12.02.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ :- ਟੀਚਰ ਵਿਦੇਹੀ ਹੈ ਇਸ ਲਈ ਯਾਦ ਦੀ ਮੇਹਨਤ ਕਰਨੀ ਹੈ ਯਾਦ ਕਰਦੇ - ਕਰਦੇ ਜਦ ਇਮਤਿਹਾਨ ਪੂਰਾ ਹੋਵੇਗਾ ਉਦੋਂ ਘਰ ਚਲੇ ਜਾਓਗੇ

ਪ੍ਰਸ਼ਨ:-
ਬੱਚਿਆਂ ਨੇ ਯਾਦ ਵਿੱਚ ਰਹਿਣ ਦੀ ਮੇਹਨਤ ਕਰਨੀ ਹੈ, ਕਿਹੜੇ ਧੋਖੇ ਵਿਚ ਕਦੇ ਵੀ ਨਹੀਂ ਆਉਣਾ ਹੈ?

ਉੱਤਰ:-
ਆਤਮਾ ਦਾ ਸਾਕਸ਼ਤਕਾਰ ਹੋਇਆ, ਝਿਲਮਿਲ ਦੇਖੀ-ਇਸ ਨਾਲ ਕੋਈ ਫ਼ਾਇਦਾ ਨਹੀਂ, ਇਵੇਂ ਨਹੀਂ ਕਿ ਸਾਕਸ਼ਤਕਾਰ ਨਾਲ ਜਾਂ ਬਾਬਾ ਦੀ ਦ੍ਰਿਸ਼ਟੀ ਪੈਣ ਨਾਲ ਕੋਈ ਪਾਪ ਕਟ ਜਾਣਗੇ ਜਾਂ ਮੁਕਤੀ ਮਿਲ ਜਾਵੇਗੀ। ਨਹੀਂ ਇਹ ਤਾਂ ਹੋਰ ਵੀ ਧੋਖੇ ਵਿੱਚ ਰਹਿ ਜਾਣਗੇ। ਯਾਦ ਦੀ ਮੇਹਨਤ ਕਰੋ, ਮੇਹਨਤ ਨਾਲ ਹੀ ਕਰਮਾਤੀਤ ਅਵਸਥਾ ਹੋਵੇਗੀ। ਇਵੇਂ ਨਹੀਂ ਕਿ ਬਾਬਾ ਦ੍ਰਿਸ਼ਟੀ ਦੇਣਗੇ ਅਤੇ ਤੁਸੀਂ ਪਾਵਨ ਬਣ ਜਾਓਗੇ। ਮੇਹਨਤ ਕਰਨੀ ਹੈ।


ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ, ਪੜ੍ਹਾਉਂਦੇ ਹਨ, ਯੋਗ ਸਿਖਾਉਂਦੇ ਹਨ। ਯੋਗ ਕੋਈ ਵੱਡੀ ਗੱਲ ਨਹੀਂ ਹੈ| ਜਿਵੇਂ ਬੱਚੇ ਪੜ੍ਹਦੇ ਹਨ ਤਾਂ ਯੋਗ ਜਰੂਰ ਟੀਚਰ ਨਾਲ ਰਹਿੰਦਾ ਹੈ ਕਿ ਸਾਨੂੰ ਫਲਾਣਾ ਟੀਚਰ ਪੜ੍ਹਾਉਂਦੇ ਹਨ - ਆਪ ਸਮਾਨ ਬਨਉਣ ਦੇ ਲਈ। ਏਮ ਆਬਜੈਕਟ ਤਾਂ ਰਹਿੰਦਾ ਹੈ। ਸਮਝਦੇ ਹਨ ਕਿ ਫ਼ਲਾਣਾ ਦਰਜ਼ਾ ਪੜ੍ਹ ਰਹੇ ਹਾਂ। ਇਸ ਵਿੱਚ ਟੀਚਰ ਨੇ ਕਹਿਣਾ ਨਹੀਂ ਹੈ ਕੇ ਮੇਰੇ ਨਾਲ ਯੋਗ ਲਗਾਓ। ਔਟੋਮੈਟਿਕਲੀ ਪੜ੍ਹਾਉਣ ਵਾਲੇ ਨਾਲ ਯੋਗ ਰਹਿੰਦਾ ਹੈ। ਉਹ ਜਨਮ ਜਨਮਾਂਤਰ ਤਾਂ ਪੜ੍ਹਾਉਂਦੇ ਆਏ ਹਨ। ਪ੍ਰੈਕਟਿਸ ਹੋ ਜਾਂਦੀ ਹੈ। ਇਥੇ ਤਾਂ ਬਿਲਕੁਲ ਨਵੀਂ ਪ੍ਰੈਕਟਿਸ ਹੈ। ਇਹ ਦੇਹਧਾਰੀ ਟੀਚਰ ਨਹੀਂ ਹਨ। ਇਹ ਹਨ ਵਿਦੇਹੀ ਟੀਚਰ, ਜੋ ਹਰ 5 ਹਜ਼ਾਰ ਸਾਲ ਬਾਅਦ ਤੁਹਾਨੂੰ ਮਿਲਦਾ ਹੈ। ਖੁੱਦ ਕਹਿੰਦੇ ਹਨ ਮੈਂ ਤੁਹਾਡਾ ਦੇਹਧਾਰੀ ਟੀਚਰ ਨਹੀਂ ਹਾਂ ਇਸ ਲਈ ਇਹ ਯਾਦ ਠਹਿਰਦੀ ਨਹੀਂ ਹੈ। ਆਪਣੇ ਨੂੰ ਆਤਮਾ ਸਮਝਣਾ ਪਵੇ ਕਿ ਸਾਨੂੰ ਪਰਮਪਿਤਾ ਪਰਮਾਤਮਾ ਟੀਚਰ ਪੜ੍ਹਾ ਰਹੇ ਹਨ। ਟੀਚਰ ਨੂੰ ਯਾਦ ਜ਼ਰੂਰ ਕਰਨਾ ਹੈ, ਜਦੋਂ ਤਕ ਇਮਤਿਹਾਨ ਪਾਸ ਹੋਵੇ। ਯਾਦ ਕਰਦੇ-ਕਰਦੇ ਇਮਤਿਹਾਨ ਪਾਸ ਹੋ ਜਾਵੇਗਾ, ਫਿਰ ਚਲੇ ਜਾਓਗੇ ਘਰ। ਇਮਤਿਹਾਨ ਪੂਰਾ ਹੁੰਦੇ ਹੀ ਡਰਾਮਾ ਫਿਨਿਸ਼ ਹੋ ਜਾਂਦਾ ਹੈ। ਫਿਰ ਤੁਹਾਨੂੰ ਬੱਚਿਆਂ ਨੂੰ ਪਤਾ ਹੈ ਕਿ ਸਾਡੀ ਆਤਮਾ ਵਿਚ ਪਾਰਟ ਭਰਿਆ ਹੋਇਆ ਹੈ, 84 ਜਨਮਾਂ ਦਾ ਜਿਹੜ੍ਹਾ ਅਸੀਂ ਵਜਾਉਣਾ ਹੈ। ਇਹ ਵੀ ਹੁਣ ਪਤਾ ਹੈ। ਪਿੱਛੋਂ ਉਥੇ ਇਹ ਯਾਦ ਨਹੀਂ ਰਹੇਗਾ। ਇੱਥੇ ਤੁਹਾਨੂੰ ਸਾਰੀ ਨੋਲਜ਼ ਮਿਲਦੀ ਹੈ। ਟੀਚਰ ਵੀ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ, ਜੋ ਸਮਝਦੇ ਰਹਿਣਾ ਹੈ ਅਤੇ ਯਾਦ ਵਿਚ ਵੀ ਜਰੂਰ ਰਹਿਣਾ ਹੈ। ਘੜੀ-ਘੜੀ ਬਾਪ ਕਹਿੰਦੇ ਹਨ ਮਨਮਨਾ ਭਵ। ਮਨਮਨਾ ਭਵ ਦਾ ਅਰਥ ਵੀ ਹੈ। ਬੱਚੇ ਸਮਝਦੇ ਹਨ ਅੱਖਰ ਰਾਈਟ ਹੈ। ਬਾਪ ਖੁੱਦ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ, ਇਸ ਵਿੱਚ ਟਾਈਮ ਤੇ ਨਹੀਂ ਲੱਗਦਾ ਹੈ। ਆਪਣੀ ਜਾਂਚ ਕਰਨੀ ਹੈ। ਜਿਵੇਂ ਪੜਾਈ ਵਿੱਚ ਹੋਰ ਸਬਜੈਕਟ ਹੁੰਦੇ ਹਨ ਹਿਸਟਰੀ, ਹਿਸਾਬ-ਕਿਤਾਬ, ਸਾਇੰਸ ਆਦਿ। ਸਟੂਡੈਂਟ ਸਮਝਦੇ ਹਨ ਅਸੀਂ ਕਿੱਥੋਂ ਤੱਕ ਪਾਸ ਹੋਵਾਂਗੇ ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਅਸੀਂ ਐਨੇ-ਐਨੇ ਨੰਬਰਾਂ ਨਾਲ ਪਾਸ ਹੋਵਾਂਗੇ। ਆਪਣੇ ਆਪ ਨੂੰ ਵੇਖਣਾ ਚਾਹੀਦਾ ਹੈ ਕਿ ਅਸੀਂ ਬਾਬਾ ਨੂੰ ਭੁੱਲ ਤੇ ਨਹੀਂ ਜਾਂਦੇ ਹਾਂ ਬਹੁਤ ਲਿਖਦੇ ਹਨ ਬਾਬਾ ਮਾਇਆ ਘੜੀ-ਘੜੀ ਭੁਲਾ ਦਿੰਦੀ ਹੈ। ਬਹੁਤ ਮਾਇਆ ਦੇ ਤੂਫ਼ਾਨ ਆਉਂਦੇ ਹਨ, ਵਿਕਲਪ ਆਉਂਦੇ ਹਨ। ਨਾਂ ਸਮਝਣ ਦੇ ਕਾਰਨ ਲਿਖਦੇ ਹਨ ਬਾਬਾ ਇਸ ਵਿੱਚ ਪਾਪ ਤਾਂ ਨਹੀਂ ਲਗਦਾ? ਏਵੇਂ-ਏਵੇਂ ਸੰਕਲਪ-ਵਿਕਲਪ ਆਉਂਦੇ ਹਨ ਦੇਖਣ ਨਾਲ ਖਿਆਲ ਆਉਂਦਾ ਹੈ ਇਹ ਕਰੀਏ। ਇਸ ਵਿਚ ਪਾਪ ਤਾਂ ਨਹੀਂ ਲੱਗਦਾ ਬਾਪ ਕਹਿੰਦੇ ਹਨ, ਨਹੀਂ। ਪਾਪ ਤਾਂ ਉਦੋਂ ਹੋਵੇਗਾ ਜਦੋਂ ਕਰਮਇੰਦਰੀਆਂ ਨਾਲ ਵਿਕਰਮ ਕਰੋਗੇ।

ਬਾਪ ਬਾਰ-ਬਾਰ ਸਮਝਾਉਂਦੇ ਰਹਿੰਦੇ ਹਨ, ਬੱਚਿਆਂ ਨੂੰ ਗਿਆਨ ਤਾਂ ਹੈ, ਇਹ ਵੀ ਜਾਣਦੇ ਹਨ ਕਿ ਵਿਸ਼ਨੂੰ ਅਤੇ ਕ੍ਰਿਸ਼ਨ ਨੂੰ ਸਵਦਰਸ਼ਨ ਚੱਕਰ ਕਿਉਂ ਦਿਖਾਇਆ ਹੈ। ਦਿਖਾਉਂਦੇ ਹਨ ਅੱਕਾਸੁਰ ਬੱਕਾਸੁਰ ਨੂੰ ਮਾਰਿਆ। ਹੁਣ ਮਾਰਨ ਦੀ ਤਾਂ ਗੱਲ ਹੀ ਨਹੀਂ। ਇਹ ਤਾਂ ਆਪਣੇ ਪਾਪ ਕੱਟਣ ਦੀ ਗੱਲ ਹੈ। ਸ਼ਿਵਬਾਬਾ ਨੂੰ ਵੀ ਤਾਂ ਕਹਾਂਗੇ ਨਾ ਸਵਦਰਸ਼ਨ ਚੱਕਰ ਧਾਰੀ। ਉਨ੍ਹਾਂ ਨੂੰ ਸਾਰੇ ਚਕੱਰ ਦਾ ਗਿਆਨ ਹੈ। ਆਤਮਾ ਨੂੰ ਬਾਪ ਤੋਂ ਗਿਆਨ ਹੋਇਆ ਹੈ, ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ। ਸਵਦਰਸ਼ਨ ਚੱਕਰ ਧਾਰਨ ਕਰ ਆਪਣੇ ਪਾਪਾਂ ਨੂੰ ਭਸਮ ਕਰਨਾ ਹੈ। ਗਿਆਨ ਨੂੰ ਧਾਰਨ ਕਰ ਬਾਪ ਨੂੰ ਯਾਦ ਕਰੋ। ਬਾਪ ਨੂੰ ਯਾਦ ਕਰਨ ਨਾਲ ਹੀ ਵਿਕਰਮਾ ਦਾ ਵਿਨਾਸ਼ ਹੁੰਦਾ ਹੈ। ਹਰੇਕ ਨੂੰ ਆਪਣੇ ਲਈ ਮੇਹਨਤ ਕਰਨੀ ਪੈਂਦੀ ਹੈ। ਇਵੇਂ ਨਹੀਂ ਬਾਬਾ ਦ੍ਰਿਸ਼ਟੀ ਬੈਠ ਦੇਣਗੇ ਕਿ ਇਨ੍ਹਾਂ ਦੇ ਪਾਪ ਕਟ ਜਾਣ। ਬਾਪ ਬੈਠ ਇਹ ਧੰਦਾ ਨਹੀਂ ਕਰਦੇ। ਇੰਜ਼ ਤਾਂ ਸਭ ਨੂੰ ਦੇਖਣਗੇ ਹੀ। ਦੇਖਣ ਨਾਲ ਜਾਂ ਗਿਆਨ ਦੇਣ ਨਾਲ ਵਿਕਰਮ ਵਿਨਾਸ਼ ਨਹੀਂ ਹੋਣਗੇ। ਬਾਪ ਤਾਂ ਰਸਤਾ ਦਸਦੇ ਹਨ ਇਵੇਂ-ਇਵੇਂ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਸ਼੍ਰੀਮਤ ਦਿੰਦੇ ਹਨ। ਅੱਛਾ ਸਮਝੋ ਬਾਪ ਆਉਂਦੇ ਹਨ - ਆਤਮਾ ਸਮਝ ਕੇ ਦੇਖਦੇ ਹਨ। ਇਵੇਂ ਨਹੀਂ ਇਸ ਨਾਲ ਸਾਡੇ ਪਾਪ ਕਟ ਜਾਣਗੇ, ਨਹੀਂ। ਪਾਪ ਕਟਦੇ ਹਨ ਆਪਣੀ ਮੇਹਨਤ ਨਾਲ। ਇਵੇਂ ਬਾਪ ਬੈਠ ਕਰੇ ਤਾਂ ਇਹ ਧੰਦਾ ਹੋ ਜਾਵੇ। ਬਾਪ ਸਮਝਾਉਂਦੇ ਹਨ ਇਵੇਂ-ਇਵੇਂ ਤੁਸੀਂ ਆਪਣੇ ਬਾਪ ਨੂੰ ਯਾਦ ਕਰੋ| ਬਾਪ ਹੈ ਹੀ ਸ਼੍ਰੀਮਤ ਦੇਣ ਵਾਲਾ| ਮੇਹਨਤ ਆਪਣੀ ਕਰਨੀ ਹੈ ਬਹੁਤ ਸਮਝਦੇ ਹਨ ਫਲਾਣੇ ਸਾਧੂ ਦੀ ਦ੍ਰਿਸ਼ਟੀ ਹੀ ਬਸ ਹੈ। ਕ੍ਰਿਪਾ ਅਸ਼ੀਰਵਾਦ ਲੈਂਦੇ-ਲੈਂਦੇ ਡਿੱਗਦੇ ਹੀ ਰਹਿੰਦੇ ਹਨ। ਇਹ ਕੀ ਕ੍ਰਿਪਾ ਕਰਨਗੇ। ਉਹ ਤਾਂ ਆਪਣੇ ਬ੍ਰਹਮ ਮਹਾਤੱਤਵ ਨੂੰ ਹੀ ਯਾਦ ਕਰਨਗੇ। ਬਾਪ ਤਾਂ ਸਾਫ਼ ਰਸਤਾ ਦੱਸਦੇ ਹਨ ਇਵੇਂ-ਇਵੇਂ ਕਰੋ। ਗਾਉਂਦੇ ਵੀ ਹਨ ਨੰਗੇ ਆਏ ਨੰਗੇ ਜਾਣਾ ਹੈ। ਇਹ ਗਾਇਨ ਵੀ ਇਸ ਸਮੇਂ ਦਾ ਹੈ। ਬਾਪ ਦੇ ਵਰਸ਼ਨ ਫਿਰ ਭਗਤੀ ਵਿਚ ਕੰਮ ਆਉਂਦੇ ਹਨ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਬਾਪ ਤਾਂ ਸ਼੍ਰੀਮਤ ਦਿੰਦੇ ਹਨ। ਇਹ ਵੀ ਡਰਾਮੇ ਵਿੱਚ ਉਨ੍ਹਾਂ ਦਾ ਪਾਰਟ ਹੈ ਇਸਨੂੰ ਹੀ ਮਦਦ ਕਹੋ ਡਰਾਮਾ ਅਨੁਸਾਰ ਸ਼੍ਰੀਮਤ ਗਾਈ ਹੋਈ ਹੈ। ਬਾਪ ਨੇ ਮਤ ਦੇਣੀ ਹੈ। ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਇਵੇਂ ਨਹੀਂ ਮਦਦ ਦੇ ਕਰਮਾਤੀਤ ਅਵਸਥਾ ਵਿਚ ਲੈ ਜਾਣਗੇ। ਨਹੀਂ। ਟਾਈਮ ਲਗਦਾ ਹੈ। ਬਹੁਤ ਮੇਹਨਤ ਕਰਨੀ ਪੈਂਦੀ ਹੈ। ਆਪਣੇ ਨੂੰ ਆਤਮਾ ਸਮਝਣ ਦਾ ਬਹੁਤ ਚੰਗਾ ਅਭਿਆਸ ਕਰਨਾ ਹੈ। ਅਸਲ ਵਿੱਚ ਮਾਤਾਵਾਂ ਨੂੰ ਸਮਾਂ ਬਹੁਤ ਮਿਲਦਾ ਹੈ। ਮਰਦਾਂ ਨੂੰ ਧੰਦੇ ਦਾ ਫੁਰਨਾ ਰਹਿੰਦਾ ਹੈ। ਤੁਸੀਂ ਬੱਚਿਆਂ ਨੇ ਬਾਪ ਨੂੰ ਯਾਦ ਕਰਦੇ-ਕਰਦੇ ਲਾਟਰੀ ਲੈਣੀ ਹੈ। ਤਾਂ ਕਿ ਸਾਰੀ ਜੰਗ (ਨਿਕਲ) ਜਾਵੇ। ਫੀਲ ਹੁੰਦਾ ਹੈ ਫ਼ਲਾਣੇ ਚੰਗੇ ਪੁਰਸ਼ਾਰਥੀ ਹਨ। ਚਾਰਟ ਰੱਖਦੇ ਹਨ। ਜਿਵੇਂ ਭਗਤੀ ਵਿੱਚ ਦੋ-ਤਿੰਨ ਘੰਟੇ ਵੀ ਬੈਠ ਜਾਂਦੇ ਹਨ। ਵਾਣਪ੍ਰਸਤੀ ਗੁਰੂ ਆਦਿ ਬਹੁਤ ਕਰਦੇ ਹਨ। ਪਰੰਤੂ ਉਨ੍ਹਾ ਨੂੰ ਵੀ ਇਨ੍ਹਾਂ ਯਾਦ ਨਹੀਂ ਕਰਦੇ, ਜਿਨ੍ਹਾਂ ਦੇਵਤਿਆਂ ਨੂੰ ਯਾਦ ਕਰਦੇ ਹਨ। ਅਸਲ ਵਿੱਚ ਦੇਵਤਿਆਂ ਨੂੰ ਯਾਦ ਕਰਨਾ ਨਹੀਂ ਹੁੰਦਾ ਹੈ। ਨਾ ਦੇਵਤੇ ਕਦੇ ਸਿਖਾਉਂਦੇ ਹਨ।

ਤੁਸੀਂ ਬੱਚਿਆਂ ਲਈ ਕੋਈ ਨਵੀਂ ਗੱਲ ਨਹੀਂ ਹੈ। ਅਤੇ ਨਾਂ ਹੀ ਲੱਖਾਂ ਸਾਲਾਂ ਦੀ ਕੋਈ ਗੱਲ ਹੈ। ਬਾਪ ਤਾਂ ਆਉਂਦੇ ਹੀ ਉਦੋਂ ਹਨ ਜਦੋਂ ਸਥਾਪਨਾ ਅਤੇ ਵਿਨਾਸ਼ ਦਾ ਕੰਮ ਹੁੰਦਾ ਹੈ। ਬੱਚੇ ਜਾਣਦੇ ਹਨ ਇਹ ਵਿਨਾਸ਼ ਤਾਂ ਕਲਪ-ਕਲਪ ਹੁੰਦਾ ਹੈ। ਕਲਪ ਪਹਿਲੇ ਵੀ ਹੋਇਆ ਸੀ। ਤੁਸੀਂ ਲਿਖਦੇ ਵੀ ਰਹਿੰਦੇ ਹੋ 5 ਹਜ਼ਾਰ ਸਾਲ ਪਹਿਲੇ ਵੀ ਇਹ ਹੋਇਆ ਸੀ। ਬਾਪ ਆਪਣੇ ਨਾਲ ਮਿਲਣ ਦਾ ਜਿਹੜਾ ਰਸਤਾ ਦਸਦੇ ਹਨ ਇਹ ਕੋਈ ਨਵੀਂ ਗੱਲ ਨਹੀਂ ਹੈ। ਬਾਪ ਕਹਿੰਦੇ ਹਨ ਮੈਂ ਕਲਪ-ਕਲਪ ਆਕੇ ਰਸਤਾ ਦੱਸਦਾ ਹਾਂ। ਤੁਹਾਨੂੰ ਬੱਚਿਆਂ ਨੂੰ ਇਹ ਪਤਾ ਹੈ ਕਿ ਇਹ ਸਾਡੇ ਰਾਜ ਦੀ ਸਥਾਪਨਾ ਹੋ ਰਹੀ ਹੈ। ਜਿਨ੍ਹਾਂ ਦੇਵਤਾਵਾਂ ਦੀ ਪੂਜਾ ਕਰਦੇ ਹਾਂ ਉਨ੍ਹਾਂ ਦਾ ਰਾਜ ਫਿਰ ਸਥਾਪਨ ਹੋ ਰਿਹਾ ਹੈ। ਪੰਜ ਹਜ਼ਾਰ ਸਾਲ ਦਾ ਚੱਕਰ ਹੈ, ਜੋ ਫਿਰਦਾ ਹੀ ਰਹਿੰਦਾ ਹੈ। ਮਨੁੱਖ ਵਾਇਯਰੇ ਹੋ ਜਾਂਦੇ ਹਨ। ਮਾਇਆ ਦੀ ਮਤ ਤੇ ਸਭ ਚਲ ਰਹੇ ਹਨ। ਰਾਵਣ ਕਿਉਂ ਸਾੜਦੇ ਹਨ - ਮਤਲਬ ਕੁਝ ਨਹੀਂ ਜਾਣਦੇ। ਤੁਹਾਡਾ ਨਾਮ ਹੀ ਹੈ ਸਵਦਰਸ਼ਨ ਚੱਕਰ ਧਾਰੀ। ਏਮ ਆਬਜੈਕਟ ਇਹ ਖੜ੍ਹੀ ਹੈ। ਜੋ ਬਾਬਾ ਵਿਚ ਗਿਆਨ ਹੈ ਉਹ ਆਤਮਾ ਨੂੰ ਦਿੱਤਾ ਹੈ। ਜਦੋਂ ਡਰਾਮੇ ਦਾ ਚੱਕਰ ਪੂਰਾ ਹੁੰਦਾ ਹੈ ਉਦੋਂ ਹੀ ਆਕੇ ਤੁਹਾਨੂੰ ਨਾਲੇਜ਼ ਦਿੰਦੇ ਹਨ। ਬਾਪ ਹੀ ਆਕੇ ਇਹ ਕਰਮ ਸਿਖਾਉਂਦੇ ਹਨ। ਫਿਰ ਵਾਮ ਮਾਰਗ ਵਿਚ ਜਾਣ ਨਾਲ ਹੀ ਰਾਤ ਸ਼ੁਰੂ ਹੋ ਜਾਂਦੀ ਹੈ। ਫਿਰ ਅਸੀਂ ਹੇਠਾਂ ਉਤਰਦੇ ਹੀ ਆਉਂਦੇ ਹਾਂ। ਸੁੱਖ ਘੱਟ ਹੋ ਜਾਂਦਾ ਹੈ। ਤੁਹਾਡੀ ਬੁੱਧੀ ਵਿਚ ਵੀ ਸਾਰਾ ਚੱਕਰ ਹੈ ਜਿਵੇਂ ਬਾਪ ਦੀ ਬੁੱਧੀ ਵਿਚ ਹੈ। ਬਾਕੀ ਤੁਹਾਨੂੰ ਪਾਵਨ ਬਣਨ ਦੇ ਲਈ ਕਿੰਨੀ ਮੇਹਨਤ ਕਰਨੀ ਪੈਂਦੀ ਹੈ। ਬੁਲਾਉਂਦੇ ਵੀ ਇਸ ਲਈ ਹਨ ਬਾਬਾ ਸਾਨੂੰ ਪਤਿਤਾਂ ਨੂੰ ਪਾਵਨ ਬਣਾਓ, ਫਿਰ ਨੋਲਜ਼ ਵੀ ਚਾਹੀਦੀ ਹੈ। ਮਨੁੱਖ ਤੋਂ ਦੇਵਤਾ ਬਣਨਾ ਹੈ। ਬਾਪ ਆਏ ਹਨ ਬੱਚਿਆਂ ਨੂੰ ਰਾਜਯੋਗ ਸਿਖਾਉਣ। ਦੂਸਰੇ ਕਿਸੇ ਨੂੰ ਸਿਖਾਉਣ ਆਏਗਾ ਵੀ ਨਹੀਂ। ਪਤਿਤ ਪਾਵਨ ਬਾਪ ਨੂੰ ਬੁਲਾਂਉਂਦੇ ਹਨ - ਬਾਬਾ ਸਾਨੂੰ ਆਕੇ ਪਾਵਨ ਬਣਾਓ, ਫੇਰ ਨੋਲਜ਼ ਵੀ ਚਾਹੀਦੀ ਹੈ। ਮਨੁੱਖ ਤੋਂ ਦੇਵਤਾ ਬਣਨਾ ਹੈ। ਬਾਪ ਆਉਂਦੇ ਹਨ ਬੱਚਿਆਂ ਨੂੰ ਰਾਜਯੋਗ ਸਿਖਾਉਣ। ਦੂਜੇ ਕਿਸੇ ਨੂੰ ਸਿਖਾਉਣਾ ਆਏਗਾ ਵੀ ਨਹੀਂ। ਪਤਿਤ-ਪਾਵਨ ਬਾਪ ਨੂੰ ਬੁਲਾਉਂਦੇ ਹਨ - ਬਾਬਾ ਸਾਨੂੰ ਆਕੇ ਪਾਵਨ ਬਣਾਓ। ਹੁਣ ਤੁਸੀਂ ਪੁੰਨਿਆ ਆਤਮਾ ਬਣ ਰਹੇ ਹੋ। ਵਰਲਡ ਦੀ ਹਿਸਟਰੀ ਜਗ੍ਰਾਫੀ ਫਿਰ ਰਪੀਟ ਹੋ ਰਹੀ ਹੈ। ਕਿੰਨੀਆਂ ਗਹਿਰੀਆਂ ਗੱਲਾਂ ਹਨ। ਮਨੁੱਖ ਨਾ ਆਤਮਾ ਨੂੰ ਨਾ ਪਰਮਾਤਮਾ ਨੂੰ ਜਾਣਦੇ ਹਨ। ਆਤਮਾ ਜੋ ਹੈ ਜੈਸੀ ਹੈ, ਜਿਸ ਵਿਚ ਉਸਦਾ ਪਾਰਟ ਹੈ। ਉਹ ਵੀ ਬਾਪ ਦੱਸਦੇ ਹਨ। ਵੰਡਰ ਹੈ ਕੀ-ਕੀ ਪਾਰਟ ਭਰਿਆ ਹੋਇਆ ਹੈ। ਸੁਣਦੇ ਹੀ ਰੋਮਾਂਚ ਖੜ੍ਹੇ ਹੋ ਜਾਂਦੇ ਹਨ। ਕਈਆਂ ਨੂੰ ਆਤਮਾ ਦਾ ਸਾਕਸ਼ਤਕਾਰ ਹੋ ਜਾਂਦਾ ਹੈ। ਆਤਮਾਵਾਂ ਦੀ ਝਿਲਮਿਲ ਵਿਖਾਈ ਦਿੰਦੀ ਹੈ ਲੇਕਿਨ ਉਸ ਨਾਲ ਫਾਇਦਾ ਹੀ ਕੀ ਹੈ? ਇਥੇ ਤਾਂ ਯੋਗ ਲਗਾਉਣਾ ਹੈ। ਮਨੁੱਖ ਸਮਝਦੇ ਹਨ ਸਾਕਸ਼ਤਕਾਰ ਹੋਇਆ, ਮੁਕਤੀ ਪਾਈ। ਪਾਪ ਭਸਮ ਹੋ ਗਿਆ। ਇਹ ਤਾਂ ਹੋਰ ਵੀ ਧੋਖੇ ਵਿਚ ਰਹਿ ਜਾਂਦੇ ਹਨ। ਬਾਪ ਤਾਂ ਹਰ ਗੱਲ ਸਮਝਦੇ ਹਨ ਕਹਿੰਦੇ ਹਨ ਤੁਹਾਨੂੰ ਗੁਹੈ(ਗਹਿਰਿਆਂ) ਗੱਲਾਂ ਸੁਣਾਉਂਦਾ ਹਾਂ। ਤੁਹਾਡੀ ਬੁੱਧੀ ਵਿੱਚ ਸਾਰੇ ਚੱਕਰ ਦਾ ਗਿਆਨ ਹੈ। ਬਸ ਬਾਬਾ ਨੂੰ, ਚੱਕਰ ਨੂੰ ਯਾਦ ਕਰਨਾ ਹੈ। ਟੀਚਰ ਨੂੰ ਵੀ ਯਾਦ ਕਰਨਾ ਹੈ, ਨੋਲਜ਼ ਨੂੰ ਵੀ ਯਾਦ ਕਰਨਾ ਹੈ। ਯਾਦ ਕਰਦੇ-ਕਰਦੇ ਡਰਾਮਾ ਅਨੁਸਾਰ ਕਰਮਾਤੀਤ ਅਵਸਥਾ ਨੂੰ ਪਾ ਲਵਾਂਗੇ। ਜਿਵੇਂ ਨੰਗੇ ਆਏ ਉਵੇਂ ਹੀ ਨੰਗੇ ਜਾਣਾ ਹੈ। ਤੁਸੀਂ ਦੈਵੀ ਸੰਸਕਾਰ ਲੈ ਜਾਂਦੇ ਹੋ। ਉੱਥੇ ਕੋਈ ਨੋਲਜ਼ ਨਹੀਂ। ਇਸ ਨੂੰ ਕਿਹਾ ਜਾਂਦਾ ਹੈ ਸਹਿਜ਼ ਯਾਦ। ਯੋਗ ਅੱਖਰ ਨਾਲ ਮਨੁੱਖ ਮੂੰਝ ਜਾਂਦੇ ਹਨ। ਉਹ ਹਨ ਹਠਯੋਗੀ। ਸਹਿਜ ਯੋਗ ਤਾਂ ਬਾਪ ਸਿਖਾਉਂਦੇ ਹਨ। ਪਹਿਲਾਂ ਸੁਣਦੇ ਸੀ - ਗੀਤਾ ਦੇ ਭਗਵਾਨ ਨੇ ਸਹਿਜ਼ ਯੋਗ ਸਿਖਾਇਆ ਸੀ। ਪਰ ਉਨ੍ਹਾਂ ਨੂੰ ਜਾਣਦੇ ਨਹੀਂ। 100 ਪ੍ਰਤੀਸ਼ਤ ਮਿਸ ਅੰਡਰਸਟੈਂਡ ਕਰ ਦਿੱਤੀ, ਜਿਸ ਨਾਲ ਮਨੁੱਖ ਪਤਿਤ ਬਣ ਗਏ ਹਨ। ਅਨੇਕ ਮੱਤਾਂ ਹਨ। ਜੋ ਗ੍ਰਿਹਸਥ ਵਿਹਾਰ ਵਿੱਚ ਰਹਿੰਦੇ ਹਨ ਉਨ੍ਹਾਂ ਲਈ ਹੀ ਇਹ ਗੀਤਾ ਸ਼ਾਸਤਰ ਹੈ। ਤੁਸੀਂ ਹੋ ਪ੍ਰਵ੍ਰਿਤੀ ਮਾਰਗ ਵਾਲੇ। ਪਹਿਲਾਂ ਤੁਹਾਡਾ ਪਵਿੱਤਰ ਪ੍ਰਵ੍ਰਿਤੀ ਮਾਰਗ ਸੀ, ਹੁਣ ਅਪਵਿੱਤਰ ਬਣ ਗਿਆ ਹੈ। ਬਾਪ ਤਾਂ ਐਵਰਪਿਓਰ ਹੈ। ਉਹ ਆਉਂਦੇ ਹਨ ਸ਼੍ਰੀਮਤ ਦੇਣ।

ਬਾਪ ਕਹਿੰਦੇ ਹਨ ਇਸ ਸਮੇਂ ਸਭ ਤਮੋਪ੍ਰਧਾਨ ਬਣ ਗਏ ਹਨ। ਪਹਿਲੇ ਸਤੋਪ੍ਰਧਾਨ ਸਨ। ਜਿਵੇਂ ਅਸੀਂ ਵੀ ਪਹਿਲਾਂ ਸਤੋਪ੍ਰਧਾਨ ਸੀ ਫਿਰ ਤਮੋਪ੍ਰਧਾਨ ਬਣੇ। ਜੋ ਵੀ ਆਉਂਦੇ ਹਨ ਪੌਪ ਪਾਦਰੀ ਆਦਿ ਪਹਿਲੋਂ ਸਤੋਪ੍ਰਧਾਨ ਹੁੰਦੇ ਹਨ, ਫਿਰ ਅਡੀਸ਼ਨ ਹੁੰਦੇ-ਹੁੰਦੇ ਸਾਰਾ ਝਾੜ ਤਮੋਪ੍ਰਧਾਨ ਹੋ ਜਾਂਦਾ ਹੈ। ਅਜੇ ਤਾਂ ਜੜ੍ਹਜੜੀਭੂਤ ਅਵਸਥਾ ਵਿਚ ਹੈ। ਤੁਸੀਂ ਬੱਚੇ ਸਮਝਦੇ ਹੋ ਅਸੀਂ ਹੀ ਸਤੋਪ੍ਰਧਾਨ ਸੀ ਫਿਰ ਨੰਬਰਵਾਰ ਤਮੋਪ੍ਰਧਾਨ ਬਣਦੇ ਹਾਂ। ਫਿਰ ਸਤੋਪ੍ਰਧਾਨ ਬਣਨਾ ਹੈ। ਨੰਬਰਵਾਰ ਹੀ ਬਣਦੇ ਜਾਵਾਂਗੇ। ਡਰਾਮਾ ਅਨੁਸਾਰ। ਡਿਟੇਲ ਤਾਂ ਬਹੁਤ ਹੈ। ਜਿਵੇਂ ਬੀਜ਼ ਹੈ ਉਸ ਨੂੰ ਪਤਾ ਹੈ ਕਿਵੇਂ ਝਾੜ ਨਿਕਲਦਾ ਹੈ। ਇਸ ਮਨੁੱਖ ਰੂਪੀ ਝਾੜ ਦਾ ਰਾਜ਼ ਬਾਪ ਹੀ ਦੱਸਦੇ ਹਨ। ਬਾਗਵਾਨ ਵੀ ਉਹ ਹੀ ਹਨ। ਜਾਣਦੇ ਹਨ ਸਾਡਾ ਬਾਗ ਕਿੰਨਾ ਚੰਗਾ ਸੀ। ਬਾਪ ਨੂੰ ਤਾਂ ਨੋਲਜ਼ ਹੈ ਨਾ। ਕਿੰਨਾ ਫ਼ਸਟ ਕਲਾਸ ਖੁਦਾਈ ਬਗੀਚਾ ਸੀ। ਹੁਣ ਤਾਂ ਸ਼ੈਤਾਨੀ ਬਗੀਚਾ ਹੈ। ਸ਼ੈਤਾਨ ਕਿਹਾ ਜਾਂਦਾ ਹੈ ਰਾਵਣ ਰਾਜ ਨੂੰ। ਜਿੱਥੇ-ਕਿਤੇ ਮਾਰਾ ਮਾਰੀ ਲਗੀ ਹੋਈ ਹੈ। ਅਜੇ ਬਾਕੀ ਜੋ ਅੱਟਾਮਿਕ ਬੰਬਸ ਰਹੇ ਹੋਏ ਹਨ, ਉਹ ਵੀ ਤਿਆਰ ਕਰ ਬੈਠੇ ਹਨ। ਸਭ ਸਮਝਾਉਂਦੇ ਹਨ ਇਹ ਕੋਈ ਰੱਖਣ ਵਾਲੀ ਚੀਜ਼ ਨਹੀਂ ਹੈ, ਇਨ੍ਹਾਂ ਨਾਲ ਵਿਨਾਸ਼ ਹੋਣਾ ਜਰੂਰ ਹੈ। ਜੇਕਰ ਵਿਨਾਸ਼ ਨਾ ਹੋਵੇ ਤਾਂ ਸਤਯੁੱਗ ਕਿਵੇਂ ਆਵੇਗਾ। ਇਹ ਤਾਂ ਬਿਲਕੁਲ ਸਾਫ਼ ਹੈ, ਚਾਹੇ ਦਿਖਾਉਂਦੇ ਹਨ - ਮਹਾਂਭਾਰੀ ਮਹਾਭਾਰਤ ਲੜਾਈ ਲੱਗੀ, 5 ਪਾਂਡਵ ਬਚੇ। ਉਹ ਵੀ ਗਲ ਮਰੇ। ਪਰ ਰਿਜ਼ਲਟ ਕੁੱਝ ਵੀ ਨਹੀਂ। ਇਹ ਵੀ ਡਰਾਮਾ ਬਣਿਆ ਹੋਇਆ ਹੈ ਜੋ ਬਾਪ ਬੈਠ ਸਮਝਾਉਂਦੇ ਹਨ। ਭਾਰਤ ਨੂੰ ਹੀ ਲੁਟਿਆ, ਹੁਣ ਫਿਰ ਰਿਟਰਨ ਦੇ ਰਹੇ ਹਨ। ਪਿਛਾੜੀ ਤੱਕ ਦਿੰਦੇ ਰਹਿਣਗੇ। ਇਹ ਵੀ ਤੁਸੀਂ ਜਾਣਦੇ ਹੋ ਵਿਨਾਸ਼ ਵਿੱਚ ਸਭ ਖ਼ਤਮ ਹੋ ਜਾਵੇਗਾ। ਜਦੋਂ ਸਾਡਾ ਰਾਜ ਸੀ ਤਾਂ ਹੋਰ ਕਿਸੇ ਦਾ ਰਾਜ ਨਹੀਂ ਸੀ। ਹਿਸਟਰੀ ਮਸਟ ਰਪੀਟ। ਭਾਰਤ ਫਿਰ ਹੈਵਨ ਬਣੇਗਾ। ਲਕਸ਼ਮੀ ਨਰਾਇਣ ਦਾ ਰਾਜ ਹੋਵੇਗਾ। ਹੋਰ ਕਿਸੇ ਖੰਡ ਦਾ ਉਥੇ ਨਾਮ ਨਹੀਂ। ਹੁਣ ਹੈ ਕਲਯੁੱਗ ਦਾ ਅੰਤ, ਫਿਰ ਇਨ੍ਹਾਂ ਲਕਸ਼ਮੀ ਨਾਰਾਇਣ ਦਾ ਰਾਜ ਆਵੇਗਾ। ਅਸੀਂ ਫਿਰ ਇਹ ਬਣਦੇ ਹਾਂ। ਬਾਪ ਕਹਿੰਦੇ ਹਨ ਮੈਂ ਆਇਆ ਹਾਂ ਰਾਜ ਯੋਗ ਸਿਖਾਉਣ। ਕਲਪ-ਕਲਪ ਅਨੇਕ ਵਾਰੀ ਤੁਸੀਂ ਮਾਲਿਕ ਬਣੇ ਹੋ। ਇਨ੍ਹਾਂ ਦੀ ਸਾਰੇ ਵਿਸ਼ਵ ਵਿੱਚ ਰਾਜਧਾਨੀ ਸੀ। ਬੜੇ ਅਕਲਮੰਦ ਸਨ। ਉਥੇ ਉਨ੍ਹਾਂ ਨੂੰ ਵਜ਼ੀਰ ਆਦਿ ਤੋਂ ਰਾਏ ਲੈਣ ਦੀ ਜ਼ਰੂਰਤ ਨਹੀਂ ਇਹ ਡਰਾਮਾ ਬਣਿਆ ਹੋਇਆ ਹੈ ਫਿਰ ਰਪੀਟ ਹੋਵੇਗਾ। ਕ੍ਰਿਸ਼ਨ ਦੇ ਮੰਦਿਰ ਨੂੰ ਕਹਿੰਦੇ ਹਨ ਸੁਖਧਾਮ। ਸ਼ਿਵਬਾਬਾ ਆਕੇ ਸੁਖਧਾਮ ਸਥਾਪਨ ਕਰਦੇ ਹਨ। ਉਹ ਖੁੱਦ ਕਹਿੰਦੇ ਹਨ ਕ੍ਰਾਇਸਟ ਤੋਂ 3 ਹਜ਼ਾਰ ਸਾਲ ਪਹਿਲਾਂ ਭਾਰਤ ਵਿਚ ਸਵਰਗ ਸੀ। ਪਹਿਲੇ ਇਕ ਧਰਮ ਸੀ ਫਿਰ ਦੂਸਰੇ ਧਰਮ ਆਏ। ਬੱਚਿਆਂ ਨੂੰ ਵੰਡਰ ਖਾਣਾ ਚਾਹੀਦਾ ਹੈ - ਬਾਬਾ ਸਾਨੂੰ ਬਾਦਸ਼ਾਹੀ ਕਿਵੇਂ ਦਿੰਦੇ ਹਨ। ਬਾਪ ਆਕੇ ਭਗਤੀ ਦਾ ਫ਼ਲ ਦਿੰਦੇ ਹਨ। ਕਿੰਨਾ ਸਹਿਜ਼ ਹੈ। ਪਰ ਸਮਝਣਗੇ ਓਹੀ ਜਿਨ੍ਹਾਂ ਨੇ ਕਲਪ ਪਹਿਲੇ ਸਮਝਿਆ ਹੋਵੇਗਾ, ਨੰਬਰਵਾਰ ਪੁਰਸ਼ਾਰਥ ਅਨੁਸਾਰ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।


ਧਾਰਨਾ ਲਈ ਮੁੱਖ ਸਾਰ:-
1 ਸਵਦਰਸ਼ਨ ਚੱਕਰ ਨੂੰ ਧਾਰਨ ਕਰ ਆਪਣੇ ਪਾਪਾਂ ਨੂੰ ਭਸਮ ਕਰਨਾ ਹੈ। ਸੰਭਾਲ ਕਰੋ - ਕਰਮਿੰਦਰੀਆਂ ਨਾਲ ਕੋਈ ਵੀ ਪਾਪ ਕਰਮ ਨਹੀਂ ਕਰਨਾ ਹੈ। ਕਰਮਾਤੀਤ ਬਣਨ ਦੀ ਆਪੇ ਹੀ ਮੇਹਨਤ ਕਰੋ।

2 ਸਾਕਸ਼ਤਕਾਰ ਦੀ ਆਸ ਨਹੀਂ ਰੱਖਣੀ ਹੈ. ਸਾਕਸ਼ਤਕਾਰ ਕਰਨ ਨਾਲ ਮੁਕਤੀ ਨਹੀਂ ਮਿਲਦੀ, ਪਾਪ ਨਹੀਂ ਕੱਟਦੇ, ਸਾਕਸ਼ਤਕਾਰ ਨਾਲ ਫਾਇਦਾ ਨਹੀਂ ਹੈ ਜੰਗ ਨਿਕਲੇਗੀ ਬਾਪ ਅਤੇ ਨਾਲੇਜ਼ ਨੂੰ ਯਾਦ ਕਰਨ ਨਾਲ।


ਵਰਦਾਨ:-
ਆਪਣੇ ਨੂੰ ਨਿਮਿਤ ਸਮਝ ਵਿਅਰਥ ਸੰਕਲਪ ਜਾਂ ਵਿਅਰਥ ਵ੍ਰਿਤੀ ਤੋਂ ਮੁਕਤ ਰਹਿਣ ਵਾਲੇ ਵਿਸ਼ਵ ਕਲਿਆਣਕਾਰੀ ਭਵ :

ਮੈ ਵਿਸ਼ਵ ਕਲਿਆਣ ਦੇ ਕੰਮ ਵਿਚ ਨਿਮਿਤ ਹਾਂ - ਇਸ ਜਿੰਮੇਵਾਰੀ ਦੀ ਸਮ੍ਰਿਤੀ ਵਿੱਚ ਰਹੋ ਤਾਂ ਕਦੇ ਵੀ ਕਿਸੇ ਦੇ ਪ੍ਰਤੀ ਜਾਂ ਆਪਣੇ ਪ੍ਰਤੀ ਵਿਅਰਥ ਸੰਕਲਪ ਜਾਂ ਵਿਅਰਥ ਵ੍ਰਿਤੀ ਨਹੀਂ ਹੋ ਸਕਦੀ। ਜਿੰਮੇਵਾਰ ਆਤਮਾਵਾਂ ਇਕ ਵੀ ਅਕਲਿਆਣਕਾਰੀ ਸੰਕਲਪ ਨਹੀਂ ਕਰ ਸਕਦੀਆਂ। ਇਕ ਸੈਕਿੰਡ ਵੀ ਵਿਅਰਥ ਵ੍ਰਿਤੀ ਨਹੀਂ ਬਣਾ ਸਕਦੇ ਕਿਉਂਕਿ ਉਨ੍ਹਾਂ ਦੀ ਵ੍ਰਿਤੀ ਨਾਲ ਵਾਯੂਮੰਡਲ ਦਾ ਪਰਿਵਰਤਨ ਹੋਣਾ ਹੈ। ਇਸ ਲਈ ਸਾਰਿਆਂ ਦੇ ਪ੍ਰਤੀ ਉਨ੍ਹਾਂ ਦੀ ਸ਼ੁਭ ਭਾਵਨਾ, ਸ਼ੁਭ ਕਾਮਨਾ ਆਪਣੇ ਆਪ ਹੀ ਰਹਿੰਦੀ ਹੈ।

ਸਲੋਗਨ:-
ਅਗਿਆਨ ਦੀ ਸ਼ਕਤੀ ਕ੍ਰੋਧ ਹੈ ਅਤੇ ਗਿਆਨ ਦੀ ਸ਼ਕਤੀ ਸ਼ਾਂਤੀ ਹੈ।