12.03.19        Punjabi Morning Murli        Om Shanti         BapDada         Madhuban


ਮਿੱਠੇਬੱਚੇਅੰਤਰਮੁਖੀਹੋਯਾਦਦਾਅਭਿਆਸਕਰੋ, ਚੈੱਕਕਰੋਕਿਆਤਮਅਭਿਮਾਨੀਅਤੇਪਰਮਾ ਤਮਅਭਿਮਾਨੀਕਿੰਨਾਸਮਾਂਰਹਿੰਦੇਹਾਂ

ਪ੍ਰਸ਼ਨ:-
ਜਿਹੜੇ ਬੱਚੇ ਇਕਾਂਤ ਵਿੱਚ ਜਾ ਕੇ ਆਤਮ ਅਭਿਮਾਨੀ ਬਣਨ ਦੀ ਪ੍ਰੈਕਟਿਸ ਕਰਦੇ ਹਨ ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਨ੍ਹਾਂ ਦੇ ਮੁੱਖ ਤੋਂ ਕਦੇ ਵੀ ਉਲਟਾ ਸੁਲਟਾ ਬੋਲ ਨਹੀਂ ਨਿਕਲੇਗਾ। 2- ਭਾਈ-ਭਾਈ ਦਾ ਆਪਸ ਵਿੱਚ ਬੜਾ ਲਵ ਹੋਵੇਗਾ। ਸਦਾ ਖੀਰਖੰਡ ਹੋਕੇ ਰਹਿਣਗੇ। 3- ਧਾਰਨਾ ਬੜੀ ਚੰਗੀ ਹੋਵੇਗੀ। ਉਨ੍ਹਾਂ ਤੋਂ ਕੋਈ ਵਿਕਰਮ ਨਹੀਂ ਹੋਵੇਗਾ। 4- ਉਨ੍ਹਾਂ ਦੀ ਦ੍ਰਿਸ਼ਟੀ ਬੜੀ ਮਿੱਠੀ ਹੋਵੇਗੀ। ਕਦੇ ਦੇਹ ਅਭਿਮਾਨ ਨਹੀਂ ਆਵੇਗਾ। 5- ਕਿਸੇ ਨੂੰ ਵੀ ਦੁੱਖ ਨਹੀਂ ਦੇਣਗੇ।


ਓਮ ਸ਼ਾਂਤੀ
ਰੂਹਾਨੀ ਬੱਚਿਆਂ ਪ੍ਰਤੀ, ਸਿਰਫ਼ ਰੂਹ ਕਹਾਂਗੇ ਤਾਂ ਫਿਰ ਜੀਵ ਨਿਕਲ ਜਾਂਦਾ ਹੈ ਇਸਲਈ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਸਮਝਾਉਂਦੇ ਹਨ - ਆਪਣੇ ਨੂੰ ਆਤਮਾ ਸਮਝਣਾ ਹੈ। ਸਾਨੂੰ ਆਤਮਾਵਾਂ ਨੂੰ ਬਾਪ ਤੋਂ ਇਹ ਨੋਲਜ਼ ਮਿਲਦੀ ਹੈ। ਬੱਚਿਆਂ ਨੂੰ ਦੇਹੀ ਅਭਿਮਾਨੀ ਹੋ ਕੇ ਰਹਿਣਾ ਹੈ। ਬਾਪ ਆਏ ਹਨ ਬੱਚਿਆਂ ਨੂੰ ਲਿਜਾੳਣ ਦੇ ਲਈ। ਭਾਵੇਂ ਸਤਯੁੱਗ ਵਿੱਚ ਤੁਸੀਂ ਆਤਮ ਅਭਿਮਾਨੀ ਬਣਦੇ ਹੋ ਪਰ ਪਰਮਾਤਮ - ਅਭਿਮਾਨੀ ਨਹੀਂ। ਇਥੇ ਤੁਸੀਂ ਆਤਮ ਅਭਿਮਾਨੀ ਵੀ ਬਣਦੇ ਹੋ ਤਾਂ ਪਰਮਾਤਮ - ਅਭਿਮਾਨੀ ਵੀ ਮਤਲਬ ਅਸੀਂ ਬਾਪ ਦੀ ਸੰਤਾਨ ਹਾਂ। ਇਥੇ ਅਤੇ ਉੱਥੇ ਬੜਾ ਫ਼ਰਕ ਹੈ। ਇਥੇ ਹੈ ਪੜਾਈ, ਉੱਥੇ ਪੜਨ ਦੀ ਗੱਲ ਨਹੀਂ। ਇਥੇ ਹਰ ਇਕ ਨੇ ਆਪਣੇ ਨੂੰ ਆਤਮਾ ਸਮਝਣਾ ਹੈ ਅਤੇ ਬਾਬਾ ਸਾਨੂੰ ਪੜਾਉਂਦੇ ਹਨ, ਇਸ ਨਿਸ਼ਚੇ ਵਿੱਚ ਰਹਿਕੇ ਸੁਣੋਗੇ ਤਾਂ ਧਾਰਨਾ ਬੜੀ ਚੰਗੀ ਹੋਵੇਗੀ। ਆਤਮ ਅਭਿਮਾਨੀ ਬਣਦੇ ਜਾਣਗੇ। ਇਸ ਅਵਸਥਾ ਵਿੱਚ ਟਿਕਣ ਦੀ ਮੰਜਿਲ ਬੜੀ ਵੱਡੀ ਹੈ। ਸੁਣਨ ਵਿੱਚ ਬੜਾ ਸਹਿਜ਼ ਲਗਦਾ ਹੈ। ਬੱਚਿਆਂ ਨੂੰ ਇਹ ਅਨੁਭਵ ਸੁਨਾੳਣਾ ਹੈ ਕਿ ਅਸੀਂ ਕਿਵੇਂ ਆਪਣੇ ਨੂੰ ਆਤਮਾ ਅਤੇ ਦੂਜੇ ਨੂੰ ਵੀ ਆਤਮਾ ਸਮਝ ਗੱਲ ਕਰਦੇ ਹਾਂ। ਬਾਪ ਕਹਿੰਦੇ ਹਨ ਮੈਂ ਭਾਵੇਂ ਇਸ ਸ਼ਰੀਰ ਵਿੱਚ ਹਾਂ ਪਰ ਮੇਰੀ ਇਹ ਅਸਲ ਦੀ ਪ੍ਰੈਕਟਿਸ ਹੈ। ਮੈਂ ਬੱਚਿਆਂ ਨੂੰ ਆਤਮਾ ਹੀ ਸਮਝਦਾ ਹਾਂ। ਆਤਮਾ ਨੂੰ ਪੜਾਉਂਦਾ ਹਾਂ। ਭਗਤੀ ਮਾਰਗ ਵਿੱਚ ਵੀ ਆਤਮਾ ਪਾਰਟ ਵਜਾਉਂਦੀ ਆਈ ਹੈ। ਪਾਰਟ ਵਜਾਉਂਦੇ-ਵਜਾਉਂਦੇ ਪਤਿਤ ਬਣੀ ਹੈ। ਹੁਣ ਫਿਰ ਆਤਮਾ ਨੂੰ ਪਵਿੱਤਰ ਬਣਨਾ ਹੈ। ਜਦੋਂ ਤੱਕ ਬਾਪ ਨੂੰ ਪਰਮਾਤਮਾ ਸਮਝ ਕੇ ਯਾਦ ਨਹੀਂ ਕਰਾਂਗੇ ਤਾਂ ਪਵਿੱਤਰ ਕਿਵੇਂ ਬਣਾਂਗੇ। ਇਸ ਤੇ ਬੱਚਿਆਂ ਨੂੰ ਬੜਾ ਅੰਤਰਮੁੱਖੀ ਹੋ ਕੇ ਯਾਦ ਦਾ ਅਭਿਆਸ ਕਰਨਾ ਹੈ। ਨੋਲਜ਼ ਸਹਿਜ਼ ਹੈ। ਬਾਕੀ ਇਹ ਨਿਸ਼ਚੇ ਪੱਕਾ ਰਹੇ ਕਿ ਅਸੀਂ ਆਤਮਾ ਪੜਦੇ ਹਾਂ, ਬਾਬਾ ਸਾਨੂੰ ਪੜਾਉਂਦੇ ਹਨ, ਤਾਂ ਧਾਰਨਾ ਵੀ ਹੋਵੇਗੀ ਅਤੇ ਕੋਈ ਵਿਕਰਮ ਵੀ ਨਹੀਂ ਹੋਵੇਗਾ। ਇਵੇਂ ਨਹੀਂ, ਇਸ ਸਮੇਂ ਸਾਡੇ ਕੋਲੋਂ ਕੋਈ ਵਿਕਰਮ ਨਹੀਂ ਹੁੰਦਾ ਹੈ। ਵਿਕਰਮਾਜੀਤ ਤਾਂ ਅੰਤ ਵਿੱਚ ਬਣਾਂਗੇ। ਭਾਈ-ਭਾਈ ਦੀ ਦ੍ਰਿਸ਼ਟੀ ਬੜੀ ਮਿੱਠੀ ਰਹਿੰਦੀ ਹੈ। ਇਸ ਵਿੱਚ ਕਦੇ ਦੇਹ ਅਭਿਮਾਨ ਨਹੀਂ ਆਵੇਗਾ। ਬੱਚੇ ਸਮਝਦੇ ਹਨ ਬਾਪ ਦੀ ਨੋਲਜ਼ ਬੜੀ ਡੀਪ ਹੈ। ਜੇਕਰ ਉੱਚੇ ਤੇ ਉਚਾ ਬਣਨਾ ਹੈ ਤਾਂ ਇਹ ਪ੍ਰੈਕਟਿਸ ਚੰਗੀ ਤਰ੍ਹਾਂ ਕਰਨੀ ਪਵੇਗੀ। ਇਸ ਤੇ ਗੌਰ ਕਰਨਾ ਪਵੇ। ਅੰਤਰਮੁਖੀ ਹੋਣ ਦੇ ਲਈ ਇਕਾਂਤ ਵੀ ਚਾਹੀਦੀ ਹੈ। ਇਥੋਂ ਵਰਗਾ ਇਕਾਂਤ ਘਰ ਵਿਚ ਧੰਧਾਧੋਰੀ ਵਿੱਚ ਤਾਂ ਮਿਲ ਨਹੀਂ ਸਕਦਾ ਹੈ। ਇਥੇ ਤੁਸੀਂ ਇਹ ਪ੍ਰੈਕਟਿਸ ਚੰਗੀ ਤਰ੍ਹਾਂ ਕਰ ਸਕਦੇ ਹੋ। ਆਤਮਾ ਨੂੰ ਹੀ ਦੇਖਣਾ ਪਵੇ। ਆਪਣੇ ਨੂੰ ਵੀ ਆਤਮਾ ਸਮਝਣਾ ਹੈ।ਇਥੇ ਇਹ ਪ੍ਰੈਕਟਿਸ ਕਰਨ ਨਾਲ ਆਦਤ ਪੈ ਜਾਵੇਗੀ। ਫਿਰ ਆਪਣਾ ਚਾਰਟ ਵੀ ਰੱਖਣਾ ਚਾਹੀਦਾ ਹੈ - ਕਿਥੋਂ ਤੱਕ ਆਤਮ ਅਭਿਮਾਨੀ ਬਣੇ ਹਾਂ? ਆਤਮਾ ਨੂੰ ਹੀ ਅਸੀਂ ਸੁਣਾਂਦੇ ਹਾਂ, ਉਸ ਨਾਲ ਹੀ ਗੱਲ ਬਾਤ ਕਰਦੇ ਹਾਂ। ਇਹ ਪ੍ਰੈਕਟਿਸ ਬੜੀ ਵਧੀਆ ਚਾਹੀਦੀ ਹੈ। ਬੱਚੇ ਸਮਝਦੇ ਹੋਣਗੇ ਇਹ ਗੱਲ ਤਾਂ ਠੀਕ ਹੈ। ਦੇਹ ਅਭਿਮਾਨ ਨਿਕਲ ਜਾਵੇ ਅਤੇ ਅਸੀਂ ਆਤਮ ਅਭਿਮਾਨੀ ਬਣ ਜਾਈਏ, ਧਾਰਨਾ ਕਰਦੇ ਅਤੇ ਕਰਾਉਂਦੇ ਜਾਈਏ। ਕੋਸ਼ਿਸ਼ ਕਰ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ - ਇਹ ਚਾਰਟ ਬੜਾ ਡੀਪ ਹੈ। ਵੱਡੇ-ਵੱਡੇ ਮਹਾਰਥੀ ਵੀ ਸਮਝਦੇ ਹੋਣਗੇ ਕਿ ਬਾਬਾ ਜੋ ਦਿਨ ਪ੍ਰਤੀਦਿਨ ਸਬਜੈਕਟ ਦਿੰਦੇ ਹਨ ਵਿਚਾਰ ਸਾਗਰ ਮੰਥਨ ਕਰਨ ਦੇ ਲਈ, ਇਹ ਤਾਂ ਬਹੁਤ ਵੱਡੀ ਪੁਆਇੰਟਸ ਹੈ। ਫਿਰ ਕਦੇ ਵੀ ਮੁੱਖ ਤੋਂ ਉਲਟਾ ਸੁਲਟਾ ਅੱਖਰ ਨਹੀਂ ਨਿਕਲੇਗਾ। ਭਰਾਵਾਂ-ਭਰਾਵਾਂ ਦਾ ਆਪਸ ਵਿੱਚ ਬੜਾ ਪਿਆਰ ਹੋ ਜਾਵੇਗਾ। ਅਸੀਂ ਸਾਰੇ ਈਸ਼ਵਰ ਦੀ ਸੰਤਾਨ ਹਾਂ। ਬਾਪ ਦੀ ਮਹਿਮਾ ਨੂੰ ਤਾਂ ਜਾਣਦੇ ਹੀ ਹੋ। ਕ੍ਰਿਸ਼ਨ ਦੀ ਮਹਿਮਾ ਵੱਖ, ਉਸਨੂੰ ਕਹਿੰਦੇ ਹਨ ਸਰਵਗੁਣ ਸੰਪੰਨ... ਪਰ ਕ੍ਰਿਸ਼ਨ ਕੋਲ ਗੁਣ ਕਿਥੋਂ ਆਏ?

ਭਾਵੇ ਉਨ੍ਹਾਂ ਦੀ ਮਹਿਮਾ ਵੱਖ ਹੈ, ਪਰ ਸਰਵਗੁਣ ਸੰਪੰਨ ਬਣਿਆ ਤਾਂ ਗਿਆਨ ਸਾਗਰ ਬਾਪ ਤੋਂ ਹੀ ਨਾ। ਤਾਂ ਆਪਣੀ ਜਾਂਚ ਬੜੀ ਰੱਖਣੀ ਹੈ, ਕਦਮ-ਕਦਮ ਤੇ ਪੂਰਾ ਪੋਤਾਮੇਲ ਕੱਢਣਾ ਹੈ। ਵਪਾਰੀ ਲੋਕ ਵੀ ਸਾਰੇ ਦਿਨ ਦੀ ਮੁਰਾਦੀ ਰਾਤ ਨੂੰ ਸੰਭਾਲਦੇ ਹਨ। ਤੁਹਾਡਾ ਵੀ ਵਪਾਰ ਹੈ ਨਾ। ਰਾਤ ਨੂੰ ਜਾਂਚ ਕਰਨੀ ਹੈ ਕੀ ਅਸੀਂ ਸਭ ਨੂੰ ਭਾਈ-ਭਾਈ ਸਮਝ ਕੇ ਗੱਲ ਕੀਤੀ? ਕਿਸੇ ਨੂੰ ਦੁੱਖ ਤਾਂ ਨਹੀਂ ਦਿੱਤਾ? ਕਿਉਂਕਿ ਤੁਸੀਂ ਜਾਣਦੇ ਹੋ ਅਸੀਂ ਸਾਰੇ ਭਾਈ ਖੀਰ ਸਾਗਰ ਦੇ ਵੱਲ ਜਾ ਰਹੇ ਹਾਂ। ਇਹ ਹੈ ਵਿਸ਼ੇ ਸਾਗਰ। ਤੁਸੀਂ ਨਾਂ ਹੁਣ ਰਾਮ ਰਾਜ ਵਿੱਚ ਹੋ ਨਾਂ ਰਾਵਣ ਰਾਜ ਵਿੱਚ। ਤੁਸੀਂ ਵਿਚਕਾਰ ਹੋ ਇਸ ਲਈ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਦੇਖਣਾ ਹੈ ਕਿ ਕਿਥੋਂ ਤੱਕ ਸਾਡੀ ਭਾਈ-ਭਾਈ ਦੀ ਦ੍ਰਿਸ਼ਟੀ ਦੀ ਅਵਸਥਾ ਰਹੀ? ਅਸੀਂ ਸਭ ਆਤਮਾਵਾਂ ਆਪਸ ਵਿੱਚ ਭਾਈ-ਭਾਈ ਹਾਂ, ਅਸੀਂ ਇਸ ਸ਼ਰੀਰ ਵਿੱਚ ਪਾਰਟ ਵਜਾਉਂਦੇ ਹਾਂ। ਆਤਮਾ ਅਵਿਨਾਸ਼ੀ ਹੈ, ਸ਼ਰੀਰ ਵਿਨਾਸ਼ੀ ਹੈ, ਅਸੀਂ 84 ਜਨਮਾਂ ਦਾ ਪਾਰਟ ਵਜਾਇਆ ਹੈ। ਹੁਣ ਬਾਪ ਆਏ ਹਨ, ਕਹਿੰਦੇ ਹਨ ਮਾਮੇਕਮ ਯਾਦ ਕਰੋ, ਆਪਣੇ ਨੂੰ ਆਤਮਾ ਸਮਝੋ। ਆਤਮਾ ਸਮਝਣ ਨਾਲ ਭਾਈ-ਭਾਈ ਹੋ ਜਾਂਦੇ ਹਨ। ਇਹ ਬਾਪ ਹੀ ਸਮਝਾਉਂਦੇ ਹਨ। ਬਾਪ ਦੇ ਸਿਵਾਏ ਹੋਰ ਕਿਸੇ ਦਾ ਪਾਰਟ ਹੀ ਨਹੀਂ ਹੈ। ਪ੍ਰੇਰਨਾ ਆਦਿ ਦੀ ਤਾਂ ਗੱਲ ਨਹੀਂ ਹੈ। ਜਿਵੇਂ ਟੀਚਰ ਬੈਠ ਸਮਝੌਉਂਦੇ ਹਨ, ਓਵੇਂ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ। ਇਹ ਵਿਚਾਰ ਕਰਨ ਦੀ ਗੱਲ ਹੈ, ਇਸ ਵਿੱਚ ਸਮਾਂ ਵੀ ਦੇਣਾ ਪੈਂਦਾ ਹੈ। ਬਾਪ ਨੇ ਧੰਧਾ ਆਦਿ ਕਰਨ ਲਈ ਤਾਂ ਕਹਿ ਦਿੱਤਾ ਹੈ ਲੇਕਿਨ ਯਾਦ ਦੀ ਯਾਤਰਾ ਵੀ ਜ਼ਰੂਰੀ ਹੈ। ਉਸਦੇ ਲਈ ਟਾਈਮ ਕੱਢਣਾ ਚਾਹੀਦਾ ਹੈ। ਸਰਵਿਸ ਵੀ ਸਭ ਦੀ ਵੱਖ-ਵੱਖ ਹੈ। ਕੋਈ ਬਹੁਤ ਟਾਈਮ ਕੱਢ ਸਕਦੇ ਹਨ। ਮੈਗਜੀਨ ਵਿੱਚ ਵੀ ਯੁਕਤੀ ਨਾਲ ਲਿਖਣਾ ਹੈ ਕਿ ਇਥੇ ਇਵੇਂ ਦੇ ਬਾਪ ਨੂੰ ਯਾਦ ਕਰਨਾ ਹੁੰਦਾ ਹੈ। ਇੱਕ ਦੋ ਨੂੰ ਭਾਈ-ਭਾਈ ਸਮਝਣਾ ਹੁੰਦਾ ਹੈ।

ਬਾਪ ਆਕੇ ਸਾਰੀਆਂ ਆਤਮਾਵਾਂ ਨੂੰ ਪੜਾਉਂਦੇ ਹਨ। ਆਤਮਾਵਾਂ ਵਿੱਚ ਦੈਵੀਗੁਣ ਦੇ ਸੰਸਕਾਰ ਹੁਣ ਭਰਨੇ ਹਨ। ਮਨੁੱਖ ਭਾਵੇਂ ਪੁੱਛਦੇ ਹਨ ਭਾਰਤ ਦਾ ਪ੍ਰਾਚੀਨ ਯੋਗ ਕੀ ਹੈ? ਤੁਸੀਂ ਸਮਝਾ ਸਕਦੇ ਹੋ ਪਰ ਤੁਸੀਂ ਅਜੇ ਬੜੇ ਥੋੜੇ ਹੋ, ਤੁਹਾਡਾ ਨਾਮ ਨਿਕਲਿਆ ਨਹੀਂ ਹੈ। ਈਸ਼ਵਰ ਯੋਗ ਸਿਖਾਉਂਦੇ ਹਨ। ਜ਼ਰੂਰ ਉਨ੍ਹਾਂ ਦੇ ਬੱਚੇ ਵੀ ਹੋਣਗੇ। ਉਹ ਵੀ ਜਾਣਦੇ ਹੋਣਗੇ ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਨਿਰਾਕਾਰ ਬਾਪ ਕਿਵੇਂ ਆਕੇ ਪੜਾਉਂਦੇ ਹਨ, ਉਹ ਆਪ ਹੀ ਸਮਝਾਉਂਦੇ ਹਨ ਕਿ ਮੈਂ ਕਲਪ-ਕਲਪ ਸੰਗਮਯੁੱਗ ਤੇ ਆਕੇ ਖੁੱਦ ਦੱਸਦਾ ਹਾਂ ਕਿ ਮੈਂ ਇਵੇਂ ਆਉਂਦਾ ਹਾਂ। ਕਿਸ ਦੇ ਤਨ ਵਿੱਚ ਆਉਂਦਾ ਹਾਂ, ਇਸ ਵਿੱਚ ਮੂੰਝਨ ਦੀ ਗੱਲ ਨਹੀਂ ਹੈ। ਇਹ ਬਣਿਆ ਬਣਾਇਆ ਡਰਾਮਾ ਹੈ। ਇੱਕ ਵਿੱਚ ਹੀ ਆਉਂਦਾ ਹਾਂ। ਪ੍ਰਜਾਪਿਤਾ ਬ੍ਰਹਮਾ ਦੁਆਰਾ ਸਥਾਪਨਾ। ਉਹ ਮੁਰਬੀ ਬੱਚਾ ਪਹਿਲਾ-ਪਹਿਲਾ ਬਣਦੇ ਹਨ। ਆਦਿ ਸਨਾਤਨ ਦੇਵੀ ਦੇਵਤਾ ਧਰਮ ਸਥਾਪਨ ਕਰਦੇ ਹਨ। ਫਿਰ ਉਹ ਹੀ ਪਹਿਲੇ ਨੰਬਰ ਵਿੱਚ ਆਉਂਦੇ ਹਨ। ਇਸ ਚਿੱਤਰ ਤੇ ਸਮਝਾਨੀ ਬੜੀ ਵਧੀਆ ਹੈ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਕਿਵੇਂ ਬਣਦੇ ਹਨ - ਇਹ ਕੋਈ ਹੋਰ ਸਮਝਾ ਨਹੀਂ ਸਕਦਾ ਹੈ। ਸਮਝਾਉਣ ਦੀ ਯੁਕਤੀ ਚਾਹੀਦੀ ਹੈ। ਹੁਣ ਤੁਸੀਂ ਜਾਣਦੇ ਹੋ ਬਾਬਾ ਕਿਵੇਂ ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹਨ, ਕਿਵੇਂ ਚੱਕਰ ਫਿਰਦਾ ਹੈ, ਇਨ੍ਹਾਂ ਗੱਲਾਂ ਨੂੰ ਹੋਰ ਕੋਈ ਜਾਣ ਨਹੀਂ ਸਕਦਾ ਹੈ। ਤਾਂ ਬਾਪ ਕਹਿੰਦੇ ਹਨ ਇਵੇਂ-ਇਵੇਂ ਯੁਕਤੀ ਨਾਲ ਲਿਖੋ। ਸਹੀ ਤਰੀਕੇ ਦਾ ਯੋਗ ਕੌਣ ਸਿਖਾ ਸਕਦੇ ਹਨ - ਇਹ ਪਤਾ ਲੱਗ ਜਾਵੇ ਤਾਂ ਤੁਹਾਡੇ ਕੋਲ ਢੇਰ ਆ ਜਾਣ। ਇੰਨੇ ਵੱਡੇ ਜੋ ਆਸ਼ਰਮ ਹਨ ਸਭ ਹਿੱਲਣ ਲੱਗ ਪੈਣਗੇ। ਇਹ ਪਿੱਛੋਂ ਹੋਣਾ ਹੈ, ਫਿਰ ਵੰਡਰ ਖਾਣਗੇ ਕਿ ਇੰਨੀਆਂ ਸਭ ਸੰਸਥਾਵਾਂ ਭਗਤੀ ਮਾਰਗ ਦੀਆਂ ਹਨ, ਗਿਆਨ ਮਾਰਗ ਦੀ ਇੱਕ ਵੀ ਨਹੀਂ, ਫਿਰ ਹੀ ਤੁਹਾਡੀ ਜਿੱਤ ਹੋਵੇਗੀ। ਇਹ ਵੀ ਤੁਸੀਂ ਜਾਣਦੇ ਹੋ ਹਰ 5 ਹਜ਼ਾਰ ਸਾਲ ਦੇ ਬਾਅਦ ਬਾਪ ਆਉਂਦੇ ਹਨ। ਬਾਪ ਦੁਆਰਾ ਤੁਸੀਂ ਸਿੱਖ ਰਹੇ ਹੋ, ਹੋਰਾਂ ਨੂੰ ਸਿਖਾਉਂਦੇ ਹੋ। ਕਿਵੇਂ ਕਿਸੇ ਨੂੰ ਲਿਖਤ ਵਿੱਚ ਸਮਝਾਉਣਾ ਹੈ - ਇਹ ਸਭ ਕਲਪ-ਕਲਪ ਯੁਕਤੀਆਂ ਨਿਕਲਦੀਆਂ ਹਨ, ਜੋ ਬਹੁਤਿਆਂ ਨੂੰ ਪਤਾ ਲੱਗ ਜਾਂਦਾ ਹੈ। ਸਿਵਾਏ ਬਾਪ ਦੇ ਇੱਕ ਧਰਮ ਦੀ ਸਥਾਪਨਾ ਹੋਰ ਕੋਈ ਕਰ ਨਹੀਂ ਸਕਦਾ ਹੈ। ਤੁਸੀਂ ਜਾਣਦੇ ਹੋ - ਉਸ ਪਾਸੇ ਹੈ ਰਾਵਣ, ਇਸ ਪਾਸੇ ਹੈ ਰਾਮ। ਰਾਵਣ ਤੇ ਤੁਸੀਂ ਜਿੱਤ ਪਾਉਂਦੇ ਹੋ। ਉਹ ਸਭ ਹੈ ਰਾਵਣ ਸੰਪਰਦਾਏ। ਤੁਸੀਂ ਈਸ਼ਵਰੀਏ ਸੰਪਰਦਾਏ ਬੜੇ ਥੋੜੇ ਹੋ। ਭਗਤੀ ਦਾ ਕਿੰਨਾ ਸ਼ੋ(ਦਿਖਾਵਾ)ਹੈ। ਜਿੱਥੇ-ਜਿੱਥੇ ਪਾਣੀ ਹੈ, ਉੱਥੇ ਮੇਲਾ ਲਗਦਾ ਹੈ। ਕਿੰਨਾ ਖਰਚਾ ਕਰਦੇ ਹਨ। ਕਿੰਨੇ ਡੁੱਬਦੇ ਮਰਦੇ ਹਨ। ਇਥੇ ਤਾਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਫਿਰ ਵੀ ਬਾਪ ਕਹਿੰਦੇ ਹਨ ਆਸ਼ਚਰਯਾਵੱਤ ਮੇਰੇ ਨੂੰ ਪਹਿਚਾਨਤੀ, ਸੁੰਨਤੀ, ਸੁਨਾਵੰਤੀ, ਪਵਿੱਤਰ ਰਹਿਨਤੀ ਫਿਰ ਵੀ ਅਹੋ ਮਾਇਆ ਤੇਰੇ ਦੁਆਰਾ ਹਾਰ ਖਾਵੰਤੀ।

ਕਲਪ-ਕਲਪ ਇਵੇਂ ਹੁੰਦਾ ਹੈ। ਹਾਰ ਖਾਵੰਤੀ ਵੀ ਹੁੰਦੇ ਹਨ। ਮਾਇਆ ਦੇ ਨਾਲ ਯੁੱਧ ਹੈ। ਮਾਇਆ ਦਾ ਪ੍ਰਭਾਵ ਵੀ ਹੈ। ਭਗਤੀ ਨੂੰ ਤਾਂ ਹਿੱਲਣਾ ਹੀ ਹੈ। ਅੱਧਾਕਲਪ ਤੁਸੀਂ ਪ੍ਰਾਲਬਧ ਭੋਗਦੇ ਹੋ ਫਿਰ ਰਾਵਣ ਰਾਜ ਤੋਂ ਭਗਤੀ ਸ਼ੁਰੂ ਹੁੰਦੀ ਹੈ। ਉਨ੍ਹਾਂ ਦੀਆਂ ਨਿਸ਼ਾਨੀਆਂ ਵੀ ਕਾਇਮ ਹਨ, ਵਿਕਾਰ ਵਿੱਚ ਜਾਂਦੇ ਹਨ ਫਿਰ ਦੇਵਤਾ ਤਾਂ ਨਹੀਂ ਰਹੇ। ਕਿਵੇਂ ਵਿਕਾਰੀ ਬਣਦੇ ਹਨ, ਇਹ ਦੁਨੀਆਂ ਵਿੱਚ ਕੋਈ ਜਾਣਦੇ ਨਹੀਂ ਹਨ। ਸ਼ਾਸਤਰਾਂ ਵਿੱਚ ਲਿੱਖ ਦਿੱਤਾ ਹੈ ਵਾਮ ਮਾਰਗ ਵਿੱਚ ਗਏ। ਕਦੋਂ ਗਏ - ਇਹ ਨਹੀਂ ਸਮਝਦੇ ਹਨ। ਇਹ ਸਭ ਗੱਲਾਂ ਚੰਗੀ ਤਰ੍ਹਾਂ ਸਮਝਣ ਅਤੇ ਸਮਝਾਉਣ ਦੀ ਹੈ। ਇਹ ਵੀ ਓਦੋਂ ਸਮਝਣ ਜਦੋਂ ਨਿਸ਼ਚੈ ਬੁੱਧੀ ਹੋਣ। ਉਨ੍ਹਾਂ ਦੀ ਕਸ਼ਿਸ਼ ਹੋਵੇਗੀ, ਕਹਿਣਗੇ ਇਵੇਂ ਦੇ ਬਾਪ ਨਾਲ ਸਾਨੂੰ ਮਿਲਾਓ। ਪਰ ਪਹਿਲਾਂ ਦੇਖੋ ਘਰ ਜਾਣ ਦੇ ਬਾਅਦ ਉਹ ਨਸ਼ਾ ਰਹਿੰਦਾ ਹੈ? ਨਿਸ਼ਚੈ ਬੁੱਧੀ ਰਹਿੰਦੇ ਹਾਂ? ਭਾਵੇ ਯਾਦ ਸਤਾਵੇ, ਚਿੱਠੀ ਲਿੱਖਦੇ ਰਹਿਣ, ਤੁਸੀਂ ਸਾਡੇ ਸੱਚੇ ਬਾਬਾ ਹੋ, ਤੁਹਾਡੇ ਕੋਲੋਂ ਉੱਚਾ ਵਰਸਾ ਮਿਲਦਾ ਹੈ, ਤੁਹਾਡੇ ਨਾਲ ਮਿਲਨ ਬਗੈਰ ਅਸੀਂ ਰਹਿ ਨਹੀਂ ਸਕਦੇ ਹਾਂ। ਸਗਾਈ ਦੇ ਬਾਅਦ ਮਿਲਨ ਹੁੰਦਾ ਹੈ। ਸਗਾਈ ਤੋਂ ਬਾਅਦ ਤੜਫਦੇ ਹਨ। ਤੁਸੀਂ ਜਾਣਦੇ ਹੋ ਸਾਡਾ ਬੇਹੱਦ ਦਾ ਬਾਪ ਟੀਚਰ ਸਾਜਨ ਸਭ ਕੁਝ ਹੈ। ਹੋਰ ਸਭ ਤੋਂ ਦੁੱਖ ਮਿਲਿਆ, ਉਨ੍ਹਾਂ ਦੀ ਤੁਲਨਾ ਵਿੱਚ ਬਾਪ ਸੁੱਖ ਦਿੰਦੇ ਹਨ। ਉੱਥੇ ਵੀ ਸਭ ਸੁੱਖ ਦਿੰਦੇ ਹਨ। ਇਸ ਸਮੇਂ ਤੁਸੀਂ ਸੁੱਖ ਦੇ ਸੰਬੰਧ ਵਿੱਚ ਬੰਨੇ ਜਾ ਰਹੇ ਹੋ।

ਇਹ ਪੁਰਸ਼ੋਤਮ ਬਣਨ ਦਾ ਪੁਰਸ਼ੋਤਮ ਯੁੱਗ ਹੈ। ਮੂਲ ਗੱਲ ਹੈ - ਆਪਣੇ ਨੂੰ ਆਤਮਾ ਸਮਝਣਾ, ਬਾਪ ਨੂੰ ਪਿਆਰ ਨਾਲ ਯਾਦ ਕਰਨਾ ਹੈ। ਯਾਦ ਨਾਲ ਖੁਸ਼ੀ ਦਾ ਪਾਰਾ ਚੜੇਗਾ। ਅਸੀਂ ਸਭ ਤੋਂ ਜ਼ਿਆਦਾ ਭਗਤੀ ਕੀਤੀ ਹੈ। ਧੱਕੇ ਬਹੁਤ ਖਾਦੇ ਹਨ। ਹੁਣ ਬਾਪ ਆਇਆ ਹੈ ਵਾਪਿਸ ਲੈ ਜਾਣ ਤਾਂ ਜਰੂਰ ਪਵਿੱਤਰ ਬਣਨਾ ਹੈ। ਦੈਵੀਗੁਣ ਧਾਰਨ ਕਰਨੇ ਹਨ। ਪੋਤਾਮੇਲ ਰੱਖਣਾ ਹੈ - ਸਾਰੇ ਦਿਨ ਵਿੱਚ ਕਿੰਨਿਆਂ ਨੂੰ ਬਾਪ ਦੀ ਪਹਿਚਾਣ ਦਿੱਤੀ? ਬਾਪ ਦੀ ਪਹਿਚਾਣ ਦੇਣ ਬਗੈਰ ਸੁੱਖ ਨਹੀਂ ਆਉਂਦਾ ਹੈ, ਤੜਫਣੀ ਲੱਗ ਜਾਂਦੀ ਹੈ। ਯੱਗ ਵਿੱਚ ਬੜੇ ਵਿਘਨ ਵੀ ਪੈਂਦੇ ਹਨ, ਮਾਰ ਖਾਂਦੇ ਹਨ। ਹੋਰ ਕੋਈ ਸਤਸੰਗ ਨਹੀਂ ਜਿੱਥੇ ਪਵਿੱਤਰਤਾ ਦੀ ਗੱਲ ਹੋਵੇ। ਇੱਥੇ ਤੁਸੀਂ ਪਵਿੱਤਰ ਬਣਦੇ ਹੋ ਤਾਂ ਅਸੁਰ ਵਿਘਨ ਪਾਉਂਦੇ ਹਨ। ਪਾਵਨ ਬਣ ਕੇ ਘਰ ਜਾਣਾ ਹੈ। ਆਤਮਾ ਸੰਸਕਾਰ ਲੈ ਜਾਂਦੀ ਹੈ। ਕਹਿੰਦੇ ਹਨ ਯੁੱਧ ਦੇ ਮੈਦਾਨ ਵਿੱਚ ਮਰਾਂਗੇ ਤਾਂ ਸਵਰਗ ਵਿੱਚ ਜਾਵਾਂਗੇ ਇਸ ਲਈ ਖੁਸ਼ੀ ਨਾਲ ਲੜਾਈ ਵਿੱਚ ਜਾਂਦੇ ਹਨ। ਤੁਹਾਡੇ ਕੋਲ ਕਮਾਂਡਰ, ਮੇਜ਼ਰ, ਸਿਪਾਹੀ ਆਦਿ ਕਿਥੋਂ-ਕਿਥੋਂ ਆਉਂਦੇ ਹਨ। ਸਵਰਗ ਵਿੱਚ ਕਿਵੇਂ ਜਾਣਗੇ? ਲੜਾਈ ਦੇ ਮੈਦਾਨ ਵਿੱਚ ਮਿੱਤਰ ਸੰਬੰਧੀ ਯਾਦ ਆਉਂਦੇ ਹਨ। ਹੁਣ ਬਾਪ ਸਮਝਾਉਂਦੇ ਹਨ ਸਭ ਨੂੰ ਵਾਪਿਸ ਜਾਣਾ ਹੈ। ਆਪਣੇ ਨੂੰ ਆਤਮਾ ਸਮਝੋ, ਭਾਈ-ਭਾਈ ਸਮਝੋ। ਬਾਪ ਨੂੰ ਯਾਦ ਕਰੋ। ਜੋ ਜਿੰਨਾ ਪੁਰਸ਼ਾਰਥ ਕਰਦੇ ਹਨ ਓਨਾ ਉੱਚ ਪਦ ਪਾਉਣਗੇ। ਉਹ ਲੋਕ ਕਹਿੰਦੇ ਹਨ ਅਸੀਂ ਭਾਈ-ਭਾਈ ਹਾਂ। ਪਰ ਮਤਲਬ ਨਹੀਂ ਜਾਣਦੇ ਹਨ। ਬਾਪ ਨੂੰ ਹੀ ਨਹੀਂ ਜਾਣਦੇ ਹਨ।

ਲੋਕ ਸਮਝਦੇ ਹਨ ਅਸੀਂ ਨਿਸ਼ਕਾਮ ਸੇਵਾ ਕਰਦੇ ਹਾਂ। ਸਾਨੂੰ ਫ਼ਲ ਦੀ ਇੱਛਾ ਨਹੀਂ ਹੈ। ਪਰ ਫ਼ਲ ਤਾਂ ਜ਼ਰੂਰ ਮਿਲਣਾ ਹੈ। ਨਿਸ਼ਕਾਮ ਸੇਵਾ ਤਾਂ ਇੱਕ ਬਾਪ ਹੀ ਕਰਦੇ ਹਨ। ਬੱਚੇ ਜਾਣਦੇ ਹਨ ਬਾਪ ਦੀ ਕਿੰਨੀ ਗਲਾਨੀ ਕੀਤੀ ਹੈ। ਦੇਵਤਾਵਾਂ ਦੀ ਵੀ ਗਲਾਨੀ ਕੀਤੀ ਹੈ। ਹੁਣ ਦੇਵਤਾ ਕਿਸੇ ਦੀ ਹਿੰਸਾ ਤਾਂ ਕਰ ਨਹੀਂ ਸਕਦੇ ਹਨ। ਇੱਥੇ ਤੁਸੀਂ ਡਬਲ ਅਹਿੰਸਕ ਬਣਦੇ ਹੋ। ਨਾਂ ਕਾਮ ਕਟਾਰੀ ਚਲਾਉਣਾ, ਨਾਂ ਕ੍ਰੋਧ ਕਰਨਾ। ਕ੍ਰੋਧ ਵੀ ਵੱਡਾ ਵਿਕਾਰ ਹੈ। ਕਹਿੰਦੇ ਹਨ ਬੱਚਿਆਂ ਤੇ ਬੜਾ ਗੁੱਸਾ ਕੀਤਾ। ਬਾਪ ਸਮਝਾਉਂਦੇ ਹਨ ਥੱਪੜ ਆਦਿ ਕਦੇ ਨਹੀਂ ਮਾਰਨਾ ਹੈ। ਉਹ ਵੀ ਭਾਈ ਹੈ, ਉਸ ਵਿੱਚ ਵੀ ਆਤਮਾ ਹੈ। ਆਤਮਾ ਛੋਟੀ ਵੱਡੀ ਨਹੀਂ ਹੁੰਦੀ ਹੈ। ਇਹ ਬੱਚਾ ਨਹੀਂ ਪਰ ਤੁਹਾਡਾ ਛੋਟਾ ਭਾਈ ਹੈ। ਆਤਮਾ ਸਮਝਣਾ ਹੈ। ਛੋਟੇ ਭਰਾ ਨੂੰ ਮਾਰਨਾ ਨਹੀਂ ਚਾਹੀਦਾ ਹੈ ਇਸਲਈ ਕ੍ਰਿਸ਼ਨ ਦੇ ਲਈ ਦਿਖਾਉਂਦੇ ਹਨ ਔਖਲੀ ਨਾਲ ਬੰਨਿਆ। ਅਸਲ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹਨ। ਇਹ ਵੱਖ-ਵੱਖ ਸਿੱਖਿਆਵਾਂ ਹਨ। ਬਾਕੀ ਕ੍ਰਿਸ਼ਨ ਨੂੰ ਕੀ ਪਰਵਾਹ ਪਈ ਹੈ ਮੱਖਣ ਦੀ। ਉਹ ਮਹਿਮਾ ਵੀ ਕਰਦੇ ਹਨ ਉਲਟਾ ਚੋਰੀ ਦੀ। ਤੁਸੀਂ ਮਹਿਮਾ ਕਰੋਗੇ ਸੁਲਟੀ, ਤੁਸੀਂ ਕਹੋਗੇ ਉਹ ਤਾਂ ਸਰਵਗੁਣ ਸੰਪਨ,16 ਕਲਾਂ ਸੰਪੂਰਨ ਹੈ।ਪਰ ਇਹ ਗਲਾਨੀ ਦੀ ਵੀ ਡਰਾਮਾ ਵਿੱਚ ਨੂੰਧ ਹੈ। ਹੁਣ ਸਾਰੇ ਤਮੋਪ੍ਰਧਾਨ ਬਣੇ ਪਏ ਹਨ। ਪੜਾਉਣ ਵਾਲਾ ਹੈ ਬੇਹੱਦ ਦਾ ਬਾਪ। ਉਸਦੀ ਮੱਤ ਤੇ ਚੱਲਣਾ ਪਵੇ। ਡਿਫਿਕਲਟ ਤੋਂ ਡਿਫਿਕਲਟ ਇਹ ਸਬਜੈਕਟ ਹੈ। ਤੁਸੀ ਪਦ ਵੀ ਕਿੰਨਾ ਉੱਚਾ ਪਾਉਂਦੇ ਹੋ। ਜੇਕਰ ਸਹਿਜ਼ ਹੋਵੇ ਤਾਂ ਸਾਰੇ ਇਮਤਿਹਾਨ ਵਿੱਚ ਲੱਗ ਜਾਣ। ਇਸ ਵਿੱਚ ਬੜੀ ਮਿਹਨਤ ਹੈ। ਦੇਹ ਅਭਿਮਾਨ ਵਿੱਚ ਆਉਣ ਨਾਲ ਵਿਕਰਮ ਬਣ ਜਾਣਗੇ ਇਸਲਈ ਛੁਈ-ਮੂਈ ਦਾ ਦ੍ਰਿਸ਼ਟਾਂਤ ਹੈ। ਬਾਪ ਨੂੰ ਯਾਦ ਕਰਨ ਨਾਲ ਤੁਸੀਂ ਖੜੇ ਹੋ ਜਾਵੋਗੇ। ਭੁਲਣ ਨਾਲ ਕੁਝ ਨਾ ਕੁਝ ਭੁੱਲ ਹੋ ਜਾਵੇਗੀ। ਪਦ ਵੀ ਘੱਟ ਹੋ ਜਾਂਦਾ ਹੈ। ਸਿੱਖਿਆ ਤਾਂ ਸਭ ਨੂੰ ਦਿੱਤੀ ਹੈ, ਜਿਸਦੀ ਬਾਅਦ ਵਿੱਚ ਗੀਤਾ ਬਣਾਈ ਹੈ। ਗਰੁੜ ਪੁਰਾਨ ਵਿੱਚ ਰੋਚਕ ਗੱਲਾਂ ਲਿੱਖ ਦਿੱਤੀਆਂ ਹਨ, ਜੋ ਮਨੁੱਖਾ ਨੂੰ ਡਰ ਲੱਗੇ। ਰਾਵਣ ਰਾਜ ਵਿੱਚ ਪਾਪ ਤਾਂ ਹੁੰਦੇ ਹੀ ਹਨ ਕਿਉਂਕਿ ਇਹ ਹੈ ਕੰਡਿਆਂ ਦਾ ਜੰਗਲ। ਬਾਪ ਕਹਿੰਦੇ ਹਨ ਦ੍ਰਿਸ਼ਟੀ ਨੂੰ ਵੀ ਬਦਲਨਾ ਹੈ। ਬਹੁਤ ਸਮੇਂ ਤੋਂ ਇੱਥੇ ਹਾਂ ਇਸ ਲਈ ਸ਼ਰੀਰ ਵੱਲ ਪਿਆਰ ਚਲਾ ਜਾਂਦਾ ਹੈ। ਵਿਨਾਸ਼ੀ ਚੀਜ਼ ਨਾਲ ਪਿਆਰ ਰੱਖਣ ਦਾ ਕੀ ਫਾਇਦਾ? ਅਵਿਨਾਸ਼ੀ ਨਾਲ ਪਿਆਰ ਰੱਖਣ ਨਾਲ ਅਵਿਨਾਸ਼ੀ ਬਣ ਜਾਂਦਾ ਹੈ। ਬੱਚਿਆਂ ਨੂੰ ਇਹ ਡਾਇਰੈਕਸ਼ਨ ਹੈ - ਉੱਠਦੇ ਬੈਠਦੇ ਚੱਲਦੇ ਫਿਰਦੇ ਬਾਪ ਨੂੰ ਯਾਦ ਕਰੋ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼ਰੀਰ ਵਿਨਾਸ਼ੀ ਹੈ, ਉਸ ਵਿੱਚੋ ਪਿਆਰ ਕੱਢ ਅਵਿਨਾਸ਼ੀ ਆਤਮਾ ਨਾਲ ਪਿਆਰ ਰੱਖਣਾ ਹੈ। ਅਵਿਨਾਸ਼ੀ ਬਾਪ ਨੂੰ ਯਾਦ ਕਰਨਾ ਹੈ। ਆਤਮਾ ਭਾਈ-ਭਾਈ ਹੈ, ਅਸੀਂ ਭਰਾ ਨਾਲ ਗੱਲ ਕਰਦੇ ਹਾਂ - ਇਹ ਅਭਿਆਸ ਕਰਨਾ ਹੈ।

2. ਵਿਚਾਰ ਸਾਗਰ ਮੰਥਨ ਕਰ ਆਪਣੀ ਇਵੇਂ ਦੀ ਅਵਸਥਾ ਬਣਾਉਣੀ ਹੈ ਜੋ ਮੁੱਖ ਤੋਂ ਕਦੇ ਵੀ ਉਲਟਾ ਸੁਲਟਾ ਬੋਲ ਨਾਂ ਨਿਕਲੇ। ਕਦਮ-ਕਦਮ ਤੇ ਆਪਣਾ ਪੋਤਾਮੇਲ ਚੈੱਕ ਕਰਨਾ ਹੈ।

ਵਰਦਾਨ:-
ਈਸ਼ਵਰੀਏ ਸੰਗ ਵਿੱਚ ਰਹਿ ਉਲਟੇ ਸੰਗ ਦੇ ਵਾਰ ਤੋਂ ਬਚਣ ਵਾਲੇ ਸਦਾ ਦੇ ਸਤਸੰਗੀ ਭਵ:

ਕਿਵੇਂ ਦਾ ਵੀ ਖਰਾਬ ਸੰਗ ਹੋਵੇ ਲੇਕਿਨ ਤੁਹਾਡਾ ਸ੍ਰੇਸ਼ਠ ਸੰਗ ਉਸਦੇ ਅੱਗੇ ਕਈ ਗੁਣਾਂ ਸ਼ਕਤੀਸ਼ਾਲੀ ਹੈ। ਇਸ਼ਵਰੀਏ ਸੰਗ ਦੇ ਅੱਗੇ ਇਹ ਸੰਗ ਕੁਝ ਵੀ ਨਹੀਂ ਹੈ। ਸਭ ਕਮਜ਼ੋਰ ਹੈ। ਲੇਕਿਨ ਜਦੋਂ ਖੁੱਦ ਕਮਜ਼ੋਰ ਬਣਦੇ ਹਾਂ ਫਿਰ ਉਲਟੇ ਸੰਗ ਦਾ ਵਾਰ ਹੁੰਦਾ ਹੈ। ਜੋ ਸਦਾ ਇੱਕ ਬਾਪ ਦੇ ਸੰਗ ਵਿੱਚ ਰਹਿੰਦੇ ਹਨ ਮਤਲਬ ਸਦਾ ਦੇ ਸਤਸੰਗੀ ਹਨ ਉਹ ਹੋਰ ਕਿਸੇ ਸੰਗ ਦੇ ਰੰਗ ਵਿੱਚ ਪ੍ਰਭਾਵਿਤ ਨਹੀਂ ਹੋ ਸਕਦੇ ਹਨ। ਵਿਅਰਥ ਗੱਲਾਂ, ਵਿਅਰਥ ਸੰਗ ਮਤਲਬ ਕੁਸੰਗ ਉਨ੍ਹਾਂ ਨੂੰ ਆਕਰਸ਼ਿਤ ਕਰ ਨਹੀਂ ਸਕਦਾ ਹੈ।

ਸਲੋਗਨ:-
ਬੁਰਾਈ ਨੂੰ ਵੀ ਚੰਗਿਆਈ ਵਿੱਚ ਪਰਿਵਰਤਨ ਕਰਨ ਵਾਲੇ ਹੀ ਪ੍ਰਸੰਨਚਿਤ(ਖੁਸ਼) ਰਹਿ ਸਕਦੇ ਹਨ।