11.11.23 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਜਿਨਾਂ
ਤੁਸੀਂ ਬਾਪ ਨੂੰ ਯਾਦ ਕਰੋਂਗੇ ਓਨਾ ਤੁਹਾਡੀ ਬੁੱਧੀ ਦਾ ਤਾਲਾ ਖੁਲ੍ਹੇਗਾ, ਜਿਨ੍ਹਾਂ ਨੂੰ ਘੜੀ - ਘੜੀ
ਬਾਪ ਦੀ ਯਾਦ ਭੁਲ ਜਾਂਦੀ ਹੈ ਉਹ ਹੈ ਅਨਲੱਕੀ ਬੱਚੇ"
ਪ੍ਰਸ਼ਨ:-
ਖਾਤਾ ਜਮਾਂ ਕਰਨ
ਦਾ ਆਧਾਰ ਕੀ ਹੈ? ਸਭ ਤੋਂ ਵੱਡੀ ਕਮਾਈ ਕਿਸ ਵਿੱਚ ਹੈ?
ਉੱਤਰ:-
ਖਾਤਾ ਜਮਾਂ ਹੁੰਦਾ ਹੈ ਦਾਨ ਕਰਨ ਨਾਲ। ਜਿਨਾਂ ਤੁਸੀਂ ਦੂਸਰਿਆਂ ਨੂੰ ਬਾਪ ਦਾ ਪਰਿਚੇ ਦਵੋਗੇ ਓਨਾ
ਆਮਦਨੀ ਵ੍ਰਿਧੀ ਨੂੰ ਪਾਉਂਦੀ ਜਾਏਗੀ। ਮਰੁਲੀ ਨਾਲ ਤੁਹਾਡੀ ਬਹੁਤ ਵੱਡੀ ਕਮਾਈ ਹੁੰਦੀ ਹੈ। ਇਹ ਮੁਰਲੀ
ਸਾਵਰੇ ਤੋਂ ਗੋਰਾ ਬਣਾਉਣ ਵਾਲੀ ਹੈ। ਮੁਰਲੀ ਵਿੱਚ ਹੀ ਖੁਦਾਈ ਜਾਦੂ ਹੈ। ਮੁਰਲੀ ਨਾਲ ਹੀ ਤੁਸੀਂ
ਮਾਲਾਮਾਲ ਬਣਦੇ ਹੋ।
ਗੀਤ:-
ਹਮੇ ਉਨ ਰਾਹੋਂ
ਪੇ ਚਲਣਾ ਹੈ...
ਓਮ ਸ਼ਾਂਤੀ
ਰੂਹਾਨੀ ਬਾਪ ਸਮਝਾ ਰਹੇ ਹਨ ਬੱਚਿਆਂ ਨੂੰ ਕਿ ਬੱਚੇ ਡਿੱਗਣਾ ਅਤੇ ਸੰਭਲਣਾ ਹੈ। ਤੁਸੀਂ ਘੜੀ - ਘੜੀ
ਬਾਪ ਨੂੰ ਭੁੱਲਦੇ ਹੋ ਮਤਲਬ ਡਿੱਗਦੇ ਹੋ। ਯਾਦ ਕਰਦੇ ਹੋ ਤੇ ਸੰਭਲਦੇ ਹੋ। ਮਾਇਆ ਬਾਪ ਦੀ ਯਾਦ ਭੁਲਾ
ਦਿੰਦੀ ਹੈ ਕਿਉਂਕਿ ਨਵੀਂ ਗੱਲ ਹੈ ਨਾ। ਉਵੇਂ ਤਾਂ ਕੋਈ ਬਾਪ ਨੂੰ ਕਦੀ ਭੁੱਲਦੇ ਨਹੀਂ। ਇਸਤਰੀ ਕਦੀ
ਆਪਣੇ ਪਤੀ ਨੂੰ ਭੁੱਲਦੀ ਨਹੀਂ। ਸਗਾਈ ਹੋਈ ਤੇ ਬੁੱਧੀਯੋਗ ਲਟਕਿਆ। ਭੁੱਲਣ ਦੀ ਗੱਲ ਨਹੀਂ ਹੁੰਦੀ।
ਪਤੀ, ਪਤੀ ਹੈ। ਬਾਪ, ਬਾਪ ਹੈ। ਹੁਣ ਇਹ ਤਾਂ ਹੈ ਨਿਰਾਕਾਰ ਬਾਪ, ਜਿਸਨੂੰ ਸਾਜਨ ਵੀ ਕਹਿੰਦੇ ਹਨ।
ਸਜਨੀ ਕਿਹਾ ਜਾਂਦਾ ਹੈ ਭਗਤਾਂ ਨੂੰ। ਇਸ ਸਮੇਂ ਸਭ ਹਨ ਭਗਤ। ਭਗਵਾਨ ਇੱਕ ਹੈ। ਭਗਤਾਂ ਨੂੰ ਸਜਨੀਆਂ,
ਭਗਵਾਨ ਨੂੰ ਸਾਜਨ ਅਤੇ ਭਗਤਾਂ ਨੂੰ ਬਾਲਕ, ਭਗਵਾਨ ਨੂੰ ਬਾਪ ਕਿਹਾ ਜਾਂਦਾ ਹੈ। ਹੁਣ ਪਤੀਆ ਦਾ ਪਤੀ
ਅਤੇ ਪਿਤਾਵਾਂ ਦਾ ਪਿਤਾ ਉਹ ਇੱਕ ਹੈ। ਹਰ ਇੱਕ ਆਤਮਾ ਦਾ ਬਾਪ ਪਰਮਾਤਮਾ ਤੇ ਹੈ ਹੀ। ਉਹ ਲੌਕਿਕ ਬਾਪ
ਹਰ ਇੱਕ ਦਾ ਵੱਖ - ਵੱਖ ਹੈ। ਇਹ ਪਾਰਲੌਕਿਕ ਪਰਮਪਿਤਾ ਸਭ ਆਤਮਾਵਾਂ ਦਾ ਬਾਪ ਇੱਕ ਹੀ ਗੋਡ ਫ਼ਾਦਰ
ਹੈ, ਉਹਨਾਂ ਦਾ ਨਾਮ ਹੈ ਸ਼ਿਵਬਾਬਾ। ਸਿਰਫ਼ ਗੋਡ ਫ਼ਾਦਰ, ਮਾਉੰਟ ਆਬੂ ਲਿਖਣ ਨਾਲ ਚਿੱਠੀ ਪਹੁੰਚੇਗੀ?
ਨਾਮ ਤੇ ਲਿਖਣਾ ਪਵੇ ਨਾ। ਇਹ ਤਾਂ ਬੇਹੱਦ ਦਾ ਬਾਪ ਹੈ। ਉਹਨਾਂ ਦਾ ਨਾਮ ਹੈ ਸ਼ਿਵ। ਸ਼ਿਵਕਾਸ਼ੀ ਕਹਿੰਦੇ
ਹਨ ਨਾ। ਉੱਥੇ ਸ਼ਿਵ ਦਾ ਮੰਦਿਰ ਹੈ। ਜਰੂਰ ਉੱਥੇ ਵੀ ਗਏ ਹੋਣਗੇ। ਦਿਖਾਉਂਦੇ ਹਨ ਨਾ ਰਾਮ ਇੱਥੇ ਗਿਆ,
ਉੱਥੇ ਗਿਆ, ਗਾਂਧੀ ਇੱਥੇ ਗਿਆ… ਤਾਂ ਬਰੋਬਰ ਸ਼ਿਵਬਾਬਾ ਦਾ ਵੀ ਚਿੱਤਰ ਹੈ। ਪਰ ਉਹ ਤਾਂ ਹੈ ਨਿਰਾਕਾਰ।
ਉਹਨਾਂ ਨੂੰ ਫ਼ਾਦਰ ਕਿਹਾ ਜਾਂਦਾ ਹੈ, ਹੋਰ ਕਿਸੇਨੂੰ ਸਭਦਾ ਫ਼ਾਦਰ ਕਹਿ ਨਹੀਂ ਸਕਦੇ। ਬ੍ਰਹਮਾ, ਵਿਸ਼ਨੂੰ,
ਸ਼ੰਕਰ ਦਾ ਵੀ ਉਹ ਫ਼ਾਦਰ ਹੈ। ਉਹਨਾਂ ਦਾ ਨਾਮ ਹੈ ਸ਼ਿਵ। ਕਾਸ਼ੀ ਵਿੱਚ ਵੀ ਮੰਦਿਰ ਹੈ, ਉਜੈਨ ਵਿੱਚ ਵੀ
ਮੰਦਿਰ ਹੈ। ਇੰਨੇ ਮੰਦਿਰ ਕਿਉਂ ਬਣੇ ਹਨ, ਕੋਈ ਵੀ ਨਹੀਂ ਜਾਣਦੇ। ਜਿਵੇਂ ਲਕਸ਼ਮੀ -ਨਾਰਾਇਣ ਦੀ ਪੂਜਾ
ਕਰਦੇ ਹਨ, ਕਹਿੰਦੇ ਹਨ ਇਹ ਸਵਰਗ ਦੇ ਮਾਲਿਕ ਸੀ ਪਰ ਸਵਰਗ ਕਦੋਂ ਸੀ, ਇਹ ਮਾਲਿਕ ਕਿਵੇਂ ਬਣੇ, ਇਹ
ਕੋਈ ਨਹੀਂ ਜਾਣਦੇ। ਪੁਜਾਰੀ ਜਿਸਦੀ ਪੂਜਾ ਕਰੇ ਉਹਨਾਂ ਦੇ ਹੀ ਅਕੁਪੇਸ਼ਨ ਨੂੰ ਨਾ ਜਾਣੇ ਤਾਂ ਇਸਨੂੰ
ਅੰਧਸ਼ਰਧਾ ਕਿਹਾ ਜਾਏਗਾ ਨਾ। ਇੱਥੇ ਵੀ ਬਾਬਾ ਕਹਿੰਦੇ ਹਨ ਪਰ ਪੂਰਾ ਪਰਿਚੇ ਨਹੀਂ ਹੈ। ਮਾਤ - ਪਿਤਾ
ਨੂੰ ਜਾਣਦੇ ਨਹੀਂ। ਲਕਸ਼ਮੀ - ਨਰਾਇਣ ਦੇ ਪੁਜਾਰੀ ਪੂਜਾ ਕਰਦੇ ਹਨ, ਸ਼ਿਵ ਦੇ ਮੰਦਿਰ ਵਿੱਚ ਜਾਕੇ
ਮਹਿਮਾ ਕਰਦੇ ਹਨ, ਗਾਉਂਦੇ ਵੀ ਹਨ ਤੁਮ ਮਾਤ - ਪਿਤਾ… ਪਰ ਉਹ ਕਿਵੇਂ ਮਾਤ - ਪਿਤਾ ਹਨ, ਕਦੋਂ ਬਣੇ
ਸਨ - ਦਾ ਕੁੱਝ ਵੀ ਨਹੀਂ ਜਾਣਦੇ। ਭਾਰਤਵਾਸੀ ਹੀ ਬਿਲਕੁਲ ਨਹੀਂ ਜਾਣਦੇ। ਕ੍ਰਿਸ਼ਚਨ, ਬੌਧੀ ਆਦਿ ਆਪਣੇ
ਕ੍ਰਾਇਸਟ ਨੂੰ, ਬੁੱਧ ਨੂੰ ਯਾਦ ਕਰਦੇ ਹਨ। ਝੱਟ ਉਹਨਾਂ ਦੀ ਬਾਓਗ੍ਰਾਫੀ ਨੂੰ ਦੱਸਣਗੇ - ਕ੍ਰਾਇਸਟ
ਫਲਾਣੇ ਸਮੇਂ ਤੇ ਕ੍ਰਿਸ਼ਚਨ ਧਰਮ ਦੀ ਸਥਾਪਨਾ ਕਰਨ ਆਇਆ ਸੀ। ਭਾਰਤਵਾਸੀ ਕਿਸਨੂੰ ਵੀ ਪੂਜਦੇ ਹਨ, ਉਹਨਾਂ
ਨੂੰ ਪਤਾ ਨਹੀਂ ਹੈ ਕਿ ਇਹ ਕੌਣ ਹਨ? ਨਾ ਸ਼ਿਵ ਨੂੰ, ਨਾ ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ, ਨਾ ਜਗਤ
ਅੰਬਾ, ਜਗਤਪਿਤਾ ਨੂੰ, ਨਾ ਲਕਸ਼ਮੀ - ਨਾਰਾਇਣ ਨੂੰ ਜਾਣਦੇ, ਸਿਰਫ਼ ਪੂਜਾ ਕਰਦੇ ਰਹਿੰਦੇ ਹਨ। ਉਹਨਾਂ
ਦੀ ਬਾਓਗ੍ਰਾਫੀ ਕੀ ਹੈ, ਕੁਝ ਵੀ ਨਹੀਂ ਜਾਣਦੇ। ਬਾਪ ਆਤਮਾਵਾਂ ਨੂੰ ਬੈਠ ਸਮਝਾਉਂਦੇ ਹਨ - ਤੁਸੀਂ
ਜਦੋਂ ਸਵਰਗ ਵਿੱਚ ਸੀ ਤਾਂ ਤੁਹਾਡੀ ਆਤਮਾ ਅਤੇ ਸ਼ਰੀਰ ਦੋਵੇਂ ਪਵਿੱਤਰ ਸਨ, ਤੁਸੀਂ ਰਾਜ ਕਰਦੇ ਸੀ।
ਤੁਸੀਂ ਜਾਣਦੇ ਹੋ ਬੋਰਬਰ ਅਸੀਂ ਰਾਜ ਕਰਦੇ ਸੀ, ਅਸੀਂ ਪੁਨਰਜਨਮ ਲੀਤੇ, 84 ਜਨਮ ਭੋਗਦੇ - ਭੋਗਦੇ
ਬਾਦਸ਼ਾਹੀ ਗਵਾਂ ਦਿੱਤੀ। ਗੋਰੇ ਤੋਂ ਕਾਲੇ ਬਣ ਗਏ ਹਾਂ। ਸੁੰਦਰ ਸੀ, ਹੁਣ ਸ਼ਾਮ ਬਣ ਗਏ ਹਾਂ। ਅੱਜਕਲ
ਨਾਰਾਇਣ ਨੂੰ ਵੀ ਸਾਂਵਰਾ ਦਿਖਾਉਂਦੇ ਹਨ ਤਾਂ ਸਿੱਧ ਹੁੰਦਾ ਹੈ ਉਹ ਹੀ ਸ਼੍ਰੀਕ੍ਰਿਸ਼ਨ, ਸ਼੍ਰੀਨਾਰਾਇਣ
ਸੀ। ਪਰ ਇਹਨਾਂ ਗੱਲਾਂ ਨੂੰ ਬਿਲਕੁਲ ਸਮਝਦੇ ਨਹੀਂ।
ਯਾਦਵ ਹੈ ਮੂਸਲ ਇਨਵੇਂਟ
ਕਰਨ ਵਾਲੇ ਅਤੇ ਕੌਰਵ - ਪਾਂਡਵ ਭਰਾ - ਭਰਾ ਸਨ। ਉਹ ਆਸੁਰੀ ਭਰਾ ਅਤੇ ਇਹ ਦੈਵੀ ਭਰਾ ਸਨ। ਇਹ ਵੀ
ਆਸੁਰੀ ਸਨ, ਇਹਨਾਂ ਨੂੰ ਬਾਪ ਨੇ ਉੱਚ ਬਣਾਕੇ ਦੈਵੀ ਭਰਾ ਬਣਾਇਆ ਹੈ। ਦੋਵੇਂ ਭਰਾਵਾਂ ਦਾ ਕੀ ਹੋਇਆ?
ਬਰੋਬਰ ਪਾਂਡਵਾਂ ਦੀ ਜਿੱਤ ਹੋਈ, ਕੌਰਵ ਵਿਨਾਸ਼ ਹੋ ਗਏ। ਇੱਥੇ ਬੈਠੇ ਹੋਏ ਵੀ ਭਾਵੇਂ ਮੰਮਾ - ਬਾਬਾ
ਕਹਿੰਦੇ ਹਨ ਪਰ ਜਾਣਦੇ ਨਹੀਂ ਹਨ। ਬਾਪ ਦੀ ਸ਼੍ਰੀਮਤ ਤੇ ਨਹੀਂ ਚੱਲਦੇ ਹਨ। ਜਾਣਦੇ ਨਹੀਂ ਹਨ ਕਿ ਬਾਬਾ
ਸਾਨੂੰ ਰਾਜਯੋਗ ਸਿਖਾ ਰਹੇ ਹਨ। ਨਿਸ਼ਚੇ ਨਹੀਂ ਰਹਿੰਦਾ। ਦੇਹ - ਅਭਿਮਾਨੀ ਹੋਣ ਕਾਰਨ, ਦੇਹ ਦੇ
ਮਿੱਤਰ - ਸੰਬੰਧੀਆਂ ਆਦਿ ਨੂੰ ਯਾਦ ਕਰਦੇ ਹਨ। ਇੱਥੇ ਤਾਂ ਦੇਹੀ ਬਾਪ ਨੂੰ ਯਾਦ ਕਰਨਾ ਹੈ। ਇਹ ਨਵੀਂ
ਗੱਲ ਹੋ ਗਈ। ਮਨੁੱਖ ਕੋਈ ਸਮਝਾ ਨਾ ਸਕੇ। ਇੱਥੇ ਮਾਤ -ਪਿਤਾ ਦੇ ਕੋਲ ਬੈਠੇ ਹੋਏ ਵੀ ਉਹਨਾਂ ਨੂੰ
ਜਾਣਦੇ ਨਹੀਂ। ਇਹ ਪਾਂਡਵ ਹੈ ਨਾ। ਜਨਮ ਹੀ ਇੱਥੇ ਹੋਇਆ। ਫਿਰ ਵੀ ਜਾਣਦੇ ਨਹੀਂ ਹਨ ਕਿ ਨਿਰਾਕਾਰ
ਹੈ। ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਸਕਦੇ। ਉਸਦੀ ਮਤ ਤੇ ਨਹੀਂ ਚੱਲਦੇ ਤਾਂ ਫਿਰ ਅਸ਼ਚਾਰਯਵਤ
ਭਾਗੰਤੀ ਹੋ ਜਾਂਦੇ ਹਨ। ਜਿਸ ਤੋਂ ਸਵਰਗ ਦਾ 21 ਜਨਮਾਂ ਦਾ ਵਰਸਾ ਮਿਲਦਾ ਹੈ, ਉਹਨਾਂ ਨੂੰ ਨਹੀਂ
ਜਾਨਣ ਨਾਲ ਭੱਜ ਜਾਂਦੇ ਹਨ। ਜੋ ਬਾਪ ਨੂੰ ਜਾਣਦੇ ਹਨ ਉਹਨਾਂ ਨੂੰ ਬਖ਼ਤਾਵਰ ਕਿਹਾ ਜਾਂਦਾ ਹੈ। ਦੁੱਖ
ਤੋਂ ਲੀਬ੍ਰੇਟ ਕਰਨ ਵਾਲਾ ਤਾਂ ਇੱਕ ਹੀ ਬਾਪ ਹੈ। ਦੁਨੀਆਂ ਵਿੱਚ ਦੁੱਖ ਤੇ ਬਹੁਤ ਹੈ ਨਾ। ਇਹ ਹੈ ਹੀ
ਭ੍ਰਸ਼ਟਾਚਾਰੀ ਰਾਜ। ਡਰਾਮੇ ਅਨੁਸਾਰ ਫਿਰ ਵੀ 5 ਹਜ਼ਾਰ ਵਰ੍ਹੇ ਬਾਅਦ ਇਵੇਂ ਹੀ ਭ੍ਰਸ਼ਟਾਚਾਰੀ ਸ਼੍ਰਿਸ਼ਟੀ
ਹੋਵੇਗੀ, ਫਿਰ ਬਾਪ ਆਕੇ ਸਤਿਯੁਗੀ ਸ਼੍ਰੇਸ਼ਠਾਚਾਰੀ ਸਵਰਾਜ ਸਥਾਪਨ ਕਰਨਗੇ। ਤੁਸੀਂ ਮਨੁੱਖ ਤੋਂ ਦੇਵਤਾ
ਬਣਨ ਆਏ ਹੋ। ਇਹ ਹੈ ਮਨੁੱਖਾਂ ਦੀ ਦੁਨੀਆਂ। ਦੇਵਤਾਵਾਂ ਦੀ ਦੁਨੀਆਂ ਸਤਿਯੁਗ ਵਿੱਚ ਹੁੰਦੀ ਹੈ। ਇੱਥੇ
ਹਨ ਪਤਿਤ ਮਨੁੱਖ, ਪਾਵਨ ਦੇਵਤੇ ਸਤਿਯੁਗ ਵਿੱਚ ਹੁੰਦੇ ਹਨ। ਇਹ ਤੁਹਾਨੂੰ ਹੀ ਸਮਝਾਇਆ ਜਾਂਦਾ ਹੈ ਜੋ
ਤੁਸੀਂ ਬ੍ਰਾਹਮਣ ਬਣੇ ਹੋ। ਜੋ ਬ੍ਰਾਹਮਣ ਬਣਦੇ ਜਾਣਗੇ ਉਹਨਾਂ ਨੂੰ ਸਮਝਾਉਂਦੇ ਜਾਣਗੇ। ਸਭ ਤਾਂ
ਬ੍ਰਾਹਮਣ ਨਹੀਂ ਬਣਨਗੇ। ਜੋ ਬ੍ਰਾਹਮਣ ਬਣਦੇ ਹਨ ਉਹ ਫਿਰ ਦੇਵਤੇ ਬਣਨਗੇ। ਬ੍ਰਾਹਮਣ ਨਾ ਬਣਿਆ ਤਾਂ
ਦੇਵਤਾ ਬਣ ਨਾ ਸਕੇ। ਬਾਬਾ - ਮੰਮਾ ਕਿਹਾ ਤਾਂ ਬ੍ਰਾਹਮਣ ਕੁਲ ਵਿੱਚ ਆਇਆ। ਫਿਰ ਹੈ ਸਾਰਾ ਪੜ੍ਹਾਈ
ਤੇ ਪੁਰਸ਼ਾਰਥ ਦਾ ਮਦਾਰ। ਇਹ ਕਿੰਗਡਮ ਸਥਾਪਨ ਹੋ ਰਹੀ ਹੈ ਅਤੇ ਇਬ੍ਰਾਹੀਮ, ਬੁੱਧ ਆਦਿ ਕੋਈ ਕਿੰਗਡਮ
ਸਥਾਪਨ ਨਹੀਂ ਕਰਦੇ ਹਨ। ਕ੍ਰਾਇਸਟ ਇਕੱਲਾ ਆਇਆ। ਕਿਸੇ ਵਿੱਚ ਪ੍ਰਵੇਸ਼ ਕਰ ਕ੍ਰਿਸ਼ਚਨ ਧਰਮ ਸਥਾਪਨ ਕੀਤਾ
ਫਿਰ ਜੋ ਕ੍ਰਿਸ਼ਚਨ ਧਰਮ ਦੀ ਆਤਮਾਵਾਂ ਉੱਪਰ ਵਿੱਚ ਹਨ, ਉਹ ਆਉਦੀਆਂ ਰਹਿੰਦੀਆਂ ਹਨ। ਹੁਣ ਸਭ
ਕ੍ਰਿਸਚਨਸ ਦੀਆ ਆਤਮਾਵਾਂ ਇੱਥੇ ਹਨ। ਹੁਣ ਅੰਤ ਵਿੱਚ ਸਭਨੂੰ ਵਾਪਿਸ ਜਾਣਾ ਹੈ। ਬਾਪ ਸਭ ਦਾ ਗਾਈਡ
ਬਣ ਸਭਨੂੰ ਦੁੱਖ ਤੋਂ ਲੀਬ੍ਰੇਟ ਕਰਦੇ ਹਨ। ਬਾਪ ਹੈ ਸਾਰੀ ਹਿਊਮਿਨਟੀ ਦਾ ਲਿਬ੍ਰੇਟਰ ਅਤੇ ਗਾਈਡ। ਸਭ
ਆਤਮਾਵਾਂ ਨੂੰ ਵਾਪਿਸ ਲੈ ਜਾਣਗੇ। ਆਤਮਾ ਪਤਿਤ ਹੋਣ ਦੇ ਕਾਰਨ ਵਾਪਿਸ ਜਾ ਨਹੀਂ ਸਕਦੀ ਹੈ। ਨਿਰਾਕਾਰੀ
ਦੁਨੀਆਂ ਤਾਂ ਪਾਵਨ ਹੈ ਨਾ। ਹੁਣ ਇਹ ਸਾਕਾਰੀ ਸ਼੍ਰਿਸਟੀ ਪਤਿਤ ਹੈ। ਹੁਣ ਇਹਨਾਂ ਸਭ ਨੂੰ ਪਾਵਨ ਕੌਣ
ਬਣਾਵੇ, ਜੋ ਨਿਰਾਕਾਰੀ ਦੁਨੀਆਂ ਵਿੱਚ ਜਾ ਸਕਣ? ਇਸਲਈ ਬੁਲਾਉਂਦੇ ਹਨ ਓ ਗੋਡ ਫ਼ਾਦਰ ਆਓ। ਗੋਡ ਫ਼ਾਦਰ
ਆਕੇ ਦੱਸਦੇ ਹਨ ਕਿ ਮੈਂ ਇੱਕ ਹੀ ਵਾਰ ਆਉਂਦਾ ਹਾਂ, ਜਦੋਂ ਸਾਰੀ ਦੁਨੀਆਂ ਭ੍ਰਸ਼ਟਾਚਾਰੀ ਬਣ ਜਾਂਦੀ
ਹੈ। ਕਿੰਨੀਆਂ ਗੋਲੀਆਂ, ਬਾਰੂਦ ਆਦਿ ਬਣਾਉਂਦੇ ਰਹਿੰਦੇ ਹਨ - ਇੱਕ - ਦੂਜੇ ਨੂੰ ਮਾਰਨ ਦੇ ਲਈ। ਇੱਕ
ਤਾਂ ਬੰਬਸ ਬਣਾ ਰਹੇ ਹਨ ਦੂਸਰੇ ਫਿਰ ਨੇਚਰੁਲ ਕਲੇਮਿਟਿਜ, ਫਲਡਸ, ਅਰਥ ਕਵੇਕ ਆਦਿ ਹੋਵੇਗੀ, ਬਿਜਲੀ
ਚਮਕੇਗੀ, ਬਿਮਾਰ ਪੈ ਜਾਣਗੇ ਕਿਉਂਕਿ ਖਾਦ ਤਾਂ ਬਣਨੀ ਹੈ ਨਾ। ਗੰਦ ਦੀ ਹੀ ਖਾਦ ਬਣਦੀ ਹੈ ਨਾ। ਤਾਂ
ਇਸ ਸਾਰੀ ਸ਼੍ਰਿਸਟੀ ਨੂੰ ਖਾਦ ਚਾਹੀਦੀ ਹੈ ਜੋ ਫਿਰ ਫਸਟ ਕਲਾਸ ਉਤਪਤੀ ਹੋਵੇ। ਸਤਿਯੁਗ ਵਿੱਚ ਸਿਰਫ਼
ਭਾਰਤ ਹੀ ਸੀ। ਹੁਣ ਇੰਨੇ ਸਭਦਾ ਵਿਨਾਸ਼ ਹੋਣਾ ਹੈ। ਬਾਪ ਕਹਿੰਦੇ ਹਨ ਮੈਂ ਆਕੇ ਦੈਵੀ ਰਾਜਧਾਨੀ
ਸਥਾਪਨ ਕਰਦਾ ਹਾਂ ਹੋਰ ਸਭ ਖ਼ਤਮ ਹੋ ਜਾਣਗੇ, ਬਾਕੀ ਤੁਸੀਂ ਸਵਰਗ ਵਿੱਚ ਜਾਵੋਗੇ। ਸਵਰਗ ਨੂੰ ਤਾਂ ਸਭ
ਯਾਦ ਕਰਦੇ ਹਨ ਨਾ। ਪਰ ਸਵਰਗ ਕਿਹਾ ਕਿਸਨੂੰ ਜਾਂਦਾ ਹੈ - ਇਹ ਕਿਸੇ ਨੂੰ ਪਤਾ ਨਹੀਂ। ਕੋਈ ਵੀ ਮਰੇਗਾ
ਤਾਂ ਕਹਿਣਗੇ ਸਵਰਗਵਾਸੀ ਹੋਇਆ। ਅਰੇ, ਕਲਿਯੁਗ ਵਿੱਚ ਜੋ ਮਰਨਗੇ ਤਾਂ ਜਰੂਰ ਪੁਨਰਜਨਮ ਕਲਿਯੁਗ ਵਿੱਚ
ਹੀ ਲੈਣਗੇ ਨਾ। ਇਨਾਂ ਵੀ ਅਕਲ ਕਿਸੇ ਵਿੱਚ ਨਹੀਂ ਹੈ। ਡਾਕਟਰ ਆਫ਼ ਫਿਲਾਸਫੀ ਆਦਿ ਨਾਮ ਰੱਖਦੇ ਹਨ,
ਸਮਝਦੇ ਕੁਝ ਨਹੀਂ। ਮਨੁੱਖ ਮੰਦਿਰ ਵਿੱਚ ਰਹਿਣ ਵਾਲੇ ਸਨ। ਉਹ ਹੈ ਸ਼ੀਰ ਸਾਗਰ, ਇਹ ਹੈ ਵਿਸ਼ੇ ਸਾਗਰ।
ਇਹ ਸਭ ਗੱਲਾਂ ਬਾਪ ਹੀ ਸਮਝਾਉਂਦੇ ਹਨ। ਪੜ੍ਹਾਉਣਗੇ ਤਾਂ ਮਨੁੱਖਾ ਨੂੰ, ਜਾਨਵਰ ਤੇ ਨਹੀਂ ਪੜ੍ਹਨਗੇ।
ਬਾਪ ਸਮਝਾਉਂਦੇ ਹਨ ਇਹ
ਡਰਾਮਾ ਬਣਿਆ ਹੋਇਆ ਹੈ। ਜਿਵੇਂ ਸਾਹੂਕਾਰ ਮਨੁੱਖ ਉਵੇਂ ਦਾ ਫ਼ਰਨੀਚਰ ਹੋਵੇਗਾ। ਗ਼ਰੀਬ ਦੇ ਕੋਲ ਠੀਕਰ
- ਠੋਬਰ ਹੋਵੇਗਾ, ਸਾਹੂਕਾਰ ਦੇ ਕੋਲ ਤਾਂ ਇੰਨੇ ਵੈਭਵ ਹੋਣਗੇ। ਤੁਸੀਂ ਸਤਿਯੁਗ ਵਿੱਚ ਸਾਹੂਕਾਰ ਬਣਦੇ
ਹੋ ਤਾਂ ਤੁਹਾਡੇ ਹੀਰੇ -ਜਵਾਹਰਾਤਾਂ ਦੇ ਮਹਿਲ ਹੁੰਦੇ ਹਨ। ਉੱਥੇ ਤੇ ਕੋਈ ਗੰਦਗੀ ਆਦਿ ਨਹੀਂ
ਹੁੰਦੀ,ਬਾਸ ਨਹੀਂ ਹੁੰਦੀ। ਇੱਥੇ ਤਾਂ ਬਾਸ ਹੁੰਦੀ ਹੈ ਇਸਲਈ ਅਗਰਬੱਤੀ ਆਦਿ ਜਗਾਈ ਜਾਂਦੀ ਹੈ। ਉੱਥੇ
ਤਾਂ ਫੁੱਲਾਂ ਆਦਿ ਵਿੱਚ ਨੇਚਰੁਲ ਖੁਸ਼ਬੂ ਰਹਿੰਦੀ ਹੈ। ਅਗਰਬੱਤੀ ਜਲਾਉਣ ਦੀ ਲੋੜ ਨਹੀਂ ਪੈਂਦੀ, ਉਹਨਾਂ
ਨੂੰ ਹੇਵਿਨ ਕਿਹਾ ਜਾਂਦਾ ਹੈ। ਬਾਪ ਹੈਵਿਨ ਦਾ ਮਾਲਿਕ ਬਣਾਉਣ ਦੇ ਲਈ ਪੜ੍ਹਾਉਂਦੇ ਹਨ। ਦੇਖੋ, ਕਿਵੇਂ
ਸਾਧਾਰਨ ਹਨ। ਇਵੇਂ ਬਾਪ ਯਾਦ ਕਰਨਾ ਵੀ ਭੁੱਲ ਜਾਂਦੇ ਹਨ! ਨਿਸ਼ਚੇ ਪੂਰਾ ਨਹੀਂ ਤਾਂ ਭੁੱਲ ਜਾਂਦੇ ਹਨ।
ਜਿਸ ਕੋਲੋਂ ਵਰਸਾ ਮਿਲਦਾ ਹੈ, ਅਜਿਹੇ ਮਾਤ - ਪਿਤਾ ਨੂੰ ਭੁੱਲ ਜਾਣਾ ਕਿਵੇਂ ਦੀ ਬਦਕਿਸਮਤੀ ਹੈ।
ਬਾਪ ਆਕੇ ਉੱਚ ਤੋਂ ਉੱਚ ਬਣਾਉਂਦੇ ਹਨ। ਅਜਿਹੇ ਮਾਤ - ਪਿਤਾ ਦੀ ਮਤ ਤੇ ਨਾ ਚੱਲੇ ਤਾਂ 100 ਪਰਸੈਂਟ
ਮੋਸ੍ਟ ਅਨਲੱਕੀ ਕਹਾਂਗੇ। ਨੰਬਰਵਾਰ ਤਾਂ ਹੁੰਦੇ ਹਨ ਨਾ। ਕਿੱਥੇ ਪੜ੍ਹਾਈ ਨਾਲ ਵਿਸ਼ਵ ਦੇ ਮਾਲਿਕ ਬਣਨਾ,
ਕਿੱਥੇ ਨੌਕਰ ਚਾਕਰ ਬਣਨਾ! ਤੁਸੀਂ ਸਮਝ ਸਕਦੇ ਹੋ ਅਸੀਂ ਕਿਥੋਂ ਤੱਕ ਪੜ੍ਹਦੇ ਹਾਂ। ਉੱਥੇ ਸਿਰਫ਼ ਧਰਮ
ਪਿਤਾਵਾਂ ਆਉਂਦੇ ਹਨ ਧਰਮ ਸਥਾਪਨ ਕਰਨ, ਇੱਥੇ ਮਾਤ -ਪਿਤਾ ਹਨ ਕਿਉਂਕਿ ਪ੍ਰਵ੍ਰਿਤੀ ਮਾਰਗ ਹੈ ਨਾ।
ਪਵਿੱਤਰ ਪ੍ਰਵ੍ਰਿਤੀ ਮਾਰਗ ਸੀ। ਹੁਣ ਹੈ ਅਪਵਿੱਤਰ ਪ੍ਰਵ੍ਰਿਤੀ ਮਾਰਗ। ਲਕਸ਼ਮੀ - ਨਾਰਾਇਣ ਪਵਿੱਤਰ
ਸਨ ਤਾਂ ਉਹਨਾਂ ਦੀ ਸੰਤਾਨ ਵੀ ਪਵਿੱਤਰ ਸੀ। ਤੁਸੀਂ ਜਾਣਦੇ ਹੋ ਅਸੀਂ ਕੀ ਬਣਾਂਗੇ? ਮਾਤ - ਪਿਤਾ
ਕਿੰਨਾ ਉੱਚ ਬਣਾਉਂਦੇ ਹਨ ਤਾਂ ਫਾਲੋ ਕਰਨਾ ਚਾਹੀਦਾ ਹੈ ਨਾ। ਭਾਰਤ ਨੂੰ ਹੀ ਮਦਰ ਫ਼ਾਦਰ ਕੰਟਰੀ ਕਿਹਾ
ਜਾਂਦਾ ਹੈ। ਸਤਿਯੁਗ ਵਿੱਚ ਸਭ ਪਵਿੱਤਰ ਸਨ, ਇੱਥੇ ਪਤਿਤ ਹਨ। ਕਿੰਨਾ ਚੰਗੀ ਤਰ੍ਹਾਂ ਸਮਝਾਇਆ ਜਾਂਦਾ
ਹੈ ਪ੍ਰੰਤੂ ਬਾਪ ਨੂੰ ਯਾਦ ਨਹੀਂ ਕਰਦੇ ਤਾਂ ਬੁੱਧੀ ਦਾ ਤਾਲਾ ਬੰਦ ਹੋ ਜਾਂਦਾ ਹੈ। ਸੁਣਦੇ - ਸੁਣਦੇ
ਪੜਾਈ ਛੱਡ ਦਿੰਦੇ ਹਨ ਤਾਂ ਤਾਲਾ ਇੱਕਦਮ ਬੰਦ ਹੋ ਜਾਂਦਾ ਹੈ। ਸਕੂਲ ਵਿੱਚ ਵੀ ਨੰਬਰਵਾਰ ਹਨ।
ਪੱਥਰਬੁੱਧੀ ਅਤੇ ਪਾਰਸਬੁੱਧੀ ਕਿਹਾ ਜਾਂਦਾ ਹੈ। ਪੱਥਰਬੁੱਧੀ ਕੁਝ ਵੀ ਸਮਝਦੇ ਨਹੀਂ, ਸਾਰੇ ਦਿਨ
ਵਿੱਚ 5 ਮਿੰਟ ਵੀ ਬਾਪ ਨੂੰ ਯਾਦ ਨਹੀਂ ਕਰਦੇ। 5 ਮਿੰਟ ਯਾਦ ਕਰੋਗੇ ਤਾਂ ਇਨਾਂ ਹੀ ਤਾਲਾ ਖੁੱਲ੍ਹੇਗਾ।
ਜ਼ਿਆਦਾ ਯਾਦ ਕਰੋਗੇ ਤਾਂ ਚੰਗੀ ਤਰ੍ਹਾਂ ਤਾਲਾ ਖੁਲ੍ਹ ਜਾਏਗਾ। ਸਾਰਾ ਮਦਾਰ ਯਾਦ ਤੇ ਹੈ। ਕਈ - ਕਈ
ਬੱਚੇ ਬਾਬਾ ਨੂੰ ਪੱਤਰ ਲਿਖਦੇ ਹਨ - ਪ੍ਰਿਏ ਬਾਬਾ ਅਤੇ ਪ੍ਰਿਯ ਦਾਦਾ। ਹੁਣ ਸਿਰਫ਼ ਪ੍ਰਿਯ ਦਾਦਾ
ਪੋਸਟ ਵਿੱਚ ਚਿੱਠੀ ਪਾਓ ਤਾਂ ਮਿਲੇਗੀ? ਨਾਮ ਤਾਂ ਚਾਹੀਦਾ ਹੈ ਨਾ! ਦਾਦਾ - ਦਾਦੀਆਂ ਤਾਂ ਦੁਨੀਆਂ
ਵਿੱਚ ਬਹੁਤ ਹਨ ਅੱਛਾ!
ਅੱਜ ਦੀਵਾਲੀ ਹੈ। ਦੀਵਾਲੀ
ਤੇ ਨਵਾਂ ਖਾਤਾ ਰੱਖਦੇ ਹਨ। ਤੁਸੀਂ ਬੱਚੇ ਸੱਚੇ - ਸੱਚੇ ਬ੍ਰਾਹਮਣ ਹੋ। ਉਹ ਬ੍ਰਾਹਮਣ ਲੋਕ ਵਪਾਰੀਆਂ
ਨੂੰ ਨਵਾਂ ਖਾਤਾ ਰਖਾਉਂਦੇ ਹਨ। ਤੁਹਾਨੂੰ ਵੀ ਆਪਣਾ ਨਵਾਂ ਖਾਤਾ ਰੱਖਣਾ ਹੈ। ਪ੍ਰੰਤੂ ਇਹ ਹੈ ਨਵੀਂ
ਦੁਨੀਆ ਦੇ ਲਈ। ਭਗਤੀ ਮਾਰਗ ਦਾ ਖਾਤਾ ਹੈ ਬੇਹੱਦ ਘਾਟੇ ਦਾ। ਤੁਸੀਂ ਬੇਹੱਦ ਦਾ ਵਰਸਾ ਪਾਉਂਦੇ ਹੋ।
ਬੇਹੱਦ ਦੀ ਸੁਖ ਸ਼ਾਂਤੀ ਪਾਉਂਦੇ ਹੋ। ਇਹ ਬੇਹੱਦ ਦੀਆਂ ਗੱਲਾਂ ਬੇਹੱਦ ਦਾ ਬਾਪ ਬੈਠ ਸਮਝਾਉਂਦੇ ਹਨ
ਅਤੇ ਬੇਹੱਦ ਦਾ ਸੁਖ ਪਾਉਣ ਵਾਲੇ ਬੱਚੇ ਹੀ ਇਹ ਸਭ ਸਮਝ ਸਕਦੇ ਹਨ। ਬਾਪ ਦੇ ਕੋਲ ਕਰੋੜਾਂ ਵਿੱਚ ਕੋਈ
ਹੀ ਆਉਂਦੇ ਹਨ। ਚੱਲਦੇ - ਚੱਲਦੇ ਕਮਾਈ ਵਿੱਚ ਘਾਟਾ ਪੈਂਦਾ ਹੈ ਤਾਂ ਜ਼ੋ ਜਮਾ ਕੀਤਾ ਹੈ ਉਹ ਵੀ ਨਾ
ਹੋ ਜਾਂਦੀ ਹੈ। ਤੁਹਾਡਾ ਖਾਤਾ ਵਾਧੇ ਨੂੰ ਉਦੋਂ ਪਾਉਂਦਾ ਹੈ ਜਦੋਂ ਕਿਸੇ ਨੂੰ ਦਾਨ ਦਿੰਦੇ ਹੋ। ਦਾਨ
ਨਹੀਂ ਦਿੰਦੇ ਤਾਂ ਆਮਦਨੀ ਵਿੱਚ ਵ੍ਰਿਧੀ ਨਹੀਂ ਹੁੰਦੀ ਹੈ। ਤੁਸੀਂ ਪੁਰਸ਼ਾਰਥ ਕਰਦੇ ਹੋ ਆਮਦਨੀ ਦੀ
ਵ੍ਰਿਧੀ ਹੋਵੇ। ਉਹ ਉਦੋਂ ਹੋਵੇਗਾ ਜਦੋਂ ਕਿਸੇਨੂੰ ਦਾਨ ਕਰੋਂਗੇ, ਫ਼ਾਇਦਾ ਪ੍ਰਾਪਤ ਕਰਾਓਗੇ। ਕਿਸੇ
ਨੂੰ ਬਾਪ ਦਾ ਪਰਿਚੇ ਦਿੱਤਾ, ਗੋਇਆ ਜਮਾ ਹੋਇਆ। ਪਰਿਚੈ ਨਹੀਂ ਦਿੰਦੇ ਹੋ ਤਾਂ ਜਮਾ ਵੀ ਨਹੀਂ ਹੁੰਦਾ
ਹੈ। ਤੁਹਾਡੀ ਕਮਾਈ ਬਹੁਤ -ਬਹੁਤ ਵੱਡੀ ਹੈ। ਮੁਰਲੀ ਨਾਲ ਤੁਹਾਡੀ ਵੱਡੀ ਕਮਾਈ ਹੁੰਦੀ ਹੈ, ਸਿਰਫ਼ ਇਹ
ਪਤਾ ਪੈ ਜਾਵੈ ਕਿ ਮੁਰਲੀ ਕਿਸਦੀ ਹੈ? ਇਹ ਵੀ ਤੁਸੀਂ ਬੱਚੇ ਜਾਣਦੇ ਹੋ ਜੋ ਸਾਂਵਰੇ ਬਣ ਗਏ ਹਨ ਉਨ੍ਹਾਂ
ਨੂੰ ਹੀ ਗੋਰਾ ਬਣਾਉਣ ਦੇ ਲਈ ਮੁਰਲੀ ਸੁਣਨੀ ਹੈ। ਮੁਰਲੀ ਤੇਰੀ ਵਿੱਚ ਹੈ ਜਾਦੂ। ਖੁਦਾਈ ਜਾਦੂ
ਕਹਿੰਦੇ ਹਨ ਨਾ। ਤਾਂ ਇਸ ਮੁਰਲੀ ਵਿੱਚ ਖੁਦਾਈ ਜਾਦੂ ਹੈ। ਇਹ ਗਿਆਨ ਵੀ ਤੁਹਾਨੂੰ ਹੁਣ ਹੀ ਹੈ।
ਦੇਵਤਾਵਾਂ ਵਿੱਚ ਇਹ ਗਿਆਨ ਨਹੀਂ ਹੈ। ਜਦੋਂ ਉਹਨਾਂ ਵਿਚ ਵੀ ਗਿਆਨ ਨਹੀਂ ਸੀ ਤਾਂ ਪਿਛਾੜੀ ਵਾਲਿਆਂ
ਵਿੱਚ ਗਿਆਨ ਕਿਵੇਂ ਹੋ ਸਕਦਾ? ਸਾਸ਼ਤਰ ਆਦਿ ਵੀ ਜੋ ਬਾਅਦ ਵਿੱਚ ਬਣਦੇ ਹਨ ਉਹ ਖ਼ਤਮ ਹੋ ਜਾਣਗੇ।
ਤੁਹਾਡੀ ਇਹ ਸੱਚੀ ਗੀਤਾਵਾਂ ਤਾਂ ਬਹੁਤ ਥੋੜੀ ਹਨ। ਦੁਨੀਆਂ ਵਿੱਚ ਤਾਂ ਉਹ ਗੀਤਾਵਾਂ ਲੱਖਾਂ ਦੀ
ਅੰਦਾਜ਼ ਵਿੱਚ ਹੋਣਗੀਆਂ। ਅਸਲ ਵਿੱਚ ਇਹ ਚਿੱਤਰ ਹੀ ਸੱਚੀ ਗੀਤਾ ਹੈ। ਉਸ ਗੀਤਾ ਵਿੱਚ ਇਨਾਂ ਨਹੀਂ
ਸਮਝ ਸਕਣਗੇ ਜਿਨਾਂ ਇਹਨਾਂ ਚਿਤਰਾਂ ਨਾਲ ਸਮਝ ਸਕਣਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ
ਧਾਰਨਾ ਲਈ ਮੁੱਖ
ਸਾਰ:-
1. ਚੰਗੀ ਤਰ੍ਹਾਂ
ਪੜ੍ਹਕੇ ਖੁਦ ਨੂੰ ਬਖ਼ਤਾਵਰ (ਤਕਦੀਰਵਾਂਨ) ਬਨਾਉਣਾ ਹੈ। ਦੇਵਤਾ ਬਣਨ ਦੇ ਲਈ ਪੱਕਾ ਬ੍ਰਾਹਮਣ ਬਣਨਾ
ਹੈ।
2. ਦੇਹੀ ਬਾਪ ਨੂੰ ਯਾਦ
ਕਰਨ ਦੇ ਲਈ ਦੇਹੀ - ਅਭਿਮਾਨੀ ਬਣਨਾ ਹੈ। ਦੇਹ ਨੂੰ ਵੀ ਭੁਲਣ ਦਾ ਅਭਿਆਸ ਕਰਨਾ ਹੈ।
ਵਰਦਾਨ:-
ਸਦਾ ਆਪਣੇ ਨੂੰ ਸਾਰਥੀ ਅਤੇ ਸਾਕਸ਼ੀ ਸਮਝ ਦੇਹ - ਭਾਨ ਤੋਂ ਨਿਆਰੇ ਰਹਿਣ ਵਾਲੇ ਯੋਗਯੁਕਤ ਭਵ।
ਯੋਗਯੁਕਤ ਰਹਿਣ ਦੀ ਸਰਲ
ਵਿਧੀ ਹੈ - ਸਦਾ ਆਪਣੇ ਨੂੰ ਸਾਰਥੀ ਅਤੇ ਸਾਕਸ਼ੀ ਸਮਝਕੇ ਚੱਲਣਾ। ਇਸ ਰਥ ਨੂੰ ਚਲਾਉਣ ਵਾਲੀ ਮੈਂ ਆਤਮਾ
ਸਾਰਥੀ ਹਾਂ, ਇਹ ਸਮ੍ਰਿਤੀ ਖੁਦ ਇਸ ਰਥ ਅਤੇ ਦੇਹ ਤੋ ਵੀ ਕਿਸੇ ਵੀ ਤਰ੍ਹਾਂ ਦੇ ਦੇਹ -ਭਾਨ ਤੋਂ
ਨਿਆਰਾ ਬਣਾ ਦਿੰਦੀ ਹੈ। ਦੇਹ -ਭਾਨ ਨਹੀਂ ਤਾਂ ਸਹਿਜ ਯੋਗਯੁਕਤ ਬਣ ਜਾਂਦੇ ਅਤੇ ਹਰ ਕਰਮ ਵੀ
ਯੁਕਤੀਯੁਕਤ ਹੁੰਦਾ ਹੈ। ਖੁਦ ਨੂੰ ਸਾਰਥੀ ਸਮਝਣ ਨਾਲ ਸਰਵ ਕਰਮਇੰਦਰੀਆਂ ਆਪਣੇ ਕੰਟਰੋਲ ਵਿੱਚ ਰਹਿੰਦੀ
ਹੈ। ਉਹ ਕਿਸੇ ਵੀ ਕਰਮਇੰਦ੍ਰੀ ਦੇ ਵਸ਼ ਨਹੀਂ ਹੋ ਸਕਦੇ।
ਸਲੋਗਨ:-
ਵਿਜੇਈ ਆਤਮਾ
ਬਣਨਾ ਹੈ ਤਾਂ ਅਟੇਂਸ਼ਨ ਅਤੇ ਅਭਿਆਸ - ਇਸ ਨੂੰ ਨਿਜ਼ੀ ਸੰਸਕਾਰ ਬਣਾ ਲਵੋ।