12.11.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਜੋ ਪੜ੍ਹਾਉਂਦੇ ਹਨ, ਉਸਨੂੰ ਚੰਗੀ ਤਰ੍ਹਾ ਪੜ੍ਹੋ ਤਾਂ 21 ਜਨਮਾਂ ਦੇ ਲਈ ਸੋਰਸ ਆਫ ਇੰਨਕਮ ਹੋ ਜਾਵੇਗੀ, ਸਦਾ ਸੁਖੀ ਬਣ ਜਾਵੋਗੇ "

ਪ੍ਰਸ਼ਨ:-
ਤੁਸੀਂ ਬੱਚਿਆਂ ਦੇ ਅਤਿੰਦਰਿਆ ਸੁੱਖ ਦਾ ਗਾਇਨ ਕਿਉਂ ਹੈ?

ਉੱਤਰ:-
ਕਿਉਂਕਿ ਤੁਸੀਂ ਬੱਚੇ ਹੀ ਇਸ ਵਕਤ ਬਾਪ ਨੂੰ ਜਾਣਦੇ ਹੋ, ਤੁਸੀਂ ਹੀ ਬਾਪ ਦਵਾਰਾ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਜਾਣਿਆ ਹੈ। ਤੁਸੀਂ ਹੁਣ ਸੰਗਮ ਤੇ ਬੇਹੱਦ ਵਿੱਚ ਖੜ੍ਹੇ ਹੋ। ਜਾਣਦੇ ਹੋ ਹੁਣ ਅਸੀਂ ਇਸ ਖਾਰੀ ਚੈਨਲ ਨਾਲ ਅੰਮ੍ਰਿਤ ਦੇ ਮਿੱਠੇ ਚੈਨਲ ਵਿੱਚ ਜਾ ਰਹੇ ਹਾਂ। ਸਾਨੂੰ ਖੁਦ ਭਗਵਾਨ ਪੜ੍ਹਾ ਰਹੇ ਹਨ, ਅਜਿਹੀ ਖੁਸ਼ੀ ਬ੍ਰਾਹਮਣਾਂ ਨੂੰ ਹੀ ਰਹਿੰਦੀ ਹੈ ਇਸਲਈ ਅਤਿੰਦਰਿਆ ਸੁਖ ਤੁਹਾਡਾ ਹੀ ਗਾਇਆ ਹੋਇਆ ਹੈ

ਓਮ ਸ਼ਾਂਤੀ
ਰੂਹਾਨੀ ਬੇਹੱਦ ਦਾ ਬਾਪ ਰੂਹਾਨੀ ਬੇਹੱਦ ਦੇ ਬੱਚਿਆਂ ਪ੍ਰਤੀ ਸਮਝਾ ਰਹੇ ਹਨ - ਯਾਨੀ ਆਪਣੀ ਮਤ ਦੇ ਰਹੇ ਹਨ। ਇਹ ਤਾਂ ਜਰੂਰ ਸਮਝਦੇ ਹੋ ਕਿ ਅਸੀਂ ਜੀਵ ਆਤਮਾਵਾਂ ਹਾਂ। ਪਰੰਤੂ ਨਿਸ਼ਚੇ ਤੇ ਆਪਣੇ ਨੂੰ ਆਤਮਾ ਕਰਨਾ ਹੈ ਨਾ। ਇਹ ਕੋਈ ਅਸੀਂ ਨਵਾਂ ਸਕੂਲ ਨਹੀਂ ਪੜ੍ਹਦੇ ਹਾਂ। ਹਰ 5 ਹਜ਼ਾਰ ਵਰ੍ਹੇ ਦੇ ਬਾਦ ਪੜ੍ਹਦੇ ਆਉਂਦੇ ਹਾਂ। ਬਾਬਾ ਪੁੱਛਦੇ ਹਨ ਨਾ ਪਹਿਲੋਂ ਕਦੇ ਪੜ੍ਹਨ ਆਏ ਹੋ? ਤਾਂ ਸਭ ਕਹਿੰਦੇ ਹਨ ਅਸੀਂ 5 ਹਜ਼ਾਰ ਵਰ੍ਹਿਆਂ ਬਾਦ ਪੁਰਸ਼ੋਤਮ ਸੰਗਮਯੁਗੇ ਬਾਬਾ ਦੇ ਕੋਲ ਆਉਂਦੇ ਹਾਂ। ਇਹ ਤਾਂ ਯਾਦ ਹੋਵੇਗਾ ਨਾ ਕਿ ਇਹ ਵੀ ਭੁੱਲ ਜਾਂਦੇ ਹੋ? ਸਟੂਡੈਂਟਸ ਨੂੰ ਸਕੂਲ ਤਾਂ ਜਰੂਰ ਯਾਦ ਆਵੇਗਾ ਨਾ। ਐਮ ਆਬਜੈਕਟ ਤਾਂ ਇੱਕ ਹੀ ਹੈ। ਜੋ ਵੀ ਬੱਚੇ ਬਣਦੇ ਹਨ ਫਿਰ ਦੋ ਦਿਨ ਦਾ ਬੱਚਾ ਹੋਵੇ ਜਾਂ ਪੁਰਾਣਾ ਹੋਵੇ ਪਰੰਤੂ ਐਮ ਆਬਜੈਕਟ ਇੱਕ ਹੀ ਹੈ। ਕਿਸੇ ਨੂੰ ਵੀ ਘਾਟਾ ਨਹੀਂ ਹੋ ਸਕਦਾ। ਪੜ੍ਹਾਈ ਵਿੱਚ ਇੰਨਕਮ ਹੈ। ਉਹ ਵੀ ਗ੍ਰੰਥ ਬੈਠ ਪੜ੍ਹਕੇ ਸੁਣਾਉਂਦੇ ਹਨ ਤਾਂ ਕਮਾਈ ਹੁੰਦੀ ਹੈ, ਝੱਟ ਸ਼ਰੀਰ ਨਿਰਵਾਹ ਨਿਕਲ ਆਵੇਗਾ। ਸਾਧੂ ਬਣਿਆ ਇੱਕ ਦੋ ਸ਼ਾਸਤਰ ਬੈਠ ਸੁਣਾਇਆ, ਇੰਨਕਮ ਹੋ ਜਾਵੇਗੀ। ਹੁਣ ਇਹ ਸਭ ਸੋਰਸ ਆਫ ਇੰਨਕਮ ਹੈ। ਹਰ ਇੱਕ ਗੱਲ ਵਿੱਚ ਇੰਨਕਮ ਚਾਹੀਦੀ ਹੈ ਨਾ। ਪੈਸੇ ਹਨ ਤਾਂ ਕਿੱਥੇ ਵੀ ਘੁੰਮ ਫਿਰ ਆਵੋ। ਤੁਸੀਂ ਬੱਚੇ ਜਾਣਦੇ ਹੋ - ਬਾਬਾ ਸਾਨੂੰ ਬਹੁਤ ਵਧੀਆ ਪੜ੍ਹਾਈ ਪੜ੍ਹਾਉਂਦੇ ਹਨ ਜਿਸ ਨਾਲ 21 ਜਨਮਾਂ ਦੀ ਇੰਨਕਮ ਮਿਲਦੀ ਹੈ। ਇਹ ਇੰਨਕਮ ਅਜਿਹੀ ਹੈ ਜੋ ਅਸੀਂ ਸਦਾ ਸੁਖੀ ਬਣ ਜਾਵਾਂਗੇ। ਕਦੇ ਬਿਮਾਰ ਨਹੀਂ ਹੋਵਾਂਗੇ, ਸਦਾ ਅਮਰ ਰਹਾਂਗੇ। ਇਹ ਨਿਸ਼ਚੇ ਕਰਨਾ ਹੁੰਦਾ ਹੈ। ਇਵੇਂ - ਇਵੇਂ ਨਿਸ਼ਚੇ ਰੱਖਣ ਨਾਲ ਤੁਹਾਨੂੰ ਹੁਲਾਸ ਆਵੇਗਾ। ਨਹੀਂ ਤਾਂ ਕਿਸੇ ਨਾ ਕਿਸੇ ਗੱਲ ਵਿੱਚ ਘੁਟਕਾ ਆਉਂਦਾ ਰਹੇਗਾ। ਅੰਦਰ ਵਿੱਚ ਸਿਮਰਨ ਕਰਨਾ ਚਾਹੀਦਾ ਹੈ - ਅਸੀਂ ਬੇਹੱਦ ਦੇ ਬਾਪ ਤੋਂ ਪੜ੍ਹ ਰਹੇ ਹਾਂ। ਭਗਵਾਨੁਵਾਚ - ਇਹ ਤੇ ਗੀਤਾ ਹੈ। ਗੀਤਾ ਦਾ ਵੀ ਯੁਗ ਆਉਂਦਾ ਹੈ ਨਾ। ਸਿਰ੍ਫ ਭੁੱਲ ਗਏ ਹਨ - ਇਹ ਹੈ ਪੰਜਵਾਂ ਯੁਗ। ਇਹ ਸੰਗਮ ਬਹੁਤ ਛੋਟਾ ਹੈ। ਅਸਲ ਵਿੱਚ ਚੌਥਾਈ ਵੀ ਨਹੀਂ ਕਹਾਂਗੇ। ਪਰਸੰਟੇਜ ਲਗਾ ਸਕਦੇ ਹੋ। ਸੋ ਵੀ ਅੱਗੇ ਚਲ ਬਾਪ ਦੱਸਦੇ ਰਹਿਣਗੇ। ਕੁਝ ਤਾਂ ਬਾਪ ਦੇ ਦੱਸਣ ਦੀ ਵੀ ਨੂੰਧ ਹੈ ਨਾ। ਤੁਸੀਂ ਸਾਰੀਆਂ ਆਤਮਾਵਾਂ ਵਿੱਚ ਪਾਰ੍ਟ ਦੀ ਨੂੰਧ ਹੈ ਜੋ ਰਪੀਟ ਹੋ ਰਹੀ ਹੈ। ਤੁਸੀਂ ਜੋ ਸਿੱਖਦੇ ਹੋ ਉਹ ਵੀ ਰੇਪੀਟਿਸ਼ਨ ਹੈ ਨਾ। ਰੇਪੀਟਿਸ਼ਨ ਦੇ ਰਾਜ਼ ਦਾ ਤੁਸੀਂ ਬੱਚਿਆਂ ਨੂੰ ਪਤਾ ਪਿਆ ਹੈ। ਕਦਮ - ਕਦਮ ਤੇ ਪਾਰ੍ਟ ਬਦਲਦਾ ਜਾ ਰਿਹਾ ਹੈ। ਇੱਕ ਸੈਕਿੰਡ ਨਾ ਮਿਲੇ ਦੂਸਰੇ ਨਾਲ। ਜੂੰ ਮਿਸਲ ਟਿਕ - ਟਿਕ ਚਲਦੀ ਰਹਿੰਦੀ ਹੈ। ਟਿਕ ਹੋਈ ਸੈਕਿੰਡ ਪਾਸ ਹੋਇਆ। ਹੁਣ ਤੁਸੀਂ ਬੇਹੱਦ ਵਿੱਚ ਖੜ੍ਹੇ ਹੋ। ਦੂਜਾ ਕੋਈ ਮਨੁੱਖ ਮਾਤਰ ਬੇਹੱਦ ਵਿੱਚ ਨਹੀਂ ਖੜ੍ਹਿਆ ਹੈ। ਕਿਸੇ ਨੂੰ ਵੀ ਬੇਹੱਦ ਦੀ ਮਤਲਬ ਆਦਿ - ਮੱਧ - ਅੰਤ ਦੀ ਨਾਲੇਜ ਨਹੀਂ ਹੈ। ਹੁਣ ਤੁਹਾਨੂੰ ਫਿਊਚਰ ਦਾ ਵੀ ਪਤਾ ਹੈ। ਅਸੀਂ ਨਵੀਂ ਦੁਨੀਆਂ ਵਿੱਚ ਜਾ ਰਹੇ ਹਾਂ। ਇਹ ਹੈ ਸੰਗਮਯੁਗ, ਜਿਸਨੂੰ ਕਰਾਸ ਕਰਨਾ ਹੈ। ਖਾਰੀ ਚੈਨਲ ਹੈ ਨਾ। ਇਹ ਹੈ ਮਿੱਠੇ - ਮਿੱਠੇ ਅੰਮ੍ਰਿਤ ਦੀ ਚੈਨਲ। ਉਹ ਹੈ ਵਿਸ਼ ਦੀ। ਹੁਣ ਤੁਸੀਂ ਵਿਸ਼ ਦੇ ਸਾਗਰ ਤੋਂ ਸ਼ੀਰ ਸਾਗਰ ਵਿੱਚ ਜਾਂਦੇ ਹੋ। ਇਹ ਹੈ ਬੇਹੱਦ ਦੀ ਗੱਲ। ਦੁਨੀਆਂ ਵਿੱਚ ਇਨ੍ਹਾਂ ਗੱਲਾਂ ਦਾ ਕੁਝ ਵੀ ਪਤਾ ਨਹੀਂ ਹੈ। ਨਵੀਂ ਗੱਲ ਹੈ ਨਾ। ਇਹ ਵੀ ਤੁਸੀਂ ਜਾਣਦੇ ਹੋ ਕਿ ਭਗਵਾਨ ਕਿਸਨੂੰ ਕਿਹਾ ਜਾਂਦਾ ਹੈ। ਉਹ ਕੀ ਪਾਰ੍ਟ ਵਜਾਉਂਦੇ ਹਨ। ਟਾਪਿਕ ਵਿੱਚ ਵੀ ਦੱਸਦੇ ਹੋ, ਆਓ ਤਾਂ ਪਰਮਪਿਤਾ ਪ੍ਰਮਾਤਮਾ ਦੀ ਬਾਇਓਗ੍ਰਾਫੀ ਤੁਹਾਨੂੰ ਸਮਝਾਈਏ। ਉਵੇਂ ਤਾਂ ਬੱਚੇ ਬਾਪ ਦੀ ਬਾਇਓਗ੍ਰਾਫੀ ਸੁਣਾਉਂਦੇ ਹਨ। ਕਾਮਨ ਹੈ। ਇਹ ਤਾਂ ਫਿਰ ਬਾਪਾਂ ਦਾ ਬਾਪ ਹੈ ਨਾ। ਤੁਹਾਡੇ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹਨ। ਹੁਣ ਤੁਹਾਨੂੰ ਅਸਲ ਤਰ੍ਹਾਂ ਬਾਪ ਦਾ ਪਰਿਚੈ ਦੇਣਾ ਹੈ। ਤੁਹਾਨੂੰ ਵੀ ਬਾਪ ਨੇ ਦਿੱਤਾ ਹੈ ਤਾਂ ਹੀ ਤੇ ਸਮਝਾਉਂਦੇ ਹੋ ਹੋਰ ਤਾਂ ਕੋਈ ਬੇਹੱਦ ਦੇ ਬਾਪ ਨੂੰ ਜਾਣ ਨਹੀ ਸਕਦਾ। ਤੁਸੀਂ ਵੀ ਸੰਗਮ ਤੇ ਹੀ ਜਾਣਦੇ ਹੋ। ਮਨੁੱਖ ਮਾਤਰ ਦੇਵਤਾ ਹੋਣ ਜਾਂ ਸ਼ੁਦ੍ਰ ਹੋਣ, ਪੁੰਨ ਆਤਮਾ ਹੋਣ, ਪਾਪ ਆਤਮਾ ਹੋਣ ਕੋਈ ਵੀ ਨਹੀਂ ਜਾਣਦੇ ਸਿਰਫ ਤੁਸੀਂ ਬ੍ਰਾਹਮਣ ਜੋ ਸੰਗਮ ਤੇ ਹੋ, ਤੁਸੀਂ ਹੀ ਜਾਣ ਰਹੇ ਹੋ। ਤਾਂ ਤੁਹਾਨੂੰ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਤਾਂ ਤੇ ਗਾਇਨ ਵੀ ਹੈ - ਅਤਿੰਦਰਿਆ ਸੁਖ ਪੁੱਛਣਾ ਹੋਵੇ ਤਾਂ ਗੋਪ - ਗੋਪੀਆਂ ਨੂੰ ਪੁੱਛੋ।

ਬਾਬਾ ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ, ਸੁਪ੍ਰੀਮ ਅੱਖਰ ਤਾਂ ਜਰੂਰ ਪਾਉਣਾ ਹੈ। ਕਦੇ - ਕਦੇ ਬੱਚੇ ਭੁੱਲ ਜਾਂਦੇ ਹਨ। ਇਹ ਸਭ ਗੱਲਾਂ ਬੱਚਿਆਂ ਦੀ ਬੁੱਧੀ ਵਿੱਚ ਰਹਿਣੀਆਂ ਚਾਹੀਦੀਆਂ ਹਨ। ਸ਼ਿਵਬਾਬਾ ਦੀ ਮਹਿਮਾ ਵਿੱਚ ਇਹ ਅੱਖਰ ਜਰੂਰ ਪਾਉਂਣੇ ਹਨ। ਸਿਵਾਏ ਤੁਹਾਡੇ ਹੋਰ ਤਾਂ ਕੋਈ ਜਾਣਦੇ ਹੀ ਨਹੀਂ। ਤੁਸੀਂ ਸਮਝਾ ਸਕਦੇ ਹੋ ਤਾਂ ਮਤਲਬ ਤੁਹਾਡੀ ਜਿੱਤ ਹੋਈ ਨਾ। ਤੁਸੀਂ ਜਾਣਦੇ ਹੋ ਬੇਹੱਦ ਦਾ ਬਾਪ ਸ੍ਰਵ ਦਾ ਸਿੱਖਿਅਕ, ਸ੍ਰਵ ਦਾ ਸਦਗਤੀ ਦਾਤਾ ਹੈ। ਬੇਹੱਦ ਦਾ ਸੁੱਖ, ਬੇਹੱਦ ਦਾ ਗਿਆਨ ਦੇਣ ਵਾਲਾ ਹੈ। ਫਿਰ ਵੀ ਅਜਿਹੇ ਬਾਪ ਨੂੰ ਭੁੱਲ ਜਾਂਦੇ ਹੋ। ਮਾਇਆ ਕਿੰਨੀ ਸਮਰੱਥ ਹੈ। ਈਸ਼ਵਰ ਨੂੰ ਤੇ ਸਮਰੱਥ ਕਹਿੰਦੇ ਹਨ ਨਾ ਪਰੰਤੂ ਮਾਇਆ ਵੀ ਘੱਟ ਨਹੀਂ ਹੈ। ਤੁਸੀਂ ਬੱਚੇ ਹੁਣ ਐਕੁਰੇਟ ਜਾਣਦੇ ਹੋ - ਇਨ੍ਹਾਂ ਦਾ ਨਾਮ ਹੀ ਰੱਖਿਆ ਹੈ ਰਾਵਣ। ਰਾਮਰਾਜ ਅਤੇ ਰਾਵਨਰਾਜ। ਇਸ ਤੇ ਵੀ ਐਕੁਰੇਟ ਸਮਝਾਉਣਾ ਚਾਹੀਦਾ ਹੈ। ਰਾਮਰਾਜ ਹੈ ਤਾਂ ਜਰੂਰ ਰਾਵਨਰਾਜ ਵੀ ਹੈ। ਸਦੈਵ ਰਾਮਰਾਜ ਤਾਂ ਹੋ ਨਾ ਸਕੇ। ਰਾਮਰਾਜ, ਸ਼੍ਰੀਕ੍ਰਿਸ਼ਨ ਦਾ ਰਾਜ ਕੌਣ ਸਥਾਪਨ ਕਰਦੇ ਹਨ, ਇਹ ਬੇਹੱਦ ਦਾ ਬਾਪ ਬੈਠ ਸਮਝਾਉਂਦੇ ਹਨ। ਤੁਹਾਨੂੰ ਭਾਰਤ ਖੰਡ ਦੀ ਬਹੁਤ ਮਹਿਮਾ ਕਰਨੀ ਚਾਹੀਦੀ ਹੈ। ਭਾਰਤ ਸੱਚਖੰਡ ਸੀ, ਕਿੰਨੀ ਮਹਿਮਾ ਸੀ। ਬਣਾਉਣ ਵਾਲਾ ਬਾਪ ਹੀ ਹੈ। ਤੁਹਾਡਾ ਬਾਪ ਦੇ ਨਾਲ ਕਿੰਨਾ ਲਵ ਹੈ। ਐਮ ਆਬਜੈਕਟ ਬੁੱਧੀ ਵਿੱਚ ਹੈ। ਇਹ ਵੀ ਜਾਣਦੇ ਹੋ ਸਾਨੂੰ ਸਟੂਡੈਂਟਸ ਨੂੰ ਆਪਣੀ ਪੜ੍ਹਾਈ ਦਾ ਕਿੰਨਾ ਨਸ਼ਾ ਹੋਣਾ ਚਾਹੀਦਾ ਹੈ। ਕਰੈਕਟਰਜ ਦਾ ਵੀ ਖਿਆਲ ਹੋਣਾ ਚਾਹੀਦਾ ਹੈ। ਵਿਵੇਕ ਕਹਿੰਦਾ ਹੈ ਜਦ ਕਿ ਗੌਡਲੀ ਪੜ੍ਹਾਈ ਹੈ ਤਾਂ ਉਸ ਵਿੱਚ ਇੱਕ ਦਿਨ ਵੀ ਮਿਸ ਨਹੀਂ ਕਰਨਾ ਚਾਹੀਦਾ ਅਤੇ ਟੀਚਰ ਦੇ ਆਉਣ ਤੋਂ ਬਾਦ ਲੇਟ ਵੀ ਨਹੀਂ ਹੋਣਾ ਚਾਹੀਦਾ। ਟੀਚਰ ਦੇ ਬਾਦ ਆਉਣਾ ਇਹ ਵੀ ਇੱਕ ਇੰਸਲਟ ਹੈ। ਸਕੂਲ ਵਿੱਚ ਵੀ ਪਿਛਾੜੀ ਵਿੱਚ ਆਉਂਦੇ ਹਨ ਤਾਂ ਉਨ੍ਹਾਂਨੂੰ ਟੀਚਰ ਬਾਹਰ ਖੜ੍ਹਾ ਕਰ ਦਿੰਦੇ ਹਨ। ਬਾਬਾ ਆਪਣੇ ਛੋਟੇਪਨ ਦਾ ਮਿਸਾਲ ਵੀ ਦੱਸਦੇ ਹਨ। ਸਾਡਾ ਟੀਚਰ ਤੇ ਬਹੁਤ ਸਖ਼ਤ ਸੀ। ਅੰਦਰ ਆਉਣ ਵੀ ਨਹੀਂ ਦਿੰਦਾ ਸੀ। ਇੱਥੇ ਤਾਂ ਬਹੁਤ ਹਨ ਜੋ ਦੇਰੀ ਨਾਲ ਆਉਂਦੇ ਹਨ। ਸਰਵਿਸ ਕਰਨ ਵਾਲਾ ਸਪੂਤ ਬੱਚਾ ਜਰੂਰ ਬਾਪ ਨੂੰ ਪਿਆਰਾ ਲੱਗਦਾ ਹੈ ਨਾ। ਹੁਣ ਤੁਸੀਂ ਸਮਝਦੇ ਹੋ - ਆਦਿ ਸਨਾਤਨ ਦੇਵੀ - ਦੇਵਤਾ ਧਰਮ ਤੇ ਇਹ ਸੀ ਨਾ। ਇਨ੍ਹਾਂ ਦਾ ਧਰਮ ਕਦੋਂ ਸਥਾਪਨ ਹੋਇਆ। ਜਰਾ ਵੀ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਤੁਹਾਡੀ ਬੁੱਧੀ ਵਿਚੋਂ ਵੀ ਘੜੀ - ਘੜੀ ਖਿਸਕ ਜਾਂਦਾ ਹੈ। ਤੁਸੀਂ ਹੁਣ ਦੇਵੀ - ਦੇਵਤਾ ਬਣਨ ਦੇ ਲਈ ਪੁਰਸ਼ਾਰਥ ਕਰ ਰਹੇ ਹੋ। ਕੌਣ ਪੜ੍ਹਾ ਰਹੇ ਹਨ? ਖੁੱਦ ਪਰਮਪਿਤਾ ਪ੍ਰਮਾਤਮਾ। ਤੁਸੀਂ ਸਮਝਦੇ ਹੋ ਸਾਡਾ ਇਹ ਬ੍ਰਾਹਮਣ ਕੁੱਲ ਹੈ। ਡਾਇਨੇਸਟੀ ਨਹੀਂ ਹੁੰਦੀ ਹੈ। ਇਹ ਹੈ ਸਰਵੋਤਮ ਬ੍ਰਾਹਮਣ ਕੁੱਲ। ਬਾਪ ਵੀ ਸਰਵੋਤਮ ਹਨ ਨਾ। ਉੱਚ ਤੋਂ ਉੱਚ ਹਨ ਨਾ ਤਾਂ ਜਰੂਰ ਉਨ੍ਹਾਂ ਦੀ ਆਮਦਨੀ ਵੀ ਉੱਚੀ ਹੋਵੇਗੀ। ਉਨ੍ਹਾਂਨੂੰ ਹੀ ਸ਼੍ਰੀ - ਸ਼੍ਰੀ ਕਹਿੰਦੇ ਹਨ। ਤੁਹਾਨੂੰ ਵੀ ਸ੍ਰੇਸ਼ਠ ਬਣਾਉਂਦੇ ਹਨ। ਤੁਸੀਂ ਬੱਚੇ ਹੀ ਜਾਣਦੇ ਹੋ ਸਾਨੂੰ ਸ੍ਰੇਸ਼ਠ ਬਣਾਉਣ ਵਾਲਾ ਕੌਣ ਹੈ? ਹੋਰ ਕੁਝ ਵੀ ਨਹੀਂ ਸਮਝਦੇ। ਤੁਸੀਂ ਕਹੋਗੇ - ਸਾਡਾ ਬਾਪ, ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ, ਪੜ੍ਹਾ ਰਹੇ ਹਨ। ਅਸੀਂ ਆਤਮਾਵਾਂ ਹਾਂ। ਸਾਨੂੰ ਆਤਮਾਵਾਂ ਨੂੰ ਬਾਪ ਨੇ ਸਮ੍ਰਿਤੀ ਦਿਲਵਾਈ ਹੈ। ਤੁਸੀਂ ਮੇਰੀ ਸੰਤਾਨ ਹੋ। ਬ੍ਰਦਰਹੁਡ ਹੋ ਨਾ। ਬਾਪ ਨੂੰ ਯਾਦ ਵੀ ਕਰਦੇ ਹਨ। ਸਮਝਦੇ ਹਨ ਉਹ ਨਿਰਾਕਾਰੀ ਬਾਪ ਹੈ ਤਾਂ ਜਰੂਰ ਆਤਮਾ ਨੂੰ ਵੀ ਨਿਰਾਕਾਰ ਹੀ ਕਹਾਂਗੇ ਨਾ। ਆਤਮਾ ਹੀ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਫਿਰ ਪਾਰ੍ਟ ਵਜਾਉਂਦੀ ਹੈ। ਮਨੁੱਖ ਫਿਰ ਆਤਮਾ ਦੇ ਬਦਲੇ ਆਪਣੇ ਨੂੰ ਸ਼ਰੀਰ ਸਮਝ ਲੈਂਦੇ ਹਨ। ਮੈਂ ਆਤਮਾ ਹਾਂ, ਇਹ ਭੁੱਲ ਜਾਂਦੇ ਹਨ। ਮੈਂ ਕਦੇ ਭੁੱਲਦਾ ਨਹੀਂ ਹਾਂ। ਤੁਸੀਂ ਆਤਮਾਵਾਂ ਸਭ ਹੋ ਸਾਲੀਗ੍ਰਾਮ। ਮੈਂ ਹਾਂ ਪਰਮਪਿਤਾ ਮਾਨਾ ਪਰਮ ਆਤਮਾ। ਉਨ੍ਹਾਂ ਦੇ ਉੱਪਰ ਕੋਈ ਦੂਜਾ ਨਾਮ ਨਹੀਂ ਹੈ। ਉਸ ਪਰਮ ਆਤਮਾ ਦਾ ਨਾਮ ਹੈ ਸ਼ਿਵ। ਹੋ ਤੁਸੀਂ ਵੀ ਅਜਿਹੇ ਹੀ ਆਤਮਾ ਪਰੰਤੂ ਤੁਸੀਂ ਸਭ ਸਾਲੀਗ੍ਰਾਮ ਹੋ। ਸ਼ਿਵ ਦੇ ਮੰਦਿਰ ਵਿੱਚ ਜਾਂਦੇ ਹੋ, ਉੱਥੇ ਵੀ ਸਾਲੀਗ੍ਰਾਮ ਬਹੁਤ ਰੱਖਦੇ ਹਨ। ਸ਼ਿਵ ਦੀ ਪੂਜਾ ਕਰਦੇ ਹਨ ਤਾਂ ਸਾਲੀਗ੍ਰਾਮਾਂ ਦੀ ਵੀ ਨਾਲ ਹੀ ਕਰਦੇ ਹਨ ਨਾ। ਉਦੋਂ ਬਾਬਾ ਨੇ ਸਮਝਾਇਆ ਸੀ ਕਿ ਤੁਹਾਡੀ ਆਤਮਾ ਅਤੇ ਸ਼ਰੀਰ ਦੋਵਾਂ ਦੀ ਪੂਜਾ ਹੁੰਦੀ ਹੈ। ਮੇਰੀ ਤਾਂ ਸਿਰ੍ਫ ਆਤਮਾ ਦੀ ਹੀ ਹੁੰਦੀ ਹੈ। ਸ਼ਰੀਰ ਹੈ ਨਹੀਂ। ਤੁਸੀਂ ਕਿੰਨਾਂ ਉੱਚ ਬਣਦੇ ਹੋ। ਬਾਬਾ ਨੂੰ ਤੇ ਖੁਸ਼ੀ ਹੁੰਦੀ ਹੈ ਨਾ। ਬਾਪ ਗਰੀਬ ਹੁੰਦਾ ਹੈ, ਬੱਚੇ ਪੜ੍ਹਕੇ ਕਿੰਨੇਂ ਚੜ੍ਹ ਜਾਂਦੇ ਹਨ। ਕੀ ਤੋਂ ਕੀ ਬਣ ਜਾਂਦੇ ਹਨ। ਬਾਪ ਵੀ ਜਾਣਦੇ ਹਨ ਤੁਸੀਂ ਕਿੰਨੇਂ ਉੱਚ ਸੀ। ਹੁਣ ਕਿੰਨੇਂ ਆਰਫ਼ਨ ਬਣ ਗਏ ਹੋ, ਬਾਪ ਨੂੰ ਹੀ ਨਹੀਂ ਜਾਣਦੇ। ਹੁਣ ਤੁਸੀਂ ਬਾਪ ਦੇ ਬਣੇ ਹੋ ਤਾਂ ਸਾਰੇ ਵਿਸ਼ਵ ਦੇ ਮਾਲਿਕ ਬਣ ਜਾਂਦੇ ਹੋ।

ਬਾਪ ਕਹਿੰਦੇ ਹਨ - ਮੈਨੂੰ ਕਹਿੰਦੇ ਹੀ ਹਨ - ਹੇਵਿਨਲੀ ਗੌਡ ਫਾਦਰ। ਇਹ ਵੀ ਤੁਸੀਂ ਜਾਣਦੇ ਹੋ ਹੁਣ ਸਵਰਗ ਦੀ ਸਥਾਪਨਾ ਹੋ ਰਹੀ ਹੈ। ਉੱਥੇ ਕੀ - ਕੀ ਹੋਵੇਗਾ - ਇਹ ਸਿਵਾਏ ਤੁਹਾਡੇ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਤੁਹਾਡੀ ਬੁੱਧੀ ਵਿੱਚ ਹੈ ਅਸੀਂ ਵਿਸ਼ਵ ਦੇ ਮਾਲਿਕ ਸੀ, ਹੁਣ ਬਣ ਰਹੇ ਹਾਂ। ਪ੍ਰਜਾ ਵੀ ਇਵੇਂ ਹੀ ਕਹੇਗੀ ਨਾ ਅਸੀਂ ਮਾਲਿਕ ਹਾਂ। ਇਹ ਗੱਲਾਂ ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਹੈ ਤਾਂ ਖੁਸ਼ੀ ਰਹਿਣੀ ਚਾਹੀਦੀ ਹੈ ਨਾ! ਇਹ ਗੱਲਾਂ ਸੁਣਕੇ ਫਿਰ ਦੂਸਰਿਆਂ ਨੂੰ ਵੀ ਸੁਣਾਨੀਆਂ ਹਨ, ਇਸਲਈ ਸੈਂਟਰ ਅਤੇ ਮਿਊਜਿਯਮ ਖੋਲ੍ਹਦੇ ਰਹਿੰਦੇ ਹਨ। ਜੋ ਕਲਪ ਪਹਿਲਾਂ ਹੋਇਆ ਸੀ ਉਹ ਹੀ ਹੁੰਦਾ ਰਹੇਗਾ। ਮਿਊਜਿਯਮ ਸੈਂਟਰ ਆਦਿ ਲਈ ਤੁਹਾਨੂੰ ਬਹੁਤ ਆਫ਼ਰ ਕਰਨਗੇ, ਫਿਰ ਬਹੁਤ ਨਿਕਲ ਆਉਣਗੇ। ਸਭ ਦੀਆਂ ਹੱਡੀਆਂ ਨਰਮ ਹੁੰਦੀਆਂ ਜਾਂਦੀਆਂ ਹਨ। ਸਾਰੀ ਦੁਨੀਆਂ ਦੀਆਂ ਹੁਣ ਤੁਸੀਂ ਹੱਡੀਆਂ ਨਰਮ ਕਰਦੇ ਜਾਂਦੇ ਹੋ। ਤੁਹਾਡੇ ਯੋਗ ਵਿੱਚ ਤਾਕਤ ਕਿੰਨੀ ਜਬਰਦਸਤ ਹੈ। ਬਾਪ ਕਹਿੰਦੇ ਹਨ ਤੁਹਾਡੇ ਵਿੱਚ ਬਹੁਤ ਤਾਕਤ ਹੈ। ਭੋਜਨ ਤੁਸੀਂ ਯੋਗ ਵਿੱਚ ਰਹਿਕੇ ਬਣਾਓ, ਖਵਾਓ ਤਾਂ ਬੁੱਧੀ ਇਸ ਪਾਸੇ ਖਿੱਚੇਗੀ। ਭਗਤੀ ਮਾਰਗ ਵਿੱਚ ਤਾਂ ਗੁਰੂਆਂ ਦਾ ਜੂਠਾ ਵੀ ਖਾਂਦੇ ਹਨ। ਤੁਸੀਂ ਬੱਚੇ ਸਮਝਦੇ ਹੋ ਭਗਤੀ ਮਾਰਗ ਦਾ ਵਿਸਤਾਰ ਤਾਂ ਬਹੁਤ ਹੈ ਉਸਦਾ ਵਰਨਣ ਨਹੀਂ ਕਰ ਸਕਦੇ। ਇਹ ਬੀਜ ਉਹ ਝਾੜ ਹੈ। ਬੀਜ ਦਾ ਵਰਨਣ ਕਰ ਸਕਦੇ ਹਾਂ। ਬਾਕੀ ਕਿਸੇ ਨੂੰ ਬੋਲੋ ਬ੍ਰਿਖ ਦੇ ਪੱਤੇ ਗਿਣਤੀ ਕਰੋ ਤਾਂ ਕਰ ਨਹੀਂ ਸਕਣਗੇ। ਅਥਾਹ ਪੱਤੇ ਹੁੰਦੇ ਹਨ। ਬੀਜ ਵਿੱਚ ਤਾਂ ਪੱਤੇ ਦੀ ਨਿਸ਼ਾਨੀ ਵਿਖਾਈ ਨਹੀਂ ਪੈਂਦੀ ਹੈ। ਵੰਡਰ ਹੈ ਨਾ। ਇਸਨੂੰ ਵੀ ਕੁਦਰਤ ਕਹਾਂਗੇ। ਜੀਵ ਜੰਤੂ ਕਿੰਨੇਂ ਵੰਡਰਫੁਲ ਹਨ। ਅਨੇਕ ਤਰ੍ਹਾਂ ਦੇ ਕੀੜੇ ਹਨ, ਕਿਵੇਂ ਪੈਦਾ ਹੁੰਦੇ ਹ ਨ, ਬਹੁਤ ਵੰਡਰਫੁਲ ਡਰਾਮਾ ਹੈ, ਇਸਨੂੰ ਹੀ ਕਿਹਾ ਜਾਂਦਾ ਹੈ ਨੇਚਰ। ਇਹ ਵੀ ਬਣਿਆ ਬਣਾਇਆ ਖੇਲ੍ਹ ਹੈ। ਸਤਿਯੁਗ ਵਿੱਚ ਕੀ - ਕੀ ਵੇਖੋਗੇ। ਉਹ ਵੀ ਨਵੀਆਂ ਚੀਜਾਂ ਹੀ ਹੋਣਗੀਆਂ, ਏਵਰੀਥਿੰਗ ਨਿਊ ਹੁੰਦਾ ਹੈ। ਮੋਰ ਦੇ ਲਈ ਤਾਂ ਬਾਬਾ ਨੇ ਸਮਝਾਇਆ ਹੈ ਉਸਨੂੰ ਭਾਰਤ ਦਾ ਨੈਸ਼ਨਲ ਬਰਡ ਕਹਿੰਦੇ ਹਨ ਕਿਉਂਕਿ ਸ਼੍ਰੀਕ੍ਰਿਸ਼ਨ ਦੇ ਮੁਕਟ ਵਿੱਚ ਮੋਰ ਦਾ ਪੰਖ ਵਿਖਾਉਂਦੇ ਹਨ। ਮੋਰ ਅਤੇ ਡੇਲ ਖੂਬਸੂਰਤ ਵੀ ਹੁੰਦੇ ਹਨ। ਗਰਭ ਵੀ ਅਥਰੂ ਨਾਲ ਹੁੰਦਾ ਹੈ, ਇਸਲਈ ਨੈਸ਼ਨਲ ਬਰਡ ਕਹਿੰਦੇ ਹਨ। ਅਜਿਹੇ ਖੂਬਸੂਰਤ ਪੰਛੀ ਵਿਲਾਇਤ ਵੱਲ ਵੀ ਹੁੰਦੇ ਹਨ।

ਹੁਣ ਤੁਸੀਂ ਬੱਚਿਆਂ ਨੂੰ ਸਾਰੀ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਰਾਜ਼ ਸਮਝਾਇਆ ਹੈ ਜੋ ਹੋਰ ਕੋਈ ਨਹੀਂ ਜਾਣਦੇ। ਬੋਲੋ, ਅਸੀਂ ਤੁਹਾਨੂੰ ਪਰਮਪਿਤਾ ਪ੍ਰਮਾਤਮਾ ਦੀ ਬਾਓਗ੍ਰਾਫੀ ਦੱਸਦੇ ਹਾਂ। ਰਚਤਾ ਹੈ ਤਾਂ ਜਰੂਰ ਉਨ੍ਹਾਂ ਦੀ ਰਚਨਾ ਵੀ ਹੋਵੇਗੀ। ਉਨ੍ਹਾਂ ਦੀ ਹਿਸਟ੍ਰੀ - ਜੋਗ੍ਰਾਫੀ ਅਸੀਂ ਜਾਣਦੇ ਹਾਂ। ਉੱਚ ਤੋਂ ਉੱਚ ਬੇਹੱਦ ਦੇ ਬਾਪ ਦਾ ਕੀ ਪਾਰ੍ਟ ਹੈ ਇਹ ਅਸੀਂ ਜਾਣਦੇ ਹਾਂ, ਦੁਨੀਆਂ ਤੇ ਕੁਝ ਵੀ ਨਹੀਂ ਜਾਣਦੀ। ਇਹ ਬਹੁਤ ਛੀ - ਛੀ ਦੁਨੀਆਂ ਹੈ। ਇਸ ਵਕਤ ਖੂਬਸੂਰਤੀ ਵਿੱਚ ਵੀ ਮੁਸੀਬਤ ਹੈ। ਬੱਚੀਆਂ ਨੂੰ ਵੇਖੋ ਕਿਵੇਂ - ਕਿਵੇਂ ਭਜਾਉਂਦੇ ਰਹਿੰਦੇ ਹਨ। ਤੁਸੀਂ ਬੱਚਿਆਂ ਨੂੰ ਇਸ ਵਿਕਾਰੀ ਦੁਨੀਆਂ ਤੋਂ ਨਫਰਤ ਹੋਣੀ ਚਾਹੀਦੀ ਹੈ। ਇਹ ਛੀ - ਛੀ ਦੁਨੀਆਂ, ਛੀ - ਛੀ ਸ਼ਰੀਰ ਹਨ। ਅਸੀਂ ਤਾਂ ਹੁਣ ਬਾਪ ਨੂੰ ਯਾਦ ਕਰ ਆਪਣੀ ਆਤਮਾ ਨੂੰ ਪਵਿੱਤਰ ਬਣਾਉਣਾ ਹੈ। ਅਸੀਂ ਸਤੋਪ੍ਰਧਾਨ ਸੀ, ਸੁਖੀ ਸੀ। ਹੁਣ ਤਮੋਪ੍ਰਧਾਨ ਬਣੇ ਹਾਂ ਤਾਂ ਦੁਖੀ ਹਾਂ ਫਿਰ ਸਤੋਪ੍ਰਧਾਨ ਬਣਨਾ ਹੈ। ਤੁਸੀਂ ਚਾਹੁੰਦੇ ਹੋ ਕਿ ਅਸੀਂ ਪਤਿਤ ਤੋਂ ਪਾਵਨ ਬਣੀਏ। ਭਾਵੇਂ ਗਾਉਂਦੇ ਵੀ ਹਨ ਪਤਿਤ - ਪਾਵਨ ਪਰੰਤੂ ਨਫਰਤ ਕੁਝ ਵੀ ਨਹੀਂ ਆਉਂਦੀ। ਤੁਸੀਂ ਬੱਚੇ ਸਮਝਦੇ ਹੋ - ਇਹ ਛੀ - ਛੀ ਦੁਨੀਆਂ ਹੈ। ਨਵੀਂ ਦੁਨੀਆਂ ਵਿੱਚ ਸਾਨੂੰ ਸ਼ਰੀਰ ਵੀ ਗੁਲ - ਗੁਲ ਮਿਲੇਗਾ। ਹੁਣ ਅਸੀਂ ਅਮਰਪੁਰੀ ਦੇ ਮਾਲਿਕ ਬਣ ਰਹੇ ਹਾਂ। ਤੁਸੀਂ ਬੱਚਿਆਂ ਨੂੰ ਸਦਾ ਖੁਸ਼ ਹਰਸ਼ਿਤਮੁੱਖ ਰਹਿਣਾ ਹੈ। ਤੁਸੀਂ ਬਹੁਤ ਸਵੀਟ ਚਿਲਡ੍ਰੇਨ ਹੋ। ਬਾਪ 5 ਹਜ਼ਾਰ ਵਰ੍ਹੇ ਬਾਦ ਉਨ੍ਹਾਂ ਹੀ ਬੱਚਿਆਂ ਨੂੰ ਆਕੇ ਮਿਲਦੇ ਹਨ। ਤਾਂ ਜਰੂਰ ਖੁਸ਼ੀ ਹੋਵੇਗੀ ਨਾ। ਮੈਂ ਫਿਰ ਤੋਂ ਆਇਆ ਹਾਂ ਬੱਚਿਆਂ ਨੂੰ ਮਿਲਣ। ਅੱਛਾ -

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਸੀਂ ਗੌਡਲੀ ਸਟੂਡੈਂਟਸ ਹਾਂ ਇਸਲਈ ਪੜ੍ਹਾਈ ਦਾ ਨਸ਼ਾ ਵੀ ਰਹੇ ਅਤੇ ਆਪਣੇ ਕਰੈਕਟਰਜ ਤੇ ਵੀ ਧਿਆਨ ਹੋਵੇ। ਇੱਕ ਦਿਨ ਵੀ ਪੜ੍ਹਾਈ ਮਿਸ ਨਹੀਂ ਕਰਨੀ ਹੈ। ਦੇਰ ਨਾਲ ਕਲਾਸ ਵਿੱਚ ਆਕੇ ਟੀਚਰ ਦੀ ਇੰਨਸਲਟ ਨਹੀਂ ਕਰਨੀ ਹੈ।

2. ਇਸ ਵਿਕਾਰੀ ਛੀ - ਛੀ ਦੁਨੀਆਂ ਨਾਲ ਨਫਰਤ ਰੱਖਣੀ ਹੈ, ਬਾਪ ਦੀ ਯਾਦ ਨਾਲ ਆਪਣੀ ਆਤਮਾ ਨੂੰ ਪਵਿੱਤਰ ਸਤੋਪ੍ਰਧਾਨ ਬਣਾਉਣ ਦਾ ਪੁਰਸ਼ਾਰਥ ਕਰਨਾ ਹੈ। ਸਦਾ ਖੁਸ਼, ਹਰਸ਼ਿਤਮੁੱਖ ਰਹਿਣਾ ਹੈ।

ਵਰਦਾਨ:-
ਅੰਤਾਵਾਹਕ ਸ਼ਰੀਰ ਦਵਾਰਾ ਸੇਵਾ ਕਰਨ ਵਾਲੇ ਕਰਮਬੰਧਨ ਮੁਕਤ ਡਬਲ ਲਾਈਟ ਭਵ:

ਜਿਵੇਂ ਸਥੂਲ ਸ਼ਰੀਰ ਦਵਾਰਾ ਸਾਕਾਰੀ ਈਸ਼ਵਰੀਏ ਸੇਵਾ ਵਿੱਚ ਬਿਜ਼ੀ ਰਹਿੰਦੇ ਹੋ ਇਵੇਂ ਆਪਣੇ ਆਕਾਰੀ ਸ਼ਰੀਰ ਦਵਾਰਾ ਅੰਤਾਵਾਹਕ ਸੇਵਾ ਵੀ ਨਾਲ - ਨਾਲ ਕਰਨੀ ਹੈ। ਜਿਵੇਂ ਬ੍ਰਹਮਾ ਦਵਾਰਾ ਸਥਾਪਨਾ ਦੀ ਵ੍ਰਿਧੀ ਹੋਈ ਉਵੇਂ ਹੁਣ ਤੁਹਾਡੇ ਸੂਖਸ਼ਮ ਸ਼ਰੀਰਾਂ ਦਵਾਰਾ, ਸ਼ਿਵ ਸ਼ਕਤੀ ਦੇ ਕੰਬਾਇੰਡ ਰੂਪ ਦੇ ਸ਼ਾਖਸ਼ਤਕਾਰ ਦਵਾਰਾ ਸ਼ਾਖਸ਼ਤਕਾਰ ਅਤੇ ਸੰਦੇਸ਼ ਮਿਲਣ ਦਾ ਕੰਮ ਹੋਣਾ ਹੈ। ਲੇਕਿਨ ਇਸ ਸੇਵਾ ਦੇ ਲਈ ਕਰਮ ਕਰਦੇ ਵੀ ਕਿਸੇ ਵੀ ਕਰਮਬੰਧਨ ਤੋਂ ਮੁਕਤ ਸਦਾ ਡਬਲ ਲਾਈਟ ਰੂਪ ਵਿੱਚ ਰਹੋ।

ਸਲੋਗਨ:-
ਮਨਨ ਕਰਨ ਨਾਲ ਜੋ ਖੁਸ਼ੀ ਰੂਪੀ ਮੱਖਣ ਨਿਕਲਦਾ ਹੈ - ਉਹ ਹੀ ਜੀਵਨ ਨੂੰ ਸ਼ਕਤੀਸ਼ਾਲੀ ਬਣਾਉਂਦਾ ਹਾਂ।