11.10.21        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ :- ਯੋਗ ਅਗਨੀ ਨਾਲ ਪਾਪਾਂ ਨੂੰ ਭਸਮ ਕਰ ਸੰਪੂਰਨ ਸਤੋਪ੍ਰਧਾਨ ਬਣਨਾ ਹੈ, ਕੋਈ ਵੀ ਪਾਪ ਕਰਮ ਨਹੀਂ ਕਰਨਾ ਹੈ"

ਪ੍ਰਸ਼ਨ:-
ਸਤਿਯੁਗ ਵਿੱਚ ਉੱਚ ਪਦਵੀ ਕਿਸ ਆਧਾਰ ਤੇ ਮਿਲਦੀ ਹੈ? ਇੱਥੇ ਦਾ ਕਿਹੜਾ ਫਾਇਦਾ ਸਭ ਨੂੰ ਸੁਣਾਓ?

ਉੱਤਰ:-
ਸਤਿਯੁਗ ਵਿੱਚ ਪਵਿੱਤਰਤਾ ਦੇ ਆਧਾਰ ਤੇ ਉੱਚ ਪਦਵੀ ਮਿਲਦੀ ਹੈ। ਜੋ ਪਵਿੱਤਰਤਾ ਦੀ ਘੱਟ ਧਾਰਨਾ ਕਰਦੇ ਹਨ ਉਹ ਸਤਿਯੁਗ ਵਿੱਚ ਦੇਰੀ ਨਾਲ ਆਉਂਦੇ ਹਨ ਅਤੇ ਪਦਵੀ ਵੀ ਘੱਟ ਪਾਉਂਦੇ ਹਨ। ਇੱਥੇ ਜਦੋਂ ਕੋਈ ਆਉਂਦਾ ਹੈ ਤਾਂ ਉਨ੍ਹਾਂ ਨੂੰ ਕਾਇਦਾ ਸੁਣਾਓ - ਦੇ ਦਾਨ ਤਾਂ ਛੁੱਟੇ ਗ੍ਰਹਿਣ। 5 ਵਿਕਾਰਾਂ ਦਾ ਦਾਨ ਦਵੋ ਤਾਂ ਤੁਸੀਂ 16 ਕਲਾ ਸੰਪੂਰਨ ਬਣ ਜਾਵੋਗੇ। ਤੁਸੀਂ ਬੱਚੇ ਵੀ ਆਪਣੀ ਦਿਲ ਤੋਂ ਪੁੱਛੋ ਕਿ ਸਾਡੇ ਵਿੱਚ ਕੋਈ ਵਿਕਾਰ ਤਾਂ ਨਹੀਂ ਹੈ?

ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਮਨੁੱਖਾਂ ਨੂੰ ਕਿਵੇਂ ਸਮਝਾਵੋ ਕਿ ਹੁਣ ਸ੍ਵਰਗ ਦੀ ਸਥਾਪਨਾ ਹੋ ਰਹੀ ਹੈ। 5 ਹਜਾਰ ਵਰ੍ਹੇ ਪਹਿਲੇ ਵੀ ਭਾਰਤ ਵਿੱਚ ਸ੍ਵਰਗ ਸੀ। ਲਕਸ਼ਮੀ - ਨਾਰਾਇਣ ਦਾ ਰਾਜ ਸੀ। ਵਿਚਾਰ ਕਰਨਾ ਚਾਹੀਦਾ ਹੈ ਉਸ ਸਮੇਂ ਕਿੰਨੇ ਮਨੁੱਖ ਸਨ। ਸਤਿਯੁਗ ਆਦਿ ਵਿੱਚ ਬਹੁਤ ਕਰਕੇ 9 - 10 ਲੱਖ ਹੋਣਗੇ। ਸ਼ੁਰੂਆਤ ਵਿੱਚ ਝਾੜ ਛੋਟਾ ਹੀ ਹੁੰਦਾ ਹੈ। ਇਸ ਸਮੇਂ ਜਦਕਿ ਕਲਯੁਗ ਦਾ ਅੰਤ ਹੈ ਤਾਂ ਕਿੰਨਾ ਵੱਡਾ ਝਾੜ ਹੋ ਗਿਆ ਹੈ, ਹੁਣ ਇਸ ਦਾ ਵਿਨਾਸ਼ ਵੀ ਜਰੂਰ ਹੋਣਾ ਹੈ। ਬੱਚੇ ਸਮਝਦੇ ਹਨ ਇਹ ਉਹ ਹੀ ਮਹਾਭਾਰਤ ਲੜਾਈ ਹੈ। ਇਸ ਸਮੇਂ ਹੀ ਗੀਤਾ ਦੇ ਭਗਵਾਨ ਨੇ ਰਾਜਯੋਗ ਸਿਖਾਇਆ ਅਤੇ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕੀਤੀ। ਸੰਗਮ ਤੇ ਹੀ ਕਈ ਧਰਮਾਂ ਦਾ ਵਿਨਾਸ਼, ਇੱਕ ਧਰਮ ਦੀ ਸਥਾਪਨਾ ਹੋਈ ਸੀ। ਬੱਚੇ ਇਹ ਵੀ ਜਾਣਦੇ ਹਨ ਕਿ ਅੱਜ ਤੋਂ 5 ਹਜਾਰ ਵਰ੍ਹੇ ਪਹਿਲੇ ਭਾਰਤ ਸ੍ਵਰਗ ਸੀ ਹੋਰ ਕੋਈ ਧਰਮ ਨਹੀਂ ਸੀ। ਅਜਿਹੀ ਨਵੀਂ ਦੁਨੀਆਂ ਸਥਾਪਨਾ ਕਰਨ ਬਾਪ ਸੰਗਮ ਤੇ ਆਉਂਦੇ ਹਨ। ਹੁਣ ਉਹ ਸਥਾਪਨ ਹੋ ਰਹੀ ਹੈ। ਪੁਰਾਣੀ ਦੁਨੀਆਂ ਵਿਨਾਸ਼ ਹੋ ਜਾਵੇਗੀ। ਸਤਿਯੁਗ ਵਿੱਚ ਇੱਕ ਹੀ ਭਾਰਤ ਖੰਡ ਸੀ ਹੋਰ ਕੋਈ ਖੰਡ ਸੀ ਨਹੀਂ। ਹੁਣ ਤਾਂ ਕਿੰਨੇ ਖੰਡ ਹਨ। ਭਾਰਤ ਖੰਡ ਵੀ ਹੈ ਪਰ ਇਸ ਵਿੱਚ ਆਦਿ ਸਨਾਤਨ ਦੇਵੀ - ਦੇਵਤਾ ਧਰਮ ਹੈ ਨਹੀਂ। ਉਹ ਪਰਾਏ ਲੋਪ ਹੋ ਗਿਆ ਹੈ। ਹੁਣ ਫਿਰ ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਸਥਾਪਨਾ ਕਰ ਰਹੇ ਹਨ। ਬਾਕੀ ਸਭ ਧਰਮ ਵਿਨਾਸ਼ ਹੋ ਜਾਂਦੇ ਹਨ। ਇਹ ਤਾਂ ਯਾਦ ਰੱਖਣਾ ਹੈ ਕਿ ਸਤਿਯੁਗ ਤ੍ਰੇਤਾ ਵਿੱਚ ਕੋਈ ਹੋਰ ਰਾਜ ਨਹੀਂ ਸੀ ਅਤੇ ਸਭ ਧਰਮ ਹੁਣ ਆਏ ਹਨ। ਕਿੰਨਾ ਦੁੱਖ ਅਸ਼ਾਂਤੀ ਮਾਰਾਮਾਰੀ ਹੈ। ਮਹਾਭਾਰੀ ਮਹਾਭਾਰਤ ਲੜਾਈ ਵੀ ਉਹ ਹੀ ਹੈ। ਇੱਕ ਪਾਸੇ ਯੂਰੋਪਵਾਸੀ ਯਾਦਵ ਵੀ ਹਨ। 5 ਹਜਾਰ ਵਰ੍ਹੇ ਪਹਿਲੇ ਵੀ ਇਨ੍ਹਾਂ ਨੇ ਮੁਸਲ ਇਨਵੇਂਸ਼ਨ ਕੀਤੇ ਸੀ। ਕੌਰਵ ਪਾਂਡਵ ਵੀ ਸਨ। ਪਾਂਡਵਾਂ ਦੇ ਵੱਲ ਆਪ ਪਰਮਪਿਤਾ ਪਰਮਾਤਮਾ ਮਦਦਗਾਰ ਸਨ। ਸਾਰਿਆਂ ਨੂੰ ਇਹ ਕਿਹਾ ਕਿ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਮੈਨੂੰ ਯਾਦ ਕਰਨ ਨਾਲ ਤੁਹਾਡੇ ਪਾਪ ਵਧਣਗੇ ਨਹੀਂ ਅਤੇ ਪਾਸਟ ਦੇ ਵਿਕਰਮ ਵਿਨਾਸ਼ ਹੋਣਗੇ। ਹੁਣ ਹੀ ਬਾਪ ਸਮਝਾਉਂਦੇ ਹਨ, ਤੁਸੀਂ ਹੀ ਭਾਰਤਵਾਸੀ ਸਤਿਯੁਗ ਵਿੱਚ ਜੋ ਸਤੋਪ੍ਰਧਾਨ ਸੀ, ਉਹ ਇਸ ਸਮੇਂ 84 ਜਨਮ ਲੈਂਦੇ - ਲੈਂਦੇ ਹੁਣ ਤੁਹਾਡੀ ਆਤਮਾ ਤਮੋਪ੍ਰਧਾਨ ਬਣ ਗਈ ਹੈ। ਹੁਣ ਸਤੋਪ੍ਰਧਾਨ ਕਿਵੇਂ ਬਣੀਏ। ਸਤੋਪ੍ਰਧਾਨ ਉਦੋਂ ਬਣੋਗੇ ਜਦੋਂ ਮੈਨੂੰ ਪਤਿਤ - ਪਾਵਨ ਬਾਪ ਨੂੰ ਯਾਦ ਕਰੋਗੇ। ਇਸ ਯੋਗ ਅਗਨੀ ਨਾਲ ਹੀ ਪਾਪ ਭਸਮ ਹੋਣਗੇ ਅਤੇ ਆਤਮਾ ਸਤੋਪ੍ਰਧਾਨ ਬਣ ਜਾਏਗੀ। ਅਤੇ ਫਿਰ ਸਵਰਗ ਵਿੱਚ 21 ਜਨਮਾਂ ਦੇ ਲਈ ਵਰਸਾ ਪਾਓਗੇ। ਬਾਕੀ ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਤੇ ਹੋਣਾ ਹੀ ਹੈ। ਭਾਰਤ ਸਤਿਯੁਗ ਵਿੱਚ ਸ੍ਰੇਸ਼ਠਾਚਾਰੀ ਸੀ ਅਤੇ ਸ੍ਰਿਸ਼ਟੀ ਦੇ ਆਦਿ ਵਿੱਚ ਬਹੁਤ ਥੋੜੇ ਮਨੁੱਖ ਸਨ। ਭਾਰਤ ਸਵਰਗ ਸੀ, ਦੂਸਰਾ ਹੋਰ ਕੋਈ ਖੰਡ ਨਹੀਂ ਸੀ। ਹੁਣ ਹੋਰ ਧਰਮ ਵੱਧਦੇ - ਵੱਧਦੇ ਝਾੜ ਕਿੰਨਾ ਵੱਡਾ ਹੋ ਗਿਆ ਹੈ ਅਤੇ ਤਮੋਪ੍ਰਧਾਨ ਜੜ੍ਹ ਜੜੀਭੂਤ ਹੋ ਗਿਆ ਹੈ। ਹੁਣ ਇਸ ਤਮੋਪ੍ਰਧਾਨ ਝਾੜ ਦਾ ਵਿਨਾਸ਼ ਅਤੇ ਨਵੀਂ ਦੇਵੀ - ਦੇਵਤਾ ਦੀ ਸਥਾਪਨਾ ਜਰੂਰ ਚਾਹੀਦੀ ਹੈ। ਸੰਗਮ ਤੇ ਹੀ ਹੋਵੇਗਾ। ਹੁਣ ਤੁਸੀਂ ਹੋ ਸੰਗਮ ਤੇ । ਆਦਿ ਸਨਾਤਨ ਦੇਵੀ- ਦੇਵਤਾ ਧਰਮ ਦਾ ਹੁਣ ਸੇਪਲਿੰਗ ਲੱਗ ਰਿਹਾ ਹੈ। ਪਤਿਤ ਮਨੁੱਖਾਂ ਨੂੰ ਬਾਪ ਹੀ ਪਾਵਨ ਬਣਾ ਰਹੇ ਹਨ, ਉਹ ਫਿਰ ਦੇਵਤਾ ਬਣਨਗੇ। ਜੋ ਪਹਿਲੇ ਨੰਬਰ ਵਿੱਚ ਸੀ ਜਿਨਾਂ ਨੇ 84 ਜਨਮ ਲਿਤੇ ਹਨ। ਉਹ ਹੀ ਫਿਰ ਪਹਿਲੇ ਨੰਬਰ ਵਿੱਚ ਆਉਣਗੇ। ਸਭ ਤੋਂ ਪਹਿਲੇ - ਪਹਿਲੇ ਦੇਵੀ - ਦੇਵਤਾਵਾਂ ਦਾ ਪਾਰ੍ਟ ਸੀ। ਉਹ ਹੀ ਪਹਿਲੇ ਬਿਛੁੜੇ ਹਨ। ਫਿਰ ਉਹਨਾਂ ਦਾ ਹੀ ਪਾਰ੍ਟ ਹੋਣਾ ਚਾਹੀਦਾ ਹੈ ਨਾ। ਸਤਿਯੁਗ ਵਿੱਚ ਹੈ ਹੀ ਸਰਵਗੁਣ ਸੰਪੰਨ ਹੁਣ ਹੈ ਵਿਸ਼ਸ਼ ਵਰਲਡ, ਰਾਤ - ਦਿਨ ਦਾ ਫ਼ਰਕ ਹੈ। ਹੁਣ ਵਿਸ਼ਸ਼ ਵਰਲਡ ਨੂੰ ਵਾਇਸਲੇਸ ਵਰਲਡ ਕੌਣ ਬਣਾਏ। ਪੁਕਾਰਦੇ ਵੀ ਹਨ ਹੇ ਪਾਵਨ ਬਣਾਉਣ ਵਾਲੇ ਆਓ। ਹੁਣ ਉਹ ਆਇਆ ਹੈ। ਬਾਪ ਕਹਿੰਦੇ ਹਨ - ਅਸੀਂ ਤੁਹਾਨੂੰ ਵਾਇਸਲੈਸ ਬਣਾ ਰਹੇ ਹਾਂ। ਇਸ ਵਿਸ਼ਸ਼ ਦੁਨੀਆਂ ਦੇ ਵਿਨਾਸ਼ ਦੇ ਲਈ ਲੜਾਈ ਲੱਗਣੀ ਹੈ। ਹੁਣ ਉਹ ਕਹਿੰਦੇ ਹਨ ਕਿ ਇੱਕ ਮੱਤ ਕਿਵੇਂ ਹੋਵੇ ਕਿਉਂਕਿ ਹੁਣ ਅਨੇਕ ਮਤ ਹਨ ਨਾ। ਅਨੇਕ ਇੰਨੇ ਮਤ - ਮਤਾਂਤਰਾਂ ਦੇ ਅੰਦਰ ਇੱਕ ਧਰਮ ਦੀ ਮੱਤ ਕੌਣ ਸਥਾਪਨ ਕਰੇ। ਬਾਪ ਸਮਝਾਉਂਦੇ ਹਨ ਹੁਣ ਇੱਕ ਮਤ ਦੀ ਸਥਾਪਨਾ ਹੋ ਰਹੀ ਹੈ। ਬਾਕੀ ਸਾਰੇ ਵਿਨਾਸ਼ ਹੋ ਜਾਣਗੇ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਵਾਲੇ ਜੋ ਪਾਵਨ ਸੀ, ਉਹ ਹੀ ਫਿਰ 84 ਜਨਮ ਭੋਗ ਹੁਣ ਪਤਿਤ ਬਣ ਗਏ ਹਨ। ਫਿਰ ਬਾਪ ਆਕੇ ਭਾਰਤਵਾਸਿਆਂ ਨੂੰ ਫਿਰ ਤੋਂ ਸਵਰਗ ਦਾ ਵਰਸਾ ਦੇ ਰਹੇ ਹਨ ਮਤਲਬ ਅਸੁਰ ਤੋਂ ਦੇਵਤਾ ਬਣਾ ਰਹੇ ਹਨ। ਤੁਸੀਂ ਕਿਸੇ ਨੂੰ ਵੀ ਸਮਝਾ ਸਕਦੇ ਹੋ ਕਿ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਪਤਿਤ ਤੋਂ ਪਾਵਨ ਬਣ ਜਾਓਗੇ। ਹੁਣ ਤੁਸੀਂ ਗਿਆਨ ਚਿਤਾ ਤੇ ਬੈਠੋ। ਚਿਤਾ ਤੇ ਬੈਠਣ ਨਾਲ ਤੁਸੀਂ ਪਾਵਨ ਬਣਦੇ ਹੋ। ਫਿਰ ਦਵਾਪਰ ਵਿੱਚ ਰਾਵਣ ਰਾਜ ਹੋਣ ਕਾਰਨ ਕਾਮ ਚਿਤਾ ਤੇ ਬੈਠਦੇ - ਬੈਠਦੇ ਭ੍ਰਿਸ਼ਟਾਚਾਰੀ ਦੁਨੀਆਂ ਬਣ ਗਈ ਹੈ। ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਦੇਵੀ - ਦੇਵਤਾ ਸਨ। ਥੋੜੇ ਮਨੁੱਖ ਸੀ। ਹੁਣ ਤਾਂ ਕਿੰਨੇ ਅਸੁਰ ਬਣ ਗਏ ਹਨ। ਹੋਰ ਧਰਮ ਵੀ ਐਡ ਹੋ ਝਾੜ ਵੱਡਾ ਹੋ ਗਿਆ ਹੈ। ਬਾਪ ਸਮਝਾਉਂਦੇ ਹਨ ਝਾੜ ਜੜ੍ਹ ਜੜੀਭੂਤ ਹੋ ਗਿਆ ਹੈ। ਹੁਣ ਫਿਰ ਮੈਨੂੰ ਇੱਕ ਮੱਤ ਦਾ ਰਾਜ ਸਥਾਪਨ ਕਰਨਾ ਹੈ। ਭਾਰਤਵਾਸੀ ਕਹਿੰਦੇ ਵੀ ਹਨ ਇੱਕ ਮੱਤ ਹੋਣ। ਇਹ ਭਾਰਤਵਾਸੀ ਭੁੱਲ ਗਏ ਹਨ ਕਿ ਸਤਿਯੁਗ ਵਿੱਚ ਇੱਕ ਹੀ ਧਰਮ ਸੀ। ਇੱਥੇ ਤਾਂ ਅਨੇਕ ਧਰਮ ਹਨ। ਹੁਣ ਬਾਪ ਆਕੇ ਫਿਰ ਤੋਂ ਇੱਕ ਧਰਮ ਸਥਾਪਨ ਕਰ ਰਹੇ ਹਨ। ਤੁਸੀਂ ਬੱਚੇ ਰਾਜਯੋਗ ਸਿੱਖ ਰਹੇ ਹੋ। ਜਰੂਰ ਭਗਵਾਨ ਹੀ ਰਾਜਯੋਗ ਸਿਖਾਉਣਗੇ। ਇਹ ਕਿਸੇ ਨੂੰ ਪਤਾ ਨਹੀਂ ਹੈ। ਪ੍ਰਦਰਸ਼ਨੀ ਦਾ ਉਦਘਾਟਨ ਜਦੋਂ ਕੋਈ ਕਰਨ ਆਉਂਦੇ ਹਨ ਤਾਂ ਉਹਨਾਂ ਨੂੰ ਵੀ ਸਮਝਾਉਣਾ ਚਾਹੀਦਾ ਹੈ - ਤੁਸੀਂ ਕਿਸ ਦਾ ਉਦਘਾਟਨ ਕਰਦੇ ਹੋ। ਬਾਪ ਇਸ ਭਾਰਤ ਨੂੰ ਸਵਰਗ ਬਣਾ ਰਹੇ ਹਨ। ਬਾਕੀ ਨਰਕਵਾਸੀ ਸਭ ਵਿਨਾਸ਼ ਹੋ ਜਾਣਗੇ। ਵਿਨਾਸ਼ ਤੋਂ ਪਹਿਲਾ ਬਾਪ ਕੋਲੋਂ ਵਰਸਾ ਲੈਣਾ ਹੀ ਹੈ ਤਾਂ ਆਕੇ ਸਮਝੋ। ਇਹ ਬੀ. ਕੇ. ਦਾ ਜੋ ਆਸ਼ਰਮ ਹੈ ਉਹ ਹੈ ਕਵਾਰਨਟਾਇਨ ਕਲਾਸ, ਇੱਥੇ 7 ਰੋਜ਼ ਕਲਾਸ ਕਰਨਾ ਹੈ ਤਾਕਿ 5 ਵਿਕਾਰ ਨਿਕਲ ਜਾਣ। ਦੇਵਤਾਵਾਂ ਵਿੱਚ ਇਹ ਪੰਜ ਵਿਕਾਰ ਹੁੰਦੇ ਨਹੀਂ। ਹੁਣ ਇੱਥੇ 5 ਵਿਕਾਰਾਂ ਦਾ ਦਾਨ ਦੇਣਾ ਹੈ, ਤਾਂ ਹੀ ਗ੍ਰਹਿਣ ਛੁੱਟੇਗਾ। ਦੇ ਦਾਨ ਤੇ ਛੁੱਟੇ ਗ੍ਰਹਿਣ। ਫਿਰ ਤੁਸੀਂ 16 ਕਲਾ ਸੰਪੂਰਨ ਬਣ ਜਾਓਗੇ। ਭਾਰਤ ਸਤਿਯੁਗ ਵਿੱਚ 16 ਕਲਾ ਸੰਪੂਰਨ ਸੀ, ਹੁਣ ਤਾਂ ਕੋਈ ਕਲਾ ਨਹੀਂ ਰਹੀ ਹੈ। ਸਾਰੇ ਕੰਗਾਲ ਬਣ ਗਏ ਹਨ। ਕੋਈ ਓਪਨਿਗ ਕਰਨ ਵਾਲੇ ਆਉਂਦੇ ਹਨ, ਤਾਂ ਕਹੋ, ਇੱਥੇ ਦਾ ਕ਼ਾਇਦਾ ਹੈ, ਬਾਪ ਕਹਿੰਦੇ ਹਨ ਦੇ 5 ਵਿਕਾਰਾਂ ਦਾ ਦਾਨ ਦੋ ਤਾਂ ਛੁੱਟੇ ਗ੍ਰਹਿਣ। ਤੁਸੀਂ 16 ਕਲਾ ਸੰਪੂਰਨ ਦੇਵਤਾ ਬਣ ਜਾਓਗੇ। ਪਵਿੱਤਰਤਾ ਅਨੁਸਾਰ ਪਦਵੀ ਪਾਓਗੇ। ਬਾਕੀ ਕੁੱਝ ਨਾ ਕੁੱਝ ਕਲਾ ਘੱਟ ਰਹਿ ਗਈ ਤਾਂ ਜਨਮ ਦੇਰੀ ਨਾਲ ਲੈਣਗੇ। ਵਿਕਾਰਾਂ ਦਾ ਦਾਨ ਦੇਣਾ ਤਾਂ ਚੰਗਾ ਹੈ ਨਾ। ਚੰਦਰਮਾ ਨੂੰ ਗ੍ਰਹਿਣ ਲੱਗਦਾ ਹੈ ਤਾਂ ਅੱਗੇ ਬ੍ਰਾਹਮਣ ਲੋਕ ਦਾਨ ਲੈਂਦੇ ਸਨ। ਹੁਣ ਤਾਂ ਬ੍ਰਾਹਮਣ ਵੱਡੇ ਆਦਮੀ ਹੋ ਗਏ। ਗਰੀਬ ਲੋਕੀ ਤਾਂ ਵਿਚਾਰੇ ਭੀਖ ਮੰਗਦੇ ਰਹਿੰਦੇ, ਪੁਰਾਣੇ ਕਪੜੇ ਆਦਿ ਵੀ ਲੈਂਦੇ ਰਹਿੰਦੇ। ਅਸਲ ਵਿੱਚ ਬ੍ਰਾਹਮਣ ਪੁਰਾਣੇ ਕਪੜੇ ਨਹੀਂ ਲੈਂਦੇ, ਉਹਨਾਂ ਨੂੰ ਨਵਾਂ ਦਿੱਤਾ ਜਾਂਦਾ ਹੈ। ਤਾਂ ਹੁਣ ਤੁਸੀਂ ਸਮਝਦੇ ਹੋ ਭਾਰਤ 16 ਕਲਾ ਸੰਪੂਰਨ ਸੀ। ਹੁਣ ਆਇਰਨ ਏਜ਼ਡ ਹੋ ਗਿਆ ਹੈ। 5 ਵਿਕਾਰਾਂ ਦਾ ਗ੍ਰਹਿਣ ਲੱਗਾ ਹੋਇਆ ਹੈ। ਹੁਣ ਤੁਸੀਂ ਜੋ 5 ਵਿਕਾਰਾਂ ਦਾ ਦਾਨ ਦੇ ਇਹ ਅੰਤਿਮ ਜਨਮ ਪਵਿੱਤਰ ਰਹੋਗੇ ਤਾਂ ਨਵੀ ਦੁਨੀਆਂ ਦੇ ਮਾਲਿਕ ਬਣੋਗੇ। ਸਵਰਗ ਵਿੱਚ ਬਹੁਤ ਥੋੜੇ ਹਨ। ਪਿੱਛੇ ਵ੍ਰਿਧੀ ਨੂੰ ਪਾਇਆ ਹੈ। ਹੁਣ ਤਾਂ ਵਿਨਾਸ਼ ਸਾਹਮਣੇ ਖੜ੍ਹਾ ਹੈ। ਬਾਪ ਕਹਿੰਦੇ ਹਨ - 5 ਵਿਕਾਰਾਂ ਦਾ ਦਾਨ ਦੇਵੋਂ ਤਾਂ ਗ੍ਰਹਿਣ ਛੁੱਟ ਜਾਏਗਾ। ਹੁਣ ਤੁਹਾਨੂੰ ਸ੍ਰੇਸ਼ਠਾਚਾਰੀ ਬਣ ਸਵਰਗ ਦਾ ਸੂਰਜਵੰਸੀ ਰਾਜ ਲੈਣਾ ਹੈ, ਤਾਂ ਭ੍ਰਿਸ਼ਟਾਚਾਰ ਨੂੰ ਛੱਡਣਾ ਪਵੇਗਾ। 5 ਵਿਕਾਰਾਂ ਦਾ ਦਾਨ ਦਵੋ। ਆਪਣੇ ਦਿਲ ਤੋਂ ਪੁੱਛੋਂ ਅਸੀਂ ਸਰਵ ਗੁਣ ਸੰਪੰਨ, ਸੰਪੂਰਨ ਨਿਰਵਿਕਾਰੀ ਬਣੇ ਹਾਂ? ਨਾਰਦ ਦਾ ਮਿਸਾਲ ਹੈ ਨਾ। ਇੱਕ ਵੀ ਵਿਕਾਰ ਹੋਵੇਗਾ ਤਾਂ ਲਕਸ਼ਮੀ ਨੂੰ ਵਰ ਕਿਵੇਂ ਸਕੋਗੇ। ਕੋਸ਼ਿਸ ਕਰਦੇ ਰਹੋ, ਖਾਦ ਨੂੰ ਅੱਗ ਲਗਾਉਂਦੇ ਰਹੋ। ਸੋਨਾ ਜਦੋ ਗਲਾਂਦੇ ਹਨ, ਗਲ਼ਦੇ - ਗਲ਼ਦੇ ਜੇਕਰ ਅੱਗ ਠੰਡੀ ਹੋ ਜਾਂਦੀ ਹੈ ਤਾਂ ਖਾਦ ਨਿਕਲਦੀ ਨਹੀਂ ਹੈ, ਇਸਲਈ ਪੂਰੀ ਅੱਗ ਵਿੱਚ ਗਲਾਉਂਦੇ ਹਨ। ਫਿਰ ਜਦੋਂ ਦੇਖਦੇ ਹਨ ਕਿ ਕਿਚੜਾ ਵੱਖਰਾ ਹੋ ਗਿਆ ਹੈ ਤਾਂ ਕਾਰਬ ਵਿੱਚ ਪਾਉਂਦੇ ਹਨ। ਹੁਣ ਬਾਪ ਖੁਦ ਕਹਿੰਦੇ ਹਨ ਕੋਈ ਵੀ ਵਿਕਾਰ ਵਿੱਚ ਨਾ ਜਾਓ। ਤੀਵਰ ਵੇਗ ਨਾਲ ਪੁਰਸ਼ਾਰਥ ਕਰੋ। ਪਹਿਲਾਂ ਤਾਂ ਪਵਿੱਤਰਤਾ ਦੀ ਪ੍ਰਤਿਗਿਆ ਕਰੋ। ਬਾਬਾ ਤੁਸੀਂ ਪਾਵਨ ਬਣਾਉਣ ਆਏ ਹੋ, ਅਸੀਂ ਕਦੀ ਵਿਕਾਰ ਵਿੱਚ ਨਹੀਂ ਜਾਵਾਂਗੇ। ਦੇਹੀ - ਅਭਿਮਾਨੀ ਬਣਨਾ ਹੈ। ਬਾਪ ਸਾਨੂੰ ਆਤਮਾਵਾਂ ਨੂੰ ਸਮਝਾਉਂਦੇ ਹਨ। ਉਹ ਸੁਪ੍ਰੀਮ ਆਤਮਾ ਹੈ। ਤੁਸੀਂ ਜਾਣਦੇ ਹੋ ਅਸੀਂ ਪਤਿਤ ਹਾਂ। ਆਤਮਾ ਵਿੱਚ ਹੀ ਸੰਸਕਾਰ ਰਹਿੰਦੇ ਹਨ। ਮੈਂ ਤੁਹਾਡਾ ਬਾਪ ਤੁਸੀਂ ਆਤਮਾਵਾਂ ਨਾਲ ਗੱਲ ਕਰਦਾ ਹਾਂ। ਅਜਿਹਾ ਕੋਈ ਕਹਿ ਨਹੀਂ ਸਕਦੇ - ਮੈਂ ਤੁਹਾਡਾ ਬਾਪ ਪਰਮਾਤਮਾ ਹਾਂ। ਮੈਂ ਆਇਆ ਹਾਂ ਪਾਵਨ ਬਣਾਉਣ। ਤੁਸੀਂ ਪਹਿਲੇ - ਪਹਿਲੇ ਸਤੋਪ੍ਰਧਾਨ ਸੀ ਫਿਰ ਸਤੋ, ਰਜੋ, ਤਮੋ ਵਿੱਚ ਆਏ। ਤਮੋਪ੍ਰਧਾਨ ਬਣੇ ਹੋ। ਇਸ ਸਮੇਂ 5 ਤੱਤਵ ਵੀ ਤਮੋਪ੍ਰਧਾਨ ਹਨ ਇਸਲਈ ਦੁੱਖ ਦਿੰਦੇ ਹਨ। ਹਰ ਚੀਜ਼ ਦੁੱਖ ਦਿੰਦੀ ਹੈ। ਇਹ ਹੀ ਤੱਤਵ ਸਤੋਪ੍ਰਧਾਨ ਹੁੰਦੇ ਹਨ - ਤਾਂ ਸੁੱਖ ਦਿੰਦੇ ਹਨ। ਉਸਦਾ ਨਾਮ ਹੀ ਹੈ - ਸੁੱਖਧਾਮ। ਇਹ ਹੈ ਦੁਖਧਾਮ। ਸੁਖਧਾਮ ਹੈ ਬੇਹੱਦ ਦੇ ਬਾਪ ਦਾ ਵਰਸਾ। ਦੁਖਧਾਮ ਹੈ ਰਾਵਣ ਦਾ ਵਰਸਾ, ਹੁਣ ਜਿਨਾਂ ਸ਼੍ਰੀਮਤ ਤੇ ਚੱਲੋਗੇ, ਉਨ੍ਹਾਂ ਉੱਚ ਬਣੋਂਗੇ। ਫਿਰ ਪ੍ਰਸਿੱਧ ਹੋ ਜਾਓਗੇ ਕਿ ਕਲਪ - ਕਲਪ ਇਹ ਇਵੇਂ ਹੀ ਪੁਰਸ਼ਾਰਥ ਕਰਨ ਵਾਲੇ ਹਨ। ਇਹ ਕਲਪ - ਕਲਪ ਦੀ ਬਾਜ਼ੀ ਹੈ। ਜੋ ਜਿਆਦਾ ਪੁਰਸ਼ਾਰਥ ਕਰ ਰਹੇ ਹਨ ਉਹ ਆਪਣਾ ਰਾਜ ਭਾਗ ਲੈ ਰਹੇ ਹਨ। ਠੀਕ ਪੁਰਸ਼ਾਰਥ ਨਹੀਂ ਕੀਤਾ ਹੋਵੇਗਾ ਤਾਂ ਥਰਡ ਗਰੇਡ ਵਿੱਚ ਚਲਾ ਜਾਏਗਾ। ਪ੍ਰਜਾ ਵਿੱਚ ਵੀ ਕੀ ਜਾਕੇ ਬਣੇਗਾ। ਲੌਕਿਕ ਬਾਪ ਵੀ ਕਹਿੰਦੇ ਹਨ ਤੁਸੀਂ ਸਾਡਾ ਨਾਮ ਬਦਨਾਮ ਕਰਦੇ ਹੋ, ਨਿਕਲੋ ਘਰੋਂ ਬਾਹਰ। ਬੇਹੱਦ ਦਾ ਬਾਪ ਵੀ ਕਹਿੰਦੇ ਹਨ ਤੁਹਾਨੂੰ ਮਾਇਆ ਦਾ ਥੱਪੜ ਅਜਿਹਾ ਲੱਗੇਗਾ ਜੋ ਸੂਰਜਵੰਸ਼ੀ ਚੰਦਰਵੰਸੀ ਵਿੱਚ ਆਉਗੇ ਹੀ ਨਹੀਂ। ਆਪਣੇ ਆਪ ਨੂੰ ਚਮਾਟ ਮਾਰ ਦੇਣਗੇ। ਬਾਪ ਤਾਂ ਕਹਿੰਦੇ ਹਨ ਵਾਰਿਸ ਬਣੋ। ਰਾਜਤਿਲਕ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਯਾਦ ਕਰੋ ਅਤੇ ਹੋਰਾਂ ਨੂੰ ਵੀ ਯਾਦ ਕਰਵਾਓ ਤਾਂ ਤੁਸੀਂ ਰਾਜਾ ਬਣੋਗੇ। ਨੰਬਰਵਾਰ ਤਾਂ ਹੁੰਦੇ ਹਨ ਨਾ। ਕੋਈ ਬੈਰਿਸਟਰ ਇੱਕ - ਇੱਕ ਕੇਸ ਦਾ ਲੱਖਾਂ ਰੁਪਇਆ ਕਮਾਉਂਦੇ ਹਨ ਅਤੇ ਕੋਈ - ਕੋਈ ਨੂੰ ਦੇਖੋ ਪਾਉਣ ਲਈ ਕੋਟ ਵੀ ਨਹੀਂ ਹੋਵੇਗਾ। ਪੁਰਸ਼ਾਰਥ ਤੇ ਮਦਾਰ ਹੈ ਨਾ। ਤੁਸੀਂ ਵੀ ਪੁਰਸ਼ਾਰਥ ਕਰੋਗੇ ਤਾਂ ਉੱਚੀ ਪਦਵੀ ਪਾਓਗੇ। ਮਨੁੱਖ ਤੋਂ ਦੇਵਤਾ ਬਣਨਾ ਹੈ। ਭਾਵੇਂ ਮਾਲਿਕ ਬਣੋ, ਚਾਹੇ ਪ੍ਰਜਾ ਬਣੋ। ਪ੍ਰਜਾ ਵਿੱਚ ਵੀ ਨੌਕਰ ਚਾਕਰ ਬਣਨਗੇ। ਸਟੂਡੈਂਟ ਦੇ ਚਲਣ ਤੋਂ ਟੀਚਰ ਸਮਝ ਜਾਂਦੇ ਹਨ। ਵੰਡਰ ਇਹ ਹੈ ਜੋ ਪਹਿਲੇ ਵਾਲਿਆਂ ਨਾਲੋਂ ਪਿਛਾੜੀ ਵਾਲੇ ਤਿੱਖੇ ਚਲੇ ਜਾਂਦੇ ਹਨ ਕਿਉਂਕਿ ਹੁਣ ਦਿਨ - ਪ੍ਰਤੀਦਿਨ ਰਿਫਾਇਨ ਪੋਇੰਟਸ ਮਿਲਦੀਆਂ ਰਹਿੰਦੀਆਂ ਹਨ। ਸੇਪਲਿੰਗ ਲਗਾਉਂਦੇ ਜਾਂਦੇ ਹਨ। ਪਹਿਲੇ ਵਾਲੇ ਤਾਂ ਕਈ ਭਗੰਤੀ ਹੋ ਗਏ। ਨਿਊ ਏਡ ਹੁੰਦੇ ਜਾਂਦੇ ਹਨ। ਨਵੀਆਂ - ਨਵੀਆਂ ਪੋਆਇੰਟਸ ਮਿਲਦੀਆਂ ਜਾਂਦੀਆਂ ਹਨ। ਬਹੁਤ ਯੁਕਤੀ ਨਾਲ ਸਮਝਾਇਆ ਜਾਂਦਾ ਹੈ। ਬਾਬਾ ਕਹਿੰਦੇ ਹਨ ਬਹੁਤ ਗੁਹੀਏ - ਗੁਹੀਏ ਰਮਣੀਕ ਗੱਲਾਂ ਸੁਣਾਉਂਦੇ ਹਾਂ, ਜਿਸ ਨਾਲ ਤੁਸੀਂ ਝੱਟ ਨਿਸ਼ਚੇਬੁੱਧੀ ਹੋ ਜਾਓ। ਜਿੱਥੇ ਤੱਕ ਮੇਰਾ ਪਾਰ੍ਟ ਹੈ, ਤੁਹਾਨੂੰ ਪੜ੍ਹਾਉਂਦਾ ਰਹਾਂਗਾ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਜਦੋਂ ਕਰਮਾਤੀਤ ਅਵਸਥਾ ਨੂੰ ਪਾਓਗੇ ਉਦੋਂ ਪੜ੍ਹਾਈ ਪੂਰੀ ਹੋਵੇਗੀ। ਬੱਚੇ ਵੀ ਸਮਝ ਜਾਣਗੇ। ਪਿਛਾੜੀ ਵਿੱਚ ਇਮਤਿਹਾਨ ਦੀ ਰਿਜ਼ਲਟ ਪਤਾ ਲੱਗਦੀ ਹੈ ਨਾ। ਇਸ ਪੜ੍ਹਾਈ ਵਿੱਚ ਨੰਬਰਵਨ ਸਬਜੈਕਟ ਹੈ - ਪਵਿੱਤਰਤਾ ਦੀ। ਜਦੋਂ ਤੱਕ ਬਾਬਾ ਦੀ ਯਾਦ ਨਹੀਂ ਰਹਿੰਦੀ ਹੈ, ਬਾਪ ਦੀ ਸਰਵਿਸ ਨਹੀਂ ਕਰਦੇ ਹਨ, ਉਦੋਂ ਤੱਕ ਆਰਾਮ ਨਹੀਂ ਆਉਣਾ ਚਾਹੀਦਾ ਹੈ। ਤੁਹਾਡੀ ਲੜਾਈ ਹੀ ਹੈ ਮਾਇਆ ਦੇ ਨਾਲ। ਰਾਵਣ ਨੂੰ ਭਾਵੇਂ ਸਾੜਦੇ ਹਨ ਪਰ ਜਾਣਦੇ ਨਹੀਂ ਹਨ ਕਿ ਇਹ ਹੈ ਕੌਣ। ਦੁਸ਼ਹਿਰਾ ਬਹੁਤ ਮਨਾਉਂਦੇ ਹਨ। ਹੁਣ ਤੁਹਾਨੂੰ ਵੰਡਰ ਲੱਗਦਾ ਹੈ - ਰਾਮ ਭਗਵਾਨ ਦੀ ਭਗਵਤੀ ਸੀਤਾ ਚੁਰਾਈ ਗਈ। ਫਿਰ ਬਦਰਾਂ ਦਾ ਲਸ਼ਕਰ ਲਿਆ। ਅਜਿਹਾ ਕਦੇ ਹੋ ਸਕਦਾ ਹੈ ਕੀ? ਕੁਝ ਵੀ ਸਮਝਦੇ ਨਹੀਂ। ਤਾਂ ਜਦੋਂ ਪ੍ਰਦਰਸ਼ਨੀ ਵਿੱਚ ਆਉਂਦੇ ਹਨ ਪਹਿਲੇ - ਪਹਿਲੇ ਦੱਸਣਾ ਚਾਹੀਦਾ ਹੈ - ਭਾਰਤ ਵਿੱਚ ਇਹਨਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ ਉਦੋਂ ਕਿੰਨੇ ਮਨੁੱਖ ਹੋਣਗੇ। 5 ਹਜ਼ਾਰ ਵਰ੍ਹੇ ਦੀ ਗੱਲ ਹੈ। ਹੁਣ ਕਲਿਯੁਗ ਹੈ, ਉਹ ਹੀ ਮਹਾਭਾਰੀ ਮਹਾਭਾਰਤ ਲੜਾਈ ਵੀ ਹੈ, ਬਾਪ ਆਕੇ ਰਾਜਯੋਗ ਸਿਖਾਉਂਦੇ ਹਨ। ਵਿਨਾਸ਼ ਵੀ ਹੋਵੇਗਾ। ਇੱਥੇ ਇੱਕ ਧਰਮ ਇੱਕ ਮਤ ਅਤੇ ਪੀਸ ਕਿਵੇਂ ਹੋ ਸਕਦੀ ਹੈ। ਜਿੰਨਾਂ ਮੱਥਾ ਮਾਰਦੇ ਹਨ ਇੱਕਮਤ ਹੋਣ ਦੇ ਲਈ ਉਨਾਂ ਹੀ ਲੜ੍ਹਦੇ ਹਨ। ਬਾਪ ਕਹਿੰਦੇ ਹਨ - ਹੁਣ ਮੈਂ ਉਨ੍ਹਾਂ ਸਭਨੂੰ ਆਪਸ ਵਿੱਚ ਲੜ੍ਹਾਕੇ ਮੱਖਣ ਤੁਹਾਨੂੰ ਦੇ ਦਿੰਦਾ ਹਾਂ। ਬਾਪ ਸਮਝਾਉਂਦੇ ਹਨ ਜੋ ਕਰੇਗਾ ਸੋ ਪਾਵੇਗਾ। ਕੋਈ - ਕੋਈ ਬੱਚੇ ਬਾਪ ਤੋਂ ਵੀ ਉੱਚ ਬਣ ਸਕਦੇ ਹਨ। ਤੁਸੀਂ ਮੇਰੇ ਤੋਂ ਵੀ ਸਾਹੂਕਾਰ ਵਿਸ਼ਵ ਦੇ ਮਾਲਿਕ ਬਣੋਗੇ। ਮੈਂ ਨਹੀਂ ਬਣਾਂਗੇ। ਮੈਂ ਤੁਸੀਂ ਬੱਚਿਆਂ ਦੀ ਨਿਸ਼ਕਾਮ ਸੇਵਾ ਕਰਦਾ ਹਾਂ। ਮੈਂ ਦਾਤਾ ਹਾਂ। ਇਵੇਂ ਕੋਈ ਨਾ ਸਮਝੇ ਅਸੀਂ ਸ਼ਿਵਬਾਬਾ ਨੂੰ 5 ਰੁਪਏ ਦਿੰਦੇ ਹਾਂ। ਪਰੰਤੂ ਸ਼ਿਵਬਾਬਾ ਤੋਂ 5 ਪਦਮ ਸਵਰਗ ਵਿੱਚ ਲੈਂਦੇ ਹਾਂ। ਤਾਂ ਕੀ ਇਹ ਦਾਨ ਹੋਇਆ। ਜੇਕਰ ਸਮਝਦੇ ਹਨ ਕਿ ਅਸੀਂ ਸ਼ਿਵਬਾਬਾ ਦੇ ਖਜ਼ਾਨੇ ਵਿੱਚ ਦਿੰਦੇ ਹਾਂ ਇਹ ਤੇ ਸ਼ਿਵਬਾਬਾ ਦੀ ਬੜੀ ਭਾਰੀ ਇੰਸਲਟ ਕਰਦੇ ਹਨ। ਬਾਪ ਤੁਹਾਨੂੰ ਕਿੰਨਾਂ ਉੱਚ ਬਨਾਉਂਦੇ ਹਨ। ਤੁਸੀਂ 5 ਰੁਪਈਆ ਸ਼ਿਵਬਾਬਾ ਦੇ ਖਜ਼ਾਨੇ ਵਿੱਚ ਦਿੰਦੇ ਹੋ। ਬਾਬਾ ਤੁਹਾਨੂੰ 5 ਕਰੋੜ ਦਿੰਦੇ ਹਨ। ਕੌਡੀ ਤੋਂ ਹੀਰੇ ਵਰਗਾ ਬਣਾ ਦਿੰਦੇ ਹਨ। ਅਜਿਹਾ ਕਦੇ ਸੰਸ਼ੇ ਨਹੀਂ ਲਿਆਉਣਾ ਕਿ ਅਸੀਂ ਸ਼ਿਵਬਾਬਾ ਨੂੰ ਦਿੱਤਾ। ਇਹ ਕਿੰਨਾਂ ਭੋਲੇਨਾਥ ਹੈ। ਇਹ ਕਦੇ ਖਿਆਲ ਨਹੀਂ ਆਉਣਾ ਚਾਹੀਦਾ - ਅਸੀਂ ਬਾਬਾ ਨੂੰ ਦਿੰਦੇ ਹਾਂ। ਨਹੀਂ, ਸ਼ਿਵਬਾਬਾ ਤੋਂ ਅਸੀਂ 21 ਜਨਮਾਂ ਦੇ ਲਈ ਵਰਸਾ ਲੈਂਦੇ ਹਾਂ। ਸ਼ੁੱਧ ਵਿਚਾਰ ਤੋਂ ਨਹੀਂ ਦਿੱਤਾ ਤਾਂ ਸਵੀਕਾਰ ਕਿਵੇਂ ਹੋਵੇਗਾ। ਸਭ ਗੱਲਾਂ ਦੀ ਸਮਝ ਬੁੱਧੀ ਵਿੱਚ ਰੱਖਣੀ ਚਾਹੀਦੀ ਹੈ। ਈਸ਼ਵਰ ਅਰਥ ਦਾਨ ਕਰਦੇ ਹਨ, ਉਹ ਕੋਈ ਭੁੱਖਾ ਹੈ ਕੀ? ਨਹੀਂ, ਸਮਝਦੇ ਹਨ ਸਾਨੂੰ ਦੂਜੇ ਜਨਮ ਵਿੱਚ ਮਿਲੇਗਾ। ਹੁਣ ਤੁਹਾਨੂੰ ਬਾਪ, ਕਰਮ, ਅਕਰਮ ਵਿਕਰਮ ਦੀ ਗਤੀ ਬੈਠ ਸਮਝਾਉਂਦੇ ਹਨ। ਇੱਥੇ ਜੋ ਕਰਮ ਕਰਨਗੇ ਸੋ ਵਿਕਰਮ ਹੀ ਹੋਵੇਗਾ ਕਿਉਂਕਿ ਰਾਵਣ ਰਾਜ ਹੈ। ਸਤਿਯੁਗ ਵਿੱਚ ਕਰਮ ਅਕਰਮ ਹੋ ਜਾਂਦਾ ਹੈ। ਅਸੀਂ ਤੁਹਾਨੂੰ ਹੁਣ ਉਸ ਦੁਨੀਆਂ ਵਿੱਚ ਟਰਾਂਸਫਰ ਕਰਦੇ ਹਾਂ, ਜਿੱਥੇ ਤੁਹਾਡੇ ਤੋੰ ਵਿਕਰਮ ਹੋਵੇਗਾ ਹੀ ਨਹੀਂ। ਬਹੁਤ ਬੱਚੇ ਹੋ ਜਾਣਗੇ ਫਿਰ ਤੁਹਾਡੇ ਪੈਸੇ ਵੀ ਕੀ ਕਰਾਂਗੇ। ਮੈਂ ਕੱਚਾ ਸ਼ਰਾਫ ਨਹੀਂ ਹਾਂ, ਜੋ ਲੈਣ ਅਤੇ ਕੰਮ ਨਾ ਆਵੇ, ਫਿਰ ਭਰਕੇ ਦੇਣਾ ਪਵੇ। ਮੈਂ ਪੱਕਾ ਸ਼ਰਾਫ ਹਾਂ। ਕਹਿ ਦੇਣਗੇ ਜਰੂਰਤ ਨਹੀਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਤੇਜ਼ ਗਤੀ ਨਾਲ ਪੁਰਸ਼ਾਰਥ ਕਰ ਵਿਕਾਰਾਂ ਦੀ ਖਾਦ ਨੂੰ ਯੋਗ ਦੀ ਅਗਨੀ ਨਾਲ ਗਲਾ ਦੇਣਾ ਹੈ। ਪਵਿਤ੍ਰਤਾ ਦੀ ਪੂਰੀ ਪ੍ਰੀਤਿਗਿਆ ਕਰਨੀ ਹੈ।

2. ਕਰਮ - ਅਕਰਮ - ਵਿਕਰਮ ਦੀ ਗਤੀ ਨੂੰ ਬੁੱਧੀ ਵਿੱਚ ਰੱਖਕੇ ਆਪਣਾ ਸਭ ਕੁਝ ਨਵੀਂ ਦੁਨੀਆਂ ਦੇ ਲਈ ਟ੍ਰਾਂਸਫਰ ਕਰ ਦੇਣਾ ਹੈ।

ਵਰਦਾਨ:-
ਆਪਣੇ ਬੁੱਧੀ ਰੂਪੀ ਨੇਤ੍ਰ ਨੂੰ ਕਲੀਅਰ ਅਤੇ ਕੇਅਰਫੁਲ ਰੱਖਣ ਵਾਲੇ ਮਾਸਟਰ ਨਾਲੇਜਫੁਲ, ਪਾਵਰਫੁਲ ਭਵ:

ਜਿਵੇੰ ਜੋਤਸ਼ੀ ਆਪਣੇ ਜੋਤਿਸ਼ ਦੀ ਨਾਲੇਜ ਨਾਲ, ਗ੍ਰਹਾਂ ਦੀ ਨਾਲੇਜ ਨਾਲ ਆਉਣ ਵਾਲੀ ਆਪਦਾਵਾਂ ਨੂੰ ਜਾਣ ਲੈਂਦੇ ਹਨ, ਇਵੇਂ ਤੁਸੀਂ ਬੱਚੇ ਇੰਨਐਡਵਾਂਸ ਮਾਇਆ ਦਵਾਰਾ ਆਉਣ ਵਾਲੇ ਪੇਪਰਜ਼ ਨੂੰ ਪਰਖਕੇ ਪਾਸ ਵਿੱਧ ਆਨਰ ਬਣਨ ਦੇ ਲਈ ਆਪਣੇ ਬੁੱਧੀ ਰੂਪੀ ਨੇਤ੍ਰ ਨੂੰ ਕਲੀਅਰ ਬਨਾਓ ਅਤੇ ਕੇਅਰਫੁਲ ਰਹੋ। ਦਿਨ ਪ੍ਰਤੀਦਿਨ ਯਾਦ ਦੀ ਜਾਂ ਸਾਈਲੈਂਸ ਦੀ ਸ਼ਕਤੀ ਨੂੰ ਵਧਾਓ ਤਾਂ ਪਹਿਲਾਂ ਤੋਂ ਹੀ ਪਤਾ ਪਵੇਗਾ ਕਿ ਅੱਜ ਕੁਝ ਹੋਣ ਵਾਲਾ ਹੈ। ਮਾਸਟਰ ਨਾਲੇਜਫੁਲ, ਪਾਵਰਫੁਲ ਬਣੋਂ ਤਾਂ ਕਦੇ ਹਾਰ ਨਹੀਂ ਹੋ ਸਕਦੀ।

ਸਲੋਗਨ:-
ਪਵਿਤ੍ਰਤਾ ਹੀ ਨਵੀਨਤਾ ਹੈ ਅਤੇ ਇਹ ਹੀ ਗਿਆਨ ਦਾ ਫਾਊਂਡੇਸ਼ਨ ਹੈ।