12.02.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ :- ਸੱਤ ਦਾ ਸੰਗ ਗਿਆਨ ਮਾਰ੍ਗ ਵਿੱਚ ਹੀ ਹੁੰਦਾ ਹੈ, ਹੁਣ ਤੁਸੀ ਸੱਤ ਬਾਪ ਦੇ ਸੰਗ ਵਿੱਚ ਬੈਠੇ ਹੋ, ਬਾਪ ਦੀ ਯਾਦ ਵਿੱਚ ਰਹਿਣਾ ਮਤਲਬ ਸਤਸੰਗ ਕਰਨਾ"

ਪ੍ਰਸ਼ਨ:-
ਸਤਸੰਗ ਦੀ ਜ਼ਰੂਰਤ ਤੁਸੀਂ ਬੱਚਿਆਂ ਨੂੰ ਹੁਣ ਹੀ ਹੈ - ਕਿਉਂ?

ਉੱਤਰ:-
ਕਿਉਂਕਿ ਤਮੋਪ੍ਰਧਾਨ ਆਤਮਾ ਇੱਕ ਸੱਤ ਬਾਪ, ਸੱਤ ਸਿੱਖਿਅਕ ਅਤੇ ਸਤਿਗੁਰੂ ਦੇ ਸੰਗ ਨਾਲ ਹੀ ਸਤੋਪ੍ਰਧਾਨ ਅਰਥਾਤ ਕਾਲੇ ਤੋਂ ਗੋਰੀ ਬਣ ਸਕਦੀ ਹੈ। ਬਿਨਾ ਸਤਸੰਗ ਦੇ ਨਿਰਬਲ ਆਤਮਾ ਬਲਵਾਨ ਨਹੀਂ ਬਣ ਸਕਦੀ। ਬਾਪ ਦੇ ਸੰਗ ਨਾਲ ਆਤਮਾ ਵਿੱਚ ਪਵਿੱਤਰਤਾ ਦਾ ਬਲ ਆ ਜਾਂਦਾ ਹੈ, 21 ਜਨਮ ਦੇ ਲਈ ਉਸਦਾ ਬੇੜਾ ਪਾਰ ਹੋ ਜਾਂਦਾ ਹੈ।

ਓਮ ਸ਼ਾਂਤੀ
ਬੱਚੇ ਸਤਸੰਗ ਵਿੱਚ ਬੈਠੇ ਹੋ, ਇਸ ਸਤ ਦੇ ਸੰਗ ਵਿੱਚ ਕਲਪ - ਕਲਪ ਸੰਗਮ ਤੇ ਹੀ ਬੱਚੇ ਬੈਠਦੇ ਹਨ। ਦੁਨੀਆਂ ਤਾਂ ਇਹ ਨਹੀਂ ਜਾਣਦੀ ਕਿ ਸਤ ਦਾ ਸੰਗ ਕਿਸਨੂੰ ਕਿਹਾ ਜਾਂਦਾ ਹੈ। ਸਤਸੰਗ ਨਾਮ ਇਹ ਅਵਿਨਾਸ਼ੀ ਚਲਿਆ ਆਉਂਦਾ ਹੈ। ਭਗਤੀ ਮਾਰ੍ਗ ਵਿੱਚ ਵੀ ਕਹਿੰਦੇ ਹਨ ਅਸੀਂ ਫਲਾਣੇ ਸਤਸੰਗ ਵਿੱਚ ਜਾਂਦੇ ਹਾਂ। ਹੁਣ ਅਸਲ ਵਿੱਚ ਭਗਤੀ ਮਾਰ੍ਗ ਵਿੱਚ ਕੋਈ ਸਤਸੰਗ ਵਿੱਚ ਜਾਂਦੇ ਨਹੀਂ। ਸਤਸੰਗ ਹੁੰਦਾ ਹੀ ਗਿਆਨ ਮਾਰ੍ਗ ਵਿੱਚ ਹੈ। ਹੁਣ ਤੁਸੀਂ ਸਤ ਦੇ ਸੰਗ ਵਿੱਚ ਬੈਠੇ ਹੋ। ਆਤਮਾਵਾਂ ਸਤ ਬਾਪ ਦੇ ਸੰਗ ਵਿੱਚ ਬੈਠੀਆਂ ਹਨ। ਹੋਰ ਕੋਈ ਥਾਂ ਆਤਮਾਵਾਂ ਪਰਮਪਿਤਾ ਪ੍ਰਮਾਤਮਾ ਦੇ ਸੰਗ ਵਿੱਚ ਨਹੀਂ ਬੈਠਦੀਆਂ। ਬਾਪ ਨੂੰ ਜਾਣਦੇ ਨਹੀਂ। ਭਾਵੇਂ ਕਹਿੰਦੇ ਹਨ ਅਸੀਂ ਸਤਸੰਗ ਵਿੱਚ ਜਾਂਦੇ ਹਾਂ ਪਰ ਉਹ ਦੇਹ - ਅਭਿਮਾਨ ਵਿੱਚ ਆ ਜਾਂਦੇ ਹਨ। ਤੁਸੀਂ ਦੇਹ - ਅਭਿਮਾਨ ਵਿੱਚ ਨਹੀਂ ਆਵੋਗੇ। ਤੁਸੀਂ ਸਮਝਦੇ ਹੋ ਅਸੀਂ ਆਤਮਾ ਹਾਂ, ਸਤ ਬਾਬਾ ਦੇ ਸੰਗ ਬੈਠੇ ਹਾਂ। ਹੋਰ ਕੋਈ ਵੀ ਮਨੁੱਖ ਸਤ ਦੇ ਸੰਗ ਵਿੱਚ ਬੈਠ ਨਹੀਂ ਸਕਦਾ। ਸਤ ਦਾ ਸੰਗ -ਇਹ ਨਾਮ ਵੀ ਹੁਣ ਹੀ ਹੈ। ਸਤ ਦਾ ਸੰਗ - ਇਸਦਾ ਯਰਥਾਤ ਰੀਤੀ ਅਰ੍ਥ ਬਾਪ ਬੈਠ ਸਮਝਾਉਂਦੇ ਹਨ। ਤੁਸੀਂ ਆਤਮਾਵਾਂ ਹੁਣ ਪ੍ਰਮਾਤਮਾ ਬਾਪ ਜੋ ਸੱਤ ਹੈ, ਉਨ੍ਹਾਂ ਦੇ ਨਾਲ ਬੈਠੀਆਂ ਹੋ। ਉਹ ਸਤ ਬਾਪ, ਸਤ ਟੀਚਰ, ਸਤਿਗੁਰੂ ਹੈ। ਤਾਂ ਗੋਇਆ ਤੁਸੀਂ ਸਤਸੰਗ ਵਿੱਚ ਬੈਠੇ ਹੋ। ਫ਼ੇਰ ਭਾਵੇਂ ਇੱਥੇ ਜਾਂ ਘਰ ਵਿੱਚ ਬੈਠੇ ਹੋ ਪਰ ਆਪਣੇ ਨੂੰ ਆਤਮਾ ਸਮਝ ਯਾਦ ਬਾਪ ਨੂੰ ਕਰਦੇ ਹੋ। ਅਸੀਂ ਆਤਮਾ ਹੁਣ ਸਤ ਬਾਪ ਨੂੰ ਯਾਦ ਕਰ ਰਹੇ ਹਾਂ ਅਰਥਾਤ ਸਤ ਦੇ ਸੰਗ ਵਿੱਚ ਹਾਂ। ਬਾਪ ਮਧੂਬਨ ਵਿੱਚ ਬੈਠੇ ਹਨ। ਬਾਪ ਨੂੰ ਯਾਦ ਕਰਨ ਦੀ ਯੁਕਤੀਆਂ ਵੀ ਅਨੇਕ ਪ੍ਰਕਾਰ ਦੀਆਂ ਮਿਲਦੀਆਂ ਹਨ। ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਇਹ ਵੀ ਬੱਚੇ ਜਾਣਦੇ ਹਨ - ਅਸੀਂ 16 ਕਲਾਂ ਸੰਪੂਰਨ ਬਣਦੇ ਹਾਂ ਫੇਰ ਉਤਰਦੇ - ਉਤਰਦੇ ਕਲਾਂ ਘੱਟ ਹੁੰਦੀ ਜਾਂਦੀ ਹੈ। ਭਗਤੀ ਵੀ ਪਹਿਲੇ ਅਵਿਭਚਾਰੀ ਹੈ ਫ਼ੇਰ ਡਿੱਗਦੇ - ਡਿੱਗਦੇ ਵਿਭਚਾਰੀ ਭਗਤੀ ਹੋਣ ਨਾਲ ਤਮੋਪ੍ਰਧਾਨ ਬਣ ਜਾਂਦੇ ਹਨ ਫ਼ੇਰ ਉਨ੍ਹਾਂ ਨੂੰ ਸਤ ਦਾ ਸੰਗ ਜ਼ਰੂਰ ਚਾਹੀਦਾ। ਨਹੀਂ ਤਾਂ ਪਵਿੱਤਰ ਕਿਵੇਂ ਬਣਨ? ਤਾਂ ਹੁਣ ਤੁਸੀਂ ਆਤਮਾਵਾਂ ਨੂੰ ਸਤ ਬਾਪ ਦਾ ਸੰਗ ਮਿਲਿਆ ਹੈ। ਆਤਮਾ ਜਾਣਦੀ ਹੈ ਸਾਨੂੰ ਬਾਬਾ ਨੂੰ ਯਾਦ ਕਰਨਾ ਹੈ, ਉਨ੍ਹਾਂ ਦਾ ਹੀ ਸੰਗ ਹੈ। ਯਾਦ ਨੂੰ ਵੀ ਸੰਗ ਕਹਿਣਗੇ। ਇਹ ਹੈ ਸਤ ਦਾ ਸੰਗ। ਇਹ ਦੇਹ ਹੁੰਦੇ ਹੋਏ ਵੀ ਤੁਸੀਂ ਆਤਮਾ ਮੈਨੂੰ ਯਾਦ ਕਰੋ, ਇਹ ਹੈ ਸਤ ਦਾ ਸੰਗ। ਜਿਵੇਂ ਕਹਿੰਦੇ ਹੈ ਨਾ ਇਨ੍ਹਾਂ ਨੂੰ ਵੱਡੇ ਆਦਮੀ ਦਾ ਸੰਗ ਲੱਗਾ ਹੋਇਆ ਹੈ, ਇਸਲਈ ਦੇਹ - ਅਭਿਮਾਨੀ ਬਣ ਗਿਆ ਹੈ। ਹੁਣ ਤੁਹਾਡਾ ਸੰਗ ਹੋਇਆ ਹੈ ਸਤ ਬਾਪ ਦੇ ਨਾਲ, ਜਿਸ ਨਾਲ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਂਦੇ ਹੋ। ਬਾਪ ਕਹਿੰਦੇ ਹਨ ਮੈਂ ਇੱਕ ਹੀ ਵਾਰ ਆਉਂਦਾ ਹਾਂ। ਹੁਣ ਆਤਮਾ ਦਾ ਪ੍ਰਮਾਤਮਾ ਨਾਲ ਸੰਗ ਹੋਣ ਨਾਲ ਤੁਸੀਂ 21 ਜਨਮ ਦੇ ਲਈ ਪਾਰ ਹੋ ਜਾਂਦੇ ਹੋ। ਫ਼ੇਰ ਤੁਹਾਨੂੰ ਸੰਗ ਲੱਗਦਾ ਹੈ ਦੇਹ ਦਾ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਬਾਪ ਕਹਿੰਦੇ ਹਨ ਮੇਰੇ ਨਾਲ ਤੁਸੀਂ ਬੱਚਿਆਂ ਦਾ ਸੰਗ ਹੋਣ ਨਾਲ ਤੁਸੀਂ ਸਤੋਪ੍ਰਧਾਨ ਬਣ ਜਾਂਦੇ ਹੋ, ਜਿਸਨੂੰ ਗੋਲਡਨ ਏਜ਼ਡ ਕਿਹਾ ਜਾਂਦਾ ਹੈ।

ਸਾਧੂ - ਸੰਤ ਆਦਿ ਤਾਂ ਸਮਝਦੇ ਹਨ ਆਤਮਾ ਨਿਰਲੇਪ ਹੈ, ਸਭ ਪ੍ਰਮਾਤਮਾ ਹੀ ਪ੍ਰਮਾਤਮਾ ਹੈ। ਤਾਂ ਇਸਦਾ ਮਤਲਬ ਪ੍ਰਮਾਤਮਾ ਵਿੱਚ ਖ਼ਾਦ ਪੈਂਦੀ ਹੈ। ਪ੍ਰਮਾਤਮਾ ਵਿੱਚ ਤਾਂ ਖ਼ਾਦ ਪੈ ਨਹੀਂ ਸਕਦੀ। ਬਾਪ ਕਹਿੰਦੇ ਹਨ ਕੀ ਪ੍ਰਮਾਤਮਾ ਵਿੱਚ ਖ਼ਾਦ ਪੈਂਦੀ ਹੈ? ਨਹੀਂ। ਮੈਂ ਤਾਂ ਸਦੈਵ ਪਰਮਧਾਮ ਵਿੱਚ ਰਹਿੰਦਾ ਹਾਂ ਕਿਉਂਕਿ ਮੈਨੂੰ ਤਾਂ ਜਨਮ - ਮਰਨ ਵਿੱਚ ਆਉਣਾ ਨਹੀਂ ਹੈ। ਇਹ ਤੁਸੀਂ ਬੱਚੇ ਜਾਣਦੇ ਹੋ, ਤੁਹਾਡੇ ਵਿੱਚ ਵੀ ਕਿਸੇ ਦਾ ਸੰਗ ਜ਼ਿਆਦਾ ਹੈ, ਕਿਸੇ ਦਾ ਘੱਟ ਹੈ। ਕੋਈ ਤਾਂ ਚੰਗੀ ਤਰ੍ਹਾਂ ਪੁਰਸ਼ਾਰਥ ਕਰ ਯੋਗ ਵਿੱਚ ਰਹਿੰਦੇ ਹਨ, ਜਿਨ੍ਹਾਂ ਵਕ਼ਤ ਆਤਮਾ ਬਾਪ ਦਾ ਸੰਗ ਕਰਣਗੇ ਉਹਨਾਂ ਫ਼ਾਇਦਾ ਹੈ। ਵਿਕਰਮ ਵਿਨਾਸ਼ ਹੋਣਗੇ। ਬਾਪ ਕਹਿੰਦੇ ਹਨ - ਹੇ ਆਤਮਾਵੋ, ਮੈਨੂੰ ਯਾਦ ਕਰੋ, ਮੇਰਾ ਸੰਗ ਕਰੋ। ਮੈਨੂੰ ਇਹ ਸ਼ਰੀਰ ਦਾ ਆਧਾਰ ਤਾਂ ਲੈਣਾ ਪੈਂਦਾ ਹੈ। ਨਹੀਂ ਤਾਂ ਪ੍ਰਮਾਤਮਾ ਬੋਲੇ ਕਿਵੇਂ? ਆਤਮਾ ਸੁਣੇ ਕਿਵੇਂ? ਹੁਣ ਤੁਸੀਂ ਬੱਚਿਆਂ ਦਾ ਸੰਗ ਹੈ ਸਤ ਦੇ ਨਾਲ। ਸਤ ਬਾਪ ਨੂੰ ਨਿਰੰਤਰ ਯਾਦ ਕਰਨਾ ਹੈ। ਆਤਮਾ ਨੂੰ ਸਤ ਦਾ ਸੰਗ ਕਰਨਾ ਹੈ। ਆਤਮਾ ਵੀ ਵੰਡਰਫੁੱਲ ਹੈ, ਪ੍ਰਮਾਤਮਾ ਵੀ ਵੰਡਰਫੁੱਲ ਹੈ, ਦੁਨੀਆਂ ਵੀ ਵੰਡਰਫੁੱਲ ਹੈ। ਇਹ ਦੁਨੀਆਂ ਕਿਵੇਂ ਚੱਕਰ ਲਗਾਉਂਦੀ ਹੈ, ਵੰਡਰ ਹੈ। ਤੁਸੀਂ ਸਾਰੇ ਡਰਾਮਾ ਵਿੱਚ ਆਲਰਾਊਂਡਰ ਪਾਰ੍ਟ ਵਜਾਉਂਦੇ ਹੋ। ਤੁਹਾਡੀ ਆਤਮਾ ਵਿੱਚ 84 ਜਨਮਾਂ ਦਾ ਪਾਰ੍ਟ ਨੂੰਧਿਆ ਹੋਇਆ ਹੈ - ਵੰਡਰ ਹੈ। ਸਤਿਯੁਗੀ ਆਤਮਾਵਾਂ ਅਤੇ ਅੱਜਕਲ ਦੀ ਆਤਮਾਵਾਂ। ਉਸ ਵਿੱਚ ਤੁਹਾਡੀ ਆਤਮਾ ਸਭਤੋਂ ਜ਼ਿਆਦਾ ਆਲਰਾਊਂਡਰ ਹੈ। ਨਾਟਕ ਵਿੱਚ ਕੋਈ ਸ਼ੁਰੂ ਤੋਂ ਪਾਰ੍ਟ ਹੁੰਦਾ ਹੈ, ਕਿਸੇ ਦਾ ਵਿੱਚ ਦਾ, ਕਿਸੇ ਦਾ ਪਿਛਾੜੀ ਵਿੱਚ ਪਾਰ੍ਟ ਹੁੰਦਾ ਹੈ। ਉਹ ਹਨ ਸਭ ਹੱਦ ਦੇ ਡਰਾਮਾ, ਉਹ ਵੀ ਹੁਣ ਨਿਕਲੇ ਹਨ। ਹੁਣ ਸਾਈਂਸ ਦਾ ਇੰਨਾ ਜ਼ੋਰ ਹੈ। ਸਤਿਯੁਗ ਵਿੱਚ ਕਿੰਨਾ ਉਨ੍ਹਾਂ ਦਾ ਬਲ ਰਹੇਗਾ। ਨਵੀਂ ਦੁਨੀਆਂ ਕਿੰਨਾ ਜ਼ਲਦੀ ਬਣਦੀ ਹੋਵੇਗੀ। ਉੱਥੇ ਪਵਿੱਤਰਤਾ ਦਾ ਬਲ ਹੈ ਮੁੱਖ। ਹੁਣ ਹੈ ਨਿਰਬਲ। ਉੱਥੇ ਹੈ ਬਲਵਾਨ। ਇਹ ਲਕਸ਼ਮੀ - ਨਾਰਾਇਣ ਬਲਵਾਨ ਹਨ ਨਾ। ਹੁਣ ਰਾਵਣ ਨੇ ਬਲ ਖ਼ੋ ਲਿਆ ਹੈ ਫ਼ੇਰ ਤੁਸੀਂ ਉਸ ਰਾਵਣ ਤੇ ਜਿੱਤ ਪਾਕੇ ਕਿੰਨਾ ਬਲਵਾਨ ਬਣਦੇ ਹੋ। ਜਿਨ੍ਹਾਂ ਸਤ ਦਾ ਸੰਗ ਕਰਣਗੇ ਅਰਥਾਤ ਆਤਮਾ ਜਿਨਾਂ ਸਤ ਬਾਪ ਨੂੰ ਯਾਦ ਕਰਦੀ ਹੈ ਉਂਣਾ ਬਲਵਾਨ ਬਣਦੀ ਹੈ। ਪੜ੍ਹਾਈ ਵਿੱਚ ਵੀ ਬਲ ਤਾਂ ਮਿਲਦਾ ਹੈ ਨਾ। ਤੁਹਾਨੂੰ ਵੀ ਬਲ ਮਿਲਦਾ ਹੈ, ਸਾਰੇ ਵਿਸ਼ਵ ਤੇ ਤੁਸੀਂ ਹੁਕਮ ਚਲਾਉਂਦੇ ਹੋ। ਆਤਮਾ ਦਾ ਸਤ ਦੇ ਨਾਲ ਯੋਗ ਸੰਗਮ ਤੇ ਹੀ ਹੁੰਦਾ ਹੈ। ਬਾਪ ਕਹਿੰਦੇ ਹਨ ਆਤਮਾ ਨੂੰ ਮੇਰਾ ਸੰਗ ਮਿਲਣ ਨਾਲ ਆਤਮਾ ਬਹੁਤ ਬਲਵਾਨ ਬਣ ਜਾਂਦੀ ਹੈ। ਬਾਪ ਵਰਲ੍ਡ ਆਲਮਾਇਟੀ ਅਥਾਰਿਟੀ ਹੈ ਨਾ, ਉਨ੍ਹਾਂ ਦੁਆਰਾ ਬਲ ਮਿਲਦਾ ਹੈ। ਇਸ ਵਿੱਚ ਵੇਦਾਂ - ਸ਼ਾਸਤ੍ਰਾਂ ਦੇ ਆਦਿ - ਮੱਧ - ਅੰਤ ਦਾ ਗਿਆਨ ਆ ਜਾਂਦਾ ਹੈ।

ਜਿਵੇਂ ਬਾਪ ਆਲਮਾਇਟੀ ਹੈ, ਤੁਸੀਂ ਵੀ ਆਲਮਾਇਟੀ ਬਣਦੇ ਹੋ। ਵਿਸ਼ਵ ਤੇ ਤੁਸੀਂ ਰਾਜ ਕਰਦੇ ਹੋ। ਤੁਹਾਡੇ ਤੋਂ ਕੋਈ ਖੋਹ ਨਹੀਂ ਸਕਦਾ। ਤੁਹਾਨੂੰ ਮੇਰੇ ਦੁਆਰਾ ਕਿੰਨਾ ਬਲ ਮਿਲਦਾ ਹੈ, ਇਨ੍ਹਾਂ ਨੂੰ ਵੀ ਬਲ ਮਿਲਦਾ ਹੈ, ਜਿਨ੍ਹਾਂ ਬਾਪ ਨੂੰ ਯਾਦ ਕਰਣਗੇ ਉਹਨਾਂ ਬਲ ਮਿਲੇਗਾ। ਬਾਪ ਹੋਰ ਕੋਈ ਤਕਲੀਫ਼ ਨਹੀਂ ਦਿੰਦੇ ਹਨ। ਸਿਰਫ਼ ਯਾਦ ਕਰਨਾ ਹੈ, ਬਸ। 84 ਜਨਮਾਂ ਦਾ ਚੱਕਰ ਹੁਣ ਪੂਰਾ ਹੋਇਆ ਹੈ, ਹੁਣ ਵਾਪਿਸ ਜਾਣਾ ਹੈ। ਇਹ ਸਮਝਣਾ ਕੋਈ ਵੱਡੀ ਗੱਲ ਨਹੀਂ ਹੈ। ਜ਼ਿਆਦਾ ਰੇਜ਼ਗਾਰੀ ਵਿੱਚ ਜਾਣ ਦੀ ਤਾਂ ਲੋੜ੍ਹ ਨਹੀਂ ਹੈ। ਬੀਜ਼ ਨੂੰ ਜਾਣਨ ਨਾਲ ਸਮਝ ਜਾਂਦੇ ਹਨ, ਇਨ੍ਹਾਂ ਤੋਂ ਇਹ ਸਾਰਾ ਝਾੜ ਇਵੇਂ ਨਿਕਲਦਾ ਹੈ। ਨਟਸ਼ੇਲ ਵਿੱਚ ਬੁੱਧੀ ਵਿੱਚ ਆ ਜਾਂਦਾ ਹੈ। ਇਹ ਬੜੀ ਵਿਚਿੱਤਰ ਗੱਲਾਂ ਹਨ। ਭਗਤੀ ਮਾਰ੍ਗ ਵਿੱਚ ਮਨੁੱਖ ਕਿੰਨੇ ਧੱਕੇ ਖਾਂਦੇ ਹਨ। ਮਿਹਨਤ ਕਰਦੇ ਹਨ, ਮਿਲਦਾ ਕੁਝ ਵੀ ਨਹੀਂ। ਫੇਰ ਵੀ ਬਾਪ ਆਕੇ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਅਸੀਂ ਯੋਗਬਲ ਨਾਲ ਵਿਸ਼ਵ ਦੇ ਮਾਲਿਕ ਬਣਦੇ ਹਾਂ, ਇਹੀ ਪੁਰਸ਼ਾਰਥ ਕਰਨਾ ਹੈ। ਭਾਰਤ ਦਾ ਯੋਗ ਮਸ਼ਹੂਰ ਹੈ। ਯੋਗ ਨਾਲ ਤੁਹਾਡੀ ਉਮਰ ਕਿੰਨੀ ਵੱਡੀ ਹੋ ਜਾਂਦੀ ਹੈ। ਸਤ ਦੇ ਸੰਗ ਨਾਲ ਕਿੰਨਾ ਫ਼ਾਇਦਾ ਹੁੰਦਾ ਹੈ, ਉਮਰ ਵੀ ਵੱਡੀ ਅਤੇ ਕਾਇਆ ਵੀ ਨਿਰੋਗੀ ਬਣ ਜਾਂਦੀ ਹੈ। ਇਹ ਸਭ ਗੱਲਾਂ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੀ ਬਿਠਾਈ ਜਾਂਦੀਆਂ ਹਨ। ਹੋਰ ਕਿਸੇ ਦਾ ਵੀ ਸਤ ਦੇ ਨਾਲ ਸੰਗ ਨਹੀਂ ਹੈ ਸਿਵਾਏ ਤੁਸੀਂ ਬ੍ਰਾਹਮਣਾਂ ਦੇ। ਤੁਸੀਂ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਹੋ, ਦਾਦੇ ਪੋਤ੍ਰੇ ਹੋ। ਤਾਂ ਇੰਨੀ ਖੁਸ਼ੀ ਹੋਣੀ ਚਾਹੀਦੀ ਨਾ ਕਿ ਅਸੀਂ ਦਾਦੇ ਪੋਤ੍ਰੇ ਹਾਂ। ਵਰਸਾ ਵੀ ਦਾਦੇ ਤੋਂ ਮਿਲਦਾ ਹੈ, ਇਹੀ ਯਾਦ ਦੀ ਯਾਤਰਾ ਹੈ। ਬੁੱਧੀ ਵਿੱਚ ਇਹੀ ਸਿਮਰਨ ਰਹਿਣਾ ਚਾਹੀਦਾ। ਉਨ੍ਹਾਂ ਸਤਸੰਗਾ ਵਿੱਚ ਤਾਂ ਇੱਕ ਥਾਂ ਜਾਕੇ ਬੈਠਦੇ ਹਨ, ਇੱਥੇ ਉਹ ਗੱਲ ਨਹੀਂ। ਇਵੇਂ ਨਹੀਂ ਕਿ ਇੱਕ ਥਾਂ ਬੈਠਣ ਨਾਲ ਹੀ ਸਤ ਦਾ ਸੰਗ ਹੋਵੇਗਾ। ਨਹੀਂ, ਉਠਦੇ - ਬੈਠਦੇ, ਤੁਰਦੇ ਫ਼ਿਰਦੇ ਅਸੀਂ ਸਤ ਦੇ ਸੰਗ ਵਿੱਚ ਹਾਂ। ਜੇਕਰ ਉਨ੍ਹਾਂ ਨੂੰ ਯਾਦ ਕਰਦੇ ਹਨ ਤਾਂ। ਯਾਦ ਨਹੀਂ ਕਰਦੇ ਹਨ ਤਾਂ ਦੇਹ - ਅਭਿਮਾਨ ਵਿੱਚ ਹਨ, ਦੇਹ ਤਾਂ ਅਸ੍ਤ ਚੀਜ਼ ਹੈ ਨਾ। ਦੇਹ ਨੂੰ ਸਤ ਨਹੀਂ ਕਹਾਂਗੇ। ਸ਼ਰੀਰ ਤਾਂ ਜੜ ਹੈ, 5 ਤੱਤਵਾਂ ਦਾ ਬਣਿਆ ਹੋਇਆ, ਉਨ੍ਹਾਂ ਵਿੱਚ ਆਤਮਾ ਨਹੀਂ ਹੁੰਦੀ ਤਾਂ ਚੁਰਪੁਰ ਨਾ ਹੋਵੇ। ਮਨੁੱਖ ਦੇ ਸ਼ਰੀਰ ਦੀ ਤਾਂ ਵੈਲਯੂ ਹੈ ਨਹੀਂ, ਹੋਰ ਸਭਦੇ ਸ਼ਰੀਰ ਦੀ ਵੈਲਯੂ ਹੈ। ਸੌਭਾਗਿਆ ਤਾਂ ਆਤਮਾ ਨੂੰ ਮਿਲਣਾ ਹੈ, ਮੈਂ ਫਲਾਣਾ ਹਾਂ, ਆਤਮਾ ਕਹਿੰਦੀ ਹੈ ਨਾ। ਬਾਪ ਕਹਿੰਦੇ ਹਨ ਆਤਮਾ ਕਿਵੇਂ ਹੋ ਗਈ ਹੈ, ਅੰਡੇ, ਕੱਛ, ਮੱਛ ਸਭ ਖਾ ਜਾਂਦੀ ਹੈ। ਹਰ ਇੱਕ ਭਸਮਾਂਸੁਰ ਹਨ, ਆਪਣੇ ਨੂੰ ਆਪੇਹੀ ਭਸਮ ਕਰਦੇ ਹਨ। ਕਿਵੇਂ? ਕਾਮ ਚਿਤਾ ਤੇ ਬੈਠ ਹਰ ਇੱਕ ਆਪਣੇ ਨੂੰ ਭਸਮ ਕਰ ਰਹੇ ਹਨ ਤਾਂ ਭਸਮਾਸੁਰ ਠਹਿਰੇ ਨਾ। ਹੁਣ ਤੁਸੀਂ ਗਿਆਨ ਚਿਤਾ ਤੇ ਬੈਠ ਦੇਵਤਾ ਬਣਦੇ ਹੋ। ਸਾਰੀ ਦੁਨੀਆਂ ਕਾਮ ਚਿਤਾ ਤੇ ਬੈਠ ਭਸਮ ਹੋ ਗਈ ਹੈ, ਤਮੋਪ੍ਰਧਾਨ ਕਾਲੀ ਹੋ ਗਈ ਹੈ। ਬਾਪ ਆਉਂਦੇ ਹਨ ਬੱਚਿਆਂ ਨੂੰ ਕਾਲੇ ਤੋਂ ਗੋਰਾ ਬਣਾਉਣ। ਤਾਂ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਦੇਹ-ਅਭਿਮਾਨ ਛੱਡ ਆਪਣੇ ਨੂੰ ਆਤਮਾ ਸਮਝੋ। ਬੱਚੇ ਸਕੂਲ ਵਿੱਚ ਪੜ੍ਹਦੇ ਹਨ ਫ਼ੇਰ ਪੜ੍ਹਾਈ ਤਾਂ ਘਰ ਵਿੱਚ ਰਹਿੰਦੇ ਵੀ ਬੁੱਧੀ ਵਿੱਚ ਰਹਿੰਦੀ ਹੈ ਨਾ। ਇਹ ਵੀ ਤੁਹਾਡੀ ਬੁੱਧੀ ਵਿੱਚ ਰਹਿਣੀ ਚਾਹੀਦੀ। ਇਹ ਹੈ ਤੁਹਾਡੀ ਸਟੂਡੈਂਟ ਲਾਈਫ। ਉਠਦੇ, ਬੈਠਦੇ, ਤੁਰਦੇ ਬੁੱਧੀ ਵਿੱਚ ਇਹ ਨਾਲੇਜ਼ ਰੱਖਣੀ ਚਾਹੀਦੀ।

ਇੱਥੇ ਬੱਚੇ ਆਉਂਦੇ ਹਨ ਰਿਫ੍ਰੇਸ਼ ਹੁੰਦੇ ਹਨ, ਯੁਕਤੀਆਂ ਸਮਝਾਈਆਂ ਜਾਂਦੀਆਂ ਹਨ ਕਿ ਇਵੇਂ - ਇਵੇਂ ਸਮਝਾਓ। ਦੁਨੀਆਂ ਵਿੱਚ ਢੇਰ ਦੇ ਢੇਰ ਸਤਸੰਗ ਹੁੰਦੇ ਹਨ। ਕਿੰਨੇ ਮਨੁੱਖ ਆਕੇ ਇਕੱਠੇ ਹੁੰਦੇ ਹਨ। ਅਸਲ ਵਿੱਚ ਉਹ ਸਤ ਦਾ ਸੰਗ ਤਾਂ ਹੈ ਨਹੀਂ। ਸਤ ਦਾ ਸੰਗ ਤਾਂ ਹੁਣ ਤੁਸੀਂ ਬੱਚਿਆਂ ਦਾ ਹੀ ਮਿਲਦਾ ਹੈ। ਬਾਪ ਹੀ ਆਕੇ ਸਤਿਯੁਗ ਸਥਾਪਨ ਕਰਦੇ ਹਨ। ਤੁਸੀਂ ਮਾਲਿਕ ਬਣ ਜਾਂਦੇ ਹੋ। ਦੇਹ - ਅਭਿਮਾਨ ਜਾਂ ਝੂਠੇ ਅਭਿਮਾਨ ਨਾਲ ਤੁਸੀਂ ਡਿੱਗ ਪੈਂਦੇ ਹੋ ਅਤੇ ਸਤ ਦੇ ਸੰਗ ਨਾਲ ਤੁਸੀਂ ਚੜ੍ਹ ਜਾਂਦੇ ਹੋ। ਅੱਧਾਕਲਪ ਤੁਸੀਂ ਪ੍ਰਾਲਬੱਧ ਭੋਗਦੇ ਹੋ। ਇਵੇਂ ਨਹੀਂ ਕਿ ਉੱਥੇ ਵੀ ਤੁਹਾਨੂੰ ਸਤ ਦਾ ਸੰਗ ਹੈ। ਨਹੀਂ, ਸਤ ਦਾ ਸੰਗ ਅਤੇ ਝੂਠ ਦਾ ਸੰਗ ਉਦੋਂ ਕਹਿੰਦੇ ਹਨ ਜਦੋ ਦੋਨੋ ਹਾਜ਼ਿਰ ਹਨ। ਸਤ ਬਾਪ ਜਦੋ ਆਉਂਦੇ ਹਨ, ਉਹੀ ਆਕੇ ਗੱਲਾਂ ਸਮਝਾਉਂਦੇ ਹਨ। ਜਦੋ ਤੱਕ ਉਹ ਸਤ ਬਾਪ ਨਹੀਂ ਆਏ ਉਦੋਂ ਤੱਕ ਕੋਈ ਜਾਣਦੇ ਵੀ ਨਹੀਂ ਹਨ। ਹੁਣ ਬਾਪ ਤੁਸੀਂ ਬੱਚਿਆਂ ਨੂੰ ਕਹਿੰਦੇ ਹਨ - ਹੇ ਅਤਮਾਵੋ, ਮੇਰੇ ਨਾਲ ਸੰਗ ਰੱਖੋ। ਦੇਹ ਦਾ ਜੋ ਸੰਗ ਮਿਲਿਆ ਹੈ, ਉਨ੍ਹਾਂ ਤੋਂ ਉਪਰਾਮ ਹੋ ਜਾਓ। ਦੇਹ ਦਾ ਸੰਗ ਭਾਵੇਂ ਸਤਿਯੁਗ ਵਿੱਚ ਵੀ ਹੋਵੇਗਾ ਪਰ ਉੱਥੇ ਤੁਸੀਂ ਹੋ ਹੀ ਪਾਵਨ। ਹੁਣ ਤੁਸੀਂ ਸਤ ਦੇ ਸੰਗ ਨਾਲ ਪਤਿਤ ਤੋਂ ਪਾਵਨ ਬਣਦੇ ਹੋ ਫ਼ੇਰ ਸ਼ਰੀਰ ਵੀ ਸਤੋਪ੍ਰਧਾਨ ਮਿਲੇਗਾ। ਆਤਮਾ ਵੀ ਸਤੋਪ੍ਰਧਾਨ ਰਹੇਗੀ। ਹੁਣ ਤਾਂ ਦੁਨੀਆਂ ਵੀ ਤਮੋਪ੍ਰਧਾਨ ਹੈ। ਦੁਨੀਆਂ ਨਵੀਂ ਅਤੇ ਪੁਰਾਣੀ ਹੁੰਦੀ ਹੈ। ਨਵੀਂ ਦੁਨੀਆਂ ਵਿੱਚ ਬਰੋਬਰ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ। ਅੱਜ ਉਸ ਧਰਮ ਨੂੰ ਗੁੰਮ ਕਰ ਆਦਿ ਸਨਾਤਨ ਹਿੰਦੂ ਧਰਮ ਕਹਿ ਦਿੰਦੇ ਹਨ, ਮੂੰਝ ਪੈਂਦੇ ਹਨ। ਹੁਣ ਤੁਸੀਂ ਭਾਰਤਵਾਸੀ ਸਮਝਦੇ ਹੋ ਕਿ ਅਸੀਂ ਪ੍ਰਾਚੀਨ ਦੇਵੀ - ਦੇਵਤਾ ਧਰਮ ਦੇ ਸੀ। ਸਤਿਯੁਗ ਦੇ ਮਾਲਿਕ ਸੀ। ਪਰ ਉਹ ਨਸ਼ਾ ਕਿੱਥੇ? ਕਲਪ ਦੀ ਉਮਰ ਹੀ ਲੰਬੀ ਲਿੱਖ ਦਿੱਤੀ ਹੈ। ਸਭ ਗੱਲਾਂ ਭੁੱਲ ਗਏ ਹਨ। ਇਨ੍ਹਾਂ ਦਾ ਨਾਮ ਹੀ ਹੈ ਭੁੱਲ ਭੁਲਈਆ ਦਾ ਖੇਡ। ਹੁਣ ਸਤ ਬਾਪ ਦੁਆਰਾ ਤੁਸੀਂ ਸਾਰੀ ਨਾਲੇਜ਼ ਜਾਣਨ ਨਾਲ ਉੱਚ ਪੱਦ ਪਾਉਂਦੇ ਹੋ ਫੇਰ ਅੱਧਾਕਲਪ ਬਾਦ ਥੱਲੇ ਡਿੱਗਦੇ ਹੋ ਕਿਉਂਕਿ ਰਾਵਣ ਰਾਜ ਸ਼ੁਰੂ ਹੁੰਦਾ ਹੈ। ਦੁਨੀਆਂ ਪੁਰਾਣੀ ਤਾਂ ਹੋਵੇਗੀ ਨਾ। ਤੁਸੀਂ ਸਮਝਦੇ ਹੋ ਅਸੀਂ ਨਵੀਂ ਦੁਨੀਆਂ ਦੇ ਮਾਲਿਕ ਸੀ, ਹੁਣ ਪੁਰਾਣੀ ਦੁਨੀਆਂ ਵਿੱਚ ਹਾਂ। ਕੋਈ - ਕੋਈ ਨੂੰ ਇਹ ਵੀ ਯਾਦ ਨਹੀਂ ਪੈਂਦਾ ਹੈ ਬਾਬਾ ਸਾਨੂੰ ਸਵਰਗਵਾਸੀ ਬਣਾਉਂਦੇ ਹਨ। ਅੱਧਾਕਲਪ ਅਸੀਂ ਸਵਰਗਵਾਸੀ ਰਹਾਂਗੇ ਫੇਰ ਅੱਧਾਕਲਪ ਬਾਦ ਥੱਲੇ ਡਿੱਗਦੇ ਹੋ ਕਿਉਂਕਿ ਰਾਵਣ ਰਾਜ ਸ਼ੁਰੂ ਹੁੰਦਾ ਹੈ। ਦੁਨੀਆਂ ਪੁਰਾਣੀ ਤਾਂ ਹੋਵੇਗੀ ਨਾ। ਤੁਸੀਂ ਸਮਝਦੇ ਹੋ ਬਾਬਾ ਸਾਨੂੰ ਸਵਰਗਵਾਸੀ ਬਣਾਉਂਦੇ ਹਨ। ਅੱਧਾਕਲਪ ਅਸੀਂ ਸਵਰਗਵਾਸੀ ਰਹਾਂਗੇ ਫ਼ੇਰ ਨਰਕਵਾਸੀ ਬਣਾਂਗੇ। ਤੁਸੀਂ ਵੀ ਮਾਸਟਰ ਆਲਮਾਇਟੀ ਬਣੇ ਹੋ ਨੰਬਰਵਾਰ ਪੁਰਸ਼ਾਰਥ ਅਨੁਸਾਰ। ਇਹ ਹੈ ਗਿਆਨ ਅੰਮ੍ਰਿਤ ਦਾ ਡੋਜ਼। ਸ਼ਿਵਬਾਬਾ ਨੂੰ ਆਰਗਨਜ਼ ਮਿਲੇ ਹਨ ਪੁਰਾਣੇ। ਨਵੇਂ ਆਰਗਨਜ਼ ਤਾਂ ਮਿਲਦੇ ਨਹੀਂ। ਪੁਰਾਣਾ ਵਾਜਾ, ਮਿਲਦਾ ਹੈ। ਬਾਪ ਆਉਂਦੇ ਵੀ ਵਾਨਪ੍ਰਸਥ ਵਿੱਚ ਹੀ ਹਨ। ਬੱਚਿਆਂ ਨੂੰ ਖੁਸ਼ੀ ਹੁੰਦੀ ਹੈ ਤਾਂ ਬਾਪ ਵੀ ਖੁਸ਼ ਹੁੰਦੇ ਹਨ। ਬਾਪ ਕਹਿੰਦੇ ਹਨ ਮੈਂ ਜਾਂਦਾ ਹਾਂ ਬੱਚਿਆਂ ਨੂੰ ਨਾਲੇਜ਼ ਦੇਕੇ ਰਾਵਣ ਤੋਂ ਛੁਡਾਉਣ। ਪਾਰ੍ਟ ਤਾਂ ਖੁਸ਼ੀ ਨਾਲ ਵਜਾਇਆ ਜਾਂਦਾ ਹੈ ਨਾ। ਬਾਪ ਬਹੁਤ ਖੁਸ਼ੀ ਨਾਲ ਪਾਰ੍ਟ ਵਜਾਉਂਦੇ ਹਨ। ਬਾਪ ਨੂੰ ਕਲਪ - ਕਲਪ ਆਉਣਾ ਪੈਂਦਾ ਹੈ। ਇਹ ਪਾਰ੍ਟ ਕਦੀ ਬੰਦ ਨਹੀਂ ਹੁੰਦਾ ਹੈ। ਬੱਚਿਆਂ ਨੂੰ ਬਹੁਤ ਖੁਸ਼ੀ ਰਹਿਣੀ ਚਾਹੀਦੀ। ਜਿਨਾਂ ਸਤ ਦਾ ਸੰਗ ਕਰਣਗੇ ਉਣੀ ਖੁਸ਼ੀ ਹੋਵੇਗੀ, ਯਾਦ ਘੱਟ ਕਰਦੇ ਹਨ ਇਸਲਈ ਇੰਨੀ ਖੁਸ਼ੀ ਨਹੀਂ ਰਹਿੰਦੀ ਹੈ। ਬਾਪ ਬੱਚਿਆਂ ਨੂੰ ਮਿਲਕੀਅਤ ਦਿੰਦੇ ਹਨ। ਜੋ ਬੱਚੇ ਸੱਚੀ ਦਿਲ ਵਾਲੇ ਹਨ, ਉਨ੍ਹਾਂ ਤੇ ਬਾਪ ਦਾ ਬਹੁਤ ਪਿਆਰ ਰਹਿੰਦਾ ਹੈ। ਸੱਚੀ ਦਿਲ ਤੇ ਸਾਹਿਬ ਰਾਜ਼ੀ ਰਹਿੰਦੇ ਹਨ। ਅੰਦਰ ਬਾਹਰ ਜੋ ਸੱਚੇ ਰਹਿੰਦੇ ਹਨ, ਬਾਪ ਦੇ ਮਦਦਗਾਰ ਬਣਦੇ ਹਨ, ਸਰਵਿਸ ਕਰਨ ਨੂੰ ਤਿਆਰ ਰਹਿੰਦੇ ਹਨ ਉਹੀ ਬਾਪ ਨੂੰ ਪਿਆਰੇ ਲੱਗਦੇ ਹਨ। ਆਪਣੀ ਦਿਲ ਤੋਂ ਪੁੱਛਣਾ ਹੈ - ਅਸੀਂ ਸੱਚੀ - ਸੱਚੀ ਸਰਵਿਸ ਕਰਦੇ ਹਾਂ? ਸੱਚੇ ਬਾਬਾ ਦੇ ਨਾਲ ਸੰਗ ਰੱਖਦੇ ਹਾਂ? ਜੇਕਰ ਸਤ ਬਾਬਾ ਦੇ ਨਾਲ ਸੰਗ ਨਹੀਂ ਰੱਖਣਗੇ ਤਾਂ ਕੀ ਗਤੀ ਹੋਵੇਗੀ? ਬਹੁਤਿਆਂ ਨੂੰ ਰਸਤਾ ਦੱਸਦੇ ਰਹਿਣਗੇ ਤਾਂ ਉੱਚ ਪੱਦ ਵੀ ਪਾਉਣਗੇ। ਸਤ ਬਾਪ ਤੋਂ ਅਸੀਂ ਕੀ ਵਰਸਾ ਪਾਇਆ ਹੈ, ਆਪਣੇ ਅੰਦਰ ਵੇਖਣਾ ਹੈ। ਇਹ ਤਾਂ ਜਾਣਦੇ ਹਨ ਨੰਬਰਵਾਰ ਹਾਂ। ਕੋਈ ਕਿੰਨਾ ਵਰਸਾ ਪਾਉਂਦੇ ਹਨ, ਕੋਈ ਕਿੰਨਾ ਪਾਉਂਦੇ ਹਨ। ਰਾਤ - ਦਿਨ ਦਾ ਫ਼ਰਕ ਰਹਿੰਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਤੁਹਾਨੂੰ ਜੋ ਇਸ ਦੇਹ ਦਾ ਸੰਗ ਮਿਲਿਆ ਹੈ, ਇਸ ਸੰਗ ਤੋਂ ਉਪਰਾਮ ਰਹਿਣਾ ਹੈ। ਸਤ ਦੇ ਸੰਗ ਨਾਲ ਪਾਵਨ ਬਣਨਾ ਹੈ।

2. ਇਸ ਸਟੂਡੈਂਟ ਲਾਇਫ਼ ਵਿੱਚ ਤੁਰਦੇ ਫ਼ਿਰਦੇ ਬੁੱਧੀ ਵਿੱਚ ਨਾਲੇਜ਼ ਘੁੰਮਦੀ ਰਹੇ। ਏਮ ਆਬਜੈਕਟ ਨੂੰ ਸਾਹਮਣੇ ਰੱਖ ਪੁਰਸ਼ਾਰਥ ਕਰਨਾ ਹੈ। ਸੱਚੀ ਦਿਲ ਨਾਲ ਬਾਪ ਦਾ ਮਦਦਗਾਰ ਬਣਨਾ ਹੈ।

ਵਰਦਾਨ:-
ਗੋਲਡਨ ਏਜ਼ਡ ਸੁਭਾਅ ਦੁਆਰਾ ਗੋਲਡਨ ਏਜ਼ਡ ਸੇਵਾ ਕਰਨ ਵਾਲੇ ਸ਼੍ਰੇਸ਼ਠ ਪੁਰਸ਼ਾਰਥੀ ਭਵ:

ਜਿਨ੍ਹਾਂ ਬੱਚਿਆਂ ਦੇ ਸੁਭਾਅ ਵਿੱਚ ਈਰਖਾ, ਸਿੱਧ ਅਤੇ ਜਿਦ ਦੇ ਭਾਵ ਦੀ ਜਾਂ ਕਿਸੀ ਵੀ ਪੁਰਾਣੇ ਸੰਸਕਾਰ ਦੀ ਅਲਾਏ ਮਿਕ੍ਸ ਨਹੀਂ ਹਨ ਉਹ ਹਨ ਗੋਲਡਨ ਏਜ਼ਡ ਸੁਭਾਅ ਵਾਲੇ। ਇਵੇਂ ਗੋਲਡਨ ਏਜ਼ਡ ਸੁਭਾਅ ਅਤੇ ਸਦਾ ਹਾਂ ਜੀ ਦਾ ਸੰਸਕਾਰ ਬਣਾਉਣ ਵਾਲੇ ਸ਼੍ਰੇਸ਼ਠ ਪੁਰਸ਼ਾਰਥੀ ਬੱਚੇ ਜਿਵੇਂ ਦਾ ਵਕ਼ਤ, ਜਿਵੇਂ ਦੀ ਸੇਵਾ ਉਵੇਂ ਸਵੈ ਨੂੰ ਮੋਲਡ ਕਰ ਰਿਅਲ ਗੋਲ੍ਡ ਬਣ ਜਾਂਦੇ ਹਨ। ਸੇਵਾ ਵਿੱਚ ਵੀ ਅਭਿਮਾਨ ਜਾਂ ਅਪਮਾਨ ਦੀ ਅਲਾਏ ਮਿਕ੍ਸ ਨਾ ਹੋਣ ਉਦੋਂ ਕਹਾਂਗੇ ਗੋਲਡਨ ਏਜਡ ਸੇਵਾ ਕਰਨ ਵਾਲੇ।

ਸਲੋਗਨ:-
ਕਿਉਂ, ਕੀ ਦੇ ਪ੍ਰਸ਼ਨਾਂ ਨੂੰ ਸਮਾਪਤ ਕਰ ਸਦਾ ਪ੍ਰਸੰਨਚਿਤ ਰਹੋ।