12.11.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਹਾਨੂੰ ਹੁਣ ਟੀਚਰ ਬਣ ਸਭਨੂੰ ਮਨ ਵਸ਼ੀਕਰਨ ਮੰਤਰ ਸੁਣਾਉਣਾ ਹੈ , ਇਹ ਤੁਸੀਂ ਬੱਚਿਆਂ ਦੀ ਡਿਊਟੀ ਹੈ "

ਪ੍ਰਸ਼ਨ:-
ਬਾਬਾ ਕਿਹੜੇ ਬੱਚਿਆਂ ਦਾ ਕੁਝ ਵੀ ਸਵੀਕਾਰ ਨਹੀਂ ਕਰਦੇ ਹਨ?

ਉੱਤਰ:-
ਜਿਨ੍ਹਾਂ ਨੂੰ ਅਹੰਕਾਰ ਹੈ ਮੈਂ ਇੰਨਾਂ ਦਿੰਦਾ ਹਾਂ, ਮੈਂ ਇੰਨੀ ਮਦਦ ਕਰ ਸਕਦਾ ਹਾਂ, ਬਾਬਾ ਉਨ੍ਹਾਂ ਦਾ ਕੁਝ ਵੀ ਸਵੀਕਾਰ ਨਹੀਂ ਕਰਦੇ। ਬਾਬਾ ਕਹਿੰਦੇ ਮੇਰੇ ਹੱਥ ਵਿੱਚ ਚਾਬੀ ਹੈ। ਭਾਵੇਂ ਮੈਂ ਕਿਸੇ ਨੂੰ ਗਰੀਬ ਬਣਾਵਾਂ, ਭਾਵੇਂ ਕਿਸੇ ਨੂੰ ਸਾਹੂਕਾਰ ਬਣਾਵਾਂ। ਇਹ ਵੀ ਡਰਾਮਾ ਵਿੱਚ ਰਾਜ਼ ਹੈ। ਜਿਨ੍ਹਾਂ ਨੂੰ ਅੱਜ ਆਪਣੀ ਸਾਹੂਕਾਰੀ ਦਾ ਘਮੰਡ ਹੈ ਉਹ ਕੱਲ ਗ਼ਰੀਬ ਬਣ ਜਾਂਦੇ ਅਤੇ ਗ਼ਰੀਬ ਬੱਚੇ ਬਾਪ ਦੇ ਕੰਮ ਵਿੱਚ ਆਪਣੀ ਪਾਈ - ਪਾਈ ਸਫ਼ਲ ਕਰ ਸਾਹੂਕਾਰ ਬਣ ਜਾਂਦੇ ਹਨ।।

ਓਮ ਸ਼ਾਂਤੀ
ਇਹ ਤਾਂ ਰੂਹਾਨੀ ਬੱਚੇ ਜਾਣਦੇ ਹਨ ਕਿ ਬਾਪ ਆਇਆ ਹੈ ਸਾਨੂੰ ਨਵੀਂ ਦੁਨੀਆਂ ਦਾ ਵਰਸਾ ਦੇਣ। ਇਹ ਤਾਂ ਬੱਚਿਆਂ ਨੂੰ ਪੱਕਾ ਹੈ ਨਾ ਕਿ ਜਿੰਨਾ ਅਸੀਂ ਬਾਪ ਨੂੰ ਯਾਦ ਕਰਾਂਗੇ ਉਨ੍ਹਾਂ ਪਵਿੱਤਰ ਬਣਾਂਗੇ। ਜਿਨ੍ਹਾਂ ਅਸੀਂ ਚੰਗਾ ਟੀਚਰ ਬਣਾਂਗੇ ਉਨ੍ਹਾਂ ਪੱਦ ਪਾਵਾਂਗੇ। ਬਾਪ ਤੁਹਾਨੂੰ ਟੀਚਰ ਦੇ ਰੂਪ ਵਿੱਚ ਪੜ੍ਹਾਉਣਾ ਸਿਖਾਉਂਦੇ ਹਨ। ਤੁਹਾਨੂੰ ਫੇਰ ਹੋਰਾਂ ਨੂੰ ਸਿਖਾਉਣਾ ਹੈ। ਤੁਸੀਂ ਪੜ੍ਹਾਉਣ ਵਾਲੇ ਟੀਚਰ ਜ਼ਰੂਰ ਬਣਦੇ ਹੋ ਬਾਕੀ ਤੁਸੀਂ ਕਿਸੇ ਦਾ ਗੁਰੂ ਨਹੀਂ ਬਣ ਸਕਦੇ ਹੋ, ਸਿਰਫ਼ ਟੀਚਰ ਬਣ ਸਕਦੇ ਹੋ। ਗੁਰੂ ਤਾਂ ਇੱਕ ਸਤਿਗੁਰੂ ਹੀ ਹੈ ਉਹ ਸਿਖਾਉਂਦੇ ਹਨ। ਸ੍ਰਵ ਦਾ ਸਤਿਗੁਰੂ ਇੱਕ ਹੀ ਹੈ। ਉਹ ਟੀਚਰ ਬਣਾਉਂਦੇ ਹਨ। ਤੁਸੀਂ ਸਭਨੂੰ ਟੀਚ ਕਰਕੇ ਰਸਤਾ ਦੱਸਦੇ ਰਹਿੰਦੇ ਹੋ ਮਨਮਨਾਭਵ ਦਾ। ਬਾਪ ਨੇ ਤੁਹਾਡੇ ਤੇ ਇਹ ਡਿਊਟੀ ਰੱਖੀ ਹੈ ਕਿ ਮੈਨੂੰ ਯਾਦ ਕਰੋ ਅਤੇ ਫੇਰ ਟੀਚਰ ਬਣੋ। ਤੁਸੀਂ ਕਿਸੇ ਨੂੰ ਬਾਪ ਦਾ ਪਰਿਚੈ ਦਿੰਦੇ ਹੋ ਤਾਂ ਉਨ੍ਹਾਂ ਦਾ ਵੀ ਫਰਜ਼ ਹੈ ਬਾਪ ਨੂੰ ਯਾਦ ਕਰਨਾ। ਟੀਚਰ ਰੂਪ ਵਿੱਚ ਸ੍ਰਿਸ਼ਟੀ ਚੱਕਰ ਦੀ ਨਾਲੇਜ਼ ਦੇਣੀ ਪੈਂਦੀ ਹੈ। ਬਾਪ ਨੂੰ ਜ਼ਰੂਰ ਯਾਦ ਕਰਨਾ ਪਵੇ। ਬਾਪ ਦੀ ਯਾਦ ਨਾਲ ਹੀ ਪਾਪ ਮਿਟ ਜਾਣੇ ਹਨ। ਬੱਚੇ ਜਾਣਦੇ ਹਨ ਅਸੀਂ ਪਾਪ ਆਤਮਾ ਹਾਂ, ਇਸਲਈ ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਮਿਟ ਜਾਣਗੇ। ਬਾਪ ਹੀ ਪਤਿਤ - ਪਾਵਨ ਹੈ। ਯੁਕਤੀ ਦੱਸਦੇ ਹਨ - ਮਿੱਠੇ ਬੱਚੇ, ਤੁਹਾਡੀ ਆਤਮਾ ਪਤਿਤ ਬਣੀ ਹੈ, ਜਿਸ ਕਾਰਨ ਸ਼ਰੀਰ ਵੀ ਪਤਿਤ ਬਣਿਆ ਹੈ। ਪਹਿਲੇ ਤੁਸੀਂ ਪਵਿੱਤਰ ਸੀ, ਹੁਣ ਤੁਸੀਂ ਅਪਵਿੱਤਰ ਬਣੇ ਹੋ। ਹੁਣ ਪਤਿਤ ਤੋਂ ਪਾਵਨ ਹੋਣ ਦੀ ਯੁਕਤੀ ਤਾਂ ਬਹੁਤ ਸਹਿਜ ਸਮਝਾਉਂਦੇ ਹਨ। ਬਾਪ ਨੂੰ ਯਾਦ ਕਰੋ ਤਾਂ ਤੁਸੀਂ ਪਵਿੱਤਰ ਬਣ ਜਾਵੋਗੇ। ਉੱਠਦੇ, ਬੈਠਦੇ, ਤੁਰਦੇ ਬਾਪ ਨੂੰ ਯਾਦ ਕਰੋ। ਉਹ ਲੋਕੀ ਗੰਗਾ ਇਸ਼ਨਾਨ ਕਰਦੇ ਹਨ ਤਾਂ ਗੰਗਾ ਨੂੰ ਯਾਦ ਕਰਦੇ ਹਨ। ਸਮਝਦੇ ਹਨ ਉਹ ਪਤਿਤ - ਪਾਵਨੀ ਹੈ। ਗੰਗਾ ਨੂੰ ਯਾਦ ਕਰਨ ਨਾਲ ਪਾਵਨ ਬਣ ਜਾਣਾ ਹੈ। ਪਰ ਬਾਪ ਕਹਿੰਦੇ ਹਨ ਕੋਈ ਵੀ ਪਾਵਨ ਬਣ ਨਹੀਂ ਸਕਦੇ ਹਨ। ਪਾਣੀ ਤੋਂ ਕਿਵੇਂ ਪਾਵਨ ਬਣੋਗੇ। ਬਾਪ ਕਹਿੰਦੇ ਹਨ ਮੈਂ ਪਤਿਤ - ਪਾਵਨ ਹਾਂ। ਹੇ ਬੱਚਿਓ, ਦੇਹ ਸਹਿਤ ਦੇਹ ਦੇ ਸਭ ਧਰਮ ਛੱਡ ਮੈਨੂੰ ਯਾਦ ਕਰਨ ਨਾਲ ਤੁਸੀਂ ਪਾਵਨ ਬਣ ਫੇਰ ਤੋਂ ਆਪਣੇ ਘਰ ਮੁਕਤੀਧਾਮ ਪਹੁੰਚ ਜਾਵੋਗੇ। ਸਾਰਾ ਕਲਪ ਘਰ ਨੂੰ ਭੁੱਲੇ ਹੋ। ਬਾਪ ਨੂੰ ਸਾਰਾ ਕਲਪ ਕੋਈ ਜਾਣਦਾ ਹੀ ਨਹੀਂ ਹੈ। ਇੱਕ ਹੀ ਵਾਰ ਖੁਦ ਆਕੇ ਆਪਣਾ ਪਰਿਚੈ ਦਿੰਦੇ ਹਨ - ਇਸ ਮੁੱਖ ਦੁਆਰਾ। ਇਸ ਮੁੱਖ ਦੀ ਕਿੰਨੀ ਮਹਿਮਾ ਹੈ। ਗਊਮੁੱਖ ਕਿਹਾ ਜਾਂਦਾ ਹੈ ਨਾ। ਉਹ ਗਊ ਤਾਂ ਜਾਨਵਰ ਹੈ, ਇਹ ਹੈ ਮਨੁੱਖ ਦੀ ਗੱਲ।

ਤੁਸੀਂ ਜਾਣਦੇ ਹੋ ਇਹ ਵੱਡੀ ਮਾਤਾ ਹੈ। ਜਿਸ ਮਾਤਾ ਦੁਆਰਾ ਸ਼ਿਵਬਾਬਾ ਤੁਸੀਂ ਸਭਨੂੰ ਅਡੋਪਟ ਕਰਦੇ ਹਨ। ਤੁਸੀਂ ਹੁਣ ਬਾਬਾ - ਬਾਬਾ ਕਹਿਣ ਲੱਗੇ ਹੋ। ਬਾਪ ਵੀ ਕਹਿੰਦੇ ਹਨ ਇਸ ਯਾਦ ਦੀ ਯਾਤਰਾ ਨਾਲ ਹੀ ਤੁਹਾਡੇ ਪਾਪ ਕੱਟਣੇ ਹਨ। ਬੱਚੇ ਨੂੰ ਬਾਪ ਯਾਦ ਪੈ ਜਾਂਦਾ ਹੈ ਨਾ। ਉਸਦੀ ਸ਼ਕਲ ਆਦਿ ਦਿੱਲ ਵਿੱਚ ਬੈਠ ਜਾਂਦੀ ਹੈ। ਤੁਸੀਂ ਬੱਚੇ ਜਾਣਦੇ ਹੋ ਜਿਵੇਂ ਅਸੀਂ ਆਤਮਾ ਹਾਂ ਉਵੇਂ ਉਹ ਪਰਮ ਆਤਮਾ ਹੈ। ਸ਼ਕਲ ਵਿੱਚ ਹੋਰ ਕੋਈ ਫ਼ਰਕ ਨਹੀਂ ਹੈ। ਸ਼ਰੀਰ ਦੇ ਸੰਬੰਧ ਵਿੱਚ ਤਾਂ ਫ਼ੀਚਰਸ ਆਦਿ ਵੱਖ ਹਨ, ਬਾਕੀ ਆਤਮਾ ਤਾਂ ਇੱਕ ਜਿਹੀ ਹੀ ਹੈ। ਜਿਵੇਂ ਸਾਡੀ ਆਤਮਾ ਉਵੇਂ ਬਾਪ ਵੀ ਪਰਮ ਆਤਮਾ ਹੈ। ਤੁਸੀਂ ਬੱਚੇ ਜਾਣਦੇ ਹੋ - ਬਾਪ ਪਰਮਧਾਮ ਵਿੱਚ ਰਹਿੰਦੇ ਹਨ, ਅਸੀਂ ਵੀ ਪਰਮਧਾਮ ਵਿੱਚ ਰਹਿੰਦੇ ਹਾਂ। ਬਾਪ ਦੀ ਆਤਮਾ ਅਤੇ ਸਾਡੀ ਆਤਮਾ ਵਿੱਚ ਹੋਰ ਕੋਈ ਫ਼ਰਕ ਹੈ ਨਹੀਂ। ਉਹ ਵੀ ਬਿੰਦੀ ਹੈ, ਅਸੀਂ ਵੀ ਬਿੰਦੀ ਹਾਂ। ਇਹ ਗਿਆਨ ਹੋਰ ਕੋਈ ਨੂੰ ਹੈ ਨਹੀਂ। ਤੁਹਾਨੂੰ ਹੀ ਬਾਪ ਨੇ ਦੱਸਿਆ ਹੈ। ਬਾਪ ਦੇ ਲਈ ਵੀ ਕੀ - ਕੀ ਕਹਿ ਦਿੰਦੇ ਹਨ। ਸ੍ਰਵਵਿਆਪੀ ਹੈ, ਪੱਥਰ ਠੀਕਰ ਵਿੱਚ ਹਨ, ਜਿਸਨੂੰ ਜੋ ਆਉਂਦਾ ਹੈ ਉਹ ਕਹਿ ਦਿੰਦੇ ਹਨ। ਡਰਾਮਾ ਪਲੈਨ ਅਨੁਸਾਰ ਭਗਤੀ ਮਾਰ੍ਗ ਵਿੱਚ ਬਾਪ ਦੇ ਨਾਮ, ਰੂਪ, ਦੇਸ਼, ਕਾਲ ਨੂੰ ਭੁੱਲ ਜਾਂਦੇ ਹਨ। ਤੁਸੀਂ ਵੀ ਭੁੱਲ ਜਾਂਦੇ ਹੋ। ਆਤਮਾ ਆਪਣੇ ਬਾਪ ਨੂੰ ਭੁੱਲ ਜਾਂਦੀ ਹੈ। ਬੱਚਾ ਬਾਪ ਨੂੰ ਭੁੱਲ ਜਾਂਦਾ ਹੈ ਤਾਂ ਬਾਕੀ ਕੀ ਜਾਣਨਗੇ। ਗੋਇਆ ਨਿੱਧਨਕੇ ਹੋ ਗਏ। ਧਨੀ ਨੂੰ ਯਾਦ ਹੀ ਨਹੀਂ ਕਰਦੇ ਹਨ। ਧਨੀ ਦੇ ਪਾਰ੍ਟ ਨੂੰ ਹੀ ਨਹੀਂ ਜਾਣਦੇ ਹਨ। ਆਪਣੇ ਨੂੰ ਹੀ ਭੁਲ ਜਾਂਦੇ ਹਨ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ - ਬਰੋਬਰ ਅਸੀਂ ਭੁੱਲ ਗਏ ਸੀ। ਅਸੀਂ ਪਹਿਲੇ ਇਵੇਂ ਦੇਵੀ - ਦੇਵਤਾ ਸੀ, ਹੁਣ ਜਾਨਵਰ ਤੋਂ ਵੀ ਬਦਤਰ ਹੋ ਗਏ ਹਾਂ। ਮੁੱਖ ਤਾਂ ਅਸੀਂ ਆਪਣੀ ਆਤਮਾ ਨੂੰ ਵੀ ਭੁਲੇ ਹੋਏ ਹਾਂ। ਹੁਣ ਰਿਅਲਾਇਜ ਕੌਣ ਕਰਾਵੇ। ਕੋਈ ਵੀ ਜੀਵ ਆਤਮਾ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਅਸੀਂ ਆਤਮਾ ਕੀ ਹਾਂ, ਕਿਵੇਂ ਸਾਰਾ ਪਾਰ੍ਟ ਵਜਾਉਂਦੇ ਹਾਂ? ਅਸੀਂ ਸਭ ਭਰਾ - ਭਰਾ ਹਾਂ - ਇਹ ਗਿਆਨ ਹੋਰ ਕੋਈ ਵਿੱਚ ਨਹੀਂ ਹੈ। ਇਸ ਵਕ਼ਤ ਸਾਰੀ ਸ੍ਰਿਸ਼ਟੀ ਹੀ ਤਮੋਪ੍ਰਧਾਨ ਬਣ ਚੁੱਕੀ ਹੈ। ਗਿਆਨ ਨਹੀਂ ਹੈ। ਤੁਹਾਡੇ ਵਿੱਚ ਹੁਣ ਗਿਆਨ ਹੈ, ਬੁੱਧੀ ਵਿੱਚ ਆਇਆ ਅਸੀਂ ਆਤਮਾ ਇੰਨਾਂ ਵਕ਼ਤ ਬਾਪ ਦੀ ਗਲਾਨੀ ਕਰਦੇ ਆਏ ਹਾਂ। ਗਲਾਨੀ ਕਰਨ ਨਾਲ ਬਾਪ ਤੋਂ ਦੂਰ ਹੁੰਦੇ ਜਾਂਦੇ ਹਾਂ। ਪੌੜ੍ਹੀ ਥੱਲੇ ਉੱਤਰਦੇ ਗਏ ਹਾਂ ਡਰਾਮਾ ਪਲੈਨ ਅਨੁਸਾਰ। ਮੂਲ ਗੱਲ ਹੋ ਜਾਂਦੀ ਹੈ ਬਾਪ ਨੂੰ ਯਾਦ ਕਰਨ ਦੀ। ਬਾਪ ਹੋਰ ਕੋਈ ਤਕਲੀਫ਼ ਨਹੀਂ ਦਿੰਦੇ ਹਨ। ਬੱਚਿਆਂ ਨੂੰ ਸਿਰਫ਼ ਬਾਪ ਨੂੰ ਯਾਦ ਕਰਨ ਦੀ ਤਕਲੀਫ਼ ਹੈ। ਬਾਪ ਕਦੀ ਬੱਚਿਆਂ ਨੂੰ ਕੋਈ ਤਕਲੀਫ਼ ਦੇ ਸਕਦੇ ਹਨ ਕੀ! ਲਾਅ ਨਹੀਂ ਕਹਿੰਦਾ। ਬਾਪ ਕਹਿੰਦੇ ਹਨ ਮੈਂ ਕੋਈ ਵੀ ਤਕਲੀਫ਼ ਨਹੀਂ ਦਿੰਦਾ ਹਾਂ। ਕੁਝ ਵੀ ਪ੍ਰਸ਼ਨ ਆਦਿ ਪੁੱਛਦੇ ਹਨ, ਕਹਿੰਦਾ ਹਾਂ ਇਨ੍ਹਾਂ ਗੱਲਾਂ ਵਿੱਚ ਟਾਈਮ ਵੇਸਟ ਕਿਉਂ ਕਰਦੇ ਹੋ? ਬਾਪ ਨੂੰ ਯਾਦ ਕਰੋ। ਮੈਂ ਆਇਆ ਹੀ ਹਾਂ ਤੁਹਾਨੂੰ ਨਾਲ ਲੈ ਜਾਣ, ਇਸਲਈ ਤੁਸੀਂ ਬੱਚਿਆਂ ਨੂੰ ਯਾਦ ਦੀ ਯਾਤਰਾ ਨਾਲ ਪਾਵਨ ਬਣਨਾ ਹੈ। ਬਸ ਮੈਂ ਹੀ ਪਤਿਤ - ਪਾਵਨ ਬਾਪ ਹਾਂ। ਬਾਪ ਯੁਕਤੀ ਦੱਸਦੇ ਹਨ - ਕਿੱਥੇ ਵੀ ਜਾਓ ਬਾਪ ਨੂੰ ਯਾਦ ਕਰਨਾ ਹੈ। 84 ਦੇ ਚੱਕਰ ਦਾ ਰਾਜ਼ ਵੀ ਬਾਪ ਨੇ ਸਮਝਾ ਦਿੱਤਾ ਹੈ। ਹੁਣ ਆਪਣੀ ਜਾਂਚ ਕਰਨੀ ਹੈ - ਕਿੱਥੋਂ ਤੱਕ ਅਸੀਂ ਬਾਪ ਨੂੰ ਯਾਦ ਕਰਦੇ ਹਾਂ। ਬਸ ਹੋਰ ਕਿਸੇ ਵੱਲ ਦਾ ਵਿਚਾਰ ਨਹੀਂ ਕਰਨਾ ਹੈ। ਇਹ ਤਾਂ ਮੋਸ੍ਟ ਇਜ਼ੀ ਹੈ। ਬਾਪ ਨੂੰ ਯਾਦ ਕਰਨਾ ਹੈ। ਬੱਚਾ ਥੋੜ੍ਹਾ ਵੱਡਾ ਹੁੰਦਾ ਹੈ ਤਾਂ - ਆਟੋਮੇਟਿਕਲੀ ਮਾਂ - ਬਾਪ ਨੂੰ ਯਾਦ ਕਰਨ ਲੱਗ ਪੈਂਦਾ ਹੈ। ਤੁਸੀਂ ਵੀ ਸਮਝੋ ਅਸੀਂ ਆਤਮਾ ਬਾਪ ਦੇ ਬੱਚੇ ਹਾਂ, ਯਾਦ ਕਿਉਂ ਕਰਨਾ ਪੈਂਦਾ ਹੈ! ਕਿਉਂਕਿ ਸਾਡੇ ਉਪਰ ਜੋ ਪਾਪ ਚੜੇ ਹੋਏ ਹਨ, ਉਹ ਇਸ ਯਾਦ ਨਾਲ ਹੀ ਖ਼ਤਮ ਹੋਣਗੇ। ਇਸਲਈ ਗਾਇਨ ਵੀ ਹੈ ਇੱਕ ਸੈਕਿੰਡ ਵਿੱਚ ਜੀਵਨਮੁਕਤੀ। ਜੀਵਨਮੁਕਤੀ ਦਾ ਮਦਾਰ ਤੇ ਹੈ ਅਤੇ ਮੁਕਤੀ ਦਾ ਮਦਾਰ ਯਾਦ ਤੇ ਹੈ। ਜਿਨ੍ਹਾਂ ਤੁਸੀਂ ਬਾਪ ਨੂੰ ਯਾਦ ਕਰੋਗੇ ਅਤੇ ਪੜ੍ਹਾਈ ਤੇ ਧਿਆਨ ਦਵੋਗੇ ਤਾਂ ਉੱਚ ਨੰਬਰ ਵਿੱਚ ਮਰਤਬਾ ਪਾਵੋਗੇ। ਧੰਧਾ ਆਦਿ ਤਾਂ ਭਾਵੇਂ ਕਰਦੇ ਰਹੋ, ਬਾਪ ਕੋਈ ਮਨਾ ਨਹੀਂ ਕਰਦੇ। ਧੰਧਾ ਆਦਿ ਜੋ ਤੁਸੀਂ ਕਰਦੇ ਹੋ - ਉਹ ਵੀ ਦਿਨ - ਰਾਤ ਯਾਦ ਰਹਿੰਦਾ ਹੈ ਨਾ। ਤਾਂ ਬਾਪ ਹੁਣ ਰੂਹਾਨੀ ਧੰਧਾ ਦਿੰਦੇ ਹਨ - ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ ਅਤੇ 84 ਦੇ ਚੱਕਰ ਨੂੰ ਯਾਦ ਕਰੋ। ਮੈਨੂੰ ਯਾਦ ਕਰਨ ਨਾਲ ਹੀ ਤੁਸੀਂ ਸਤੋਪ੍ਰਧਾਨ ਬਣੋਗੇ। ਇਹ ਵੀ ਸਮਝਦੇ ਹੋ, ਹੁਣ ਪੁਰਾਣਾ ਚੋਲਾ ਹੈ ਫੇਰ ਸਤੋਪ੍ਰਧਾਨ ਨਵਾਂ ਚੋਲਾ ਮਿਲੇਗਾ। ਆਪਣੇ ਕੋਲ ਬੁੱਧੀ ਵਿੱਚ ਤੰਤ ਰੱਖਣਾ ਹੈ, ਜਿਸ ਨਾਲ ਬੁਹਤ ਫ਼ਾਇਦਾ ਹੋਣਾ ਹੈ। ਜਿਵੇਂ ਸਕੂਲ ਵਿੱਚ ਸਬਜੈਕਟ ਤਾਂ ਬਹੁਤ ਹੁੰਦੇ ਹਨ ਫੇਰ ਵੀ ਇੰਗਲਿਸ਼ ਤੇ ਮਾਰ੍ਕ ਚੰਗੀ ਹੁੰਦੀ ਹੈ ਕਿਉਂਕਿ ਇੰਗਲਿਸ਼ ਹੈ ਮੁੱਖ ਭਾਸ਼ਾ। ਉਨ੍ਹਾਂ ਦਾ ਪਹਿਲੇ ਰਾਜ ਸੀ ਇਸਲਈ ਉਹ ਜ਼ਿਆਦਾ ਚਲਦੀ ਹੈ। ਹੁਣ ਵੀ ਭਾਰਤਵਾਸੀ ਕਰਜ਼ਦਾਰ ਹਨ। ਭਾਵੇਂ ਕੋਈ ਕਿੰਨੇ ਵੀ ਧਨਵਾਨ ਹਨ ਪਰ ਬੁੱਧੀ ਵਿੱਚ ਇਹ ਤਾਂ ਹੈ ਨਾ ਕਿ ਸਾਡੇ ਰਾਜ ਦੇ ਜੋ ਹੈੱਡਜ਼ ਹਨ, ਉਹ ਕਰਜ਼ਦਾਰ ਹਨ। ਗੋਇਆ ਅਸੀਂ ਭਾਰਤਵਾਸੀ ਕਰਜ਼ਦਾਰ ਹਾਂ। ਪ੍ਰਜਾ ਜ਼ਰੂਰ ਕਹੇਗੀ ਨਾ ਅਸੀਂ ਕਰਜ਼ਦਾਰ ਹਾਂ। ਇਹ ਵੀ ਸਮਝ ਚਾਹੀਦੀ ਹੈ ਨਾ। ਜਦਕਿ ਤੁਸੀਂ ਰਾਜਾਈ ਸਥਾਪਨ ਕਰ ਰਹੇ ਹੋ। ਤੁਸੀਂ ਜਾਣਦੇ ਹੋ ਅਸੀਂ ਸਭ ਇਨ੍ਹਾਂ ਕਰਜ਼ਿਆਂ ਤੋਂ ਛੁੱਟ ਕੇ ਸਾਲਵੈਂਟ ਬਣਦੇ ਹਾਂ ਫੇਰ ਅੱਧਾਕਲਪ ਅਸੀਂ ਕੋਈ ਤੋਂ ਵੀ ਕਰਜ਼ਾ ਚੁੱਕਣ ਵਾਲੇ ਨਹੀਂ ਹਾਂ। ਕਰਜ਼ਦਾਰ ਪਤਿਤ ਦੁਨੀਆਂ ਦੇ ਮਾਲਿਕ ਹਨ। ਹੁਣ ਅਸੀਂ ਕਰਜ਼ਦਾਰ ਵੀ ਹਾਂ,ਪਤਿਤ ਦੁਨੀਆਂ ਦੇ ਮਾਲਿਕ ਵੀ ਹਾਂ। ਸਾਡਾ ਭਾਰਤ ਇਵੇਂ ਹੈ - ਗਾਉਂਦੇ ਹੈ ਨਾ।

ਤੁਸੀਂ ਬੱਚੇ ਜਾਣਦੇ ਹੋ ਅਸੀਂ ਬਹੁਤ ਸਾਹੂਕਾਰ ਸੀ। ਪਰੀਜਾਦੇ, ਪਰੀਜਾਦੀਆਂ ਸੀ। ਇਹ ਯਾਦ ਰਹਿੰਦਾ ਹੈ। ਅਸੀਂ ਇਵੇਂ ਵਿਸ਼ਵ ਦੇ ਮਾਲਿਕ ਸੀ। ਹੁਣ ਬਿਲਕੁਲ ਕਰਜ਼ਦਾਰ ਅਤੇ ਪਤਿਤ ਬਣ ਪਏ ਹਾਂ। ਇਹ ਖੇਡ ਦੀ ਰਿਜ਼ਲਟ ਬਾਪ ਦੱਸ ਰਹੇ ਹਨ। ਰਿਜ਼ਲਟ ਕੀ ਹੋਈ ਹੈ। ਤੁਸੀਂ ਬੱਚਿਆਂ ਨੂੰ ਸਮ੍ਰਿਤੀ ਆਈ ਹੈ। ਸਤਿਯੁਗ ਵਿੱਚ ਅਸੀਂ ਕਿੰਨੇ ਸਾਹੂਕਾਰ ਸੀ, ਕਿਸਨੇ ਤੁਹਾਨੂੰ ਸਾਹੂਕਾਰ ਬਣਾਇਆ? ਬੱਚੇ ਕਹਿਣਗੇ - ਬਾਬਾ, ਤੁਸੀਂ ਸਾਨੂੰ ਕਿੰਨਾ ਸਾਹੂਕਾਰ ਬਣਾਇਆ ਸੀ। ਇੱਕ ਬਾਪ ਹੀ ਸਾਹੂਕਾਰ ਬਣਾਉਣ ਵਾਲਾ ਹੈ। ਦੁਨੀਆਂ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੀ। ਲੱਖਾਂ ਵਰ੍ਹੇ ਕਹਿ ਦੇਣ ਨਾਲ ਸਭ ਭੁੱਲ ਗਏ ਹਨ, ਕੁਝ ਨਹੀਂ ਜਾਣਦੇ ਹਨ। ਤੁਸੀਂ ਹੁਣ ਸਭ ਕੁਝ ਜਾਣ ਗਏ ਹੋ। ਅਸੀਂ ਪਦਮਾਪਦਮ ਸਾਹੁਕਾਰ ਸੀ। ਬਹੁਤ ਪਵਿੱਤਰ ਸੀ, ਬਹੁਤ ਸੁੱਖੀ ਸੀ। ਉੱਥੇ ਝੂਠ ਪਾਪ ਆਦਿ ਕੁਝ ਹੁੰਦਾ ਨਹੀਂ। ਸਾਰੇ ਵਿਸ਼ਵ ਤੇ ਤੁਹਾਡੀ ਜਿੱਤ ਸੀ। ਗਾਇਨ ਵੀ ਹੈ ਸ਼ਿਵਬਾਬਾ ਤੁਸੀਂ ਜੋ ਦਿੰਦੇ ਹੋ ਉਹ ਹੋਰ ਕੋਈ ਦੇ ਨਹੀਂ ਸਕਦਾ। ਕਿਸੇ ਦੀ ਤਾਕ਼ਤ ਨਹੀਂ ਜੋ ਅੱਧਾਕਲਪ ਦਾ ਸੁੱਖ ਦੇ ਸਕੇ। ਬਾਪ ਕਹਿੰਦੇ ਹਨ ਭਗਤੀ ਮਾਰ੍ਗ ਵਿੱਚ ਵੀ ਤੁਹਾਨੂੰ ਬਹੁਤ ਸੁੱਖ ਅਥਾਹ ਧਨ ਰਹਿੰਦਾ ਹੈ। ਕਿੰਨੇ ਹੀਰੇ ਜਵਾਹਰ ਸੀ ਜੋ ਫੇਰ ਪਿਛਾੜੀ ਵਾਲਿਆਂ ਦੇ ਹੱਥ ਵਿੱਚ ਆਉਂਦੇ ਹਨ। ਹੁਣ ਤਾਂ ਉਹ ਚੀਜ਼ ਹੀ ਵੇਖਣ ਵਿੱਚ ਨਹੀਂ ਆਉਂਦੀ ਹੈ। ਤੁਸੀਂ ਫ਼ਰਕ ਵੇਖਦੇ ਹੋ ਨਾ। ਤੁਸੀਂ ਹੀ ਪੂਜਯ ਦੇਵੀ - ਦੇਵਤਾ ਸੀ ਫੇਰ ਤੁਸੀਂ ਹੀ ਪੂਜਾਰੀ ਬਣੇ ਹੋ। ਆਪੇਹੀ ਪੂਜਯ, ਆਪੇਹੀ ਪੂਜਾਰੀ। ਬਾਪ ਕਦੇ ਪੂਜਾਰੀ ਨਹੀਂ ਬਣਦੇ ਹਨ ਪਰ ਪੂਜਾਰੀ ਦੁਨੀਆਂ ਵਿੱਚ ਤਾਂ ਆਉਂਦੇ ਹੈ ਨਾ। ਬਾਪ ਤਾਂ ਏਵਰ ਪੂਜਯ ਹੈ। ਉਹ ਕਦੀ ਪੂਜਾਰੀ ਹੁੰਦੇ ਨਹੀਂ, ਉਨ੍ਹਾਂ ਦਾ ਧੰਧਾ ਹੈ ਤੁਹਾਨੂੰ ਪੂਜਾਰੀ ਤੋਂ ਪੂਜਯ ਬਣਾਉਣਾ। ਰਾਵਣ ਦਾ ਕੰਮ ਹੈ ਤੁਹਾਨੂੰ ਪੂਜਾਰੀ ਬਣਾਉਣਾ। ਇਹ ਦੁਨੀਆਂ ਵਿੱਚ ਕਿਸੀ ਨੂੰ ਪਤਾ ਨਹੀਂ ਹੈ। ਤੁਸੀਂ ਵੀ ਭੁੱਲ ਜਾਂਦੇ ਹੋ। ਰੋਜ਼ - ਰੋਜ਼ ਬਾਪ ਸਮਝਾਉਂਦੇ ਰਹਿੰਦੇ ਹਨ। ਬਾਪ ਦੇ ਹੱਥ ਵਿੱਚ ਹੈ - ਕਿਸੇ ਨੂੰ ਚਾਹੇ ਸਾਹੂਕਾਰ ਬਣਾਵੇ, । ਚਾਹੇ ਗ਼ਰੀਬ ਬਣਾਵੇ। ਬਾਪ ਕਹਿੰਦੇ ਹਨ ਜੋ ਸਾਹੂਕਾਰ ਹਨ ਉਨ੍ਹਾਂ ਨੂੰ ਗ਼ਰੀਬ ਜ਼ਰੂਰ ਬਣਨਾ ਹੈ, ਬਣਨਗੇ ਹੀ। ਉਨ੍ਹਾਂ ਦਾ ਪਾਰ੍ਟ ਇਵੇਂ ਹੈ। ਉਹ ਕਦੀ ਠਹਿਰ ਨਾ ਸਕੇ। ਧੰਨਵਾਨ ਨੂੰ ਅਹੰਕਾਰ ਵੀ ਬਹੁਤ ਰਹਿੰਦਾ ਹੈ ਨਾ - ਮੈਂ ਫ਼ਲਾਣਾ ਹਾਂ, ਇਹ - ਇਹ ਸਾਡੇ ਕੋਲ ਹੈ। ਘਮੰਡ ਤੋੜਨ ਲਈ ਬਾਬਾ ਕਹਿੰਦੇ ਹਨ - ਇਹ ਜਦੋਂ ਆਉਣਗੇ ਦੇਣ ਦੇ ਲਈ ਤਾਂ ਬਾਬਾ ਕਹਿਣਗੇ ਦਰਕਾਰ ਨਹੀਂ ਹੈ। ਇਹ ਆਪਣੇ ਕੋਲ ਰੱਖੋ। ਜਦੋਂ ਲੌੜ ਹੋਵੇਗੀ ਤਾਂ ਫੇਰ ਲੈ ਲਵਾਂਗੇ ਕਿਉਂਕਿ ਵੇਖਦੇ ਹਨ - ਕੰਮ ਦਾ ਨਹੀਂ ਹੈ, ਆਪਣਾ ਘਮੰਡ ਹੈ। ਤਾਂ ਇਹ ਸਭ ਬਾਬਾ ਦੇ ਹੱਥ ਵਿਚ ਹੈ ਨਾ - ਲੈਣਾ ਜਾਂ ਨਾ ਲੈਣਾ। ਬਾਬਾ ਪੈਸੇ ਕੀ ਕਰਣਗੇ, ਦਰਕਾਰ ਨਹੀਂ। ਇਹ ਤਾਂ ਤੁਸੀਂ ਬੱਚਿਆਂ ਲਈ ਮਕਾਨ ਬਣ ਰਹੇ ਹਨ, ਆਕੇ ਬਾਬਾ ਨੂੰ ਮਿਲਕੇ ਹੀ ਜਾਣਾ ਹੈ। ਸਦੈਵ ਤਾਂ ਰਹਿਣਾ ਨਹੀਂ ਹੈ। ਪੈਸੇ ਦੀ ਕਿ ਦਰਕਾਰ ਰਹੇਗੀ। ਕੋਈ ਲਸ਼੍ਕਰ ਜਾਂ ਤੋਪਾਂ ਆਦਿ ਤਾਂ ਨਹੀਂ ਚਾਹੀਦੀਆਂ। ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਹੁਣ ਯੁੱਧ ਦੇ ਮੈਦਾਨ ਵਿੱਚ ਹੋ, ਤੁਸੀਂ ਹੋਰ ਕੁਝ ਵੀ ਨਹੀਂ ਕਰਦੇ ਹੋ ਸਿਵਾਏ ਬਾਪ ਨੂੰ ਯਾਦ ਕਰਨ ਦੇ। ਬਾਪ ਨੇ ਫ਼ਰਮਾਨ ਕੀਤਾ ਹੈ ਮੈਨੂੰ ਯਾਦ ਕਰੋ ਤਾਂ ਇੰਨੀ ਸ਼ਕਤੀ ਮਿਲੇਗੀ। ਇਹ ਤੁਹਾਡਾ ਧਰਮ ਬਹੁਤ ਸੁੱਖ ਦੇਣ ਵਾਲਾ ਹੈ। ਬਾਪ ਹੈ ਸ੍ਰਵਸ਼ਕਤੀਮਾਨ। ਤੁਸੀਂ ਉਨ੍ਹਾਂ ਦੇ ਬਣਦੇ ਹੋ, ਸਾਰਾ ਮਦਾਰ ਯਾਦ ਦੀ ਯਾਤਰਾ ਤੇ ਹੈ। ਇੱਥੇ ਤੁਸੀਂ ਸੁਣਦੇ ਹੋ ਫੇਰ ਉਸ ਤੇ ਮੰਥਨ ਚਲਦਾ ਹੈ। ਜਿਵੇਂ ਗਾਂ ਖਾਣਾ ਖਾਕੇ ਫੇਰ ਉਗਾਰਦੀ ਹੈ, ਮੁੱਖ ਚਲਦਾ ਹੀ ਰਹਿੰਦਾ ਹੈ। ਤੁਸੀਂ ਬੱਚਿਆਂ ਨੂੰ ਵੀ ਕਹਿੰਦੇ ਹਨ ਗਿਆਨ ਦੀਆਂ ਗੱਲਾਂ ਤੇ ਖ਼ੂਬ ਵਿਚਾਰ ਕਰੋ। ਬਾਬਾ ਤੋਂ ਅਸੀਂ ਕਿ ਪੁੱਛੀਏ। ਬਾਪ ਤਾਂ ਕਹਿੰਦੇ ਹਨ ਮਨਮਨਾਭਵ, ਜਿਸ ਨਾਲ ਤੁਸੀਂ ਸਤੋਪ੍ਰਧਾਨ ਬਣਦੇ ਹੋ। ਇਹ ਏਮ ਆਬਜੈਕਟ ਸਾਹਮਣੇ ਹੈ।

ਤੁਸੀਂ ਜਾਣਦੇ ਹੋ ਸ੍ਰਵਗੁਣ ਸੰਪੰਨ, 16 ਕਲਾਂ ਸੰਪੰਨ ਬਣਨਾ ਹੈ! ਇਹ ਆਟੋਮੇਟਿਕਲੀ ਅੰਦਰ ਵਿੱਚ ਆਉਣਾ ਚਾਹੀਦਾ। ਕੋਈ ਦੀ ਗਲਾਨੀ ਜਾਂ ਪਾਪ ਆਦਿ ਕੁਝ ਵੀ ਨਾ ਹੋਵੇ। ਕੋਈ ਵੀ ਤੁਹਾਨੂੰ ਉਲਟਾ ਕਰਮ ਨਹੀਂ ਕਰਨਾ ਚਾਹੀਦਾ। ਨੰਬਰਵਾਰ ਹਨ ਇਹ ਦੇਵੀ - ਦੇਵਤਾ। ਪੁਰਸ਼ਾਰਥ ਨਾਲ ਉੱਚ ਪੱਦ ਪਾਇਆ ਹੈ ਨਾ। ਉਨ੍ਹਾਂ ਲਈ ਗਾਇਆ ਵੀ ਜਾਂਦਾ ਹੈ ਅਹਿੰਸਾ ਪਰਮੋ ਦੇਵੀ - ਦੇਵਤਾ ਧਰਮ। ਕਿਸੇ ਨੂੰ ਮਾਰਨਾ ਇਹ ਹਿੰਸਾ ਹੋਈ ਨਾ। ਬਾਪ ਸਮਝਾਉਂਦੇ ਹਨ ਤਾਂ ਫੇਰ ਬੱਚਿਆਂ ਨੂੰ ਅੰਤਰਮੁੱਖ ਹੋ ਆਪਣੇ ਨੂੰ ਵੇਖਣਾ ਹੈ - ਅਸੀਂ ਕਿਵੇਂ ਬਣੇ ਹਾਂ? ਬਾਬਾ ਨੂੰ ਅਸੀਂ ਯਾਦ ਕਰਦੇ ਹਾਂ? ਕਿੰਨਾ ਵਕ਼ਤ ਅਸੀਂ ਯਾਦ ਕਰਦੇ ਹਾਂ? ਇੰਨੀ ਦਿਲ ਲੱਗ ਜਾਵੇ ਜੋ ਇਹ ਯਾਦ ਕਦੀ ਭੁੱਲੇ ਹੀ ਨਹੀਂ। ਹੁਣ ਬੇਹੱਦ ਦਾ ਬਾਪ ਕਹਿੰਦੇ ਹਨ ਤੁਸੀਂ ਆਤਮਾਵਾਂ ਮੇਰੀ ਸੰਤਾਨ ਹੋ। ਉਹ ਵੀ ਤੁਸੀਂ ਅਨਾਦਿ ਸੰਤਾਨ ਹੋ। ਉਹ ਜੋ ਆਸ਼ਿਕ - ਮਾਸ਼ੂਕ ਹੁੰਦੇ ਹਨ ਉਨ੍ਹਾਂ ਦੀ ਹੈ ਜਿਸਮਾਨੀ ਯਾਦ। ਜਿਵੇਂ ਸ਼ਾਖਸ਼ਤਕਾਰ ਹੁੰਦਾ ਹੈ ਫੇਰ ਗੁੰਮ ਹੋ ਜਾਂਦੇ ਹਨ ਉਵੇਂ ਉਹ ਵੀ ਸਾਹਮਣੇ ਆ ਜਾਂਦੇ ਹਨ। ਉਸ ਖੁਸ਼ੀ ਵਿੱਚ ਹੀ ਖਾਂਦੇ ਪੀਂਦੇ ਯਾਦ ਕਰਦੇ ਰਹਿੰਦੇ ਹਨ। ਤੁਹਾਡੇ ਇਸ ਯਾਦ ਵਿੱਚ ਤਾਂ ਬਹੁਤ ਬੱਲ ਹੈ। ਇੱਕ ਬਾਪ ਨੂੰ ਹੀ ਯਾਦ ਕਰਦੇ ਰਹਿਣਗੇ। ਅਤੇ ਤੁਹਾਨੂੰ ਫੇਰ ਆਪਣਾ ਭਵਿੱਖ ਯਾਦ ਆਵੇਗਾ। ਵਿਨਾਸ਼ ਦਾ ਸ਼ਾਖਸ਼ਤਕਾਰ ਵੀ ਹੋਵੇਗਾ। ਅੱਗੇ ਚੱਲ ਜ਼ਲਦੀ - ਜ਼ਲਦੀ ਵਿਨਾਸ਼ ਦਾ ਸ਼ਾਖਸ਼ਤਕਾਰ ਹੋਵੇਗਾ। ਫੇਰ ਤੁਸੀਂ ਕਹਿ ਸਕੋਗੇ ਕਿ ਹੁਣ ਵਿਨਾਸ਼ ਹੋਣਾ ਹੈ। ਬਾਪ ਨੂੰ ਯਾਦ ਕਰੋ। ਬਾਬਾ ਨੇ ਇਹ ਸਭ ਕੁਝ ਛੱਡ ਦਿੱਤਾ ਨਾ। ਕੁਝ ਵੀ ਪਿਛਾੜੀ ਵਿੱਚ ਯਾਦ ਨਾ ਆਵੇ। ਹੁਣ ਤਾਂ ਅਸੀਂ ਆਪਣੀ ਰਾਜਧਾਨੀ ਵਿੱਚ ਚਲੇ। ਨਵੀਂ ਦੁਨੀਆਂ ਵਿੱਚ ਜ਼ਰੂਰ ਜਾਣਾ ਹੈ। ਯੋਗਬਲ ਨਾਲ ਸਭ ਪਾਪਾਂ ਨੂੰ ਭਸਮ ਕਰਨਾ ਹੈ, ਇਸ ਵਿੱਚ ਬੜੀ ਮਿਹਨਤ ਕਰਨੀ ਹੈ। ਘੜੀ - ਘੜੀ ਬਾਪ ਨੂੰ ਭੁੱਲ ਜਾਂਦੇ ਹਨ ਕਿਉਂਕਿ ਇਹ ਬੜੀ ਮਹੀਨ ਚੀਜ਼ ਹੈ। ਮਿਸਾਲ ਜੋ ਦਿੰਦੇ ਹਨ ਸਰਪ ਦਾ, ਭ੍ਰਮਰੀ ਦਾ, ਉਹ ਸਭ ਇਸ ਵਕ਼ਤ ਦੇ ਹਨ। ਭ੍ਰਮਰੀ ਕਮਾਲ ਕਰਦੀ ਹੈ ਨਾ। ਉਸ ਤੋਂ ਤੁਹਾਡੀ ਕਮਾਲ ਜ਼ਿਆਦਾ ਹੈ। ਬਾਬਾ ਲਿੱਖਦੇ ਹੈ ਨਾ - ਗਿਆਨ ਦੀ ਭੂੰ - ਭੂੰ ਕਰਦੇ ਰਹੋ। ਆਖਿਰ ਜਾਗ ਪੈਣਗੇ। ਜਾਣਗੇ ਕਿੱਥੇ। ਤੁਹਾਡੇ ਕੋਲ ਹੀ ਆਉਂਦੇ ਜਾਣਗੇ। ਏਡ ਹੁੰਦੇ ਜਾਣਗੇ। ਤੁਹਾਡਾ ਨਾਮਾਚਾਰ ਹੁੰਦਾ ਜਾਵੇਗਾ। ਹੁਣ ਤਾਂ ਤੁਸੀਂ ਥੋੜ੍ਹੇ ਹੋ ਨਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਗਿਆਨ ਦਾ ਖ਼ੂਬ ਵਿਚਾਰ ਸਾਗਰ ਮੰਥਨ ਕਰਨਾ ਹੈ। ਜੋ ਸੁਣਿਆ ਹੈ ਉਸਨੂੰ ਉਗਾਰਨਾ ਹੈ। ਅੰਤਰਮੁੱਖ ਹੋ ਵੇਖਣਾ ਹੈ ਕਿ ਬਾਪ ਨਾਲ ਇਵੇਂ ਦਿੱਲ ਲੱਗੀ ਹੋਈ ਹੈ ਜੋ ਉਹ ਕਦੀ ਭੁੱਲੇ ਹੀ ਨਹੀਂ।

2. ਕੋਈ ਵੀ ਪ੍ਰਸ਼ਨ ਆਦਿ ਪੁੱਛਣ ਵਿੱਚ ਆਪਣਾ ਟਾਈਮ ਵੇਸਟ ਨਾ ਕਰ ਯਾਦ ਦੀ ਯਾਤਰਾ ਹੈ ਸਵੈ ਨੂੰ ਪਾਵਨ ਬਣਾਉਣਾ ਹੈ। ਅੰਤ ਵਕ਼ਤ ਵਿੱਚ ਇੱਕ ਬਾਪ ਦੀ ਯਾਦ ਦੇ ਸਿਵਾਏ ਹੋਰ ਕੋਈ ਵੀ ਵਿਚਾਰ ਨਾ ਆਏ - ਇਹ ਅਭਿਆਸ ਹੁਣ ਤੋਂ ਕਰਨਾ ਹੈ।

ਵਰਦਾਨ:-
ਗਿਆਨ ਸੂਰਜ , ਗਿਆਨ ਚੰਦ੍ਰਮਾ ਦੇ ਨਾਲ ਸਾਥੀ ਬਣ ਰਾਤ ਨੂੰ ਦਿਨ ਬਣਾਉਣ ਵਾਲੇ ਰੂਹਾਨੀ ਗਿਆਨ ਸਿਤਾਰੇ ਭਵ :

ਜਿਵੇਂ ਉਹ ਸਿਤਾਰੇ ਰਾਤ ਨੂੰ ਪ੍ਰਗਟ ਹੁੰਦੇ ਹਨ ਇਵੇਂ ਤੁਸੀਂ ਗਿਆਨ ਸਿਤਾਰੇ, ਚਮਕਦੇ ਹੋਏ ਸਿਤਾਰੇ ਵੀ ਬ੍ਰਹਮਾ ਦੀ ਰਾਤ ਵਿੱਚ ਪ੍ਰਗਟ ਹੁੰਦੇ ਹੋ। ਉਹ ਸਿਤਾਰੇ ਰਾਤ ਨੂੰ ਦਿਨ ਨਹੀਂ ਬਣਾਉਂਦੇ ਪਰ ਤੁਸੀਂ ਗਿਆਨ ਸੂਰਜ, ਗਿਆਨ ਚੰਦ੍ਰਮਾ ਦੇ ਨਾਲ ਸਾਥੀ ਬਣ ਰਾਤ ਨੂੰ ਦਿਨ ਬਣਾਉਂਦੇ ਹੋ। ਉਹ ਆਕਾਸ਼ ਦੇ ਸਿਤਾਰੇ ਹਨ ਤੁਸੀਂ ਧਰਤੀ ਦੇ ਸਿਤਾਰੇ ਹੋ, ਉਹ ਪ੍ਰਕ੍ਰਿਤੀ ਦੀ ਸੱਤਾ ਹੈ ਤੁਸੀਂ ਪ੍ਰਮਾਤਮ ਸਿਤਾਰੇ ਹੋ। ਜਿਵੇਂ ਪ੍ਰਕ੍ਰਿਤੀ ਦੇ ਤਾਰਾਮੰਡਲ ਵਿੱਚ ਅਨੇਕ ਪ੍ਰਕਾਰ ਦੇ ਸਿਤਰੇ ਚਮਕਦੇ ਹੋਏ ਵਿਖਾਈ ਦਿੰਦੇ ਹਨ, ਇਵੇਂ ਤੁਸੀਂ ਪ੍ਰਮਾਤਮ ਤਾਰਾਮੰਡਲ ਵਿੱਚ ਚਮਕਦੇ ਹੋਏ ਰੂਹਾਨੀ ਸਿਤਾਰੇ ਹੋ।

ਸਲੋਗਨ:-
ਸੇਵਾ ਦਾ ਚਾਂਸ ਮਿਲਣਾ ਅਰਥਾਤ ਦੁਆਵਾਂ ਨਾਲ ਝੋਲ਼ੀ ਭਰਨਾ।