12.01.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਉਸਤਾਦ ਨੇ ਤੁਹਾਨੂੰ ਮਨੁੱਖ ਤੋਂ ਦੇਵਤਾ ਬਣਨ ਦਾ ਹੁਨਰ ਸਿਖਾਇਆ ਹੈ, ਤੁਸੀਂ ਫਿਰ ਸ਼੍ਰੀਮਤ ਤੇ ਹੋਰਾਂ ਨੂੰ ਵੀ ਦੇਵਤਾ ਬਣਾਉਣ ਦੀ ਸੇਵਾ ਕਰੋ"

ਪ੍ਰਸ਼ਨ:-
ਹੁਣ ਤੁਸੀਂ ਬੱਚੇ ਕਿਹੜਾ ਸ਼੍ਰੇਸ਼ਠ ਕਰਮ ਕਰਦੇ ਹੋ ਜਿਸਦਾ ਰਿਵਾਜ਼ ਭਗਤੀ ਵਿੱਚ ਵੀ ਚਲਿਆ ਆਉਂਦਾ ਹੈ?

ਉੱਤਰ:-
ਤੁਸੀਂ ਹੁਣ ਸ਼੍ਰੀਮਤ ਤੇ ਆਪਣਾ ਤਨ - ਮਨ -ਧਨ ਭਾਰਤ ਤੇ ਕੀ ਵਿਸ਼ਵ ਦੇ ਕਲਿਆਣ ਅਰਥ ਅਰਪਣ ਕਰਦੇ ਹੋ ਇਸੀ ਦਾ ਰਿਵਾਜ਼ ਭਗਤੀ ਵਿੱਚ ਮਨੁੱਖ ਈਸ਼ਵਰ ਅਰਥ ਦਾਨ ਕਰਦੇ ਹਨ। ਉਹਨਾਂ ਨੂੰ ਫਿਰ ਉਸਦੇ ਬਦਲੇ ਦੂਸਰੇ ਜਨਮ ਵਿੱਚ ਰਾਜਾਈ ਘਰ ਵਿੱਚ ਜਨਮ ਮਿਲਦਾ ਹੈ। ਅਤੇ ਤੁਸੀਂ ਬੱਚੇ ਸੰਗਮ ਤੇ ਬਾਪ ਦੇ ਮਦਦਗਾਰ ਬਣਦੇ ਹੋ ਤਾਂ ਮਨੁੱਖ ਤੋਂ ਦੇਵਤਾ ਬਣ ਜਾਂਦੇ ਹੋ।

ਗੀਤ:-
ਤੂਣੇ ਰਾਤ ਗਵਾਈ...

ਓਮ ਸ਼ਾਂਤੀ
ਬਾਪ ਬੱਚਿਆਂ ਨੂੰ ਸਮਝਾਉਂਦੇ ਹਨ, ਜਦੋਂ ਬੱਚੇ ਸਮਝਦੇ ਹਨ ਉਦੋਂ ਫਿਰ ਹੋਰਾਂ ਨੂੰ ਵੀ ਸਮਝਾਉਂਦੇ ਹਨ। ਨਹੀਂ ਸਮਝਦੇ ਤਾਂ ਹੋਰਾਂ ਨੂੰ ਸਮਝਾ ਨਹੀਂ ਸਕਦੇ। ਜੇਕਰ ਖੁਦ ਸਮਝਦੇ ਹੋਰਾਂ ਨੂੰ ਸਮਝਾ ਨਹੀਂ ਸਕਦੇ ਤਾਂ ਗੋਇਆ ਕੁਝ ਵੀ ਨਹੀਂ ਸਮਝਦੇ। ਕੋਈ ਹੁਨਰ ਸਿੱਖਦਾ ਹੈ ਤਾਂ ਉਸਨੂੰ ਫੈਲਾਉਂਦਾ ਹੈ। ਇਹ ਹੁਨਰ ਤੇ ਬਾਪ ਉਸਤਾਦ ਕੋਲੋਂ ਸਿੱਖਿਆ ਜਾਂਦਾ ਹੈ ਕਿ ਮਨੁੱਖ ਤੋਂ ਦੇਵਤਾ ਕਿਵੇਂ ਬਣਾਇਆ ਜਾਏ। ਦੇਵਤੇ ਜਿਨ੍ਹਾਂ ਦੇ ਚਿੱਤਰ ਵੀ ਹਨ, ਮਨੁੱਖ ਨੂੰ ਦੇਵਤਾ ਬਣਾਉਂਦੇ ਹਨ ਤਾਂ ਗੋਇਆ ਉਹ ਦੇਵਤਾ ਹੁਣ ਨਹੀਂ ਹਨ। ਦੇਵਤਾਵਾਂ ਦੇ ਗੁਣ ਗਾਏ ਜਾਂਦੇ ਹਨ। ਸਰਵਗੁਣ ਸੰਪੰਨ ਇੱਥੇ ਕੋਈ ਮਨੁੱਖ ਦੇ ਤਾਂ ਅਜਿਹੇ ਗੁਣ ਨਹੀਂ ਗਾਏ ਜਾਂਦੇ। ਮਨੁੱਖ ਮੰਦਿਰਾਂ ਵਿੱਚ ਜਾਕੇ ਦੇਵਤਾਵਾਂ ਦੇ ਗੁਣ ਗਾਉਂਦੇ ਹਨ। ਭਾਵੇਂ ਪਵਿਤ੍ਰ ਤਾਂ ਸੰਨਿਆਸੀ ਵੀ ਹਨ ਪ੍ਰੰਤੂ ਮਨੁੱਖ ਉਨ੍ਹਾਂ ਦੇ ਅਜਿਹੇ ਗੁਣ ਨਹੀਂ ਗਾਉਂਦੇ। ਉਹ ਸੰਨਿਆਸੀ ਤਾਂ ਸ਼ਾਸਤਰ ਆਦਿ ਵੀ ਸੁਣਾਉਂਦੇ ਹਨ। ਦੇਵਤਾਵਾਂ ਨੇ ਤਾਂ ਕੁਝ ਨਹੀਂ ਸੁਣਾਇਆ ਹੈ। ਉਹ ਤਾਂ ਪ੍ਰਲਬੱਧ ਭੋਗਦੇ ਹਨ। ਅਗਲੇ ਜਨਮ ਵਿੱਚ ਪੁਰਸ਼ਾਰਥ ਕਰ ਮਨੁੱਖ ਤੋਂ ਦੇਵਤਾ ਬਣੇ ਸਨ। ਹੁਣ ਕਿਸੇ ਵਿੱਚ ਵੀ ਦੇਵਤਾਵਾਂ ਵਾਲੇ ਗੁਣ ਨਹੀਂ ਹਨ, ਜਿੱਥੇ ਗੁਣ ਨਹੀਂ ਉੱਥੇ ਜਰੂਰ ਅਵਗੁਣ ਹਨ। ਸਤਿਯੁਗ ਵਿੱਚ ਇਸੀ ਭਾਰਤ ਵਿੱਚ ਜਿਵੇਂ ਰਾਜਾ ਰਾਣੀ ਤਿਵੇਂ ਪ੍ਰਜਾ ਸਰਵਗੁਣ ਸੰਪੰਨ ਸੀ। ਉਨ੍ਹਾਂ ਵਿੱਚ ਸਭ ਗੁਣ ਸੀ। ਉਹਨਾਂ ਦੇਵਤਿਆਂ ਦੇ ਹੀ ਗੁਣ ਗਾਏ ਜਾਂਦੇ ਹਨ। ਉਸ ਸਮੇਂ ਹੋਰ ਧਰਮ ਨਹੀਂ ਸਨ। ਗੁਣ ਵਾਲੇ ਦੇਵਤੇ ਸਨ ਸਤਿਯੁਗ ਵਿੱਚ, ਅਤੇ ਅਵਗੁਣ ਵਾਲੇ ਮਨੁੱਖ ਹਨ ਕਲਿਯੁਗ ਵਿੱਚ। ਹੁਣ ਅਜਿਹੇ ਗੁਣ ਵਾਲੇ ਮਨੁੱਖ ਨੂੰ ਦੇਵਤਾ ਕੌਣ ਬਣਾਵੇ। ਗਾਇਆ ਵੀ ਹੋਇਆ ਹੈ ਮਨੁੱਖ ਤੋਂ ਦੇਵਤਾ ਇਹ ਮਹਿਮਾ ਤੇ ਹੈ ਪਰਮਪਿਤਾ ਪਰਮਾਤਮਾ ਦੀ। ਹੈ ਤਾਂ ਦੇਵਤੇ ਵੀ ਮਨੁੱਖ, ਪਰ ਉਹਨਾਂ ਵਿੱਚ ਗੁਣ ਹਨ, ਉਹਨਾਂ ਵਿੱਚ ਅਵਗੁਣ ਹਨ। ਗੁਣ ਪ੍ਰਾਪਤ ਹੁੰਦੇ ਹਨ ਬਾਪ ਕੋਲੋਂ, ਜਿਨਾਂ ਨੂੰ ਸਤਿਗੁਰੂ ਵੀ ਕਹਿੰਦੇ ਹਨ। ਅਵਗੁਣ ਪ੍ਰਾਪਤ ਹੁੰਦੇ ਹਨ ਮਾਇਆ ਰਾਵਣ ਕੋਲੋਂ। ਇੰਨੇ ਗੁਣਵਾਨ ਫਿਰ ਅਵਗੁਣੀ ਕਿਵੇਂ ਬਣਦੇ ਹਨ। ਸਰਵਗੁਣ ਸੰਪੰਨ ਅਤੇ ਫਿਰ ਸਰਵ ਅਵਗੁਣ ਸੰਪੰਨ ਕੌਣ ਬਣਾਉਂਦੇ ਹਨ। ਇਹ ਤੁਸੀਂ ਬੱਚੇ ਜਾਣਦੇ ਹੋ। ਗਾਉੰਦੇ ਵੀ ਹਨ ਮੁਝ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਾਹੀ। ਦੇਵਤਾਵਾਂ ਦੇ ਕਿੰਨੇ ਗੁਣ ਗਾਉਂਦੇ ਹਨ। ਇਸ ਸਮੇਂ ਤੇ ਉਹ ਗੁਣ ਕਿਸੇ ਵਿੱਚ ਨਹੀਂ ਹਨ। ਖਾਣ - ਪਾਣ ਆਦਿ ਕਿੰਨਾ ਗੰਦਾ ਹੈ। ਦੇਵਤੇ ਹਨ ਵੈਸ਼ਨਵ ਸੰਪ੍ਰਦਾਈ ਅਤੇ ਇਸ ਸਮੇਂ ਦੇ ਮਨੁੱਖ ਹਨ ਰਾਵਣ ਸੰਪ੍ਰਦਾਈ। ਖਾਣ - ਪਾਉਣ ਕਿੰਨਾ ਬਦਲ ਗਿਆ ਹੈ। ਸਿਰਫ਼ ਡਰੈਸ ਨੂੰ ਨਹੀਂ ਦੇਖਣਾ ਹੈ। ਦੇਖਿਆ ਜਾਂਦਾ ਹੈ ਖਾਣ - ਪਾਉਣ ਅਤੇ ਵਿਕਾਰੀਪਣ ਨੂੰ। ਬਾਪ ਖੁਦ ਕਹਿੰਦੇ ਹਨ ਮੈਨੂੰ ਭਾਰਤ ਵਿੱਚ ਹੀ ਆਉਣਾ ਪੈਂਦਾ ਹੈ। ਬ੍ਰਹਮਾ ਮੁਖ ਵੰਸ਼ਾਵਲੀ ਬ੍ਰਾਹਮਣ ਬ੍ਰਹਮਣੀਆਂ ਦਵਾਰਾ ਸਥਾਪਨਾ ਕਰਾਉਂਦਾ ਹਾਂ। ਇਹ ਬ੍ਰਾਹਮਣਾਂ ਦਾ ਯੱਗ ਹੈ ਨਾ। ਉਹ ਵਿਕਾਰੀ ਬ੍ਰਾਹਮਣ ਕੁੱਖ ਵੰਸ਼ਾਵਲੀ, ਇਹ ਹਨ ਮੁਖ ਵੰਸ਼ਾਵਲੀ। ਬਹੁਤ ਫ਼ਰਕ ਹੈ। ਉਹ ਸਾਹੂਕਾਰ ਲੋਕ ਜੋ ਯੱਗ ਰਚਦੇ ਹਨ ਉਹਨਾਂ ਵਿੱਚ ਜਿਸਮਾਨੀ ਬ੍ਰਾਹਮਣ ਹੁੰਦੇ ਹਨ। ਇਹ ਹੈ ਬੇਹੱਦ ਦਾ ਬਾਪ ਸ਼ਾਹੂਕਾਰਾ ਤੋਂ ਸ਼ਾਹੂਕਾਰ, ਰਾਜਾਵਾਂ ਦਾ ਰਾਜਾ। ਸ਼ਾਹੂਕਾਰਾਂ ਦਾ ਸਾਹੂਕਾਰ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਸਾਹੂਕਾਰ ਵੀ ਕਹਿੰਦੇ ਹਨ ਸਾਨੂੰ ਈਸ਼ਵਰ ਨੇ ਧਨ ਦਿੱਤਾ ਹੈ, ਈਸ਼ਵਰ ਅਰਥ ਦਾਨ ਕਰਦੇ ਹਨ ਤਾਂ ਦੂਸਰੇ ਜਨਮ ਵਿੱਚ ਧਨਵਾਨ ਬਣਦੇ ਹਨ। ਇਸ ਸਮੇਂ ਤੁਸੀ ਸ਼ਿਵਬਾਬਾ ਨੂੰ ਸਭ ਕੁਝ ਤਨ -ਮਨ -ਧਨ ਅਰਪਣ ਕਰਦੇ ਹੋ। ਤਾਂ ਕਿੰਨੀ ਉੱਚੀ ਪਦਵੀ ਪਾਉਂਦੇ ਹੋ।

ਤੁਸੀਂ ਸ਼੍ਰੀਮਤ ਤੇ ਇੰਨੇ ਉੱਚ ਕਰਮ ਸਿਖਾਉਂਦੇ ਹੋ ਤਾਂ ਤੁਹਾਨੂੰ ਜਰੂਰ ਫਲ ਮਿਲਣਾ ਚਾਹੀਦਾ ਹੈ। ਤਨ -ਮਨ - ਧਨ ਅਰਪਣ ਕਰਦੇ ਹੋ। ਉਹ ਵੀ ਈਸ਼ਵਰ ਅਰਥ ਕਰਦੇ ਹਨ, ਕਿਸੇ ਦੇ ਥਰੂ। ਇਹ ਰਿਵਾਜ਼ ਭਾਰਤ ਵਿੱਚ ਹੀ ਹੈ। ਤਾਂ ਬਾਪ ਤੁਹਾਨੂੰ ਬਹੁਤ ਚੰਗੇ ਕਰਮ ਸਿਖਾਉਂਦੇ ਹਨ। ਤੁਸੀ ਇਹ ਕਰਤਵ ਭਾਰਤ ਤੇ ਕੀ, ਪਰ ਸਾਰੀ ਦੁਨੀਆਂ ਦੇ ਕਲਿਆਣ ਅਰਥ ਕਰਦੇ ਹੋ ਤਾਂ ਉਸਦਾ ਏਵਜਾ ਮਿਲਦਾ ਹੈ - ਮਨੁੱਖ ਤੋਂ ਦੇਵਤਾ ਬਣਨ ਦਾ। ਜੋ ਸ਼੍ਰੀਮਤ ਤੇ ਜਿਵੇਂ ਦਾ ਕਰਮ ਕਰਦੇ ਹਨ, ਉਹੋ ਜਿਹਾ ਫ਼ਲ ਮਿਲਦਾ ਹੈ। ਅਸੀਂ ਸਾਕਸ਼ੀ ਹੋਕੇ ਦੇਖਦੇ ਰਹਿੰਦੇ ਹਾਂ। ਜੋ ਸ਼੍ਰੀਮਤ ਤੇ ਚਲ ਮਨੁੱਖ ਤੋਂ ਦੇਵਤਾ ਬਣਾਉਣ ਦੀ ਸੇਵਾ ਕਰਦੇ ਹਨ। ਕਿੰਨਾ ਜੀਵਨ ਪਰਿਵਰਤਨ ਹੋ ਜਾਂਦਾ ਹੈ। ਸ਼੍ਰੀਮਤ ਤੇ ਚੱਲਣ ਵਾਲੇ ਬ੍ਰਾਹਮਣ ਠਹਿਰੇ। ਬਾਪ ਕਹਿੰਦੇ ਹਨ ਬ੍ਰਾਹਮਣਾਂ ਦਵਾਰਾ ਸ਼ੂਦਰਾਂ ਨੂੰ ਬੈਠ ਰਾਜਯੋਗ ਸਿਖਾਉਂਦਾ ਹਾਂ - 5 ਹਜ਼ਾਰ ਵਰ੍ਹੇ ਦੀ ਗੱਲ ਹੈ। ਭਾਰਤ ਵਿੱਚ ਹੀ ਦੇਵੀ - ਦੇਵਤਿਆਂ ਦਾ ਰਾਜ ਸੀ। ਚਿੱਤਰ ਦਿਖਾਣੇ ਚਾਹੀਦੇ ਹਨ। ਚਿਤਰਾਂ ਬਿਗਰ ਸਮਝਣਗੇ ਕਿ ਪਤਾ ਨਹੀਂ ਇਹ ਕਿਹੜਾ ਨਵਾਂ ਧਰਮ ਹੈ, ਜੋ ਸ਼ਾਇਦ ਵਿਲਾਇਤ ਤੋਂ ਆਉਂਦਾ ਹੈ। ਚਿੱਤਰ ਦੇਖਣ ਨਾਲ ਸਮਝਣਗੇ ਇਹ ਦੇਵਤਾਵਾਂ ਨੂੰ ਮੰਨਦੇ ਹਨ। ਤਾਂ ਸਮਝਾਉਣਾ ਹੈ ਕਿ ਸ਼੍ਰੀਨਾਰਾਇਣ ਦੇ ਅੰਤਿਮ 84ਵੇਂ ਜਨਮ ਵਿੱਚ ਪਰਮਪਿਤਾ ਪਰਮਾਤਮਾ ਨੇ ਪ੍ਰਵੇਸ਼ ਕੀਤਾ ਹੈ ਅਤੇ ਰਾਜਯੋਗ ਸਿੱਖਾ ਰਹੇ ਹਨ। ਇਹ ਉਹਨਾਂ ਦੇ 84 ਵੇਂ ਜਨਮ ਦਾ ਵੀ ਅੰਤ ਹੈ। ਜੋ ਸੂਰਜਵੰਸ਼ੀ ਦੇਵਤਾ ਸਨ ਉਹਨਾ ਸਭ ਨੂੰ ਆਕੇ ਫਿਰ ਤੋਂ ਰਾਜਯੋਗ ਸਿੱਖਣਾ ਹੈ। ਡਰਾਮੇ ਅਨੁਸਾਰ ਪੁਰਸ਼ਾਰਥ ਵੀ ਜਰੂਰ ਕਰਨਗੇ। ਤੁਸੀਂ ਬੱਚੇ ਹੁਣ ਸਮੁੱਖ ਸੁਣ ਰਹੇ ਹੋ ਹੋਰ ਬੱਚੇ ਫਿਰ ਇਸ ਟੇਪ ਦਵਾਰਾ ਸੁਣਨਗੇ ਤਾਂ ਸਮਝਣਗੇ ਅਸੀਂ ਵੀ ਮਾਤਾ - ਪਿਤਾ ਦੇ ਨਾਲ ਫਿਰ ਸੋ ਦੇਵਤਾ ਬਣ ਰਹੇ ਹਾਂ। ਇਸ ਸਮੇਂ 84ਵੇਂ ਜਨਮ ਵਿੱਚ ਪੂਰੇ ਬੇਗਰ ਜਰੂਰ ਬਣਨਾ ਹੈ। ਆਤਮਾ ਬਾਪ ਨੂੰ ਸਭ ਕੁਝ ਸਰੈਂਡਰ ਕਰਦੀ ਹੈ। ਇਹ ਸ਼ਰੀਰ ਹੀ ਅਸ਼ਵ ਹੈ, ਜੋ ਸਵਾਹਾ ਹੁੰਦਾ ਹੈ। ਆਤਮਾ ਖੁਦ ਬੋਲਦੀ ਹੈ ਅਸੀਂ ਬਾਪ ਦੇ ਬਣੇ ਹਾਂ। ਦੂਸਰਾ ਨਾ ਕੋਈ। ਮੈਂ ਆਤਮਾ ਇਸ ਜੀਵ ਦਵਾਰਾ ਪਰਮਪਿਤਾ ਪਰਮਾਤਮਾ ਦੇ ਡਾਇਰੈਕਸ਼ਨ ਅਨੁਸਾਰ ਸੇਵਾ ਕਰ ਰਿਹਾ ਹਾਂ।

ਬਾਪ ਕਹਿੰਦੇ ਹਨ ਯੋਗ ਵੀ ਸਿਖਾਓ ਅਤੇ ਸ਼੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ ਉਹ ਵੀ ਸਮਝਾਓ। ਜਿਸਨੇ ਸਾਰਾ ਚੱਕਰ ਪਾਰ ਕੀਤਾ ਹੋਵੇਗਾ - ਉਹ ਇਹਨਾਂ ਗੱਲਾਂ ਨੂੰ ਝੱਟ ਸਮਝਣਗੇ। ਜੋ ਇਸ ਚੱਕਰ ਵਿੱਚ ਆਉਣ ਵਾਲਾ ਨਹੀਂ ਹੋਵੇਗਾ ਉਹ ਠਹਿਰੇਗਾ ਨਹੀਂ। ਇਵੇਂ ਨਹੀਂ ਸਾਰੀ ਸ਼੍ਰਿਸ਼ਟੀ ਆਏਗੀ। ਇਸ ਵਿੱਚ ਵੀ ਪ੍ਰਜਾ ਢੇਰ ਆਏਗੀ। ਰਾਜਾ ਰਾਣੀ ਤਾਂ ਇੱਕ ਹੁੰਦਾ ਹੈ ਨਾ। ਜਿਵੇਂ ਲਕਸ਼ਮੀ - ਨਾਰਾਇਣ ਇੱਕ ਗਾਇਆ ਜਾਂਦਾ ਹੈ, ਰਾਮ ਸੀਤਾ ਇੱਕ ਗਾਇਆ ਜਾਂਦਾ ਹੈ। ਪ੍ਰਿੰਸ ਪ੍ਰਿੰਸੇਸ ਤਾਂ ਹੋਰ ਵੀ ਹੋਣਗੇ। ਮੁਖ ਤਾਂ ਇਕ ਹੋਵੇਗਾ ਨਾ। ਤਾਂ ਅਜਿਹਾ ਰਾਜਾ ਰਾਣੀ ਬਣਨ ਲਈ ਬਹੁਤ ਮਿਹਨਤ ਕਰਨੀ ਹੈ। ਸਾਕਸ਼ੀ ਹੋ ਦੇਖਣ ਨਾਲ ਪਤਾ ਲੱਗਦਾ ਹੈ - ਇਹ ਸਾਹੂਕਾਰ ਰਾਜਾਈ ਕੁਲ ਦਾ ਹੈ ਜਾਂ ਗਰੀਬ ਕੁਲ ਦਾ ਹੈ। ਕਈ ਮਾਇਆ ਤੋਂ ਕਿਵੇਂ ਹਾਰਦੇ ਹਨ, ਜੋ ਭਗੰਤੀ ਵੀ ਹੋ ਜਾਂਦੇ ਹਨ। ਮਾਇਆ ਇੱਕਦਮ ਕੱਚਾ ਖਾ ਜਾਂਦੀ ਹੈ ਇਸਲਈ ਬਾਬਾ ਪੁੱਛਦੇ ਹਨ ਰਾਜੀ - ਖੁਸ਼ੀ ਹੋ? ਮਾਇਆ ਦੇ ਥੱਪੜ ਨਾਲ ਬੇਹੋਸ਼ ਜਾਂ ਬਿਮਾਰ ਤੇ ਨਹੀਂ ਪੈਂਦੇ ਹੋ! ਇਵੇਂ ਕੋਈ ਬਿਮਾਰ ਹੋ ਪੈਂਦੇ ਹਨ ਫਿਰ ਬੱਚੇ ਉਹਨਾਂ ਦੇ ਕੋਲ ਜਾਂਦੇ ਹਨ ਗਿਆਨ - ਯੋਗ ਦੀ ਸੰਜੀਵਨੀ ਬੂਟੀ ਦੇਕੇ ਸੁਰਜੀਤ ਕਰ ਦਿੰਦੇ ਹਨ। ਗਿਆਨ ਅਤੇ ਯੋਗ ਵਿੱਚ ਰਹਿਣ ਕਾਰਨ ਮਾਇਆ ਇੱਕਦਮ ਕਲਾ - ਕਾਇਆ ਚਟ ਕਰ ਦਿੰਦੀ ਹੈ। ਸ਼੍ਰੀਮਤ ਛੱਡ ਮਨਮਤ ਤੇ ਚੱਲ ਪੈਂਦੇ ਹਨ। ਮਾਇਆ ਇਕਦਮ ਬੇਹੋਸ਼ ਕਰ ਦਿੰਦੀ ਹੈ। ਅਸਲ ਵਿੱਚ ਸੰਜੀਵਨੀ ਬੂਟੀ ਇਹ ਗਿਆਨ ਦੀ ਹੈ, ਇਸ ਨਾਲ ਮਾਇਆ ਦੀ ਬੇਹੋਸ਼ੀ ਉਤਰ ਜਾਂਦੀ ਹੈ। ਇਹ ਗੱਲਾਂ ਸਾਰੀਆਂ ਇਸ ਸਮੇਂ ਦੀਆ ਹਨ। ਸੀਤਾਵਾਂ ਵੀ ਤੁਸੀਂ ਹੋ। ਰਾਮ ਆਕੇ ਮਾਇਆ ਰਾਵਣ ਤੋਂ ਤੁਹਾਨੂੰ ਛੁਡਾਉਂਦੇ ਹਨ। ਜਿਵੇਂ ਬੱਚਿਆਂ ਨੂੰ ਸਿੰਧ ਵਿੱਚ ਛੁਡਾਇਆ। ਰਾਵਣ ਲੋਕ ਫਿਰ ਤੋਂ ਚੁਰਾ ਲੈ ਜਾਂਦੇ ਸਨ। ਹੁਣ ਤੁਹਾਨੂੰ ਫਿਰ ਮਾਇਆ ਦੇ ਚੰਬੇ ਤੋਂ ਸਭਨੂੰ ਛੁਡਾਉਣਾ ਹੈ। ਬਾਬਾ ਨੂੰ ਤਾਂ ਤਰਸ ਪੇਂਦਾ ਹੈ, ਦੇਖਦੇ ਹਨ ਕਿਵੇਂ ਮਾਇਆ ਥੱਪੜ ਲਗਾਏ ਬੱਚਿਆਂ ਦੀ ਬੁੱਧੀ ਹੀ ਇਕਦਮ ਫਿਰਾ ਦਿੰਦੀ ਹੈ। ਰਾਮ ਤੋਂ ਬੁੱਧੀ ਫੇਰ ਰਾਵਣ ਦੇ ਵਲ ਕਰ ਦਿੰਦੀ ਹੈ। ਜਿਵੇਂ ਇੱਕ ਖਿਡੌਣਾ ਹੁੰਦਾ ਹੈ। ਇੱਕ ਪਾਸੇ ਰਾਮ, ਇੱਕ ਪਾਸੇ ਰਾਵਣ। ਇਸਨੂੰ ਕਿਹਾ ਜਾਂਦਾ ਹੈ ਆਸਚਾਰਯਵਤ ਬਾਪ ਦਾ ਬੰਨਤੀ, ਫਿਰ ਰਾਵਣ ਦਾ ਬੰਨਤੀ। ਮਾਇਆ ਬੜੀ ਦੁਸ੍ਤਰ ਹੈ। ਚੂਹੇ ਮੁਆਫਿਕ ਕੱਟ ਕੇ ਖਾਣਾ ਖ਼ਰਾਬ ਕਰ ਦਿੰਦੀ ਹੈ, ਇਸਲਈ ਸ਼੍ਰੀਮਤ ਕਦੀ ਛੱਡਣੀ ਨਹੀਂ ਹੈ। ਕਠਿਨ ਚੜ੍ਹਾਈ ਹੈ ਨਾ। ਆਪਣੀ ਮਤ ਮਾਨਾ ਰਾਵਣ ਦੀ ਮਤ। ਉਸ ਤੇ ਚੱਲੇ ਤੇ ਬਹੁਤ ਘੁਟਕਾ ਖਾਓਗੇ। ਬਹੁਤ ਬਦਨਾਮੀ ਕਰਾਉਂਦੇ ਹਨ। ਇਵੇਂ ਸਭ ਸੇੰਟਰਸ ਤੇ ਹਨ। ਨੁਕਸਾਨ ਫਿਰ ਵੀ ਆਪਣਾ ਕਰਦੇ ਹਨ। ਸਰਵਿਸ ਕਰਨ ਵਾਲੇ ਰੂਪ - ਬਸੰਤ ਛਿਪੇ ਨਹੀਂ ਰਹਿੰਦੇ। ਦੈਵੀ ਰਾਜਧਾਨੀ ਸਥਾਪਨ ਹੋ ਰਹੀ ਹੈ, ਇਸ ਵਿੱਚ ਸਭ ਆਪਣਾ - ਆਪਣਾ ਪਾਰ੍ਟ ਜਰੂਰ ਵਜਾਉਣਗੇ। ਦੌੜੀ ਲਗਾਉਣਗੇ ਤਾਂ ਆਪਣਾ ਕਲਿਆਣ ਕਰਨਗੇ। ਕਲਿਆਣ ਵੀ ਇਕਦਮ ਸਵਰਗ ਦਾ ਮਾਲਿਕ। ਜਿਵੇਂ ਮਾਂ ਬਾਪ ਤਖ਼ਤਨਸ਼ੀਨ ਹੁੰਦੇ ਹਨ ਤਾਂ ਬੱਚਿਆਂ ਨੂੰ ਵੀ ਹੋਣਾ ਹੈ। ਬਾਪ ਨੂੰ ਫਾਲੋ ਕਰਨਾ ਹੈ। ਨਹੀਂ ਤਾਂ ਆਪਣੀ ਪਦਵੀ ਘਟ ਕਰ ਲੈਣਗੇ। ਬਾਬਾ ਨੇ ਇਹ ਚਿੱਤਰ ਕੋਈ ਰੱਖਣ ਲਈ ਨਹੀਂ ਬਣਾਏ ਹਨ। ਇਹਨਾਂ ਨਾਲ ਬਹੁਤ ਸਰਵਿਸ ਕਰਨੀ ਹੈ। ਵੱਡੇ - ਵੱਡੇ ਸਾਹੂਕਾਰ ਲੋਕ ਲਕਸ਼ਮੀ -ਨਾਰਾਇਣ ਦਾ ਮੰਦਿਰ ਬਣਵਾਉਂਦੇ ਹਨ ਪਰ ਇਹ ਕਿਸੇਨੂੰ ਪਤਾ ਨਹੀਂ ਹੈ ਕਿ ਇਹ ਕਦੋਂ ਆਏ, ਇਹਨਾ ਨੇ ਭਾਰਤ ਨੂੰ ਕਿਵੇਂ ਸੁਖੀ ਬਣਾਇਆ, ਜੋ ਸਭ ਉਹਨਾਂ ਨੂੰ ਯਾਦ ਕਰਦੇ ਹਨ।

ਤੁਸੀਂ ਜਾਣਦੇ ਹੋ ਕਿ ਮੰਦਿਰ ਹੋਣਾ ਚਾਹੀਦਾ ਹੈ ਇਕ ਦਿਲਵਾਲੇ ਦਾ। ਇਹ ਇੱਕ ਹੀ ਕਾਫ਼ੀ ਹੈ। ਲਕਸ਼ਮੀ - ਨਾਰਾਇਣ ਦੇ ਮੰਦਿਰ ਨਾਲ ਵੀ ਕੀ ਹੋਵੇਗਾ! ਉਹ ਕੋਈ ਕਲਿਆਣਕਾਰੀ ਨਹੀਂ ਹਨ। ਸ਼ਿਵ ਦਾ ਮੰਦਿਰ ਬਨਾਉਂਦੇ ਹਨ, ਉਹ ਵੀ ਅਰਥ ਰਹਿਤ। ਉਹਨਾਂ ਦਾ ਆਕੁਪੇਸ਼ਨ ਤਾਂ ਜਾਣਦੇ ਹੀ ਨਹੀਂ। ਮੰਦਿਰ ਬਣਵਾਏ, ਅਕੁਪੇਸ਼ਨ ਨੂੰ ਨਾ ਜਾਨਣ ਤਾਂ ਕੀ ਕਹਿਣਗੇ? ਜਦੋਂ ਸਵਰਗ ਵਿੱਚ ਦੇਵਤੇ ਹਨ ਤਾਂ ਮੰਦਿਰ ਹੁੰਦੇ ਨਹੀਂ। ਜੋ ਮੰਦਿਰ ਬਣਾਉਂਦੇ ਹਨ, ਉਹਨਾਂ ਕੋਲੋਂ ਪੁੱਛਣਾ ਚਾਹੀਦਾ ਲਕਸ਼ਮੀ - ਨਾਰਾਇਣ ਕਦੋਂ ਆਏ ਸਨ? ਉਹਨਾਂ ਨੇ ਕੀ ਸੁਖ ਦਿੱਤਾ ਸੀ? ਕੁਝ ਸਮਝਾ ਨਹੀਂ ਸਕਦੇ। ਇਸਨਾਲ ਸਿੱਧ ਹੈ ਕਿ ਜਿਨ੍ਹਾਂ ਵਿੱਚ ਅਵਗੁਣ ਹਨ ਉਹ ਗੁਣਵਾਨ ਦੇ ਮੰਦਿਰ ਬਣਾਉਂਦੇ ਹਨ। ਤਾਂ ਬੱਚਿਆਂ ਨੂੰ ਬਹੁਤ ਸਰਵਿਸ ਦਾ ਸ਼ੋਕ ਹੋਣਾ ਚਾਹੀਦਾ ਹੈ। ਬਾਬਾ ਨੂੰ ਸਰਵਿਸ ਦਾ ਬਹੁਤ ਸ਼ੋਕ ਹੈ ਤਾਂ ਤੇ ਇਵੇਂ - ਇਵੇਂ ਚਿੱਤਰ ਬਣਾਉਂਦੇ ਹਨ। ਭਾਵੇਂ ਚਿੱਤਰ ਸ਼ਿਵਬਾਬਾ ਬਣਵਾਉਂਦੇ ਹਨ ਪਰ ਬੁੱਧੀ ਦੋਵਾਂ ਦੀ ਚੱਲਦੀ ਹੈ। ਅੱਛਾ -

ਮਿੱਠੇ - ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਰਾਤ੍ਰੀ ਕਲਾਸ - 28-6-68

ਇੱਥੇ ਬੈਠੇ ਸਭ ਸਮਝਦੇ ਹਨ ਕਿ ਅਸੀਂ ਆਤਮਾਵਾਂ ਹਾਂ, ਬਾਪ ਬੈਠਾ ਹੈ। ਆਤਮ ਅਭਿਮਾਨੀ ਹੋ ਬੈਠਣਾ ਇਸਨੂੰ ਕਿਹਾ ਜਾਂਦਾ ਹੈ। ਸਭ ਇਵੇਂ ਨਹੀਂ ਬੈਠੇ ਹਨ ਕਿ ਅਸੀਂ ਆਤਮਾ ਹਾਂ ਬਾਬਾ ਦੇ ਸਾਹਮਣੇ ਬੈਠੇ ਹਾਂ। ਹੁਣ ਬਾਬਾ ਨੇ ਯਾਦ ਦਿਵਾਇਆ ਹੈ ਤਾਂ ਸਮ੍ਰਿਤੀ ਆਏਗੀ ਅਟੇੰਸ਼ਨ ਦੇਣਗੇ। ਅਜਿਹੇ ਬਹੁਤ ਹਨ ਜਿਨ੍ਹਾਂ ਦੀ ਬੁੱਧੀ ਬਾਹਰ ਭੱਜਦੀ ਹੈ। ਇੱਥੇ ਬੈਠੇ ਵੀ ਜਿਵੇਂ ਕਿ ਕੰਨ ਬੰਦ ਹਨ। ਬੁੱਧੀ ਬਾਹਰ ਵਿੱਚ ਕਿੱਥੇ ਨਾ ਕਿੱਥੇ ਦੌੜਦੀ ਰਹਿੰਦੀ ਹੈ। ਬੱਚੇ ਜੋ ਬਾਪ ਦੀ ਯਾਦ ਵਿੱਚ ਬੈਠੇ ਹਨ ਉਹ ਕਮਾਈ ਕਰ ਰਹੇ ਹਨ। ਬਹੁਤਿਆਂ ਦਾ ਬੁੱਧੀਯੋਗ ਬਾਹਰ ਰਹਿੰਦਾ ਹੈ, ਉਹ ਜਿਵੇਂ ਕਿ ਯਾਤਰਾ ਵਿੱਚ ਨਹੀਂ ਹਨ। ਟਾਇਮ ਵੇਸ੍ਟ ਹੁੰਦਾ ਹੈ। ਬਾਪ ਨੂੰ ਦੇਖਣ ਨਾਲ ਵੀ ਬਾਬਾ ਯਾਦ ਪਵੇਗਾ। ਨੰਬਰਵਾਰ ਪੁਰਸ਼ਾਰਥ ਅਨੁਸਾਰ ਤਾਂ ਹਨ ਹੀ। ਕੋਈ ਕੋਈ ਨੂੰ ਪੱਕੀ ਆਦਤ ਪੈ ਜਾਂਦੀ ਹੈ। ਅਸੀਂ ਆਤਮਾ ਹਾਂ, ਸ਼ਰੀਰ ਨਹੀਂ ਹਾਂ। ਬਾਪ ਨਾਲੇਜਫੁੱਲ ਹੈ ਤਾਂ ਬੱਚਿਆਂ ਨੂੰ ਵੀ ਨਾਲੇਜ ਆ ਜਾਂਦੀ ਹੈ। ਹੁਣ ਵਾਪਿਸ ਜਾਣਾ ਹੈ। ਚੱਕਰ ਪੂਰਾ ਹੁੰਦਾ ਹੈ। ਹੁਣ ਪੁਰਸ਼ਾਰਥ ਕਰਨਾ ਹੈ। ਬਹੁਤ ਗਈ ਥੋੜੀ ਰਹੀ... ਇਮਤਿਹਾਨ ਦੇ ਦਿਨਾਂ ਵਿੱਚ ਫਿਰ ਬਹੁਤ ਪੁਰਸ਼ਾਰਥ ਕਰਨ ਲਗ ਜਾਣਗੇ। ਸਮਝਣਗੇ ਜੇਕਰ ਅਸੀਂ ਪੁਰਸ਼ਾਰਥ ਨਹੀਂ ਕਰਾਂਗੇ ਤਾਂ ਨਾਪਾਸ ਹੋ ਜਾਵਾਂਗੇ। ਪਦਵੀ ਵੀ ਬਹੁਤ ਘਟ ਹੋ ਜਾਏਗੀ। ਬੱਚਿਆਂ ਦਾ ਪੁਰਸ਼ਾਰਥ ਤਾਂ ਚਲਦਾ ਹੀ ਰਹਿੰਦਾ ਹੈ। ਦੇਹ - ਅਭਿਮਾਨ ਕਾਰਨ ਵਿਕਰਮ ਹੋਣਗੇ। ਇਸਦਾ ਸੌ ਗੁਣਾਂ ਦੰਡ ਹੋ ਜਾਏਗਾ ਕਿਉਂਕੀ ਸਾਡੀ ਨਿੰਦਾ ਕਰਾਂਉਦੇ ਹਨ। ਅਜਿਹਾ ਕਰਮ ਨਹੀਂ ਕਰਨਾ ਚਾਹੀਦਾ ਜੋ ਬਾਪ ਦਾ ਨਾਮ ਬਦਨਾਮ ਹੋ ਇਸਲਈ ਗਾਉਂਦੇ ਹਨ ਸਦਗੁਰੂ ਦਾ ਨਿੰਦਕ ਠੌਰ ਨਾ ਪਾਏ। ਠੌਰ ਮਾਨਾ ਬਾਦਸ਼ਾਹੀ। ਪੜ੍ਹਾਉਣ ਵਾਲਾ ਵੀ ਬਾਪ ਹੈ। ਹੋਰ ਕਿੱਥੇ ਵੀ ਸਤਿਸੰਗ ਵਿੱਚ ਏਮ ਆਬਜੈਕਟ ਨਹੀਂ ਹੈ। ਇਹ ਹੈ ਸਾਡਾ ਰਾਜਯੋਗ। ਹੋਰ ਕੋਈ ਇਵੇਂ ਮੂੰਹ ਨਾਲ ਕੁਝ ਕਹਿ ਨਾ ਸਕੇ ਕਿ ਅਸੀਂ ਰਾਜਯੋਗ ਸਿਖਾਉਂਦੇ ਹਾਂ। ਉਹ ਤਾਂ ਸਮਝਦੇ ਹਨ ਸ਼ਾਂਤੀ ਵਿੱਚ ਹੀ ਸੁਖ ਹੈ? ਉੱਥੇ ਤਾਂ ਨਾ ਦੁੱਖ, ਨਾ ਸੁਖ ਦੀ ਗੱਲ ਹੈ। ਸ਼ਾਂਤੀ ਹੀ ਸ਼ਾਂਤੀ ਹੈ। ਫਿਰ ਸਮਝਿਆ ਜਾਂਦਾ ਹੈ ਇਹਨਾਂ ਦੀ ਤਕਦੀਰ ਵਿੱਚ ਘਟ ਹੈ। ਸਭ ਤੋਂ ਤਕਦੀਰ ਉੱਚੀ ਉਹਨਾਂ ਦੀ ਹੈ ਜੋ ਪਹਿਲਾ ਤੋਂ ਪਾਰ੍ਟ ਵਜਾਉਂਦੇ ਹਨ। ਉੱਥੇ ਉਹਨਾਂ ਨੂੰ ਇਹ ਗਿਆਨ ਨਹੀਂ ਰਹਿੰਦਾ। ਉੱਥੇ ਸੰਕਲਪ ਹੀ ਨਹੀਂ ਚੱਲੇਗਾ। ਬੱਚੇ ਜਾਣਦੇ ਹਨ ਅਸੀਂ ਸਭ ਅਵਤਾਰ ਲੈਂਦੇ ਹਾਂ। ਵੱਖ - ਵੱਖ ਨਾਮ ਰੂਪ ਵਿੱਚ ਆਉਂਦੇ ਹਾਂ। ਇਹ ਡਰਾਮਾ ਹੈ ਨਾ। ਅਸੀਂ ਆਤਮਾਵਾਂ ਸ਼ਰੀਰ ਧਾਰਨ ਕਰ ਇਸ ਵਿੱਚ ਪਾਰ੍ਟ ਵਜਾਉਂਦੀ ਹਾਂ। ਉਹ ਸਾਰਾ ਰਾਜ਼ ਬਾਪ ਬੈਠ ਸਮਝਾਉਂਦੇ ਹਨ। ਤੁਹਾਨੂੰ ਬੱਚਿਆਂ ਨੂੰ ਅੰਦਰ ਵਿੱਚ ਅਤਿਇੰਦਰੀਆਂ ਸੁਖ ਰਹਿੰਦਾ ਹੈ। ਅੰਦਰ ਵਿੱਚ ਖੁਸ਼ੀ ਰਹਿੰਦੀ ਹੈ। ਕਹਿਣਗੇ ਇਹ ਦੇਹੀ - ਅਭਿਮਾਨੀ ਹਨ। ਬਾਪ ਸਮਝਾਉਂਦੇ ਹਨ ਤੁਸੀਂ ਸਟੂਡੈਂਟ ਹੋ। ਜਾਣਦੇ ਹੋ ਅਸੀਂ ਦੇਵਤੇ ਸਵਰਗ ਦੇ ਮਾਲਿਕ ਬਣਨ ਵਾਲੇ ਹਾਂ। ਸਿਰਫ਼ ਦੇਵਤੇ ਵੀ ਨਹੀਂ। ਅਸੀਂ ਵਿਸ਼ਵ ਦੇ ਮਾਲਿਕ ਬਣਨ ਵਾਲੇ ਹਾਂ। ਇਹ ਅਵਸਥਾ ਸਥਾਈ ਉਦੋਂ ਰਹੇਗੀ ਜਦੋਂ ਕਰਮਾਤੀਤ ਅਵਸਥਾ ਹੋਵੇਗੀ। ਡਰਾਮਾ ਪਲੈਨ ਅਨੁਸਾਰ ਹੋਣੀ ਹੈ ਜਰੂਰ। ਤੁਸੀਂ ਸਮਝਦੇ ਹੋ ਅਸੀਂ ਈਸ਼ਵਰੀ ਪਰਿਵਾਰ ਵਿੱਚ ਹਾਂ। ਸਵਰਗ ਦੀ ਬਾਦਸ਼ਾਹੀ ਮਿਲਣੀ ਹੈ ਜਰੂਰ। ਜੋ ਜਾਸਤੀ ਸਰਵਿਸ ਕਰਦੇ ਹਨ, ਬਹੁਤਿਆ ਦਾ ਕਲਿਆਣ ਕਰਦੇ ਹਨ ਤਾਂ ਜਰੂਰ ਉੱਚ ਪਦਵੀ ਮਿਲੇਗੀ। ਬਾਬਾ ਨੇ ਸਮਝਾਇਆ ਹੈ ਇਹ ਯੋਗ ਦੀ ਬੈਠਕ ਇੱਥੇ ਹੋ ਸਕਦੀ ਹੈ। ਬਾਹਰ ਸੈਂਟਰਸ ਤੇ ਇਵੇਂ ਨਹੀਂ ਹੋ ਸਕਦੀ ਹੈ। ਚਾਰ ਵਜੇ ਆਉਣਾ, ਨੇਸ਼ਟਾ ਵਿੱਚ ਬੈਠਣਾ, ਉੱਥੇ ਕਿਵੇਂ ਹੋ ਸਕਦਾ ਹੈ। ਨਹੀਂ। ਸੈਂਟਰਸ ਵਿੱਚ ਰਹਿਣ ਵਾਲੇ ਭਾਵੇਂ ਬੈਠਣ। ਬਾਹਰ ਵਾਲਿਆਂ ਨੂੰ ਭੁੱਲੇ ਚੁੱਕੇ ਵੀ ਕਹਿਣਾ ਨਹੀਂ ਹੈ। ਸਮੇਂ ਅਜਿਹਾ ਨਹੀਂ ਹੈ। ਇਹ ਇੱਥੇ ਠੀਕ ਹੈ। ਘਰ ਵਿਚ ਹੀ ਬੈਠੇ ਹੋ। ਉੱਥੇ ਤਾਂ ਬਾਹਰ ਤੋਂ ਆਉਣਾ ਪੈਂਦਾ ਹੈ। ਇਹ ਸਿਰਫ ਇੱਥੇ ਦੇ ਲਈ ਹੈ। ਬੁੱਧੀ ਵਿੱਚ ਗਿਆਨ ਧਾਰਨ ਹੋਣਾ ਚਾਹੀਦਾ ਹੈ। ਅਸੀਂ ਆਤਮਾ ਹਾਂ। ਉਨ੍ਹਾਂ ਦਾ ਇਹ ਅਕਾਲ ਤਖ਼ਤ ਹੈ। ਟੇਵ (ਆਦਤ) ਪੈ ਜਾਣੀ ਚਾਹੀਦੀ ਹੈ। ਅਸੀਂ ਭਾਈ - ਭਾਈ ਹਾਂ, ਭਾਈ ਨਾਲ ਅਸੀਂ ਗੱਲ ਕਰਦੇ ਹਾਂ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣ। ਅੱਛਾ!

ਮਿੱਠੇ - ਮਿੱਠੇ ਬੱਚਿਆਂ ਨੂੰ ਰੂਹਾਨੀ ਬਾਪਦਾਦਾ ਦਾ ਯਾਦਪਿਆਰ, ਗੁੱਡਨਾਈਟ ਅਤੇ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਗਿਆਨ ਯੋਗ ਦੀ ਸੰਜੀਵਨੀ ਬੂਟੀ ਨਾਲ ਖੁਦ ਨੂੰ ਮਾਇਆ ਦੀ ਬੇਹੋਸ਼ੀ ਤੋਂ ਬਚਾਉਂਦੇ ਰਹਿਣਾ ਹੈ। ਮਨਮਤ ਤੇ ਕਦੇ ਵੀ ਨਹੀਂ ਚਲਣਾ ਹੈ।

2. ਰੂਪ ਬਸੰਤ ਬਣ ਸਰਵਿਸ ਕਰਨੀ ਹੈ। ਮਾਤਾ - ਪਿਤਾ ਨੂੰ ਫਾਲੋ ਕਰ ਤਖਤਨਸ਼ੀਨ ਬਣਨਾ ਹੈ।

ਵਰਦਾਨ:-
ਆਪਣੀ ਸ਼ਕਤੀਸ਼ਾਲੀ ਸਥਿਤੀ ਦਵਾਰਾ ਦਾਨ ਅਤੇ ਪੁੰਨ ਕਰਨ ਵਾਲੇ ਪੂਜਨੀਯ ਅਤੇ ਗਾਇਨ ਯੋਗ ਭਵ।

ਅੰਤਿਮ ਸਮੇਂ ਵਿੱਚ ਜਦੋਂ ਕਮਜੋਰ ਆਤਮਾਵਾਂ ਤੁਸੀਂ ਸੰਪੂਰਨ ਆਤਮਾਵਾਂ ਦਵਾਰਾ ਪ੍ਰਾਪਤੀ ਦਾ ਥੋੜ੍ਹਾ ਵੀ ਅਨੁਭਵ ਕਰਨਗੀਆਂ ਤਾਂ ਇਹ ਹੀ ਅੰਤਿਮ ਅਨੁਭਵ ਦੇ ਸੰਸਕਾਰ ਲੈਕੇ ਅਧਾਕਲਪ ਦੇ ਲਈ ਆਪਣੇ ਘਰ ਵਿਚ ਵਿਸ਼ਰਾਮੀ ਹੋਣਗੀਆਂ ਅਤੇ ਫਿਰ ਦਵਾਪਰ ਵਿੱਚ ਭਗਤ ਬਣ ਤੁਹਾਡਾ ਪੂਜਨ ਅਤੇ ਗਾਇਨ ਕਰਨਗੀਆਂ ਇਸਲਈ ਅੰਤ ਦੀਆਂ ਕਮਜੋਰ ਆਤਮਾਵਾਂ ਦੇ ਪ੍ਰਤੀ ਮਹਾਦਾਨੀ ਵਰਦਾਨੀ ਬਣ ਅਨੁਭਵ ਦਾ ਦਾਨ ਅਤੇ ਪੁੰਨ ਕਰੋ। ਇਹ ਸੈਕਿੰਡ ਦਾ ਸ਼ਕਤੀਸ਼ਾਲੀ ਸਥਿਤੀ ਦਵਾਰਾ ਕੀਤਾ ਹੋਇਆ ਦਾਨ ਅਤੇ ਪੁੰਨ ਅਧਾਕਲਪ ਦੇ ਲਈ ਪੂਜਨੀਯ ਅਤੇ ਗਾਇਨ ਯੋਗ ਬਣਾ ਦਵੇਗਾ।

ਸਲੋਗਨ:-
ਪ੍ਰਸ਼ਥਿਤੀਆਂ ਵਿੱਚ ਘਬਰਾਉਣ ਦੇ ਬਜਾਏ ਸਾਕਸ਼ੀ ਹੋ ਜਾਵੋ ਤਾਂ ਵਿਜਯੀ ਬਣ ਜਾਵੋਗੇ।