12.07.20     Avyakt Bapdada     Punjabi Murli     22.02.86    Om Shanti     Madhuban
 


"ਰੂਹਾਨੀ ਸੇਵਾ- ਨਿਸਵਾਰਥ ਸੇਵਾ"


ਅੱਜ ਸ੍ਰਵ ਆਤਮਾਵਾਂ ਦੇ ਵਿਸ਼ਵ ਕਲਿਆਣਕਾਰੀ ਬਾਪ ਆਪਣੇ ਸੇਵਾਧਾਰੀ ਸਾਥੀ ਬੱਚਿਆਂ ਨੂੰ ਵੇਖ ਰਹੇ ਹਨ। ਆਦਿ ਤੋਂ ਬਾਪਦਾਦਾ ਦੇ ਨਾਲ - ਨਾਲ ਸੇਵਾਧਾਰੀ ਬੱਚੇ ਸਾਥੀ ਬਣੇ ਅਤੇ ਅੰਤ ਤੱਕ ਬਾਪਦਾਦਾ ਨੇ ਗੁਪਤ ਰੂਪ ਵਿੱਚ ਅਤੇ ਪ੍ਰਤੱਖ ਰੂਪ ਵਿੱਚ ਬੱਚਿਆਂ ਨੂੰ ਵਿਸ਼ਵ ਸੇਵਾ ਦੇ ਨਿਮਿਤ ਬਣਾਇਆ। ਆਦਿ ਵਿੱਚ ਬ੍ਰਹਮਾ ਬਾਪ ਅਤੇ ਬ੍ਰਾਹਮਣ ਬੱਚੇ ਗੁਪਤ ਰੂਪ ਵਿੱਚ ਸੇਵਾ ਦੇ ਨਿਮਿਤ ਬਣੇ। ਹੁਣ ਸੇਵਾਧਾਰੀ ਬੱਚੇ ਸ਼ਕਤੀ ਸੈਨਾ ਅਤੇ ਪਾਂਡਵ ਸੈਨਾ ਵਿਸ਼ਵ ਦੇ ਅੱਗੇ ਪ੍ਰਤੱਖ ਰੂਪ ਵਿੱਚ ਕੰਮ ਕਰ ਰਹੇ ਹਨ। ਸੇਵਾ ਦਾ ਉਮੰਗ - ਉਤਸਾਹ ਮੈਜ਼ੋਰਿਟੀ ਬੱਚਿਆਂ ਵਿੱਚ ਚੰਗਾ ਵਿਖਾਈ ਦਿੰਦਾ ਹੈ। ਸੇਵਾ ਦੀ ਲਗਨ ਆਦਿ ਤੋਂ ਨਾਲ ਰਹੀ ਹੈ ਅਤੇ ਅੰਤ ਤੱਕ ਰਹੇਗੀ। ਬ੍ਰਾਹਮਣ ਜੀਵਨ ਹੀ ਸੇਵਾ ਦਾ ਜੀਵਨ ਹੈ। ਬ੍ਰਾਹਮਣ ਆਤਮਾਵਾਂ ਸੇਵਾ ਦੇ ਬਿਨਾ ਜੀ ਨਹੀਂ ਸਕਦੀਆਂ। ਮਾਇਆ ਤੋਂ ਜਿਉਂਦਾ ਰੱਖਣ ਦਾ ਸ੍ਰੇਸ਼ਠ ਸਾਧਨ ਸੇਵਾ ਹੀ ਹੈ। ਸੇਵਾ ਯੋਗਯੁਕਤ ਵੀ ਬਣਾਉਂਦੀ ਹੈ। ਲੇਕਿਨ ਕਿਹੜੀ ਸੇਵਾ? ਇੱਕ ਹੈ ਮੁੱਖ ਦੀ ਸੇਵਾ, ਸੁਣਿਆ ਹੋਇਆ ਸੁਣਾਉਣ ਦੀ ਸੇਵਾ। ਦੂਸਰੀ ਹੈ ਮਨ ਨਾਲ ਮੁੱਖ ਦੀ ਸੇਵਾ। ਸੁਣੇ ਹੋਏ ਮਧੁਰ ਬੋਲ ਦਾ ਸ੍ਵਰੂਪ ਬਣ, ਸ੍ਵਰੂਪ੍ ਨਾਲ ਸੇਵਾ, ਨਿਸਵਾਰਥ ਸੇਵਾ। ਤਿਆਗ, ਤਪ ਸ੍ਵਰੂਪ ਨਾਲ ਸੇਵਾ। ਹੱਦ ਦੀਆਂ ਕਾਮਨਾਵਾਂ ਤੋਂ ਪਰੇ ਨਿਸ਼ਕਾਮ ਸੇਵਾ। ਇਸਨੂੰ ਕਿਹਾ ਜਾਂਦਾ ਹੈ ਈਸ਼ਵਰੀਏ ਸੇਵਾ, ਰੂਹਾਨੀ ਸੇਵਾ। ਜੋ ਸਿਰ੍ਫ ਮੁੱਖ ਦੀ ਸੇਵਾ ਹੈ ਉਸਨੂੰ ਕਹਿੰਦੇ ਹਨ ਸਿਰ੍ਫ ਆਪਣੇ ਨੂੰ ਖੁਸ਼ ਕਰਨ ਦੀ ਸੇਵਾ। ਸ੍ਰਵ ਨੂੰ ਖੁਸ਼ ਕਰਨ ਦੀ ਸੇਵਾ ਮਨ ਅਤੇ ਮੁੱਖ ਦੀ ਨਾਲ - ਨਾਲ ਹੁੰਦੀ ਹੈ। ਮਨ ਨਾਲ ਅਰਥਾਤ ਮਨਮਨਾਭਵ ਸਥਿਤੀ ਨਾਲ ਮੂੰਹ ਦੀ ਸੇਵਾ।

ਬਾਪਦਾਦਾ ਅੱਜ ਆਪਣੇ ਰਾਈਟ ਹੈਂਡਸ ਸੇਵਾਧਾਰੀ ਅਤੇ ਲੇਫ਼੍ਟ ਹੈਂਡ ਸੇਵਾਧਾਰੀ ਦੋਵਾਂ ਨੂੰ ਵੇਖ ਰਹੇ ਸਨ। ਸੇਵਾਧਾਰੀ ਦੋਵੇਂ ਹੀ ਹਨ ਲੇਕਿਨ ਰਾਈਟ ਅਤੇ ਲੇਫ਼੍ਟ ਵਿੱਚ ਫਰਕ ਤਾਂ ਹੈ ਨਾ। ਰਾਈਟ ਹੈਂਡ ਸਦਾ ਨਿਸ਼ਕਾਮ ਸੇਵਾਧਾਰੀ ਹਨ। ਲੇਫ਼੍ਟ ਹੈਂਡ ਕੋਈ ਨਾ ਕੋਈ ਹੱਦ ਦੀ ਇਸ ਜਨਮ ਦੇ ਲਈ ਸੇਵਾ ਦਾ ਫ਼ਲ ਖਾਣ ਦੀ ਇੱਛਾ ਨਾਲ ਸੇਵਾ ਦੇ ਨਿਮਿਤ ਬਣਦੇ ਹਨ। ਉਹ ਗੁਪਤ ਸੇਵਾਧਾਰੀ ਅਤੇ ਉਹ ਨਾਮਧਾਰੀ ਸੇਵਾਧਾਰੀ। ਹੁਣੇ - ਹੁਣੇ ਸੇਵਾ ਕੀਤੀ ਹੁਣੇ - ਹੁਣੇ ਨਾਮ ਹੋਇਆ - ਬਹੁਤ ਵਧੀਆ, ਬਹੁਤ ਵਧੀਆ। ਲੇਕਿਨ ਹੁਣੇ ਕੀਤਾ ਹੁਣੇ ਖਾਧਾ। ਜਮਾਂ ਦਾ ਖਾਤਾ ਨਹੀਂ। ਗੁਪਤ ਸੇਵਾਧਾਰੀ ਅਰਥਾਤ ਨਿਸ਼ਕਾਮ ਸੇਵਾਧਾਰੀ। ਤਾਂ ਇੱਕ ਹੈ ਨਿਸ਼ਕਾਮ ਸੇਵਾਧਾਰੀ, ਦੂਸਰੇ ਹਨ ਨਾਮਧਾਰੀ ਸੇਵਾਧਾਰੀ। ਤਾਂ ਗੁਪਤ ਸੇਵਾਧਾਰੀ ਦਾ ਭਾਵੇਂ ਵਰਤਮਾਨ ਸਮੇਂ ਨਾਮ ਗੁਪਤ ਰਹਿੰਦਾ ਵੀ ਹੈ ਲੇਕਿਨ ਗੁਪਤ ਸੇਵਾਧਾਰੀ ਸਫ਼ਲਤਾ ਦੀ ਖੁਸ਼ੀ ਵਿੱਚ ਸਦਾ ਭਰਪੂਰ ਰਹਿੰਦਾ ਹੈ। ਕਈ ਬੱਚਿਆਂ ਨੂੰ ਸੰਕਲਪ ਆਉਂਦਾ ਹੈ ਕਿ ਅਸੀਂ ਕਰਦੇ ਵੀ ਹਾਂ ਪਰ ਨਾਮ ਨਹੀਂ ਹੁੰਦਾ। ਅਤੇ ਜੋ ਬਾਹਰ ਤੋਂ ਨਾਮਧਾਰੀ ਬਣ ਸੇਵਾ ਦਾ ਸ਼ੋ ਵਿਖਾਉਂਦੇ ਹਨ, ਉਨ੍ਹਾਂ ਦਾ ਨਾਮ ਜ਼ਿਆਦਾ ਹੁੰਦਾ ਹੈ। ਲੇਕਿਨ ਇੰਵੇਂ ਨਹੀਂ ਜੋ ਨਿਸ਼ਕਾਮ ਅਵਿਨਾਸ਼ੀ ਨਾਮ ਕਮਾਉਣ ਵਾਲੇ ਹਨ ਉਨ੍ਹਾਂ ਦੇ ਦਿਲ ਦੀ ਆਵਾਜ਼ ਦਿਲ ਤੱਕ ਪਹੁੰਚਦਾ ਹੈ। ਲੁਕਿਆ ਹੋਇਆ ਨਹੀਂ ਰਹਿ ਸਕਦਾ ਹੈ। ਉਸਦੀ ਸੂਰਤ ਵਿੱਚ, ਮੂਰਤ ਵਿੱਚ ਸੱਚੇ ਸੇਵਾਧਾਰੀ ਦੀ ਝਲਕ ਜ਼ਰੂਰ ਵਿਖਾਈ ਦਿੰਦੀ ਹੈ ਜੇਕਰ ਕੋਈ ਨਾਮਧਾਰੀ ਇੱਥੇ ਨਾਮ ਕਮਾ ਲਿਆ ਤਾਂ ਅੱਗੇ ਦੇ ਲਈ ਕੀਤਾ ਅਤੇ ਖਾਧਾ ਅਤੇ ਖ਼ਤਮ ਕਰ ਦਿੱਤਾ, ਭਵਿੱਖ ਸ੍ਰੇਸ਼ਠ ਨਹੀਂ, ਅਵਿਨਾਸ਼ੀ ਨਹੀਂ ਇਸਲਈ ਬਾਪਦਾਦਾ ਦੇ ਕੋਲ ਸਾਰੇ ਸੇਵਾਧਾਰੀਆਂ ਦਾ ਪੂਰਾ ਰਿਕਾਰਡ ਹੈ। ਸੇਵਾ ਕਰਦੇ ਚੱਲੋ, ਨਾਮ ਹੋ ਇਹ ਸੰਕਲਪ ਨਹੀਂ ਕਰੋ। ਜਮ੍ਹਾ ਹੋ ਇਹ ਸੋਚੋ। ਅਵਿਨਾਸ਼ੀ ਫ਼ਲ ਦੇ ਅਧਿਕਾਰੀ ਬਣੋ। ਅਵਿਨਾਸ਼ੀ ਵਰਸੇ ਦੇ ਲਈ ਆਏ ਹੋ। ਸੇਵਾ ਦਾ ਫ਼ਲ ਵਿਨਾਸ਼ੀ ਸਮੇਂ ਦੇ ਲਈ ਖਾਇਆ ਤਾਂ ਅਵਿਨਾਸ਼ੀ ਵਰਸੇ ਦਾ ਅਧਿਕਾਰ ਘੱਟ ਹੋ ਜਾਵੇਗਾ ਇਸਲਈ ਸਦਾ ਵਿਨਾਸ਼ੀ ਕਾਮਨਾਵਾਂ ਨਾਲ ਮੁਕਤ ਨਿਸ਼ਕਾਮ ਸੇਵਾਧਾਰੀ, ਰਾਈਟ ਹੈਂਡ ਬਣ ਸੇਵਾ ਵਿੱਚ ਵੱਧਦੇ ਜਾਵੋ। ਗੁਪਤ ਦਾਨ ਦਾ ਮਹੱਤਵ, ਗੁਪਤ ਸੇਵਾ ਦਾ ਮਹੱਤਵ ਜ਼ਿਆਦਾ ਹੁੰਦਾ ਹੈ। ਉਹ ਆਤਮਾ ਸਦਾ ਆਪਣੇ ਵਿੱਚ ਭਰਪੂਰ ਹੋਵੇਗੀ। ਬੇਪ੍ਰਵਾਹ ਬਾਦਸ਼ਾਹ ਹੋਵੇਗੀ। ਨਾਮ ਸ਼ਾਨ ਦੀ ਪ੍ਰਵਾਹ ਨਹੀਂ। ਇਸ ਵਿੱਚ ਹੀ ਬੇਪ੍ਰਵਾਹ ਬਾਦਸ਼ਾਹ ਹੋਵੋਗੇ ਅਰਥਾਤ ਸਦਾ ਸਵਮਾਨ ਦੇ ਤਖਤ ਨਸ਼ੀਨ ਹੋਣਗੇ। ਹੱਦ ਦੇ ਮਾਨ ਦੇ ਤਖ਼ਤ ਨਸ਼ੀਨ ਨਹੀਂ। ਸਵਮਾਨ ਦੇ ਤਖ਼ਤਨਸ਼ੀਨ, ਅਵਿਨਾਸ਼ੀ ਤਖ਼ਤਨਸ਼ੀਨ। ਅਟੱਲ ਅਖੰਡ ਪ੍ਰਾਪਤੀ ਦੇ ਤਖ਼ਤਨਸ਼ੀਨ । ਇਸਨੂੰ ਕਹਿੰਦੇ ਹਨ ਵਿਸ਼ਵ ਕਲਿਆਣਕਾਰੀ ਸੇਵਾਧਾਰੀ। ਕਦੇ ਸਧਾਰਣ ਸੰਕਲਪਾਂ ਦੇ ਕਾਰਨ ਵਿਸ਼ਵ ਸੇਵਾ ਦੇ ਕੰਮ ਵਿੱਚ ਸਫ਼ਲਤਾ ਪ੍ਰਾਪਤ ਕਰਨ ਵਿੱਚ ਪਿੱਛੇ ਨਹੀਂ ਹਟਣਾ। ਤਿਆਗ ਅਤੇ ਤਪੱਸਿਆ ਨਾਲ ਸਦਾ ਸਫਲਤਾ ਨੂੰ ਪ੍ਰਾਪਤ ਕਰ ਅੱਗੇ ਵੱਧਦੇ ਰਹਿਣਾ। ਸਮਝਾ!

ਸੇਵਾਧਾਰੀ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਸਾਰੇ ਸੇਵਾਧਾਰੀ ਹੋ? ਸੇਵਾ ਸਥਿਤੀ ਨੂੰ ਡਗਮਗ ਕਰੇ ਉਹ ਸੇਵਾ ਨਹੀਂ ਹੈ। ਕਈ ਸੋਚਦੇ ਹਨ ਸੇਵਾ ਵਿੱਚ ਉੱਪਰ ਹੇਠਾਂ ਵੀ ਬਹੁਤ ਹੁੰਦੇ ਹਨ। ਵਿਘਨ ਵੀ ਸੇਵਾ ਵਿੱਚ ਆਉਂਦੇ ਹਨ ਅਤੇ ਨਿਰਵਿਘਨ ਵੀ ਸੇਵਾ ਹੀ ਬਣਾਉਂਦੀ ਹੈ। ਲੇਕਿਨ ਜੋ ਸੇਵਾ ਵਿਘਨ ਰੂਪ ਬਣੇ ਉਹ ਸੇਵਾ ਨਹੀਂ। ਉਸਨੂੰ ਸੱਚੀ ਸੇਵਾ ਨਹੀਂ ਕਹਾਂਗੇ। ਨਾਮਧਾਰੀ ਸੇਵਾ ਕਹਾਂਗੇ। ਸੱਚੀ ਸੇਵਾ ਸੱਚਾ ਹੀਰਾ ਹੈ। ਜਿਵੇਂ ਸੱਚਾ ਹੀਰਾ ਕਦੇ ਚਮਕ ਤੋਂ ਛਿਪ ਨਹੀਂ ਸਕਦਾ। ਇੰਵੇਂ ਸੱਚਾ ਸੇਵਾਦਾਰੀ ਸੱਚਾ ਹੀਰਾ ਹੈ। ਭਾਵੇਂ ਝੂਠੇ ਹੀਰੇ ਵਿੱਚ ਚਮਕ ਕਿੰਨੀ ਵੀ ਵਧੀਆ ਹੋਵੇ ਲੇਕਿਨ ਮੁੱਲਵਾਨ ਕੌਣ? ਕੀਮਤ ਤਾਂ ਸੱਚੇ ਦੀ ਹੁੰਦੀ ਹੈ ਨਾ। ਝੂਠੇ ਦੀ ਤਾਂ ਨਹੀਂ ਹੁੰਦੀ। ਅਮੁੱਲ ਰਤਨ ਸੱਚੇ ਸੇਵਾਧਾਰੀ ਹਨ। ਅਨੇਕ ਜਨਮ ਦਾ ਮੁੱਲ ਸੱਚੇ ਸੇਵਾਧਾਰੀ ਦਾ ਹੈ। ਅਲਪਕਾਲ ਦੀ ਚਮਕ ਦਾ ਸ਼ੋ ਨਾਮਧਾਰੀ ਸੇਵਾ ਹੈ। ਇਸਲਈ ਸਦਾ ਸੇਵਾਧਾਰੀ ਬਣ ਸੇਵਾ ਨਾਲ ਵਿਸ਼ਵ ਕਲਿਆਣ ਕਰਦੇ ਚੱਲੋ। ਸਮਝਾ - ਸੇਵਾ ਦਾ ਮਹੱਤਵ ਕੀ ਹੈ। ਕੋਈ ਘੱਟ ਨਹੀਂ ਹੈ। ਹਰ ਇੱਕ ਸੇਵਾਧਾਰੀ ਆਪਣੀ - ਆਪਣੀ ਵਿਸ਼ੇਸ਼ਤਾ ਨਾਲ ਵਿਸ਼ੇਸ਼ ਸੇਵਾਧਾਰੀ ਹੈ। ਆਪਣੇ ਨੂੰ ਘੱਟ ਵੀ ਨਾ ਸਮਝੋ ਅਤੇ ਫਿਰ ਕਰਨ ਨਾਲ ਨਾਮ ਦੀ ਇੱਛਾ ਵੀ ਨਾ ਰੱਖੋ। ਸੇਵਾ ਨੂੰ ਵਿਸ਼ਵ ਕਲਿਆਣ ਦੇ ਅਰਪਣ ਕਰਦੇ ਚੱਲੋ। ਉਵੇਂ ਵੀ ਭਗਤੀ ਵਿੱਚ ਜੋ ਗੁਪਤ ਦਾਨੀ ਪੁੰਨ ਆਤਮਾਵਾਂ ਹੁੰਦੀਆਂ ਹਨ ਉਹ ਇਹ ਹੀ ਸੰਕਲਪ ਕਰਦੀਆਂ ਹਨ ਕਿ ਸਭ ਦੇ ਭਲੇ ਲਈ ਹੋਵੇ! ਮੇਰੇ ਲਈ ਹੋ, ਮੈਨੂੰ ਫ਼ਲ ਮਿਲੇ। ਸ੍ਰਵ ਦੀ ਸੇਵਾ ਵਿੱਚ ਅਰਪਣ ਹੋਵੇ। ਕਦੇ ਆਪ੍ਣੇਪਨ ਦੀ ਕਾਮਨਾ ਨਹੀਂ ਰੱਖਣਗੇ। ਇੰਵੇਂ ਹੀ ਸ੍ਰਵ ਪ੍ਰਤੀ ਸੇਵਾ ਕਰੋ। ਸ੍ਰਵ ਦੇ ਕਲਿਆਣ ਦੀ ਬੈੰਕ ਵਿੱਚ ਜਮਾਂ ਕਰਦੇ ਚੱਲੋ। ਤਾਂ ਸਾਰੇ ਕੀ ਬਣ ਜਾਣਗੇ? ਨਿਸ਼ਕਾਮ ਸੇਵਾਧਾਰੀ। ਹੁਣ ਕਿਸੇ ਨੇ ਨਹੀਂ ਪੁੱਛਿਆ ਤਾਂ 2500 ਸਾਲ ਤੁਹਾਨੂੰ ਪੁੱਛਣਗੇ। ਇੱਕ ਜਨਮ ਵਿੱਚ ਕੋਈ ਪੁੱਛੇ ਜਾਂ 2500 ਵਰ੍ਹੇ ਕੋਈ ਪੁੱਛੇ, ਤਾਂ ਜ਼ਿਆਦਾ ਕੀ ਹੋਇਆ। ਉਹ ਜ਼ਿਆਦਾ ਹੈ ਨਾ। ਹੱਦ ਦੇ ਸੰਕਲਪ ਤੋਂ ਪਰੇ ਹੋਕੇ ਬੇਹੱਦ ਦੇ ਸੇਵਾਧਾਰੀ ਬਣ ਬਾਪ ਦੇ ਦਿਲਤਖ਼ਤਨਸ਼ੀਨ ਬੇਪ੍ਰਵਾਹ ਬਾਦਸ਼ਾਹ ਬਣ, ਸੰਗਮਯੁਗ ਦੀਆਂ ਖੁਸ਼ੀਆਂ ਨੂੰ, ਮੌਜਾਂ ਨੂੰ ਮਨਾਉਂਦੇ ਚੱਲੋ। ਕਦੇ ਵੀ ਕੋਈ ਸੇਵਾ ਉਦਾਸ ਕਰੇ ਤਾਂ ਸਮਝੋ ਇਹ ਸੇਵਾ ਨਹੀਂ ਹੈ। ਡਗਮਗ ਕਰੇ, ਹਲਚਲ ਵਿੱਚ ਲਿਆਵੇ ਤਾਂ ਉਹ ਸੇਵਾ ਨਹੀਂ ਹੈ। ਸੇਵਾ ਤਾਂ ਉਡਾਉਣ ਵਾਲੀ ਹੈ। ਸੇਵਾ ਤਾਂ ਬੇਗਮਪੁਰ ਦਾ ਬਾਦਸ਼ਾਹ ਬਨਾਉਣ ਵਾਲੀ ਹੈ। ਅਜਿਹੇ ਸੇਵਾਧਾਰੀ ਹੋ ਨਾ? ਬੇਪ੍ਰਵਾਹ ਬਾਦਸ਼ਾਹ, ਬੇਗਮਪੁਰ ਦੇ ਬਾਦਸ਼ਾਹ। ਜਿਸਦੇ ਪਿੱਛੇ ਸੇਵਾ ਆਪੇ ਆਉਂਦੀ ਹੈ। ਸਫ਼ਲਤਾ ਦੇ ਪਿੱਛੇ ਉਹ ਨਹੀਂ ਭੱਜਦਾ। ਸਫ਼ਲਤਾ ਉਸਦੇ ਪਿੱਛੇ - ਪਿੱਛੇ ਹੈ। ਅੱਛਾ - ਬੇਹੱਦ ਦੀ ਸੇਵਾ ਦੇ ਪਲਾਨ ਬਨਾਉਂਦੇ ਹੋ ਨਾ। ਬੇਹੱਦ ਦੀ ਸਥਿਤੀ ਨਾਲ ਬੇਹੱਦ ਦੀ ਸੇਵਾ ਦੇ ਪਲਾਨ ਸਹਿਜ ਸਫ਼ਲ ਹੁੰਦੇ ਹੀ ਹਨ। ( ਡਬਲ ਵਿਦੇਸ਼ੀ ਭਾਈ - ਭੈਣਾਂ ਨੇ ਇੱਕ ਪਲਾਨ ਬਣਾਇਆ ਹੈ ਜਿਸ ਨਾਲ ਸਾਰੀਆਂ ਆਤਮਾਵਾਂ ਤੋਂ ਕੁਝ ਮਿੰਟ ਸ਼ਾਂਤੀ ਦਾ ਦਾਨ ਲੈਣਾ ਹੈ।)

ਇਹ ਵੀ ਵਿਸ਼ਵ ਨੂੰ ਮਹਾਦਾਨੀ ਬਨਾਉਣ ਦਾ ਚੰਗਾ ਪਲਾਨ ਬਣਾਇਆ ਹੈ ਨਾ! ਥੋੜ੍ਹੇ ਸਮੇਂ ਵੀ ਸ਼ਾਂਤੀ ਦੇਣ ਸੰਸਕਾਰਾਂ ਨੂੰ ਭਾਵੇਂ ਮਜਬੂਰੀ ਨਾਲ, ਭਾਵੇਂ ਸਨੇਹ ਨਾਲ ਇਮਰਜ਼ ਤਾਂ ਕਰੋਗੇ ਨਾ। ਪ੍ਰੋਗਰਾਮ ਪ੍ਰਮਾਣ ਵੀ ਕਰਨ ਤਾਂ ਵੀ ਜਦੋਂ ਆਤਮਾ ਵਿੱਚ ਸ਼ਾਂਤੀ ਦੇ ਸੰਸਕਾਰ ਇਮਰਜ਼ ਹੁੰਦੇ ਹਨ ਤਾਂ ਸ਼ਾਂਤੀ ਸਵਧਰਮ ਤਾਂ ਹੈ ਹੀ ਨਾ। ਸ਼ਾਂਤੀ ਦੇ ਸਾਗਰ ਦੇ ਬੱਚੇ ਤਾਂ ਹਨ ਹੀ। ਸ਼ਾਂਤੀਧਾਮ ਦੇ ਨਿਵਾਸੀ ਵੀ ਹਨ। ਤਾਂ ਪ੍ਰੋਗਰਾਮ ਪ੍ਰਮਾਣ ਵੀ ਉਹ ਇਮਰਜ ਹੋਣ ਨਾਲ ਉਹ ਸ਼ਾਂਤੀ ਦੀ ਸ਼ਕਤੀ ਉਨ੍ਹਾਂਨੂੰ ਆਕਰਸ਼ਿਤ ਕਰਦੀ ਰਹੇਗੀ। ਜਿਵੇਂ ਕਹਿੰਦੇ ਹਨ ਨਾ - ਇੱਕ ਵਾਰੀ ਜਿਸਨੇ ਮਿੱਠਾ ਚੱਖਕੇ ਵੇਖਿਆ ਤਾਂ ਭਾਵੇਂ ਉਸਨੂੰ ਮਿੱਠਾ ਮਿਲੇ ਨਾ ਮਿਲੇ ਲੇਕਿਨ ਉਹ ਚੱਖਿਆ ਹੋਇਆ ਰਸ ਓਸਨੂੰ ਬਾਰ - ਬਾਰ ਖਿੱਚਦਾ ਰਹੇਗਾ। ਤਾਂ ਇਹ ਵੀ ਸ਼ਾਂਤੀ ਦੀ ਮੱਖੀ ( ਸ਼ਹਿਦ ) ਚੱਖਣਾ ਹੈ। ਤਾਂ ਇਹ ਸ਼ਾਂਤੀ ਦੇ ਸੰਸਕਾਰ ਆਪੇ ਹੀ ਸਮ੍ਰਿਤੀ ਦਿਵਾਉਂਦੇ ਰਹਿਣਗੇ। ਇਸਲਈ ਹੋਲੀ - ਹੋਲੀ ਆਤਮਾਵਾਂ ਵਿੱਚ ਸ਼ਾਂਤੀ ਦੀ ਜਾਗ੍ਰਤੀ ਆਉਂਦੀ ਰਹੇ, ਇਹ ਵੀ ਤੁਸੀੰ ਸਭ ਸ਼ਾਂਤੀ ਦਾ ਦਾਨ ਦੇਕੇ ਉਨ੍ਹਾਂਨੂੰ ਦਾਨੀ ਬਨਾਉਂਦੇ ਹੋ। ਤੁਸੀਂ ਲੋਕਾਂ ਦਾ ਸ਼ੁੱਭ ਸੰਕਲਪ ਹੈ ਕਿ ਕਿਸੇ ਵੀ ਤਰੀਕੇ ਨਾਲ ਆਤਮਾਵਾਂ ਸ਼ਾਂਤੀ ਦੀ ਅਨੁਭੂਤੀ ਕਰਨ। ਵਿਸ਼ਵ ਸ਼ਾਂਤੀ ਵੀ ਆਤਮਿਕ ਸ਼ਾਂਤੀ ਦੇ ਆਧਾਰ ਨਾਲ ਹੋਵੇਗੀ ਨਾ। ਪ੍ਰਕ੍ਰਿਤੀ ਵੀ ਪੁਰਸ਼ ਦੇ ਆਧਾਰ ਨਾਲ ਚੱਲਦੀ ਹੈ। ਇਹ ਪ੍ਰਕ੍ਰਿਤੀ ਵੀ ਉਦੋਂ ਸ਼ਾਂਤ ਹੋਵੇਗੀ ਜਦੋਂ ਆਤਮਾਵਾਂ ਵਿੱਚ ਸ਼ਾਂਤੀ ਦੀ ਸਮ੍ਰਿਤੀ ਆਵੇ। ਭਾਵੇਂ ਕਿਸ ਵਿਧੀ ਨਾਲ ਵੀ ਕਰਨ ਪਰ ਅਸ਼ਾਂਤੀ ਤੋਂ ਤੇ ਪਰੇ ਹੋ ਗਿਆ ਨਾ। ਅਤੇ ਇੱਕ ਮਿੰਟ ਦੀ ਸ਼ਾਂਤੀ ਵੀ ਉਨ੍ਹਾਂ ਨੂੰ ਕਿੰਨੇ ਸਮੇਂ ਦੇ ਲਈ ਆਕਰਸ਼ਿਤ ਕਰਦੀ ਰਹੇਗੀ। ਜੋ ਚੰਗਾ ਪਲਾਨ ਬਣਾਇਆ ਹੈ। ਇਹ ਵੀ ਜਿਵੇਂ ਕਿਸੇ ਨੂੰ ਥੋੜ੍ਹੀ ਜਿਹੀ ਆਕਸੀਜਨ ਦੇਕੇ ਸ਼ਾਂਤੀ ਦਾ ਸਾਹ ਚਲਾਉਣ ਦਾ ਸਾਧਨ ਹੈ। ਸ਼ਾਂਤੀ ਦੇ ਸਾਹ ਤੋਂ ਅਸਲ ਵਿੱਚ ਬੇਹੋਸ਼ ਪਏ ਹਨ। ਤਾਂ ਇਹ ਸਾਧਨ ਜਿਵੇਂ ਆਕਸੀਜਨ ਹੈ। ਉਸ ਨਾਲ ਥੋੜ੍ਹਾ ਸਵਾਸ ਚਲਣਾ ਸ਼ੁਰੂ ਹੋਵੇਗਾ। ਕਈਆਂ ਦਾ ਸਵਾਸ ਆਕਸੀਜਨ ਨਾਲ ਚਲਦੇ - ਚਲਦੇ ਚੱਲ ਵੀ ਪੈਂਦਾ ਹੈ। ਤਾਂ ਸਾਰੇ ਉਮੰਗ ਉਤਸਾਹ ਤੋਂ ਪਹਿਲਾਂ ਖੁਦ ਪੂਰਾ ਹੀ ਵਕ਼ਤ ਸ਼ਾਂਤੀ ਹਾਉਸ ਬਣ ਸ਼ਾਂਤੀ ਦੀਆਂ ਕਿਰਨਾਂ ਦੇਣਾ। ਤਾਂ ਤੁਹਾਡੀਆਂ ਸ਼ਾਂਤੀ ਦੀਆਂ ਕਿਰਨਾਂ ਦੀ ਮਦਦ ਨਾਲ, ਤੁਹਾਡੇ ਸ਼ਾਂਤੀ ਦੇ ਸੰਕਲਪਾਂ ਨਾਲ ਉਨ੍ਹਾਂ ਨੂੰ ਵੀ ਸੰਕਲਪ ਉਠੇਗਾ ਅਤੇ ਕਿਸੇ ਵੀ ਵਿਧੀ ਨਾਲ ਕਰਣਗੇ, ਲੇਕਿਨ ਤੁਸੀੰ ਲੋਕਾਂ ਦੀ ਸ਼ਾਂਤੀ ਦੇ ਵਾਈਬ੍ਰੇਸ਼ਨ ਉਨ੍ਹਾਂਨੂੰ ਸੱਚੀ ਵਿਧੀ ਤੱਕ ਖਿੱਚ ਕੇ ਲੈ ਆਉਣਗੇ। ਇਹ ਵੀ ਕਿਸੇ ਨੂੰ ਜੋ ਨਾਉਮੀਦ ਹਨ ਉਨ੍ਹਾਂਨੂੰ ਝਲਕ ਵਿਖਾਉਣ ਦਾ ਸਾਧਨ ਹੈ। ਨਾਉਮੀਦ ਵਿੱਚ ਉਮੀਦ ਪੈਦਾ ਕਰਨ ਦਾ ਸਾਧਨ ਹੈ। ਜਿਥੋਂ ਤੱਕ ਹੋ ਸਕੇ ਜੋ ਵੀ ਸੰਪਰਕ ਵਿੱਚ ਆਉਣ, ਜਿਸ ਦੇ ਵੀ ਸੰਪਰਕ ਵਿੱਚ ਆਵੋ ਤਾਂ ਉਨ੍ਹਾਂਨੂੰ ਦੋ ਸ਼ਬਦਾਂ ਵਿੱਚ ਆਤਮਿਕ ਸ਼ਾਂਤੀ, ਮਨ ਦੀ ਸ਼ਾਂਤੀ ਦਾ ਪਰਿਚੈ ਦੇਣ ਦੀ ਕੋਸ਼ਿਸ਼ ਜਰੂਰ ਕਰਨਾ ਕਿਉਂਕਿ ਹਰੇਕ ਆਪਣਾ - ਆਪਣਾ ਨਾਮ ਤਾਂ ਐਡ ਕਰਵਾਉਣਗੇ ਹੀ। ਭਾਵੇਂ ਪੱਤਰ ਵਿਵਹਾਰ ਦਵਾਰਾ ਕਰੋ ਲੇਕਿਨ ਕੁਨੈਕਸ਼ਨ ਵਿੱਚ ਤਾਂ ਆਉਣਗੇ ਨਾ। ਲਿਸਟ ਵਿੱਚ ਤੇ ਆਵੇਗਾ ਨਾ। ਤਾਂ ਜਿਥੋਂ ਤੱਕ ਹੋ ਸਕੇ ਸ਼ਾਂਤੀ ਦਾ ਅਰਥ ਕੀ ਹੈ, ਉਹ ਦੋ ਅੱਖਰਾਂ ਵਿੱਚ ਵੀ ਸਪਸ਼ੱਟ ਕਰਨ ਦਾ ਪ੍ਰਯਤਨ ਕਰਨਾ। ਇੱਕ ਮਿੰਟ ਵਿੱਚ ਵੀ ਆਤਮਾ ਵਿੱਚ ਜਾਗ੍ਰਤੀ ਆ ਸਕਦੀ ਹੈ। ਸਮਝਾ! ਪਲਾਨ ਤਾਂ ਤੁਹਾਨੂੰ ਸਭਨੂੰ ਵੀ ਪਸੰਦ ਹੈ ਨਾ। ਦੂਸਰੇ ਤਾਂ ਕੰਮ ਉਤਾਰਦੇ ਹਨ, ਤੁਸੀੰ ਕੰਮ ਕਰਦੇ ਹੋ। ਜਦੋਂ ਹੋ ਹੀ ਸ਼ਾਂਤੀ ਦੇ ਦੂਤ ਤਾਂ ਚਾਰੋਂ ਪਾਸੇ ਸ਼ਾਂਤੀ ਦੂਤਾਂ ਦੀ ਇਹ ਆਵਾਜ਼ ਗੂੰਜੇਗੀ ਅਤੇ ਸ਼ਾਂਤੀ ਦੇ ਫਰਿਸ਼ਤੇ ਪ੍ਰਤੱਖ ਹੁੰਦੇ ਜਾਣਗੇ। ਸਿਰ੍ਫ ਆਪਸ ਵਿੱਚ ਮਿਲਕੇ ਰਾਏ ਕਰਨਾ ਕਿ ਪੀਸ ਦੇ ਅੱਗੇ ਕੋਈ ਅਜਿਹਾ ਸ਼ਬਦ ਹੋਵੇ ਜੋ ਦੁਨੀਆਂ ਤੋਂ ਥੋੜ੍ਹਾ ਨਿਆਰਾ ਲੱਗੇ। ਪੀਸ ਮਾਰਚ ਜਾਂ ਪੀਸ ਇਹ ਸ਼ਬਦ ਤਾਂ ਦੁਨੀਆਂ ਵੀ ਯੂਜ਼ ਕਰਦੀ ਹੈ। ਤਾਂ ਪੀਸ ਸ਼ਬਦ ਦੇ ਨਾਲ ਕੋਈ ਵਿਸ਼ੇਸ਼ ਸ਼ਬਦ ਹੋਵੇ ਜੋ ਯੂਨੀਵਰਸਲ ਵੀ ਹੋਵੇ ਅਤੇ ਸੁਣਨ ਤੋਂ ਹੀ ਲੱਗੇ ਇਹ ਨਿਆਰੇ ਹਨ। ਤਾਂ ਇਨਵੈਂਸ਼ਨ ਕਰਨਾ। ਬਾਕੀ ਚੰਗੀਆਂ ਗੱਲਾਂ ਹਨ। ਘੱਟ ਤੋਂ ਘੱਟ ਜਿਨ੍ਹਾਂ ਸਮੇਂ ਇਹ ਪ੍ਰੋਗਰਾਮ ਚੱਲੇ ਉਨ੍ਹਾਂ ਵਕਤ ਕੁਝ ਵੀ ਹੋ ਜਾਵੇ- ਖੁਦ ਨਾ ਅਸ਼ਾਂਤ ਹੋਣਾ ਹੈ, ਨਾ ਅਸ਼ਾਂਤ ਕਰਨਾ ਹੈ। ਸ਼ਾਂਤੀ ਨੂੰ ਨਹੀਂ ਛੱਡਣਾ ਹੈ। ਪਹਿਲਾਂ ਤਾਂ ਇਹ ਕੰਗਨ ਬ੍ਰਾਹਮਣ ਬੰਨ੍ਹਣਗੇ ਨਾ! ਜਦੋਂ ਉਨ੍ਹਾਂਨੂੰ ਵੀ ਕੰਗਨ ਬੰਨਦੇ ਹੋ ਤਾਂ ਪਹਿਲਾਂ ਬ੍ਰਾਹਮਣ ਜਦੋਂ ਆਪਣੇ ਨੂੰ ਕੰਗਨ ਬੰਨ੍ਹਣਗੇ ਤਾਂ ਹੀ ਹੋਰਾਂ ਨੂੰ ਵੀ ਬਣ ਸਕਣਗੇ। ਜਿਵੇਂ ਗੋਲਡਨ ਜੁਬਲੀ ਵਿੱਚ ਸਭਨੇ ਕੀ ਸੰਕਲਪ ਕੀਤਾ? ਅਸੀਂ ਸਮੱਸਿਆ ਸ੍ਵਰੂਪ ਨਹੀਂ ਬਣਾਂਗੇ, ਇਹ ਹੀ ਸੰਕਲਪ ਕੀਤਾ ਨਾ। ਇਸ ਨੂੰ ਹੀ ਬਾਰ - ਬਾਰ ਅੰਡਰਲਾਇਨ ਕਰਦੇ ਰਹਿਣਾ। ਇੰਵੇਂ ਨਹੀਂ ਸਮੱਸਿਆ ਬਣੋ ਅਤੇ ਕਹੋ ਕਿ ਸਮੱਸਿਆ ਸ੍ਵਰੂਪ ਨਹੀਂ ਬਣੋਗੇ। ਤਾਂ ਇਹ ਕੰਗਨ ਬੰਨ੍ਹਣਾ ਪਸੰਦ ਹੈ ਨਾ। ਪਹਿਲਾਂ ਖੁਦ, ਪਿੱਛੋਂ ਵਿਸ਼ਵ। ਖੁਦ ਦਾ ਪ੍ਰਭਾਵ ਵਿਸ਼ਵ ਤੇ ਪੈਂਦਾ ਹੈ। ਅੱਛਾ!

ਅੱਜ ਯੂਰੋਪ ਦਾ ਟਰਨ ਹੈ। ਯੂਰੋਪ ਵੀ ਬਹੁਤ ਵੱਡਾ ਹੈ ਨਾ। ਜਿਨ੍ਹਾਂ ਵੱਡਾ ਯੂਰੋਪ ਹੈ ਉਨੀਂ ਵੱਡੀ ਦਿਲ ਵਾਲੇ ਹੋ ਨਾ। ਜਿਵੇਂ ਯੂਰੋਪ ਦਾ ਵਿਸਤਾਰ ਹੈ, ਜਿਨ੍ਹਾਂ ਵਿਸਤਾਰ ਹੈ ਉਨ੍ਹਾਂ ਹੀ ਸੇਵਾ ਵਿੱਚ ਸਾਰ ਹੈ। ਵਿਨਾਸ਼ ਦੀ ਚਿੰਗਾਰੀ ਕਿਥੋਂ ਨਿਕਲੀ? ਯੂਰੋਪ ਤੋਂ ਨਿਕਲੀ ਨਾ! ਤਾਂ ਜਿਵੇਂ ਵਿਨਾਸ਼ ਦਾ ਸਾਧਨ ਯੂਰੋਪ ਤੋਂ ਨਿਕਲਿਆ ਤਾਂ ਸਥਾਪਨਾ ਦਾ ਕੰਮ ਵੀ ਵਿਸ਼ੇਸ਼ ਯੂਰੋਪ ਤੋਂ ਆਤਮਾਵਾਂ ਪ੍ਰਖਿਆਤ ਹੋਣੀਆਂ ਹਨ। ਜਿਵੇਂ ਪਹਿਲੋਂ ਬੰਬਜ਼ ਅੰਡਰਗਰਾਉਂਡ ਬਣੇ, ਪਿੱਛੋਂ ਕੰਮ ਵਿੱਚ ਲਿਆਉਂਦੇ ਗਏ। ਅਜਿਹੀਆਂ ਆਤਮਾਵਾਂ ਵੀ ਤਿਆਰ ਹੋ ਰਹੀਆਂ ਹਨ, ਹਾਲੇ ਗੁਪਤ ਹਨ, ਅੰਡਰਗਰਾਊਂਡ ਹਨ ਲੇਕਿਨ ਪ੍ਰਖਿਆਤ ਹੋ ਵੀ ਰਹੀਆਂ ਹਨ ਅਤੇ ਹੁੰਦੀਆਂ ਵੀ ਰਹਿਣਗੀਆਂ। ਜਿਵੇਂ ਹਰ ਦੇਸ਼ ਦੀ ਆਪਣੀ - ਆਪਣੀ ਵਿਸ਼ੇਸ਼ਤਾ ਹੁੰਦੀ ਹੈ ਨਾ, ਤਾਂ ਇੱਥੇ ਵੀ ਹਰ ਜਗ੍ਹਾ ਦੀ ਆਪਣੀ ਵਿਸ਼ੇਸ਼ਤਾ ਹੈ। ਨਾਮ ਬਾਲਾ ਕਰਨ ਦੇ ਲਈ ਯੂਰੋਪ ਦਾ ਯੰਤ੍ਰ ਕੰਮ ਵਿੱਚ ਆਵੇਗਾ। ਜਿਵੇਂ ਸਾਇੰਸ ਦੇ ਯੰਤ੍ਰ ਕੰਮ ਵਿੱਚ ਆਏ, ਇੰਵੇਂ ਆਵਾਜ ਬੁਲੰਦ ਕਰਨ ਦੇ ਲਈ ਯੂਰੋਪ ਤੋਂ ਯੰਤ੍ਰ ਨਿਮਿਤ ਬਣਨਗੇ। ਨਵਾਂ ਵਿਸ਼ਵ ਤਿਆਰ ਕਰਨ ਦੇ ਲਈ ਯੂਰੋਪ ਹੀ ਤੁਹਾਡਾ ਮਦਦਗਾਰ ਬਣੇਗਾ। ਯੂਰੋਪ ਦੀ ਚੀਜ਼ ਸਦਾ ਮਜਬੂਤ ਹੁੰਦੀ ਹੈ। ਜਰਮਨ ਦੀ ਚੀਜ ਨੂੰ ਸਭ ਮਹੱਤਵ ਦਿੰਦੇ ਹਨ। ਤਾਂ ਇੰਵੇਂ ਹੀ ਸੇਵਾ ਦੇ ਨਿਮਿਤ ਮਹੱਤਵ ਵਾਲੀਆਂ ਆਤਮਾਵਾਂ ਪ੍ਰਤੱਖ ਹੁੰਦੀਆਂ ਰਹਿਣਗੀਆਂ। ਸਮਝਾ। ਯੂਰੋਪ ਵੀ ਘੱਟ ਨਹੀਂ ਹੈ। ਹਾਲੇ ਪ੍ਰਤਖਤਾ ਦਾ ਪਰਦਾ ਖੁਲ੍ਹਣਾ ਸ਼ੁਰੂ ਹੋ ਰਿਹਾ ਹੈ। ਸਮੇਂ ਤੇ ਬਾਹਰ ਆ ਜਾਵੇਗਾ। ਅੱਛਾ ਹੈ, ਥੋੜ੍ਹੇ ਸਮੇਂ ਵਿੱਚ ਚਾਰੋਂ ਪਾਸੇ ਵਿਸਤਾਰ ਚੰਗਾ ਕੀਤਾ ਹੈ, ਰਚਨਾ ਚੰਗੀ ਰਚੀ ਹੈ। ਹਾਲੇ ਇਸ ਰਚਨਾ ਨੂੰ ਪਾਲਣਾ ਦਾ ਪਾਣੀ ਦੇ ਮਜਬੂਤ ਬਣਾ ਰਹੇ ਹੋ। ਜਿਵੇਂ ਯੂਰੋਪ ਦੀਆਂ ਚੀਜ਼ਾਂ ਮਜ਼ਬੂਤ ਹੁੰਦੀਆਂ ਹਨ। ਜਰਮਨ ਦੀ ਚੀਜ਼ ਨੂੰ ਸਭ ਮਹੱਤਵ ਦਿੰਦੇ ਹਨ। ਤਾਂ ਇੰਵੇਂ ਹੀ ਸੇਵਾ ਦੇ ਨਿਮਿਤ ਮਹੱਤਵ ਵਾਲੀਆਂ ਆਤਮਾਵਾਂ ਪ੍ਰਤੱਖ ਹੁੰਦੀਆਂ ਰਹਿਣਗੀਆਂ। ਸਮਝਾ। ਯੂਰੋਪ ਵੀ ਘੱਟ ਨਹੀਂ ਹੈ। ਜਿਵੇਂ ਯੂਰੋਪ ਦੀਆਂ ਸਥੂਲ ਚੀਜਾਂ ਮਜਬੂਤ ਹੁੰਦੀਆਂ ਹਨ ਉਵੇਂ ਆਤਮਾਵਾਂ ਵੀ ਵਿਸ਼ੇਸ਼ ਅਚੱਲ ਅਡੋਲ, ਮਜ਼ਬੂਤ ਹੋਣਗੀਆਂ। ਮਿਹਨਤ ਮੁਹੱਬਤ ਨਾਲ ਕਰ ਰਹੇ ਹੋ ਇਸਲਈ ਮਿਹਨਤ ਹੈ, ਮਿਹਨਤ ਨਹੀਂ ਹੈ ਲੇਕਿਨ ਸੇਵਾ ਦੀ ਲਗਨ ਚੰਗੀ ਹੈ। ਬ੍ਰਾਹਮਣ ਵੀ ਆਈ. ਪੀ ਹਨ। ਉਵੇਂ ਵੀ ਆਈ. ਪੀ. ਹਨ ਇਸਲਈ ਯੂਰੋਪ ਦੇ ਨਿਮਿਤ ਸੇਵਧਾਰੀਆਂ ਨੂੰ ਹੋਰ ਵੀ ਸਨੇਹ ਭਰੀ ਸ੍ਰੇਸ਼ਠ ਪਾਲਣਾ ਨਾਲ ਮਜ਼ਬੂਤ ਕਰ ਵਿਸ਼ੇਸ਼ ਸੇਵਾ ਦੇ ਮੈਦਾਨ ਵਿੱਚ ਲਿਆਉਂਦੇ ਰਹੋ। ਉਵੇਂ ਧਰਨੀ ਫਲ਼ ਦੇਣ ਵਾਲੀ ਹੈ। ਅੱਛਾ ਇਹ ਤਾਂ ਵਿਸ਼ੇਸ਼ਤਾ ਹੈ ਜੋ ਬਾਪ ਦਾ ਬਣਦੇ ਹੀ ਦੂਜਿਆਂ ਨੂੰ ਬਨਾਉਣ ਲੱਗ ਜਾਂਦੇ ਹੋ। ਹਿਮੰਤ ਅੱਛੀ ਰੱਖਦੇ ਹਨ ਅਤੇ ਹਿਮੰਤ ਦੇ ਕਾਰਣ ਹੀ ਇਹ ਗਿਫ਼੍ਟ ਹੈ, ਜੋ ਸੇਵਾਕੇਂਦਰ ਵ੍ਰਿਧੀ ਨੂੰ ਪਾਉਂਦੇ ਰਹਿੰਦੇ ਹਨ। ਕੁਆਲਿਟੀ ਵੀ ਵਧਾਓ ਅਤੇ ਕੁਆਂਟਿਟੀ ਵੀ ਵਧਾਓ। ਦੋਵਾਂ ਦਾ ਬੈਲੈਂਸ ਹੋਵੇ। ਕੁਆਲਿਟੀ ਦੀ ਸ਼ੋਭਾ ਆਪਣੀ ਹੈ ਅਤੇ ਕੁਆਂਟਿਟੀ ਦੀ ਸ਼ੋਭਾ ਫਿਰ ਆਪਣੀ ਹੈ। ਦੋਵੇਂ ਹੀ ਚਾਹੀਦੀ। ਸਿਰ੍ਫ ਕੁਆਲਿਟੀ ਹੋਵੇ ਕੁਆਂਟਿਟੀ ਨਾ ਹੋਵੇ ਤਾਂ ਵੀ ਸੇਵਾ ਕਰਨ ਵਾਲੇ ਥੱਕ ਜਾਂਦੇ ਹਨ ਇਸਲਈ ਦੋਵੇਂ ਹੀ ਆਪਣੀ - ਆਪਣੀ ਵਿਸ਼ੇਸ਼ਤਾ ਦੇ ਕੰਮ ਦੇ ਹਨ। ਦੋਵਾਂ ਦੀ ਵਿਸ਼ੇਸ਼ਤਾ ਜਰੂਰੀ ਹੈ ਕਿਉਂਕਿ 9 ਲੱਖ ਤਾਂ ਬਣਨਾ ਹੈ ਨਾ। 9 ਲੱਖ ਵਿਚੋਂ ਵਿਦੇਸ਼ ਦੇ ਕਿੰਨੇ ਹੋਏ ਹਨ? ( 5 ਹਜ਼ਾਰ ) ਅੱਛਾ- ਇੱਕ ਕਲਪ ਦਾ ਚੱਕਰ ਤਾਂ ਪੂਰਾ ਕੀਤਾ। ਵਿਦੇਸ਼ ਨੂੰ ਲਾਸ੍ਟ ਸੋ ਫਾਸਟ ਦਾ ਵਰਦਾਨ ਹੈ ਤਾਂ ਭਾਰਤ ਵਿਚ ਫਾਸਟ ਜਾਣਾ ਹੈ ਕਿਉਂਕਿ ਭਾਰਤ ਵਾਲਿਆਂ ਨੂੰ ਧਰਨੀ ਬਨਾਉਣ ਵਿੱਚ ਮਿਹਨਤ ਹੁੰਦੀ ਹੈ। ਵਿਦੇਸ਼ ਵਿੱਚ ਕਲਰਾਠੀ ਜ਼ਮੀਨ ਨਹੀਂ ਹੈ। ਇੱਥੇ ਪਹਿਲੇ ਬੁਰੇ ਨੂੰ ਚੰਗਾ ਬਣਾਉਣਾ ਪੈਂਦਾ ਹੈ। ਉੱਥੋਂ ਬੁਰਾ ਸੁਣਿਆ ਹੀ ਨਹੀਂ ਹੈ ਤਾਂ ਬੁਰੀਆਂ ਗੱਲਾਂ ਉਲਟੀ ਗੱਲਾਂ ਸੁਣੀਆਂ ਹੀ ਨਹੀਂ ਇਸਲਈ ਸਾਫ਼ ਹੈ। ਅਤੇ ਭਾਰਤ ਵਾਲਿਆਂ ਨੂੰ ਪਹਿਲਾਂ ਸਲੇਟ ਸਾਫ਼ ਕਰਨੀ ਪੈਂਦੀ ਹੈ ਫਿਰ ਲਿਖਣਾ ਪੈਂਦਾ ਹੈ। ਵਿਦੇਸ਼ ਨੂੰ ਸਮੇਂ ਪ੍ਰਮਾਣ ਵਰਦਾਨ ਹੈ ਲਾਸ੍ਟ ਸੋ ਫਾਸਟ ਦਾ ਇਸਲਈ ਯੂਰੋਪ ਕਿੰਨੇ ਲੱਖ ਤਿਆਰ ਕਰੇਗਾ? ਜਿਵੇਂ ਇਹ ਮਿਲਿਅਨ ਮਿੰਟ ਦਾ ਪ੍ਰੋਗਰਾਮ ਬਣਾਇਆ ਹੈ, ਇੰਵੇਂ ਹੀ ਪ੍ਰਜਾ ਦਾ ਬਣਾਓ। ਪ੍ਰਜਾ ਤਾਂ ਬਣ ਸਕਦੀ ਹੈ ਨਾ। ਮਿਲੀਅਨ ਮਿੰਟ ਬਣਾ ਸਕਦੇ ਹੋ ਤਾਂ ਮਿਲੀਅਨ ਪ੍ਰਜਾ ਨਹੀਂ ਬਣਾ ਸਕਦੇ ਹੋ। ਹੋਰ ਵੀ ਇੱਕ ਲੱਖ ਘੱਟ 9 ਲੱਖ ਹੀ ਕਹਿੰਦੇ ਹਨ! ਸਮਝਾ - ਯੂਰੋਪ ਵਾਲਿਆਂ ਨੇ ਕੀ ਕਰਨਾ ਹੈ। ਜ਼ੋਰ ਸ਼ੋਰ ਨਾਲ ਤਿਆਰੀ ਕਰੋ। ਅੱਛਾ - ਡਬਲ ਵਿਦੇਸ਼ੀਆਂ ਦਾ ਡਬਲ ਲੱਕ ਹੈ, ਉਵੇਂ ਸਭਨੂੰ ਦੋ ਮੁਰਲੀਆਂ ਸੁਣਨ ਨੂੰ ਮਿਲਦੀਆਂ ਤੁਹਾਨੂੰ ਡਬਲ ਮਿਲੀਆਂ। ਕਾਨਫਰੰਸ ਵੀ ਵੇਖੀ, ਗੋਲਡਨ ਜੁਬਲੀ ਵੀ ਵੇਖੀ। ਵੱਡੀਆਂ - ਵੱਡੀਆਂ ਦਾਦੀਆਂ ਵੀ ਵੇਖੀਆਂ। ਗੰਗਾ, ਜਮੁਨਾ, ਗੋਦਾਵਰੀ, ਬ੍ਰਹਮਾਪੁਤਰਾ ਸਭ ਵੇਖੀਆਂ। ਸਭ ਵੱਡੀਆਂ - ਵੱਡੀਆਂ ਦਾਦੀਆਂ ਵੇਖੀਆਂ ਨਾ! ਇੱਕ - ਇੱਕ ਦਾਦੀ ਦੀ ਇੱਕ - ਇੱਕ ਵਿਸ਼ੇਸ਼ਤਾ ਸੌਗਾਤ ਵਿੱਚ ਲੈਕੇ ਜਾਣਾ ਤਾਂ ਸਭ ਦੀ ਵਿਸ਼ੇਸ਼ਤਾ ਕੰਮ ਦੀ ਆ ਜਾਵੇਗੀ। ਵਿਸ਼ੇਸ਼ਤਾਵਾਂ ਦੇ ਸੌਗਾਤ ਦੀ ਝੋਲੀ ਭਰ ਕੇ ਜਾਣਾ। ਇਸ ਵਿੱਚ ਕਸਟਮ ਵਾਲੇ ਨਹੀਂ ਰੋਕਣਗੇ। ਅੱਛਾ!

ਸਦਾ ਵਿਸ਼ਵ ਕਲਿਆਣਕਾਰੀ ਬਣ ਵਿਸ਼ਵ ਸੇਵਾ ਦੇ ਨਿਮਿਤ ਸੱਚੇ ਸੇਵਾਧਾਰੀ ਸ੍ਰੇਸ਼ਠ ਆਤਮਾਵਾਂ, ਸਦਾ ਸਫ਼ਲਤਾ ਦੇ ਜਨਮ ਸਿੱਧ ਅਧਿਕਾਰ ਨੂੰ ਪ੍ਰਾਪਤ ਕਰਨ ਵਾਲੀਆਂ ਵਿਸ਼ੇਸ਼ ਆਤਮਾਵਾਂ, ਸਦਾ ਸਵ ਦੇ ਸ੍ਵਰੂਪ ਦਵਾਰਾ ਸ੍ਰਵ ਨੂੰ ਸ੍ਵਰੂਪ ਦੀ ਸਮ੍ਰਿਤੀ ਦਵਾਉਣ ਵਾਲੀ ਸਮੀਪ ਆਤਮਾਵਾਂ, ਸਦਾ ਬੇਹੱਦ ਦੇ ਨਿਸ਼ਕਾਮ ਸੇਵਾਧਾਰੀ ਉੱਡਦੀ ਕਲਾ ਵਿੱਚ ਉੱਡਣ ਵਾਲੇ, ਡਬਲ ਲਾਈਟ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਆਪਣੇ ਫਰਿਸ਼ਤੇ ਰੂਪ ਦਵਾਰਾ ਗਤੀ - ਸਦਗਤੀ ਦਾ ਪ੍ਰਸਾਦ ਵੰਡਣ ਵਾਲੇ ਮਾਸਟਰ ਗਤੀ - ਸਦਗਤੀ ਦਾਤਾ ਭਵ

ਵਰਤਮਾਨ ਸਮੇਂ ਵਿਸ਼ਵ ਦੀਆਂ ਅਨੇਕ ਆਤਮਾਵਾਂ ਪ੍ਰਸਥਿਤੀ ਦੇ ਵਸ ਚਲ ਰਹੀਆਂ ਹਨ, ਕੋਈ ਮਹਿੰਗਾਈ ਤੋਂ, ਕੋਈ ਭੁੱਖ ਨਾਲ, ਕੋਈ ਸ਼ਰੀਰ ਦੇ ਰੋਗ ਤੋਂ, ਕੋਈ ਮਨ ਦੀ ਅਸ਼ਾਂਤੀ ਨਾਲ ਸਭ ਦੀ ਨਜ਼ਰ ਟਾਵਰ ਆਫ ਪੀਸ ਵੱਲ ਜਾ ਰਹੀ ਹੈ। ਸਭ ਵੇਖ ਰਹੇ ਹਨ ਹਾ- ਹਾ ਕਾਰ ਦੇ ਬਾਦ ਜੈ - ਜੈ ਕਾਰ ਕਦੋਂ ਹੁੰਦੀ ਹੈ। ਤਾਂ ਹੁਣ ਆਪਣੇ ਸਾਕਾਰੀ ਫਰਿਸ਼ਤੇ ਸ੍ਵਰੂਪ ਦਵਾਰਾ ਵਿਸ਼ਵ ਦੇ ਦੁੱਖ ਦੂਰ ਕਰੋ, ਮਾਸਟਰ ਗਤੀ ਅਤੇ ਸਦਗਤੀ ਦਾਤਾ ਬਣ ਭਗਤਾਂ ਨੂੰ ਗਤੀ ਅਤੇ ਸਦਗਤੀ ਦਾ ਪ੍ਰਸਾਦ ਵੰਡੋ।

ਸਲੋਗਨ:-
ਬਾਪਦਾਦਾ ਦੇ ਹਰ ਆਦੇਸ਼ ਨੂੰ ਪ੍ਰੈਕਟੀਕਲ ਵਿੱਚ ਲਿਆਉਣ ਵਾਲੇ ਹੀ ਆਦਰਸ਼ ਮੂਰਤ ਬਣਦੇ ਹਨ।