12.01.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਪੜ੍ਹਾਈ ਅਤੇ ਦੈਵੀ ਕਰੈਕਟਰਜ ਦਾ ਰਜਿਸਟਰ ਰੱਖੋ, ਰੋਜ਼ ਚੈਕ ਕਰੋ ਕਿ ਸਾਡੇ ਤੋਂ ਕੋਈ ਭੁੱਲ ਤੇ ਨਹੀਂ ਹੋਈ ਹੈ"

ਪ੍ਰਸ਼ਨ:-
ਤੁਸੀਂ ਬੱਚੇ ਕਿਸ ਪੁਰਸ਼ਾਰਥ ਨਾਲ ਰਾਜਾਈ ਦਾ ਤਿਲਕ ਪ੍ਰਾਪਤ ਕਰ ਸਕਦੇ ਹੋ?

ਉੱਤਰ:-
ਸਦਾ ਆਗਿਆਕਾਰੀ ਰਹਿਣ ਦਾ ਪੁਰਸ਼ਾਰਥ ਕਰੋ। ਸੰਗਮ ਤੇ ਫਰਮਾਨਬਰਦਾਰ ਦਾ ਟਿੱਕਾ ਦੇਵੋ ਤਾਂ ਰਾਜਾਈ ਦਾ ਤਿਲਕ ਮਿਲ ਜਾਵੇਗਾ। ਬੇਵਫ਼ਾਦਾਰ ਮਤਲਬ ਆਗਿਆ ਨੂੰ ਨਾ ਮੰਨਣ ਵਾਲੇ ਰਾਜਾਈ ਦਾ ਤਿਲਕ ਪ੍ਰਾਪਤ ਨਹੀਂ ਕਰ ਸਕਦੇ। ਕੋਈ ਵੀ ਬਿਮਾਰੀ ਸਰਜਨ ਤੋਂ ਛੁਪਾਓ ਨਹੀਂ। ਛਿਪਾਵੋਗੇ ਤਾਂ ਪਦਵੀ ਘੱਟ ਹੋ ਜਾਵੇਗੀ। ਬਾਪ ਵਰਗਾ ਪਿਆਰ ਦਾ ਸਾਗਰ ਬਣੋਂ ਤਾਂ ਰਾਜਾਈ ਦਾ ਤਿਲਕ ਮਿਲ ਜਾਵੇਗਾ।

ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾ ਰਹੇ ਹਨ, ਪੜ੍ਹਾਈ ਮਾਨਾ ਸਮਝ। ਤੁਸੀਂ ਬੱਚੇ ਸਮਝਦੇ ਹੋ ਇਹ ਪੜ੍ਹਾਈ ਬਹੁਤ ਸੌਖੀ ਅਤੇ ਉੱਚੀ ਹੈ ਅਤੇ ਬਹੁਤ ਉੱਚ ਪਦਵੀ ਦੇਣ ਵਾਲੀ ਹੈ। ਇਹ ਸਿਰ੍ਫ ਤੁਸੀਂ ਬੱਚੇ ਹੀ ਜਾਣਦੇ ਹੋ ਕਿ ਇਹ ਪੜ੍ਹਾਈ ਅਸੀਂ ਵਿਸ਼ਵ ਦੇ ਮਾਲਿਕ ਬਣਨ ਦੇ ਲਈ ਪੜ੍ਹ ਰਹੇ ਹਾਂ। ਤਾਂ ਪੜ੍ਹਨ ਵਾਲਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਕਿੰਨੀ ਉੱਚੀ ਪੜ੍ਹਾਈ ਹੈ! ਇਹ ਉਹ ਹੀ ਗੀਤਾ ਐਪੀਸੋਡ ਵੀ ਹੈ। ਸੰਗਮਯੁਗ ਵੀ ਹੈ। ਤੁਸੀਂ ਬੱਚੇ ਹੁਣ ਜੱਗੇ ਹੋ, ਬਾਕੀ ਸਭ ਸੁੱਤੇ ਹੋਏ ਹਨ। ਗਾਇਨ ਵੀ ਹੈ ਮਾਇਆ ਦੀ ਨੀਂਦਰ ਵਿੱਚ ਸੁੱਤੇ ਪਏ ਨੇ। ਤੁਹਾਨੂੰ ਬਾਬਾ ਨੇ ਆਕੇ ਜਗਾਇਆ ਹੈ। ਸਿਰ੍ਫ ਇੱਕ ਗੱਲ ਤੇ ਸਮਝਾਉਂਦੇ ਹਨ - ਮਿੱਠੇ ਬੱਚੇ - ਯਾਦ ਦੀ ਯਾਤਰਾ ਦੇ ਬਲ ਨਾਲ ਤੁਸੀਂ ਸਾਰੇ ਵਿਸ਼ਵ ਤੇ ਰਾਜ ਕਰੋ। ਜਿਵੇਂ ਕਲਪ ਪਹਿਲਾਂ ਕੀਤਾ ਸੀ। ਇਹ ਸਮ੍ਰਿਤੀ ਬਾਪ ਦਵਾਉਂਦੇ ਹਨ। ਬੱਚੇ ਵੀ ਸਮਝਦੇ ਹਨ ਸਾਨੂੰ ਸਮ੍ਰਿਤੀ ਆਈ - ਕਲਪ - ਕਲਪ ਅਸੀਂ ਇਸ ਯੋਗਬਲ ਨਾਲ ਵਿਸ਼ਵ ਦੇ ਮਾਲਿਕ ਬਣਦੇ ਹਾਂ। ਅਤੇ ਫਿਰ ਦੈਵੀਗੁਣ ਵੀ ਧਾਰਨ ਕੀਤੇ ਹਨ। ਯੋਗ ਤੇ ਪੂਰਾ ਹੀ ਧਿਆਨ ਦੇਣਾ ਹੈ। ਇਸ ਯੋਗਬਲ ਨਾਲ ਤੁਸੀਂ ਬੱਚਿਆਂ ਵਿੱਚ ਆਟੋਮੈਟਿਕਲੀ ਦੈਵੀਗੁਣ ਆ ਜਾਂਦੇ ਹਨ। ਬਰੋਬਰ ਇਹ ਇਮਤਿਹਾਨ ਹੈ ਹੀ ਮਨੁੱਖ ਤੋਂ ਦੇਵਤਾ ਬਣਨ ਦਾ। ਤੁਸੀਂ ਇੱਥੇ ਆਏ ਹੋ ਯੋਗਬਲ ਨਾਲ ਮਨੁੱਖ ਤੋਂ ਦੇਵਤਾ ਬਣਨ ਦੇ ਲਈ। ਅਤੇ ਇਹ ਵੀ ਜਾਣਦੇ ਹੋ ਸਾਡੇ ਯੋਗਬਲ ਨਾਲ ਸਾਰਾ ਵਿਸ਼ਵ ਪਵਿੱਤਰ ਹੋਣਾ ਹੈ। ਪਵਿੱਤਰ ਸੀ, ਹੁਣ ਅਪਵਿੱਤਰ ਬਣਿਆ ਹੈ। ਸਾਰੇ ਚੱਕਰ ਦੇ ਰਾਜ਼ ਨੂੰ ਤੁਸੀਂ ਬੱਚਿਆਂ ਨੇ ਸਮਝਿਆ ਹੈ ਅਤੇ ਦਿਲ ਵਿੱਚ ਵੀ ਹੈ। ਭਾਵੇਂ ਕੋਈ ਨਵਾਂ ਹੋਵੇ ਤਾਂ ਵੀ ਇਹ ਗੱਲਾਂ ਬਹੁਤ ਸਹਿਜ ਹੀ ਸਮਝਣ ਵਾਲੀਆਂ ਹਨ। ਤੁਸੀਂ ਦੇਵਤਾ ਪੁਜੀਏ ਸੀ, ਫਿਰ ਪੂਜਾਰੀ ਤਮੋਪ੍ਰਧਾਨ ਬਣੇ ਹੋਰ ਕੋਈ ਇਵੇਂ ਦੱਸ ਵੀ ਨਹੀਂ ਸਕਦਾ। ਬਾਪ ਕਲੀਅਰ ਦੱਸਦੇ ਹਨ ਉਹ ਹੈ ਭਗਤੀਮਾਰਗ, ਇਹ ਹੈ ਗਿਆਨ ਮਾਰਗ। ਭਗਤੀ ਪਾਸਟ ਹੋ ਗਈ। ਪਾਸਟ ਦੀ ਗੱਲ ਚਿੱਤਵੋ ਨਹੀਂ। ਉਹ ਤਾਂ ਡਿੱਗਣ ਦੀ ਗੱਲ ਹੈ। ਬਾਪ ਤੇ ਹੁਣ ਚੜ੍ਹਨ ਦੀਆਂ ਗੱਲਾਂ ਸੁਣਾ ਰਹੇ ਹਨ। ਬੱਚੇ ਵੀ ਜਾਣਦੇ ਹਨ ਸਾਨੂੰ ਦੈਵੀਗੁਣ ਧਾਰਨ ਕਰਨੇ ਹਨ ਜ਼ਰੂਰ। ਰੋਜ਼ ਚਾਰਟ ਲਿਖਣਾ ਚਾਹੀਦਾ ਹੈ - ਅਸੀਂ ਕਿੰਨਾਂ ਵਕਤ ਯਾਦ ਵਿੱਚ ਰਹਿੰਦੇ ਹਾਂ? ਸਾਡੇ ਤੋਂ ਕੀ - ਕੀ ਭੁੱਲਾਂ ਹੋਈਆਂ? ਭੁੱਲ ਦੀ ਭਾਰੀ ਸੱਟ ਵੀ ਲੱਗਦੀ ਹੈ, ਉਸ ਪੜ੍ਹਾਈ ਵਿੱਚ ਵੀ ਕਰੈਕਟਰਜ ਵੇਖੇ ਜਾਂਦੇ ਹਨ। ਇਸ ਵਿੱਚ ਵੀ ਕਰੈਕਟਰ ਵੇਖਿਆ ਜਾਂਦਾ ਹੈ। ਬਾਪ ਤਾਂ ਤੁਹਾਡੇ ਕਲਿਆਣ ਦੇ ਲਈ ਹੀ ਕਹਿੰਦੇ ਹਨ। ਉਸ ਵਿੱਚ ਵੀ ਰਜਿਸ਼ਟਰ ਰੱਖਦੇ ਹਨ - ਪੜ੍ਹਾਈ ਦਾ ਅਤੇ ਕਰੈਕਟਰ ਦਾ। ਇੱਥੇ ਵੀ ਬੱਚਿਆਂ ਦਾ ਦੈਵੀ ਕਰੈਕਟਰ ਬਣਾਉਣਾ ਹੈ। ਭੁੱਲ ਨਾ ਹੋਵੇ ਇਹ ਸੰਭਾਲ ਕਰਨੀ ਹੈ। ਮੇਰੇ ਤੋਂ ਕੋਈ ਭੁੱਲ ਤੇ ਨਹੀਂ ਹੋਈ? ਇਸਲਈ ਕਚਿਹਰੀ ਵੀ ਕਰਦੇ ਹਨ। ਹੋਰ ਕੋਈ ਸਕੂਲ ਆਦਿ ਵਿੱਚ ਕਚਿਹਰੀ ਨਹੀਂ ਹੁੰਦੀ। ਆਪਣੇ ਦਿਲ ਤੋਂ ਪੁੱਛਣਾ ਹੈ। ਬਾਪ ਨੇ ਸਮਝਾਇਆ ਹੈ ਮਾਇਆ ਦੇ ਕਾਰਣ ਕੁਝ - ਕੁਝ ਅਵਗਿਆਵਾਂ ਹੁੰਦੀਆਂ ਰਹਿੰਦੀਆਂ ਹਨ। ਸ਼ੁਰੂ ਵਿੱਚ ਵੀ ਕਚਿਹਰੀ ਹੁੰਦੀ ਸੀ। ਬੱਚੇ ਸੱਚ ਦੱਸਦੇ ਸਨ। ਬਾਪ ਸਮਝਾਉਂਦੇ ਰਹਿੰਦੇ ਹਨ - ਜੇਕਰ ਸੱਚ ਨਾ ਦੱਸਿਆ ਤਾਂ ਉਹ ਭੁੱਲਾਂ ਵ੍ਰਿਧੀ ਨੂੰ ਪਾਉਂਦੀਆਂ ਰਹਿਣਗੀਆਂ। ਉਲਟਾ ਹੋਰ ਭੁੱਲ ਦਾ ਦੰਡ ਮਿਲ ਜਾਂਦਾ ਹੈ। ਭੁੱਲ ਨਾ ਦੱਸਣ ਕਾਰਣ ਫਿਰ ਨਾਫ਼ਰਮਾਨਬਰਦਾਰ ਦਾ ਟਿੱਕਾ ਲੱਗ ਜਾਂਦਾ ਹੈ। ਫਿਰ ਰਾਜਾਈ ਦਾ ਤਿਲਕ ਮਿਲ ਨਹੀ ਸਕਦਾ। ਆਗਿਆ ਨਹੀਂ ਮੰਨਦੇ ਹਨ, ਬੇਵਫ਼ਾਦਾਰ ਬਣਦੇ ਹਨ ਤਾਂ ਰਾਜਾਈ ਪਾ ਨਹੀਂ ਸਕਦੇ। ਸਰਜਨ ਵੱਖ - ਵੱਖ ਤਰੀਕੇ ਨਾਲ ਸਮਝਾਉਂਦੇ ਰਹਿੰਦੇ ਹਨ। ਸਰਜਨ ਤੋਂ ਜੇਕਰ ਬਿਮਾਰੀ ਛੁਪਾਓਗੇ ਤਾਂ ਪਦਵੀ ਵੀ ਘੱਟ ਹੋ ਜਾਵੇਗੀ। ਸਰਜਨ ਨੂੰ ਦੱਸਣ ਨਾਲ ਕੋਈ ਮਾਰ ਤੇ ਨਹੀਂ ਪੈਂਦੀ ਹੈ ਨਾ। ਬਾਪ ਸਿਰ੍ਫ ਕਹਿਣਗੇ ਸਾਵਧਾਨ। ਫਿਰ ਜੇਕਰ ਅਜਿਹੀ ਭੁੱਲ ਕਰਨਗੇ ਤਾਂ ਨੁਕਸਾਨ ਨੂੰ ਪਾਉਣਗੇ। ਪਦਵੀ ਬਹੁਤ ਘੱਟ ਹੋ ਜਾਵੇਗੀ। ਉੱਥੇ ਤਾਂ ਨੈਚੁਰਲ ਦੈਵੀ ਚਲਣ ਹੋਵੇਗੀ। ਇੱਥੇ ਪੁਰਸ਼ਾਰਥ ਕਰਨਾ ਹੈ। ਬਾਰ - ਬਾਰ ਫੇਲ੍ਹ ਨਹੀਂ ਹੋਣਾ ਹੈ। ਬਾਪ ਕਹਿੰਦੇ ਹਨ - ਬੱਚੇ ਜਾਸਤੀ ਭੁੱਲ ਨਾ ਕਰੋ। ਬਾਪ ਬਹੁਤ ਪਿਆਰ ਦਾ ਸਾਗਰ ਹੈ। ਬੱਚਿਆਂ ਨੂੰ ਵੀ ਬਣਨਾ ਹੈ। ਜਿਵੇਂ ਦਾ ਬਾਪ ਉਵੇਂ ਦੇ ਬੱਚੇ। ਜਿਵੇਂ ਦੇ ਰਾਜਾ ਰਾਣੀ ਉਵੇਂ ਦੀ ਪ੍ਰਜਾ। ਬਾਬਾ ਤੇ ਰਾਜਾ ਹੈ ਨਹੀ। ਤੁਸੀਂ ਜਾਣਦੇ ਹੋ ਬਾਬਾ ਤੇ ਸਾਨੂੰ ਆਪ ਸਮਾਨ ਬਣਾਉਂਦੇ ਹਨ। ਬਾਪ ਦੀ ਜਿਵੇਂ ਮਹਿਮਾ ਕਰਦੇ ਹਨ ਉਵੇਂ ਤੁਹਾਡੀ ਵੀ ਹੋਣੀ ਚਾਹੀਦੀ ਹੈ। ਬਾਬਾ ਸਮਾਨ ਬਣਨਾ ਹੈ। ਮਾਇਆ ਬਹੁਤ ਪ੍ਰਬਲ ਹੈ। ਤੁਹਾਨੂੰ ਰਜਿਸ਼ਟਰ ਰੱਖਣ ਨਹੀਂ ਦਿੰਦੀ ਹੈ। ਮਾਇਆ ਦੇ ਫੰਦੇ ਵਿੱਚ ਤਾਂ ਪੂਰੇ ਫਸੇ ਹੋਏ ਹੋ। ਮਾਇਆ ਦੀ ਜੇਲ੍ਹ ਵਿਚੋਂ ਤੁਸੀਂ ਨਿਕਲ ਨਹੀਂ ਸਕਦੇ ਹੋ। ਸੱਚ ਦੱਸਦੇ ਨਹੀਂ ਹੋ। ਤਾਂ ਬਾਪ ਕਹਿੰਦੇ ਹਨ ਐਕੁਰੇਟ ਯਾਦ ਦਾ ਚਾਰਟ ਰੱਖੋ। ਸਵੇਰੇ ਉੱਠ ਬਾਬਾ ਨੂੰ ਯਾਦ ਕਰੋ। ਬਾਪ ਦੀ ਹੀ ਮਹਿਮਾ ਕਰੋ। ਬਾਬਾ, ਤੁਸੀਂ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹੋ ਤਾਂ ਅਸੀਂ ਤੁਹਾਡੀ ਮਹਿਮਾ ਕਰਾਂਗੇ। ਭਗਤੀਮਾਰਗ ਵਿੱਚ ਕਿੰਨੀ ਮਹਿਮਾ ਗਾਉਂਦੇ ਹਨ, ਉਨ੍ਹਾਂ ਨੂੰ ਤੇ ਕੁਝ ਪਤਾ ਨਹੀਂ ਹੈ। ਦੇਵਤਿਆਂ ਦੀ ਮਹਿਮਾ ਹੈ ਨਹੀਂ। ਮਹਿਮਾ ਹੈ ਤੁਹਾਡੀ ਬ੍ਰਾਹਮਣਾਂ ਦੀ। ਸਭਨੂੰ ਸਦਗਤੀ ਦੇਣ ਵਾਲਾ ਵੀ ਇੱਕ ਬਾਪ ਹੈ। ਉਹ ਕ੍ਰਿਏਟਰ ਵੀ ਹੈ ਡਾਇਰੈਕਟਰ ਵੀ ਹੈ। ਸਰਵਿਸ ਵੀ ਕਰਦੇ ਹਨ ਅਤੇ ਬੱਚਿਆਂ ਨੂੰ ਸਮਝਾਉਂਦੇ ਵੀ ਹਨ। ਪ੍ਰੈਕਟੀਕਲ ਵਿੱਚ ਕਹਿੰਦੇ ਹਨ। ਉਹ ਤਾਂ ਸਿਰ੍ਫ ਭਗਵਾਨੁਵਾਚ ਸੁਣਦੇ ਰਹਿੰਦੇ ਹਨ ਸ਼ਾਸ਼ਤਰਾਂ ਵਿੱਚੋਂ। ਗੀਤਾ ਪੜ੍ਹਦੇ ਆਏ ਹਨ ਫਿਰ ਉਸ ਤੋਂ ਮਿਲਦਾ ਕੀ ਹੈ? ਕਿੰਨਾ ਪ੍ਰੇਮ ਦੇ ਨਾਲ ਬੈਠ ਪੜ੍ਹਦੇ ਹਨ, ਭਗਤੀ ਕਰਦੇ ਹਨ, ਪਤਾ ਨਹੀਂ ਲਗਦਾ ਕਿ ਇਸ ਨਾਲ ਕੀ ਹੋਵੇਗਾ! ਇਹ ਨਹੀਂ ਜਾਣਦੇ ਕਿ ਅਸੀਂ ਹੇਠਾਂ ਹੀ ਪੌੜ੍ਹੀ ਉਤਰ ਰਹੇ ਹਾਂ। ਦਿਨ - ਪ੍ਰਤੀਦਿਨ ਤਮੋਪ੍ਰਧਾਨ ਬਣਨਾ ਹੀ ਹੈ। ਡਰਾਮੇ ਵਿੱਚ ਨੂੰਧ ਹੀ ਅਜਿਹੀ ਹੈ। ਇਸ ਪੌੜ੍ਹੀ ਦਾ ਰਾਜ਼ ਸਿਵਾਏ ਬਾਪ ਦੇ ਕੋਈ ਸਮਝਾ ਨਹੀਂ ਸਕਦਾ। ਸ਼ਿਵਬਾਬਾ ਹੀ ਬ੍ਰਹਮਾ ਦਵਾਰਾ ਸਮਝਾਉਂਦੇ ਹਨ। ਇਹ ਵੀ ਇਨ੍ਹਾਂ ਤੋਂ ਸਮਝਕੇ ਫਿਰ ਤੁਹਾਨੂੰ ਸਮਝਾਉਂਦੇ ਹਨ। ਮੂਲ ਵੱਡਾ ਟੀਚਰ, ਵੱਡਾ ਸਰਜਨ ਤੇ ਬਾਪ ਹੀ ਹੈ। ਉਨ੍ਹਾਂ ਨੂੰ ਹੀ ਯਾਦ ਕਰਨਾ ਹੈ। ਇਵੇਂ ਨਹੀਂ ਕਹਿੰਦੇ ਕਿ ਬ੍ਰਾਹਮਣੀ ਨੂੰ ਯਾਦ ਕਰੋ। ਯਾਦ ਤੇ ਇੱਕ ਦੀ ਹੀ ਰੱਖਣੀ ਹੈ। ਕਦੇ ਵੀ ਕਿਸੇ ਦੇ ਨਾਲ ਮੋਹ ਨਹੀਂ ਰੱਖਣਾ ਹੈ। ਇੱਕ ਬਾਪ ਤੋਂ ਹੀ ਸਿੱਖਿਆ ਲੈਣੀ ਹੈ। ਨਿਰਮੋਹੀ ਵੀ ਬਣਨਾ ਹੈ। ਇਸ ਵਿੱਚ ਬਹੁਤ ਮਿਹਨਤ ਚਾਹੀਦੀ ਹੈ। ਸਾਰੀ ਪੁਰਾਣੀ ਦੁਨੀਆਂ ਤੋਂ ਵੈਰਾਗ। ਇਹ ਤੇ ਖ਼ਤਮ ਹੋਈ ਪਈ ਹੈ। ਇਸ ਵਿੱਚ ਲਵ ਜਾਂ ਆਸਕਤੀ ਕੁਝ ਵੀ ਨਹੀਂ। ਕਿੰਨੇਂ ਵੱਡੇ - ਵੱਡੇ ਮਕਾਨ ਆਦਿ ਬਣਾਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਇਹ ਨੂੰ ਇਹ ਵੀ ਪਤਾ ਨਹੀਂ ਕਿ ਇਹ ਪੁਰਾਣੀ ਦੁਨੀਆਂ ਬਾਕੀ ਕਿੰਨਾ ਸਮੇਂ ਹੈ। ਤੁਸੀਂ ਬੱਚੇ ਹੁਣ ਜੱਗੇ ਹੋ ਅਤੇ ਦੂਸਰਿਆਂ ਨੂੰ ਵੀ ਜਗਾਉਂਦੇ ਹੋ। ਬਾਪ ਆਤਮਾਵਾਂ ਨੂੰ ਹੀ ਜਗਾਉਂਦੇ ਹਨ, ਬਾਰ - ਬਾਰ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਸ਼ਰੀਰ ਸਮਝਦੇ ਹੋ ਤਾਂ ਮਤਲਬ ਸੁੱਤੇ ਪਏ ਹੋ। ਆਪਣੇ ਨੂੰ ਆਤਮਾ ਸਮਝੋ ਅਤੇ ਬਾਪ ਨੂੰ ਯਾਦ ਕਰੋ। ਆਤਮਾ ਪਤਿਤ ਹੈ ਤਾਂ ਸ਼ਰੀਰ ਵੀ ਪਤਿਤ ਮਿਲਦਾ ਹੈ। ਆਤਮਾ ਪਾਵਨ ਤਾਂ ਸ਼ਰੀਰ ਵੀ ਪਾਵਨ ਮਿਲਦਾ ਹੈ।

ਬਾਪ ਸਮਝਾਉਂਦੇ ਹਨ ਤੁਸੀਂ ਹੀ ਦੇਵੀ - ਦੇਵਤਾ ਘਰਾਣੇ ਦੇ ਸੀ। ਫਿਰ ਤੁਸੀਂ ਹੀ ਬਣ ਜਾਵੋਗੇ। ਕਿੰਨਾ ਸਹਿਜ ਹੈ। ਅਜਿਹੇ ਬੇਹੱਦ ਦੇ ਬਾਪ ਨੂੰ ਅਸੀਂ ਕਿਉਂ ਨਹੀਂ ਯਾਦ ਕਰਾਂਗੇ। ਸਵੇਰੇ ਉੱਠ ਕੇ ਵੀ ਬਾਪ ਨੂੰ ਯਾਦ ਕਰੋ। ਬਾਬਾ ਤੁਹਾਡੀ ਤੇ ਕਮਾਲ ਹੈ, ਤੁਸੀਂ ਸਾਨੂੰ ਕਿੰਨਾ ਉੱਚ ਦੇਵੀ - ਦੇਵਤਾ ਬਣਾਕੇ ਫਿਰ ਨਿਰਵਾਣਧਾਮ ਵਿੱਚ ਬੈਠ ਜਾਂਦੇ ਹੋ। ਇਨਾਂ ਉੱਚ ਤੇ ਕੋਈ ਬਣਾ ਨਹੀਂ ਸਕਦਾ। ਤੁਸੀਂ ਕਿੰਨਾ ਸੌਖਾ ਕਰਕੇ ਦੱਸਦੇ ਹੋ। ਬਾਪ ਕਹਿੰਦੇ ਹਨ - ਜਿਨ੍ਹਾਂ ਸਮਾਂ ਮਿਲੇ, ਕੰਮਕਾਜ ਕਰਦੇ ਹੋਏ ਵੀ ਬਾਪ ਨੂੰ ਯਾਦ ਕਰ ਸਕਦੇ ਹੋ। ਯਾਦ ਹੀ ਤੁਹਾਡਾ ਬੇੜਾ ਪਾਰ ਕਰਨ ਵਾਲੀ ਹੈ ਮਤਲਬ ਕਲਯੁਗ ਤੋਂ ਉਸ ਪਾਰ ਸ਼ਿਵਾਲੇ ਵਿੱਚ ਲੈ ਜਾਣ ਵਾਲੀ ਹੈ। ਸ਼ਿਵਾਲੇ ਨੂੰ ਵੀ ਯਾਦ ਕਰਨਾ ਹੈ, ਸ਼ਿਵਬਾਬਾ ਦਾ ਸਥਾਪਨ ਕੀਤਾ ਹੋਇਆ ਸਵਰਗ - ਤਾਂ ਦੋਵਾਂ ਦੀ ਯਾਦ ਆਉਂਦੀ ਹੈ। ਸ਼ਿਵਬਾਬਾ ਨੂੰ ਯਾਦ ਕਰਨ ਨਾਲ ਅਸੀਂ ਸਵਰਗ ਦੇ ਮਾਲਿਕ ਬਣਾਂਗੇ। ਇਹ ਪੜ੍ਹਾਈ ਹੈ ਹੀ ਨਵੀਂ ਦੁਨੀਆਂ ਦੇ ਲਈ। ਬਾਪ ਵੀ ਨਵੀਂ ਦੁਨੀਆਂ ਸਥਾਪਨ ਕਰਨ ਆਉਂਦੇ ਹਨ। ਜਰੂਰ ਬਾਪ ਆਕੇ ਕੋਈ ਤੇ ਕਰਤਵਿਆ ਕਰਣਗੇ ਨਾ। ਤੁਸੀਂ ਵੇਖਦੇ ਵੀ ਹੋ ਮੈਂ ਪਾਰ੍ਟ ਵਜਾ ਰਿਹਾ ਹਾਂ, ਡਰਾਮੇ ਦੇ ਪਲਾਨ ਅਨੁਸਾਰ। ਤੁਸੀਂ ਬੱਚਿਆਂ ਨੂੰ 5 ਹਜ਼ਾਰ ਵਰ੍ਹੇ ਦੇ ਪਹਿਲੇ ਵਾਲੀ ਯਾਦ ਦੀ ਯਾਤ੍ਰਾ ਅਤੇ ਆਦਿ - ਮੱਧ - ਅੰਤ ਦਾ ਰਾਜ਼ ਦੱਸਦਾ ਹਾਂ। ਤੁਸੀਂ ਜਾਣਦੇ ਹੋ ਹਰ 5 ਹਜ਼ਾਰ ਵਰ੍ਹੇ ਦੇ ਬਾਦ ਬਾਬਾ ਸਾਡੇ ਸਾਮ੍ਹਣੇ ਆਉਂਦਾ ਹੈ। ਆਤਮਾ ਹੀ ਬੋਲਦੀ ਹੈ, ਸ਼ਰੀਰ ਨਹੀਂ ਬੋਲੇਗਾ। ਬਾਪ ਬੱਚਿਆਂ ਨੂੰ ਸਿੱਖਿਆ ਦਿੰਦੇ ਹਨ - ਆਤਮਾ ਨੂੰ ਹੀ ਪਿਓਰ ਬਨਾਉਣਾ ਹੈ। ਆਤਮਾ ਨੂੰ ਇੱਕ ਵਾਰੀ ਹੀ ਪਿਓਰ ਹੋਣਾ ਹੁੰਦਾ ਹੈ। ਬਾਬਾ ਕਹਿੰਦੇ ਹਨ ਮੈਂ ਕਈ ਵਾਰੀ ਤੁਹਾਨੂੰ ਪੜ੍ਹਾਇਆ ਫਿਰ ਵੀ ਪੜ੍ਹਾਵਾਂਗਾ। ਇਵੇਂ ਕੋਈ ਸੰਨਿਆਸੀ ਕਹਿ ਨਹੀਂ ਸਕਦਾ। ਬਾਪ ਹੀ ਕਹਿੰਦੇ ਹਨ - ਬੱਚੇ ਮੈਂ ਡਰਾਮਾ ਦੇ ਪਲਾਨ ਅਨੁਸਾਰ ਪੜ੍ਹਾਉਣ ਆਇਆ ਹਾਂ। ਫਿਰ 5 ਹਜ਼ਾਰ ਵਰ੍ਹੇ ਬਾਦ ਆਕੇ ਪੜ੍ਹਾਵਾਂਗਾ, ਜਿਵੇਂ ਕਲਪ ਪਹਿਲਾਂ ਤੁਹਾਨੂੰ ਪੜ੍ਹਾਕੇ ਰਾਜਧਾਨੀ ਦਿੱਤੀ ਸੀ, ਅਨੇਕ ਵਾਰੀ ਤੁਹਾਨੂੰ ਪੜ੍ਹਾਕੇ ਰਾਜਾਈ ਸਥਾਪਨ ਕੀਤੀ ਹੈ। ਇਹ ਕਿੰਨੀਆਂ ਵੰਡਰਫੁਲ ਗੱਲਾਂ ਬਾਪ ਸਮਝਾਉਂਦੇ ਹਨ। ਸ਼੍ਰੀਮਤ ਕਿੰਨੀ ਸ੍ਰੇਸ਼ਠ ਹੈ। ਸ਼੍ਰੀਮਤ ਨਾਲ ਹੀ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਬਹੁਤ - ਬਹੁਤ ਵੱਡਾ ਮਰਤਬਾ ਹੈ! ਕਿਸੇ ਨੂੰ ਵੱਡੀ ਲਾਟਰੀ ਮਿਲਦੀ ਹੈ ਤਾਂ ਮੱਥਾ ਖ਼ਰਾਬ ਹੋ ਜਾਂਦਾ ਹੈ। ਕਈ ਚਲੱਦੇ - ਚਲੱਦੇ ਹੋਪਲੇਸ ਜੋ ਜਾਂਦੇ ਹਨ। ਅਸੀਂ ਪੜ੍ਹ ਨਹੀਂ ਸਕਦੇ। ਅਸੀਂ ਵਿਸ਼ਵ ਦੀ ਬਾਦਸ਼ਾਹੀ ਕਿਵੇਂ ਲਵਾਂਗੇ। ਤੁਸੀਂ ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਬਾਬਾ ਕਹਿੰਦੇ ਹਨ ਅਤਿਇੰਰੀਏ ਸੁਖ ਅਤੇ ਖੁਸ਼ੀ ਦੀਆਂ ਗੱਲਾਂ ਮੇਰੇ ਬੱਚਿਆਂ ਨੂੰ ਪੁੱਛੋ। ਤੁਸੀਂ ਜਾਂਦੇ ਹੋ ਸਭਨੂੰ ਖੁਸ਼ੀ ਦੀਆਂ ਗੱਲਾਂ ਸੁਣਾਉਣ। ਤੁਸੀਂ ਹੀ ਵਿਸ਼ਵ ਦੇ ਮਾਲਿਕ ਸੀ ਫਿਰ 84 ਜਨਮ ਭੋਗ ਗੁਲਾਮ ਬਣੇ ਹੋ। ਗਾਉਂਦੇ ਵੀ ਹਨ ਮੈਂ ਗੁਲਾਮ, ਮੈਂ ਗੁਲਾਮ ਤੇਰਾ। ਸਮਝਦੇ ਹਨ ਆਪਣੇ ਨੂੰ ਨੀਚ ਕਹਿਣਾ, ਛੋਟਾ ਹੋਕੇ ਚਲਣਾ ਚੰਗਾ ਹੈ। ਵੇਖੋ, ਬਾਪ ਕੌਣ ਹੈ! ਉਨ੍ਹਾਂ ਨੂੰ ਕੋਈ ਜਾਣਦੇ ਨਹੀਂ। ਉਨ੍ਹਾਂ ਨੂੰ ਵੀ ਸਿਰ੍ਫ ਤੁਸੀਂ ਜਾਣਿਆ ਹੈ। ਬਾਬਾ ਕਿਵੇਂ ਆਕੇ ਸਭ ਨੂੰ ਬੱਚਾ - ਬੱਚਾ ਕਹਿ ਸਮਝਾਉਂਦੇ ਹਨ। ਇਹ ਆਤਮਾ ਅਤੇ ਪ੍ਰਮਾਤਮਾ ਦਾ ਮੇਲਾ ਹੈ। ਉਸ ਤੋਂ ਸਾਨੂੰ ਸਵਰਗ ਦੀ ਬਾਦਸ਼ਾਹੀ ਮਿਲਦੀ ਹੈ। ਬਾਕੀ ਗੰਗਾ ਸ਼ਨਾਨ ਆਦਿ ਕਰਨ ਨਾਲ ਕੋਈ ਸਵਰਗ ਦੀ ਰਾਜਾਈ ਨਹੀ ਮਿਲਦੀ। ਗੰਗਾ ਸ਼ਨਾਨ ਤੇ ਬਹੁਤ ਵਾਰੀ ਕੀਤਾ। ਉਵੇਂ ਤਾਂ ਪਾਣੀ ਸਾਗਰ ਤੋਂ ਆਉਂਦਾ ਹੈ ਪਰ ਇਹ ਬਰਸਾਤ ਕਿਵੇਂ ਪੈਂਦੀ ਹੈ, ਇਸਨੂੰ ਵੀ ਕੁਦਰਤ ਕਹਾਂਗੇ। ਇਸ ਵਕਤ ਬਾਪ ਤੁਹਾਨੂੰ ਸਭ ਕੁਝ ਸਮਝਾਉਂਦੇ ਹਨ। ਧਾਰਨਾ ਵੀ ਆਤਮਾ ਹੀ ਕਰਦੀ ਹੈ, ਨਾ ਕਿ ਸ਼ਰੀਰ। ਤੁਸੀਂ ਫੀਲ ਕਰਦੇ ਹੋ ਬਰੋਬਰ ਬਾਬਾ ਨੇ ਸਾਨੂੰ ਕੀ ਤੋਂ ਕੀ ਬਣਾ ਦਿੱਤਾ ਹੈ! ਹੁਣ ਬਾਪ ਕਹਿੰਦੇ ਹਨ - ਬੱਚੇ, ਆਪਣੇ ਤੇ ਰਹਿਮ ਕਰੋ। ਕੋਈ ਅਵੱਗਿਆ ਨਾ ਕਰੋ। ਦੇਹ - ਅਭਿਮਾਨੀ ਨਾ ਬਣੋਂ। ਮੁਫ਼ਤ ਆਪਣੀ ਪਦਵੀ ਘੱਟ ਕਰ ਲਵੋਗੇ। ਟੀਚਰ ਤਾਂ ਸਮਝਾਉਣਗੇ ਨਾ। ਤੁਸੀਂ ਜਾਣਦੇ ਹੋ ਬਾਪ ਬੇਹੱਦ ਦਾ ਟੀਚਰ ਹੈ। ਦੁੰਨੀਆਂ ਵਿੱਚ ਕਿੰਨੀਆਂ ਢੇਰ ਭਾਸ਼ਾਂਵਾਂ ਹਨ। ਕੋਈ ਵੀ ਚੀਜ਼ ਛੱਪਦੀ ਹੈ ਤਾਂ ਸਭ ਭਾਸ਼ਾਵਾਂ ਵਿੱਚ ਛਪਾਉਣੀ ਚਾਹੀਦੀ ਹੈ। ਕੋਈ ਲਿਟ੍ਰੇਚਰ ਛਪਾਉਂਦੇ ਹੋ ਤਾਂ ਸਭਨੂੰ ਇੱਕ - ਇੱਕ ਕਾਪੀ ਭੇਜ ਦੇਵੋ। ਇੱਕ - ਇੱਕ ਕਾਪੀ ਲਾਈਬ੍ਰੇਰੀ ਵਿੱਚ ਭੇਜ ਦੇਣੀ ਚਾਹੀਦੀ ਹੈ। ਖਰਚੇ ਦੀ ਗੱਲ ਨਹੀਂ। ਬਾਬਾ ਦਾ ਭੰਡਾਰਾ ਬਹੁਤ ਭਰ ਜਾਵੇਗਾ। ਪੈਸਾ ਆਪਣੇ ਕੋਲ ਰੱਖਕੇ ਕੀ ਕਰੋਗੇ। ਘਰ ਤੇ ਨਹੀਂ ਲੈ ਜਾਵੋਗੇ। ਜੇਕਰ ਕੁਝ ਘਰ ਲੈ ਜਾਣ ਤਾਂ ਪਰਮਾਤਮਾ ਦੇ ਯਗ ਦੀ ਚੋਰੀ ਹੋ ਜਾਵੇ। ਤੋਬਾ - ਤੋਬਾ, ਅਜਿਹੀ ਬੁੱਧੀ ਕਿਸੇ ਦੀ ਨਾ ਹੋਵੇ। ਪ੍ਰਮਾਤਮਾ ਦੇ ਯਗ ਦੀ ਚੋਰੀ! ਉਸਦੇ ਵਰਗਾ ਮਹਾਨ ਪਾਪ ਕੋਈ ਹੋ ਨਹੀਂ ਸਕਦਾ। ਕਿੰਨੀ ਨੀਚ ਗਤੀ ਹੋ ਜਾਂਦੀ ਹੈ। ਬਾਪ ਕਹਿੰਦੇ ਹਨ ਇਹ ਸਭ ਡਰਾਮੇ ਵਿੱਚ ਪਾਰ੍ਟ ਹੈ। ਤੁਸੀਂ ਰਾਜਾਈ ਕਰੋਗੇ ਉਹ ਤੁਹਾਡੇ ਨੌਕਰ ਬਣਨਗੇ। ਸਰਵੈਂਟ ਬਿਗਰ ਰਾਜਾਈ ਕਿਵੇਂ ਚੱਲੇਗੀ! ਕਲਪ ਪਹਿਲਾਂ ਵੀ ਇਵੇਂ ਹੀ ਸਥਾਪਨਾ ਹੋਈ ਸੀ।

ਹੁਣ ਬਾਪ ਕਹਿੰਦੇ ਹਨ ਆਪਣਾ ਕਲਿਆਣ ਕਰਨਾ ਚਾਹੁੰਦੇ ਹੋ ਤਾਂ ਸ਼੍ਰੀਮਤ ਤੇ ਚੱਲੋ। ਦੈਵੀਗੁਣ ਧਾਰਨ ਕਰੋ। ਕੋਈ ਕ੍ਰੋਧ ਕਰਨਾ ਕੋਈ ਦੈਵੀਗੁਣ ਨਹੀਂ ਹੈ। ਉਹ ਆਸੁਰੀ ਗੁਣ ਹੋ ਜਾਂਦਾ ਹੈ। ਕੋਈ ਕ੍ਰੋਧ ਕਰੇ ਤਾਂ ਚੁੱਪ ਕਰ ਜਾਣਾ ਚਾਹੀਦਾ ਹੈ। ਰਿਸਪਾਂਸ ਨਹੀਂ ਕਰਨਾ ਚਾਹੀਦਾ। ਹਰ ਇੱਕ ਦੀ ਚਲਣ ਤੋਂ ਸਮਝ ਸਕਦੇ ਹਾਂ, ਅਵਗੁਣ ਤਾਂ ਸਭ ਵਿੱਚ ਹਨ। ਜਦੋਂ ਕੋਈ ਕ੍ਰੋਧ ਕਰਦੇ ਹਨ ਤਾਂ ਉਨ੍ਹਾਂ ਦੀ ਸ਼ਕਲ ਤਾਂਬੇ ਵਰਗੀ ਹੋ ਜਾਂਦੀ ਹੈ। ਮੂੰਹ ਤੋਂ ਬੰਬ ਚਲਾਉਂਦੇ ਹਨ। ਆਪਣਾ ਹੀ ਨੁਕਸਾਨ ਕਰ ਦਿੰਦੇ ਹਨ। ਪਦਵੀ ਭ੍ਰਿਸ਼ਟ ਹੋ ਜਾਵੇਗੀ। ਸਮਝ ਹੋਣੀ ਚਾਹੀਦੀ ਹੈ। ਬਾਪ ਕਹਿੰਦੇ ਹਨ ਜੋ ਪਾਪ ਕਰਦੇ ਹੋ, ਉਹ ਲਿਖ ਦੇਵੋ। ਬਾਬਾ ਨੂੰ ਦੱਸਣ ਨਾਲ ਮਾਫ ਹੋ ਜਾਵੇਗਾ। ਜਨਮ - ਜਨਮਾਂਤ੍ਰ ਤੋਂ ਤੁਸੀਂ ਵਿਕਾਰ ਵਿੱਚ ਜਾਣ ਲੱਗੇ ਹੋ। ਇਸ ਵਕ਼ਤ ਤੇ ਤੁਸੀਂ ਕੋਈ ਪਾਪ ਕਰੋਗੇ ਤਾਂ ਸੌ ਗੁਣਾ ਹੋ ਜਾਵੇਗਾ। ਬਾਪ ਦੇ ਅੱਗੇ ਭੁੱਲ ਕੀਤੀ ਤਾਂ ਸੌ ਗੁਣਾਂ ਦੰਡ ਪੈ ਜਾਵੇਗਾ। ਕੀਤਾ ਅਤੇ ਦੱਸਿਆ ਨਹੀਂ ਤਾਂ ਹੋਰ ਵੀ ਵਾਧਾ ਹੋ ਜਾਵੇਗਾ। ਬਾਪ ਤਾਂ ਸਮਝਾਉਣਗੇ ਕਿ ਆਪਣੇ ਨੂੰ ਨੁਕਸਾਨ ਨਾ ਪਹੁੰਚਾਵੋ। ਬਾਪ ਬੱਚਿਆਂ ਦੀ ਬੁੱਧੀ ਸਾਲਿਮ ( ਚੰਗੀ ) ਬਣਾਉਣ ਆਏ ਹਨ। ਜਾਣਦੇ ਹਨ ਇਹ ਕੀ ਪਦਵੀ ਪਾਉਣਗੇ। ਉਹ ਵੀ 21 ਜਨਮਾਂ ਦੀ ਗੱਲ ਹੈ। ਜੋ ਸਰਵਿਸੇਬਲ ਬੱਚੇ ਹਨ, ਉਨ੍ਹਾਂ ਦਾ ਸੁਭਾਅ ਬਹੁਤ ਮਿੱਠਾ ਚਾਹੀਦਾ ਹੈ। ਕਈ ਝੱਟ ਬਾਪ ਨੂੰ ਦੱਸਦੇ ਹਨ - ਬਾਬਾ ਇਹ ਭੁੱਲ ਹੋਈ। ਬਾਬਾ ਖੁਸ਼ ਹੁੰਦੇ ਹਨ। ਭਗਵਾਨ ਖੁਸ਼ ਹੋਇਆ ਤਾਂ ਹੋਰ ਕੀ ਚਾਹੀਦਾ ਹੈ। ਇਹ ਤਾਂ ਬਾਪ, ਟੀਚਰ, ਗੁਰੂ ਤਿੰਨੋਂ ਹੀ ਹਨ। ਨਹੀਂ ਤਾਂ ਤਿਨੋਂ ਹੀ ਨਾਰਾਜ਼ ਹੋਣਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼੍ਰੀਮਤ ਤੇ ਚੱਲ ਆਪਣੀ ਬੁੱਧੀ ਸਾਲਿਮ ( ਚੰਗੀ ) ਰੱਖਣੀ ਹੈ। ਕੋਈ ਵੀ ਅਵੱਗਿਆ ਨਹੀਂ ਕਰਨੀ ਹੈ। ਕ੍ਰੋਧ ਵਿੱਚ ਆਕੇ ਮੂੰਹ ਤੋਂ ਬੰਬ ਨਹੀਂ ਕੱਢਣਾ ਹੈ, ਚੁੱਪ ਰਹਿਣਾ ਹੈ।

2. ਦਿਲ ਤੋਂ ਇੱਕ ਬਾਪ ਦੀ ਮਹਿਮਾ ਕਰਨੀ ਹੈ। ਇਸ ਪੁਰਾਣੀ ਦੁਨੀਆਂ ਨਾਲ ਆਸਕਤੀ ਜਾਂ ਪਿਆਰ ਨਹੀਂ ਰੱਖਣਾ ਹੈ। ਬੇਹੱਦ ਦਾ ਵੈਰਾਗੀ ਅਤੇ ਨਿਰਮੋਹੀ ਬਣਨਾ ਹੈ।

ਵਰਦਾਨ:-
ਆਪਣੇ ਅਵਿਅਕਤ ਸ਼ਾਂਤ ਸਵਰੂਪ ਦਵਾਰਾ ਵਾਤਾਵਰਣ ਨੂੰ ਅਵਿਅਕਤ ਬਣਾਉਣ ਵਾਲੇ ਸਾਖਸ਼ਾਤਮੂਰਤ ਭਵ:

ਜਿਵੇਂ ਸੇਵਾਵਾਂ ਦੇ ਹੋਰ ਪ੍ਰੋਗਰਾਮਾਂ ਬਣਾਉਂਦੇ ਹੋ ਇਵੇਂ ਸਵੇਰੇ ਤੋਂ ਰਾਤ ਤੱਕ ਯਾਦ ਦੀ ਯਾਤ੍ਰਾ ਵਿੱਚ ਕਿਵੇਂ ਅਤੇ ਕਦੋਂ ਰਹਾਂਗੇ ਇਹ ਵੀ ਪ੍ਰੋਗਰਾਮ ਬਣਾਓ ਅਤੇ ਵਿਚ - ਵਿਚ ਦੋ - ਤਿੰਨ ਮਿੰਟ ਦੇ ਲਈ ਸੰਕਲਪਾਂ ਦੀ ਟ੍ਰੈਫ਼ਿਕ ਨੂੰ ਸਟੋਪ ਕਰ ਲਵੋ, ਜਦੋਂ ਕੋਈ ਵਿਅਕਤ ਭਾਵ ਵਿੱਚ ਜ਼ਿਆਦਾ ਵਿਖਾਈ ਦੇਵੇ ਤਾਂ ਉਨ੍ਹਾਂਨੂੰ ਬਿਨਾਂ ਕਹੇ ਆਪਣਾ ਅਵਿਅਕਤ ਸ਼ਾਂਤ ਰੂਪ ਅਜਿਹਾ ਧਾਰਨ ਕਰੋ ਜੋ ਉਹ ਵੀ ਇਸ਼ਾਰੇ ਨਾਲ ਸਮਝ ਜਾਣ, ਇਸ ਨਾਲ ਵਾਤਾਵਰਣ ਅਵਿਅਕਤ ਰਹੇਗਾ। ਅਨੋਖਾਪਨ ਵਿਖਾਈ ਦੇਵੇਗਾ ਅਤੇ ਤੁਸੀਂ ਸ਼ਾਖਸ਼ਤਕਾਰ ਕਰਵਾਉਣ ਵਾਲੇ ਸ਼ਾਖਸ਼ਾਤ ਮੂਰਤ ਬਣ ਜਾਵੋਗੇ।

ਸਲੋਗਨ:-
ਸੰਪੂਰਨ ਸੱਤ ਹੀ ਪਵਿਤ੍ਰਤਾ ਦਾ ਆਧਾਰ ਹੈ।