12.11.23 Avyakt Bapdada Punjabi Murli
22.03.96 Om Shanti Madhuban
"ਬ੍ਰਾਹਮਣ ਜੀਵਨ ਦੀ
ਪਰਸਨੈਲਿਟੀ - ਸਭ ਪ੍ਰਸ਼ਨਾਂ ਤੋਂ ਪਾਰ ਸਦਾ ਪ੍ਰਸ਼ਨਚਿਤ ਰਹਿਣਾ"
ਅੱਜ ਸਰਵ ਪ੍ਰਾਪਤੀ ਦਾਤਾ,
ਬਾਪਦਾਦਾ ਆਪਣੇ ਸਰਵ ਪ੍ਰਾਪਤੀ ਸਵਰੂਪ ਬੱਚਿਆਂ ਨੂੰ ਦੇਖ ਰਹੇ ਹਨ। ਬਾਪਦਾਦਾ ਦਵਾਰਾ ਪ੍ਰਾਪਤੀਆਂ
ਤਾਂ ਬਹੁਤ ਹੋਈਆਂ ਹਨ, ਜਿਸਦਾ ਜੇਕਰ ਵਰਨਣ ਕਰੋ ਤਾਂ ਬਹੁਤ ਹਨ ਪਰ ਲੰਬੀ ਲਿਸਟ ਦੱਸਣ ਦੀ ਬਜਾਏ ਇਹ
ਹੀ ਵਰਨਣ ਕਰਦੇ ਹੋ ਕਿ ‘ਅਪ੍ਰਾਪ੍ਤ ਨਹੀਂ ਕੋਈ ਵਸਤੂ ਇਸ ਬ੍ਰਹਮਣ ਜੀਵਨ ਵਿੱਚ। ‘ਤਾਂ ਬਾਪਦਾਦਾ ਦੇਖ
ਰਹੇ ਹਨ ਕਿ ਪ੍ਰਾਪਤੀਆਂ ਤਾਂ ਬਹੁਤ ਹਨ, ਲੰਬੀ ਲਿਸਟ ਹੈ ਨਾ! ਤਾਂ ਜਿਸਨੂੰ ਸਰਵ ਪ੍ਰਾਪਤੀਆਂ ਹਨ
ਉਸਦੀ ਨਿਸ਼ਾਨੀ ਪ੍ਰਤੱਖ ਜੀਵਨ ਵਿੱਚ ਕੀ ਦਿਖਾਈ ਦਵੇਗੀ - ਉਹ ਜਾਣਦੇ ਹੋ ਨਾ? ਸਰਵ ਪ੍ਰਾਪਤੀਆਂ ਦੀ
ਨਿਸ਼ਾਨੀ ਹੈ - ਸਦਾ ਉਸਦੇ ਚੇਹਰੇ ਅਤੇ ਚੱਲਣ ਵਿੱਚ ਖੁਸ਼ੀ ਦੀ ਪ੍ਰਸਨੈਲਿਟੀ ਦਿਖਾਈ ਦੇਵੇਗੀ।
ਪ੍ਰਸਨੈਲਿਟੀ ਹੀ ਕਿਸੇ ਨੂੰ ਵੀ ਆਕਰਸ਼ਿਤ ਕਰਦੀ ਹੈ। ਤਾਂ ਸਰਵ ਪ੍ਰਾਪਤੀਆਂ ਦੀ ਨਿਸ਼ਾਨੀ - ਪ੍ਰਸੰਨਤਾ
ਦੀ ਪ੍ਰਸਨੈਲਿਟੀ ਹੈ, ਜਿਸਨੂੰ ਸੰਤੁਸ਼ਟਤਾ ਵੀ ਕਹਿੰਦੇ ਹਨ। ਪਰ ਅੱਜਕਲ ਚੇਹਰੇ ਤੋਂ ਜੋ ਸਦਾ
ਪ੍ਰਸੰਨਤਾ ਦੀ ਝਲਕ ਦੇਖਣ ਵਿੱਚ ਆਵੇ, ਉਹ ਨਹੀਂ ਦਿਖਾਈ ਦਵੇਗੀ। ਕਦੀ ਪ੍ਰਸੰਨਚਿਤ ਅਤੇ ਕਦੀ
ਪ੍ਰਸ਼ਨਚਿਤ। ਦੋ ਤਰ੍ਹਾਂ ਦੇ ਹਨ, ਇੱਕ ਹਨ - ਥੋੜ੍ਹੀ ਜਿਹੀ ਪਰਿਸਥਿਤੀ ਆਈ ਤਾਂ ਪ੍ਰਸ਼ਨਚਿਤ - ਕਿਉਂ,
ਕੀ, ਕਿਵੇਂ, ਕਦੋਂ… ਇਹ ਪ੍ਰਸ਼ਨਚਿਤ ਅਤੇ ਪ੍ਰਾਪਤੀ ਸਵਰੂਪ ਸਦਾ ਪ੍ਰਸਨਚਿਤ ਹੋਣਗੇ। ਉਸਨੂੰ ਕਦੀ ਵੀ
ਕਿਸੇ ਵੀ ਗੱਲ ਵਿੱਚ ਕਵੇਸ਼ਚਨ (ਪ੍ਰਸ਼ਨ) ਨਹੀਂ ਹੋਵੇਗਾ ਕਿਉਂਕਿ ਸਰਵ ਪ੍ਰਾਪਤੀਆਂ ਨਾਲ ਸੰਪੰਨ ਹਨ।
ਤਾਂ ਇਹ ਕਿਉਂ, ਕੀ ਜੋ ਹੈ ਉਹ ਹਲਚਲ ਹੈ, ਜੋ ਸੰਪੰਨ ਹੁੰਦਾ ਹੈ ਉਸ ਵਿੱਚ ਹਲਚਲ ਨਹੀਂ ਹੁੰਦੀ ਹੈ।
ਜੋ ਖਾਲੀ ਹੁੰਦਾ ਹੈ, ਉਸ ਵਿੱਚ ਹਲਚਲ ਹੁੰਦੀ ਹੈ। ਤਾਂ ਆਪਣੇ ਆਪ ਕੋਲੋਂ ਪੁੱਛੋ ਕਿ ਮੈਂ ਸਦਾ
ਪ੍ਰਸਨਚਿਤ ਰਹਿੰਦੀ ਜਾਂ ਰਹਿੰਦਾ ਹਾਂ? ਕਦੀ - ਕਦੀ ਨਹੀਂ ਸਦਾ? 10 ਸਾਲ ਵਾਲੇ ਤਾਂ ਸਦਾ ਹੋਣਗੇ
ਜਾਂ ਨਹੀਂ? ਹਾਂ ਨਹੀਂ ਕਰਦੇ, ਸੋਚ ਰਹੇ ਹਨ? ਪ੍ਰਸੰਨਤਾ ਜੇਕਰ ਘਟ ਹੁੰਦੀ ਹੈ ਤਾਂ ਉਸਦਾ ਕਾਰਣ
ਪ੍ਰਾਪਤੀ ਘਟ ਅਤੇ ਪ੍ਰਾਪਤੀ ਦੇ ਘਟ ਹੋਣ ਦਾ ਕਾਰਣ, ਕੋਈ ਨਾ ਕੋਈ ਇੱਛਾ ਹੈ। ਇੱਛਾ ਦਾ ਫਾਊਡੇਸ਼ਨ
ਇਰਖਾ ਅਤੇ ਅਪ੍ਰਾਪਤੀ ਹੈ। ਬਹੁਤ ਸੂਕ੍ਸ਼੍ਮ ਇਛਾਵਾਂ ਅਪ੍ਰਾਪਤੀ ਦੇ ਵੱਲ ਖਿੱਚ ਲੈਂਦੀਆਂ ਹਨ, ਫਿਰ
ਰਾਇਲ ਰੂਪ ਵਿੱਚ ਇਹ ਕਹਿੰਦੇ ਹਨ ਕਿ ਮੇਰੀ ਇੱਛਾ ਨਹੀਂ ਹੈ, ਪਰ ਹੋ ਜਾਏ ਤਾਂ ਚੰਗਾ ਹੈ। ਪਰ ਜਿੱਥੇ
ਅਲਪਕਾਲ ਦੀ ਇੱਛਾ ਹੈ, ਉੱਥੇ ਚੰਗਾ ਹੋ ਨਹੀਂ ਸਕਦਾ। ਤਾਂ ਚੈਕ ਕਰੋ ਭਾਵੇਂ ਗਿਆਨ ਦੇ ਜੀਵਨ ਵਿੱਚ,
ਗਿਆਨ ਦੇ ਰਾਇਲ ਰੂਪ ਦੀਆਂ ਇੱਛਾਵਾਂ, ਭਾਵੇਂ ਮੋਟੇ ਰੂਪ ਦੀਆਂ ਇੱਛਾਵਾਂ ਹੁਣ ਦੇਖਿਆ ਜਾਂਦਾ ਹੈ ਕਿ
ਮੋਟੇ ਰੂਪ ਵਿੱਚ ਇੱਛਾਵਾਂ ਖ਼ਤਮ ਹੋਇਆ ਹਨ ਪਰ ਰਾਇਲ ਰੂਪ ਵਿੱਚ ਇੱਛਾਵਾਂ ਗਿਆਨ ਦੇ ਬਾਅਦ ਸੂਕ੍ਸ਼੍ਮ
ਰੂਪ ਵਿੱਚ ਰਹੀਆਂ ਹੋਇਆ ਹਨ, ਉਹ ਚੈਕ ਕਰੋ ਕਿਉਂਕਿ ਬਾਪਦਾਦਾ ਹੁਣ ਸਭ ਬੱਚਿਆਂ ਨੂੰ ਬਾਪ ਸਮਾਨ
ਸੰਪੰਨ, ਸੰਪੂਰਨ ਬਣਾਉਣਾ ਚਾਹੁੰਦੇ ਹਨ। ਜਿਸਨਾਲ ਪਿਆਰ ਹੁੰਦਾ ਹੈ, ਉਸਦੇ ਸਮਾਨ ਬਣਨਾ ਕੋਈ ਮੁਸ਼ਕਿਲ
ਗੱਲ ਨਹੀਂ ਹੁੰਦੀ ਹੈ।
ਤਾਂ ਬਾਪਦਾਦਾ ਨਾਲ ਸਭਦਾ
ਬਹੁਤ ਪਿਆਰ ਹੈ ਜਾਂ ਪਿਆਰ ਹੈ? (ਬਹੁਤ ਪਿਆਰ ਹੈ) ਪੱਕਾ? ਤਾਂ ਪਿਆਰ ਦੇ ਪਿੱਛੇ ਤਿਆਗ ਕਰਨਾ ਜਾਂ
ਪਰਿਵਰਤਨ ਕਰਨਾ ਕੀ ਵੱਡੀ ਗੱਲ ਹੈ? (ਨਹੀਂ) ਤਾਂ ਪੂਰਾ ਤਿਆਗ ਕੀਤਾ ਹੈ? ਜੋ ਬਾਪ ਕਹਿੰਦਾ ਹੈ, ਜੋ
ਬਾਪ ਚਾਹੁੰਦਾ ਹੈ ਉਹ ਕੀਤਾ ਹੈ? ਸਦਾ ਕੀਤਾ ਹੈ? ਕਦੀ – ਕਦੀ ਨਾਲ ਕੰਮ ਨਹੀਂ ਚੱਲੇਗਾ। ਸਦਾ ਦਾ
ਰਾਜ -ਭਾਗ ਪ੍ਰਾਪਤ ਕਰਨਾ ਹੈ ਜਾਂ ਕਦੀ - ਕਦੀ ਦਾ? ਸਦਾ ਦਾ ਚਾਹੀਦਾ ਹੈ ਨਾ? ਤਾਂ ਸਦਾ ਪ੍ਰਸੰਨਤਾ,
ਅਤੇ ਕੋਈ ਵੀ ਭਾਵ ਚੇਹਰੇ ਤੇ ਅਤੇ ਚਲਣ ਵਿੱਚ ਦਿਖਾਈ ਨਹੀਂ ਦਵੇ। ਕਦੀ -ਕਦੀ ਕਹਿੰਦੇ ਹਨ ਨਾ ਅੱਜ
ਭੈਣ ਜੀ ਭਰਾ ਜੀ ਦਾ ਮੂਡ ਹੋਰ ਹੈ। ਤੁਸੀਂ ਵੀ ਕਹਿੰਦੇ ਹੋ ਮੇਰਾ ਮੂਡ ਹੋਰ ਹੈ। ਤਾਂ ਇਸਨੂੰ ਕੀ
ਕਹਾਂਗੇ? ਸਦਾ ਪ੍ਰਸੰਨਤਾ ਹੋਈ? ਕਈ ਬੱਚੇ ਪ੍ਰਸੰਸ਼ਾ ਦੇ ਆਧਾਰ ਤੇ ਪ੍ਰਸੰਨਤਾ ਅਨੁਭਵ ਕਰਦੇ ਹਨ ਪਰ
ਉਹ ਪ੍ਰਸੰਨਤਾ ਅਲਪਕਾਲ ਦੀ ਹੈ। ਅੱਜ ਹੈ ਕੁਝ ਸਮੇਂ ਬਾਦ ਸਮਾਪਤ ਹੋ ਜਾਏਗੀ। ਤਾਂ ਇਹ ਵੀ ਚੈੱਕ ਕਰੋ
ਕਿ ਮੇਰੀ ਪ੍ਰਸੰਨਤਾ ਪ੍ਰਸੰਸਾ ਦਾ ਆਧਾਰ ਤੇ ਤਾਂ ਨਹੀਂ ਹੈ? ਜਿਵੇਂ ਅੱਜਕਲ ਮਕਾਨ ਬਣਾਉਂਦੇ ਹਨ ਨਾ
ਤਾਂ ਸੀਮੇਂਟ ਦੇ ਨਾਲ ਰੇਤ ਦੀ ਮਾਤਰਾ ਜਿਆਦਾ ਪਾ ਦਿੰਦੇ ਹਨ, ਮਿਕਸ ਕਰਦੇ ਹਨ। ਤਾਂ ਇਹ ਵੀ ਇਵੇਂ
ਹੀ ਹੈ ਜੋ ਫਾਊਂਡੇਸ਼ਨ ਮਿਕਸ ਹੈ ਅਸਲ ਨਹੀਂ ਹੈ। ਤਾਂ ਜ਼ਰਾ ਜਿਹਾ ਪਰਿਸਥਿਤੀ ਦਾ ਤੂਫ਼ਾਨ ਆਉਂਦਾ ਹੈ
ਜਾਂ ਕਿਸੇ ਵੀ ਤਰ੍ਹਾਂ ਦੀ ਹਲਚਲ ਹੁੰਦੀ ਹੈ ਤਾਂ ਪ੍ਰਸੰਨਤਾ ਨੂੰ ਸਮਾਪਤ ਕਰ ਦਿੰਦੀ ਹੈ। ਤਾਂ ਅਜਿਹਾ
ਫਾਊਂਡੇਸ਼ਨ ਤਾਂ ਨਹੀਂ ਹੈ?
ਬਾਪਦਾਦਾ ਨੇ ਪਹਿਲੇ ਵੀ
ਸੁਣਾਇਆ ਹੈ, ਹੁਣ ਫਿਰ ਤੋਂ ਅੰਡਰਲਾਇਨ ਕਰ ਰਹੇ ਹਨ ਕਿ ਰਾਇਲ ਰੂਪ ਦੀ ਇੱਛਾ ਦਾ ਸਵਰੂਪ ਨਾਮ, ਮਾਨ
ਅਤੇ ਸ਼ਾਨ ਹੈ। ਆਧਾਰ ਸਰਵਿਸ ਦਾ ਲੈਂਦੇ ਹਨ, ਸਰਵਿਸ ਵਿੱਚ ਨਾਮ ਹੋਵੇ। ਪਰ ਜੋ ਨਾਮ ਦੇ ਪਿੱਛੇ ਸੇਵਾ
ਕਰਦੇ ਹਨ, ਉਹਨਾਂ ਦਾ ਨਾਮ ਅਲਪਕਾਲ ਦੇ ਲਈ ਤਾਂ ਹੋ ਜਾਂਦਾ ਹੈ ਕਿ ਬਹੁਤ ਵਧੀਆ ਸਰਵਿਸਏਬਲ ਹਨ,
ਬਹੁਤ ਵਧੀਆ ਆਕਰਸ਼ਣ ਕਰਨ ਵਾਲੇ ਹਨ ਪਰ ਨਾਮ ਦੇ ਆਧਾਰ ਤੇ ਸੇਵਾ ਕਰਨ ਵਾਲੇ ਦਾ ਉੱਚ ਪਦਵੀ ਵਿੱਚ ਨਾਮ
ਪਿੱਛੇ ਹੋ ਜਾਂਦਾ ਹੈ ਕਿਉਂਕਿ ਕੱਚਾ ਫ਼ਲ ਖਾ ਲਿਆ, ਪੱਕਾ ਹੀ ਨਹੀਂ। ਤਾਂ ਪੱਕਾ ਫ਼ਲ ਕਿਥੋਂ ਖਾਣਗੇ,
ਕੱਚਾ ਖਾ ਲਿਆ। ਹੁਣੇ -ਹੁਣੇ ਸੇਵਾ ਕੀਤੀ, ਹੁਣੇ - ਹੁਣੇ ਨਾਮ ਪਾਇਆ ਤਾਂ ਇਹ ਕੱਚਾ ਫਲ ਹੈ, ਜਾਂ
ਇੱਛਾ ਰੱਖੀ ਕਿ ਸੇਵਾ ਤਾਂ ਮੈਂ ਬਹੁਤ ਕੀਤੀ, ਸਭਤੋਂ ਜ਼ਿਆਦਾ ਸੇਵਾ ਦੇ ਨਿਮਿਤ ਮੈਂ ਹਾਂ, ਇਹ ਨਾਮ
ਦੇ ਆਧਾਰ ਤੇ ਸੇਵਾ ਹੋਈ - ਇਸਨੂੰ ਕਹਾਂਗੇ ਕੱਚਾ ਫਲ ਖਾਣ ਵਾਲੇ। ਤਾਂ ਕੱਚੇ ਫ਼ਲ ਵਿੱਚ ਤਾਕਤ ਹੁੰਦੀ
ਹੈ ਕੀ? ਜਾਂ ਸੇਵਾ ਕੀਤੀ, ਤਾਂ ਸੇਵਾ ਦੇ ਰਿਜ਼ਲਟ ਵਿੱਚ ਮੇਰੇ ਨੂੰ ਮਾਨ ਮਿਲਣਾ ਚਾਹੀਦਾ ਹੈ। ਇਹ
ਮਾਨ ਨਹੀਂ ਹੈ ਪਰ ਅਭਿਮਾਨ ਹੈ। ਜਿੱਥੇ ਅਭਿਮਾਨ ਹੈ ਉੱਥੇ ਪ੍ਰਸੰਨਤਾ ਰਹਿ ਨਹੀਂ ਸਕਦੀ। ਸਭ ਤੋਂ
ਵੱਡਾ ਸ਼ਾਨ ਬਾਪਦਾਦਾ ਦੇ ਦਿਲ ਵਿੱਚ ਸ਼ਾਨ ਪ੍ਰਾਪਤ ਕਰੋ। ਆਤਮਾਵਾਂ ਦੇ ਦਿਲ ਵਿੱਚ ਜੇਕਰ ਸ਼ਾਨ ਮਿਲ ਵੀ
ਗਿਆ ਤਾਂ ਆਤਮਾ ਖੁਦ ਹੀ ਲੈਣ ਵਾਲੀ ਹੈ, ਮਾਸਟਰ ਦਾਤਾ ਹੈ, ਦਾਤਾ ਨਹੀਂ। ਤਾਂ ਸ਼ਾਨ ਚਾਹੀਦੀ ਹੈ ਤਾਂ
ਸਦਾ ਬਾਪਦਾਦਾ ਦੇ ਦਿਲ ਵਿੱਚ ਆਪਣਾ ਸ਼ਾਨ ਪ੍ਰਾਪਤ ਕਰੋ। ਇਹ ਸਭ ਰਾਇਲ ਇੱਛਾਵਾਂ ਪ੍ਰਾਪਤੀ ਸਵਰੂਪ
ਬਣਨ ਨਹੀਂ ਦਿੰਦਿਆਂ ਹਨ, ਇਸਲਈ ਪ੍ਰਸੰਨਤਾ ਦੀ ਪਰਸਨੈਲਿਟੀ ਸਦਾ ਚੇਹਰੇ ਅਤੇ ਚਲਣ ਵਿੱਚ ਦਿਖਾਈ ਨਹੀਂ
ਦਿੰਦੀ ਹੈ। ਕਿਸੇ ਵੀ ਪਰਿਸਥਿਤੀ ਵਿੱਚ ਪ੍ਰਸੰਨਤਾ ਦੀ ਮੂਡ ਪਰਿਵਰਤਨ ਹੁੰਦੀ ਹੈ ਤਾਂ ਸਦਾਕਾਲ ਦੀ
ਪ੍ਰਸੰਨਤਾ ਨਹੀਂ ਕਹਾਂਗੇ।
ਬ੍ਰਾਹਮਣ ਜੀਵਨ ਦੀ ਮੂਡ
ਸਦਾ ਚੇਅਰਫੁੱਲ ਅਤੇ ਕੇਅਰਫੁੱਲ।
ਮੂਡ ਬਦਲਣਾ ਨਹੀਂ ਚਾਹੀਦਾ
ਹੈ। ਫਿਰ ਰਾਇਲ ਰੂਪ ਵਿੱਚ ਕਹਿੰਦੇ ਹਨ ਅੱਜ ਮੈਨੂੰ ਬੜੀ ਏਕਾਂਤ ਚਾਹੀਦੀ ਹੈ। ਕਿਉਂ ਚਾਹੀਦੀ ਹੈ?
ਕਿਉਂਕਿ ਸੇਵਾ ਅਤੇ ਪਰਿਵਾਰ ਤੋਂ ਕਿਨਾਰਾ ਕਰਨਾ ਚਾਹੁੰਦੇ ਹਨ, ਅਤੇ ਕਹਿੰਦੇ ਹਨ ਸ਼ਾਂਤੀ ਚਾਹੀਦੀ
ਹੈ, ਇਕਾਂਤ ਚਾਹੀਦਾ ਹੈ। ਅੱਜ ਮੂਡ ਮੇਰਾ ਇਵੇਂ ਹੈ। ਤਾਂ ਮੂਡ ਨਹੀਂ ਬਦਲੀ ਕਰੋ। ਕਾਰਣ ਕੁਝ ਵੀ
ਹੋਵੇ, ਪਰ ਤੁਸੀਂ ਕਾਰਣ ਨੂੰ ਨਿਵਾਰਨ ਕਰਨ ਵਾਲੇ ਹੋ, ਕਿ ਕਾਰਨ ਵਿੱਚ ਆਉਣ ਵਾਲੇ ਹੋ? ਨਿਵਾਰਨ ਕਰਨ
ਵਾਲੇ। ਠੇਕਾ ਕੀ ਲਿਆ ਹੈ? ਕੰਟਰੈਕਟਰ ਹੋ ਨਾ? ਤਾਂ ਕੀ ਕੰਟ੍ਰੈਕ੍ਟਰ ਲਿਆ ਹੈ? ਕਿ ਪ੍ਰਕ੍ਰਿਤੀ ਦੀ
ਮੂਡ ਵੀ ਚੇਂਜ ਕਰੋਂਗੇ। ਪ੍ਰਕ੍ਰਿਤੀ ਨੂੰ ਵੀ ਚੇਂਜ ਕਰਨਾ ਹੈ ਨਾ? ਤਾਂ ਪ੍ਰਕ੍ਰਿਤੀ ਨੂੰ ਪਰਿਵਰਤਨ
ਕਰਨ ਵਾਲੇ ਆਪਣੇ ਮੂਡ ਨੂੰ ਨਹੀਂ ਪਰਿਵਰਤਨ ਕਰ ਸਕਦੇ? ਮੂਡ ਚੇਂਜ਼ ਹੁੰਦੀ ਹੈ ਕਿ ਨਹੀਂ? ਕਦੀ - ਕਦੀ
ਹੁੰਦੀ ਹੈ? ਫਿਰ ਕਹਿਣਗੇ ਸਾਗਰ ਦੇ ਕਿਨਾਰੇ ਤੇ ਜਾਕੇ ਬੈਠਦੇ ਹਨ, ਗਿਆਨ ਸਾਗਰ ਨਹੀਂ, ਸਥੂਲ ਸਾਗਰ।
ਫਾਰਨਰਸ ਇਵੇਂ ਕਰਦੇ ਹਨ ਨਾ? ਜਾਂ ਕਹਿਣਗੇ ਅੱਜ ਪਤਾ ਨਹੀਂ ਇਕੱਲਾ, ਇਕੱਲਾ ਲੱਗਦਾ ਹੈ। ਤਾਂ ਬਾਪ
ਦਾ ਕੰਮਬਾਇੰਡ ਰੂਪ ਕਿੱਥੇ ਗਿਆ? ਵੱਖ ਕਰ ਦਿੱਤਾ? ਕੰਮਬਾਇੰਡ ਤੋਂ ਇਕੱਲੇ ਹੋ ਗਏ, ਕੀ ਇਸ ਨੂੰ
ਪਿਆਰ ਕਿਹਾ ਜਾਂਦਾ ਹੈ? ਤਾਂ ਕਿਸੇ ਵੀ ਤਰ੍ਹਾਂ ਦਾ ਮੂਡ, ਇੱਕ ਹੁੰਦਾ ਹੈ - ਮੂਡ ਆਫ਼, ਉਹ ਹੈ ਵੱਡੀ
ਗੱਲ, ਪਰ ਮੂਡ ਪਰਿਵਰਤਨ ਹੋਣਾ ਇਹ ਵੀ ਠੀਕ ਨਹੀਂ। ਮੂਡ ਆਫ਼ ਵਾਲੇ ਤਾਂ ਬਹੁਤ ਵੱਖ - ਵੱਖ ਤਰ੍ਹਾਂ
ਦੇ ਖੇਡ ਦਿਖਾਉਂਦੇ ਹਨ, ਬਾਪਦਾਦਾ ਦੇਖਦੇ ਹਨ, ਵੱਡਿਆਂ ਨੂੰ ਬਹੁਤ ਖੇਡ ਦਿਖਾਉਂਦੇ ਹਨ ਜਾਂ ਆਪਣੇ
ਸਾਥੀਆਂ ਨੂੰ ਬਹੁਤ ਖੇਡ ਦਿਖਾਉਦੇ ਹਨ। ਅਜਿਹਾ ਖੇਡ ਨਹੀਂ ਕਰੋ ਕਿਉਂਕਿ ਬਾਪਦਾਦਾ ਦਾ ਸਭ ਬੱਚਿਆਂ
ਨਾਲ ਪਿਆਰ ਹੈ। ਬਾਪਦਾਦਾ ਇਹ ਨਹੀਂ ਚਾਹੁੰਦਾ ਕਿ ਜੋ ਵਿਸ਼ੇਸ਼ ਨਿਮਿਤ ਹਨ, ਉਹ ਬਾਪ ਸਮਾਨ ਬਣ ਜਾਣ ਅਤੇ
ਬਾਕੀ ਬਣਨ ਜਾਂ ਨਹੀਂ ਬਣਨ, ਨਹੀਂ। ਸਭਨੂੰ ਸਮਾਨ ਬਣਨਾ ਹੀ ਹੈ, ਇਹ ਹੀ ਬਾਪਦਾਦਾ ਦਾ ਪਿਆਰ ਹੈ।
ਤਾਂ ਪਿਆਰ ਦਾ ਰੇਸਪਾਂਡ ਦੇਣਾ ਆਉਂਦਾ ਹੈ ਕਿ ਨਾਜ਼ -ਨਖ਼ਰੇ ਨਾਲ ਰਿਟਰਨ ਕਰਦੇ ਹੋ? ਕਦੀ ਨਾਜ਼ -ਨਖ਼ਰੇ
ਦਿਖਾਉਂਦੇ ਅਤੇ ਕਦੀ ਸਮਾਨ ਬਣਕੇ ਦਿਖਾਉਂਦੇ ਹਨ। ਹੁਣ ਉਹ ਸਮਾਂ ਸਮਾਪਤ ਹੋਇਆ।
ਹੁਣ ਡਾਇਮੈਂਡ ਜੁਬਲੀ ਮਨਾ
ਰਹੇ ਹੋ ਨਾ? ਤਾਂ 60 ਸਾਲ ਦੇ ਬਾਅਦ ਉਵੇਂ ਵੀ ਵਾਂਨਪ੍ਰਸਤ ਸ਼ੁਰੂ ਹੁੰਦਾ ਹੈ। ਤਾਂ ਹੁਣ ਛੋਟੇ ਬੱਚੇ
ਨਹੀਂ ਹੋ, ਹੁਣ ਵਾਨਪ੍ਰਸਤ ਮਤਲਬ ਸਭ ਕੁਝ ਜਾਨਣ ਵਾਲੇ, ਅਨੁਭਵੀ ਆਤਮਾਵਾਂ ਹੋ, ਨਾਲੇਜ਼ਫੁੱਲ ਹੋ,
ਪਾਵਰਫੁੱਲ ਹੋ, ਸਕਸੈਸਫੁੱਲ ਵੀ ਹੋ ਨਾ? ਸਦਾ ਨਾਲੇਜ਼ਫੁਲ ਹੋ ਇਵੇਂ ਪਾਵਰਫੁਲ ਅਤੇ ਸਕਸੈਸਫੁਲ ਵੀ
ਹੋ ਨਾ? ਕਦੀ - ਕਦੀ ਸਕਸੈਸਫੁਲ ਕਿਉਂ ਨਹੀਂ ਹੁੰਦੇ, ਉਸਦਾ ਕਾਰਣ ਕੀ ਹੈ? ਉਵੇਂ ਸਫ਼ਲਤਾ ਤੁਸੀਂ ਸਭਦਾ
ਜਨਮ ਸਿੱਧ ਅਧਿਕਾਰ ਹੈ। ਕਹਿੰਦੇ ਹੋ ਨਾ? ਸਿਰਫ਼ ਕਹਿੰਦੇ ਹੋ ਜਾਂ ਮੰਨਦੇ ਵੀ ਹੋ? ਤਾਂ ਕਿਉਂ ਨਹੀਂ
ਸਫ਼ਲਤਾ ਹੁੰਦੀ ਹੈ, ਕਾਰਣ ਕੀ ਹੈ? ਜਦੋਂ ਆਪਣਾ ਜਨਮ ਸਿੱਧ ਅਧਿਕਾਰ ਹੈ, ਤਾਂ ਅਧਿਕਾਰ ਪ੍ਰਾਪਤ ਹੋਣ
ਵਿੱਚ, ਅਨੁਭਵ ਹੋਣ ਵਿੱਚ ਕਮੀ ਕਿਉਂ? ਕਾਰਣ ਕੀ? ਬਾਪਦਾਦਾ ਨੇ ਦੇਖਿਆ ਹੈ - ਮਜ਼ੋਰਿਟੀ ਆਪਣੇ ਕਮਜ਼ੋਰ
ਸੰਕਲਪ ਪਹਿਲੇ ਹੀ ਇਮਰਜ਼ ਕਰਦੇ ਹਨ, ਪਤਾ ਨਹੀਂ ਹੋਵੇਗਾ ਜਾਂ ਨਹੀਂ। ਤਾਂ ਉਹ ਆਪਣਾ ਹੀ ਕਮਜ਼ੋਰ
ਸੰਕਲਪ ਪ੍ਰਸੰਨਚਿਤ ਨਹੀਂ ਪਰ -ਪ੍ਰਸ਼ਨਚਿਤ ਬਨਾਉਂਦਾ ਹੈ। ਹੋਵੇਗਾ, ਨਹੀਂ ਹੋਵੇਗਾ? ਕੀ ਹੋਵੇਗਾ? ਪਤਾ
ਨਹੀਂ… ਇਹ ਸੰਕਲਪ ਦੀਵਾਰ ਬਣ ਜਾਂਦੀ ਹੈ ਅਤੇ ਸਫ਼ਲਤਾ ਉਸ ਦੀਵਾਰ ਦੇ ਅੰਦਰ ਛਿਪ ਜਾਂਦੀ ਹੈ।
ਨਿਸ਼ਚੇਬੁੱਧੀ ਵਿਜੇਈ - ਇਹ ਤੁਹਾਡਾ ਸਲੋਗਨ ਹੈ ਨਾ! ਜਦੋਂ ਇਹ ਸਲੋਗਨ ਹੁਣ ਦਾ ਹੈ, ਭਵਿੱਖ ਦਾ ਨਹੀਂ
ਹੈ, ਵਰਤਮਾਨ ਦਾ ਹੈ ਤਾਂ ਸਦਾ ਪ੍ਰਸਨਚਿਤ ਰਹਿਣਾ ਜਾਂ ਪ੍ਰਸ਼ਨਚਿਤ? ਤਾਂ ਮਾਇਆ ਆਪਣੇ ਹੀ ਕਮਜ਼ੋਰ
ਸੰਕਲਪ ਦੀ ਜਾਲ ਵਿਛਾ ਲੈਂਦੀ ਹੈ ਅਤੇ ਆਪਣੇ ਹੀ ਜਾਲ ਵਿੱਚ ਫ਼ਸ ਜਾਂਦੇ ਹੋ। ਵਿਜੇਈ ਹਾਂ ਹੀ -
ਇਸਨਾਲ ਇਸ ਕਮਜ਼ੋਰ ਜਾਲ ਨੂੰ ਸਮਾਪਤ ਕਰੋ। ਫਸੋ ਨਹੀਂ, ਪਰ ਸਮਾਪਤ ਕਰੋ। ਸਮਾਪਤ ਕਰਨ ਦੀ ਸ਼ਕਤੀ ਹੈ?
ਹੌਲੀ - ਹੌਲੀ ਨਹੀਂ ਕਰੋ, ਫੱਟ ਤੋਂ ਸੈਕਿੰਡ ਵਿੱਚ ਇਸ ਜਾਲ ਨੂੰ ਵੱਧਣ ਨਹੀਂ ਦਵੋ। ਜੇਕਰ ਇੱਕ ਵਾਰ
ਵੀ ਇਸ ਜਾਲ ਵਿੱਚ ਫਸ ਗਏ ਨਾ ਤਾਂ ਨਿਕਲਣਾ ਬਹੁਤ ਮੁਸ਼ਕਿਲ ਹੈ। ਵਿਜੇ ਮੇਰਾ ਬਰਥਰਾਈਟ ਹੈ, ਸਫ਼ਲਤਾ
ਮੇਰਾ ਬਰਥਰਾਈਟ ਹੈ, ਪਰਮਾਤਮ ਬਰਥਰਾਈਟ ਹੈ, ਇਸਨੂੰ ਕੋਈ ਖੋਹ ਨਹੀਂ ਸਕਦਾ - ਅਜਿਹਾ ਨਿਸ਼ਚੇਬੁੱਧੀ,
ਸਦਾ ਪ੍ਰਸਨਚਿਤ ਸਹਿਜ ਅਤੇ ਖੁਦ ਰਹੇਗਾ। ਮਿਹਨਤ ਕਰਨ ਦੀ ਵੀ ਜਰੂਰਤ ਨਹੀਂ।
ਅਸਫ਼ਲਤਾ ਦਾ ਦੂਸਰਾ ਕਾਰਣ
ਕੀ ਹੈ? ਤੁਸੀਂ ਲੋਕ ਦੂਸਰਿਆਂ ਨੂੰ ਵੀ ਕਹਿੰਦੇ ਹੋ ਕਿ ਸਮੇਂ, ਸੰਕਲਪ, ਸੰਪੱਤੀ ਸਭ ਸਫ਼ਲ ਕਰੋ। ਤਾਂ
ਸਫ਼ਲ ਕਰਨਾ ਮਤਲਬ ਸਫ਼ਲਤਾ ਪਾਉਣਾ। ਸਫ਼ਲ ਕਰਨਾ ਹੀ ਸਫ਼ਲਤਾ ਦਾ ਆਧਾਰ ਹੈ। ਜੇਕਰ ਸਫ਼ਲਤਾ ਨਹੀਂ ਮਿਲਦੀ
ਤਾਂ ਜਰੂਰ ਕਿਸੇ ਨਾ ਕਿਸੇ ਖਜ਼ਾਨੇ ਨੂੰ ਸਫ਼ਲ ਨਹੀਂ ਕੀਤਾ ਹੈ, ਤਾਂ ਸਫ਼ਲਤਾ ਨਹੀਂ ਮਿਲੀ। ਖਜ਼ਾਨਿਆਂ
ਦੀ ਲਿਸਟ ਤਾਂ ਜਾਣਦੇ ਹੋ ਨਾ ਤਾਂ ਚੈਕ ਕਰੋ - ਕਿਹੜਾ ਖਜ਼ਾਨਾ ਸਫਲ ਨਹੀਂ ਕੀਤਾ, ਵਿਅਰਥ ਗਵਾਇਆ?
ਤਾਂ ਖੁਦ ਹੀ ਸਫ਼ਲਤਾ ਪ੍ਰਾਪਤ ਹੋ ਜਾਏਗੀ। ਇਹ ਵਰਸਾ ਵੀ ਹੈ ਤਾਂ ਵਰਦਾਨ ਵੀ ਹੈ - ਸਫ਼ਲ ਕਰੋ ਅਤੇ
ਸਫਲਤਾ ਪਾਓ। ਤਾਂ ਸਫ਼ਲ ਕਰਨਾ ਆਉਂਦਾ ਹੈ ਕਿ ਨਹੀਂ? ਤਾਂ ਸਫ਼ਲਤਾ ਮਿਲਦੀ ਹੈ? ਸਫ਼ਲ ਕਰਨਾ ਹੈ ਬੀਜ਼ ਅਤੇ
ਸਫ਼ਲਤਾ ਹੈ ਫ਼ਲ। ਜੇਕਰ ਬੀਜ਼ ਚੰਗਾ ਹੈ ਤਾਂ ਫ਼ਲ ਨਹੀਂ ਮਿਲੇ ਇਹ ਹੋ ਨਹੀਂ ਸਕਦਾ। ਸਫ਼ਲ ਕਰਨ ਦੇ ਬੀਜ਼
ਵਿੱਚ ਕੁਝ ਕਮੀ ਹੈ ਉਦੋਂ ਸਫ਼ਲਤਾ ਦਾ ਫ਼ਲ ਨਹੀਂ ਮਿਲਦਾ। ਤਾਂ ਕੀ ਕਰਨਾ ਹੈ? ਸਦਾ ਪ੍ਰਸੰਨਤਾ ਦੀ
ਪਰਸਨੈਲਿਟੀ ਵਿੱਚ ਰਹੋ। ਪ੍ਰਸੰਨਚਿਤ ਰਹਿਣ ਨਾਲ ਬਹੁਤ ਚੰਗੇ ਅਨੁਭਵ ਕਰੋਂਗੇ। ਉਵੇਂ ਵੀ ਕਿਸੇ ਨੂੰ
ਪ੍ਰਸੰਨਚਿਤ ਦੇਖਦੇ ਹੋ ਤਾਂ ਕਿੰਨਾ ਵਧੀਆ ਲਗਦਾ ਹੈ! ਉਸਦੇ ਸੰਗ ਵਿੱਚ ਰਹਿਣਾ, ਉਸਦੇ ਨਾਲ ਗੱਲ ਕਰਨਾ,
ਬੈਠਣਾ ਕਿੰਨਾ ਵਧੀਆ ਲੱਗਦਾ ਹੈ! ਅਤੇ ਕੋਈ ਪ੍ਰਸ਼ਨਚਿਤ ਵਾਲਾ ਆ ਜਾਏ ਤਾਂ ਤੰਗ ਹੋ ਜਾਣਗੇ। ਤਾਂ ਇਹ
ਲਕਸ਼ ਰੱਖੋ - ਕੀ ਬਣਨਾ ਹੈ? ਪ੍ਰਸ਼ਨਚਿਤ ਨਹੀਂ, ਪ੍ਰਸੰਨਚਿਤ।
ਅੱਜ ਸੀਜਨ ਦਾ ਲਾਸ੍ਟ
ਦਿਨ ਹੈ, ਤਾਂ ਲਾਸ੍ਟ ਵਿੱਚ ਕੀ ਕੀਤਾ ਜਾਂਦਾ ਹੈ? ਕੋਈ ਯੱਗ ਵੀ ਰਚਦੇ ਹਨ ਤਾਂ ਲਾਸ੍ਟ ਵਿੱਚ ਕੀ
ਕਰਦੇ ਹ? ਸਵਾਹਾ ਕਰਦੇ ਹਨ। ਤਾਂ ਤੁਸੀਂ ਕੀ ਕਰੋਗੇ? ਪ੍ਰਸ਼ਨਚਿਤ ਨੂੰ ਸਵਾਹਾ ਕਰੋ। ਇਹ ਕਿਉਂ ਹੁੰਦਾ
ਹੈ? ਤੁਹਾਡਾ ਵੀ ਟਾਇਮ ਬਚੇਗਾ ਅਤੇ ਦੂਸਰੇ ਦਾ ਵੀ ਟਾਇਮ ਬਚੇਗਾ। ਦਾਦੀਆਂ ਦਾ ਵੀ ਟਾਇਮ ਇਸ ਵਿੱਚ
ਜਾਂਦਾ ਹੈ, ਇਹ ਕਿਉਂ, ਇਹ ਕੀ, ਇਹ ਕਿਵੇਂ! ਤਾਂ ਇਹ ਸਮੇਂ ਬਚਾਓ, ਆਪਣਾ ਵੀ ਅਤੇ ਦੂਸਰੇ ਦਾ ਵੀ।
ਬੱਚਤ ਦਾ ਖਾਤਾ ਜਮਾਂ ਕਰੋ। ਫਿਰ 21 ਜਨਮ ਆਰਾਮ ਨਾਲ ਖਾਓ,ਪਿਓ, ਮੋਜ਼ ਕਰੋ, ਉੱਥੇ ਜਮਾਂ ਨਹੀਂ ਕਰਨਾ
ਪਵੇਗਾ। ਤਾਂ ਸਵਾਹਾ ਕੀਤਾ ਕਿ ਸੋਚੋਗੇ? ਸੋਚਨਾ ਹੈ, ਭਾਵੇਂ ਸੋਚ ਲਵੋ। ਆਪਣੇ ਤੋਂ ਪੁੱਛ ਲਵੋ ਇਹ
ਕਿਵੇਂ ਹੋਵੇਗਾ, ਇਹ ਕਰ ਸਕੋਂਗੇ ਜਾਂ ਨਹੀਂ? ਇਹ ਇੱਕ ਮਿੰਟ ਵਿੱਚ ਸੋਚ ਲਵੋ, ਪੱਕਾ ਕੰਮ ਕਰ ਲਵੋ।
ਆਪਣੇ ਕੋਲੋਂ ਜਿੰਨੇ ਵੀ ਪ੍ਸ਼ਨ ਪੁੱਛਨੇ ਹੋਣ ਉਹ ਇੱਕ ਮਿੰਟ ਵਿੱਚ ਪੁੱਛ ਲਵੋ। ਪੁੱਛ ਲਿਆ? ਸਵਾਹਾ
ਵੀ ਕਰ ਲਿਆ ਜਾਂ ਸਿਰਫ਼ ਪ੍ਰਸ਼ਨ ਪੁੱਛ ਲਿਆ? ਅੱਗੇ ਦੇ ਲਈ ਪ੍ਰਸ਼ਨ ਖਤਮ। (ਇੱਕ ਮਿੰਟ ਸਾਈਲੈਂਸ ਦੇ
ਬਾਅਦ) ਖ਼ਤਮ ਕੀਤਾ? (ਹਾਂ ਜੀ) ਇਵੇਂ ਹੀ ਨਹੀਂ ਹਾਂ ਕਰ ਲੈਣਾ। ਜਦੋਂ ਬਹੁਤਕਾਲ ਦਾ ਅਨੁਭਵ ਹੈ ਕਿ
ਪ੍ਰਸ਼ਨਚਿਤ ਮਤਲਬ ਪ੍ਰੇਸ਼ਾਨ ਹੋਣਾ ਅਤੇ ਪ੍ਰੇਸ਼ਾਨ ਕਰਨਾ। ਚੰਗੀ ਤਰ੍ਹਾਂ ਨਾਲ ਅਨੁਭਵ ਹੈ ਨਾ? ਤਾਂ
ਆਪਣੇ ਨਿਸ਼ਚੇ ਅਤੇ ਜਨਮ ਸਿੱਧ ਅਧਿਕਾਰ ਦੀ ਸ਼ਾਨ ਵਿੱਚ ਰਹੋ ਤਾਂ ਪਰੇਸ਼ਾਨ ਨਹੀਂ ਹੋਵੋਂਗੇ। ਜਦੋਂ ਇਸ
ਸ਼ਾਨ ਤੋਂ ਪਰੇ ਹੁੰਦੇ ਹੋ, ਉਦੋਂ ਪ੍ਰੇਸ਼ਾਨ ਹੁੰਦੇ ਹੋ। ਸਮਝਾ! ਚੰਗੀ ਤਰ੍ਹਾਂ ਨਾਲ ਸਮਝਇਆ ਕਿ ਹਾਲੇ
ਕਹੋਗੇ - ਹਾਂ, ਸਮਝਾ ਅਤੇ ਫ਼ਾਰੇੰਨ ਵਿੱਚ ਜਾਣਗੇ ਤਾਂ ਕਹਿਣਗੇ ਮੁਸ਼ਕਿਲ ਹੈ? ਇਵੇਂ ਤਾਂ ਨਹੀਂ? ਅੱਛਾ।
ਇੱਕ ਸੈਕਿੰਡ ਵਿੱਚ
ਅਸ਼ਰੀਰੀ ਬਣਨਾ - ਇਹ ਪਾਠ ਪੱਕਾ ਹੈ? ਹੁਣੇ - ਹੁਣੇ ਵਿਸਤਾਰ, ਹੁਣੇ - ਹੁਣੇ ਸਾਰ ਵਿੱਚ ਸਮਾ ਜਾਓ।
(ਬਾਪਦਾਦਾ ਨੇ ਡਰਿੱਲ ਕਰਾਈ) ਅੱਛਾ - ਇਸ ਅਭਿਆਸ ਨੂੰ ਸਦਾ ਨਾਲ ਰੱਖਣਾ।
ਚਾਰੋਂ ਪਾਸੇ ਦੇ
ਪ੍ਰਸ਼ਨਚਿਤ ਨਾਲ ਪਰਿਵਰਤਨ ਹੋਣ ਵਾਲੇ, ਸਦਾ ਪ੍ਰਸੰਨਚਿਤ ਦੇ ਪਰਸਨੈਲਿਟੀ ਵਾਲੇ ਸ਼੍ਰੇਸ਼ਠ ਆਤਮਾਵਾਂ,
ਸਦਾ ਆਪਣੇ ਵਿਜੇ ਅਤੇ ਜਨਮ ਸਿੱਧ ਅਧਿਕਾਰ ਦੀ ਸਮ੍ਰਿਤੀ ਵਿੱਚ ਰਹਿਣ ਵਾਲੇ, ਸਮ੍ਰਿਤੀ ਸਵਰੂਪ ਵਿਸ਼ੇਸ਼
ਆਤਮਾਵਾਂ, ਸਦਾ ਸਫ਼ਲ ਕਰਨ ਨਾਲ ਸਹਿਜ ਸਫ਼ਲਤਾ ਦਾ ਅਨੁਭਵ ਕਰਨ ਵਾਲੇ, ਬਾਪ ਦੇ ਸਮੀਪ ਆਤਮਾਵਾਂ ਨੂੰ
ਬਾਪਦਾਦਾ ਦਾ ਯਾਦਗਾਰ ਅਤੇ ਨਮਸਤੇ। ਜੋ ਡਬਲ ਵਿਦੇਸ਼ ਦੇ ਚਾਰੋਂ ਪਾਸੇ ਦੇ 10 ਵਰ੍ਹੇ ਵਾਲੇ ਬੱਚੇ ਹਨ
ਉਹਨਾਂ ਨੂੰ ਵਿਸ਼ੇਸ਼ ਮੁਬਾਰਕ ਅਤੇ ਯਾਦ -ਪਿਆਰ।
ਦਾਦੀਆਂ ਨਾਲ:-
ਬਾਪਦਾਦਾ ਨੂੰ ਤੁਸੀਂ
ਪਰਿਵਾਰ ਦੇ ਸਿਰਤਾਜ਼ ਨਿਮਿਤ ਆਤਮਾਵਾਂ ਦੇ ਲਈ “ਸਦਾ ਜਿਉਂਦੇ ਰਹੋ, ਉਡਦੇ ਰਹੋ ਅਤੇ ਉਡਾਉਂਦੇ ਰਹੋ”
- ਇਹ ਸੰਕਲਪ ਸਦਾ ਰਹਿੰਦਾ ਹੈ। ਆਪਣੇ ਯੋਗ ਦੀ ਤਪੱਸਿਆ ਦੀ ਸ਼ਕਤੀ ਨਾਲ ਸ਼ਰੀਰਾਂ ਨੂੰ ਚਲਾ ਤਾਂ ਰਹੇ
ਹੋ ਪਰ ਤੁਹਾਡੇ ਤੋਂ ਜ਼ਿਆਦਾ ਬਾਪਦਾਦਾ ਨੂੰ ਓਨਾ ਰਹਿੰਦਾ ਹੈ ਇਸਲਈ ਸਮੇਂ ਪ੍ਰਮਾਣ ਫਾਸਟ ਚੱਕਰ ਨਹੀਂ
ਲਗਾਓ। ਆਤਮਾ ਨਾਲ ਜਾਓ ਅਤੇ ਆਓ ਕਿਉਂਕਿ ਦੁਨੀਆਂ ਦੀਆਂ ਪਰਿਸਥਿਤੀਆਂ ਵੀ ਫਾਸਟ ਬਦਲ ਰਹੀਆਂ ਹਨ
ਇਸਲਈ ਸੇਵਾ ਦੀ ਬਾਪਦਾਦਾ ਮਨਾ ਨਹੀਂ ਕਰਦੇ ਹਨ, ਪਰ ਬੈਲੇਂਸ। ਸਭ ਦੇ ਪ੍ਰਾਣ ਤੁਹਾਡੇ ਸ਼ਰੀਰਾਂ ਵਿੱਚ
ਹਨ, ਤਨ ਠੀਕ ਹੈ ਤਾਂ ਸੇਵਾ ਵੀ ਚੰਗੀ ਹੁੰਦੀ ਜਾਏਗੀ ਇਸਲਈ ਸੇਵਾ ਖੂਬ ਕਰੋ ਪਰ ਜ਼ਿਆਦਾ ਧੱਕਾ ਨਹੀਂ
ਲਗਾਓ, ਥੋੜ੍ਹਾ ਧੱਕਾ ਲਗਾਓ। ਜ਼ਿਆਦਾ ਧੱਕਾ ਲੱਗਣ ਨਾਲ ਕੀ ਹੁੰਦਾ ਹੈ? ਬੈਟਰੀ ਸਲੋ ਹੋ ਜਾਂਦੀ ਹੈ
ਇਸਲਈ ਬੈਲੇਂਸ ਹੁਣ ਤੋਂ ਹੀ ਰੱਖਣਾ ਜ੍ਰਰੂਰੀ ਹੈ। ਇਵੇਂ ਨਹੀਂ ਸੋਚੋ ਇਸ ਵਰ੍ਹੇ ਤਾਂ ਕਰ ਲਈਏ,
ਦੂਸਰੇ ਵਰ੍ਹੇ ਪਤਾ ਨਹੀਂ ਕੀ ਹੈ? ਨਹੀਂ। ਜਿਉਣਾ ਹੈ ਅਤੇ ਉਡਾਉਣਾ ਹੈ। ਹੁਣ ਤਾਂ ਤੁਹਾਡਾ ਪਾਰ੍ਟ
ਹੈ ਨਾ? ਤਾਂ ਆਪਣੇ ਪਾਰ੍ਟ ਨੂੰ ਸਮਝਕੇ ਧੱਕਾ ਲਗਾਓ ਪਰ ਬੈਲੇਂਸ ਨਾਲ ਧੱਕਾ ਲਗਾਓ। ਠੀਕ ਹੈ। ਫਾਸਟ
ਨਹੀਂ ਬਣਾਓ, ਦੋ ਦਿਨ ਇੱਥੇ ਹੋ ਤਾਂ ਤੀਸਰੇ ਦਿਨ ਉੱਥੇ ਹੋ, ਨਹੀਂ। ਹਾਲੇ ਉਹ ਸਮਾਂ ਨਹੀਂ ਹੈ, ਜਦੋਂ
ਅਜਿਹਾ ਟਾਇਮ ਆਵੇਗਾ ਤਾਂ ਇੱਕ ਦਿਨ ਵਿੱਚ ਚਾਰ - ਚਾਰ ਜਗ੍ਹਾ ਤੇ ਵੀ ਜਾਣਾ ਪਵੇਗਾ ਪਰ ਹੁਣ ਨਹੀਂ।
ਅੱਛਾ।
ਵਰਦਾਨ:-
ਦਿਵਯ ਗੁਣਾਂ ਦੇ
ਆਹਵਾਨ ਦਵਾਰਾ ਸਰਵ ਅਵਗੁਣਾਂ ਦੀ ਅਹੁਤੀ ਦੇਣ ਵਾਲੇ ਸੰਤੁਸ਼ਟ ਆਤਮਾ ਭਵ
ਜਿਵੇਂ ਦੀਪਾਵਲੀ ਤੇ
ਵਿਸ਼ੇਸ਼ ਸਫਾਈ ਅਤੇ ਕਮਾਈ ਦਾ ਧਿਆਨ ਰੱਖਦੇ ਹਨ। ਇਵੇਂ ਤੁਸੀਂ ਵੀ ਸਭ ਤਰ੍ਹਾਂ ਦੀ ਸਫਾਈ ਅਤੇ ਕਮਾਈ
ਦਾ ਲਕਸ਼ ਰੱਖ ਸੰਤੁਸ਼ਟ ਆਤਮਾ ਬਣੋ। ਸੰਤੁਸ਼ਟਤਾ ਦਵਾਰਾ ਹੀ ਸਰਵ ਦਿਵਯ ਗੁਣਾਂ ਦਾ ਆਹਵਾਨ ਕਰ ਸਕੋਗੇ
ਫਿਰ ਅਵਗੁਣਾਂ ਦੀ ਅਹੁਤੀ ਖੁਦ ਹੋ ਜਾਏਗਾ। ਅੰਦਰ ਜੋ ਕਮਜ਼ੋਰੀਆਂ, ਕਮੀਆਂ, ਨਿਰਬਲਤਾ, ਕੋਮਲਤਾ ਰਹੀ
ਹੋਈ ਹੈ, ਉਹਨਾਂ ਨੂੰ ਸਮਾਪਤ ਕਰ ਹੁਣ ਨਵਾਂ ਖਾਤਾ ਸ਼ੁਰੂ ਕਰੋ ਅਤੇ ਨਵੇਂ ਸੰਸਕਾਰਾਂ ਦੇ ਨਵੇਂ ਕਪੜੇ
ਧਾਰਨ ਕਰ ਸੱਚੀ ਦੀਪਾਵਲੀ ਮਨਾਓ।
ਸਲੋਗਨ:-
ਬਾਪ ਦੇ
ਆਗਿਆਕਾਰੀ ਹੋਕਰ ਰਹੋ ਤਾਂ ਗੁਪਤ ਦੁਆਵਾਂ ਸਮੇਂ ਤੇ ਮਦਦ ਕਰਦੀਆਂ ਰਹਿਣਗੀਆਂ।