਹੀ ਨਹੀ ਰਹਿ ਸਕਦੀ। ਇੱਥੇ ਪ੍ਰਸ਼ਣ ਉੱਠਦੇ ਹਨ ਤਾਂ ਤੇ ਪੁੱਛਦੇ ਹਨ - ਰਚਤਾ ਤੇ ਰਚਨਾ ਨੂੰ ਜਾਣਦੇ ਹੋ? ਤਾਂ ਕਹਿ ਦਿੰਦੇ ਹਨ ਨਹੀਂ। ਬਾਪ ਹੀ ਆ ਕੇ ਆਪਣਾ ਪਰਿਚੈ ਦਿੰਦੇ ਹਨ ਅਤੇ ਰਚਨਾ ਦੇ ਆਦਿ ਅੰਤ ਦਾ ਰਾਜ ਸਮਝਾਉਂਦੇ ਹਨ। ਬਾਪ ਹੈ ਬੇਹੱਦ ਦਾ ਮਾਲਿਕ ਰਚਤਾ। ਬੱਚਿਆਂ ਨੂੰ ਸਮਝਾਇਆ ਗਿਆ ਹੈ ਅਤੇ ਧਰਮ ਸੰਸਥਾਪਕ ਵੀ ਇੱਥੇ ਜ਼ਰੂਰ ਆਉਂਦੇ ਹਨ। ਤੁਹਾਨੂੰ ਸਖਸ਼ਾਤਕਾਰ ਕਰਵਾਇਆ ਸੀ। ਇਬ੍ਰਾਹਿਮ, ਕ੍ਰਾਈਸਟ ਆਦਿ ਕਿਵੇਂ ਆਉਂਦੇ ਹਨ। ਉਹ ਤਾਂ ਪਿਛਾੜੀ ਵਿੱਚ ਜੱਦ ਬਹੁਤ ਆਵਾਜ਼ ਨਿਕਲੇਗਾ ਉਦੋਂ ਆਉਣਗੇ। ਬਾਪ ਕਹਿੰਦੇ ਹਨ - ਬੱਚੇ, ਦੇਹ ਸਹਿਤ ਦੇਹ ਦੇ ਸਭ ਧਰਮਾਂ ਨੂੰ ਤਿਆਗ ਮੈਨੂੰ ਯਾਦ ਕਰੋ। ਹੁਣ ਤੁਸੀਂ ਸਮੁੱਖ ਬੈਠੇ ਹੋ। ਆਪਣੇ ਨੂੰ ਦੇਹ ਨਹੀਂ ਸਮਝਣਾ ਹੈ, ਮੈਂ ਆਤਮਾ ਹਾਂ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਦੇ ਰਹੋ ਤੇ ਬੇੜ੍ਹਾ ਪਾਰ ਹੋ ਜਾਏਗਾ। ਸੈਕਿੰਡ ਦੀ ਗੱਲ ਹੈ। ਮੁਕਤੀ ਵਿੱਚ ਜਾਣ ਦੇ ਲਈ ਹੀ ਭਗਤੀ ਅੱਧਾ ਕਲਪ ਕਰਦੇ ਹਨ। ਪਰ ਕੋਈ ਵੀ ਆਤਮਾ ਵਾਪਿਸ ਜਾ ਨਹੀਂ ਸਕਦੀ।

5 ਹਜ਼ਾਰ ਸਾਲ ਪਹਿਲਾਂ ਵੀ ਬਾਪ ਨੇ ਇਹ ਸਮਝਾਇਆ ਸੀ। ਹੁਣ ਵੀ ਸਮਝਾਉਂਦੇ ਹਨ। ਸ਼੍ਰੀ ਕ੍ਰਿਸ਼ਨ ਇਹ ਗੱਲਾਂ ਸਮਝਾ ਨਹੀਂ ਸਕਦੇ। ਉਨ੍ਹਾਂ ਨੂੰ ਬਾਪ ਨਹੀਂ ਕਹਾਂਗੇ। ਬਾਪ ਹੈ ਲੌਕਿਕ, ਅਲੌਕਿਕ ਅਤੇ ਪਾਰਲੌਕਿਕ। ਹੱਦ ਕਾ ਬਾਪ ਲੌਕਿਕ, ਬੇਹੱਦ ਦਾ ਬਾਪ ਹੈ - ਪਰਾਲੌਕਿਕ, ਅਤਮਾਵਾਂ ਦਾ। ਅਤੇ ਇੱਕ ਇਹ ਹੈ ਵੰਡਰਫੁਲ ਬਾਪ, ਇਨ੍ਹਾਂਨੂੰ ਅਲੌਕਿਕ ਕਿਹਾ ਜਾਂਦਾ ਹੈ। ਪ੍ਰਜਾਪਿਤਾ ਬ੍ਰਹਮਾ ਨੂੰ ਕੋਈ ਯਾਦ ਹੀ ਨਹੀਂ ਕਰਦੇ। ਉਹ ਸਾਡਾ ਗ੍ਰੇਟ - ਗ੍ਰੇਟ ਗ੍ਰੈੰਡ ਫਾਦਰ ਹੈ, ਇਹ ਬੁੱਧੀ ਵਿੱਚ ਨਹੀਂ ਆਉਂਦਾ ਹੈ। ਕਹਿੰਦੇ ਵੀ ਹਨ ਆਦਿ ਦੇਵ, ਐਡਮ... ਪ੍ਰੰਤੂ ਕਹਿਣ ਮਾਤਰ। ਮੰਦਿਰਾਂ ਵਿੱਚ ਵੀ ਆਦਿ ਦੈਵੀ ਦਾ ਚਿੱਤਰ ਹੈ ਨਾ। ਤੁਸੀਂ ਉੱਥੇ ਜਾਵੋਂਗੇ ਤਾਂ ਸਮਝੋਗੇ ਇਹ ਤਾਂ ਸਾਡਾ ਯਾਦਗ਼ਾਰ ਹੈ। ਬਾਬਾ ਵੀ ਬੈਠੇ ਹਨ, ਅਸੀਂ ਵੀ ਬੈਠੇ ਹਾਂ। ਇੱਥੇ ਬਾਪ ਚੇਤੰਨ ਵਿੱਚ ਬੈਠੇ ਹਨ, ਉੱਥੇ ਜੜ੍ਹ ਚਿੱਤਰ ਰੱਖੇ ਹਨ। ਉੱਪਰ ਵਿੱਚ ਸਵਰਗ ਵੀ ਠੀਕ ਹੈ, ਜਿਨ੍ਹਾਂ ਨੇ ਮੰਦਿਰ ਦੇਖਿਆ ਹੈ ਉਹ ਜਾਣਦੇ ਹਨ ਕਿ ਬਾਬਾ ਸਾਨੂੰ ਚੇਤੰਨ ਵਿੱਚ ਰਾਜਯੋਗ ਸਿੱਖਾ ਰਹੇ ਹਨ। ਫਿਰ ਬਾਦ ਵਿੱਚ ਮੰਦਿਰ ਬਣਾਉਂਦੇ ਹਨ। ਇਹ ਸਮ੍ਰਿਤੀ ਵਿੱਚ ਆਉਣਾ ਚਾਹੀਦਾ ਹੈ ਕਿ ਇਹ ਸਭ ਸਾਡੇ ਯਾਦਗਾਰ ਹਨ। ਇਹ ਲਕਸ਼ਮੀ - ਨਾਰਾਇਣ ਹੁਣ ਅਸੀਂ ਬਣ ਰਹੇ ਹਾਂ। ਸਨ, ਫਿਰ ਸੀੜੀ ਉੱਤਰਦੇ ਆਏ ਹਨ, ਹੁਣ ਫਿਰ ਅਸੀਂ ਘਰ ਜਾ ਕੇ ਰਾਮਰਾਜ ਵਿੱਚ ਆਵਾਂਗੇ। ਪਿੱਛੇ ਹੁੰਦਾ ਹੈ ਰਾਵਣਰਾਜ ਫਿਰ ਅਸੀਂ ਵਾਮ ਮਾਰਗ ਵਿੱਚ ਚਲੇ ਜਾਂਦੇ ਹਾਂ। ਬਾਪ ਕਿੰਨਾ ਚੰਗੀ ਰੀਤੀ ਸਮਝਾਉਂਦੇ ਹਨ - ਇਸ ਸਮੇਂ ਸਾਰੇ ਮਨੁੱਖ ਮਾਤਰ ਪਤਿਤ ਹਨ। ਇਸਲਈ ਪੁਕਾਰਦੇ ਹਨ - ਹੇ ਪਤਿਤ - ਪਾਵਨ ਆਕੇ ਸਾਨੂੰ ਪਾਵਨ ਬਣਾਓ। ਦੁੱਖ ਹਰ ਕੇ ਸੁੱਖ ਦਾ ਰਸਤਾ ਦੱਸੋ। ਕਹਿੰਦੇ ਵੀ ਹਨ ਭਗਵਾਨ ਜਰੂਰ ਕਿਸੇ ਵੇਸ਼ ਵਿੱਚ ਆਏਗਾ। ਹੁਣ ਕੁੱਤੇ - ਬਿੱਲੀ ਠੀਕਰ - ਭੀਤਰ ਆਦਿ ਵਿੱਚ ਤੇ ਨਹੀਂ ਆਉਣਗੇ। ਗਾਇਆ ਵੀ ਹੋਇਆ ਹੈ ਭਾਗਿਆਸ਼ਾਲੀ ਰੱਥ ਤੇ ਅਉਂਦੇ ਹਨ। ਬਾਪ ਖੁੱਦ ਕਹਿੰਦੇ ਹਨ ਮੈਂ ਇਸ ਸਾਧਾਰਨ ਰੱਥ ਵਿੱਚ ਪ੍ਰਵੇਸ਼ ਕਰਦਾ ਹਾਂ। ਇਹ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹਨ, ਤੁਸੀਂ ਹੁਣ ਜਾਣਦੇ ਹੋ। ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਜੱਦ ਵਾਨਪ੍ਰਸਥ ਅਵਸਥਾ ਹੁੰਦੀ ਹੈ ਤੱਦ ਮੈਂ ਪ੍ਰਵੇਸ਼ ਕਰਦਾ ਹਾਂ। ਭਗਤੀ ਮਾਰਗ ਵਿੱਚ ਪਾਡਵਾਂ ਦੇ ਬਹੁਤ ਵੱਡੇ - ਵੱਡੇ ਚਿੱਤਰ ਬਣਾਉਂਦੇ ਹਨ, ਰੰਗੂਨ ਵਿੱਚ ਬੁੱਧ ਦਾ ਵੀ ਬਹੁਤ ਵੱਡਾ ਚਿੱਤਰ ਹੈ। ਇਨ੍ਹਾ ਵੱਡਾ ਮਨੁੱਖ ਕੋਈ ਹੁੰਦਾ ਥੋੜੀ ਹੈ। ਬੱਚਿਆਂ ਨੂੰ ਤੇ ਹੁਣ ਹਸੀਂ ਆਉਂਦੀ ਹੋਵੇਗੀ, ਰਾਵਣ ਦਾ ਚਿੱਤਰ ਕਿਵੇਂ ਦਾ ਬਣਾਇਆ ਹੈ। ਦਿਨ - ਪ੍ਰਤਿਦਿਨ ਵੱਡਾ ਕਰਦੇ ਜਾਂਦੇ ਹਨ। ਇਹ ਕਿ ਚੀਜ਼ ਹੈ, ਜੋ ਹਰ ਵਰ੍ਹੇ ਜਲਾਉਂਦੇ ਹਨ। ਅਜਿਹਾ ਕੋਈ ਦੁਸ਼ਮਣ ਹੋਵੇਗਾ! ਦੁਸ਼ਮਣ ਦਾ ਹੀ ਚਿੱਤਰ ਬਣਾਕੇ ਸਾੜ੍ਹਦੇ ਹਨ। ਅੱਛਾ, ਰਾਵਣ ਕੌਣ ਹੈ, ਕੱਦ ਦੁਸ਼ਮਣ ਬਣਿਆ ਹੈ ਜੋ ਹਰ ਵਰ੍ਹੇ ਜਲਾਉਂਦੇ ਆਏ ਹਨ? ਇਸ ਦੁਸ਼ਮਣ ਦਾ ਕਿਸੇ ਨੂੰ ਪਤਾ ਨਹੀਂ ਹੈ। ਉਨ੍ਹਾਂ ਦਾ ਅਰ੍ਥ ਕੋਈ ਬਿਲਕੁਲ ਨਹੀਂ ਜਾਣਦੇ। ਬਾਪ ਸਮਝਾਉਂਦੇ ਹਨ ਉਹ ਹੈ ਹੀ ਰਾਵਣ ਸੰਪਰਦਾਇ। ਹੁਣ ਬਾਪ ਕਹਿੰਦੇ ਹਨ - ਗ੍ਰਹਿਸਥ ਵਿਹਾਰ ਵਿੱਚ ਰਹਿੰਦੇ ਹੋਏ ਕਮਲ ਪੁਸ਼ਪ ਸਮਾਨ ਬਣੋ ਅਤੇ ਮੈਨੂੰ ਯਾਦ ਕਰਦੇ ਰਹੋ। ਕਹਿੰਦੇ ਹਨ ਬਾਬਾ ਹੰਸ ਅਤੇ ਬਗੁਲੇ ਇਕੱਠੇ ਕਿਵੇਂ ਰਹਿ ਸਕਦੇ ਹਨ, ਖਿਟ - ਖਿਟ ਹੁੰਦੀ ਹੈ। ਸੋ ਤੇ ਜਰੂਰ ਹੋਵੇਗਾ, ਸਹਿਣ ਕਰਨਾ ਪਵੇਗਾ। ਇਸ ਵਿੱਚ ਬੜੀ ਯੁਕਤੀਆਂ ਵੀ ਹਨ। ਬਾਪ ਨੂੰ ਕਿਹਾ ਜਾਂਦਾ ਹੈ ਰਾਂਝੂ ਰਮਜਬਾਜ। ਸਾਰੇ ਉਨ੍ਹਾਂ ਨੂੰ ਯਾਦ ਕਰਦੇ ਹੈ ਨਾ - ਹੇ ਭਗਵਾਨ ਦੁੱਖ ਹਰੋ, ਰਹਿਮ ਕਰੋ, ਲਿਬਰੇਟ ਕਰੋ। ਉਹ ਲਿਬਰੇਟਰ ਬਾਪ ਸਭ ਦਾ ਇੱਕ ਹੀ ਹੈ। ਤੁਹਾਡੇ ਕੋਲ ਕੋਈ ਵੀ ਆਉਂਦੇ ਹਨ ਤਾਂ ਉਨ੍ਹਾਂ ਨੂੰ ਵੱਖਰਾ - ਵੱਖਰਾ ਸਮਝਾਓ, ਕਰਾਚੀ ਵਿੱਚ ਇੱਕ-ਇੱਕ ਨੂੰ ਵੱਖ- ਵੱਖ ਬੈਠ ਸਮਝਾਉਂਦੇ ਸਨ।

ਤੁਸੀਂ ਬੱਚੇ ਜੱਦ ਯੋਗ ਵਿੱਚ ਮਜ਼ਬੂਤ ਹੋ ਜਾਵੋਗੇ ਤਾਂ ਫਿਰ ਤੁਹਾਡਾ ਪ੍ਰਭਾਵ ਨਿਕਲੇਗਾ। ਹਾਲੇ ਅਜੁਨ ਉਹ ਜੌਹਰ ਨਹੀਂ ਹੈ। ਯਾਦ ਨਾਲ ਸ਼ਕਤੀ ਮਿਲਦੀ ਹੈ। ਪੜ੍ਹਾਈ ਤੋਂ ਸ਼ਕਤੀ ਨਹੀਂ ਮਿਲਦੀ ਹੈ। ਗਿਆਨ ਤਲਵਾਰ ਹੈ, ਉਸ ਵਿੱਚ ਯਾਦ ਦਾ ਜੌਹਰ ਭਰਨਾ ਹੈ। ਉਹ ਸ਼ਕਤੀ ਘੱਟ ਹੈ। ਬਾਪ ਰੋਜ ਕਹਿੰਦੇ ਹਨ - ਬੱਚੇ, ਯਾਦ ਦੀ ਯਾਤਰਾ ਵਿੱਚ ਰਹਿਣ ਨਾਲ ਤੁਹਾਨੂੰ ਤਾਕਤ ਮਿਲੇਗੀ। ਪੜਾਈ ਵਿੱਚ ਇੰਨੀ ਤਾਕਤ ਨਹੀਂ ਹੈ। ਯਾਦ ਨਾਲ ਤੁਸੀਂ ਵਿਸ਼ਵ ਦੇ ਮਲਿਕ ਬਣਦੇ ਹੋ। ਤੁਸੀਂ ਆਪਣੇ ਲਈ ਹੀ ਸਭ ਕੁੱਝ ਕਰਦੇ ਹੋ। ਬਹੁਤ ਆਏ ਫਿਰ ਗਏ। ਮਾਇਆ ਵੀ ਦੁਸ਼ਤਰ ਹੈ। ਬਹੁਤ ਨਹੀਂ ਆਉਂਦੇ ਹੈ, ਕਹਿੰਦੇ ਹਨ ਗਿਆਨ ਤੇ ਬਹੁਤ ਚੰਗਾ ਹੈ, ਖੁਸ਼ੀ ਵੀ ਹੁੰਦੀ ਹੈ। ਬਾਹਰ ਗਿਆ ਖ਼ਲਾਸ। ਜਰਾ ਵੀ ਠਹਿਰਣ ਨਹੀਂ ਦਿੰਦੀ। ਕਿਸੇ - ਕਿਸੇ ਨੂੰ ਬਹੁਤ ਖੁਸ਼ੀ ਹੁੰਦੀ ਹੈ। ਉਹੋ! ਹੁਣ ਬਾਬਾ ਆਏ ਹਨ, ਅਸੀਂ ਤੇ ਚਲੇ ਆਪਣੇ ਸੁਖਧਾਮ। ਬਾਪ ਕਹਿੰਦੇ ਹਨ - ਹਾਲੇ ਪੂਰੀ ਰਾਜਧਾਨੀ ਸਥਾਪਨ ਹੀ ਕਿੱਥੇ ਹੋਈ ਹੈ। ਤੁਸੀਂ ਇਸ ਸਮੇਂ ਹੋ ਈਸ਼ਵਰੀ ਸੰਤਾਨ ਫਿਰ ਹੋਵੋਗੇ ਦੇਵਤੇ। ਡਿਗਰੀ ਘੱਟ ਹੁੰਦੀ ਜਾਂਦੀ ਹੈ ਨਾ। ਮੀਟਰ ਵਿੱਚ ਪੁਆਇੰਟ ਹੁੰਦੀ ਹੈ, ਇੰਨੇ ਪੁਆਇੰਟ ਘੱਟ। ਤੁਸੀਂ ਹੁਣ ਇੱਕਦਮ ਉੱਚ ਬਣਦੇ ਹੋ ਫਿਰ ਘੱਟ ਹੁੰਦੇ - ਹੁੰਦੇ ਇੱਕਦਮ ਥੱਲੇ ਆ ਜਾਂਦੇ ਹੋ। ਸੀੜੀ ਥੱਲੇ ਉਤਰਨਾ ਹੀ ਹੈ। ਹੁਣ ਤੁਹਾਡੀ ਬੁੱਧੀ ਵਿੱਚ ਸੀੜੀ ਦਾ ਗਿਆਨ ਹੈ। ਚੜ੍ਹਦੀ ਕਲਾ, ਸ੍ਰਵ ਦਾ ਭਲਾ। ਫਿਰ ਹੋਲੀ - ਹੋਲੀ ਉਤਰਦੀ ਕਲਾ ਹੁੰਦੀ ਹੈ। ਸ਼ੁਰੂ ਤੋਂ ਲੈਕੇ ਇਸ ਚੱਕਰ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਇਸ ਵਕਤ ਤੁਹਾਡੀ ਚੜ੍ਹਦੀ ਕਲਾ ਹੁੰਦੀ ਹੈ ਕਿਉਂਕਿ ਬਾਪ ਨਾਲ ਹੈ ਨਾ। ਈਸ਼ਵਰ ਜਿਸਨੂੰ ਮਨੁੱਖ ਸ੍ਰਵ ਵਿਆਪੀ ਕਹਿ ਦਿੰਦੇ ਹਨ, ਉਹ ਬਾਬਾ ਮਿੱਠੇ - ਮਿੱਠੇ ਬੱਚੇ ਕਹਿੰਦੇ ਰਹਿੰਦੇ ਹਨ ਅਤੇ ਬੱਚੇ ਫਿਰ ਬਾਬਾ - ਬਾਬਾ ਕਹਿੰਦੇ ਰਹਿੰਦੇ ਹਨ। ਬਾਬਾ ਸਾਨੂੰ ਪੜਾਉਣ ਆਏ ਹਨ, ਆਤਮਾ ਪੜ੍ਹਦੀ ਹੈ। ਆਤਮਾ ਹੀ ਕਰਮ ਕਰਦੀ ਹੈ। ਅਸੀਂ ਆਤਮਾ ਸ਼ਾਂਤ ਸਵਰੂਪ ਹਾਂ। ਇਸ ਸ਼ਰੀਰ ਦੁਆਰਾ ਕਰਮ ਕਰਦੀ ਹਾਂ। ਅਸ਼ਾਂਤ ਅੱਖਰ ਹੀ ਉਦੋਂ ਕਿਹਾ ਜਾਂਦਾ ਹੈ ਜਦੋਂ ਦੁੱਖ ਹੁੰਦਾ ਹੈ। ਬਾਕੀ ਸ਼ਾਂਤੀ ਤੇ ਸਾਡਾ ਸ੍ਵਧਰਮ ਹੈ। ਬਹੁਤ ਕਹਿੰਦੇ ਹਨ ਮਨ ਦੀ ਸ਼ਾਂਤੀ ਹੋਵੇ। ਅਰੇ ਆਤਮਾ ਤਾਂ ਖ਼ੁਦ ਸ਼ਾਂਤ ਸ੍ਵਰੂਪ ਹੈ, ਉਨ੍ਹਾਂ ਦਾ ਘਰ ਹੀ ਹੈ ਸ਼ਾਂਤੀਧਾਮ। ਤੁਸੀਂ ਆਪਣੇ ਆਪ ਨੂੰ ਭੁੱਲ ਗਏ ਹੋ। ਤੁਸੀਂ ਤਾਂ ਸ਼ਾਂਤੀਧਾਮ ਵਿੱਚ ਰਹਿਣ ਵਾਲੇ ਸੀ, ਸ਼ਾਂਤੀ ਉੱਥੇ ਹੀ ਮਿਲੇਗੀ। ਅੱਜਕਲ ਕਹਿੰਦੇ ਹਨ ਇਕ ਰਾਜ, ਇਕ ਧਰਮ, ਇਕ ਭਾਸ਼ਾ ਹੋਵੇ। ਵਨ ਕਾਸਟ, ਵਨ ਰਿਲੀਜਨ, ਵਨ ਗਾਡ। ਹੁਣ ਗੌਰਮਿੰਟ ਲਿਖਦੀ ਵੀ ਹੈ ਵਨ ਗੌਡ ਹੈ, ਫਿਰ ਸ੍ਰਵਵਿਆਪੀ ਕਿਉਂ ਕਹਿੰਦੇ ਹੈ? ਵਨ ਗੌਡ ਤੇ ਕੋਈ ਮੰਨਦਾ ਹੀ ਨਹੀਂ ਹੈ। ਹੁਣ ਤੁਹਾਨੂੰ ਫਿਰ ਇਹ ਲਿਖਣਾ ਹੈ। ਲਕਸ਼ਮੀ - ਨਾਰਾਇਣ ਦਾ ਚਿੱਤਰ ਬਣਾਉਂਦੇ ਹੋ, ਉਪਰ ਵਿੱਚ ਲਿਖ ਦੋ ਸਤਯੁਗ ਵਿੱਚ ਜਦੋਂ ਇਨ੍ਹਾ ਦਾ ਰਾਜ ਸੀ ਤਾਂ ਵਨ ਗੌਡ, ਵਨ ਡੀਟੀ ਰਿਲੀਜਨ ਸੀ। ਪ੍ਰੰਤੂ ਮਨੁੱਖ ਸਮਝਦੇ ਕੁੱਝ ਨਹੀਂ ਹਨ, ਅਟੈਂਸ਼ਨ ਨਹੀਂ ਦਿੰਦੇ। ਅਟੈਂਸ਼ਨ ਉਨ੍ਹਾਂ ਦਾ ਜਾਏਗਾ ਜੋ ਸਾਡੇ ਬ੍ਰਾਹਮਣ ਕੁਲ ਦਾ ਹੋਵੇਗਾ। ਹੋਰ ਕੋਈ ਨਹੀਂ ਸਮਝਣਗੇ ਇਸਲਈ ਬਾਬਾ ਕਹਿੰਦੇ ਹਨ ਵੱਖਰਾ - ਵੱਖਰਾ ਬਿਠਾਓ ਫਿਰ ਸਮਝਾਓ। ਫ਼ਾਰਮ ਭਰਾਵੋ ਤੇ ਪਤਾ ਲਗੇਗਾ ਕਿਉਕਿ ਕੋਈ ਕਿਸੇ ਨੂੰ ਮੰਨਣ ਵਾਲਾ ਹੋਵੇਗਾ, ਕੋਈ ਕਿਸੇ ਨੂੰ। ਸਾਰਿਆਂ ਨੂੰ ਇਕੱਠਾ ਕਿਵੇਂ ਸਮਝਾਵਾਂਗੇ। ਆਪਣੀ - ਆਪਣੀ ਗੱਲ ਸੁਣਾਉਣ ਲੱਗ ਪੈਣਗੇ। ਪਹਿਲੇ - ਪਹਿਲੇ ਤੇ ਪੁੱਛਣਾ ਚਾਹੀਦਾ ਹੈ ਕਿ ਕਿੱਥੇ ਆਏ ਹੋ? ਬੀ.ਕੇ. ਦਾ ਨਾਮ ਸੁਣਿਆ ਹੈ। ਪ੍ਰਜਾਪਿਤਾ ਬ੍ਰਹਮਾ ਤੁਹਾਡਾ ਕੀ ਲੱਗਦਾ ਹੈ? ਕਦੀ ਨਾਮ ਸੁਣਿਆ ਹੈ? ਤੁਸੀਂ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਨਹੀਂ ਹੋ, ਅਸੀਂ ਤੇ ਪ੍ਰੈਕਟੀਕਲ ਵਿੱਚ ਹਾਂ। ਹੋ ਤੁਸੀਂ ਵੀ ਪ੍ਰੰਤੂ ਸਮਝਦੇ ਨਹੀਂ ਹੋ। ਸਮਝਾਉਣ ਦੀ ਬੜੀ ਯੁਕਤੀ ਚਾਹੀਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮੰਦਿਰਾਂ ਆਦਿ ਨੂੰ ਦੇਖਦੇ ਸਦਾ ਇਹ ਸਮ੍ਰਿਤੀ ਰਹੇ ਕਿ ਇਹ ਸਭ ਸਾਡੇ ਹੀ ਯਾਦਗਾਰ ਹਨ। ਹੁਣ ਅਸੀਂ ਅਜਿਹੇ ਲਕਸ਼ਮੀ - ਨਾਰਾਇਣ ਬਣ ਰਹੇ ਹਾਂ।

2. ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਰਹਿਣਾ ਹੈ। ਹੰਸ ਅਤੇ ਬਗੁਲੇ ਇਕੱਠ ਹਨ ਤਾਂ ਬਹੁਤ ਯੁਕਤੀ ਨਾਲ ਚਲਣਾ ਹੈ। ਸਹਿਣ ਵੀ ਕਰਨਾ ਹੈ।

ਵਰਦਾਨ:-
ਮਾਇਆ ਦੇ ਬੰਧਨਾਂ ਤੋਂ ਸਦਾ ਨਿਰਬੰਧਨ ਰਹਿਣ ਵਾਲੇ ਯੋਗ਼ਯੁਕਤ, ਬੰਧਨਮੁਕਤ ਭਵ:

ਬੰਧਨਮੁਕਤ ਦੀ ਨਿਸ਼ਾਨੀ ਹੈ ਸਦਾ ਯੋਗਯੁਕਤ। ਯੋਗਯੁਕਤ ਬੱਚੇ ਜਿੰਮੇਵਾਰੀ ਦੇ ਬੰਧਨ ਤੋਂ ਜਾਂ ਮਾਇਆ ਦੇ ਬੰਧਨ ਤੋਂ ਮੁਕਤ ਹੋਣਗੇ। ਮਨ ਦਾ ਵੀ ਬੰਧਨ ਨਾ ਹੋਵੇ। ਲੌਕਿਕ ਜਿੰਮੇਵਾਰੀ ਤਾਂ ਖੇਡ ਹੈ, ਇਸਲਈ ਡਾਇਰੈਕਸ਼ਨ ਪ੍ਰਮਾਣ ਖੇਡ ਦੀ ਰੀਤੀ ਨਾਲ ਹੱਸ ਕੇ ਖੇਡੋ ਤਾਂ ਛੋਟੀਆਂ - ਛੋਟੀਆਂ ਗੱਲਾਂ ਵਿੱਚ ਥੱਕੋਗੇ ਨਹੀਂ। ਜੇਕਰ ਬੰਧਨ ਸਮਝਦੇ ਹੋ ਤੇ ਤੰਗ ਹੁੰਦੇ ਹੋ। ਕੀ, ਕਿਉਂ ਦਾ ਪ੍ਸ਼ਨ ਉੱਠਦਾ ਹੈ। ਪਰ ਜਿੰਮੇਵਾਰ ਬਾਪ ਹੈ ਤੁਸੀਂ ਨਿਮਿਤ ਹੋ। ਇਸ ਸਮ੍ਰਿਤੀ ਨਾਲ ਬੰਧਨਮੁਕਤ ਬਣੋ ਤਾਂ ਯੋਗਯੁਕਤ ਬਣ ਜਾਵੋਗੇ।

ਸਲੋਗਨ:-
ਕਰਨਕਰਾਵਣਹਾਰ ਦੀ ਸਮ੍ਰਿਤੀ ਨਾਲ ਭਾਨ ਅਤੇ ਅਭਿਮਾਨ ਨੂੰ ਸਮਾਪਤ ਕਰੋ।