12.08.21     Avyakt Bapdada     Punjabi Murli     19.03.88    Om Shanti     Madhuban


'ਯਾਦ' ਵਿੱਚ ਰਮਣੀਕਤਾ ਲਿਆਉਣ ਦੀਆਂ ਯੁਕਤੀਆਂ


ਅੱਜ ਵਿਧਾਤਾ, ਵਰਦਾਤਾ ਬਾਪਦਾਦਾ ਆਪਣੇ ਮਾਸਟਰ ਵਿਧਾਤਾ, ਵਰਦਾਤਾ ਬੱਚਿਆਂ ਨੂੰ ਦੇਖ ਰਹੇ ਹਨ। ਹਰ ਇੱਕ ਬੱਚਾ ਵਿਧਾਤਾ ਵੀ ਬਣੇ ਹੋ ਅਤੇ ਵਰਦਾਤਾ ਵੀ ਬਣੇ ਹੋ। ਨਾਲ - ਨਾਲ ਬਾਪਦਾਦਾ ਦੇਖ ਰਹੇ ਸੀ ਕਿ ਬੱਚਿਆਂ ਦਾ ਮਰਤਬਾ ਕਿੰਨਾ ਮਹਾਨ ਹੈ, ਇਸ ਸੰਗਮਯੁਗ ਦੇ ਬ੍ਰਾਹਮਣ ਜੀਵਨ ਦਾ ਕਿੰਨਾ ਮਹੱਤਵ ਹੈ! ਵਿਧਾਤਾ, ਵਰਦਾਤਾ ਦੇ ਨਾਲ ਵਿਧੀ - ਵਿਧਾਤਾ ਵੀ ਤੁਸੀਂ ਬ੍ਰਾਹਮਣ ਹੋ। ਤੁਹਾਡੀ ਹਰ ਵਿਧੀ ਸਤਿਯੁਗ ਵਿੱਚ ਕਿਵੇਂ ਪਰਿਵਰਤਿਤ ਹੁੰਦੀ ਹੈ - ਉਹ ਪਹਿਲੇ ਸੁਣਾਇਆ ਹੈ। ਇਸ ਸਮੇਂ ਦੇ ਹਰ ਕਰਮ ਦੀ ਵਿੱਧੀ ਭਵਿੱਖ ਵਿੱਚ ਵੀ ਚਲਦੀ ਹੀ ਹੈ ਪਰ ਦਵਾਪਰ ਦੇ ਬਾਅਦ ਵੀ ਭਗਤੀਮਾਰਗ ਵਿੱਚ ਇਸ ਸਮੇਂ ਦੇ ਸ੍ਰੇਸ਼ਠ ਕਰਮਾਂ ਦੀ ਵਿਧੀ ਭਗਤੀਮਾਰਗ ਦੀ ਵਿਧੀ ਬਣ ਜਾਂਦੀ ਹੈ। ਤਾਂ ਪੂਜੀਯ ਰੂਪ ਵਿੱਚ ਵੀ ਇਸ ਸਮੇਂ ਦੀ ਵਿਧੀ ਜੀਵਨ ਦੇ ਸ੍ਰੇਸ਼ਠ ਵਿਧਾਨ ਦੇ ਰੂਪ ਵਿੱਚ ਚਲਦੀ ਹੈ ਅਤੇ ਪੁਜਾਰੀ ਮਾਰਗ ਮਤਲਬ ਭਗਤੀਮਾਰਗ ਵਿੱਚ ਵੀ ਤੁਹਾਡੀ ਹਰ ਵਿਧੀ ਨੀਤੀ ਅਤੇ ਰੀਤੀ ਵਿੱਚ ਚਲਦੀ ਆਉਂਦੀ ਹੈ। ਤਾਂ ਵਿਧਾਤਾ, ਵਰਦਾਤਾ ਅਤੇ ਵਿਧੀ - ਵਿਧਾਤਾ ਵੀ ਹੋ।

ਤੁਹਾਡੇ ਮੂਲ ਸਿਧਾਂਤ ਸਿੱਧੀ ਪ੍ਰਾਪਤ ਹੋਣ ਦੇ ਸਾਧਣ ਬਣ ਜਾਂਦੇ ਹਨ। ਜਿਵੇਂ ਮੂਲ ਸਿਧਾਂਤ - "ਬਾਪ ਇੱਕ ਹੈ। ਧਰਮ ਆਤਮਾਵਾਂ, ਮਹਾਨ ਆਤਮਾਵਾਂ ਅਨੇਕ ਹਨ ਪਰ ਪਰਮ ਆਤਮਾ ਇੱਕ ਹੈ"। ਇਸੇ ਮੂਲ ਸਿਧਾਂਤ ਦਵਾਰਾ ਅੱਧਾਕਲਪ ਤੁਸੀਂ ਸ੍ਰੇਸ਼ਠ ਆਤਮਾਵਾਂ ਨੂੰ ਇੱਕ ਬਾਪ ਦੇ ਦਵਾਰਾ ਪ੍ਰਾਪਤ ਹੋਇਆ ਵਰਸਾ ਸਿੱਧੀ ਦੇ ਰੂਪ ਵਿੱਚ ਵੀ ਪ੍ਰਾਪਤ ਹੁੰਦਾ ਹੈ। ਪ੍ਰਾਲਬਧ ਮਿਲਣਾ ਮਤਲਬ ਸਿੱਧੀ ਸਵਰੂਪ ਬਣਨਾ ਕਿਉਂਕਿ ਇੱਕ ਬਾਪ ਹੈ, ਬਾਕੀ ਮਹਾਨ ਆਤਮਾਵਾਂ ਅਤੇ ਧਰਮ ਆਤਮਾਵਾਂ ਹਨ, ਬਾਪ ਨਹੀਂ ਹਨ, ਭਰਾ - ਭਰਾ ਹਨ। ਵਰਸਾ ਬਾਪ ਕੋਲੋਂ ਮਿਲਦਾ ਹੈ, ਭਰਾ ਕੋਲੋਂ ਨਹੀਂ ਮਿਲਦਾ। ਤਾਂ ਇਸ ਮੂਲ ਸਿਧਾਂਤ ਦਵਾਰਾ ਅੱਧਾਕਲਪ ਤੁਹਾਨੂੰ ਸਿੱਧੀ ਪ੍ਰਾਪਤ ਹੁੰਦੀ ਹੈ ਅਤੇ ਭਗਤੀ ਵਿੱਚ ਵੀ ਗੌਡ ਇਜ ਵਨ' - ਇਹ ਹੀ ਸਿਧਾਂਤ ਸਿੱਧੀ ਪ੍ਰਾਪਤ ਕਰਨ ਦਾ ਆਧਾਰ ਬਣਦਾ ਹੈ। ਭਗਤੀ ਦਾ ਆਦਿ ਆਧਾਰ ਵੀ ਇੱਕ ਬਾਪ ਦੇ ਸ਼ਿਵਲਿੰਗ ਰੂਪ ਤੋਂ ਸ਼ੁਰੂ ਹੁੰਦਾ ਹੈ ਜਿਸਨੂੰ ਕਿਹਾ ਜਾਂਦਾ ਹੈ ਅਵਿਭਚਾਰੀ ਭਗਤੀ ਤਾਂ ਭਗਤੀ ਮਾਰਗ ਵਿੱਚ ਵੀ ਇਸੇ ਇੱਕ ਸਿਧਾਂਤ ਦਵਾਰਾ ਹੀ ਸਿੱਧੀ ਪ੍ਰਾਪਤ ਹੁੰਦੀ ਹੈ ਕਿ ਬਾਪ ਇੱਕ ਹੈ। ਇਵੇਂ ਜੋ ਵੀ ਤੁਹਾਡੇ ਮੂਲ ਸਿਧਾਂਤ ਹਨ, ਉਸ ਇੱਕ - ਇੱਕ ਸਿਧਾਂਤ ਦਵਾਰਾ ਸਿੱਧੀ ਪ੍ਰਾਪਤ ਹੁੰਦੀ ਰਹਿੰਦੀ ਹੈ। ਜਿਵੇਂ ਇਸ ਜੀਵਨ ਦਾ ਮੂਲ ਸਿਧਾਂਤ ਪਵਿੱਤਰਤਾ ਹੈ। ਇਸ ਪਵਿੱਤਰਤਾ ਦੇ ਸਿਧਾਂਤ ਦਵਾਰਾ ਤੁਸੀਂ ਆਤਮਾਵਾਂ ਨੂੰ ਭਵਿੱਖ ਵਿੱਚ ਸਿੱਧੀ ਸਵਰੂਪ ਦੇ ਰੂਪ ਵਿੱਚ ਲਾਇਟ ਦਾ ਤਾਜ ਸਦਾ ਹੀ ਪ੍ਰਾਪਤ ਹੈ, ਜਿਸਦਾ ਯਾਦਗਾਰ - ਰੂਪ ਡਬਲ ਤਾਜ ਦਿਖਾਉਂਦੇ ਹਨ ਅਤੇ ਭਗਤੀ ਵਿੱਚ ਵੀ ਜਦੋਂ ਵੀ ਅਸਲ ਅਤੇ ਦਿਲ ਨਾਲ ਭਗਤੀ ਕਰੋਗੇ ਤਾਂ ਪਵਿੱਤਰਤਾ ਦੇ ਸਿਧਾਂਤ ਨੂੰ ਮੂਲ ਆਧਾਰ ਸਮਝਣਗੇ ਅਤੇ ਸਮਝਦੇ ਹਨ ਕਿ ਸਿਵਾਏ ਪਵਿੱਤਰਤਾ ਦੇ ਭਗਤੀ ਦੀ ਸਿੱਧੀ ਪ੍ਰਾਪਤ ਨਹੀਂ ਹੋ ਸਕਦੀ ਹੈ। ਭਾਵੇਂ ਅਧਾਕਲਪ ਦੇ ਲਈ, ਜਿਨਾਂ ਸਮੇਂ ਭਗਤੀ ਕਰਦੇ ਹਨ, ਉਨਾ ਸਮੇਂ ਹੀ ਪਵਿੱਤਰਤਾ ਨੂੰ ਅਪਨਾਉਣ ਪਰ ਪਵਿੱਤਰਤਾ ਹੀ ਸਿੱਧੀ ਦਾ ਸਾਧਨ ਹੈ - ਇਸ ਸਿਧਾਂਤ ਨੂੰ ਅਪਨਾਉਂਦੇ ਜਰੂਰੀ ਹਨ। ਇਸੇ ਤਰ੍ਹਾਂ ਹਰ ਇੱਕ ਗਿਆਨ ਦਾ ਸਿਧਾਂਤ ਅਤੇ ਧਾਰਨਾ ਦਾ ਮੂਲ ਸਿਧਾਂਤ ਬੁੱਧੀ ਨਾਲ ਸੋਚੋ ਕਿ ਹਰ ਇੱਕ ਸਿਧਾਂਤ ਸਿੱਧੀ ਦਾ ਸਾਧਨ ਕਿਵੇਂ ਬਣਦਾ ਹੈ? ਇਹ ਮੰਨਨ ਕਰਨ ਦਾ ਕੰਮ ਦੇ ਰਹੇ ਹਨ। ਜਿਵੇਂ ਦ੍ਰਿਸ਼ਟਾਂਤ ਸੁਣਾਇਆ, ਉਸੇ ਤਰ੍ਹਾਂ ਨਾਲ ਸੋਚਨਾ।

ਤਾਂ ਤੁਸੀਂ ਵਿਧੀ - ਵਿਧਾਤਾ ਵੀ ਬਣਦੇ ਹੋ, ਸਿੱਧੀ - ਦਾਤਾ ਵੀ ਬਣਦੇ ਹੋ ਇਸਲਈ ਅੱਜ ਤੱਕ ਵੀ ਜਿਨਾਂ ਭਗਤਾਂ ਨੂੰ ਜੋ - ਜੋ ਸਿੱਧੀ ਚਾਹੁੰਦੇ ਹਨ, ਉਹ ਵੱਖ - ਵੱਖ ਦੇਵਤਾਵਾਂ ਦਵਾਰਾ ਵੱਖ - ਵੱਖ ਸਿੱਧੀ ਪ੍ਰਾਪਤ ਕਰਨ ਦੇ ਲਈ, ਉਹਨਾਂ ਦੇਵਤਿਆਂ ਦੀ ਪੂਜਾ ਕਰਦੇ ਹਨ। ਤਾਂ ਸਿੱਧੀ - ਦਾਤਾ ਬਾਪ ਦਵਾਰਾ ਤੁਸੀਂ ਵੀ ਸਿੱਧੀ ਦਾਤਾ ਬਣਦੇ ਹੋ - ਅਜਿਹਾ ਆਪਣੇ ਨੂੰ ਸਮਝਦੇ ਹੋ ਨਾ। ਜਿਨਾਂ ਨੂੰ ਖ਼ੁਦ ਸਰਵ ਸਿਧੀਆਂ ਪ੍ਰਾਪਤ ਹਨ, ਉਹ ਹੀ ਹੋਰਾਂ ਨੂੰ ਵੀ ਸਿੱਧੀ ਪ੍ਰਾਪਤ ਕਰਵਾਉਣ ਦੇ ਨਿਮਿਤ ਬਣ ਸਕਦੇ ਹਨ। ਸਿੱਧੀ ਖ਼ਰਾਬ ਚੀਜ਼ ਨਹੀਂ ਹੈ ਕਿਉਂਕਿ ਤੁਹਾਡੀ ਰਿਧੀ - ਸਿੱਧੀ ਨਹੀਂ ਹੈ। ਰਿਧੀ - ਸਿੱਧੀ ਜੋ ਹੁੰਦੀ ਹੈ ਉਹ ਅੱਧਾਕਲਪ ਦੇ ਲਈ ਪ੍ਰਭਾਵਸ਼ਾਲੀ ਹੁੰਦੀ ਹੈ। ਪਰ ਤੁਹਾਡੀ ਸਹੀ ਵਿਧੀ ਦਵਾਰਾ ਸਿੱਧੀ ਹੈ। ਈਸ਼ਵਰੀ ਵਿਧੀ ਦਵਾਰਾ ਜੋ ਸਿੱਧੀ ਪ੍ਰਾਪਤ ਹੁੰਦੀ ਹੈ, ਉਹ ਸਿੱਧੀ ਵੀ ਈਸ਼ਵਰੀ ਸਿੱਧੀ ਹੈ। ਜਿਵੇਂ ਈਸ਼ਵਰ ਅਵਿਨਾਸ਼ੀ ਹੈ, ਤਾਂ ਈਸ਼ਵਰੀਏ ਵਿਧੀ ਅਤੇ ਸਿੱਧੀ ਵੀ ਅਵਿਨਾਸ਼ੀ ਹੈ। ਰਿਧੀ - ਸਿੱਧੀ ਦਿਖਾਉਣ ਵਾਲੇ ਖ਼ੁਦ ਵੀ ਅਲਪਗਿਆ ਆਤਮਾ ਹਨ, ਉਹਨਾਂ ਦੀ ਸਿੱਧੀ ਵੀ ਅਲਪਕਾਲ ਦੀ ਹੈ। ਪਰ ਤੁਹਾਡੀ ਸਿੱਧੀ, ਸਿਧਾਂਤ ਦੀ ਵਿਧੀ ਦਵਾਰਾ ਸਿੱਧੀ ਹੈ ਇਸਲਈ ਅੱਧਾਕਲਪ ਖ਼ੁਦ ਸਿੱਧੀ ਸਵਰੂਪ ਬਣਦੇ ਹੋ ਅਤੇ ਅੱਧਾਕਲਪ ਤੁਹਾਡੇ ਸਿਧਾਂਤ ਦਵਾਰਾ ਭਗਤ ਆਤਮਾਵਾਂ ਯਥਾ - ਸ਼ਕਤੀ ਤਥਾ - ਫ਼ਲ ਦੀ ਪ੍ਰਾਪਤੀ ਅਤੇ ਸਿੱਧੀ ਦੀ ਪ੍ਰਾਪਤੀ ਕਰਦੇ ਆਉਂਦੇ ਹਨ ਕਿਉਂਕਿ ਭਗਤੀ ਦੀ ਸ਼ਕਤੀ ਵੀ ਸਮੇਂ ਪ੍ਰਮਾਣ ਘੱਟ ਹੁੰਦੀ ਜਾਂਦੀ ਹੈ। ਸਤੋਪ੍ਰਧਾਨ ਭਗਤੀ ਦੀ ਸ਼ਕਤੀ, ਭਗਤ ਆਤਮਾਵਾਂ ਨੂੰ ਸਿੱਧੀ ਦੀ ਅਨੁਭੂਤੀ ਅੱਜਕਲ ਦੇ ਭਗਤਾਂ ਨਾਲੋਂ ਜ਼ਿਆਦਾ ਕਰਵਾਉਂਦੀ ਹੈ। ਇਸ ਸਮੇਂ ਦੀ ਭਗਤੀ ਤਮੋਪ੍ਰਧਾਨ ਹੋਣ ਦੇ ਕਾਰਨ ਨਾ ਸਹੀ ਸਿਧਾਂਤ ਰਿਹਾ ਹੈ, ਨਾ ਸਿੱਧੀ ਰਹੀ ਹੈ।

ਤਾਂ ਇਨਾਂ ਨਸ਼ਾ ਰਹਿੰਦਾ ਹੈ ਕਿ ਅਸੀਂ ਕੌਣ ਹਾਂ! ਸਦਾ ਇਸ ਸ੍ਰੇਸ਼ਠ ਸ੍ਵਮਾਨ ਦੀ ਸਥਿਤੀ ਦੀ ਸੀਟ ਤੇ ਸੈੱਟ ਰਹਿੰਦੇ ਹੋ? ਕਿੰਨੀ ਉੱਚੀ ਸੀਟ ਹੈ! ਜਦੋਂ ਇਸ ਸਥਿਤੀ ਦੀ ਸੀਟ ਤੇ ਸੈੱਟ (ਸਥਿਰ) ਰਹਿੰਦੇ ਹੋ ਤਾਂ ਬਾਰ - ਬਾਰ ਅਪਸੈੱਟ (ਅਸਥਿਰ) ਨਹੀਂ ਹੋਵੋਗੇ। ਇਹ ਪੋਜੀਸ਼ਨ ਹੈ ਨਾ। ਕਿੰਨਾ ਵੱਡਾ ਪੋਜੀਸ਼ਨ ਹੈ - ਵਿਧੀ - ਵਿਧਾਨ, ਸਿੱਧੀ - ਦਾਤਾ! ਤਾਂ ਜਦੋਂ ਇਸ ਪੋਜੀਸ਼ਨ ਵਿੱਚ ਸਥਿਰ ਹੋਵੋਗੇ ਤਾਂ ਮਾਇਆ ਓਪੋਜਿਸ਼ਨ ਨਹੀਂ ਕਰੇਗੀ। ਸਦਾ ਹੀ ਸੇਫ਼ ਰਹੋਗੇ। ਅਪਸੈੱਟ ਹੋਣ ਦਾ ਕਾਰਨ ਇਹ ਹੈ ਕਿ ਆਪਣੀ ਸ੍ਰੇਸ਼ਠ ਸਥਿਤੀ ਦੇ ਸੀਟ ਤੋਂ ਸਧਾਰਨ ਸਥਿਤੀ ਵਿੱਚ ਆ ਜਾਂਦੇ ਹੋ। ਯਾਦ ਵਿੱਚ ਰਹਿਣਾ ਅਤੇ ਸੇਵਾ ਕਰਨਾ ਇੱਕ ਸਧਾਰਨ ਦਿਨਚਰਿਆ ਬਣ ਜਾਂਦੀ ਹੈ। ਪਰ ਯਾਦ ਵਿੱਚ ਵੀ ਬੈਠਦੇ ਹੋ ਤਾਂ ਆਪਣੇ ਕਿਸੇ ਨਾ ਕਿਸੇ ਸ੍ਰੇਸ਼ਠ ਸ੍ਵਮਾਨ ਦੀ ਸੀਟ ਤੇ ਬੈਠੋ। ਸਿਰਫ਼ ਇਵੇਂ ਨਹੀਂ ਕਿ ਯਾਦ ਦੇ ਸਥਾਨ ਤੇ, ਭਾਵੇਂ ਯੋਗ ਦੇ ਕਮਰੇ ਵਿੱਚ, ਭਾਵੇਂ ਬਾਬਾ ਦੇ ਕਮਰੇ ਵਿੱਚ ਬੈਡ (ਬਿਸਤਰ) ਵਿੱਚ ਉੱਠ ਕੇ ਬੈਠ ਗਏ ਅਤੇ ਸਾਰੇ ਦਿਨ ਵਿੱਚ ਜਾਕੇ ਬੈਠ ਗਏ ਪਰ ਜਿਵੇਂ ਸ਼ਰੀਰ ਨੂੰ ਯੋਗ ਸਥਾਨ ਦਿੰਦੇ ਹੋ, ਉਵੇਂ ਪਹਿਲੇ ਬੁੱਧੀ ਨੂੰ ਸਥਿਤੀ ਦਾ ਸਥਾਨ ਦੇਵੋ। ਪਹਿਲਾਂ ਇਹ ਚੈੱਕ ਕਰੋ ਕਿ ਬੁੱਧੀ ਨੂੰ ਸਥਾਨ ਠੀਕ ਦਿੱਤਾ ਹੈ? ਤਾਂ ਈਸ਼ਵਰੀ ਨਸ਼ਾ ਸੀਟ ਨਾਲ ਖ਼ੁਦ ਹੀ ਆਉਂਦਾ ਹੈ। ਅੱਜਕਲ ਵੀ ਕੁਰਸੀ ਦਾ ਨਸ਼ਾ' ਕਹਿੰਦੇ ਹਨ ਨਾ! ਤੁਹਾਨੂੰ ਤਾਂ ਸ੍ਰੇਸ਼ਠ ਸਥਿਤੀ ਦਾ ਆਸਨ ਹੈ। ਕਦੀ ਮਾਸਟਰ ਬੀਜ਼ਰੂਪ ਦੀ ਸਥਿਤੀ ਦੇ ਆਸਣ ਤੇ ਸੈੱਟ ਹੋ, ਕੱਦੇ - ' ਅਵਿੱਅਕਤ ਫਰਿਸ਼ਤੇ' ਦੀ ਸੀਟ ਤੇ ਸੈੱਟ ਹੋ, 'ਕੱਦੇ ਵਿਸ਼ਵ ਕਲਿਆਣਕਾਰੀ ਸਥਿਤੀ' ਦੀ ਸੀਟ ਤੇ ਸੈੱਟ ਹੋ - ਇਵੇਂ ਹਰ ਰੋਜ਼ ਵੱਖ - ਵੱਖ ਸਥਿਤੀ ਦੇ ਆਸਣ ਤੇ ਅਤੇ ਸੀਟ ਤੇ ਸੈੱਟ ਹੋਕੇ ਬੈਠੋ।

ਜੇਕਰ ਕਿਸੀ ਦੀ ਸੀਟ ਸੈੱਟ ਨਹੀਂ ਹੁੰਦੀ ਹੈ ਤਾਂ ਹਲਚਲ ਕਰਦੇ ਹਨ ਨਾ - ਕਦੀ ਇਵੇਂ ਕਰਣਗੇ, ਕਦੀ ਉਵੇਂ ਕਰਣਗੇ! ਤਾਂ ਇਹ ਬੁੱਧੀ ਵੀ ਹਲਚਲ ਵਿੱਚ ਉਦੋਂ ਆਉਦੀ ਹੈ ਜਦੋਂ ਸੀਟ ਤੇ ਸੈੱਟ ਨਹੀਂ ਹੁੰਦੇ। ਜਾਣਦੇ ਤਾਂ ਸਭ ਹਨ ਕਿ ਅਸੀਂ ਇਹ - ਇਹ ਹਾਂ। ਜੇਕਰ ਹੁਣੇ ਇਹ ਪੁੱਛੀਏ ਕਿ ਤੁਸੀਂ ਕੌਣ ਹੋ, ਤਾਂ ਲੰਬੀ ਲਿਸ੍ਟ ਚੰਗੀ ਨਿਕਲ ਆਏਗੀ। ਪਰ ਹਰ ਸਮੇਂ ਜੋ ਜਾਣਦੇ ਹੋ, ਉਹ ਆਪਣੇ ਨੂੰ ਮੰਨੋ। ਸਿਰਫ਼ ਜਾਣੋ ਨਹੀਂ, ਮੰਨੋ ਕਿਉਕਿ ਜਾਨਣ ਨਾਲ ਸੂਕ੍ਸ਼੍ਮ ਵਿੱਚ ਖੁਸ਼ੀ ਤਾਂ ਰਹਿੰਦੀ ਹੈ - ਹਾਂ, ਮੈਂ ਇਹ ਹਾਂ। ਪਰ ਮੰਨਣ ਨਾਲ ਸ਼ਕਤੀ ਆਉਂਦੀ ਹੈ ਅਤੇ ਮੰਨ ਕੇ ਚੱਲਣ ਨਾਲ ਨਸ਼ਾ ਰਹਿੰਦਾ ਹੈ। ਜਿਵੇਂ ਕੋਈ ਵੀ ਪੋਜੀਸ਼ਨ ਵਾਲੇ ਜਦੋਂ ਸੀਟ ਤੇ ਸੈੱਟ ਹੁੰਦੇ ਹਨ ਤਾਂ ਖੁਸ਼ੀ ਹੋਵੇਗੀ ਪਰ ਸ਼ਕਤੀ ਨਹੀਂ ਹੋਵੇਗੀ। ਤਾਂ ਜਾਣਦੇ ਹੋ ਪਰ ਮੰਨਕੇ ਚੱਲੋ ਅਤੇ ਬਾਰ - ਬਾਰ ਆਪਣੇ ਤੋਂ ਪੁੱਛੋ, ਚੈੱਕ ਕਰੋ ਕਿ ਸੀਟ ਤੇ ਹਾਂ ਜਾਂ ਸਾਧਾਰਨ ਸਥਿਤੀ ਵਿੱਚ ਥੱਲੇ ਆ ਗਿਆ? ਜੋ ਹੋਰਾਂ ਨੂੰ ਵੀ ਸਿੱਧੀ ਦੇਣ ਵਾਲੇ ਹਨ, ਉਹ ਖ਼ੁਦ ਹਰ ਸੰਕਲਪ ਵਿੱਚ, ਹਰ ਕਰਮ ਵਿੱਚ ਸਿੱਧੀ ਸਵਰੂਪ ਜਰੂਰ ਹੋਣਗੇ, ਦਾਤਾ ਹੋਣਗੇ। ਸਿੱਧੀ - ਦਾਤਾ ਕਦੀ ਇਹ ਸੋਚ ਵੀ ਨਹੀਂ ਸਕਦੇ ਕਿ ਜਿਨਾਂ ਪੁਰਸ਼ਾਰਥ ਕਰਦੇ ਅਤੇ ਮਿਹਨਤ ਕਰਦੇ ਹਨ, ਇੰਨੀ ਸਿੱਧੀ ਵਿਖਾਈ ਨਹੀਂ ਦਿੰਦੀ ਹੈ ਅਤੇ ਜਿਨਾਂ ਯਾਦ ਦਾ ਅਭਿਆਸ ਕਰਦੇ ਹਨ, ਉਣੀ ਸਿੱਧੀ ਅਨੁਭਵ ਨਹੀਂ ਹੁੰਦੀ ਹੈ। ਇਸ ਤੋਂ ਸਿੱਧ ਹੈ ਕਿ ਸੀਟ ਤੇ ਸੈੱਟ ਹੋਣ ਦੀ ਵਿਧੀ ਯਥਾਰਥ ਨਹੀਂ ਹੈ।

ਰਮਣੀਕ ਗਿਆਨ ਹੈ। ਰਮਣੀਕ ਅਨੁਭਵ ਖੁਦ ਹੀ ਸੁਸਤੀ ਨੂੰ ਭੱਜਾ ਦਿੰਦਾ ਹੈ। ਇਹ ਤਾਂ ਕਈ ਕਹਿੰਦੇ ਹਨ ਨਾ - ਉਵੇਂ ਨੀਂਦ ਨਹੀਂ ਆਏਗੀ ਪਰ ਯੋਗ ਨਾਲ ਨੀਂਦ ਜਰੂਰ ਆਏਗੀ। ਇਹ ਕਿਉਂ ਹੁੰਦਾ ਹੈ? ਇਵੇਂ ਦੀ ਗੱਲ ਨਹੀਂ ਹੈ ਕਿ ਥਕਾਵਟ ਹੈ ਪਰ ਰਮਣੀਕ ਰੀਤੀ ਨਾਲ ਅਤੇ ਨੈਚਰੁਲ ਰੂਪ ਨਾਲ ਬੁੱਧੀ ਨੂੰ ਸੀਟ ਤੇ ਸੈੱਟ ਨਹੀਂ ਕਰਦੇ ਹੋ। ਤਾਂ ਸਿਰਫ਼ ਇੱਕ ਰੂਪ ਨਾਲ ਨਹੀਂ ਪਰ ਵੈਰਾਇਟੀ ਰੂਪ ਨਾਲ ਸੈੱਟ ਕਰੋ। ਉਹ ਹੀ ਚੀਜ਼ ਜੇਕਰ ਵੈਰਾਇਟੀ ਰੂਪ ਨਾਲ ਪਰਿਵਰਤਨ ਕਰ ਯੂਜ਼ ਕਰਦੇ ਹਨ ਤਾਂ ਦਿਲ ਖੁਸ਼ ਹੁੰਦੀ ਹੈ। ਭਾਵੇਂ ਵਧੀਆ ਚੀਜ਼ ਹੋਵੇ ਪਰ ਜੇਕਰ ਇੱਕ ਹੀ ਚੀਜ਼ ਬਾਰ - ਬਾਰ ਖਾਂਦੇ ਰਹੋ, ਦੇਖਦੇ ਰਹੋ ਤਾਂ ਕੀ ਹੋਵੇਗਾ? ਇਵੇਂ, ਬੀਜ਼ ਰੂਪ ਬਣੋ ਪਰ ਕਦੀ ਲਾਇਟ - ਹਾਊਸ ਦੇ ਰੁਪ ਵਿੱਚ, ਕਦੀ ਮਾਈਟ - ਹਾਊਸ ਦੇ ਰੂਪ ਵਿੱਚ, ਕਦੀ ਬ੍ਰਿਖ ਦੇ ਉੱਪਰ ਬੀਜ਼ ਦੇ ਰੂਪ ਵਿੱਚ, ਕਦੀ ਸ੍ਰਿਸ਼ਟੀ - ਚੱਕਰ ਦੇ ਉੱਪਰ ਟੋਪ ਤੇ ਖੜੇ ਹੋਕੇ ਸਾਰੀਆਂ ਨੂੰ ਸ਼ਕਤੀ ਦਵੋ। ਜੋ ਰੋਜ਼ ਵੱਖ - ਵੱਖ ਟਾਇਟਲ ਮਿਲਦੇ ਹਨ, ਉਹ ਰੋਜ ਵੱਖ - ਵੱਖ ਟਾਈਟਲ ਅਨੁਭਵ ਕਰੋ। ਕਦੀ ਨੂਰੇ ਰਤਨ ਬਣਕੇ ਬਾਪ ਦੇ ਨੈਣਾਂ ਵਿੱਚ ਸਮਾਇਆ ਹਾਂ - ਇਸ ਸਵਰੂਪ ਦੀ ਅਨੁਭੂਤੀ ਕਰੋ। ਕਦੀ ਮਸਤਕਮਨੀ ਬਣ, ਕਦੀ ਤਖ਼ਤਨਸ਼ੀਨ ਬਣ ... ਭਿੰਨ - ਭਿੰਨ ਸਵਰੂਪਾਂ ਦਾ ਅਨੁਭਵ ਕਰੋ। ਵੇਰਾਇਟੀ ਕਰੋ ਤਾਂ ਰਮਣੀਕਤਾ ਆਏਗੀ। ਬਾਪਦਾਦਾ ਰੋਜ਼ ਮੁਰਲੀ ਵਿੱਚ ਵੱਖ - ਵੱਖ ਟਾਇਟਲ ਦਿੰਦੇ ਹਨ, ਕਿਉਂ ਦਿੰਦੇ ਹਨ? ਉਸੀ ਸੀਟ ਤੇ ਸੈੱਟ ਹੋ ਜਾਓ ਅਤੇ ਸਿਰਫ ਵਿੱਚ - ਵਿੱਚ ਚੈੱਕ ਕਰੋ। ਪਹਿਲੇ ਵੀ ਸੁਣਾਇਆ ਸੀ ਕਿ ਇਹ ਭੁੱਲ ਜਾਂਦੇ ਹੋ। 6 ਘੰਟੇ, 8 ਘੰਟੇ ਬੀਤ ਜਾਂਦੇ ਹਨ, ਫ਼ਿਰ ਸੋਚਦੇ ਹੋ ਇਸਲਈ ਉਦਾਸ ਹੋ ਜਾਂਦੇ ਹੋ ਕਿ ਅੱਧਾ ਕਲਪ ਦਿਨ ਤਾਂ ਚਲਾ ਗਿਆ! ਨੇਚਰੁਲ ਅਭਿਆਸ ਹੋ ਜਾਏ, ਤਾਂ ਹੀ ਵਿਧੀ - ਵਿਧਾਤਾ ਅਤੇ ਸਿਧੀ - ਦਾਤਾ ਬਣ ਵਿਸ਼ਵ ਦੀ ਆਤਮਾਵਾਂ ਦਾ ਕਲਿਆਣ ਕਰ ਸਕੋਂਗੇ। ਅੱਛਾ।

ਅੱਜ ਮਧੁਬਨ ਵਾਲਿਆਂ ਦਾ ਦਿਨ ਹੈ। ਡਬਲ ਵਿਦੇਸ਼ੀ ਆਪਣੇ ਸਮੇਂ ਦਾ ਚਾਂਸ ਦੇ ਰਹੇ ਹਨ ਕਿਉਂਕਿ ਮਧੁਬਨ ਨਿਵਾਸੀਆਂ ਨੂੰ ਦੇਖਕਰ ਖੁਸ਼ ਹੁੰਦੇ ਹਨ। ਮਧੁਬਨ ਵਾਲੇ ਕਹਿੰਦੇ ਹਨ ਮਹਿਮਾ ਨਹੀਂ ਕਰੋ, ਮਹਿਮਾ ਬਹੁਤ ਸੁਣੀ ਹੈ। ਮਹਿਮਾ ਸੁਣਦੇ ਹੀ ਮਹਾਨ ਬਣ ਰਹੇ ਹਨ ਕਿਉਂਕਿ ਇਹ ਮਹਿਮਾ ਹੀ ਢਾਲ ਬਣ ਜਾਂਦੀ ਹੈ। ਜਿਵੇਂ ਯੁੱਧ ਵਿੱਚ ਸੇਫ਼ਟੀ ਦਾ ਸਾਧਣ ਢਾਲ ਹੁੰਦੀ ਹੈ ਨਾ। ਤਾਂ ਇਹ ਮਹਿਮਾ ਵੀ ਸਮ੍ਰਿਤੀ ਦਿਲਵਾਉਂਦੀ ਹੈ ਕਿ ਅਸੀਂ ਕਿੰਨੇ ਮਹਾਨ ਹਾਂ! ਮਧੁਬਨ, ਸਿਰਫ਼ ਮਧੁਬਨ ਨਹੀਂ ਹੈ ਲੇਕਿਨ ਮਧੁਬਨ ਹੈ ਵਿਸ਼ਵ ਦੀ ਸਟੇਜ਼। ਮਧੁਬਨ ਵਿੱਚ ਰਹਿਣਾ ਮਤਲਬ ਵਿਸ਼ਵ ਦੀ ਸਟੇਜ਼ ਤੇ ਰਹਿਣਾ। ਤਾਂ ਜੋ ਸਟੇਜ਼ ਤੇ ਰਹਿੰਦਾ ਹੈ, ਉਹ ਕਿੰਨਾ ਅਟੈਂਸ਼ਨ ਨਾਲ ਰਹਿੰਦਾ ਹੈ! ਸਾਧਾਰਨ ਤਰ੍ਹਾਂ ਨਾਲ ਕੋਈ ਕਿਸੇ ਵੀ ਸਥਾਨ ਤੇ ਰਹਿੰਦਾ ਹੈ ਤਾਂ ਇਨਾ ਅਟੈਂਸ਼ਨ ਨਹੀਂ ਰਹਿੰਦਾ ਪਰ ਜਦੋਂ ਸਟੇਜ਼ ਤੇ ਆਓਗੇ ਤਾਂ ਹਰ ਸਮੇਂ, ਹਰ ਕਰਮ ਤੇ ਇਤਨਾ ਹੀ ਅਟੈਂਸ਼ਨ ਹੋਵੇਗਾ। ਤਾਂ ਮਧੁਬਨ ਵਿਸ਼ਵ ਦੀ ਸਟੇਜ਼ ਹੈ। ਚਾਰੋ ਪਾਸੇ ਦੀ ਨਜ਼ਰ ਮਧੁਬਨ ਦੇ ਉੱਪਰ ਹੀ ਹੈ। ਉਵੇਂ ਵੀ ਸਭ ਦਾ ਅਟੈਂਸ਼ਨ ਸਟੇਜ਼ ਦੇ ਵੱਲ ਜਾਂਦਾ ਹੈ ਨਾ! ਤਾਂ ਮਧੁਬਨ ਨਿਵਾਸੀ ਸਦਾ ਵਿਸ਼ਵ ਦੀ ਸਟੇਜ਼ ਤੇ ਸਥਿਤ ਹਨ।

ਨਾਲ - ਨਾਲ ਮਧੁਬਨ ਇੱਕ ਵਿਚਿੱਤਰ ਗੁੰਮਬੱਜ ਹੈ ਅਤੇ ਗੁਮਬੱਜ ਜੋ ਹੁੰਦੇ ਹਨ ਉਸਦਾ ਆਵਾਜ਼ ਆਪਣੇ ਤੱਕ ਆਉਂਦਾ ਹੈ ਪਰ ਮਧੁਬਨ ਅਜਿਹਾ ਵਚਿੱਤਰ ਗੁੰਮਬੱਜ ਹੈ ਜੋ ਮਧੁਬਨ ਦਾ ਜਰਾ - ਵੀ ਆਵਾਜ਼ ਵਿਸ਼ਵ ਤੱਕ ਚਲਾ ਜਾਂਦਾ ਹੈ। ਜਿਵੇਂ ਅੱਜਕਲ ਦੇ ਪੁਰਾਣੇ ਜਮਾਨੇ ਦੇ ਕਈ ਇਵੇਂ ਦੇ ਨਿਸ਼ਾਨ - ਮਾਤਰ ਹਨ ਜੋ ਇੱਕ ਦੀਵਾਰ ਨੂੰ ਜੇਕਰ ਇਵੇਂ ਹੱਥ ਲਗਾਈਏ ਜਾਂ ਆਵਾਜ਼ ਕਰਣਗੇ ਤਾਂ ਦੱਸ ਦੀਵਾਰਾਂ ਵਿਚ ਉਹ ਆਵਾਜ਼ ਆਏਗਾ ਅਤੇ ਇਵੇਂ ਹੀ ਸੁਣਾਈ ਦੇਵੇਗਾ ਜਿਵੇਂ ਇਸ ਦੀਵਾਰ ਨੂੰ ਕੋਈ ਹਿਲਾ ਰਿਹਾ ਹੈ ਜਾਂ ਆਵਾਜ਼ ਕਰ ਰਿਹਾ ਹੈ। ਤਾਂ ਮਧੁਬਨ ਇਵੇਂ ਦਾ ਵਿਚਿੱਤਰ ਗੁੰਮਬਜ ਹੈ ਜੋ ਮਧੁਬਨ ਦਾ ਆਵਾਜ਼ ਸਿਰਫ ਮਧੁਬਨ ਤੱਕ ਨਹੀਂ ਰਹਿੰਦਾ ਪਰ ਚਾਰੋਂ ਪਾਸੇ ਫੈਲ ਜਾਂਦਾ ਹੈ। ਇਵੇਂ ਫੈਲਦਾ ਹੈ ਜੋ ਮਧੁਬਨ ਵਿੱਚ ਰਹਿਣ ਵਾਲਿਆਂ ਨੂੰ ਪਤਾ ਵੀ ਨਹੀਂ ਹੋਵੇਗਾ। ਪਰ ਵਿਚਿੱਤਰਤਾ ਹੈ ਨਾ, ਇਸਲਈ ਬਾਹਰ ਪਹੁੰਚ ਜਾਂਦਾ ਹੈ ਇਸਲਈ ਇਵੇਂ ਨਹੀਂ ਸਮਝੋਂ ਕਿ ਇੱਥੇ ਦੇਖਿਆ ਜਾਂ ਇੱਥੇ ਬੋਲਿਆ ਪਰ ਵਿਸ਼ਵ ਤੱਕ ਆਵਾਜ਼ ਹਵਾ ਦੀ ਰਫ਼ਤਾਰ ਨਾਲ ਪਹੁੰਚ ਜਾਂਦਾ ਹੈ ਕਿਉਂਕਿ ਸਭ ਦੀਆਂ ਨਜਰਾਂ ਵਿੱਚ, ਬੁੱਧੀ ਵਿੱਚ ਸਦਾ ਮਧੁਬਨ ਅਤੇ ਮਧੁਬਨ ਦਾ ਬਾਪਦਾਦਾ ਹੀ ਰਹਿੰਦਾ ਹੈ। ਤਾਂ ਜਦੋਂ ਮਧੁਬਨ ਦਾ ਬਾਪ ਨਜਰਾਂ ਵਿੱਚ ਰਹਿੰਦਾ ਹੈ ਤਾਂ ਮਧੁਬਨ ਵੀ ਆਏਗਾ ਨਾ! ਮਧੁਬਨ ਦਾ ਬਾਬਾ ਹੈ ਤਾਂ ਮਧੁਬਨ ਤੇ ਆਏਗਾ ਨਾ ਅਤੇ ਮਧੁਬਨ ਵਿੱਚ ਸਿਰਫ ਬਾਬਾ ਤੇ ਨਹੀਂ ਹੈ, ਬੱਚੇ ਵੀ ਹਨ। ਤਾਂ ਮਧੁਬਨ - ਵਾਸੀ ਖ਼ੁਦ ਹੀ ਸਭ ਦੀਆਂ ਨਜਰਾਂ ਵਿੱਚ ਆ ਜਾਂਦੇ ਹਨ! ਕੋਈ ਵੀ ਬ੍ਰਾਹਮਣਾ ਕੋਲੋਂ ਪੁੱਛੇ, ਭਾਵੇਂ ਕਿੰਨਾ ਵੀ ਦੂਰ ਰਹਿੰਦਾ ਹੋਵੇ ਪਰ ਕੀ ਯਾਦ ਰਹਿੰਦਾ ਹੈ? 'ਮਧੁਬਨ ਅਤੇ ਮਧੁਬਨ ਦਾ ਬਾਬਾ! ਤਾਂ ਏਨਾ ਮਹੱਤਵ ਹੈ ਮਧੁਬਨਵਾਸੀਆਂ ਦਾ। ਸਮਝਾ? ਅੱਛਾ!

ਚਾਰੋਂ ਪਾਸੇ ਦੇ ਸਰਵ ਸੇਵਾ ਦੇ ਉਮੰਗ - ਉਤਸ਼ਾਹ ਵਿੱਚ ਰਹਿਣ ਵਾਲੇ, ਸਦਾ ਇੱਕ ਬਾਪ ਦੇ ਸਨੇਹ ਵਿੱਚ ਸਮਾਏ ਹੋਏ, ਸਦਾ ਹਰ ਕਰਮ ਵਿੱਚ ਸ੍ਰੇਸ਼ਠ ਵਿਧੀ ਦਵਾਰਾ ਸਿੱਧੀ ਨੂੰ ਅਨੁਭਵ ਕਰਨ ਵਾਲੇ, ਸਦਾ ਖ਼ੁਦ ਨੂੰ ਵਿਸ਼ਵ ਦੇ ਕਲਿਆਣਕਾਰੀ ਅਨੁਭਵ ਕਰ ਹਰ ਸੰਕਲਪ ਵਿੱਚ, ਬੋਲ ਨਾਲ ਸ੍ਰੇਸ਼ਠ ਕਲਿਆਣ ਦੀ ਭਾਵਨਾ ਅਤੇ ਸ੍ਰੇਸ਼ਠ ਕਾਮਨਾ ਨਾਲ ਸੇਵਾ ਵਿੱਚ ਬਿਜ਼ੀ ਰਹਿਣ ਵਾਲੇ, ਇਵੇਂ ਬਾਪ ਸਮਾਨ ਸਦਾ ਅਥੱਕ ਸੇਵਾਧਾਰੀ ਬੱਚਿਆਂ ਨੂੰ ਬਾਪਦਾਦਾ ਦਾ ਯਾਦ ਪਿਆਰ ਅਤੇ ਨਮਸਤੇ।

ਪਰਸਨਲ ਮੁਲਾਕਾਤ:-

1. ਖ਼ੁਦ ਨੂੰ ਕਰਮਯੋਗੀ ਸ੍ਰੇਸ਼ਠ ਆਤਮਾ ਅਨੁਭਵ ਕਰਦੇ ਹੋ? ਕਰਮਯੋਗੀ ਆਤਮਾ ਸਦਾ ਕਰਮ ਦਾ ਪ੍ਰਤੱਖ ਫ਼ਲ ਖ਼ੁਦ ਹੀ ਅਨੁਭਵ ਕਰਦੀ ਹੈ। ਪ੍ਰਤੱਖਫਲ - ਖੁਸ਼ੀ ਅਤੇ ਸ਼ਕਤੀ। ਤਾਂ ਕਰਮਯੋਗੀ ਆਤਮਾ ਮਤਲਬ ਪ੍ਰਤੱਖਫਲ ਖੁਸ਼ੀ ਅਤੇ ਸ਼ਕਤੀ ਅਨੁਭਵ ਕਰਨ ਵਾਲੀ। ਬਾਪ ਹਮੇਸ਼ਾ ਬੱਚਿਆਂ ਨੂੰ ਪ੍ਰਤੱਖਫਲ ਪ੍ਰਾਪਤ ਕਰਾਉਣ ਵਾਲੇ ਹਨ। ਹੁਣ - ਹੁਣ ਕਰਮ ਕੀਤਾ, ਕਰਮ ਕਰਦੇ ਖੁਸ਼ੀ ਅਤੇ ਸ਼ਕਤੀ ਦਾ ਅਨੁਭਵ ਕੀਤਾ! ਤਾਂ ਅਜਿਹੀ ਕਰਮਯੋਗੀ ਆਤਮਾ ਹਾਂ - ਇਸੀ ਸਮ੍ਰਿਤੀ ਨਾਲ ਅੱਗੇ ਵੱਧਦੇ ਰਹੋ।

2. ਬੇਹੱਦ ਦੀ ਸੇਵਾ ਕਰਨ ਨਾਲ ਬੇਹੱਦ ਦੀ ਖੁਸ਼ੀ ਦਾ ਆਪ ਹੀ ਅਨੁਭਵ ਹੁੰਦਾ ਹੈ ਨਾ! ਬੇਹੱਦ ਦਾ ਬਾਪ ਬੇਹੱਦ ਦਾ ਅਧਿਕਾਰੀ ਬਣਾਉਂਦੇ ਹਨ ਬੇਹੱਦ ਸੇਵਾ ਦਾ ਫਲ ਬੇਹੱਦ ਦਾ ਰਾਜ ਭਾਗ ਆਪ ਹੀ ਪ੍ਰਾਪਤ ਹੁੰਦਾ ਹੈ। ਜੱਦ ਬੇਹੱਦ ਦੀ ਸਥਿਤੀ ਵਿੱਚ ਸਥਿਤ ਹੋਕੇ ਸੇਵਾ ਕਰਦੇ ਹੋ ਤਾਂ ਜਿਨ੍ਹਾਂ ਆਤਮਾਵਾਂ ਦੇ ਨਿਮਿਤ ਬਣਦੇ ਹੋ, ਉਨ੍ਹਾਂ ਦੀ ਦੁਆਵਾਂ ਆਪੇ ਹੀ ਆਤਮਾ ਵਿੱਚ ਸ਼ਕਤੀ ਅਤੇ ਖੁਸ਼ੀ ਦੀ ਅਨੁਭੂਤੀ ਕਰਾਉਂਦੀ ਹੈ। ਇੱਕ ਜਗ੍ਹਾ ਤੇ ਬੈਠੇ ਵੀ ਬੇਹੱਦ ਸੇਵਾ ਦਾ ਫਲ ਮਿਲ ਰਿਹਾ ਹੈ - ਇਸ ਬੇਹੱਦ ਦੇ ਨਸ਼ੇ ਨਾਲ ਬੇਹੱਦ ਦਾ ਖਾਤਾ ਜਮਾ ਕਰਦੇ ਅੱਗੇ ਵੱਧਦੇ ਚੱਲੋ।

ਵਰਦਾਨ:-
ਸੇਕੇਂਡ ਵਿੱਚ ਦੇਹ ਰੂਪੀ ਚੋਲੇ ਤੋਂ ਨਿਆਰਾ ਬਣ ਕਰਮਭੋਗ ਤੇ ਵਿਜੇੈ ਪ੍ਰਾਪਤ ਕਰਨ ਵਾਲੇ ਸਰਵ ਸ਼ਕਤੀ ਸੰਪੰਨ ਭਵ

ਜੱਦ ਕਰਮਭੋਗ ਦਾ ਜ਼ੋਰ ਹੁੰਦਾ ਹੈ, ਕਰਮਇੰਦਰੀਆਂ ਕਰਮਭੋਗ ਦੇ ਵਸ਼ ਆਪਣੀ ਵੱਲ ਆਕਰਸ਼ਿਤ ਕਰਦੀ ਹੈ ਮਤਲਬ ਜਿਸ ਸਮੇਂ ਬਹੁਤ ਦਰਦ ਹੋ ਰਿਹਾ ਹੈ, ਅਜਿਹੇ ਸਮੇਂ ਤੇ ਕਰਮਭੋਗ ਨੂੰ ਕਰਮਯੋਗ ਵਿੱਚ ਬਦਲਣ ਵਾਲੇ, ਸਾਕਸ਼ੀ ਹੋ ਕਰਮਇੰਦਰੀਆਂ ਤੋਂ ਭੋਗਵਾਣੇ ਵਾਲੇ ਹੀ ਸਰਵ ਸ਼ਕਤੀ ਸੰਪੰਨ ਅਸ਼ਟ ਰਤਨ ਵਿਜਯੀ ਕਹਿਲਾਉਂਦੇ ਹਨ। ਇਸ ਦੇ ਲਈ ਬਹੁਤ ਸਮੇਂ ਦਾ ਦੇਹ ਰੂਪੀ ਚੋਲੇ ਤੋਂ ਨਿਆਰਾ ਬਣਨ ਦਾ ਅਭਿਆਸ ਹੋਵੇ। ਇਹ ਵਸਤਰ, ਦੁਨੀਆਂ ਦੀ ਜਾਂ ਮਾਇਆ ਦੀ ਆਕਰਸ਼ਣ ਵਿੱਚ ਟਾਈਟ ਅਤੇ ਖਿੱਚਿਆ ਹੋਇਆ ਨਾ ਹੋਵੇ ਤਾਂ ਸਹਿਜ ਉਤਰੇਗਾ।

ਸਲੋਗਨ:-
ਸਰਵ ਦਾ ਮਾਨ ਪ੍ਰਾਪਤ ਕਰਨ ਦੇ ਲਈ ਨਿਰਮਾਣਚਿਤ ਬਣੋ - ਨਿਰਮਾਣਤਾ ਮਹਾਨਤਾ ਦੀ ਨਿਸ਼ਾਨੀ ਹੈ।