11.10.20     Avyakt Bapdada     Punjabi Murli     31.03.86    Om Shanti     Madhuban
 


"ਸ੍ਰਵਸ਼ਕਤੀ ਸੰਪੰਨ-ਬਣਨ ਅਤੇ ਵਰਦਾਨ ਪਾਉਣ ਦਾ ਵਰ੍ਹਾ"


ਅੱਜ ਸ੍ਰਵ ਖਜ਼ਾਨਿਆਂ ਦੇ ਮਾਲਿਕ, ਆਪਣੇ ਮਾਸਟਰ ਬੱਚਿਆਂ ਨੂੰ ਵੇਖ ਰਹੇ ਹਨ। ਬਾਲਿਕ ਸੋ ਮਾਲਿਕ, ਕਿਥੋਂ ਤੱਕ ਬਣੇ ਹੋ, ਇਹ ਵੇਖ ਰਹੇ ਹਨ। ਇਸ ਵਕ਼ਤ ਜੋ ਸ੍ਰੇਸ਼ਠ ਆਤਮਾਵਾਂ ਸ੍ਰਵ ਸ਼ਕਤੀਆਂ ਦੇ ਸਰਵ ਖਜ਼ਾਨਿਆਂ ਦੇ ਮਾਲਿਕ ਬਣਦੇ ਹਨ ਉਹ ਮਾਲਿਕਪਣੇ ਦੇ ਸੰਸਕਾਰ ਭਵਿੱਖ ਵਿੱਚ ਵੀ ਵਿਸ਼ਵ ਦੇ ਮਾਲਿਕ ਬਣਾਉਂਦੇ ਹਨ। ਤਾਂ ਕੀ ਵੇਖਿਆ? ਬਾਲਕ ਤਾਂ ਸਾਰੇ ਹਨ, ਬਾਬਾ ਅਤੇ ਮੈਂ ਇਹ ਲਗਣ ਸਾਰੇ ਬੱਚਿਆਂ ਵਿੱਚ ਚੰਗੀ ਲੱਗ ਗਈ ਹੈ। ਬਾਲਕ ਪਨ ਦਾ ਨਸ਼ਾ ਤਾਂ ਸਭ ਵਿੱਚ ਹੈ ਪਰ ਬਾਲਕ ਸੋ ਮਾਲਿਕ ਮਤਲਬ ਬਾਪ ਸਮਾਨ ਸੰਪੰਨ। ਤਾਂ ਬਾਲਕਪਨ ਦੀ ਸਥਿਤੀ ਅਤੇ ਮਾਲਿਕਪਣੇ ਦੀ ਸਥਿਤੀ, ਇਸ ਵਿੱਚ ਫ਼ਰਕ ਵੇਖਿਆ। ਮਾਲਿਕਪਨ ਮਤਲਬ ਹਰ ਕਦਮ ਆਪੇ ਹੀ ਸੰਪੰਨ ਸਥਿਤੀ ਵਿੱਚ ਆਪਣਾ ਹੋਵੇਗਾ ਅਤੇ ਸਭ ਦੇ ਲਈ ਵੀ ਹੋਵੇਗਾ। ਇਸਨੂੰ ਕਹਿੰਦੇ ਹਨ ਮਾਸਟਰ ਮਤਲਬ ਬਾਲਕ ਸੋ ਮਾਲਿਕ। ਮਾਲਿਕਪਣੇ ਦੀ ਵਿਸ਼ੇਸ਼ਤਾ - ਜਿਨ੍ਹਾਂ ਹੀ ਮਾਲਿਕਪਣੇ ਦਾ ਨਸ਼ਾ ਉਨਾਂ ਹੀ ਵਿਸ਼ਵ ਸੇਵਾਧਾਰੀ ਦੇ ਸੰਸਕਾਰ ਸਦਾ ਇਮਰਜ ਰੂਪ ਵਿੱਚ ਹਨ। ਜਿਨਾਂ ਹੀ ਮਾਲਿਕਪਣੇ ਦਾ ਨਸ਼ਾ ਉਨਾਂ ਹੀ ਨਾਲ - ਨਾਲ ਵਿਸ਼ਵ ਸੇਵਾਧਾਰੀ ਦਾ ਨਸ਼ਾ। ਦੋਵਾਂ ਦੀ ਸਮਾਨਤਾ ਹੋਵੇ। ਇਹ ਹੈ ਬਾਪ ਸਮਾਨ ਮਾਲਿਕ ਬਣਨਾ। ਤਾਂ ਇਹ ਰਿਜ਼ਲਟ ਵੇਖ ਰਹੇ ਸਨ ਕਿ ਬਾਲਕ ਅਤੇ ਮਾਲਿਕ ਦੋਵੇਂ ਸਵਰੂਪ ਸਦਾ ਹੀ ਪ੍ਰਤੱਖ ਕਰਮ ਵਿੱਚ ਆਉਂਦੇ ਹਨ ਜਾਂ ਸਿਰ੍ਫ ਨਾਲੇਜ਼ ਤੱਕ ਹੈ! ਲੇਕਿਨ ਨਾਲੇਜ ਅਤੇ ਪ੍ਰਤੱਖ ਕਰਮ ਵਿੱਚ ਫ਼ਰਕ ਹੈ। ਕਈ ਬੱਚੇ ਇਸ ਸਮਾਨਤਾ ਵਿੱਚ ਬਾਪ ਸਮਾਨ ਪ੍ਰਤੱਖ ਕਰਮ ਰੂਪ ਵਿੱਚ ਚੰਗੇ ਵੇਖੇ। ਕਈ ਬੱਚੇ ਹਾਲੇ ਵੀ ਬਾਲਕਪਣੇ ਵਿੱਚ ਰਹਿੰਦੇ ਹਨ। ਲੇਕਿਨ ਮਾਲਿਕਪਣੇ ਦੇ ਉਸ ਰੂਹਾਨੀ ਨਸ਼ੇ ਵਿੱਚ ਬਾਪ ਸਮਾਨ ਬਣਨ ਦੀ ਸ਼ਕਤੀਸ਼ਾਲੀ ਸਥਿਤੀ ਵਿੱਚ ਕਦੇ ਸਥਿਤ ਹੁੰਦੇ ਹਨ ਅਤੇ ਕਦੇ ਸਥਿਤ ਹੋਣ ਦੀ ਕੋਸ਼ਿਸ਼ ਵਿੱਚ ਸਮਾਂ ਚਲਾ ਜਾਂਦਾ ਹੈ।

ਲਕਸ਼ ਸਾਰਿਆਂ ਬੱਚਿਆਂ ਦਾ ਇਹ ਹੀ ਸ੍ਰੇਸ਼ਠ ਹੈ ਕਿ ਬਾਪ ਸਮਾਨ ਬਣਨਾ ਹੀ ਹੈ। ਲਕਸ਼ ਸ਼ਕਤੀਸ਼ਾਲੀ ਹੈ। ਹੁਣ ਲਕਸ਼ ਨੂੰ ਸੰਕਲਪ, ਬੋਲ, ਕਰਮ, ਸੰਬੰਧ ਸੰਪਰਕ ਵਿੱਚ ਲਿਆਉਣਾ ਹੈ। ਇਸ ਵਿੱਚ ਫਰਕ ਪੈ ਜਾਂਦਾ ਹੈ। ਕਈ ਬੱਚੇ ਸੰਕਲਪ ਤੱਕ ਸਮਾਨ ਸਥਿਤੀ ਵਿੱਚ ਸਥਿਤ ਰਹਿੰਦੇ ਹਨ। ਕਈ ਸੰਕਲਪ ਦੇ ਨਾਲ ਵਾਣੀ ਤੱਕ ਵੀ ਆ ਜਾਂਦੇ ਹਨ। ਕਦੇ - ਕਦੇ ਕਰਮ ਵਿੱਚ ਵੀ ਆ ਜਾਂਦੇ ਹਨ। ਲੇਕਿਨ ਜਦੋਂ ਸੰਬੰਧ, ਸੰਪਰਕ ਵਿੱਚ ਆਉਂਦੇ, ਸੇਵਾ ਦੇ ਸੰਬੰਧ ਵਿੱਚ ਆਉਂਦੇ, ਭਾਵੇਂ ਪਰਿਵਾਰ ਦੇ ਸੰਬੰਧ ਵਿੱਚ ਆਉਂਦੇ, ਇਸ ਸੰਬੰਧ ਅਤੇ ਸੰਪਰਕ ਵਿੱਚ ਆਉਣ ਵਿੱਚ ਪਰ੍ਸੰਨਟੇਜ ਕਦੇ ਘੱਟ ਹੋ ਜਾਂਦੀ ਹੈ। ਬਾਪ ਸਮਾਨ ਬਣਨਾ ਮਤਲਬ ਇੱਕ ਹੀ ਸਮੇਂ ਸੰਕਲਪ, ਬੋਲ, ਕਰਮ, ਸੰਬੰਧ ਸਭ ਵਿੱਚ ਬਾਪ ਸਮਾਨ ਸਥਿਤੀ ਵਿੱਚ ਰਹਿਣਾ। ਕੋਈ ਦੋ ਵਿੱਚ ਰਹਿੰਦੇ, ਕੋਈ ਤਿੰਨ ਵਿੱਚ ਰਹਿੰਦੇ। ਪਰ ਚਾਰੋਂ ਹੀ ਸਥਿਤੀ ਜੋ ਦੱਸੀ ਉਸ ਵਿੱਚ ਕਦੇ ਕਿਵ਼ੇਂ, ਕਦੇ ਕਿਵੇਂ ਹੋ ਜਾਂਦੇ ਹਨ। ਤਾਂ ਬਾਪਦਾਦਾ ਬੱਚਿਆਂ ਦੇ ਪ੍ਰਤੀ ਸਦਾ ਸਨੇਹੀ ਵੀ ਹਨ। ਸਨੇਹ ਦਾ ਸਵਰੂਪ ਸਿਰ੍ਫ ਅਵਿਅਕਤ ਦਾ ਵਿਅਕਤ ਰੂਪ ਵਿੱਚ ਮਿਲਣਾ ਨਹੀਂ ਹੈ। ਲੇਕਿਨ ਸਨੇਹ ਦਾ ਸਵਰੂਪ ਹੈ ਸਮਾਨ ਬਣਨਾ। ਕਈ ਬੱਚੇ ਇਵੇਂ ਸੋਚਦੇ ਹਨ ਕਿ ਬਾਪਦਾਦਾ ਨਿਰਮੋਹੀ ਬਣ ਰਹੇ ਹਨ। ਲੇਕਿਨ ਇਹ ਨਿਰਮੋਹੀ ਬਣਨਾ ਨਹੀਂ ਹੈ। ਇਹ ਵਿਸ਼ੇਸ਼ ਸਨੇਹ ਦਾ ਸਵਰੂਪ ਹੈ।

ਬਾਪਦਾਦਾ ਪਹਿਲਾਂ ਤੋਂ ਹੀ ਸੁਣਾ ਚੁੱਕੇ ਹਨ ਕਿ ਬਹੁਤਕਾਲ ਦੀ ਪ੍ਰਾਪਤੀ ਦੇ ਹਿਸਾਬ ਦਾ ਸਮਾਂ ਹੁਣ ਬਹੁਤ ਘੱਟ ਹੈ ਇਸਲਈ ਬਾਪਦਾਦਾ ਬੱਚਿਆਂ ਨੂੰ ਸਦਾ ਬਹੁਤ ਕਾਲ ਦੇ ਲਈ ਵਿਸ਼ੇਸ਼ ਦ੍ਰਿੜ੍ਹਤਾ ਦੀ ਤੱਪਸਿਆ ਦਵਾਰਾ ਆਪਣੇ ਨੂੰ ਤਪਾਉਣਾ ਮਤਲਬ ਮਜਬੂਤ ਕਰਨਾ, ਪਰਿਪਕਵ ਕਰਨਾ ਇਸ ਦੇ ਲਈ ਇਹ ਵਿਸ਼ੇਸ਼ ਸਮਾਂ ਦੇ ਰਹੇ ਹਨ। ਉਵੇਂ ਤਾਂ ਗੋਲਡਨ ਜੁਬਲੀ ਵਿੱਚ ਵੀ ਸਭ ਨੇ ਸੰਕਲਪ ਕੀਤਾ ਕਿ ਸਮਾਨ ਬਣਾਂਗੇ, ਵਿਘਨ ਵਿਨਾਸ਼ਕ ਬਣਾਂਗੇ, ਸਮਾਧਾਨ ਸਵਰੂਪ ਬਣਾਂਗੇ। ਇਹ ਸਭ ਵਾਅਦੇ ਬਾਪ ਦੇ ਕੋਲ ਚਿੱਤਰ ਗੁਪਤ ਦੇ ਰੂਪ ਵਿੱਚ ਹਿਸਾਬ ਦੇ ਖਾਤੇ ਵਿੱਚ ਨੂੰਧੇ ਹੋਏ ਹਨ। ਅੱਜ ਕਈ ਬੱਚਿਆਂ ਨੇ ਦ੍ਰਿੜ੍ਹ ਸੰਕਲਪ ਕੀਤਾ। ਸਮਰਪਣ ਹੋਣਾ ਮਤਲਬ ਆਪਣੇ ਨੂੰ ਸ੍ਰਵ ਪ੍ਰਾਪਤੀਆਂ ਵਿੱਚ ਪਰਿਪਕਵ ਬਣਾਉਣਾ। ਸਮਰਪਣਤਾ ਦਾ ਅਰਥ ਹੀ ਹੈ ਸੰਕਲਪ, ਬੋਲ, ਕਰਮ ਅਤੇ ਸੰਬੰਧ ਇਨਾਂ ਚਾਰਾਂ ਵਿੱਚ ਹੀ ਬਾਪ ਸਮਾਨ ਬਣਨਾ। ਪੱਤਰ ਜੋ ਲਿੱਖ ਕੇ ਦਿੱਤਾ ਉਹ ਪੱਤਰ ਜਾਂ ਸੰਕਲਪ ਸੁਖਸ਼ਮਵਤਨ ਵਿੱਚ ਬਾਪਦਾਦਾ ਦੇ ਕੋਲ ਸਦਾ ਦੇ ਲਈ ਰਿਕਾਰਡ ਵਿੱਚ ਰਹਿ ਗਿਆ। ਸਭਦੀ ਫਾਈਲਜ਼ ਉੱਥੇ ਵਤਨ ਵਿੱਚ ਹੈ। ਹਰ ਇੱਕ ਦਾ ਇਹ ਸੰਕਲਪ ਅਵਿਨਾਸ਼ੀ ਹੋ ਗਿਆ।

ਇਸ ਵਰ੍ਹੇ ਬੱਚਿਆਂ ਦੀ ਦ੍ਰਿੜ੍ਹਤਾ ਦੀ ਤੱਪਸਿਆ ਨਾਲ ਹਰ ਸੰਕਲਪ ਨੂੰ ਅਮਰ, ਅਵਿਨਾਸ਼ੀ ਬਣਾਉਣ ਦੇ ਲਈ ਆਪਣੇ ਨਾਲ ਬਾਰ - ਬਾਰ ਦ੍ਰਿੜ੍ਹਤਾ ਦੇ ਅਭਿਆਸ ਨਾਲ ਰੂਹ - ਰਿਹਾਨ ਕਰਨ ਦੇ ਲਈ, ਰਿਲਾਈਜੇਸ਼ਨ ਕਰਨ ਦੇ ਲਈ ਅਤੇ ਰੀਇਨਕਾਰਨੇਟ ਸਵਰੂਪ ਬਣ ਫਿਰ ਕਰਮ ਵਿੱਚ ਆਉਣ ਦੇ ਲਈ ਇਸ ਸਥਿਤੀ ਨੂੰ ਸਦਾਕਾਲ ਦੇ ਲਈ ਅਤੇ ਮਜਬੂਤ ਕਰਨ ਦੇ ਲਈ, ਬਾਪਦਾਦਾ ਇਹ ਸਮਾਂ ਦੇ ਰਹੇ ਹਨ। ਨਾਲ - ਨਾਲ ਵਿਸ਼ੇਸ਼ ਰੂਪ ਵਿੱਚ ਸ਼ੁੱਧ ਸੰਕਲਪ ਦੀ ਸ਼ਕਤੀ ਨਾਲ ਜਮਾਂ ਦਾ ਖਾਤਾ ਹੋਰ ਵਧਾਉਣਾ ਹੈ। ਸ਼ੁੱਧ ਸੰਕਲਪ ਦੀ ਸ਼ਕਤੀ ਦਾ ਵਿਸ਼ੇਸ਼ ਅਨੁਭਵ ਹੁਣ ਹੋਰ ਅੰਤਰਮੁਖੀ ਬਣ ਕਰਨ ਦੀ ਲੋੜ ਹੈ। ਸ਼ੁੱਧ ਸੰਕਲਪਾਂ ਦੀ ਸ਼ਕਤੀ ਸਹਿਜ ਵਿਅਰਥ ਸੰਕਲਪਾਂ ਨੂੰ ਸਮਾਪਤ ਕਰ ਦੂਸਰਿਆਂ ਦੇ ਪ੍ਰਤੀ ਵੀ ਸ਼ੁਭ ਭਾਵਨਾ, ਸ਼ੁਭ ਕਾਮਨਾ ਦੇ ਸਵਰੂਪ ਨੂੰ ਪਰਿਵਰਤਨ ਕਰ ਸਕਦੇ ਹਨ। ਹੁਣ ਇਸ ਸ਼ੁੱਧ ਸੰਕਲਪ ਦੇ ਸ਼ਕਤੀ ਦਾ ਵਿਸ਼ੇਸ਼ ਅਨੁਭਵ ਸਹਿਜ ਹੀ ਵਿਅਰਥ ਸੰਕਲਪਾਂ ਨੂੰ ਸਮਾਪਤ ਕਰ ਦਿੰਦਾ ਹੈ। ਨਾ ਸਿਰ੍ਫ ਆਪਣੇ ਵਿਅਰਥ ਸੰਕਲਪ ਲੇਕਿਨ ਤੁਹਾਡੇ ਸ਼ੁੱਧ ਸੰਕਲਪ, ਦੂਸਰਿਆਂ ਦੇ ਪ੍ਰਤੀ ਵੀ ਸ਼ੁਭ ਭਾਵਨਾ, ਸ਼ੁਭ ਕਾਮਨਾ ਦੇ ਸਵਰੂਪ ਨਾਲ ਪਰਿਵਰਤਨ ਕਰ ਸਕਦੇ ਹਨ। ਹੁਣ ਇਸ ਸ਼ੁੱਧ ਸੰਕਲਪ ਦੇ ਸ਼ਕਤੀ ਦਾ ਸਟਾਕ ਆਪਣੇ ਲਈ ਵੀ ਜਮਾਂ ਕਰਨ ਦੀ ਬਹੁਤ ਲੋੜ ਹੈ। ਮੁਰਲੀ ਸੁਣਨਾ ਇਹ ਲਗਣ ਤਾਂ ਬਹੁਤ ਚੰਗੀ ਹੈ। ਮੁਰਲੀ ਮਤਲਬ ਖਜਾਨਾ। ਮੁਰਲੀ ਦੀ ਹਰ ਪੁਆਇੰਟ ਨੂੰ ਸ਼ਕਤੀ ਦੇ ਰੂਪ ਵਿੱਚ ਜਮਾਂ ਕਰਨਾ - ਇਹ ਹੈ ਸ਼ੁੱਧ ਸੰਕਲਪ ਦੀ ਸ਼ਕਤੀ ਨੂੰ ਵਧਾਉਣਾ। ਸ਼ਕਤੀ ਦੇ ਰੂਪ ਵਿੱਚ ਹਰ ਸਮੇਂ ਕੰਮ ਵਿੱਚ ਲਗਾਉਣਾ। ਹੁਣ ਇਸ ਵਿਸ਼ੇਸ਼ਤਾ ਦਾ ਵਿਸ਼ੇਸ਼ ਅਟੈਂਸ਼ਨ ਰੱਖਣਾ ਹੈ। ਸ਼ੁੱਧ ਸੰਕਲਪ ਦੀ ਸ਼ਕਤੀ ਦੇ ਮਹੱਤਵ ਨੂੰ ਹੁਣ ਜਿਨ੍ਹਾਂ ਅਨੁਭਵ ਕਰਦੇ ਜਾਵੋਗੇ ਉਨਾਂ ਮਨਸਾ ਸੇਵਾ ਦੇ ਵੀ ਸਹਿਜ ਅਨੁਭਵੀ ਬਣਦੇ ਜਾਵੋਗੇ। ਪਹਿਲਾਂ ਤਾਂ ਆਪਣੇ ਪ੍ਰਤੀ ਸ਼ੁਭ ਸੰਕਲਪਾਂ ਦੀ ਸ਼ਕਤੀ ਜਮਾਂ ਚਾਹੀਦੀ ਹੈ ਅਤੇ ਫਿਰ ਨਾਲ - ਨਾਲ ਤੁਸੀਂ ਸਾਰੇ ਬਾਪ ਦੇ ਨਾਲ ਵਿਸ਼ਵ ਕਲਿਆਣਕਾਰੀ ਆਤਮਾਵਾਂ ਵਿਸ਼ਵ ਪ੍ਰੀਵਰਤਕ ਆਤਮਾਵਾਂ ਹੋ। ਤਾਂ ਵਿਸ਼ਵ ਦੇ ਪ੍ਰਤੀ ਵੀ ਇਹ ਸ਼ੁੱਧ ਸੰਕਲਪਾਂ ਦੀ ਸ਼ਕਤੀ ਦਵਾਰਾ ਪ੍ਰੀਵਰਤਨ ਕਰਨ ਦਾ ਕੰਮ ਹਾਲੇ ਬਹੁਤ ਰਿਹਾ ਹੋਇਆ ਹੈ। ਜਿਵੇਂ ਵਰਤਮਾਨ ਸਮੇਂ ਬ੍ਰਹਮਾ ਬਾਪ ਅਵਿਅਕਤ ਰੂਪਧਾਰੀ ਬਣ ਸ਼ੁੱਧ ਸੰਕਲਪ ਦੀ ਸ਼ਕਤੀ ਨਾਲ ਤੁਹਾਡੀ ਸਭ ਦੀ ਪਾਲਣਾ ਕਰ ਰਹੇ ਹਨ। ਸੇਵਾ ਦੀ ਵ੍ਰਿਧੀ ਦੇ ਸਹਿਯੋਗੀ ਬਣ ਅੱਗੇ ਵਧਾ ਰਹੇ ਹਨ। ਇਹ ਵਿਸ਼ੇਸ਼ ਸੇਵਾ ਸ਼ੁਧ ਸੰਕਲਪ ਦੇ ਸ਼ਕਤੀ ਦੀ ਚੱਲ ਰਹੀ ਹੈ। ਤਾਂ ਬ੍ਰਹਮਾ ਬਾਪ ਸਮਾਣ ਹੁਣ ਇਸ ਵਿਸ਼ੇਸ਼ਤਾ ਨੂੰ ਆਪਣੇ ਵਿੱਚ ਵਧਾਉਣ ਦਾ ਤੱਪਸਿਆ ਰੂਪ ਵਿੱਚ ਅਭਿਆਸ ਕਰਨਾ ਹੈ। ਤੱਪਸਿਆ ਮਤਲਬ ਦ੍ਰਿੜ੍ਹਤਾ ਸੰਪੰਨ ਅਭਿਆਸ। ਸਧਾਰਨ ਨੂੰ ਤੱਪਸਿਆ ਨਹੀਂ ਕਹਾਂਗੇ ਤਾਂ ਹੁਣ ਤੱਪਸਿਆ ਦੇ ਲਈ ਸਮਾਂ ਦੇ ਰਹੇ ਹੋ। ਹੁਣੇ ਹੀ ਕਿਉਂ ਦੇ ਰਹੇ ਹੋ? ਕਿਉਂਕਿ ਇਹ ਸਮਾਂ ਤੁਹਾਡੇ ਬਹੁਤਕਾਲ ਵਿੱਚ ਜਮਾਂ ਹੋ ਜਾਵੇਗਾ। ਬਾਪਦਾਦਾ ਸਾਰਿਆਂ ਨੂੰ ਬਹੁਤਕਾਲ ਦੀ ਪ੍ਰਾਪਤੀ ਕਰਵਾਉਣ ਦੇ ਨਿਮਿਤ ਹਨ। ਬਾਪਦਾਦਾ ਸਾਰੇ ਬੱਚਿਆਂ ਨੂੰ ਬਹੁਤਕਾਲ ਦੇ ਰਾਜਭਾਗ ਅਧਿਕਾਰੀ ਬਣਾਉਣਾ ਚਾਉਂਦੇ ਹਨ। ਤਾਂ ਬਹੁਤਕਾਲ ਦਾ ਸਮਾਂ ਬਹੁਤ ਘੱਟ ਹੈ ਇਸਲਈ ਹਰ ਗੱਲ ਦੇ ਅਭਿਆਸ ਨੂੰ ਤੱਪਸਿਆ ਦੇ ਰੂਪ ਵਿੱਚ ਕਰਨ ਦੇ ਲਈ ਇਹ ਵਿਸ਼ੇਸ਼ ਸਮਾਂ ਦੇ ਰਹੇ ਹਨ ਕਿਉਂਕਿ ਸਮਾਂ ਅਜਿਹਾ ਆਵੇਗਾ - ਜਿਸ ਵਿੱਚ ਤੁਹਾਨੂੰ ਸਭ ਨੂੰ ਦਾਤਾ ਅਤੇ ਵਰਦਾਤਾ ਬਣ ਥੋੜ੍ਹੇ ਸਮੇਂ ਵਿੱਚ ਕਈਆਂ ਨੂੰ ਦੇਣਾ ਪਵੇਗਾ। ਜੋ ਸ੍ਰਵ ਖਜ਼ਾਨਿਆਂ ਦੇ ਜਮਾਂ ਦਾ ਖਾਤਾ ਸੰਪੰਨ ਬਣਾਉਣ ਦੇ ਲਈ ਸਮਾਂ ਦੇ ਰਹੇ ਹਨ।

ਦੂਜੀ ਗੱਲ - ਵਿਘਨ - ਵਿਨਾਸ਼ਕ ਜਾਂ ਸਮਾਧਾਨ ਸਵਰੂਪ ਬਣਨ ਦਾ ਜੋ ਵਾਇਦਾ ਕੀਤਾ ਹੈ ਤਾਂ ਵਿਘਨ ਵਿਨਾਸ਼ਕ ਆਪਣੇ ਪ੍ਰਤੀ ਵੀ ਅਤੇ ਸਭ ਦੇ ਪ੍ਰਤੀ ਵੀ ਬਣਨ ਦਾ ਵਿਸ਼ੇਸ਼ ਦ੍ਰਿੜ੍ਹ ਸੰਕਲਪ ਅਤੇ ਦ੍ਰਿੜ੍ਹ ਸਵਰੂਪ ਦੋਨੋਂ ਹੋ। ਸਿਰ੍ਫ ਸੰਕਲਪ ਨਹੀਂ ਲੇਕਿਨ ਸਵਰੂਪ ਵੀ ਹੋ। ਤਾਂ ਇਸ ਵਰ੍ਹੇ ਬਾਪਦਾਦਾ ਐਕਸਟ੍ਰਾ ਚਾਂਸ ਦੇ ਰਹੇ ਹਨ। ਜਿਸਨੂੰ ਇਹ ਵਿਘਨ ਵਿਨਾਸ਼ਕ ਬਣਨ ਦਾ ਵਿਸ਼ੇਸ਼ ਭਾਗ ਲੈਣਾ ਹੈ ਉਹ ਇਸ ਵਰ੍ਹੇ ਵਿੱਚ ਲੈ ਸਕਦੇ ਹਨ। ਇਸ ਵਰ੍ਹੇ ਨੂੰ ਵਿਸ਼ੇਸ਼ ਵਰਦਾਨ ਹੈ। ਲੇਕਿਨ ਵਰਦਾਨ ਲੈਣ ਦੇ ਲਈ ਵਿਸ਼ੇਸ਼ ਦੋ ਅਟੈਂਸ਼ਨ ਦੇਣੇ ਪੈਣਗੇ। ਇੱਕ ਤਾਂ ਸਦਾ ਬਾਪ ਸਮਾਨ ਦੇਣ ਵਾਲੇ ਬਣਨਾ ਹੈ, ਲੈਣ ਦੀ ਭਾਵਨਾ ਨਹੀਂ ਰੱਖਣੀ ਹੈ। ਰਿਗਾਰਡ ਮਿਲੇ, ਸਨੇਹ ਮਿਲੇ ਤਾਂ ਸਨੇਹੀ ਬਣੀਏ, ਜਾਂ ਰੀਗਾਰਡ ਮਿਲੇ ਤਾਂ ਰਿਗਾਰਡ ਦਈਏ, ਨਹੀਂ। ਦਾਤਾ ਦੇ ਬੱਚੇ ਬਣ ਮੈਨੂੰ ਦੇਣਾ ਹੈ। ਲੈਣ ਦੀ ਭਾਵਨਾ ਨਹੀਂ ਰੱਖਣਾ। ਸ੍ਰੇਸ਼ਠ ਕਰਮ ਕਰਦੇ ਹੋਏ ਦੂਸਰੀ ਤਰਫ ਤੋਂ ਮਿਲਣਾ ਚਾਹੀਦਾ ਹੈ ਇਹ ਭਾਵਨਾ ਨਹੀਂ ਰੱਖਣਾ ਹੈ। ਸ੍ਰੇਸ਼ਠ ਕਰਮਾਂ ਦਾ ਫ਼ਲ ਸ੍ਰੇਸ਼ਠ ਹੁੰਦਾ ਹੀ ਹੈ। ਇਹ ਨਾਲੇਜ਼ ਤੁਸੀਂ ਜਾਣਦੇ ਹੋ ਲੇਕਿਨ ਕਰਦੇ ਵਕਤ ਇਹ ਸੰਕਲਪ ਨਹੀਂ ਰੱਖਣਾ। ਇੱਕ ਤਾਂ ਵਰਦਾਨ ਲੈਣ ਦੇ ਪਾਤਰ ਬਣਨ ਦੇ ਲਈ ਸਦਾ ਦਾਤਾ ਬਣ ਕਰਕੇ ਰਹਿਣਾ ਅਤੇ ਦੂਜਾ ਵਿਘਨ ਵਿਨਾਸ਼ਕ ਬਣਨਾ ਹੈ, ਤਾਂ ਸਮਾਉਣ ਦੀ ਸ਼ਕਤੀ ਸਦਾ ਵਿਸ਼ੇਸ਼ ਰੂਪ ਵਿੱਚ ਅਟੈਂਸ਼ਨ ਵਿੱਚ ਰੱਖਣਾ। ਆਪਣੇ ਪ੍ਰਤੀ ਵੀ ਸਮਾਉਣ ਦੀ ਸ਼ਕਤੀ ਜਰੂਰੀ ਹੈ। ਸਾਗਰ ਦੇ ਬੱਚੇ ਹੋ, ਸਾਗਰ ਦੀ ਵਿਸ਼ੇਸ਼ਤਾ ਹੈ ਹੀ ਸਮਾਉਣਾ। ਜਿਸ ਵਿੱਚ ਸਮਾਉਣ ਦੀ ਸ਼ਕਤੀ ਹੋਵੇਗੀ ਉਹ ਹੀ ਸ਼ੁਭ ਭਾਵਨਾ, ਕਲਿਆਣ ਦੀ ਕਾਮਨਾ ਕਰ ਸਕਣਗੇ। ਇਸ ਲਈ ਦਾਤਾ ਬਣਨਾ, ਸਮਾਉਣ ਦੇ ਸ਼ਕਤੀ ਸਵਰੂਪ ਸਾਗਰ ਬਣਨਾ। ਇਹ ਦੋ ਵਿਸ਼ੇਸ਼ਤਾਵਾਂ ਸਦਾ ਕਰਮ ਵਿੱਚ ਲਿਆਉਣਾ। ਕਈ ਵਾਰੀ ਕਈ ਬੱਚੇ ਕਹਿੰਦੇ ਹਨ ਸੋਚਿਆ ਤਾਂ ਸੀ ਇਹ ਹੀ ਕਰਾਂਗੇ ਪਰ ਕਰਨ ਵਿੱਚ ਬਦਲ ਗਿਆ। ਤਾਂ ਇਸ ਵਰ੍ਹੇ ਚਾਰੋਂ ਹੀ ਗੱਲਾਂ ਵਿੱਚ ਇੱਕ ਹੀ ਵਕਤ ਸਮਾਨਤਾ ਦਾ ਵਿਸ਼ੇਸ਼ ਅਭਿਆਸ ਕਰਨਾ ਹੈ। ਸਮਝਾ। ਤਾਂ ਇੱਕ ਗੱਲ ਖਜ਼ਾਨਿਆਂ ਨੂੰ ਜਮਾਂ ਕਰਨ ਦਾ ਅਤੇ ਦਾਤਾ ਬਣ ਦੇਣ ਦਾ ਸੰਸਕਾਰ ਨੈਚੁਰਲ ਰੂਪ ਵਿੱਚ ਧਾਰਨ ਹੋ ਜਾਵੇ ਉਸਦੇ ਲਈ ਵਕਤ ਦੇ ਰਹੇ ਹੋ। ਤਾਂ ਵਿਘਨ - ਵਿਨਾਸ਼ਕ ਬਣਨਾ ਅਤੇ ਬਣਾਉਣਾ, ਇਸ ਦੇ ਵਿੱਚ ਸਦਾ ਦੇ ਲਈ ਆਪਣਾ ਨੰਬਰ ਨਿਸ਼ਚਿਤ ਕਰਨ ਦਾ ਚਾਂਸ ਦੇ ਰਹੇ ਹੈਂ। ਕੁਝ ਵੀ ਹੋ ਜਾਵੇ ਖ਼ੁਦ ਤੱਪਸਿਆ ਕਰੋ ਅਤੇ ਕਿਸੇ ਦਾ ਵਿਘਨ ਖ਼ਤਮ ਕਰਨ ਵਿੱਚ ਸਹਿਯੋਗੀ ਬਣੋ। ਖੁਦ ਕਿੰਨਾ ਵੀ ਝੁਕਣਾ ਪਵੇ ਪਰ ਇਹ ਨਿਉਣਾ ਸਦਾ ਦੇ ਲਈ ਝੂਲਿਆਂ ਦੇ ਵਿੱਚ ਝੁੱਲਣਾ ਹੈ। ਜਿਵੇਂ ਸ਼੍ਰੀਕ੍ਰਿਸ਼ਨ ਨੂੰ ਕਿੰਨਾ ਪਿਆਰ ਦੇ ਨਾਲ ਝੁਲਾਉਂਦੇ ਰਹਿੰਦੇ ਹਨ। ਇਵੇਂ ਹੁਣ ਬਾਪ ਤੁਹਾਨੂੰ ਬੱਚਿਆਂ ਨੂੰ ਆਪਣੀ ਗੋਦੀ ਦੇ ਝੂਲੇ ਵਿੱਚ ਝੁਲਾਉਣਗੇ ਅਤੇ ਭਵਿੱਖ ਵਿੱਚ ਰਤਨ ਜੜ੍ਹਤ ਝੂਲਿਆਂ ਵਿੱਚ ਝੁਲਾਉਣਗੇ ਅਤੇ ਭਗਤੀ ਵਿੱਚ ਪੂਜਯ ਬਣ ਝੂਲੇ ਵਿੱਚ ਝੁਲੋਗੇ। ਤਾਂ ਝੁਕਣਾ, ਮਿਟਣਾ ਇਹ ਮਹਾਨਤਾ ਹੈ। ਮੈਂ ਕਿਉਂ ਝੁਕਾਂ, ਇਹ ਝੁਕਣ, ਇਸ ਵਿੱਚ ਆਪਣੇ ਨੂੰ ਘੱਟ ਨਹੀਂ ਸਮਝੋ। ਇਹ ਝੁਕਣਾ ਮਹਾਨਤਾ ਹੈ। ਇਹ ਮਰਨਾ, ਮਰਨਾ ਨਹੀਂ, ਅਵਿਨਾਸ਼ੀ ਪ੍ਰਾਪਤੀਆਂ ਵਿੱਚ ਜੀਨਾ ਹੈ ਇਸਲਈ ਸਦਾ ਵਿਘਨ - ਵਿਨਾਸ਼ਕ ਬਣਨਾ ਅਤੇ ਬਣਾਉਣਾ ਹੈ। ਇਸ ਵਿੱਚ ਫ਼ਸਟ ਡਵੀਜਨ ਵਿੱਚ ਆਉਣ ਦਾ ਜਿਸਨੂੰ ਚਾਂਸ ਲੈਣਾ ਹੋਵੇ ਉਹ ਲੈ ਸਕਦੇ ਹਨ। ਇਹ ਵਿਸ਼ੇਸ਼ ਚਾਂਸ ਲੈਣ ਦਾ ਸਮੇਂ ਦਾ ਬਾਪਦਾਦਾ ਮਹੱਤਵ ਸੁਣਾ ਰਹੇ ਹਨ।

ਤੀਸਰੀ ਗੱਲ - ਸਮੇਂ ਮੁਤਾਬਿਕ ਜਿੰਨਾ ਵਾਯੂਮੰਡਲ ਅਸ਼ਾਂਤੀ ਅਤੇ ਹਲਚਲ ਦਾ ਵਧਦਾ ਜਾ ਰਿਹਾ ਹੈ ਉਸੇ ਮੁਤਾਬਿਕ ਬੁੱਧੀ ਦੀ ਲਾਈਨ ਕਲੀਅਰ ਹੋਣੀ ਚਾਹੀਦੀ ਹੈ ਕਿਓਕਿ ਸਮੇਂ ਪ੍ਰਮਾਣ ਟਚਿੰਗ ਅਤੇ ਕੈਚਿੰਗ ਇੰਨ੍ਹਾਂ ਦੋ ਸ਼ਕਤੀਆਂ ਦੀ ਲੋੜ ਹੈ। ਇੱਕ ਤਾਂ ਬਾਪਦਾਦਾ ਦੇ ਡਾਇਰੈਕਸ਼ਨ ਨੂੰ ਬੁੱਧੀ ਦਵਾਰਾ ਕੈਚ ਕਰ ਸਕੋ। ਜੇਕਰ ਲਾਈਨ ਕਲੀਅਰ ਨਹੀਂ ਹੋਵੇਗੀ ਤਾਂ ਬਾਪ ਦੇ ਡਾਇਰੈਕਸ਼ਨ ਨਾਲ ਮਨਮਤ ਵੀ ਮਿਕਸ ਹੋ ਜਾਂਦੀ। ਅਤੇ ਮਿਕਸ ਹੋਣ ਦੇ ਕਾਰਣ ਸਮੇਂ ਤੇ ਧੋਖਾ ਖਾ ਸਕਦੇ ਹਨ। ਜਿੰਨੀ ਬੁੱਧੀ ਸਪੱਸ਼ਟ ਹੋਵੇਗੀ ਉਤਨਾ ਬਾਪ ਦੇ ਡਾਇਰੈਕਸ਼ਨ ਨੂੰ ਸਪਸ਼ੱਟ ਕਰ ਸਕੋਗੇ। ਅਤੇ ਜਿੰਨੀ ਬੁੱਧੀ ਦੀ ਲਾਈਨ ਕਲੀਅਰ ਹੋਵੇਗੀ ਉਤਨਾ ਆਪਣੀ ਉਣਤੀ ਪ੍ਰਤੀ, ਸੇਵਾ ਦੀ ਵ੍ਰਿਧੀ ਪ੍ਰਤੀ ਅਤੇ ਸ੍ਰਵ ਆਤਮਾਵਾਂ ਦੇ ਦਾਤਾ ਬਣ ਦੇਣ ਦੀਆਂ ਸ਼ਕਤੀਆਂ ਸਹਿਜ ਵਧਦੀਆਂ ਜਾਣਗੀਆਂ ਅਤੇ ਟਚਿੰਗ ਹੋਵੇਗੀ ਇਸ ਸਮੇਂ ਇਸ ਆਤਮਾ ਦੇ ਪ੍ਰਤੀ ਸਹਿਜ ਸੇਵਾ ਦਾ ਸਾਧਨ ਜਾਂ ਆਪਣੀ ਉਣਤੀ ਦਾ ਸਾਧਨ ਇਹ ਹੀ ਠੀਕ ਹੈ। ਤਾਂ ਵਰਤਮਾਨ ਸਮੇਂ ਪ੍ਰਮਾਣ ਇੰਨਾਂ ਦੋਵਾਂ ਸ਼ਕਤੀਆਂ ਦੀ ਬਹੁਤ ਲੋੜ ਹੈ। ਇਸ ਨੂੰ ਵਧਾਉਣ ਦੇ ਲਈ ਇਕਨਾਮੀ ਅਤੇ ਇੱਕਾਨਾਮੀ ਵਾਲੇ ਬਣਨਾ। ਇੱਕ ਬਾਪ ਦੂਜਾ ਨਾ ਕੋਈ। ਦੂਸਰੇ ਦਾ ਲਗਾਵ ਹੋਰ ਚੀਜ਼ ਹੈ। ਲਗਾਵ ਤੇ ਰਾਂਗ ਹੈ ਹੀ ਹੈ ਪਰ ਦੂਸਰੇ ਦੇ ਸੁਭਾਅ ਦਾ ਪ੍ਰਭਾਵ ਆਪਣੀ ਅਵਸਥਾ ਨੂੰ ਹਲਚਲ ਵਿੱਚ ਲਿਆਉਂਦਾ ਹੈ। ਦੂਸਰੇ ਦਾ ਸੰਸਕਾਰ ਬੁੱਧੀ ਨੂੰ ਟੱਕਰ ਵਿੱਚ ਲਿਆਉਂਦਾ ਹੈ। ਉਸ ਸਮੇਂ ਬੁੱਧੀ ਵਿੱਚ ਬਾਪ ਹੈ ਜਾਂ ਸੰਸਕਾਰ ਹੈ? ਭਾਵੇਂ ਲਗਾਵ ਦੇ ਰੂਪ ਵਿੱਚ ਬੁੱਧੀ ਨੂੰ ਪ੍ਰਭਾਵਿਤ ਕਰੇ, ਭਾਵੇਂ ਟਕਰਾਵ ਦੇ ਰੂਪ ਵਿੱਚ ਬੁੱਧੀ ਨੂੰ ਪ੍ਰਭਾਵਿਤ ਕਰੇ ਲੇਕਿਨ ਬੁੱਧੀ ਦੀ ਲਾਈਨ ਸਦਾ ਕਲੀਅਰ ਹੋਵੇ। ਇੱਕ ਬਾਪ ਦੂਜਾ ਨਾ ਕੋਈ ਇਸ ਨੂੰ ਕਹਿੰਦੇ ਹਨ ਇਕਨਾਮੀ ਅਤੇ ਇੱਕਾਨਾਮੀ ਕੀ ਹੈ? ਸਿਰ੍ਫ ਸਥੂਲ ਧਨ ਦੀ ਬੱਚਤ ਨੂੰ ਇੱਕਾਨਾਮੀ ਨਹੀਂ ਕਹਿੰਦੇ। ਉਹ ਵੀ ਜਰੂਰੀ ਹੈ ਪਰ ਸਮੇਂ ਵੀ ਧਨ ਹੈ, ਸੰਕਲਪ ਵੀ ਧਨ ਹੈ, ਸ਼ਕਤੀਆਂ ਵੀ ਧਨ ਹੈ, ਇਨਾਂ ਸਭਦੀ ਇੱਕਾਨਾਮੀ। ਵਿਅਰਥ ਨਹੀਂ ਗਵਾਓ। ਇੱਕਾਨਾਮੀ ਕਰਨਾ ਮਤਲਬ ਜਮਾਂ ਦਾ ਖਾਤਾ ਵਧਾਉਣਾ। ਇਕਨਾਮੀ ਅਤੇ ਇੱਕਾਨਾਮੀ ਦੇ ਸੰਸਕਾਰ ਵਾਲੇ ਇਹ ਦੋਵੇਂ ਸ਼ਕਤੀਆਂ ( ਟਚਿੰਗ ਅਤੇ ਕੇਚਿੰਗ ) ਦਾ ਅਨੁਭਵ ਕਰ ਸਕੋਗੇ। ਅਤੇ ਇਹ ਅਨੁਭਵ ਵਿਨਾਸ਼ ਦੇ ਵਕਤ ਨਹੀਂ ਕਰ ਸਕੋਗੇ, ਇਹ ਹੁਣੇ ਤੋਂ ਅਭਿਆਸ ਚਾਹੀਦਾ ਹੈ। ਤਾਂ ਸਮੇਂ ਤੇ ਇਸ ਅਭਿਆਸ ਦੇ ਕਾਰਣ ਅੰਤ ਵਿੱਚ ਸ੍ਰੇਸ਼ਠ ਮਤ ਅਤੇ ਗਤਿ ਨੂੰ ਪਾ ਸਕੋਗੇ। ਤੁਸੀਂ ਸਮਝੋ ਕਿ ਹਾਲੇ ਵਿਨਾਸ਼ ਦਾ ਸਮੇਂ ਕੁਝ ਤਾਂ ਪਿਆ ਹੋਇਆ ਹੈ। ਚਲੋ 10 ਵਰ੍ਹੇ ਹੀ ਸਹੀ ਪਰ 10 ਵਰ੍ਹੇ ਬਾਦ ਫਿਰ ਇਹ ਪੁਰਸ਼ਾਰਥ ਨਹੀਂ ਕਰ ਸਕੋਗੇ। ਕਿੰਨੀ ਵੀ ਮਿਹਨਤ ਕਰੋ, ਨਹੀਂ ਕਰ ਸਕੋਗੇ। ਕਮਜ਼ੋਰ ਹੋ ਜਾਣਗੇ। ਫਿਰ ਅੰਤ ਯੁੱਧ ਵਿੱਚ ਜਾਵੇਗੀ। ਸਫਲਤਾ ਵਿੱਚ ਨਹੀਂ। ਤ੍ਰੇਤਾਯੁਗੀ ਤੇ ਨਹੀਂ ਬਣਨਾ ਹੈ ਨਾ। ਮਿਹਨਤ ਮਤਲਬ ਤੀਰ ਕਮਾਨ। ਅਤੇ ਸਦਾ ਮੁਹੱਬਤ ਵਿੱਚ ਰਹਿਣਾ, ਖੁਸ਼ੀ ਵਿੱਚ ਰਹਿਣਾ ਮਤਲਬ ਮੁਰਲੀਧਰ ਬਣਨਾ, ਸੂਰਜਵੰਸ਼ੀ ਬਣਨਾ। ਮੁਰਲੀ ਨਚਾਉਂਦੀ ਹੈ ਅਤੇ ਤੀਰ ਕਮਾਨ ਨਿਸ਼ਾਨਾ ਲਗਾਉਣ ਦੇ ਲਈ ਮਿਹਨਤ ਕਰਵਾਉਂਦਾ ਹੈ। ਤਾਂ ਕਮਾਨਧਾਰੀ ਨਹੀਂ ਮੁਰਲੀ ਵਾਲਾ ਬਣਨਾ ਹੈ ਇਸਲਈ ਪਿੱਛੋਂ ਕੋਈ ਉਲ੍ਹਾਨਾ ਨਹੀਂ ਦੇਣਾ ਕਿ ਥੋੜ੍ਹਾ ਜਿਹਾ ਫਿਰ ਤੋਂ ਐਕਸਟ੍ਰਾ ਸਮੇਂ ਦੇ ਦੇਵੋ। ਚਾਂਸ ਦੇ ਦੇਵੋ ਜਾਂ ਕ੍ਰਿਪਾ ਕਰ ਲਓ। ਇਹ ਨਹੀਂ ਚੱਲੇਗਾ ਇਸਲਈ ਪਹਿਲਾਂ ਤੋਂ ਸੁਣਾ ਰਹੇ ਹਨ। ਭਾਵੇਂ ਪਿੱਛੋਂ ਆਇਆ ਜਾਂ ਪਹਿਲੋਂ ਲੇਕਿਨ ਸਮੇਂ ਮੁਤਾਬਿਕ ਤਾਂ ਸਭ ਨੂੰ ਲਾਸ੍ਟ ਸਟੇਜ ਤੇ ਪਹੁੰਚਣ ਦਾ ਵਕ਼ਤ ਹੈ। ਤਾਂ ਅਜਿਹੀ ਫਾਸਟ ਗਤਿ ਨਾਲ ਚਲਣਾ ਪਵੇ। ਸਮਝਾ। ਅੱਛਾ।

ਚਾਰੋਂ ਪਾਸੇ ਦੇ ਸ੍ਰਵ ਸਨੇਹੀ ਬੱਚਿਆਂ ਨੂੰ, ਸਦਾ ਦਿਲਤਖਤ ਨਸ਼ੀਨ ਬੱਚਿਆਂ ਨੂੰ, ਸਦਾ ਸੰਤੁਸ਼ਟਤਾ ਦੀ ਝਲਕ ਵਿਖਾਉਣ ਵਾਲੇ ਬੱਚਿਆਂ ਨੂੰ, ਸਦਾ ਪ੍ਰਸੰਨਤਾ ਦੀ ਪ੍ਰਸਨੇਲਟੀ ਵਿੱਚ ਰਹਿਣ ਵਾਲੇ ਬੱਚਿਆਂ ਨੂੰ, ਸਦਾ ਬੇਹੱਦ ਵਿਸ਼ਾਲ ਦਿਲ ਬੇਹੱਦ ਦੀ ਵਿਸ਼ਾਲ ਬੁੱਧੀ ਧਾਰਨ ਕਰਨ ਵਾਲੀ, ਵਿਸ਼ਾਲ ਆਤਮਾਵਾਂ ਨੂੰ ਬਾਪਦਾਦਾ ਦਾ ਸਨੇਹ ਸੰਪੰਨ ਯਾਦਪਿਆਰ ਅਤੇ ਨਮਸਤੇ।

ਵਰਦਾਨ:-
5 ਵਿਕਾਰ ਰੂਪੀ ਦੁਸ਼ਮਣ ਨੂੰ ਪਰਿਵਰਤਿਤ ਕਰ ਸਹਿਯੋਗੀ ਬਣਾਉਣ ਵਾਲੇ ਮਾਇਆਜੀਤ ਜਗਤਜੀਤ ਭਵ

ਵਿਜੇਈ, ਦੁਸ਼ਮਣ ਦਾ ਰੂਪ ਪਰਿਵਰਤਿਤ ਜਰੂਰ ਕਰਦਾ ਹੈ। ਤਾਂ ਤੁਸੀਂ ਵਿਕਾਰਾਂ ਰੂਪੀ ਦੁਸ਼ਮਣ ਨੂੰ ਪਰਿਵਰਤਿਤ ਕਰ ਸਹਿਯੋਗੀ ਸਵਰੂਪ ਬਣਾ ਦੇਵੋ ਜਿਸ ਨਾਲ ਉਹ ਸਦਾ ਤੁਹਾਨੂੰ ਸਲਾਮ ਕਰਦੇ ਰਹਿਣਗੇ। ਕਾਮ ਵਿਕਾਰ ਨੂੰ ਸ਼ੁਭ ਕਾਮਨਾ ਦੇ ਰੂਪ ਵਿੱਚ, ਕ੍ਰੋਧ ਨੂੰ ਰੂਹਾਨੀ ਖ਼ੁਮਾਰੀ ਦੇ ਰੂਪ ਵਿੱਚ, ਲੋਭ ਨੂੰ ਅਨਾਸਕਤ ਵ੍ਰਿਤੀ ਦੇ ਰੂਪ ਵਿੱਚ, ਮੋਹ ਨੂੰ ਸਨੇਹ ਦੇ ਰੂਪ ਵਿੱਚ ਅਤੇ ਦੇਹਾਭਿਮਾਨ ਨੂੰ ਸਵਾਭਿਮਾਨ ਦੇ ਰੂਪ ਵਿੱਚ ਪਰਿਵਰਤਿਤ ਕਰ ਦੋ ਤਾਂ ਮਾਯਾਜੀਤ ਜਗਤਜੀਤ ਬਣ ਜਾਵੋਗੇ।

ਸਲੋਗਨ:-
ਰੀਅਲ ਗੋਲ੍ਡ ਵਿੱਚ ਮੇਰਾ ਪਨ ਹੀ ਅਲਾਵਾਂ ਹਨ, ਜੋ ਵੇਲਊ ਨੂੰ ਘੱਟ ਕਰ ਦਿੰਦਾ ਹੈ ਇਸਲਈ ਮੇਰੇਪਨ ਨੂੰ ਖ਼ਤਮ ਕਰੋ।