12.02.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਨੂੰ ਕਮਾਈ ਦਾ ਬਹੁਤ ਸ਼ੌਕ ਹੋਣਾ ਚਾਹੀਦਾ ਹੈ, ਇਸ ਪੜ੍ਹਾਈ ਵਿੱਚ ਹੀ ਕਮਾਈ ਹੈ"

ਪ੍ਰਸ਼ਨ:-
ਗਿਆਨ ਦੇ ਸਾਗਰ ਬਿਨਾਂ ਕਿਹੜੀ ਖੁਸ਼ੀ ਦੀ ਗੱਲ ਵੀ ਵਿਘਨ ਰੂਪ ਬਣ ਜਾਂਦੀ ਹੈ?

ਉੱਤਰ:-
ਸਾਖਸ਼ਤਕਾਰ ਹੋਣਾ, ਇਹ ਹੈ ਖੁਸ਼ੀ ਦੀ ਗੱਲ ਲੇਕਿਨ ਜੇਕਰ ਪੂਰੀ ਤਰ੍ਹਾਂ ਗਿਆਨ ਨਹੀਂ ਹੈ ਤਾਂ ਹੋਰ ਵੀ ਮੁੰਝ ਜਾਂਦੇ ਹਨ। ਸਮਝੋ ਕਿਸੇ ਨੂੰ ਬਾਪ ਦਾ ਸਾਖਸ਼ਤਕਾਰ ਹੋਇਆ, ਬਿੰਦੂ ਵੇਖਿਆ ਤਾਂ ਕੀ ਸਮਝਣਗੇ, ਹੋਰ ਹੀ ਮੂੰਝ ਜਾਣਗੇ। ਇਸਲਈ ਗਿਆਨ ਦੇ ਬਿਨਾਂ ਸਾਖਸ਼ਤਕਾਰ ਦਾ ਕੋਈ ਵੀ ਫਾਇਦਾ ਨਹੀਂ। ਇਸ ਵਿੱਚ ਹੋਰ ਵੀ ਮਾਇਆ ਦੇ ਵਿਘਨ ਪੈਣ ਲਗਦੇ ਹਨ। ਕਈਆਂ ਨੂੰ ਸਾਖਸ਼ਤਕਾਰ ਦਾ ਉਲਟਾ ਨਸ਼ਾ ਵੀ ਚੜ੍ਹ ਜਾਂਦਾ ਹੈ।

ਗੀਤ:-
ਤਕਦੀਰ ਜਗਾਕੇ ਆਈ ਹਾਂ...

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਨਵਿਆਂ ਨੇ ਵੀ ਸੁਣਿਆ, ਪੁਰਾਣਿਆਂ ਨੇ ਵੀ ਸੁਣਿਆ। ਕੁਮਾਰਾਂ ਨੇ ਵੀ ਸੁਣਿਆ ਕਿ ਇਹ ਪਾਠਸ਼ਾਲਾ ਹੈ। ਪਾਠਸ਼ਾਲਾ ਵਿੱਚ ਕੋਈ ਨਾ ਕੋਈ ਤਕਦੀਰ ਬਣਾਈ ਜਾਂਦੀ ਹੈ। ਉੱਥੇ ਤਾਂ ਕਈ ਪ੍ਰਕਾਰ ਦੀ ਤਕਦੀਰ ਹੈ। ਕੋਈ ਸਰਜਨ ਬਣਨ ਦੀ, ਕੋਈ ਬੈਰਿਸਟਰ ਬਣਨ ਦੀ ਤਕਦੀਰ ਬਣਾਉਂਦੇ ਹਨ। ਤਕਦੀਰ ਨੂੰ ਏਮ - ਆਬਜੈਕਟ ਕਿਹਾ ਜਾਂਦਾ ਹੈ। ਤਕਦੀਰ ਬਣਾਉਣ ਬਗੈਰ ਪਾਠਸ਼ਾਲਾ ਵਿੱਚ ਕੀ ਪੜ੍ਹਨਗੇ। ਹੁਣ ਇੱਥੇ ਬੱਚੇ ਜਾਣਦੇ ਹਨ ਕਿ ਅਸੀਂ ਵੀ ਤਕਦੀਰ ਬਣਾਕੇ ਆਏ ਹਾਂ। ਨਵੀਂ ਦੁਨੀਆਂ ਦੇ ਲਈ ਆਪਣਾ ਰਾਜ - ਭਾਗ ਲੈਣ ਆਏ ਹਾਂ। ਇਹ ਰਾਜਯੋਗ ਹੈ ਹੀ ਨਵੀਂ ਦੁਨੀਆਂ ਦੇ ਲਈ। ਉਹ ਹੈ ਪੁਰਾਣੀ ਦੁਨੀਆਂ ਦੇ ਲਈ। ਉਹ ਪੁਰਾਣੀ ਦੁਨੀਆਂ ਦੇ ਲਈ ਬੈਰਿਸਟਰ, ਇੰਜੀਨਿਅਰ, ਸਰਜਨ ਆਦਿ ਬਣਦੇ ਹਨ। ਉਹ ਬਣਦੇ - ਬਣਦੇ ਹੁਣ ਪੁਰਾਣੀ ਦੁਨੀਆਂ ਦਾ ਤਾਂ ਟਾਈਮ ਬਹੁਤ ਥੋੜਾ ਰਿਹਾ ਹੈ। ਉਹ ਤਾਂ ਖਤਮ ਹੋ ਜਾਣਗੇ। ਉਹ ਤਕਦੀਰ ਹੈ ਇਸ ਮ੍ਰਿਤਯੁਲੋਕ ਦੇ ਲਈ ਮਤਲਬ ਇਸ ਜਨਮ ਦੇ ਲਈ। ਤੁਹਾਡੀ ਇਹ ਪੜ੍ਹਾਈ ਹੈ ਨਵੀਂ ਦੁਨੀਆਂ ਦੇ ਲਈ। ਤੁਸੀਂ ਨਵੀਂ ਦੁਨੀਆਂ ਦੇ ਲਈ ਤਕਦੀਰ ਬਣਾ ਕੇ ਆਏ ਹੋ। ਨਵੀਂ ਦੁਨੀਆਂ ਵਿੱਚ ਤੁਹਾਨੂੰ ਰਾਜ - ਭਾਗ ਮਿਲੇਗਾ। ਕੌਣ ਪੜ੍ਹਾਉਂਦੇ ਹਨ? ਬੇਹੱਦ ਦਾ ਬਾਪ, ਜਿਨ੍ਹਾਂ ਤੋਂ ਵਰਸਾ ਪਾਉਣਾ ਹੈ। ਜਿਵੇਂ ਡਾਕਟਰ ਤੋਂ ਡਾਕਟਰੀ ਦਾ ਵਰਸਾ ਪਾਉਂਦੇ ਹਨ, ਉਹ ਹੋ ਜਾਂਦਾ ਹੈ ਇਸ ਜਨਮ ਦਾ ਵਰਸਾ। ਇੱਕ ਤਾਂ ਵਰਸਾ ਮਿਲਦਾ ਹੈ ਬਾਪ ਤੋਂ, ਦੂਜਾ ਵਰਸਾ ਮਿਲਦਾ ਹੈ ਆਪਣੀ ਪੜ੍ਹਾਈ ਦਾ। ਅੱਛਾ, ਫਿਰ ਜੱਦ ਬੁੱਢੇ ਹੁੰਦੇ ਹਨ ਤੱਦ ਗੁਰੂ ਦੇ ਕੋਲ ਜਾਂਦੇ ਹਨ। ਕੀ ਚਾਹੁੰਦੇ ਹਨ? ਕਹਿੰਦੇ ਹਨ ਸਾਨੂੰ ਸ਼ਾਂਤੀਧਾਮ ਵਿੱਚ ਜਾਣ ਦੀ ਸਿੱਖਿਆ ਦੇਵੋ। ਸਾਨੂੰ ਸਦਗਤੀ ਦੇਵੋ। ਇੱਥੇ ਤੋਂ ਨਿਕਾਲ ਸ਼ਾਂਤੀਧਾਮ ਲੈ ਜਾਓ। ਹੁਣ ਬਾਪ ਤੋਂ ਵਰਸਾ ਮਿਲਦਾ ਹੈ, ਟੀਚਰ ਤੋਂ ਵੀ ਵਰਸਾ ਮਿਲਦਾ ਹੈ ਇਸ ਜਨਮ ਦੇ ਲਈ, ਬਾਕੀ ਗੁਰੂ ਤੋਂ ਕੁਝ ਵੀ ਮਿਲਦਾ ਨਹੀਂ। ਟੀਚਰ ਤੋਂ ਪੜ੍ਹਕੇ ਕੁਝ ਨਾ ਕੁਝ ਵਰਸਾ ਪਾਉਂਦੇ ਹਨ। ਟੀਚਰ ਬਣੇ, ਸੁਇੰਗ ਟੀਚਰ (ਸਿਲਾਈ ਟੀਚਰ) ਬਣੇ, ਕਿਓਂਕਿ ਆਜੀਵਿਕਾ ਤਾਂ ਚਾਹੀਦਾ ਹੈ ਨਾ। ਬਾਪ ਦਾ ਵਰਸਾ ਹੁੰਦੇ ਹੋਏ ਵੀ ਪੜ੍ਹਦੇ ਹਨ ਕਿ ਅਸੀਂ ਵੀ ਆਪਣੀ ਕਮਾਈ ਕਰੀਏ। ਗੁਰੂ ਤੋਂ ਤਾਂ ਕੁਝ ਵੀ ਕਮਾਈ ਹੁੰਦੀ ਨਹੀਂ। ਹਾਂ ਕੋਈ - ਕੋਈ ਗੀਤਾ ਆਦਿ ਚੰਗੀ ਰੀਤੀ ਪੜ੍ਹਕੇ ਫਿਰ ਗੀਤਾ ਤੇ ਭਾਸ਼ਣ

ਆਦਿ ਕਰਦੇ ਹਨ। ਇਹ ਸਭ ਹੈ ਅਲਪਕਾਲ ਸੁੱਖ ਦੇ ਲਈ। ਹੁਣ ਤਾਂ ਇਸ ਮ੍ਰਿਤਯੁਲੋਕ ਵਿੱਚ ਹੈ ਥੋੜਾ ਸਮੇਂ। ਪੁਰਾਣੀ ਦੁਨੀਆਂ ਖਤਮ ਹੋਣੀ ਹੈ। ਤੁਸੀਂ ਜਾਣਦੇ ਹੋ ਅਸੀਂ ਨਵੀਂ ਦੁਨੀਆਂ ਦੀ ਤਕਦੀਰ ਬਣਾਉਣ ਆਏ ਹਾਂ। ਇਹ ਪੁਰਾਣੀ ਦੁਨੀਆਂ ਖਤਮ ਹੋਣੀ ਹੈ। ਬਾਪ ਦੀ ਤੇ ਆਪਣੀ ਮਲਕੀਅਤ ਵੀ ਭਸਮ ਹੋ ਜਾਵੇਗੀ। ਹੱਥ ਫਿਰ ਖਾਲੀ ਹੋ ਜਾਣਗੇ। ਹੁਣ ਤਾਂ ਕਮਾਈ ਚਾਹੀਦੀ ਹੈ - ਨਵੀਂ ਦੁਨੀਆਂ ਦੇ ਲਈ। ਪੁਰਾਣੀ ਦੁਨੀਆਂ ਦੇ ਮਨੁੱਖ ਤਾਂ ਉਹ ਕਰਾ ਨਹੀਂ ਸਕਣਗੇ। ਨਵੀਂ ਦੁਨੀਆਂ ਦੇ ਲਈ ਕਮਾਈ ਕਰਾਉਣ ਵਾਲਾ ਹੈ ਸ਼ਿਵਬਾਬਾ। ਇੱਥੇ ਤੁਸੀਂ ਨਵੀਂ ਦੁਨੀਆਂ ਦੇ ਲਈ ਤਕਦੀਰ ਬਣਾਉਣ ਆਏ ਹੋ। ਉਹ ਬਾਪ ਹੀ ਤੁਹਾਡਾ ਬਾਪ ਵੀ ਹੈ, ਟੀਚਰ ਵੀ ਹੈ, ਗੁਰੂ ਵੀ ਹੈ। ਅਤੇ ਉਹ ਆਉਂਦੇ ਵੀ ਹਨ ਸੰਗਮ ਤੇ। ਭਵਿੱਖ ਦੇ ਲਈ ਕਮਾਈ ਕਰਨਾ ਸਿਖਾਉਂਦੇ ਹਨ। ਹੁਣ ਇਸ ਪੁਰਾਣੀ ਦੁਨੀਆਂ ਵਿੱਚ ਥੋੜ੍ਹੇ ਰੋਜ਼ ਹਨ। ਇਹ ਦੁਨੀਆਂ ਦੇ ਮਨੁੱਖ ਨਹੀਂ ਜਾਣਦੇ। ਕਹਿਣਗੇ ਨਵੀਂ ਦੁਨੀਆਂ ਫਿਰ ਕਦੋਂ ਆਏਗੀ, ਇਹ ਗਪੌੜਾ ਮਾਰਨ ਵਾਲੇ ਹਨ। ਇਵੇਂ ਸਮਝਣ ਵਾਲੇ ਵੀ ਬਹੁਤ ਹਨ। ਬਾਪ ਕਹਿਣਗੇ ਨਵੀਂ ਦੁਨੀਆਂ ਸਥਾਪਨ ਹੁੰਦੀ ਹੈ। ਬੱਚਾ ਕਹੇਗਾ ਇਹ ਗਪੌੜਾ ਹੈ। ਤੁਸੀਂ ਬੱਚੇ ਸਮਝਦੇ ਹੋ ਨਵੀਂ ਦੁਨੀਆਂ ਦੇ ਲਈ ਇਹ ਸਾਡਾ ਬਾਪ, ਟੀਚਰ, ਸਤਿਗੁਰੂ ਹੈ। ਬਾਪ ਆਉਂਦੇ ਹੀ ਹਨ ਸ਼ਾਂਤੀਧਾਮ, ਸੁੱਖਧਾਮ ਵਿੱਚ ਲੈ ਜਾਣ। ਕੋਈ ਤਕਦੀਰ ਨਹੀਂ ਬਣਾਉਂਦੇ ਹਨ ਗੋਇਆ ਕੁਝ ਵੀ ਸਮਝਦੇ ਨਹੀਂ ਹੈ। ਇੱਕ ਹੀ ਘਰ ਵਿੱਚ ਇਸਤਰੀ ਪੜ੍ਹਦੀ ਹੈ, ਪੁਰਸ਼ ਨਹੀਂ ਪੜ੍ਹੇਗਾ , ਬੱਚੇ ਪੜ੍ਹਨਗੇ, ਮਾਂ - ਬਾਪ ਨਹੀਂ ਪੜ੍ਹਨਗੇ। ਇਵੇਂ ਹੁੰਦਾ ਰਹਿੰਦਾ ਹੈ। ਸ਼ੁਰੂ ਵਿਚ ਕੁਟੁੰਬ ਦੇ ਕੁਟੁੰਬ ਆਏ ਪਰ ਮਾਇਆ ਦਾ ਤੁਫ਼ਾਨ ਲੱਗਣ ਨਾਲ ਆਸ਼ਚਰਿਆਵਤ ਸੁਨੰਤੀ, ਕਥੰਤੀ, ਬਾਪ ਨੂੰ ਛੱਡ ਚਲੇ ਗਏ। ਗਾਇਆ ਹੋਇਆ ਵੀ ਹੈ ਆਸ਼ਚਰਿਆਵਤ ਸੁੰਨਤੀ, ਬਾਪ ਦਾ ਬਣਨਗੇ, ਪੜ੍ਹਾਈ ਪੜ੍ਹਨਗੇ ਫਿਰ ਵੀਹਾਏ ਕੁਦਰਤ ਡਰਾਮਾ ਦੀ। ਬਾਪ ਆਪ ਕਹਿੰਦੇ ਹਨ ਹਾਏ ਡਰਾਮਾ, ਹਾਏ ਮਾਇਆ। ਡਰਾਮਾ ਦੀ ਹੀ ਗੱਲ ਹੋਈ ਨਾ। ਇਸਤਰੀ - ਪੁਰਸ਼ ਇੱਕ - ਦੋ ਨੂੰ ਡਾਈਵੋਰਸ ਦਿੰਦੇ ਹਨ। ਬੱਚੇ ਬਾਪ ਨੂੰ ਫਾਰਖ਼ਤੀ ਦਿੰਦੇ ਹਨ ਇੱਥੇ ਤਾਂ ਉਹ ਨਹੀਂ ਹੈ। ਇੱਥੇ ਡਾਈਵੋਰਸ ਦੇ ਨਾ ਸਕਣ। ਬਾਪ ਤਾਂ ਆਏ ਹੀ ਹਨ ਬੱਚਿਆਂ ਨੂੰ ਸੱਚੀ ਕਮਾਈ ਕਰਾਉਣ। ਬਾਪ ਥੋੜੀ ਕਿਸੇ ਨੂੰ ਖੱਡੇ ਵਿੱਚ ਪਾਉਣਗੇ। ਬਾਪ ਤਾਂ ਹੈ ਹੀ ਪਤਿਤ - ਪਾਵਨ, ਰਹਿਮਦਿਲ। ਬਾਪ ਆਕੇ ਦੁੱਖ ਤੋਂ ਲਿਬ੍ਰੇਟ ਕਰਦੇ ਹਨ ਅਤੇ ਗਾਈਡ ਬਣ ਨਾਲ ਲੈ ਜਾਣ ਵਾਲਾ ਹੈ। ਇਵੇਂ ਕੋਈ ਲੌਕਿਕ ਗੁਰੂ ਨਹੀਂ ਕਹਿਣਗੇ ਕਿ ਮੈਂ ਤੁਹਾਨੂੰ ਨਾਲ ਲੈ ਜਾਵਾਂਗਾ। ਅਜਿਹਾ ਗੁਰੂ ਕਦੀ ਵੇਖਿਆ, ਕਦੀ ਸੁਣਿਆ? ਗੁਰੂ ਲੋਕਾਂ ਤੋਂ ਤੁਸੀਂ ਪੁੱਛੋ - ਇੰਨੇ ਤੁਹਾਡੇ ਜੋ ਫਾਲੋਅਰਸ ਹਨ, ਤੁਸੀਂ ਸ਼ਰੀਰ ਛੱਡ ਜਾਓਗੇ ਫਿਰ ਕੀ ਇਨਾਂ ਫਾਲੋਅਰਸ ਨੂੰ ਵੀ ਨਾਲ ਲੈ ਜਾਵੋਗੇ? ਇਵੇਂ ਤਾਂ ਕਦੀ ਕੋਈ ਨਹੀਂ ਕਹੇਗਾ ਕਿ ਮੈਂ ਫਾਲੋਅਰਸ ਨੂੰ ਨਾਲ ਲੈ ਜਾਵਾਂਗਾ। ਇਹ ਤਾਂ ਹੋ ਨਾ ਸਕੇ। ਕਦੀ ਕੋਈ ਕਹਿ ਨਾ ਸਕੇ ਕਿ ਮੈਂ ਤੁਸੀਂ ਸਾਰਿਆਂ ਨੂੰ ਨਿਰਵਾਣਧਾਮ ਜਾਂ ਮੁਕਤੀਧਾਮ ਵਿੱਚ ਲੈ ਜਾਵਾਂਗਾ। ਅਜਿਹੇ ਪ੍ਰਸ਼ਨ ਕੋਈ ਪੁੱਛ ਵੀ ਨਾ ਸਕੇ ਕਿ ਸਾਨੂੰ ਆਪਣੇ ਨਾਲ ਲੈ ਜਾਵੋਗੇ? ਸ਼ਾਸਤਰਾਂ ਵਿੱਚ ਹੈ ਭਗਵਾਨੁਵਾਚ, ਮੈਂ ਤੁਹਾਨੂੰ ਲੈ ਜਾਵਾਂਗਾ। ਮੱਛਰਾਂ ਸਦ੍ਰਿਸ਼ ਸਭ ਜਾਂਦੇ ਹਨ। ਸਤਿਯੁਗ ਵਿੱਚ ਤਾਂ ਮਨੁੱਖ ਥੋੜੇ ਹੁੰਦੇ ਹਨ। ਕਲਯੁਗ ਵਿੱਚ ਤਾਂ ਢੇਰ ਮਨੁੱਖ ਹਨ। ਸ਼ਰੀਰ ਛੱਡ ਬਾਕੀ ਆਤਮਾਵਾਂ ਹਿਸਾਬ - ਕਿਤਾਬ ਚੁਕਤੁ ਕਰ ਚਲੀ ਜਾਣਗੀਆਂ। ਭੱਜਣਾ ਜਰੂਰ ਹੈ, ਇੰਨੇ ਮਨੁੱਖ ਰਹਿ ਨਾ ਸਕਣ। ਤੁਸੀਂ ਬੱਚੇ ਚੰਗੀ ਰੀਤੀ ਜਾਣਦੇ ਹੋ - ਹੁਣ ਸਾਨੂੰ ਜਾਣਾ ਹੈ ਘਰ। ਇਹ ਸ਼ਰੀਰ ਤਾਂ ਛੱਡਣਾ ਹੈ। ਆਪ ਮੁਏ ਮਰ ਗਈ ਦੁਨੀਆਂ। ਆਪਣੇ ਨੂੰ ਸਿਰਫ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਇਹ ਪੁਰਾਣਾ ਚੋਲਾ ਤਾਂ ਛੱਡਣਾ ਹੈ। ਇਹ ਦੁਨੀਆਂ ਵੀ ਪੁਰਾਣੀ ਹੈ। ਜਿਵੇਂ ਪੁਰਾਣੇ ਘਰ ਵਿੱਚ ਬੈਠੇ ਹੋਏ ਨਵਾਂ ਘਰ ਸਾਮ੍ਹਣੇ ਤਿਆਰ ਹੁੰਦਾ ਰਹਿੰਦਾ ਤਾਂ ਸਮਝੋਗੇ ਸਾਡੇ ਲਈ ਬਣ ਰਿਹਾ ਹੈ। ਬੁੱਧੀ ਚਲੀ ਜਾਵੇਗੀ ਨਵੇਂ ਘਰ ਵੱਲ। ਇਸ ਵਿੱਚ ਇਹ ਬਣਾਓ, ਇਹ ਕਰੋ। ਮਮਤਵ ਸਾਰਾ ਪੁਰਾਣੇ ਤੋਂ ਮਿਟਕੇ ਨਵੇਂ ਵਿੱਚ ਜੁੱਟ ਜਾਂਦਾ ਹੈ। ਉਹ ਹੋਈ ਹੱਦ ਦੀ ਗੱਲ। ਇਹ ਹੈ ਬੇਹੱਦ ਦੇ ਦੁਨੀਆਂ ਦੀ ਗੱਲ। ਪੁਰਾਣੀ ਦੁਨੀਆਂ ਤੋਂ ਮਮਤਵ ਮਿਟਾਉਣਾ ਹੈ ਅਤੇ ਨਵੀਂ ਦੁਨੀਆਂ ਵਿੱਚ ਲਗਾਉਣਾ ਹੈ। ਜਾਣਦੇ ਹਨ ਇਹ ਪੁਰਾਣੀ ਦੁਨੀਆਂ ਤਾਂ ਖਤਮ ਹੋ ਜਾਣੀ ਹੈ। ਨਵੀਂ ਦੁਨੀਆਂ ਹੈ ਸ੍ਵਰਗ। ਉਸ ਵਿੱਚ ਅਸੀਂ ਰਾਜਾਈ ਪਦਵੀ ਪਾਉਂਦੇ ਹਾਂ। ਜਿੰਨਾ ਯੋਗ ਵਿੱਚ ਰਹਿਣਗੇ, ਗਿਆਨ ਦੀ ਧਾਰਨਾ ਕਰਨਗੇ, ਹੋਰਾਂ ਨੂੰ ਸਮਝਾਉਣਗੇ, ਉਨ੍ਹਾਂ ਖੁਸ਼ੀ ਦਾ ਪਾਰਾ ਚੜ੍ਹੇਗਾ। ਬੜੀ ਭਾਰੀ ਇਮਤਿਹਾਨ ਹੈ। ਅਸੀਂ ਸ੍ਵਰਗ ਦਾ 21 ਜਨਮ ਦੇ ਲਈ ਵਰਸਾ ਪਾ ਰਹੇ ਹਾਂ। ਸਾਹੂਕਾਰ ਬਣਨਾ ਤਾਂ ਚੰਗਾ ਹੈ ਨਾ। ਵੱਡੀ ਉਮਰ ਮਿਲੀ ਤਾਂ ਚੰਗਾ ਹੈ ਨਾ। ਸ੍ਰਿਸ਼ਟੀ ਚੱਕਰ ਨੂੰ ਯਾਦ ਕਰਣਗੇ, ਜਿੰਨਾ ਜੋ ਆਪ ਸਮਾਨ ਬਣਾਉਣਗੇ ਉਨ੍ਹਾਂ ਫਾਇਦਾ ਹੈ। ਰਾਜਾ ਬਣਨਾ ਹੈ ਤਾਂ ਪ੍ਰਜਾ ਵੀ ਬਣਾਉਣੀ ਹੈ। ਪ੍ਰਦਰਸ਼ਨੀ ਵਿੱਚ ਇੰਨੇ ਢੇਰ ਆਉਂਦੇ ਹਨ। ਉਹ ਸਾਰੀ ਪ੍ਰਜਾ ਬਣਦੀ ਜਾਵੇਗੀ ਕਿਓਂਕਿ ਇਸ ਅਵਿਨਾਸ਼ੀ ਗਿਆਨ ਦਾ ਵਿਨਾਸ਼ ਹੁੰਦਾ ਨਹੀਂ ਹੈ। ਬੁੱਧੀ ਵਿੱਚ ਆ ਜਾਵੇਗਾ - ਪਵਿੱਤਰ ਬਣ ਪਵਿੱਤਰ ਦੁਨੀਆਂ ਦਾ ਮਾਲਿਕ ਬਣਨਾ ਹੈ। ਪੁਰਸ਼ਾਰਥ ਜਾਸਤੀ ਕਰਨਗੇ ਤਾਂ ਪਰਜਾ ਵਿੱਚ ਉੱਚ ਪਦਵੀ ਪਾਉਣਗੇ। ਨਹੀਂ ਤਾਂ ਘੱਟ ਦਰਜੇ ਵਾਲੀ ਪਰਜਾ ਬਣਨਗੇ। ਨੰਬਰਵਾਰ ਤਾਂ ਹੁੰਦੇ ਹਨ ਨਾ। ਰਾਮਰਾਜ ਦੀ ਸਥਾਪਨਾ ਹੋ ਰਹੀ ਹੈ। ਰਾਵਣ ਰਾਜ ਦਾ ਵਿਨਾਸ਼ ਹੋ ਜਾਵੇਗਾ। ਸਤਿਯੁਗ ਵਿੱਚ ਤਾਂ ਹੋਣਗੇ ਹੀ ਦੇਵਤੇ।

ਬਾਬਾ ਨੇ ਸਮਝਾਇਆ ਹੈ - ਯਾਦ ਦੀ ਯਾਤਰਾ ਨਾਲ ਤੁਸੀਂ ਸਤੋਪ੍ਰਧਾਨ ਦੁਨੀਆਂ ਦੇ ਮਾਲਿਕ ਬਣੋਂਗੇ। ਮਾਲਿਕ ਤਾਂ ਰਾਜਾ ਪ੍ਰਜਾ ਸਭ ਹੁੰਦੇ ਹਨ। ਪ੍ਰਜਾ ਵੀ ਕਹੇਗੀ ਭਾਰਤ ਸਾਡਾ ਸਭ ਤੋਂ ਉੱਚਾ ਹੈ। ਬਰੋਬਰ ਭਾਰਤ ਬਹੁਤ ਉੱਚ ਸੀ। ਹੁਣ ਥੋੜੀ ਹੈ, ਸੀ ਜਰੂਰ। ਹੁਣ ਤਾਂ ਬਿਲਕੁਲ ਹੀ ਗਰੀਬ ਹੋ ਗਿਆ ਹੈ। ਪ੍ਰਾਚੀਨ ਭਾਰਤ ਸਭ ਤੋਂ ਸਾਹੂਕਾਰ ਸੀ। ਤੁਸੀਂ ਜਾਣਦੇ ਹੋ - ਬਰੋਬਰ ਅਸੀਂ ਭਾਰਤਵਾਸੀ ਸਭ ਤੋਂ ਉੱਚ ਦੇਵੀ - ਦੇਵਤਾ ਕੁਲ ਦੇ ਸੀ। ਦੂਜੇ ਕੋਈ ਨੂੰ ਦੇਵਤਾ ਨਹੀਂ ਕਿਹਾ ਜਾਂਦਾ ਹੈ। ਹੁਣ ਤੁਸੀਂ ਬੱਚੀਆਂ ਇਹ ਪੜ੍ਹਦੀਆਂ ਹੋ ਫਿਰ ਹੋਰਾਂ ਨੂੰ ਸਮਝਾਉਣਾ ਹੈ। ਮਨੁੱਖਾ ਨੂੰ ਸਮਝਾਉਣਾ ਤਾਂ ਹੈ ਨਾ। ਤੁਹਾਡੇ ਕੋਲ ਚਿੱਤਰ ਵੀ ਹਨ, ਤੁਸੀਂ ਸਿੱਧ ਕਰ ਦੱਸ ਸਕਦੇ ਹੋ - ਇਨ੍ਹਾਂ ਨੇ ਇਹ ਪਦਵੀ ਕਿਵੇਂ ਪਾਈ ਹੈ? ਅੰਗੇ ਅੱਖਰ (ਤਿਥੀ - ਤਾਰੀਖ ਸਹਿਤ) ਤੁਸੀਂ ਸਿੱਧ ਕਰ ਸਕਦੇ ਹੋ। ਹੁਣ ਫਿਰ ਤੋਂ ਇਹ ਪਦਵੀ ਪਾ ਰਹੇ ਹਾਂ ਸ਼ਿਵਬਾਬਾ ਤੋਂ। ਉਨ੍ਹਾਂ ਦਾ ਚਿੱਤਰ ਵੀ ਹੈ। ਸ਼ਿਵ ਹੈ ਪਰਮਪਿਤਾ ਪਰਮਾਤਮਾ। ਬਾਪ ਕਹਿੰਦੇ ਹਨ ਬ੍ਰਹਮਾ ਦਵਾਰਾ ਤੁਹਾਨੂੰ ਯੋਗਬਲ ਨਾਲ 21 ਜਨਮ ਦਾ ਵਰਸਾ ਮਿਲਦਾ ਹੈ। ਸੂਰਜਵੰਸ਼ੀ ਦੇਵੀ - ਦੇਵਤਾ ਵਿਸ਼ਨੂੰਪੁਰੀ ਦੇ ਤੁਸੀਂ ਮਾਲਿਕ ਬਣ ਸਕਦੇ ਹੋ। ਸ਼ਿਵਬਾਬਾ ਦਾਦਾ ਬ੍ਰਹਮਾ ਦਵਾਰਾ ਇਹ ਵਰਸਾ ਦੇ ਰਹੇ ਹਨ। ਪਹਿਲੇ ਇਨ੍ਹਾਂ ਦੀ ਆਤਮਾ ਸੁਣਦੀ ਹੈ, ਆਤਮਾ ਹੀ ਧਾਰਨ ਕਰਦੀ ਹੈ। ਮੂਲ ਗੱਲ ਤਾਂ ਹੈ ਹੀ ਇਹ। ਚਿੱਤਰ ਤਾਂ ਸ਼ਿਵ ਦਾ ਵਿਖਾਉਂਦੇ ਹਨ। ਇਹ ਚਿੱਤਰ ਪਰਮਪਿਤਾ ਪਰਮਾਤਮਾ ਸ਼ਿਵ ਦਾ ਹੈ। ਬ੍ਰਹਮਾ - ਵਿਸ਼ਨੂੰ - ਸ਼ੰਕਰ ਹੈ ਸੂਕ੍ਸ਼੍ਮਵਤਨ ਦੇ ਦੇਵਤਾ। ਪ੍ਰਜਾਪਿਤਾ ਬ੍ਰਹਮਾ ਤਾਂ ਜਰੂਰ ਇੱਥੇ ਚਾਹੀਦੇ ਹੈ ਨਾ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਬ੍ਰਹਮਾਕੁਮਾਰ - ਕੁਮਾਰੀਆਂ ਢੇਰ ਹਨ। ਜਦੋਂ ਤੱਕ ਬ੍ਰਹਮਾ ਦੇ ਬੱਚੇ ਨਾ ਬਣਨ, ਤਾਂ ਬ੍ਰਾਹਮਣ ਨਾ ਬਣ ਸਕਣ, ਤਾਂ ਸ਼ਿਵਬਾਬਾ ਤੋਂ ਵਰਸਾ ਕਿਵੇਂ ਲੈਣਗੇ। ਕੁੱਖ ਦੀ ਪੈਦਾਇਸ਼ ਤਾਂ ਹੋ ਨਾ ਸਕੇ। ਗਾਇਆ ਵੀ ਜਾਂਦਾ ਹੈ ਮੁੱਖ ਵੰਸ਼ਾਵਲੀ। ਤੁਸੀਂ ਕਹੋਗੇ ਅਸੀਂ ਪ੍ਰਜਾਪਿਤਾ ਬ੍ਰਹਮਾ ਦੀ ਮੁੱਖ ਵੰਸ਼ਾਵਲੀ ਹਾਂ। ਉਹ ਗੁਰੂਆਂ ਦੇ ਫਾਲੋਅਰਸ ਹੁੰਦੇ ਹਨ। ਇੱਥੇ ਤੁਸੀਂ ਇੱਕ ਨੂੰ ਹੀ ਬਾਪ - ਟੀਚਰ - ਸਤਿਗੁਰੂ ਕਹਿੰਦੇ ਹੋ। ਸੋ ਵੀ ਇਨ੍ਹਾਂ ਨੂੰ ਨਹੀਂ ਕਹਿੰਦੇ ਹੋ। ਨਿਰਾਕਾਰ ਸ਼ਿਵਬਾਬਾ ਵੀ ਹੈ। ਗਿਆਨ ਦਾ ਸਾਗਰ ਹੈ। ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਦਿੰਦੇ ਹਨ। ਟੀਚਰ ਵੀ ਉਹ ਨਿਰਾਕਾਰ ਹੈ ਜੋ ਸਾਕਾਰ ਦਵਾਰਾ ਗਿਆਨ ਸੁਣਾਉਂਦੇ ਹਨ। ਆਤਮਾ ਹੀ ਬੋਲਦੀ ਹੈ। ਆਤਮਾ ਕਹਿੰਦੀ ਹੈ ਮੇਰੇ ਸ਼ਰੀਰ ਨੂੰ ਤੰਗ ਨਾ ਕਰੋ। ਆਤਮਾ ਦੁਖੀ ਹੁੰਦੀ ਹੈ ਤਾਂ ਸਮਝਾਉਣੀ ਦਿੱਤੀ ਜਾਂਦੀ ਹੈ ਜੱਦ ਕਿ ਵਿਨਾਸ਼ ਸਾਹਮਣੇ ਖੜਿਆ ਹੈ, ਪਾਰਲੌਕਿਕ ਬਾਪ ਆਉਂਦੇ ਹੀ ਹਨ ਅੰਤ ਵਿੱਚ ਸਭ ਨੂੰ ਵਾਪਿਸ ਲੈ ਜਾਣ। ਬਾਕੀ ਜੋ ਵੀ ਕੁਝ ਹੈ, ਇਹ ਸਭ ਵਿਨਾਸ਼ ਹੋਣ ਦਾ ਹੈ। ਇਸ ਨੂੰ ਕਿਹਾ ਜਾਂਦਾ ਹੈ ਮ੍ਰਿਤਯੁਲੋਕ। ਸ੍ਵਰਗ ਤਾਂ ਇੱਥੇ ਪ੍ਰਿਥਵੀ ਤੇ ਹੁੰਦਾ ਹੈ। ਦਿਲਵਾੜਾ ਮੰਦਿਰ ਬਣਿਆ ਹੋਇਆ ਹੈ। ਥੱਲੇ ਤਪੱਸਿਆ ਕਰ ਰਹੇ ਹਨ, ਉੱਪਰ ਵਿੱਚ ਹੈ ਸ੍ਵਰਗ। ਨਹੀਂ ਤਾਂ ਕਿੱਥੇ ਵਿਖਾਉਣ। ਉੱਪਰ ਵਿੱਚ ਦੇਵਤਾਵਾਂ ਦੇ ਚਿੱਤਰ ਵਿਖਾਏ ਹਨ। ਉਹ ਵੀ ਹੋਣਗੇ ਤਾਂ ਇੱਥੇ ਨਾ। ਸਮਝਾਉਣ ਦੀ ਬੜੀ ਯੁਕਤੀ ਚਾਹੀਦੀ ਹੈ। ਮੰਦਿਰਾਂ ਵਿੱਚ ਜਾਕੇ ਸਮਝਾਉਣਾ ਚਾਹੀਦਾ ਹੈ - ਇਹ ਸ਼ਿਵਬਾਬਾ ਦਾ ਯਾਦਗਾਰ ਹੈ, ਜੋ ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ। ਸ਼ਿਵ ਹੈ ਵਾਸਤਵ ਵਿੱਚ ਬਿੰਦੀ, ਪਰ ਬਿੰਦੀ ਦੀ ਪੂਜਾ ਕਿਵੇਂ ਕੀਤੀ ਜਾਵੇ, ਫਲ ਫੁੱਲ ਕਿਵੇਂ ਚੜ੍ਹਾਉਣ ਇਸਲਈ ਵੱਡਾ ਰੂਪ ਬਣਾਇਆ ਹੈ। ਇੰਨਾ ਕੋਈ ਹੁੰਦਾ ਨਹੀਂ ਹੈ। ਕਿਹਾ ਵੀ ਜਾਂਦਾ ਹੈ ਭ੍ਰਿਕੁਟੀ ਦੇ ਵਿੱਚ ਚਮਕਦਾ ਹੈ ਅਜਬ ਸਿਤਾਰਾ। ਹੈ ਵੀ ਅਤਿ ਸੂਕ੍ਸ਼੍ਮ, ਬਿੰਦੀ ਹੈ। ਵੱਡੀ ਚੀਜ਼ ਹੋਵੇ ਤਾਂ ਸਾਇੰਸ ਆਦਿ ਵਾਲੇ ਝੱਟ ਉਨ੍ਹਾਂ ਨੂੰ ਫੜ ਲੈਣ। ਨਾ ਇੰਨੇ ਹਜ਼ਾਰ ਸੂਰਜ ਨਾਲੋਂ ਤੇਜ ਵਾਲਾ ਹੈ, ਕੁਝ ਵੀ ਨਹੀਂ। ਕੋਈ - ਕੋਈ ਭਗਤ ਲੋਕ ਵੀ ਆਉਂਦੇ ਹੈ ਨਾ, ਕਹਿੰਦੇ ਹਨ ਬਸ ਸਾਨੂੰ ਇਹ ਚਿਹਰਾ ਵੇਖਣ ਵਿੱਚ ਆਉਂਦਾ ਹੈ। ਬਾਬਾ ਸਮਝਦੇ ਹਨ, ਉਨ੍ਹਾਂ ਨੂੰ ਪਰਮਪਿਤਾ ਪਰਮਾਤਮਾ ਦਾ ਪੂਰਾ ਪਰਿਚੈ ਮਿਲਿਆ ਨਹੀਂ ਹੈ। ਹੁਣ ਤਕਦੀਰ ਹੀ ਨਹੀਂ ਖੁਲੀ ਹੈ। ਜੱਦ ਤਕ ਬਾਪ ਨੂੰ ਨਾ ਜਾਨਣ। ਇਹ ਨਾ ਸਮਝਣ ਕਿ ਸਾਡੀ ਆਤਮਾ ਬਿੰਦੀ ਸਮਾਨ ਹੈ, ਸ਼ਿਵਬਾਬਾ ਵੀ ਬਿੰਦੀ ਹੈ, ਉਨ੍ਹਾਂ ਨੂੰ ਯਾਦ ਕਰਨਾ ਹੈ। ਇਵੇਂ ਸਮਝ ਜੱਦ ਯਾਦ ਕਰਨ ਤਾਂ ਵਿਕਰਮ ਵਿਨਾਸ਼ ਹੋਣ। ਬਾਕੀ ਇਹ ਵੇਖਣ ਵਿੱਚ ਆਉਂਦਾ ਹੈ, ਇਵੇਂ ਵਿਖਦਾ ਹੈ, ਉਵੇਂ ਵਿਖਦਾ ਹੈ, ਇਸ ਨੂੰ ਫਿਰ ਮਾਇਆ ਦਾ ਵਿਘਨ ਕਿਹਾ ਜਾਂਦਾ ਹੈ। ਹੁਣ ਤਾਂ ਖੁਸ਼ੀ ਵਿੱਚ ਹਨ, ਸਾਨੂੰ ਬਾਪ ਮਿਲਿਆ ਹੈ। ਬਾਪ ਕਹਿੰਦੇ ਹਨ ਕ੍ਰਿਸ਼ਨ ਦਾ ਸਾਕਸ਼ਾਤਕਰ ਕਰ ਬਹੁਤ ਖੁਸ਼ੀ ਵਿੱਚ ਡਾਂਸ ਆਦਿ ਕਰਦੇ ਹਨ ਪਰ ਉਨ੍ਹਾਂ ਤੋਂ ਕੋਈ ਸਦਗਤੀ ਨਹੀਂ ਹੁੰਦੀ। ਇਹ ਸਾਕਸ਼ਾਤਕਰ ਤਾਂ ਅਨ੍ਯਾਸ ਹੀ ਹੋ ਜਾਂਦਾ ਹੈ। ਜੇ ਚੰਗੀ ਤਰ੍ਹਾਂ ਤੋਂ ਪੜ੍ਹਨਗੇ ਨਹੀਂ ਤਾਂ ਪਰਜਾ ਵਿੱਚ ਚਲੇ ਜਾਣਗੇ। ਸਾਕਸ਼ਾਤਕਰ ਦਾ ਵੀ ਫਾਇਦਾ ਤਾਂ ਮਿਲਣਾ ਹੈ ਨਾ। ਭਗਤੀ ਮਾਰਗ ਵਿੱਚ ਬੜੀ ਮਿਹਨਤ ਕਰਦੇ ਹਨ ਤਾਂ ਸਾਕਸ਼ਾਤਕਾਰ ਹੁੰਦਾ ਹੈ। ਇੱਥੇ ਥੋੜੀ ਵੀ ਮਿਹਨਤ ਕਰਦੇ ਹਨ ਤਾਂ ਸਾਕਸ਼ਾਤਕਰ ਹੁੰਦਾ ਹੈ ਪਰ ਫਾਇਦਾ ਕੁਝ ਨਹੀਂ। ਕ੍ਰਿਸ਼ਨਪੁਰੀ ਵਿੱਚ ਸਾਧਾਰਨ ਪਰਜਾ ਆਦਿ ਜਾਕੇ ਬਣਨਗੇ। ਹੁਣ ਤੁਸੀਂ ਬੱਚੇ ਜਾਣਦੇ ਹੋ ਸ਼ਿਵਬਾਬਾ ਸਾਨੂੰ ਇਹ ਨਾਲੇਜ ਸੁਣਾ ਰਹੇ ਹਨ। ਬਾਪ ਦਾ ਫਰਮਾਨ ਹੈ ਪਵਿੱਤਰ ਜਰੂਰ ਬਣਨਾ ਹੈ। ਪਰ ਕੋਈ - ਕੋਈ ਪਵਿੱਤਰ ਵੀ ਰਹਿ ਨਹੀਂ ਸਕਦੇ ਹੈ,ਕਦੀ ਪਤਿਤ ਵੀ ਇੱਥੇ ਛਿਪਕੇ ਆ ਜਾਂਦੇ ਹਨ। ਉਹ ਆਪਣਾ ਹੀ ਨੁਕਸਾਨ ਕਰਦੇ ਹਨ। ਆਪਣੇ ਨੂੰ ਠੱਗਦੇ ਹਨ। ਬਾਪ ਨੂੰ ਠੱਗਣ ਦੀ ਗੱਲ ਹੀ ਨਹੀਂ। ਬਾਪ ਤੋਂ ਠੱਗੀ ਕਰਕੇ ਕੋਈ ਪੈਸਾ ਲੈਣਾ ਹੈ ਕਿ? ਸ਼ਿਵਬਾਬਾ ਦੀ ਸ਼੍ਰੀਮਤ ਤੇ ਕਾਇਦੇ ਸਿਰ ਨਹੀਂ ਚਲਦੇ ਹਨ ਤਾਂ ਕੀ ਹਾਲ ਹੋਵੇਗਾ। ਸਮਝਿਆ ਜਾਏਗਾ ਤਕਦੀਰ ਵਿੱਚ ਨਹੀਂ ਹੈ। ਨਹੀਂ ਪੜ੍ਹਦੇ ਹਨ ਅਤੇ ਹੋਰਾਂ ਨੂੰ ਦੁੱਖ ਦਿੰਦੇ ਰਹਿਣਗੇ, ਤਾਂ ਇੱਕ ਤੇ ਬਹੁਤ ਸਜ਼ਾਵਾਂ ਖਾਣੀਆਂ ਪੈਂਦੀਆਂ ਹਨ ਅਤੇ ਦੂਜਾ ਫਿਰ ਪਦਵੀ ਵੀ ਭ੍ਰਿਸ਼ਟ ਹੋ ਜਾਵੇਗੀ। ਕੋਈ ਵੀ ਕਾਇਦੇ ਦੇ ਵਿਰੁੱਧ ਕੰਮ ਨਹੀਂ ਕਰਨਾ ਚਾਹੀਦਾ ਹੈ। ਬਾਪ ਤਾਂ ਸਮਝਾਉਣਗੇ ਨਾ ਕਿ ਤੁਹਾਡੀ ਚਲਣ ਠੀਕ ਨਹੀਂ ਹੈ। ਬਾਪ ਤਾਂ ਕਮਾਈ ਕਰਨ ਦਾ ਰਸਤਾ ਦੱਸਦੇ ਹਨ ਫਿਰ ਕੋਈ ਕਰੇ ਨਾ ਕਰੇ, ਉਨ੍ਹਾਂ ਦੀ ਤਕਦੀਰ। ਸਜ਼ਾਵਾਂ ਖਾਕੇ ਵਾਪਿਸ ਸ਼ਾਂਤੀਧਾਮ ਤਾਂ ਜਾਣਾ ਹੀ ਹੈ। ਪਦਵੀ ਭ੍ਰਿਸ਼ਟ ਹੋ ਜਾਵੇਗੀ। ਕੁਝ ਵੀ ਮਿਲੇਗਾ ਨਹੀਂ। ਆਉਂਦੇ ਤਾਂ ਬਹੁਤ ਹਨ ਪਰ ਇੱਥੇ ਬਾਪ ਤੋਂ ਵਰਸਾ ਲੈਣ ਦੀ ਗੱਲ ਹੈ। ਬੱਚੇ ਕਹਿੰਦੇ ਹਨ ਬਾਬਾ ਅਸੀਂ ਤਾਂ ਸ੍ਵਰਗ ਦਾ ਸੂਰਜਵੰਸ਼ੀ ਰਾਜਾਈ ਪਦਵੀ ਪਾਵਾਂਗੇ। ਰਾਜਯੋਗ ਹੈ ਨਾ। ਸਟੂਡੈਂਟ ਸਕਾਲਰਸ਼ਿਪ ਵੀ ਲੈਂਦੇ ਹੈ ਨਾ। ਪਾਸ ਹੋਣ ਵਾਲਿਆਂ ਨੂੰ ਸਕਾਲਰਸ਼ਿਪ ਮਿਲਦੀ ਹੈ। ਇਹ ਮਾਲਾ ਉਨ੍ਹਾਂ ਦੀ ਬਣੀ ਹੋਈ ਹੈ ਜਿਨ੍ਹਾਂ ਨੇ ਸਕਾਲਰਸ਼ਿਪ ਲੀਤੀ ਹੈ। ਜਿੰਨਾ - ਜਿੰਨਾ ਜਿਵੇਂ ਪਾਸ ਹੋਵੇਗਾ ਇਵੇਂ - ਇਵੇਂ ਸਕਾਲਰਸ਼ਿਪ ਮਿਲੇਗਾ। ਇਹ ਮਾਲਾ ਬਣੀ ਹੋਈ ਹੈ ਸਕਾਲਰਸ਼ਿਪ ਵਾਲਿਆਂ ਦੀ ਵ੍ਰਿਧੀ ਹੁੰਦੇ - ਹੁੰਦੇ ਹਜ਼ਾਰਾਂ ਬਣ ਜਾਂਦੇ ਹਨ। ਰਜਾਈ ਪਦਵੀ ਹੈ ਸਕਾਲਰਸ਼ਿਪ। ਜੋ ਚੰਗੀ ਰੀਤੀ ਪੜ੍ਹਾਈ ਪੜ੍ਹਦੇ ਹਨ ਉਹ ਗੁਪਤ ਨਹੀਂ ਰਹਿ ਸਕਦੇ ਹਨ। ਬਹੁਤ ਨਵੇਂ - ਨਵੇਂ ਵੀ ਪੁਰਾਣਿਆਂ ਤੋਂ ਅੱਗੇ ਨਿਕਲ ਪੈਣਗੇ। ਜਿਵੇਂ ਵੇਖੋ ਕੋਈ ਬੱਚੀਆਂ ਆਉਂਦੀਆਂ ਹਨ ਕਹਿੰਦੀਆਂ ਹਨ ਸਾਨੂੰ ਇਹ ਪੜ੍ਹਾਈ ਤਾਂ ਬਹੁਤ ਚੰਗੀ ਲਗਦੀ ਹੈ, ਅਸੀਂ ਪ੍ਰਣ ਕਰਦੀ ਹਾਂ ਇਹ ਜਿਸਮਾਨੀ ਪੜ੍ਹਾਈ ਦਾ ਕੋਰਸ ਪੂਰਾ ਕਰ ਫਿਰ ਇਸ ਪੜ੍ਹਾਈ ਵਿੱਚ ਲਗ ਜਾਵਾਂਗੇ। ਆਪਣਾ ਹੀਰੇ ਵਰਗਾ ਜੀਵਨ ਬਣਾਵਾਂਗੀਆਂ। ਅਸੀਂ ਆਪਣੀ ਸੱਚੀ ਕਮਾਈ ਕਰ 21 ਜਨਮਾਂ ਦੇ ਲਈ ਵਰਸਾ ਪਾਵਾਂਗੀਆਂ। ਕਿੰਨਾ ਖੁਸ਼ੀ ਹੁੰਦੀ ਹੈ। ਜਾਣਦੇ ਹਨ ਇਹ ਵਰਸਾ ਹੁਣ ਨਹੀਂ ਲੀਤਾ ਤਾਂ ਫਿਰ ਕਦੀ ਨਹੀਂ ਲੈ ਸਕਾਂਗੇ। ਪੜ੍ਹਾਈ ਦਾ ਸ਼ੋਂਕ ਹੁੰਦਾ ਹੈ ਨਾ। ਕਿਸੇ ਨੂੰ ਤਾਂ ਜ਼ਰਾ ਵੀ ਸ਼ੋਂਕ ਨਹੀਂ ਹੈ ਸਮਝਣ ਦਾ। ਪੁਰਾਣੀਆ ਨੂੰ ਵੀ ਇੰਨਾ ਸ਼ੋਂਕ ਨਹੀਂ, ਜਿੰਨਾ ਨਵਿਆਂ ਨੂੰ ਹੁੰਦਾ ਹੈ। ਵੰਡਰ ਹੈ ਨਾ। ਕਹਿਣਗੇ ਡਰਾਮਾ ਅਨੁਸਾਰ ਤਕਦੀਰ ਵਿੱਚ ਨਹੀਂ ਹੈ ਤਾਂ ਭਗਵਾਨ ਵੀ ਕੀ ਕਰੇ। ਟੀਚਰ ਤਾਂ ਪੜ੍ਹਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੀ ਕਮੀਆਂ ਨੂੰ ਛਿਪਾਉਣਾ ਵੀ ਖ਼ੁਦ ਨੂੰ ਠੱਗਣਾ ਹੈ - ਇਸਲਈ ਕਦੀ ਵੀ ਆਪਣੇ ਤੋਂ ਠੱਗੀ ਨਹੀਂ ਕਰਨੀ ਹੈ।

2. ਆਪਣੀ ਉੱਚ ਤਕਦੀਰ ਬਣਾਉਣ ਦੇ ਲਈ ਕੋਈ ਵੀ ਕੰਮ ਕਾਇਦੇ ਦੇ ਵਿਰੁੱਧ ਨਹੀਂ ਕਰਨਾ ਹੈ। ਪੜ੍ਹਾਈ ਦਾ ਸ਼ੋਂਕ ਰੱਖਣਾ ਹੈ। ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ।

ਵਰਦਾਨ:-
ਹਰ ਕਰਮ ਫਰਮਾਨ ਤੇ ਚਲ ਕੇ ਮਾਇਆ ਨੂੰ ਕੁਰਬਾਨ ਕਰਾਉਣ ਵਾਲੇ ਸਹਿਜਯੋਗੀ ਭਵ:

ਜੋ ਬੱਚੇ ਹਰ ਕਦਮ ਫਰਮਾਨ ਤੇ ਚਲਦੇ ਹਨ ਉਨ੍ਹਾਂ ਦੇ ਅੱਗੇ ਸਾਰੀ ਵਿਸ਼ਵ ਕੁਰਬਾਨ ਜਾਂਦੀ ਹੈ, ਨਾਲ - ਨਾਲ ਮਾਇਆ ਵੀ ਆਪਣੇ ਵੰਸ਼ ਸਾਹਿਤ ਕੁਰਬਾਨ ਹੋ ਜਾਂਦੀ ਹੈ। ਪਹਿਲੇ ਆਪ ਬਾਪ ਤੇ ਕੁਰਬਾਨ ਹੋ ਜਾਓ ਤਾਂ ਮਾਇਆ ਤੁਹਾਡੇ ਤੇ ਕੁਰਬਾਨ ਜਾਏਗੀ ਅਤੇ ਆਪਣੇ ਸ਼੍ਰੇਸ਼ਠ ਸ੍ਵਮਾਨ ਵਿੱਚ ਰਹਿੰਦੇ ਹੋਏ ਹਰ ਫਰਮਾਨ ਤੇ ਚਲਦੇ ਰਹੋ ਤਾਂ ਜਨਮ - ਜਨਮਾਂਤ੍ਰ ਦੀ ਮੁਸ਼ਕਿਲ ਤੋਂ ਛੁੱਟ ਜਾਵੋਗੇ। ਹੁਣ ਸਹਿਜਯੋਗ ਅਤੇ ਭਵਿੱਖ ਵਿੱਚ ਸਹਿਜ ਜੀਵਨ ਹੋਵੇਗੀ। ਤਾਂ ਅਜਿਹੀ ਸਹਿਜ ਜੀਵਨ ਬਣਾਓ।

ਸਲੋਗਨ:-
ਖ਼ੁਦ ਦੇ ਪਰਿਵਰਤਨ ਨਾਲ ਹੋਰ ਆਤਮਾਵਾਂ ਦਾ ਪਰਿਵਰਤਨ ਕਰਨਾ ਹੀ ਜਿਯਦਾਨ ਦੇਣਾ ਹੈ।